PSEB 7th Class Maths MCQ Chapter 6 ਤ੍ਰਿਭੁਜਾਂ

Punjab State Board PSEB 7th Class Maths Book Solutions Chapter 6 ਤ੍ਰਿਭੁਜਾਂ MCQ Questions with Answers.

PSEB 7th Class Maths Chapter 6 ਤ੍ਰਿਭੁਜਾਂ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਤਿੰਨ ਭੁਜਾਵਾਂ ਨਾਲ ਬਣੀ ਬੰਦ ਆਕ੍ਰਿਤੀ ਕਹਾਉਂਦੀ ਹੈ ?
(a) ਸਮਚਤੁਰਭੁਜ
(b) ਤ੍ਰਿਭੁਜ
(c) ਆਇਤ
(d) ਵਰਗ ।
ਉੱਤਰ:
(b) ਤ੍ਰਿਭੁਜ

ਪ੍ਰਸ਼ਨ (ii).
ਤ੍ਰਿਭੁਜ ਦੀਆਂ ਮੱਧਿਕਾਵਾਂ ਹੁੰਦੀਆਂ ਹਨ :
(a) 2
(b) 1
(c) 3
(d) 4.
ਉੱਤਰ:
(c) 3

ਪ੍ਰਸ਼ਨ (iii).
ਤਿਭੁਜ ਦੇ ਸਿਖਰ ਲੰਬਾਂ ਦੀ ਸੰਖਿਆ ਹੈ :
(a) 3
(b) 1
(c) 3
(d) 2.
ਉੱਤਰ:
(a) 3

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (iv).
x ਦਾ ਮੁੱਲ ਪਤਾ ਕਰੋ :
PSEB 7th Class Maths MCQ Chapter 6 ਤ੍ਰਿਭੁਜਾਂ 1
(a) 50°
(b) 70°
(c) 120°
(d) 60°
ਉੱਤਰ:
(c) 120°

ਪ੍ਰਸ਼ਨ (v).
ਦਿੱਤੇ ਚਿੱਤਰ ਵਿੱਚ 1 ਦਾ ਮੁੱਲ ਪਤਾ ਕਰੋ :
PSEB 7th Class Maths MCQ Chapter 6 ਤ੍ਰਿਭੁਜਾਂ 2
(a) 50°
(b) 1150
(c) 65°
(d) 130°.
ਉੱਤਰ:
(c) 65°

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਤਿਭੁਜ ਦੀਆਂ …………. ਮੱਧਿਕਾਵਾਂ ਹੋ ਸਕਦੀਆਂ ਹਨ ।
ਉੱਤਰ:
ਤਿੰਨ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (ii).
ਤਿਭੁਜ ਦਾ ਬਾਹਰਲਾ ਕੋਣ ਅੰਦਰਲੇ ਸਨਮੁੱਖੀ ਕੋਣਾਂ ਦੇ ……….. ਦੇ ਬਰਾਬਰ ਹੁੰਦਾ ਹੈ ।
ਉੱਤਰ:
ਜੋੜ

ਪ੍ਰਸ਼ਨ (iii).
ਤ੍ਰਿਭੁਜ ਇੱਕ …………. ਆਕ੍ਰਿਤੀ ਹੈ ।
ਉੱਤਰ:
ਬੰਦ

ਪ੍ਰਸ਼ਨ (iv).
ਤਿਭੁਜ ਦੇ ਕੋਣਾਂ ਦਾ ਜੋੜ …………… ਹੈ ।
ਉੱਤਰ:
180°

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (v).
ਤਿਭੁਜ ਦੇ ਸਿਖਰ ਤੋਂ ਸਨਮੁੱਖ ਭੁਜਾ ਦੇ ਮੱਧ ਬਿੰਦੂ ਨੂੰ ਮਿਲਾਉਣ ਵਾਲੀ ਰੇਖਾਖੰਡ ਨੂੰ ………………. ਕਹਿੰਦੇ ਹਨ ।
ਉੱਤਰ:
ਮੱਧਿਕਾ

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਇੱਕ ਤਿਭੁਜ ਦੇ ਤਿੰਨ ਸਿਖਰ ਲੰਬ ਹੋ ਸਕਦੇ ਹਨ । (ਸਹੀ/ਗ਼ਲਤ)
ਉੱਤਰ:
ਸਹੀ

ਪ੍ਰਸ਼ਨ (ii).
ਇੱਕ ਤ੍ਰਿਭੁਜ ਵਿੱਚ ਤਿੰਨ ਕੋਣ ਸਮਭਾਜਕ ਹੁੰਦੇ ਹਨ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (iii).
ਇਕ ਤਿਭੁਜ ਦੇ ਕੋਣ 60°, 70°, 80° ਹੋ ਸਕਦੇ ਹਨ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (iv).
ਤਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ 180° ਹੁੰਦਾ ਹੈ । (ਸਹੀ/ਗ਼ਲਤ)
ਉੱਤਰ:
ਸਹੀ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (v).
ਇਕ ਸਮਭੁਜੀ ਤ੍ਰਿਭੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ 60° ਹੁੰਦਾ ਹੈ । (ਸਹੀ/ਗਲਤ)
ਉੱਤਰ:
ਸਹੀ

Leave a Comment