Punjab State Board PSEB 7th Class Maths Book Solutions Chapter 11 ਪਰਿਮਾਪ ਅਤੇ ਖੇਤਰਫਲ Ex 11.1 Textbook Exercise Questions and Answers.
PSEB Solutions for Class 7 Maths Chapter 11 ਪਰਿਮਾਪ ਅਤੇ ਖੇਤਰਫਲ Exercise 11.1
1. ਆਇਤ ਦਾ ਪਰਿਮਾਪ ਅਤੇ ਖੇਤਰਫਲ ਪਤਾ ਕਰੋ :
ਪ੍ਰਸ਼ਨ (i).
ਲੰਬਾਈ = 28 cm, ਚੌੜਾਈ = 15 cm
ਉੱਤਰ:
ਦਿੱਤੀ ਗਈ ਆਇਤ ਦੀ ਲੰਬਾਈ,
= 28 cm
ਆਇਤ ਦੀ ਚੌੜਾਈ = 15 cm
ਆਇਤ ਦਾ ਰਿਮਾਪ = 2 ਲੰਬਾਈ +ਚੌੜਾਈ]
= 2 [28 + 15] cm
= 2 × 43 cm
= 86 cm
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 28 × 15 cm2 = 420 cm2
ਪ੍ਰਸ਼ਨ (ii).
ਲੰਬਾਈ = 9.4 cm ਚੌੜਾਈ = 2.5 cm
ਹੱਲ:
ਆਇਤ ਦਾ ਘੇਰਾ =2 [9.4 + 2.5]
= 2 × 11.9
= 23.8 cm
ਆਇਤ ਦਾ ਖੇਤਰਫਲ = 94 × 2.5
= 23.5 cm2
2. ਵਰਗ ਦਾ ਪਰਿਮਾਪ ਅਤੇ ਖੇਤਰਫਲ ਪਤਾ ਕਰੋ ਜਿਸਦੀ ਭੁਜਾ ਦਾ ਮਾਪ
ਪ੍ਰਸ਼ਨ (i).
29 cm
ਉੱਤਰ:
ਦਿੱਤੀ ਗਈ ਵਰਗ ਦੀ ਭੁਜਾ
= 29 cm
ਵਰਗ ਦਾ ਪਰਿਮਾਪ = 4 × ਭੁਜਾ
= 4 × 29
= 116 cm
ਵਰਗ ਦਾ ਖੇਤਰਫਲ = (ਭੁਜਾ)2
= (29)2
= 841 cm2
ਪ੍ਰਸ਼ਨ (ii).
8.3 cm
ਉੱਤਰ:
ਵਰਗ ਦਾ ਪਰਿਮਾਪ = 4 × 8.3
= 33.2 cm
ਵਰਗ ਦਾ ਖੇਤਰਫਲ = 8.3 × 8.3
= 68.89 cm
ਪ੍ਰਸ਼ਨ 3.
ਵਰਗਾਕਾਰ ਪਾਰਕ ਦਾ ਪਰਿਮਾਪ 148 m ਹੈ ਇਸਦਾ ਖੇਤਰਫਲ ਪਤਾ ਕਰੋ ।
ਹੱਲ:
ਦਿੱਤਾ ਗਿਆ ਵਰਗਾਕਾਰ ਪਾਰਕ ਦਾ ਘੇਰਾ
= 148 m
ਵਰਗਾਕਾਰ ਪਾਰਕ ਦੀ ਭੁਜਾ ।
= \(\frac{ਪਰਿਮਾਪ}{4}\)
= \(\frac{148}{4}\)
= 37 m.
ਵਰਗਾਕਾਰ ਪਾਰਕ ਦਾ ਖੇਤਰਫਲ
= (ਭੁਜਾ)2
= (37)2
= 1369m2
ਪ੍ਰਸ਼ਨ 4.
ਆਇਤ ਦਾ ਖੇਤਰਫਲ 580 cm2 ਇਸਦੀ ਲੰਬਾਈ 29 cm ਹੈ । ਇਸਦੀ ਚੌੜਾਈ ਅਤੇ ਪਰਿਮਾਪ ਪਤਾ ਕਰੋ ।
ਹੱਲ:
ਦਿੱਤੇ ਗਿਆ ਆਇਤ ਦਾ ਖੇਤਰਫਲ
= 580 cm2
ਆਇਤ ਦੀ ਲੰਬਾਈ = 29 cm
ਮੰਨ ਲਓ ਆਇਤ ਦੀ ਚੌੜਾਈ = b cm
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
580 = 29 × b
\(\frac{580}{29}\) = b
b = 20 cm
ਆਇਤ ਦਾ ਪਰਿਮਾਪ =2 [ਲੰਬਾਈ + ਚੌੜਾਈ]
=2 [29 + 20]
=2 × 49
=98 cm।
ਪ੍ਰਸ਼ਨ 5.
ਇਕ ਤਾਰ ਆਇਤ ਦੇ ਆਕਾਰ ਦੀ ਹੈ । ਇਸਦੀ ਲੰਬਾਈ 48 cm ਹੈ ਅਤੇ ਚੌੜਾਈ 32 cm ਹੈ । ਜੇਕਰ ਇਸੇ ਤਾਰ ਨੂੰ ਦੁਬਾਰਾ ਵਰਗ ਦੇ ਰੂਪ ਵਿੱਚ ਮੋੜਿਆ ਜਾਵੇ, ਹਰੇਕ ਭੁਜਾ ਦਾ ਮਾਪ ਕੀ ਹੋਵੇਗਾ ? ਇਹ ਵੀ ਪਤਾ ਕਰੋ ਕਿ ਕਿਸ ਅਕਾਰ ਦਾ ਖੇਤਰਫਲ ਵੱਧ ਹੈ ਤੇ ਕਿੰਨਾ ਜ਼ਿਆਦਾ ?
ਹੱਲ:
ਦਿੱਤੀ ਗਈ ਆਇਤ ਦੀ ਲੰਬਾਈ
= 48 cm
ਆਇਤ ਦੀ ਚੌੜਾਈ = 32 cm
ਆਇਤ ਦਾ ਪਰਿਮਾਪ = 2 [ਲੰਬਾਈ + ਚੌੜਾਈ]
= 2 [48 + 32]
= 2 × 80
= 160 cm
ਮੰਨ ਲਓ ਵਰਗ ਦੀ ਭੁਜਾ = a cm
ਵਰਗ ਦਾ ਪਰਿਮਾਪ = 4 × a
ਜਦੋਂ ਤਾਰ ਨੂੰ ਦੁਬਾਰਾ ਵਰਗ ਦੇ ਰੂਪ ਵਿਚ ਮੋੜਿਆ ਗਿਆ |
ਵਰਗ ਦਾ ਘੇਰਾ = ਆਇਤ ਦਾ ਘੇਰਾ
4a = 160
ਇਸ ਲਈ, a = \(\frac{160}{4}\)
= 40 cm
ਵਰਗ ਦਾ ਖੇਤਰਫਲ = (ਭੁਜਾ)2
= 40 × 40
= 1600 cm2
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ ।
= 48 × 32
= 1536 cm2
∴ ਵਰਗ ਦਾ ਖੇਤਰਫਲ ਜ਼ਿਆਦਾ ਹੈ
= (1600 – 1536) cm2 = 64 cm2
ਪ੍ਰਸ਼ਨ 6.
ਵਰਗਾਕਾਰ ਪਾਰਕ ਅਤੇ ਆਇਤਾਕਾਰ ਪਾਰਕ ਦਾ ਖੇਤਰਫਲ ਬਰਾਬਰ ਹੈ । ਜੇ ਵਰਗਾਕਾਰ ਪਾਰਕ ਦੀ ਭੁਜਾ 75 m ਅਤੇ ਆਇਤਾਕਾਰ ਪਾਰਕ ਦੀ ਲੰਬਾਈ 125 m ਹੋਵੇ ਤਾਂ ਆਇਤਾਕਾਰ ਪਾਰਕ ਦੀ ਚੌੜਾਈ ਪਤਾ ਕਰੋ : ਆਇਤਾਕਾਰ ਪਾਰਕ ਦਾ ਪਰਿਮਾਪ ਵੀ ਪਤਾ ਕਰੋ ।
ਹੱਲ:
ਦਿੱਤੀ ਗਈ ਵਰਗਾਕਾਰ ਪਾਰਕ ਦੀ ਭੁਜਾ
= 75 m
ਵਰਗਾਕਾਰ ਪਾਰਕ ਦਾ ਖੇਤਰਫਲ
= (75)2
= 75 × 75
= 5625 m2
ਆਇਤਾਕਾਰ ਪਾਰਕ ਦੀ ਲੰਬਾਈ = 125 m
ਮੰਨ ਲਓ ਆਇਤਾਕਾਰ ਪਾਰਕ ਦੀ ਚੌੜਾਈਂ = b m
ਆਇਤਾਕਾਰ ਪਾਰਕ ਦਾ ਖੇਤਰਫਲ = ਲੰਬਾਈ × ਚੌੜਾਈ
= 125 × b m2
ਦਿੱਤਾ ਗਿਆ ਹੈ ਕਿ : ਆਇਤਾਕਾਰ ਪਾਰਕ ਦਾ ਖੇਤਰਫਲ = ਵਰਗਾਕਾਰ ਪਾਰਕ
ਦਾ ਖੇਤਰਫਲ 125 × b = 5625
b = \(\frac{5625}{125}\)
= 45 m
ਆਇਤਾਕਾਰ ਪਾਰਕ ਦਾ ਪਰਿਮਾਪ
= 2 [ਲੰਬਾਈ + ਚੌੜਾਈ]
= 2 [125 + 45]
= 2 × 170
= 340 m
ਪ੍ਰਸ਼ਨ 7.
ਇੱਕ ਦਰਵਾਜ਼ਾ ਜਿਸਦੀ ਲੰਬਾਈ 2.5 m ਅਤੇ ਚੌੜਾਈ 1.5 m ਦੀਵਾਰ ਵਿੱਚ ਲਗਾਇਆ ਗਿਆ ਹੈ । ਦੀਵਾਰ ਦੀ ਲੰਬਾਈ 9 m ਅਤੇ ਚੌੜਾਈ 6 m ਹੈ । ₹ 30 ਪ੍ਰਤੀ 1m2 ਦੀ ਦਰ ਨਾਲ ਦੀਵਾਰ ਨੂੰ ਰੰਗ ਕਰਾਉਣ ਦਾ ਖਰਚ ਪਤਾ ਕਰੋ ।
ਹੱਲ:
ਦਰਵਾਜ਼ੇ ਦੀ ਲੰਬਾਈ = 2.5 m
ਦਰਵਾਜ਼ੇ ਦੀ ਚੌੜਾਈ = 1.5 m
ਦਰਵਾਜ਼ੇ ਦਾ ਖੇਤਰਫਲ
= ਲੰਬਾਈ × ਚੌੜਾਈ
= 2.5 × 1.5
= 3.75 m2
ਦੀਵਾਰ ਦਾ ਖੇਤਰਫਲ
= 9 × 6
= 54 m2
ਦੀਵਾਰ ਨੂੰ ਰੰਗ ਕਰਨ ਦਾ ਖੇਤਰਫਲ = ਦਰਵਾਜ਼ੇ ਸਹਿਤ ਦੀਵਾਰ ਦਾ ਖੇਤਰਫਲ – ਦਰਵਾਜ਼ੇ ਦਾ ਖੇਤਰਫਲ
= 54 – 3.75
= 50.25 m2
1 m2 ਦੀ ਦਰ ਨਾਲ ਦੀਵਾਰ ਨੂੰ ਰੰਗ ਕਰਨ ਦਾ ਖਰਚਾ
= ₹ 30
50.25 m2 ਦੀਵਾਰ ਨੂੰ ਰੰਗ ਕਰਨ ਦਾ ਖਰਚਾ ।
= ₹ 50.25 × 30
= ₹ 1507.50
ਪ੍ਰਸ਼ਨ 8.
3 m × 2 m ਮਾਪ ਦਾ ਇੱਕ ਦਰਵਾਜ਼ਾ ਅਤੇ 2.5 m × 1.5 m ਮਾਪ ਦੀ ਇੱਕ ਖਿੜਕੀ ਨੂੰ ਦੀਵਾਰ ਵਿੱਚ ਲਗਾਇਆ ਗਿਆ ਹੈ । ਦੀਵਾਰ ਦੀ ਲੰਬਾਈ 7.8 m ਅਤੇ ਚੌੜਾਈ 3.9 m ਹੈ । ₹ 25 ਪ੍ਰਤੀ 1 m2 ਦੀ ਦਰ ਨਾਲ ਦੀਵਾਰ ਨੂੰ ਰੰਗ ਕਰਾਉਣ ਦਾ ਖਰਚ ਪਤਾ ਕਰੋ ।
ਹੱਲ:
ਦਰਵਾਜ਼ੇ ਦਾ ਖੇਤਰਫਲ
= 3 × 2 = 6 m2
ਖਿੜਕੀ ਦਾ ਖੇਤਰਫਲ
= 2.5 m × 1.5 m
= 3.75 m2
ਦੀਵਾਰ ਦਾ ਖੇਤਰਫਲ =7.8 m × 3.9 m
= 30.42 m2
ਦੀਵਾਰ ਨੂੰ ਰੰਗ ਕਰਨ ਦਾ ਖੇਤਰਫਲ
= ਦੀਵਾਰ ਦਾ ਖੇਤਰਫਲ – ਦਰਵਾਜ਼ੇ ਦਾ ਖੇਤਰਫਲ – ਖਿੜਕੀ ਦਾ ਖੇਤਰਫਲ
= 30.42 – 6 – 3.75
= 20.67 m2
ਦੀਵਾਰ ਨੂੰ ਰੰਗ ਕਰਨ ਦਾ ਖਰਚਾ
= ₹ 25 × 20.67
= ₹ 516.75
ਪ੍ਰਸ਼ਨ 9.
ਹੇਠ ਲਿਖੇ ਚਿੱਤਰਾਂ ਦਾ ਖੇਤਰਫਲ ਅਤੇ ਪਰਿਮਾਪ ਪਤਾ ਕਰੋ
ਹੱਲ:
(i) ਦਿੱਤੇ ਗਏ ਚਿੱਤਰ ਦਾ ਪਰਿਮਾਪ
= AB + BC + CD + DE + EF + FG + GH + HA
= 2 + 3.5 + 3 + 2 + 5 + 3.5 + 10 + 9
= 38 cm2
ਦਿੱਤੇ ਗਏ ਚਿੱਤਰ ਦਾ ਖੇਤਰਫਲ = ਆਇਤ ABCJ ਦਾ ਖੇਤਰਫਲ + ਆਇਤ JDEI ਦਾ ਖੇਤਰਫਲ + ਆਇਤ IFGH ਦਾ ਖੇਤਰਫਲ
= 2 × 3.5 + 5 × 2 + 10 × 3.5
= 7 + 10 + 35
= 52 cm2
(ii) ਦਿੱਤੇ ਗਏ ਚਿੱਤਰ ਦਾ ਪਰਿਮਾਪ
= 8cm +5 cm + 1.5 cm + 2.5 cm + 2.5 cm + 1.5 cm + 1.5 cm + 1.5 cm + 2.5 cm + 1.5 cm
= 29 cm
ਦਿੱਤੇ ਹੋਏ ਚਿੱਤਰ ਦਾ ਖੇਤਰਫਲ = ਆਇਤ I ਦਾ ਖੇਤਰਫਲ + ਆਇਤ II ਦਾ ਖੇਤਰਫਲ + ਆਇਤ III ਦਾ ਖੇਤਰਫਲ
= 8 cm × 1.5 cm +3.5 cm × 1.5 cm + 1.5 cm × 1.5 cm
= 12 cm2 + 5.25 cm2 + 2.25 cm
= 19.5 cm2
10. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
12 cm × 10 cm ਮਾਪ ਦੇ ਆਇਤ ਦਾ ਖੇਤਰਫਲ ਕੀ ਹੈ ?
(a) 44 cm2
(b) 120 cm2
(c) 1200 cm2
(d) 1440 cm2
ਉੱਤਰ:
(b) 120 cm2
ਪ੍ਰਸ਼ਨ (ii).
ਆਇਤ ਦੀ ਲੰਬਾਈ ਪਤਾ ਕਰੋ, ਜਿਸਦੀ ਚੌੜਾਈ 12 cm ਅਤੇ ਪਰਿਮਾਪ 36 cm ਹੈ ।
(a) 6 cm
(b) 3 cm
(c) 9 cm
(d) 12 cm
ਉੱਤਰ:
(a) 6 cm
ਪ੍ਰਸ਼ਨ (iii).
ਜੇਕਰ ਵਰਗ ਦੀ ਹਰੇਕ ਭੁਜਾ 1m2 ਤਾਂ ਉਸਦਾ ਖੇਤਰਫਲ ਹੈ :
(a) 10 cm2
(b) 100 cm2
(c) 1000 cm2
(d) 10000 cm2
ਉੱਤਰ:
(d) 10000 cm2
ਪ੍ਰਸ਼ਨ (iv).
ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ ।
(a) 576 cm2
(b) 626 cm2
(c) 726 cm2
(d) 748 cm2
ਉੱਤਰ:
(a) 576 cm2
ਪ੍ਰਸ਼ਨ (v).
ਆਇਤਾਕਾਰ ਸ਼ੀਟ ਦਾ ਖੇਤਰਫਲ 500 cm2 ਹੈ । ਜੇਕਰ ਸ਼ੀਟ ਦੀ ਲੰਬਾਈ 25 cm, ਤਾਂ ਇਸਦੀ ਚੌੜਾਈ ਕੀ ਹੈ ?
(a) 30 cm
(b) 40 cm
(c) 20 cm
(d) 25 cm.
ਉੱਤਰ:
(c) 20 cm
ਪ੍ਰਸ਼ਨ (vi).
ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ’ਤੇ ਕੀ ਪ੍ਰਭਾਵ ਹੁੰਦਾ ਹੈ ?
(a) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 4 ਗੁਣਾ ਹੋ ਜਾਂਦਾ ਹੈ ।
(b) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ \(\frac{1}{4}\) ਗੁਣਾ ਹੋ ਜਾਂਦਾ ਹੈ ।
(c) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 16 ਗੁਣਾ ਹੋ ਜਾਂਦਾ ਹੈ ।
(d) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ \(\frac{1}{6}\) ਗੁਣਾ ਹੋ ਜਾਂਦਾ ਹੈ ।
ਉੱਤਰ:
(a) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 4 ਗੁਣਾ ਹੋ ਜਾਂਦਾ ਹੈ ।