Punjab State Board PSEB 7th Class Maths Book Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.2 Textbook Exercise Questions and Answers.
PSEB Solutions for Class 7 Maths Chapter 3 ਅੰਕੜਿਆਂ ਦਾ ਪ੍ਰਬੰਧਨ Exercise 3.2
ਪ੍ਰਸ਼ਨ 1.
ਹੇਠ ਦਿੱਤੇ ਅੰਕੜਿਆਂ ਦਾ ਮੱਧਮਾਨ ਪਤਾ ਕਰੋ :
3, 1, 5, 6, 3, 4, 5
ਹੱਲ :
ਮੱਧਮਾਨ = \(\frac{3+1+5+6+3+4+5}{7}\)
= \(\frac{27}{7}\) = 3.86
ਪ੍ਰਸ਼ਨ 2.
ਹੇਠ ਦਿੱਤੇ ਅੰਕੜਿਆਂ ਦਾ ਬਹੁਲਕ ਪਤਾ ਕਰੋ :
2, 2, 2, 3, 4, 5, 5, 5, 6, 6, 8
ਹੱਲ :
ਦਿੱਤੇ ਹੋਏ ਅੰਕੜੇ ਹਨ :
2, 2, 2, 3, 4, 5, 5, 5, 6, 6, 8.
ਕਿਉਂਕਿ ਇੱਥੇ 2 ਅਤੇ 5 ਦੋਨੋਂ ਤਿੰਨ ਵਾਰ ਆਏ ਹਨ ।
∴ ਇਸ ਲਈ 2 ਅਤੇ 5 ਦੋਨੋਂ ਹੀ ਬਹੁਲਕ ਹਨ ।
ਪ੍ਰਸ਼ਨ 3.
ਗਣਿਤ ਦੀ ਇੱਕ ਪ੍ਰੀਖਿਆ ਵਿੱਚ 15 ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਅੰਕ (25 ਵਿੱਚੋਂ) ਹੇਠ ਲਿਖੇ ਹਨ :
19, 25, 23, 20, 9, 20, 15, 10, 5, 16, 25, 20, 24, 12, 20.
ਦਿੱਤੇ ਅੰਕੜਿਆਂ ਦਾ ਮੱਧਮਾਨ, ਬਹੁਲਕ ਅਤੇ ਮੱਧਿਕਾ ਪਤਾ ਕਰੋ | ਕੀ ਇਹ ਤਿੰਨੇ ਬਰਾਬਰ ਹਨ ?
ਹੱਲ :
ਮੱਧਮਾਨ = \(\frac{19+25+23+20+9+20+15+10+5+16+25+20+24+12+20}{7}\)
= \(\frac{263}{15}\) = 17.53
ਦਿੱਤੇ ਹੋਏ ਅੰਕੜਿਆਂ ਤੋਂ ਵੱਧਦੇ ਕੂਮ ਵਿਚ ਕੁਮਬੱਧ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ : 5, 9, 10, 12, 15, 16, 19, 20, 20, 20, 20, 23, 24, 25, 25 ਇੱਥੇ 20 ਸਭ ਤੋਂ ਵੱਧ ਵਾਰ ਆਇਆ ਹੈ ।
∴ ਇਸ ਕਰਕੇ 20 ਬਹੁਲਕ ਹੈ ।
ਮੱਧਿਕਾ ਵਿਚਕਾਰਲਾ ਪ੍ਰੇਖਣ ਹੁੰਦਾ ਹੈ । ਇਸ ਕਰਕੇ 20 ਮੱਧਕਾ ਹੈ ।
ਨਹੀਂ, ਇਹ ਤਿੰਨੋਂ ਬਰਾਬਰ ਨਹੀਂ ਹਨ ।
4. ਇੱਕ ਜਮਾਤ ਦੇ 15 ਵਿਦਿਆਰਥੀਆਂ ਦਾ ਭਾਰ (ਕਿਲੋਗ੍ਰਾਮਾਂ ਵਿੱਚ ਇਸ ਪ੍ਰਕਾਰ ਹੈ :
38, 42, 35, 37, 45, 50, 32, 43, 43, 40, 36, 38, 43, 38, 47.
ਪ੍ਰਸ਼ਨ (i).
ਦਿੱਤੇ ਅੰਕੜਿਆਂ ਦਾ ਬਹੁਲਕ ਅਤੇ ਮੱਧਿਕਾ ਪਤਾ ਕਰੋ ।
ਉੱਤਰ:
ਅਸੀਂ ਅੰਕੜਿਆਂ ਨੂੰ ਵੱਧਦੇ ਕੂਮ ਵਿੱਚ ਕੁਮਬੱਧ ਕਰਨ ਤੇ ਪ੍ਰਾਪਤ ਕਰਦੇ ਹਾਂ ।
32, 25, 36, 37, 38, 38, 38, 40, 42, 43, 43, 43, 45, 47, 50
ਬਹੁਲਕ : ਇੱਥੇ 38 ਅਤੇ 43 ਭਾਵ 3 ਵਾਰ ਆਉਂਦਾ ਹੈ ।
∴ 38 kg ਅਤੇ 43 kg ਬਹੁਲਕ ਹਨ ।
ਮੱਧਕਾ ਵਿਚਕਾਰਲਾ ਪ੍ਰੇਖਣ ਹੁੰਦਾ ਹੈ ।
ਇਸ ਲਈ 40 kg ਮੱਧਿਕਾ ਹੈ ।
ਪ੍ਰਸ਼ਨ (ii).
ਕੀ ਇਨ੍ਹਾਂ ਦੇ ਇੱਕ ਤੋਂ ਵੱਧ ਬਹੁਲਕ ਹਨ ।
ਉੱਤਰ:
ਹਾਂ, ਇੱਥੇ ਦੋ ਬਹੁਲਕ ਹਨ 38 kg ਅਤੇ 43 kg
ਪ੍ਰਸ਼ਨ 5.
ਹੇਠਾਂ ਦਿੱਤੇ ਅੰਕੜਿਆਂ ਦਾ ਬਹੁਲਕ ਅਤੇ ਮੱਧਿਆ ਪਤਾ ਕਰੋ :
13, 16, 12, 14, 19, 12, 14, 13, 14
ਹੱਲ :
ਅਸੀਂ ਅੰਕੜਿਆਂ ਨੂੰ ਵੱਧਦੇ ਰੂਮ ਵਿੱਚ 12, 12, 13, 13, 14, 14, 14, 16, 19 ਵਿੱਚ ਵਿਵਸਥਿਤ ਕਰਦੇ ਹਾਂ ।
ਇੱਥੇ 14 ਜ਼ਿਆਦਾ ਵਾਰ ਆਇਆ ਹੈ ।
∴ ਇਸ ਲਈ 14 ਬਹੁਲਕ ਹੈ ।
ਮੱਧਕਾ ਵਿਚਕਾਰਲਾ ਪ੍ਰੇਖਣ ਹੁੰਦੀ ਹੈ ।
ਇਸ ਲਈ 14 ਮੱਧਕਾ ਹੈ ।
ਪ੍ਰਸ਼ਨ 6.
ਹੇਠਾਂ ਦਿੱਤੇ ਅੰਕੜਿਆਂ ਦਾ ਬਹੁਲਕ ਪਤਾ ਕਰੋ :
12, 14, 12, 16, 15, 13, 14, 18, 19, 12, 14, 15, 16, 15, 16, 15, 16, 16, 15, 17, 13, 16, 16, 15, 15, 13, 15, 17, 15, 14, 15, 13, 15, 14.
ਹੱਲ :
ਸਾਨੂੰ ਅੰਕੜਿਆਂ ਨੂੰ ਵੱਧਦੇ ਕੂਮ ਵਿਚ ਕੁਮਬੱਧ ਕਰਨ ਤੇ ਪ੍ਰਾਪਤ ਹੁੰਦਾ ਹੈ 12, 12, 12, 13, 13, 13, 13, 14, 14, 14, 14, 14, 15, 15, 15, 15, 15, 15, 15, 15, 15, 15, 15, 16, 16, 16, 16, 16, 16, 16, 17, 17, 18, 19.
ਇੱਥੇ 15 ਇੱਕ ਤੋਂ ਜ਼ਿਆਦਾ ਵਾਰ ਆਇਆ ਹੈ ।
∴ 15 ਬਹੁਲਕ ਹੈ ।
ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ 7.
ਇਹਨਾਂ ਅੰਕੜਿਆਂ ਦਾ ਬਹੁਲਕ ……….. ਹੈ ।
3, 5, 1, 2, 0, 2, 3, 5, 0, 2, 1, 6
(a) 6
(b) 3
(c) 2
(d) 1.
ਉੱਤਰ:
(c) 2
ਪ੍ਰਸ਼ਨ 8.
ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ | ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?
(a) 100
(b) 92
(c) 52
(d) 38.
ਉੱਤਰ:
(a) 100
ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?
(a) ਮੱਧਮਾਨ
(b) ਮੱਧਿਕਾ
(c) ਬਹੁਲਕ
(d) ਵਿਚਲਨ ਸੀਮਾ ।
ਉੱਤਰ:
(d) ਵਿਚਲਨ ਸੀਮਾ ।
ਪ੍ਰਸ਼ਨ 10.
3, 1, 5, 7, 9 ਦਾ ਮੱਧਮਾਨ ਹੈ-
(a) 6
(b) 4
(c) 5
(d) 0.
ਉੱਤਰ:
(c) 5