PSEB 7th Class Physical Education Solutions Chapter 6 ਖੇਡਾਂ ਦੀ ਮਹੱਤਤਾ

Punjab State Board PSEB 7th Class Physical Education Book Solutions Chapter 6 ਖੇਡਾਂ ਦੀ ਮਹੱਤਤਾ Textbook Exercise Questions and Answers.

PSEB Solutions for Class 7 Physical Education Chapter 6 ਖੇਡਾਂ ਦੀ ਮਹੱਤਤਾ

Physical Education Guide for Class 7 PSEB ਖੇਡਾਂ ਦੀ ਮਹੱਤਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕੋਈ ਦਸ ਵੱਡੀਆਂ ਤੇ ਦਸ ਛੋਟੀਆਂ ਖੇਡਾਂ ਦੇ ਨਾਂ ਲਿਖੋ ।
ਉੱਤਰ-
ਵੱਡੀਆਂ ਖੇਡਾਂ (Major Games)-

  • ਫੁੱਟਬਾਲ
  • ਹਾਕੀ
  • ਕ੍ਰਿਕੇਟ
  • ਟੇਬਲ ਟੈਨਿਸ
  • ਖੋ-ਖੋ
  • ਬਾਸਕਟ ਬਾਲ
  • ਬੈਡਮਿੰਟਨ
  • ਕੁਸ਼ਤੀ
  • ਕਬੱਡੀ ।

ਛੋਟੀਆਂ ਖੇਡਾਂ (Minor Games)-

  1. ਰੁਮਾਲ ਚੁੱਕਣਾ
  2. ਕੋਟਲਾ ਛਪਾਕੀ
  3. ਗੁੱਲੀ ਡੰਡਾ
  4. ਲੀਡਰ ਲੱਭਣਾ
  5. ਬਿੱਲੀ ਚੂਹਾ
  6. ਤਿੰਨ-ਤਿੰਨ ਜਾਂ ਚਾਰ-ਚਾਰ
  7. ਜੰਗ ਪਲੰਗਾ
  8. ਰਾਜਾ ਰਾਣੀ
  9. ਮਮੋਲਾ ਘੋੜੀ
  10. ਦਾਇਰੇ ਵਿਚ ਖੋ-ਖੋ ।

ਪ੍ਰਸ਼ਨ 2.
ਮਨੁੱਖ ਦੀਆਂ ਮੁਲ ਕੁਸ਼ਲਤਾਵਾਂ ਕਿਹੜੀਆਂ ਹਨ ? ਇਹਨਾਂ ਮੁਲ ਕੁਸ਼ਲਤਾਵਾਂ ਤੋਂ ਅੱਜ-ਕਲ ਦੀਆਂ ਖੇਡਾਂ ਕਿਵੇਂ ਹੋਂਦ ਵਿਚ ਆਈਆਂ ?
ਉੱਤਰ-
ਤੁਰਨਾ, ਦੌੜਨਾ, ਕੁੱਦਣਾ, ਲੋਟਣੀਆਂ ਲੈਣੀਆਂ ਤੇ ਦਰੱਖ਼ਤ ‘ਤੇ ਚੜਨਾ ਆਦਿ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਹਨ । ਜਿਉਂ-ਜਿਉਂ ਮਨੁੱਖ ਦੇ ਕੰਮਾਂ ਧੰਦਿਆਂ ਵਿਚ ਉੱਨਤੀ ਹੋਈ ਉਸ ਦੇ ਨਾਲ-ਨਾਲ ਹੀ ਇਹਨਾਂ ਕੁਸ਼ਲਤਾਵਾਂ ਦੇ ਜੋੜ ਮੇਲ ਵਿਚ ਵੀ ਉੱਨਤੀ ਹੋਈ । ਮਨੁੱਖ ਨੇ ਇਹਨਾਂ ਕਿਰਿਆਵਾਂ ਨੂੰ ਜੋੜ ਕੇ ਖੇਡਾਂ ਵਿਚ ਬਦਲ ਦਿੱਤਾ | ਹੌਲੀ-ਹੌਲੀ ਖੇਡਾਂ ਦੇ ਉਹ ਰੂਪ ਸਾਰੇ ਸੰਸਾਰ ਵਿਚ ਫੈਲ ਗਏ ।

PSEB 7th Class Physical Education Solutions Chapter 6 ਖੇਡਾਂ ਦੀ ਮਹੱਤਤਾ

ਪ੍ਰਸ਼ਨ 3.
ਇਕ ਵਿਅਕਤੀ ਲਈ ਖੇਡਾਂ ਦੇ ਕੀ ਲਾਭ ਹਨ ?
ਉੱਤਰ-
ਇਕ ਵਿਅਕਤੀ ਲਈ ਖੇਡਾਂ ਦੇ ਹੇਠ ਲਿਖੇ ਲਾਭ ਹਨ

  • ਸਰੀਰ ਦਾ ਵਾਧਾ ਤੇ ਵਿਕਾਸ (Development and growth of Body)-ਖੇਡਾਂ ਇਕ ਵਿਅਕਤੀ ਦੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ।ਉਹ ਉਸਦੇ ਸਰੀਰ ਅੰਦਰ ਫੁਰਤੀ ਤੇ ਚੁਸਤੀ ਲਿਆਉਂਦੀਆਂ ਹਨ । ਇਸ ਤਰ੍ਹਾਂ ਖੇਡਾਂ ਨਾਲ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
  • ਵਿਹਲੇ ਸਮੇਂ ਦੀ ਉੱਚਿਤ ਵਰਤੋਂ (Proper use of Leisure Time-ਖੇਡਾਂ ਦੁਆਰਾ ਵਿਅਕਤੀ ਆਪਣੇ ਵਿਹਲੇ ਸਮੇਂ ਦੀ ਉੱਚਿਤ ਵਰਤੋਂ ਕਰ ਸਕਦਾ ਹੈ । ਖੇਡਾਂ ਦੇ ਕਾਰਨ ਇਕ ਵਿਅਕਤੀ ਬੁਰੇ ਕੰਮਾਂ ਤੋਂ ਬਚ ਜਾਂਦਾ ਹੈ । ਖੇਡਾਂ ਮਨ ਨੂੰ ਸ਼ੈਤਾਨ ਦਾ ਘਰ ਨਹੀਂ ਬਣਨ ਦਿੰਦੀਆਂ ।
  • ਭਾਵਨਾਵਾਂ ਉੱਪਰ ਕਾਬੁ (Full control over Emotions)-ਖੇਡਾਂ ਦੇ ਕਾਰਨ ਵਿਅਕਤੀ ਡਰ, ਕਰੋਧ, ਚਿੰਤਾ, ਉਦਾਸੀ ਆਦਿ ਦੀਆਂ ਭਾਵਨਾਵਾਂ ਉੱਪਰ ਕਾਬੂ ਪਾਉਣਾ ਸਿੱਖ ਲੈਂਦਾ ਹੈ |
  • ਕਹਿਣਾ ਮੰਨਣਾ (Obedience)-ਖੇਡਾਂ ਨਾਲ ਵਿਅਕਤੀ ਵਿਚ ਕਹਿਣਾ ਮੰਨਣ ਦਾ ਗੁਣ ਵਿਕਸਿਤ ਹੁੰਦਾ ਹੈ ।
  • ਸਹਿਯੋਗ ਦੀ ਭਾਵਨਾ (Spirit of Co-operation)-ਖੇਡਾਂ ਨਾਲ ਖਿਡਾਰੀਆਂ ਵਿਚ ਆਪਸੀ ਸਹਿਯੋਗ ਦੀ ਭਾਵਨਾ ਆਉਂਦੀ ਹੈ ।
  • ਸਮੇਂ ਦਾ ਪਾਲਣ (Punctuality)-ਖੇਡਾਂ ਵਿਅਕਤੀ ਨੂੰ ਸਮੇਂ ਦਾ ਪਾਲਣ ਕਰਨਾ ਸਿਖਾਉਂਦੀਆਂ ਹਨ ।
  • ਸਹਿਣਸ਼ੀਲਤਾ (Tolerance)-ਖੇਡਾਂ ਸਹਿਣਸ਼ੀਲਤਾ ਦੇ ਗੁਣ ਦਾ ਵਿਕਾਸ ਕਰਦੀਆਂ ਹਨ ।
  • ਸਵੈ-ਭਰੋਸਾ (Self-confidence-ਖੇਡਾਂ ਨਾਲ ਇਕ ਵਿਅਕਤੀ ਅੰਦਰ ਸਵੈ-ਭਰੋਸਾ ਪੈਦਾ ਹੁੰਦਾ ਹੈ ।
  • ਪੱਕਾ ਇਰਾਦਾ (Firm Determination)-ਖੇਡਾਂ ਵਿਅਕਤੀ ਅੰਦਰ ਵਿੜ ਇਰਾਦੇ ਦਾ ਵਿਕਾਸ ਕਰਦੀਆਂ ਹਨ ।
  • ਮੁਕਾਬਲੇ ਦੀ ਭਾਵਨਾ (Spirit of Competition)-ਖੇਡਾਂ ਨਾਲ ਖਿਡਾਰੀਆਂ ਵਿਚ ਮੁਕਾਬਲੇ ਦੀ ਭਾਵਨਾ ਵਿਕਸਿਤ ਹੁੰਦੀ ਹੈ ।
  • ਜ਼ਿੰਮੇਵਾਰੀ ਦੀ ਭਾਵਨਾ (Spirit of Responsibility-ਖੇਡਾਂ ਦੁਆਰਾ ਵਿਅਕਤੀ ਵਿਚ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ।

ਪ੍ਰਸ਼ਨ 4.
ਖੇਡਾਂ ਖੇਡਣ ਨਾਲ ਇਕ ਵਿਅਕਤੀ ਵਿਚ ਕਿਹੜੇ-ਕਿਹੜੇ ਗੁਣ ਉੱਨਤ ਹੁੰਦੇ ਹਨ ?
ਉੱਤਰ-
ਖੇਡਾਂ ਦੇ ਗੁਣ-ਖੇਡਾਂ ਮਨੁੱਖ ਅੰਦਰ ਹੇਠ ਲਿਖੇ ਗੁਣਾਂ ਦਾ ਵਿਕਾਸ ਕਰਦੀਆਂ ਹਨ
1. ਸਿਹਤ (Good Health)-ਖੇਡਾਂ ਸਿਹਤ ਪ੍ਰਦਾਨ ਕਰਦੀਆਂ ਹਨ । ਖਿਡਾਰੀਆਂ ਦੇ ਭੱਜਣ, ਦੌੜਨ ਅਤੇ ਉਛਲਣ ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਆ ਜਾਂਦੇ ਹਨ । ਦਿਲ, ਫੇਫੜੇ, ਪਾਚਣ ਅੰਗ ਆਦਿ ਸਾਰੇ ਹੀ ਅੰਗ ਠੀਕ ਪ੍ਰਕਾਰ ਨਾਲ ਕੰਮ ਕਰਨ ਲਗਦੇ ਹਨ | ਮਾਸ-ਪੇਸ਼ੀਆਂ ਵਿਚ ਤਾਕਤ ਤੇ ਲਚਕ ਵੱਧ ਜਾਂਦੀ ਹੈ । ਜੋੜ ਲਚਕਦਾਰ ਹੋ ਜਾਂਦੇ ਹਨ ਤੇ ਸਰੀਰ ਅੰਦਰ ਫੁਰਤੀ ਆ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਨਾਲ ਸਿਹਤ ਵਿਚ ਸੁਧਾਰ ਹੁੰਦਾ ਹੈ ।

2. ਸੁਡੌਲ ਸਰੀਰ (Conditioned Body)-ਖੇਡਾਂ ਵਿਚ ਖਿਡਾਰੀ ਨੂੰ ਭੱਜਣਾ ਪੈਂਦਾ ਹੈ, ਜਿਸ ਨਾਲ ਉਸ ਦਾ ਸਰੀਰ ਸੁਡੌਲ ਹੋ ਜਾਂਦਾ ਹੈ । ਇਸ ਨਾਲ ਉਸ ਦੇ ਵਿਅਕਤਿੱਤਵ ਵਿਚ ਨਿਖਾਰ ਆ ਜਾਂਦਾ ਹੈ ।

3. ਸੰਵੇਗਾਂ ਦਾ ਸੰਤੁਲਨ ( Full control over Emotions)-ਸੰਵੇਗਾਂ ਦਾ ਸੰਤੁਲਨ ਸਫ਼ਲ ਜੀਵਨ ਲਈ ਜ਼ਰੂਰੀ ਹੈ । ਜੇ ਇਸ ਉੱਪਰ ਕੰਟਰੋਲ ਨਾ ਰੱਖਿਆ ਜਾਵੇ ਤਾਂ ਧ, ਉਦਾਸੀ ਅਤੇ ਘਮੰਡ ਮਨੁੱਖ ਨੂੰ ਚੱਕਰ ਵਿਚ ਪਾ ਕੇ ਉਸ ਦੀ ਸ਼ਖ਼ਸੀਅਤ ਨੂੰ ਨਸ਼ਟ ਕਰ ਦਿਆ ਕਰਦੇ ਹਨ | ਖੇਡਾਂ ਮਨੁੱਖ ਦੇ ਮਨ ਨੂੰ ਜ਼ਿੰਦਗੀ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ ਅਤੇ ਉਸ ਦਾ ਮਨ ਪ੍ਰਸੰਨ ਕਰਦੀਆਂ ਹਨ ਅਤੇ ਉਸ ਨੂੰ ਸੰਵੇਗਾਂ ਉੱਪਰ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ ।

4. ਤੇਜ਼ ਬੁੱਧੀ ਦਾ ਵਿਕਾਸ (Development of Intelligence)- ਖੇਡ ਸਮੇਂ ਖਿਡਾਰੀ ਨੂੰ ਹਰ ਇਕ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਹੱਲ ਲੱਭਣ ਵਿਚ ਰਤਾ ਵੀ ਦੇਰੀ ਹੋ ਜਾਣ ਤੇ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ । ਇਸ ਤਰ੍ਹਾਂ ਦੇ ਵਾਤਾਵਰਨ ਵਿਚ ਹਰ ਇਕ ਖਿਡਾਰੀ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿਚ ਲੱਗਿਆ ਰਹਿੰਦਾ ਹੈ । ਉਸ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਅਵਸਰ ਮਿਲਦਾ ਹੈ । ਸਿੱਟੇ ਵਜੋਂ ਉਸ ਦੀ ਤਿੱਖੀ ਬੁੱਧੀ ਦਾ ਵਿਕਾਸ ਹੁੰਦਾ ਹੈ ।

5. ਚਰਿੱਤਰ ਦਾ ਵਿਕਾਸ (Development of Character) – ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਮਾਨ ਹੁੰਦਾ ਹੈ । ਖੇਡ ਸਮੇਂ ਜਿੱਤ ਹਾਰ ਲਈ ਖਿਡਾਰੀਆਂ ਨੂੰ ਕਈ ਵਾਰ ਲਾਲਚ ਦਿੱਤੇ ਜਾਂਦੇ ਹਨ । ਚੰਗੇ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦੇ ਤੇ ਆਪਣੇ ਵਿਰੋਧੀ ਪੱਖ ਦੇ ਹੱਥਾਂ ਵਿਚ ਨਹੀਂ ਵਿਕਦੇ । ਇਕ ਚੰਗਾ ਖਿਡਾਰੀ ਕਿਸੇ ਵੀ ਛਲ ਕਪਟ ਦਾ ਸਹਾਰਾ ਨਹੀਂ ਲੈਂਦਾ । ਇਸ ਤਰ੍ਹਾਂ ਖੇਡਾਂ ਮਨੁੱਖ ਅੰਦਰ ਕਈ ਚਰਿਤਰਿਕ ਗੁਣਾਂ ਦਾ ਵਿਕਾਸ ਕਰਦੀਆਂ ਹਨ |

6. ਇੱਛਾ ਸ਼ਕਤੀ ਪ੍ਰਬਲ ਕਰਦੀਆਂ ਹਨ (Development of Will Power) -ਖੇਡਾਂ ਵਿਚ ਖਿਡਾਰੀ ਇਕ ਚਿੱਤ ਹੋ ਕੇ ਖੇਡਦਾ ਹੈ । ਜਿੱਤ ਦੀ ਪ੍ਰਾਪਤੀ ਲਈ ਉਹ ਆਪਣੀ ਸਾਰੀ ਸ਼ਕਤੀ ਲਗਾ ਦਿੰਦਾ ਹੈ ਤੇ ਆਮ ਤੌਰ ਤੇ ਸਫਲ ਹੋ ਜਾਂਦਾ ਹੈ । ਇਹ ਹੀ ਆਦਤ ਉਸ ਦੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਇੱਛਾ ਸ਼ਕਤੀ ਪ੍ਰਬਲ ਕਰਦੀਆਂ ਹਨ ।

7. ਭਾਈਚਾਰੇ ਦੀ ਭਾਵਨਾ ਦਾ ਵਿਕਾਸ (Spirit of Brotherhood)-ਖੇਡਾਂ ਦੁਆਰਾ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਖਿਡਾਰੀ ਹਮੇਸ਼ਾਂ ਗਰੁੱਪਾਂ ਵਿਚ ਖੇਡਦਾ ਹੈ ਅਤੇ ਗਰੁੱਪ ਦੇ ਨਿਯਮ ਅਨੁਸਾਰ ਵਿਵਹਾਰ ਕਰਦਾ ਹੈ । ਇਸ ਨਾਲ ਉਹਨਾਂ ਦਾ ਇਕ ਦੂਜੇ ਨਾਲ ਪਿਆਰ ਭਰਿਆ ਅਤੇ ਭਰਾਵਾਂ ਵਰਗਾ ਵਿਵਹਾਰ ਹੋ ਜਾਂਦਾ ਹੈ । ਇਸ ਤਰ੍ਹਾਂ ਉਹਨਾਂ ਦਾ ਜੀਵਨ ਭਾਈਚਾਰੇ ਦੇ ਆਦਰਸ਼ ਅਨੁਸਾਰ ਢਲ ਜਾਂਦਾ ਹੈ ।

8. ਅਗਵਾਈ (Leadership)-ਖੇਡਾਂ ਨਾਲ ਮਨੁੱਖ ਵਿਚ ਅਗਵਾਈ ਦੇ ਗੁਣਾਂ ਦਾ ਵਿਕਾਸ ਹੋ ਜਾਂਦਾ ਹੈ । ਖੇਡਾਂ ਦੇ ਮੈਦਾਨ ਤੋਂ ਸਾਨੂੰ ਅਨੁਸ਼ਾਸਨ, ਆਤਮ ਸੰਜਮੀ, ਆਤਮ ਤਿਆਗੀ ਤੇ ਮਿਲ-ਜੁਲ ਕੇ ਦੇਸ਼ ਲਈ ਸਭ ਕੁੱਝ ਬਲੀਦਾਨ ਕਰਨ ਵਾਲੇ ਫ਼ੌਜੀ ਤੇ ਅਫ਼ਸਰ ਪ੍ਰਾਪਤ ਹੁੰਦੇ ਹਨ । ਇਸੇ ਲਈ ਤਾਂ ਡੀਊਕ ਆਫ਼ ਵਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਪਿੱਛੋਂ ਆਖਿਆ ਸੀ, “ਵਾਟਰਲੂ ਦੀ ਲੜਾਈ ਐਟਨ ਅਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚੋਂ ਜਿੱਤੀ ਗਈ ।

9. ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ (International Co-operation)-ਖੇਡਾਂ ਜਾਤੀ ਭੇਦ-ਭਾਵ ਨੂੰ ਮਿਟਾਉਂਦੀਆਂ ਹਨ । ਹਰ ਇਕ ਟੀਮ ਵਿਚ ਵੱਖ-ਵੱਖ ਜਾਤੀਆਂ ਦੇ ਖਿਡਾਰੀ ਹੁੰਦੇ ਹਨ ! ਉਹਨਾਂ ਦੇ ਇਕੱਠਿਆਂ ਮਿਲਣ-ਜੁਲਣ ਤੇ ਟੀਮ ਲਈ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਦੀਵਾਰਾਂ ਢਹਿ ਜਾਂਦੀਆਂ ਹਨ ਤੇ ਉਹ ਸਾਡੇ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਹੋ ਜਾਂਦਾ ਹੈ । ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਹਨਾਂ ਨਾਲ ਮਿਲਦੇਜੁਲਦੇ ਹਨ । ਇਸ ਤਰ੍ਹਾਂ ਉਹਨਾਂ ਅੰਦਰ ਦੋਸਤੀ ਦੀ ਭਾਵਨਾ ਵੱਧ ਜਾਂਦੀ ਹੈ । ਉਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ !

10. ਮੁਕਾਬਲਾ ਅਤੇ ਸਹਿਯੋਗ (Competition and Cooperation)–ਮੁਕਾਬਲਾ ਹੀ ਉੱਨਤੀ ਦਾ ਆਧਾਰ ਹੈ ਤੇ ਸਹਿਯੋਗ ਮਹਾਨ ਪ੍ਰਾਪਤੀਆਂ ਦਾ ਸਾਧਨ : ਜਿੱਤਣ ਲਈ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀਆਂ ਹਨ ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ । ਕਿਸੇ ਵੀ ਇਕ ਖਿਡਾਰੀ ਦੇ ਯਤਨਾਂ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ । ਇਸ ਲਈ ਪ੍ਰਤੀਯੋਗਤਾ ਮੁਕਾਬਲਾ ਅਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਵਿਕਾਸ ਕਰਨ ਲਈ ਖੇਡਾਂ ਬਹੁਤ ਉਪਯੋਗੀ ਹਨ । | ਇਸ ਤੋਂ ਇਲਾਵਾ ਖੇਡਾਂ ਰਾਹੀਂ ਮਨੁੱਖ ਵਿਚ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਨਿਭਾਉਣ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ ।

PSEB 7th Class Physical Education Solutions Chapter 6 ਖੇਡਾਂ ਦੀ ਮਹੱਤਤਾ

ਪ੍ਰਸ਼ਨ 5.
ਇਕ ਰਾਸ਼ਟਰ ਨੂੰ ਖੇਡਾਂ ਦੇ ਕੀ ਲਾਭ ਹਨ ?
ਉੱਤਰ-
ਖੇਡਾਂ ਨਾਲ ਰਾਸ਼ਟਰ ਨੂੰ ਹੇਠ ਲਿਖੇ ਲਾਭ ਹਨ –
1. ਰਾਸ਼ਟਰੀ ਏਕਤਾ (National Unity)-ਖੇਡਾਂ ਦੁਆਰਾ ਰਾਸ਼ਟਰੀ ਏਕਤਾ ਦਾ ਵਿਕਾਸ ਹੁੰਦਾ ਹੈ । ਇਕ ਰਾਜ ਦੇ ਖਿਡਾਰੀ ਦੂਜੇ ਰਾਜ ਦੇ ਖਿਡਾਰੀਆਂ ਦੇ ਨਾਲ ਖੇਡਣ ਲਈ ਆਉਂਦੇ ਜਾਂਦੇ ਰਹਿੰਦੇ ਹਨ । ਉਹਨਾਂ ਦੇ ਆਪਸੀ ਮੇਲ ਮਿਲਾਪ ਨਾਲ ਰਾਸ਼ਟਰੀ ਭਾਵਨਾ ਉਤਪੰਨ ਹੁੰਦੀ ਹੈ ।

2. ਸੀਮਾਵਾਂ ਦੀ ਰੱਖਿਆ (Protection of the Border) – ਖੇਡਾਂ ਵਿਚ ਭਾਗ ਲੈਣ ਨਾਲ ਹਰ ਇਕ ਵਿਅਕਤੀ ਸਿਹਤਮੰਦ ਰਹਿੰਦਾ ਹੈ । ਇਸ ਤਰ੍ਹਾਂ ਸਿਹਤਮੰਦ ਜਾਤੀ ਦਾ ਨਿਰਮਾਣ ਹੁੰਦਾ ਹੈ । ਇਕ ਸਿਹਤਮੰਦ ਜਾਤੀ ਹੀ ਆਪਣੇ ਦੇਸ਼ ਦੀਆਂ ਹੱਦਾਂ ਦੀ ਚੰਗੀ ਤਰ੍ਹਾਂ ਰੱਖਿਆ ਕਰ ਸਕਦੀ ਹੈ ।

3. ਚੰਗੇ ਅਤੇ ਅਨੁਭਵੀ ਆਗੁ (Good and Experienced Leaders)-ਖੇਡਾਂ ਦੁਆਰਾ ਚੰਗੇ ਆਗੂ ਪੈਦਾ ਹੁੰਦੇ ਹਨ, ਕਿਉਂਕਿ ਖੇਡ ਦੇ ਮੈਦਾਨ ਵਿਚ ਬੱਚਿਆਂ ਨੂੰ ਅਗਵਾਈ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ । ਖੇਡਾਂ ਦੇ ਇਹ ਆਗੂ ਬਾਅਦ ਵਿਚ ਚੰਗੀ ਤਰ੍ਹਾਂ ਨਾਲ ਆਪਣੇ ਦੇਸ਼ ਦੀ ਵਾਗਡੋਰ ਸੰਭਾਲਦੇ ਹਨ ।

4. ਚੰਗੇ ਨਾਗਰਿਕ (Good Citizens)-ਖੇਡਾਂ ਬਾਲਾਂ ਅੰਦਰ ਆਗਿਆ ਪਾਲਣ, ਨਿਯਮ ਪਾਲਣ, ਜ਼ਿੰਮੇਵਾਰੀ ਨਿਭਾਉਣ, ਆਤਮ-ਵਿਸ਼ਵਾਸ, ਸਹਿਯੋਗ ਆਦਿ ਦੇ ਗੁਣਾਂ ਦਾ ਵਿਕਾਸ ਕਰਦੀਆਂ ਹਨ । ਇਹਨਾਂ ਗੁਣਾਂ ਨਾਲ ਭਰਿਆ ਵਿਅਕਤੀ ਉੱਤਮ ਨਾਗਰਿਕ ਬਣ ਜਾਂਦਾ ਹੈ। ਤੇ ਚੰਗੇ ਨਾਗਰਿਕ ਦੇਸ਼ ਦੀ ਕੀਮਤੀ ਸੰਪੱਤੀ ਹੁੰਦੇ ਹਨ ।

5. ਅੰਤਰਰਾਸ਼ਟਰੀ ਭਾਵਨਾ (International Brother-hood)–ਇਕ ਦੇਸ਼ ਦੀਆਂ ਟੀਮਾਂ ਦੂਜੇ ਦੇਸ਼ਾਂ ਵਿਚ ਮੈਚ ਖੇਡਣ ਜਾਂਦੀਆਂ ਹਨ । ਇਸ ਨਾਲ ਦੋਹਾਂ ਦੇਸ਼ਾਂ ਦੇ ਖਿਡਾਰੀਆਂ ਵਿਚ ਮਿੱਤਰਤਾ ਅਤੇ ਸੂਝ-ਬੁੱਝ ਵੱਧਦੀ ਹੈ ਅਤੇ ਆਪਸੀ ਭੇਦ-ਭਾਵ ਮਿਟ ਜਾਂਦੇ ਹਨ । ਇਸ ਤਰ੍ਹਾਂ ਉਹਨਾਂ ਵਿਚ ਅੰਤਰਰਾਸ਼ਟਰੀ ਭਾਵਨਾ ਵਿਕਸਿਤ ਹੁੰਦੀ ਹੈ । ਅੰਤਰਰਾਸ਼ਟਰੀ ਭਾਵਨਾ ਦੇ ਵਿਕਾਸ ਨਾਲ ਸੰਸਾਰ ਅੰਦਰ ਸ਼ਾਂਤੀ ਕਾਇਮ ਹੁੰਦੀ ਹੈ ।

ਪ੍ਰਸ਼ਨ 6.
ਖੇਡਾਂ ਦੀ ਰਾਸ਼ਟਰੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਖੇਡਾਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਵਿਚ ਸਮੇਂ ਦਾ ਪਾਲਣ ਕਰਨ, ਨਿਯਮ ਨਾਲ ਕੰਮ ਕਰਨ, ਆਪਣੀ ਜ਼ਿੰਮੇਵਾਰੀ ਨਿਭਾਉਣ, ਦੂਸਰਿਆਂ ਦੀ ਸਹਾਇਤਾ ਕਰਨ ਅਤੇ ਆਪਣੀ ਰੱਖਿਆ ਆਪ ਕਰਨ ਆਦਿ ਚੰਗੇ ਕੰਮਾਂ ਦੀ ਸਿਖਲਾਈ ਮਿਲਦੀ ਹੈ । ਦੂਜੇ, ਬੱਚੇ ਸਵਸਥ ਤੇ ਤਾਕਤਵਰ ਹੁੰਦੇ ਹਨ ਅਤੇ ਖੁਸ਼ ਰਹਿੰਦੇ ਹਨ ।
ਇਸ ਨਾਲ ਸਾਰੇ ਰਾਸ਼ਟਰ ਨੂੰ ਤਾਕਤ ਮਿਲਦੀ ਹੈ ।

ਰਾਸ਼ਟਰ ਨਿਜੀ ਵਿਅਕਤੀਆਂ ਦੇ ਸਮੂਹ ਤੋਂ ਹੀ ਬਣਦਾ ਹੈ । ਖੇਡਾਂ ਕਿਸੇ ਰਾਸ਼ਟਰ ਨੂੰ ਸਵਸਥ ਤੇ ਚੰਗੇ ਨਾਗਰਿਕ ਦਿੰਦੀਆਂ ਹਨ। ਇਸ ਲਈ ਜੇ ਕਿਸੇ ਰਾਸ਼ਟਰ ਵਿਚ ਹਰੇਕ ਵਿਅਕਤੀ ਚੰਗਾ ਹੋਵੇ ਤਾਂ ਰਾਸ਼ਟਰ ਆਪਣੇ ਆਪ ਹੀ ਚੰਗਾ ਬਣ ਜਾਵੇਗਾ । ਇਸ ਤਰ੍ਹਾਂ ਖੇਡਾਂ ਕਿਸੇ ਰਾਸ਼ਟਰ ਲਈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਖੇਡਾਂ ਰਾਹੀਂ ਰਾਸ਼ਟਰੀ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ ।

PSEB 7th Class Physical Education Guide ਖੇਡਾਂ ਦੀ ਮਹੱਤਤਾ Important Questions and Answers

ਪ੍ਰਸ਼ਨ 1.
ਵੱਡੀਆਂ ਖੇਡਾਂ :
(ਉ) ਫੁਟਬਾਲ, ਹਾਕੀ, ਕ੍ਰਿਕੇਟ, ਟੇਬਲ ਟੈਨਿਸ
(ਅ) ਖੋ-ਖੋ, ਬਾਸਕਟ ਬਾਲ
(ਇ) ਬੈਡਮਿੰਟਨ, ਕੁਸ਼ਤੀ, ਕਬੱਡੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਛੋਟੀਆਂ ਖੇਡਾਂ ਦੇ ਨਾਂ :
(ੳ) ਰੁਮਾਲ ਚੁੱਕਣਾ, ਕੋਟਲਾ ਛਪਾਕੀ, ਗੁੱਲੀ ਡੰਡਾ
(ਅ) ਲੀਡਰ ਲੱਭਣਾ, ਬਿੱਲੀ-ਚੂਹਾ, ਤਿੰਨ-ਤਿੰਨ ਜਾਂ ਚਾਰ-ਚਾਰ, ਜੰਗ ਪਲੰਗਾ
(ਇ) ਰਾਜਾ ਰਾਣੀ, ਮਮੋਲਾ ਘੋੜੀ, ਦਾਇਰੇ ਵਿਚ ਖੋ-ਖੋ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਮਨੁੱਖ ਦੀਆਂ ਮੂਲ ਕੁਸ਼ਲਤਾਵਾਂ :
(ਉ) ਤੁਰਨਾ ।
(ਅ) ਦੌੜਨਾ
(ਇ) ਕੁੱਦਣਾ ਅਤੇ ਸੁਟਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 6 ਖੇਡਾਂ ਦੀ ਮਹੱਤਤਾ

ਪ੍ਰਸ਼ਨ 4.
ਖੇਡਾਂ ਦੇ ਲਾਭ :
(ਓ) ਸਰੀਰ ਦਾ ਵਾਧਾ ਅਤੇ ਵਿਕਾਸ
(ਅ) ਵਿਹਲੇ ਸਮੇਂ ਦੀ ਉੱਚਿਤ ਵਰਤੋਂ
(ਇ) ਭਾਵਨਾਵਾਂ ਉੱਤੇ ਕਾਬੂ ਰੱਖਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਖੇਡਾਂ ਨਾਲ ਵਿਅਕਤੀ ਵਿਚ ਕਿਹੜੇ ਗੁਣ ਵਿਕਸਿਤ ਹੁੰਦੇ ਹਨ ?
(ਉ) ਸਿਹਤ
(ਅ) ਸੁਡੌਲ ਸਰੀਰ
(ਇ) ਤੇਜ਼ ਬੁੱਧੀ ਦਾ ਵਿਕਾਸ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 6.
ਰਾਸ਼ਟਰ ਨੂੰ ਖੇਡਾਂ ਦੇ ਲਾਭ :
(ੳ) ਰਾਸ਼ਟਰੀ ਏਕਤਾ
(ਅ) ਸੀਮਾਵਾਂ ਦੀ ਰੱਖਿਆ
(ਇ) ਚੰਗੇ ਅਤੇ ਅਨੁਭਵੀ ਆਗੂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਹਿਲਾਂ-ਪਹਿਲ ਮਨੁੱਖ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦਾ ਸੀ ?
ਉੱਤਰ-
ਜੰਗਲੀ ।

ਪ੍ਰਸ਼ਨ 2.
ਖੇਡਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵੱਡੀਆਂ ਖੇਡਾਂ ਅਤੇ ਛੋਟੀਆਂ ਖੇਡਾਂ ।

ਪ੍ਰਸ਼ਨ 3.
ਭਾਰਤੀ ਜਾਂ ਦੇਸੀ ਖੇਡਾਂ ਕਿਹੜੀਆਂ ਹਨ ?
ਉੱਤਰ-
ਕੁਸ਼ਤੀ, ਕਬੱਡੀ ਤੇ ਖੋ-ਖੋ ।

ਪ੍ਰਸ਼ਨ 4.
ਬੱਚੇ ਦੀ ਕੁਦਰਤੀ ਤੇ ਮਨ-ਪਸੰਦ ਕਿਰਿਆ ਕੀ ਹੈ ?
ਉੱਤਰ-
ਖੇਡ |

PSEB 7th Class Physical Education Solutions Chapter 6 ਖੇਡਾਂ ਦੀ ਮਹੱਤਤਾ

ਪ੍ਰਸ਼ਨ 5.
ਸਾਡੇ ਵਿਚ ਜ਼ਿੰਮੇਵਾਰੀ ਦੀ ਭਾਵਨਾ, ਸਹਿਣਸ਼ੀਲਤਾ, ਪੱਕਾ ਇਰਾਦਾ, ਆਤਮਵਿਸ਼ਵਾਸ ਤੇ ਮੁਕਾਬਲੇ ਦੀ ਭਾਵਨਾ ਕਿਵੇਂ ਪੈਦਾ ਹੋ ਸਕਦੀ ਹੈ ?
ਉੱਤਰ-
ਖੇਡਾਂ ਦੁਆਰਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਡਾਂ ਦੀ ਅੰਤਰ-ਰਾਸ਼ਟਰੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਇਕ ਰਾਸ਼ਟਰ ਦੀਆਂ ਟੀਮਾਂ ਦੂਸਰੇ ਰਾਸ਼ਟਰਾਂ ਵਿਚ ਖੇਡਣ ਜਾਂਦੀਆਂ ਹਨ । ਇਸ ਤਰ੍ਹਾਂ ਦੇਸ਼ਾਂ ਵਿਚ ਮਿੱਤਰਤਾ ਵਧਦੀ ਹੈ ਅਤੇ ਅੰਤਰ-ਰਾਸ਼ਟਰੀ ਭਾਵਨਾ ਪੈਦਾ ਹੁੰਦੀ ਹੈ । ਇਸ ਅੰਤਰ-ਰਾਸ਼ਟਰੀ ਭਾਵਨਾ ਦੁਆਰਾ ਦੇਸ਼ਾਂ ਦੇ ਆਪਸੀ ਵੈਰ ਮਿਟ ਕੇ ਸੰਸਾਰ ਵਿਚ ਸ਼ਾਂਤੀ ਕਾਇਮ ਹੁੰਦੀ ਜਾ ਰਹੀ ਹੈ । ਇਸ ਤਰ੍ਹਾਂ ਖੇਡਾਂ ਇਕ ਮਨੁੱਖ ਨੂੰ ਦੂਜੇ ਮਨੁੱਖ ਨਾਲ, ਇਕ ਪ੍ਰਾਂਤ ਨੂੰ ਦੂਜੇ ਪ੍ਰਾਂਤ ਨਾਲ ਅਤੇ ਇਕ ਦੇਸ਼ ਨੂੰ ਦੂਜੇ ਦੇਸ਼ ਨਾਲ ਮਿਲਾਉਂਦੀਆਂ ਹਨ ।

ਪ੍ਰਸ਼ਨ 2.
ਸਰੀਰਿਕ ਕਿਰਿਆਵਾਂ ਦੀ ਮਨੁੱਖ ਦੇ ਜੀਵਨ ਵਿਚ ਕੀ ਮਹੱਤਤਾ ਹੈ ?
ਉੱਤਰ-
ਹਰੇਕ ਮਨੁੱਖ ਬਚਪਨ ਤੋਂ ਹੀ ਕੋਈ ਨਾ ਕੋਈ ਸਰੀਰਿਕ ਕਿਰਿਆ ਸ਼ੁਰੂ ਕਰ ਲੈਂਦਾ ਹੈ | ਸਰੀਰਿਕ ਕਿਰਿਆ ਮਨੁੱਖ ਦੀ ਇਕ ਮੁੱਢਲੀ ਲੋੜ ਹੈ । ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸ ਦੀਆਂ ਸਰੀਰਿਕ ਕਿਰਿਆਵਾਂ ਦੀ ਗਿਣਤੀ ਵੀ ਵਧਦੀ ਜਾਂਦੀ ਹੈ । ਸਰੀਰਿਕ ਕਿਰਿਆਵਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾਂਦਾ ਹੈ-ਕੁਦਰਤੀ ਕਿਰਿਆਵਾਂ ਅਤੇ ਰਸਮੀ ਕਿਰਿਆਵਾਂ | ਖੇਡਾਂ ਰਸਮੀ ਕਿਰਿਆਵਾਂ ਵਿਚ ਆਉਂਦੀਆਂ ਹਨ | ਖੇਡਾਂ ਨਾਲ ਮਨੁੱਖ ਸਰੀਰਿਕ ਅਤੇ ਮਾਨਸਿਕ ਤੌਰ ਤੇ ਨਰੋਆ ਰਹਿੰਦਾ ਹੈ ।

Leave a Comment