Punjab State Board PSEB 7th Class Punjabi Book Solutions Chapter 1 ਇਹ ਮੇਰਾ ਪੰਜਾਬ Textbook Exercise Questions and Answers.
PSEB Solutions for Class 7 Punjabi Chapter 1 ਇਹ ਮੇਰਾ ਪੰਜਾਬ
ਪ੍ਰਸ਼ਨ 1.
ਪੰਜਾਬ ਵਿਚ ਪਹਿਲਾਂ ਕਿੰਨੇ ਦਰਿਆ ਵਗਦੇ ਸਨ ?
ਉੱਤਰ :
ਪੰਜ ॥
ਪ੍ਰਸ਼ਨ 2.
ਪੋਰਸ ਦਾ ਯੁੱਧ ਕਿਸ ਰਾਜੇ ਨਾਲ ਹੋਇਆ ਸੀ ?
ਉੱਤਰ :
ਪੋਰਸ ਦਾ ਯੁੱਧ ਯੂਨਾਨ ਦੇ ਹਮਲਾਵਰ ਰਾਜੇ ਸਿਕੰਦਰ ਨਾਲ ਹੋਇਆ ਸੀ ।
ਪ੍ਰਸ਼ਨ 3.
“ਇਹ ਮੇਰਾ ਪੰਜਾਬ ਕਵਿਤਾ ਵਿਚ ਕਿਹੜੇ ਗੁਰੂ ਜੀ ਦਾ ਜ਼ਿਕਰ ਹੈ ?
ਉੱਤਰ :
ਗੁਰੁ ਨਾਨਕ ਦੇਵ ਜੀ ਦਾ ।
ਪ੍ਰਸ਼ਨ 4,
ਪੰਜਾਬ ਦਾ ਮਹਾਂਬਲੀ ਰਾਜਾ ਕੌਣ ਹੋਇਆ ਹੈ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ॥
ਪ੍ਰਸ਼ਨ 5.
“ਇਹ ਮੇਰਾ ਪੰਜਾਬੀ ਕਵਿਤਾ ਵਿਚ ਕਿਹੜੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ ?
ਉੱਤਰ :
ਇਸ ਕਵਿਤਾ ਵਿਚ ਹੇਠ ਲਿਖੇ ਦੇਸ਼-ਭਗਤਾਂ ਦਾ ਜ਼ਿਕਰ ਹੈ-
ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੁ ॥
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨਾਲ ਤੋਲ-ਤੁਕਾਂਤ ਮਿਲਾਓ
ਪੰਜਾਬ – ……………….
ਹੋਇਆ – ……………….
ਭਾਈ – ……………….
ਰਿਝਾਏ – ……………….
ਉੱਤਰ :
ਪੰਜਾਬ – ਗੁਲਾਬ
ਹੋਇਆ – ਖਲੋਇਆ
ਭਾਈ – ਪਾਈ
ਰਿਝਾਏ – ਅਖਵਾਏ ॥
ਪ੍ਰਸ਼ਨ 7.
ਖ਼ਾਲੀ ਸਥਾਨ ਭਰੋ
ਪੰਜ ਦਰਿਆਵਾਂ ਦੀ ਧਰਤੀ ‘ਤੇ ……………………
ਛੱਡ ਕੇ ਇਸ ਦਾ ਮੋਹ ਸਿਕੰਦਰ ……………………
ਇਸ ਧਰਤੀ ਦਾ ਜਾਇਆ । ਸਭ ਧਰਮਾਂ ਦੇ ਲੋਕ ਸੀ
ਆਜ਼ਾਦੀ ਲਈ ਵਾਰੀਆਂ ਜਾਨਾਂ ……………।
ਉੱਤਰ :
ਪੰਜ ਦਰਿਆਵਾਂ ਦੀ ਧਰਤੀ ‘ਤੇ, ਖਿੜਿਆ ਫੁੱਲ ਗੁਲਾਬ ।
ਛੱਡ ਕੇ ਇਸ ਦਾ ਮੋਹ ਸਿਕੰਦਰ, ਦੇਸ ਨੂੰ ਭੱਜ ਖਲੋਇਆ ।
“ਮਹਾਂਬਲੀ ਰਣਜੀਤ ਸਿੰਘ ਸੀ, ਇਸ ਧਰਤੀ ਦਾ ਜਾਇਆ |
ਸਭ ਧਰਮਾਂ ਦੇ ਲੋਕ ਸੀ ਰਹਿੰਦੇ, ਬਣ ਕੇ ਭਾਈ-ਭਾਈ,
ਆਜ਼ਾਦੀ ਲਈ ਵਾਰੀਆਂ ਜਾਨਾਂ, ਹੋ ਕੇ ਬੜੇ ਬੇਤਾਬ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋ-
ਕਰੋਖਿੜਿਆ, ਬੇਹਿਸਾਬ, ਵਿਤਕਰੇ, ਫੁੱਟ ਪਾਉਣਾ, ਬੇਤਾਬ, ਲਾੜੀ ।
ਉੱਤਰ :
1. ਖਿੜਿਆ ਪੂਰੇ ਅਕਾਰ ਦਾ ਫੁੱਲ)-ਗੁਲਾਬ ਦਾ ਖਿੜਿਆ ਫੁੱਲ ਮਹਿਕਾਂ ਵੰਡ ਰਿਹਾ ਹੈ ।
2. ਬੇਹਿਸਾਬ (ਬੇਅੰਤ)-ਅਸਮਾਨ ਵਿਚ ਬੇਹਿਸਾਬ ਤਾਰੇ ਹਨ ।
3. ਵਿਤਕਰੇ (ਭਿੰਨ-ਭੇਦ, ਫ਼ਰਕ-ਸਾਨੂੰ ਧਰਮ ਦੇ ਆਧਾਰ ‘ਤੇ ਵਿਤਕਰੇ ਪੈਦਾ ਕਰਨ ਵਾਲੇ ਸਿਆਸੀ ਲੀਡਰਾਂ ਤੋਂ ਬਚਣਾ ਚਾਹੀਦਾ ਹੈ ।
4. ਫੁੱਟ ਪਾਉਣਾ (ਏਕਤਾ ਨਾ ਰਹਿਣ ਦੇਣੀ)-ਸਿਆਸੀ ਲੀਡਰ ਵੋਟਾਂ ਦੀ ਖ਼ਾਤਰ ਲੋਕਾਂ ਵਿਚ ਫੁੱਟ ਪਾਉਣ ਦੇ ਯਤਨ ਕਰਦੇ ਹਨ ।
5. ਬੇਤਾਬ (ਉਤਾਵਲਾ)-ਮਾਂ ਆਪਣੇ ਵਿਛੜੇ ਪੁੱਤਰ ਨੂੰ ਮਿਲਣ ਲਈ ਬੇਤਾਬ ਸੀ ।
6. ਲਾੜੀ (ਦੁਲਹਨ)-ਲਾੜੇ ਤੇ ਲਾੜੀ ਦਾ ਵਿਆਹ ਲਾਵਾਂ ਦੀ ਰਸਮ ਨਾਲ ਹੋਇਆ ।
ਪ੍ਰਸ਼ਨ 9.
ਵਿਰੋਧੀ ਸ਼ਬਦ ਲਿਖੋ-
ਮਿੱਠੀ – ……………….
ਆਪਣੇ – ……………….
ਫੁੱਟ – ……………….
ਅਜ਼ਾਦੀ – ……………….
ਮੌਤ – ……………….
ਉੱਤਰ :
ਵਿਰੋਧੀ ਸ਼ਬਦਮਿੱਠੀ-
ਮਿੱਠੀ – ਕੌੜੀ
ਆਪਣੇ – ਪਰਾਏ
ਫੁੱਟ – ਏਕਾ
ਅਜ਼ਾਦੀ – ਗੁਲਾਮੀ
ਮੌਤ – ਜ਼ਿੰਦਗੀ ॥
ਪ੍ਰਸ਼ਨ 10.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਮੇਰਾ, ਪਿਆਰੀ , ਧਰਤੀ, ਲੋਕ, ਦੇਸ, ਕਿਤਾਬ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਮੇਰਾ – मेरा – My
2. ਪਿਆਰੀ – प्यारी – Dear
3. ਧਰਤੀ – धरती – Earth
4. ਲੋਕ – लोग – People
5. ਦੇਸ – देश – Country
6. ਕਿਤਾਬ – पुस्तक – Book.
ਪ੍ਰਸ਼ਨ 11.
“ਇਹ ਮੇਰਾ ਪੰਜਾਬੀ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ
ਉੱਤਰ :
ਪੰਜਾਂ ਪਾਣੀਆਂ ਕਾਰਨ, ਇਹ ਧਰਤੀ ਪੰਜਾਬ ਕਹਾਈ ॥
ਮਿੱਠੀ ਪਿਆਰੀ ਬੋਲੀ ਇਸ ਦੀ, ਪੰਜਾਬੀ ਅਖਵਾਈ ।
ਦੁਨੀਆ ਨੂੰ ਰਿਗਵੇਦ ਦੀ ਦਿੱਤੀ, ਪਹਿਲੀ ਏਸ ਕਿਤਾਬ ।
ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ ।
ਕਵਿ-ਟੋਟਿਆਂ ਦੇ ਸਰਲ ਅਰਥ
(ੳ) ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ,
ਪੰਜ ਦਰਿਆਵਾਂ ਦੀ ਧਰਤੀ ‘ਤੇ, ਖਿੜਿਆ ਫੁੱਲ ਗੁਲਾਬ ।
ਇਹ ਮੇਰਾ ਪੰਜਾਬ ……………..।
ਪੰਜ ਪਾਣੀਆਂ ਕਾਰਨ, ਇਹ ਧਰਤੀ ਪੰਜਾਬ ਕਹਾਈ,
ਮਿੱਠੀ, ਪਿਆਰੀ ਬੋਲੀ ਇਸ ਦੀ, ਪੰਜਾਬੀ ਅਖਵਾਈ ।
ਦੁਨੀਆ ਨੂੰ “ਰਿਗਵੇਦ ਦੀ ਦਿੱਤੀ, ਪਹਿਲੀ ਏਸ ਕਿਤਾਬ,
ਇਹ ਮੇਰਾ ਪੰਜਾਬ ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਸਾਥੀਓ ! ਇਹ ਮੇਰਾ ਦੇਸ ਪੰਜਾਬ ਹੈ । ਇਹ ਪੰਜ ਦਰਿਆਵਾਂ ਦੀ ਧਰਤੀ ਹੈ । ਇਹ ਖਿੜੇ ਹੋਏ ਗੁਲਾਬ ਦੇ ਫੁੱਲ ਵਰਗੀ ਸੁੰਦਰ ਹੈ । ਇਸ ਧਰਤੀ ਉੱਤੇ ਪੰਜ ਦਰਿਆਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ-ਵਗਦੇ ਹੋਣ ਕਰਕੇ ਪੰਜਾਬ ਕਹਾਈ ।ਇਸ ਦੀ ਮਿੱਠੀ, ਪਿਆਰੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ । ਇਸ ਨੇ ਦੁਨੀਆ ਨੂੰ ਇਸ ਦੀ ਸਭ ਤੋਂ ਪਹਿਲੀ ਪੁਸਤਕ ‘ਰਿਗਵੇਦ’ ਦਿੱਤੀ ।
ਔਖੇ ਸ਼ਬਦਾਂ ਦੇ ਅਰਥ :
ਬੇਲੀਓ-ਸਾਥੀਓ, ਦੋਸਤੋ ! ਪੰਜ ਪਾਣੀਆਂ-ਪੰਜ ਦਰਿਆ । ਕਹਾਈ-ਅਖਵਾਈ । ਰਿਗਵੇਦ-ਵੈਦਿਕ ਸੰਸਕ੍ਰਿਤ ਵਿਚ ਲਿਖਿਆ ਗਿਆ ਦੁਨੀਆ ਦਾ ਸਭ ਤੋਂ ਪੁਰਾਤਨ ਗ੍ਰੰਥ ।
(ਅ) ਪੋਰਸ ਅਤੇ ਸਿਕੰਦਰ ਦਾ ਯੁੱਧ, ਇਸ ਧਰਤੀ ‘ਤੇ ਹੋਇਆ,
ਛੱਡ ਕੇ ਇਸ ਦਾ ਮੋਹ ਸਿਕੰਦਰ, ਦੇਸ ਨੂੰ ਭੱਜ ਖਲੋਇਆ ।
ਤੱਕੀਆਂ ਉਸ ਨੇ ਪੋਰਸ ਦੇ ਵਿੱਚ, ਅਣਖਾਂ ਬੇਹਿਸਾਬ,
ਇਹ ਮੇਰਾ ਪੰਜਾਬ ।
ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਯੂਨਾਨ ਦੇ ਪ੍ਰਸਿੱਧ ਹਮਲਾਵਰ ਸਿਕੰਦਰ ਦਾ ਪੋਰਸ ਨਾਲ ਯੁੱਧ ਇਸੇ ਪੰਜਾਬ ਦੀ ਧਰਤੀ ਉੱਪਰ ਹੀ ਹੋਇਆ ਸੀ । ਇਸ ਲੜਾਈ ਵਿਚ ਸਿਕੰਦਰ ਨੂੰ ਇੰਨੀ ਮਾਰ ਪਈ ਸੀ ਕਿ ਉਹ ਇਸਦਾ ਮੋਹ ਛੱਡ ਕੇ ਆਪਣੇ ਦੇਸ਼ ਯੂਨਾਨ ਨੂੰ ਵਾਪਸ ਭੱਜ ਗਿਆ ਸੀ । ਉਸ ਨੇ ਇਸ ਲੜਾਈ ਵਿਚ ਇੱਥੋਂ ਦੇ ਰਾਜੇ ਪੋਰਸ ਵਿਚ ਬੇਹਿਸਾਬ ਅਣਖਾਂ ਦੇਖੀਆਂ ਸਨ, ਜਿਸ ਕਰਕੇ ਉਸਦੀ ਅੱਗੇ ਵੱਧਣ ਦੀ ਹਿੰਮਤ ਨਹੀਂ ਸੀ ਪਈ ।
ਔਖੇ ਸ਼ਬਦਾਂ ਦੇ ਅਰਥ :
ਪੋਰਸ ਅਤੇ ਸਿਕੰਦਰ-ਪੋਰਸ ਜਿਹਲਮ ਦੇ ਕੰਢੇ ਦੇ ਇਲਾਕੇ ਦਾ ‘ ਰਾਜਾ ਸੀ, ਜਿਸ ਦੀ 327 ਈ: ਪੂ: ਵਿਚ ਯੂਨਾਨ ਤੋਂ ਆਏ ਹਮਲਾਵਰ ਸਿਕੰਦਰ ਨਾਲ ਲੜਾਈ ਹੋਈ ਸੀ । ਇਸ ਵਿਚ ਪੋਰਸ ਦੀ ਭਾਵੇਂ ਹਾਰ ਹੋਈ ਸੀ, ਪਰ ਉਸ ਨੇ ਤੇ ਹੋਰਨਾਂ ਕਬੀਲਿਆਂ ਨੇ ਸਿਕੰਦਰ ਨੂੰ ਅਜਿਹੀ ਕਰਾਰੀ ਟੱਕਰ ਦਿੱਤੀ ਸੀ ਕਿ ਉਸ ਦਾ ਅੱਗੇ ਵੱਧਣ ਦਾ ਹੌਸਲਾ ਹੀ . ਨਾ ਪਿਆ ਤੇ ਉਹ ਬਿਆਸ ਦਰਿਆ ਤੋਂ ਹੀ ਵਾਪਸ ਮੁੜ ਗਿਆ ਸੀ । ਭੱਜ ਖਲੋਇਆ-ਦੌੜ ਗਿਆ | ਅਣਖ-ਸ਼ੈ-ਸਤਿਕਾਰ ਦੀ ਇੱਛਾ । ਬੇਹਿਸਾਬ-ਬੇਅੰਤ ।
(ਇ) ਬੁੱਲ੍ਹੇ, ਸ਼ਾਹ ਹੁਸੈਨ ਨੇ ਇੱਥੇ, ਆਪਣੇ ਪੀਰ ਰਿਝਾਏ,
ਨਾਨਕ ਇਸ ਧਰਤੀ ਦੇ ਸਾਂਝੇ ਗੁਰੂ, ਪੀਰ ਅਖਵਾਏ ।
ਮਰਦਾਨੇ ਨੇ ਛੇੜੀ, ਰੱਬੀ ਬਾਣੀ ਨਾਲ ਰਬਾਬ,
ਇਹ ਮੇਰਾ ਪੰਜਾਬ ……………………. ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ ;
ਹੇ ਸਾਥੀਓ ! ਪੰਜਾਬ ਦੀ ਇਸ ਧਰਤੀ ਉੱਪਰ ਹੀ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਜਿਹੇ ਸੂਫ਼ੀ ਫ਼ਕੀਰਾਂ ਨੇ ਆਪਣੇ ਪੀਰ-ਮੁਰਸ਼ਦਾਂ ਨੂੰ ਆਪਣੇ ਪਿਆਰ ਨਾਲ ਨਿਹਾਲ ਕੀਤਾ । ਇਸੇ ਧਰਤੀ ਉੱਤੇ ਹੀ ਗੁਰੂ ਨਾਨਕ ਦੇਵ ਜੀ ਸਭ ਹਿੰਦੂਆਂ-ਮੁਸਲਮਾਨਾਂ ਦੇ ਸਾਂਝੇ ਗੁਰੂ-ਪੀਰ ਅਖਵਾਏ । ਇਸੇ ਧਰਤੀ ਉੱਪਰ ਹੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨੇ ਨੇ ਉਨ੍ਹਾਂ ਦੀ ਰੱਬੀ ਬਾਣੀ ਦੇ ਨਾਲ ਆਪਣੀ ਰਬਾਬ ਵਜਾਈ ।
ਔਖੇ ਸ਼ਬਦਾਂ ਦੇ ਅਰਥ :
ਬੁੱਲ੍ਹੇ ਸ਼ਾਹ-ਅਠਾਰਵੀਂ ਸਦੀ ਵਿਚ ਹੋਇਆ ਪੰਜਾਬ ਦਾ ਇਕ ਪ੍ਰਸਿੱਧ ਸੂਫ਼ੀ ਫ਼ਕੀਰ । ਸ਼ਾਹ ਹੁਸੈਨ-16ਵੀਂ ਸਦੀ ਦਾ ਪ੍ਰਸਿੱਧ ਸੂਫ਼ੀ ਫ਼ਕੀਰ । ਪੀਰ-ਗੁਰੂ, ਮੁਰਸ਼ਦ । ਰਿਝਾਏ-ਖ਼ੁਸ਼ ਕੀਤੇ, ਨਿਹਾਲ ਕੀਤੇ । ਪੀਰ-ਸਤਿਕਾਰਯੋਗ ਬਜ਼ੁਰਗ, ਧਰਮ-ਗੁਰੂ, ਮੁਰਸ਼ਦ | ਰਬਾਬ-ਇਕ ਸੰਗੀਤ-ਸਾਜ਼ ।
(ਸ) “ਮਹਾਂਬਲੀ ਰਣਜੀਤ ਸਿੰਘ’ ਸੀ, ਇਸ ਧਰਤੀ ਦਾ ਜਾਇਆ,
ਬਿਨਾਂ ਵਿਤਕਰੇ ਚਾਲੀ ਸਾਲ ਉਸ, ਰੱਜ ਕੇ ਰਾਜ ਕਮਾਇਆ ।
ਸਭ ਧਰਮਾਂ ਦੇ ਪੂਰੇ ਕੀਤੇ, ਉਸ ਨੇ ਕੁੱਲ ਖੁਆਬ, .
ਇਹ ਮੇਰਾ ਪੰਜਾਬ …………….. ।
ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਪੰਜਾਬ ਦੀ ਧਰਤੀ ਦਾ ਜੰਮਪਲ ਸੀ । ਉਸ ਨੇ ਲੋਕਾਂ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਫ਼ਰਕ ਪਾਏ ਬਿਨਾਂ ਚਾਲੀ ਸਾਲ ਰੱਜ ਕੇ ਰਾਜ ਕੀਤਾ। ਉਸ ਨੇ ਸਾਰਿਆਂ ਧਰਮਾਂ ਨਾਲ ਸੰਬੰਧਿਤ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ। ਇਸ ਪ੍ਰਕਾਰ ਉਸ ਦੇ ਹਲੀਮੀ ਰਾਜ ਨੇ ਸਾਰੇ ਲੋਕਾਂ ਨੂੰ ਖ਼ੁਸ਼ਹਾਲ ਕੀਤਾ ।
ਔਖੇ ਸ਼ਬਦਾਂ ਦੇ ਅਰਥ :
ਮਹਾਂਬਲੀ-ਬਹੁਤ ਸ਼ਕਤੀਸ਼ਾਲੀ । ਜਾਇਆ-ਪੁੱਤਰ । ਵਿਤਕਰੇ- ਭਿੰਨ-ਭਿੰਨ । ਖ਼ੁਆਬ-ਸੁਪਨੇ ।
(ਹ) ਸਭ ਧਰਮਾਂ ਦੇ ਲੋਕ ਸੀ ਰਹਿੰਦੇ, ਬਣ ਕੇ ਭਾਈ-ਭਾਈ,
ਰਾਜ ਕਰਨ ਦੀ ਖ਼ਾਤਰ ਸੀ, ਅੰਗਰੇਜ਼ਾਂ ਨੇ ਫੁੱਟ ਪਾਈ ॥
ਸੰਤਾਲੀ ਵਿੱਚ ਵੱਖ-ਵੱਖ ਹੋ ਗਏ, ਸਤਲੁਜ ਅਤੇ ਚਨਾਬ,
ਇਹ ਮੇਰਾ ਪੰਜਾਬ …………………. ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਮੇਰੇ ਪਿਆਰੇ ਪੰਜਾਬ ਵਿਚ ਕਦੇ ਸਭ ਧਰਮਾਂ ਦੇ ਲੋਕ ਬਿਨਾਂ ਕਿਸੇ ਵੈਰ-ਵਿਰੋਧ ਤੋਂ ਭਰਾਵਾਂ ਵਾਂਗ ਰਹਿੰਦੇ ਸਨ । ਉਨ੍ਹਾਂ ਉੱਤੇ ਰਾਜ ਕਰਨ ਲਈ ਅੰਗਰੇਜ਼ਾਂ ਨੇ “ਪਾੜੋ ਤੇ ਰਾਜ ਕਰੋ’ ਦੀ ਨੀਤੀ ਉੱਤੇ ਚਲਦਿਆਂ ਉਨ੍ਹਾਂ ਵਿਚ ਫ਼ਿਰਕੂ ਫੁੱਟ ਪਾ ਦਿੱਤੀ, ਜਿਸਦਾ ਸਿੱਟਾ ਇਹ ਨਿਕਲਿਆ ਕਿ 1947 ਵਿੱਚ ਅਜ਼ਾਦੀ ਦਾ ਦਿਨ ਆਉਣ ਤੇ ਪੰਜਾਬ ਦੀ ਧਰਮ ਦੇ ਆਧਾਰ ‘ਤੇ ਵੰਡ ਹੋ ਗਈ । ਇਸ ਤਰ੍ਹਾਂ ਸਤਲੁਜ ਅਤੇ ਚਨਾਬ ਦਰਿਆ ਇਕ-ਦੂਜੇ ਤੋਂ ਵੱਖ ਹੋ ਗਏ ।
ਔਖੇ ਸ਼ਬਦਾਂ ਦੇ ਅਰਥ :
ਭਾਈ ਭਾਈ-ਭਰਾ-ਭਰਾ ਬਣ ਕੇ 1 ਫੁੱਟ-ਦੋ ਧਿਰਾਂ ਵਿਚ ਏਕਤਾ ਦੀ ਥਾਂ ਪਾਸੋਂ ਧਾੜ ਪਈ ਹੋਣੀ । ਸੰਤਾਲੀ-ਸੰਨ 1947, ਜਦੋਂ ਭਾਰਤ ਨੂੰ ਅਜ਼ਾਦੀ ਮਿਲੀ ।
(ਕ) ਊਧਮ ਸਿੰਘ, ਕਰਤਾਰ ਸਰਾਭੇ; ਜਾਨ ਦੀ ਬਾਜ਼ੀ ਲਾਈ,
ਰਾਜਗੁਰੂ, ਸੁਖਦੇਵ, ਭਗਤ ਸਿੰਘ ਲਾੜੀ ਮੌਤ ਵਿਆਹੀ ॥
ਆਜ਼ਾਦੀ ਲਈ ਵਾਰੀਆਂ ਜਾਨਾਂ, ਹੋ ਕੇ ਬੜੇ ਬੇਤਾਬ,
ਇਹ ਮੇਰਾ ਪੰਜਾਬ ………………… ।
ਪ੍ਰਸ਼ਨ 6.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਮੇਰੇ ਸਾਥੀਓ ! ਅੰਗਰੇਜ਼ਾਂ ਤੋਂ ਭਾਰਤ ਨੂੰ ਛੁਡਾਉਣ ਤੇ ਅਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਕਰਦਿਆਂ ਸ: ਉਧਮ ਸਿੰਘ ਤੇ ਸ: ਕਰਤਾਰ ਸਿੰਘ ਸਰਾਭੇ ਨੇ ਆਪਣੀ ਜਾਨ ਦੀ ਪਰਵਾਹ ਵੀ ਨਾ ਕੀਤੀ ਤੇ ਉਨ੍ਹਾਂ ਵਾਂਗ ਹੀ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਲਾੜੀ ਮੌਤ ਨੂੰ ਵਿਆਹ ਲਿਆ । ਇਨ੍ਹਾਂ ਸਾਰਿਆਂ ਨੇ ਅਜ਼ਾਦੀ ਦੀ ਪ੍ਰਾਪਤੀ ਲਈ ਬੇਚੈਨ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ।
ਔਖੇ ਸ਼ਬਦਾਂ ਦੇ ਅਰਥ :
ਉਧਮ ਸਿੰਘ-ਸ: ਉਧਮ ਸਿੰਘ ਸੁਨਾਮ, ਜਿਸ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦਾ ਬਦਲਾ ਲੈਣ ਲਈ ਸ: ਮਾਈਕਲ ਉਡਵਾਇਰ ਦਾ ਕਤਲ ਕੀਤਾ ਤੇ ਫਿਰ ਹੱਸਦਾ ਹੋਇਆ ਫਾਂਸੀ ਚੜ੍ਹ ਗਿਆ । ਕਰਤਾਰ ਸਰਾਭੇ-ਸ: ਕਰਤਾਰ ਸਿੰਘ ਸਰਾਭਾ, ਜਿਸ ਨੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਅਮਰੀਕਾ ਵਿਚ ਬਣੀ ਗ਼ਦਰ ਪਾਰਟੀ ਦੇ ਕੰਮ ਵਿਚ ਸਰਗਰਮ ਹਿੱਸਾ ਪਾਇਆ ਤੇ ਕੇਵਲ 19 ਸਾਲਾਂ ਦੀ ਉਮਰ ਵਿਚ ਹੱਸਦਾ ਹੋਇਆ। ਫਾਂਸੀ ਚੜ੍ਹ ਗਿਆ । ਰਾਜਗੁਰੂ, ਸੁਖਦੇਵ, ਭਗਤ ਸਿੰਘ-ਸ: ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ ਨੂੰ ਵੀ ਉਨ੍ਹਾਂ ਦੀਆਂ ਅੰਗਰੇਜ਼ ਵਿਰੋਧੀ ਸਰਗਰਮੀਆਂ ਕਾਰਨ ਇਕੱਠਿਆਂ ਫਾਂਸੀ ਲਾਈ ਗਈ ਸੀ | ਲਾੜੀ-ਦੁਲਹਨ 1 ਵਾਰੀਆਂ-ਕੁਰਬਾਨ ਕੀਤੀਆਂ । ਬੇਤਾਬ-ਬੇਚੈਨ, ਵਿਆਕੁਲ ।