PSEB 7th Class Punjabi Solutions Chapter 2 ਜੰਗਲਾਂ ਦੇ ਲਾਭ

Punjab State Board PSEB 7th Class Punjabi Book Solutions Chapter 2 ਜੰਗਲਾਂ ਦੇ ਲਾਭ Textbook Exercise Questions and Answers.

PSEB Solutions for Class 7 Punjabi Chapter 2 ਜੰਗਲਾਂ ਦੇ ਲਾਭ

(ਓ) ਬਵਿਕਲਪੀ ਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-

(i) ਕਿਸੇ ਦੇਸ ਦੀ ਸਿਹਤ ਲਈ ਕੀ ਜ਼ਰੂਰੀ ਹੈ ?
(ਉ) ਧਨ-ਦੌਲਤ
(ਅ) ਤੇ ਜੰਗਲ
(ਈ) ਜਨ-ਸੰਖਿਆ ।
ਉੱਤਰ :
(ਅ) ਤੇ ਜੰਗਲ ✓

(ii) ਪਹਿਲਾਂ ਪਿੰਡਾਂ ਵਿੱਚ ਕੀ ਰਿਵਾਜ ਹੁੰਦਾ ਸੀ ?
(ੳ) ਰੁੱਖ ਲਾਉਣ ਦਾ
(ਅ) ਕੋਠੀਆਂ ਪਾਉਣ ਦਾ
(ਈ)ਕਾਰਾਂ ਖ਼ਰੀਦਣ ਦਾ ।
ਉੱਤਰ :
(ੳ) ਰੁੱਖ ਲਾਉਣ ਦਾ ✓

(iii) ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ ?
(ਉ) ਹਨੇਰੀ ਨਾਲ
(ਅ) ਦਰੱਖ਼ਤ ਕੱਟਣ ਨਾਲ
(ਈ) ਆਪਣੇ-ਆਪ !
ਉੱਤਰ :
(ਅ) ਦਰੱਖ਼ਤ ਕੱਟਣ ਨਾਲ ✓

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

(iv) ਜੜੀਆਂ-ਬੂਟੀਆਂ ਕਿੱਥੇ ਉੱਗਦੀਆਂ ਹਨ ?
(ਉ) ਜੰਗਲਾਂ ਵਿੱਚ
(ਅ) ਖੇਤਾਂ ਵਿੱਚ
(ਈ) ਗਮਲਿਆਂ ਵਿੱਚ ।
ਉੱਤਰ :
(ਉ) ਜੰਗਲਾਂ ਵਿੱਚ ✓

(ਅ) ਛੋਟ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲ ਕਿਉਂ ਜ਼ਰੂਰੀ ਹਨ ?
ਉੱਤਰ :
ਜੰਗਲ ਇਸ ਕਰਕੇ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਹੀ ਧਰਤੀ ਉੱਤੇ ਮਨੁੱਖਾਂ, ਪਸ਼ੂਆਂ ਤੇ ਪੰਛੀਆਂ ਦੀ ਹੋਂਦ ਸੰਭਵ ਹੈ ।

ਪ੍ਰਸ਼ਨ 2.
ਅੰਨ ਦੇ ਸੰਕਟ ਦਾ ਜੰਗਲਾਂ ‘ਤੇ ਕੀ ਅਸਰ ਹੋਇਆ ?
ਉੱਤਰ :
ਅੰਨ ਦੇ ਸੰਕਟ ਕਾਰਨ ਕੁੱਝ ਦੇਸ਼ਾਂ ਵਿਚ ਸਰਕਾਰਾਂ ਨੇ ਧਰਤੀ ਨੂੰ ਵਾਹੀ ਹੇਠ ਲਿਆਉਣ ਲਈ ਬਹੁਤ ਸਾਰੇ ਜੰਗਲ ਕੱਟ ਦਿੱਤੇ ।

ਪ੍ਰਸ਼ਨ 3.
ਮਾਰੂਥਲ ਵਿਚ ਵਰਖਾ ਘੱਟ ਕਿਉਂ ਹੁੰਦੀ ਹੈ ?
ਉੱਤਰ :
ਮਾਰੂਥਲ ਜੰਗਲੀ ਇਲਾਕਿਆਂ ਵਾਂਗ ਠੰਢੇ ਨਹੀਂ ਹੁੰਦੇ, ਸਗੋਂ ਗਰਮ ਹੁੰਦੇ ਹਨ, ਇਸ ਕਰਕੇ ਇਨ੍ਹਾਂ ਉੱਤੋਂ ਬੱਦਲ ਬਿਨਾਂ ਵਰੇ ਹੀ ਲੰਘ ਜਾਂਦੇ ਹਨ ਤੇ ਇੱਥੇ ਵਰਖਾ ਘੱਟ ਹੁੰਦੀ ਹੈ ।

ਪ੍ਰਸ਼ਨ 4.
ਜੰਗਲਾਂ ਦੀ ਲੱਕੜ ਕਿਹੜੀਆਂ ਲੋੜਾਂ ਪੂਰੀਆਂ ਕਰਦੀ ਹੈ ?
ਉੱਤਰ :
ਜੰਗਲਾਂ ਦੀ ਲੱਕੜ ਮਨੁੱਖਾਂ ਦੀਆਂ ਮਕਾਨ, ਫ਼ਰਨੀਚਰ, ਕਿਸ਼ਤੀਆਂ, ਜਹਾਜ਼, ਗੱਡੇ-ਰੇੜੇ ਬਣਾਉਣ ਤੇ ਬਾਲਣ ਦੀਆਂ ਲੋੜਾਂ ਪੂਰੀਆਂ ਕਰਦੀ ਹੈ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 5.
ਕਵੀਆਂ ਨੇ ਕਿਹੜੇ-ਕਿਹੜੇ ਰੁੱਖਾਂ ਦੇ ਗੁਣ ਗਾਏ ਹਨ ?
ਉੱਤਰ :
ਕਵੀਆਂ ਨੇ ਕਿੱਕਰਾਂ, ਬੇਰੀਆਂ, ਪਿੱਪਲਾਂ ਤੇ ਬੋਹੜਾਂ ਦੇ ਗੀਤ ਗਾਏ ਹਨ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਡੇ ਜੰਗਲਾਂ ਨੂੰ ਦੇਖ ਕੇ ਲੋਕ ਕੀ ਸੋਚਦੇ ਸਨ ?
ਉੱਤਰ :
ਵੱਡੇ ਜੰਗਲਾਂ ਨੂੰ ਦੇਖ ਕਈ ਲੋਕ ਸੋਚਦੇ ਸਨ ਕਿ ਧਰਤੀ ਦੇ ਐਡੇ ਵੱਡੇ-ਵੱਡੇ ਟੋਟੇ ਵਿਅਰਥ ਪਏ ਹਨ । ਇਨ੍ਹਾਂ ਦੀ ਥਾਂ ਵੱਡੇ-ਵੱਡੇ ਸ਼ਹਿਰ ਵਸਾਏ ਜਾ ਸਕਦੇ ਹਨ ਤੇ ਇਸ ਤਰ੍ਹਾਂ ਮਨੁੱਖੀ ਰਹਿਣ-ਸਹਿਣ ਵਧੇਰੇ ਚੰਗਾ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 2.
ਵੱਡੇ-ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖੀ ਸਿਹਤ ਉੱਤੇ ਕੀ ਅਸਰ ਹੋਇਆ ?
ਉੱਤਰ :
ਵੱਡੇ-ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇਡੁੱਲ੍ਹੇ ਜੀਵਨ ਤੋਂ ਦੂਰ ਹੁੰਦਾ ਗਿਆ ਅਤੇ ਲੋਹੇ, ਇੱਟਾਂ ਤੇ ਸੀਮਿੰਟ ਦੇ ਪਿੰਜਰਿਆਂ ਵਿਚ ਆਪਣੇ ਆਪ ਨੂੰ ਕੈਦ ਕਰਦਾ ਗਿਆ, ਜਿਸ ਦੇ ਸਿੱਟੇ ਵਜੋਂ ਉਸਦੀ ਸਿਹਤ ਡਿਗਦੀ ਗਈ ।

ਪ੍ਰਸ਼ਨ 3.
ਜੰਗਲੀ ਇਲਾਕਿਆਂ ਵਿਚ ਮੀਂਹ ਜ਼ਿਆਦਾ ਕਿਉਂ ਪੈਂਦਾ ਹੈ ?
ਉੱਤਰ :
ਸਾਇੰਸ ਦਾ ਅਸੂਲ ਹੈ ਕਿ ਜੰਗਲਾਂ ਨਾਲ ਵਾਯੂਮੰਡਲ ਬੜਾ ਸੀਤਲ ਰਹਿੰਦਾ ਹੈ । ਜਦੋਂ ਬੱਦਲ ਸਮੁੰਦਰ ਤੋਂ ਉੱਡ ਕੇ ਆਉਂਦੇ ਹਨ, ਤਾਂ ਉਹ ਮਾਰੂਥਲਾਂ ਦੇ ਗਰਮ ਹੋਣ ਕਰਕੇ ਉਨਾਂ ਉੱਤੋਂ ਬਿਨਾਂ ਮੀਂਹ ਪਾਏ ਲੰਘ ਜਾਂਦੇ ਹਨ, ਪਰੰਤੂ ਜਦੋਂ ਉਹ ਜੰਗਲਾਂ ਉੱਤੋਂ ਲੰਘਦੇ ਹਨ, ਤਾਂ ਉੱਥੋਂ ਦਾ ਵਾਯੂਮੰਡਲ ਠੰਢਾ ਹੋਣ ਕਰਕੇ ਉਹ ਠੰਢੇ ਹੋ ਕੇ ਪਾਣੀ ਦਾ ਰੂਪ ਧਾਰ ਲੈਂਦੇ ਹਨ ਤੇ ਵਰੁ ਪੈਂਦੇ ਹਨ । ਇਸੇ ਕਰਕੇ ਜੰਗਲਾਂ ਨਾਲ ਢੱਕੇ ਹੋਏ ਪਰਬਤਾਂ ਉੱਤੇ ਮੀਂਹ ਬਹੁਤ ਪੈਂਦਾ ਹੈ, ਪਰੰਤੁ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ ।

ਪ੍ਰਸ਼ਨ 4.
ਤਬਾਹੀ ਤੋਂ ਬਚਣ ਦਾ ਕੀ ਤਰੀਕਾ ਹੈ ?
ਉੱਤਰ :
ਤਬਾਹੀ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਕੁਦਰਤ ਦੇ ਵਿਰੁੱਧ ਨਾ ਚੱਲਿਆ ਜਾਵੇ ਤੇ ਜੰਗਲਾਂ ਨੂੰ ਵੱਢਣਾ ਬੰਦ ਕੀਤਾ ਜਾਵੇ । ਇਸ ਲਈ ਸਾਨੂੰ ਧਰਤੀ ਉੱਤੇ ਵੱਧ ਤੋਂ ਵੱਧ ਰੁੱਖ ਉਗਾਉਣੇ ਚਾਹੀਦੇ ਹਨ । ਤਦ ਹੀ ਅਸੀਂ ਹੜਾਂ ਤੇ ਸੋਕੇ ਦੀ ਤਬਾਹੀ ਤੋਂ ਬਚ ਸਕਦੇ ਹਾਂ

ਪ੍ਰਸ਼ਨ 5.
‘‘ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ ।’ ਦੱਸੋ ਕਿਵੇਂ ?
ਉੱਤਰ :
ਕੁਦਰਤ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਜੰਗਲਾਂ ਦੇ ਪੈਰਾਂ ਵਿਚ ਬਹੁਤ ਸਾਰੀਆਂ ਜੜੀਆਂ-ਬੂਟੀਆਂ ਉਗਾ ਰੱਖੀਆਂ ਹਨ । ਇਨ੍ਹਾਂ ਵਿਚ ਕਈ ਇੰਨੀਆਂ ਨਾਜ਼ੁਕ ਹਨ ਕਿ ਸੰਘਣੇ ਜੰਗਲਾਂ ਤੋਂ ਬਿਨਾਂ ਬਚ ਨਹੀਂ ਸਕਦੀਆਂ, ਇਨ੍ਹਾਂ ਜੰਗਲਾਂ ਵਿਚੋਂ ਸਿਆਣੇ ਮਨੁੱਖ ਸਾਲਾਂ ਬੱਧੀ ਮਿਹਨਤ ਕਰ ਕੇ ਅਤੇ ਪੜਤਾਲਾਂ ਕਰ-ਕਰ ਕੇ ਮਨੁੱਖਾਂ ਦੇ ਰੋਗਾਂ ਨੂੰ ਕੱਟਣ ਵਾਲੀਆਂ ਜੜੀਆਂ-ਬੂਟੀਆਂ ਲਿਆਉਂਦੇ ਰਹੇ ਹਨ । ਇਸ ਤਰ੍ਹਾਂ ਜੰਗਲ ਕੁਦਰਤ ਦੇ ਬਣਾਏ ਹਸਪਤਾਲ ਹਨ । ਇਸਦੇ ਨਾਲ ਦੀ ਜੰਗਲ ਆਕਸੀਜਨ ਦਾ ਭੰਡਾਰ ਹਨ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ- . ਕੁਦਰਤ, ਖੁਸ਼ਹਾਲੀ, ਤਜਰਬਾ, ਰਿਵਾਜ, ਮਹੱਤਤਾ, ਰੁਜ਼ਗਾਰ, ਪੜਤਾਲ ।
ਉੱਤਰ :
1. ਕੁਦਰਤ (ਧਰਤੀ ਤੇ ਉਸਦੇ ਆਲੇ) – ਦੁਆਲੇ ਬਨਸਪਤੀ, ਜੀਵਾਂ ਤੇ ਹਿਮੰਡ ਦਾ ਪਸਾਰਾ, ਪ੍ਰਕਿਰਤੀ-ਪਰਮਾਤਮਾ ਦੀ ਕੁਦਰਤ ਦਾ ਕੋਈ ਪਾਰਾਵਾਰ ਨਹੀਂ ।
2. ਖ਼ੁਸ਼ਹਾਲੀ (ਸੁਖਾਂ ਭਰਿਆ ਜੀਵਨ) – ਵਿਗਿਆਨ ਕਾਢਾਂ ਨੇ ਮਨੁੱਖੀ ਜੀਵਨ ਵਿਚ ਬਹੁਤ ਖ਼ੁਸ਼ਹਾਲੀ ਲਿਆਂਦੀ ਹੈ ।
3. ਤਜਰਬਾ (ਪ੍ਰਯੋਗ) – ਵਿਗਿਆਨੀ ਪ੍ਰਯੋਗਸ਼ਾਲਾ ਵਿਚ ਨਵੇਂ-ਨਵੇਂ ਤਜਰਬੇ ਕਰਦੇ ਹਨ !
4. ਰਿਵਾਜ (ਰੀਤ) – ਦੁਆਬੇ ਵਿਚ ਲੋਹੜੀ ਦੀ ਰਾਤ ਨੂੰ ਰੀਨਿਆਂ ਦੇ ਰਸ ਦੀ ਖੀਰ ਬਣਾਉਣ ਦਾ ਰਿਵਾਜ ਹੈ, ਜੋ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ ।
5. ਮਹੱਤਤਾ/ਮਹੱਤਵ (ਅਹਿਮ) – ਬੱਚੇ ਦੇ ਜੀਵਨ ਵਿਚ ਮਾਤਾ-ਪਿਤਾ ਦਾ ਪਿਆਰ ਬਹੁਤ ਮਹੱਤਤਾ ਰੱਖਦਾ ਹੈ ।
6. ਰੁਜ਼ਗਾਰ (ਕਾਰੋਬਾਰ, ਪੇਸ਼ਾ) – ਸਾਡੇ ਮੁਲਕ ਵਿਚ ਅੱਜ-ਕਲ੍ਹ ਪੜ੍ਹਿਆਂ-ਲਿਖਿਆਂ ਨੂੰ ਵੀ ਰੁਜ਼ਗਾਰ ਨਹੀਂ ਮਿਲਦਾ ਹੈ।
7. ਪੜਤਾਲ (ਜਾਂਚ) – ਪੁਲਿਸ ਇਸ ਮੁਹੱਲੇ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਜੰਗਲ ਕੁਦਰਤ ਦੀ ਬਹੁਤ ਵੱਡੀ …………… ਹਨ ।
2. ਮਾਰੂਥਲਾਂ ਉੱਤੇ ਬਹੁਤ ਘੱਟ . ………….. ਹੁੰਦੀ ਹੈ ।
3. ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ …………… ਹੋ ਜਾਂਦੀ ਹੈ ।
4. ਰੁੱਖ ਨੂੰ ਕੱਟਣਾ …………… ਸਮਝਿਆ ਜਾਂਦਾ ਸੀ ।
5. ਅੱਜ-ਕਲ੍ਹ ਦੇ ਸਮੇਂ ਨੂੰ …………… ਤੇ ….. ਦਾ ਯੁਗ ਕਿਹਾ ਜਾਂਦਾ ਹੈ ।
ਉੱਤਰ :
1. ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ ।
2. ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ ।
3. ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਹੈ ।
4. ਰੁੱਖ ਨੂੰ ਕੱਟਣਾ ਪਾਪ ਸਮਝਿਆ ਜਾਂਦਾ ਸੀ ।
5. ਅੱਜ-ਕਲ੍ਹ ਦੇ ਸਮੇਂ ਨੂੰ ਲੋਹੇ ਤੇ ਕੋਲੇ ਦਾ ਯੁਗ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਿਰਖ, ਕਵੀ, ਕੁਦਰਤ, ਤਬਦੀਲੀ, ਖੇਤੀਬਾੜੀ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਬਿਰਖੁ – वृक्ष – Tree
2. ਕਵੀ – कवि – Poet
3. ਕੁਦਰਤ – प्रकृति – Nature
4. ਤਬਦੀਲੀ – परिवर्तन – Change
5. ਖੇਤੀਬਾੜੀ – कृषि – Agriculture.

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਸੇਹਤ – ………..
2. ਸ਼ੈਹਰ – ………..
3. ਵਾਯੂਮੰਡਲ – ………..
4. ਲਾਬ – ………..
5. ਜੁੱਗ – ………..
ਉੱਤਰ :
1. ਸੇਹਤ – ਸਿਹਤ
2. ਸ਼ੈਹਰ – ਸ਼ਹਿਰ
3. ਵਾਜੂਮੰਡਲ – ਵਾਯੂਮੰਡਲ
4. ਲਾਬ – ਲਾਭ
5. ਜੁੱਗ – ਯੁਗ ॥

ਪ੍ਰਸ਼ਨ 5.
ਆਪਣੇ ਸਕੂਲ ਵਿਚ ਮਨਾਏ ਗਏ ਵਣ-ਮਹਾਂਉਤਸਵ ਸਮਾਗਮ ਬਾਰੇ ਕੁੱਝ ਸਤਰਾਂ ਲਿਖੋ ।
ਉੱਤਰ :
ਸਾਡੇ ਸਕੂਲ ਵਿਚ ਬੀਤੀ 24 ਜੁਲਾਈ ਨੂੰ ਬੜੇ ਉਤਸ਼ਾਹ ਨਾਲ ਵਣ-ਮਹਾਂਉਤਸਵ ਮਨਾਇਆ ਗਿਆ । ਇਸ ਸਮਾਗਮ ਰਾਹੀਂ ਮਨੁੱਖਾਂ ਸਮੇਤ ਧਰਤੀ ਉੱਤਲੇ ਸਮੁੱਚੇ ਜੀਵਨ ਲਈ ਰੁੱਖਾਂ ਦੇ ਮਹੱਤਵ ਨੂੰ ਦਰਸਾਇਆ ਗਿਆ । ਇਸ ਉਤਸਵ ਨੂੰ ਮਨਾਉਣ ਲਈ ਸਾਡੇ ਸਕੂਲ ਦੀ ਵਿੱਦਿਅਕ ਟੂਸਟ ਦੇ ਪ੍ਰਧਾਨ ਸ: ਸਵਰਨ ਸਿੰਘ ਅਤੇ ਸੈਕਟਰੀ ਸ੍ਰੀਮਤੀ ਸੁਨੀਤਾ ਗੁਪਤਾ ਨੇ ਵਿਸ਼ੇਸ਼-ਤੌਰ ‘ਤੇ ਹਿੱਸਾ ਲਿਆ । ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀ ਇਕ ਪੰਡਾਲ ਵਿਚ ਇਕੱਠੇ ਹੋਏ । ਮੁੱਖ ਮਹਿਮਾਨ ਵਜੋਂ ਸਟ ਦੇ ਪ੍ਰਧਾਨ ਸਾਹਿਬ ਕੁਰਸੀ ਉੱਤੇ ਸੁਸ਼ੋਭਿਤ ਹੋ ਗਏ ਤੇ ਉਨ੍ਹਾਂ ਦੇ ਨਾਲ ਸ੍ਰੀਮਤੀ ਸੁਨੀਤਾ ਗੁਪਤਾ, ਪ੍ਰਿੰਸੀਪਲ ਸਾਹਿਬ ਤੇ ਹੋਰ ਅਧਿਆਪਕ ਬੈਠ ਗਏ ।

ਸਮਾਗਮ ਦਾ ਆਰੰਭ “ਦੇਹ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਇਨ ਨਾਲ ਹੋਇਆ । ਇਸ ਤੋਂ ਮਗਰੋਂ ਪ੍ਰਿੰਸੀਪਲ ਸਾਹਿਬ ਨੇ ਸਾਰੇ ਸ੍ਰੋਤਿਆਂ ਨੂੰ ਵਣ-ਮਹਾਂਉਤਸਵ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਵਿਗਿਆਨ ਦੀ ਤਰੱਕੀ ਨਾਲ ਸਾਡੇ ਜੀਵਨ ਦੇ ਹਰ ਖੇਤਰ ਵਿਚ ਪ੍ਰਵੇਸ਼ ਕਰ ਚੁੱਕੇ ਮਸ਼ੀਨੀਕਰਨ, ਕੁਦਰਤੀ ਸੋਤਾਂ ਦੀ ਅੰਨੇਵਾਹ ਵਰਤੋਂ, ਜੰਗਲਾਂ ਦੀ ਕਟਾਈ ਤੇ ਪ੍ਰਦੂਸ਼ਣ ਨੇ ਧਰਤੀ ਉਤਲੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਨਾਲ ਹਵਾ, ਪਾਣੀ ਤੇ ਮਿੱਟੀ ਸਭ ਜ਼ਹਿਰੀਲੇ ਹੋ ਚੁੱਕੇ ਹਨ । ਧਰਤੀ ਉੱਪਰਲਾ ਵਾਯੂਮੰਡਲ ਗਰਮ ਹੋ ਰਿਹਾ ਹੈ, ਮੌਸਮ ਬਦਲ ਰਹੇ ਹਨ, ਕਿਤੇ ਸੋਕਾ ਪੈ ਰਿਹਾ ਹੈ ਤੇ ਕਿਤੇ ਹੜ੍ਹ ਆ ਰਹੇ ਹਨ, ਗਲੇਸ਼ੀਅਰ ਪਿਘਲ ਰਹੇ ਹਨ ਤੇ ਪਸ਼ੂ-ਪੰਛੀ ਘਟ ਰਹੇ ਹਨ । ਇਨ੍ਹਾਂ ਸਾਰੀਆਂ ਗੱਲਾਂ ਨੇ ਧਰਤੀ ਉੱਤੇ ਮਨੁੱਖ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ । ਇਨ੍ਹਾਂ ਨੂੰ ਬਚਾਉਣ ਲਈ ਧਰਤੀ ਉੱਤੇ ਜੰਗਲਾਂ ਨੂੰ ਬਚਾਉਣਾ ਤੇ ਵੱਧ ਤੋਂ ਵੱਧ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੈ, ਕਿਉਂਕਿ ਇਹ ਹੀ ਗੰਦੀ ਹਵਾ ਨੂੰ ਸਾਫ਼ ਕਰ ਕੇ ਸਾਨੂੰ ਆਕਸੀਜਨ ਦਿੰਦੇ ਹਨ । ਇਹ ਹੀ ਵਾਤਾਵਰਨ ਨੂੰ ਠੰਢਾ ਰੱਖਦੇ ਤੇ ਮੀਂਹ ਪਾਉਂਦੇ ਹਨ । ਇਨ੍ਹਾਂ ਉੱਤੇ ਹੀ ਪਸ਼ੂਆਂ-ਪੰਛੀਆਂ ਦਾ ਜੀਵਨ ਨਿਰਭਰ ਕਰਦਾ ਹੈ ।

ਸਮਾਗਮ ਦੇ ਪ੍ਰਧਾਨ ਸ: ਸਵਰਨ ਸਿੰਘ ਨੇ ਸ੍ਰੋਤਿਆਂ ਨੂੰ ਕਿਹਾ ਕਿ ਅੱਜ ਰੁੱਖਾਂ ਨੂੰ ਬਚਾਉਣਾ ਤੇ ਨਵੇਂ ਰੁੱਖ ਲਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਰੁੱਖਾਂ ਨੂੰ ਵੱਢ ਕੇ ਅਸੀਂ ਕੁਦਰਤ ਨਾਲ ਬਹੁਤ ਖਿਲਵਾੜ ਕੀਤੀ ਹੈ । ਅਸੀਂ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਧਰਤੀ ਅਤੇ ਇਸਦੇ ਵਾਤਾਵਰਨ ਦੇ ਮਨੁੱਖੀ ਜੀਵਨ ਵਿਚ ਮਹੱਤਵ ਨੂੰ ਭੁੱਲ ਗਏ ਹਾਂ । ਉਨ੍ਹਾਂ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ` ਰਾਹੀਂ ਸਾਨੂੰ ਧਰਤੀ, ਹਵਾ ਤੇ ਪਾਣੀ ਦੇ ਮਹੱਤਵ ਨੂੰ ਸਮਝਣ, ਇਨ੍ਹਾਂ ਦਾ ਸਤਿਕਾਰ ਕਰਨ ਤੇ ਸੰਭਾਲ ਕਰਨ ਦਾ ਉਪਦੇਸ਼ ਦਿੱਤਾ ਹੈ, ਪਰੰਤੂ ਅਸੀਂ ਇਨ੍ਹਾਂ ਨੂੰ ਆਪਣੀਆਂ ਖ਼ੁਦਗਰਜ਼ੀਆਂ ਲਈ ਇੰਨੀ ਬੇਰਹਿਮੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿ ਉਸਦੇ ਪ੍ਰਤੀਕਰਮ ਵਜੋਂ ਅੱਜ ਸਾਡਾ ਜੀਵਨ ਹੀ ਖ਼ਤਰੇ ਵਿਚ ਪੈ ਗਿਆ ਹੈ । ਇਸ ਕਰਕੇ ਸਾਨੂੰ ਸਭ ਨੂੰ ਧਰਤੀ ਮਾਤਾ ਅਤੇ ਇਸ ਉੱਤੇ ਮੌਜੂਦ ਹਵਾ-ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਹਰ ਇਕ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਪੰਜ ਰੁੱਖ ਲਾ ਕੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨ੍ਹਾਂ ਟ ਵਲੋਂ ਸਾਰੇ ਸ੍ਰੋਤਿਆਂ ਤੇ ਮਹਿਮਾਨਾਂ ਨੂੰ ਦੋਂ-ਦੋ ਰੁੱਖਾਂ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨ ਕੀਤਾ । ਇਸ ਤੋਂ ਮਗਰੋਂ ਕੁੱਝ ਲੜਕਿਆਂ ਤੇ ਲੜਕੀਆਂ ਨੇ ਸਮੂਹ ਗਾਨ ਦੇ ਰੂਪ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਰੁੱਖ’ ਦਾ ਗਾਇਨ ਕੀਤਾ ।

ਇਸ ਤੋਂ ਪਿੱਛੋਂ ਮੁੱਖ ਮਹਿਮਾਨ ਅਤੇ ਵਸਟ ਦੀ ਸੈਕਟਰੀ ਨੇ ਵਣ-ਮਹਾਂਉਤਸਵ ਦਾ ਆਰੰਭ ਕਰਨ ਲਈ ਆਪਣੇ ਹੱਥਾਂ ਨਾਲ ਪੌਦੇ ਲਾਏ ਤੇ ਉਨ੍ਹਾਂ ਨੂੰ ਪਾਣੀ ਦਿੱਤਾ । ਸਕੂਲ ਵਲੋਂ ਸਾਰੇ ਸਕੂਲ ਦੇ ਆਲੇ-ਦੁਆਲੇ ਤੇ ਮੁੱਖ ਸੜਕ ਤੋਂ ਸਕੂਲ ਤਕ ਆਉਂਦੇ ਰਸਤੇ ਉੱਪਰ ਰੁੱਖ ਲਾਉਣ ਲਈ 100 ਟੋਏ ਪਹਿਲਾਂ ਹੀ ਪੁਟਾ ਲਏ ਗਏ ਸਨ ਤੇ ਛੋਟੇ ਅਕਾਰ ਦੇ ਕੋਈ 500 ਪੌਦੇ ਲਿਆ। ਰੱਖੇ ਸਨ । ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇੱਥੋਂ ਵਾਰੀ-ਵਾਰੀ ਪੌਦੇ ਲਏ ਤੇ ਵੱਖਵੱਖ ਥਾਂਵਾਂ ਉੱਤੇ ਲਾਏ । ਪਿੱਛੋਂ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪਾਣੀ ਦੀ ਲੰਮੀ ਪਾਈਪ ਲਾ ਕੇ ਤੇ ਕੁੱਝ ਨੇ ਬਾਲਟੀਆਂ ਭਰ ਕੇ ਇਨ੍ਹਾਂ ਨੂੰ ਪਾਣੀ ਦਿੱਤਾ । ਅੰਤ ਵਿਚ ਸਾਰੇ ਅਧਿਆਪਕਾਂ-ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਆਪਣੇ ਘਰਾਂ ਤੇ ਗਲੀ-ਮੁਹੱਲਿਆਂ ਵਿਚ ਲਾਉਣ ਲਈ ਪੌਦੇ ਦਿੱਤੇ ਗਏ । ਇਸ ਤਰ੍ਹਾਂ ਸਾਡੇ ਸਕੂਲ ਵਿੱਚ ਵਣ-ਮਹਾਂਉਸਤਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ
ਜੰਗਲਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਹੈ ਤੇ ਬਾਰਸ਼ ਦਾ ਪਾਣੀ ਸਹਿਜੇ ਹੀ ਚੂਸ ਲੈਂਦੀ ਹੈ ।

ਔਖੇ ਸ਼ਬਦਾਂ ਦੇ ਅਰਥ :

ਦਾਤ-ਬਖ਼ਸ਼ਿਸ਼ । ਵਿਅਰਥ-ਬੇਮਤਲਬ ! ਆਤਮਾ-ਰੂਹ । ਨਜ਼ਾਰੇ-ਦਿਸ਼ । ਤ੍ਰਿਪਤ-ਸੰਤੁਸ਼ਟ । ਸਦੀਵੀ-ਸਦੀ ਦੀ, ਸਦੀਆਂ ਤੋਂ ਚਲੀ ਆ ਰਹੀ । ਮਹਾਂਪੁਰਖ-ਵੱਡਾ ਧਾਰਮਿਕ ਮਨੁੱਖ । ਸੰਦੇਹ-ਸ਼ੱਕ । ਸੰਕਟ-ਤੰਗੀ, ਮੁਸ਼ਕਿਲ ਹਲ ਹੇਠਵਾਹੀ ਹੇਠ, ਖੇਤੀ ਹੇਠ । ਸੀਤਲ-ਠੰਢਾ । ਮਾਰੂਥਲ-ਰੇਗਸਤਾਨ । ਉਪਜਾਊ-ਬਹੁਤੀ ਫ਼ਸਲ ਦੇਣ ਵਾਲੀ । ਲਾਗਲੀਆਂ-ਨੇੜੇ ਦੀਆਂ । ਸ਼ਿਵਾਲਿਕ ਪਰਬਤ-ਹੁਸ਼ਿਆਰਪੁਰ ਦੇ ਨੇੜਲੇ ਪਹਾੜ । ਲੀਲ੍ਹਾ-ਖੇਡ । ਪੜਤਾਲਾਂ-ਜਾਂਚ-ਪੜਤਾਲ, ਪਰਖਾਂ ਕਰਦੇ । ਸੰਜੀਵਨੀ ਬੁਟੀ-ਜੀਵਨ ਦੇਣ ਵਾਲੀ ਬੁਟੀ ! ਰੁਜ਼ਗਾਰ-ਰੋਜ਼ੀ । ਦੀਆ ਸਲਾਈ-ਤੀਲਾਂ ਦੀ ਡੱਬੀ ।

ਜੰਗਲਾਂ ਦੇ ਲਾਭ Summary

ਜੰਗਲਾਂ ਦੇ ਲਾਭ ਪਾਠ ਦਾ ਸਾਰ

ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ । ਮਨੁੱਖ ਦੀ ਖ਼ੁਸ਼ਹਾਲੀ ਤੇ ਸੁਖ ਲਈ ਜੰਗਲ ਬਹੁਤ ਜ਼ਰੂਰੀ ਹਨ । ਜੇ ਜੰਗਲ ਨਾ ਹੋਣ, ਤਾਂ ਲੋਕਾਂ ਦਾ ਸਾਹ ਘੁੱਟਿਆ ਜਾਵੇ । ਜੰਗਲਾਂ ਦੇ ਸ਼ਾਨਦਾਰ ਨਜ਼ਾਰੇ ਮਨੁੱਖੀ ਆਤਮਾ ਦੀ ਸੁੰਦਰਤਾ ਦੀ ਭੁੱਖ ਨੂੰ ਜੁਗਾਂ-ਜੁਗਾਂ ਤੋਂ ਤ੍ਰਿਪਤ ਕਰਦੇ ਆਏ ਹਨ । ਪਿਛਲੇ ਸਮਿਆਂ ਵਿਚ ਰਿਸ਼ੀ ਲੋਕ ਜੰਗਲਾਂ ਵਿਚ ਰਹਿ ਕੇ ਤਪੱਸਿਆ ਕਰਦੇ ਸਨ । ਸ਼ੁਰੂ-ਸ਼ੁਰੂ ਵਿਚ ਮਨੁੱਖਾਂ ਦਾ ਘਰ ਜੰਗਲ ਹੀ ਸੀ । ਹੁਣ ਵੀ ਜਦੋਂ ਅਸੀਂ ਸ਼ਹਿਰਾਂ ਵਿਚ ਬਾਗ਼ ਲਾਉਂਦੇ ਹਾਂ, ਤਾਂ ਇਸ ਦੇ ਪਿੱਛੇ ਜੰਗਲਾਂ ਲਈ ਮਨੁੱਖ ਦੀ ਸਦੀਵੀ ਤਾਂਘ ਲੁਕੀ ਹੁੰਦੀ ਹੈ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੇ-ਵੱਡੇ ਸ਼ਹਿਰ ਬਣਾ ਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ, ਪਰ ਜਿਉਂ-ਜਿਉਂ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇ-ਡੁਲੇ ਜੀਵਨ ਤੋਂ ਦੂਰ ਹੁੰਦਾ ਗਿਆ ਹੈ, ਉਸ ਦੀ ਸਿਹਤ ਡਿਗਦੀ ਗਈ ਹੈ ।

ਅੰਨ ਸੰਕਟ ਕਾਰਨ ਕੁੱਝ ਦੇਸ਼ਾਂ ਵਿਚ ਸਰਕਾਰਾਂ ਨੇ ਬਹੁਤ ਸਾਰੇ ਜੰਗਲ ਕੱਟ ਕੇ ਜ਼ਮੀਨ ਨੂੰ ਵਾਹੀ ਹੇਠ ਲੈ ਆਂਦਾ ਹੈ, ਜਿਸ ਕਾਰਨ ਉੱਥੇ ਕੁਦਰਤ ਦੇ ਕਾਨੂੰਨ ਅਨੁਸਾਰ ਜਲਵਾਯੂ ਵਿੱਚ ਬਹੁਤ ਤਬਦੀਲੀ ਆ ਗਈ ਹੈ । ਜਦ ਬੱਦਲ ਸਮੁੰਦਰ ਵਲੋਂ ਉੱਡ ਕੇ ਆਉਂਦੇ ਹਨ ਤੇ ਉਹ ਜਦੋਂ ਜੰਗਲਾਂ ਉੱਤੋਂ ਲੰਘਦੇ ਹਨ, ਤਾਂ ਵਾਯੂਮੰਡਲ ਠੰਢਾ ਹੋਣ ਕਰ ਕੇ ਮੀਂਹ ਵਰ ਪੈਂਦਾ ਹੈ । ਇਹੋ ਕਾਰਨ ਹੈ ਕਿ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ । ਭਾਰਤ ਸਰਕਾਰ ਨੇ ਇਸ ਪਾਸੇ ਵਲ ਉਚੇਂਚਾ ਧਿਆਨ ਦਿੱਤਾ ਹੈ, ਜਿਸ ਕਰਕੇ ਹਰ ਸਾਲ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ਤੇ ਰੁੱਖ ਲਾਏ ਜਾਂਦੇ ਹਨ ।

ਜੰਗਲਾਂ ਦੀ ਲੱਕੜੀ ਤੋਂ ਮਕਾਨ ਬਣਦੇ ਹਨ । ਕੁਰਸੀਆਂ, ਮੇਜ਼, ਮੰਜੇ, ਪੀੜੀਆਂ ਵੀ ਜੰਗਲਾਂ ਦੀ ਹੀ ਦਾਤ ਹਨ । ਜੰਗਲਾਂ ਦੀ ਲੱਕੜੀ ਨਾਲ ਹੀ ਸਾਡੇ ਚੁੱਲ੍ਹਿਆਂ ਵਿਚ ਅੱਗ ਬਲਦੀ ਹੈ । ਲੱਕੜੀ ਨਾਲ ਹੀ ਕਿਸ਼ਤੀਆਂ, ਨਿੱਕੇ ਜਹਾਜ਼ ਅਤੇ ਗੱਡੇ ਬਣਾਏ ਗਏ ਹਨ । ਜੰਗਲਾਂ ਦੇ ਬਿਰਛਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਤੇ ਉਹ ਬਾਰਸ਼ ਦਾ ਪਾਣੀ ਚੂਸ ਲੈਂਦੀ ਹੈ । ਜੇ ਜੰਗਲ ਨਾ ਹੋਣ, ਤਾਂ ਪਹਾੜਾਂ ਉੱਤੇ ਵਸੇ ਮੀਹਾਂ ਦਾ ਪਾਣੀ ਸਾਰੇ ਦਾ ਸਾਰਾ ਰੁੜ ਕੇ ਦਰਿਆਵਾਂ ਵਿਚ ਆ ਡਿਗੇ ਅਤੇ ਮੈਦਾਨਾਂ ਵਿਚ ਤਬਾਹੀ ਮਚਾ ਦੇਵੇ ।

ਸਾਡੇ ਸਮਾਜ ਵਿਚ ਕਈ ਬਿਰਛਾਂ ਨੂੰ ਪੂਜਣ ਦੇ ਪਿੱਛੇ ਵੀ ਬਿਰਛ ਦੀ ਇਸ ਮਹੱਤਤਾ ਦਾ ਖ਼ਿਆਲ ਹੀ ਕੰਮ ਕਰਦਾ ਹੈ । ਲੋਕਾਂ ਵਿਚ ਬਿਰਛ ਲਾਉਣ ਦਾ ਰਿਵਾਜ ਘਟ ਗਿਆ ਹੈ ਅਤੇ ਆਪਣੀ ਲੋੜ ਪੂਰੀ ਕਰਨ ਲਈ ਲੋਕਾਂ ਨੇ ਲਾਗਲੀਆਂ ਪਹਾੜੀਆਂ ਤੋਂ ਲੱਕੜੀ ਮੰਗਾਉਣੀ ਸ਼ੁਰੂ ਕਰ ਦਿੱਤੀ ਹੈ । ਫਲਸਰੂਪ ਕਸ਼ਮੀਰ ਵਿਚ ਜੰਗਲ ਕੱਟੇ ਜਾਣ ਨਾਲ ਪੰਜਾਬ ਦੇ ਦਰਿਆਵਾਂ ਵਿਚ ਵਧੇਰੇ ਹੜ੍ਹ ਆਉਣ ਲੱਗ ਪਏ ਹਨ ।

ਜੰਗਲ ਦਾ ਪਾਣੀ ਨਾਲ ਬੜਾ ਵੱਡਾ ਸੰਬੰਧ ਹੈ । ਇਹ ਆਪਣੀ ਠੰਢੀ ਛਾਂ ਅਤੇ ਜੜ੍ਹਾਂ ਨਾਲ ਪੋਲੀ ਕੀਤੀ ਧਰਤੀ ਵਿਚ ਪਾਣੀ ਦੀ ਦੌਲਤ ਨੂੰ ਸੰਭਾਲ ਕੇ ਰੱਖਦੇ ਹਨ । ਜੋ ਜੰਗਲ ਨਾ ਹੋਣ, ਤਾਂ ਸਾਡਾ ਜੀਵਨ ਪੰਛੀਆਂ ਤੋਂ ਵਾਂਝਾ ਹੋ ਜਾਵੇ । ਜੰਗਲਾਂ ਦਾ ਮਨੁੱਖੀ ਸਿਹਤ ਨਾਲ ਇਕ ਹੋਰ ਤਰ੍ਹਾਂ ਵੀ ਸੰਬੰਧ ਹੈ । ਜੰਗਲਾਂ ਵਿਚ ਕੁਦਰਤ ਨੇ ਦਵਾਈਆਂ ਵਿਚ ਕੰਮ ਆਉਣ ਵਾਲੀਆਂ ਲੱਖਾਂ ਪ੍ਰਕਾਰ ਦੀਆਂ ਜੜੀਆਂ-ਬੂਟੀਆਂ ਉਗਾ ਰੱਖੀਆਂ ਹਨ । ਇਨ੍ਹਾਂ ਵਿਚੋਂ ਕਈ ਸੰਘਣੇ ਜੰਗਲਾਂ ਵਿਚ ਹੀ ਵਧ ਫੁਲ ਸਕਦੀਆਂ ਹਨ ।

ਜੰਗਲ ਮਨੁੱਖ ਨੂੰ ਰੁਜ਼ਗਾਰ ਵੀ ਦਿੰਦੇ ਹਨ । ਕਰੋੜਾਂ ਆਦਮੀ ਜੰਗਲਾਂ ਅਤੇ ਉਨ੍ਹਾਂ ਵਿਚੋਂ ਪੈਦਾ ਹੁੰਦੀਆਂ ਚੀਜ਼ਾਂ ਕਰਕੇ ਕੰਮ ਲੱਗੇ ਹੋਏ ਹਨ । ਦੀਆਸਲਾਈ ਤੇ ਕਾਗਜ਼ ਦੇ ਕਾਰਖ਼ਾਨੇ ਜੰਗਲਾਂ ਦੇ ਸਹਾਰੇ ਹੀ ਚਲਦੇ ਹਨ । ਇਸੇ ਤਰ੍ਹਾਂ ਗੂੰਦ, ਲਾਖ, ਸ਼ਹਿਦ ਅਤੇ ਹੋਰ ਅਨੇਕਾਂ ਚੀਜ਼ਾਂ ਜੰਗਲਾਂ ਤੋਂ ਹੀ ਆਉਂਦੀਆਂ ਹਨ ।

ਕੁਦਰਤ ਜੰਗਲਾਂ ਦੇ ਵਾਧੇ ਉੱਪਰ ਆਪ ਹੀ ਕਾਬੂ ਰੱਖਦੀ ਹੈ । ਜਦੋਂ ਜੰਗਲ ਲੋੜ ਤੋਂ ਵੱਧ ਫੈਲ ਜਾਣ, ਤਾਂ ਕੁਦਰਤ ਉਨ੍ਹਾਂ ਨੂੰ ਆਪ ਹੀ ਜੰਗਲੀ ਅੱਗ ਨਾਲ ਸਾੜ ਕੇ ਘਟਾ ਦਿੰਦੀ ਹੈ, ਜਾਂ ਵੱਡੇ ਤੇਜ਼ ਝੱਖੜਾਂ ਨਾਲ ਉਨ੍ਹਾਂ ਨੂੰ ਉਖਾੜ ਕੇ ਸੁੱਟ ਦਿੰਦੀ ਹੈ ਤੇ ਸਮੇਂ ਨਾਲ ਮਿੱਟੀ ਹੇਠ ਦੱਬ ਦਿੰਦੀ ਹੈ । ਫਿਰ ਸਮਾਂ ਪਾ ਕੇ ਇਹ ਦੱਬੇ ਹੋਏ ਜੰਗਲ ਧਰਤੀ ਦੀ ਅੰਦਰਲੀ ਗੁੱਝੀ ਅੱਗ ਨਾਲ ਸੜ ਕੇ ਕੋਲੇ ਦੀ ਖਾਣ ਵਿਚ ਬਦਲ ਜਾਂਦੇ ਹਨ । ਅੱਜ ਕੋਲਾ ਇਕ ਵੱਡੀ ਮਨੁੱਖੀ ਲੋੜ ਹੈ । ‘ਜੰਗਲਾਂ ਦੀ ਮਹੱਤਤਾ ਨੂੰ ਸਾਹਮਣੇ ਰੱਖ ਕੇ ਹੀ ਕਵੀਆਂ ਨੇ ਸਾਡੀਆਂ ਕਿੱਕਰਾਂ, ਬੇਰੀਆਂ ਅਤੇ ਪਿੱਪਲਾਂ, ਬੋਹੜਾਂ ਦੇ ਗੁਣ ਗਾਏ ਹਨ ।

Leave a Comment