PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

Punjab State Board PSEB 7th Class Punjabi Book Solutions Chapter 12 ਸ਼ਾਬਾਸ਼ ! ਸੁਮਨ ! Textbook Exercise Questions and Answers.

PSEB Solutions for Class 7 Punjabi Chapter 12 ਸ਼ਾਬਾਸ਼ ! ਸੁਮਨ ! (1st Language)

Punjabi Guide for Class 7 PSEB ਸ਼ਾਬਾਸ਼ ! ਸੁਮਨ ! Textbook Questions and Answers

ਸ਼ਾਬਾਸ਼ ! ਸੁਮਨ ! ਪਾਠ-ਅਭਿਆਸ

1. ਦੱਸ

(ੳ) ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ ?
ਉੱਤਰ :
ਗਰਮੀਆਂ ਵਿਚ ਪਹਾੜਾਂ ਉੱਤੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ – ਮਨ ਨੂੰ ਠਾਰਦੀਆਂ ਹਨ। ਤੇਜ਼ ਹਵਾ ਵਿਚ ਝੂਮਦੇ ਦਰੱਖ਼ਤ ਬਹੁਤ ਸੋਹਣੇ ਲਗਦੇ ਹਨ। ਇਸੇ ਕਰਕੇ ਗਰਮੀਆਂ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ। ਉੱਚੇ – ਲੰਮੇ ਤੇ ਚੌੜੇ ਪਹਾੜਾਂ ਦਾ ਲਹਿਰੀਆ ਤੇ ਕੁਦਰਤ ਦੇ ਨਜ਼ਾਰੇ ਦੇਖ ਕੇ ਹਰ ਕੋਈ ਖ਼ੁਸ਼ ਹੁੰਦਾ ਹੈ।

(ਅ) ਕਰਨ ਅਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ ?
ਉੱਤਰ :
ਕਰਨ ਤੇ ਸੁਮਨ ਨੇ ਦੂਰਬੀਨ ਨਾਲ ਪਹਾੜਾਂ ਉੱਤੇ ਸੋਹਣੇ ਰੁੱਖ, ਤਰ੍ਹਾਂ – ਤਰ੍ਹਾਂ ਦੇ ਪੰਛੀ, ਸੋਹਣਾ ਅਕਾਸ਼ ਤੇ ਇਕ ਦੂਜੇ ਦੇ ਪਿੱਛੇ ਭੱਜਦੇ ਕਾਲੇ – ਚਿੱਟੇ ਬੱਦਲ ਦੇਖੇ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(ਇ) ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਅਤੇ ਸੁਮਨ ਨੇ ਕੀ ਦੇਖਿਆ ?
ਉੱਤਰ :
ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ਨੇ ਪਹਿਲਾਂ ਤਾਂ ਕੁੱਝ ਲੋਕਾਂ ਨੂੰ ਕਬੂਤਰਾਂ ਨੂੰ ਦਾਣਾ ਪਾਉਂਦੇ ਤੇ ਕਬੂਤਰਾਂ ਨੂੰ ਗੁਟਕ – ਗੁਟਕ ਕੇ ਚੁਗਦਿਆਂ ਦੇਖਿਆ। ਫਿਰ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਦੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਦੇਖਦਾ ਤੇ ਕਦੇ ਲੋਕਾਂ ਨੂੰ ਅਜ਼ਾਦ ਘੁੰਮਦਿਆਂ ਦੇਖਦਾ, ਜਿਵੇਂ ਉਹ ਆਪ ਵੀ ਪਿੰਜਰੇ ਤੋਂ ਬਾਹਰ ਆਉਣਾ ਚਾਹੁੰਦਾ ਹੋਵੇ। ਬੱਚਿਆਂ ਤੇ ਵੱਡਿਆਂ ਨੇ ਉਸ ਦੇ ਦੁਆਲੇ ਝੁਰਮਟ ਪਾਇਆ ਹੋਇਆ ਸੀ। ਲੋਕ ਉਸ ਨਾਲ ਗੱਲਾਂ ਕਰ ਰਹੇ ਸਨ।

ਇਕ ਜਣੇ ਨੇ ਉਸ ਨੂੰ ਹਰੀ ਮਿਰਚ ਪਾਈ ਤੇ ਉਸ ਨੇ ਖਾ ਲਈ। ਫਿਰ ਕੋਈ ਉਸ ਵਲ ਖਿੱਲਾਂ ਸੁੱਟ ਰਿਹਾ ਸੀ ਤੇ ਕੋਈ ਸੇਬ ਦੀ ਫਾੜੀ, ਪਰ ਉਹ ਇਨ੍ਹਾਂ ਨੂੰ ਖਾਣ ਦੀ ਥਾਂ ਉੱਪਰ ਵਲ ਮੂੰਹ ਕਰ ਕੇ ਅਕਾਸ਼ ਵਲ ਵੇਖ ਰਿਹਾ ਸੀ। ਇਸ ਪਿੱਛੋਂ ਉਨ੍ਹਾਂ ਨੇ ਬਾਂਦਰ ਦੇਖੇ। ਇਕ ਬਾਂਦਰ ਇਕ ਔਰਤ ਤੋਂ ਕੇਲਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਲੈ ਗਿਆ ਸੀ। ਬਹੁਤ ਸਾਰੇ ਬਾਂਦਰ ਉਸ ਦੇ ਦੁਆਲੇ ਇਕੱਠੇ ਹੋ ਗਏ। ਬਾਂਦਰ ਦੁੜੰਗੇ ਮਾਰਦੇ ਸਨ। ਕਦੇ ਉਹ ਰੁੱਖਾਂ ਉੱਤੇ ਛਾਲਾਂ ਮਾਰਦੇ ਸਨ ਤੇ ਕਦੇ ਲੜਦੇ ਸਨ ! ਲੋਕ ਉਨ੍ਹਾਂ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸਨ।

(ਸ) ਤੋਤੇ ਨੂੰ ਪਿੰਜਰੇ ਵਿੱਚ ਬੰਦ ਦੇਖ ਕੇ ਸੁਮਨ ਕੀ ਮਹਿਸੂਸ ਕਰ ਰਹੀ ਸੀ ?
ਉੱਤਰ :
ਤੋਤੇ ਨੂੰ ਪਿੰਜਰੇ ਵਿਚ ਵੇਖ ਕੇ ਸੁਮਨ ਮਹਿਸੂਸ ਕਰ ਰਹੀ ਸੀ ਕਿ ਉਹ ਅਜ਼ਾਦ ਹੋਣਾ ਚਾਹੁੰਦਾ ਹੈ। ਉਸ ਦਾ ਮਨ ਕਰਦਾ ਸੀ ਕਿ ਕਿਸੇ ਤਰ੍ਹਾਂ ਉਹ ਪਿੰਜਰੇ ਵਿਚੋਂ ਬਾਹਰ ਨਿਕਲ ਜਾਵੇ।

(ਹ) ਖਿਡੌਣਿਆਂ ਵਾਲਾ ਬੱਚਿਆਂ ਨੂੰ ਕਿਹੜੇ-ਕਿਹੜੇ ਖਿਡੋਣੇ ਦਿਖਾ ਰਿਹਾ ਸੀ ?
ਉੱਤਰ :
ਖਿਡੌਣਿਆਂ ਵਾਲਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫ਼ੌਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ, ਹਲ ਚੁੱਕੀ ਜਾਂਦਾ ਕਿਰਸਾਨ ਆਦਿ ਖਿਡੌਣੇ ਵਿਖਾ ਰਿਹਾ ਸੀ।

(ਕ) ਮਨ ਖਿਡੌਣੇ ਕਿਉਂ ਨਹੀਂ ਸੀ ਖ਼ਰੀਦਣਾ ਚਾਹੁੰਦੀ ?
ਉੱਤਰ :
ਸੁਮਨ ਖਿਡੌਣੇ ਇਸ ਕਰਕੇ ਨਹੀਂ ਸੀ ਖਰੀਦਣੇ ਚਾਹੁੰਦੀ, ਕਿਉਂਕਿ ਇਨ੍ਹਾਂ ਦੀ ਥਾਂ ਉਹ ਪਿੰਜਰੇ ਵਾਲਾ ਤੋਤਾ ਖ਼ਰੀਦਣਾ ਤੇ ਫਿਰ ਉਸ ਨੂੰ ਅਜ਼ਾਦ ਕਰਨਾ ਚਾਹੁੰਦੀ ਸੀ।

(ਖ) ਸੁਮਨ ਤੋਤੇ ਨੂੰ ਹੀ ਕਿਉਂ ਖ਼ਰੀਦਣਾ ਚਾਹੁੰਦੀ ਸੀ ?
ਉੱਤਰ :
ਸੁਮਨ ਤੋਤੇ ਨੂੰ ਹੀ ਇਸ ਕਰਕੇ ਖ਼ਰੀਦਣਾ ਚਾਹੁੰਦੀ ਸੀ, ਤਾਂ ਜੋ ਉਹ ਉਸ ਨੂੰ ਪਿੰਜਰੇ ਵਿਚੋਂ ਅਜ਼ਾਦ ਕਰ ਸਕੇ।

(ਗ) ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ !ਸੁਮਨ! ਕਿਉਂ ਕਿਹਾ ?
ਉੱਤਰ :
ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ ਸੁਮਨ ਇਸ ਕਰਕੇ ਕਿਹਾ, ਕਿਉਂਕਿ ਉਸ ਨੇ ਤੋਤੇ ਵਾਲੇ ਪਿੰਜਰੇ ਨੂੰ ਖ਼ਰੀਦ ਕੇ ਤੋਤੇ ਨੂੰ ਉਸ ਵਿਚੋਂ ਅਜ਼ਾਦ ਕਰ ਦਿੱਤਾ ਸੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

2. ਔਖੇ ਸ਼ਬਦਾਂ ਦੇ ਅਰਥ:

  • ਸੁਹਾਵਣਾ : ਸੋਹਣਾ ਲੱਗਣ ਵਾਲਾ
  • ਸੈਲਾਨੀ : ਸੈਰ-ਸਪਾਟਾ ਕਰਨ ਵਾਲਾ ਜਾਂ ਦੇਸ-ਵਿਦੇਸ਼ ਘੁੰਮਣ ਵਾਲਾ
  • ਨਜ਼ਾਰੇ : ਦ੍ਰਿਸ਼
  • ਉਤਸੁਕਤਾ : ਜਾਣਨ ਦੀ ਇੱਛਾ
  • ਪਰਿੰਦੇ : ਪੰਛੀ, ਜਾਨਵਰ
  • ਦੂਰਬੀਨ : ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲਾ ਯੰਤਰ
  • ਭਰਮਾਰ : ਬਹੁਤਾਤ, ਬਹੁਤ ਜ਼ਿਆਦਾ
  • ਸੁਨਹਿਰੀ : ਸੋਨੇ-ਰੰਗੀਆਂ
  • ਲੋਚਦਾ : ਚਾਹੁੰਦਾ
  • ਸੰਕੇਤ : ਇਸ਼ਾਰਾ
  • ਦੁੜੰਗੇ : ਟਪੂਸੀਆਂ ਜਾਂ ਛਾਲਾਂ ਮਾਰਨੀਆਂ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਅਜੀਬ, ਆਪਮੁਹਾਰੇ, ਮਸਤੀ, ਝੁਰਮਟ, ਅਚਨਚੇਤ, ਡਾਰ, ਅਕਾਸ਼, ਖੰਡ
ਉੱਤਰ :

  • ਸੁਹਾਵਣਾ ਸੋਹਣਾ ਲੱਗਣ ਵਾਲਾ) – ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
  • ਸੈਲਾਨੀ (ਸੈਰ ਕਰਨ ਵਾਲੇ) – ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ।
  • ਨਜ਼ਾਰੇ (ਸ਼) – ਪਹਾੜੀ ਨਜ਼ਾਰੇ ਨੂੰ ਦੇਖ ਕੇ ਮਨ ਖੁਸ਼ ਹੋ ਗਿਆ।
  • ਉਤਸੁਕਤਾ ਅੱਗੇ ਜਾਣਨ ਦੀ ਇੱਛਾ – ਨਾਨਕ ਸਿੰਘ ਦੇ ਨਾਵਲਾਂ ਵਿਚ ਉਤਸੁਕਤਾ ਲਗਾਤਾਰ ਕਾਇਮ ਰਹਿੰਦੀ ਹੈ।
  • ਪਰਿੰਦੇ ਪੰਛੀ – ਇਸ ਦਰੱਖ਼ਤ ਉੱਤੇ ਬਹੁਤ ਸਾਰੇ ਪਰਿੰਦੇ ਰਹਿੰਦੇ ਹਨ।
  • ਭਰਮਾਰ (ਗਿਣਤੀ ਵਿਚ ਜ਼ਿਆਦਾ) – ਇਸ ਕਮਰੇ ਵਿਚ ਮੱਛਰਾਂ ਦੀ ਭਰਮਾਰ ਹੈ।
  • ਸੁਨਹਿਰੀ (ਸੋਨੇ ਵਰਗਾ) – ਕਣਕਾਂ ਪੱਕ ਕੇ ਸੁਨਹਿਰੀ ਰੰਗ ਦੀਆਂ ਹੋਈਆਂ।
  • ਦ੍ਰਿਸ਼ ਨਜ਼ਾਰਾ) – ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ।
  • ਬੁੰਡ ਦਰੱਖ਼ਤਾਂ ਦਾ ਇਕੱਠ) – ਦਰੱਖ਼ਤਾਂ ਦੇ ਇਸ ਬੁੰਡ ਵਿਚ ਬਹੁਤ ਸਾਰੇ ਪੰਛੀ ਰਹਿੰਦੇ ਹਨ।
  • ਝੁਰਮਟ (ਜੀਵਾਂ ਦਾ ਇਕੱਠ) – ਚਿੜੀਆਂ ਦਾ ਝੁਰਮਟ ਉੱਡ ਕੇ ਕਦੀ ਵਿਹੜੇ ਵਿਚ ਆ ਬੈਠਦਾ ਸੀ, ਕਦੇ ਬਨੇਰੇ ਉੱਤੇ ਤੇ ਕਦੀ ਰੁੱਖ ਉੱਤੇ।
  • ਬੇਹੱਦ ਬਹੁਤ ਜ਼ਿਆਦਾ) – ਉਸ ਨੇ ਇਮਤਿਹਾਨ ਵਿਚ ਬੇਹੱਦ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
  • ਦੁੜੰਗੇ ਲਾਉਣਾ (ਉੱਚੀਆਂ ਛਾਲਾਂ ਮਾਰਨਾ – ਬਾਂਦਰ ਦੁੜੰਗੇ ਲਾਉਂਦੇ ਜਾ ਰਹੇ ਸਨ।
  • ਅਜੀਬ (ਹੈਰਾਨ ਕਰਨ ਵਾਲੀ, ਸਮਝ ਤੋਂ ਬਾਹਰ) – ਇਸ ਕਹਾਣੀ ਵਿਚ ਬਹੁਤ ਸਾਰੀਆਂ ਅਣਹੋਣੀਆਂ ਤੇ ਅਜੀਬ ਗੱਲਾਂ ਹਨ।
  • ਤਨ – ਮਨ ਠਾਰਨਾ ਠੰਢ ਪਾ ਦੇਣ ਵਾਲਾ) – ਉਸ ਦੇ ਪਿਆਰ ਨੇ ਮੇਰਾ ਤਨ – ਮਨ ਠਾਰ ਦਿੱਤਾ।
  • ਆਪ – ਮੁਹਾਰੇ (ਬੇਕਾਬੂ, ਬੰਧਨ ਤੋਂ ਬਿਨਾਂ – ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪ – ਮੁਹਾਰੇ ਨਾ ਹੋਣ ਦੇਣ।
  • ਮਸਤੀ ਖੁਮਾਰੀ) – ਸੰਗੀਤ ਸੁਣਦਿਆਂ ਬੰਦੇ ਨੂੰ ਇਕ ਮਸਤੀ ਜਿਹੀ ਚੜ੍ਹ ਜਾਂਦੀ ਹੈ।
  • ਉੱਡਣ ਖਟੋਲੇ ਬਿਬਾਣ, ਉੱਡਣ ਵਾਲਾ ਵਾਹਨ) – ਮੈਂ ਸੁਪਨੇ ਵਿਚ ਉੱਡਣ ਖਟੋਲੇ ਵਿਚ ਬਹਿ ਕੇ ਅਸਮਾਨੀ ਉਡਾਰੀਆਂ ਮਾਰੀਆਂ।
  • ਡਾਰ (ਕਤਾਰ) – ਪੰਛੀ ਡਾਰ ਬਣਾ ਕੇ ਉੱਡ ਰਹੇ ਸਨ।
  • ਅਕਾਸ਼ ਅਸਮਾਨ) – ਰਾਤ ਵੇਲੇ ਤਾਰੇ ਅਕਾਸ਼ ਵਿਚ ਚਮਕਦੇ ਹਨ।
  • ਖੱਡ ਪਹਾੜ ਦੇ ਪੈਰਾਂ ਵਿਚ ਡੂੰਘੀ ਥਾਂ) – ਪਹਾੜੀ ਰਸਤੇ ਉੱਤੇ ਦੁਰਘਟਨਾ ਪਿੱਛੋਂ ਕਾਰ ਡੂੰਘੀ ਖੱਡ ਵਿਚ ਜਾ ਡਿਗੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

4. ਹੇਠ ਲਿਖੇ ਸ਼ਬਦ ਕਿਸਨੇ, ਕਿਸ ਨੂੰ ਕਹੇ :

(ੳ) “ ਆਹਾ ! ਕਿੰਨੇ ਸੋਹਣੇ ਬਿਰਖ, ਬਿਰਖਾਂ ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ।”
(ਅ) ਬੁੱਧੂ ! ਬਿਰਖ ਅਕਾਸ਼ ` ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ੲ) “ ਗੰਗਾ ਰਾਮ ! ਚੂਰੀ ਖਾਣੀ ਐ ? ”
(ਸ) “ ਮੰਮੀ ਜੀ ! ਸੱਚ-ਮੁੱਚ ਦੋ ਰੱਬ ਹਨ ? ”
(ਹ) “ ਨਹੀਂ ਮੰਮੀ, ਮੈਂ ਖਿਡੌਣਾ ਨਹੀਂ ਲੈਣਾ।”
ਉੱਤਰ :
(ੳ) ਇਹ ਸ਼ਬਦ ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ।
(ਅ) ਇਹ ਸ਼ਬਦ ਸਮਨ ਨੇ ਆਪਣੇ ਭਰਾ ਕਰਨ ਨੂੰ ਕਹੇ।
(ਈ) ਇਹ ਸ਼ਬਦ ਭੀੜ ਵਿਚੋਂ ਇਕ ਬੰਦੇ ਨੇ ਤੋੜੇ ਨੂੰ ਕਹੇ।
(ਸ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।
(ਹ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।

5. ਹੇਠ ਲਿਖੇ ਪੇਰੇ ਵਿੱਚੋਂ ਕਿਰਿਆ-ਸ਼ਬਦ ਚੁਣ ਕੇ ਲਿਖੋ ਤੇ ਵਾਕਾਂ ਦਾ ਕਾਲ ਵੀ ਲਿਖੋ ।
ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ-ਮਨ ਨੂੰ ਠਾਰਦੀਆਂ ਹਨ। ਜਦੋਂ ਤੇਜ਼ ਹਵਾ ਚਲਦੀ ਹੈ ਤਾਂ ਰੁੱਖ ਇਸ ਤਰਾਂ ਜ਼ੋਰ-ਜ਼ੋਰ ਨਾਲ ਝੂਮਦੇ ਹਨ, ਜਿਵੇਂ ਕਿਸੇ ਚੁਟਕਲੇ ਨੂੰ ਸੁਣ ਕੇ ਬੰਦਾ ਹੱਸ-ਹੱਸ ਕੇ ਦੂਹਰਾ -ਤੀਹਰਾ ਹੋ ਜਾਂਦਾ ਹੈ। ਪਹਾੜ ਹਰ ਕੋਈ ਦੇਖਣਾ ਚਾਹੁੰਦਾ ਹੈ ਅਤੇ . ਇਹ ਹਰ ਕਿਸੇ ਨੂੰ ਚੰਗੇ ਲੱਗਦੇ ਹਨ।ਉੱਚੇ-ਲੰਮੇ ਅਤੇ ਚੌੜੇ ਪਹਾੜਾਂ ਦਾ ਲਹਿਰੀਆ ਦੇਖ ਕੇ ਕਰਨ ਬਹੁਤ ਖੁਸ਼ ਹੋ ਰਿਹਾ ਸੀ।
ਉੱਤਰ :
(ਉ) ਹੁੰਦਾ ਹੈ; ਠਾਰਦੀਆਂ ਹਨ; ਚਲਦੀ ਹੈ; ਝੂਮਦੇ ਹਨ; ਹੋ ਜਾਂਦਾ ਹੈ; ਚਾਹੁੰਦਾ ਹੈ; ਲਗਦੇ ਹਨ – ਵਰਤਮਾਨ ਕਾਲ
(ਅ) ਹੋ ਰਿਹਾ ਸੀ – ਭੂਤਕਾਲ।

ਵਿਆਕਰਨ :
ਕਿਰਿਆ ਦੀ ਤੀਜੀ ਪ੍ਰਕਾਰ-ਵੰਡ ਅਨੁਸਾਰ ਕਿਰਿਆ ਦੋ ਕਿਸਮ ਦੀ ਹੁੰਦੀ ਹੈ :
1. ਇਕਹਿਰੀ ਕਿਰਿਆ : ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ, ਜਿਵੇਂ :ਰਾਹ ਵਿੱਚ ਇੱਕ ਛੋਟੀ ਜਿਹੀ ਪਹਾੜੀ ਆਈ।
2. ਸੰਯੁਕਤ ਕਿਰਿਆ : ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਰਹਿੰਦੇ ਹਨ।

ਕਿਰਿਆ ਦੀ ਚੌਥੀ ਪ੍ਰਕਾਰ –
ਵੰਡ ਅਨੁਸਾਰ ਕਿਰਿਆ ਨੂੰ ਦੋ ਭਾਗਾਂ: ਮੁੱਖ ਕਿਰਿਆ ਤੇ ਸਹਾਇਕ ਕਿਰਿਆ ਵਿੱਚ ਵੰਡਿਆ ਜਾਂਦਾ ਹੈ, ਜਿਵੇਂ : ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟਿਆ (ਮੁੱਖ ਕਿਰਿਆ ) ਸੀ (ਸਹਾਇਕ ਕਿਰਿਆ)।

ਹੇਠ ਲਿਖੀਆਂ ਸਤਰਾਂ ਨੂੰ ਸੋਹਣਾ ਕਰਕੇ ਲਿਖੋ:

ਕੁਦਰਤ ਦਾ ਪਹਿਚਾਣ ਭੇਦ,
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ,
ਅਜ਼ਾਦੀ ਇਹਨਾਂ ਦੀ ਪਹਿਚਾਣ।

PSEB 7th Class Punjabi Guide ਸ਼ਾਬਾਸ਼ ! ਸੁਮਨ ! Important Questions and Answers

ਪ੍ਰਸ਼ਨ –
“ਸ਼ਾਬਾਸ਼ ! ਸੁਮਨ ਕਹਾਣੀ ਦਾ ਸਾਰ ਲਿਖੋ।
ਉੱਤਰ :
ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਕਰਨ ਆਪਣੇ ਮੰਮੀ, ਪਾਪਾ ਅਤੇ ਦੀਦੀ ਨਾਲ ਪਹਾੜ ਉੱਤੇ ਚੜ੍ਹ ਕੇ ਚਾਰੇ ਪਾਸੇ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਰਿਹਾ ਸੀ। ਉਸ ਨੂੰ ਤੇ ਉਸ ਦੀ ਭੈਣ ਸੁਮਨ ਨੂੰ ਦੂਰਬੀਨ ਵਿਚ ਦੇਖਦਿਆਂ ਆਲੇ – ਦੁਆਲੇ ਸੋਹਣੇ ਬਿਰਖ, ਉਨ੍ਹਾਂ ਉੱਤੇ ਉੱਡਦੇ ਪੰਛੀ ਤੇ ਇਕ – ਦੂਜੇ ਦੇ ਪਿੱਛੇ ਭੱਜਦੇ ਹੋਏ ਚਿੱਟੇ ਕਾਲੇ ਬੱਦਲ ਬਹੁਤ ਸੋਹਣੇ ਲਗਦੇ ਸਨ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਫਿਰ ਉਹ ਪਾਪਾ – ਮੰਮੀ ਦੇ ਨਾਲ ਪਹਾੜਾਂ ਤੋਂ ਹੇਠਾਂ ਉਤਰਨ ਲੱਗੇ। ਤੁਰਦਾ – ਤੁਰਦਾ ਕਰਨ ਥੱਕ ਗਿਆ ਤੇ ਉਹ ਰੁਕ ਗਿਆ ਉਸ ਨੇ ਦੇਖਿਆ ਕਿ ਕੁੱਝ ਲੋਕ ਕਬੂਤਰਾਂ ਨੂੰ ਦਾਣਾ ਪਾ ਰਹੇ ਸਨ ਤੇ ਕਬੂਤਰ ਗੁਟਕ ਰਹੇ ਸਨ ਅੱਗੇ ਜਾ ਕੇ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਵੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਵੇਖ ਰਿਹਾ ਸੀ ਤੇ ਕਦੇ ਅਜ਼ਾਦ ਘੁੰਮਦੇ ਲੋਕਾਂ ਨੂੰ। ਸੁਮਨ ਨੂੰ ਪਿੰਜਰੇ ਵਿਚ ਪਏ ਤੋਤੇ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਸ ਨੂੰ ਪ੍ਰਤੀਤ ਹੋਇਆ ਕਿ ਤੋਤਾ ਪਿੰਜਰੇ ਵਿਚੋਂ ਬਾਹਰ ਆਉਣਾ ਚਾਹੁੰਦਾ ਹੈ।

ਬੱਚਿਆਂ ਤੇ ਵੱਡਿਆਂ ਨੇ ਪਿੰਜਰੇ ਦੁਆਲੇ ਝੁਰਮਟ ਪਾਇਆ ਹੋਇਆ ਸੀ ਤੇ ਤੋਤਾ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ। ਭੀੜ ਵਿਚੋਂ ਕਿਸੇ ਨੇ ਉਸ ਵਲ ਹਰੀ ਮਿਰਚ ਸੁੱਟੀ ਤੇ ਉਹ ਖਾਣ ਲੱਗਾ ਕੋਈ ਉਸ ਵਲ ਖਿੱਲਾਂ ਤੇ ਕੋਈ ਸੇਬ ਦੀ ਫਾੜੀ ਸੁੱਟ ਰਿਹਾ ਸੀ। ਪਰ ਤੋਤਾ ਇਨ੍ਹਾਂ ਚੀਜ਼ਾਂ ਨਾਲੋਂ ਮੂੰਹ ਮੋੜ ਕੇ ਅਕਾਸ਼ ਵਲ ਦੇਖ ਰਿਹਾ ਸੀ। ਲੋਕ ਗੱਲਾਂ ਕਰਦੇ ਤੋੜੇ ਨੂੰ ਦੇਖ ਕੇ ਉਸ ਦੇ ਮਾਲਕ ਨੂੰ ਪੈਸੇ ਦੇ ਰਹੇ ਸਨ। ਇੰਨੇ ਨੂੰ ਭੀੜ ਵਿਚੋਂ ਇਕ ਔਰਤ ਦੀ ਦੁੱਖ ਭਰੀ ਅਵਾਜ਼ ਆਈ ਸੀ।

ਇਕ ਬਾਂਦਰ ਉਸ ਦੇ ਹੱਥੋਂ ਕੇਲਿਆਂ ਵਾਲਾ ਲਿਫਾਫਾ ਖੋਹ ਕੇ ਦਰ ਬੈਠ ਕੇ ਖਾਣ ਲੱਗਾ ਸੀ। ਉਸ ਦੇ ਦੁਆਲੇ ਬਹੁਤ ਸਾਰੇ ਬਾਂਦਰ ਇਕੱਠੇ ਹੋ ਗਏ ਤੇ ਉਹ ਸਾਰੇ ਮਿਲ ਕੇ ਖਾਣ ਲੱਗੇ। ਉਹ ਦੁੜੰਗੇ ਲਾਉਂਦੇ ਤੇ ਛਾਲਾਂ ਮਾਰਦੇ ਹੋਏ ਇਕ ਦਰੱਖ਼ਤ ਤੋਂ ਦੂਜੇ ਦਰੱਖ਼ਤ ਉੱਤੇ ਜਾ ਰਹੇ ਸਨ। ਲੋਕ ਉਨ੍ਹਾਂ ਦੇ ਦੇਖ ਕੇ ਖੁਸ਼ ਹੋ ਰਹੇ ਸਨ। ਪਿੰਜਰੇ ਵਿਚਲਾ ਤੋਤਾ ਵੀ ਉਨ੍ਹਾਂ ਵਲ ਦੇਖ ਕੇ ਖੰਭ ਮਾਰਦਾ ਹੋਇਆ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ।

ਮੰਮੀ ਸੁਮਨ ਨੂੰ ਅੱਗੇ ਤੁਰਨ ਲਈ ਕਹਿ ਰਹੀ ਸੀ, ਪਰ ਉਹ ਮੁੜ – ਮੁੜ ਤੋਤੇ ਵਲ ਦੇਖ ਰਹੀ ਸੀ। ਰਾਤ ਨੂੰ ਰੋਟੀ ਖਾਣ ਤੋਂ ਮਗਰੋਂ ਸਾਰੇ ਕਮਰੇ ਦੀ ਛੱਤ ਉੱਤੇ ਚੜੇ ਤੇ ਕੁਦਰਤ ਦਾ ਨਜ਼ਾਰਾ ਮਾਣਨ ਲੱਗੇ। ਕਰਨ ਨੇ ਪਾਪਾ ਨੂੰ ਕਿਹਾ ਕਿ ਉਸ ਨੂੰ ਦੋ ਰੱਬ ਦਿਖਾਈ ਦੇ ਰਹੇ ਹਨ। ਸੁਮਨ ਦੇ ਪੁੱਛਣ ‘ਤੇ ਮੰਮੀ ਨੇ ਦੱਸਿਆ ਕਿ, ਇਕ ਤਾਂ ਰਾਤ ਨੂੰ ਅਸਮਾਨ ਵਿਚ ਤਾਰੇ ਚਮਕਦੇ ਦਿਸ ਰਹੇ ਹਨ, ਦੂਜੇ ਉੱਚੀ ਥਾਂ ਤੋਂ ਹੇਠਾਂ ਰੌਸ਼ਨੀ ਨਾਲ ਭਰਿਆ ਸ਼ਹਿਰ ਦਿਸਦਾ ਹੈ, ਜਿਵੇਂ ਤਾਰਿਆਂ ਭਰਿਆ ਅਸਮਾਨ ਹੇਠਾਂ ਵੀ ਹੋਵੇ। ਇ ‘ ਨੂੰ ਕਰਨ ‘ਦੋ ਰੱਬ ਕਹਿ ਰਿਹਾ ਹੈ।

ਫਿਰ ਉਹ ਸਾਰੇ ਸੌਂ ਗਏ। ਸਵੇਰ ਨੂੰ ਉਨ੍ਹਾਂ ਆਪਣੀ ਪਸੰਦ ਦੇ ਖਿਡੌਣੇ ਵੀ ਲੈਣੇ ਸਨ ਤੇ ਸੁਮਨ ਪਿੰਜਰੇ ਵਾਲੇ ਤੋਤੇ ਬਾਰੇ ਸੋਚ ਰਹੀ ਸੀ।

ਅਗਲੇ ਦਿਨ ਉਹ, ਖਿਡੌਣੇ ਦੇਖ ਰਹੇ ਸਨ। ਸੁਮਨ ਨੇ ਕਿਹਾ ਕਿ ਉਸ ਨੇ ਖਿਡੌਣਾ ਨਹੀਂ ਲੈਣਾ ਮੰਮੀ ਉਸ ਦੀ ਗੱਲ ਸੁਣ ਕੇ ਹੈਰਾਨ ਸੀ, ਕਿਉਂਕਿ ਉਸ ਨੂੰ ਖਿਡੌਣੇ ਬਹੁਤ ਪਸੰਦ ਸਨ। ਮੰਮੀ ਦੇ ਦੁਬਾਰਾ ਪੁੱਛਣ ‘ਤੇ ਉਸ ਨੇ ਕਿਹਾ ਕਿ ਉਸ ਨੇ ਮਿੱਟੀ ਦੇ ਖਿਡੌਣੇ ਨਹੀਂ ਲੈਣੇ। ਕਰਨ ਨੇ ਕੁੱਝ ਖਿਡੌਣੇ ਲੈ ਲਏ ਤੇ ਨਾ – ਚਾਹੁੰਦਿਆਂ ਵੀ ਸੁਮਨ ਨੇ ਇਕ ਖਿਡੌਣਾ ਲੈ ਲਿਆ।

ਫਿਰ ਉਹ ਕੁਦਰਤ ਦੇ ਨਜ਼ਾਰੇ ਦੇਖਦਿਆਂ ਹੇਠਾਂ ਉਤਰਨ ਲੱਗ ਪਏ ਅਚਾਨਕ ਸੁਮਨ ਰੁਕ ਕੇ ਪਿੰਜਰੇ ਵਾਲੇ ਤੋਤੇ ਵਲ ਵੇਖਣ ਲੱਗ ਪਈ ਤੇ ਉਸ ਨੇ ਮੰਮੀ ਨੂੰ ਕਿਹਾ ਕਿ ਉਸ ਨੇ ਪਿੰਜਰੇ ਵਾਲਾ ਤੋਤਾ ਲੈਣਾ ਹੈ। ਉਸ ਦੇ ਪਾਪਾ ਦੇ ਪੁੱਛਣ ‘ਤੇ ਤੋਤੇ ਵਾਲੇ ਨੇ ਉਸ ਦੀ ਕੀਮਤ ਪੰਜ ਸੌ ਰੁਪਏ ਦੱਸੀ। ਸੁਮਨ ਦੀ ਮੰਮੀ ਦੇ ਇਸ਼ਾਰਾ ਕਰਨ ‘ਤੇ ਉਸ ਦੇ ਪਾਪਾ ਨੇ ਉਸ ਨੂੰ ਪਿੰਜਰੇ ਵਾਲਾ ਤੋਤਾ ਲੈ ਦਿੱਤਾ।

ਹੁਣ ਪਿੰਜਰਾ ਸੁਮਨ ਦੇ ਹੱਥ ਵਿਚ ਸੀ। ਉਸ ਦੇ ਪਾਪਾ, ਮੰਮੀ ਤੇ ਕਰਨ ਅੱਗੇ – ਅੱਗੇ ਜਾ ਰਹੇ ਸਨ। ਇਕ ਛੋਟੀ ਜਿਹੀ ਪਹਾੜੀ ਆਈ, ਤਾਂ ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ ਦਿੱਤਾ ਪਿੰਜਰੇ ਤੋਂ ਫੁਰਰ ਕਰ ਕੇ ਬਾਹਰ ਨਿਕਲਿਆ ਤੋਤਾ ਪਹਿਲਾਂ ਸੁਮਨ ਦੇ ਮੋਢਿਆਂ ਉੱਤੇ ਆ ਬੈਠਾ ਤੇ ਫਿਰ ਉਸ ਦੇ ਹੱਥਾਂ ਉੱਤੇ ਪਿਆਰ ਦੇ ਦੋ – ਤਿੰਨ ਪੁੰਗੇ ਮਾਰ ਕੇ ਉਸ ਦਾ ਧੰਨਵਾਦ ਕਰਦਿਆਂ ਅਕਾਸ਼ ਵਿਚ ਉਡ ਕੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਸੁਮਨ ਨੇ ਪਿੰਜਰਾ ਡੂੰਘੀ ਖੱਡ ਵਿਚ ਸੁੱਟ ਦਿੱਤਾ ਤੇ ਉਸ ਨੇ ਦੂਰ ਉੱਡੇ ਜਾਂਦੇ ਤੋਤੇ ਨੂੰ ‘ਬਾਏ ਬਾਏ ਕੀਤਾ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਸੁਮਨ ਦੀ ਅਵਾਜ਼ ਸੁਣ ਕੇ ਪਾਪਾ – ਮੰਮੀ ਤੇ ਕਰਨ ਤਿੰਨੇ ਮੁੜ ਆਏ। ਪਾਪਾ ਨੇ ਸੁਮਨ ਦਾ ਮੱਥਾ ਚੁੰਮਿਆ ਤੇ ਉਸ ਨੂੰ “ਸ਼ਾਬਾਸ਼ ਦਿੱਤੀ।

  • ਔਖੇ ਸ਼ਬਦਾਂ ਦੇ ਅਰਥ – ਸੁਹਾਵਣਾ – ਸੋਹਣਾ ਲਗਣ ਵਾਲਾ
  • ਚੁਟਕਲੇ – ਹਸਾਉਣੀਆਂ ਮਿੰਨੀ ਕਹਾਣੀਆਂ ਲਹਿਰੀਆ ਪਹਾੜਾਂ ਦੀਆਂ ਲਹਿਰਾਂ ਵਰਗੀਆਂ ਸ਼ਾਖ਼ਾਵਾਂ।
  • ਸੈਲਾਨੀ – ਸੈਰ ਕਰਨ ਵਾਲੇ।
  • ਦ੍ਰਿਸ਼ – ਨਜ਼ਾਰਾ।
  • ਬਿਰਖ – ਰੁੱਖ। ਉਤਸੁਕਤਾ ਅੱਗੇ ਜਾਣਨ ਦੀ ਇੱਛਾ।
  • ਝੁੰਡਾਂ – ਇਕੱਠਾਂ, ਸਮੂਹਾਂ ਗੁਟਕ
  • ਗੁਟਕ ਕੇ – ਕਬੂਤਰਾਂ ਦਾ ਬੋਲਣਾ।
  • ਝੁਰਮਟ – ਇਕੱਠ ਬਣਾਉਣਾ
  • ਦੁੜੰਗੇ – ਉੱਚੀਆਂ ਛਾਲਾਂ
  • ਬੇਹੱਦ – ਬਹੁਤ ਜ਼ਿਆਦਾ
  • ਅਣਮੰਨੇ – ਨਾ – ਚਾਹੁੰਦਿਆਂ।
  • ਉਡਣ ਖਟੋਲਾ – ਉੱਡਣ ਵਾਲੀ ਚੀਜ਼, ਬਿਬਾਣ।
  • ਸੁਆਗਤ – ਆਓ ਭਗਤ।
  • ਸੰਕੇਤ – ਚਿੰਨ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 10.
ਹੇਠ ਲਿਖੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਧਰਤੀ, ਸੁਹਾਵਣਾ, ਤੋਤੇ, ਅਕਾਸ਼, ਪਿੰਜਰਾ, ਸੈਲਾਨੀ
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ……………………… ਹੁੰਦਾ ਹੈ।
(ਅ) ਪਹਾੜਾਂ ‘ਤੇ ਬਹੁਤ ਸਾਰੇ ……………………… ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ……………………… ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ……………………… ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ……………………… ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ……………………… ਵਲ ਵੇਖ ਕੇ ਹੱਥ ਹਿਲਾ ਰਹੀ ਸੀ।
ਉੱਤਰ :
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
(ਆ) ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ਅਕਾਸ਼ ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵਲ ਵੇਖ ਕੇ ਹੱਥ ਹਿਲਾ ਰਹੀ ਸੀ।

ਪ੍ਰਸ਼ਨ 2.
ਕਿਰਿਆ ਦੀ ਤੀਜੀ ਪ੍ਰਕਾਰ ਦੀ ਵੰਡ (ਬਣਤਰ ਦੇ ਆਧਾਰ ‘ ਤੇ ਵੰਡ) ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ !
ਉੱਤਰ :
ਬਣਤਰ ਦੇ ਆਧਾਰ ‘ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ।
1. ਇਕਹਿਰੀ ਕਿਰਿਆ – ਵਾਕ ਵਿਚ ਇਕ – ਸ਼ਬਦੀ ਕਿਰਿਆ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ , ਜਿਵੇਂ ਕਰਨ ਦੀ ਭੈਣ ਨੇ ਉਤਸੁਕਤਾ ਨਾਲ ਉਸਨੂੰ ਕਿਹਾ।
2. ਸੰਯੁਕਤ ਕਿਰਿਆ – ਵਾਕ ਵਿਚ ਬਹੁ – ਸ਼ਬਦੀ ਕਿਰਿਆ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ; ਜਿਵੇਂ ਤੋਤਾ ਬੱਚੇ ਵਲੋਂ ਸੁੱਟੀ ਹਰੀ ਮਿਰਚ ਨੂੰ ਖਾਣ ਲੱਗ ਪਿਆ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 3.
ਕਾਰਜ ਦੇ ਆਧਾਰ ‘ਤੇ ਕਿਰਿਆ ਦੀ ਕੀਤੀ ਜਾਂਦੀ ਚੌਥੀ ਪ੍ਰਕਾਰ ਦੀ ਵੰਡ ਬਾਰੇ ਚਰਚਾ ਕਰੋ।
ਉੱਤਰ :
ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਕਾਰਜ ਦੇ ਆਧਾਰ ‘ਤੇ ਕੀਤੀ ਜਾਂਦੀ ਹੈ ; ਇਹ ਦੋ ਪ੍ਰਕਾਰ ਦੀ ਹੁੰਦੀ ਹੈ ; ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ; ਜਿਵੇਂ

ਗੁਰਮੀਆਂ ਵਿਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ !
ਇਸ ਵਾਕ ਵਿਚ ‘ਹੁੰਦਾ’ ਮੁੱਖ ਕਿਰਿਆ ਹੈ ਤੇ “ਹੈ ਸਹਾਇਕ ਕਿਰਿਆ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਨੂੰ ਸੋਹਣਾ ਕਰ ਕੇ ਲਿਖੋ –
ਕੁਦਰਤ ਦਾ ਪਹਿਚਾਣੋ ਭੇਦ।
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ।
ਅਜ਼ਾਦੀ ਇਹਨਾਂ ਦੀ ਪਹਿਚਾਣ॥
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਲਿਖਣ॥

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਭਾਈ ਸਾਹਿਬ ਇਹ ਤੋਤਾ ਕਿੰਨੇ ਦਾ ਹੈ ? ” ਪਿਤਾ ਜੀ ਨੇ ਝਕਦਿਆਂ ਹੋਇਆਂ ਪੁੱਛਿਆ ਸੁਮਨ ਤੋਤੇ ਵੱਲ ਪਿਆਰ ਨਾਲ ਦੇਖ ਰਹੀ ਸੀ ਅਤੇ ਤੋਤਾ ਵੀ ਖੰਭ ਮਾਰ – ਮਾਰ ਕੇ ਉਸ ਦਾ ਵੀ ਕਰਦੈ ..” ਤੋਤੇ ਵਾਲੇ ਨੇ ਕਿਹਾ ! ‘‘ਪੰਜ ਸੌ ਦਾ।” ਪਿਤਾ ਜੀ ਨੇ ਬੱਚਿਆਂ ਦੇ ਮਾਤਾ ਜੀ ਵੱਲ ਦੇਖਿਆ ਅਤੇ ਮਾਤਾ ਜੀ ਨੇ ਲੈ ਲੈਣ ਦਾ ਸੰਕੇਤ ਕੀਤਾ। ਹੁਣ ਪਿੰਜਰਾ ਅਤੇ ਤੋਤਾ ਸੁਮਨ ਦੇ ਹੱਥ ਵਿੱਚ ਸਨ। ਉਹ ਹੌਲੀ – ਹੌਲੀ ਤੁਰ ਰਹੀ ਸੀ।

ਮਾਤਾ – ਪਿਤਾ ਅਤੇ ਕਰਨ ਅੱਗੇ – ਅੱਗੇ ਤੁਰ ਰਹੇ ਸਨ। ਇੱਕ ਛੋਟੀ ਜਿਹੀ ਪਹਾੜੀ ਆਈ। ਸੁਮਨ ਨੇ ਉਸ ਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ। ਤੋਤਾ ਫੁਰਰ ਕਰ ਕੇ ਬਾਹਰ ਆਇਆ ਅਤੇ ਸੁਮਨ ਦੇ ਮੋਢਿਆਂ ‘ਤੇ ਬੈਠ ਗਿਆ। ਫੇਰ ਉਸ ਦੇ ਹੱਥਾਂ ‘ਤੇ ਦੋ – ਤਿੰਨ ਹੁੰਗਾਂ ਪਿਆਰ ਨਾਲ ਮਾਰੀਆਂ, ਜਿਵੇਂ ਉਹ ਆਪਣੀ ਅਜ਼ਾਦੀ ਲਈ ਸੁਮਨ ਦਾ ਧੰਨਵਾਦ ਕਰ ਰਿਹਾ ਹੋਵੇ। ਫਿਰ ਉਹ ਅਕਾਸ਼ ਵੱਲ ਉੱਡੇ ਜਾਂਦੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ‘‘ਬਾਏ – ਬਾਏ !

ਗੰਗਾ ਰਾਮ’’ ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵੱਲ ਵੇਖ ਕੇ ਹੱਥ ਹਿਲਾ ਰਹੀ ਸੀ। ਸੁਮਨ ਦੀ ਅਵਾਜ਼ ਸੁਣ ਕੇ ਉਸ ਦੇ ਮਾਤਾ – ਪਿਤਾ ਅਤੇ ਕਰਨ ਤਿੰਨੇ ਵਾਪਸ ਮੁੜ ਆਏ। ਕੋਲ ਆ ਕੇ ਪਿਤਾ ਜੀ ਨੇ ਉਸ ਦਾ ਮੱਥਾ ਚੁੰਮਦਿਆਂ ਕਿਹਾ, ”ਸ਼ਾਬਾਸ਼’ਸੁਮਨ ‘

1. ਤੋਤਾ ਖੰਭ ਮਾਰ – ਮਾਰ ਕੇ ਕਿਸ ਦਾ ਸੁਆਗਤ ਕਰ ਰਿਹਾ ਸੀ ?
(ਉ) ਸੁਮਨ ਦਾ
(ਅ) ਕਰਨ ਦਾ।
(ਇ) ਪਿਤਾ ਜੀ ਦਾ
(ਸ) ਮਾਤਾ ਜੀ ਦਾ।
ਉੱਤਰ :
(ਉ) ਸੁਮਨ ਦਾ

2. ਤੋਤੇ ਵਾਲੇ ਨੇ ਤੋਤੇ ਦੀ ਕੀ ਕੀਮਤ ਦੱਸੀ ?
(ੳ) ਇਕ ਸੌ
(ਅ) ਦੋ ਸੌ
(ਇ) ਚਾਰ ਸੌ
(ਸ) ਪੰਜ ਸੌ
ਉੱਤਰ :
(ਸ) ਪੰਜ ਸੌ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

3. ਤੋਤੇ ਵਿਚ ਕੀ ਗੁਣ ਸੀ ?
(ਉ) ਬੋਲਦਾ ਸੀ
(ਅ) ਨੱਚਦਾ ਸੀ
(ਈ) ਗੱਲਾਂ ਕਰਦਾ ਸੀ
(ਸ) ਉੱਡਦਾ ਸੀ।
ਉੱਤਰ :
(ਈ) ਗੱਲਾਂ ਕਰਦਾ ਸੀ

4. ਪਿੰਜਰਾ ਕਿਸ ਦੇ ਹੱਥ ਵਿਚ ਆ ਗਿਆ ਸੀ ?
(ਉ) ਪਿਤਾ ਜੀ ਦੇ
(ਆ) ਮਾਤਾ ਜੀ ਦੇ
(ਈ) ਸੁਮਨ ਦੇ
(ਸ) ਕਰਨ ਦੇ।
ਉੱਤਰ :
(ਈ) ਸੁਮਨ ਦੇ

5. ਸੁਮਨ ਨੇ ਪਹਾੜੀ ਉੱਤੇ ਚੜ੍ਹ ਕੇ ਕੀ ਖੋਲ੍ਹ ਦਿੱਤਾ ?
(ਉ) ਪਿੰਜਰੇ ਦਾ ਮੂੰਹ
(ਅ) ਆਪਣਾ ਮੂੰਹ
(ਈ) ਪਿਤਾ ਜੀ ਦਾ ਬਟੂਆ
(ਸ) ਮਾਤਾ ਜੀ ਦਾ ਦੁਪੱਟਾ।
ਉੱਤਰ :
(ਉ) ਪਿੰਜਰੇ ਦਾ ਮੂੰਹ

6. ਤੋਤਾ ਕਿੱਥੋਂ ਨਿਕਲ ਕੇ ਸੁਮਨ ਦੇ ਮੋਢੇ ਉੱਤੇ ਬੈਠਾ ?
(ਉ) ਕਮਰੇ ਵਿਚੋਂ
(ਅ) ਖੋੜ੍ਹ ਵਿਚੋਂ
(ਈ) ਪਿੰਜਰੇ ਵਿਚੋਂ
(ਸ) ਕੁੜਿੱਕੀ ਵਿਚੋਂ।
ਉੱਤਰ :
(ਈ) ਪਿੰਜਰੇ ਵਿਚੋਂ

7. ਤੋਤੇ ਨੇ ਸੁਮਨ ਦੇ ਹੱਥ ਉੱਤੇ ਕੀ ਮਾਰਿਆ ?
(ਉ) ਦੋ – ਤਿੰਨ ਨੂੰਗਾਂ
(ਅ) ਪੈਰ
(ਈ) ਖੰਭ
(ਸ) ਸਿਰ।
ਉੱਤਰ :
(ਉ) ਦੋ – ਤਿੰਨ ਨੂੰਗਾਂ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

8. ਤੋਤਾ ਅਕਾਸ਼ ਵਿਚ ਕਿਨ੍ਹਾਂ ਨਾਲ ਜਾ ਰਲਿਆ ?
(ੳ) ਉੱਡਦੇ ਤੋਤਿਆਂ ਨਾਲ
(ਆ) ਉੱਡਦੇ ਕਾਂਵਾਂ ਨਾਲ
(ਈ) ਉੱਡਦੇ ਪੰਛੀਆਂ ਨਾਲ
(ਸ) ਉੱਡਦੇ ਕਬੂਤਰਾਂ ਨਾਲ।
ਉੱਤਰ :
(ੳ) ਉੱਡਦੇ ਤੋਤਿਆਂ ਨਾਲ

9. ਸੁਮਨ ਦੂਰ ਉੱਡਦੇ ਜਾ ਰਹੇ ਤੋਤੇ ਵੱਲ ਦੇਖ ਕੇ ਹੱਥ ਹਿਲਾਉਂਦੀ ਹੋਈ ਕੀ ਕਹਿ ਰਹੀ ਸੀ ?
(ਉ) ਹੈਲੋ – ਹੈਲੋ !
(ਅ) ਗੁੱਡ ਨਾਈਟ
(ਈ) ਵਾਹ – ਵਾਹ !
(ਸ) ਬਾਏ – ਬਾਏ, ਗੰਗਾ ਰਾਮ॥
ਉੱਤਰ :
(ਸ) ਬਾਏ – ਬਾਏ, ਗੰਗਾ ਰਾਮ॥

10. ਪਿਤਾ ਜੀ ਨੇ ਸੁਮਨ ਦਾ ਮੱਥਾ ਚੁੰਮਦਿਆਂ ਉਸਨੂੰ ਕੀ ਦਿੱਤੀ ? ..
(ਉ) ਟਾਫੀ
(ਅ) ਸ਼ਾਬਾਸ਼
(ਈ) ਵਧਾਈ।
(ਸ) ਮਠਿਆਈ।
ਉੱਤਰ :
(ਅ) ਸ਼ਾਬਾਸ਼

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਤੋਤਾ, ਸੁਮਨ, ਪਿਆਰ, ਪਿਤਾ, ਮਾਤਾ।
(ii) ਉਸ, ਉਹ, ਕਿੰਨੇ।
(iii) ਪੰਜ ਸੌ, ਛੋਟੀ ਜਿਹੀ, ਦੋ – ਤਿੰਨ, ਡੂੰਘੀ, ਤਿੰਨੇ।
(iv) ਪੱਛਿਆ, ਕਰਦੈ, ਕਰ ਰਿਹਾ ਸੀ, ਤੋਰ ਰਹੀ ਸੀ, ਸੁੱਟ ਦਿੱਤਾ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(i) “ਬੱਚਿਆਂ ਦਾ ਵਿਰੋਧੀ ਸ਼ਬਦ ਚੁਣੋ।
(ਉ) ਬੱਚਿਆ
(ਅ) ਬਚੜਿਆਂ
(ਈ) ਬੁੱਢਿਆਂ
(ਸ) ਬੁੜ੍ਹੀਆਂ।
ਉੱਤਰ :
(ਈ) ਬੁੱਢਿਆਂ

(ii) ‘‘ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ।” ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ੳ) ਉਸ
(ਅ) ਉੱਤੇ
(ਈ) ਮੂੰਹ
(ਸ) ਦਿੱਤਾ
ਉੱਤਰ :
(ੳ) ਉਸ

(ii) “ਭਾਈ ਸਾਹਿਬ ! ਇਹ ਤੋਤਾ ਕਿੰਨੇ ਦਾ ਹੈ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਆ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਆ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 1
ਉੱਤਰ :
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 2

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਝਕਦਿਆਂ
(ii) ਸੰਕੇਤ
(iii) ਧੰਨਵਾਦ
ਉੱਤਰ :
(i) ਝਕਦਿਆਂ – ਝਿਜਕਦਿਆਂ
(ii) ਸੰਕੇਤ – ਇਸ਼ਾਰਾ
(iii) ਧੰਨਵਾਦ – ਸ਼ੁਕਰ ਗੁਜ਼ਾਰ ਹੋਣਾ/ਕੁੜੱਗ।

Leave a Comment