PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

Punjab State Board PSEB 7th Class Punjabi Book Solutions Chapter 17 ਕਹਾਣੀ ਲਾਲਾ ਲਾਜਪਤ ਰਾਏ Textbook Exercise Questions and Answers.

PSEB Solutions for Class 7 Punjabi Chapter 17 ਕਹਾਣੀ ਲਾਲਾ ਲਾਜਪਤ ਰਾਏ (1st Language)

Punjabi Guide for Class 7 PSEB ਕਹਾਣੀ ਲਾਲਾ ਲਾਜਪਤ ਰਾਏ Textbook Questions and Answers

ਕਹਾਣੀ ਲਾਲਾ ਲਾਜਪਤ ਰਾਏ ਪਾਠ-ਅਭਿਆਸ

1. ਦੱਸੋ :

(ਉ) ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕੇ-ਪਰਿਵਾਰ ਦਾ ਕੀ ਪ੍ਰਭਾਵ ਪਿਆ ?
ਉੱਤਰ :
ਲਾਲਾ ਲਾਜਪਤ ਰਾਏ ਦੇ ਨਾਨਕੇ ਸਿੱਖ ਸਨ। ਬਚਪਨ ਵਿਚ ਲਾਲਾ ਜੀ ਨੂੰ ਨਾਨਕਿਆਂ ਤੋਂ ਗੁਰਬਾਣੀ ਅਤੇ ਸ਼ਬਦਾਂ ਦਾ ਰਸ ਰੱਜ ਕੇ ਪ੍ਰਾਪਤ ਹੋਇਆ।

(ਅ) ਲਾਲਾ ਜੀ ਪੇਸ਼ੇ ਵਜੋਂ ਵਕੀਲ ਸਨ।ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ਼ ਸੀ ?
ਉੱਤਰ :
ਪੇਸ਼ੇ ਦੇ ਤੌਰ ‘ਤੇ ਵਕੀਲ ਹੁੰਦਿਆਂ ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ। ਉਹ ਦੋਹਾਂ ਧਿਰਾਂ ਦੀਆਂ ਸਾਰੀਆਂ ਦਲੀਲਾਂ ਨੂੰ ਚੰਗੀ ਤਰ੍ਹਾਂ ਘੋਖਦੇ। ਆਮ ਕਰਕੇ ਉਹ ਵਿਰੋਧੀ ਧਿਰ ਦੀਆਂ ਦਲੀਲਾਂ ਬਾਰੇ ਆਪ ਹੀ ਸੋਚ ਲੈਂਦੇ ਤੇ ਫਿਰ ਉਨ੍ਹਾਂ ਦੇ ਜੁਆਬ ਤਿਆਰ ਕਰਦੇ ! ਵਕਾਲਤ ਵਿਚ ਉਨ੍ਹਾਂ ਦੇ ਕਾਮਯਾਬ ਹੋਣ ਦਾ ਇਹੋ ਹੀ ਰਾਜ਼ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(ਈ) ਲਾਲਾ ਲਾਜਪਤ ਰਾਏ ਨੂੰ ‘ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਹੈ ?
ਉੱਤਰ :
ਲਾਲਾ ਲਾਜਪਤ ਰਾਏ ਦੇਸ਼ ਦੀ ਅਜ਼ਾਦੀ ਲਈ ਹੁੰਦੇ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ ਸਨ ਤੇ ਅਜ਼ਾਦੀ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਕਰਕੇ ਲੋਕ ਉਨ੍ਹਾਂ ਨੂੰ “ਪੰਜਾਬ ਕੇਸਰੀ ਆਖਦੇ ਸਨ।

(ਸ) ਲਾਲਾ ਜੀ ਦੇ ਭਾਸ਼ਣ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ ?
ਉੱਤਰ :
ਲਾਲਾ ਜੀ ਨੇ ਅਮਰੀਕਾ ਵਿਚ ਹਜ਼ਾਰਾਂ – ਲੱਖਾਂ ਲੋਕਾਂ ਸਾਹਮਣੇ ਪ੍ਰਭਾਵਸ਼ਾਲੀ ਭਾਸ਼ਨ ਦਿੱਤੇ। ਉਨ੍ਹਾਂ ਨੇ ਹਿੰਦੁਸਤਾਨ ਦੇ ਦਿਸ਼ਟੀਕੋਣ ਨੂੰ ਇਕ ਵਕੀਲ ਵਾਂਗ ਦੁਨੀਆ ਦੀ ਲੋਕ – ਇਨਸਾਫ਼ ਦੀ ਕਚਹਿਰੀ ਵਿਚ ਪੇਸ਼ ਕੀਤਾ। ਉਨ੍ਹਾਂ ਦੀ ਜ਼ਬਾਨ ਅਤੇ ਬੋਲਣ ਦੇ ਢੰਗ ਵਿਚ ਬਹੁਤ ਰਸ ਤੇ ਖਿੱਚ ਸੀ। ਅਮਰੀਕਾ ਦੇ ਲੋਕਾਂ ਨੂੰ ਇਕ ਹਿੰਦੁਸਤਾਨੀ ਦੇ ਮੂੰਹੋਂ ਇਕ ਨਵਾਂ ਦ੍ਰਿਸ਼ਟੀਕੋਣ ਸੁਣਨ ਨੂੰ ਮਿਲਿਆ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਨੂੰ ਪਤਾ ਲਗ ਗਿਆ ਕਿ ਹਿੰਦੁਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ, ਇਨਸਾਫ਼ ਲਈ ਲੜਨ ਵਾਲੇ ਤੇ ਕੁਰਬਾਨੀਆਂ ਕਰਨ ਵਾਲੇ ਸਮਝਦਾਰ ਲੋਕ ਹਨ।

(ਹ) ਲਾਲਾ ਜੀ ਵੱਲੋਂ ਇਹ ਮਿਸ ਮਿਓ ਦੇ ਮੂੰਹ ਉੱਤੇ ਚਪੇੜ ਸੀ, ਦੱਸੋ ਕਿਉਂ ?
ਉੱਤਰ :
ਹਿੰਦੁਸਤਾਨ ਨੂੰ ਬਾਹਰਲੀ ਦੁਨੀਆ ਵਿਚ ਭੰਡਣ ਲਈ ਮਿਸ ਮਿਓ ਨਾਂ ਦੀ ਇਕ ਔਰਤ ਨੇ ਭਾਰਤ ਮਾਤਾ ਨਾਂ ਦੀ ਇਕ ਕਿਤਾਬ ਲਿਖੀ, ਜਿਸ ਦਾ ਕਰਾਰਾ ਤੇ ਦਲੀਲਾਂ ਭਰਿਆ ਜਵਾਬ ਲਾਲਾ ਜੀ ਨੇ ‘ਦੁਖੀ ਭਾਰਤ’ ਲਿਖ ਕੇ ਦਿੱਤਾ। ‘ਭਾਰਤ ਮਾਤਾ” ਪੁਸਤਕ ਵਿਚ ਮਿਸ ਮਿਓ ਨੇ ਹਿੰਦੁਸਤਾਨ ਦੇ ਭੈੜੇ ਰਸਮ – ਰਿਵਾਜਾਂ, ਬੁਰਾਈਆਂ ਤੇ ਕੋਝ ਫੋਲੇ ਅਤੇ ਇਨ੍ਹਾਂ ਨੂੰ ਪੱਛਮੀ ਦੁਨੀਆ ਵਿਚ ਧੁਮਾਇਆ। ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ, “ਮਿਸ ਮਿਓ ਨੇ ਕਿਸੇ ਭੰਗਣ ਵਾਂਗ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ।’ ਲਾਲਾ ਜੀ ਦੇ ਇਹ ਸ਼ਬਦ ਮਿਸ ਮਿਓ ਦੇ ਮੂੰਹ ‘ਤੇ ਚਪੇੜ ਸੀ।

(ਕ) ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਕਿਉਂ ਕੱਢਿਆ ਸੀ ?
ਉੱਤਰ :
ਲਾਲਾ ਲਾਜਪਤ ਰਾਏ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਇਸ ਕਰਕੇ ਕੱਢਿਆ ਸੀ, ਕਿਉਂਕਿ ਹਿੰਦੁਸਤਾਨੀਆਂ ਨੂੰ ਇਸ ਕਮਿਸ਼ਨ ਦਾ ਗਠਨ ਮਨਜ਼ੂਰ ਨਹੀਂ ਸੀ। ਇਸ ਕਰਕੇ ਉਸਨੂੰ ਵਾਪਸ ਜਾਣ ਲਈ ਕਹਿ ਰਹੇ ਸਨ। ਇਸੇ ਕਰਕੇ ਲਾਲਾ ਜੀ ਨੇ ਉਸ ਵਿਰੁੱਧ ਜਲੂਸ ਕੱਢਿਆ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(ਖ) ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ ?
ਉੱਤਰ :
ਸਾਈਮਨ ਕਮਿਸ਼ਨ ਵਿਰੁੱਧ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਲਾਲਾ ਜੀ ਜਦੋਂ ਪੁਲਿਸ ਕਪਤਾਨ ਮਿ: ਸਕਾਟ ਦੀਆਂ ਡਾਂਗਾਂ ਨਾਲ ਬੁਰੀ ਤਰ੍ਹਾਂ ਫੱਟੜ ਹੋ ਕੇ ਡਿਗ ਪਏ, ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।

(ਗ) ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਮਾਤਮੀ ਜਲੂਸ ਵਿੱਚ ਕੌਣ-ਕੌਣ ਸ਼ਾਮਲ ਸਨ ?
ਉੱਤਰ :
ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿਚ ਪ੍ਰੋਫ਼ੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈਕੋਰਟ ਦੇ ਜੱਜ, ਦੁਕਾਨਦਾਰ, ਅਫ਼ਸਰ, ਸੜਕਾਂ ‘ਤੇ ਰੋੜੀ ਕੁੱਟਣ ਵਾਲੇ ਮਜ਼ਦੂਰ ਆਦਿ ਸਭ ਵਰਗਾਂ ਦੇ ਲੋਕ ਸ਼ਾਮਲ ਸਨ।

(ਘ) ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ?
ਉੱਤਰ :
ਰਾਵੀ ਦੇ ਕਿਨਾਰੇ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਤੋਂ ਅਗਲੇ ਸਾਲ ਪੰਡਿਤ ਜਵਾਹਰ ਲਾਲ ਦੇਸ਼ ਲਈ ਮੁਕੰਮਲ ਅਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਤੇ ਤਿਰੰਗਾ ਝੁਲਾਇਆ।

2. ਵਾਕਾਂ ਵਿੱਚ ਵਰਤੋਂ:

ਦਿਲ ਵਿੱਚ ਉੱਤਰ ਜਾਣਾ, ਟੱਕਰ ਲੈਣੀ, ਸਿਰ-ਧੜ ਦੀ ਬਾਜ਼ੀ ਲਾਉਣੀ, ਅਣਹੋਣੀ, ਮੱਥਾ ਲਾਉਣਾ, ਛੇਕੜਲੀ, ਮੁਜ਼ਾਹਰਾ, ਦਾਹ-ਸੰਸਕਾਰ।
ਉੱਤਰ :

  • ਦਿਲ ਵਿਚ ਉੱਤਰ ਜਾਣਾ (ਦਿਲ ਵਿਚ ਬਹਿ ਜਾਣਾ) – ਉਸ ਦੀ ਨੇਕ ਸਲਾਹ ਮੇਰੇ ਦਿਲ ਵਿਚ ਉੱਤਰ ਗਈ ਅਤੇ ਮੈਂ ਉਸ ਉੱਤੇ ਅਮਲ ਕਰ ਕੇ ਆਪਣੇ ਉਦੇਸ਼ ਵਿਚ ਸਫਲਤਾ ਪ੍ਰਾਪਤ ਕਰ ਲਈ।
  • ਟੱਕਰ ਲੈਣੀ ਮੁਕਾਬਲਾ ਕਰਨਾ) – ਸਰਭਾਵਾਂ ਦੇ ਮੈਦਾਨ ਵਿਚ ਸ: ਸ਼ਾਮ ਸਿੰਘ ਅਟਾਰੀਵਾਲੇ ਨੇ ਅੰਗਰੇਜ਼ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ।
  • ਸਿਰ – ਧੜ ਦੀ ਬਾਜ਼ੀ ਲਾਉਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੰਘਰਸ਼ ਕਰਨਾ – ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਦੇਸ਼ – ਭਗਤਾਂ ਨੇ ਅੰਗਰੇਜ਼ ਨੂੰ ਭਾਰਤ ਵਿਚੋਂ ਕੱਢਣ ਲਈ ਸਿਰ – ਧੜ ਦੀ ਬਾਜ਼ੀ ਲਾ ਦਿੱਤੀ।
  • ਅਣਹੋਣੀ ਨਾ ਹੋ ਸਕਣ ਵਾਲੀ – ਪਰੀ ਕਹਾਣੀਆਂ ਵਿਚ ਬਹੁਤ ਸਾਰੀਆਂ ਅਣਹੋਣੀਆਂ ਘਟਨਾਵਾਂ ਜੋੜੀਆਂ ਹੁੰਦੀਆਂ ਹਨ।
  • ਮੱਥਾ ਲਾਉਣਾ ਟੱਕਰ ਲੈਣੀ – ਗ਼ਦਰੀ ਦੇਸ਼ – ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਪਹਾੜ ਵਰਗੇ ਮਜ਼ਬੂਤ ਅੰਗਰੇਜ਼ ਸਾਮਰਾਜ ਨਾਲ ਮੱਥਾ ਲਾ ਲਿਆ।
  • ਛੇਕੜਲੀ (ਅੰਤਮ – ਅੱਜ ਫ਼ਰਵਰੀ ਮਹੀਨੇ ਦੀ ਛੇਕੜਲੀ ਤਾਰੀਖ ਹੈ। ਕਲ੍ਹ ਮਾਰਚ ਚੜ੍ਹ ਪਵੇਗਾ।
  • ਮੁਜ਼ਾਹਰਾ ਦਿਖਾਵਾ) – ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਮੁਜ਼ਾਹਰੇ ਕਰ ਰਹੇ ਸਨ।
  • ਦਾਹ – ਸੰਸਕਾਰ (ਮੁਰਦੇ ਨੂੰ ਸਾੜਨ ਦਾ ਕੰਮ) – ਮੁਰਦਿਆਂ ਦਾ ਦਾਹ – ਸੰਸਕਾਰ ਸ਼ਮਸ਼ਾਨਘਾਟ ਵਿਚ ਹੁੰਦਾ ਹੈ।
  • ਜਲਸਾ ਇਕੱਠ, ਸਮਾਗਮ, ਕਾਨਫ਼ਰੰਸ) – ਸਾਡੇ ਪਿੰਡ ਵਿਚ ਕਮਿਊਨਿਸਟ ਪਾਰਟੀ ਵਲੋਂ ਇਕ ਜਲਸਾ ਕੀਤਾ ਜਾ ਰਿਹਾ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

3. ਹੇਠ ਲਿਖੇ ਸ਼ਬਦਾਂ ਦੇ ਅੱਗੇ ਕੋਈ ਹੋਰ ਸ਼ਬਦ ਜਾਂ ਸ਼ਬਦਾਂਸ਼ ਲਾ ਕੇ ਨਵੇਂ ਸ਼ਬਦ ਬਣਾਓ :

  1. ਕਾਰ :
  2. ਬਾਣੀ :
  3. ਤਾਲ :
  4. ਫ਼ੋਨ :
  5. ਹੋਣੀ :
  6. ਧੜ :
  7. ਦੇਸੀ :

ਉੱਤਰ :

  1. ਕਾਰ : ਬਦਕਾਰ
  2. ਬਾਣੀ : ਗੁਰਬਾਣੀ
  3. ਤਾਲ : ਬੇਤਾਲ
  4. ਫ਼ੋਨ : ਟੈਲੀਫ਼ੋਨ
  5. ਹੋਣੀ : ਅਣਹੋਣੀ
  6. ਧੜ – ਸਿਰ – ਧੜ
  7. ਦੇਸੀ – ਪਰਦੇਸੀ।

ਵਿਆਕਰਨ
ਸੰਬੰਧਕ : ਜਿਹੜਾ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ-ਸ਼ਬਦਾਂ ਜਾਂ ਵਾਕ ਦੇ ਦੂਸਰੇ ਸ਼ਬਦਾਂ। ਨਾਲ ਸੰਬੰਧ ਪ੍ਰਗਟ ਕਰੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ।

ਉਦਾਹਰਨ :
1. ਜਗਰਾਓਂ ਦੇ ਇੱਕ ਮਹੱਲੇ ਦੀ ਬੁੱਢੀ ਪਾਣੀ ਭਰ ਰਹੀ ਸੀ।
2. ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।
3. ਲਾਲਾ ਜੀ ਆਪ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸਨ।

ਉਪਰੋਕਤ ਵਾਕਾਂ ਵਿੱਚ ਦੇ, ਦੀ, ਨੂੰ , ਨਾਲ, ਵਿੱਚ ਸ਼ਬਦ ਸੰਬੰਧਕ ਹਨ। ਇਸੇ ਤਰ੍ਹਾਂ ਕੁਝ ਹੋਰ ਸੰਬੰਧਕ ਸ਼ਬਦ ਹਨ: ਤੋਂ, ਥੋਂ, ਥੀਂ, ਉੱਪਰ, ਤੱਕ, ਤੋੜੀ, ਤਾਈਂ, ਰਾਹੀਂ, ਲਈ, ਵਾਸਤੇ, ਖ਼ਾਤਰ, ਹੇਠਾਂ, ਨੇੜੇ , ਕੋਲ, ਸਹਿਤ, ਪਾਸ, ਦੂਰ, ਸਾਮਣੇ, ਪਰੇ, ਨਜ਼ਦੀਕ, ਬਿਨਾਂ, ਵੱਲ, ਦੁਆਰਾ, ਵਿਚਕਾਰ, ਥੱਲੇ ਆਦਿ।

ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ:
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ

1. ਪੂਰਨ ਸੰਬੰਧਕ : ਜਿਹੜੇ ਸ਼ਬਦ ਇੱਕਲੇ ਹੀ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ
ਜਾਂਦਾ ਹੈ, ਜਿਵੇਂ –

ਲਾਲਾ ਜੀ ਦੇ ਨਾਨਕੇ ਸਿੱਖ-ਧਰਮ ਨੂੰ ਮੰਨਦੇ ਸਨ।
ਉਕਤ ਵਾਕ ਵਿੱਚ ‘ਦੇ’, ‘ਨੂੰ ਸ਼ਬਦ ਪੂਰਨ ਸੰਬੰਧਕ ਹਨ।

2. ਅਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਪੂਰਨ ਸੰਬੰਧਕ ਨਾਲ
ਮਿਲ ਕੇ ਸੰਬੰਧਕ ਬਣਨ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: –

ਮਾਂਡਲਾ ਜੇਲ੍ਹ ਕਲਕੱਤੇ ਤੋਂ ਦੂਰ ਸੀ।
ਉਕਤ ਵਾਕ ‘ਚ ‘ਦੂਰ’ ਸ਼ਬਦ ਅਪੂਰਨ ਸੰਬੰਧ ਹੈ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਵਿਦਿਆਰਥੀਆਂ ਲਈ
ਲਾਲਾ ਲਾਜਪਤ ਰਾਏ ਜਾਂ ਸ਼ਹੀਦ ਭਗਤ ਸਿੰਘ ਬਾਰੇ ਲੇਖ ਲਿਖੋ।

PSEB 7th Class Punjabi Guide ਕਹਾਣੀ ਲਾਲਾ ਲਾਜਪਤ ਰਾਏ Important Questions and Answers

ਪ੍ਰਸ਼ਨ –
“ਲਾਲਾ ਲਾਜਪਤ ਰਾਏ ਜੀਵਨੀ ਦਾ ਸਾਰ ਲਿਖੋ। : ‘
ਉੱਤਰ :
ਭਾਰਤ – ਵਾਸੀਆਂ ਨੇ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਲਗਪਗ ਇਕ ਸਦੀ ਸੰਘਰਸ਼ ਕੀਤਾ। ਇਸ ਸੰਘਰਸ਼ ਵਿਚ ਲੱਖਾਂ ਭਾਰਤੀਆਂ ਨੇ ਕੁਰਬਾਨੀਆਂ ਦਿੱਤੀਆਂ। ਇਨਾਂ ਵਿਚ ਇਕ ਦੇਸ਼ – ਭਗਤ ਸਨ, ਲਾਲਾ ਲਾਜਪਤ ਰਾਏ। ਉਨ੍ਹਾਂ ਦਾ ਸਾਰਾ ਜੀਵਨ ਅੰਗਰੇਜ਼ ਸਰਕਾਰ ਨਾਲ ਮੱਥਾ ਲਾ ਕੇ ਕੁਰਬਾਨੀਆਂ ਕਰਨ ਨਾਲ ਭਰਿਆ ਪਿਆ ਹੈ।

ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ, 1865 ਈ: ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਢੁਡੀਕੇ ਵਿਚ ਹੋਇਆ ਆਪ ਦੇ ਪਿਤਾ ਸੀ ਰਾਧਾ ਕ੍ਰਿਸ਼ਨ ਇਕ ਅਧਿਆਪਕ ਸਨ।

ਆਪ ਨੇ ਮੁੱਢਲੀ ਪੜ੍ਹਾਈ ਜਗਰਾਉਂ ਵਿਚ ਕੀਤੀ। ਦਸਵੀਂ ਆਪ ਨੇ ਅੰਬਾਲੇ ਤੋਂ ਪਾਸ ਕੀਤੀ। ਫਿਰ ਉਚੇਰੀ ਪੜ੍ਹਾਈ ਆਪ ਨੇ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ ਬਾਅਦ ਵਿਚ ਆਪ ਨੇ ਵਕਾਲਤ ਪਾਸ ਕਰ ਲਈ। ਇਸ ਪਿੱਛੋਂ ਆਪ ਨੇ ਛੇ ਸਾਲ ਲਾਹੌਰ ਵਿਚ ਵਕਾਲਤ ਕੀਤੀ ਤੇ ਫਿਰ ਲਾਹੌਰ ਹਾਈਕੋਰਟ ਵਿਚ ਆ ਗਏ। ਇਸ ਦੇ ਨਾਲ ਹੀ ਆਪ ਨੇ ਲੋਕ – ਸੇਵਾ ਤੇ ਸਮਾਜ ਸੁਧਾਰ ਦੇ ਕੰਮਾਂ ਵਿਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਆਪ ਨੇ ਕਾਲ – ਪੀੜਤਾਂ ਤੇ ਭੁਚਾਲ – ਪੀੜਤਾਂ ਦੀ ਸੇਵਾ ਕਰਨ ਵਿਚ ਹਿੱਸਾ ਪਾਇਆ।

ਰਾਵਲਪਿੰਡੀ ਦੇ ਕਿਸਾਨ ਮੋਰਚੇ ਵਿਚ ਭਾਗ ਲੈਣ ਮਗਰੋਂ ਆਪ ਅੰਗਰੇਜ਼ੀ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗੇ। ਇਕ ਦਿਨ ਲਾਹੌਰ ਹਾਈਕੋਰਟ ਨੂੰ ਜਾਂਦਿਆਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਆਪ ਨੂੰ ਪਹਿਲਾਂ ਕਲਕੱਤੇ ਤੇ ਫੇਰ ਬਰਮਾ ਵਿਖੇ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ। ਇਸ

ਵਿਰੁੱਧ ਦੇਸ਼ ਭਰ ਵਿਚ ਉੱਠੇ ਰੋਹ ਨੂੰ ਦੇਖ ਕੇ ਆਪ ਨੂੰ ਛੇ ਮਹੀਨਿਆਂ ਮਗਰੋਂ ਰਿਹਾ ਕਰ ਦਿੱਤਾ ਆਪ ਕਾਂਗਰਸ ਪਾਰਟੀ ਵਲੋਂ ਭਾਰਤ ਦੀ ਅਜ਼ਾਦੀ ਸੰਬੰਧੀ ਪ੍ਰਚਾਰ ਕਰਨ ਲਈ ਕਈ ਵਾਰੀ ਇੰਗਲੈਂਡ ਗਏ ਆਪ ਨੇ ਭਾਰਤ ਦੀ ਅਜ਼ਾਦੀ ਲਈ ਬਹੁਤ ਜੋਸ਼ੀਲੀਆਂ ਤਕਰੀਰਾਂ ਕੀਤੀਆਂ। ਪਹਿਲੀ ਵਿਸ਼ਵ ਜੰਗ ਦੇ ਸਮੇਂ ਆਪ ਜਾਪਾਨ ਵਿਚ ਸਨ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਆਉਣ ਦੀ ਆਗਿਆ ਨਾ ਦਿੱਤੀ। ਇੱਥੋਂ ਆਪ ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ ਚਲੇ ਗਏ। ਇੱਥੋਂ ਆਪ ਨੇ “ਯੰਗ ਇੰਡੀਆ’ ਨਾਂ ਦੀ ਅਖ਼ਬਾਰ ਸ਼ੁਰੂ ਕੀਤੀ। ਇੱਥੇ ਹੀ ਉਨ੍ਹਾਂ ਆਪਣੀ ਪ੍ਰਸਿੱਧ ਪੁਸਤਕ “ਅਨਹੈਪੀ ਇੰਡੀਆ’ ਦੁਖੀ ਭਾਰਤ ਲਿਖੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਛੇ ਮਹੀਨਿਆਂ ਮਗਰੋਂ ਆਪ ਭਾਰਤ ਆ ਗਏ। ਅੰਗਰੇਜ਼ ਸਰਕਾਰ ਨੇ ਆਪ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ। ਆਪ ਦੋ ਸਾਲ ਜੇਲ੍ਹ ਵਿਚ ਰਹੇ ਆਪ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ ਸਨ। ਆਪ ਦਾ ਸੁਭਾ ਦਾਨੀ ਸੀ। ਇਸੇ ਕਰਕੇ ਹੀ ਆਪ ਨੂੰ “ਪੰਜਾਬ ਕੇਸਰੀ ਕਿਹਾ ਜਾਂਦਾ ਹੈ। ਭਾਰਤ ਦੇ ਆਮ ਲੋਕਾਂ ਦੀ ਅਜ਼ਾਦੀ ਸੰਬੰਧੀ ਰਾਏ ਲੈਣ ਲਈ ਅੰਗਰੇਜ਼ ਹਕੂਮਤ ਨੇ ਵਲਾਇਤ ਤੋਂ ਸਾਈਮਨ ਕਮਿਸ਼ਨ ਭਾਰਤ ਭੇਜਿਆ, ਜਿਸ ਦੇ ਸਾਰੇ ਮੈਂਬਰ ਅੰਗਰੇਜ਼ ਸਨ।

ਇਸ ਕਮਿਸ਼ਨ ਵਿਚ ਕੋਈ ਵੀ ਭਾਰਤੀ ਸ਼ਾਮਲ ਨਾ ਹੋਣ ਕਰਕੇ ਭਾਰਤੀਆਂ ਨੇ ਇਸ ਦਾ ਬਾਈਕਾਟ ਕੀਤਾ ਕਈ ਸ਼ਹਿਰਾਂ ਤੋਂ ਹੁੰਦਾ ਹੋਇਆ, ਜਦੋਂ ਇਹ ਕਮਿਸ਼ਨ 30 ਅਕਤੂਬਰ, 1928 ਨੂੰ ਲਾਹੌਰ ਪੁੱਜਾ, ਤਾਂ ਇਸ ਵਿਰੁੱਧ ਜ਼ੋਰਦਾਰ ਰੋਸ – ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ ਲਾਹੌਰ ਦੇ ਪੁਲਿਸ ਅਫ਼ਸਰ ਸਕਾਟ ਅਤੇ ਸਾਂਡਰਸ ਦੀ ਅਗਵਾਈ ਵਿਚ ਪੁਲਿਸ ਨੇ ਨਿਹੱਥੇ ਲੋਕਾਂ ਨੂੰ ਡਾਂਗਾਂ ਨਾਲ ਕੁੱਟਿਆ, ਜਿਸ ਦੇ ਸਿੱਟੇ ਵਜੋਂ ਲਾਲਾ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਆਪ ਨੂੰ ਲਾਹੌਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਆਪ ਦੀ ਸਿਹਤ ਦਿਨੋ – ਦਿਨ ਵਿਗੜਦੀ ਗਈ।

17 ਨਵੰਬਰ, 1928 ਨੂੰ ਲਾਲਾ ਜੀ ਸ਼ਹੀਦੀ ਪ੍ਰਾਪਤ ਕਰ ਗਏ ! ਲਾਲਾ ਜੀ ਦੀ ਸ਼ਹੀਦੀ ਨਾਲ ਸਾਰੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ। ਭਾਰਤ ਵਿਚ ਥਾਂ – ਥਾਂ ਹੜਤਾਲਾਂ ਹੋਈਆਂ। ਇਸ ਘਟਨਾ ਤੋਂ ਇਕ ਮਹੀਨਾ ਮਗਰੋਂ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਹੌਰ ਵਿਚ ਪੁਲਿਸ ਅਫ਼ਸਰ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਸ਼ਹੀਦੀ ਦਾ ਬਦਲਾ ਲਿਆ। ਇਸ ਤੋਂ ਉਪਰੰਤ ਅਜ਼ਾਦੀ ਦਾ ਅੰਦੋਲਨ ਹੋਰ ਵੀ ਤੇਜ਼ ਹੋ ਗਿਆ।

ਔਖੇ ਸ਼ਬਦਾਂ ਦੇ ਅਰਥ – ਹਕੂਮਤ – ਸਰਕਾਰ। ਸੰਘਰਸ਼ – ਘੋਲ। ਸਮੂਹ – ਸਾਰੇ ਮਾਰਗ – ਰਾਹ ਤੇ ਤਸੀਹੇ – ਕਸ਼ਟ। ਅੰਦੋਲਨ – ਮੋਰਚਾ, ਸੰਘਰਸ਼। ਮੱਥਾ ਲਾਇਆ – ਟੱਕਰ ਲਈ। ਉਪਰੰਤ – ਮਗਰੋਂ ਕਾਰਜਾਂ – ਕੰਮਾਂ। ਕਾਲ – ਪੀੜਤਾਂ – ਕਾਲ ਤੋਂ ਦੁਖੀ ਯੋਗਦਾਨ – ਹਿੱਸਾ ਅੱਖਾਂ ਵਿਚ ਰੜਕਣ ਲੱਗੇ – ਬੁਰੇ ਲੱਗਣ ਲੱਗੇ। ਜੋਸ਼ੀਲੀਆਂ – ਜੋਸ਼ ਭਰੀਆਂ 1 ਤਕਰੀਰਾਂ ਭਾਸ਼ਨ। ਜਲਸਾ – ਸਮਾਗਮ, ਇਕੱਠ। ਤਤਪਰ – ਕਾਹਲੇ 1 ਮੁਜ਼ਾਹਰਾ – ਦਿਖਾਵਾ। ਸੋਗ – ਦੁੱਖ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ ਯੰਗ ਇੰਡੀਆ, ਮੱਥਾ, ਜਲਸਿਆਂ, ਵਕਾਲਤ ਪਾਸ, ਸਦੀ
(ੳ) ਭਾਰਤ – ਵਾਸੀਆਂ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਹੋਣ ਲਈ ਲਗਪਗ ਇਕ …………………………….. ਲੰਮਾ ਸੰਘਰਸ਼ ਲੜਨਾ ਪਿਆ।
(ਅ) ਲਾਲਾ ਜੀ ਨੇ ਸਾਰੀ ਉਮਰ ਅੰਗਰੇਜ਼ਾਂ ਨਾਲ …………………………….. ਲਾਇਆ।
(ਇ) ਬਾਅਦ ਵਿਚ ਆਪ ਨੇ ਲਾਹੌਰ ਤੋਂ …………………………….. ਪਾਸ ਕੀਤੀ।
(ਸ) ਅਮਰੀਕਾ ਵਿਚ ਰਹਿ ਕੇ ਲਾਲਾ ਜੀ ਨੇ …………………………….. ਨਾਂ ਦੀ ਅਖ਼ਬਾਰ ਸ਼ੁਰੂ ਕੀਤੀ।
(ਹ) ਲਾਲਾ ਜੀ ਵੱਡੇ – ਵੱਡੇ …………………………….. ਵਿਚ ਸ਼ੇਰ ਵਾਂਗ ਗੱਜਦੇ।
ਉੱਤਰ :
(ੳ) ਭਾਰਤ – ਵਾਸੀਆਂ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਹੋਣ ਲਈ ਲਗਪਗ ਇਕ ਸਦੀ ਲੰਮਾ ਸੰਘਰਸ਼ ਲੜਨਾ ਪਿਆ।
(ਅ) ਲਾਲਾ ਜੀ ਨੇ ਸਾਰੀ ਉਮਰ ਅੰਗਰੇਜ਼ਾਂ ਨਾਲ ਮੱਥਾ ਲਾਇਆ॥
(ੲ) ਬਾਅਦ ਵਿਚ ਆਪ ਨੇ ਲਾਹੌਰ ਤੋਂ ਵਕਾਲਤ ਪਾਸ ਕੀਤੀ।
(ਸ) ਅਮਰੀਕਾ ਵਿਚ ਰਹਿ ਕੇ ਲਾਲਾ ਜੀ ਨੇ “ਯੰਗ ਇੰਡੀਆ ਨਾਂ ਦੀ ਅਖ਼ਬਾਰ ਸ਼ੁਰੂ ਕੀਤੀ।
(ਹ) ਲਾਲਾ ਜੀ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਪ੍ਰਸ਼ਨ 12.
ਸ਼ਹੀਦ ਭਗਤ ਸਿੰਘ ਬਾਰੇ ਇਕ ਲੇਖ ਲਿਖੋ।
ਉੱਤਰ :
ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਲੇਖ – ਰਚਨਾ ਵਾਲਾ ਭਾਗ ਦੇਖੋ ਹੀ ਦੇਖ॥

2. ਵਿਆਕਰਨ

ਪ੍ਰਸ਼ਨ 2.
ਸੰਬੰਧਕ ਤੋਂ ਕੀ ਭਾਵ ਹੈ ?
ਉੱਤਰ :
ਉਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ – ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਜੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ –
(ਉ ਜਗਰਾਓਂ ਦੇ ਇਕ ਮਹੱਲੇ ਦੀ ਬੁੱਢੀ ਪਾਣੀ ਭਰ ਰਹੀ ਸੀ।
(ਅ) ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।
(ਈ) ਲਾਲਾ ਜੀ ਆਪ ਵੀ ਇਸ ਕਾਲਜ ਵਿਚ ਪੜ੍ਹਾਉਂਦੇ ਸਨ।
ਇਨ੍ਹਾਂ ਵਾਕਾਂ ਵਿਚ ‘ਦੇ, ਦੀ, ਨੂੰ, ਨਾਲ, ਵਿਚ’ ਸੰਬੰਧਕ ਹਨ।

ਪ੍ਰਸ਼ਨ 3.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ।

1. ਪੂਰਨ ਸੰਬੰਧਕ – ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਅਤੇ ਉਨ੍ਹਾਂ ਨਾਲ ਹੋਰ ਕੋਈ ਸੰਬੰਧਕ ਨਾ ਲੱਗ ਸਕੇ, ਉਨ੍ਹਾਂ ਨੂੰ ‘ਪੂਰਨ ਸੰਬੰਧਕ’ ਆਖਿਆ ਜਾਂਦਾ ਹੈ ; ਜਿਵੇਂ – ਲਾਲਾ ਜੀ ਦੇ ਨਾਨਕੇ ਸਿੱਖ ਧਰਮ ਨੂੰ ਮੰਨਦੇ ਸਨ।

2. ਅਪੂਰਨ ਸੰਬੰਧਕ – ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਨ੍ਹਾਂ ਨਾਲ ਕੋਈ ਪੂਰਨ ਸੰਬੰਧਕ ਲਾਉਣਾ ਪਏ, ਉਹ ‘ਅਪੂਰਨ ਸੰਬੰਧਕ’ ਹੁੰਦੇ ਹਨ , ਜਿਵੇਂ – ਮਾਂਡਲਾ ਜੇਲ਼ ਕਲਕੱਤੇ ਤੋਂ ਦੂਰ ਸੀ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –

ਮੁਨਸ਼ੀ ਰਾਧਾ ਕ੍ਰਿਸ਼ਨ ਦਾ ਇਹ ਮੁੰਡਾ ਲਾਜਪਤ ਰਾਏ ਸੀ। ਲਾਲਾ ਲਾਜਪਤ ਰਾਏ ਪੰਜਾਬ ਕੇਸਰੀ, ਜਿਨ੍ਹਾਂ ਨੂੰ 1907 ਈ: ਵਿਚ ਲਾਹੌਰ ਦੀ ਪੁਲਿਸ ਉਹਨਾਂ ਦੀਆਂ ਸਿਆਸੀ ਤੇ ਬਾਗੀ ਤਕਰੀਰਾਂ ਕਰਕੇ ਫੜ ਕੇ ਲੈ ਗਈ ਸੀ। ਲਾਲਾ ਜੀ ਦੇ ਨਾਨਕੇ ਸਿੱਖ – ਧਰਮ ਨੂੰ ਮੰਨਦੇ ਸਨ। ਸੱਭੇ ਦਾੜੀ ਤੇ ਕੇਸ ਰੱਖਦੇ ਸਨ। ਲਾਲਾ ਜੀ ਨੂੰ ਨਿੱਕੇ ਹੁੰਦੇ ਗੁਰਬਾਣੀ ਦਾ ਪਾਠ ਅਤੇ ਸ਼ਬਦ ਦਾ ਰੱਜਵਾਂ ਰਸ ਨਾਨਕਿਓਂ ਮਿਲਿਆ। ਲਾਲਾ ਜੀ ਐੱਫ਼.ਏ.ਤੱਕ ਪੜੇ ਸਨ।

ਇਸ ਪਿੱਛੋਂ ਉਹਨਾਂ ਨੇ ਮੁਖ਼ਤਾਰੀ ਪਾਸ ਕਰ ਕੇ ਵਕਾਲਤ ਸ਼ੁਰੂ ਕਰ ਦਿੱਤੀ ਪਹਿਲੇ – ਪਹਿਲ ਜਦ ਉਹ ਜਗਰਾਓਂ ਤੋਂ ਇੱਕ ਮੁਕੱਦਮੇ ਦੀ ਪੈਰਵੀ ਕਰਨ ਲੱਗੇ, ਤਾਂ ਉਹਨਾਂ ਦੀ ਫ਼ੀਸ ਸਿਰਫ਼ ਪੰਜ ਰੁਪਈਏ ਸੀ ਆਉਣ – ਜਾਣਾ, ਕਿਰਾਇਆ – ਭਾੜਾ ਸਭ ਕੁੱਝ ਇਹਨਾਂ ਪੰਜਾਂ ਰੁਪਈਆਂ ਵਿੱਚ ਈ ਸ਼ਾਮਲ ਹੁੰਦਾ ਸੀ। ਉਹ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ। ਦੋਹਾਂ ਧਿਰਾਂ ਦੀਆਂ ਸਭਨਾਂ ਦਲੀਲਾਂ ਨੂੰ ਸੋਚਦੇ।

ਆਮ ਤੌਰ ‘ਤੇ ਵਿਰੋਧੀ ਪਾਰਟੀ ਦੀਆਂ ਦਲੀਲਾਂ ਨੂੰ ਉਹ ਆਪ ਹੀ ਸੋਚ ਲੈਂਦੇ ਤੇ ਫੇਰ ਉਹਨਾਂ ਦੇ ਜਵਾਬ ਤਿਆਰ ਕਰਦੇ। ਇਹੋ ਰਾਜ਼ ਸੀ, ਉਹਨਾਂ ਦੀ ਕਾਮਯਾਬੀ ਦਾ। ਇਸ ਕਰਕੇ ਇਸ ਪਿੱਛੋਂ, ਜਦ ਉਹਨਾਂ ਸਿਆਸੀ ਲੜਾਈਆਂ ਲੜੀਆਂ ਅਤੇ ਸਿਆਸੀ ਇਨਸਾਫ਼ ਦੀ ਕਚਹਿਰੀ ਅੱਗੇ ਆਪਣੇ ਮੁਲਕ ਦੀ ਅਜ਼ਾਦੀ ਲਈ ਦਲੀਲਾਂ ਦਿੰਦੇ, ਤਾਂ ਉਹ ਬੜੀਆਂ ਵਜ਼ਨਦਾਰ ਤੇ ਭਰਵੀਆਂ ਹੁੰਦੀਆਂ ਸਨ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

1. ਲਾਲਾ ਲਾਜਪਤ ਰਾਏ ਦੇ ਪਿਤਾ ਦਾ ਨਾਂ ਕੀ ਸੀ ?
(ੳ) ਮੁਨਸ਼ੀ ਦੀਵਾਨ ਚੰਦ
(ਅ) ਮੁਨਸ਼ੀ ਰਾਧਾ ਕ੍ਰਿਸ਼ਨ
(ਈ) ਮੁਨਸ਼ੀ ਸ਼ਿਵਰਾਮ।
(ਸ) ਮੁਨਸ਼ੀ ਰਾਮਾ ਨੰਦ।
ਉੱਤਰ :
(ਅ) ਮੁਨਸ਼ੀ ਰਾਧਾ ਕ੍ਰਿਸ਼ਨ

2. ਲਾਲਾ ਲਾਜਪਤ ਰਾਏ ਨੂੰ ਕਦੋਂ ਪੁਲਿਸ ਫੜ ਕੇ ਲੈ ਗਈ ਸੀ ?
(ਉ) 1907
(ਅ) 1908
(ਈ) 1909
(ਸ) 1910
ਉੱਤਰ :
(ਉ) 1907

3. ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀਆਂ ਕਿਹੋ – ਜਿਹੀਆਂ ਤਕਰੀਰਾਂ ਕਰਕੇ ਪੁਲਿਸ ਫੜ ਕੇ ਲੈ ਗਈ ਸੀ ?
(ਉ) ਧਾਰਮਿਕ
(ਅ) ਸਿਆਸੀ ਤੇ ਬਾਗੀ
(ਈ) ਉਪਦੇਸ਼ਾਤਮਕ
(ਸ) ਆਰਥਿਕ।
ਉੱਤਰ :
(ਅ) ਸਿਆਸੀ ਤੇ ਬਾਗੀ

4. ਲਾਲਾ ਜੀ ਦੇ ਨਾਨਕੇ ਕਿਸ ਧਰਮ ਨੂੰ ਮੰਨਦੇ ਸਨ ?
(ੳ) ਬੋਧੀ
(ਅ) ਜੈਨੀ
(ਈ) ਸਿੱਖ
(ਸ) ਹਿੰਦੂ।
ਉੱਤਰ :
(ਈ) ਸਿੱਖ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

5. ਲਾਲਾ ਜੀ ਕਿੰਨਾ ਪੜੇ ਸਨ ?
(ੳ) ਦਸਵੀਂ
(ਅ) ਐੱਫ.ਏ.
(ਈ) ਬੀ.ਏ
(ਸ) ਐੱਮ.ਏ।
ਉੱਤਰ :
(ਅ) ਐੱਫ.ਏ.

6. ਲਾਲਾ ਜੀ ਨੇ ਕੀ ਪਾਸ ਕਰ ਕੇ ਵਕਾਲਤ ਆਰੰਭ ਕੀਤੀ ?
(ੳ) ਮੁਖਤਾਰੀ
(ਅ) ਮੁਨਸ਼ੀਗੀਰ
(ਇ) ਪਟਵਾਰ
(ਸ) ਕਾਨੂੰਨ !
ਉੱਤਰ :
(ੳ) ਮੁਖਤਾਰੀ

7. ਪਹਿਲਾਂ – ਪਹਿਲਾਂ ਲਾਲਾ ਜੀ ਕਿੱਥੇ ਇਕ ਮੁਕੱਦਮੇ ਦੀ ਪੈਰਵੀ ਕਰਨ ਲੱਗੇ ?
(ੳ) ਰਾਏਕੋਟ
(ਅ) ਲੁਧਿਆਣਾ
(ਈ) ਜਗਰਾਓਂ
(ਸ) ਮੋਗਾ
ਉੱਤਰ :
(ਈ) ਜਗਰਾਓਂ

8. ਲਾਲਾ ਜੀ ਦੀ ਫੀਸ ਕਿੰਨੀ ਸੀ ?
(ੳ) ਇਕ ਰੁਪਈਆ
(ਅ) ਪੰਜ ਰੁਪਏ
(ਈ) ਦਸ ਰੁਪਏ
(ਸ) ਵੀਹ ਰੁਪਏ।
ਉੱਤਰ :
(ਅ) ਪੰਜ ਰੁਪਏ

9. ਲਾਲਾ ਜੀ ਕਿਨ੍ਹਾਂ ਦਲੀਲਾਂ ਬਾਰੇ ਸੋਚਦੇ ?
(ਉ) ਆਪਣੀ
(ਅ) ਵਿਰੋਧੀ
(ਈ) ਦੋਹਾਂ ਧਿਰਾਂ ਦੀਆਂ
(ਸ) ਕਿਸੇ ਦੀਆਂ ਨਹੀਂ।
ਉੱਤਰ :
(ਈ) ਦੋਹਾਂ ਧਿਰਾਂ ਦੀਆਂ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

10. ਆਪ ਦੁਆਰਾ ਮੁਲਕ ਦੀ ਅਜ਼ਾਦੀ ਲਈ ਦਿੱਤੀਆਂ ਦਲੀਲਾਂ ਕਿਹੋ ਜਿਹੀਆਂ ਸਨ ?
(ਉ) ਢਿੱਲੀਆਂ
(ਅ) ਪੱਕੀਆਂ
(ਇ) ਵਜ਼ਨਦਾਰ
(ਸ) ਅੱਧ – ਪੱਕੀਆਂ।
ਉੱਤਰ :
(ਇ) ਵਜ਼ਨਦਾਰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਮੁਨਸ਼ੀ ਰਾਧਾ ਕ੍ਰਿਸ਼ਨ, ਲਾਜਪਤ ਰਾਏ, ਲਾਹੌਰ, ਪੁਲਿਸ, ਜਗਰਾਓਂ !
(ii) ਜਿਨ੍ਹਾਂ, ਸੱਭੇ, ਇਸ, ਉਹਨਾਂ, ਇਹੋ।
(iii) ਸਿਆਸੀ, ਬਾਗੀ, ਪੰਜ, ਹਰ, ਬੜੇ !
(iv) ਲੈ ਗਈ ਸੀ, ਮਿਲਿਆ, ਕਰ ਦਿੱਤੀ, ਹੁੰਦਾ ਸੀ, ਹੁੰਦੀਆਂ ਸਨ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i)‘ਤਕਰੀਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ?
(ਉ) ਤੱਕੜੀ
(ਅ) ਭਾਸ਼ਨ
(ਈ) ਤਰੱਕੀ
(ਸ) ਤੱਕਣੀ !
ਉੱਤਰ :
(ਅ) ਭਾਸ਼ਨ

(ii) ‘‘ਉਹ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਉਹ
(ਅ) ਹਰ
(ਇ) ਗਹੁ
(ਸ) ਨਾਲ।
ਉੱਤਰ :
(ਉ) ਉਹ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(iii) ‘‘ਦੋਹਾਂ ਧਿਰਾਂ ਦੀਆਂ ਸਭਨਾਂ ਦਲੀਲਾਂ ਨੂੰ ਸੋਚਦੇ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ 2
ਉੱਤਰ :
PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ 1

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਛੇਕੜਲੀ
(ii) ਬਾਗੀ
(iii) ਮੁਖ਼ਤਾਰੀ
(iv) ਪੈਰਵੀ
(v) ਸਿਆਸੀ
ਉੱਤਰ :
(i) ਛੇਕੜਲੀ – ਅੰਤਿਮ॥
(ii) ਬਾਗੀ – ਵਿੜ੍ਹੀ, ਸਰਕਾਰ ਤੇ ਕਾਨੂੰਨ ਨੂੰ ਨਾ ਮੰਨਣ ਵਾਲਾ।
(iii) ਮੁਖ਼ਤਾਰੀ – ਵਕਾਲਤ ਕਰਨ ਲਈ ਕਾਨੂੰਨ ਦਾ ਕੋਰਸ !
(iv) ਪੈਰਵੀ – ਪਿੱਛਾ ਕਰਨਾ।
(v) ਸਿਆਸੀ – ਰਾਜਨੀਤਿਕ !

Leave a Comment