PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

Punjab State Board PSEB 7th Class Punjabi Book Solutions Punjabi Grammar Bahu Arthak Shabad ਬਹੁ-ਅਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਬਹੁ-ਅਰਥਕ ਸ਼ਬਦ (1st Language)

ਪ੍ਰਸ਼ਨ –
‘ਕਾਲ ਸ਼ਬਦ ਨੂੰ ਤਿੰਨ ਵੱਖਰੇ – ਵੱਖਰੇ ਅਰਥ ਦਰਸਾਉਂਦੇ ਵਾਕਾਂ ਵਿਚ ਵਰਤੋ।

ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਹੇਠਾਂ ਦਿੱਤੀ ਇਕ ਸ਼ਬਦ ਦੀ ਤਿੰਨ ਭਿੰਨ – ਭਿੰਨ ਅਰਥਾਂ ਨੂੰ ਦਰਸਾਉਂਦੀ ਵਾਕਾਂ ਵਿਚ ਵਰਤੋਂ ਯਾਦ ਕਰੋ।

1. ਉੱਚਾ
(ੳ) ਉੱਪਰ ਵਲ ਲੰਮਾ – ਇਹ ਦਰੱਖ਼ਤ ਝਿੜੀ ਵਿਚ ਸਭ ਤੋਂ ਉੱਚਾ ਹੈ।
(ਅ) ਘੱਟ ਸੁਣਨਾ – ਇਸ ਬਜ਼ੁਰਗ ਨੂੰ ਜ਼ਰਾ ਉੱਚਾ ਸੁਣਦਾ ਹੈ।
(ਈ) ਇਕ ਸੰਦ – ਉੱਚਾ ਨਾਈ ਦਾ ਇਕ ਸੰਦ ਹੈ !

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

2. ਉਲਟੀ
(ਉ) ਪੁੱਠੀ – ਰਾਮ ਤਾਂ ਹਰ ਗੱਲ ਉਲਟੀ ਹੀ ਕਰਦਾ ਹੈ।
(ਅ) ਮੋੜਨੀ – ਮੈਂ ਸ਼ਾਮ ਦੀ ਗੱਲ ਕਦੇ ਨਹੀਂ ਉਲਟੀ॥
(ਬ) ਕੈ – ਮੈਨੂੰ ਰੋਟੀ ਖਾਣ ਪਿੱਛੋਂ ਇਕ ਦਮ ਉਲਟੀ ਆ ਗਈ।

3. ਉੱਤਰ
(ੳ) ਲਹਿਣਾ – ਰਾਮ ਪੌੜੀਆਂ ਉੱਤਰ ਰਿਹਾ ਹੈ।
(ਅ) ਜਵਾਬ – ਮੈਂ ਪ੍ਰਸ਼ਨ ਦਾ ਉੱਤਰ ਸੋਚ ਕੇ ਲਿਖਿਆ।
(ਈ) ਦਿਸ਼ਾ – ਸੂਰਜ ਉੱਤਰ ਵਲ ਚਲਾ ਗਿਆ।

4. ਅੱਕ
(ਉ) ਦਿੱਚ – ਮੈਂ ਤੇਰੀਆਂ ਗੱਲਾਂ ਸੁਣ ਕੇ ਅੱਕ ਗਿਆ ਹਾਂ।
(ਆ) ਇਕ ਪੌਦਾ – ਅੱਕ ਬੰਜਰ ਜ਼ਮੀਨ ਵਿਚ ਹੁੰਦਾ ਹੈ।

5. ਅੰਗ
(ਉ) ਸਰੀਰ ਦਾ ਹਿੱਸਾ – ਬਾਂਹ ਸਰੀਰ ਦਾ ਇਕ ਅੰਗ ਹੈ।
(ਅ) ਸਾਥੀ – ਪ੍ਰਮਾਤਮਾ ਤੇਰੇ ਅੰਗ – ਅੰਗ ਰਹੇ।
(ਈ) ਸੰਬੰਧੀ – ਵਿਆਹ ਵਿਚ ਮੇਰੇ ਸਾਰੇ ਅੰਗ ਸਾਕ ਇਕੱਠੇ ਹੋਏ।

6. ਅੱਗਾ
(ਉ) ਸਾਹਮਣਾ ਹਿੱਸਾ – ਕੌਣ ਕਹੇ ਰਾਣੀਏ ਅੱਗਾ ਢੱਕ।
(ਅ) ਅਗਲਾ ਜੀਵਨ – ਨੇਕ ਕੰਮ ਕਰੋ ਤੇ ਆਪਣਾ ਅੱਗਾ ਸਵਾਰੋ।
(ਇ) ਖ਼ਾਨਦਾਨ – ਬੇਔਲਾਦ ਹੋਣ ਕਰਕੇ ਉਸ ਦਾ ਅੱਗਾ ਮਾਰਿਆ ਗਿਆ

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

7. ਸਰ
(ਉ) ਤਾਸ਼ ਦੀ ਸਰ – ਤਾਸ਼ ਖੇਡਦਿਆਂ ਮੇਰੀ ਇਕ ਵੀ ਸਰ ਨਾ ਬਣੀ।
(ਅ) ਸਰੋਵਰ – ਇਸ ਸਰ ਦਾ ਪਾਣੀ ਬਹੁਤ ਠੰਢਾ ਹੈ।
(ਈ) ਫ਼ਤਹਿ ਕਰਨਾ – ਬਹਾਦਰਾਂ ਨੇ ਮੋਰਚਾ ਸਰ ਕਰ ਕੇ ਹੀ ਸਾਹ ਲਿਆ।

8. ਸੰਗ
(ੳ) ਸਾਥ – ਮਾਤਾ ਚਿੰਤਪੁਰਨੀ ਦੇ ਜਾਣ ਵਾਲਾ ਸੰਗ ਚਲ ਪਿਆ ਹੈ।
(ਅ) ਸ਼ਰਮ – ਮੈਨੂੰ ਤੇਰੇ ਪਾਸੋਂ ਕੋਈ ਸੰਗ ਨਹੀਂ ਆਉਂਦੀ।
(ਈ) ਪੱਥਰ – ਇਹ ਮੰਦਰ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ।

9. ਸੁਆ
(ਉ) ਵੱਡੀ ਈ – ਸੂਏ ਨਾਲ ਬੋਰੀ ਸੀਓ।
(ਅ) ਮੱਝ ਦਾ ਸੁਆ – ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ।
(ਈ) ਖਾਲ ਦਾ – ਇਹ ਸੂਆ ਸਰਹੰਦ ਨਹਿਰ ਵਿਚੋਂ ਨਿਕਲਦਾ ਹੈ।

10. ਸਤ
(ੳ) ਸੱਚ – ਰਾਮ ਨਾਮ ਸਤ ਹੈ।
(ਅ) ਇਸਤਰੀ ਦਾ ਪਤੀਬ੍ਰਤਾ ਧਰਮ – ਰਾਜਪੂਤ ਇਸਤਰੀਆਂ ਆਪਣਾ ਸਤ ਧਰਮ ਕਾਇਮ ਰੱਖਣ ਲਈ ਦੁਸ਼ਮਣਾਂ ਦੇ ਕਾਬੂ ਆਉਣ ਨਾਲੋਂ ਜਿਊਂਦੀਆਂ ਚਿਖਾ ਵਿਚ ਸੜ ਗਈਆਂ।
(ਈ) ਨਿਚੋੜ – ਨਿੰਬੂ ਦਾ ਸਤ ਲਿਆਓ।

11. ਸੂਤ
(ੳ) ਰਾਸ – ਤੁਹਾਡੇ ਡਰ ਨਾਲ ਹੀ ਉਹ ਸੂਤ ਰਹੇਗਾ
(ਅ) ਚਰਖੇ ਨਾਲ ਕੱਤਿਆ ਧਾਗਾ – ਸ਼ੀਲਾ ਸੂਤ ਬਹੁਤ ਬਰੀਕ ਕੱਤਦੀ ਹੈ।
(ਇ) ਨਿਸ਼ਾਨ – ਤਰਖਾਣ ਨੇ ਲੱਕੜੀ ਚੀਰਨ ਲਈ ਪਹਿਲਾਂ ਸੂਤ ਲਾਇਆ।
(ਸ) ਮੱਕਈ ਦਾ ਸੂਤ – ਅੱਜ – ਕਲ੍ਹ ਮੱਕਈ ਸੂਤ ਕੱਤ ਰਹੀ ਹੈ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

12. ਸਾਰ
(ਉ) ਸੰਖੇਪ – ਇਸ ਕਹਾਣੀ ਦਾ ਸਾਰ ਲਿਖੋ।
(ਅ) ਗੁਜ਼ਾਰਾ ਕਰਨਾ – ਹੁਣ ਇੰਨੇ ਕੁ ਪੈਸਿਆਂ ਨਾਲ ਹੀ ਕੰਮ ਸਾਰ ਲਵੋ।
(ਈ) ਨਾਲ ਹੀ – ਉਹ ਸੂਰਜ ਚੜ੍ਹਦੇ ਸਾਰ ਘਰੋਂ ਤੁਰ ਪਿਆ।

13. ਹਾਰ
(ਉ) ਫੁੱਲਾਂ ਦਾ ਹਾਰ – ਮੈਂ ਫੁੱਲਾਂ ਦਾ ਹਾਰ ਖ਼ਰੀਦਿਆ।
(ਅ) ਘਾਟਾ – ਉਸ ਨੂੰ ਤਾਂ ਵਪਾਰ ਵਿਚ ਬਹੁਤ ਹਾਰ ਹੋਈ।
(ਈ) ਹਾਰਨਾ – ਕਲ੍ਹ ਅਸੀਂ ਮੈਚ ਹਾਰ ਗਏ।

14. ਕੱਚਾ
(ੳ) ਪੱਕੇ ਦੇ ਉਲਟ – ਇਸ ਕੱਪੜੇ ਦਾ ਰੰਗ ਕੱਚਾ ਹੈ।
(ਅ) ਮਿਤਲਾਉਣਾ – ਰੋਟੀ ਖਾਂਦਿਆਂ ਹੀ ਮੇਰਾ ਜੀ ਕੱਚਾ ਹੋਣ ਲੱਗ ਪਿਆ।
(ਈ) ਝੂਠਾ – ਜਦੋਂ ਉਸ ਦਾ ਝੂਠ ਜ਼ਾਹਰ ਹੋ ਗਿਆ, ਤਾਂ ਉਹ ਬੜਾ ਕੱਚਾ ਹੋਇਆ।

15. ਕਾਲ
(ਉ) ਸਮਾਂ – ਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ – ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ।
(ਅ) ਮੌਤ – ਬੱਸ, ਉਸ ਦਾ ਕਾਲ ਉਸ ਨੂੰ ਉੱਥੇ ਲੈ ਗਿਆ।
(ਈ) ਖਾਣ ਦੀਆਂ ਚੀਜ਼ਾਂ ਦੀ ਕਮੀ ਬੰਗਾਲ ਦੇ ਕਾਲ ਵਿਚ ਬਹੁਤ ਸਾਰੇ ਬੰਦੇ ਮਾਰੇ ਗਏ ਸਨ।

16. ਕੋਟ
(ਉ ਗਲ ਪਾਉਣ ਵਾਲਾ ਕੱਪੜਾ – ਮੈਂ ਸਰਦੀ ਤੋਂ ਬਚਣ ਲਈ ਕੋਟ ਗਲ ਪਾ ਲਿਆ।
(ਅ) ਕਿਲਾਫ਼ੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ।
(ਈ) ਤਾਸ਼ ਦੀ ਬਾਜ਼ੀ – ਪਹਿਲੀ ਬਾਜ਼ੀ ਵਿਚ ਹੀ ਅਸੀਂ ਉਨ੍ਹਾਂ ਸਿਰ ਕੋਟ ਕਰ ਦਿੱਤਾ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

17. ਖੱਟੀ
(ੳ) ਤੁਰਸ਼ – ਲੱਸੀ ਬਹੁਤ ਖੱਟੀ ਹੈ।
(ਅ) ਗੂੜੀ ਪੀਲੀ – ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ।
(ਈ) ਕਮਾਈ – ਅੱਜ – ਕਲ੍ਹ ਬਲੈਕੀਏ ਅੰਨੀ ਖੱਟੀ ਕਰ ਰਹੇ ਹਨ।

18. ਗੋਲਾ
(ਉ) ਧਾਗੇ ਦਾ – ਮੈਂ ਦੁਕਾਨ ਤੋਂ ਸੂਤੀ ਧਾਗੇ ਦਾ ਗੋਲਾ ਖ਼ਰੀਦਿਆ।
(ਅ) ਹਵਾ ਦਾ – ਮੇਰੇ ਢਿੱਡ ਵਿਚ ਹਵਾ ਦਾ ਗੋਲਾ ਜਿਹਾ ਘੁੰਮ ਰਿਹਾ ਹੈ।
(ਇ) ਤੋਪ ਦਾ – ਤੋਪ ਦਾ ਗੋਲਾ ਐਨ ਨਿਸ਼ਾਨੇ ਉੱਤੇ ਡਿਗਿਆ।

19, ਘੜੀ
(ਉ) ਸਮਾਂ ਦੱਸਣ ਵਾਲਾ ਯੰਤਰ – ਘੜੀ ਉੱਤੇ ਬਾਰਾਂ ਵੱਜੇ ਹਨ।
(ਅ) ਸਮੇਂ ਦਾ ਅੰਸ਼ – ਮੈਂ ਘੜੀ ਕੁ ਹੀ ਐਥੇ ਬੈਠਾਂਗਾ।
(ਇ) ਬਣਾਈ – ਮੈਂ ਚਾਕੂ ਨਾਲ ਕਲਮ ਘੜੀ।

20. ਚਾਕ
(ਉ) ਚਾਕ – ਰਾਂਝਾ ਮੱਝੀਆਂ ਦਾ ਚਾਕ ਸੀ।।
(ਅ) ਲਿਖਣ ਵਾਲੀ ਬੱਤੀ – ਬੋਰਡ ਉੱਤੇ ਚਾਕ ਨਾਲ ਲਿਖੋ।
(ਇ) ਚੀਰ – ਡਾਕਟਰ ਨੇ ਅਪਰੇਸ਼ਨ ਕਰਨ ਲਈ ਉਸ ਦਾ ਪੇਂਟ ਚਾਕ ਕੀਤਾ

21. ਛਾਪਾ
(ਉ) ਢੀਗਰ – ਇੱਥੋਂ ਲਾਂਘਾ ਬੰਦ ਕਰਨ ਲਈ ਕਿੱਕਰ ਦਾ ਛਾਪਾ ਗੱਡ ਦਿਓ।
(ਅ) ਅਚਾਨਕ ਤਲਾਸ਼ੀ – ਪੁਲਿਸ ਨੇ ਸੁਰੈਣੇ ਦੇ ਘਰੋਂ ਨਜਾਇਜ਼ ਸ਼ਰਾਬ ਫੜਨ ਲਈ ਛਾਪਾ ਮਾਰਿਆ।
(ਇ) ਛਪਾਈ – ਇਸ ਕੱਪੜੇ ਦਾ ਛਾਪਾ ਬੜਾ ਸੁੰਦਰ ਹੈ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

22. ਜੱਗ
(ਉ) ਦੁਨੀਆ – ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ ?
(ਅ) ਇਕ ਭਾਂਡਾ – ਪਾਣੀ ਦਾ ਜੱਗ ਲਿਆਓ।
(ਇ) ਧਰਮ ਅਰਥ ਭੋਜਨ ਛਕਾਉਣਾ – ਵਿਸਾਖੀ ਦੇ ਦਿਨ ਸੰਤਾਂ ਦੇ ਡੇਰੇ ‘ਤੇ ਭਾਰੀ ਜੱਗ ਕੀਤਾ ਜਾਂਦਾ ਹੈ।

3. ਜੋੜ
(ਉ) ਸ਼ਬਦਾਂ ਦੇ ਜੋੜ – ਸ਼ਬਦ ਲਿਖਣ ਸਮੇਂ ਉਨ੍ਹਾਂ ਦੇ ਜੋੜ ਠੀਕ ਕਰ ਕੇ ਲਿਖੋ।
(ਅ) ਇਕੱਠਾ ਕਰਨਾ – ਖਾ ਗਏ, ਰੰਗ ਲਾ ਗਏ, ਜੋੜ ਗਏ, ਸੋ ਰੋੜ ਗਏ।
(ਇ) ਜੋੜਨਾ – ਪਾਟੀ ਕਿਤਾਬ ਨੂੰ ਗੁੰਦ ਲਾ ਕੇ ਜੋੜ ਦਿਓ।

24. ਟਿੱਕੀ
(ਉ) ਗੋਲੀ – ਮੈਂ ਦਵਾਈ ਦੀ ਟਿੱਕੀ ਖਾ ਲਈ ਹੈ।
(ਅ) ਸੂਰਜ – ਸੂਰਜ ਦੀ ਟਿੱਕੀ ਚੜ੍ਹ ਪਈ ਹੈ।

Leave a Comment