This PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ will help you in revision during exams.
PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ
→ ਸਾਰੇ ਜੀਵਾਂ (ਪੌਦਿਆਂ ਅਤੇ ਜੰਤੂਆਂ ਲਈ ਭੋਜਨ ਜ਼ਰੂਰੀ ਹੁੰਦਾ ਹੈ ।
→ ਭੋਜਨ ਦੇ ਮੁੱਖ ਅੰਸ਼-ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਹਨ, ਜੋ ਸਰੀਰ ਦੇ ਨਿਰਮਾਣ ਅਤੇ ਧੀ (ਵੱਧਣ ਲਈ ਜ਼ੂਰਰੀ ਹੁੰਦੇ ਹਨ ।
→ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸਦੀ ਸਹੀ ਵਰਤੋਂ ਪੋਸ਼ਣ ਅਖਵਾਉਂਦੀ ਹੈ ।
→ ਵੱਖ-ਵੱਖ ਜੀਵਾਂ ਲਈ ਵੱਖ-ਵੱਖ ਪੋਸ਼ਣ ਹੁੰਦਾ ਹੈ ।
→ ਭੋਜਨ ਸੰਬੰਧੀ ਆਦਤਾਂ ਦੇ ਆਧਾਰ ‘ਤੇ ਪੋਸ਼ਣ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-
- ਸਵੈਪੋਸ਼ੀ ਪੋਸ਼ਣ,
- ਪਰਪੋਸ਼ੀ ਪੋਸ਼ਣ
→ ਜਿਹੜੇ ਸਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਨਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ ਅਤੇ ਇਸ ਪ੍ਰਕਾਰ ਦੇ ਪੋਸ਼ਣ ਨੂੰ ਸਵੈਪੋਸ਼ੀ ਪੋਸ਼ਣ ਆਖਦੇ ਹਨ ।
→ ਸਾਰੇ ਹਰੇ ਪੌਦੇ ਅਤੇ ਬੈਕਟੀਰੀਆ (ਜੀਵਾਣੂ ਸਵੈਪੋਸ਼ੀ ਹੁੰਦੇ ਹਨ ।
→ ਯੁਗਲੀਨਾ ਇੱਕ ਅਜਿਹਾ ਜੀਵ ਹੈ ਜੋ ਦੋਨੋਂ ਸਵੈਪੋਸ਼ਣ ਅਤੇ ਪਰਪੋਸ਼ਣ ਕਰ ਸਕਦਾ ਹੈ ।
→ ਪੱਤਿਆਂ ਨੂੰ ਪੌਦਿਆਂ ਦਾ ਭੋਜਨ ਤਿਆਰ ਕਰਨ ਦਾ ਕਾਰਖ਼ਾਨਾ ਕਿਹਾ ਜਾਂਦਾ ਹੈ ।
→ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਤਿਆਰ ਕਰਦੇ ਹਨ । ਇਸ ਕਿਰਿਆ ਦੌਰਾਨ ਪੱਤਿਆਂ ਵਿਚ ਮੌਜੂਦ ਹਰੇ ਰੰਗ ਦਾ ਵਰਣਕ (ਕਲੋਰੋਫਿਲ, ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਹਵਾ ਦੀ ਕਾਰਬਨ-ਡਾਈਆਕਸਾਈਡ ਅਤੇ ਪਾਣੀ ਉਪਸਥਿਤੀ ਵਿਚ ਕਾਰਬੋਹਾਈਡਰੇਟਸ ਰੂਪੀ ਭੋਜਨ ਦਾ ਨਿਰਮਾਣ ਕਰਦੇ ਹਨ ।
→ ਪੌਦੇ ਦੇ ਪੱਤਿਆਂ ਦੀ ਸਤਹਿ ਉੱਪਰ ਛੋਟੇ-ਛੋਟੇ ਮੁਸਾਮ (ਛੇਕ) ਹੁੰਦੇ ਹਨ, ਜਿਨ੍ਹਾਂ ਰਾਹੀਂ ਹਵਾ ਦੀ ਕਾਰਬਨਡਾਈਆਕਸਾਈਡ ਅਤੇ ਨਿਰਮਿਤ ਆਕਸੀਜਨ ਦੀ ਅਦਲਾ-ਬਦਲੀ ਹੁੰਦੀ ਹੈ । ਇਨ੍ਹਾਂ ਨੂੰ ਸਟੋਮੈਟਾ ਦਾ ਨਾਂ ਦਿੱਤਾ ਗਿਆ ਹੈ ।
→ ਸਟੋਮੈਟਾ ਗਾਰਡ ਸੈੱਲਾਂ ਨਾਲ ਘਿਰੇ ਹੁੰਦੇ ਹਨ ।
→ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪੌਦਿਆਂ ਦੀਆਂ ਜੜ੍ਹਾਂ ਰਾਹੀਂ ਸੋਖੇ ਜਾਂਦੇ ਹਨ ਅਤੇ ਫਿਰ ਜ਼ਾਈਲਮ ਟਿਸ਼ੂ ਰਾਹੀਂ | ਪੌਦੇ ਦੇ ਹੋਰ ਭਾਗਾਂ ਨੂੰ ਭੇਜੇ ਜਾਂਦੇ ਹਨ ।
→ ਸਾਰੇ ਜੀਵਾਂ ਲਈ ਸੂਰਜ ਹੀ ਊਰਜਾ ਦਾ ਮੂਲ ਸਰੋਤ ਹੈ ।
→ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਸੂਰਜੀ ਪ੍ਰਕਾਸ਼ ਉਰਜਾ ਨੂੰ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ।
→ ਕੁੱਝ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦੇ ਪੱਤਿਆਂ ਦਾ ਰੰਗ ਹਰਾ ਨਹੀਂ ਹੁੰਦਾ ਪਰੰਤ ਕਿਸੇ ਹੋਰ ਰੰਗ ਦੇ ਵਰਣਕ ਹੁੰਦੇ ਹਨ ਜਿਵੇਂ ਕੌਲੀਅਸ ਵਿੱਚ ਲਾਲ ਰੰਗ ਦਾ ਵਰਣਕ ਅਤੇ ਲਾਲ ਬੰਦ ਗੋਭੀ ਵਿੱਚ ਬੈਂਗਨੀ ਰੰਗ ਦਾ ਵਰਣਕ ਹੁੰਦਾ ਹੈ । ਅਜਿਹੇ ਪੱਤਿਆਂ ਵਿੱਚ ਵੀ ਪ੍ਰਕਾਸ਼ ਸੰਸ਼ਲੇਸ਼ਣ ਹੁੰਦਾ ਹੈ, ਕਿਉਂਕਿ ਇਨ੍ਹਾਂ ਰੰਗਾਂ ਦੇ ਪੱਤਿਆਂ ਵਿੱਚ ਹਰੇ ਰੰਗ ਦਾ ਵਰਣਕ ਕਲੋਰੋਫਿਲ ਵੀ ਹੁੰਦਾ ਹੈ ।
→ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੇ ਮੁੱਢਲੇ ਉਤਪਾਦ ਆਕਸੀਜਨ ਗੈਸ ਅਤੇ ਗੁਲੂਕੋਜ਼ ਹਨ ।
→ ਪਰਪੋਸ਼ੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-
- ਮ੍ਰਿਤ ਆਹਾਰੀ,
- ਪਰਜੀਵੀ,
- ਕੀਟ ਆਹਾਰੀ ਅਤੇ
- ਸਹਿਜੀਵੀ ।
→ ਜਿਹੜੇ ਜੀਵ ਦੂਜੇ ਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਪਰਜੀਵੀ ਕਹਿੰਦੇ ਹਨ ।
→ ਜਿਹੜੇ ਜੀਵ ਪੋਸ਼ਣ ਲਈ ਮ੍ਰਿਤ ਸਰੀਰਾਂ ਅਤੇ ਗਲੇ-ਸੜੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ । ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਭੋਜਨ ਲਈ ਇੱਕ-ਦੂਜੇ ‘ਤੇ ਨਿਰਭਰ ਕਰਦੇ ਹਨ, ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ । ਮ੍ਰਿਤ ਜੰਤੂਆਂ, ਗਲੇ-ਸੜੇ ਪੌਦਿਆਂ ਅਤੇ ਪੱਤਿਆਂ ਨੂੰ ਨਿਖੇੜਕਾਂ ਦੁਆਰਾ ਨਿਖੇੜਨ ਕਾਰਨ ਮਿੱਟੀ ਦੀ ਜ਼ਰੂਰੀ ਪੋਸ਼ਕ ਤੱਤਾਂ ਦੀ ਪ੍ਰਤੀ ਪੂਰਤੀ ਹੁੰਦੀ ਰਹਿੰਦੀ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਪੋਸ਼ਕ ਤੱਤ-ਭੋਜਨ ਦੇ ਮੁੱਖ ਅੰਸ਼ ਜਿਵੇਂ-ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਜਿਹੜੇ | ਸਰੀਰ ਦੇ ਨਿਰਮਾਣ ਵਿੱਚ ਸਹਾਈ ਹੁੰਦੇ ਹਨ, ਨੂੰ ਪੋਸ਼ਕ ਤੱਤ ਕਹਿੰਦੇ ਹਨ ।
- ਸਵੈ-ਪੋਸ਼ਣ-ਜਿਹੜੇ ਸਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਉਨ੍ਹਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਪੋਸ਼ਣ ਨੂੰ ਸਵੈਪੋਸ਼ੀ ਕਹਿੰਦੇ ਹਨ ।
- ਪਰਪੋਸ਼ਣ-ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਪਰੰਤ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਪੋਸ਼ਣ ਨੂੰ ਪਰਪੋਸ਼ੀ ਪੋਸ਼ਣ ਕਹਿੰਦੇ ਹਨ ।
- ਮਿਤ ਆਹਾਰ-ਅਜਿਹਾ ਪੋਸ਼ਣ ਜਿਸ ਵਿੱਚ ਮਰੇ ਹੋਏ ਜੀਵ ਜਾਂ ਗਲੇ-ਸੜੇ ਪਦਾਰਥ ਜਿਨ੍ਹਾਂ ਤੋਂ ਜੀਵਾਂ ਦਾ ਭੋਜਨ ਪ੍ਰਾਪਤ ਹੁੰਦਾ ਹੈ ।
- ਪਰਜੀਵੀ-ਉਹ ਜੀਵ ਜਿਹੜੇ ਭੋਜਨ ਲਈ ਦੂਜੇ ਪੌਦੇ ਅਤੇ ਜੀਵਾਂ ‘ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਪਰਜੀਵੀ ਕਿਹਾ ਜਾਂਦਾ ਹੈ ।
- ਪ੍ਰਕਾਸ਼-ਸੰਸ਼ਲੇਸ਼ਣ-ਇਹ ਇੱਕ ਅਜਿਹੀ ਕਿਰਿਆ ਹੈ ਜਿਸ ਵਿੱਚ ਪੌਦੇ ਦੀਆਂ ਪੱਤੀਆਂ ਜਿਨ੍ਹਾਂ ਵਿੱਚ ਹਰੇ ਰੰਗ ਦਾ ਵਰਣਕ ਕਲੋਰੋਫਿਲ ਹੁੰਦਾ ਹੈ, ਹਵਾ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਸੂਰਜੀ ਪ੍ਰਕਾਸ਼ ਉਰਜਾ ਦੀ ਮੌਜੂਦਗੀ ਵਿੱਚ ਭੋਜਨ ਕਾਰਬੋਹਾਈਡੇਟਸ (ਭੋਜਨ) ਦੇ ਰੂਪ ਵਿੱਚ ਤਿਆਰ ਕਰਦੇ ਹਨ । ਇੱਥੇ ਸੂਰਜੀ ਉਰਜਾ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਹੁੰਦੀ ਹੈ ।
- ਕਲੋਰੋਫਿਲ-ਇਹ ਇੱਕ ਹਰੇ ਰੰਗ ਦਾ ਵਰਣਕ ਹੈ ਜਿਹੜਾ ਪੌਦਿਆਂ ਵਿੱਚ ਉਪਸਥਿਤ ਹੁੰਦਾ ਹੈ । ਇਹ ਪੌਦਿਆਂ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਜ਼ਰੂਰੀ ਹੁੰਦਾ ਹੈ ।
- ਕਾਰਬੋਹਾਈਡਰੇਟਸ-ਇੱਕ ਕਿਸਮ ਦਾ ਸੂਖ਼ਮ ਪੋਸ਼ਕ ਹੈ ਜਿਹੜਾ ਕਈ ਖਾਧ ਪਦਾਰਥਾਂ, ਚੀਨੀ, ਸਟਾਰਚ ਅਤੇ ਰੇਸ਼ਿਆਂ ਵਿੱਚ ਮੌਜੂਦ ਹੁੰਦਾ ਹੈ । ਸਿਹਤਮੰਦ ਰਹਿਣ ਲਈ ਸਾਡੇ ਸਰੀਰ ਨੂੰ ਇਸ ਸੂਖ਼ਮ ਪੋਸ਼ਕ ਤੱਤ ਦੀ ਲੋੜ ਹੁੰਦੀ ਹੈ ।
- ਸਟੋਮੈਟਾ-ਪੌਦਿਆਂ ਦੇ ਹਵਾ ਨਾਲ ਭਰਪੂਰ ਹਿੱਸਿਆਂ ਦੀ ਬਾਹਰਲੀ ਸਤਹਿ ’ਤੇ ਸਟੋਮੈਟਾ (ਛੇਕ) ਪਾਏ ਜਾਂਦੇ ਹਨ । ਪੱਤਿਆਂ ਉੱਪਰ ਸਟੋਮੈਟਾ ਦੀ ਸੰਖਿਆ ਸਭ ਤੋਂ ਵੱਧ ਹੁੰਦੀ ਹੈ । ਸਟੋਮੈਟਾ (ਜਾਂ ਛੇਕਾਂ) ਰਾਹੀਂ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ।
- ਮੇਜ਼ਬਾਨ-ਜਿਸ ਪੌਦੇ ਜਾਂ ਜੀਵ ਉੱਤੇ ਪਰਜੀਵੀ ਆਪਣੇ ਭੋਜਨ ਲਈ ਨਿਰਭਰ ਕਰਦਾ ਹੈ, ਉਸਨੂੰ ਮੇਜ਼ਬਾਨ (Host) ਕਿਹਾ ਜਾਂਦਾ ਹੈ ।
- ਰਸਾਇਣਿਕ ਖਾਦ-ਇਹ ਫੈਕਟਰੀ ਵਿੱਚ ਤਿਆਰ ਕੀਤੇ ਗਏ ਰਸਇਣਾਂ (ਅਕਾਰਬਨਿਕ ਲੂਣਾਂ ਦਾ ਮਿਸ਼ਰਣ ਹੁੰਦਾ ਹੈ । ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪੌਦਿਆਂ ਦੇ ਲਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ । ਇਹ ਮਿੱਟੀ ਦੇ ਵਿਚ ਮੌਜੂਦ ਪੋਸ਼ਕ ਤੱਤਾਂ ਦੀ ਘਾਟ ਨੂੰ ਦੁਬਾਰਾ ਪੂਰਾ ਕਰਦੀ ਹੈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ ।
- ਰਾਈਜ਼ੋਬੀਅਮ-ਇਹ ਇੱਕ ਬੈਕਟੀਰੀਆ ਹੈ ਜੋ ਫਲੀਦਾਰ ਪੌਦਿਆਂ ਦੀਆਂ ਜੜਾਂ ਤੇ ਗੰਢਾਂ ਵਿੱਚ ਹੁੰਦਾ ਹੈ । ਇਹ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤੋਂ ਯੋਗ ਬਣਾ ਦਿੰਦਾ ਹੈ, ਜਿਸ ਦੀ ਵਰਤੋਂ ਪੌਦੇ ਕਰਦੇ ਹਨ ਅਤੇ ਇਸ ਦੇ ਬਦਲੇ ਵਿੱਚ ਪੌਦੇ ਇਸ ਬੈਕਟੀਰੀਆ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ ।