This PSEB 7th Class Science Notes Chapter 17 ਜੰਗਲ: ਸਾਡੀ ਜੀਵਨ ਰੇਖਾ will help you in revision during exams.
PSEB 7th Class Science Notes Chapter 17 ਜੰਗਲ : ਸਾਡੀ ਜੀਵਨ ਰੇਖਾ
→ ਪੌਦਿਆਂ, ਜੰਤੂਆਂ ਅਤੇ ਸੂਖਮ ਜੀਵਾਂ ਤੋਂ ਬਣੀ ਇੱਕ ਪ੍ਰਣਾਲੀ ਨੂੰ ਜੰਗਲ ਕਹਿੰਦੇ ਹਨ ।
→ ਜੰਗਲ ਦੀਆਂ ਪਰਤਾਂ, ਚੰਦੋਆ (Canopy) ਵਿਚਕਾਰਲੀ ਪਰਤ ਤਾਜ (Crown) ਅਤੇ ਨਿਮਨ ਪਰਤ (Understory) ਹੁੰਦੇ ਹਨ ।
→ ਜੰਗਲ ਤੋਂ-ਖੋਰ ਤੋਂ ਭੂਮੀ (Soil) ਦੀ ਰੱਖਿਆ ਕਰਦੇ ਹਨ ।
→ ਭੁਮੀ ਰੁੱਖਾਂ ਦੇ ਉੱਗਣ ਅਤੇ ਵਧਣ ਵਿੱਚ ਸਹਾਇਤਾ ਕਰਦੀ ਹੈ ।
→ ਮੱਲੜ ਤੋਂ ਇਹ ਪਤਾ ਲੱਗਦਾ ਹੈ ਕਿ ਮਿਤ ਪੌਦਿਆਂ ਅਤੇ ਜੰਤੂਆਂ ਦੇ ਸਰੀਰ ਵਿੱਚੋਂ ਪੋਸ਼ਕ, ਮਿੱਟੀ ਵਿੱਚ ਸ਼ਾਮਲ ਹੋਏ ਹਨ । ਜੰਗਲ ਹਰੇ ਫੇਫੜਿਆਂ ਵਾਂਗ ਕੰਮ ਕਰਦੇ ਹਨ ਅਤੇ ਇਨ੍ਹਾਂ ਤੋਂ ਕਈ ਉਤਪਾਦ ਮਿਲਦੇ ਹਨ । ਇਸ ਲਈ ਜੰਗਲ ਬਹੁਤ ਮਹੱਤਵਪੂਰਨ ਹਨ ।
→ ਜੰਗਲ ਇੱਕ ਅਜਿਹਾ ਖੇਤਰ ਹੈ ਜਿਸਦੀ ਸਭ ਤੋਂ ਉੱਪਰਲੀ ਤਹਿ ਰੱਖ ਸ਼ਿਖ਼ਰ ਬਣਾਉਂਦੇ ਹਨ ।
→ ਜੰਗਲ ਹਮੇਸ਼ਾਂ ਹਰੇ ਰੰਗ ਦੇ ਹੁੰਦੇ ਹਨ ।
→ ਵਿਭਿੰਨ ਪ੍ਰਕਾਰ ਦੇ ਜੰਤੂ, ਪੌਦੇ ਅਤੇ ਕੀਟ ਜੰਗਲਾਂ ਵਿੱਚ ਪਾਏ ਜਾਂਦੇ ਹਨ ।
→ ਸਾਰੇ ਜੰਗਲੀ ਜੰਤੁ, ਸ਼ਾਕਾਹਾਰੀ ਜਾਂ ਮਾਸਾਹਾਰੀ, ਕਿਸੇ ਨਾ ਕਿਸੇ ਰੂਪ ਵਿੱਚ ਜੰਗਲ ਵਿੱਚ ਪਾਏ ਜਾਣ ਵਾਲੇ ਭੋਜਨ ਲਈ ਪੌਦਿਆਂ ‘ਤੇ ਨਿਰਭਰ ਕਰਦੇ ਹਨ ।
→ ਜੰਗਲ ਵਧਦੇ ਅਤੇ ਵਿਕਾਸ ਕਰਦੇ ਰਹਿੰਦੇ ਹਨ ਅਤੇ ਮੁੜ ਸਥਾਪਿਤ (Regenerate) ਹੋ ਸਕਦੇ ਹਨ ।
→ ਜੰਗਲ ਜਲਵਾਯੂ, ਜਲ-ਚੱਕਰ ਅਤੇ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ ।
→ ਰੁੱਖ, ਝਾੜੀਆਂ, ਬਨਸਪਤੀ, ਜੜੀ-ਬੂਟੀਆਂ ਆਦਿ ਸਾਰੇ ਜੰਗਲਾਂ ਤੋਂ ਮਿਲਦੇ ਹਨ ।
→ ਰੁੱਖਾਂ ਅਤੇ ਪੌਦਿਆਂ ਦੀ ਉਚਾਈ ਅਨੁਸਾਰ ਜੰਗਲਾਂ ਨੂੰ ਤਿੰਨ ਸ਼੍ਰੇਣੀਆਂ-
- ਚੰਦੋਆ
- ਤਾਜ ਅਤੇ
- ਨਿਮਨ
ਪਰਤ ਵਿੱਚ ਰੱਖਿਆ ਗਿਆ ਹੈ ।
→ ਜੰਗਲਾਂ ਦੀ ਮਿੱਟੀ ਪੁਨਰ ਉਤਪੱਤੀ ਵਿੱਚ ਸਹਾਇਕ ਹੁੰਦੀ ਹੈ ।
→ ਜੰਗਲ ਮਿੱਟੀ ਨੂੰ ਖੁਰਣ (Soil erosion) ਤੋਂ ਬਚਾਉਂਦੇ ਹਨ ।
→ ਜੰਗਲ ਦੇ ਪੌਦੇ ਵਾਸ਼ਪ ਉਤਸਰਜਨ ਕਰਦੇ ਹਨ ਅਤੇ ਮੀਂਹ ਲਿਆਉਣ ਵਿੱਚ ਸਹਾਇਕ ਹੁੰਦੇ ਹਨ ।
→ ਜੰਗਲ ਕਈ ਪੌਦਿਆਂ, ਜੰਤੂਆਂ ਅਤੇ ਸੂਖ਼ਮ ਜੀਵਾਂ ਤੋਂ ਮਿਲ ਕੇ ਬਣੀ ਇੱਕ ਪ੍ਰਣਾਲੀ ਹੈ ।
→ ਜੰਗਲਾਂ ਵਿੱਚ ਬਨਸਪਤੀ ਦੀਆਂ ਵੱਖ-ਵੱਖ ਪਰਤਾਂ-ਜੰਤੂਆਂ, ਪੰਛੀਆਂ ਅਤੇ ਕੀਟਾਂ ਨੂੰ ਭੋਜਨ ਅਤੇ ਆਸਰਾ ਪ੍ਰਦਾਨ ਕਰਦੀਆਂ ਹਨ ।
→ ਜੰਗਲ ਵਿੱਚ ਮਿੱਟੀ, ਪਾਣੀ, ਹਵਾ ਅਤੇ ਸਜੀਵਾਂ ਦਾ ਆਪਸ ਵਿੱਚ ਆਦਾਨ-ਪ੍ਰਦਾਨ ਹੁੰਦਾ ਹੈ ।
→ ਜੰਗਲੀ ਖੇਤਰਾਂ ਵਿੱਚ ਰਹਿਣ ਵਾਲੇ ਸਮੁਦਾਇਆਂ ਲਈ ਜੰਗਲ, ਉਨ੍ਹਾਂ ਦੇ ਜੀਵਨ ਲਈ ਜ਼ਰੂਰੀ ਸਾਰੀ ਸਮੱਗਰੀ ਉਪਲੱਬਧ ਕਰਾਉਂਦੇ ਹਨ ।
→ ਜੰਗਲ ਜਲਵਾਯੂ, ਜਲ ਚੱਕਰ ਅਤੇ ਹਵਾ ਦੀ ਖੁਬੀ ਨੂੰ ਬਣਾਈ ਰੱਖਦੇ ਹਨ ਅਤੇ ਨਿਯਮਿਤ ਕਰਦੇ ਹਨ । ਨਿਖੇੜਕ, ਪੌਦਿਆਂ ਅਤੇ ਜੀਵ-ਜੰਤੂਆਂ ਦੇ ਮ੍ਰਿਤ ਸਰੀਰ ‘ਤੇ ਨਿਰਭਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਵਿੱਚ ਅਪਘਟਿਤ ਕਰਦੇ ਹਨ ।
→ ਜੰਗਲਾਂ ਦੀ ਕਟਾਈ ਨਾਲ ਵਿਸ਼ਵ ਤਾਪਨ ਹੁੰਦਾ ਹੈ, ਮੀਂਹ ਘਟਦਾ ਹੈ, ਪ੍ਰਦੂਸ਼ਣ ਵਧਦਾ ਹੈ ਅਤੇ ਕੌਂ-ਖੋਰ ਹੁੰਦਾ ਹੈ ।
→ ਕੁਦਰਤ ਵਿੱਚ ਸੰਤੁਲਨ ਕਾਇਮ ਕਰਨ ਅਤੇ ਜੰਗਲੀ ਜਾਨਵਰਾਂ ਤੇ ਪੌਦਿਆਂ ਦਾ ਨਿਵਾਸ ਬਣਾਈ ਰੱਖਣ ਲਈ ਜੰਗਲਾਂ ਦੀ ਸੰਭਾਲ ਜ਼ਰੂਰੀ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਜੰਗਲ-ਜੰਗਲ ਇੱਕ ਅਜਿਹਾ ਖੇਤਰ ਹੁੰਦਾ ਹੈ ਜਿੱਥੇ ਜੀਵ-ਜੰਤੂਆਂ ਸਮੇਤ ਬਹੁਤ ਸੰਘਣੇ ਪੌਦੇ, ਦਰੱਖ਼ਤ, ਝਾੜੀਆਂ ਅਤੇ ਬੂਟੀਆਂ ਕੁਦਰਤੀ ਰੂਪ ਵਿੱਚ ਉੱਗੀਆਂ ਹੁੰਦੀਆਂ ਹਨ ।
- ਚੰਦੋਆ-ਰੁੱਖਾਂ ਦੀਆਂ ਟਹਿਣੀਆਂ ਉੱਪਰਲੀ ਪਰਤ ਧਰਤੀ ‘ਤੇ ਰੁੱਖਾਂ ਦੀ ਸੰਘਣੀ ਛੱਤ ਬਣਾਉਂਦੀ ਹੈ ਜਿਸ ਨੂੰ ਚੰਦੋਆ ਕਹਿੰਦੇ ਹਨ ।
- ਤਾਜ ਜਾਂ ਮੁਕਟ-ਉਹ ਪਰਤ ਜਿਸ ਵਿੱਚ ਟਹਿਣੀਆਂ ਅਤੇ ਤਣੇ ਆਉਂਦੇ ਹਨ, ਉਸਨੂੰ ਤਾਜ ਜਾਂ ਮੁਕਟ ਕਹਿੰਦੇ ਹਨ ।
- ਨਿਮਨ ਪਰਤ-ਹੇਠਾਂ ਛਾਂ ਵਾਲਾ ਖੇਤਰ ਜਿੱਥੇ ਬਹੁਤ ਘੱਟ ਪ੍ਰਕਾਸ਼ ਹੁੰਦਾ ਹੈ, ਉਸਨੂੰ ਨਿਮਨ ਪਰਤ ਕਹਿੰਦੇ ਹਨ ।
- ਪਰਿਸਥਿਤਿਕ ਪ੍ਰਬੰਧ-ਸਜੀਵ ਅਤੇ ਉਨ੍ਹਾਂ ਦਾ ਵਾਤਾਵਰਨ ਮਿਲ ਕੇ ਪਰਿਸਥਿਤਿਕ ਪਬੰਧ ਬਣਾਉਂਦੇ ਹਨ । ਪੌਦੇ, ਜੰਤ ਅਤੇ ਸੂਖਮਜੀਵ ਪਰਿਸਥਿਤਿਕ ਪ੍ਰਬੰਧ ਦੇ ਜੈਵਿਕ ਘਟਕ ਹਨ । ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ-ਉਤਪਾਦਕ, ਖਪਤਕਾਰ ਅਤੇ ਨਿਖੇੜਕ ਵਿੱਚ ਵੰਡਿਆ ਗਿਆ ਹੈ ।
- ਭੋਜਨ ਲੜੀ-ਅਜਿਹੀ ਲੜੀ ਜਿਸ ਵਿੱਚ ਉਤਪਾਦਕ ਨੂੰ ਸ਼ਾਕਾਹਾਰੀ ਖਾਂਦਾ ਹੈ ਅਤੇ ਸ਼ਾਕਾਹਾਰੀ ਨੂੰ ਮਾਸਾਹਾਰੀ ਖਾਂਦਾ ਹੈ, ਨੂੰ ਭੋਜਨ ਲੜੀ ਕਹਿੰਦੇ ਹਨ ।
- ਭੋਜਨ ਜਾਲ-ਇੱਕ ਭੋਜਨ ਜਾਲ ਵਿੱਚ ਬਹੁਤ ਸਾਰੀਆਂ ਭੋਜਨ ਲੜੀਆਂ ਜੁੜੀਆਂ ਹੁੰਦੀਆਂ ਹਨ । ਇੱਕ ਭੋਜਨ ਲੜੀ ਅਗਲੇ ਭੋਜਨ ਪੱਧਰ ਦੇ ਜੀਵਾਂ ਨੂੰ ਭੋਜਨ ਉਪਲੱਬਧ ਕਰਵਾਉਣ ਵਿੱਚ ਸਹਾਇਤਾ ਕਰਦੀ ਹੈ ।
- ਜੰਗਲ ਲਗਾਉਣਾ-ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ ਨੂੰ ਜੰਗਲ ਲਗਾਉਣਾ ਕਹਿੰਦੇ ਹਨ ।
- ਨਿਖੇੜਕ-ਸੂਖਮਜੀਵ ਜਿਹੜੇ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤ ਸਰੀਰ ਨੂੰ ਮੱਲ੍ਹੜ (ਹਿਯੂਮਸ) ਵਿੱਚ ਪਰਿਵਰਤਿਤ ਕਰਦੇ ਹਨ, ਨਿਖੇੜਕ ਅਖਵਾਉਂਦੇ ਹਨ ।
- ਕੌਂ-ਖੋਰ-ਰੁੱਖਾਂ ਅਤੇ ਪੌਦਿਆਂ ਦੀ ਗੈਰ-ਮੌਜੂਦਗੀ ਵਿੱਚ ਮਿੱਟੀ ਦਾ ਵਰਖਾ ਨਾਲ ਵਹਿ ਜਾਣਾ ਚੌਂ-ਖੋਰ ਅਖਵਾਉਂਦਾ ਹੈ ।
- ਜੰਗਲ ਦੀ ਪ੍ਰਤੀਪੂਰਤੀ-ਵਧੇਰੀ ਮਾਤਰਾ ਵਿੱਚ ਪੌਦਿਆਂ ਦਾ ਲਗਾਉਣਾ ਜੰਗਲਾਂ ਦੀ ਪ੍ਰ ਪੂਰਤੀ ਅਖਵਾਉਂਦਾ ਹੈ ।