PSEB 7th Class Science Notes Chapter 18 ਵਿਅਰਥ ਪਾਣੀ ਦੀ ਕਹਾਣੀ

This PSEB 7th Class Science Notes Chapter 18 ਵਿਅਰਥ ਪਾਣੀ ਦੀ ਕਹਾਣੀ will help you in revision during exams.

PSEB 7th Class Science Notes Chapter 18 ਵਿਅਰਥ ਪਾਣੀ ਦੀ ਕਹਾਣੀ

→ ਮਲ-ਪ੍ਰਵਾਹ ਵਿਅਰਥ ਪਾਣੀ ਹੈ ਜਿਸ ਵਿੱਚ ਘੁਲੀਆਂ ਹੋਈਆਂ ਅਤੇ ਲਟਕਦੀਆਂ ਠੋਸ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਨੂੰ ਪਦੁਸ਼ਕ ਆਖਦੇ ਹਨ ।

→ ਧਰਤੀ ਹੇਠਾਂ ਵਿਛਿਆ ਪਾਈਪਾਂ ਦਾ ਜਾਲ ਜੋ ਘਰ ਤੋਂ ਵਿਅਰਥ ਪਾਣੀ ਦੇ ਨਿਪਟਾਰੇ ਵਾਲੀ ਥਾਂ ਤੱਕ ਲਿਜਾਂਦੀਆਂ ਹਨ, ਨੂੰ ਵਿਸਰਜਨ ਪ੍ਰਣਾਲੀ ਕਹਿੰਦੇ ਹਨ |

→ ਮਲ-ਪ੍ਰਵਾਹ ਨੂੰ ਬੰਦ ਪਾਈਪਾਂ ਰਸਤੇ ਵਿਅਰਥ ਜਲ-ਸੋਧਕ ਪ੍ਰਣਾਲੀ ਤੱਕ ਲਿਜਾਇਆ ਜਾਂਦਾ ਹੈ ਜਿੱਥੇ ਇਸ ਵਿੱਚੋਂ ਦੂਸ਼ਕਾਂ ਨੂੰ ਵੱਖ ਕਰ ਕੇ ਸੋਧ ਲਿਆ ਜਾਂਦਾ ਹੈ ਅਤੇ ਫਿਰ ਨਦੀਆਂ, ਸਮੁੰਦਰਾਂ ਵਿੱਚ ਵਹਾਓ ਦਿੱਤਾ ਜਾਂਦਾ ਹੈ ।

→ ਵਿਅਰਥ ਜਲ ਸੋਧ ਦੌਰਾਨ ਉਪਸਥਿਤ ਦੂਸ਼ਕਾਂ ਨੂੰ ਭੌਤਿਕ, ਰਸਾਇਣਿਕ ਅਤੇ ਜੈਵਿਕ ਵਿਧੀਆਂ ਰਾਹੀਂ ਵੱਖ ਕੀਤਾ ਜਾਂਦਾ ਹੈ । ਹੁ ਗਾਰ ਉਹ ਠੋਸ ਪਦਾਰਥ ਹੈ ਜੋ ਜਲ ਸ਼ੁੱਧੀਕਰਣ ਦੌਰਾਨ ਹੇਠਾਂ ਬੈਠ ਜਾਂਦਾ ਹੈ ।

→ ਵਿਅਰਥ ਜਲ ਸੋਧ ਦੇ ਸਹਿ ਉਤਪਾਦ, ਗਾਰ ਅਤੇ ਬਾਇਓਗੈਸ ਹਨ ।

→ ਮੈਨ ਹੋਲ ਢੱਕਣ ਨਾਲ ਢਕੀ ਹੋਈ ਉਹ ਖੁੱਲ੍ਹੀ ਥਾਂ ਹੁੰਦੀ ਹੈ ਜਿਸ ਰਸਤੇ ਵਿਅਕਤੀ ਅੰਦਰ ਜਾ ਕੇ ਮਲ-ਪ੍ਰਵਾਹ ਪ੍ਰਣਾਲੀ ਨੂੰ ਚੈੱਕ ਕਰ ਸਕਦਾ ਹੈ ।

→ ਖੁੱਲ੍ਹੇ ਮਲ-ਪ੍ਰਵਾਹ ਮੱਖੀਆਂ, ਮੱਛਰਾਂ ਅਤੇ ਹੋਰ ਕੀਟਾਂ ਦੇ ਪ੍ਰਜਣਨ-ਸਥਲ ਹੁੰਦੇ ਹਨ, ਜੋ ਕਈ ਬਿਮਾਰੀਆਂ ਪੈਦਾ ਕਰਦੇ ਹਨ ।

→ ਤੇਲ, ਘਿਉ, ਗਰੀਸ ਆਦਿ ਨੂੰ ਡੇਨ ਜਾਂ ਖੁੱਲ੍ਹੇ ਵਿੱਚ ਨਾ ਸੁੱਟੋ, ਅਜਿਹਾ ਕਰਨ ਨਾਲ ਡੂੰਨ ਬੰਦ (Choke) ਹੋ ਜਾਏਗੀ । ਹੁ ਕੂੜੇ ਨੂੰ ਕੇਵਲ ਕੂੜੇਦਾਨ ਵਿੱਚ ਹੀ ਸੁੱਟੋ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪਦੁਸ਼ਕ-ਗੰਦੇ ਪਾਣੀ ਵਿੱਚ ਘੁਲੀਆਂ ਹੋਈਆਂ ਅਤੇ ਲਟਕਦੀਆਂ ਅਸ਼ੁੱਧੀਆਂ ਨੂੰ ਪਦੁਸ਼ਕ ਆਖਦੇ ਹਨ ।
  2. ਸੀਵਰ-ਛੋਟੀਆਂ ਅਤੇ ਵੱਡੀਆਂ ਪਾਈਪਾਂ ਦਾ ਜਾਲ ਜੋ ਵਿਅਰਥ ਜਲ ਨੂੰ ਨਿਕਾਸੀ ਵਾਲੀ ਥਾਂ ਤੱਕ ਲਿਜਾਂਦਾ ਹੈ ।
  3. ਮੈਨ ਹੋਲ-ਵਿਸਰਜਨ ਪ੍ਰਣਾਲੀ ਦੇ ਹਰ 50-60 ਮੀਟਰ ਦੀ ਦੂਰੀ ਤੇ ਜਿੱਥੋਂ ਦਿਸ਼ਾ ਬਦਲਦੀ ਹੋਵੇ ਉੱਥੇ ਖੁੱਲ੍ਹੇ ਮੁੰਹ ਵਾਲੇ ਵੱਡੇ ਸੁਰਾਖ ਬਣਾਏ ਜਾਂਦੇ ਹਨ ਜਿਨ੍ਹਾਂ ਅੰਦਰ ਦਾਖ਼ਲ ਹੋ ਕੇ ਵਿਅਕਤੀ ਜਲ ਮਲ ਨਿਕਾਸੀ ਸਮੱਸਿਆ ਦੀ ਜਾਂਚ ਕਰ ਸਕੇ ।
  4. ਜਲ ਸੋਧਕ ਪ੍ਰਣਾਲੀ-ਅਜਿਹੀ ਥਾਂ ਜਿੱਥੇ ਵਿਅਰਥ ਜਲ ਵਿੱਚੋਂ ਅਸ਼ੁੱਧੀਆਂ ਨੂੰ ਵੱਖ ਕੀਤਾ ਜਾਂਦਾ ਹੈ ।
  5. ਜਲ ਸੋਧਣ-ਵਿਅਰਥ ਪਾਣੀ ਵਿਚੋਂ ਅਸ਼ੁੱਧੀਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਪਾਣੀ ਸਾਫ਼ ਕਰਨਾ ਜਾਂ ਜਲ ਸੋਧਣ ਜਾਂ ਉਪਚਾਰ ਕਹਿੰਦੇ ਹਨ ।
  6. ਗਾਰ-ਜਲ ਸ਼ੁੱਧੀਕਰਨ ਟੈਂਕ ਦੇ ਬੈਠ ਗਿਆ ਠੋਸ ਪਦਾਰਥ ਨੂੰ ਗਾਰ ਕਹਿੰਦੇ ਹਨ ।
  7. ਸੈਪਟਿਕ ਟੈਂਕ-ਇਹ ਮਲ-ਪ੍ਰਵਾਹ ਸੋਧ ਦੀ ਅਜਿਹੀ ਛੋਟੀ ਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਅਣ-ਆਕਸੀ ਜੀਵਾਣੁ ਹੁੰਦੇ ਹਨ ਜੋ ਵਿਅਰਥ ਪਦਾਰਥਾਂ ਨੂੰ ਨਿਖੇੜਦੇ ਹਨ । ਇਸ ਦਾ ਮੁੱਖ ਮਲ ਵਿਸਰਜਨ ਪਾਈਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ ।

Leave a Comment