This PSEB 7th Class Science Notes Chapter 2 ਜੰਤੂਆਂ ਵਿੱਚ ਪੋਸ਼ਣ will help you in revision during exams.
PSEB 7th Class Science Notes Chapter 2 ਜੰਤੂਆਂ ਵਿੱਚ ਪੋਸ਼ਣ
→ ਜੰਤੁ ਪੌਦਿਆਂ ਵਾਂਗ ਆਪਣਾ ਭੋਜਨ ਆਪ ਨਹੀਂ ਤਿਆਰ ਕਰਦੇ ਹਨ । ਇਹ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਪਣਾ ਭੋਜਨ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ ।
→ ਜੰਤੂ ਗੁੰਝਲਦਾਰ (ਜਟਿਲ) ਭੋਜਨ ਖਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਦੇ ਹਨ ।
→ ਵੱਖ-ਵੱਖ ਜੰਤੂਆਂ ਦੀ ਪੋਸ਼ਕਾਂ ਦੀ ਜ਼ਰੂਰਤ, ਭੋਜਨ ਗ੍ਰਹਿਣ ਦੇ ਢੰਗ ਅਤੇ ਸਰੀਰ ਵਿੱਚ ਭੋਜਨ ਦੀ ਵਰਤੋਂ ਦੇ ਢੰਗ ਵੱਖ-ਵੱਖ ਹੁੰਦੇ ਹਨ । ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ ਉਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
→ ਜਿਹੜੇ ਜੰਤੂ ਸਿਰਫ਼ ਦੂਜੇ ਜੰਤੂਆਂ ਨੂੰ ਆਪਣਾ ਭੋਜਨ ਬਣਾਉਂਦੇ ਹਨ, ਉਨ੍ਹਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ ।
→ ਜਿਹੜੇ ਜੰਤੂ ਪੌਦੇ ਅਤੇ ਦੂਜੇ ਜੰਤੂਆਂ ਦੋਵਾਂ ਨੂੰ ਖਾਂਦੇ ਹਨ, ਉਨ੍ਹਾਂ ਨੂੰ ਸਰਬਆਹਾਰੀ ਜੰਤੂ ਕਿਹਾ ਜਾਂਦਾ ਹੈ ।
→ ਵੱਖ-ਵੱਖ ਕਿਸਮ ਦੇ ਜੰਤੂਆਂ ਵਿੱਚ ਭੋਜਨ ਪ੍ਰਾਪਤ ਕਰਨ ਦੇ ਢੰਗ ਵੱਖ-ਵੱਖ ਹੁੰਦੇ ਹਨ ।
→ ਪਰਪੋਸ਼ੀ ਪੋਸ਼ਣ ਤਿੰਨ ਤਰ੍ਹਾਂ ਦਾ ਹੁੰਦਾ ਹੈ ।
- ਮ੍ਰਿਤ ਜੀਵੀ ਪੋਸ਼ਣ
- ਪਰਜੀਵੀ ਪੋਸ਼ਣ
- ਪਾਣੀਵਤ ਪੋਸ਼ਣ ।
→ ਪਾਣੀਵਤ ਪੋਸ਼ਣ ਦੌਰਾਨ ਗੁੰਝਲਦਾਰ ਜਟਿਲ) ਭੋਜਨ ਨੂੰ ਸਰੀਰ ਅੰਦਰ ਲਿਜਾਇਆ ਜਾਂਦਾ ਹੈ ਜਿੱਥੇ ਉਹ ਐਨਜ਼ਾਈਮਾਂ ਦੀ ਸਹਾਇਤਾ ਨਾਲ ਸਰਲ ਘੁਲਣਸ਼ੀਲ ਪਦਾਰਥਾਂ (ਯੌਗਿਕਾਂ ਵਿੱਚ ਤੋੜਿਆ ਜਾਂਦਾ ਹੈ, ਜਿਨ੍ਹਾਂ ਨੂੰ । ਸਰੀਰ ਦੁਆਰਾ ਸੋਖ ਲਿਆ ਜਾਂਦਾ ਹੈ ।
→ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਦੌਰਾਨ ਪੰਜ ਪੜਾਅ :
- ਭੋਜਨ ਗ੍ਰਹਿਣ ਕਰਨਾ,
- ਪਾਚਨ ਕਰਨਾ,
- ਸੋਖਣ,
- ਸਵੈਅੰਗੀਕਰਨ,
- ਮਲ ਨਿਕਾਸ ਕਿਰਿਆਵਾਂ ਹਨ ।
→ ਮਨੁੱਖ ਦੀ ਪਾਚਨ ਪ੍ਰਣਾਲੀ ਵਿੱਚ ਮੂੰਹ ਖੋੜ੍ਹ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਮਲ ਨਲੀ ਅਤੇ ਮਲ ਦੁਆਰ ਸ਼ਾਮਲ ਹਨ । ਹੁ ਮਨੁੱਖ ਦੇ ਮੁੰਹ ਵਿੱਚ ਚਾਰ ਕਿਸਮ ਦੇ ਦੰਦ ਹੁੰਦੇ ਹਨ :
- ਕੱਟਣ ਵਾਲੇ,
- ਸੂਏ,
- ਪੀ-ਮੋਲਰ ਅਤੇ
- ਮੋਲਰ ਦਾੜਾਂ ।
→ ਭੋਜਨ ਦਾ ਪਾਚਨ ਮੁੰਹ ਤੋਂ ਸ਼ੁਰੂ ਹੋ ਕੇ ਅਤੇ ਛੋਟੀ ਆਂਦਰ ਤੱਕ ਹੁੰਦਾ ਹੈ । ਹੁ ਸੋਖਿਆ ਹੋਇਆ ਭੋਜਨ ਲਹ ਰਾਹੀਂ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਭੇਜਿਆ ਜਾਂਦਾ ਹੈ ।
→ ਪਾਣੀ ਅਤੇ ਕੁੱਝ ਲਣਾਂ ਦਾ ਸੋਖਣ ਵੱਡੀ ਆਂਦਰ ਵਿੱਚ ਹੁੰਦਾ ਹੈ । ਹੁ ਅਣ-ਪਚਿਆ ਅਤੇ ਅਣ-ਸੋਖਿਆ ਭੋਜਨ ਮਲ ਦੇ ਰੂਪ ਵਿੱਚ ਮਲ ਨਲੀ ਵਿੱਚ ਰਹਿੰਦਾ ਹੈ ਅਤੇ ਫਿਰ ਮਲ ਨਲੀ ਦੁਆਰਾ ਗੁਦਾ ਰਾਹੀਂ ਉਸਦਾ ਤਿਆਗ ਹੁੰਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-
- ਮਾਸਾਹਾਰੀ-ਅਜਿਹੇ ਜੰਤੂ ਜਿਹੜੇ ਕੇਵਲ ਦੂਜੇ ਜੰਤੂਆਂ ਨੂੰ ਆਪਣਾ ਭੋਜਨ ਬਣਾਉਂਦੇ ਹਨ, ਉਨ੍ਹਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ ।
- ਸਰਬ-ਆਹਾਰੀ-ਜਿਹੜੇ ਜੰਤੂ ਪੌਦੇ ਅਤੇ ਦੂਜੇ ਜੰਤੂ ਨੂੰ ਭੋਜਨ ਵਜੋਂ ਖਾਂਦੇ ਹਨ, ਉਨ੍ਹਾਂ ਨੂੰ ਸਰਬਆਹਾਰੀ ਜੰਤੂ ਕਿਹਾ ਜਾਂਦਾ ਹੈ ।
- ਭੋਜਨ ਗ੍ਰਹਿਣ ਕਰਨਾ-ਭੋਜਨ ਨੂੰ ਸਰੀਰ ਅੰਦਰ ਲਿਜਾਣ ਦੀ ਕਿਰਿਆ ਨੂੰ ਭੋਜਨ ਗ੍ਰਹਿਣ ਕਰਨਾ ਕਹਿੰਦੇ ਹਨ ।
- ਪਾਚਨ-ਇਹ ਉਹ ਜੈਵ-ਪ੍ਰਕਿਰਿਆ ਹੈ ਜਿਸ ਦੌਰਾਨ ਗੁੰਝਲਦਾਰ (ਜਟਿਲ) ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਿਆ ਜਾਂਦਾ ਹੈ | ਸਰੀਰ ਅੰਦਰ ਗੰਥੀਆਂ ਤੋਂ ਰਿਸਦੇ ਹੋਏ ਐਨਜ਼ਾਈਮ (ਰਸਾਇਣ) ਇਸ ਪਾਚਨ ਕਿਰਿਆ ਵਿੱਚ ਸਹਾਇਕ ਹੁੰਦੇ ਹਨ । ਪਾਚਨ ਮੂੰਹ ਖੋੜ੍ਹ ਤੋਂ ਸ਼ੁਰੂ ਹੋ ਕੇ ਛੋਟੀ ਆਂਦਰ ਵਿੱਚ ਪੂਰਾ ਹੁੰਦਾ ਹੈ ।
- ਸੋਖਣ-ਇਹ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦਾ ਇੱਕ ਪੜਾਅ ਹੈ ਜਿਸ ਵਿੱਚ ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ ।
- ਮਲ-ਤਿਆਗ-ਅਣ-ਪਚਿਆ ਭੋਜਨ, ਭੋਜਨ ਨਲੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਮਲ ਤਿਆਗ ਕਹਿੰਦੇ ਹਨ |
- ਮੂੰਹ ਖੋੜ੍ਹ-ਮੂੰਹ ਨਾਲ ਪ੍ਰਾਪਤ ਹੋਇਆ ਭੋਜਨ ਫਿਰ ਮੂੰਹ ਖੋੜ੍ਹ ਵਿੱਚ ਚਲਾ ਜਾਂਦਾ ਹੈ । ਇਹ ਦੰਦਾਂ ਤੋਂ ਅਗਾਂਹ ਵਾਲਾ ਖੇਤਰ ਹੈ ।
- ਇਨੈਮਲ-ਦੰਦਾਂ ਉੱਤੇ ਮਜ਼ਬੂਤ ਸੁਰੱਖਿਅਕ ਪਦਾਰਥ ਇਨੈਮਲ ਦੀ ਪਰਤ ਹੁੰਦੀ ਹੈ ।
- ਕੱਡ-ਜੰਤੂਆਂ (ਗਾਂ, ਮੱਝ ਅਤੇ ਉਠ) ਦੁਆਰਾ ਕਾਹਲੀ ਵਿੱਚ ਨਿਗਲਿਆ ਗਿਆ ਭੋਜਨ ਰੁਮੇਨ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਹੈ । ਇੱਥੇ ਭੋਜਨ ਦਾ ਅੰਸ਼ਿਕ ਪਾਚਨ ਹੁੰਦਾ ਹੈ । ਇਸ ਅੱਧ ਪਚੇ ਭੋਜਨ ਨੂੰ ਕੱਡ ਕਹਿੰਦੇ ਹਨ ।
- ਭੋਜਨ ਨਲੀ-ਇਹ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਨਲੀ ਹੈ ਜੋ ਮੂੰਹ ਤੋਂ ਸ਼ੁਰੂ ਹੋ ਕੇ ਗੁਦਾ ਤੱਕ ਜਾਂਦੀ ਹੈ । ਇਸ ਵਿੱਚ ਐਨਜ਼ਾਈਮਾਂ ਦੁਆਰਾ ਗੁੰਝਲਦਾਰ (ਜਟਿਲ ਭੋਜਨ ਨੂੰ ਸਰਲ ਅਣੂਆਂ ਵਿੱਚ ਤੋੜਿਆ ਜਾਂਦਾ ਹੈ ।
- ਪਿੱਤਾ-ਇਹ ਇੱਕ ਥੈਲੀ ਹੈ ਜਿਸ ਵਿੱਚ ਜਿਗਰ ਜੋ ਕਿ ਇੱਕ ਸਭ ਤੋਂ ਵੱਡੀ ਗੰਥੀ ਹੈ, ਦੁਆਰਾ ਰਿਸਾਵ ਹੋਇਆ ਰਸ ਜਮਾਂ ਹੁੰਦਾ ਹੈ ।
- ਕਿਮੀ ਰੂਪੀ ਅੰਗ ਜਾਂ ਸੀਕਮ-ਇਹ ਜੰਤੂਆਂ ਦੀ ਭੋਜਨ ਨਲੀ ਦੀ ਛੋਟੀ ਆਂਦਰ ਅਤੇ ਵੱਡੀ ਆਂਦਰ ਦੇ ਵਿਚਕਾਰ ਥੈਲੀ ਵਰਗੀ ਰਚਨਾ ਹੈ ਜਿਸ ਨੂੰ ਕ੍ਰਿਮੀ ਰੂਪੀ ਅੰਗ ਜਾਂ ਸੀਕਮ (Caecum) ਕਹਿੰਦੇ ਹਨ ।
- ਪਿੱਤਾ ਰਸ-ਜਿਗਰ ਸਾਡੇ ਸਰੀਰ ਦੀ ਸਭ ਤੋਂ ਵੱਡੀ ਗੰਥੀ ਹੈ ਜਿਸ ਵਿੱਚੋਂ ਰਿਸਾਵ ਹੁੰਦਾ ਹੈ ਜੋ ਪਿੱਤੇ ਵਿੱਚ ਜਮਾਂ ਰਹਿੰਦਾ ਹੈ । ਇਸ ਰਿਸਾਵ ਨੂੰ ਪਿੱਤਾ ਰਸ ਕਹਿੰਦੇ ਹਨ ।
- ਜੁਗਾਲੀ ਕਰਨ ਵਾਲੇ ਰੂਮੀਨੈਂਟ)-ਘਾਹ ਖਾਣ ਵਾਲੇ ਜੰਤ ਜਿਵੇਂ ਗਾਂ, ਮੱਝ ਨੂੰ ਜੁਗਾਲੀ ਕਰਨ ਵਾਲੇ ਜਾਂ ਰੁਮੀਨੈਂਟ ਆਖਦੇ ਹਨ ।
- ਸਵੈਅੰਗੀਕਰਣ-ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ । ਇਸ ਕਿਰਿਆ ਨੂੰ ਸਵੈਅੰਗੀਕਰਣ ਆਖਦੇ ਹਨ ।