This PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ will help you in revision during exams.
PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ
→ ਉੱਨ ਅਤੇ ਰੇਸ਼ਮ ਦੇ ਰੇਸ਼ੇ ਕੁਦਰਤ ਵਿੱਚ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ।
→ ਉੱਨ ਦੇ ਰੇਸ਼ੇ ਭੇਡ, ਬੱਕਰੀ ਜਾਂ ਯਾਕ ਤੋਂ ਪ੍ਰਾਪਤ ਹੁੰਦੇ ਹਨ ।
→ ਭੇਡ ਦੀ ਪਤਲੀ ਚਮੜੀ ਉੱਪਰ ਦੋ ਤਰ੍ਹਾਂ ਦੇ ਰੇਸ਼ੇ ਹੁੰਦੇ ਹਨ
- ਦਾੜ੍ਹੀ ਦੇ ਰੁੱਖੇ ਵਾਲ ਅਤੇ
- ਚਮੜੀ ਦੇ ਨੇੜੇ ਮੌਜੂਦ ਤੰਤੂ ਰੂਪੀ ਮੁਲਾਇਮ ਵਾਲ ।
→ ਚੋਣਵੀਂ ਜਣਨ ਵਿਧੀ ਦੁਆਰਾ ਮਾਪਿਆਂ ਦੀ ਚੋਣ ਕਰਕੇ ਲੋੜੀਂਦੇ ਵਿਸ਼ੇਸ਼ ਗੁਣ ਜਿਵੇਂ ਮੁਲਾਇਮ ਵਾਲਾਂ ਵਾਲੀਆਂ ਭੇਡਾਂ ਜਾਂ ਸੰਘਣੀ ਜੱਤ ਵਾਲੀਆਂ ਭੇਡਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ।
→ ਵਿਭਿੰਨ ਕਿਸਮ ਦੀ ਉੱਨ ਹੁੰਦੀ ਹੈ, ਜਿਵੇਂ ਭੇਡ ਦੀ ਉੱਨ, ਅੰਗੋਰਾ ਉੱਨ ਅਤੇ ਕਸ਼ਮੀਰੀ ਉੱਨ ।
→ ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ । ਹੁ ਸੋਟਰਸ ਰੋਗ ਐਂਥਰੈਕਸ ਜੀਵਾਣੂ ਦੁਆਰਾ ਫੈਲਦਾ ਹੈ ।
→ ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜੇ ਨੂੰ ਪਾਲਣਾ ਸੇਰੀ ਕਲਚਰ ਅਖਵਾਉਂਦਾ ਹੈ । ਹੁ ਮਾਦਾ ਰੇਸ਼ਮ ਦੇ ਕੀੜੇ ਸੈਂਕੜੇ ਅੰਡੇ ਦਿੰਦੇ ਹਨ ।
→ ਅੰਡਿਆਂ ਵਿਚੋਂ ਨਿਕਲਣ ਵਾਲੇ ਲਾਰਵਾ ਕੇਟਰ ਪਿੱਲਰ ਅਖਵਾਉਂਦਾ ਹੈ ।
→ ਕੇਟਰ ਪਿੱਲਰ ਸਾਈਜ਼ ਵਿੱਚ ਵਾਧਾ ਕਰਦੇ ਹਨ ਅਤੇ ਪਿਊਪਾ (ਬਾਲਗ) ਬਣ ਜਾਂਦੇ ਹਨ ।
→ ਪਿਉਪਾ ਆਪਣੇ ਆਲੇ-ਦੁਆਲੇ ਇੱਕ 8 ਸ਼ਕਲ ਦਾ ਪ੍ਰੋਟੀਨ ਦਾ ਜਾਲ ਬੁਣ ਲੈਂਦਾ ਹੈ ਜੋ ਹਵਾ ਦੇ ਸੰਪਰਕ ਵਿੱਚ । ਆ ਕੇ ਸਖ਼ਤ ਹੋ ਕੇ ਰੇਸ਼ਮ ਦਾ ਫਾਈਬਰ ਬਣ ਜਾਂਦਾ ਹੈ ।
→ ਪਿਊਪਾ ਇਹਨਾਂ ਰੇਸ਼ਿਆਂ ਨਾਲ ਆਪਣੇ-ਆਪ ਨੂੰ ਢੱਕ ਲੈਂਦਾ ਹੈ ਅਤੇ ਇਸ ਆਕ੍ਰਿਤੀ ਨੂੰ ਕੋਕੂਨ ਆਖਦੇ ਹਨ ।
→ ਸਭ ਤੋਂ ਆਮ ਰੇਸ਼ਮ ਕੀੜਾ ਸ਼ਹਿਤੂਤ ਰੇਸ਼ਮ ਕੀੜਾ ਹੈ । ਰੇਸ਼ਮ ਦੀਆਂ ਹੋਰ ਕਿਸਮਾਂ ਟੱਸਰ ਰੇਸ਼ਮ, ਮੁਗਾ ਰੇਸ਼ਮ ਅਤੇ ਕੋਸਾ ਰੇਸ਼ਮ ਹਨ ।
→ ਜਿਸ ਪ੍ਰਕਿਰਿਆ ਦੁਆਰਾ ਕੋਕੂਨਾਂ ਨੂੰ ਪਾਣੀ ਵਿੱਚ ਉਬਾਲ ਕੇ ਜਾਂ ਭਾਫ਼ ਦੇ ਕੇ ਰੇਸ਼ੇ ਕੱਢੇ ਜਾਂਦੇ ਹਨ ਉਸਨੂੰ ਰੀਲਿੰਗ ਕਹਿੰਦੇ ਹਨ ।
→ ਰੀਲਿੰਗ ਵਿਸ਼ੇਸ਼ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ । ਰੇਸ਼ਮੀ ਕੱਪੜੇ ਬਣਨ ਲਈ ਰੇਸ਼ਮੀ ਧਾਗੇ ਦੀ ਵਰਤੋਂ ਕਰਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਜੱਤ-ਭੇਡ ਦੇ ਸਰੀਰ ਦੇ ਵਾਲਾਂ ਦਾ ਗੁੱਛਾ ।
- ਰੀਲਿੰਗ-ਰੇਸ਼ਮ ਦੇ ਕੋਕੂਨ ਨੂੰ ਪਾਣੀ ਵਿੱਚ ਉਬਾਲ ਕੇ ਜਾਂ ਭਾਫ਼ ਦੇ ਕੇ ਰੇਸ਼ਮ ਦੇ ਰੇਸ਼ਿਆਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਰੀਲਿੰਗ ਆਖਦੇ ਹਨ ।
- ਸਕੋਰਿੰਗ ਜਾਂ ਅਭਿਮਾਰਜਨ-ਕੱਟੀ ਹੋਈ ਚਮੜੀ ਸਮੇਤ ਵਾਲਾਂ ਨੂੰ ਟੈਂਕੀਆਂ ਵਿੱਚ ਪਾ ਕੇ ਚਿਕਨਾਈ (ਗਰੀਸ), ਧੂੜ, ਮੈਲ ਅਤੇ ਪਸੀਨਾ ਆਦਿ ਨੂੰ ਹਟਾਉਣ ਲਈ ਚੰਗੀ ਤਰ੍ਹਾਂ ਧੋਣਾ, ਸਕੋਰਿੰਗ ਕਹਾਉਂਦਾ ਹੈ ।
- ਕੋਕੂਨ-ਰੇਸ਼ਮ ਦੇ ਰੇਸ਼ਿਆਂ ਨਾਲ ਬਣੀ ਹੋਈ ਪਰਤ ਜਿਹੜੀ ਕੇਟਰਪਿੱਲਰ ਨੂੰ ਢੱਕ ਲੈਂਦੀ ਹੈ, ਕੋਕੂਨ ਕਹਾਉਂਦੀ ਹੈ ।
- ਸੇਰੀ-ਕਲਚਰ (ਰੇਸ਼ਮ ਦੇ ਕੀੜੇ ਨੂੰ ਪਾਲਣਾ)-ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਸੇਰੀ ਕਲਚਰ ਕਹਾਉਂਦਾ ਹੈ ।
- ਸ਼ੀਅਰਿੰਗ ਜਾਂ ਕਟਾਈ-ਭੇਡ ਦੇ ਵਾਲਾਂ ਅਤੇ ਚਮੜੀ ਦੀ ਪਤਲੀ ਪਰਤ ਨੂੰ ਭੇਡ ਦੇ ਸਰੀਰ ਤੋਂ ਹਟਾਉਣ ਦੀ ਪ੍ਰਕਿਰਿਆ ਨੂੰ ਸ਼ੀਅਰਿੰਗ ਜਾਂ ਉੱਨ ਦੀ ਕਟਾਈ ਕਿਹਾ ਜਾਂਦਾ ਹੈ ।
- ਥਰੋਇੰਗ-ਕੱਚੇ ਰੇਸ਼ਮ ਨੂੰ, ਕੱਤੇ ਹੋਏ ਰੇਸ਼ਮ ਨੂੰ ਮਜ਼ਬੂਤ (ਮੋਟਾ) ਕਰਨ ਲਈ ਕੱਤਿਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਥਰੋਇੰਗ ਕਹਿੰਦੇ ਹਨ । ਇਹ ਅੱਡ-ਅੱਡ ਰੇਸ਼ਿਆਂ ਨੂੰ ਟੁੱਟਣ ਤੋਂ ਬਚਾਉਂਦਾ ਹੈ ।
- ਕੌਂਬਿੰਗ ਜਾਂ ਕੰਘੀ ਕਰਨਾ-ਛੋਟੇ ਫੁੱਲੇ ਹੋਏ ਰੇਸ਼ੇ ਜਿਨ੍ਹਾਂ ਨੂੰ ਬੁਰ ਜਾਂ ਗੰਢਾਂ ਕਿਹਾ ਜਾਂਦਾ ਹੈ, ਨੂੰ ਹਟਾਉਣ ਦੀ ਪ੍ਰਕਿਰਿਆ ਕੌਂਬਿੰਗ ਜਾਂ ਕੰਘੀ ਕਰਨਾ ਕਹਿੰਦੇ ਹਨ ।
- ਡਾਇੰਗ ਜਾਂ ਰੰਗਾਈ ਕਰਨਾ-ਭੇਡਾਂ ਦੀ ਉੱਨ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗਿਆ ਜਾ ਸਕਦਾ ਹੈ, ਕਿਉਂ ਜੋ ਕੁਦਰਤੀ ਰੰਗ ਤਾਂ ਸਿਰਫ਼ ਕਾਲਾ, ਭੂਰਾ ਜਾਂ ਚਿੱਟਾ ਹੁੰਦਾ ਹੈ ।
- ਵਰਣਾਤਮਕ ਪ੍ਰਜਣਨ-ਵਿਸ਼ੇਸ਼ ਲੋੜੀਂਦੇ ਗੁਣਾਂ ਦੀਆਂ ਦੋ ਭੇਡਾਂ ਨੂੰ ਉਤਪੰਨ ਕਰਨ ਲਈ ਮਾਪਿਆਂ ਵਜੋਂ ਚੁਣ ਲਿਆ ਜਾਂਦਾ ਹੈ ਫਿਰ ਦੋਵਾਂ ਮਾਪਿਆਂ ਨੂੰ ਪ੍ਰਜਣਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਚੋਣਵਾਂ ਪ੍ਰਜਣਨ ਕਹਿੰਦੇ ਹਨ ।