PSEB 7th Class Science Notes Chapter 4 ਤਾਪ

This PSEB 7th Class Science Notes Chapter 4 ਤਾਪ will help you in revision during exams.

PSEB 7th Class Science Notes Chapter 4 ਤਾਪ

→ ਕਿਸੇ ਵਸਤੂ ਨੂੰ ਛੂਹ ਕੇ ਉਸ ਦੇ ਗਰਮ ਜਾਂ ਠੰਢਾ ਹੋਣ ਦਾ ਪਤਾ ਕਰਨ ਦਾ ਤਰੀਕਾ ਭਰੋਸੇਯੋਗ ਨਹੀਂ ਹੈ |

→ ਤਾਪਮਾਨ ਕਿਸੇ ਵਸਤੂ ਦੀ ਗਰਮੀ ਜਾਂ ਠੰਢਕ ਦਾ ਦਰਜਾ ਹੈ ।

→ ਕਿਸੇ ਵਸਤੂ ਦੇ ਗਰਮ ਜਾਂ ਠੰਢਾ ਹੋਣ ਦਾ ਦਰਜਾ ਅਰਥਾਤ ਤਾਪਮਾਨ ਇਕ ਯੰਤਰ ਥਰਮਾਮੀਟਰ ਨਾਲ ਮਾਪਿਆ ਜਾਂਦਾ ਹੈ ।

→ ਮਨੁੱਖੀ ਸਰੀਰ ਜਾਂ ਸਜੀਵ ਦਾ ਤਾਪਮਾਨ ਪਤਾ ਕਰਨ ਲਈ ਡਾਕਟਰੀ ਥਰਮਾਮੀਟਰ (ਜਾਂ ਕਲੀਨੀਕਲ ਥਰਮਾਮੀਟਰ) ਨਾਲ ਮਾਪਿਆ ਜਾਂਦਾ ਹੈ ।

→ ਡਾਕਟਰੀ ਥਰਮਾਮੀਟਰ ਤੇ ਇੱਕ ਸਕੇਲ ਵੇਖਿਆ ਜਾਂਦਾ ਹੈ । ਇਹ ਸਕੇਲ ਜਾਂ ਤਾਂ ਸੈਲਸੀਅਸ [C] ਜਾਂ ਫਾਰਨਹੀਟ [F] ਜਾਂ ਫਿਰ ਦੋਵਾਂ ਵਿੱਚ ਹੁੰਦੀ ਹੈ ।

→ ਡਾਕਟਰੀ ਥਰਮਾਮੀਟਰ ਵਿੱਚ ਇੱਕ ਕੱਚ ਦੀ ਤੰਗ, ਸਮਰੂਪ ਨਲੀ ਹੁੰਦੀ ਹੈ ਜਿਸ ਦੇ ਹੇਠਲੇ ਸਿਰੇ ਤੇ ਇੱਕ ਬਲਬ ਹੁੰਦਾ ਹੈ । ਡਾਕਟਰੀ ਥਰਮਾਮੀਟਰ ਦੇ ਬਲਬ ਉੱਪਰ ਇੱਕ ਟੇਢਾਪਣ ਜਾਂ ਗੰਢ (kink) ਹੁੰਦਾ ਹੈ ਜੋ ਪਾਰੇ ਦੇ ਲੇਵਲ ਨੂੰ ਭਾਰ ਵਜੋਂ ਹੇਠਾਂ ਨਹੀਂ ਡਿੱਗਣ ਦਿੰਦਾ ।

PSEB 7th Class Science Notes Chapter 4 ਤਾਪ

→ ਡਾਕਟਰੀ ਥਰਮਾਮੀਟਰ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਐਂਟੀਸੈਪਟਿਕ ਦੇ ਘੋਲ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ।

→ ਡਾਕਟਰੀ ਥਰਮਾਮੀਟਰ ਦੀ ਸਕੇਲ ਦਾ ਰੇਂਜ 35°C ਤੋਂ 42°C ਹੁੰਦਾ ਹੈ ।

→ ਡਾਕਟਰੀ ਥਰਮਾਮੀਟਰ ਨੂੰ ਵਰਤਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਪਾਰੇ ਦਾ ਲੇਵਲ 35°C ਤੋਂ ਘੱਟ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਥਰਮਾਮੀਟਰ ਨੂੰ ਮਜ਼ਬੂਤੀ ਨਾਲ ਫੜ ਕੇ ਝਟਕਾ ਮਾਰ ਕੇ ਲੇਵਲ ਨੂੰ 35°C ਤੋਂ ਹੇਠਾਂ ਲੈ ਆਉਣਾ ਚਾਹੀਦਾ ਹੈ ।

→ ਨਿਰੋਗ ਮਨੁੱਖ ਦਾ ਆਮ ਤਾਪਮਾਨ 37°C ਜਾਂ 98.4°F ਹੈ ।

→ ਵਸਤੂਆਂ ਦਾ ਤਾਪਮਾਨ ਮਾਪਣ ਲਈ ਹੋਰ ਥਰਮਾਮੀਟਰ ਹੁੰਦੇ ਹਨ । ਇਹਨਾਂ ਵਿੱਚੋਂ ਇੱਕ ਹੈ ਲੈਬ ਥਰਮਾਮੀਟਰ । ਲੈਬ ਥਰਮਾਮੀਟਰ ਦੀ ਰੇਂਜ -10°C ਤੋਂ 110°C ਹੁੰਦੀ ਹੈ ।

→ ਲੈਬ ਥਰਮਾਮੀਟਰ ਨਾਲ ਵਸਤੂ ਦਾ ਤਾਪਮਾਨ ਉਸ ਵੇਲੇ ਮਾਪਣਾ ਚਾਹੀਦਾ ਹੈ ਜਦੋਂ ਥਰਮਾਮੀਟਰ ਦੇ ਪਾਰੇ ਦਾ ਲੇਵਲ ਸਥਿਰ ਹੋ ਜਾਏ ।

→ ਉਹ ਵਿਧੀ ਜਿਸ ਵਿੱਚ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਪਦਾਰਥ ਦੇ ਕਣਾਂ ਰਾਹੀਂ ਹੁੰਦਾ ਹੈ, ਉਸ ਨੂੰ ਚਾਲਣ ਕਹਿੰਦੇ ਹਨ । ਠੋਸ ਪਦਾਰਥ ਚਾਲਣ ਵਿਧੀ ਦੁਆਰਾ ਗਰਮ ਹੁੰਦੇ ਹਨ ।

→ ਉਹ ਪਦਾਰਥ ਜਿਹੜੇ ਤਾਪ ਦਾ ਵਧੀਆ ਸੰਚਾਰ ਕਰਦੇ ਹਨ, ਚਾਲਕ ਜਾਂ ਸੂਚਾਲਕ ਅਖਵਾਉਂਦੇ ਹਨ ।

→ ਲੋਹਾ, ਚਾਂਦੀ, ਤਾਂਬਾ, ਐਲੂਮੀਨੀਅਮ ਨਾਲ ਬਣੀਆਂ ਵਸਤੂਆਂ ਤਾਪ ਦੀਆਂ ਚਾਲੱਕ ਹੁੰਦੀਆਂ ਹਨ ।

→ ਉਹ ਪਦਾਰਥ ਜਿਹੜੇ ਤਾਪ ਦਾ ਵਧੀਆ ਸੰਚਾਰ ਨਹੀਂ ਕਰਦੇ ਉਹਨਾਂ ਨੂੰ ਰੋਧਕ ਜਾਂ ਕੁਚਾਲਕ ਆਖਦੇ ਹਨ, ਜਿਵੇਂ ਲੱਕੜੀ, ਪਲਾਸਟਿਕ ਅਤੇ ਰਬੜ । ਹੁ ਹਵਾ ਤਾਪ ਦਾ ਵਧੀਆ ਚਾਲਕ ਨਹੀਂ ਹੈ ।

→ ਤਾਪ ਸੰਚਾਰ ਦੀ ਉਹ ਵਿਧੀ ਜਿਸ ਵਿੱਚ ਤਾਪ ਦਾ ਸੰਚਾਰ ਪਦਾਰਥ ਦੇ ਗਰਮ ਅਣੂਆਂ ਦੀ ਗਤੀ ਕਾਰਨ ਹੁੰਦਾ ਹੈ, ਸੰਵਹਿਣ ਆਖਦੇ ਹਨ ।

→ ਤਰਲ ਅਤੇ ਗੈਸਾਂ ਵਿੱਚ ਤਾਪ ਦਾ ਸੰਚਾਰ ਸੰਵਹਿਣ ਵਿਧੀ ਰਾਹੀਂ ਹੁੰਦਾ ਹੈ ।

→ ਤਟਵਰਤੀ ਇਲਾਕਿਆਂ ਵਿੱਚ ਦਿਨ ਦੇ ਸਮੇਂ ਸਮੁੰਦਰ ਤੋਂ ਤੱਟ ਵੱਲ ਵਗਦੀ ਹਵਾ ਨੂੰ ਜਲ ਸਮੀਰ ਆਖਦੇ ਹਨ । ਤਟਵਰਤੀ ਇਲਾਕਿਆਂ ਵਿੱਚ ਰਾਤ ਵੇਲੇ ਤੱਟ ਤੋਂ ਸਮੁੰਦਰ ਵੱਲ ਵੱਗਦੀ ਹਵਾ ਨੂੰ ਥਲ ਸਮੀਰ ਆਖਦੇ ਹਨ ।

→ ਮਾਧਿਅਮ ਤੋਂ ਬਗੈਰ ਗਰਮ ਵਸਤੂਆਂ ਦੁਆਰਾ ਵਿਕਿਰਣ ਛੱਡਣ ਕਾਰਨ ਤਾਪ ਦਾ ਸੰਚਾਰ ਹੋਣ ਨੂੰ ਵਿਕਿਰਣ ਆਖਦੇ ਹਨ । ਤਾਪ ਦੇ ਵਿਕਿਰਣ ਲਈ ਮਾਧਿਅਮ ਦੀ ਲੋੜ ਨਹੀਂ ਪੈਂਦੀ ।

→ ਗੜੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਦੇ ਮੁਕਾਬਲੇ ਤਾਪ ਨੂੰ ਵੱਧ ਸੋਖਦੇ ਹਨ । ਇਸ ਲਈ ਸਰਦੀਆਂ ਨੂੰ ਅਸੀਂ ਗੂੜ੍ਹੇ ਰੰਗ ਅਤੇ ਗਰਮੀਆਂ ਨੂੰ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਦੇ ਹਾਂ।

PSEB 7th Class Science Notes Chapter 4 ਤਾਪ

→ ਉੱਨ ਦੇ ਕੱਪੜੇ ਸਰਦੀਆਂ ਵਿੱਚ ਨਿੱਘ ਦਿੰਦੇ ਹਨ ਕਿਉਂਕਿ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਜਿਸ ਕਰਕੇ ਉਹ ਤਾਪ ਦੀ ਕੁਚਾਲਕ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-

  1. ਤਾਪ-ਇਹ ਇੱਕ ਕਾਰਕ ਹੈ ਜਿਹੜਾ ਸਾਨੂੰ ਗਰਮੀ ਅਨੁਭਵ ਕਰਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਉਰਜਾ ਹੈ ।
  2. ਤਾਪਮਾਨ-ਤਾਪਮਾਨ ਕਿਸੇ ਵਸਤੂ ਦੀ ਗਰਮੀ ਜਾਂ ਠੰਢਕ ਦਾ ਦਰਜਾ ਹੈ । ਇਹ ਤਾਪ ਦੇ ਪ੍ਰਵਾਹ ਦੀ ਦਿਸ਼ਾ ਦਾ ਪਤਾ ਲਗਾਉਂਦਾ ਹੈ ।
  3. ਥਰਮਾਮੀਟਰ-ਇਹ ਇੱਕ ਯੰਤਰ ਹੈ ਜਿਸ ਦੀ ਮਦਦ ਨਾਲ ਕਿਸੇ ਵਸਤੂ ਦਾ ਤਾਪਮਾਨ ਮਾਪਿਆ ਜਾਂਦਾ ਹੈ ।
  4. ਸੈਲਸੀਅਸ ਸਕੇਲ-ਸੈਲਸੀਅਸ ਸਕੇਲ ਤਾਪਮਾਨ ਮਾਪਣ ਦੀ ਸਕੇਲ ਹੈ । ਕਈ ਵਾਰ ਇਸ ਨੂੰ ਸੈਂਟੀਗਰੇਡ ਸਕੇਲ ‘ ਵੀ ਆਖਦੇ ਹਨ ।
  5. ਰੋਧਕ-ਉਹ ਪਦਾਰਥ ਜਿਸ ਵਿੱਚੋਂ ਤਾਪ ਦਾ ਵਧੀਆ ਸੰਚਾਰ ਨਹੀਂ ਹੋ ਸਕਦਾ, ਉਸ ਵਸਤੂ ਨੂੰ ਰੋਧਕ ਜਾਂ ਤਾਪ ਦੀ ਰੋਧਕ ਮੰਨਿਆ ਜਾਂਦਾ ਹੈ ।
  6. ਚਾਲਣ-ਇਹ ਤਾਪ ਸੰਚਾਰ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਵਸਤੂ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਵਸਤ ਦੇ ਪਦਾਰਥ ਦੇ ਅਣੂਆਂ ਰਾਹੀਂ ਹੁੰਦਾ ਹੈ, ਪਰੰਤੂ ਵਸਤੂ ਦੇ ਅਣੂ ਆਪਣੇ ਸਥਾਨ ‘ਤੇ ਸਥਿਰ ਰਹਿੰਦੇ ਹਨ ।
  7. ਸੰਵਹਿਣ ਤਰਲ ਜਾਂ ਗੈਸ) ਦੇ ਅਣੂ-ਇਹ ਤਾਪ ਸੰਚਾਰ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਗਰਮ ਅਣੂਆਂ ਦੀ | ਗਤੀ ਕਾਰਨ ਤਾਪ ਦੇ ਸੋਤ ਤੋਂ ਠੰਢੇ ਭਾਗ ਵੱਲ ਜਾਂਦੇ ਹਨ ਅਤੇ ਠੰਢੇ ਅਣੁ ਉਹਨਾਂ ਦੀ ਥਾਂ ਲੈਣ ਲਈ ਪਾਸਿਓਂ ਦੀ । ‘ ਹੋ ਕੇ ਤਾਪ ਦੇ ਸੋਤ ਵੱਲ ਹੇਠਾਂ ਆਉਂਦੇ ਹਨ । ਇਸ ਵਿਧੀ ਦੁਆਰਾ ਤਰਲ ਦ੍ਰਵ ਅਤੇ ਗੈਸਾਂ ਗਰਮ ਹੁੰਦੀਆਂ ਹਨ ।
  8. ਵਿਕਿਰਣ-ਇਹ ਤਾਪੁ ਸੰਚਾਰ ਦੀ ਉਹ ਵਿਧੀ ਹੈ ਜਿਸ ਵਿਚ ਮਾਧਿਅਮ ਨੂੰ ਬਿਨਾਂ ਪ੍ਰਭਾਵਿਤ ਕੀਤਿਆਂ (ਅਰਥਾਤ ਬਿਨਾਂ ਗਰਮ ਕੀਤਿਆਂ) ਗਰਮ ਸ੍ਰੋਤ ਜਾਂ ਪਿੰਡ ਤੋਂ ਠੰਢੇ ਪਿੰਡ ਵੱਲ ਤਾਪ ਦਾ ਸੰਚਾਰ ਕਰਦੀ ਹੈ ।
  9. ਜਲ ਸਮੀਰ-ਦਿਨ ਦੇ ਸਮੇਂ ਸੂਰਜ ਦੀ ਗਰਮੀ ਕਾਰਨ ਥਲ ਦੀ ਮਿੱਟੀ ਦੇ ਅਣੂ ਛੇਤੀ ਗਰਮ ਹੋ ਜਾਂਦੇ ਹਨ ਜਦਕਿ ਸਮੁੰਦਰ ਦੇ ਪਾਣੀ ਦੇ ਅਣੂ ਐਨੇ ਗਰਮ ਨਹੀਂ ਹੁੰਦੇ ਹਨ । ਇਸ ਲਈ ਥਲ ਦੇ ਨੇੜੇ ਵਾਲੀ ਹਵਾ ਗਰਮ ਹੋ ਕੇ ਹਲਕੀ ਹੋਣ ਕਾਰਨ ਉੱਪਰ ਵੱਲ ਨੂੰ ਉੱਠਦੇ ਹਨ । ਇਸ ਦਾ ਸਥਾਨ ਲੈਣ ਲਈ ਸਮੁੰਦਰ ਤੋਂ ਠੰਢੀ ਹਵਾ ਤੱਟ ਵੱਲ ਵਗਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਸੰਵਹਿਣ ਧਾਰਾਵਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਹ ਸਮੁੰਦਰ ਤੋਂ ਤੱਟ ਵੱਲ ਵਗਦੀ ਹਵਾ ਜਲ ਸਮੀਰ ਅਖਵਾਉਂਦੀ ਹੈ ।
  10. ਥਲ ਸਮੀਰ-ਵੱਧ ਤਾਪ ਸੋਖਣ ਸਮਰੱਥਾ ਕਾਰਨ ਜਲ, ਥਲ ਨਾਲੋਂ ਦੇਰ ਨਾਲ ਠੰਢਾ ਹੁੰਦਾ ਹੈ ਜਿਸ ਕਾਰਨ ਥਲ ਦੀ ਠੰਢੀ ਹਵਾ, ਸਮੁੰਦਰੀ ਜਲ ਵੱਲ ਵੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਥਲ ਸਮੀਰ ਆਖਦੇ ਹਨ ।
  11. ਫਾਰਨਹੀਟ ਸਕੇਲ-ਫਾਰਨਹੀਟ ਸਕੇਲ ਤਾਪਮਾਨ ਮਾਪਣ ਲਈ ਬਣਾਈ ਗਈ ਸਕੇਲ ਹੈ ।

Leave a Comment