PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

This PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ will help you in revision during exams.

PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

→ ਕਿਸੇ ਥਾਂ ਦਾ ਮੌਸਮ ਦਿਨ-ਪ੍ਰਤੀਦਿਨ ਅਤੇ ਹਫ਼ਤੇ-ਦਰ-ਹਫ਼ਤੇ ਬਦਲਦਾ ਰਹਿੰਦਾ ਹੈ ।

→ ਮੌਸਮ ਤਾਪਮਾਨ, , ਨਮੀ ਅਤੇ ਵਰਖਾ ਉੱਤੇ ਨਿਰਭਰ ਕਰਦਾ ਹੈ ।

→ ਨਮੀ, ਹਵਾ ਵਿਚਲੇ ਜਲਵਾਸ਼ਪਾਂ ਦਾ ਮਾਪ ਹੈ ।

→ ਭਾਰਤੀ ਮੌਸਮ ਵਿਭਾਗ, ਮੌਸਮ ਦੇ ਪੂਰਵ ਅਨੁਮਾਨ ਦੇ ਲਈ ਪ੍ਰਤੀਦਿਨ ਵਿਭਿੰਨ ਥਾਵਾਂ ਦੇ ਤਾਪ, ਹਵਾ ਵੇਗ ਆਦਿ ਦੇ ਅੰਕੜੇ ਇਕੱਠੇ ਕਰਦਾ ਹੈ ।

→ ਕਿਸੇ ਥਾਂ ਦੇ ਤਾਪਮਾਨ, ਨਮੀ, ਮੀਂਹ, ਹਵਾ ਗਤੀ ਆਦਿ ਦੇ ਵਿਸ਼ੇ ਵਿੱਚ ਹਵਾ-ਮੰਡਲ ਦੀ ਪਰਿਸਥਿਤੀ ਉਸ ਥਾਂ ਦਾ ਮੌਸਮ ਕਹਾਉਂਦੀ ਹੈ ।

→ ਮੌਸਮ ਪਲ ਵਿੱਚ ਹੀ ਪਰਿਵਰਤਿਤ ਹੋ ਸਕਦਾ ਹੈ ।

→ ਉਹ ਕਾਰਕ ਜਿਨ੍ਹਾਂ ਉੱਤੇ ਮੌਸਮ ਨਿਰਭਰ ਕਰਦਾ ਹੈ, ਮੌਸਮ ਦੇ ਘਟਕ ਕਹਾਉਂਦੇ ਹਨ ।

→ ਤਾਪਮਾਨ ਮਾਪਣ ਦੇ ਲਈ ਵਿਸ਼ੇਸ਼ ਉੱਚਤਮ-ਨਿਊਨਤਮ ਤਾਪਮਾਪੀ ਉਪਯੋਗ ਵਿੱਚ ਲਿਆਏ ਜਾਂਦੇ ਹਨ ।

→ ਦਿਨ ਦਾ ਉੱਚਤਮ ਤਾਪਮਾਨ ਆਮ ਤੌਰ ‘ਤੇ ਦੁਪਹਿਰ ਤੋਂ ਬਾਅਦ ਹੁੰਦਾ ਹੈ ਅਤੇ ਨਿਊਨਤਮ ਤਾਪਮਾਨ ਆਮ ਤੌਰ ‘ਤੇ ਸਵੇਰ ਵੇਲੇ ਹੁੰਦਾ ਹੈ ।

→ ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ ।

→ ਸਰਦੀਆਂ ਵਿੱਚ ਦਿਨ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਰਾਤ ਜਲਦੀ ਹੋ ਜਾਂਦੀ ਹੈ ।

→ ਕਿਸੇ ਥਾਂ ਦੇ ਮੌਸਮ ਦੀ ਲੰਬਾਈ, ਉਸ ਥਾਂ ਵਿੱਚ ਇਕੱਠੇ ਅੰਕੜਿਆਂ ਦੇ ਆਧਾਰ ਉੱਤੇ ਬਣਿਆ ਮੌਸਮ ਦਾ ਪੈਟਰਨ, ਉਸ ਥਾਂ ਦੀ ਜਲਵਾਯੂ ਕਹਾਉਂਦਾ ਹੈ ।

→ ਵਿਭਿੰਨ ਸਥਾਨਾਂ ਦਾ ਜਲਵਾਯੂ ਅੱਡ-ਅੱਡ ਕਿਸਮ ਦਾ ਹੁੰਦਾ ਹੈ । ਇਹ ਗਰਮ ਅਤੇ ਖ਼ੁਸ਼ਕ ਤੋਂ ਗਰਮ ਅਤੇ ਨਮੀ ਤਕ ਬਦਲਦਾ ਹੈ ।

→ ਜਲਵਾਯੂ ਦਾ ਜੀਵਾਂ ਉੱਤੇ ਬਹੁਤ ਪ੍ਰਭਾਵ ਹੈ ।

→ ਜੰਤੂ ਉਹਨਾਂ ਸਥਿਤੀਆਂ ਵਿੱਚ ਜਿਉਣ ਦੇ ਲਈ ਅਨੁਕੂਲਿਤ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ ।

→ ਧਰੁਵੀ ਖੇਤਰ, ਧਰੁਵਾਂ ਦੇ ਨੇੜੇ ਸਥਿਤ ਹੁੰਦੇ ਹਨ, ਜਿਵੇਂ-ਉੱਤਰੀ ਧਰੁਵ ਅਤੇ ਦੱਖਣੀ ਧਰੁਵ ॥

→ ਕੈਨੇਡਾ, ਗਰੀਨਲੈਂਡ, ਆਈਸਲੈਂਡ, ਨਾਰਵੇ, ਸਵੀਡਨ, ਫਿਨਲੈਂਡ, ਅਮਰੀਕਾ ਵਿੱਚ ਅਲਾਸਕਾ ਅਤੇ ਅਲਾਸਕਾ ਅਤੇ ਰੂਸ ਦੇ ਸਾਈਬੇਰੀਆਈ ਖੇਤਰ ਧਰੁਵੀ ਖੇਤਰ ਹਨ ।

→ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ, ਬਾਜ਼ੀਲ, ਕਾਂਗੋ ਗਣਤੰਤਰ, ਕੀਨੀਆ, ਯੁਗਾਂਡਾ ਅਤੇ ਨਾਈਜੀਰੀਆ ਵਿੱਚ ਊਸ਼ਣ-ਕਟੀਬੰਧ ਵਰਖਾ ਵਣ ਮਿਲਦੇ ਹਨ |

→ ਧਰੁਵੀ ਖੇਤਰਾਂ ਵਿੱਚ ਸਰਦ ਜਲਵਾਯੂ ਪਾਈ ਜਾਂਦੀ ਹੈ ।

→ ਪੈਨਗੁਇਨ ਅਤੇ ਧਰੁਵੀ ਰਿੱਛ, ਧਰੁਵੀ ਖੇਤਰਾਂ ਵਿੱਚ ਰਹਿੰਦੇ ਹਨ !

→ ਧਰੁਵੀ ਖੇਤਰ ਸਫ਼ੈਦ ਬਰਫ਼ ਨਾਲ ਢੱਕੇ ਰਹਿੰਦੇ ਹਨ । ਧਰੁਵੀ ਰਿੱਛ ਦੇ ਸਰੀਰ ਉੱਪਰ ਸਫ਼ੈਦ ਵਾਲ ਉਸਦੀ ਰੱਖਿਆ ਅਤੇ ਸ਼ਿਕਾਰ ਫੜਨ ਵਿੱਚ ਮੱਦਦ ਕਰਦੇ ਹਨ ।

→ ਪੈਨਗੁਇਨ ਵੀ ਚੰਗੇ ਤਾਰੁ ਹੁੰਦੇ ਹਨ । ਇਸ ਲਈ ਇਹ, ਆਸਾਨੀ ਨਾਲ ਸਫ਼ੈਦ ਪਿੱਠਭੂਮੀ ਵਿੱਚ ਮਿਲ ਜਾਂਦੇ ਹਨ ।

→ ਧਰੁਵੀ ਰਿੱਛ ਅਤੇ ਪੈਨਗੁਇਨ ਦੇ ਨਾਲ-ਨਾਲ ਕਈ ਹੋਰ ਜੰਤੂ ਵੀ ਧਰੁਵੀ ਖੇਤਰਾਂ ਵਿੱਚ ਪਾਏ ਜਾਂਦੇ ਹਨ |

→ ਕਈ ਮੱਛੀਆਂ ਠੰਡੇ ਪਾਣੀ ਵਿੱਚ · ਰਹਿ ਸਕਦੀਆਂ ਹਨ ।

→ ਊਸ਼ਣ-ਕਟੀਬੰਧ ਖੇਤਰਾਂ ਦੀ ਜਲਵਾਯੂ ਆਮ ਤੌਰ ਤੇ ਗਰਮ ਹੁੰਦੀ ਹੈ, ਕਿਉਂਕਿ ਇਹ ਖੇਤਰ ਭੂ-ਮੱਧ ਰੇਖਾ ਦੇ ਨੇੜੇਤੇੜੇ ਸਥਿਤ ਹੁੰਦੇ ਹਨ । ਇਹਨਾਂ ਖੇਤਰਾਂ ਵਿੱਚ ਤਾਪਮਾਨ 15°C ਤੋਂ 40°C ਤਕ ਬਦਲਦਾ ਰਹਿੰਦਾ ਹੈ ।

→ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਖੇਤਰਾਂ ਵਿੱਚ ਸਾਲ ਭਰ ਰਾਤ ਅਤੇ ਦਿਨ ਦੀ ਲੰਬਾਈ ਲਗਭਗ ਬਰਾਬਰ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਮੌਸਮ-ਕਿਸੇ ਸਥਾਨ ‘ਤੇ ਤਾਪਮਾਨ, ਨਮੀ, ਵਰਖਾ, ਹਵਾ ਗਤੀ ਆਦਿ ਦੇ ਸੰਦਰਭ ਵਿੱਚ ਵਾਯੂਮੰਡਲ ਦੀ ਹਰ ਰੋਜ਼ ਦੀ ਅਵਸਥਾ, ਉਸ ਥਾਂ ਦਾ ਮੌਸਮ ਅਖਵਾਉਂਦੀ ਹੈ ।
  2. ਜਵਲਾਯੂ-ਕਿਸੇ ਸਥਾਨ ਦੀ ਲੰਮੇ ਸਮੇਂ, ਜਿਵੇਂ 25 ਸਾਲਾਂ ਵਿੱਚ ਇਕੱਠੇ ਅੰਕੜਿਆਂ ਦੇ ਆਧਾਰ ‘ਤੇ ਬਣਿਆ ਮੌਸਮ ਦਾ ਪੈਟਰਨ ਉਸ ਥਾਂ ਦੀ ਜਲਵਾਯੂ ਅਖਵਾਉਂਦਾ ਹੈ ।
  3. ਅਨੁਕੂਲਨ-ਪੌਦੇ ਅਤੇ ਜੀਵਾਂ ਦੇ ਵਿਸ਼ੇਸ਼ ਲੱਛਣ ਅਰਥਾਤ ਸੁਭਾਅ ਜਿਹੜਾ ਉਨ੍ਹਾਂ ਨੂੰ ਇੱਕ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦਾ ਹੈ, ਨੂੰ ਅਨੁਕੂਲਣ ਕਹਿੰਦੇ ਹਨ ।
  4. ਪ੍ਰਵਾਸ-ਜੰਤੂਆਂ ਦੁਆਰਾ ਸਖ਼ਤ ਜਲਵਾਯੂ ਪਰਿਸਥਿਤੀਆਂ ਤੋਂ ਬਚਣ ਦੇ ਲਈ ਇੱਕ ਥਾਂ ‘ਤੋ ਦੁਸਰੇ ਥਾਂ ਦਾ ਸਥਾਨਾਂਤਰਨ, ਪ੍ਰਵਾਸ ਕਹਾਉਂਦਾ ਹੈ ।

Leave a Comment