Punjab State Board PSEB 7th Class Science Book Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ Textbook Exercise Questions, and Answers.
PSEB Solutions for Class 7 Science Chapter 10 ਸਜੀਵਾਂ ਵਿੱਚ ਸਾਹ ਕਿਰਿਆ
PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 114).
ਪ੍ਰਸ਼ਨ 1.
ਤੁਸੀਂ ਆਪਣਾ ਸਾਹ ਕਿੰਨੀ ਦੇਰ ਰੋਕ ਸਕਦੇ ਹੋ ?
ਉੱਤਰ-
35 ਸੈਕੰਡ ਤੱਕ ।
ਪ੍ਰਸ਼ਨ 2.
ਤੁਸੀਂ ਆਪਣਾ ਸਾਹ ਜ਼ਿਆਦਾ ਦੇਰ ਕਿਉਂ ਨਹੀਂ ਰੋਕ ਸਕਦੇ ?
ਉੱਤਰ-
ਸਾਨੂੰ ਹਰ ਵੇਲੇ ਆਕਸੀਜਨ ਦੀ ਲੋੜ ਹੁੰਦੀ ਹੈ । ਜ਼ਿਆਦਾ ਦੇਰ ਤੱਕ ਸਾਹ ਨੂੰ ਰੋਕਣ ਨਾਲ ਸਰੀਰ ਅੰਦਰ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵੱਧ ਜਾਵੇਗੀ ਜੋ ਕਿ ਘਾਤਕ ਸਾਬਤ ਹੋ ਸਕਦੀ ਹੈ ।
ਸੋਚੋ ਅਤੇ ਉੱਤਰ ਦਿਓ : (ਪੇਜ 115)
ਪ੍ਰਸ਼ਨ 1.
ਕਿਸ ਹਾਲਤ ਵਿੱਚ ਸਾਹ ਦਰ ਸਭ ਤੋਂ ਘੱਟ ਹੁੰਦੀ ਹੈ ?
ਉੱਤਰ-
ਆਰਾਮ ਕਰਨ ਮਗਰੋਂ ਸਾਹ ਦਰ ਸਭ ਤੋਂ ਘੱਟ 12 ਤੋਂ 20 ਸਾਹ ਪ੍ਰਤੀ ਮਿੰਟ ਹੁੰਦੀ ਹੈ । ਇਸ ਤੋਂ ਘੱਟ ਦਰ ਹੋਣ ਦਾ ਅਰਥ ਕੋਈ ਸਰੀਰਿਕ ਸਮੱਸਿਆ ਵੱਲ ਸੰਕੇਤ ਹੈ ।
ਪ੍ਰਸ਼ਨ 2.
ਤੁਹਾਡੀ ਸਾਧਾਰਨ ਸਾਹ ਦਰ ਕਿੰਨੀ ਹੈ ?
ਉੱਤਰ-
20 ਸਾਹ ਪ੍ਰਤੀ ਮਿੰਟ ਹੈ ।
ਸੋਚੋ ਅਤੇ ਉੱਤਰ ਦਿਓ : (ਪੇਜ 118)
ਪ੍ਰਸ਼ਨ 1.
ਰਬੜ ਸ਼ੀਟ ਕਿਸ ਅੰਗ ਨੂੰ ਦਰਸਾਉਂਦੀ ਹੈ ?
ਉੱਤਰ-
ਰਬੜ ਸ਼ੀਟ ਪੇਟ-ਪਰਦਾ ਦਰਸਾਉਂਦਾ ਹੈ ।
ਪ੍ਰਸ਼ਨ 2.
ਦੋ ਗੁਬਾਰੇ ਕਿਹੜੇ ਅੰਗਾਂ ਨੂੰ ਦਰਸਾਉਂਦੇ ਹਨ ?
ਉੱਤਰ-
ਦੋ ਗੁਬਾਰੇ ਫੇਫੜਿਆਂ ਨੂੰ ਦਰਸਾਉਂਦੇ ਹਨ ।
ਪ੍ਰਸ਼ਨ 3.
ਕੀ ਤੁਸੀਂ ਇਸ ਮਾਡਲ ਨਾਲ ਸਾਹ ਲੈਣ ਦੀ ਪ੍ਰਕਿਰਿਆ ਸਮਝਾ ਸਕਦੇ ਹੋ ?
ਉੱਤਰ-
ਹਾਂ, ਕਿਉਂਕਿ ਇਹ ਉਸ ਦਾ ਪਤੀਰੂਪ ਹੈ ਇਸ ਲਈ ਇਹ ਸਾਹ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਸਮਝਾਏਗਾ ।
ਸੋਚੋ ਅਤੇ ਉੱਤਰ ਦਿਓ : (ਪੇਜ 118)
ਪ੍ਰਸ਼ਨ 1.
ਚੂਨੇ ਦਾ ਪਾਣੀ ਦੂਧੀਆ ਕਿਉਂ ਹੋ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਚੂਨੇ ਦੇ ਪਾਣੀ ਵਿੱਚ ਫੂਕਾਂ ਮਾਰਦੇ ਹਾਂ ਤਾਂ ਸਾਹ ਦੁਆਰਾ ਬਾਹਰ ਕੱਢੀ ਗਈ ਕਾਰਬਨ-ਡਾਈਆਕਸਾਈਡ ਚੂਨੇ ਦੇ ਪਾਣੀ ਨਾਲ ਕਿਰਿਆ ਕਰਕੇ ਚੂਨੇ ਦੇ ਪਾਣੀ ਨੂੰ ਦੁਧੀਆ ਬਣਾ ਦਿੰਦਾ ਹੈ ।
ਪ੍ਰਸ਼ਨ 2.
ਚੂਨੇ ਦੇ ਪਾਣੀ ਦਾ ਸੂਤਰ ਲਿਖੋ ।
ਉੱਤਰ-
ਚੂਨੇ ਦੇ ਪਾਣੀ ਦਾ ਸੂਤਰ : Ca(OH)2.
PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ Textbook Questions and Answers
1. ਖ਼ਾਲੀ ਥਾਂਵਾਂ ਭਰੋ
(i) …………….. ਸਾਹ ਕਿਰਿਆ ਦੌਰਾਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ ।
ਉੱਤਰ-
ਅਣ-ਆਕਸੀ,
(ii) ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ ……………. ਕਹਿੰਦੇ ਹਨ ।
ਉੱਤਰ-
ਸਾਹ ਲੈਣਾ,
(iii) ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ …………. ਹੁੰਦੀ ਹੈ ।
ਉੱਤਰ-
ਸਾਹ ਦਰ,
(iv) ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ……………… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,
(v) ਛੂਹਣ ਤੇ ਗੰਡੋਏ ਦੀ ਚਮੜੀ …………… ਅਤੇ ………….. ਮਹਿਸੂਸ ਹੁੰਦੀ ਹੈ ।
ਉੱਤਰ-
ਸਿੱਲ੍ਹੀ, ਤਿਲਕਣੀ ।
2. ਸਹੀ ਜਾਂ ਗਲਤ ਲਿਖੋ –
(i) ਡੱਡੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ ।
ਉੱਤਰ-
ਸਹੀ,
(ii) ਅਸੀਂ ਆਪਣੇ ਸਰੀਰ ਅੰਦਰ ਸਾਹ ਕਿਰਿਆ ਅਨੁਭਵ ਨਹੀਂ ਕਰ ਸਕਦੇ ।
ਉੱਤਰ-
ਗਲਤ,
(iii) ਅਣ-ਆਕਸੀ ਸਾਹ ਕਿਰਿਆ ਦੀ ਤੁਲਨਾ ਵਿੱਚ ਆਕਸੀ-ਸਾਹ ਕਿਰਿਆ ਵੱਧ ਉਰਜਾ ਪੈਦਾ ਕਰਦੀ ਹੈ |
ਉੱਤਰ-
ਸਹੀ,
(iv) ਕਸਰਤ ਕਰਨ ਸਮੇਂ ਵਿਅਕਤੀ ਦੀ ਸਾਹ ਦਰ ਘੱਟ ਜਾਂਦੀ ਹੈ ।
ਉੱਤਰ-
ਸਹੀ,
(v) ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਲੀਆਂ ਕਹਿੰਦੇ ਹਨ ।
ਉੱਤਰ-
ਸਹੀ ।
3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਆਂ‘ |
(i) ਐਂਟੀਸੈਲ | (ਉ) ਗਲਫੜੇ |
(ii) ਖਮੀਰ | (ਅ) ਪੁਰਾਣਾ ਤਣਾ |
(iii) ਮੱਛੀ | (ਇ) ਚਮੜੀ |
(iv) ਸਟੋਮੈਟਾ | (ਸ) ਅਲਕੋਹਲ |
(v) ਗੰਡੋਆ | (ਹ) ਪੱਤੇ । |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(i) ਐਂਟੀਸੈਲ | (ਅ) ਪੁਰਾਣਾ ਤਣਾ |
(ii) ਖਮੀਰ | (ਸ) ਅਲਕੋਹਲ |
(iii) ਮੱਛੀ | (ਉ) ਗਲਫੜੇ |
(iv) ਸਟੋਮੈਟਾ | (ਇ) ਚਮੜੀ । |
(v) ਗੰਡੋਆ | (ਹ) ਪੱਤੇ । |
4. ਸਹੀ ਉੱਤਰ ਚੁਣੋ
(i) ਰੀਡੋਏ ਦੇ ਸਾਹ-ਅੰਗ ਹਨ
(ਉ) ਸਾਹ ਨਲੀਆਂ
(ਅ) ਗਲਫੜੇ
(ਇ) ਫੇਫੜੇ
(ਸ) ਚਮੜੀ ।
ਉੱਤਰ-
(ਸ) ਚਮੜੀ ।
(ii) ਸਾਹ ਕਿਰਿਆ ਸਹਾਈ ਹੁੰਦੀ ਹੈ
(ਉ) ਪਾਚਨ
(ਅ) ਊਰਜਾ ਉਤਪਾਦਨ
(ਇ) ਗਤੀ
(ਸ) ਮਲ ਤਿਆਗ ।
ਉੱਤਰ-
(ਅ) ਊਰਜਾ ਉਤਪਾਦਨ ।
(iii) ਕਾਕਰੋਚ ਵਿੱਚ ਹਵਾ ਇਨ੍ਹਾਂ ਰਸਤੇ ਦਾਖਲ ਹੁੰਦੀ ਹੈ
(ਉ) ਚਮੜੀ
(ਅ) ਸਪਾਇਰੇਕਲ
(ਈ) ਫੇਫੜੇ
(ਸ) ਗਲਫੜੇ ।
ਉੱਤਰ-
(ਅ) ਸਪਾਇਰੇਕਲ ।
(iv) ਪੁਰਾਣੇ ਅਤੇ ਸਖ਼ਤ ਤਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ
(ਉ) ਸਟੋਮੈਟਾ
(ਅ) ਐਂਟੀਸੈੱਲ
(ਇ) ਜੜ੍ਹ ਵਾਲ
(ਸ) ਸਾਹ ਨਹੀਂ ਲੈਂਦੇ ।
ਉੱਤਰ-
(ਅ) ਐਂਟੀਸੈੱਲ ॥
(v) ਬਹੁਤੀ ਭਾਰੀ ਕਸਰਤ ਕਰਨ ‘ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਣ
(ਉ) ਗੁਲੂਕੋਜ਼
(ਅ) ਆਕਸੀਜਨ
(ਇ) ਲੈਕਟਿਕ ਐਸਿਡ
(ਸ) ਅਲਕੋਹਲ ॥
ਉੱਤਰ-
(ੲ) ਲੈਕਟਿਕ ਐਸਿਡ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਸਾਹ ਦਰ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ । ਇੱਕ ਵਾਰ ਸਾਹ ਲੈਣ ਤੋਂ ਭਾਵ ਹੈ ਕਿ ਇੱਕ ਵਾਰ ਸਾਹ ਅੰਦਰ ਖਿੱਚਣਾ ਅਤੇ ਇੱਕ ਵਾਰ ਸਾਹ ਛੱਡਣਾ ।
ਪ੍ਰਸ਼ਨ (ii)
ਸਾਹ ਕਿਰਿਆ ਕੀ ਹੈ ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ ।
ਉੱਤਰ-
ਸਾਹ ਕਿਰਿਆ-ਇਹ ਇੱਕ ਸਰਲ ਭੌਤਿਕ ਕਿਰਿਆ ਹੈ ਜਿਸ ਦੌਰਾਨ ਵਾਤਾਵਰਨ ਦੀ ਆਕਸੀਜਨ ਭਰਪੁਰ ਹਵਾ ਸਾਹ ਅੰਗਾਂ (ਫੇਫੜਿਆਂ ਵਿੱਚ ਖਿੱਚੀ ਜਾਂਦੀ ਹੈ । ਸਾਹ ਕਿਰਿਆ ਦੇ ਇਸ ਭਾਗ ਨੂੰ ਸਾਹ ਲੈਣਾ ਕਹਿੰਦੇ ਹਨ ਅਤੇ ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੁਰ ਹਵਾ ਸਾਹ ਅੰਗਾਂ ਵਿੱਚੋਂ ਵਾਤਾਵਰਨ ਵਿੱਚ ਬਾਹਰ ਕੱਢੀ ਜਾਂਦੀ ਹੈ, ਨੂੰ ਸਾਹ ਛੱਡਣਾ ਕਹਿੰਦੇ ਹਨ । ਸਾਹ ਕਿਰਿਆ ਹੇਠ ਲਿਖੇ ਦੋ ਤਰ੍ਹਾਂ ਦੀ ਹੁੰਦੀ ਹੈ :
- ਆਕਸੀ-ਸਾਹ ਕਿਰਿਆ
- ਅਣ-ਆਕਸੀ ਸਾਹ ਕਿਰਿਆ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਭਾਰੀ ਕਸਰਤ ਤੋਂ ਬਾਅਦ ਸਾਨੂੰ ਥਕਾਵਟ ਕਿਉਂ ਹੋ ਜਾਂਦੀ ਹੈ ?
ਉੱਤਰ-
ਭਾਰੀ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ । ਅਜਿਹਾ ਅਣ-ਆਕਸੀ ਸਾਹ ਕਿਰਿਆ ਕਾਰਨ ਹੁੰਦਾ ਹੈ । ਇਸ ਕਿਰਿਆ ਵਿੱਚ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਗੁਲੂਕੋਜ਼ ਦੀ ਅੰਸ਼ਕ ਆਕਸੀਕਰਣ ਕਿਰਿਆ ਕਾਰਨ ਲੈਕਟਿਕ ਐਸਿਡ ਪੈਂਦਾ ਹੈ । ਲੈਕਟਿਕ ਐਸਿਡ ਦਾ ਮਾਸਪੇਸ਼ੀਆਂ ਵਿੱਚ ਜਮਾਂ ਹੋਣ ਕਾਰਨ ਥਕਾਵਟ ਅਤੇ ਅਕੜਨ ਮਹਿਸੂਸ ਹੁੰਦੀ ਹੈ ।
ਪ੍ਰਸ਼ਨ (ii)
ਵੱਧ ਮਾਤਰਾ ਵਿੱਚ ਪਾਣੀ ਦੇਣ ਨਾਲ ਗਮਲੇ ਵਾਲਾ ਪੌਦਾ ਮਰ ਕਿਉਂ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਪੌਦਿਆਂ ਨੂੰ ਜ਼ਰੂਰਤ ਨਾਲੋਂ ਵੱਧ ਪਾਣੀ ਦਿੰਦੇ ਹਾਂ, ਤਾਂ ਉਹ ਮਰ ਜਾਂਦੇ ਹਨ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਵੱਧ ਪਾਣੀ ਦੇਣ ਨਾਲ ਮਿੱਟੀ ਦੇ ਕਣਾਂ ਵਿਚਕਾਰ ਮੌਜੂਦ ਹਵਾ ਵਾਲੀਆਂ ਥਾਂਵਾਂ (air spaces) ਪਾਣੀ ਨਾਲ ਭਰ ਜਾਂਦੀਆਂ ਹਨ । ਜਿਸ ਕਾਰਨ ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ ।
ਪ੍ਰਸ਼ਨ (iii)
ਜਦੋਂ ਅਸੀਂ ਧੂੜ ਭਰੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾਂ ਕਿਉਂ ਆਉਂਦੀਆਂ ਹਨ ?
ਉੱਤਰ-
ਜਦੋਂ ਅਸੀਂ ਧੂੜ ਵਾਲੇ ਵਾਤਾਵਰਨ ਵਿੱਚ ਸਾਹ ਅੰਦਰ ਖਿੱਚਦੇ ਹਾਂ ਤਾਂ ਇਹ ਧੂੜ ਦੇ ਬੇਲੋੜੇ ਕਣ ਨੱਕ ਦੀ ਖੋੜ, ਨੱਕ ਅੰਦਰਲੇ ਵਾਲਾਂ ਅਤੇ ਮਿਊਕਸ ਵਿੱਚ ਫਸ ਜਾਂਦੇ ਹਨ ਜਿਸ ਕਾਰਨ ਨੱਕ ਵਿੱਚ ਜਲਨ ਜਾਂ ਖੁਜਲੀ (Irritation) ਪੈਦਾ ਹੋ ਜਾਂਦੀ ਹੈ ਜਿਸ ਕਾਰਨ ਸਾਨੂੰ ਛਿੱਕਾਂ ਆਉਣ ਲਗ ਜਾਂਦੀਆਂ ਹਨ । ਛਿੱਕਾਂ ਦੇ ਆਉਣ ਨਾਲ ਉਹ ਧੂੜ ਦੇ ਬੇਲੋੜੇ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਸਵੱਛ ਹਵਾ ਸਾਡੇ ਫੇਫੜਿਆਂ ਅੰਦਰ ਜਾਣ ਲਗ ਪੈਂਦੀ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਾਹ ਕਿਰਿਆ ਅਤੇ ਸਾਹ ਲੈਣ ਵਿਚ ਅੰਤਰ
ਸਾਹ ਕਿਰਿਆ | ਸਾਹ ਲੈਣਾ |
(i) ਇਹ ਕਿਰਿਆ ਸੈੱਲਾਂ ਵਿੱਚ ਹੁੰਦੀ ਹੈ । | (i) ਇਹ ਕਿਰਿਆ ਸੈੱਲਾਂ ਤੋਂ ਬਾਹਰ ਹੁੰਦੀ ਹੈ । |
(ii) ਇਸ ਕਿਰਿਆ ਵਿੱਚ ਊਰਜਾ ਉਤਪੰਨ ਹੁੰਦੀ ਹੈ । | (ii) ‘ ਇਸ ਕਿਰਿਆ ਵਿੱਚ ਊਰਜਾ ਪੈਦਾ ਨਹੀਂ ਹੁੰਦੀ ਹੈ । |
(iii) ਇਹ ਇਕ ਰਸਾਇਣਿਕ ਕਿਰਿਆ ਹੈ । | (iii) ਇਹ ਇਕ ਭੌਤਿਕ ਕਿਰਿਆ ਹੈ ਜਿਸ ਵਿੱਚ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ । |
(iv) ਇਸ ਕਿਰਿਆ ਵਿੱਚ ਸਾਹ ਅੰਗਾਂ ਦੀ ਲੋੜ ਨਹੀਂ ਹੁੰਦੀ ਹੈ । |
(iv) ਇਸ ਕਿਰਿਆ ਵਿੱਚ ਸਾਹ ਅੰਗਾਂ (ਫੇਫੜਿਆਂ ਦੀ ਲੋੜ ਹੁੰਦੀ ਹੈ । |
(v) ਇਸ ਵਿੱਚ ਐਨਜਾਈਮਾਂ ਦੀ ਲੋੜ ਹੁੰਦੀ ਹੈ । | (v) ਇਸ ਕਿਰਿਆ ਵਿੱਚ ਐਨਜਾਈਮਾਂ ਦੀ ਲੋੜ ਨਹੀਂ ਹੁੰਦੀ । |
(vi) ਇਸ ਵਿੱਚ ਕਾਰਬਨਡਾਈਆਕਸਾਈਡ ਬਾਹਰ ਛੱਡੀ ਜਾਂਦੀ ਹੈ । | (vi) ਇਸ ਵਿਚ ਆਕਸੀਜਨ ਅੰਦਰ ਖਿੱਚੀ ਜਾਂਦੀ ਹੈ । |
(vii) ਇਸ ਕਿਰਿਆ ਵਿੱਚ ਕਾਰਬਨਡਾਈ ਆਕਸਾਈਡ ਅਤੇ ਉਰਜਾ ਪੈਦਾ ਹੁੰਦੀ ਹੈ । | (vii) ਇਸ ਵਿਚ ਗੁਲੂਕੋਜ਼ ਦੀ ਆਕਸੀਕਰਣ ਹੁੰਦੀ ਹੈ । |
ਪ੍ਰਸ਼ਨ (ii)
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ
ਪ੍ਰਸ਼ਨ (iii)
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਸਮਾਨਤਾਵਾਂ ਅਤੇ ਅੰਤਰ ਦੱਸੋ ।
ਉੱਤਰ-
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਅੰਤਰ-
ਆਕਸੀ-ਸਾਹ ਕਿਰਿਆ | ਅਣ-ਆਕਸੀ ਸਾਹ ਕਿਰਿਆ |
(i) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ । | (i) ਇਹ ਕਿਰਿਆ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ । |
(ii) ਇਹ ਕਿਰਿਆ ਸੈੱਲਾਂ ਦੇ ਜੀਵ ਵ ਅਤੇ ਮਾਈਟੋਕਾਂਡਰੀਆ ਦੋਵਾਂ ਵਿੱਚ ਪੂਰਨ ਹੁੰਦੀ ਹੈ । | (ii) ਇਹ ਕਿਰਿਆ ਸਿਰਫ ਜੀਵ ਵ ਵਿੱਚ ਹੀ ਪੂਰੀ ਹੁੰਦੀ ਹੈ । |
(iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । | (iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ । |
(iv) ਇਸ ਕਿਰਿਆ ਵਿੱਚ CO2, ਅਤੇ ਪਾਣੀ ਬਣਦਾ ਹੈ । | (iv) ਇਸ ਕਿਰਿਆ ਵਿੱਚ ਅਲਕੋਹਲ ਅਤੇ ਕਾਰਬਨਡਾਈਆਕਸਾਈਡ ਬਣਦੀ ਹੈ । |
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ 38 ATP ਅਣੂ ਮੁਕਤ ਹੁੰਦੇ ਹਨ । |
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ 2 ATP ਅਣੂ ਮੁਕਤ ਹੁੰਦੇ ਹਨ । |
(vi) ਗੁਲੂਕੋਜ਼ ਦੇ ਇੱਕ ਅਣੂ ਦੇ ਅਧੁਰੇ ਆਕਸੀਕਰਨ ਨਾਲ 21 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ । |
(vi) ਗੁਲੂਕੋਜ਼ ਦੇ ਇੱਕ ਅਣੂ ਦੇ ਪੂਰੀ ਤਰ੍ਹਾਂ ਆਕਸੀਕਰਨ ਤੋਂ 673 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ । |
PSEB Solutions for Class 7 Science ਸਜੀਵਾਂ ਵਿੱਚ ਸਾਹ ਕਿਰਿਆ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਜਿਨ੍ਹਾਂ ਜੀਵਾਂ ਨੂੰ ਸਾਹ ਕਿਰਿਆ ਲਈ ਆਕਸੀਜਨ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਅਣ-ਆਕਸੀ ਜੀਵ,
(ii) ………….. ਦੇ ਜਮਾਂ ਹੋਣ ਕਾਰਨ ਮਾਸਪੇਸ਼ੀਆਂ ਵਿੱਚ ਅਕੜਨ ਪੈਦਾ ਹੁੰਦੀ ਹੈ ।
ਉੱਤਰ-
ਲੈਕਟਿਕ ਐਸਿਡ,
(iii) ਜਦੋਂ ਅਸੀਂ ਕਸਰਤ ਜਾਂ ਮਿਹਨਤ ਵਾਲਾ ਕੰਮ ਕਰਦੇ ਹਾਂ ਤਾਂ ਉਸ ਵੇਲੇ ਸਾਡੀ ਸਾਹ ਦਰ …………. ਜਾਂਦੀ |
ਉੱਤਰ-
ਵੱਧ,
(iv) ਪੌਦਿਆਂ ਦੇ ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ . …… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,
(v) ਮੱਛੀਆਂ ਸਾਹ ਲੈਣ ਲਈ ………….. ਦੀ ਵਰਤੋਂ ਕਰਦੀਆਂ ਹਨ ।
ਉੱਤਰ-
ਗਲਫੜਿਆਂ ।
2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ “ਅ” ਦੇ ਕਥਨਾਂ ਨਾਲ ਮਿਲਾਨ ਕਰੋ-
ਕਾਲਮ ‘ਉ’ | ਕਾਲਮ “ਅ” |
(i) ਯੀਸਟ | (ਉ) ਗੰਡੋਇਆ |
(ii) ਡਾਇਆਮ | (ਅ) ਗਲਫੜੇ । |
(iii) ਚਮੜੀ | (ਈ) ਐਲਕੋਹਲ |
(iv) ਪੱਤੇ | (ਸ) ਛਾਤੀ-ਖੋੜ |
(v) ਮੱਛੀ | (ਹ) ਸਟੋਮੈਟਾ |
(vi) ਡੱਡੂ | (ਕ) ਫੇਫੜੇ ਅਤੇ ਚਮੜੀ |
(ਖ) ਸਾਹ ਪ੍ਰਣਾਲੀ ॥ |
ਉੱਤਰ-
ਕਾਲਮ ‘ਉ’ | ਕਾਲਮ “ਅ” |
(i) ਯੀਸਟ | (ਈ) ਐਲਕੋਹਲ |
(ii) ਡਾਇਆਫ੍ਰਾਮ | (ਸ) ਛਾਤੀ-ਖੋੜ |
(iii) ਚਮੜੀ | (ਉ) ਗੰਡੋਇਆ |
(iv) ਪੱਤੇ | (ਹ) ਸਟੋਮੈਟਾ |
(v) ਮੱਛੀ | (ਅ) ਗਲਫੜੇ |
(vi) ਡੱਡੂ | (ਕ) ਫੇਫੜੇ ਅਤੇ ਚਮੜੀ ॥ |
3. ਸਹੀ ਵਿਕਲਪ ਚੁਣੋ
(i) ਹੇਠ ਲਿਖਿਆਂ ਵਿੱਚੋਂ ਕਿਹੜਾ ਅਣ-ਆਕਸੀ ਜੀਵ ਹੈ ?
(ਉ) ਗਾਂ
(ਅ) ਖਮੀਰ
(ਈ ਡੱਡੂ
(ਸ) ਤਿੱਤਲੀ ।
ਉੱਤਰ-
(ਅ) ਖਮੀਰ ॥
(ii) ਸਰੀਰ ਤੋਂ ਬਾਹਰ ਨਿਕਲਣ ਵਾਲੀ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ
(ਉ) 0.4%
(ਅ) 4%
(ਇ) 4.4%
(ਸ) 14.4%.
ਉੱਤਰ-
(ਇ) 4.4%.
(iii) ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਹਨ
(ਉ) ਕਾਰਬੋਹਾਈਡੇਟ ਅਤੇ O2
(ਅ) ਇਥਾਇਲ ਅਲਕੋਹਲ ਅਤੇ CO2,
(ੲ) ਕਾਰਬੋਹਾਈਡੇਟ ਅਤੇ CO2,
(ਸ) ਇਥਾਇਲ ਅਲਕੋਹਲ ਅਤੇ O2
ਉੱਤਰ-
(ਅ) ਇਥਾਇਲ ਅਲਕੋਹਲ ਅਤੇ CO2.
(iv) ਮੱਛੀ ਦੇ ਸਾਹ-ਅੰਗ ਹਨ
(ਉ) ਚਮੜੀ
(ਅ) ਫੇਫੜੇ
(ਈ) ਗਲਫੜੇ
(ਸ) ਸਟੋਮੈਟਾ ।
ਉੱਤਰ-
(ੲ) ਗਲਫੜੇ ।
(v) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦਾ ਸਮਾਂ ਹੈ
(ਉ) ਰਾਤ
(ਅ) ਦਿਨ
(ਇ) ਦਿਨ ਅਤੇ ਰਾਤ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦਿਨ ॥
(vi) ਡੱਡੂ ਦੇ ਸਾਹ ਅੰਗ ਹਨ
(ਉ) ਫੇਫੜੇ ਅਤੇ ਚਮੜੀ
(ਅ) ਗਲਫੜੇ
ਇ) ਕੇਵਲ ਚਮੜੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਫੇਫੜੇ ਅਤੇ ਚਮੜੀ ।
(vii) ਸਜੀਵਾਂ ਦਾ ਮਹੱਤਵਪੂਰਨ ਜੈਵਿਕ ਪ੍ਰਮ ਹੈ
(ਉ) ਪਾਚਨ
(ਅ) ਜਨਣ
(ਈ) ਉਤਸਰਜਨ
(ਸ) ਸਾਹ ਕਿਰਿਆ ।
ਉੱਤਰ-
(ਸ) ਸਾਹ ਕਿਰਿਆ ।
(viii) ਕਿਹੜਾ ਜੀਵ ਸਾਹ ਲੈਣ ਲਈ ਇੱਕ ਤੋਂ ਵੱਧ ਅੰਗਾਂ ਦੀ ਵਰਤੋਂ ਕਰਦਾ ਹੈ ?
(ੳ) ਮੱਛੀ
(ਅ) ਕਾਕਰੋਚ
(ਈ) ਮਨੁੱਖ
(ਸ) ਡੱਡੂ !
ਉੱਤਰ-
(ਸ) ਡੱਡੂ ॥
(ix) ਕਾਕਰੋਚਾਂ ਦੇ ਸਰੀਰ ਵਿੱਚ ਹਵਾ ਪ੍ਰਵੇਸ਼ ਕਰਦੀ ਹੈ, ਉਨ੍ਹਾਂ ਦੇ –
(ਉ) ਫੇਫੜਿਆਂ ਦੁਆਰਾ
(ਅ) ਗਲਫੜਿਆਂ ਦੁਆਰਾ
(ਇ) ਸਪਾਇਰੇਕਲਾਂ ਦੁਆਰਾ
(ਸ) ਚਮੜੀ ਦੁਆਰਾ ।
ਉੱਤਰ-
(ਇ) ਸਪਾਇਰੇਕਲਾਂ ਦੁਆਰਾ ।
4. ਦੱਸੋ ਕਿ ਹੇਠ ਲਿਖੇ ਕਥਨ ‘ਠੀਕ ਹਨ ਜਾਂ ‘ਗਲਤ’ –
(i) ਬਹੁਤ ਜ਼ਿਆਦਾ ਕਸਰਤ ਕਰਦੇ ਸਮੇਂ ਵਿਅਕਤੀ ਦੀ ਸਾਹ-ਕਿਰਿਆ ਦਰ ਹੌਲੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,
(ii) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕੇਵਲ ਦਿਨ ਵਿੱਚ, ਜਦੋਂ ਕਿ ਸਾਹ-ਕਿਰਿਆ ਸਿਰਫ਼ ਰਾਤ ਵਿੱਚ ਹੁੰਦੀ ਹੈ ।
ਉੱਤਰ-
ਗ਼ਲਤ,
(iii) ਡੱਡੂ ਆਪਣੀ ਚਮੜੀ ਦੇ ਇਲਾਵਾ ਆਪਣੇ ਫੇਫੜਿਆਂ ਨਾਲ ਵੀ ਸਾਹ-ਕਿਰਿਆ ਕਰਦੇ ਹਨ ।
ਉੱਤਰ-
ਠੀਕ,
(iv) ਮੱਛੀਆਂ ਵਿੱਚ ਸਾਹ-ਖਿੱਚਣ ਲਈ, ਫੇਫੜੇ ਹੁੰਦੇ ਹਨ ।
ਉੱਤਰ-
ਗਲਤ
(v) ਅੰਦਰ ਸਾਹ-ਖਿੱਚਣ ਦੇ ਸਮੇਂ ਛਾਤੀ-ਖੋੜ ਦਾ ਆਇਤਨ ਵਧ ਜਾਂਦਾ ਹੈ ।
ਉੱਤਰ-
ਠੀਕ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਊਰਜਾ ਦੇਣ ਵਾਲੀਆਂ ਕਿਰਿਆਵਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਅਤੇ ਸਾਹ ਕਿਰਿਆ ।
ਪ੍ਰਸ਼ਨ 2.
ਆਕਸੀ ਸਾਹ ਕਿਰਿਆ ਦੇ ਉਤਪਾਦ ਕੀ ਹਨ ?
ਉੱਤਰ-
CO2, ਪਾਣੀ ਅਤੇ ਊਰਜਾ ।
ਪ੍ਰਸ਼ਨ 3.
ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਕਿਹੜੇ ਹਨ ?
ਉੱਤਰ-
C2H5OH (ਐਲਕੋਹਲ) ਅਤੇ CO2.
ਪ੍ਰਸ਼ਨ 4.
ਸਾਹ ਲੈਣ ਦੀ ਪਰਿਭਾਸ਼ਾ ਦਿਓ ।
ਉੱਤਰ-
ਸਾਹ ਲੈਣਾ-ਸਾਹ ਦੁਆਰਾ ਆਕਸੀਜਨ-ਯੁਕਤ ਹਵਾ ਨੂੰ ਸਰੀਰ ਦੇ ਅੰਦਰ ਲੈ ਜਾਣ ਅਤੇ ਸਾਹ ਛੱਡਦੇ ਹੋਏ ਕਾਰਬਨ-ਡਾਈਆਕਸਾਈਡ ਯੁਕਤ ਹਵਾ ਸਰੀਰ ਦੇ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ ।
ਪ੍ਰਸ਼ਨ 5.
ਸਾਹ ਕਿਰਿਆ ਦੇ ਦੋ ਚਰਣ ਕਿਹੜੇ ਹਨ ?
ਉੱਤਰ-
ਸਾਹ ਕਿਰਿਆ ਦੇ ਦੋ ਚਰਣ ਹਨ
- ਸਾਹ ਲੈਣਾ
- O2, ਦਾ ਕੋਸ਼ਿਕਾਵਾਂ ਵਿੱਚ ਉਪਯੋਗ ॥
ਪ੍ਰਸ਼ਨ 6.
ਅਣ-ਆਕਸੀ ਜੀਵ ਕਿਹੜੇ ਹਨ ?
ਉੱਤਰ-
ਉਹ ਜੀਵ ਜੋ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਜੀਊਂਦੇ ਰਹਿ ਸਕਦੇ ਹਨ, ਉਹਨਾਂ ਨੂੰ ਅਣ-ਆਕਸੀ ਜੀਵ ਕਹਿੰਦੇ ਹਨ ।
ਪ੍ਰਸ਼ਨ 7.
ਇੱਕ ਅਣ-ਆਕਸੀ ਜੀਵ ਦਾ ਉਦਾਹਰਨ ਦਿਓ ।
ਉੱਤਰ-
ਯੀਸਟ ।
ਪ੍ਰਸ਼ਨ 8.
ਕੋਸ਼ਿਕੀ ਸੁਆਸਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕੋਸ਼ਿਕਾ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਕੋਸ਼ਿਕੀ ਸੁਆਸਨ ਕਹਿੰਦੇ ਹਨ ।
ਪ੍ਰਸ਼ਨ 9.
ਕੋਸ਼ਿਕਾ ਨੂੰ ਕਿਨ੍ਹਾਂ ਕੰਮਾਂ ਦੇ ਲਈ ਊਰਜਾ ਦੀ ਜ਼ਰੂਰਤ ਹੈ ?
ਉੱਤਰ-
ਪਾਚਨ, ਸਥਾਨਾਂਤਰਣ, ਮਲ-ਤਿਆਗ, ਪ੍ਰਜਣਨ ਆਦਿ ਦੇ ਲਈ ।
ਪ੍ਰਸ਼ਨ 10.
ਲੱਤਾਂ ਵਿੱਚ ਕੜੇਲ ਦਾ ਕੀ ਕਾਰਨ ਹੈ ?
ਉੱਤਰ-
ਲੈਕਟਿਕ ਐਸਿਡ ਦਾ ਨਿਰਮਾਣ ॥
ਪ੍ਰਸ਼ਨ 11.
ਲੱਤਾਂ ਦੀਆਂ ਪੇਸ਼ੀਆਂ ਨੂੰ ਆਰਾਮ ਕਿਵੇਂ ਮਹਿਸੂਸ ਹੁੰਦਾ ਹੈ ?
ਉੱਤਰ-
ਗਰਮ ਪਾਣੀ ਨਾਲ ਨਹਾਉਣ ਨਾਲ ਜਾਂ ਸਰੀਰ ਦੀ ਮਾਲਿਸ਼ ਕਰਨ ਨਾਲ ।
ਪ੍ਰਸ਼ਨ 12.
ਡਾਇਆਵਾਮ ਕੀ ਹੈ ?
ਉੱਤਰ-
ਡਾਇਆਫ੍ਰਾਮ-ਛਾਤੀ ਖੋੜ ਦਾ ਆਧਾਰ ਇਕ ਪੇਸ਼ੀ ਪਰਤ ਹੈ, ਜਿਸਨੂੰ ਡਾਇਆਢਾਮ ਕਹਿੰਦੇ ਹਨ ।
ਪ੍ਰਸ਼ਨ 13.
ਸਾਹ ਦਰ ਕਦੋਂ ਵੱਧਦੀ ਹੈ ?
ਉੱਤਰ-
ਕਸਰਤ ਕਰਦੇ ਸਮੇਂ ਜਾਂ ਦੌੜਦੇ ਸਮੇਂ ।
ਪ੍ਰਸ਼ਨ 14.
ਸਾਹ ਬਾਹਰ ਕੱਢਦੇ ਸਮੇਂ ਛਾਤੀ-ਖੋੜ ਵਿੱਚ ਆਇਤਨ ਨੂੰ ਕੀ ਹੁੰਦਾ ਹੈ ?
ਉੱਤਰ-
ਆਇਤਨ ਘੱਟ ਹੋ ਜਾਂਦਾ ਹੈ ।
ਪ੍ਰਸ਼ਨ 15.
ਛਾਤੀ-ਖੋੜ ਵਿੱਚ ਆਇਤਨ ਕਦੋਂ ਵੱਧਦਾ ਹੈ ?
ਉੱਤਰ-
ਸਾਹ ਅੰਦਰ ਲੈਂਦੇ ਸਮੇਂ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਅਣ-ਆਕਸੀ ਸਾਹ ਕਿਰਿਆ ਕੀ ਹੈ ?
ਉੱਤਰ-
ਅਣ-ਆਕਸੀ ਸਾਹ ਕਿਰਿਆ-ਕੁੱਝ ਕੋਸ਼ਿਕਾਵਾਂ, ਜਿਵੇਂ ਬੈਕਟੀਰੀਆ ਅਤੇ ਯੀਸਟ ਆਕਸੀਜਨ ਦੀ ਗ਼ੈਰ-ਹਾਜ਼ਰੀ ਵਿੱਚ ਗੁਲੂਕੋਜ਼ ਨੂੰ ਐਲਕੋਹਲ ਅਤੇ CO2, ਵਿੱਚ ਵਿਖੰਡਿਤ ਕਰ ਸਕਦੇ ਹਨ । ਇਸ ਕਿਰਿਆ ਨੂੰ ਅਣ-ਆਕਸੀ ਸਾਹ ਕਿਰਿਆ ਕਹਿੰਦੇ ਹਨ ।
ਪ੍ਰਸ਼ਨ 2.
ਸਟੋਮੈਟਾ (Stomata) ਕੀ ਹੈ ? ਇਹਨਾਂ ਦੇ ਦੋ ਕੰਮ ਦੱਸੋ ।
ਉੱਤਰ-
ਸਟੋਮੈਟਾ (Stomata)-ਪੌਦਿਆਂ ਦੇ ਪੱਤਿਆਂ ਦੀ ਹੇਠਲੀ ਸਤਾ ਵਿੱਚ ਛੋਟੇ-ਛੋਟੇ ਛੇਕ ਸਟੋਮੈਟਾ ਅਖਵਾਉਂਦੇ ਹਨ । ਇਹਨਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ । ਇਹਨਾਂ ਦਾ ਖੁੱਲ੍ਹਣਾ ਜਾਂ ਬੰਦ ਹੋਣਾ ਪ੍ਰਕਾਸ਼ ਉੱਤੇ ਨਿਰਭਰ ਹੁੰਦਾ ਹੈ ।
ਕੰਮ-
- ਗੈਸਾਂ ਦਾ ਆਦਾਨ-ਪ੍ਰਦਾਨ
- ਵਾਸ਼ਪ-ਉਤਸਰਜਨ ਤੇ ਕੰਟਰੋਲ ਹੈ।
ਪ੍ਰਸ਼ਨ 3.
ਪੌਦਿਆਂ ਦੀ ਸਾਹ ਕਿਰਿਆ ਸਮਝਾਓ ।
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸੜਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 4.
ਕੀ ਸੁਆਸਨ ਸਾਹ ਲੈਣ ਦੇ ਸਮਾਨ ਹੈ ?
ਉੱਤਰ-
ਨਹੀਂ, ਦੋਨੋਂ ਕਿਰਿਆਵਾਂ ਸਮਾਨ ਨਹੀਂ ਹੁੰਦੀਆਂ । ਸਾਹ ਕਿਰਿਆ ਜਾਂ ਸੁਆਸਨ ਇੱਕ ਰਸਾਇਣਿਕ ਕਿਰਿਆ ਹੈ । ਇਸ ਵਿੱਚ ਭੋਜਨ ਦਾ ਆਕਸੀਕਰਨ ਹੁੰਦਾ ਹੈ ਅਤੇ ਊਰਜਾ ਨਿਰਮੁਕਤ ਹੁੰਦੀ ਹੈ । ਇਹ ਕੋਸ਼ਕੀ ਸਾਹ ਕਿਰਿਆ ਹੈ । ਸਾਹ ਲੈਣਾ ਇੱਕ ਭੌਤਿਕ ਕਿਰਿਆ ਹੈ, ਜਿਸ ਵਿੱਚ ਇੱਕ ਵਾਰ ਸਾਹ ਕਿਰਿਆ ਅੰਦਰ ਵੱਲ ਲੈਣਾ ਅਤੇ ਬਾਹਰ ਕੱਢਣ ਦੁਆਰਾ ਆਕਸੀਜਨ ਅੰਦਰ ਅਤੇ CO2, ਬਾਹਰ ਕੱਢਦੀ ਹੈ ਅਰਥਾਤ ਗੈਸਾਂ ਦਾ ਕੇਵਲ ਆਦਾਨ-ਪ੍ਰਦਾਨ ਹੁੰਦਾ ਹੈ ।
ਪ੍ਰਸ਼ਨ 5.
ਪੌਦਿਆਂ ਵਿੱਚ ਸੁਆਸਨ ਦੀ ਕੀ ਮਹੱਤਤਾ ਹੈ ?
ਉੱਤਰ-
ਪੌਦਿਆਂ ਵਿੱਚ ਸੁਆਸਨ ਦੀ ਮਹੱਤਤਾ-ਪੌਦਿਆਂ ਵਿੱਚ ਸੁਆਸਨ ਅੰਗ ਵਿੱਚ ਸਾਹ-ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹ ਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸਤ੍ਹਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 6.
ਆਕਸੀ ਸਾਹ ਕਿਰਿਆ ਦੀ ਰਸਾਇਣਿਕ ਸਮੀਕਰਣ ਲਿਖੋ ।
ਉੱਤਰ-
ਗੁਲੂਕੋਜ਼ + ਆਕਸੀਜਨ → ਕਾਰਬਨ-ਡਾਈਆਕਸਾਈਡ + ਜਲ ।ਪ੍ਰਸ਼ਨ 7.
ਸਾਹ ਬਾਹਰ ਕੱਢਣ ਅਤੇ ਸਾਹ ਲੈਣ ਲਈ ਛਾਤੀ-ਖੋੜ ਵਿੱਚ ਕੀ ਪਰਿਵਰਤਨ ਹੁੰਦਾ ਹੈ ?
ਉੱਤਰ-
ਛਾਤੀ ਖੋੜ ਵਿੱਚ ਪਰਿਵਰਤਨ :
- ਸਾਹ ਅੰਦਰ ਲੈਣ ਵਿੱਚ-ਪਸਲੀਆਂ ਉੱਪਰ ਅਤੇ ਬਾਹਰ ਵੱਲ ਨਿਕਲਦੀਆਂ ਹਨ, ਤਾਂਕਿ ਛਾਤੀ-ਖੋੜ ਦਾ ਆਇਤਨ ਵੱਧ ਜਾਂਦਾ ਹੈ ।
- ਸਾਹ ਬਾਹਰ ਕੱਢਦੇ ਸਮੇਂ-ਪਸਲੀਆਂ ਹੇਠਾਂ ਅਤੇ ਅੰਦਰ ਵੱਲ ਗਤੀ ਕਰਦੀਆਂ ਹਨ, ਜਿਸਦੇ ਵਿੱਚ ਛਾਤੀ-ਖੋੜ ਦਾ ਆਇਤਨ ਘੱਟ ਜਾਂਦਾ ਹੈ ।
ਪ੍ਰਸ਼ਨ 8.
ਪੌਦਿਆਂ ਵਿੱਚ ਸਾਹ ਕਿਰਿਆ ਦਾ ਕੀ ਮਹੱਤਵ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਸਾਹ ਕਿਰਿਆ ਵਿੱਚ ਊਰਜਾ ਯੁਕਤ ਭੋਜਨ (ਗੁਲੂਕੋਜ਼ ਅਤੇ ਫਰਕਟੋਜ਼) ਪਾਣੀ ਅਤੇ CO2, ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਕਾਫ਼ੀ ਮਾਤਰਾ ਵਿੱਚ ਊਰਜਾ ਨਿਰਮੁਕਤ ਕਰਦੇ ਹਨ ਜੋ ਜੀਵਨ ਭਰ ਲਈ ਹੈ । CO2, ਪੌਦਿਆਂ ਦੁਆਰਾ ਹੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਉਪਯੁਕਤ ਹੋ ਜਾਂਦੀ ਹੈ ।
ਪ੍ਰਸ਼ਨ 9.
ਮੱਛੀਆਂ ਵਿੱਚ ਸਾਹ ਕਿਰਿਆ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਮੱਛੀਆਂ ਜਲੀ ਜੰਤੂ ਹਨ । ਇਹਨਾਂ ਦੇ ਸਾਹ ਅੰਗ ਗਲਫ਼ੜੇ ਹਨ । ਗਲਫ਼ੜੇ ਪਾਣੀ ਨਾਲ ਭਿੱਜੇ ਰਹਿੰਦੇ ਹਨ ਅਤੇ ਘੁਲੀ ਹੋਈ ਆਕਸੀਜਨ ਪਾਣੀ ਵਿੱਚੋਂ ਲੈ ਲੈਂਦੇ ਹਨ ਅਤੇ ਕਾਰਬਨਡਾਈਆਕਸਾਈਡ ਪਾਣੀ ਵਿੱਚ ਸਰਲ ਵਿਸਰਣ ਵਿਧੀ ਦੁਆਰਾ ਛੱਡਦੇ ਹਨ । ਗਲਫ਼ੜੇ ਖੁਨ ਵਹਿਣੀਆਂ ਨਾਲ ਭਰਪੂਰ ਹੁੰਦੇ ਹਨ ।
7. ਵੱਡੇ ਉੱਤਰ ਵਾਲਾ ਪ੍ਰਸ਼ਨ-
ਪ੍ਰਸ਼ਨ-ਸਿੱਧ ਕਰੋ ਕਿ ਸਾਹ ਬਾਹਰ ਕੱਢਦੇ ਸਮੇਂ ਹਵਾ ਵਿੱਚ CO2, ਦੀ ਉਪਲੱਬਧਤਾ ਹੁੰਦੀ ਹੈ ।
ਉੱਤਰ-
ਦੋ ਸਾਫ਼ ਕੱਚ ਦੀਆਂ ਪਰਖਨਲੀਆਂ ਲਉ । ਦੋਨਾਂ ਵਿੱਚ ਤਾਜ਼ਾ ਚੂਨੇ ਦਾ ਪਾਣੀ ਪਾਉ । ਕਾਰਕ ਦੇ ਢੱਕਣਾਂ ਨਾਲ ਦੋਨੋਂ ਨਲੀਆਂ ਬੰਦ ਕਰੋ । ਕਾਰਕ ਦੇ ਦੋ ਛੇਕਾਂ ਵਿੱਚ ਨਲੀਆਂ ਪਾਓ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਸਾਹ ਬਾਹਰ ਕੱਢਦੇ ਸਮੇਂ ਨਲੀ ਵਿੱਚ ਫੂਕ ਮਾਰੋ । ਕੱਚ ਦੀ ਪਰਖਨਲੀ ਵਿੱਚ ਚੂਨੇ ਦਾ ਪਾਣੀ ਦੁਧੀਆ ਹੋ ਜਾਵੇਗਾ । ਜਿਸ ਤੋਂ ਪਤਾ ਚਲਦਾ ਹੈ ਕਿ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ ।