Punjab State Board PSEB 7th Class Social Science Book Solutions Civics Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Exercise Questions, and Answers.
PSEB Solutions for Class 7 Social Science Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ
Social Science Guide for Class 7 PSEB ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Questions, and Answers
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ ) ਵਿਚ ਲਿਖੋ-
ਪ੍ਰਸ਼ਨ 1.
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਕੀ ਸੰਬੰਧ ਹੈ ?
ਉੱਤਰ-
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਡੂੰਘਾ ਸੰਬੰਧ ਹੈ । ਇਹ ਲੋਕਾਂ ਨੂੰ ਲੋਕਤੰਤਰੀ ਦੇਸ਼ ਵਿਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਹੈ । ਇਹ ਉਨ੍ਹਾਂ ਨੂੰ ਸਰਕਾਰ ਦੇ ਕੰਮਾਂ ਪ੍ਰਤੀ ਸੁਚੇਤ ਕਰਦਾ ਹੈ । ਇਹ ਲੋਕਮਤ ਨੂੰ ਅੱਗੇ ਵਧਾਉਂਦਾ ਹੈ, ਜੋ ਲੋਕਤੰਤਰ ਦੀ ਆਤਮਾ ਹੈ । ਇਸ ਲਈ ਜਨਤਕ ਸੰਚਾਰ ਨੂੰ ਲੋਕਤੰਤਰ ਦਾ ਚਾਨਣ-ਮੁਨਾਰਾ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਜਨਤਕ ਸੰਚਾਰ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਕੰਪਿਊਟਰ ਜਨਤਕ ਸੰਚਾਰ ਦੇ ਮੁੱਖ ਆਧੁਨਿਕ ਸਾਧਨ ਹਨ । ਇਸ ਨਾਲ ਅਨਪੜ੍ਹ ਲੋਕਾਂ ਨੂੰ ਵੀ ਸਰਕਾਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ, ਜਿਸ ਦੇ ਆਧਾਰ ਤੇ ਉਹ ਆਪਣੇ ਮਤ ਦਾ ਨਿਰਮਾਣ ਕਰ ਸਕਦੇ ਹਨ ।
ਪ੍ਰਸ਼ਨ 3.
‘‘ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ’’ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੂਚਨਾ ਦੇ ਅਧਿਕਾਰ ਅਨੁਸਾਰ ਲੋਕ ਕੋਈ ਵੀ ਅਜਿਹੀ ਸੂਚਨਾ ਪ੍ਰਾਪਤ ਕਰ ਸਕਦੇ ਹਨ, ਜਿਸਦਾ ਉਨ੍ਹਾਂ ‘ਤੇ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਪ੍ਰਭਾਵ ਪੈਂਦਾ ਹੈ । ਇਹ ਕਿਸੇ ਵੀ ਅਧਿਕਾਰੀ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਜਾਂ ਨਿੱਜੀ ਤੌਰ ‘ਤੇ ਪੁੱਛ-ਗਿੱਛ ਕਰਨ ਦਾ ਅਧਿਕਾਰ ਹੈ ।
ਪ੍ਰਸ਼ਨ 4.
ਵਿਗਿਆਪਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਹਰੇਕ ਉਤਪਾਦਕ ਆਪਣੀ ਵਸਤੂ ਨੂੰ ਵੱਧ ਤੋਂ ਵੱਧ ਵੇਚਣਾ ਚਾਹੁੰਦਾ ਹੈ । ਇਸ ਲਈ ਉਹ ਲੋਕਾਂ ਦਾ ਧਿਆਨ ਆਪਣੇ ਉਤਪਾਦ ਵੱਲ ਖਿੱਚਣ ਦਾ ਯਤਨ ਕਰਦਾ ਹੈ । ਇਸਦੇ ਲਈ ਉਹ ਜੋ ਸਾਧਨ ਅਪਣਾਉਂਦਾ ਹੈ, ਉਸਨੂੰ ਵਿਗਿਆਪਨ ਕਹਿੰਦੇ ਹਨ ।
ਪ੍ਰਸ਼ਨ 5.
ਵਿਗਿਆਪਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਵਿਗਿਆਪਨ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ
- ਵਪਾਰਿਕ ਵਿਗਿਆਪਨ
- ਸਮਾਜਿਕ ਵਿਗਿਆਪਨ ।
ਵਪਾਰਿਕ ਵਿਗਿਆਪਨ ਕਿਸੇ ਵਸਤੂ ਦੀ ਮੰਗ ਨੂੰ ਵਧਾਉਂਦੇ ਹਨ, ਜਦਕਿ ਸਮਾਜਿਕ ਵਿਗਿਆਪਨ ਸਮਾਜ ਸੇਵਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿਚ ਸਹਾਇਤਾ ਪਹੁੰਚਾਉਂਦੇ ਹਨ ।
ਪ੍ਰਸ਼ਨ 6.
ਵਿਗਿਆਪਨ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਵਿਗਿਆਪਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ
- ਕਿਸੇ ਵਿਸ਼ੇਸ਼ ਵਸਤੂ ਬਾਰੇ ਸੂਚਨਾ ਦੇਣਾ ਅਰਥਾਤ ਇਹ ਜਾਣਕਾਰੀ ਦੇਣਾ ਕਿ ਕਿਸੇ ਵਸਤੂ ਨੂੰ ਕਿੱਥੋਂ ਖ਼ਰੀਦਣਾ ਹੈ ਅਤੇ ਕਿਵੇਂ ਵਰਤੋਂ ਵਿਚ ਲਿਆਉਣਾ ਹੈ ।
- ਲੋਕਾਂ ਨੂੰ ਉਤਪਾਦ ਖ਼ਰੀਦਣ ਲਈ ਪ੍ਰੇਰਿਤ ਕਰਨਾ ।
- ਸੰਬੰਧਤ ਸੰਸਥਾ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਲਿਆਉਣਾ ॥
ਪ੍ਰਸ਼ਨ 7.
ਸਮਾਜਿਕ ਵਿਗਿਆਪਨ ਤੋਂ ਕੀ ਭਾਵ ਹੈ ?
ਉੱਤਰ-
ਸਮਾਜਿਕ ਵਿਗਿਆਪਨ ਉਸ ਵਿਗਿਆਪਨ ਨੂੰ ਕਿਹਾ ਜਾਂਦਾ ਹੈ, ਜਿਸਦੇ ਦੁਆਰਾ ਸਮਾਜ ਕਲਿਆਣ ਲਈ ਪ੍ਰਯੋਗ ਹੋਣ ਵਾਲੀਆਂ ਸੇਵਾਵਾਂ ਦਾ ਵਿਗਿਆਪਨ ਕੀਤਾ ਜਾਂਦਾ ਹੈ । ਅਜਿਹੇ ਵਿਗਿਆਪਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ, ਕੁਦਰਤੀ ਆਫ਼ਤਾਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹ ਦਿੰਦੇ ਹਨ । ਦੂਜੇ ਸ਼ਬਦਾਂ ਵਿਚ ਸਮਾਜਿਕ ਵਿਗਿਆਪਨਾਂ ਤੋਂ ਭਾਵ ਸਮਾਜ-ਕਲਿਆਣ ਦੇ ਵਿਗਿਆਪਨਾਂ ਤੋਂ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਵਪਾਰਿਕ ਵਿਗਿਆਪਨ ਵਿਚ ਕੀ ਕੁੱਝ ਹੁੰਦਾ ਹੈ ?
ਉੱਤਰ-
ਵਪਾਰਿਕ ਵਿਗਿਆਪਨ ਖ਼ਰੀਦਦਾਰ ਜਾਂ ਖ਼ਪਤਕਾਰ ਨਾਲ ਜੁੜਿਆ ਹੋਇਆ ਹੈ । ਖ਼ਪਤਕਾਰਾਂ ਵਿਚ ਜ਼ਿਆਦਾਤਰ ਖ਼ਪਤਕਾਰੀ ਚੀਜ਼ਾਂ ਦੇ ਖ਼ਰੀਦਦਾਰ ਸ਼ਾਮਲ ਹਨ । ਉਹ ਆਪਣੇ ਵਰਤਣ ਲਈ ਜਾਂ ਘਰ ਲਈ ਚੀਜ਼ਾਂ ਖ਼ਰੀਦਦੇ ਹਨ । ਇਨ੍ਹਾਂ ਵਸਤਾਂ ਵਿਚ ਮੁੱਖ ਤੌਰ ‘ਤੇ ਖਾਣ ਦੀਆਂ ਚੀਜ਼ਾਂ, ਜਿਵੇਂ ਰਾਸ਼ਨ-ਪਾਣੀ, ਕੱਪੜੇ ਅਤੇ ਬਿਜਲਈ ਚੀਜ਼ਾਂ ਜਿਵੇਂ ਕਿ ਰੇਡੀਓ, ਟੀ.ਵੀ., ਫਰਿੱਜ ਆਦਿ ਸ਼ਾਮਿਲ ਹਨ । ਲੱਖਾਂ ਦੀ ਗਿਣਤੀ ਵਿਚ ਖ਼ਰੀਦਦਾਰ ਨੂੰ ਖਿੱਚਣ ਲਈ ਵੇਚਕਾਰ ਵੇਚਣ ਵਾਲੇ ਕਈ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ ।
ਉਹ ਅਖ਼ਬਾਰਾਂ, ਮੈਗਜ਼ੀਨ, ਟੈਲੀਵਿਜ਼ਨ, ਰੇਡੀਓ ਦੁਆਰਾ ਆਪਣੇ ਸਮਾਨ ਦਾ ਵਿਗਿਆਪਨ ਕਰਦੇ ਹਨ | ਚੀਜ਼ਾਂ ਵੇਚਣ ਦਾ ਸਭ ਤੋਂ ਪੁਰਾਣਾ ਢੰਗ ਗਲੀਆਂ ਵਿਚ ਆਵਾਜ਼ ਦੇ ਕੇ ਫੇਰੀ ਕਰਨਾ ਹੈ । ਇਹ ਢੰਗ ਅੱਜ ਵੀ ਸਬਜ਼ੀਆਂ, ਫਲ ਅਤੇ ਹੋਰ ਕਈ ਚੀਜ਼ਾਂ ਵੇਚਣ ਵਾਲੇ ਵਰਤਦੇ ਹਨ । ਇਹ ਵਿਗਿਆਪਨ ਖ਼ਰੀਦਦਾਰਾਂ ਨਾਲ ਸਿੱਧੀ ਅਪੀਲ ਕਰਕੇ ਚੀਜ਼ਾਂ ਦੀ ਵਿਕਰੀ ਕਰਦੇ ਹਨ | ਅਜਿਹੇ ਵਿਗਿਆਪਨ ਨੂੰ ਖ਼ਪਤਕਾਰ ਵਿਗਿਆਪਨ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਕਿਹੜੇ-ਕਿਹੜੇ ਢੰਗ ਅਪਣਾਉਂਦੇ ਹਨ ?
ਉੱਤਰ-
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਹੇਠ ਲਿਖੇ ਸਾਧਨਾਂ ਨਾਲ ਵਿਗਿਆਪਨ ਕਰਦੇ ਹਨ
- ਗਲੀਆਂ ਵਿਚ ਫੇਰੀ ਲਗਾ ਕੇ ।
- ਅਖ਼ਬਾਰਾਂ, ਮੈਗਜ਼ੀਨ ਆਦਿ ਵਿਚ ਆਪਣੇ ਇਸ਼ਤਿਹਾਰ ਦੇ ਕੇ ।
- ਰੇਡੀਓ, ਟੈਲੀਵਿਯਨ ‘ਤੇ ਆਪਣੇ ਵਿਗਿਆਪਨ ਦੇ ਕੇ ।
ਪ੍ਰਸ਼ਨ 3.
ਸਰਵਜਨਕ ਸੇਵਾਵਾਂ ਨਾਲ ਸੰਬੰਧਤ ਦੋ ਵਿਗਿਆਪਨਾਂ ਦੇ ਨਾਂ ਦੱਸੋ।
ਉੱਤਰ-
ਸਰਵਜਨਕ ਸੇਵਾਵਾਂ ਦੇ ਮੁੱਖ ਵਿਗਿਆਪਨ ਹੇਠ ਲਿਖੇ ਵਿਸ਼ਿਆਂ ਨਾਲ ਸੰਬੰਧਤ ਹੁੰਦੇ ਹਨ –
- ਸਮਾਜਿਕ ਮੁੱਦੇ
- ਪਰਿਵਾਰ ਨਿਯੋਜਨ
- ਪੋਲੀਓ ਦਾ ਖ਼ਾਤਮਾ
- ਕੈਂਸਰ ਤੋਂ ਬਚਾਓ
- ਏਡਸ ਪ੍ਰਤੀ ਜਾਗਰੂਕਤਾ
- ਭਰੂਣ ਹੱਤਿਆ ਨੂੰ ਰੋਕਣਾ
- ਸਮੁਦਾਇਕ ਮੇਲ ਮਿਲਾਪ
- ਰਾਸ਼ਟਰੀ ਏਕਤਾ
- ਕੁਦਰਤੀ ਆਫ਼ਤਾਂ
- ਖੂਨ ਦਾਨ
- ਸੜਕ ਸੁਰੱਖਿਆ ਆਦਿ ।
ਪ੍ਰਸ਼ਨ 4.
ਵਿਗਿਆਪਨ ਸੰਬੰਧੀ ਅਧਿਨਿਯਮਾਂ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਵਿਗਿਆਪਨ ਆਪਣੇ ਆਪ ਵਿਚ ਨਾ ਚੰਗਾ ਹੈ, ਨਾ ਉਰਾ | ਪਰ ਇਹ ਇਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਚੰਗੇ ਜਾਂ ਬੁਰੇ ਢੰਗ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸਦਾ ਸਮਾਜ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਇਸ ਲਈ ਬੁਰੀ ਵਸਤੂ ਨੂੰ ਉਤਸ਼ਾਹ ਦੇਣ ਵਾਲੀਆਂ ਵਸਤਾਂ ਦੇ ਵਿਗਿਆਪਨਾਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਇਨ੍ਹਾਂ ‘ਤੇ ਵਿਸ਼ੇਸ਼ ਅਧਿਨਿਯਮ ਬਣਾ ਕੇ ਹੀ ਰੋਕ ਲਗਾਈ ਜਾ ਸਕਦੀ ਹੈ । ਉਦਾਹਰਨ ਲਈ ਅਮਰੀਕਾ ਵਿਚ ਤੰਬਾਕੂ ਦੇ ਵਿਗਿਆਪਨ ‘ਤੇ ਕਾਨੂੰਨੀ ਰੋਕ ਲਗਾ ਦਿੱਤੀ ਗਈ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਪਨ ਸੰਬੰਧੀ ਅਧਿਨਿਯਮ ਬਹੁਤ ਜ਼ਰੂਰੀ ਹੈ ਤਾਂ ਕਿ ਬੁਰੀਆਂ ਵਸਤਾਂ ਤੋਂ ਬਚਿਆ ਜਾ ਸਕੇ ।
ਪ੍ਰਸ਼ਨ 5.
ਉਨ੍ਹਾਂ ਨੈਤਿਕ ਨਿਯਮਾਂ ਦਾ ਵੇਰਵਾ ਦਿਓ, ਜਿਹਨਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜ਼ਰੂਰੀ ਹੈ ?
ਉੱਤਰ-
ਮੀਡੀਏ ਦੁਆਰਾ ਹੇਠ ਲਿਖੇ ਨੈਤਿਕ ਨਿਯਮਾਂ ਦਾ ਅਪਣਾਇਆ ਜਾਣਾ ਜ਼ਰੂਰੀ ਹੈ-
- ਸੁਤੰਤਰ ਰਹਿ ਕੇ ਲੋਕਾਂ ਤਕ ਸਹੀ ਅਤੇ ਸੱਚੀ ਸੂਚਨਾ ਪਹੁੰਚਾਉਣਾ ।
- ਲੋਕ ਕਲਿਆਣ ਨੂੰ ਉਤਸ਼ਾਹ ਦੇਣਾ ।
- ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਤਾਂ ਕਿ ਉਹ ਸਵੈ-ਸ਼ਾਸਨ ਚਲਾਉਣ ਯੋਗ ਨਾਗਰਿਕ ਬਣ ਸਕਣ ।
- ਸੰਪਰਦਾਇਕ ਤਣਾਓ ਪੈਦਾ ਨਾ ਹੋਣ ਦੇਣਾ ।
- ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਾਲੀ ਸੂਚਨਾ ਦਾ ਸੰਚਾਰ ਕਰਨਾ ।
- ਸਮਾਜਿਕ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ।
(ਈ) ਖ਼ਾਲੀ ਥਾਂਵਾਂ ਭਰੋ –
ਪ੍ਰਸ਼ਨ 1.
ਜਨਤਕ ਸੰਚਾਰ ਆਧੁਨਿਕ ਸ਼ਾਸਨ ਪ੍ਰਣਾਲੀ ਦੇ ਨੁਕਸ ਦੱਸਣ ਲਈ ਇਕ …………. ਸਾਧਨ ਹੈ ।
ਉੱਤਰ-
ਸ਼ਕਤੀਸ਼ਾਲੀ ਅਤੇ ਸਿੱਧਾ
ਪ੍ਰਸ਼ਨ 2.
ਜਨਤਕ ਸੰਚਾਰ ਦੀ ਮੁੱਖ ਭੂਮਿਕਾ …………. ਪ੍ਰਦਾਨ ਕਰਨਾ ਹੈ ।
ਉੱਤਰ-
ਸਹੀ ਸੂਚਨਾ
ਪ੍ਰਸ਼ਨ 3.
……………. ਤੋਂ ਭਾਵ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਢੰਗ ਨਾਲ ਨਿਭਾਉਣਾ ।
ਉੱਤਰ-
ਸਦਾਚਾਰ
ਪ੍ਰਸ਼ਨ 4.
ਵਿਗਿਆਪਨ ਆਪਣੇ …………. ਦੇ ਆਧਾਰ ‘ਤੇ ਵੱਖਰੇ-ਵੱਖਰੇ ਹਨ ।
ਉੱਤਰ-
ਉਦੇਸ਼
ਪ੍ਰਸ਼ਨ 5.
ਕਿਸੇ ਵਸਤੂ ਦੀ …………. ਨੂੰ ਵਧਾਉਣਾ ਵਿਗਿਆਪਨ ਦਾ ਮੁੱਖ ਉਦੇਸ਼ ਹੈ ।
ਉੱਤਰ-
ਵਿਕਰੀ ਜਾਂ ਮੰਗ
ਪ੍ਰਸ਼ਨ 6.
ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਹੱਕ ਵਿਚ …………… ਵਿਗਿਆਪਨ ਹੁੰਦਾ ਹੈ ।
ਉੱਤਰ-
ਰਾਜਨੀਤਿਕ ॥
(ਸ) ਬਹੁ-ਵਿਕਲਪੀ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਜਨਤਕ ਸੰਚਾਰ ਦੇ ਬਿਜਲਈ ਸਾਧਨ ਦਾ ਨਾਂ ਲਿਖੋ ।
(1) ਅਖ਼ਬਾਰ
(2) ਮੈਗਜ਼ੀਨ
(3) ਟੈਲੀਵਿਜ਼ਨ ।
ਉੱਤਰ-
(3) ਟੈਲੀਵਿਜ਼ਨ ।
ਪ੍ਰਸ਼ਨ 2.
ਵਿਗਿਆਪਨ ਦੀਆਂ ਮੁੱਖ ਕਿਸਮਾਂ ਕਿੰਨੀਆਂ ਹਨ ?
(1) ਦੋ
(2) ਚਾਰ
(3) ਛੇ ।
ਉੱਤਰ-
(1) ਦੋ
ਪ੍ਰਸ਼ਨ 3.
ਕਿਸ ਦੇਸ਼ ਵਿਚ ਪ੍ਰੈੱਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਪ੍ਰਕਾਸ਼ ਸਤੰਭ ਕਿਹਾ ਜਾਂਦਾ ਹੈ ?
(1) ਅਫਗਾਨਿਸਤਾਨ
(2) ਭਾਰਤ
(3) ਚੀਨ ।
ਉੱਤਰ-
(2) ਭਾਰਤ ।
(ਹ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗ਼ਲਤ (✗) ਦਾ ਨਿਸ਼ਾਨ ਲਾਓ-
ਪ੍ਰਸ਼ਨ 1.
ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗ ਨਾਲ ਸੰਪਰਕ ਕਰਨ ਨੂੰ ਜਨਤਕ ਸੰਚਾਰ ਕਿਹਾ ਜਾਂਦਾ ਹੈ ।
ਉੱਤਰ-
(✓)
ਪ੍ਰਸ਼ਨ 2.
ਐੱਸ ਲੋਕਤੰਤਰ ਦਾ ਚਾਨਣ ਮੁਨਾਰਾ ਹੈ ।
ਉੱਤਰ-
(✓)
ਪ੍ਰਸ਼ਨ 3.
ਵਿਗਿਆਪਨ ਦੀਆਂ ਮੁੱਖ ਕਿਸਮਾਂ-ਵਪਾਰਕ ਵਿਗਿਆਪਨ ਅਤੇ ਸਮਾਜਿਕ ਵਿਗਿਆਪਨ ਹਨ ।
ਉੱਤਰ-
(✓)
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਜਨਤਕ ਸੰਚਾਰ (ਮੀਡੀਆ) ਕਿਸਨੂੰ ਕਹਿੰਦੇ ਹਨ ?
ਉੱਤਰ-
ਲੋਕਾਂ ਦੇ ਸਮੂਹ ਦੇ ਨਾਲ ਸੰਪਰਕ ਕਰਨ ਦੇ ਅਲੱਗ-ਅਲੱਗ ਢੰਗਾਂ ਨੂੰ ਮੀਡੀਆ ਕਹਿੰਦੇ ਹਨ ।
ਪ੍ਰਸ਼ਨ 2.
ਜਨਤਕ ਸੰਚਾਰ (ਮੀਡੀਆ) ਦੇ ਕੁੱਝ ਉਦਾਹਰਨ ਦਿਓ ।
ਉੱਤਰ-
ਅਖ਼ਬਾਰਾਂ, ਰੇਡਿਓ, ਟੈਲੀਵਿਜ਼ਨ, ਸਿਨੇਮਾ, ਪ੍ਰਿੰਸ, ਰਾਜਨੀਤਿਕ ਦਲ, ਚੋਣਾਂ ਆਦਿ ।
ਪ੍ਰਸ਼ਨ 3.
ਸਭ ਤੋਂ ਮਹੱਤਵਪੂਰਨ ਮੀਡੀਆ ਕਿਹੜਾ ਹੈ ?
ਉੱਤਰ-
ਐੱਸ, ਜਿਸ ਵਿਚ ਅਖ਼ਬਾਰਾਂ, ਮੈਗਜ਼ੀਨ, ਪੁਸਤਕਾਂ ਆਦਿ ਸ਼ਾਮਿਲ ਹਨ ।
ਪ੍ਰਸ਼ਨ 4.
ਐੱਸ ਦਾ ਕੀ ਮਹੱਤਵ ਹੈ ?
ਉੱਤਰ-
ਪੈਂਸ ਲੋਕਤੰਤਰਿਕ ਰਾਜ ਵਿਚ ਲੋਕਮਤ ਦਾ ਨਿਰਮਾਣ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਇਸ ਵਿਚ ਅਖ਼ਬਾਰਾਂ, ਮੈਗਜ਼ੀਨ ਆਦਿ ਸ਼ਾਮਿਲ ਹਨ । ਰੋਜ਼ਾਨਾ ਅਖ਼ਬਾਰ ਅਤੇ ਮੈਗਜ਼ੀਨ ਲੋਕਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੂਚਨਾਵਾਂ ਪ੍ਰਦਾਨ ਕਰਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਰਾਜਨੀਤਿਕ ਦਲਾਂ ਦੀ ਵਿਚਾਰਧਾਰਾ, ਸੰਗਠਨ ਨੀਤੀਆਂ ਅਤੇ ਸਰਕਾਰੀ ਕਾਰਜਕ੍ਰਮ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ ।
ਪ੍ਰਸ਼ਨ 5.
ਜਨਤਕ ਸੰਚਾਰ (ਮੀਡੀਆ) ਦੇ ਤੌਰ ‘ਤੇ ਰਾਜਨੀਤਿਕ ਦਲਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜਨੀਤਿਕ ਦਲ ਮੀਟਿੰਗਾਂ, ਧਰਨਿਆਂ ਅਤੇ ਚੋਣ-ਘੋਸ਼ਣਾ-ਪੱਤਰਾਂ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰ ਦੇ ਕੰਮਾਂ ਅਤੇ ਕਮਜ਼ੋਰੀਆਂ ਦੇ ਸੰਬੰਧ ਵਿਚ ਸਿੱਖਿਅਤ ਕਰਦੇ ਹਨ । ਉਹ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਦੀ ਜਾਣਕਾਰੀ ਦਿੰਦੇ ਹਨ । ਇਸ ਤਰ੍ਹਾਂ ਰਾਜਨੀਤਿਕ ਦਲ ਲੋਕਮਤ ਦਾ ਨਿਰਮਾਣ ਕਰਨ ਅਤੇ ਉਸਨੂੰ ਪ੍ਰਗਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
ਪ੍ਰਸ਼ਨ 6.
ਚੋਣਾਂ ਸੰਤੁਲਿਤ ਲੋਕਮਤ ਬਣਾਉਣ ਵਿਚ ਕਿਵੇਂ ਸਹਾਇਤਾ ਕਰਦੀਆਂ ਹਨ ?
ਉੱਤਰ-
ਚੋਣਾਂ ਦੇ ਸਮੇਂ ਸਾਰੇ ਰਾਜਨੀਤਿਕ ਦਲ ਚੋਣਾਂ ਜਿੱਤਣ ਲਈ ਲੋਕਾਂ ਨੂੰ ਆਪਣੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਹੋਰਨਾਂ ਦਲਾਂ ਦੀਆਂ ਅਸਫਲਤਾਵਾਂ ਬਾਰੇ ਦੱਸ ਕੇ ਸਿੱਖਿਅਤ ਕਰਦੇ ਹਨ । ਇਸ ਲਈ ਲੋਕ ਵੱਖ-ਵੱਖ ਦਲਾਂ ਦੇ ਵਿਚਾਰ ਸੁਣ ਕੇ ਆਪਣਾ ਸੰਤੁਲਿਤ ਮਤ ਬਣਾਉਂਦੇ ਹਨ ।
ਪ੍ਰਸ਼ਨ 7.
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਿਹੜੇ-ਕਿਹੜੇ ਰਾਜਾਂ ਨੇ ਬਣਾਏ ਹਨ ?
ਉੱਤਰ-
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਈ ਰਾਜਾਂ ਨੇ ਬਣਾਇਆ ਹੈ । ਸਭ ਤੋਂ ਪਹਿਲਾਂ ਅਜਿਹਾ ਅਧਿਨਿਯਮ ਰਾਜਸਥਾਨ ਸਰਕਾਰ ਦੁਆਰਾ 2000 ਵਿਚ ਪਾਸ ਕੀਤਾ ਗਿਆ ਸੀ । ਇਸਦੇ ਅਧੀਨ ਜਨਤਾ ਸਰਕਾਰ ਦੇ ਸ਼ਾਸਨ ਸੰਬੰਧੀ ਹਰ ਤੱਥ ਬਾਰੇ ਸੂਚਨਾ ਪ੍ਰਾਪਤ ਕਰ ਸਕਦੀ ਹੈ । 2000 ਦੇ ਬਾਅਦ ਅਜਿਹੇ ਅਧਿਨਿਯਮ ਮਹਾਂਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਗੋਆ ਅਤੇ ਪੰਜਾਬ ਰਾਜਾਂ ਦੁਆਰਾ ਵੀ ਪਾਸ ਕੀਤੇ ਗਏ ਹਨ ।
ਪ੍ਰਸ਼ਨ 8.
ਸੂਚਨਾ ਅਧਿਕਾਰ ਨਿਯਮ ਦਾ ਕੀ ਮਹੱਤਵ ਹੈ ?
ਉੱਤਰ-
ਸੂਚਨਾ ਅਧਿਕਾਰ ਨਿਯਮ ਭ੍ਰਿਸ਼ਟ ਅਧਿਕਾਰੀਆਂ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਦਾ ਮਹੱਤਵਪੂਰਨ ਹਥਿਆਰ ਹੈ । ਇਸ ਲਈ ਇਸ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ ।
ਪ੍ਰਸ਼ਨ 9.
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਅਤਿ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਸਮਾਜ ਕਲਿਆਣ ਅਤੇ ਸਮਾਜ ਸੁਧਾਰ ਦੇ ਖੇਤਰ ਵਿਚ ਵਿਗਿਆਪਨ ਦਾ ਬਹੁਤ ਯੋਗਦਾਨ ਹੈ । ਇਹ ਲੋਕਾਂ ਨੂੰ ਅਜਿਹੇ ਕੰਮਾਂ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣਾ ਅਤੇ ਪੂਰੇ ਸਮਾਜ ਦਾ ਭਲਾ ਹੁੰਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ
1. ਪੱਤਰਕਾਰਿਤਾ (ਪ੍ਰਿੰਸ) | (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ |
2. ਟੈਲੀਵਿਜ਼ਨ | (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ |
3. ਵਪਾਰਕ ਵਿਗਿਆਪਨ | (iii) ਸੜਕ ਸੁਰੱਖਿਆ, ਖੂਨਦਾਨ ਆਦਿ ਦੇ ਵਿਗਿਆਪਨ |
4. ਸਮਾਜਿਕ ਵਿਗਿਆਪਨ | (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ ॥ |
ਉੱਤਰ-
1. ਪੱਤਰਕਾਰਿਤਾ (ਐੱਸ) | (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ |
2. ਟੈਲੀਵਿਜ਼ਨ | (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ |
3. ਵਪਾਰਕ ਵਿਗਿਆਪਨ | (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ |
4. ਸਮਾਜਿਕ ਵਿਗਿਆਪਨ | (iii) ਸੜਕ ਸੁਰੱਖਿਆ, ਖੁਨਦਾਨ ਆਦਿ ਦੇ ਵਿਗਿਆਪਨ । |