PSEB 8th Class Agriculture Solutions Chapter 4 ਸੂਰਜੀ ਊਰਜਾ

Punjab State Board PSEB 8th Class Agriculture Book Solutions Chapter 4 ਸੂਰਜੀ ਊਰਜਾ Textbook Exercise Questions and Answers.

PSEB Solutions for Class 8 Agriculture Chapter 4 ਸੂਰਜੀ ਊਰਜਾ

Agriculture Guide for Class 8 PSEB ਸੂਰਜੀ ਊਰਜਾ Textbook Questions and Answers

ਅਭਿਆਸ
(ੳ) ਇਕ-ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਸੋਲਰ ਵਾਟਰ ਹੀਟਰ ਦਾ ਮੁੱਖ ਲਾਭ ਕੀ ਹੈ ?
ਉੱਤਰ-
ਇਹ 100 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਪਾਣੀ ਗਰਮ ਕਰਨ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 2.
ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਕੋਲਾ, ਪੈਟਰੋਲੀਅਮ ਪਦਾਰਥ ਆਦਿ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 3.
ਗੈਰ-ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸੂਰਜੀ ਊਰਜਾ, ਬਾਇਓ ਗੈਸ ।

ਪ੍ਰਸ਼ਨ 4.
ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਰਤੋਂ ਦੇ ਪੱਧਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਵਪਾਰਿਕ ਅਤੇ ਪਰਿਵਾਰਕ ।

ਪ੍ਰਸ਼ਨ 5.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਦੋ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਪਾਲਕ, ਮੇਥੀ, ਮਿਰਚਾਂ, ਟਮਾਟਰ ।

ਪ੍ਰਸ਼ਨ 6.
ਵਪਾਰਿਕ ਪੱਧਰ ਤੇ ਸੋਲਰ ਡਰਾਇਰ ਵਿਚ ਖੇਤੀਬਾੜੀ ਪਦਾਰਥਾਂ ਦੀ ਕਿੰਨੀ ਮਾਤਰਾ ਇਕ ਵਾਰ ਵਿਚ ਸੁਕਾਈ ਜਾ ਸਕਦੀ ਹੈ ?
ਉੱਤਰ-
20 ਤੋਂ 30 ਕਿਲੋ ਖੇਤੀਬਾੜੀ ਪਦਾਰਥ ।

ਪ੍ਰਸ਼ਨ 7.
ਸੋਲਰ ਕੁੱਕਰ ਦਾ ਮੁੱਖ ਕੀ ਲਾਭ ਹੈ ?
ਉੱਤਰ-
ਇਹ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 8.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤੱਕ ਰਵਾਇਤੀ ਬਾਲਣ ਬਚ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 9.
ਸੋਲਰ ਲਾਲਟੈਣ ਦੀ ਵਰਤੋਂ ਕਿੰਨੇ ਘੰਟੇ ਤੱਕ ਕੀਤੀ ਜਾ ਸਕਦੀ ਹੈ ?
ਉੱਤਰ-
3-4 ਘੰਟੇ ਤੱਕ ।

ਪ੍ਰਸ਼ਨ 10.
ਸੋਲਰ ਵਾਟਰ ਹੀਟਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਸਟੋਰੇਜ਼-ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਅਤੇ ਥਰਮੋਸਾਈਟੀਨ ਸੋਲਰ ਵਾਟਰ ਹੀਟਰ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਕਿਸਮ ਦੇ ਹੁੰਦੇ ਹਨ-

  1. ਰਵਾਇਤੀ ਊਰਜਾ ਦੇ ਸੋਮੇ – ਇਹ ਕੀਮਤੀ ਹੁੰਦੇ ਹਨ ਤੇ ਕੁਦਰਤ ਵਿਚ ਸੀਮਤ ਹਨ । ਉਦਾਹਰਨ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
  2. ਗੈਰ-ਰਵਾਇਤੀ ਊਰਜਾ ਦੇ ਸੋਮੇ – ਇਹ ਕੁਦਰਤ ਵਿਚ ਬਹੁਤ ਮਾਤਰਾ ਵਿਚ ਉਪਲੱਬਧ ਹਨ ਅਤੇ ਸਸਤੇ ਹੁੰਦੇ ਹਨ ।
    ਉਦਾਹਰਨ – ਬਾਇਓਗੈਸ, ਸੂਰਜੀ ਉਰਜਾ, ਰਸਾਇਣਿਕ ਉਰਜਾ ਆਦਿ ।

ਪ੍ਰਸ਼ਨ 2.
ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦੱਸੋ ।
ਉੱਤਰ-
ਇਸ ਨਾਲ ਹੇਠ ਲਿਖੇ ਫ਼ਲ ਅਤੇ ਸਬਜ਼ੀਆਂ ਸੁਕਾਈਆਂ ਜਾਂਦੀਆਂ ਹਨਮੇਥੀ, ਪਾਲਕ, ਸਰੋਂ ਦਾ ਸਾਗ, ਆਲੂ, ਹਲਦੀ, ਮਿਰਚਾਂ, ਆੜੂ, ਅਲੂਚੇ, ਅੰਗੂਰ ਆਦਿ ।

ਪ੍ਰਸ਼ਨ 3.
ਸੋਲਰ ਕੁੱਕਰ ਤੋਂ ਕੀ ਭਾਵ ਹੈ ?
ਉੱਤਰ-
ਸੋਲਰ ਕੁੱਕਰ ਇਕ ਯੰਤਰ ਹੈ ਜਿਸ ਨੂੰ ਸੂਰਜੀ ਪ੍ਰਕਾਸ਼ ਵਿਚ ਰੱਖ ਕੇ ਭੋਜਨ ਪਕਾਉਣ ਲਈ ਵਰਤਿਆਂ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਸਟਰੀਟ ਲਾਈਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਲਾਈਟ ਨੂੰ ਸੂਰਜੀ ਊਰਜਾ ਰਾਹੀਂ ਬੈਟਰੀ ਨੂੰ ਚਾਰਜ ਕਰਕੇ ਸੂਰਜ ਛਿਪਣ ਤੋਂ ਬਾਅਦ ਗਲੀਆਂ, ਸੜਕਾਂ ਤੇ ਰੋਸ਼ਨੀ ਕਰਨ ਲਈ ਵਰਤਿਆ ਜਾਂਦਾ ਹੈ । ਇਹ ਹਨੇਰਾ ਹੋਣ ਤੇ ਖ਼ੁਦ ਹੀ ਜਗ ਜਾਂਦੀਆਂ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 1

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ?
ਉੱਤਰ-

  1. ਸੋਲਰ ਕੁੱਕਰ ਦਾ ਮੂੰਹ ਹਮੇਸ਼ਾ ਸੁਰਜ ਵੱਲ ਰੱਖੋ ।
  2. ਪਕਾਉਣ ਵਾਲੇ ਭੋਜਨ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨੇ ਚਾਹੀਦੇ ।

ਪ੍ਰਸ਼ਨ 6.
ਸੋਲਰ ਹੋਮ ਲਾਈਟਿੰਗ ਸਿਸਟਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਇਸ ਸਿਸਟਮ ਵਿਚ ਸੂਰਜ ਦੀ ਰੋਸ਼ਨੀ ਨਾਲ ਇਨਵਰਟਰ ਨੂੰ ਚਾਰਜ ਕਰਕੇ ਅਸੀਂ ਘਰ ਵਿਚ ਬਿਜਲੀ ਨਾ ਹੋਣ ਦੀ ਸੂਰਤ ਵਿਚ 2 ਟਿਊਬਾਂ ਅਤੇ 2 ਪੱਖੇ 5 ਤੋਂ 6 ਘੰਟੇ ਤੱਕ ਚਲਾ ਸਕਦੇ ਹਾਂ ।
PSEB 8th Class Agriculture Solutions Chapter 4 ਸੂਰਜੀ ਊਰਜਾ 2

ਪ੍ਰਸ਼ਨ 7.
ਸੋਲਰ ਵਾਟਰ ਪੰਪ ਕੀ ਹੁੰਦਾ ਹੈ ?
ਉੱਤਰ-
ਅਜਿਹੇ ਟਿਉਬਵੈੱਲ ਜਿਹਨਾਂ ਵਿਚ ਪਾਣੀ ਦਾ ਪੱਧਰ 35-40 ਫੁੱਟ ਹੁੰਦਾ ਹੈ, ਨੂੰ ਸੋਲਰ ਵਾਟਰ ਪੰਪ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 3

ਪ੍ਰਸ਼ਨ 8.
ਸੋਲਰ ਲਾਲਟੈਨ ਦੀ ਕਾਰਜ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਇਹ ਐਂਮਰਜੈਂਸੀ ਲਾਈਟ ਹੈ ਜਿਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ! ਇਸ ਤੋਂ 3-4 ਘੰਟੇ ਤੱਕ ਰੋਸ਼ਨੀ ਲਈ ਜਾ ਸਕਦੀ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 4

ਪ੍ਰਸ਼ਨ 9.
ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਕਿਸ ਤਰ੍ਹਾਂ ਕੰਮ ਕਰਦੇ ਹਨ ?
ਉੱਤਰ-
ਇਹ ਛੋਟੇ ਆਕਾਰ ਦਾ ਡਰਾਇਰ ਹੁੰਦਾ ਹੈ ਇਸ ਵਿਚ ਦੋ ਤੋਂ ਤਿੰਨ ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ । ਇਸ ਵਿਚ ਉਹ ਪਦਾਰਥ ਸੁਕਾਏ ਜਾਂਦੇ ਹਨ ਜਿਹਨਾਂ ਨੂੰ ਅਸੀਂ ਖਾਣਾ ਤਿਆਰ ਕਰਨ ਲਈ ਪਾਊਡਰ ਬਣਾ ਕੇ ਵਰਤਦੇ ਹਾਂ, ਜਿਵੇਂ-ਲਾਲ ਮਿਰਚ, ਪਿਆਜ, ਲਸਣ, ਅੰਬ ਦਾ ਚੂਰਨ, ਅਦਰਕ, ਪਾਲਕ ਦੇ ਪੱਤੇ ਆਦਿ ।
PSEB 8th Class Agriculture Solutions Chapter 4 ਸੂਰਜੀ ਊਰਜਾ 5

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 10.
ਵਪਾਰਿਕ ਪੱਧਰ ਦੇ ਸੋਲਰ ਡਰਾਇਰ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਖੇਤੀਬਾੜੀ ਪਦਾਰਥਾਂ ਨੂੰ ਹਵਾ ਦੇ ਘੱਟ ਤਾਪਮਾਨ ਤੇ ਸੁਕਾਉਣਾ ਹੁੰਦਾ ਹੈ ਤਾਂ ਜੋ ਉਹਨਾਂ ਪਦਾਰਥਾਂ ਦੇ ਗੁਣ ਖ਼ਰਾਬ ਨਾ ਹੋ ਜਾਣ । ਇਸ ਡਰਾਇਰ ਵਿਚ ਹਵਾ ਦਾ ਵੱਧ ਤੋਂ ਵੱਧ ਤਾਪਮਾਨ ਜੋ ਕਿ ਕਿਸੇ ਪਦਾਰਥ ਦੇ ਸੁੱਕਣ ਲਈ । ਜ਼ਰੂਰੀ ਹੈ । ਇਸ ਤਾਪਮਾਨ ਤੋਂ ਘੱਟ ਰੱਖ ਕੇ ਹੀ ਪਦਾਰਥਾਂ ਨੂੰ ਇਸ ਵਿਚ ਸੁਕਾਇਆ ਜਾਂਦਾ ਹੈ । ਇਸ ਵਿਚ ਇਕੋ ਵਾਰ ਵਿਚ 20 ਤੋਂ 30 ਕਿਲੋ ਖੇਤੀਬਾੜੀ ਪਦਾਰਥ ਸੁਕਾਏ ਜਾ ਸਕਦੇ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 6

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਭੋਜਨ ਪਕਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਪਕਾਉਣ ਲਈ ਕੁੱਕਰ ਨੂੰ ਸੈੱਟ ਕਰਕੇ ਰੱਖਣ ਲਈ ਹੇਠ ਲਿਖੀ ਵਿਧੀ ਦੀ ਵਰਤੋਂ ਕਰੋ-

  1. ਪਹਿਲਾਂ ਸੋਲਰ ਕੁੱਕਰ ਨੂੰ ਸੂਰਜ ਦੀ ਧੁੱਪ ਵਿਚ ਰੱਖ ਕੇ ਗਰਮ ਕਰੋ ।
  2. ਜਿਸ ਭੋਜਨ ਨੂੰ ਪਕਾਉਣਾ ਹੋਵੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ ਹੈ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁੱਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨਾ ਚਾਹੀਦਾ ।
  5. ਕੁੱਕਰ ਦਾ ਉੱਪਰਲਾ ਪਾਸਾ ਸੂਰਜ ਵੱਲ ਨੂੰ ਕਰਕੇ ਰੱਖੋ ।
  6. ਕੁੱਕਰ ਨੂੰ ਵਾਰ-ਵਾਰ ਨਾ ਖੋਲੋ ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿਚ ਦੇਰੀ ਹੋਵੇਗੀ ।
  7. ਭੋਜਨ ਪਕਾਉਣ ਤੋਂ ਬਾਅਦ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹ ਤਾਂ ਕਿ ਭਾਫ਼ ਤੁਹਾਡੇ ਸਰੀਰ ਨੂੰ ਨਾ ਲੱਗੇ ।

PSEB 8th Class Agriculture Solutions Chapter 4 ਸੂਰਜੀ ਊਰਜਾ 7

ਪ੍ਰਸ਼ਨ 2.
ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਟੋਰੇਜ਼ ਕਮ-ਕੁਲੈਕਟਰ ਹੀਟਰ ਵਿਚ ਸੂਰਜੀ ਊਰਜਾ ਸੋਖਣ ਵਾਲੇ ਅਤੇ ਪਾਣੀ ਗਰਮ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਯੂਨਿਟ ਲੱਗੇ ਹੁੰਦੇ ਹਨ । ਇਨ੍ਹਾਂ ਲਈ ਪਾਣੀ ਸਟੋਰ ਕਰਨ ਲਈ ਕੋਈ ਵੱਖਰਾ ਟੈਂਕ ਜਾਂ ਪਾਈਪਾਂ ਨਹੀਂ ਹੁੰਦੀਆਂ । ਇਸ ਲਈ ਅਜਿਹੇ ਵਾਟਰ ਹੀਟਰਾਂ ਨੂੰ ਥਰਮੋਸਾਈਫੀਨ ਸੋਲਰ ਵਾਟਰ ਹੀਟਰ ਨਾਲੋਂ ਵਧੀਆ ਮੰਨਿਆ ਗਿਆ ਹੈ । ਸੋਲਰ ਵਾਟਰ ਹੀਟਰਾਂ ਨੂੰ ਪੱਕੀ ਤਰ੍ਹਾਂ ਦੱਖਣ ਵੱਲ ਨੂੰ ਮੂੰਹ ਕਰਕੇ ਇੱਕੋ ਹੀ ਹਾਲਤ ਵਿਚ ਰੱਖਿਆ ਜਾਂਦਾ ਹੈ । ਇਹਨਾਂ ਨੂੰ ਸੂਰਜ ਦੀ ਧੁੱਪ ਲੱਗਣ ਲਈ ਵਾਰ-ਵਾਰ ਹਿਲਾਇਆ-ਜੁਲਾਇਆ ਨਹੀਂ ਜਾਂਦਾ । ਇਨ੍ਹਾਂ ਨੂੰ ਜ਼ਮੀਨ ਅਤੇ ਖਿੜਕੀ ਦੇ ਨਾਲ ਕਿਤੇ ਵੀ ਰੱਖਿਆ ਜਾ ਸਕਦਾ ਹੈ । ਅਜਿਹੇ ਹੀਟਰ ਮਕਾਨ ਦੀ ਛੱਤ ਉੱਪਰ ਪੱਕੇ ਵੀ ਲਗਾਏ ਜਾ ਸਕਦੇ ਹਨ ।

ਸੋਲਰ ਵਾਟਰ ਹੀਟਰ ਆਮ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੇ । ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉੱਪਰ ਲੱਗੇ ਸ਼ੀਸ਼ੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸ਼ੀਸ਼ੇ ਉੱਪਰ ਧੂੜ ਦੇ ਕਣ ਆਦਿ ਜੰਮੇ ਹੋਣ ਤਾਂ ਇਸ ਤਰ੍ਹਾਂ ਸੂਰਜੀ ਕਿਰਨਾਂ ਪਾਣੀ ਨੂੰ ਗਰਮ ਨਹੀਂ ਕਰ ਸਕਦੀਆਂ ।
PSEB 8th Class Agriculture Solutions Chapter 4 ਸੂਰਜੀ ਊਰਜਾ 8

ਪ੍ਰਸ਼ਨ 3.
ਸੋਲਰ ਡਰਾਇਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-
ਇਹਨਾਂ ਦੀ ਵਰਤੋਂ ਫ਼ਲਾਂ ਤੇ ਸਬਜ਼ੀਆਂ ਆਦਿ ਨੂੰ ਸੁਕਾਉਣ ਲਈ ਕੀਤੀ ਜਾਂਦੀ ਹੈ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-

1. ਕੈਬਨਿਟ ਡਾਇਅਰ – ਇਹ ਇਕ ਲੱਕੜ ਦਾ ਬਕਸਾ ਹੁੰਦਾ ਹੈ ਜੋ ਅੰਦਰਲੇ ਪਾਸਿਓਂ ਕਾਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਤੇ ਸ਼ੀਸ਼ਾ ਲੱਗਾ ਹੁੰਦਾ ਹੈ । ਸੁਕਾਉਣ ਵਾਲੀ ਚੀਜ਼ ਨੂੰ ਮੋਰੀਆਂ ਵਾਲੀ ਟਰਾਲੀ ਉੱਪਰ ਇਕ ਪੱਧਰ ਤੇ ਰੱਖਿਆ ਜਾਂਦਾ ਹੈ । ਇਸ ਯੰਤਰ ਵਿਚ ਦੋ ਤਰ੍ਹਾਂ ਦੀਆਂ ਮੋਰੀਆਂ ਹੁੰਦੀਆਂ ਹਨ । ਉੱਪਰਲੀ ਸੜਾ ਵਿਚ ਜੋ ਮੋਰੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਹਵਾ ਨਿਕਲਦੀ ਰਹਿੰਦੀ ਹੈ ਤੇ ਹੇਠਲੀ ਤਹਿ ਵਿਚਲੀਆਂ ਮੋਰੀਆਂ ਵਿਚੋਂ ਤਾਜ਼ੀ ਹਵਾ ਅੰਦਰ ਆਉਂਦੀ ਰਹਿੰਦੀ ਹੈ । ਇਸ ਤਰ੍ਹਾਂ ਹਵਾ ਦੀ ਆਵਾਜਾਈ ਹੁੰਦੀ ਰਹਿੰਦੀ ਹੈ ।

2. ਤਹਿਦਾਰ ਡਾਇਅਰ – ਇਹ ਯੰਤਰ ਲੱਕੜ ਅਤੇ ਲੋਹੇ ਦੀਆਂ ਸ਼ੀਟਾਂ ਜਾਂ ਫਾਈਬਰ ਸ਼ੀਸ਼ੇ ਦਾ ਬਣਿਆ ਹੁੰਦਾ ਹੈ । ਬਕਸੇ ਵਿਚ ਹਵਾ ਦੀ ਆਵਾਜਾਈ ਲਈ ਉੱਪਰਲੇ ਅਤੇ ਥੱਲੇ ਵਾਲੇ ਹਿੱਸੇ ਵਿਚ ਕਈ ਮੋਰੀਆਂ ਕੀਤੀਆਂ ਹੁੰਦੀਆਂ ਹਨ । ਬਕਸੇ ਦੇ ਦੋਵੇਂ ਪਾਸੇ ਸੁਕਾਉਣ ਵਾਲੀ ਵਸਤੂ ਨੂੰ ਕੱਢਣ ਦਾ ਪ੍ਰਬੰਧ ਹੁੰਦਾ ਹੈ । ਟਰੇਆਂ ਉੱਪਰ ਸੂਰਜੀ ਕਿਰਨਾਂ ਨੂੰ ਸੋਖਣ ਵਾਲੇ ਚਮਕੀਲੇ ਡੰਡੇ ਲੱਗੇ ਹੁੰਦੇ ਹਨ | ਬਕਸੇ ਦੇ ਉੱਪਰ ਵਾਲੇ ਹਿੱਸੇ ਤੇ ਇਕਹਿਰਾ ਸ਼ੀਸ਼ਾ ਫਿੱਟ ਹੁੰਦਾ ਹੈ । ਜਿਹਨਾਂ ਥਾਲੀਆਂ ਵਿਚ ਸੁਕਾਉਣ ਲਈ ਚੀਜ਼ਾਂ ਰੱਖਣੀਆਂ ਹੁੰਦੀਆਂ ਹਨ ਇਨ੍ਹਾਂ ਵਿਚ ਵੀ ਬਹੁਤ ਸਾਰੀਆਂ ਮੋਰੀਆਂ ਹੁੰਦੀਆਂ ਹਨ ।

ਥਾਲੀਆਂ ਦੀ ਉਚਾਈ 3-4 ਸੈਂਟੀਮੀਟਰ ਹੁੰਦੀ ਹੈ । ਇਨ੍ਹਾਂ ਵਿਚ ਕੱਟੀਆਂ ਸਬਜ਼ੀਆਂ ਤੇ ਫ਼ਲ ਆਸਾਨੀ ਨਾਲ ਸੁਕਾਉਣ ਲਈ ਰੱਖੇ ਜਾ ਸਕਦੇ ਹਨ । ਸੁੱਕ ਰਹੀਆਂ ਵਸਤਾਂ ਨੂੰ ਛਾਂ ਕਰਨ ਲਈ ਕਾਲੀਆਂ ਚਮਕਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ । ਕਿਉਂਕਿ ਇਹ ਯੰਤਰ ਸੁਰਜੀ ਕਿਰਨਾਂ ਤੇ ਕੰਮ ਕਰਦੇ ਹਨ ਇਸ ਨੂੰ ਦਿਨ ਵੇਲੇ ਧੁੱਪ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਯੰਤਰਾਂ ਦਾ ਸ਼ੀਸ਼ਾ ਹਮੇਸ਼ਾਂ ਦੱਖਣੀ ਦਿਸ਼ਾ ਵੱਲ ਰੱਖਿਆ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਲਈ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ਨੂੰ ਪੱਕੀ ਤਰ੍ਹਾਂ ਇਕ ਥਾਂ ਤੇ ਹੀ ਰੱਖਿਆ ਜਾਂਦਾ ਹੈ । ਇਹਨਾਂ ਨੂੰ ਛੱਤ ਤੇ ਵੀ ਪੱਕੇ ਤੌਰ ਤੇ ਫਿਟ ਕੀਤਾ ਜਾ ਸਕਦਾ ਹੈ । ਇਸ ਲਈ ਠੰਡੇ ਪਾਣੀ ਦੀ ਪਾਈਪ ਲਾਉਣੀ ਪੈਂਦੀ ਹੈ । ਇਸ ਉਪਰ ਲੱਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਤਾਂ ਕਿ ਸੂਰਜੀ ਰੋਸ਼ਨੀ ਪਹੁੰਚਣ ਤੇ ਕੋਈ ਰੁਕਾਵਟ ਨਾ ਆਵੇ । ਇਸ ਨੂੰ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣੀ ਜ਼ਰੂਰੀ ਹੈ । ਹੀਟਰ ਦਾ ਮੂੰਹ ਦੱਖਣ ਵੱਲ ਨੂੰ ਰੱਖਿਆ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੁਰਜੀ ਉਰਜਾ ਤੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫ਼ਾਇਦਾ ਲੈ ਸਕਦੇ ਹਾਂ ?
ਉੱਤਰ-
ਸੂਰਜ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਇਕੋ-ਇਕ ਊਰਜਾ ਸੋਮਾ ਹੈ । ਇਸ ਦੀ ਉਰਜਾ ਤੋਂ ਪੌਦੇ ਭੋਜਨ ਬਣਾਉਂਦੇ ਹਨ ਜਿਹਨਾਂ ਤੋਂ ਅਸੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ | ਹਵਾ ਪਾਣੀ ਦਾ ਚੱਕਰ ਵੀ ਸੂਰਜ ਦੀ ਬਦੌਲਤ ਹੀ ਚਲਦਾ ਹੈ । ਪਰ ਇਹ ਸਾਰਾ ਕੁੱਝ ਕੁਦਰਤ ਵਿਚ ਆਪਣੇ ਆਪ ਹੋ ਰਿਹਾ ਹੈ । ਅਸੀਂ ਆਪਣੀ ਮਿਹਨਤ ਸਦਕਾ ਸੂਰਜੀ ਉਰਜਾ ਤੋਂ ਹੋਰ ਵੀ ਫ਼ਾਇਦਾ ਲੈ ਸਕਦੇ ਹਾਂ, ਜਿਵੇਂ-

  1. ਸੂਰਜੀ ਤਾਪ ਦੀ ਵਰਤੋਂ ਨਾਲ ਅਸੀਂ ਪਾਣੀ ਗਰਮ ਕਰ ਸਕਦੇ ਹਾਂ, ਖਾਣਾ ਪਕਾ ਸਕਦੇ ਹਾਂ, ਬਿਜਲੀ ਪੈਦਾ ਕਰ ਸਕਦੇ ਹਾਂ, ਸ਼ਬਜ਼ੀਆਂ ਫ਼ਲਾਂ ਨੂੰ ਸੁਕਾ ਸਕਦੇ ਹਾਂ ।
  2. ਸੋਲਰ ਸੈਲ ਦੀ ਵਰਤੋਂ ਕਰਕੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ ।
  3. ਸੂਰਜੀ ਊਰਜਾ ਦੀ ਵਰਤੋਂ ਕਰਕੇ ਅਸੀਂ ਰਵਾਇਤੀ ਊਰਜਾ ਸੋਮਿਆਂ ਨੂੰ ਬਚਾ ਸਕਦੇ ਹਾਂ ।

PSEB 8th Class Agriculture Guide ਸੂਰਜੀ ਊਰਜਾ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਊਰਜਾ ਸੋਮਿਆਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਦੋ ਭਾਗਾਂ ਵਿਚ ।

ਪ੍ਰਸ਼ਨ 2.
ਕੋਲੇ ਤੋਂ ਪੈਦਾ ਹੋਣ ਵਾਲੀ ਬਿਜਲੀ ਕਿਹੋ ਜਿਹਾ ਊਰਜਾ ਸੋਮਾ ਹੈ ?
ਉੱਤਰ-
ਰਵਾਇਤੀ ਊਰਜਾ ਸੋਮਾ ।

ਪ੍ਰਸ਼ਨ 3.
ਕਿਹੜੇ ਊਰਜਾ ਸੋਮੇ ਸੀਮਤ ਹਨ ?
ਉੱਤਰ-
ਰਵਾਇਤੀ ।

ਪ੍ਰਸ਼ਨ 4.
ਕਿਹੜੇ ਉਰਜਾ ਸੋਮੇ ਬੇਹੱਦ ਮਾਤਰਾ ਵਿਚ ਹਨ ?
ਉੱਤਰ-
ਗੈਰ-ਰਵਾਇਤੀ ।

ਪ੍ਰਸ਼ਨ 5.
ਪਰਿਵਾਰਿਕ ਪੱਧਰ ਵਾਲੇ ਸੋਲਰ ਡਰਾਇਰ ਨਾਲ ਕਿੰਨੇ ਤਾਜ਼ੇ ਪਦਾਰਥ ਨੂੰ ਕਿੰਨੇ ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ ?
ਉੱਤਰ-
2-3 ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 6.
ਕੀ ਸੂਰਜੀ ਕੁੱਕਰ ਵਿਚ ਰੋਟੀ ਬਣਾਈ ਜਾ ਸਕਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਸੋਲਰ ਵਾਟਰ ਹੀਟਰ ਦਾ ਮੂੰਹ ਕਿਧਰ ਨੂੰ ਹੁੰਦਾ ਹੈ ?
ਉੱਤਰ-
ਦੱਖਣ ਵਲ ।

ਪ੍ਰਸ਼ਨ 8.
ਸੋਲਰ ਹੋਮ ਲਾਈਟਿੰਗ ਸਿਸਟਮ ਨਾਲ ਕਿੰਨੇ ਪੱਖੇ ਅਤੇ ਲਾਈਟਾਂ ਚਲਾ ਸਕਦੇ ਹਾਂ ?
ਉੱਤਰ-
2 ਟਿਊਬਾਂ ਤੇ 2 ਪੱਖੇ, 5 ਤੋਂ 6 ਘੰਟੇ ਲਈ ।

ਪ੍ਰਸ਼ਨ 9.
ਸੋਲਰ ਵਾਟਰ ਪੰਪ ਨਾਲ ਕਿੰਨੇ ਪੱਧਰ ਵਾਲੇ ਪਾਣੀ ਦੇ ਟਿਊਬਵੈੱਲ ਚਲਾਏ ਜਾ ਸਕਦੇ ਹਨ ?
ਉੱਤਰ-
35-40 ਫੁੱਟ ਵਾਲੇ ।

ਪ੍ਰਸ਼ਨ 10.
ਸੂਰਜੀ ਗਰਮੀ ਨਾਲ ਪਾਣੀ ਗਰਮ ਕਿਸ ਹੀਟਰ ਨਾਲ ਹੁੰਦਾ ਹੈ ?
ਉੱਤਰ-
ਥਰਮੋਸਾਈਵੀਨ ਸੋਲਰ ਵਾਟਰ ਹੀਟਰ ਅਤੇ ਸਟੋਰੇਜ਼ ਕਮ-ਕਲੈਕਟਰ ਸੋਲਰ ਵਾਟਰ ਹੀਟਰ ਦੋਵਾਂ ਨਾਲ ।

ਪ੍ਰਸ਼ਨ 11.
ਕਿਸੇ ਇਕ ਰਵਾਇਤੀ ਕੁਦਰਤੀ ਊਰਜਾ ਦੇ ਸੋਮੇ ਦਾ ਨਾਂ ਦੱਸੋ ।
ਉੱਤਰ-
ਕੋਲਾ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 12.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤਕ !

ਪ੍ਰਸ਼ਨ 13.
ਤਹਿਦਾਰ ਡਰਾਇਅਰ ਵਿਚ ਵਸਤੂ ਰੱਖਣ ਵਾਲੀਆਂ ਥਾਲੀਆਂ ਦਾ ਫਰੇਮ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ?
ਉੱਤਰ-
ਜੀ. ਆਈ. ਸ਼ੀਟਾਂ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਉਰਜਾ ਨੂੰ ਕਿਹੜੇ-ਕਿਹੜੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਸੂਰਜੀ ਊਰਜਾ ਨੂੰ ਪਾਣੀ ਗਰਮ ਕਰਨ, ਫ਼ਲਾਂ ਸਬਜ਼ੀਆਂ ਨੂੰ ਸੁਕਾਉਣ, ਭੋਜਨ ਪਕਾਉਣ ਆਦਿ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸਿੱਧੀ ਧੁੱਪ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਸੁਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਇਸ ਤਰ੍ਹਾਂ ਕੀੜੇ, ਪੰਛੀ ਅਤੇ ਧੂੜ ਨਾਲ ਫ਼ਲ ਤੇ ਸਬਜ਼ੀਆਂ ਖ਼ਰਾਬ ਹੁੰਦੀਆਂ ਹਨ ਅਤੇ ਇਹਨਾਂ ਦੇ ਰੰਗ ਵਿਚ ਵੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 3.
ਸੂਰਜੀ ਹੀਟਰ ਕੀ ਹੁੰਦਾ ਹੈ ?
ਉੱਤਰ-
ਇਹ ਇਕ ਉਪਕਰਨ ਹੈ ਜੋ ਸੂਰਜੀ ਊਰਜਾ ਨੂੰ ਸੋਖ ਕੇ ਗਰਮੀ ਊਰਜਾ ਵਿਚ ਬਦਲ ਦਿੰਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਦੇ ਸ਼ੀਸ਼ਿਆਂ ਦੀ ਸਫ਼ਾਈ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ-
ਸ਼ੀਸ਼ਿਆਂ ਉੱਪਰ ਧੂੜ ਕਣ ਆਦਿ ਜੰਮ ਜਾਂਦੇ ਹਨ ਜਿਸ ਨਾਲ ਸੂਰਜ ਦੀਆਂ ਕਿਰਨਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਨਹੀਂ ਕਰ ਸਕਦੀਆਂ ।

ਪ੍ਰਸ਼ਨ 5.
ਸੂਰਜੀ ਉਰਜਾ ਕਿਸ ਤਰ੍ਹਾਂ ਇਕੱਠੀ ਕੀਤੀ ਜਾਂਦੀ ਹੈ ? ਉੱਤਰ-ਇਹ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸੋਲਰ ਕੁੱਕਰ ਦੀ ਵਰਤੋਂ ਨਾਲ ਕਿੰਨੇ ਰਿਵਾਇਤੀ ਬਾਲਣ ਦੀ ਬੱਚਤ ਹੁੰਦੀ ਹੈ, ਸੋਲਰ ਕੁੱਕਰ ਕਿੰਨੀ ਕਿਸਮ ਦੇ ਹਨ ? ਇਹਨਾਂ ਵਿਚ ਕੀ ਕਮੀ ਹੈ ?
ਉੱਤਰ-
ਸੋਲਰ ਕੁੱਕਰ ਦੀ ਵਰਤੋਂ ਨਾਲ 20% ਤੋਂ 50% ਤਕ ਰਿਵਾਇਤੀ ਬਾਲਣ ਬਚ ਸਕਦਾ ਹੈ, ਜਿਹੜਾ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ । ਸੂਰਜੀ ਉਰਜਾ ਗਰਮੀ ਦੀ ਸ਼ਕਲ ਵਿਚ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ, ਜਿਹੜੀ ਕਿ ਭੋਜਨ ਪਕਾਉਣ ਲਈ ਵਰਤੀ ਜਾਂਦੀ ਹੈ ।
ਇਹ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਿੱਧੇ ਸੋਲਰ ਕੁੱਕਰ,
  2. ਬਕਸੇ ਵਾਲੇ ਸੋਲਰ ਕੁੱਕਰ 1

ਕਮੀਆਂ – ਸੋਲਰ ਕੁੱਕਰ ਨੂੰ ਹਮੇਸ਼ਾਂ ਸੂਰਜ ਵੱਲ ਨੂੰ ਮੂੰਹ ਕਰਕੇ ਰੱਖਣਾ ਪੈਂਦਾ ਹੈ ਤੇ ਵਾਰਵਾਰ ਸੈੱਟ ਕਰਨਾ ਪੈਂਦਾ ਹੈ । ਇਹਨਾਂ ਦੀ ਵਰਤੋਂ ਰੋਟੀ ਪਕਾਉਣ ਲਈ ਨਹੀਂ ਕੀਤੀ ਜਾ ਸਕਦੀ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦਾ ਹੈ ।
2. ਸੋਲਰ ਕੂਕਰ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।
3. ਰਵਾਇਤੀ ਉਰਜਾ ਸੋਮੇ ਅਸੀਮਿਤ ਹਨ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਵਾਇਤੀ ਊਰਜਾ ਸੋਮਾ ਹੈ-
(ਉ) ਕੋਲਾ
(ਅ) ਹਵਾ
(ੲ) ਪਾਣੀ
(ਸ) ਸੂਰਜ ।
ਉੱਤਰ-
(ਉ) ਕੋਲਾ

ਪ੍ਰਸ਼ਨ 2.
ਗੈਰ ਰਵਾਇਤੀ ਊਰਜਾ ਸੋਮੇ ਹਨ-
(ਉ) ਬਾਇਓ ਗੈਸ
(ਅ) ਸੂਰਜੀ ਊਰਜਾ
(ੲ) ਰਸਾਇਣਿਕ ਊਰਜਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਸਬਜ਼ੀਆਂ ਹਨ-
(ਉ) ਪਾਲਕ,
(ਅ) ਮੇਥੀ
(ੲ) ਮਿਰਚਾਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਖ਼ਾਲੀ ਥਾਂਵਾਂ ਭਰੋ

1. ਬਾਇਓ ਗੈਸ ………………………… ਸੋਮਾ ਹੈ ।
2. ਸੋਲਰ ਲਾਲਟੈਨ ਇੱਕ ……………………… ਲਾਈਟ ਹੈ ।
3. ਸੋਲਰ ਵਾਟਰ ਹੀਟਰ …………………….. ਤਰ੍ਹਾਂ ਦੇ ਹੁੰਦੇ ਹਨ ।
ਉੱਤਰ-
1. ਗੈਰ-ਰਵਾਇਤੀ,
2. ਐਮਰਜੈਂਸੀ,
3. ਦੋ ।

PSEB 8th Class Agriculture Solutions Chapter 4 ਸੂਰਜੀ ਊਰਜਾ

ਸੂਰਜੀ ਊਰਜਾ PSEB 8th Class Agriculture Notes

  1. ਕੁਦਰਤੀ ਊਰਜਾ ਦੇ ਸੋਮਿਆਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ-ਰਵਾਇਤੀ ਅਤੇ ਗੈਰ ਰਵਾਇਤੀ ਊਰਜਾ ਸੋਮੇ ।
  2. ਰਵਾਇਤੀ ਸੋਮੇ ਕੁਦਰਤ ਵਿਚ ਸੀਮਿਤ ਹਨ । ਇਹ ਹਨ-ਕੋਲਾ, ਬਿਜਲੀ, ਪੈਟਰੋਲੀਅਮ ਵਸਤਾਂ ਆਦਿ ।
  3. ਗੈਰ ਰਵਾਇਤੀ ਊਰਜਾ ਸੋਮੇ ਹਨ-ਬਾਇਓ ਗੈਸ, ਸੂਰਜੀ ਊਰਜਾ, ਰਸਾਇਣਿਕ ਉਰਜਾ ਆਦਿ ।
  4. ਸੂਰਜ ਦੀਆਂ ਕਿਰਨਾਂ ਤੋਂ ਸੋਲਰ ਸੈਲ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ।
  5. ਸੋਲਰ ਡਰਾਇਰ ਦੀ ਸਹਾਇਤਾ ਨਾਲ ਸਬਜ਼ੀਆਂ, ਫ਼ਲਾਂ ਨੂੰ ਸੁਕਾਇਆ ਜਾਂਦਾ ਹੈ ।
  6. ਸੁਰਜੀ ਡਰਾਇਰ ਦੋ ਤਰ੍ਹਾਂ ਦੇ ਹੁੰਦੇ ਹਨ-ਪਰਿਵਾਰਿਕ ਪੱਧਰ ਤੇ ਵਰਤੋਂ ਲਈ, ਵਪਾਰਕ ਪੱਧਰ ਤੇ ਵਰਤੋਂ ਲਈ ।
  7. ਸੋਲਰ ਕੁੱਕਰ ਸੂਰਜੀ ਰੋਸ਼ਨੀ ਵਿਚ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ ।
  8. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦੇ ਹਨ ।
  9. ਪਾਣੀ ਗਰਮ ਕਰਨ ਵਾਲੇ ਸੂਰਜੀ ਹੀਟਰ ਦੋ ਤਰ੍ਹਾਂ ਦੇ ਹਨ-ਥਰਮੋਸਾਈਫਨ ਸੋਲਰ ਵਾਟਰ ਹੀਟਰ, ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ।
  10. ਸੋਲਰ ਲਾਲਟੈਨ ਐਮਰਜੈਂਸੀ ਲਾਈਟ ਹੁੰਦੀ ਹੈ ਇਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ਤੇ ਇਹ 3-4 ਘੰਟੇ ਤੱਕ ਵਰਤੀ ਜਾ ਸਕਦੀ ਹੈ ।
  11. ਸੂਰਜੀ ਰੋਸ਼ਨੀ ਨਾਲ ਸੋਲਰ ਹੋਮ ਲਾਈਟਿੰਗ ਸਿਸਟਮ ਅਤੇ ਸੋਲਰ ਸਟਰੀਟ ਲਾਈਟ ਆਦਿ ਵੀ ਚਲਦੇ ਹਨ ।
  12. ਸੋਲਰ ਵਾਟਰ ਪੰਪ 35-40 ਫੁੱਟ ਪਾਣੀ ਦੇ ਪੱਧਰ ਤੋਂ ਪਾਣੀ ਚੁੱਕਣ ਲਈ ਵਰਤੇ ਜਾ ਸਕਦੇ ਹਨ ।

Leave a Comment