Loading [MathJax]/extensions/tex2jax.js

PSEB 8th Class Computer Notes Chapter 1 ਟਾਈਪਿੰਗ ਟਿਊਟਰ

This PSEB 8th Class Computer Notes Chapter 1 ਟਾਈਪਿੰਗ ਟਿਊਟਰ will help you in revision during exams.

PSEB 8th Class Computer Notes Chapter 1 ਟਾਈਪਿੰਗ ਟਿਊਟਰ

ਜਾਣ-ਪਛਾਣ ( Introduction)
ਟਾਈਪਿੰਗ ਟਿਊਟਰ ਉਹ ਸਾਫਟਵੇਅਰ (Software) ਹੈ ਜਿਸ ਦੀ ਮਦਦ ਨਾਲ ਅਸੀਂ ਤੇਜ਼ ਟਾਈਪ ਕਰਨਾ ਅਤੇ ਸਹੀ ਟਾਈਪ ਕਰਨਾ ਸਿੱਖਦੇ ਹਾਂ । ਇਹ ਇਕ ਅਜਿਹੀ ਤਕਨੀਕ ਹੈ ਜਿਸ ਨਾਲ ਅਸੀਂ ਟਾਈਪ ਕਰਨ ਦੇ ਸਹੀ ਤਰੀਕੇ ਸਿੱਖਦੇ ਹਾਂ ।

ਟੱਚ ਟਾਈਪਿੰਗ (Touch Typing)
ਇਹ ਇਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀ-ਬੋਰਡ ਨੂੰ ਬਿਨਾਂ ਵੇਖੇ ਸਹੀ ਟਾਈਪ ਕਰਨਾ ਸਿੱਖਦੇ ਹਾਂ । ਕੀ-ਬੋਰਡ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਖੱਬਾ ਪਾਸਾ ਅਤੇ ਸੱਜਾ ਪਾਸਾ ਅਤੇ ਉਸੇ ਅਨੁਸਾਰ ਉਂਗਲਾਂ ਦੀ ਸਥਿਤੀ ਵਿਚ ਰੱਖ ਕੇ ਟਾਈਪ ਕੀਤਾ ਜਾਂਦਾ ਹੈ ।
PSEB 8th Class Computer Notes Chapter 1 ਟਾਈਪਿੰਗ ਟਿਊਟਰ 1

PSEB 8th Class Computer Notes Chapter 1 ਟਾਈਪਿੰਗ ਟਿਊਟਰ

ਅਨਮੋਲ ਲਿਪੀ ਨਾਲ ਪੰਜਾਬੀ ਟਾਈਪਿੰਗ ਕਰਨਾ (Typing in Punjabi using AnmolLipi)
ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ । ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ । ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿਪੀ ਫੌਂਟ ਚੁਣਨਾ ਪਵੇਗਾ । ਅਨਮੋਲ ਲਿਪੀ ਕੀਅ-ਮੈਪ ਅੱਗੇ ਲਿਖੇ ਅਨੁਸਾਰ ਹੈ-
PSEB 8th Class Computer Notes Chapter 1 ਟਾਈਪਿੰਗ ਟਿਊਟਰ 2

ਕੀਅ ਬੋਰਡ ‘ਤੇ ਉਂਗਲਾਂ ਦੀ ਸਥਿਤੀ (Position of Fingers on Keyboard)
ਇਕ QWERTY ਕੀਅ-ਬੋਰਡ ਉੱਪਰ ਟਾਈਪਿੰਗ ਕਰਨ ਲਈ ਖੱਬੇ ਪਾਸੇ ਦੀਆਂ ਕੀਅਜ਼ ਖੱਬੇ ਹੱਥ ਅਤੇ ਸੱਜੇ ਪਾਸੇ ਦੀਆਂ ਕੀਅਜ਼ ਸੱਜੇ ਹੱਥ ਨਾਲ ਦਬਾਈਆਂ ਜਾਂਦੀਆਂ ਹਨ । ਕੀਅ ਬੋਰਡ ਤੇ ਮੁੱਖ ਚਾਰ ਲਾਈਨਾਂ ਹੁੰਦੀਆਂ ਹਨ । ਦੋਵੇਂ ਹੱਥਾਂ ਦੀਆਂ ਉਂਗਲੀਆਂ ਨੂੰ A ਵਾਲੀ ਲਾਈਨ ‘ਤੇ ਰੱਖਿਆ ਜਾਂਦਾ ਹੈ । ਇਸ ਲਾਈਨ ਨੂੰ ਹੋਮ ਰੋਅ ਕਹਿੰਦੇ ਹਨ ।

1. ਹੋਮ ਰੋਅ – ਹੋਮ ਰੋਅ ’ਤੇ ਉਂਗਲਾਂ ਦੀ ਸਥਿਤੀ ਹੇਠ ਅਨੁਸਾਰ ਹੁੰਦੀ ਹੈ-
ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿਗਰ) ‘A’ ਕੀਅ ਉੱਤੇ, ਤੀਸਰੀ ਉਂਗਲ ‘S’ ਕੀਅ ਉੱਤੇ, ਦੂਸਰੀ ਉਂਗਲਾਂ ‘D’ ਕੀਅ ਉੱਤੇ ਅਤੇ ਪਹਿਲੀ ਉਂਗਲ ‘F’ ਕੀਅ ਅਤੇ ਵਾਰੀ-ਵਾਰੀ ‘G’ ਕੀਅ ਉੱਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕੁਮਵਾਰ ‘,.’, ‘L’, ‘K’, ‘J’ ਅਤੇ ‘I’ ਉੱਤੇ ਹੋਣੀ ਚਾਹੀਦੀ ਹੈ ।
PSEB 8th Class Computer Notes Chapter 1 ਟਾਈਪਿੰਗ ਟਿਊਟਰ 3
PSEB 8th Class Computer Notes Chapter 1 ਟਾਈਪਿੰਗ ਟਿਊਟਰ 4
4. ਚੌਥੀ ਰੋਅ – ਚੌਥੀ ਰੋਅ ਅੰਕਾਂ ਦੀ ਕੀਜ਼ ਨਾਲ ਸੰਬੰਧਿਤ ਹੈ । ਅੰਕਾਂ ਨੂੰ ਟਾਈਪ ਕਰਦੇ ਸਮੇਂ ਬੜੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ । ਸਾਡੀਆਂ ਉਂਗਲਾਂ ਹੋਮ ਰੋਅ ਉੱਪਰ ਹੋਣੀਆਂ ਚਾਹੀਦੀਆਂ ਹਨ | ਅੰਕਾਂ ਨੂੰ 100% ਸਹੀ ਟਾਈਪ ਕਰਨ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ ਜਿਹੜੇ ਅੰਕ ਵਾਲੀ ਕੀਅ ਦਬਾਉਣੀ ਹੈ, ਉਸ ਦੀ ਸੰਬੰਧਿਤ ਉਂਗਲ ਨਾਲ ਉਸ ਨੂੰ ਦਬਾਓ ਤੇ ਫਿਰ ਹੋਮ-ਰੋਅ ਉੱਤੇ ਵਾਪਸ ਲੈ ਆਓ। ਜੇਕਰ ਸਾਰਾ ਕੰਮ ਅੰਕਾਂ ਨਾਲ ਸੰਬੰਧਿਤ ਹੋਵੇ ਤਾਂ ਉਂਗਲਾਂ ਨੂੰ ਚੌਥੀ ਲਾਈਨ ਉੱਤੇ ਹੀ ਰੱਖੀ ਰੱਖੋ ।
PSEB 8th Class Computer Notes Chapter 1 ਟਾਈਪਿੰਗ ਟਿਊਟਰ 5

PSEB 8th Class Computer Notes Chapter 1 ਟਾਈਪਿੰਗ ਟਿਊਟਰ

ਨੁਮੈਰਿਕ ਕੀਅ-ਪੈਡ (Numeric Key Pad)
ਨੁਮੈਰਿਕ ਕੀਅ ਪੈਡ ਕੀਅਬੋਰਡ ਦੇ ਸੱਜੇ ਹੱਥ ਮੌਜੂਦ ਹੁੰਦਾ ਹੈ ਇਸ ਵਿਚ ਕੁੱਲ 17 ਕੀਅ ਹੁੰਦੀਆਂ ਹਨ । ਇਹ ਇਕ ਕੈਲਕੁਲੇਟਰ ਵਾਂਗ ਕੰਮ ਕਰਦੀਆਂ ਹਨ ।
ਨੁਮੈਰਿਕ ਕੀਅ ਪੈਡ ਤੇ ਅੰਕ ਟਾਈਪ ਕਰਨ ਸਮੇਂ ਸੱਜੇ ਹੱਥ ਦੀ ਵਰਤੋਂ ਕਰਨੀ ਚਾਹੀਦੀ ਹੈ । ਨੁਮੈਰਿਕ ਕੀਅ ਪੈਡ ਤੇ ਉਂਗਲਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੁੰਦੀ ਹੈ-

  • ਸੱਜੇ ਹੱਥ ਦਾ ਅੰਗੂਠਾ ‘0’ ਉੱਤੇ
  • ਸੱਜੇ ਹੱਥ ਦੀ ਪਹਿਲੀ ਉਂਗਲ ‘4’ ਉੱਤੇ
  • ਸੱਜੇ ਹੱਥ ਦੀ ਦੂਸਰੀ ਉਂਗਲ ‘5’ ਉੱਤੇ
  • ਸੱਜੇ ਹੱਥ ਦੀ ਚੌਥੀ ਉਂਗਲ ‘6’ ਉੱਤੇ

PSEB 8th Class Computer Notes Chapter 1 ਟਾਈਪਿੰਗ ਟਿਊਟਰ 6

ਕੀਅ ਪੈਡ ਦੀਆਂ ਮਹੱਤਵਪੂਰਨ ਕੀਅ (Important Keys of Keyboard)
ਕੀਅ ਬੋਰਡ ਦੀਆਂ ਖ਼ਾਸ ਕੀਜ਼ ਹੇਠ ਲਿਖੇ ਅਨੁਸਾਰ ਹਨ ।

  • ਐਂਟਰ-ਕੀਅ – ਇਹ ਕੀਅ ਨਵੀਂ ਲਾਈਨ ‘ਤੇ ਜਾਣ ਲਈ ਵਰਤੀ ਜਾਂਦੀ ਹੈ । ਐਂਟਰ-ਕੀਅ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ।
  • ਸਪੇਸ ਬਾਰ – ਦੋ ਸ਼ਬਦਾਂ ਵਿੱਚ ਖ਼ਾਲੀ ਥਾਂ (ਸਪੇਸ) ਛੱਡਣ ਲਈ ਸਪੇਸ-ਬਾਰ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸ਼ਿਫਟ-ਕੀਅ – ਇਹ ਕੀਅ, ਕੀਅ-ਬੋਰਡ ਦੇ ਦੋਵੇਂ ਪਾਸੇ ਲੱਗੀ ਹੁੰਦੀ ਹੈ । ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ । ਜੇਕਰ ਖੱਬੇ ਹੱਥ ਨਾਲ ਕੋਈ ਵੱਡਾ ਅੱਖਰ ਲਿਖਣਾ ਹੋਵੇ ਤਾਂ ਸੱਜੇ ਹੱਥ ਦੀ ਚੌਥੀ ਉਂਗਲ ਨਾਲ ਸ਼ਿਫ਼ਟ ਬਟਨ ਦਬਾਓ । ਇਸੇ ਤਰ੍ਹਾਂ ਸੱਜੇ ਹੱਥ ਨਾਲ ਵੱਡਾ ਅੱਖਰ ਲਿਖਣ ਲਈ ਖੱਬੇ ਹੱਥ ਦੀ ਚੌਥੀ ਉਂਗਲ ਨਾਲ ਸ਼ਿਫ਼ਟ ਬਟਨ ਦਬਾਓ ।
  • ਬੈਕ ਸਪੇਸ – ਇਹ ਕੀਅ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ । ਅਸੀਂ ਇਸ ਲਈ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ।
  • ਕੈਪਸ ਲੌਕ ਕੀਅ – ਜੇਕਰ ਪੂਰਾ ਸ਼ਬਦ, ਲਾਈਨ ਜਾਂ ਪੈਰਾ ਵੱਡੇ ਅੱਖਰਾਂ ਵਿੱਚ ਲਿਖਣਾ ਹੋਵੇ ਤਾਂ ਕੈਪਸ ਲੋਕ ਕੀਅ ਨੂੰ ON ਦੀ ਸਥਿਤੀ ਵਿੱਚ ਰੱਖੋ । ਅਸੀਂ ਇਸ ਲਈ ਆਪਣੇ ਖੱਬੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ।

ਟਾਈਪਿੰਗ ਸਪੀਡ ਵਧਾਉਣ ਲਈ ਹਿਦਾਇਤਾਂ (Tips to Improve Typing Speed)
ਟਾਈਪਿੰਗ ਸਪੀਡ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਵਧਾਇਆ ਜਾ ਸਕਦਾ ਹੈ-

  1. ਲਗਾਤਾਰ, ਅਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ ।
  2. ਸਾਡੇ ਹੱਥ/ਉਂਗਲਾਂ ਦੀ ਸਥਿਤੀ ਹਮੇਸ਼ਾਂ ਹੋਮ-ਰੋਅ ਉੱਤੇ ਹੋਣੀ ਚਾਹੀਦੀ ਹੈ । ਸਾਨੂੰ ਹਮੇਸ਼ਾਂ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ । ਸਾਨੂੰ ਹੋਮ-ਰੋਅ ਪੁਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ ?
  3. ਜਿਵੇਂ-ਜਿਵੇਂ ਅਸੀਂ ਹਰ ਇੱਕ ਕੀਅ ਨੂੰ ਦਬਾਉਂਦੇ ਹਾਂ, ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ ।
  4. ਸਾਨੂੰ ਰਫ਼ਤਾਰ ਨਾਲੋਂ, ਆਪਣਾ ਧਿਆਨ ਸਹੀ ਕੀਅ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ । ਰਫ਼ਤਾਰ (ਸਪੀਡ) ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਆ ਜਾਵੇਗੀ ।
  5. ਕੀਅ-ਬੋਰਡ ਉੱਤੇ ਨਾ ਦੇਖੋ ।

ਟਾਈਪਿੰਗ ਵਾਸਤੇ ਬੈਠਣ ਦਾ ਤਰੀਕਾ (Proper posture while Typing)
ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਲਈ ਹੇਠਾਂ ਲਿਖੀਆਂ ਗੱਲਾਂ ਉੱਤੇ ਅਮਲ ਕਰਨਾ ਚਾਹੀਦਾ ਹੈ-

  1. ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ ।
  2. ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ ।
  3. ਸਾਡੀਆਂ ਉਂਗਲਾਂ ਗੁਲਾਈ ਵਿੱਚ ਅਤੇ ਹੋਮ-ਰੋਅ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ ।
  4. ਸਾਨੂੰ ਬਿਲਕੁਲ ਸਿੱਧੇ ਅਤੇ ਕੀਅ-ਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ ।
  5. ਸਾਨੂੰ ਹਰ-ਇੱਕ ਕੀਅ ਨੂੰ ਜਲਦੀ ਨਾਲ ਦਬਾਕੇ , ਮੁੜ ਹੋਮ-ਰੋਅ ਪੁਜ਼ੀਸ਼ਨ ਉੱਤੇ ਆਉਣਾ ਚਾਹੀਦਾ
  6. ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ ।

PSEB 8th Class Computer Notes Chapter 1 ਟਾਈਪਿੰਗ ਟਿਊਟਰ 7

PSEB 8th Class Computer Notes Chapter 1 ਟਾਈਪਿੰਗ ਟਿਊਟਰ

ਟਾਈਪਿੰਗ ਕਾਰਨ ਹੋਣ ਵਾਲੇ ਤਨਾਅ ਤੋਂ ਬਚਣ ਦਾ ਤਰੀਕਾ (Suggestion for avoiding stress during Typing)
ਕੰਪਿਊਟਰ ਤੇ ਟਾਈਪਿੰਗ ਕਰਦੇ ਵਕਤ ਤਨਾਉ ਅਤੇ ਗਲਤੀਆਂ ਤੋਂ ਹੇਠ ਲਿਖੇ ਅਨੁਸਾਰ ਬਚਿਆ ਜਾ ਸਕਦਾ ਹੈ ।

  1. ਆਪਣੇ ਕੀਅ-ਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਬਿਲਕੁਲ ਸਿੱਧਾ ਅਤੇ ਪਿੱਛੋਂ ਹਲਕਾ ਜਿਹਾ ਉਠਿਆ ਹੋਵੇ । ਆਪਣੇ ਕੀਅ-ਬੋਰਡ ਨੂੰ ਹੇਠਾਂ ਵੱਲ ਝੁਕਿਆ ਹੋਇਆ ਨਾ ਰੱਖੋ ।
  2. ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੇ । ਸਾਡੀ ਸਕਰੀਨ ਸਾਡੇ ਤੋਂ ਦੋ ਫੁੱਟ ਦੂਰ ਹੋਣੀ ਚਾਹੀਦੀ ਹੈ ਅਤੇ ਸਾਡੀ ਕਾਪੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ।
  3. ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਅੰਤਰਾਲ ਦੌਰਾਨ ਆਪਣੀਆਂ ਬਾਂਹਾਂ ਨੂੰ ਖਿੱਚੋ ਅਤੇ ਆਪਣੀਆਂ ਬਾਂਹਾਂ ਨੂੰ ਕਸਰਤ ਨਾਲ ਮਜ਼ਬੂਤ ਬਣਾਓ ।
  4. ਜਦੋਂ ਅਸੀਂ ਟਾਈਪਿੰਗ ਨਹੀਂ ਕਰ ਰਹੇ ਤਾਂ ਸਾਨੂੰ ਆਪਣੇ ਗੁੱਟਾਂ ਨੂੰ ਅਰਾਮ ਦੇਣਾ ਚਾਹੀਦਾ ਹੈ ।
  5. ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ ਅਤੇ ਕੂਹਣੀਆਂ ਨੂੰ 90 ਡਿਗਰੀ ਦੇ ਐਂਗਲ ‘ਤੇ ਮੋੜੋ । ਟਾਈਪਿੰਗ ਕਰਦੇ ਸਮੇਂ ਸਾਡੇ ਗੁੱਟ ਟੇਬਲ ਉੱਤੇ ਟਿਕੇ ਨਹੀਂ ਹੋਣੇ ਚਾਹੀਦੇ ।
  6. ਜੇਕਰ ਕੁਰਸੀ ‘ਤੇ ਬੈਠ ਕੇ ਸਾਡੇ ਗੋਡੇ 90 ਡਿਗਰੀ ’ਤੇ ਮੁੜੇ ਹੋਏ ਹਨ ਅਤੇ ਸਾਡੇ ਪੈਰ ਜ਼ਮੀਨ ’ਤੇ ਸਿੱਧੇ ਹਨ ਤਾਂ ਸਾਡੀ ਕੁਰਸੀ ਦੀ ਉਚਾਈ ਬਿਲਕੁਲ ਸਹੀ ਹੈ ।
  7. ਰੋਜ਼ਾਨਾ ਕਸਰਤ ਕਰੋ । ਇਸ ਨਾਲ ਸਾਡਾ ਸਰੀਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਨਾਅ ‘ ਤੋਂ ਬਚਣ ਵਿੱਚ ਮਦਦ ਕਰਦਾ ਹੈ ।
  8. ਟਾਈਪਿੰਗ ਦੌਰਾਨ ਇੱਕ ਵੱਡੇ ਅੰਤਰਾਲ ਦੀ ਜਗ੍ਹਾ ਥੋੜੇ-ਥੋੜ੍ਹੇ ਸਮੇਂ ਲਈ ਅਰਾਮ ਕਰੋ ।

Leave a Comment