Punjab State Board PSEB 8th Class Computer Book Solutions Chapter 7 ਕੰਪਿਊਟਰ ਜੈਨਰੇਸ਼ਨਜ਼ Textbook Exercise Questions and Answers.
PSEB Solutions for Class 8 Computer Chapter 7 ਕੰਪਿਊਟਰ ਜੈਨਰੇਸ਼ਨਜ਼
Computer Guide for Class 8 PSEB ਕੰਪਿਊਟਰ ਜੈਨਰੇਸ਼ਨਜ਼ Textbook Questions and Answers
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ
1. ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ …………………… ਨੂੰ ਮੁੱਢਲੇ ਪ੍ਰੋਸੈਸਿੰਗ ਭਾਗਾਂ ਵੱਜੋਂ ਵਰਤਿਆ ਗਿਆ ।
(ਓ) ਵੈਕਿਊਮ ਟਿਊਬਾਂ (Vacuum Tubes)
(ਅ) ਸਰਕਟਸ (VLSI )
(ੲ) ਸਰਕਟਸ (ULSI)
(ਸ) ਝਾਂਜ਼ਿਸਟਰਜ਼ (Transistors) ।
ਉੱਤਰ-
(ਸ) ਝਾਂਜ਼ਿਸਟਰਜ਼ (Transistors)
2. ਕੰਪਿਊਟਰਾਂ ਦੀ ………………………… ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ ।
(ਉ) ਪਹਿਲੀ
(ਅ) ਦੂਜੀ
(ੲ) ਤੀਜੀ
(ਸ) ਚੌਥੀ ।
ਉੱਤਰ-
(ਸ) ਚੌਥੀ
3. ਤੀਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਜ਼ਿਸਟਰਾਂ ਦੀ ਜਗ੍ਹਾ …………………… ਵਰਤੇ ਜਾਂਦੇ ਸਨ ।
(ੳ) ਇੰਟੀਗ੍ਰੇਟਿਡ ਸਰਕਟਸ (Integrated Circuits)
(ਅ) ਵੈਕਿਊਮ ਟਿਊਬਾਂ (Vacuum Tubes)
(ੲ) ULSI ਸਰਕਟਸ
(ਸ) VLSI ਸਰਕਟਸ ।
ਉੱਤਰ-
(ੳ) ਇੰਟੀਗ੍ਰੇਟਿਡ ਸਰਕਟਸ (Integrated Circuits)
4. ……………………… ਕੰਪਿਊਟਰ ਸਾਇੰਸ ਦੀ ਇੱਕ ਨਵੀਂ ਚ ਹੈ ਜੋ ਕਿ ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ ।
(ਉ) ਰੋਬੋਟਿਕਸ (Robotics)
(ਅ) ULSI ਸਰਕਟਸ
(ੲ) AI (ਆਰਟੀਫਿਸ਼ੀਅਲ ਇੰਟੈਲੀਜੈਂਸ)
(ਸ) ਇੰਟੀਗ੍ਰੇਟਿਡ ਸਰਕਟਸ (ICs)
ਉੱਤਰ-
(ੲ) AI (ਆਰਟੀਫਿਸ਼ੀਅਲ ਇੰਟੈਲੀਜੈਂਸ)
5. ULSI ਟੈਕਨੋਲੋਜੀ ਦੀ ਵਰਤੋਂ ……………………… ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ ।
(ਉ) ਦੂਜੀ
(ਅ) ਤੀਜੀ
(ੲ) ਚੌਥੀ
(ਸ) ਪੰਜਵੀਂ ।
ਉੱਤਰ-
(ਸ) ਪੰਜਵੀਂ
2. ਪੂਰੇ ਰੂਪ ਲਿਖੋ
I. ENIAC
II. IBM
III. IC
IV. VLSI
V. ULSI
VI. AI
ਉੱਤਰ-
I. ENIAC – Electronic Numerical Integrator and Computer
II. IBM – International Business Machine
III. IC – Integrated chip
IV. VLSI – Very Large Scale Integration
V. ULSI – Ultra Large Scale Integration
VI. AI – Artificial Intelligence
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਨ
ਪ੍ਰਸ਼ਨ 1.
ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਪਹਿਲੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-
- ਵੈਕਿਊਮ ਟਿਊਬਾਂ ਮੁੱਢਲੇ ਪੁਰਜ਼ਿਆਂ ਵਜੋਂ, ਇਲੈੱਕਟੋਮੈਗਨੈਟਿਕ ਰਿਲੇਅ ਮੈਮਰੀ ਅਤੇ ਪੰਚ ਕਾਰਡ ਸੈਕੰਡਰੀ ਸਟੋਰੇਜ ਵਜੋਂ ਵਰਤੇ ਜਾਂਦੇ ਸਨ ।
- ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਅਤੇ ਸਟੋਰਡ ਪ੍ਰੋਗਰਾਮ ਸਿਧਾਂਤ ਮਸ਼ੀਨ ਨੂੰ ਚਲਾਉਣ ਲਈ ਵਰਤਿਆ ਜਾਂਦਾ ਸੀ ।
- ਉਹਨਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ ਅਤੇ ਉਹ ਬਹੁਤ ਗਰਮੀ ਪੈਦਾ ਕਰਦੇ ਸਨ ।
- ਇਹ ਸਿਸਟਮ ਬਹੁਤੇ ਜ਼ਿਆਦਾ ਭਰੋਸੇਲਾਇਕ ਨਹੀਂ ਹੁੰਦੇ ਸਨ ।
- ਇਹ ਵਪਾਰਿਕ ਕੰਮਾਂ ਲਈ ਨਹੀਂ ਵਰਤੇ ਜਾਂਦੇ ਸਨ ।
- ਇਹ ਬਹੁਤ ਮਹਿੰਗੇ ਅਤੇ ਇਸਤੇਮਾਲ ਕਰਨ ਵਿੱਚ ਮੁਸ਼ਕਲ ਹੁੰਦੇ ਸਨ ।
ਪ੍ਰਸ਼ਨ 2.
ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਲਈ ਕਿਹੜੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਸੀ ?
ਉੱਤਰ-
ਦੂਜੀ ਜੈਨਰੇਸ਼ਨ ਪਹਿਲੀ ਦੇ ਖ਼ਤਮ ਹੋਣ ਤੋਂ ਸ਼ੁਰੂ ਹੁੰਦੀ ਹੈ । ਇਸ ਦਾ ਸਮਾਂ 1955 ਤੋਂ 1964 ਤਕ ਦਾ ਸੀ। ਇਹਨਾਂ ਵਿਚ ਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਜ਼ਿਸਟਰ ਸਸਤੇ, ਘੱਟ ਬਿਜਲੀ ਖਪਤ, ਆਕਾਰ ਵਿਚ ਛੋਟੇ ਤੇ ਜ਼ਿਆਦਾ ਭਰੋਸੇਲਾਇਕ ਸਨ । ਇਹਨਾਂ ਵਿਚ ਪ੍ਰਾਇਮਰੀ ਮੈਮਰੀ ਲਈ ਮੈਗਨੈਟਿਕ ਕੋਰ ਅਤੇ ਸੈਕੰਡਰੀ ਲਈ ਮੈਗਨੈਟਿਕ ਟੇਪ ਅਤੇ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ ।
ਪ੍ਰਸ਼ਨ 3.
IC ਕੀ ਹੈ ?
ਉੱਤਰ-
ਇਕ ਆਈ.ਸੀ. ਇਕ ਇਲੈਕਟ੍ਰਾਨਿਕ ਇੰਟੀਗ੍ਰੇਟਿਡ ਸਰਕਟ ਹੁੰਦਾ ਹੈ ਜਿਸ ਵਿਚ ਕਈ ਵਾਂਜ਼ਿਸਟਰ, ਰਜਿਸਟਰ ਅਤੇ ਕਪੈਸਟਰ ਲੱਗੇ ਹੁੰਦੇ ਹਨ । ਇਹਨਾਂ ਦੀ ਵਰਤੋਂ ਨਾਲ ਕੰਪਿਊਟਰ ਦਾ ਆਕਾਰ ਕਾਫੀ ਛੋਟਾ ਹੋਇਆ ।
ਪ੍ਰਸ਼ਨ 4.
ਚੌਥੀ ਜੈਨਰੇਸ਼ਨ ਦੇ ਕੰਪਿਊਟਰਾਂ ਸੰਬੰਧੀ ਲਿਖੋ ।
ਉੱਤਰ-
ਚੌਥੀ ਜੈਨਰੇਸ਼ਨ ਦਾ ਸਮਾਂ 1975 ਤੋਂ 1981 ਤਕ ਸੀ । ਇਹਨਾਂ ਵਿਚ VLSI ਸਰਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਵਿਚ 5000 ਤਕ ਵਾਂਜ਼ਿਸਟਰ ਅਤੇ ਹੋਰ ਪੁਰਜ਼ੇ ਇਕ ਚਿਪ ਤੇ ਲੱਗੇ ਹੁੰਦੇ ਹਨ । ਇਸ ਜੈਨਰੇਸ਼ਨ ਦੇ ਕੰਪਿਊਟਰ ਬਹੁਤ ਸ਼ਕਤੀਸ਼ਾਲੀ, ਛੋਟੇ, ਭਰੋਸੇ ਵਾਲੇ ਅਤੇ ਸਸਤੇ ਸਨ ।
ਇਸ ਜੈਨਰੇਸ਼ਨ ਦੇ ਕੰਪਿਊਟਰਾਂ ਵਿਚ ਟਾਈਮ ਸ਼ੇਅਰਿੰਗ, ਰੀਅਲ ਟਾਈਮ ਨੈੱਟਵਰਕ ਅਤੇ ਡਿਸਟਰੀਬਿਉਟਿਡ ਆਪਰੇਟਿੰਗ ਸਿਸਟਮਾਂ ਦੀ ਵਰਤੋਂ ਹੁੰਦੀ ਸੀ । ਹਾਈ ਲੈਵਲ ਭਾਸ਼ਾਵਾਂ-ਜਿਵੇਂ C, C++, DBMS ਆਦਿ ਦੀ ਵਰਤੋਂ ਕੀਤੀ ਜਾਣ ਲੱਗੀ ।
ਪ੍ਰਸ਼ਨ 5.
AI ਕੀ ਹੈ ? AI ਦੇ ਮਹੱਤਵਪੂਰਣ ਖੇਤਰਾਂ ਦੇ ਨਾਂ ਲਿਖੋ ।
ਉੱਤਰ-
AI ਦਾ ਪੂਰਾ ਨਾਮ Artificial Intelligence ਹੈ । ਇਹ ਕੰਪਿਊਟਰ ਦੇ ਖੇਤਰ ਵਿਚ ਨਵਾਂ ਫੀਲਡ ਹੈ । ਇਸ ਦਾ ਮੁੱਖ ਉਦੇਸ਼ ਮਸ਼ੀਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ।
AI ਦੇ ਮਹੱਤਵਪੂਰਨ ਖੇਤਰ ਹੇਠ ਅਨੁਸਾਰ ਹਨ ।
- ਰੋਬੋਟਿਕਸ
- ਗੇਮ ਪਲੇਇੰਗ
- ਐਕਸਪਰਟ ਸਿਸਟਮ
- ਮਨੁੱਖੀ ਭਾਸ਼ਾਵਾਂ ਨੂੰ ਸਮਝਣਾ ।
ਪ੍ਰਸ਼ਨ 6.
ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਨਾਂ ਲਿਖੋ ।
ਉੱਤਰ-
ਪਹਿਲੀ ਜੈਨਰੇਸ਼ਨ ਦੇ ਸਿਸਟਮਾਂ ਦੇ ਨਾਂ ਹਨ-
• ENIAC
• EDVAC
• EDSAC
• UNIVAC-I
• IBM 701.
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਪਿਊਟਰਾਂ ਦੀਆਂ ਜੈਨਰੇਸ਼ਨਾਂ ਤੋਂ ਤੁਹਾਡਾ ਕੀ ਭਾਵ ਹੈ ? ਉਹਨਾਂ ਨੂੰ ਕਿਵੇਂ ਵੰਡਿਆ ਜਾਂਦਾ ਹੈ ?
ਉੱਤਰ-
ਕੰਪਿਊਟਰਾਂ ਦੀ ਤਕਨੀਕੀ ਸ਼ਬਦਾਵਲੀ ਵਿੱਚ ਜੈਨਰੇਸ਼ਨ ਤੋਂ ਭਾਵ ਹੈ ਕੰਪਿਊਟਰ ਦੀ ਟੈਕਨੋਲੋਜ਼ੀ ਵਿੱਚ ਬਦਲਾਵ । ਪਹਿਲਾਂ ਜੈਨਰੇਸ਼ਨ ਤੋਂ ਭਾਵ ਕੇਵਲ ਕੰਪਿਊਟਰ ਦੇ ਹਾਰਡਵੇਅਰ ਦੇ ਬਦਲਾਵ ਨੂੰ ਮੰਨਿਆ ਜਾਂਦਾ ਸੀ, ਪਰ ਹੁਣ ਜੈਨਰੇਸ਼ਨ ਵਿੱਚ ਹਾਰਡਵੇਅਰ ਅਤੇ ਸਾਫਟਵੇਅਰ ਦੋਹਾਂ ਨੂੰ ਮੰਨਿਆ ਜਾਂਦਾ ਹੈ ।
- ਪਹਿਲੀ ਜੈਨਰੇਸ਼ਨ (1942-1955) – ਪਹਿਲੀ ਜੈਨਰੇਸ਼ਨ ਕੰਪਿਊਟਰ ਦਾ ਸਮਾਂ 1942 -1955 ਤਕ ਸੀ । ਇਹਨਾਂ ਵਿਚ ਵੈਕਿਉਮ ਟਿਊਬਾਂ ਦੀ ਵਰਤੋਂ ਕੀਤੀ ਜਾਂਦੀ ਸੀ ।
- ਦੂਜੀ ਜੈਨਰੇਸ਼ਨ ( 1955-1964) – ਦੂਜੀ ਜੈਨਰੇਸ਼ਨ ਪਹਿਲੀ ਦੇ ਖ਼ਤਮ ਹੋਣ ਤੋਂ ਸ਼ੁਰੂ ਹੁੰਦੀ ਹੈ । ਇਸ ਦਾ ਸਮਾਂ 1955 ਤੋਂ 1964 ਤਕ ਦਾ ਸੀ। ਇਹਨਾਂ ਵਿਚ ਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਸੀ ।
- ਤੀਜੀ ਜੈਨਰੇਸ਼ਨ ( 1964-1975 ) – ਤੀਜੀ ਜੈਨਰੇਸ਼ਨ 1964 ਤੋਂ 1975 ਤਕ ਚਲੀ ਸੀ । ਇਹਨਾਂ ਵਿਚ ਆਈ. ਸੀ. ਦੀ ਵਰਤੋਂ ਕੀਤੀ ਜਾਂਦੀ ਸੀ । |
- ਚੌਥੀ ਜੈਨਰੇਸ਼ਨ ( 1975-1989) – ਚੌਥੀ ਜੈਨਰੇਸ਼ਨ ਦਾ ਸਮਾਂ 1975 ਤੋਂ 1989 ਤਕ ਸੀ । ਇਹਨਾਂ ਵਿਚ VLSI ਸਰਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ ।
- ਪੰਜਵੀਂ ਜੈਨਰੇਸ਼ਨ ( 1989 ਤੋਂ ਹੁਣ ਤਕ) – ਕੰਪਿਊਟਰ ਦੀ ਪੰਜਵੀਂ ਜੈਨਰੇਸ਼ਨ 1989 ਤੋਂ ਹੁਣ ਤੱਕ ਮੰਨੀ ਜਾਂਦੀ ਹੈ । ਇਹ ਕੰਪਿਊਟਰ ULSI ਤਕਨੋਲੋਜੀ ਦੀ ਵਰਤੋਂ ਕਰਦੇ ਹਨ । ਇਹਨਾਂ ਵਿਚ ਮਾਇਕ੍ਰੋਸੈਸਰ ਚਿੱਪਾਂ ਦੀ ਵਰਤੋਂ ਹੁੰਦੀ ਹੈ ।
ਪ੍ਰਸ਼ਨ 2.
ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਰ ਦੀ ਪੰਜਵੀਂ ਜੈਨਰੇਸ਼ਨ 1989 ਤੋਂ ਹੁਣ ਤੱਕ ਮੰਨੀ ਜਾਂਦੀ ਹੈ । ਇਹ ਕੰਪਿਊਟਰ ULSI ਤਕਨੋਲੋਜੀ ਦੀ ਵਰਤੋਂ ਕਰਦੇ ਹਨ । ਇਹਨਾਂ ਵਿਚ ਮਾਇਕ੍ਰੋਸੈਸਰ ਚਿੱਪਾਂ ਦੀ ਵਰਤੋਂ ਹੁੰਦੀ ਹੈ । ਇਹਨਾਂ ਚਿੱਪਾਂ ਵਿਚ 10 ਮਿਲੀਅਨ ਤਕ ਪੁਰਜ਼ੇ ਲਗ ਸਕਦੇ ਹਨ ।
ਇਸ ਜੈਨਰੇਸ਼ਨ ਦੇ ਕੰਪਿਊਟਰ ਪਰਸਨਲ ਪ੍ਰੋਸੈਸਿੰਗ ਹਾਰਵੇਅਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਧਾਰ ਤੇ ਕੰਮ ਕਰਦੇ ਹਨ | AI ਦਾ ਪੂਰਾ ਨਾਮ Artificial Intelligence ਹੈ । ਇਹ ਕੰਪਿਊਟਰ ਦੇ ਖੇਤਰ ਵਿਚ ਨਵਾਂ ਫੀਲਡ ਹੈ । ਇਸ ਦਾ ਮੁੱਖ ਉਦੇਸ਼ ਮਸ਼ੀਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ।
ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-
- ULSI ਟੈਕਨੋਲੋਜੀ ਵਾਲੇ ICS, ਵੱਡੀ ਸਮਰੱਥਾ ਦੀ ਮੁੱਖ ਮੈਮਰੀ, ਅਤੇ RAID ਸੁਪੋਰਟ ਨਾਲ ਹਾਰਡ ਡਿਸਕਾਂ ਵਰਤੀਆਂ ਜਾਂਦੀਆਂ ਹਨ ।
- ਪੋਰਟੇਬਲ ਰੀ-ਓਨਲੀ ਸਟੋਰੇਜ ਮੀਡੀਆ ਲਈ ਆਪਟੀਕਲ ਡਿਸਕਾਂ ਵਰਤੀਆਂ ਜਾਂਦੀਆਂ ਹਨ ।
- ਨੋਟ-ਬੁੱਕ, ਸ਼ਕਤੀਸ਼ਾਲੀ ਡੱਸਕਟਾਪ PC ਅਤੇ ਵਰਕ-ਸਟੇਸ਼ਨ, ਸ਼ਕਤੀਸ਼ਾਲੀ ਸਰਵਰ ਅਤੇ ਸੁਪਰ-ਕੰਪਿਊਟਰ ਵਰਤੇ ਜਾਂਦੇ ਹਨ ।
- ਇੰਟਰਨੈੱਟ ਅਤੇ ਕਲਸਟਰ ਕੰਪਿਊਟਰ ਦੀ ਵਰਤੋਂ ਹੁੰਦੀ ਹੈ ।
- ਮਾਈਕ੍ਰੋ-ਕਲਰ ਆਧਾਰਿਤ, ਮਲਟੀਥਰੈਡਿੰਗ, ਡਿਸਟ੍ਰੀਬਿਊਟਿਡ OS, ਪੈਰੇਲਲ ਪ੍ਰੋਗਰਾਮਿੰਗ ਲਾਇਬ੍ਰੇਰੀਆਂ ਜਿਵੇਂ ਕਿ MPI & PVM, JAVA ਵਰਲਡਵਾਈਡ ਵੈੱਬ, ਮਲਟੀਮੀਡੀਆ, ਇੰਟਰਨੈੱਟ ਸੁਵਿਧਾਵਾਂ ਅਤੇ ਹੋਰ ਗੁੰਝਲਦਾਰ ਸੁਪਰ ਕੰਪਿਊਟਰ ਐਪਲੀਕੇਸ਼ਨਾਂ ਵਰਤੀਆਂ ਜਾਂਦੀਆਂ ਹਨ ।
- ਹੁਣ ਪੋਰਟੇਬਲ ਕੰਪਿਊਟਰ ਹਨ ਜੋ ਕਿ ਜ਼ਿਆਦਾ ਸ਼ਕਤੀਸ਼ਾਲੀ, ਸਸਤੇ, ਭਰੋਸੇਮੰਦ ਅਤੇ ਅਸਾਨੀ ਨਾਲ ਵਰਤੇ ਜਾ ਸਕਣ ਵਾਲੀਆਂ ਡੱਸਕਟਾਪ ਮਸ਼ੀਨਾਂ ਹਨ ।
- ਜਲਦੀ-ਜੁੜਨ ਵਾਲੇ (Hot-plugable) ਪੁਰਜ਼ਿਆਂ ਕਾਰਨ ਇਹਨਾਂ ਦਾ ਅਪ-ਟਾਈਪ ਜ਼ਿਆਦਾ ਹੈ ਅਤੇ ਇਹ ਮਸ਼ੀਨਾਂ ਪੂਰੀ ਤਰ੍ਹਾਂ ਆਮ ਵਰਤੋਂ ਵਿੱਚ ਆਉਂਦੀਆਂ ਹਨ ।
- ਇਹਨਾਂ ਦੀ ਉਤਪਾਦਕਤਾ ਅਸਾਨ ਹੈ ਅਤੇ ਅਸਾਨੀ ਨਾਲ ਅਪਗ੍ਰੇਡ ਕੀਤੇ ਜਾ ਸਕਦੇ ਹਨ । ਰੈਪਿਡ-ਸਾਫ਼ਟਵੇਅਰ ਡਿਵੈਲਪਮੈਂਟ ਸੰਭਵ ਹੈ ।
PSEB 8th Class Computer Guide ਕੰਪਿਊਟਰ ਜੈਨਰੇਸ਼ਨਜ਼ Important Questions and Answers
1. ਖ਼ਾਲੀ ਥਾਂਵਾਂ ਭਰੋ
1. ਪਹਿਲੀ ਜੈਨਰੇਸ਼ਨ ਵਿਚ ………………………. ਵਰਤੀਆਂ ਜਾਂਦੀਆਂ ਸਨ ।
(ਉ) ਝਾਂਜ਼ਿਸਟਰ
(ਅ) ਵੈਕਿਊਮ ਟਿਊਬਾਂ
(ੲ) ਚਿੱਪ
(ਸ) ਰਜੀਸਟਰ
ਉੱਤਰ-
(ਅ) ਵੈਕਿਊਮ ਟਿਊਬਾਂ
2. IBM 1030 …………….. ਜੈਨਰੇਸ਼ਨ ਦੇ ਕੰਪਿਊਟਰ ਦੀ ਉਦਾਹਰਨ ਹੈ ।
(ਉ) ਪਹਿਲੀ
(ਅ) ਦੂਜੀ
(ੲ) ਤੀਜੀ
(ਸ) ਚੌਥੀ ।
ਉੱਤਰ-
(ਅ) ਦੂਜੀ
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਹਿਲੀ ਜੈਨਰੇਸ਼ਨ ਕੰਪਿਊਟਰਾਂ ਦੇ ਨਾਮ ਦੱਸੋ ।
ਉੱਤਰ-
ENIAC, EDVAC, EDSAC, UNIVAC-1, IBM 701.
ਕੰਪਿਊਟਰ ਜੈਨਰੇਸ਼ਨਜ਼
ਪ੍ਰਸ਼ਨ 2.
ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਨਾਮ ਦੱਸੋ ।
ਉੱਤਰ-
IBM 7030 ਅਤੇ UNIVAC-LARC ।
ਪ੍ਰਸ਼ਨ 3.
ਤੀਜੀ ਜੈਨਰੇਸ਼ਨ ਕੰਪਿਊਟਰਾਂ ਵਿਚ ਕਿਹੜੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ ?
ਉੱਤਰ-
FORTRAN-II to IV, COBOL, PASCAL, PLI1, BASIC, ALCOL 68.
ਪ੍ਰਸ਼ਨ 4.
ਤੀਜੀ ਜੈਨਰੇਸ਼ਨ ਕੰਪਿਊਟਰਾਂ ਦੇ ਨਾਂ ਦੱਸੋ ।
ਉੱਤਰ-
IB 360/370, PDP-8, PDP-II, CDC-6600.
ਪ੍ਰਸ਼ਨ 5.
ਚੌਥੀ ਜੈਨਰੇਸ਼ਨ ਕੰਪਿਊਟਰਾਂ ਦੇ ਨਾਂ ਦੱਸੋ।
ਉੱਤਰ-
IBM PC, APPLE-II, CRAY I, II, X/MP.
ਪ੍ਰਸ਼ਨ 6.
ਚੌਥੀ ਜੈਨਰੇਸ਼ਨ ਕੰਪਿਊਟਰਾਂ ਵਿਚ ਵਰਤੀਆਂ ਜਾਂਦੀਆਂ ਭਾਸ਼ਾਵਾਂ ਦੇ ਨਾਂ ਲਿਖੋ ।
ਉੱਤਰ-
C, C++, DBMS.
ਪ੍ਰਸ਼ਨ 7.
AI ਦਾ ਪੂਰਾ ਨਾਮ ਦੱਸੋ ।
ਉੱਤਰ-
Artificial Intelligence (ਆਰਟੀਫਿਸ਼ੀਅਲ ਇੰਟੈਲੀਜੈਂਸ) ।
3. ਪੁਰੇ ਨਾਮ ਲਿਖੋ
1. EDVAC
2. EDSAC
3. UNIVAC
4. LARC
5. SSI
6. MSI
7. PDP
8. CDC.
ਉੱਤਰ-
l. EDVAC – Electronic Discrete Variable Automatic Computer
2. EDSAC – Electronic Delay Storage Automatic Calculator
3. UNIVAC – Universal Automatic Computer
4. LARC – Livermore Advanced Research Computer
5. SSI – Small Scale Integration
6. MSI – Medium Scale Integration
7. PDP- Personal Data Processor
8. CDC- Control Data Corporation