Punjab State Board PSEB 8th Class Computer Book Solutions Chapter 8 ਮੈਮਰੀ ਯੂਨਿਟਸ Textbook Exercise Questions and Answers.
PSEB Solutions for Class 8 Computer Chapter 8 ਮੈਮਰੀ ਯੂਨਿਟਸ
Computer Guide for Class 8 PSEB ਮੈਮਰੀ ਯੂਨਿਟਸ Textbook Questions and Answers
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ।
1. ……………………… ਬਿਟਸ ਦੇ ਸਮੂਹ ਨੂੰ ਬਾਈਟ (Byte) ਕਿਹਾ ਜਾਂਦਾ ਹੈ ।
(ਉ) 8
(ਅ) 16
(ੲ) 32
(ਸ) 64.
ਉੱਤਰ-
(ਉ) 8
2. ਇੱਕ: ਬਿਟ ਜਾਂ ਬਾਈਨਰੀ ਡਿਜ਼ਿਟ ਨੂੰ ਲੋਜੀਕਲ ……………………… ਅਤੇ …………………….. ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।
(ਉ) 0, 1
(ਅ) 0, 0
(ੲ) 1, 2
(ਸ) 1, 1.
ਉੱਤਰ-
(ਉ) 0, 1
3. ਰੈਮ (RAM) ਦਾ ਅਰਥ ਹੈ ……………………..
(ਉ) ਰੀਡ ਐਕਸੈਸ ਮੈਮਰੀ
(ਅ) ਰੈਂਡਮ ਐਕਸੈਸ ਮੈਮਰੀ
(ੲ) ਉਪਰੋਕਤ ਦੋਵੇਂ
(ਸ) ਕੋਈ ਨਹੀਂ ।
ਉੱਤਰ-
(ਅ) ਰੈਂਡਮ ਐਕਸੈਸ ਮੈਮਰੀ
4. ਰੋਮ (ROM) ਦਾ ਅਰਥ ਹੈ ………………………..
(ਉ) ਰੀਡ ਓਨਲੀ ਮੈਮਰੀ
(ਅ) ਰੈਮਡ ਓਨਲੀ ਮੈਮਰੀ
(ੲ) ਗੇਡ ਓਪਨ ਮੈਮਰੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਰੀਡ ਓਨਲੀ ਮੈਮਰੀ
5. ਇੱਕ ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ……………………… ਵਜੋਂ ਜਾਣਿਆ ਜਾਂਦਾ ਹੈ ।
(ਉ) ਸੈਕਟਰਜ਼ (Sectors)
(ਅ) ਖੇਤਰ (Area)
(ੲ) ਸੈੱਲ (Cell)
(ਸ) ਟੇਪ (Tape) ।
ਉੱਤਰ-
(ਉ) ਸੈਕਟਰਜ਼ (Sectors)
2. ਹੇਠ ਲਿਖਿਆਂ ਦੇ ਪੂਰੇ ਨਾਮ ਲਿਖੋ ਨਾਲ
I. MB,
II. GB,
III. SRAM,
IV, PROM,
V. IR.
ਉੱਤਰ-
I. MB – Megabyte
II. GB – Gigabyte
III. SRAM – Static RAM
IV. PROM – Programmable Read only Memory
V. IR – Instruction Register.
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੈਮਰੀ ਕੀ ਹੈ ?
ਉੱਤਰ-
ਕੰਪਿਊਟਰ ਮੈਮਰੀ ਦਿਮਾਗ ਦੀ ਤਰ੍ਹਾਂ ਹੈ । ਮੈਮਰੀ ਉਹ ਜਗਾ ਹੁੰਦੀ ਹੈ ਜਿਸ ਵਿਚ ਕੰਪਿਊਟਰ ਡਾਟਾ ਅਤੇ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ ਨੂੰ ਸਟੋਰ ਕਰਕੇ ਰੱਖਦਾ ਹੈ । ਇਸ ਵਿਚ ਕੰਮ ਕਰਨ ਵਾਸਤੇ ਡਾਟਾ ਅਤੇ ਹਿਦਾਇਤਾਂ ਹੁੰਦੀਆਂ ਹਨ । ਮੈਮਰੀ ਛੋਟੇ ਹਿੱਸਿਆਂ ਵਿਚ ਵੰਡੀ ਹੁੰਦੀ ਹੈ, ਜਿਸ ਨੂੰ ਸੈੱਲ ਕਹਿੰਦੇ ਹਨ । ਹਰ ਸੈੱਲ ਦਾ ਐੱਡਰੈਸ ਵੱਖਰਾ ਹੁੰਦਾ ਹੈ ।
ਪ੍ਰਸ਼ਨ 2.
ਵੱਖ-ਵੱਖ ਕਿਸਮਾਂ ਦੀਆਂ ਮੈਮਰੀਜ਼ ਦੇ ਨਾਂ ਲਿਖੋ ।
ਉੱਤਰ-
1. ਇਨਟਰਨਲ ਮੈਮਰੀ-
- ਕੈਸ਼ ਮੈਮਰੀ
- ਪ੍ਰਾਈਮਰੀ ਮੈਮਰੀ ।
2. ਐਕਸਟਰਨਲ ਮੈਮਰੀ-
- ਸਿਕੁਐਸ਼ਅਲ ਐਕਸੈੱਸ
- ਡਾਈਰੈਕਟ ਐਕਸੈੱਸ ।
ਪ੍ਰਸ਼ਨ 3.
ਪ੍ਰਾਈਮਰੀ ਮੈਮਰੀ ਕੀ ਹੈ ?
ਉੱਤਰ-
ਪ੍ਰਾਈਮਰੀ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਤੱਕ CPU ਦੀ ਸਿੱਧੀ ਪਹੁੰਚ ਹੁੰਦੀ ਹੈ, ਕੰਪਿਊਟਰ ਇਸ ਤੋਂ ਬਗੈਰ ਸ਼ੁਰੂ ਨਹੀਂ ਹੋ ਸਕਦਾ । ਇਹ ਮਦਰਬੋਰਡ ਉੱਪਰ CPU ਦੇ ਨੇੜੇ ਹੁੰਦੀ ਹੈ ।
ਪ੍ਰਸ਼ਨ 4.
ਰੋਮ (ROM) ਦੀਆਂ ਵੱਖ-ਵੱਖ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਰੋਮ ਦੀਆਂ ਕਿਸਮਾਂ ਹੇਠ ਅਨੁਸਾਰ ਹੈ :-
- ਮਾਸਕਡ ਰੋਮ
- ਪ੍ਰੋਗਰਾਮੇਬਲ ਰੋਮ
- ਈਰੇਜੇਬਲ ਅਤੇ ਪ੍ਰੋਗਰਾਮੇਬਲ ਰੋਮ
- ਇਲੈਕਟ੍ਰੀਕਲੀ ਈਰੇਜੇਬਲ ਅਤੇ ਪ੍ਰੋਗਰਾਮੇਬਲ ਰੋਮ ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੈਮ (RAM) ਅਤੇ ਰੋਮ (ROM) ਦਾ ਵਰਨਣ ਕਰੋ ।
ਉੱਤਰ-
RAM ਦਾ ਪੂਰਾ ਨਾਮ Random Access Memory ਹੈ । ਇਹ ਕੰਪਿਊਟਰ ਦਾ ਉਹ ਡਾਟਾ ਅਤੇ ਹਿਦਾਇਤਾਂ ਸਟੋਰ ਕਰਦਾ ਹੈ ਜਿਸ ਤੇ ਕੰਪਿਊਟਰ ਕੰਮ ਕਰ ਰਿਹਾ ਹੁੰਦਾ ਹੈ । ਇਹ ਮੈਮਰੀ ਸਥਿਰ ਨਹੀਂ ਹੁੰਦੀ ਹੈ ।ਬਿਜਲੀ ਬੰਦ ਹੋਣ ਨਾਲ ਇਸ ਦਾ ਡਾਟਾ ਨਸ਼ਟ ਹੋ ਜਾਂਦਾ ਹੈ । ਇਸ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ ।
ਰੈਮ ਦੀ ਸ਼੍ਰੇਣੀ ਵੰਡ- ਰੈਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-
- ਸਟੈਟਿਕ ਰੈਮ – ਇਹ ਮੈਮਰੀ ਉਦੋਂ ਤਕ ਡਾਟਾ ਸਟੋਰ ਕਰਕੇ ਰੱਖਦੀ ਹੈ ਜਦ ਤਕ ਇਸ ਵਿਚ ਬਿਜਲੀ ਆ ਰਹੀ ਹੁੰਦੀ ਹੈ । ਇਸ ਵਿਚ ਛੇ ਵਾਂਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਕੋਈ ਕਪੈਸਟਰ ਨਹੀਂ ਲੱਗਿਆ ਹੁੰਦਾ । ਝਾਂਜ਼ਿਸਟਰਾਂ ਦੀ ਲੀਕੇਜ ਨੂੰ ਰੋਕਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ । ਇਸ ਲਈ ਇਸ ਨੂੰ ਰਿਫਰੈਂਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।
- ਡਾਇਨੈਮਿਕ ਰੈਮ – ਇਸ ਮੈਮਰੀ ਨੂੰ ਵਾਰ-ਵਾਰ ਰਿਫਰੈਂਸ ਕਰਨਾ ਪੈਂਦਾ ਹੈ । ਇਸ ਤੇ ਰਿਫਰੈਸ਼ ਸਰਕਟ ਲੱਗਿਆ ਹੁੰਦਾ ਹੈ ਜੋ ਕਈ ਸੌ ਵਾਰ ਪ੍ਰਤੀ ਸੈਕਿੰਡ ਨਾਲ ਚਲਦਾ ਹੈ । ਇਸਦੀ ਮੈਮਰੀ ਸਸਤੀ ਅਤੇ ਛੋਟੀ ਹੁੰਦੀ ਹੈ । ਇਸ ਵਿਚ ਟ੍ਰਾਂਜ਼ਿਸਟਰ ਅਤੇ ਕਪੈਸਟਰ ਲੱਗੇ ਹੁੰਦੇ ਹਨ ।
- ਰੋਮ – ਰੋਮ ਦਾ ਪੂਰਾ ਨਾਮ ਰੀਡ ਉਨਲੀ ਮੈਮਰੀ ਹੈ । ਇਹ ਉਹ ਮੈਮਰੀ ਹੈ ਜਿਸ ਨੂੰ ਸਿਰਫ਼ ਪੜਿਆ ਜਾ ਸਕਦਾ ਹੈ ਇਸ ਤੇ ਲਿਖਿਆ ਨਹੀਂ ਜਾ ਸਕਦਾ । ਇਹ ਸਥਾਈ ਮੈਮਰੀ ਹੁੰਦੀ ਹੈ । ਇਸ ਵਿਚ ਕੰਪਿਊਟਰ ਸ਼ੁਰੂ ਕਰਨ ਦੀਆਂ ਹਿਦਾਇਤਾਂ ਹੁੰਦੀਆਂ ਹਨ । ਇਸ ਦੀ ਵਰਤੋਂ ਕਈ ਪ੍ਰਕਾਰ ਦੀਆਂ ਇਲੈੱਕਟ੍ਰਾਨਿਕ ਮਸ਼ੀਨਾਂ ਵਿਚ ਵੀ ਕੀਤੀ ਜਾਂਦੀ ਹੈ ।
ਰੋਮ ਦੀਆਂ ਕਿਸਮਾਂ-ਰੋਮ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-
- Masked ROM: ਇਹ ਤਾਰਾਂ ਦੇ ਬਣੇ ਯੰਤਰ ਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਪ੍ਰੋਗਰਾਮ ਕੀਤਾ ਗਿਆ ਹੁੰਦਾ ਹੈ । ਇਹ ਸਸਤੀਆਂ ਹੁੰਦੀਆਂ ਹਨ ।
- PROM: PROM ਉਹ ਮੈਮਰੀ ਹੈ ਜੋ ਸਿਰਫ ਇਕ ਬਾਰ ਬਦਲੀ ਜਾ ਸਕਦੀ ਹੈ । ਖਾਲੀ PROM ਤੇ ਇਕ ਵਾਰ ਡਾਟਾ ਭਰਿਆ ਜਾ ਸਕਦਾ ਹੈ । ਫਿਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ।
- EPROM: EPROM ਤੋਂ ਡਾਟਾ ਅਲਟ੍ਰਾਵਾਇਲਟ ਕਿਰਨਾਂ ਰਾਹੀਂ ਮਿਟਾਇਆ ਜਾ ਸਕਦਾ ਹੈ । ਇਸ ਨੂੰ ਪ੍ਰੋਗਰਾਮ ਕਰਦੇ ਸਮੇਂ ਇਲੈੱਕਟ੍ਰਿਕ ਚਾਰਜ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਚਾਰਜ ਨੂੰ ਮਿਟਾਉਣ ਵਾਸਤੇ ਅਲਟ੍ਰਾਵਾਇਲਟ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਚਾਰਜ 10 ਸਾਲ ਤਕ ਰਹਿ ਸਕਦਾ ਹੈ ।
- EEPROM: ਇਸ ਰੋਮ ਨੂੰ ਬਿਜਲੀ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ । ਇਸ ਨੂੰ ਲਗਪਗ 10000 ਵਾਰ ਮਿਟਾਇਆ ਅਤੇ ਲਿਖਿਆ ਜਾ ਸਕਦਾ ਹੈ । ਇਸ ਨੂੰ ਪੂਰੀ ਜਾਂ ਕਿਸੇ ਹਿੱਸੇ ਨੂੰ ਮਿਟਾਇਆ ਜਾ ਸਕਦਾ ਹੈ ।
ਪ੍ਰਸ਼ਨ 2.
ਬਾਹਰੀ ਮੈਮਰੀ (External Memory) ਦੀ ਵਿਆਖਿਆ ਕਰੋ ।
ਉੱਤਰ-
ਐਕਸਟਰਨਲ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਪੱਕੇ ਤੌਰ ‘ਤੇ ਸਟੋਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਸੈਕੰਡਰੀ, ਐਗਜੂਅਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ । ਇਸ ਮੈਮਰੀ ਤੋਂ ਡਾਟਾ ਪਹਿਲਾਂ ਪ੍ਰਾਇਮਰੀ ਮੈਮਰੀ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ ਸੀ. ਪੀ. ਯੂ ਵਿਚ ।
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 3.
ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ ।
ਉੱਤਰ-
ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-
- ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ ।
- ਬੈਕਅੱਪ/ਰਿਧੁਜ਼ਏਬਲ ਮੈਮਰੀ – ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ‘ਤੇ ਰਹਿੰਦਾ ਹੈ ਜਦੋਂ ਤੱਕ ਕਿ ਇਸ ਦੇ ਉੱਤੇ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸਨੂੰ ਯੂਜ਼ਰ ਦੁਆਰਾ ਨਾ ਮਿਟਾਇਆ ਜਾਵੇ ।
- ਸਥਾਈ ਮੈਮਰੀ – ਬਿਜਲੀ ਬੰਦ ਹੋਣ ‘ਤੇ ਵੀ ਡਾਟਾ ਪੱਕੇ ਤੌਰ ‘ਤੇ ਸਟੋਰ ਰਹਿੰਦਾ ਹੈ ।
- ਭਰੋਸੇਯੋਗ – ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ ।
- ਵਰਤੋਂ ਵਿੱਚ ਅਸਾਨੀ – ਕੰਪਿਊਟਰ ਸਾਫ਼ਟਵੇਅਰ ਦੀ ਮੱਦਦ ਨਾਲ ਅਧਿਕਾਰਿਤ (Authorized) ਲੋਕ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਵਰਤੋਂ ਕਰ ਸਕਦੇ ਹਨ ।
- ਸਮਰੱਥਾ (Capacity) – ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦਾ ਹੈ ।
- ਕੀਮਤ (Cost) – ਪ੍ਰਾਇਮਰੀ ਮੈਮਰੀ ਨਾਲੋਂ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫ਼ੀ ਸਸਤਾ ਪੈਂਦਾ ਹੈ ।
ਪ੍ਰਸ਼ਨ 4.
ਟਰੈਕਸ (Tracks) ਅਤੇ ਸੈਕਟਰਜ਼ (Sectors) ਕੀ ਹੁੰਦੇ ਹਨ ?
ਉੱਤਰ-
ਟਰੈਕਸ – ਕਿਸੇ ਵੀ ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿਚ ਵੰਡਿਆ ਹੁੰਦਾ ਹੈ । ਇਹਨਾਂ ਚੱਕਰਾਂ ਨੂੰ ਟਰੈਕਸ ਕਿਹਾ ਜਾਂਦਾ ਹੈ । ਇਹਨਾਂ ਟਰੈਕਸ ਨੂੰ ਜ਼ੀਰੋ ਤੋਂ ਸ਼ੁਰੂ ਕਰਕੇ ਨੰਬਰ ਦਿੱਤੇ ਜਾਂਦੇ ਹਨ । ਇਹਨਾਂ ਟਰੈਕਸ ਦੀ ਗਿਣਤੀ ਵੱਖ-ਵੱਖ ਪ੍ਰਕਾਰ ਦੀਆਂ ਡਿਸਕਾਂ ਵਿਚ ਵੱਧ-ਘੱਟ ਹੋ ਸਕਦੀ ਹੈ ।
ਸੈਕਟਰ-ਕਿਸੇ ਵੀ ਡਿਸਕ ਵਿਚ ਕਈ ਟਰੈਕ ਹੁੰਦੇ ਹਨ । ਹਰ ਟਰੈਕ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਇਹਨਾਂ ਹਿੱਸਿਆਂ ਨੂੰ ਸੈਕਟਰ ਕਿਹਾ ਜਾਂਦਾ ਹੈ । ਹਰ ਇਕ ਟਰੈਕ ਵਿਚ 8 ਜਾਂ ਉਸ ਤੋਂ ਵੱਧ ਸੈਕਟਰ ਹੋ ਸਕਦੇ ਹਨ । ਹਰੇਕ ਸੈਕਟਰ ਵਿਚ 512 ਬਾਈਟਸ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ ।
ਕਿਸੇ ਵੀ ਡਿਸਕ ਦੀ ਸਮਰੱਥਾ ਨੂੰ ਇਕ ਫਾਰਮੂਲੇ ਦੀ ਸਹਾਇਤਾ ਨਾਲ ਪਤਾ ਕੀਤਾ ਜਾ ਸਕਦਾ ਹੈ , ਜਿਵੇਂ-
ਸਟੋਰੇਜ਼ ਸਮਰੱਥਾ = ਕੁੱਲ ਤਲਾਂ ਦੀ ਗਿਣਤੀ । ਕੁੱਲ ਟਰੈਕਸ ਪ੍ਰਤੀ ਤਲ । ਕੁੱਲ ਸੈਕਟਰ ਪ੍ਰਤੀ ਟਰੈਕ । ਕੁੱਲ ਬਾਈਟਸ ਪ੍ਰਤੀ ਸੈਕਟਰ
ਇਸ ਪ੍ਰਕਾਰ ਸਟੋਰ ਇਸ ਗਣਨਾ ਵਿਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 5.
ਕੈਸ਼ੇ ਮੈਮਰੀ (Cache Memory) ਕੀ ਹੈ ? ਇਸਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਇਹ ਮੈਮਰੀ ਸੀ.ਪੀ. ਯੂ. ਅਤੇ ਪ੍ਰਾਇਮਰੀ ਮੈਮਰੀ ਦੇ ਵਿਚਕਾਰ ਹੁੰਦੀ ਹੈ ।
ਕੈਸ਼ ਮੈਮਰੀ ਦੇ ਲਾਭ – ਕੈਸ਼ ਮੈਮਰੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ :
- ਕੈਸ਼ ਮੈਮਰੀ ਮੁੱਖ ਮੈਮਰੀ ਤੋਂ ਤੇਜ਼ ਹੁੰਦੀ ਹੈ ।
- ਮੁੱਖ ਮੈਮਰੀ ਦੇ ਮੁਕਾਬਲੇ ਇਸ ਦਾ ਐਕਸੈਸ ਟਾਈਮ ਘੱਟ ਹੁੰਦਾ ਹੈ ।
- ਕੈਸ਼ ਮੈਮਰੀ ਉਸ ਪ੍ਰੋਗਰਾਮ ਨੂੰ ਸਟੋਰ ਕਰਦੀ ਹੈ, ਜਿਹੜਾ ਕਿ ਘੱਟ ਸਮੇਂ ਵਿੱਚ ਹੀ ਲਾਗੂ ਹੋਣਾ ਹੁੰਦਾ ਹੈ ।
- ਕੈਸ਼ ਮੈਮਰੀ ਡਾਟਾ ਨੂੰ ਅਸਥਾਈ ਤੌਰ ‘ਤੇ (Temporary) ਸਟੋਰ ਕਰਦੀ ਹੈ ।
ਕੈਸ਼ ਮੈਮਰੀ ਦੀਆਂ ਹਾਨੀਆਂ-ਕੈਸ਼ ਮੈਮਰੀ ਦੀਆਂ ਹਾਨੀਆਂ ਹੇਠ ਲਿਖੇ ਅਨੁਸਾਰ ਹਨ :
- ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ।
- ਕੈਸ਼ ਮੈਮਰੀ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।
ਐਕਟੀਵਿਟੀ
ਹੇਠ ਦਿੱਤੀ ਮੈਮਰੀ ਦੇ ਭਾਗਾਂ ਦੇ ਚਿੱਤਰ ਵਿੱਚ ਖਾਲੀ ਥਾਂਵਾਂ ਭਰੋ ।
PSEB 8th Class Computer Guide ਮੈਮਰੀ ਯੂਨਿਟਸ Important Questions and Answers
1. ਖ਼ਾਲੀ ਥਾਂਵਾਂ ਭਰੋ
1. ਮੈਮਰੀ ਮਨੁੱਖੀ ……………………. ਦੀ ਤਰ੍ਹਾਂ ਹੁੰਦੀ ਹੈ |
(ਉ) ਦਿਮਾਗ਼
(ਅ) ਕੰਨ
(ੲ) ਅੱਖ
(ਸ) ਨੱਕ ।
ਉੱਤਰ-
(ਉ) ਦਿਮਾਗ਼
2. ਚਾਰ ਬਿਟਸ ਦੇ ਸਮੂਹ ਨਾਲ …………………….. ਬਣਦੀ ਹੈ ।
(ਉ) ਬਿਟ
(ਅ) ਨਿਬਲ
(ੲ) ਗੀਗਾਬਾਈਟ ।
ਉੱਤਰ-
(ਅ) ਨਿਬਲ
2. ਪੁਰੇ ਨਾਮ ਲਿਖੋ
1. KB
2. TB
3. PB
4. RAM
5. ROM
6. UPS
7. DRAM
8. MROM
9. EPROM
10. EEPROM
ਉੱਤਰ-
1. KB – Kilo Byte
2. TB – Tera Byte
3. PB – Peta Byte
4. RAM – Random Access Memory
5. ROM – Read Only Memory
6. UPS – Unintruppted Power Supply
7. DRAM – Dynamic Read only Memory
8. MROM – Marked Read Only Memory
9. EPROM – Erasable and Programmable Read Only Memory
10. EEPROM – Electrical Erasable Programmable Read Only Memory
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰ
ਪ੍ਰਸ਼ਨ 1.
ਬਿਟ ਕੀ ਹੁੰਦੀ ਹੈ ?
ਉੱਤਰ-
ਬਿਟ ਜਾਂ ਬਾਇਨਰੀ ਡਿਜ਼ਿਟ 0 ਜਾਂ 1 ਨੂੰ ਕਹਿੰਦੇ ਹਨ ।
ਪ੍ਰਸ਼ਨ 2.
ਨਿਬਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚਾਰ ਬਿਟਸ ਦੇ ਸਮੂਹ ਨੂੰ ਨਿਬਲ ਕਹਿੰਦੇ ਹਨ ।
ਪ੍ਰਸ਼ਨ 3.
ਵਰਡ ਕੀ ਹੁੰਦਾ ਹੈ ?
ਉੱਤਰ-
ਕੰਪਿਊਟਰ ਵਿਚ ਇਕ ਸ਼ਬਦ ਕੁੱਝ ਨਿਰਧਾਰਿਤ ਬਿਟਸ ਦਾ ਸਮੂਹ ਹੁੰਦਾ ਹੈ ।
ਪ੍ਰਸ਼ਨ 4.
ਮੈਮਰੀ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਇਨਟਰਨਲ ਮੈਮਰੀ, ਕੈਸ਼ ਮੈਮਰੀ, ਪ੍ਰਾਈਮਰੀ ਮੈਮਰੀ, ਸੈਕੰਡਰੀ ਮੈਮਰੀ ।
ਪ੍ਰਸ਼ਨ 5.
ਰੋਮ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
EROM, PROM, EPROM, EEPROM.
ਪ੍ਰਸ਼ਨ 6.
ਸਿਕੂਐਨਸ਼ਿਅਲ ਐਕਸੈਸ ਡਿਵਾਇਸ ਕੀ ਹੁੰਦੇ ਹਨ ?
ਉੱਤਰ-
ਉਹ ਡਿਵਾਇਸ ਜਿਹਨਾਂ ਨੂੰ ਇੱਕ ਤੋਂ ਬਾਅਦ ਦੂਜੇ ਕੁਮ ਵਿਚ ਵਰਤਿਆ ਜਾ ਸਕਦਾ ਹੈ ਉਸ ਨੂੰ ਸਿਕੂਐਨਸ਼ਿਅਲ ਐਕਸੈਸ ਡਿਵਾਇਸ ਕਹਿੰਦੇ ਹਨ ।
ਪ੍ਰਸ਼ਨ 7.
ਸਿਕੂਐਨਸ਼ਿਅਲ ਐਕਸੈਸ ਡਿਵਾਇਸ ਦੀਆਂ ਉਦਾਹਰਨਾਂ ਦਿਓ ।
ਉੱਤਰ-
ਮੈਗਨੈਟਿਕ ਟੇਪ ।
ਪ੍ਰਸ਼ਨ 8.
ਡਾਇਰੈਕਟ ਐਕਸੈਸ ਮੈਮਰੀ ਦੀਆਂ ਉਦਾਹਰਨਾਂ ਦਿਓ
ਉੱਤਰ-
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ, ਫਲਾਪੀ ਡਿਸਕ ।
ਪ੍ਰਸ਼ਨ 9.
ਪਹਿਲੀ ਜੈਨਰੇਸ਼ਨ ਕੰਪਿਊਟਰਾਂ ਦੇ ਨਾਮ ਦੱਸੋ ।
ਉੱਤਰ-
ENIAC, EDVAC, EDSAC, UNIVAC-1, IBM 701.
ਪ੍ਰਸ਼ਨ 10.
ਮੈਮਰੀ ਯੂਨਿਟ ਕੀ ਹੁੰਦੀ ਹੈ ?
ਉੱਤਰ-
ਕੰਪਿਊਟਰ ਮੈਮਰੀ ਨੂੰ ਮਾਪਣ ਦੇ ਢੰਗ ਨੂੰ ਮੈਮਰੀ ਯੂਨਿਟ ਕਹਿੰਦੇ ਹਨ ।