PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.1

Punjab State Board PSEB 8th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ Ex 8.1 Textbook Exercise Questions and Answers.

PSEB Solutions for Class 8 Maths Chapter 8 ਰਾਸ਼ੀਆਂ ਦੀ ਤੁਲਨਾ Exercise 8.1

1. ਹੇਠਾਂ ਲਿਖਿਆਂ ਦਾ ਅਨੁਪਾਤ ਪਤਾ ਕਰੋ :

ਪ੍ਰਸ਼ਨ (a).
ਇਕ ਸਾਈਕਲ ਦੀ 15 km ਪ੍ਰਤੀ ਘੰਟੇ ਦੀ ਗਤੀ ਦਾ ਇਕ ਸਕੂਟਰ ਦੀ 30 km ਪ੍ਰਤੀ ਘੰਟੇ ਦੀ ਗਤੀ ਨਾਲ ।
ਹੱਲ:
15 km ਪ੍ਰਤੀ ਘੰਟੇ ਦਾ 30 km ਪ੍ਰਤੀ ਘੰਟੇ ਤੱਕ
⇒ \(\frac{15}{30}\) = \(\frac{1}{2}\) ⇒ 1 : 2

ਪ੍ਰਸ਼ਨ (b).
5 m ਦਾ 10 km ਨਾਲ
ਹੱਲ:
5 m ਦਾ 10 km ਨਾਲ
5 m ਦਾ 10000 m ਨਾਲ
[∵ 1 km = 1000 m]
⇒ \(\frac{5}{10000}\) = \(\frac{1}{2000}\)
⇒ 1 : 2000

ਪ੍ਰਸ਼ਨ (c).
50 ਪੈਸੇ ਦਾ ਤੋਂ 5 ਨਾਲ ।
ਹੱਲ:
50 ਪੈਸੇ ਦਾ 5 ਰੁਪਏ ਨਾਲ
50 ਪੈਸੇ ਦਾ 500 ਪੈਸੇ ਨਾਲ
[∵ ₹ 1 = 100 ਪੈਸੇ]
⇒ \(\frac{50}{500}\) = \(\frac{1}{10}\) ⇒ 1 : 10

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.1

ਪ੍ਰਸ਼ਨ 2.
ਹੇਠਾਂ ਲਿਖੇ ਅਨੁਪਾਤਾਂ ਨੂੰ ਪ੍ਰਤੀਸ਼ਤ ਵਿਚ ਬਦਲੋ :
(a) 3 : 4
(b) 2 : 3.
ਹੱਲ:
3 : 4
(a) \(\frac{3}{4}\) × 100% ⇒ 75%
(b) 2 : 3 ⇒ \(\frac{2}{3}\) × 100% = \(\frac{200}{3}\)% = 66\(\frac{2}{3}\)% .

ਪ੍ਰਸ਼ਨ 3.
25 ਵਿਦਿਆਰਥੀਆਂ ਵਿਚੋਂ 72% ਵਿਦਿਆਰਥੀ ਗਣਿਤ ਵਿਚ ਚੰਗੇ ਹਨ । ਕਿੰਨੇ ਵਿਦਿਆਰਥੀ ਗਣਿਤ ਵਿਚ ਚੰਗੇ ਨਹੀਂ ਹਨ ?
ਹੱਲ:
ਕੁੱਲ ਵਿਦਿਆਰਥੀਆਂ ਦਾ 72% ਗਣਿਤ ਵਿਚ ਚੰਗਾ ਹੈ ।
∴ ਕੁੱਲ ਵਿਦਿਆਰਥੀਆਂ ਦਾ 100 – 72 = 28% ਗਣਿਤ ਵਿਚ ਚੰਗੇ ਨਹੀਂ ਹਨ ।
∴ 25 ਵਿਦਿਆਰਥੀਆਂ ਦਾ 28% ⇒ \(\frac{28}{100}\) × 25
= 7 ਵਿਦਿਆਰਥੀ
∴ 7 ਵਿਦਿਆਰਥੀ ਗਣਿਤ ਵਿਚ ਚੰਗੇ ਨਹੀਂ ਹਨ ।

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.1

ਪ੍ਰਸ਼ਨ 4.
ਇਕ ਫੁੱਟਬਾਲ ਟੀਮ ਨੇ ਕੁੱਲ ਜਿੰਨੇ ਮੈਚ ਖੇਡੇ ਉਹਨਾਂ ਵਿਚੋਂ 10 ਮੈਚਾਂ ਵਿੱਚ ਜਿੱਤ ਹਾਸ਼ਿਲ ਕੀਤੀ । ਜੇ ਉਹਨਾਂ ਦੀ ਜਿੱਤ ਦਾ ਪ੍ਰਤੀਸ਼ਤ 40 ਸੀ ਤਾਂ ਉਸ ਟੀਮ ਨੇ ਕੁੱਲ ਕਿੰਨੇ ਮੈਚ ਖੇਡੇ ?
ਹੱਲ:
ਮੰਨ ਲਉ ਖੇਡੇ ਗਏ ਮੈਚਾਂ ਦੀ ਸੰਖਿਆ = 1
ਜਿੱਤੇ ਗਏ ਮੈਚ = 10 ਮੈਚ
ਪ੍ਰਤੀਸ਼ਤ ਜਿੱਤ = x ਦਾ 40%
= \(\frac{40}{100}\) × x = \(\frac{40x}{100}\)
\(\frac{40x}{100}\) = 10 ⇒ x = \(\frac{10×100}{40}\)
⇒ x = 25 ਮੈਚ ।

ਪ੍ਰਸ਼ਨ 5.
ਜੇ ਚਮੇਲੀ ਦੇ ਕੋਲ ਆਪਣੀ ਰਕਮ ਦਾ 75% ਖ਼ਰਚ ਕਰਨ ਦੇ ਬਾਅਦ ਤੋਂ 600 ਬਚੇ ਤਾਂ ਪਤਾ ਕਰੋ ਕਿ ਉਸਦੇ ਕੋਲ ਸ਼ੁਰੂ ਵਿਚ ਕਿੰਨੀ ਰਕਮ ਸੀ ?
ਹੱਲ:
ਮੰਨ ਲਉ ਚਮੇਲੀ ਦੇ ਕੋਲ ਕੁੱਲ ਰਕਮ = ₹ x
ਖ਼ਰਚ ਕਰਨ ਤੋਂ ਬਾਅਦ ਬਾਕੀ ਬਚੀ ਰਕਮ = ₹ 600
ਖ਼ਰਚੀ ਗਈ ਰਕਮ ਦਾ ਪ੍ਰਤੀਸ਼ਤ = 75%
∴ ਖ਼ਰਚਾ ਕਰਨ ਤੋਂ ਬਾਅਦ ਬਾਕੀ ਬਚੀ ਰਕਮ ਦਾ ਪ੍ਰਤੀਸ਼ਤ
= 100 – 75 = 25%
∴ x ਦਾ 25% = 600 ,
⇒ \(\frac{25}{100}\) × x = 600
⇒ x = \(\frac{600×100}{25}\) = 2400
⇒ x = ₹ 2400

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.1

ਪ੍ਰਸ਼ਨ 6.
ਜੇ ਕਿਸੇ ਸ਼ਹਿਰ ਵਿਚ 60% ਵਿਅਕਤੀ ਕ੍ਰਿਕੇਟ ਪਸੰਦ ਕਰਦੇ ਹਨ, 30 ਫੁੱਟਬਾਲ ਪਸੰਦ ਕਰਦੇ ਹਨ ਅਤੇ ਬਾਕੀ ਹੋਰ ਖੇਡਾਂ ਪਸੰਦ ਕਰਦੇ ਹਨ, ਤਾਂ ਪਤਾ ਕਰੋ ਕਿ ਕਿੰਨੇ 1 ਪ੍ਰਤੀਸ਼ਤ ਵਿਅਕਤੀ ਹੋਰ ਖੇਡਾਂ ਪਸੰਦ ਕਰਦੇ ਹਨ ? ਜੇ ਕੁੱਲ ਵਿਅਕਤੀ 50 ਲੱਖ ਹਨ ਤਾਂ ਹਰੇਕ ਤਰ੍ਹਾਂ ਦੀ ਖੇਡ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਅਸਲ ਸੰਖਿਆ ਪਤਾ ਕਰੋ ।
ਹੱਲ:
ਵਿਅਕਤੀਆਂ ਦੀ ਕੁੱਲ ਸੰਖਿਆ = 50 ਲੱਖ
ਕ੍ਰਿਕੇਟ ਪਸੰਦ ਕਰਨ ਵਾਲੇ ਵਿਅਕਤੀਆਂ ਦਾ ਪ੍ਰਤੀਸ਼ਤ = 60%
ਫੁੱਟਬਾਲ ਪਸੰਦ ਕਰਨ ਵਾਲੇ ਵਿਅਕਤੀਆਂ ਦਾ ਪ੍ਰਤੀਸ਼ਤ = 30%
ਹੋਰ ਖੇਡ ਪਸੰਦ ਕਰਨ ਵਾਲੇ ਵਿਅਕਤੀਆਂ ਦਾ ਪ੍ਰਤੀਸ਼ਤ
= 100 – (60 + 30)
= 100 – 90 = 10%
∴ ਕਿਕੇਟ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ
= 50 ਲੱਖ ਦਾ 60%
= \(\frac{60}{100}\) × 50
= 30 ਲੱਖ
ਫੁੱਟਬਾਲ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ
= 50 ਲੱਖ ਦਾ 30 %
= \(\frac{30}{100}\) × 50
= 15 ਲੱਖ
ਹੋਰ ਖੇਡ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ
= 50 ਲੱਖ ਦਾ 10%
= \(\frac{10}{100}\) × 50
= 5 ਲੱਖ

Leave a Comment