PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

Punjab State Board PSEB 8th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ Ex 8.2 Textbook Exercise Questions and Answers.

PSEB Solutions for Class 8 Maths Chapter 8 ਰਾਸ਼ੀਆਂ ਦੀ ਤੁਲਨਾ Exercise 8.2

ਪ੍ਰਸ਼ਨ 1.
ਇਕ ਵਿਅਕਤੀ ਦੀ ਤਨਖਾਹ ਵਿਚ 10% ਵਾਧਾ ਹੁੰਦਾ ਹੈ । ਜੇ ਉਸਦੀ ਨਵੀਂ ਤਨਖਾਹ ₹ 1,54,000 ਹੈ ਤਾਂ ਉਸਦੀ ਮੂਲ ਤਨਖਾਹ ਪਤਾ ਕਰੋ ।
ਹੱਲ:
ਤਨਖਾਹ ਵਿਚ ਵਾਧਾ = 10%
ਨਵੀਂ ਤਨਖਾਹ = ₹ 154000
ਮੰਨ ਲਉ ਮੁਲ ਤਨਖਾਹ = ₹ 100
ਜਦੋਂ 10% ਵਾਧੇ ਤੋਂ ਬਾਅਦ ਨਵੀਂ ਤਨਖਾਹ
= ₹ (100 + 10) = ₹ 110
ਜੇਕਰ ਨਵੀਂ ਤਨਖਾਹ ₹ 110 ਹੋਵੇ, ਤਾਂ ਮੂਲ ਤਨਖ਼ਾਹ = ₹ 100
,, ,, ,, ₹1 ,, ,, ,, = ₹ \(\frac{100}{110}\)
,, ,, ,, ₹ 154000 ,, ,, ,, = ₹\(\frac{100}{110}\) × 154000
= ₹ 1,40,000

ਪ੍ਰਸ਼ਨ 2.
ਐਤਵਾਰ ਨੂੰ 845 ਵਿਅਕਤੀ ਚਿੜੀਆਘਰ ਗਏ । ਸੋਮਵਾਰ ਨੂੰ ਸਿਰਫ਼ 169 ਵਿਅਕਤੀ ਗਏ । ਚਿੜੀਆਘਰ ਦੀ ਸੈਰ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਵਿਚ ਸੋਮਵਾਰ ਨੂੰ ਕਿੰਨੇ ਪ੍ਰਤੀਸ਼ਤ ਕਮੀ ਹੋਈ ?
ਹੱਲ:
ਐਤਵਾਰ ਨੂੰ ਚਿੜੀਆਘਰ ਗਏ ਵਿਅਕਤੀਆਂ ਦੀ ਸੰਖਿਆ = 845
ਸੋਮਵਾਰ ਨੂੰ ਚਿੜੀਆਘਰ ਗਏ ਵਿਅਕਤੀਆਂ ਦੀ ਸੰਖਿਆ =169
ਵਿਅਕਤੀਆਂ ਦੀ ਸੰਖਿਆ ਵਿਚ ਘਾਟਾ = (845 – 169)
= 676
∴ ਪ੍ਰਤੀਸ਼ਤ ਘਾਟਾ = \(\frac{676}{845}\) × 100
= 80%

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

ਪ੍ਰਸ਼ਨ 3.
ਇਕ ਦੁਕਾਨਦਾਰ ₹ 2400 ਵਿਚ 80 ਵਸਤੂਆਂ ਖਰੀਦਦਾ ਹੈ ਅਤੇ ਉਹਨਾਂ ਨੂੰ 16% ਲਾਭ ‘ਤੇ ਵੇਚਦਾ ਹੈ । ਇਕ ਵਸਤੂ ਦਾ ਵੇਚ ਮੁੱਲ ਪਤਾ ਕਰੋ ।
ਹੱਲ:
80 ਵਸਤੂਆਂ ਦਾ ਖਰੀਦ ਮੁੱਲ = ₹ 2400
ਲਾਭ = 16%
= ₹ 2400 ਦਾ 16%
= ₹ 2400 × \(\frac{16}{100}\)
= ₹ 384
∴ 80 ਵਸਤੂਆਂ ਦਾ ਵੇਚ ਮੁੱਲ = ₹ 2400 + ₹ 384
= ₹ 2784
ਇਕ ਵਸਤੂ ਦਾ ਵੇਚ ਮੁੱਲ = ₹ \(\frac{2784}{80}\) = ₹ 34.80

ਪ੍ਰਸ਼ਨ 4.
ਇਕ ਵਸਤੂ ਦਾ ਖ਼ਰੀਦ ਮੁੱਲ ₹ 15,500 ਸੀ । ₹ 450 ਇਸਦੀ ਮੁਰੰਮਤ ‘ਤੇ ਖ਼ਰਚ ਕੀਤੇ ਗਏ ਸਨ । ਜੇਕਰ ਇਸਨੂੰ 15% ਲਾਭ ‘ਤੇ ਵੇਚਿਆ ਜਾਂਦਾ ਹੈ ਤਾਂ ਉਸਦਾ ਵੇਚ ਮੁੱਲ ਪਤਾ ਕਰੋ ।
ਹੱਲ:
ਵਸਤੂ ਦਾ ਖ਼ਰੀਦ ਮੁੱਲ = ₹ 15500
ਮੁਰੰਮਤ ਤੇ ਖ਼ਰਚ = ₹ 450
∴ ਕੁੱਲ ਖ਼ਰੀਦ ਮੁੱਲ = ₹ 15500 + ₹ 450
= 15950 ₹
ਲਾਭ = 15%
= ₹ 15950 ਦਾ 15%
= ₹ 15950 × \(\frac{15}{100}\)
= ₹ 2392.50
∴ ਵਸਤੂ ਦਾ ਵੇਚ ਮੁੱਲ = ਖ਼ਰੀਦ ਮੁੱਲ + ਲਾਭ
= ₹ 15950 + ₹ 2392.50
= ₹ 18342.50

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

ਪ੍ਰਸ਼ਨ 5.
ਇਕ VCR ਅਤੇ TV ਵਿਚੋਂ ਹਰੇਕ ਨੂੰ ₹ 8000 ‘ਤੇ ਖ਼ਰੀਦਿਆ ਗਿਆ । ਦੁਕਾਨਦਾਰ ਨੂੰ VCR ‘ਤੇ 4% ਹਾਨੀ ਅਤੇ TV ‘ਤੇ 8% ਲਾਭ ਹੋਇਆ । ਇਸ ਪੂਰੇ ਲੈਣ-ਦੇਣ ਵਿਚ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ ।
ਹੱਲ:
VCR ਦਾ ਖ਼ਰੀਦ ਮੁੱਲ = ₹ 800
ਹਾਨੀ = 4%
= ₹ 8000 ਦਾ 4%
= 8000 × \(\frac{4}{100}\) = ₹ 320
∴ VCR ਦਾ ਵੇਚ ਮੁੱਲ = ਖ਼ਰੀਦ ਮੁੱਲ – ਹਾਨੀ
= ₹ 8000 – ₹ 320
= ₹ 7680
TV ਦਾ ਖ਼ਰੀਦ ਮੁੱਲ = ₹ 8000
ਲਾਭ = 8%
= ₹ 8000 ਦਾ 8%
= ₹ 8000 × \(\frac{8}{100}\) = ₹ 640
∴ TV ਦਾ ਵੇਚ: ਮੁੱਲ = ਖ਼ਰੀਦ ਮੁੱਲ + ਲਾਭ
= ₹ 8000 + ₹ 640
= ₹ 8640
∴ TV ਅਤੇ VCR ਦਾ ਕੁੱਲ ਖ਼ਰੀਦ ਮੁੱਲ
= (₹ 8000 + ₹ 8000)
= ₹ 16000
TV ਅਤੇ VCR ਦਾ ਕੁੱਲ ਖ਼ਰੀਦ ਮੁੱਲ
= ₹ 840 + ₹ 7680
= ₹ 16320
∴ ਲਾਭ = ਵੇਚ ਮੁੱਲ – ਖ਼ਰੀਦ ਮੁੱਲ
= ₹ 16320 – ₹ 16000
= ₹ 320
∴ ਲਾਭ % = PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2 1
= \(\frac{320}{16000}\) × 100
= 2%

ਪ੍ਰਸ਼ਨ 6.
ਸੇਲ ਦੇ ਦੌਰਾਨ ਇਕ ਦੁਕਾਨ ਸਾਰੀਆਂ ਵਸਤੂਆਂ ਦੇ ਅੰਕਿਤ ਮੁੱਲ ‘ਤੇ 10% ਕਟੌਤੀ ਦਿੰਦੀ ਹੈ । ₹ 1450 ਅੰਕਿਤ ਮੁੱਲ ਵਾਲੀ ਇਕ ਜੀਨ ਅਤੇ ਦੋ ਕਮੀਜ਼ਾਂ, ਜਿਸ ਵਿਚ ਹਰੇਕ ਦਾ ਅੰਕਿਤ ਮੁੱਲ ₹ 850 ਹੈ, ਨੂੰ ਖਰੀਦਣ ਦੇ ਲਈ ਕਿਸੇ ਗਾਹਕ ਨੂੰ ਕਿੰਨਾਂ ਭੁਗਤਾਨ ਕਰਨਾ ਪਵੇਗਾ ?
ਹੱਲ:
ਜੀਨ ਦਾ ਅੰਕਿਤ ਮੁੱਲ = ₹ 1450
ਇਕ ਕਮੀਜ਼ ਦਾ ਅੰਕਿਤ ਮੁੱਲ = ₹ 850
ਦੋ ਕਮੀਜ਼ਾਂ ਦਾ ਅੰਕਿਤ ਮੁੱਲ = ₹ (2 × 850)
= ₹ 1700
∴ ਕੁੱਲ ਮੁੱਲ = ₹ 1450 + ₹ 1700
= ₹ 3150
ਦਿੱਤੀ ਗਈ ਕਟੌਤੀ = 10%
= ₹ \(\frac{10}{100}\) x 3150
= ₹ 315
∴ ਗਾਹਕ ਦੁਆਰਾ ਭੁਗਤਾਨ ਕੀਤੀ ਗਈ ਰਕਮ
= ₹ (3150 – 315)
= ₹ 2835

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

ਪ੍ਰਸ਼ਨ 7.
ਇਕ ਦੁੱਧ ਵਾਲੇ ਨੇ ਆਪਣੀਆਂ ਦੋ ਮੱਝਾਂ ਨੂੰ ₹ 20,000 ਪ੍ਰਤੀ ਮੱਝ ਦੀ ਦਰ ਨਾਲ ਵੇਚਿਆ । ਇਕ ਮੱਝ ‘ਤੇ ਉਸ ਨੂੰ 5% ਲਾਭ ਅਤੇ ਦੂਸਰੀ ‘ ਤੇ ਉਸਨੂੰ 10% ਹਾਨੀ ਹੋਈ । ਇਸ ਸੌਦੇ ਵਿਚ ਉਸਦਾ ਕੁੱਲ ਲਾਭ ਅਤੇ ਹਾਨੀ ਪਤਾ ਕਰੋ ।
ਹੱਲੂ :
ਮੰਨ ਲਉ ਪਹਿਲੀ ਮੱਝ ਦਾ ਮੁੱਲ = ₹ x
ਲਾਭ = 5%
= x ਦਾ 5%
= \(\frac{5x}{100}\)
∴ ਵੇਚ ਮੁੱਲ = ਖ਼ਰੀਦ ਮੁੱਲ + ਲਾਭ
= x + \(\frac{5x}{100}\) = \(\frac{100x+5x}{100}\)
= ₹ \(\frac{105x}{100}\)
ਪਰੰਤੂ ਪਹਿਲੀ ਮੱਝ ਦਾ ਵੇਚ ਮੁੱਲ = ₹ 20,000
∴ \(\frac{105x}{100}\) = 20,000
⇒ x = \(\frac{20,000×100}{105}\)
= ₹ 19047.62
ਮੰਨ ਲਉ ਦੂਸਰੀ ਮੱਝ ਦਾ ਖ਼ਰੀਦ ਮੁੱਲ = ₹ y
ਹਾਨੀ = 10%
= y ਦਾ 10%
= ₹ \(\frac{10y}{100}\)
∴ ਵੇਚ ਮੁੱਲ = ਖ਼ਰੀਦ ਮੁੱਲ – ਹਾਨੀ
= y – \(\frac{10y}{100}\) = \(\frac{100y-10y}{100}\)
= ₹ \(\frac{90y}{100}\)
10y 100y -10y
ਪਰੰਤੂ ਦੂਸਰੀ ਮੱਝ ਦਾ ਵੇਚ ਮੁੱਲ = ₹ 20,000
∴ \(\frac{90y}{100}\) = 20,000
⇒ y = \(\frac{20000×100}{90}\) = ₹ 22222.22
ਦੋਨਾਂ ਮੱਝਾਂ ਦਾ ਕੁੱਲ ਖ਼ਰੀਦ ਮੁੱਲ = x + y
= ₹ 1947.62 + ₹ 2222222
= ₹ 41269.84
ਦੋਨਾਂ ਮੱਝਾਂ ਦਾ ਕੁੱਲ ਵੇਚ ਮੁੱਲ = ₹ (20000 + 20000)
= ₹ 40,000
∴ ਹਾਨੀ = ਖ਼ਰੀਦ ਮੁੱਲ – ਵੇਚ ਮੁੱਲ
= ₹ (41269.84 – 40,000)
= ₹ 1269.84

ਪ੍ਰਸ਼ਨ 8.
ਇਕ ਟੈਲੀਵਿਜ਼ਨ ਦਾ ਮੁੱਲ ₹ 13,000 ਹੈ । ਇਸ ‘ ਤੇ 12% ਦੀ ਦਰ ਨਾਲ ਵਿਕਰੀ ਟੈਕਸ ਵਸੂਲਿਆ ਜਾਂਦਾ ਹੈ । ਜੇ ਵਿਨੋਦ ਇਸ ਟੈਲੀਵਿਜ਼ਨ ਨੂੰ ਖ਼ਰੀਦਦਾ ਹੈ ਤਾਂ ਉਸਦੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਪਤਾ ਕਰੋ ।
ਹੱਲ:
ਟੈਲੀਵਿਜ਼ਨ ਦਾ ਮੁੱਲ = ₹ 13,000
ਵਿਕਰੀ ਟੈਕਸ = 12%
= ₹ 13,000 ਦਾ 12%
= 13000 × \(\frac{12}{100}\) = ₹ 1560
∴ ਵਿਨੋਦ ਦੁਆਰਾ ਭੁਗਤਾਨ ਕਿਤੀ ਜਾਣ ਵਾਲੀ ਰਾਸ਼ੀ
= ਖ਼ਰੀਦ ਮੁੱਲ + ਵਿਕਰੀ ਟੈਕਸ
= ₹ 13000 + ₹ 1560
= ₹ 14560

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

ਪ੍ਰਸ਼ਨ 9.
ਅਰੁਣ ਇਕ ਜੋੜੀ ਸਕੇਟਸ (ਪਹੀਏ ਵਾਲੇ ਬੂਟ) ਕਿਸੇ ਸੇਲ ਤੋਂ ਖਰੀਦ ਕੇ ਲਿਆਇਆ ਜਿਸ ‘ਤੇ ਦਿੱਤੀ ਗਈ ਕਟੌਤੀ ਦੀ ਦਰ 20% ਸੀ । ਜੇ ਉਸ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ₹ 1600 ਹੈ ਤਾਂ ਅੰਕਿਤ ਮੁੱਲ ਪਤਾ ਕਰੋ ।
ਹੱਲ:
ਮੰਨ ਲਉ ਇਕ ਜੋੜੀ ਸਕੇਟਸ ਦਾ ਅੰਕਿਤ ਮੁੱਲ = ₹ x
ਦਿੱਤੀ ਗਈ ਕਟੌਤੀ = 20%
= x ਦਾ 20%
= \(\frac{20x}{100}\)
ਵੇਚ ਮੁੱਲ = ਅੰਕਿਤ ਮੁੱਲ – ਕਟੌਤੀ
= x – \(\frac{20x}{100}\)
= ₹ \(\frac{100x-20x}{100}\)
= ₹ \(\frac{80x}{100}\)
ਪਰੰਤੂ ਵੇਚ ਮੁੱਲ = ₹ 1600
∴ \(\frac{80x}{100}\) = 1600
⇒ x = \(\frac{1600×100}{80}\)
⇒ x = ₹ 2000
∴ ਅੰਕਿਤ ਮੁੱਲ = ₹ 2000

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.2

ਪ੍ਰਸ਼ਨ 10.
ਮੈਂ ਇਕ ਹੇਅਰ ਡਰਾਇਰ (ਵਾਲ ਸੁਕਾਉਣ ਵਾਲਾ ਯੰਤਰ 8% ਵੈਟ ਸਮੇਤ ₹ 5400 ਵਿੱਚ ਖ਼ਰੀਦਿਆ । ਵੈਟ ਨੂੰ ਜੋੜਨ ਤੋਂ ਪਹਿਲਾਂ ਦਾ ਉਸਦਾ ਮੁੱਲ ਪਤਾ ਕਰੋ ।
ਹੱਲ:
ਹੇਅਰ ਡਰਾਇਰ ਦਾ ਖ਼ਰੀਦ ਮੁੱਲ = ₹ 5400
ਵੈਟ (VAT) = 8%
ਮੰਨ ਲਉ ਵੈਟ ਜੋੜਨ ਤੋਂ ਪਹਿਲਾ ਮੁੱਲ = ₹ 100
∴ ਵੈਟ (VAT) ਜੋੜਨ ਤੋਂ ਬਾਅਦ ਮੁੱਲ = ₹ (100 + 8)
= ₹ 108
ਜੇਕਰ ਨਵਾਂ ਮੁੱਲ ₹ 108 ਹੋਵੇ ਤਾਂ ਅਸਲ ਮੁੱਲ = ₹ 100
,, ,, ,, ₹ 1 ,, ,, ,, = ₹ \(\frac{100}{108}\)
,, ,, ,, ₹ 5400 ,, ,, = ₹ \(\frac{100}{108}\) × 5400
= ₹ 5400

Leave a Comment