PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

Punjab State Board PSEB 8th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ InText Questions and Answers.

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਪ੍ਰਸ਼ਨ 1.
ਇਕ ਪ੍ਰਾਇਮਰੀ ਸਕੂਲ ਵਿਚ ਮਾਪਿਆਂ ਕੋਲੋਂ ਪੁੱਛਿਆ ਗਿਆ ਕਿ ਉਹ ਆਪਣੇ ਬੱਚਿਆਂ ਦੇ ਘਰ ਦੇ ਕੰਮ ਕਰਨ ਵਿਚ ਸਹਾਇਤਾ ਕਰਨ ਦੇ ਲਈ ਪ੍ਰਤੀ ਦਿਨ ਕਿੰਨੇ ਘੰਟੇ ਤੱਕ ਬਿਤਾਉਂਦੇ ਹਨ ।
90 ਮਾਪਿਆਂ ਨੇ \(\frac{1}{2}\) ਘੰਟੇ 1\(\frac{1}{2}\) ਸਹਾਇਤਾ ਕੀਤੀ ।
ਜਿੰਨੇ ਸਮੇਂ ਦੇ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਹਾਇਤਾ ਕਰਨਾ ਦੱਸਿਆ ਉਸਦੇ ਅਨੁਸਾਰ ਮਾਪਿਆਂ ਦੀ ਵੰਡ ਨਾਲ ਦਿੱਤੇ ਗਏ ਚਿੱਤਰ ਵਿਚ ਦਿਖਾਈ ਗਈ ਹੈ ਜਿਹੜੀ ਇਸ ਤਰ੍ਹਾਂ ਹੈ :
20% ਨੇ ਪ੍ਰਤੀਦਿਨ 1\(\frac{1}{2}\) ਘੰਟੇ ਤੋਂ ਜ਼ਿਆਦਾ ਸਹਾਇਤਾ ਦਿੱਤੀ, 30% ਨੇ \(\frac{1}{2}\) ਘੰਟੇ ਤੋਂ 1\(\frac{1}{2}\) ਘੰਟੇ ਤੱਕ ਸਹਾਇਤਾ ਕੀਤੀ !
PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions 1
50% ਨੇ ਬਿੱਲਕੁਲ ਸਹਾਇਤਾ ਨਹੀਂ ਕੀਤੀ ।
ਇਸਦੇ ਅਧਾਰ ਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ (i) ਕਿੰਨੇ ਮਾਪਿਆਂ ਦਾ ਸਰਵੇ ਕੀਤਾ ਗਿਆ ?
ਪ੍ਰਸ਼ਨ (ii) ਕਿੰਨੇ ਮਾਪਿਆਂ ਨੇ ਕਿਹਾ ਕਿ ਉਹਨਾਂ ਨੇ ਸਹਾਇਤਾ ਨਹੀਂ ਕੀਤੀ ?
ਪ੍ਰਸ਼ਨ (iii) ਕਿੰਨੇ ਮਾਪਿਆਂ ਨੇ ਕਿਹਾ ਕਿ ਉਹਨਾਂ 1\(\frac{1}{2}\) ਘੰਟੇ ਤੋਂ ਜ਼ਿਆਦਾ ਸਹਾਇਤਾ ਕੀਤੀ ?
ਹੱਲ:
(i) 90 ਮਾਪਿਆਂ ਨੇ ਆਪਣੇ ਬੱਚਿਆਂ ਦੀ \(\frac{1}{2}\) ਘੰਟੇ ਤੋਂ 1\(\frac{1}{2}\) ਘੰਟੇ ਤੱਕ ਸਹਾਇਤਾ ਕੀਤੀ ।
ਦਿੱਤਾ ਗਿਆ ਪ੍ਰਤੀਸ਼ਤ = 30%
∴ ਮੰਨ ਲਉ ਸਰਵੇ ਕੀਤੇ ਗਏ ਮਾਪਿਆਂ ਦੀ ਸੰਖਿਆ = x
∴ x ਦਾ 30% = 90
\(\frac{30}{100}\) × x = 90
⇒ x = \(\frac{90×100}{30}\)
= 300 ਮਾਪੇ

(ii) 50% ਮਾਪਿਆਂ ਨੇ ਆਪਣੇ ਬੱਚਿਆਂ ਦੀ ਬਿਲਕੁੱਲ ਸਹਾਇਤਾ ਨਹੀਂ ਕੀਤੀ ।
∴ 300 ਦਾ 50% ⇒ \(\frac{50}{100}\) × 300 = 150 ਮਾਪੇ

(iii) 20% ਮਾਪਿਆਂ ਨੇ ਆਪਣੇ ਬੱਚਿਆਂ ਦੀ 1\(\frac{1}{2}\) ਘੰਟੇ ਤੋਂ ਜ਼ਿਆਦਾ ਸਹਾਇਤਾ ਕੀਤੀ ।
ਅਰਥਾਤ 300 ਦਾ 20% ⇒ \(\frac{20}{100}\) × 300 = 60 ਮਾਪੇ

ਕੋਸ਼ਿਸ਼ ਕਰੋ :

ਪ੍ਰਸ਼ਨ 1.
ਇਕ ਦੁਕਾਨ 20% ਕਟੌਤੀ ਦਿੰਦੀ ਹੈ । ਹੇਠਾਂ ਲਿਖਿਆਂ ਵਿਚ ਹਰੇਕ ਦਾ ਵੇਚ, ਮੁੱਲ ਕੀ ਹੋਵੇਗਾ ?
(a) ₹ 120 ਅੰਕਿਤ ਮੁੱਲ ਵਾਲੀ ਇਕ ਪੋਸ਼ਾਕ ।
(b) ₹ 750 ਅੰਕਿਤ ਮੁੱਲ ਵਾਲਾ ਇਕ ਜੁੱਤੀਆਂ ਦਾ ਜੋੜਾ
(c) ₹ 250 ਅੰਕਿਤ ਮੁੱਲ ਵਾਲਾ ਇਕ ਥੈਲਾ ।
ਹੱਲ:
ਦਿੱਤੀ ਗਈ ਕਟੌਤੀ = 20%
(a) ਪੋਸ਼ਾਕ ਦਾ ਅੰਕਿਤ ਮੁੱਲ = ₹ 120
ਕਟੌਤੀ = 20%
= ₹ 120 ਦਾ 20%
= \(\frac{20}{100}\) × 120 = ₹ 24
∴ ਵੇਚ ਮੁੱਲ = ਅੰਕਿਤ, ਮੁੱਲ – ਕਟੌਤੀ
= ₹ (120 – 24)
= ₹ 96

(b) ਜੁੱਤੀਆਂ ਦੀ ਜੋੜੀ ਦਾ ਅੰਕਿਤ ਮੁੱਲ = ₹ 750
ਕਟੌਤੀ = 20%
= ₹ 750 ਦਾ 20%
= \(\frac{20}{100}\) × 750 = ₹ 150
∴ ਵੇਚ ਮੁੱਲ = ਅੰਕਿਤ ਮੁੱਲ – ਕਟੌਤੀ
= ₹750 – ₹ 150 = ₹ 600

(c) ਥੈਲੇ ਅੰਕਿਤ ਮੁੱਲ = ₹ 250
ਕਟੌਤੀ = ₹250 ਦਾ 20%
= \(\frac{20}{100}\) × 250 = ₹ 50
ਵੇਚ ਮੁੱਲ = ਅੰਕਿਤ ਮੁੱਲ – ਕਟੌਤੀ
= ₹ 250 – ₹ 50 = ₹ 200

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਪ੍ਰਸ਼ਨ 2.
₹ 15000 ਅੰਕਿਤ ਮੁੱਲ ਵਾਲਾ ਇਕ ਮੇਜ਼ ₹ 14,400 ਵਿਚ ਉਪਲੱਬਧ ਹੈ । ਕਟੌਤੀ ਅਤੇ ਕਟੌਤੀ ਪ੍ਰਤੀਸ਼ਤ | ਪਤਾ ਕਰੋ ।
ਹੱਲ:
ਮੇਜ਼ ਦਾ ਅੰਕਿਤ ਮੁੱਲ = ₹ 15,000
ਮੇਜ਼ ਦਾ ਵੇਚ ਮੁੱਲ = ₹ 14,400
ਕਟੌਤੀ = ₹ 15,000 – ₹ 14,400
= ₹ 600
ਕਟੌਤੀ ਪ੍ਰਤੀਸ਼ਤ = \(\frac{600}{15000}\) × 100% = 4%

ਪ੍ਰਸ਼ਨ 3.
ਇਕ ਅਲਮਾਰੀ 5% ਕਟੌਤੀ ’ਤੇ ₹ 5225 ਵਿਚ ਵੇਚੀ ਜਾਂਦੀ ਹੈ । ਅਲਮਾਰੀ ਦਾ ਅੰਕਿਤ ਮੁੱਲ ਪਤਾ ਕਰੋ ।
ਹੱਲ:
ਅਲਮਾਰੀ ਦਾ ਵੇਚ ਮੁੱਲ = ₹ 5225
ਮੰਨ ਲਉ ਅਲਮਾਰੀ ਦਾ ਅੰਕਿਤ ਮੁੱਲ = ₹ x
ਕਟੌਤੀ = x ਦਾ 5%
= \(\frac{5}{100}\) × x = \(\frac{5x}{100}\)
ਵੇਚ ਮੁੱਲ = ਅੰਕਿਤ ਮੁੱਲ – ਕਟੌਤੀ
= x – \(\frac{5x}{100}\)
= \(\frac{100x-5x}{100}\) = \(\frac{95x}{100}\)
∴ \(\frac{95x}{100}\) = 5225
⇒ x = ₹ \(\frac{5225×100}{95}\) = ₹ 5500

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਪ੍ਰਸ਼ਨ 1.
ਜੇ ਲਾਭ ਦੀ ਦਰ 5% ਹੈ ਤਾਂ ਹੇਠਾਂ ਲਿਖਿਆਂ ਦਾ ਵੇਚ ਮੁੱਲ ਪਤਾ ਕਰੋ ।
(a) ₹ 700 ਦੀ ਇੱਕ ਸਾਈਕਲ ਜਿਸ ਦਾ ਉਪਰਲਾ ਖ਼ਰਚ ₹50 ਹੈ ।
(b) ₹ 1150 ਵਿੱਚ ਖ਼ਰੀਦੀ ਗਈ ਇਕ ਘਾਹ ਕੱਟਣ ਦੀ ਮਸ਼ੀਨ ਜਿਸ ‘ਤੇ ₹ 50 ਟਰਾਂਸਪੋਰਟ ਖ਼ਰਚ ਦੇ ਰੂਪ ਵਿਚ ਖ਼ਰਚ ਕੀਤੇ ਗਏ ਹਨ ।
(c) ₹ 560 ਵਿਚ ਖ਼ਰੀਦਿਆ ਗਿਆ ਇਕ ਪੱਖਾ ਜਿਸ ‘ਤੇ ₹ 40 ਮੁਰੰਮਤ ਦੇ ਲਈ ਖ਼ਰਚ ਕੀਤੇ ਗਏ ਹਨ ।
ਹੱਲ:
(a) ਸਾਈਕਲ ਦਾ ਖ਼ਰੀਦ ਮੁੱਲ = ₹ 700
ਉਪਰਲਾ ਖ਼ਰਚ = ₹ 50
ਕੁੱਲ ਖ਼ਰੀਦ ਮੁੱਲ = ₹ 700 + ₹ 50
= ₹ 750
ਲਾਭ = 5%
= ₹ 750 ਦਾ 5%
= ₹ 750 × \(\frac{5}{100}\)
= ₹ 37.50
∴ ਵੇਚ ਮੁੱਲ = ਖ਼ਰੀਦ ਮੁੱਲ + ਲਾਭ
= ₹ 750 + ₹ 37.50
= ₹ 787.50

(b) ਘਾਹ ਕੱਟਣ ਵਾਲੀ ਮਸ਼ੀਨ ਦਾ ਖ਼ਰੀਦ ਮੁੱਲ = ₹ 1150
ਟਰਾਂਸਪੋਰਟ ਖ਼ਰਚ = ₹ 50
∴ ਕੁੱਲ ਖ਼ਰੀਦ ਮੁੱਲ = ₹ 1150 + ₹ 50
= ₹1200
ਲਾਭ = 5%
= 1200 ਦਾ 5%
= \(\frac{5}{100}\) × 1200 = ₹ 60
∴ ਵੇਚ ਮੁੱਲ = ਖ਼ਰੀਦ ਮੁੱਲ + ਲਾਭ
= ₹ 1200 + ₹50 = ₹ 1250

(c) ਪੱਖੇ ਦਾ ਖ਼ਰੀਦ ਮੁੱਲ = ₹ 560
ਮੁਰੰਮਤ ਲਈ ਖ਼ਰਚ = ₹ 40
∴ ਕੁੱਲ ਵੇਚ ਮੁੱਲ = (560 + 40) = ₹ 600
ਲਾਭ = 5%
= ₹ 600 ਦਾ 5%
= \(\frac{5}{100}\) × 600 = ₹ 30
∴ ਖ਼ਰੀਦ ਮੁੱਲ = ਵੇਚ ਮੁੱਲ + ਲਾਭ
= ₹ 600 + ₹ 30 = ₹ 630

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਪ੍ਰਸ਼ਨ 1.
ਇਕ ਦੁਕਾਨਦਾਰ ਨੇ ਦੋ ਟੈਲੀਵਿਜ਼ਨ ਸੈੱਟ ₹ 10,000 ਪ੍ਰਤੀ ਸੈੱਟ ਦੀ ਦਰ ਨਾਲ ਖ਼ਰੀਦੇ । ਉਸਨੇ ਇਕ ਨੂੰ 10% ਹਾਨੀ | ਨਾਲ ਅਤੇ ਦੂਸਰੇ ਨੂੰ 10% ਲਾਭ ਨਾਲ ਵੇਚ ਦਿੱਤਾ | ਪਤਾ ਕਰੋ ਕਿ ਕੁੱਲ ਮਿਲਾ ਕੇ ਉਸਨੂੰ ਇਸ ਸੌਦੇ ਵਿਚ ਲਾਭ ਹੋਇਆ, ਜਾਂ | ਹਾਨੀ ।
ਹੱਲ:
ਹਰੇਕ ਟੈਲੀਵਿਜ਼ਨ ਸੈਂਟ ਦਾ ਖ਼ਰੀਦ ਮੁੱਲ = ₹ 10,000
ਇਕ ਟੈਲੀਵਿਜ਼ਨ ਸੈਟ ਨੂੰ 10% ਲਾਭ ਉੱਤੇ ਵੇਚ ਦਿੱਤਾ ਗਿਆ ।
∴ ਲਾਭ = ₹10,000 ਦਾ 10%
= \(\frac{10}{100}\) × 10,000
= ₹ 1000
∴ ਪਹਿਲੇ ਟੈਲੀਵਿਜ਼ਨ ਸੈਂਟ ਦਾ ਵੇਚ ਮੁੱਲ
= ₹ 10,000 + ₹ 1000 = ₹ 11000
ਦੂਸਰੇ ਟੈਲੀਵਿਜ਼ਨ ਸੈਂਟ ਨੂੰ 10% ਹਾਨੀ ਉੱਤੇ ਵੇਚ ਦਿੱਤਾ ਗਿਆ ।
∴ ਹਾਨੀ = ₹ 10,000 ਦਾ 10%
= ₹ 10,000 × \(\frac{10}{100}\)
= ₹ 1000
∴ ਦੂਸਰੇ ਟੈਲੀਵਿਜ਼ਨ ਸੈਂਟ ਦਾ ਵੇਚ ਮੁੱਲ
= ₹ 10,000 + ₹ 1000
= ₹ 9000
∴ ਦੋਨੋਂ ਟੈਲੀਵਿਜ਼ਨ ਸੈਂਟਾਂ ਦਾ ਕੁੱਲ ਖਰੀਦ ਮੁੱਲ
= ₹ 10000 + ₹ 10000
= ₹ 20,000
ਦੋਨੋਂ ਟੈਲੀਵਿਜ਼ਨ ਸੈਂਟਾਂ ਦਾ ਕੁੱਲ ਵੇਚ ਮੁੱਲ
= ₹ 11000 + ₹ 9000
= ₹ 20,000
∴ ਖ਼ਰੀਦ ਮੁੱਲ = ਵੇਚ ਮੁੱਲ
ਅਰਥਾਤ ਇਸ ਸਥਿਤੀ ਵਿਚ ਨਾ ਤਾਂ ਲਾਭ ਹੋਇਆ ਅਤੇ ਨਾ ਹੀ ਕੋਈ ਹਾਨੀ ।

ਕੋਸ਼ਿਸ਼ ਕਰੋ :

ਪ੍ਰਸ਼ਨ 1.
ਹੇਠਾਂ ਲਿਖੀਆਂ ਵਸਤੂਆਂ ਨੂੰ ਖਰੀਦਣ ‘ਤੇ ਜੇਕਰ 5% ਵਿਕਰੀ ਟੈਕਸ ਜੁੜਦਾ ਹੈ ਤਾਂ ਹਰੇਕ ਦਾ ਖ਼ਰੀਦ (ਵੇਚ) ਮੁੱਲ ਪਤਾ ਕਰੋ :
(i) ₹ 50 ਵਾਲਾ ਇਕ ਤੌਲੀਆ ।
(ii) ਸਾਬਣ ਦੀਆਂ ਦੋ ਟਿੱਕੀਆਂ ਜਿਸ ਵਿਚ ਹਰੇਕ ਦਾ ਮੁੱਲ ₹ 35 ਹੈ ।
(iii) ₹ 15 ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ 5 kg ਆਟਾ ।
ਹੱਲ:
(i) ਤੌਲੀਏ ਦਾ ਖ਼ਰੀਦ ਮੁੱਲ = ₹ 50
ਵਿਕਰੀ ਟੈਕਸ = 5%
= ₹ 50 ਦਾ 5%
= ₹ 50 × \(\frac{5}{100}\) = ₹ 2.50
∴ ਕੁੱਲ ਖ਼ਰੀਦ ਮੁੱਲ = ਖ਼ਰੀਦ ਮੁੱਲ + ਵਿਕਰੀ ਟੈਕਸ |
= ₹ 50 + ₹ 2.50
= ₹ 52.50

(ii) ਸਾਬਣ ਦੀ 1 ਟਿੱਕੀ ਦਾ ਖ਼ਰੀਦ ਮੁੱਲ = ₹ 35
ਸਾਬਣ ਦੀਆਂ 2 ਟਿੱਕੀਆ ਦਾ ਖ਼ਰੀਦ ਮੁੱਲ = ₹ 2 × 35
= ₹ 70
ਵਿਕਰੀ ਟੈਕਸ = 5%
= ₹ 70 ਦਾ 5%
= ₹ 70 × \(\frac{5}{100}\) = ₹3.50
∴ ਕੁੱਲ ਖ਼ਰੀਦ ਮੁੱਲ = ਖ਼ਰੀਦ ਮੁੱਲ + ਵਿਕਰੀ ਟੈਕਸ
= ₹ 70 + ₹ 3.50
= ₹ 73.50

(iii) 1 kg ਆਟੇ ਦਾ ਖ਼ਰੀਦ ਮੁੱਲ = ₹ 15
5 kg ਆਟੇ ਦਾ ਵੇਚ ਮੁੱਲ = ₹ (15 × 5) = ₹ 75
ਵਿਕਰੀ ਟੈਕਸ = 5%
= ₹ 75 ਦਾ 5%
= ₹ 75 × \(\frac{5}{100}\) = ₹ 375
∴ ਕੁੱਲ ਖ਼ਰੀਦ ਮੁੱਲ = ਖ਼ਰੀਦ ਮੁੱਲ +ਵਿਕਰੀ ਟੈਕਸ
= ₹ 75 + ₹ 3.75
= ₹ 78.75

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਪ੍ਰਸ਼ਨ 2.
ਹੇਠਾਂ ਲਿਖੀਆਂ ਵਸਤੂਆਂ ਦੇ ਮੁੱਲ ਵਿਚ ਜੇਕਰ 8% ਵੈਟ ਸ਼ਾਮਿਲ ਹੈ ਤਾਂ ਅਸਲ ਮੁੱਲ ਪਤਾ ਕਰੋ ।
(i) ₹ 14,500 ਵਿਚ ਖ਼ਰੀਦਿਆ ਇਕ ਟੈਲੀਵਿਜ਼ਨ
(ii) ₹ 180 ਵਿਚ ਖ਼ਰੀਦੀ ਗਈ ਸ਼ੈਪੂ ਦੀ ਸ਼ੀਸ਼ੀ ।
ਹੱਲ:
ਵੈਟ (VAT) = 8%
(i) ਮੰਨ ਲਉ ਟੈਲੀਵਿਜ਼ਨ ਦਾ ਅਸਲ ਮੁੱਲ = ₹ 100
∴ ਵੈਟ VAT ਜੋੜਨ ‘ਤੇ ਮੁੱਲ = (100 + 8) = ₹ 108
∴ ਜੇਕਰ ਵੈਟ (VAT) ਜੁੜਿਆ ਮੁੱਲ ₹ 108 ਹੋਵੇ ਤਾਂ ਅਸਲ ਮੁੱਲ = ₹ 100
,, ,, ,, ,, ,, ,, ₹1 ,, ,, ,, = ₹ \(\frac{100}{108}\)
,, ,, ,, ,, ₹14500 ,, ,, ,, =
= ₹ \(\frac{100}{108}\) × 14500
= ₹ 13426

(ii) ਵੈਟ (VAT) = 8%
ਮੰਨ ਲਉ ਸ਼ੈਪੂ ਦੀ ਸ਼ੀਸ਼ੀ ਦਾ ਅਸਲ ਮੁੱਲ = ₹ 100
∴ ਵੈਟ (VAT) ਜੋੜਨ ‘ਤੇ ਮੁੱਲ = (100 + 8) = ₹ 108
∴ ਜੇਕਰ ਵੈਟ (VAT) ਜੁੜਿਆ ਮੁੱਲ 108 ਹੋਵੇ ਤਾਂ ਅਸਲ ਮੁੱਲ = ₹ 100
,, ,, ,, ,, ₹1 ,, ,, = ₹ \(\frac{100}{108}\)
,, ,, ,, ,, ₹ 180 ,, ,, = ₹ \(\frac{100}{108}\) × 180
= ₹ 166.66

ਸੋਚੋ, ਚਰਚਾ ਕਰੋ ਅਤੇ ਲਿਖੋ

ਪ੍ਰਸ਼ਨ 1.
ਕਿਸੇ ਸੰਖਿਆ ਨੂੰ ਦੁਗਣਾ ਕਰਨ ‘ਤੇ ਉਸ ਸੰਖਿਆ ਵਿਚ 100% ਵਾਧਾ ਹੁੰਦਾ ਹੈ। ਜੇ ਅਸੀਂ ਉਸ ਸੰਖਿਆ ਨੂੰ ਅੱਧਾ ਕਰ ਦਈਏ ਤਾਂ ਕਮੀ ਕਿੰਨੇ ਪ੍ਰਤੀਸ਼ਤ ਹੋਵੇਗੀ ?
ਹੱਲ:
ਕਿਉਂਕਿ ਇਕ ਸੰਖਿਆ ਵਿਚ 100% ਵਾਧੇ ਨਾਲ ਸਪੱਸ਼ਟ ਹੈ ਕਿ ਸੰਖਿਆ ਆਪਣੇ ਆਪ ਦੁੱਗਣੀ ਹੋ ਜਾਂਦੀ ਹੈ ।
ਇਸ ਲਈ ਜੇਕਰ ਸੰਖਿਆ ਨੂੰ ਅੱਧਾ ਕਰ ਦੇਈਏ ਤਾਂ ਉਸ ਵਿਚ 50% ਕਮੀ ਹੋ ਜਾਵੇਗੀ ।

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਪ੍ਰਸ਼ਨ 2.
₹ 2400 ਦੀ ਤੁਲਨਾ ਵਿਚ ₹ 2000 ਕਿੰਨਾਂ ਪ੍ਰਤੀਸ਼ਤ ਘੱਟ ਹੈ । ਕੀ ਇਹ ਪ੍ਰਤੀਸ਼ਤ ਉਨੇ ਹੀ ਹੈ, ਜਿੰਨਾ ₹ 2000 ਦੀ ਤੁਲਨਾ ਵਿਚ ₹ 2400 ਜ਼ਿਆਦਾ ਹੈ ?
ਹੱਲ:
ਸਥਿਤੀ I:
ਜਦੋਂ ₹ 2000, ₹ 2400 ਤੋਂ ₹ 400 ਘੱਟ ਹੋਵੇ, ਤਾਂ
∴ ਘੱਟ ਪ੍ਰਤੀਸ਼ਤਤਾ = \(\frac{400}{2000}\) × 100%
= 20%
ਸਥਿਤੀ II:
ਜਦੋਂ ₹ 2400, ₹ 2000 ਤੋਂ ₹ 400 ਜ਼ਿਆਦਾ ਹੋਵੇ, ਤਾਂ
∴ ਜ਼ਿਆਦਾ ਪ੍ਰਤੀਸ਼ਤਤਾ = \(\frac{400}{2400}\) × 100%
= \(\frac{100}{6}\) % = 16.6 %
ਨਹੀਂ, ਦੋਨੋਂ ਭਿੰਨ-ਭਿੰਨ ਹਨ ।

ਕੋਸ਼ਿਸ਼ ਕਰੋ :

ਪ੍ਰਸ਼ਨ 1.
5% ਸਲਾਨਾ ਦਰ ਨਾਲ ₹ 15000 ਦਾ 2 ਸਾਲ ਦੇ ਅੰਤ ਵਿਚ ਵਿਆਜ ਅਤੇ ਭੁਗਤਾਨ ਕੀਤੀ ਜਾਣ ਵਾਲੀ ਕੁੱਲ ਰਾਸ਼ੀ ਪਤਾ ਕਰੋ ।
ਹੱਲ:
ਮੂਲਧਨ (P) = ₹ 15000
ਦਰ (R) = 5% ਸਲਾਨਾ
ਸਮਾਂ (T) = 2 ਸਾਲ
ਵਿਆਜ = \(\frac{P×R×T}{100}\)
= ₹ \(\frac{15000×5×2}{100}\)
= ₹ 1500
∴ ਕੁੱਲ ਰਾਸ਼ੀ = ਮੂਲਧਨ + ਵਿਆਜ
= ₹ 15000 + ₹ 1500
= ₹ 16500

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਪ੍ਰਸ਼ਨ 1.
₹ 8000 ਦਾ 2 ਸਾਲ ਦੇ ਲਈ 5% ਸਲਾਨਾ ਦਰ ਨਾਲ ਮਿਸ਼ਰਤ ਵਿਆਜ ਪਤਾ ਕਰੋ ਜਦੋਂ ਕਿ ਵਿਆਜ ਸਲਾਨਾ ਜੁੜਦਾ ਹੈ ।
ਹੱਲ:
ਮੂਲਧਨ (P) = ₹ 8000
ਸਮਾਂ (t) = 2 ਸਾਲ
ਦਰ (R) = 5% ਸਲਾਨਾ
ਮਿਸ਼ਰਧਨ = (A) = P(1 + \(\frac{R}{100}\))t
A = ₹ 8000(1 + \(\frac{5}{100}\))2
= ₹ 8ooo(1 + \(\frac{1}{20}\))2
= ₹ 8000 (\(\frac{20+1}{20}\))2
= ₹ 8000(\(\frac{21}{20}\))2
= ₹ 8000 × \(\frac{21}{20}\) × \(\frac{21}{20}\)
= ₹ 8820
∴ ਮਿਸ਼ਰਤ ਵਿਆਜ = ਮਿਸ਼ਰਧਨ – ਮੂਲਧਨ
= ₹ 8820 – ₹ 8000
= ₹ 820

ਕੋਸ਼ਿਸ਼ ਕਰੋ :

ਹੇਠਾਂ ਲਿਖਿਆਂ ਵਿਚ ਵਿਆਜ ਪਤਾ ਕਰਨ ਲਈ ਸਮਾਂ ਅਵਧੀ ਅਤੇ ਦਰ ਪਤਾ ਕਰੋ :

ਪ੍ਰਸ਼ਨ 1.
1\(\frac{1}{2}\) ਸਾਲ ਦੇ ਲਈ, 8% ਸਲਾਨਾ ਦਰ ‘ਤੇ ਉਧਾਰ ਲਈ ਗਈ ਇਕ ਰਾਸ਼ੀ ਜਿਸ ‘ਤੇ ਵਿਆਜ ਛਿਮਾਹੀ ਲੱਗਦਾ ਹੋਵੇ ।
ਹੱਲ:
ਕਿਉਂਕਿ ਵਿਆਜ ਛਮਾਹੀ ਲਗਦਾ ਹੈ
∴ ਦਰ = 8% ਸਲਾਨਾ
= \(\frac{8}{2}\) % ਛਿਮਾਹੀ = 4% ਛਿਮਾਹੀ
ਸਮਾਂ ਅਵਧੀ = 1\(\frac{1}{2}\) ਸਾਲ = \(\frac{3}{2}\) ਸਾਲ
= 2 × \(\frac{3}{2}\) = 3 ਛਿਮਾਹੀ

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਪ੍ਰਸ਼ਨ 2.
2 ਸਾਲ ਦੇ ਲਈ 4% ਸਲਾਨਾ ਦਰ ‘ਤੇ ਉਧਾਰ ਲਈ ਗਈ ਇਕ ਰਾਸ਼ੀ ਜਿਸ ‘ਤੇ ਵਿਆਜ ਛਿਮਾਹੀ ਲਗਦਾ ਹੋਵੇ।
ਹੱਲ:
ਕਿਉਂਕਿ ਵਿਆਜ ਛਿਮਾਹੀ ਲਗਦਾ ਹੈ ।
∴ ਦੇਰ = 4% ਸਲਾਨਾ
= \(\frac{4}{2}\) % ਛਿਮਾਹੀ
= 2% ਛਿਮਾਹੀ
ਸਮਾਂ ਅਵਧੀ = 2 ਸਾਲ
= 2 × 2 = 4 ਛਿਮਾਹੀ

ਸੋਚੋ, ਚਰਚਾ ਕਰੋ ਅਤੇ ਲਿਖੋ

ਪ੍ਰਸ਼ਨ 1.
ਇਕ ਰਾਸ਼ੀ 16% ਸਲਾਨਾ ਦਰ ‘ਤੇ 1 ਸਾਲ ਦੇ ਲਈ ਉਧਾਰ ਲਈ ਜਾਂਦੀ ਹੈ । ਜੇਕਰ ਵਿਆਜ ਹਰੇਕ ਤਿੰਨ ਮਹੀਨੇ ਬਾਅਦ ਜੋੜਿਆ ਜਾਂਦਾ ਹੈ ਤਾਂ 1 ਸਾਲ ਵਿਚ ਕਿੰਨੀ ਵਾਰ ਵਿਆਜ ਦੇਣਾ ਹੋਵੇਗਾ ।
ਹੱਲ:
ਕਿਉਂਕਿ ਵਿਆਜ ਹਰੇਕ ਤਿੰਨ ਮਹੀਨੇ ਦੇ ਬਾਅਦ ਲਗਾਇਆ ਜਾਂਦਾ ਹੈ ।
∴ ਦਰ = 16% ਸਾਲਾਨਾ
= \(\frac{16}{4}\) = 4% ਤਿਮਾਹੀ
ਸਮਾਂ ਅਵਧੀ = 1 ਸਾਲ
= 4 × 1 = 4 ਤਿਮਾਹੀਆਂ
ਅਰਥਾਤ ਇਕ ਸਾਲ ਵਿਚ 4 ਵਾਰ ਵਿਆਜ ਦੇਣਾ ਪਵੇਗਾ ।

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਹੇਠਾਂ ਲਿਖਿਆਂ ਦੇ ਲਈ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਪਤਾ ਕਰੋ :

ਪ੍ਰਸ਼ਨ 1.
₹ 2400 ‘ ਤੇ 5% ਸਲਾਨਾ ਦਰ ਨਾਲ ਵਿਆਜ ਸਲਾਨਾ ਜੋੜਦੇ ਹੋਏ 2 ਸਾਲ ਦੇ ਅੰਤ ਵਿਚ ।
ਹੱਲ:
ਮੁਲਧਨ (P) = ₹ 2400
ਸਮਾਂ (t) = 2 ਸਾਲ
ਦਰ (R) = 5% ਸਲਾਨਾ
∴ ਮਿਸ਼ਰਧਨ (A) = P(1 + \(\frac{R}{100}\))t
= ₹ 2400 (1 + \(\frac{5}{100}\))2
= ₹ 2400 (1 + \(\frac{1}{20}\)))2
= ₹ 2400 (\(\frac{20+1}{20}\))2
= ₹ 2400(\(\frac{21}{20}\))2
= ₹ 2400 × \(\frac{21}{20}\) × \(\frac{21}{20}\)
= ₹ 2646

ਪ੍ਰਸ਼ਨ 2.
₹ 1800 ‘ਤੇ 8% ਸਲਾਨਾ ਦਰ ਨਾਲ ਵਿਆਜ ਤਿਮਾਹੀ ਜੋੜਦੇ ਹੋਏ 1 ਸਾਲ ਦੇ ਅੰਤ ਵਿਚ ।
ਹੱਲ:
ਮੂਲਧਨ (P) = ₹ 1800
ਸਮਾਂ (t) = 1 ਸਾਲ
= 1 × 4 = 4 ਤਿਮਾਹੀ
ਦਰ (R) = 8% ਸਲਾਨਾ ।
= \(\frac{8}{4}\) = 2% ਤਿਮਾਹੀ
∴ ਮਿਸ਼ਰਧਨ (A) = P(1 + \(\frac{R}{100}\))t
= ₹ 1800(1 + \(\frac{2}{100}\))4
= ₹ 1800(1 + \(\frac{1}{50}\))2
= ₹ 1800(\(\frac{50+1}{50}\))2
= ₹ 1800(\(\frac{51}{50}\))2
= ₹ 1800 × \(\frac{51}{50}\) × \(\frac{51}{50}\) × \(\frac{51}{50}\) x \(\frac{51}{50}\)
= ₹ 1948.38

PSEB 8th Class Maths Solutions Chapter 8 ਰਾਸ਼ੀਆਂ ਦੀ ਤੁਲਨਾ InText Questions

ਕੋਸ਼ਿਸ਼ ਕਰੋ :

ਪ੍ਰਸ਼ਨ 1.
₹ 10,500 ਦੇ ਮੁੱਲ ਦੀ ਇਕ ਮਸ਼ੀਨ ਦਾ 5% ਦੀ ਦਰ ਨਾਲ ਮੁੱਲ ਘਟਦਾ ਹੈ । ਇਕ ਸਾਲ ਬਾਅਦ ਇਸਦਾ ਮੁੱਲ ਪਤਾ ਕਰੋ ।
ਹੱਲ:
ਮਸ਼ੀਨ ਦਾ ਮੁੱਲ = ₹ 10,500
₹ 10,500 ਦਾ 5%
= ₹ \(\frac{5}{100}\) × 10, 500
= ₹ 525
∴ ਇੱਕ ਸਾਲ ਬਾਅਦ ਮੁੱਲ = ₹ 10,500 – ₹ 525
= ₹ 9975

ਪ੍ਰਸ਼ਨ 2.
ਇਕ ਸ਼ਹਿਰ ਦੀ ਵਰਤਮਾਨ ਜਨਸੰਖਿਆ 12 ਲੱਖ ਹੈ । ਜੇ ਵਾਧੇ ਦੀ ਦਰ 4% ਹੈ ਤਾਂ 2 ਸਾਲ ਬਾਅਦ ਸ਼ਹਿਰ ਦੀ ਜਨਸੰਖਿਆ ਪਤਾ ਕਰੋ ।
ਹੱਲ:
ਮੂਲਧਨ (P) = 12 ਲੱਖ
R = 4%
ਸਮਾਂ (t) = 2 ਸਾਲ
A = P(1 + \(\frac{R}{100}\))t
= 12 ਲੱਖ (1 + \(\frac{4}{100}\))2
= 1200000 (1 + \(\frac{1}{25}\))2
= 1200000(\(\frac{25+1}{25}\))2
= 1200000(\(\frac{26}{25}\))2
= 1200000 × \(\frac{26}{25}\) × \(\frac{26}{25}\)
= 1297920
∴ 2 ਸਾਲ ਬਾਅਦ ਸ਼ਹਿਰ ਦੀ ਜਨਸੰਖਿਆ = 1297920

Leave a Comment