Punjab State Board PSEB 8th Class Physical Education Book Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ Textbook Exercise Questions and Answers.
PSEB Solutions for Class 8 Physical Education Chapter 4 ਕਿਲਾ ਰਾਏਪੁਰ ਦੀਆਂ ਖੇਡਾਂ
Physical Education Guide for Class 8 PSEB ਕਿਲਾ ਰਾਏਪੁਰ ਦੀਆਂ ਖੇਡਾਂ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ ?
ਉੱਤਰ-
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ-ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ: ਵਿਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ ਹਾਕੀ ਦੇ ਮੈਚ ਵਿਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਉਸ ਸਮੇਂ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ | ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਰੰਭ ਕਰਨ ਲਈ ਪਿੰਡ ਵਿਚ ਖੇਡਾਂ ਦਾ ਵਾਤਾਵਰਨ ਤਿਆਰ ਕਰਨ ਦੀ ਸਹਾਇਤਾ ਕੀਤੀ । ਜੇਤੂ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਅਤੇ ਦੂਜੇ ਬੱਚਿਆਂ ਦਾ ਖੇਡਾਂ ਵਲ ਰੁਝਾਨ ਲਈ ਖੇਡ ਮੁਕਾਬਲਾ ਕਰਵਾਉਣ ਲਈ ਸੋਚਿਆ ਗਿਆ । ਪਿੰਡ ਕਿਲਾ ਰਾਏਪੁਰ ਦੇ ਵਾਸੀਆਂ ਨੇ 1933 ਈ: ਵਿਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਸ: ਇੰਦਰ ਸਿੰਘ ਗਰੇਵਾਲ, ਮਃ: ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ, ਜਿਸ ਵਿਚ ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ ।
ਪ੍ਰਸ਼ਨ 2.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ-
ਜਦੋਂ ਇਹ ਖੇਡ ਮੇਲਾ ਹੋਂਦ ਵਿਚ ਆਇਆ ਤਾਂ 1934 ਈ: ਵਿਚ ਬੈਲ-ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਈਆਂ ਗਈਆਂ । ਬੈਲ-ਗੱਡੀਆਂ ਦੀਆਂ ਦੌੜਾਂ ਵਿਚ ਚਾਰ-ਚਾਰ ਬੈਲਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਇਸ ਖੇਡ ਮੇਲੇ ਵਿਚ ਪੁਰਾਤਨ ਖੇਡਾਂ ਜਿਵੇਂ ਕਿ ਉਨਾਂ ਦੀਆਂ ਦੌੜਾਂ, ਸੁਹਾਗਾ ਦੌੜ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਧਾ ਚੁੱਕਣਾ, ਲੇਟ ਕੇ ਸਰੀਰ ‘ਤੇ ਵੈਕਟਰ ਚੜਾਉਣਾ, ਦੰਦਾਂ ਨਾਲ ਟੈਕਟਰ ਖਿੱਚਣਾ, ਕੰਨਾਂ ਨਾਲ ਇਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਘੋੜਿਆਂ ਦੀ ਦੌੜ,
ਬਲਦਾਂ ਦਾ ਮੰਜੀਆਂ ਟੱਪਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ ਦਿਵਿਅੰਗ), ਪੱਥਰ ਚੁੱਕਣਾ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜਾਂ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ |
ਪ੍ਰਸ਼ਨ 3.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਨਵੀਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਨਵੀਨ ਖੇਡਾਂ ਇਸ ਖੇਡ ਮੇਲੇ ਵਿਚ ਸੰਸਾਰ ਪੱਧਰ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਹਰ ਸਾਲ ਫਰਵਰੀ ਦੇ ਮਹੀਨੇ ਕਰਾਈਆਂ ਜਾਂਦੀਆਂ ਹਨ | ਐਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ, ਜਿਮਨਾਸਟਿਕ ਮੁਕਾਬਲੇ ਅਤੇ ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਵਿਚ ਕਰਵਾਏ ਜਾਂਦੇ ਹਨ । ਇਸ ਖੇਡ ਮੇਲੇ ਵਿਚ ਹਾਕੀ ਦੀ ਜੇਤੂ ਟੀਮ ਨੂੰ ‘ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ ਦਿੱਤੀ ਜਾਂਦੀ ਹੈ, ਜੋ ਕਿ 1964 ਈ: ਵਿਚ ਸ: ਪ੍ਰਹਿਲਾਦ ਸਿੰਘ ਗਰੇਵਾਲ ਨੇ ਆਪਣੇ ਸਪੁੱਤਰ ਸ: ਭਗਵੰਤ ਸਿੰਘ ਦੀ ਯਾਦ ਨੂੰ ਸਮਰਪਿਤ 100 ਤੋਲੇ ਸ਼ੁੱਧ ਸੋਨੇ ਦਾ ਕੱਪ, ਹਾਕੀ ਟੂਰਨਾਮੈਂਟ ਲਈ ਦਿੱਤਾ ਸੀ ।
ਪ੍ਰਸ਼ਨ 4.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਨੇ ਹਿੱਸਾ ਲਿਆ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ, ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ‘ਤੇ ਇਸ ਖੇਡ ਮੇਲੇ ਵਿਚ ਭਾਗ ਲਿਆ । ਇਸ ਖੇਡ ਮੇਲੇ ਵਿਚ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਮੈਂਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ‘ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।
ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀ ਕਦੋਂ ਕਰਵਾਏ ਗਏ ?
ਉੱਤਰ-
ਕੁੜੀਆਂ ਦੇ ਖੇਡ ਮੇਲੇ ਵਿਚ ਭਾਗ ਲੈਣ ਦੀ ਘਾਟ ਨੂੰ ਮਹਿਸੂਸ ਕਰਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੁਆਰਾ ਪਹਿਲੀ ਵਾਰੀ 1950 ਈ: ਵਿਚ ਲੁਧਿਆਣਾ ਬਨਾਮ ਸਿੱਧਵਾਂ ਵਿਚਕਾਰ ਕੁੜੀਆਂ ਦਾ ਹਾਕੀ ਮੈਚ ਕਰਵਾਇਆ ਗਿਆ । ਇਸ ਖੇਡ ਮੇਲੇ ਵਿਚ ਕੁੜੀਆਂ ਦੇ ਭਾਗ ਲੈਣ ‘ਤੇ ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ । ਅੱਜ-ਕਲ੍ਹ ਇਸ ਖੇਡ ਮੇਲੇ ਵਿਚ ਕੁੜੀਆਂ ਦੇ ਐਥਲੈਟਿਕਸ ਮੁਕਾਬਲਿਆਂ ਦੇ ਨਾਲ-ਨਾਲ ਕਈ ਹੋਰ ਖੇਡਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਖੇਡ ਮੇਲੇ ਨੇ ਅਨੇਕ ਹੀ ਉਲੰਪੀਅਨ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ । ਜਿਵੇਂ ਕਿ ਸੁਖਵੀਰ ਸਿੰਘ ਗਰੇਵਾਲ (ਹਾਕੀ), ਜਗਨਿੰਦਰ ਸਿੰਘ ਹਾਕੀ), ਬਾਲ ਕ੍ਰਿਸ਼ਨ ਗਰੇਵਾਲ (ਹਾਕੀ), ਸੁਰਜੀਤ ਸਿੰਘ ਗਰੇਵਾਲ (ਹਾਕੀ), ਹਰਭਜਨ ਸਿੰਘ ਗਰੇਵਾਲ (ਐਥਲੈਟਿਕਸ) ਆਦਿ ਖਿਡਾਰੀ ਪੈਦਾ ਕੀਤੇ । ਇਹ ਖੇਡ ਮੇਲਾ ਅਨੇਕ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ ।
PSEB 8th Class Physical Education Guide ਕਿਲਾ ਰਾਏਪੁਰ ਦੀਆਂ ਖੇਡਾਂ Important Questions and Answers
ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ
(ਉ) 1933
(ਅ) 1934
(ੲ) 1935
(ਸ) 1936.
ਉੱਤਰ-
(ਉ) 1933
ਪ੍ਰਸ਼ਨ 2.
ਬੈਲ ਗੱਡੀਆਂ ਦੀਆਂ ਦੌੜਾਂ ਕਿਸ ਨੇ ਸ਼ੁਰੂ ਕਰਵਾਈਆਂ ?
(ਉ) ਬਾਬਾ ਬਖਸ਼ੀਸ਼ ਸਿੰਘ ਨੇ
(ਆ) ਮਿ. ਗਰੇਵਾਲ ਨੇ
(ੲ) ਪੰਨੂ ਸਾਹਿਬ ਨੇ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਾਬਾ ਬਖਸ਼ੀਸ਼ ਸਿੰਘ ਨੇ
ਪ੍ਰਸ਼ਨ 3.
ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਈ –
(ਉ) 1934
(ਅ) 1920
(ਇ) 1930
(ਸ) 1936.
ਉੱਤਰ-
(ਉ) 1934
ਪ੍ਰਸ਼ਨ 4.
ਕਿਲ੍ਹਾ ਰਾਏਪੁਰ ਵਿਚ ਕਿਹੜੀਆਂ ਨਵੀਨ ਖੇਡਾਂ ਹਨ ?
(ੳ) ਐਥਲੈਟਿਕਸ
(ਅ) ਹਾਕੀ, ਕਬੱਡੀ
(ਈ) ਨਿਸ਼ਾਨੇਬਾਜ਼ੀ, ਵਾਲੀਬਾਲ
(ਸ) ਗੱਤਕਾ, ਜਿਮਨਾਸਟਿਕ ।
ਉੱਤਰ-
(ੳ) ਐਥਲੈਟਿਕਸ
(ਅ) ਹਾਕੀ, ਕਬੱਡੀ
(ਈ) ਨਿਸ਼ਾਨੇਬਾਜ਼ੀ, ਵਾਲੀਬਾਲ
(ਸ) ਗੱਤਕਾ, ਜਿਮਨਾਸਟਿਕ ।
ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਕਿਹੜੇ ਬਾਹਰਲੇ ਦੇਸ਼ਾਂ ਨੇ ਭਾਗ ਲਿਆ ?
(ਉ) ਅਮਰੀਕਾ
(ਅ) ਪਾਕਿਸਤਾਨ
(ਬ) ਕੈਨੇਡਾ
(ਸ) ਕੋਈ ਨਹੀਂ ।
ਉੱਤਰ-
(ਉ) ਅਮਰੀਕਾ
(ਅ) ਪਾਕਿਸਤਾਨ
(ੲ) ਕੈਨੇਡਾ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ
ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਹੜੇ ਸੰਨ ਵਿਚ ਸ਼ੁਰੂ ਹੋਈਆਂ ?
ਉੱਤਰ-
1933.
ਪ੍ਰਸ਼ਨ 2.
ਪਹਿਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਸ ਨੇ ਕਰਵਾਈਆਂ ?
ਉੱਤਰ-
ਇਹ ਖੇਡਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਨਾਂ ਹੇਠਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਮੁਖੀ ਸਰਦਾਰ ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਹਰਚੰਦ ਸਿੰਘ ਹਨ ।
ਪ੍ਰਸ਼ਨ 3.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਦੋ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।
ਉੱਤਰ-
- ਬੈਲਗੱਡੀਆਂ ਦੀਆਂ ਦੌੜਾਂ
- ਸੁਹਾਗਾ ਦੌੜ ।
ਪ੍ਰਸ਼ਨ 4.
ਕੋਈ ਦੋ ਨਵੀਆਂ ਖੇਡਾਂ ਦੇ ਨਾਂ ਲਿਖੋ ਜੋ ਕਿਲ੍ਹਾ ਰਾਏਪੁਰ ਵਿਚ ਕਰਵਾਈਆਂ ਜਾਂਦੀਆਂ ਹਨ ?
ਉੱਤਰ-
- ਐਥਲੈਟਿਕਸ
- ਹਾਕੀ
- ਕਬੱਡੀ ।
ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਭਾਗ ਲੈਣ ਵਾਲੇ ਕੋਈ ਦੋ ਬਾਹਰਲੇ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
- ਪਾਕਿਸਤਾਨ
- ਅਮਰੀਕਾ
- ਕੈਨੇਡਾ ।
ਛੋਟ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦਾ ਇਤਿਹਾਸ ਲਿਖੋ ।
ਉੱਤਰ-
ਕਿਲ੍ਹਾ ਰਾਏਪੁਰ ਦਾ ਇਤਿਹਾਸ-ਰਾਏ ਲਾਲਾ ਨਾਂ ਦੇ ਇਕ ਵਿਅਕਤੀ ਨੇ 1560 ਈ: ਵਿਚ ਪਿੰਡ ਰਾਏਪੁਰ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ । ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰ੍ਹਾਂ ਕੁ ਮੀਲ ਦੀ ਦੂਰੀ ‘ਤੇ “ਡੇਹਲੋਂ (ਕਸਬੇ ਦਾ ਨਾਂ ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ ।
ਪ੍ਰਸ਼ਨ 2.
ਕਿਲ੍ਹਾ ਰਾਏਪੁਰ ਵਿਚ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।
ਉੱਤਰ-
- ਬੈਲ ਗੱਡੀਆਂ ਦੀ ਦੌੜ
- ਊਠਾਂ ਦੀ ਦੌੜ
- ਸੁਹਾਗਾ ਦੌੜ
- ਮੂੰਗਲੀਆਂ ਫੇਰਨੀਆਂ
- ਮਿੱਟੀ ਦੀਆਂ ਬੋਰੀਆਂ ਚੁੱਕਣਾ
- ਵੱਛਾ ਚੁੱਕਣਾ
- ਗਧਾ ਚੁੱਕਣਾ
- ਲੇਟ ਕੇ ਸਰੀਰ ਤੇ ਟਰੈਕਟਰ ਚੜ੍ਹਾਉਣਾ
- ਦੰਦਾਂ ਨਾਲ ਟਰੈਕਟਰ ਖਿੱਚਣਾ
- ਕੰਨਾਂ ਨਾਲ ਟਰੈਕਟਰ ਖਿੱਚਣਾ
- ਦੰਦਾਂ ਨਾਲ ਇਕ ਮਣ ਵਜ਼ਨ ਚੁੱਕਣਾ
- ਬਜ਼ੁਰਗਾਂ ਦੀ ਦੌੜ
- ਕੁੱਤਿਆਂ ਦੀ ਦੌੜ
- ਘੋੜੀਆਂ ਦਾ ਨਾਚ
- ਘੋੜਿਆਂ ਦੀ ਦੌੜ
- ਬਲਦਾਂ ਦਾ ਮੰਜੀਆਂ ਟੱਪਣਾ
- ਨਿਹੰਗ ਸਿੰਘਾਂ ਦੇ ਜੌਹਰ
- ਟਰਾਈ ਸਾਈਕਲ ਦੌੜ (ਦਿਵਿਅੰਗ)
- ਪੱਥਰ ਚੁੱਕਣਾ
- ਦੰਦਾਂ ਨਾਲ ਹਲ ਚੁੱਕਣਾ
- ਕਬੂਤਰਾਂ ਦੀਆਂ ਉਡਾਣਾਂ
- ਖੱਚਰ ਦੌੜ
- ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ ।
ਪ੍ਰਸ਼ਨ 3.
ਕਿਲਾ ਰਾਏਪੁਰ ਖੇਡ ਮੇਲੇ ਵਿਚ ਮਨੋਰੰਜਨ ਕਿਰਿਆਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਇਸ ਖੇਡ ਮੇਲੇ ਵਿਚ ਖੇਡਾਂ ਦੇ ਨਾਲ-ਨਾਲ ਕੁਝ ਹੋਰ ਸਭਿਆਚਾਰਕ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਪੰਜਾਬ ਦੇ ਲੋਕ-ਨਾਚ, ਗਿੱਧਾ, ਭੰਗੜਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਮਲਵਈ ਗਿੱਧਾ ਆਦਿ ਖਿੱਚ ਦੇ ਕੇਂਦਰ ਹੁੰਦੇ ਹਨ । ਪੰਜਾਬ ਦੇ ਮਸ਼ਹੂਰ ਗਵੱਈਏ ਲੋਕ-ਗੀਤ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ ।
ਪ੍ਰਸ਼ਨ 4.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਖੇਡਾਂ ਵਿਦੇਸ਼ਾਂ ਵਿਚ ਕਿਵੇਂ ਹਰਮਨ ਪਿਆਰੀਆਂ ਹੁੰਦੀਆਂ ਹਨ ?
ਉੱਤਰ-
ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ‘ਤੇ ਇਸ ਖੇਡ ਮੇਲੇ ਵਿਚ ਭਾਗ ਲਿਆ । ਇਸ ਖੇਡ ਮੇਲੇ ਵਿਚ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਨੈੱਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ‘ਤੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।