Punjab State Board PSEB 8th Class Physical Education Book Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Exercise Questions and Answers.
PSEB Solutions for Class 8 Physical Education Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ
Physical Education Guide for Class 8 PSEB ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ ।
ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿਚ ਭਾਗ ਲਿਆ ?
ਉੱਤਰ-
ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿਚ 1998 ਦੀਆਂ ਕਾਮਨਵੈਲਥ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿਚ ਚੋਣ ਹੋਈ । ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ’ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿਚ ਭਾਗ ਲਿਆ । ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿਚ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ ।
ਪ੍ਰਸ਼ਨ 3.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
ਉੱਤਰ-ਅਭਿਨਵ ਬਿੰਦਰਾ ਨੂੰ 2004 ਵਿਚ ਕਾਮਯਾਬੀ ਨਹੀਂ ਮਿਲੀ, ਪਰ 2006 ਵਿਚ ਉਹ ਵਿਸ਼ਵ ਚੈਂਪੀਅਨਸ਼ਿਪ (ਜਗਜ਼ੇਬ) ਵਿਖੇ ਵਿਸ਼ਵ ਵਿਜੇਤਾ ਬਣਿਆ ।
ਪ੍ਰਸ਼ਨ 4.
ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?
ਉੱਤਰ-
2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ । ਫਿਰ ਵੀ ਉਸਨੂੰ ਕਾਮਯਾਬੀ ਨਹੀਂ ਮਿਲੀ ਤੇ 2008 ਦੀਆਂ ਉਲੰਪਿਕ ਖੇਡਾਂ ਵਿਚ ਬੀਜਿੰਗ ਵਿਖੇ ਉਸਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖ਼ਾਨੇ ਚਿੱਤ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਇਆ ।
ਪ੍ਰਸ਼ਨ 5.
ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
ਉੱਤਰ-
ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ, ਪਦਮ-ਭੂਸ਼ਣ ਐਵਾਰਡ ਆਦਿ ਵਿਸ਼ੇਸ਼ ਸਨਮਾਨ ਦਿੱਤੇ ।
ਅੰਤਰ-ਰਾਸ਼ਟਰੀ ਪੱਧਰ ‘ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ “ਗੋਲਡਨ ਬੁਆਏ’ ਕਿਹਾ ਜਾਂਦਾ ਹੈ ।
PSEB 8th Class Physical Education Guide ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Important Questions and Answers
ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਿੱਥੇ ਹੋਇਆ ?
(ਉ) ਜ਼ੀਰਕਪੁਰ
(ਅ) ਬਠਿੰਡਾ
(ਈ) ਗੁਰਦਾਸਪੁਰ
(ਸ) ਚੰਡੀਗੜ੍ਹ।
ਉੱਤਰ-
(ਉ) ਜ਼ੀਰਕਪੁਰ
ਪ੍ਰਸ਼ਨ 2.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
(ਉ) 1982
(ਅ) 1988
(ਈ) 1985
(ਸ) 1986.
ਉੱਤਰ-
(ਉ) 1982
ਪ੍ਰਸ਼ਨ 3.
ਅਭਿਨਵ ਬਿੰਦਰਾ ਨੇ ਉਲੰਪਿਕ ਵਿਚ ਕਦੋਂ ਭਾਗ ਲਿਆ।
(ਉ) 2000
(ਅ) 1996
(ਈ) 2004
(ਸ) 2006.
ਉੱਤਰ-
(ਈ) 2004
ਪ੍ਰਸ਼ਨ 4.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
(ਉ) 2004
(ਅ) 2000
(ਈ) 2008
(ਸ) 2006.
ਉੱਤਰ-
(ਸ) 2006.
ਪ੍ਰਸ਼ਨ 5.
ਅਭਿਨਵ ਬਿੰਦਰਾ ਨੇ ਸੋਨ ਤਮਗਾ ਕਦੋਂ ਜਿੱਤਿਆ ?
(ਉ) 2004
(ਅ) 2008
(ਈ) 2000
(ਸ) ਕੋਈ ਨਹੀਂ।
ਉੱਤਰ-
(ਅ) 2008
ਪ੍ਰਸ਼ਨ 6.
ਭਾਰਤ ਸਰਕਾਰ ਵਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ
(ਈ) ਪਦਮ ਭੂਸ਼ਣ ਐਵਾਰਡ
(ਸ) ਕੋਈ ਨਹੀਂ।
ਉੱਤਰ-
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਹੋਇਆ ਸੀ ।
ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਕਿਸ ਤੋਂ ਸਿੱਖੀ ?
ਉੱਤਰ-
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਲੈਫਟੀਨੈਂਟ ਕਰਨਲ ਜਾਗੀਰ ਸਿੰਘ ਢਿੱਲੋਂ ਕੋਲੋਂ ਸਿੱਖੀ ।
ਪ੍ਰਸ਼ਨ 3.
ਅਭਿਨਵ ਬਿੰਦਰਾ ਕਾਮਨਵੈਲਥ ਖੇਡਾਂ ਵਾਸਤੇ ਕਦੋਂ ਚੁਣਿਆ ਗਿਆ ?
ਉੱਤਰ-
ਅਭਿਨਵ ਬਿੰਦਰਾ 15 ਸਾਲ ਦੀ ਉਮਰ ਵਿਚ 1998 ਵਿਚ ਕਾਮਨਵੈਲਥ ਖੇਡਾਂ ਲਈ ਚੁਣਿਆ ਗਿਆ ।
ਪ੍ਰਸ਼ਨ 4.
ਅਭਿਨਵ ਬਿੰਦਰਾ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਖੇਡ ਪ੍ਰਾਪਤੀ ਸਦਕਾ ਕਿਹੜਾ ਸਨਮਾਨ ਮਿਲਿਆ ?
ਉੱਤਰ-
ਇੱਕ ਵਿਦੇਸ਼ੀ ਗੰਨ ਬਣਾਉਣ ਵਾਲੀ ਕੰਪਨੀ ਨੇ ਸੋਨੇ ਦੀ ਰਾਈਫ਼ਲ ਦੇ ਕੇ ਸਨਮਾਨਿਤ ਕੀਤਾ ।
ਪ੍ਰਸ਼ਨ 5.
ਅਭਿਨਵ ਬਿੰਦਰਾ ਨੂੰ ਕਿਸ ਉਲੰਪਿਕ ਵਿਚ ਸੋਨੇ ਦਾ ਤਮਗਾ ਮਿਲਿਆ ?
ਉੱਤਰ-
ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ।
ਪ੍ਰਸ਼ਨ 6.
ਭਾਰਤ ਸਰਕਾਰ ਨੇ ਉਸ (ਅਭਿਨਵ ਬਿੰਦਰਾ) ਨੂੰ ਕੀ-ਕੀ ਇਨਾਮ ਦਿੱਤੇ ?
ਉੱਤਰ-
- ਅਰਜੁਨਾ ਐਵਾਰਡ
- ਰਾਜੀਵ ਗਾਂਧੀ ਖੇਡ ਰਤਨ ਐਵਾਰਡ
- ਪਦਮ-ਭੂਸ਼ਣ ਐਵਾਰਡ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿਚ ਇਤਿਹਾਸਿਕ ਸੋਨੇ ਦਾ ਤਮਗਾ ਕਦੋਂ ਜਿੱਤਿਆ ?
ਉੱਤਰ-
ਉਲੰਪਿਕ ਖੇਡਾਂ ਵਿੱਚ ਸਮੁੱਚਾ ਭਾਰਤ ਅਤੇ ਉਸ ਦੇ ਮਾਤਾ-ਪਿਤਾ ਸਾਹ ਰੋਕ ਕੇ ਰੱਬ ਅੱਗੇ ਉਸ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਸਨ । ਬੇਸ਼ਕ ਅਭਿਨਵ ਬਿੰਦਰਾ ਮੁੱਢਲੇ ਗੇੜ ਵਿਚ ਥੋੜ੍ਹਾ ਪੱਛੜ ਰਿਹਾ ਸੀ, ਪਰੰਤੂ ਉਹ ਆਪਣੀ ਇਕਾਗਰਤਾ ਨੂੰ ਬਰਕਰਾਰ ਰੱਖਦਾ ਹੋਇਆ ਸਹੀ ਨਿਸ਼ਾਨਾ ਲਗਾਉਣ ਲਈ ਕੋਸ਼ਿਸ਼ ਕਰਦਾ ਰਿਹਾ | ਅਖ਼ੀਰ ਉਸ ਨੇ ਆਪਣੀ ਜ਼ਿੰਦਗੀ ਦਾ ਬੇਹਤਰੀਨ ਨਿਸ਼ਾਨਾ ਸਾਧਿਆ ਜਿਸ ਨਾਲ ਉਹ ਉਲੰਪਿਕ ਖੇਡਾਂ ਵਿਚ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ।
ਪ੍ਰਸ਼ਨ 2.
ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਲਈ ਕਿਸ ਨੇ ਪ੍ਰੇਰਿਤ ਕੀਤਾ ?
ਉੱਤਰ-
ਰਾਣਾ ਗੁਰਜੀਤ ਸਿੰਘ ਸੋਂਧੀ ਜੋ ਪੰਜਾਬ ਦੇ ਖੇਡ ਮੰਤਰੀ ਰਹੇ ਸਨ, ਅਭਿਨਵ ਬਿੰਦਰਾ ਜੀ ਦੇ ਪਿਤਾ ਜੀ ਨੂੰ ਮਿਲੇ । ਉਹਨਾਂ ਦੇ ਪਿਤਾ ਜੀ ਨੇ ਬਿੰਦਰਾ ਨੂੰ ਸ਼ੂਟਿੰਗ ਦੀ ਸਿਖਲਾਈ ਦੇਣ ਲਈ ਕਿਹਾ । ਉਹਨਾਂ ਨੇ ਅਭਿਨਵ ਬਿੰਦਰਾ ਦੇ ਪਿਤਾ ਜੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਖੇਡ ਲਈ ਉਤਸ਼ਾਹਿਤ ਕਰਨ । ਬਿੰਦਰਾ ਦੇ ਪਿਤਾ ਜੀ ਨੇ ਉਸ ਦੀ ਨੇਕ ਸਲਾਹ ਮੰਨ ਲਈ ਅਤੇ ਨਿਸ਼ਾਨੇਬਾਜ਼ੀ ਦੇ ਕਿਸੇ ਚੰਗੇ ਕੋਚ ਬਾਰੇ ਦੱਸਣ ਲਈ ਕਿਹਾ ।
ਪ੍ਰਸ਼ਨ 3.
ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਲਗਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਨੂੰ ਅਭਿਆਸ ਲਈ ਆਪਣੇ ਘਰ ਹੀ ਸ਼ੂਟਿੰਗ ਰੇਂਜ ਤਿਆਰ ਕਰਵਾ ਦਿੱਤਾ ਗਿਆ ਤਾਂ ਜੋ ਉਹ ਨਿਰਵਿਘਨ ਅਭਿਆਸ ਕਰ ਸਕੇ । ਉਹ ਸਾਰਾ-ਸਾਰਾ ਦਿਨ ਅਭਿਆਸ ਵਿਚ ਲੱਗਿਆ ਰਹਿੰਦਾ । ਉਸ ਨੂੰ ਦੋਸਤਾਂ ਨਾਲ ਘੁੰਮਣਾ ਬਿਲਕੁਲ ਪਸੰਦ ਨਹੀਂ ਸੀ । ਉਸ ਨੇ ਸਿਰਫ਼ ਆਪਣੇ ਆਪ ਨੂੰ ਨਿਸ਼ਾਨੇਬਾਜ਼ੀ ਦੇ ਅਭਿਆਸ ‘ਤੇ ਕੇਂਦਰਿਤ ਕਰ ਦਿੱਤਾ ਕਿਉਂਕਿ ਉਸ ਦਾ ਮੁੱਖ ਨਿਸ਼ਾਨਾ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਣਾ ਸੀ ।
ਪ੍ਰਸ਼ਨ 4.
ਅਭਿਨਵ ਬਿੰਦਰਾ ਦੇ ਮੁੱਢਲੇ ਜੀਵਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲਾ ਐੱਸ.ਏ. ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ । ਉਹ ਭੈਣ-ਭਰਾ ਸਨ । ਉਸ ਨੂੰ ਪਰਿਵਾਰ ਵਿਚ ਸਭ ਤੋਂ ਛੋਟਾ ਹੋਣ ਕਰਕੇ ਮਾਤਾ-ਪਿਤਾ ਵਲੋਂ ਬਹੁਤ ਲਾਡ-ਪਿਆਰ ਮਿਲਿਆ । ਉਸ ਨੇ ਮੁੱਢਲੀ ਸਿੱਖਿਆ ਦੁਨ ਸਕੂਲ ਦੇਹਰਾਦੂਨ ਅਤੇ ਸੇਂਟ ਸਟੀਫਨਜ਼ ਸਕੂਲ (ਚੰਡੀਗੜ੍ਹ ਤੋਂ ਹਾਸਿਲ ਕੀਤੀ । ਉਸ ਨੇ ਬੀ.ਬੀ.ਏ. ਦੀ ਪੜ੍ਹਾਈ ਵਿਦੇਸ਼ ਜਾ ਕੇ ਪ੍ਰਾਪਤ ਕੀਤੀ ।