PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

Punjab State Board PSEB 8th Class Physical Education Book Solutions Chapter 6 ਖੇਡਾਂ ਅਤੇ ਅਨੁਸ਼ਾਸਨ Textbook Exercise Questions and Answers.

PSEB Solutions for Class 8 Physical Education Chapter 6 ਖੇਡਾਂ ਅਤੇ ਅਨੁਸ਼ਾਸਨ

Physical Education Guide for Class 8 PSEB ਖੇਡਾਂ ਅਤੇ ਅਨੁਸ਼ਾਸਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.
ਅਨੁਸ਼ਾਸਨ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ ਤੋਂ ਭਾਵ (Meaning of Discipline) – ਅਨੁਸ਼ਾਸਨ ਤੋਂ ਭਾਵ ਹੈ | ਨਿਯਮਾਂ ਦੀ ਪਾਲਣਾ ਕਰਨਾ ਜਾਂ ਨਿਯੰਤਰਨ ਵਿਚ ਰਹਿਣਾ ਜਾਂ ਨਿਯਮ ਅਨੁਸਾਰ ਜੀਵਨ ਬਤੀਤ ਕਰਨਾ | ਅਨੁਸ਼ਾਸਨ ਇਕ ਅਜਿਹੀ ਟਰੇਨਿੰਗ ਹੈ ਜਿਸ ਤੋਂ ਠੀਕ ਢੰਗ ਨਾਲ ਜੀਵਨ ਬਿਤਾਉਣ, ਹੁਕਮ ਮੰਨਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਮਿਲਦੀ ਹੈ । ਸਾਡੇ ਨਿਯਮਬੱਧ ਹੋ ਕੇ ਕੰਮ ਕਰਨ ਨੂੰ ਹੀ ਅਨੁਸ਼ਾਸਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? (From Board M.Q.P.)
ਉੱਤਰ-
ਅਨੁਸ਼ਾਸਨ ਦੀਆਂ ਕਿਸਮਾਂ (Types of discipline-ਅਨੁਸ਼ਾਸਨ ਦੋ ਤਰ੍ਹਾਂ | ਦਾ ਹੁੰਦਾ ਹੈ-

  1. ਸ਼ੈ-ਅਨੁਸ਼ਾਸਨ (Self-Discipline)
  2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced or Commanded Discipline) |

1. ਸ਼ੈ-ਅਨੁਸ਼ਾਸਨ (Self-discipline) – ਇਸ ਵਿਚ ਨਿਯਮਾਂ ਦਾ ਪਾਲਣ ਕਰਨ ਦੀ ਭਾਵਨਾ ਮਨ ਵਿਚ ਆਪਣੇ ਆਪ ਪੈਦਾ ਹੁੰਦੀ ਹੈ ਅਤੇ ਉਹ ਬਿਨਾਂ ਕਿਸੇ ਦੇ ਇਕੱਲੇ ਹੀ ਨਿਯਮਬੱਧ ਹੋ ਕੇ ਕੰਮ ਕਰਦਾ ਹੈ । ਇਹ ਅਨੁਸ਼ਾਸਨ ਸਥਾਈ ਹੁੰਦਾ ਹੈ ।

2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced Discipline) – ਇਸ ਵਿਚ ਨਿਯਮਾਂ ਦੀ ਪਾਲਣਾ ਕਿਸੇ ਦੇ ਹੁਕਮ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦਾ ਅਨੁਸ਼ਾਸਨ ਅਸਥਾਈ ਹੁੰਦਾ ਹੈ । ਇਹ ਉਦੋਂ ਤਕ ਹੀ ਰਹਿੰਦਾ ਹੈ, ਜਦੋਂ ਤਕ ਡਰ ਪੈਦਾ ਕਰਨ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਾਂ ਜਦੋਂ ਤਕ ਹੁਕਮ ਦੇਣ ਵਾਲਾ ਵਿਅਕਤੀ ਮੌਜੂਦ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚੋਂ ਸ਼ੈ-ਅਨੁਸ਼ਾਸਨ ਹੀ ਚੰਗਾ ਹੁੰਦਾ ਹੈ । ਬੱਚਿਆਂ ਵਿਚ ਸੈ-ਅਨੁਸ਼ਾਸਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਵਿਦਿਆਰਥੀ ਜਾਂ ਸਿਆਣੇ ਨਾਗਰਿਕ ਬਣ ਸਕਣ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 3.
ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਨੁਸ਼ਾਸਨ ਦੀ ਲੋੜ-ਇਸ ਦੇ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 3.

ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ (Importance of Discipline in our life) – ਅਨੁਸ਼ਾਸਨ ਸਮਾਜ ਦੀ ਨੀਂਹ ਹੈ । ਇਸ ਤੋਂ ਬਿਨਾਂ ਮਨੁੱਖੀ ਜੀਵਨ ਦਾ ਚਲਣਾ ਅਸੰਭਵ ਹੈ । ਹਰੇਕ ਮਨੁੱਖ ਦੇ ਅਨੁਸ਼ਾਸਨ ਵਿਚ ਰਹਿਣ ਨਾਲ ਸਾਰਾ ਸਮਾਜ ਅਤੇ ਰਾਸ਼ਟਰ ਅਨੁਸ਼ਾਸਨਬੱਧ ਹੋ ਜਾਂਦਾ ਹੈ । ਇਹ ਹਰ ਜਾਤੀ, ਸਮਾਜ ਅਤੇ ਦੇਸ਼ ਦੇ ਜੀਵਨ ਦਾ ਆਧਾਰ ਹੈ । ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿਚ ਇਸ ਦੀ ਬਹੁਤ ਲੋੜ ਹੈ । ਇਸ ਦੀ ਮਹੱਤਤਾ ਹੇਠ ਲਿਖੀਆਂ ਗੱਲਾਂ ਤੋਂ ਵੀ ਪਤਾ ਲੱਗਦੀ ਹੈ-

  1. ਅਨੁਸ਼ਾਸਨ ਚੰਗਾ ਵਿਦਿਆਰਥੀ ਅਤੇ ਸਮਝਦਾਰ ਨਾਗਰਿਕ ਪੈਦਾ ਕਰਦਾ ਹੈ ।
  2. ਅਨੁਸ਼ਾਸਨ ਵਿਚ ਰਹਿ ਕੇ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਸਿੱਖ ਜਾਂਦੇ ਹਨ ।
  3. ਅਨੁਸ਼ਾਸਨ ਤੋਂ ਬੱਚੇ ਆਗਿਆਕਾਰੀ ਬਣਨਾ ਸਿੱਖਦੇ ਹਨ ।
  4. ਅਨੁਸ਼ਾਸਿਤ ਬੱਚੇ ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਲੱਗਦੇ ਹਨ ।
  5. ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ ।
  6. ਅਨੁਸ਼ਾਸਨ ਮਨੁੱਖ ਦੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ ।
  7. ਅਨੁਸ਼ਾਸਨ ਦੁਆਰਾ ਮਨੁੱਖ ਵਿਚ ਚੰਗੀਆਂ ਆਦਤਾਂ ਅਤੇ ਚੰਗੇ ਗੁਣ ਪੈਦਾ ਹੁੰਦੇ ਹਨ ।
  8. ਅਨੁਸ਼ਾਸਨ ਸਮਾਜਿਕ ਜੀਵਨ ਦੇ ਸੁਧਾਰ ਵਿਚ ਵੀ ਸਹਾਇਤਾ ਕਰਦਾ ਹੈ ।
  9. ਅਨੁਸ਼ਾਸਨ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ।
  10. ਅਨੁਸ਼ਾਸਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਤੇ ਇਸ ਦੀ ਸ਼ਕਤੀ ਨੂੰ ਸਥਿਰ ਰੱਖਦਾ ਹੈ ।
  11. ਅਨੁਸ਼ਾਸਨ ਦੇ ਸਹਾਰੇ ਹੀ ਦੇਸ਼ ਉੱਨਤ ਅਤੇ ਖੁਸ਼ਹਾਲ ਹੁੰਦਾ ਹੈ ।
  12. ਅਨੁਸ਼ਾਸਨ ਮਨੁੱਖ ਦੇ ਜੀਵਨ ਨੂੰ ਸਫਲ ਬਣਾਉਂਦਾ ਹੈ ।
  13. ਅਨੁਸ਼ਾਸਨ ਦੇਸ਼ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ ।
  14. ਅਨੁਸ਼ਾਸਨ ਰਾਹੀਂ ਸਕੂਲ, ਘਰਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਠੀਕ ਹੋ ਜਾਂਦਾ ਹੈ ।
  15. ਅਨੁਸ਼ਾਸਨ ਰਾਹੀਂ ਵਿਅਕਤੀ ਸਰਵ-ਪੱਖੀ ਵਿਕਾਸ ਕਰ ਸਕਦਾ ਹੈ ।
  16. ਅਨੁਸ਼ਾਸਨ ਵਿਚ ਰਹਿ ਕੇ ਮਜ਼ਦੂਰ ਵੀ ਆਪਣੇ ਉਦਯੋਗ ਦਾ ਉਤਪਾਦਨ ਵਧਾਉਣ ਵਿਚ ਸਫਲ ਹੋ ਜਾਂਦੇ ਹਨ ।
  17. ਅਨੁਸ਼ਾਸਨ ਵਿਚ ਰਹਿ ਕੇ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਕਿਉਂਕਿ ਉਹ ਹਰ ਇਕ ਕੰਮ ਸੋਚ-ਵਿਚਾਰ ਕੇ ਹੀ ਨਿਯਮਾਂ ਅਨੁਸਾਰ ਕਰਦਾ ਹੈ ।

ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਇਕ ਵਿਅਕਤੀ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ | ਘਰ, ਸਕੂਲ ਅਤੇ ਖੇਡ ਦੇ ਮੈਦਾਨ ਇਹੋ ਜਿਹੀ ਥਾਂ ਹਨ ਜਿੱਥੇ ਵਿਅਕਤੀ ਨੂੰ ਅਨੁਸ਼ਾਸਨ ਸਿੱਖਣ ਦਾ ਚੰਗਾ ਮੌਕਾ ਮਿਲਦਾ ਹੈ ।

ਪ੍ਰਸ਼ਨ 4.
ਖੇਡਾਂ ਅਤੇ ਅਨੁਸ਼ਾਸਨ ਦਾ ਆਪਸ ਵਿਚ ਕੀ ਰਿਸ਼ਤਾ ਹੈ ?
ਉੱਤਰ-
ਖੇਡਾਂ ਦਾ ਅਨੁਸ਼ਾਸਨ ਨਾਲ ਅਨਿੱਖੜਵਾਂ ਰਿਸ਼ਤਾ ਹੈ ਕਿਉਂਕਿ ਖੇਡਾਂ ਵਿਚ ਅਨੁਸ਼ਾਸਨ ਤੋ ਬਿਨਾਂ ਜਿੱਤ ਨਹੀਂ ਪ੍ਰਾਪਤ ਹੋ ਸਕਦੀ । ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ । ਕਿਸੇ ਵੀ ਖਿਡਾਰੀ ਦੇ ਚਰਿੱਤਰ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ | ਅਨੁਸ਼ਾਸਨ ਦੇ ਬਿਨਾਂ ਖਿਡਾਰੀ ਦੇ ਜੀਵਨ ਵਿਚ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਆ ਜਾਂਦੀਆਂ ਹਨ ਤੇ ਖਿਡਾਰੀ ਲਈ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ । ਕੁਦਰਤ ਦੀ ਸਾਰੀ ਸ੍ਰਿਸ਼ਟੀ ਅਨੁਸ਼ਾਸਨ ਵਿਚ ਹੀ ਚਲ ਰਹੀ ਹੈ । ਜਿਵੇਂ ਕਿ ਸੂਰਜ ਹਰ ਰੋਜ਼ ਸਵੇਰੇ ਅਨੁਸ਼ਾਸਨ ਨਾਲ ਚੜ੍ਹਦਾ ਹੈ ਅਤੇ ਸ਼ਾਮ ਵੇਲੇ ਛਿਪ ਜਾਂਦਾ ਹੈ । ਧਰਤੀ ਆਪਣੀ ਗਤੀ ਤੇ ਨਿਯਮ ਅਨੁਸਾਰ ਘੁੰਮਦੀ ਹੈ । ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦਾ ਹੋਣਾ ਜ਼ਰੂਰੀ ਹੈ । ਖਿਡਾਰੀ ਦੇ ਜੀਵਨ ਵਿਚ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਸਭ ਤੋਂ ਚੰਗਾ ਸਮਾਂ ਉਸ ਦਾ ਬਚਪਨ ਹੁੰਦਾ ਹੈ । ਉਹ ਬਚਪਨ ਵਿਚ ਅਨੁਸ਼ਾਸਨ ਦੀ ਸਿਰਜਣਾ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਨ । ਖੇਡਾਂ ਖਿਡਾਰੀ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਕਿਉਂਕਿ ਖੇਡਾਂ ਆਗਿਆ ਦਾ ਪਾਲਨ, ਆਪਸੀ ਤਾਲਮੇਲ, ਇਮਾਨਦਾਰੀ, ਮਾਨਸਿਕ ਸੰਤੁਲਨ ਅਤੇ ਕਰਤੱਵ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ । ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ । ਇਹ ਕੁੰਜੀ ਸਾਨੂੰ ਖੇਡਾਂ ਦੁਆਰਾ ਮਿਲਦੀ ਹੈ ।

ਪ੍ਰਸ਼ਨ 5.
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ? (From Board M.Q.P.)
ਉੱਤਰ-
ਖੇਡਾਂ ਰਾਹੀਂ ਅਨੁਸ਼ਾਸਨ (Sports and Discipline) – ਖੇਡ ਦੇ ਮੈਦਾਨ ਵਿਚ ਸਾਰੇ ਵਿਦਿਆਰਥੀਆਂ ਨੂੰ ਆਪਣੀ ਟੀਮ ਦੇ ਕੈਪਟਨ ਅਤੇ ਕੋਚ ਦੇ ਹੁਕਮ ਅਨੁਸਾਰ ਖੇਡਣਾ ਪੈਂਦਾ ਹੈ । ਜਦੋਂ ਕੋਈ ਖਿਡਾਰੀ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ । ਜਮਾਤ ਦੇ ਕਮਰੇ ਵਿਚ ਬੱਚੇ ਜੋ ਪਾਠ ਪੜ੍ਹਦੇ ਹਨ ਉਸ ਤੋਂ ਕਈ ਗੁਣਾ ਵੱਧ ਸਿੱਖਿਆ ਉਹ ਖੇਡਾਂ ਦੇ ਮੈਦਾਨ ਵਿਚੋਂ ਪ੍ਰਾਪਤ ਕਰਦੇ ਹਨ | ਖੇਡਦੇ ਸਮੇਂ ਬੱਚਿਆਂ ਵਿਚ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਕਾਰਨ ਬੱਚਾ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ । ਇਨ੍ਹਾਂ ਗੁਣਾਂ ਦਾ ਵਿਸਥਾਰ ਨਾਲ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ-

1. ਸਮੇਂ ਦੀ ਪਾਬੰਦੀ (Punctuality) – ਖਿਡਾਰੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਤੇ ਖੇਡਣ ਲਈ ਖੇਡ ਦੇ ਮੈਦਾਨ ਵਿਚ ਪੁੱਜਣਾ ਪੈਂਦਾ ਹੈ । ਉਹ ਰੋਜ਼ ਸਮੇਂ ਸਿਰ ਮੈਦਾਨ ਵਿਚ ਪੁੱਜ ਜਾਂਦੇ ਹਨ । ਇਸ ਤਰ੍ਹਾਂ ਉਹ ਸਮੇਂ ਸਿਰ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ ਅਤੇ ਜੀਵਨ ਵਿਚ ਸਫਲ ਰਹਿੰਦੇ ਹਨ ।

2. ਆਗਿਆ ਪਾਲਣ (Obedience) – ਖੇਡਦੇ ਸਮੇਂ ਖਿਡਾਰੀ ਸਦਾ ਰੈਫ਼ਰੀ, ਆਪਣੇ ਕੋਚ ਅਤੇ ਕੈਪਟਨ ਦੀ ਆਗਿਆ ਦਾ ਪਾਲਣ ਕਰਦੇ ਹਨ । ਉਹ ਕਦੇ ਵੀ ਰੈਫ਼ਰੀ ਦੇ ਫ਼ੈਸਲੇ ਦੇ ਵਿਰੁੱਧ ਆਲੋਚਨਾ ਨਹੀਂ ਕਰਦੇ, ਸਗੋਂ ਰੈਫ਼ਰੀ ਦਾ ਹਰ ਫ਼ੈਸਲਾ ਸਿਰ-ਮੱਥੇ ਪ੍ਰਵਾਨ ਕਰਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਆਗਿਆ ਮੰਨਣ ਦਾ ਗੁਣ ਆ ਜਾਂਦਾ ਹੈ ।ਉਹ ਚੰਗੇ ਨਾਗਰਿਕ ਬਣ ਜਾਂਦੇ ਹਨ |

3. ਸਹਿਣਸ਼ੀਲਤਾ (Tolerance) – ਖੇਡਾਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਦਾ ਗੁਣ ਪੈਦਾ ਕਰਦੀਆਂ ਹਨ । ਉਹ ਖਿੜੇ ਮੱਥੇ ਆਪਣੀ ਹਾਰ ਸਵੀਕਾਰ ਕਰਦੇ ਹਨ । ਇਸ ਗੁਣ ਕਾਰਨ ਹੀ ਉਹ ਜੀਵਨ ਵਿਚ ਵੱਡੀ ਤੋਂ ਵੱਡੀ ਔਖ ਤੋਂ ਘਬਰਾਉਂਦੇ ਨਹੀਂ । ਜੇ ਕਿਸੇ ਕੰਮ ਵਿਚ ਅਸਫਲ ਵੀ ਹੋ ਜਾਣ ਤਾਂ ਦਿਲ ਨਹੀਂ ਛੱਡਦੇ ।

4. ਪੱਕਾ ਇਰਾਦਾ (Firm Determination) – ਜਿਹੜੇ ਖਿਡਾਰੀ ਮੈਚ ਜਿੱਤਣ ਦਾ ਪੱਕਾ , ਇਰਾਦਾ ਕਰ ਲੈਂਦੇ ਹਨ, ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਅਜਿਹੇ ਪੱਕੇ ਇਰਾਦੇ ਵਾਲੇ ਖਿਡਾਰੀ ਅਖੀਰ ਵਿਚ ਜ਼ਰੂਰ ਜਿੱਤਦੇ ਹਨ । ਇਸ ਗੁਣ ਵਾਲੇ ਖਿਡਾਰੀ ਜੀਵਨ ਵਿਚ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ ।

5. ਸੱਚ ਬੋਲਣਾ (Speaking Truth) – ਖਿਡਾਰੀਆਂ ਵਿਚ ਸੱਚ ਬੋਲਣ ਦਾ ਗੁਣ ਸੁਭਾਵਿਕ ਹੀ ਆ ਜਾਂਦਾ ਹੈ । ਖੇਡ ਦੇ ਦੌਰਾਨ ਜਦੋਂ ਉਨ੍ਹਾਂ ਕੋਲੋਂ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ ਜਾਂ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਚਲੀ ਜਾਵੇ ਤਾਂ ਉਹ ਰੈਫ਼ਰੀ ਨੂੰ ਸਹੀ ਪੁਜ਼ੀਸ਼ਨ ਦੱਸਣ ਤੋਂ ਸੰਕੋਚ ਨਹੀਂ ਕਰਦੇ । ਉਹ ਸਦਾ ਸਾਫ਼-ਸੁਥਰਾ ਖੇਡਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਸੱਚ ਕਹਿਣ ਦਾ ਗੁਣ ਆ ਜਾਂਦਾ ਹੈ । ਇਹ ਗੁਣ ਜੀਵਨ ਵਿਚ ਉਨ੍ਹਾਂ ਨੂੰ ਇੱਜ਼ਤ ਬਖ਼ਸ਼ਦਾ ਹੈ ।

6. ਚੰਗਾ ਚਰਿੱਤਰ (Good Character) – ਕਈ ਵਾਰੀ ਵਿਦਿਆਰਥੀ ਜਾਂ ਖਿਡਾਰੀਆਂ ਨੂੰ ਮੈਚਾਂ ਵਿਚ ਹਾਰ-ਜਿੱਤ ਸੰਬੰਧੀ ਬੜੇ ਲਾਲਚ ਵਿਚ ਦਿੱਤੇ ਜਾਂਦੇ ਹਨ, ਪਰ ਚੰਗੇ ਖਿਡਾਰੀ ਇਨ੍ਹਾਂ ਲਾਲਚਾਂ ਵਿਚ ਨਹੀਂ ਫਸਦੇ । ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਟੀਮ ਜਾਂ ਸਕੂਲ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ । ਇਸ ਤਰ੍ਹਾਂ ਉਹ ਮਜ਼ਬੂਤ ਚਰਿੱਤਰ ਦੇ ਬਣ ਜਾਂਦੇ ਹਨ ।

7. ਦੂਜਿਆਂ ਦੀ ਮੱਦਦ ਕਰਨੀ (Help Others) – ਖੇਡ ਦੇ ਦੌਰਾਨ ਖਿਡਾਰੀਆਂ ਨੂੰ ਕਈ ਵਾਰ ਦੂਸਰੇ ਦੀ ਮੱਦਦ ਕਰਨ ਦਾ ਮੌਕਾ ਮਿਲਦਾ ਹੈ । ਉਹ ਦੂਜੇ ਨੂੰ ਮੱਦਦ ਦੇ ਕੇ ਅਤੇ ਦੂਜੇ ਦੀ ਮੱਦਦ ਲੈ ਕੇ ਹੀ ਮੈਚ ਜਿੱਤਦੇ ਹਨ । ਇਸ ਤਰ੍ਹਾਂ ਮਨੁੱਖ ਜੀਵਨ ਵਿਚ ਦੂਜਿਆਂ ਦੀ ਮਦਦ ਕਰਨੀ ਸਿੱਖਦਾ ਹੈ ।

8. ਏਕਤਾ ਦੀ ਭਾਵਨਾ (Sense of Unity) – ਮੈਚ ਵਿਚ ਖਿਡਾਰੀਆਂ ਨੇ ਮੇਲ-ਮਿਲਾਪ ਨਾਲ ਖੇਡਣਾ ਹੁੰਦਾ ਹੈ । ਕੋਈ ਵੀ ਇਕੱਲਾ ਖਿਡਾਰੀ ਕਿਸੇ ਟੀਮ ਨੂੰ ਜਿੱਤ ਨਹੀਂ ਸਕਦਾ । ਸਾਰੇ ਖਿਡਾਰੀ ਇਕੱਠੇ ਮਿਲ ਕੇ ਹੀ ਜਿੱਤ ਸਕਦੇ ਹਨ । ਇਸ ਨਾਲ ਖਿਡਾਰੀਆਂ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਖਿਡਾਰੀ “ਏਕੇ ਦੀ ਬਰਕਤ ਦਾ ਸਬਕ ਖੇਡ ਦੇ ਮੈਦਾਨ ਵਿਚੋਂ ਹੀ ਸਿੱਖਦਾ ਹੈ ।

9. ਆਤਮ-ਵਿਸ਼ਵਾਸ (Self-Confidence) – ਖੇਡਾਂ ਨਾਲ ਖਿਡਾਰੀਆਂ ਵਿਚ ਆਤਮਵਿਸ਼ਵਾਸ ਦਾ ਗੁਣ ਪੈਦਾ ਹੁੰਦਾ ਹੈ । ਖੇਡ ਦੇ ਦੌਰਾਨ ਖਿਡਾਰੀ ਬੜੇ ਹੌਸਲੇ ਨਾਲ ਖੇਡਦਾ ਹੈ । ਉਹ ਹਰ ਗ਼ਲਤੀ ਖਿੜੇ-ਮੱਥੇ ਕਬੂਲਦਾ ਹੈ । ਉਹ ਗ਼ਲਤੀਆਂ ਨੂੰ ਸੁਧਾਰਦਾ ਹੋਇਆ ਚੰਗਾ ਖਿਡਾਰੀ ਬਣਦਾ ਹੈ । ਇਸ ਤਰ੍ਹਾਂ ਉਸ ਵਿਚ ਚੰਗੇ ਖਿਡਾਰੀ ਦੇ ਗੁਣ ਆ ਜਾਂਦੇ ਹਨ ਤੇ ਉਸ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ।

10. ਮੁਕਾਬਲੇ ਦੀ ਭਾਵਨਾ (Spirit of Competition) – ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਖਿਡਾਰੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਪੈਂਦਾ ਹੈ । ਇਹ ਮੁਕਾਬਲੇ ਦੀ ਭਾਵਨਾ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ । ਉਹ ਜੀਵਨ ਵਿਚ ਹਰ ਮੁਸ਼ਕਲ ਦਾ ਮੁਕਾਬਲਾ ਡਟ ਕੇ ਕਰਦਾ ਹੈ । ਉਹ ਕਿਸੇ ਵੀ ਦੁੱਖ ਤੋਂ ਘਬਰਾਉਂਦਾ ਨਹੀਂ ।

11. ਚੰਗੇ ਨਾਗਰਿਕ ਦੇ ਗੁਣ (Qualities of Good Citizens) – ਖੇਡਾਂ ਵਿਚ ਰਹਿ ਕੇ ਅਸੀਂ ਚੰਗੇ ਨਾਗਰਿਕਾਂ ਦੇ ਗੁਣ ਸਿੱਖ ਜਾਂਦੇ ਹਾਂ, ਕਿਉਂਕਿ ਖੇਡਾਂ ਵਿਚ ਨਿਯਮਾਂ ਦੀ ਪਾਲਣਾ ਕਰਨਾ ਆਗਿਆ ਦਾ ਪਾਲਣਾ ਕਰਨਾ, ਚਰਿੱਤਰ ਵਿਕਾਸ, ਅਨੁਸ਼ਾਸਨ ਵਿਚ ਰਹਿਣਾ ਸਿੱਖ ਜਾਂਦੇ ਹਾਂ ਜਿਨ੍ਹਾਂ ਰਾਹੀਂ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ ।

12. ਦੇਸ਼ ਅਤੇ ਸਮਾਜ ਦੀ ਸੁਰੱਖਿਆ (Safety for Country and Society) – ਅਨੁਸ਼ਾਸਨ ਰਾਹੀਂ ਸਾਡੇ ਵਿਚ ਦੇਸ਼ ਅਤੇ ਸਮਾਜ ਪ੍ਰਤੀ ਸੁਰੱਖਿਆ ਦੇ ਗੁਣ ਪੈਦਾ ਹੋ ਜਾਂਦੇ ਹਨ ! | ਜਦੋਂ ਸਾਡੇ ਵਿਚ ਕਾਨੂੰਨ ਦੀ ਰੱਖਿਆ, ਅਨੁਸ਼ਾਸਨ ਵਿਚ ਰਹਿਣਾ ਅਤੇ ਦੇਸ਼ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ | ਅਸੀਂ ਸਮਾਜ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ ।

13. ਜਾਤ-ਪਾਤ ਦਾ ਨਾ ਹੋਣਾ (No Casteism) – ਹਰ ਇਕ ਟੀਮ ਵਿਚ ਭਿੰਨ-ਭਿੰਨ | ਪ੍ਰਕਾਰ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਨੂੰ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਵਿਸ਼ਾਲ ਦ੍ਰਿਸ਼ਟੀਕੋਣ ਆ ਜਾਂਦਾ ਹੈ । ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ, ਉਨ੍ਹਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵਧ ਜਾਂਦੀ ਹੈ ਅਤੇ ਜਾਤ-ਪਾਤ ਦੇ ਭੇਦ-ਭਾਵ ਖ਼ਤਮ ਹੋ ਜਾਂਦੇ ਹਨ ।

14. ਚੰਗਾ ਵਰਤਾਉ (Good Behaviour) – ਅਨੁਸ਼ਾਸਨ ਰਾਹੀਂ ਅਸੀਂ ਖੇਡਾਂ ਵਿਚ ਇਕ ਦੂਜੇ ਨਾਲ ਮਿਲਦੇ-ਜੁਲਦੇ ਹਾਂ । ਪਿਆਰ ਵਿਚ ਵਾਧਾ ਹੁੰਦਾ ਹੈ । ਅਸੀਂ ਇਕ-ਦੂਜੇ ਨਾਲ ਬੋਲਦੇ ਹਾਂ । ਸਾਡੇ ਵਿਚ ਇਕ ਦੂਜੇ ਪ੍ਰਤੀ ਚੰਗਾ ਵਰਤਾਉ ਕਰਨ ਦੇ ਗੁਣ ਪੈਦਾ ਹੋ ਜਾਂਦੇ ਹਨ ।

15. ਚੰਗੀਆਂ ਆਦਤਾਂ (Good Habits)-ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ । ਖਿਡਾਰੀਆਂ ਵਿਚ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ | ਉਨ੍ਹਾਂ ਦਾ ਵਿਹਲਾ ਸਮਾਂ ਠੀਕ ਪ੍ਰਕਾਰ ਨਾਲ ਬਤੀਤ ਹੋ ਜਾਂਦਾ ਹੈ, ਬੁਰੀ ਸੰਗਤ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਨਵੀਆਂ-ਨਵੀਆਂ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

PSEB 8th Class Physical Education Guide ਖੇਡਾਂ ਅਤੇ ਅਨੁਸ਼ਾਸਨ Important Questions and Answers

ਬਹੁ-ਵਿਕਲਪਕ ਪ੍ਰਸ਼ਨ

ਪ੍ਰਸ਼ਨ 1.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) ਦੋ
(ਅ) ਤਿੰਨ
(ਬ) ਚਾਰ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 2.
ਅਨੁਸ਼ਾਸਨ ਦੀ ਮਹੱਤਤਾ ਹੈ-
(ਉ) ਅਨੁਸ਼ਾਸਨ ਵਿਚ ਬੱਚੇ ਆਗਿਆਕਾਰੀ ਬਣਦੇ ਹਨ
(ਅ) ਅਨੁਸ਼ਾਸਿਤ ਬੱਚੇ ਦੂਜਿਆਂ ਨਾਲ ਚੰਗਾ ਵਿਹਾਰ ਕਰਦੇ
(ਬ) ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ 4 ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਖੇਡਾਂ ਅਤੇ ਅਨੁਸ਼ਾਸਨ ਦਾ ਸੰਬੰਧ ਹੈ-
(ਉ) ਖੇਡਾਂ ਵਿਚ, ਅਨੁਸ਼ਾਸਨ ਹੁੰਦਾ ਹੈ ਜਿਸ ਨਾਲ ਜਿੱਤ ਪ੍ਰਾਪਤ ਹੁੰਦੀ ਹੈ।
(ਅ) ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ
(ਬ) ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਅਨੁਸ਼ਾਸਿਤ ਬੱਚੇ ਦੇ ਗੁਣ ਹਨ-
(ਉ) ਸਮੇਂ ਦੀ ਪਾਬੰਦੀ
(ਅ) ਆਗਿਆ ਪਾਲਣ
(ਬ) ਸਹਿਣਸ਼ੀਲਤਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
(ਉ) ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ ।
(ਅ) ਦੇਸ਼ ਉੱਨਤੀ ਨਹੀਂ ਕਰ ਸਕਦਾ
(ਬ) ਦੇਸ਼ ਦੂਜਿਆਂ ‘ਤੇ ਨਿਰਭਰ ਕਰ ਲੈਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿਯਮਾਂ ਦਾ ਪਾਲਣ ਕਰਨ ਜਾਂ ਨਿਯੰਤਰਨ ਵਿਚ ਰਹਿਣ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ |

ਪ੍ਰਸ਼ਨ 2.
ਪ੍ਰਾਚੀਨ ਸਿੱਖਿਆ ਸੰਸਥਾਵਾਂ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਸੀ ?
ਉੱਤਰ-
ਅਨੁਸ਼ਾਸਨ ਕਾਇਮ ਰੱਖਣ ਉੱਤੇ ।

ਪ੍ਰਸ਼ਨ 3.
ਅੱਜ-ਕਲ੍ਹ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀ ਕਿਹੋ ਜਿਹੇ ਹਨ ?
ਉੱਤਰ-
ਅਨੁਸ਼ਾਸਨਹੀਣ ।

ਪ੍ਰਸ਼ਨ 4.
ਰਾਸ਼ਟਰ ਨਿਰਮਾਣ ਤੇ ਰਾਸ਼ਟਰ ਦੀ ਸ਼ਕਤੀ ਕਿਵੇਂ ਸਥਿਰ ਹੁੰਦੀ ਹੈ ?
ਉੱਤਰ-
ਅਨੁਸ਼ਾਸਨ ਰਾਹੀਂ ।

ਪ੍ਰਸ਼ਨ 5.
ਅਨੁਸ਼ਾਸਨ ਬੱਚਿਆਂ ਨੂੰ ਕੀ ਬਣਨਾ ਸਿਖਾਉਂਦਾ ਹੈ ?
ਉੱਤਰ-
ਆਗਿਆਕਾਰੀ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 6.
ਅਨੁਸ਼ਾਸਨ ਰਾਹੀਂ ਵਿਅਕਤੀ ਦਾ ਵਿਕਾਸ ਕਿਵੇਂ ਹੁੰਦਾ ਹੈ ?
ਉੱਤਰ-
ਮਾਨਸਿਕ ਵਿਕਾਸ ।

ਪ੍ਰਸ਼ਨ 7.
ਅਨੁਸ਼ਾਸਨ ਦਾ ਗੁਣ ਕਿਸ ਚੀਜ਼ ਰਾਹੀਂ ਵਿਕਸਿਤ ਹੁੰਦਾ ਹੈ ?
ਉੱਤਰ-
ਖੇਡਾਂ ਰਾਹੀਂ ।

ਪ੍ਰਸ਼ਨ 8.
ਅਨੁਸ਼ਾਸਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ ।

ਪ੍ਰਸ਼ਨ 9.
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਵਿਚ ਸਭ ਤੋਂ ਪਹਿਲਾ ਸਥਾਨ ਕਿਸ ਦਾ ਹੈ ?
ਉੱਤਰ-
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਦਾ ਸਭ ਤੋਂ ਪਹਿਲਾ ਸਥਾਨ ਅਧਿਆਪਕ ਦਾ ਹੁੰਦਾ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਛੋਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਘਰਾਂ ਵਿਚ ਅਨੁਸ਼ਾਸਨ ਸਿੱਖਦੇ ਹਨ । ਕਿਵੇਂ ?
ਉੱਤਰ-
ਘਰ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੀ ਮੁੱਢਲੀ ਪਾਠਸ਼ਾਲਾ ਹੈ । ਘਰ ਵਿਚ ਮਾਤਾ-ਪਿਤਾ, ਭੈਣ-ਭਰਾ, ਚਾਚਾ-ਚਾਚੀ, ਦਾਦਾ-ਦਾਦੀ ਆਦਿ ਇਕੱਠੇ ਰਹਿੰਦੇ ਹਨ । ਪਰਿਵਾਰ ਵਿਚ ਸਭ ਤੋਂ ਵੱਡਾ ਮਨੁੱਖ ਪਰਿਵਾਰ ਦਾ ਮੁਖੀ ਹੁੰਦਾ ਹੈ । ਬਾਕੀ ਸਾਰੇ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ । ਸਾਰੇ ਮੈਂਬਰ ਇਕ ਦੂਜੇ ਨਾਲ ਪਿਆਰ ਕਰਦੇ ਹਨ । ਛੋਟੇ ਬੱਚਿਆਂ | ਦਾ ਸਤਿਕਾਰ ਕਰਦੇ ਹਨ । ਸਾਰੇ ਇਕ ਦੂਜੇ ਦਾ ਦੁੱਖ-ਸੁੱਖ ਵੰਡਦੇ ਹਨ | ਘਰ ਵਿਚ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਨ ਬਣਿਆ ਰਹਿੰਦਾ ਹੈ । ਪਰਿਵਾਰ ਦੇ ਸਾਰੇ ਮੈਂਬਰ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹਨ । ਇਹੋ ਜਿਹੇ ਵਾਤਾਵਰਨ ਵਿਚ ਬੱਚੇ ਅਨੁਸ਼ਾਸਨ ਵਿਚ ਰਹਿਣਾ | ਸਿੱਖ ਜਾਂਦੇ ਹਨ | ਘਰ ਵਿਚ ਬੱਚਾ ਬਚਪਨ ਵਿਚ ਹੀ ਅਨੁਸ਼ਾਸਨ ਸਿੱਖ ਜਾਂਦਾ ਹੈ । ਛੋਟੇ ਬੱਚੇ ਵੱਡਿਆਂ ਭੈਣ-ਭਰਾਵਾਂ ਨੂੰ ਮਾਪਿਆਂ ਦਾ ਸਤਿਕਾਰ ਕਰਦਿਆਂ ਦੇਖ ਕੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਂਦੇ ਹਨ ।

ਪ੍ਰਸ਼ਨ 2.
ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨਮਈ ਬਣਾਉਣ ਵਿਚ ਕਿਵੇਂ | ਸਹਾਇਤਾ ਦਿੰਦਾ ਹੈ ? ਵਿਸਥਾਰ ਸਹਿਤ ਲਿਖੋ ।
ਜਾਂ
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ?
ਜਾਂ
ਬੱਚੇ ਸਕੂਲਾਂ ਵਿਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ ?
ਉੱਤਰ-
ਸਕੂਲ ਅਤੇ ਅਨੁਸ਼ਾਸਨ (School and Discipline) – ਸਕੂਲ ਦਾ ਵਾਤਾਵਰਨ | ਵਿਦਿਆਰਥੀਆਂ ਨੂੰ ਅਨੁਸ਼ਾਸਿਤ ਬਣਾਉਂਦਾ ਹੈ । ਸਕੂਲ ਵਿਚ ਬੱਚੇ ਆਪਣੇ ਅਧਿਆਪਕਾਂ ਦਾ | ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਹਨ । ਦੋਸਤਾਂ-ਮਿੱਤਰਾਂ ਅਤੇ | ਦੂਸਰੇ ਵਿਦਿਆਰਥੀਆਂ ਨਾਲ ਪਿਆਰ ਨਾਲ ਰਹਿੰਦੇ ਹਨ । ਇਕੱਠਿਆਂ ਮਿਲ ਕੇ ਬੈਠਣਾ | ਪੜ੍ਹਨਾ ਤੇ ਖੇਡਣਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ । ਉਹ ਸਮੇਂ ਸਿਰ ਸਕੂਲ ਜਾਂਦੇ ਹਨ । ਸਕੂਲ ਦਾ ਕੰਮ ਹਰ ਰੋਜ਼ ਪੂਰਾ ਕਰਦੇ ਹਨ, ਚੋਰੀ ਤੇ ਝੂਠ ਬੋਲਣ ਤੋਂ ਡਰਦੇ ਹਨ ਅਤੇ ਇਕ | ਦੂਜੇ ਦੀ ਮੱਦਦ ਕਰਦੇ ਹਨ । ਇਹ ਗੁਣ ਉਨ੍ਹਾਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ । ਸਕੂਲ ਵਿਚ ਹੈੱਡਮਾਸਟਰ ਸਾਹਿਬ ਦਾ ਹੁਕਮ ਬਾਕੀ ਸਾਰੇ ਅਧਿਆਪਕ ਮੰਨਦੇ ਹਨ । ਅਧਿਆਪਕ ਦਾ ਹੁਕਮ ਸਕੂਲ ਦੇ ਦੂਸਰੇ ਕਰਮਚਾਰੀ ਮੰਨਦੇ ਹਨ । ਸਕੂਲ ਵਿਚ ਹਰ ਕੰਮ ਅਨੁਸ਼ਾਸਿਤ ਢੰਗ ਨਾਲ ਕੀਤਾ ਜਾਂਦਾ ਹੈ । ਅਜਿਹੇ ਵਾਤਾਵਰਨ ਵਿਚ ਰਹਿ ਕੇ ਬੱਚੇ ਅਨੁਸ਼ਾਸਨ| ਬੱਧ ਜੀਵਨ ਬਤੀਤ ਕਰਨਾ ਸਿੱਖ ਜਾਂਦੇ ਹਨ । ਇੰਟ ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ ।

ਪ੍ਰਸ਼ਨ 3.
ਕੀ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਲੋੜ ਹੈ ? ਆਪਣੇ ਵਿਚਾਰ ਪ੍ਰਗਟਾਓ ।
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਹ ਇਕੱਲਾ ਅਤੇ ਵੱਖਰਾ ਨਹੀਂ ਰਹਿ | ਸਕਦਾ । ਜੀਵਨ ਦੇ ਕਈ ਕੰਮਾਂ ਵਿਚ ਉਸ ਨੂੰ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ । ਉਹ | ਆਪਣੀਆਂ ਸਾਰੀਆਂ ਲੋੜਾਂ ਆਪ ਹੀ ਪੂਰੀਆਂ ਨਹੀਂ ਕਰ ਸਕਦਾ । ਸਾਨੂੰ ਹਰ ਰੋਜ਼ ਕਿਸੇ ਨਾ | ਕਿਸੇ ਕੰਮ ਵਿਚ ਦੁਸਰੇ ਦੀ ਸਹਾਇਤਾ ਲੈਣੀ ਪੈਂਦੀ ਹੈ । ਇਸ ਲਈ ਅਸੀਂ ਸਮਾਜ ਦੇ ਨਿਯਮਾਂ
ਦੀ ਉਲੰਘਣਾ ਨਹੀਂ ਕਰ ਸਕਦੇ । ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ | ਸਾਡੇ ਅਨੁਸ਼ਾਸਨ ਵਿਚ ਰਹਿਣ ਨਾਲ ਹੀ ਸਮਾਜ ਕਾਇਮ ਰਹਿ ਸਕਦਾ ਹੈ । ਅਨੁਸ਼ਾਸਨਹੀਨਤਾ ਸਮਾਜ ਲਈ ਹਾਨੀਕਾਰਕ ਹੈ ।

ਲੋਕਾਂ ਨੂੰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਮਨੁੱਖ ਅਨੁਸ਼ਾਸਨ ਵਿਚ ਰਹਿਣ । ਸਮਾਜ ਅਤੇ ਦੇਸ਼ ਨੂੰ ਬਾਹਰਲੇ ਹਮਲਿਆਂ ਦਾ ਸਾਹਮਣਾ ਅਤੇ ਅੰਦਰੂਨੀ ਗੜਬੜ ਨੂੰ ਰੋਕਣ ਦੇ ਯੋਗ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ । ਕੋਈ ਵੀ ਦੇਸ਼ ਤਾਂ ਹੀ ਉੱਨਤੀ ਕਰ ਸਕਦਾ ਹੈ ਜੇ ਉਸ ਦੇ ਨਿਵਾਸੀ ਅਨੁਸ਼ਾਸਿਤ ਹੋਣਗੇ । ਦੇਸ਼ ਦੀ ਉੱਨਤੀ ਲਈ ਸਾਰੇ ਸਮਾਜ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ | ਅਨੁਸ਼ਾਸਨਹੀਣਤਾ ਸਮਾਜ ਤੇ ਦੇਸ਼ ਦੇ ਹਿਤ ਵਿਚ ਨਹੀਂ ਹੈ । ਸਾਨੂੰ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕਦੀ ਵੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਬਹੁਤ ਸਖ਼ਤ ਲੋੜ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 4.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
ਉੱਤਰ-
ਅਨੁਸ਼ਾਸਨਹੀਣਤਾ ਦੀਆਂ ਦੇਸ਼ ਨੂੰ ਹਾਨੀਆਂ (Disadvantages of Indiscipiline to the Country) – ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ ।

  1. ਅਨੁਸ਼ਾਸਨਹੀਣਤਾ ਸਮਾਜ ਲਈ ਵੀ ਹਾਨੀਕਾਰਕ ਹੈ ।
  2. ਦੇਸ਼ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਵੀ ਅਨੁਸ਼ਾਸਨ ਬਹੁਤ ਹੀ ਜ਼ਰੂਰੀ ਹੈ । ਦੇਸ਼ ਦੀ ਉੱਨਤੀ ਵਿਚ ਅਨੁਸ਼ਾਸਨ ਦੀ ਬਹੁਤ ਮਹੱਤਤਾ ਹੈ ।
  3. ਅਨੁਸ਼ਾਸਨਹੀਣਤਾ ਦੇਸ਼ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ।
  4. ਕੁੱਝ ਵਿਦਿਆਰਥੀ, ਮਜ਼ਦੂਰ ਅਤੇ ਹੋਰ ਕਈ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਹੜਤਾਲਾਂ ਤੇ ਤੋੜ-ਫੋੜ ਦੇ ਕੰਮਾਂ ਨਾਲ ਦੇਸ਼ ਦੀ ਸੰਪੱਤੀ ਦਾ ਨੁਕਸਾਨ ਕਰਦੇ ਹਨ | ਅਜਿਹੀ ਅਨੁਸ਼ਾਸਨਹੀਣਤਾ ਦੇਸ਼ ਦੇ ਹਿਤ ਵਿਚ ਨਹੀਂ ਹੁੰਦੀ ।

ਸਾਡੇ ਵਿਚੋਂ ਅਤੇ ਸਾਡੇ ਰਾਹੀਂ ਚੁਣੇ ਮਨੁੱਖਾਂ ਨਾਲ ਹੀ ਸਰਕਾਰ ਬਣਦੀ ਹੈ । ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਜੇ ਦੇਸ਼-ਵਾਸੀਆਂ ਵਿਚ ਅਨੁਸ਼ਾਸਨਹੀਣਤਾ ਹੋਵੇਗੀ ਤਾਂ ਦੇਸ਼ ਵਿਚ ਗੜਬੜ ਜਾਂ ਬਾਹਰਲੇ ਹਮਲੇ ਤੋਂ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕੇਗੀ । ਅਨੁਸ਼ਾਸਨਹੀਣਤਾ ਦੇ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਦਾ ।

Leave a Comment