Punjab State Board PSEB 8th Class Physical Education Book Solutions Chapter 7 ਯੋਗਾ Textbook Exercise Questions and Answers.
PSEB Solutions for Class 8 Physical Education Chapter 7 ਯੋਗਾ
Physical Education Guide for Class 8 PSEB ਯੋਗਾ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਯੋਗ ਦਰਸ਼ਨ ਕੀ ਹੈ ?
ਉੱਤਰ-
ਯੋਗ ਦਰਸ਼ਨ ਇਸ ਗੱਲ ‘ਤੇ ਨਿਰਭਰ ਹੈ ਕਿ ਮਨੁੱਖ ਦੀ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ । ਅੱਜ-ਕਲ੍ਹ ਦੇ ਜੀਵਨ-ਕੰਮਾਂ ਵਿਚ ਲੱਗ ਕੇ ਮਨੁੱਖ ਪਰਮਾਤਮਾ ਨੂੰ ਭੁਲ ਗਿਆ ਹੈ, ਜਿਸ ਨਾਲ ਉਹ ਪਰਮਾਤਮਾ ਤੋਂ ਮਿਲੀ ਹੋਈ ਵਾਸਤਵਿਕ ਸ਼ਕਤੀ ਨੂੰ ਗਵਾ ਬੈਠਾ ਹੈ । ਇਸ | ਕਾਰਨ ਮਨੁੱਖ ਆਪਣੇ ਕਰਤੱਵਾਂ ਦਾ ਪਾਲਣ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ, ਜਿਸ ਨਾਲ ਉਸ ਨੂੰ ਨਿਰਾਸ਼ਾ ਮਿਲਦੀ ਹੈ ਅਤੇ ਉਸ ਦਾ ਮਨ ਭਟਕਦਾ ਰਹਿੰਦਾ ਹੈ । ਉਹ ਕਿਸੇ ਵੀ ਮੁਸ਼ਕਲ | ਦਾ ਹੱਲ ਲੱਭਣ ਵਿਚ ਅਸਮਰੱਥ ਹੋ ਜਾਂਦਾ ਹੈ । ਉਹ ਆਪਣੇ ਆਪ ਨੂੰ ਸਰੀਰਿਕ, ਮਾਨਸਿਕ, ਭਾਵਾਤਮਿਕ ਅਤੇ ਅਧਿਆਤਮਿਕ ਪੱਖੋਂ ਕਮਜ਼ੋਰ ਕਰ ਲੈਂਦਾ ਹੈ । ਉਹ ਆਪਣੇ ਜੀਵਨ ਨੂੰ | ਅਸ਼ਾਂਤ ਅਤੇ ਦੁੱਖਾਂ ਵਿਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ । ‘ਯੋਗ ਦਰਸ਼ਨ’ ਭਟਕੇ ਹੋਏ | ਮਨੁੱਖਾਂ ਨੂੰ ਸਿੱਧੇ ਰਾਹ ਪਾਉਣ ਦਾ ਸਾਧਨ ਹੈ । ਯੋਗ ਮਨੁੱਖ ਨੂੰ ਹਮੇਸ਼ਾ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ । ਇਸ ਲਈ ਯੋਗ ਦਰਸ਼ਨ ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹੈ ।
ਪਸ਼ਨ 2.
ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਯੋਗ ਦਾ ਮੁੱਖ ਟੀਚਾ ਮਨੁੱਖ ਦਾ ਸਰੀਰਿਕ, ਮਾਨਸਿਕ, ਭਾਵਨਾਤਮਿਕ ਅਤੇ | ਅਧਿਆਤਮਿਕ ਵਿਕਾਸ ਕਰਕੇ ਉਸ ਦੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਣਾ ਹੈ ।
ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਸਾਧਨਾ ਰਾਹੀਂ ਮਨੁੱਖ ਨੂੰ ਦੁਨਿਆਵੀ ਮੁਸ਼ਕਿਲਾਂ ਤੋਂ ਮੁਕਤੀ ਦਿਵਾਉਣਾ ਹੈ । ਯੋਗ ਮਨੁੱਖ ਨੂੰ ਜੀਵਨ ਦੀਆਂ ਜਟਿਲ ਸਮੱਸਿਆਵਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ, ਤਾਂ ਜੋ ਉਹ ਕਦੇ ਆਪਣੇ ਰਸਤੇ ਤੋਂ ਨਾ ਭਟਕ ਸਕੇ ।
ਪ੍ਰਸ਼ਨ 3.
ਯੋਗ ਦੇ ਉਦੇਸ਼ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
- ਭਾਵਨਾਵਾਂ ‘ਤੇ ਕਾਬੂ ਪਾਉਣਾ-ਯੋਗ ਇਨਸਾਨ ਨੂੰ ਆਪਣੀਆਂ ਭਾਵਨਾਵਾਂ ‘ਤੇ | ਕਾਬੂ ਪਾਉਣ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਉਸ ਦੇ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ ।
- ਸਿਹਤਮੰਦ ਬਣਾਉਣਾ-ਯੋਗ ਆਸਣ ਸਰੀਰਿਕ ਕਸਰਤ ਹੈ । ਜੇਕਰ ਸਹੀ ਢੰਗ ਨਾਲ ਨਿਯਮਿਤ ਰੂਪ ਵਿਚ ਅਭਿਆਸ ਕੀਤਾ ਜਾਵੇ ਤਾਂ ਵਿਅਕਤੀ ਦਾ ਸਰੀਰ ਹਮੇਸ਼ਾ ਤਾਕਤਵਰ, ਤੰਦਰੁਸਤ ਅਤੇ ਚੁਸਤ ਰਹਿੰਦਾ ਹੈ । ਭਿੰਨ-ਭਿੰਨ ਯੋਗ ਆਸਣ ਸਾਡੇ ਸਰੀਰ ਦੇ ਭਿੰਨ-ਭਿੰਨ ਅੰਗਾਂ ਅਤੇ ਪ੍ਰਣਾਲੀਆਂ ਨੂੰ ਤੰਦਰੁਸਤ ਰੱਖਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ ।
- ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ-ਯੋਗ ਨਾ ਕੇਵਲ ਇਨਸਾਨ ਨੂੰ ਸਰੀਰਿਕ ਪੱਖੋਂ ਤਾਕਤਵਰ ਬਣਾਉਂਦਾ ਹੈ ਸਗੋਂ ਉਸ ਦੇ ਮਨ ਨੂੰ ਇਕਾਗਰ ਕਰ ਕੇ ਸਥਿਰ ਵੀ ਰੱਖਦਾ ਹੈ ।
- ਉੱਚ ਪੱਧਰ ਦੀ ਚੇਤਨਾ ਦੀ ਪ੍ਰਾਪਤੀ-ਮਨ ਦੀ ਇਕਾਗਰਤਾ, ਸਾਧਨਾ ਅਤੇ ਹੋਰ ਅਧਿਆਤਮਿਕ ਅਭਿਆਸਾਂ ਰਾਹੀਂ ਅੰਤਰ ਆਤਮਾ ਨੂੰ ਰੂਹਾਨੀ ਸ਼ਕਤੀ ਨਾਲ ਜੋੜਿਆ ਜਾ ਸਕਦਾ ਹੈ ।
- ਅਧਿਆਤਮਕ ਜੀਵਨ-ਯੋਗ ਮਨ ਨੂੰ ਇਕਾਗਰ ਕਰਨ ਲਈ ਮਦਦ ਕਰਦਾ ਹੈ, ਜਿਸ ਕਰਕੇ ਮਨੁੱਖ ਆਤਮਿਕ ਤੌਰ ‘ਤੇ ਸ਼ਾਂਤੀ ਮਹਿਸੂਸ ਕਰਦਾ ਹੈ ।
ਪ੍ਰਸ਼ਨ 4.
ਅਸ਼ਟਾਂਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਸ਼ਟਾਂਗ ਯੋਗ ਦੇ ਅੱਠ ਅੰਗ ਹੁੰਦੇ ਹਨ-ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ । ਇਹ ਅੱਠ ਪ੍ਰਕਾਰ ਦੇ ਅੰਗ ਮਨੁੱਖੀ ਸਰੀਰ ਨੂੰ ਤੰਦਰੁਸਤ, ਮਨ ਨੂੰ ਬਲਵਾਨ ਬਣਾਉਣ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਅਹਿਮ ਰੋਲ ਅਦਾ ਕਰਦੇ ਹਨ । ਅਸ਼ਟਾਂਗ ਯੋਗ ਦੇ ਅੱਠ ਅੰਗ ਹੇਠ ਲਿਖੇ ਅਨੁਸਾਰ ਹਨ-
1. ਯਮ-ਯਮ ਦਾ ਅਰਥ ਹੈ ਸਰੀਰ ਦੀ ਸਾਧਨਾ । ਇਹ ਕੁਝ ਸਿਧਾਂਤਾਂ ਨੂੰ ਦਰਸਾਉਂਦਾ ਹੈ, ਜੋ ਹੇਠ ਲਿਖੇ ਹਨ :
- ਅਹਿੰਸਾ (ਹਿੰਸਾ ਨਾ ਕਰਨਾ।
- ਸੱਚ ਝੂਠ ਨਾ ਬੋਲਣਾ।
- ਅਸਤੇਯ ਚੋਰੀ ਨਾ ਕਰਨਾ।
- ਮਚਾਰੀਆ ਸਾਰੀਆਂ ਇੰਦਰੀਆਂ ਤੋਂ ਪੈਦਾ ਹੋਣ ਵਾਲੇ ਸੁਖਾਂ ਵਿਚ ਸੰਜਮ ਵਰਤਣਾ ।
- ਅਪਰਿਗ੍ਰਹਿ (ਜ਼ਰੂਰਤ ਤੋਂ ਜ਼ਿਆਦਾ ਇੱਛਾ ਨਾ ਕਰਨਾ ਅਤੇ ਦੂਜਿਆਂ ਦੀਆਂ ਵਸਤੂਆਂ ਦੀ ਇੱਛਾ ਨਾ ਕਰਨਾ !
2. ਨਿਯਮ-ਨਿਯਮ ਦਾ ਅਰਥ ਸਰੀਰ ਅਤੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ । ਇਸ ਦੀ ਮਦਦ ਨਾਲ ਦੂਜਿਆਂ ਦੇ ਪ੍ਰਤੀ ਈਰਖਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ –
- ਸੋਚ (ਸਰੀਰ ਅਤੇ ਮਨ ਦੀ ਸ਼ੁੱਧੀ)
- ਸੰਤੋਖ (ਸੰਤੁਸ਼ਟ ਅਤੇ ਪ੍ਰਸੰਨ ਰਹਿਣਾ)
- ਤਪ (ਆਪਣੇ ਤੋਂ ਅਨੁਸ਼ਾਸਿਤ ਰਹਿਣਾ)
- ਸਵਾਧਿਆਏ (ਆਤਮ ਚਿੰਤਨ ਕਰਨਾ
- ਈਸ਼ਵਰ ਪ੍ਰਣਿਧਾਨ (ਈਸ਼ਵਰ ਦੇ ਪ੍ਰਤੀ ਪੂਰਾ ਵਿਸ਼ਵਾਸ) ।
3. ਆਸਣ-ਅਸ਼ਟਾਂਗ ਯੋਗ ਦਾ ਤੀਜਾ ਅੰਗ ਹੈ ਆਸਣ ।ਇਹ ਉਹ ਅਵਸਥਾ ਹੈ, ਜਿਸ ਵਿਚ ਸਰੀਰ ਅਤੇ ਆਤਮਾ ਦੋਵੇਂ ਸਥਿਰ ਹੋਣ । ਧਿਆਨ ਦੀ ਸਥਿਤੀ ਵਿਚ ਜੇਕਰ ਸਰੀਰ ਨੂੰ ਕਿਸੇ ਕਿਸਮ ਦਾ ਕਸ਼ਟ ਮਹਿਸੂਸ ਹੋਏ ਤਾਂ ਮਨੁੱਖ ਦਾ ਧਿਆਨ ਨਹੀਂ ਲੱਗ ਸਕਦਾ । ਇਸ ਲਈ ਆਸਣਾਂ ‘ਤੇ ਜ਼ੋਰ ਦਿੱਤਾ ਗਿਆ ਹੈ | ਆਸਣ ਕਰਨ ਨਾਲ ਨਾੜੀਆਂ ਦੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਨੂੰ ਫੁਰਤੀ ਮਿਲਦੀ ਹੈ । ਇਸ ਤੋਂ ਇਲਾਵਾ ਇਸ ਨਾਲ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਤੌਰ ‘ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ । ਅਜੋਕੇ ਸਮੇਂ ਵਿਚ ਨਰੋਏ ਸਰੀਰ ਅਤੇ ਸ਼ਾਂਤ ਜੀਵਨ ਲਈ ਆਸਣ ਬਹੁਤ ਜ਼ਰੂਰੀ ਹਨ ।
4. ਪ੍ਰਾਣਾਯਾਮ (From Board M.Q.P.) – ਪ੍ਰਾਣਾਯਾਮ’ ਦਾ ਅਰਥ ਹੈ ਪ੍ਰਾਣ ਭਾਵ ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿਚ ਇਕਸਾਰਤਾ ਲਿਆਉਣਾ । ਜਦ ਪਾਣੀ ਸਾਹ ਨੂੰ ਅੰਦਰ ਖਿੱਚਦਾ ਅਤੇ ਬਾਹਰ ਕੱਢਦਾ ਹੈ ਤਾਂ ਇਸ ਕਿਰਿਆ ਨੂੰ “ਸਾਹ ਕਿਰਿਆ’ ਕਿਹਾ ਜਾਂਦਾ ਹੈ । ਪ੍ਰਾਣਾਯਾਮ ਹਮੇਸ਼ਾ ਖੁੱਲ੍ਹੀ ਥਾਂ ਅਤੇ ਸ਼ੁੱਧ ਵਾਤਾਵਰਨ ਵਿਚ ਹੀ ਕਰਨਾ ਚਾਹੀਦਾ ਹੈ । ਪ੍ਰਾਣਾਯਾਮ ਕਰਨ ਨਾਲ ਫੇਫੜੇ ਮਜ਼ਬੂਤ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਇਹ ਦਿਲ, ਫੇਫੜੇ, ਦਿਮਾਗ਼, ਪਾਚਨ ਅਤੇ ਪੇਟ ਦੇ ਰੋਗਾਂ ਵਿਚ ਬਹੁਤ ਲਾਭਦਾਇਕ ਹੈ ।
5. ਪ੍ਰਤਿਹਾਰ-ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਅੰਤਰਮੁਖੀ ਕਰ ਲੈਂਦਾ ਹੈ ਤਾਂ ਇਸ ਕਿਰਿਆ ਨੂੰ ਪ੍ਰਤਿਹਾਰ ਕਿਹਾ ਜਾਂਦਾ ਹੈ । ਪ੍ਰਤਿਹਾਰ ਦੀ ਮਦਦ ਨਾਲ ਮਨੁੱਖ ਆਪਣੀਆਂ ਇੰਦਰੀਆਂ ‘ਤੇ ਕਾਬੂ ਪਾ ਲੈਂਦਾ ਹੈ । ਇਸ ਨਾਲ ਉਹ ਮਨ ਨੂੰ ਸ਼ੁੱਧ, ਤਪ ਵਿਚ ਵਾਧਾ, ਤੰਦਰੁਸਤ ਸਰੀਰ ਅਤੇ ਸਮਾਧੀ ਵਿਚ ਸ਼ਾਮਲ ਹੋਣ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ।
6. ਧਾਰਨਾ-ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ ਅਤੇ ਕੁੱਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ ਭਾਵ ਅਧਿਆਤਮਿਕ ਦਿਸ਼ਾ ਜਾਂ ਪਰਮਾਤਮਾ ਵੱਲ ਮਨ ਨੂੰ ਲਗਾ ਦੇਣਾ ਹੀ ਧਾਰਨਾ ਹੈ ।
7. ਧਿਆਨ- “ਧਿਆਨ’ ਦਾ ਅਰਥ ਮਨ ਨੂੰ ਕਿਸੇ ਇਕ ਵਿਸ਼ੇ ਵਿਚ ਬਾਹਰੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾਂ ਲਗਾਈ ਰੱਖਣਾ ਹੈ । ਸਧਾਰਨ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਧਿਆਨ, ਧਾਰਨ ਦਾ ਪਰਿਪੱਕ ਅਤੇ ਸੰਤੁਲਨ ਰੂਪ ਹੈ । ਧਿਆਨ ਲਗਾਉਣ ਨਾਲ ਮਨ ਆਪਣੀ ਚੰਚਲਤਾ ਤਿਆਗ ਕੇ ਇਕਾਗਰ ਚਿੱਤ ਹੋ ਜਾਂਦਾ ਹੈ ਅਤੇ ਮਾਨਸਿਕ ਪਰਿਪੱਕਤਾ ਬਣ ਜਾਂਦੀ ਹੈ । ਇਸ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ ।
8. ਸਮਾਧੀ (From Board M.9.P.) – ‘ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋਂ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਅਤੇ ਭਗਤੀ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਦੀਨਦੁਨੀਆ ਨੂੰ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੀ ਬੰਦਗੀ ਵਿਚ ਲੀਨ ਹੋ ਜਾਂਦਾ ਹੈ ਅਰਥਾਤ ਮਨ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਇਕਾਗਰ ਕਰਨਾ ਹੀ ਸਮਾਧੀ ਹੈ । ਇਹ | ਧਿਆਨ ਦੀ ਚਰਮ ਸੀਮਾ ਹੈ । ਇਸ ਅਵਸਥਾ ਵਿਚ ਮਨੁੱਖ ਸਮਾਧੀ ਵਿਚ ਪ੍ਰਵੇਸ਼ ਕਰ ਜਾਂਦਾ ਹੈ । ਫਿਰ ਉਸ ਨੂੰ ਸਿਰਫ਼ ਪਰਮਾਤਮਾ ਦੀ ਬੰਦਗੀ ਹੀ ਨਜ਼ਰ ਆਉਂਦੀ ਹੈ । ਆਤਮਾ ਅਤੇ ਪਰਮਾਤਮਾ ਦਾ ਮਿਲਾਪ ਇਸੇ ਅਵਸਥਾ ਦਾ ਸਿੱਟਾ ਹੈ ।
PSEB 8th Class Physical Education Guide ਯੋਗਾ Important Questions and Answers
ਬਹੁ-ਵਿਕਲਪਿਕ ਪ੍ਰਸ਼ਨ
ਪ੍ਰਸ਼ਨ 1.
ਯੋਗ ਕੀ ਹੈ ?
(ਉ) ਜੁੜਨਾ
(ਅ) ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨਾ
(ੲ) ਅਹਿੰਸਾ ਦਾ ਪਾਲਣ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 2.
ਯੋਗ ਦੇ ਕੀ ਉਦੇਸ਼ ਹਨ ?
(ੳ) ਭਾਵਨਾਵਾਂ ‘ਤੇ ਕਾਬੂ ਪਾਉਣਾ
(ਅ) ਸਿਹਤਮੰਦ ਹੋਣਾ
(ੲ) ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਅਸ਼ਟਾਂਗ ਯੋਗ ਵਿਚ ਕਿੰਨੇ ਅੰਗ ਹਨ ?
(ਉ) ਚਾਰ
(ਅ) ਛੇ
(ੲ) ਸੱਤ
(ਸ) ਅੱਠ ।
ਉੱਤਰ-
(ਸ) ਅੱਠ ।
ਬਹੁਤਾ ਫ਼ਟ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਸਣ ਕਰਨ ਤੋਂ ਬਾਅਦ ਕਦੋਂ ਨਹਾਉਣਾ ਚਾਹੀਦਾ ਹੈ ?
ਉੱਤਰ-
ਆਸਣ ਕਰਨ ਤੋਂ ਅੱਧੇ ਘੰਟੇ ਬਾਅਦ ਨਹਾਉਣਾ ਚਾਹੀਦਾ ਹੈ ।
ਪ੍ਰਸ਼ਨ 2.
ਆਸਣ ਕਰਨ ਦੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਆਸਣ ਲਈ ਜ਼ਮੀਨ ਸਮਤਲ ਹੋਣੀ ਚਾਹੀਦੀ ਹੈ ।
ਪ੍ਰਸ਼ਨ 3.
ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਕਿਹੜੀ ਹੈ ?
ਉੱਤਰ-
ਯੋਗ-ਆਸਣ ।
ਪ੍ਰਸ਼ਨ 4.
ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਕੀ ਹੈ ?
ਉੱਤਰ-
ਯੋਗ ।
ਪ੍ਰਸ਼ਨ 5.
ਮਾਨਸਿਕ ਇਕਾਗਰਤਾ ਲਈ ਕਿਹੜਾ ਆਸਣ ਸਭ ਤੋਂ ਸ੍ਰੇਸ਼ਟ ਹੈ ?
ਉੱਤਰ-
ਪਦਮ ਆਸਣ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਯੋਗ ਆਤਮਾ ਤੇ ਪਰਮਾਤਮਾ ਵਿਚ ਮੇਲ ਕਰਵਾਉਣ ਦਾ ਮਹੱਤਵਪੂਰਨ ਸਾਧਨ ਹੈ, ਕਿਵੇਂ ?
ਉੱਤਰ-
ਪੁਰਾਣੇ ਜ਼ਮਾਨੇ ਦੇ ਸਾਧੂ-ਸੰਤਾਂ ਦੀਆਂ ਗੱਲਾਂ ਅਸੀਂ ਅੱਜ ਤਕ ਸੁਣਦੇ ਆ ਰਹੇ ਹਾਂ । ਉਨ੍ਹਾਂ ਦੇ ਵਿਚਾਰ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਆਤਮਾ ਤੇ ਪਰਮਾਤਮਾ ਨਾਲ ਮੇਲ ਕਰਨਾ ਹੈ, ਉਸ ਦਾ ਸਾਧਨ ਸਰੀਰ ਹੈ । ਉਹ ਹੀ ਵਿਅਕਤੀ ਆਤਮਾ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ ਜਾਂ ਦਰਸ਼ਨ ਕਰ ਸਕਦਾ ਹੈ, ਜਿਹੜਾ ਸਰੀਰਕ ਰੂਪ ਵਿਚ ਤੰਦਰੁਸਤ ਹੋਵੇ । | ਅਸੀਂ ਯੋਗ ਸਾਧਨ ਦੇ ਰਾਹੀਂ ਸਰੀਰ ਨੂੰ ਠੀਕ ਰੱਖ ਸਕਦੇ ਹਾਂ | ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ । ਇਸ ਲਈ ਸਿੱਧ ਹੁੰਦਾ ਹੈ ਕਿ ਯੋਗ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ।
ਪ੍ਰਸ਼ਨ 2.
ਯੋਗ ਆਸਣ ਅੱਜ ਦੇਸ਼-ਵਿਦੇਸ਼ ਵਿਚ ਲੋਕ-ਪ੍ਰਿਆ ਹੋ ਰਹੇ ਹਨ । ਕਿਉਂ ?
ਉੱਤਰ-
ਯੋਗ ਆਸਣ ਭਾਰਤ ਦੀ ਪ੍ਰਾਚੀਨ ਵਿਧੀ ਹੈ । ਅੱਜ-ਕਲ੍ਹ ਇਹ ਕਸਰਤ ਦੇਸ਼ਵਿਦੇਸ਼ ਵਿਚ ਹਰਮਨ-ਪਿਆਰੀ ਹੋ ਰਹੀ ਹੈ । ਇਸ ਦਾ ਕਾਰਨ ਇਸ ਦੀ ਉਪਯੋਗਤਾ ਹੈ । ਸਾਰੇ ਡਾਕਟਰਾਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਇਸ ਦੀ ਪ੍ਰਸੰਸਾ ਕੀਤੀ ਹੈ । ਇਸ ਤੋਂ ਇਲਾਵਾ ਯੋਗ-ਆਸਣ ਕਸਰਤ ਵਿਧੀ ਪੂਰਨ ਰੂਪ ਨਾਲ ਵਿਗਿਆਨਿਕ ਹੈ ਅਤੇ ਸਰੀਰਕ ਬਣਤਰ ਦੇ ਅਨੁਕੂਲ ਹੈ ।
ਪ੍ਰਸ਼ਨ 3.
ਯੋਗ ਦੇ ਕੀ ਲਾਭ ਹਨ ?
ਉੱਤਰ-
ਯੋਗ ਆਸਣ ਦੇ ਲਾਭ (Advantages of Yoga Asana)-ਯੋਗ ਆਸਣ ਦੇ ਸਾਨੂੰ ਹੇਠ ਦਿੱਤੇ ਲਾਭ ਹਨ :
- ਯੋਗ ਆਸਣ ਦੇ ਰਾਹੀਂ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ ।
- ਇਸ ਦੇ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
- ਮਾਨਸਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ ।
- ਸਰੀਰ ਸ਼ਕਤੀਸ਼ਾਲੀ ਬਣ ਜਾਂਦਾ ਹੈ ।
- ਮਨੁੱਖ ਛੇਤੀ ਘਬਰਾਹਟ ਵਿਚ ਨਹੀਂ ਆਉਂਦਾ ।
- ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ।
- ਮਨੁੱਖ ਦਾ ਸਰੀਰ ਸੋਹਣਾ ਅਤੇ ਤਾਕਤਵਰ ਬਣ ਜਾਂਦਾ ਹੈ ।