PSEB 8th Class Punjabi ਰਚਨਾ ਚਿੱਠੀ-ਪੱਤਰ

Punjab State Board PSEB 8th Class Punjabi Book Solutions Punjabi Rachana ਚਿੱਠੀ-ਪੱਤਰ Textbook Exercise Questions and Answers.

PSEB 8th Class Punjabi Rachana ਲੇਖ-ਰਚਨਾ

ਚਿੱਠੀ-ਪੱਤਰ ਲਿਖਣ ਲਈ ਕੁੱਝ ਜ਼ਰੂਰੀ ਗੱਲਾਂ

(ਉ) ਚਿੱਠੀ ਵਿਚ ਉਸੇ ਤਰ੍ਹਾਂ ਹੀ ਲਿਖੋ, ਜਿਸ ਤਰ੍ਹਾਂ ਤੁਸੀਂ ਆਮ ਗੱਲਾਂ ਕਰਦੇ ਹੋ ਕਿਉਂਕਿ ਚਿੱਠੀ ਇਕ ਪ੍ਰਕਾਰ ਦੀ ਗੱਲ-ਬਾਤ ਹੀ ਹੁੰਦੀ ਹੈ ।
(ਅ) ਜਿਹੜੇ ਆਪਣੇ ਬਹੁਤ ਨਜ਼ਦੀਕੀ ਹੋਣ, ਉਹਨਾਂ ਲਈ ਅਪਣੱਤ ਵਾਲੇ ਭਾਵਾਂ ਨਾਲ ਭਰੀ ਚਿੱਠੀ ਲਿਖੋ, ਪਰ ਅਜਨਬੀਆਂ ਨੂੰ ਵੀ ਪਰਾਏ ਨਾ ਸਮਝੋ, ਸਗੋਂ ਉਹਨਾਂ ਨਾਲ ਵੀ ਕੁੱਝ ਨਾ ਕੁੱਝ ਅਪਣੱਤ ਪੈਦਾ ਕਰੋ ।
(ੲ) ਚਿੱਠੀ ਵਿਚਲੀਆਂ ਗੱਲਾਂ ਨੂੰ ਲਿਖਣ ਤੋਂ ਪਹਿਲਾਂ ਉਸ ਦਾ ਠੀਕ ਤੇ ਢੁੱਕਵੇਂ ਤਰੀਕੇ ਨਾਲ ਆਰੰਭ ਕਰੋ ।
(ਸ) ਜੋ ਕੁੱਝ ਤੁਸੀਂ ਕਹਿਣਾ ਚਾਹੁੰਦੇ ਹੋ, ਉਸ ਨੂੰ ਸਪੱਸ਼ਟ ਤੇ ਸੰਖੇਪ ਰੂਪ ਵਿਚ ਲਿਖੋ ਅਤੇ ਇਧਰ-ਉਧਰ ਦੀਆਂ ਫ਼ਜ਼ੂਲ ਗੱਲਾਂ ਲਿਖਣ ਤੋਂ ਪਰਹੇਜ਼ ਕਰੋ ।
(ਹ) ਚਿੱਠੀ ਲਿਖਦਿਆਂ ਪਿਆਰ, ਹਮਦਰਦੀ ਤੇ ਨਰਮੀ ਦਾ ਪੱਲਾ ਨਾ ਛੱਡੋ ਤੇ ਕੌੜੀਆਂ, ਕਾਟਵੀਆਂ, ਚੁੱਭਵੀਆਂ, ਵਿਅੰਗ-ਭਰੀਆਂ ਤੇ ਅਗਲੇ ਦੀ ਹੇਠੀ ਕਰਨ ਵਾਲੀਆਂ ਗੱਲਾਂ ਨਾ ਲਿਖੋ ।
(ਕ) ਚਿੱਠੀ ਦੀ ਬੋਲੀ ਸਰਲ ਅਤੇ ਸੌਖੀ ਰੱਖੋ । ਅਜਿਹੇ ਸ਼ਬਦ ਨਾ ਵਰਤੋ, ਜਿਹੜੇ ਔਖੇ ਤੇ ਰੜਕਵੇਂ ਹੋਣ ਅਤੇ ਤੁਹਾਡੇ ਪਾਠਕ ਦੀ ਸਮਝ ਵਿਚ ਨਾ ਆਉਣ ਵਾਲੇ ਹੋਣ ।ਵਿਸਰਾਮ ਚਿੰਨ੍ਹਾਂ ਦੀ ਵੀ ਠੀਕ-ਠੀਕ ਵਰਤੋਂ ਕਰੋ, ਨਹੀਂ ਤਾਂ ਕਈ ਵਾਰ ਤੁਹਾਡੇ ਵਾਕਾਂ ਦੇ ਅਰਥ ਹੋਰ ਦੇ ਹੋਰ ਨਿਕਲ ਜਾਣਗੇ ।
(ਖ) ਚਿੱਠੀ ਉੱਤੇ ਤਾਰੀਖ਼ (ਮਿਤੀ) ਲਿਖਣੀ ਨਾ ਭੁੱਲੋ ।

PSEB 8th Class Punjabi ਰਚਨਾ ਲੇਖ-ਰਚਨਾ

ਚਿੱਠੀ-ਪੱਤਰ ਦਾ ਢਾਂਚਾ

ਚਿੱਠੀ ਦੇ ਹੇਠ ਲਿਖੇ ਛੇ ਭਾਗ ਮੰਨੇ ਜਾਂਦੇ ਹਨ-

1. ਆਰੰਭ :
ਚਿੱਠੀ ਦੇ ਆਰੰਭ ਵਿਚ ਲੇਖਕ ਨੂੰ ਆਪਣਾ ਪਤਾ ਅਤੇ ਤਾਰੀਖ਼ ਲਿਖਣੀ ਚਾਹੀਦੀ ਹੈ ਅਤੇ ਇਸ ਨੂੰ ਚਿੱਠੀ ਦੇ ਸਿਖਰ ਉੱਤੇ ਸੱਜੇ ਪਾਸੇ ਲਿਖਣਾ ਚਾਹੀਦਾ ਹੈ ; ਜਿਵੇਂ-

77, ਮਾਡਲ ਟਾਊਨ,
ਜਲੰਧਰ ਸ਼ਹਿਰ ।
10 ਜਨਵਰੀ, 20….

2. ਸੰਬੋਧਨੀ ਸ਼ਬਦ :
ਚਿੱਠੀ ਦੇ ਆਰੰਭ ਵਿਚ ਉੱਪਰ ਦੱਸੇ ਅਨੁਸਾਰ ਪਤਾ ਲਿਖਣ ਪਿੱਛੋਂ ਉਸ ਵਿਅਕਤੀ ਨੂੰ ਯੋਗ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ, ਜਿਸ ਨੂੰ ਚਿੱਠੀ ਲਿਖੀ ਜਾ ਰਹੀ ਹੋਵੇ ।ਇਹ ਸ਼ਬਦ ਭਿੰਨ-ਭਿੰਨ ਵਿਅਕਤੀਆਂ ਲਈ ਭਿੰਨ-ਭਿੰਨ ਹੁੰਦੇ ਹਨ ਅਤੇ ਇਹ ਸ਼ਬਦ ਪਤੇ ਤੋਂ ਹੇਠਾਂ ਖੱਬੇ ਪਾਸੇ ਲਿਖਣੇ ਚਾਹੀਦੇ ਹਨ ; ਜਿਵੇਂ-
(ਉ) ਪਿਆਰੇ ਵੀਰ ਜੀ
(ਅ) ਪਿਆਰੇ ਸਤਵਿੰਦਰ
(ੲ) ਸਤਿਕਾਰਯੋਗ ਮਾਤਾ ਜੀ

3. ਵਿਸ਼ਾ :
ਇਹ ਚਿੱਠੀ ਦਾ ਮੁੱਖ ਭਾਗ ਹੁੰਦਾ ਹੈ ਅਤੇ ਇਸ ਵਿਚ ਸਾਫ਼-ਸੁਥਰੇ ਤੇ ਸਪੱਸ਼ਟ ਢੰਗ ਨਾਲ ਉਹ ਗੱਲਾਂ ਲਿਖ ਦਿੱਤੀਆਂ ਜਾਂਦੀਆਂ ਹਨ, ਜੋ ਲੇਖਕ ਕਿਸੇ ਨੂੰ ਲਿਖਣੀਆਂ ਚਾਹੁੰਦਾ ਹੈ । ਇਹ ਸਾਰਾ ਭਾਗ ਪੈਰੇ ਬਣਾ ਕੇ ਲਿਖਣਾ ਚਾਹੀਦਾ ਹੈ ਅਤੇ ਉਹਨਾਂ ਦਾ ਆਪਸ ਵਿਚ ਸੰਬੰਧ ਹੋਣਾ ਚਾਹੀਦਾ ਹੈ । ਇਕ ਪੈਰੇ ਵਿਚ ਇੱਕੋ ਗੱਲ ਹੀ ਮੁਕਾਉਣੀ ਚਾਹੀਦੀ ਹੈ ।

4. ਸੰਬੰਧ :
ਪ੍ਰਗਟਾਊ ਸ਼ਬਦ-ਵਿਸ਼ਾ ਮੁੱਕਣ ‘ਤੇ ਲੇਖਕ ਆਪਣੇ ਪਾਠਕ ਪਾਸੋਂ ਛੁੱਟੀ ਪ੍ਰਾਪਤ ਕਰਦਾ ਹੋਇਆ ਉਸ ਨਾਲ ਆਪਣਾ ਸੰਬੰਧ ਪ੍ਰਗਟ ਕਰਨ ਲਈ ਵਿਸ਼ੇ ਦੇ ਹੇਠ ਸੱਜੇ ਪਾਸੇ ਕੁੱਝ ਸ਼ਬਦ ਲਿਖਦਾ ਹੈ; ਜਿਵੇਂ

(ੳ) ਆਪ ਦਾ ਪਿਆਰਾ ਸਪੁੱਤਰ,
(ਅ ਤੇਰਾ ਵੱਡਾ ਵੀਰ,
(ੲ) ਆਪ ਦਾ ਵਿਸ਼ਵਾਸ-ਪਾਤਰ

5. ਸਹੀ ਜਾਂ ਦਸਖ਼ਤ :
ਚਿੱਠੀ ਦੇ ਅੰਤ ਵਿਚ ਲੇਖਕ ਆਪਣੇ ਸੰਬੰਧ-ਪ੍ਰਗਟਾਉ ਸ਼ਬਦ ਲਿਖਣ ਤੋਂ ਪਿੱਛੋਂ ਇਹਨਾਂ ਸ਼ਬਦਾਂ ਦੇ ਹੇਠਾਂ ਆਪਣੇ ਦਸਖ਼ਤ ਕਰਦਾ ਹੈ; ਜਿਵੇਂ-

(ੳ) ਆਪ ਦੀ ਪਿਆਰੀ ਸਪੁੱਤਰੀ,
ਸੋਨੂੰ
(ਆ) ਆਪ ਦਾ ਵਿਸ਼ਵਾਸ-ਪਾਤਰ,
ਅਮਰਦੀਪ ਸਿੰਘ ॥

PSEB 8th Class Punjabi ਰਚਨਾ ਲੇਖ-ਰਚਨਾ

6. ਬਾਹਰਲਾ ਪਤਾ-ਪੋਸਟ ਕਾਰਡ ਦੇ ਇਕ ਸਫ਼ੇ ਉੱਤੇ ਖ਼ਾਨੇ ਵਿਚ ਜਾਂ ਲਿਫ਼ਾਫੇ ਦੇ ਬਾਹਰਲੇ ਪਾਸੇ ਉਸ ਵਿਅਕਤੀ ਦਾ ਪਤਾ ਲਿਖਿਆ ਜਾਂਦਾ ਹੈ, ਜਿਸ ਨੂੰ ਚਿੱਠੀ ਲਿਖੀ ਗਈ ਹੋਵੇ । ਇਹ ਪਤਾ ਬਹੁਤ ਸਾਫ਼-ਸੁਥਰਾ ਅਤੇ ਪੜ੍ਹਨ-ਯੋਗ ਲਿਖਣਾ ਚਾਹੀਦਾ ਹੈ, ਤਾਂ ਹੀ ਤੁਹਾਡੀ ਚਿੱਠੀ ਠੀਕ ਟਿਕਾਣੇ ‘ਤੇ ਪਹੁੰਚ ਸਕੇਗੀ ; ਜਿਵੇਂ-

ਸ: ਗਿਆਨ ਸਿੰਘ,
2225, ਸੈਕਟਰ 22 ਬੀ,
ਚੰਡੀਗੜ੍ਹ ।

ਜ਼ਰੂਰੀ ਨੋਟ :
ਅਰਜ਼ੀਆਂ, ਬਿਨੈ-ਪੱਤਰਾਂ ਜਾਂ ਦਰਖ਼ਾਸਤਾਂ ਦਾ ਆਰੰਭ ਕੁੱਝ ਵੱਖਰੇ ਤਰੀਕੇ ਨਾਲ ਕੀਤਾ ਜਾਂਦਾ ਹੈ । ਇਹਨਾਂ ਵਿਚ ਸਭ ਤੋਂ ਪਹਿਲਾਂ ਖਬੇ ਪਾਸੇ ਸੇਵਾ ਵਿਖੇ’ ਜਾਂ ‘ਸੇਵਾ ਵਿਚ ਸ਼ਬਦ ਲਿਖਿਆ ਜਾਂਦਾ ਹੈ ਤੇ ਫਿਰ ਸੱਜੇ ਪਾਸੇ, ਤਿੰਨ ਕੁ ਸਤਰਾਂ ਵਿਚ ਉਸ ਅਫ਼ਸਰ ਜਾਂ ਮੁਖੀ ਦਾ ਪਤਾ ਲਿਖਿਆ ਜਾਂਦਾ ਹੈ, ਜਿਸ ਵਲ ਬਿਨੈ-ਪੱਤਰ ਲਿਖਣਾ ਹੋਵੇ ; ਦੇਖੋ ਨਮੂਨਾ-

ਸੇਵਾ ਵਿਖੇ

ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਜਲੰਧਰ,
ਜਲੰਧਰ ।

ਆਪਣਾ ਪਤਾ ਤੇ ਤਾਰੀਖ਼ ਬੇਨਤੀ-ਪੱਤਰ ਦੇ ਅੰਤ ਵਿਚ ਲਿਖੇ ਜਾਂਦੇ ਹਨ , ਜਿਵੇਂ-

ਆਪ ਦਾ ਵਿਸ਼ਵਾਸ-ਪਾਤਰ,
ਹਰਚਰਨ ਸਿੰਘ,
5144, ਸੈੱਲ ਟਾਊਨ,
ਜਲੰਧਰ ।

ਮਿਤੀ : 6 ਦਸੰਬਰ, 20….

ਅੱਜ-ਕਲ੍ਹ ਵਪਾਰਕ ਚਿੱਠੀਆਂ ਦੇ ਆਰੰਭ ਵਿਚ ਸਭ ਤੋਂ ਪਹਿਲਾਂ ਆਮ ਚਿੱਠੀ ਵਾਂਗ ਸੱਜੇ ਪਾਸੇ ਆਪਣਾ ਪਤਾ ਲਿਖ ਕੇ ਫਿਰ ਬੇਨਤੀ-ਪੱਤਰਾਂ ਵਾਂਗ “ਸੇਵਾ ਵਿਖੇ’ ਲਿਖਣ ਪਿੱਛੋਂ ਫ਼ਰਮ ਦਾ ਪਤਾ ਲਿਖਿਆ ਜਾਂਦਾ ਹੈ । ਅਜਿਹੀ ਚਿੱਠੀ ਵਿਚ ਤਾਰੀਖ਼ ਆਪਣੇ ਪਤੇ ਦੇ ਨਾਲ ਹੀ ਲਿਖ ਦਿੱਤੀ ਜਾਂਦੀ ਹੈ ਤੇ ਹੇਠਾਂ ਕੇਵਲ ਆਪਣਾ ਨਾਂ ਹੀ ਲਿਖਿਆ ਜਾਂਦਾ ਹੈ ; ਦੇਖੋ ਨਮੂਨਾ-

1775, ਸ਼ਹੀਦ ਊਧਮ ਸਿੰਘ ਨਗਰ,
ਜਲੰਧਰ
25 ਦਸੰਬਰ, 20..

ਸੇਵਾ ਵਿਖੇ
ਮੈਸਰਜ਼ ਮਲਹੋਤਰਾ ਬੁੱਕ ਡਿਪੋ,
ਐੱਮ. ਬੀ. ਡੀ. ਹਾਊਸ,
ਰੇਲਵੇ ਰੋਡ,
ਜਲੰਧਰ ।

ਸ੍ਰੀਮਾਨ ਜੀ,
……………………………………………………………..
……………………………………………………………..
……………………………………………………………..

ਚਿੱਠੀਆਂ ਅਤੇ ਬਿਨੈ-ਪੱਤਰਾਂ ਦੇ ਸੰਬੋਧਨੀ ਤੇ ਅੰਤਮ ਸ਼ਬਦ

ਕਿਸ ਵਲੋਂ ਕਿਸ ਤਰ੍ਹਾਂ ਸੰਬੋਧਨ ਕਰਨਾ ਹੈ ? (ਸੰਬੋਧਨੀ ਸ਼ਬਦ) ਚਿੱਠੀ ਦੇ ਅੰਤ ਵਿਚ ਕੀ ਲਿਖਣਾ ਹੈ ? (ਅੰਤਮ ਸ਼ਬਦ)
1. ਮਾਤਾ ਜੀ ਵਲ (ੳ) ਪੂਜਨੀਕ ਮਾਤਾ ਜੀ, (ੳ) ਆਪ ਦਾ ਸਪੁੱਤਰ, (ਜਾਂ ਸਪੁੱਤਰੀ)
(ਅ) ਸਤਿਕਾਰਯੋਗ ਮਾਤਾ ਜੀ, (ਅ) ਆਪ ਦਾ ਪਿਆਰਾ ਪੁੱਤਰ,
(ਜਾਂ ਪੁੱਤਰੀ)
(ੲ) ਪਿਆਰੇ ਮਾਤਾ ਜੀ,
2. ਪਿਤਾ ਜੀ ਵਲ (ਉ) ਪੂਜਨੀਕ ਪਿਤਾ ਜੀ, (ੳ) ਆਪ ਦਾ ਪਿਆਰਾ ਪੁੱਤਰ,

(ਜਾਂ ਪੁੱਤਰੀ)

(ਅ) ਸਤਿਕਾਰਯੋਗ ਪਿਤਾ ਜੀ, (ਅ) ਆਪ ਦਾ ਪਿਆਰਾ ਪੁੱਤਰ, (ਜਾਂ ਪੁੱਤਰੀ)
(ੲ) ਪਿਆਰੇ ਪਿਤਾ ਜੀ,
3. ਮਾਮੇ ਵਲ ਸਤਿਕਾਰਯੋਗ (ਜਾਂ ਪਿਆਰੇ) ਮਾਮਾ ਜੀ, ਆਪ ਦਾ ਪਿਆਰਾ ਭਣੇਵਾਂ,
4. ਚਾਚੇ ਜਾਂ ਤਾਏ ਵਲ ਸਤਿਕਾਰਯੋਗ (ਜਾਂ ਪਿਆਰੇ) ਚਾਚਾ ਜੀ, ਤਾਇਆ ਜੀ, ਆਪ ਦਾ ਪਿਆਰਾ ਭਤੀਜਾ,
5. ਛੋਟੇ ਭਰਾ ਵਲ ਪਿਆਰੇ ਬਲਵੀਰ, (ਉ) ਤੇਰਾ ਵੀਰ,
(ਅ) ਤੇਰਾ ਵੱਡਾ ਵੀਰ
6. ਛੋਟੀ ਭੈਣ ਵਲ ਪਿਆਰੀ ਕਮਲਜੀਤ, (ਉ) ਤੇਰਾ ਵੀਰ,
(ਅ) ਤੇਰਾ ਵੱਡਾ ਵੀਰ,
7. ਵੱਡੇ ਵੀਰ ਵਲ ਪਿਆਰੇ ਵੀਰ ਜੀ, (ੳ) ਆਪ ਦਾ ਛੋਟਾ ਵੀਰ,
(ਅ) ਤੁਹਾਡਾ ਛੋਟਾ ਵੀਰ,
8. ਵੱਡੀ ਭੈਣ ਵਲ ਪਿਆਰੇ ਭੈਣ ਜੀ, (ੳ) ਆਪ ਦਾ ਛੋਟਾ ਵੀਰ,
(ਅ) ਤੁਹਾਡਾ ਵੀਰ,
9. ਮਿੱਤਰ ਵਲ ਪਿਆਰੇ ਗਿਆਨ,
ਮਿੱਠੇ ਤੇ ਨਿੱਘੇ ਸੁਖਵਿੰਦਰ,
(ਉ) ਤੇਰਾ ਮਿੱਤਰ,
10. ਸਹੇਲੀ ਵਲ ਪਿਆਰੀ ਹਰਪ੍ਰੀਤ,
ਮੇਰੀ ਪਿਆਰੀ ਹਰਪ੍ਰੀਤ,
(ੳ) ਤੁਹਾਡੀ ਸਹੇਲੀ,
(ਅ) ਤੇਰੀ ਸਭ ਕੁੱਝ,
11. ਮੁੱਖ ਅਧਿਆਪਕ ਵਲ ਸ੍ਰੀਮਾਨ ਜੀ, ਆਪ ਦਾ ਆਗਿਆਕਾਰੀ,
12. ਕਿਸੇ ਦੁਕਾਨਦਾਰ, ਵਪਾਰੀ ਜਾਂ ਪੁਸਤਕਾਂ ਵੇਚਣ ਵਾਲੇ ਵਲ ਸ੍ਰੀਮਾਨ ਜੀ, (ੳ) ਆਪ ਦਾ ਵਿਸ਼ਵਾਸ-ਪਾਤਰ,
(ਅ) ਆਪ ਦਾ ਸ਼ੁਭ-ਚਿੰਤਕ,
13. ਕਿਸੇ ਓਪਰੇ ਬੰਦੇ ਵਲ (ੳ) ਸ੍ਰੀਮਾਨ ਜੀ, ਆਪ ਦਾ ਸ਼ੁਭ-ਚਿੰਤਕ,
(ਅ) ਸ੍ਰੀਮਤੀ ਜੀ,

PSEB 8th Class Punjabi ਰਚਨਾ ਲੇਖ-ਰਚਨਾ

(ਉ) ਚਿੱਠੀਆਂ ਦੇ ਨਮੂਨੇ

1. ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ । ਤੁਹਾਡੇ ਪਿਤਾ ਦਾ ਨਾਂ ਸ: ਅਮਨਦੀਪ ਸਿੰਘ ਹੈ ਅਤੇ ਉਹ 8022, ਨਿਊ ਜਵਾਹਰ ਨਗਰ, ਜਲੰਧਰ ਵਿਚ ਰਹਿੰਦੇ ਹਨ ।

ਪ੍ਰੀਖਿਆ ਭਵਨ,
ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਲੁਧਿਆਣਾ ॥
28 ਫ਼ਰਵਰੀ, 20…

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।

ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ, ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਦੇ ਸਕਿਆ ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ ।

ਤੁਸੀਂ ਆਪਣੀ ਚਿੱਠੀ ਵਿਚ ਮੈਨੂੰ ਮੇਰੇ ਪੇਪਰਾਂ ਬਾਰੇ ਪੁੱਛਿਆ ਹੈ । ਐਤਕੀਂ ਸਾਨੂੰ ਪੇਪਰ ਕੁੱਝ ਮੁਸ਼ਕਿਲ ਆਏ ਸਨ, ਪਰ ਫਿਰ ਵੀ ਮੇਰੇ ਸਾਰੇ ਪੇਪਰ ਕਾਫ਼ੀ ਚੰਗੇ ਹੋ ਗਏ ਹਨ । ਸਮਾਜਿਕ ਦਾ ਪੇਪਰ ਕੁੱਝ ਜ਼ਿਆਦਾ ਮੁਸ਼ਕਿਲ ਸੀ, ਪਰ ਫਿਰ ਵੀ ਮੇਰਾ ਇਹ ਪੇਪਰ ਚੰਗਾ ਹੋ ਗਿਆ ਹੈ । ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਮੈਨੂੰ ਹਿਸਾਬ ਘੱਟ ਆਉਂਦਾ ਹੈ, ਪਰ ਮੈਨੂੰ ਉਮੀਦ ਹੈ ਕਿ ਮੈਂ ਇਸ ਵਿਚੋਂ ਵੀ 100 ਵਿਚੋਂ 65 ਨੰਬਰ ਜ਼ਰੂਰ ਲੈ ਲਵਾਂਗਾ । ਅੰਗਰੇਜ਼ੀ ਦਾ ਪੇਪਰ ਵੀ ਮੁਸ਼ਕਿਲ ਸੀ, ਪਰ ਚੰਗੀ ਕਿਸਮਤ ਨਾਲ ਉਸ ਵਿਚ ਉਹੀ
ਲੇਖ ਤੇ ਕਹਾਣੀ ਆਏ, ਜਿਹੜੇ ਮੈਂ ਇਕ ਰਾਤ ਪਹਿਲਾਂ ਯਾਦ ਕੀਤੇ ਸਨ । ਮੇਰਾ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਸਾਰਾ ਠੀਕ ਹੋ ਗਿਆ ਹੈ ।

ਇਹੋ ਜਿਹੇ ਪੇਪਰ ਹੋਣ ਕਰਕੇ ਮੈਨੂੰ ਉਮੀਦ ਹੈ ਕਿ ਮੇਰੀ ਜੇ ਫ਼ਸਟ ਨਹੀਂ, ਤਾਂ ਸੈਕਿੰਡ ਡਿਵੀਜ਼ਨ ਜ਼ਰੂਰ ਆ ਜਾਵੇਗੀ । ਹੁਣ ਮੈਨੂੰ ਨਤੀਜੇ ਦਾ ਇੰਤਜ਼ਾਰ ਹੈ । ਮੇਰਾ ਰੋਲ ਨੰਬਰ 486 ਹੈ । ਹੋਰ ਕੋਈ ਫ਼ਿਕਰ ਨਹੀਂ ਕਰਨਾ । ਮਾਤਾ ਜੀ ਨੂੰ ਨਮਸਕਾਰ ॥

ਤੁਹਾਡਾ ਸਪੁੱਤਰ,
ਹਰਿੰਦਰਪਾਲ ਸਿੰਘ ॥

ਟਿਕਟ
ਸ: ਅਮਨਦੀਪ ਸਿੰਘ,
8022, ਨਿਊ ਜਵਾਹਰ ਨਗਰ,
ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

2. ਆਪਣੇ ਪਿਤਾ ਜੀ ਨੂੰ ਇਕ ਚਿੱਠੀ ਲਿਖੋ, ਜਿਸ ਵਿਚ ਛੋਟੇ ਭਰਾ ਦੀ ਬਿਮਾਰੀ ਬਾਰੇ ਲਿਖਿਆ ਹੋਵੇ ।

ਪ੍ਰੀਖਿਆ ਭਵਨ,
ਆਰੀਆ ਸੀਨੀਅਰ ਸੈਕੰਡਰੀ ਸਕੂਲ,
ਨਵਾਂ ਸ਼ਹਿਰ ।
ਸਤੰਬਰ 22, 20…..

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ ।

ਮੈਂ ਆਪ ਨੂੰ ਇਕ ਪੱਤਰ ਪਹਿਲਾਂ ਵੀ ਲਿਖ ਚੁੱਕਾ ਹਾਂ, ਪਰ ਆਪ ਵਲੋਂ, ਉਸ ਦਾ ਉੱਤਰ ਨਹੀਂ ਆਇਆ । ਜਿਸ ਦਿਨ ਤੁਹਾਡੀ ਪਿਛਲੀ ਚਿੱਠੀ ਮਿਲੀ ਸੀ, ਬਲਜੀਤ ਨੂੰ ਉਸ ਦਿਨ ਤੋਂ ਹੀ ਬਹੁਤ ਤੇਜ਼ ਬੁਖਾਰ ਚੜਿਆ ਹੋਇਆ ਹੈ ਤੇ 10 ਦਿਨ ਬੀਤ ਜਾਣ ‘ਤੇ ਵੀ ਅਜੇ ਤਕ ਕੋਈ ਫ਼ਰਕ ਨਹੀਂ ਪਿਆ | ਡਾ: ਮਨਜੀਤ ਸਿੰਘ ਉਸ ਦਾ ਇਲਾਜ ਕਰ ਰਹੇ ਹਨ ਉਹਨਾਂ ਦੇ ਦੱਸਿਆ ਹੈ ਕਿ ਉਸ ਨੂੰ ਮਿਆਦੀ ਬੁਖ਼ਾਰ ਹੋ ਗਿਆ ਹੈ ਤੇ ਇਹ ਦੋ ਜਾਂ ਤਿੰਨ ਹਫ਼ਤਿਆਂ ਪਿੱਛੋਂ ਉਤਰੇਗਾ ।ਉਹਨਾਂ ਬਲਜੀਤ ਦਾ ਮੰਜੇ ਤੋਂ ਉੱਠਣਾ ਬੰਦ ਕਰ ਦਿੱਤਾ ਹੈ ਤੇ ਉਸ ਨੂੰ ਖਾਣ ਲਈ ਤਰਲ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ ! ਡਾਕਟਰ ਸਾਹਿਬ ਸਵੇਰੇ-ਸ਼ਾਮ ਘਰ ਆ ਕੇ ਉਸ ਨੂੰ ਵੇਖ ਜਾਂਦੇ ਹਨ ।

ਦੂਜੀ ਗੱਲ ਇਹ ਹੈ ਕਿ ਮੇਰਾ ਇਮਤਿਹਾਨ ਸਿਰ ‘ਤੇ ਆ ਗਿਆ ਹੈ । ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਸਕੂਲ ਵਿਚ ਛੁੱਟੀ ਤੋਂ ਮਗਰੋਂ ਅੰਗਰੇਜ਼ੀ ਅਤੇ ਹਿਸਾਬ ਦੀਆਂ ਕਲਾਸਾਂ ਇਕ-ਇਕ ਘੰਟਾ ਲਗਦੀਆਂ ਹਨ, ਜਿਨ੍ਹਾਂ ਵਿਚ ਮੈਂ ਨਹੀਂ ਜਾ ਸਕਦਾ । ਮੈਂ ਇਹ ਘਾਟਾ ਕਦੇ ਵੀ ਪੂਰਾ ਨਹੀਂ ਕਰ ਸਕਾਂਗਾ | ਘਰ ਵਿਚ ਮਾਤਾ ਜੀ ਇਕੱਲੇ ਕੰਮ ਕਰਦੇ ਥੱਕ ਜਾਂਦੇ ਹਨ । ਨਾਲ ਹੀ ਉਹ ਬਲਜੀਤ ਦੀ ਸੰਭਾਲ ਨਹੀਂ ਕਰ ਸਕਦੇ ਉਹ ਵਾਰ-ਵਾਰ ਕਹਿ ਰਹੇ ਸਨ ਕਿ ਇਹ ਬਹੁਤ ਚੰਗਾ ਹੋਵੇ, ਜੇਕਰ ਆਪ ਜਲਦੀ ਘਰ ਆ ਜਾਓ ।

ਬਲਜੀਤ ਵੀ ਆਪ ਨੂੰ ਬਹੁਤ ਯਾਦ ਕਰਦਾ ਹੈ । ਸ਼ਾਇਦ ਤੁਹਾਡੇ ਆਉਣ ਦੀ ਖ਼ੁਸ਼ੀ ਉਸ ਦੇ ਜਲਦੀ ਰਾਜ਼ੀ ਹੋਣ ਵਿਚ ਸਹਾਈ ਹੋਵੇ । ਮੈਨੂੰ ਪੂਰੀ ਆਸ ਹੈ ਕਿ ਆਪ ਜਲਦੀ ਹੀ ਛੁੱਟੀ ਲੈ ਕੇ ਘਰ ਆ ਜਾਓਗੇ । ਮਾਤਾ ਜੀ, ਬਲਜੀਤ ਤੇ ਪੱਪੂ ਵਲੋਂ ਆਪ ਨੂੰ ਨਮਸਕਾਰ ।

ਆਪ ਦਾ ਸਪੁੱਤਰ,
ਰੋਲ ਨੰ: …….

ਟਿਕਟ
ਸ: ਬਖ਼ਸ਼ੀਸ਼ ਸਿੰਘ,
ਐੱਸ. ਡੀ. ਓ.
ਪੰਜਾਬ ਰਾਜ ਬਿਜਲੀ ਬੋਰਡ,
ਫਗਵਾੜਾ ।

PSEB 8th Class Punjabi ਰਚਨਾ ਲੇਖ-ਰਚਨਾ

3. ਇਕ ਚਿੱਠੀ ਦੁਆਰਾ ਆਪਣੇ ਮਿੱਤਰ/ਸਹੇਲੀ ਨੂੰ ਦੱਸੋ ਕਿ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਕਿਵੇਂ ਬਤੀਤ ਕੀਤੀਆਂ ਹਨ ।

2606ਬਾਗ਼ ਬਾਹਰੀਆਂ,
ਕਪੂਰਥਲਾ ਰੋਡ,
ਜਲੰਧਰ।
21 ਜੁਲਾਈ, 20….

ਪਿਆਰੀ ਨਮੋਲ,

ਮਿੱਠੀਆਂ ਯਾਦਾਂ ।

ਮੈਂ ਅੱਜ ਹੀ ਕੁੱਲੂ ਮਨਾਲੀ ਦੀ ਸੈਰ ਕਰਨ ਮਗਰੋਂ 20 ਦਿਨਾਂ ਪਿੱਛੋਂ ਘਰ ਪੁੱਜੀ ਹਾਂ ਅਤੇ ਤੈਨੂੰ ਚਿੱਠੀ ਲਿਖ ਰਹੀ ਹਾਂ | ਐਤਕੀਂ ਜਦੋਂ 21 ਜੂਨ ਨੂੰ ਸਾਡਾ ਸਕੂਲ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਹੋਇਆ ਸੀ, ਤਾਂ ਮੈਂ ਸਕੂਲ ਵਲੋਂ ਮਿਲਿਆ ਛੁੱਟੀਆਂ ਦਾ ਕੰਮ 8 ਕੁ ਦਿਨਾਂ ਵਿਚ ਹੀ ਮੁਕਾ ਲਿਆ । ਫਿਰ ਮੇਰੇ ਮਾਤਾ ਜੀ ਦੀ ਤਜਵੀਜ਼ ਅਨੁਸਾਰ ਮੇਰੇ ਪਿਤਾ ਜੀ ਨੇ ਗਰਮੀਆਂ ਦੇ ਦਿਨ ਪਹਾੜਾਂ ਵਿਚ ਕੱਟਣ ਦੀ ਸਲਾਹ ਬਣਾ ਲਈ । 30 ਜੂਨ ਨੂੰ ਅਸੀਂ ਸਾਰੇ ਬੱਸ ਵਿਚ ਸਵਾਰ ਹੋ ਕੇ ਮਨਾਲੀ ਲਈ ਚੱਲ ਪਏ । ਬੱਸ ਜਲੰਧਰੋਂ ਚੱਲ ਕੇ ਕੀਰਤਪੁਰ ਪੁੱਜੀ ਤੇ ਫਿਰ ਕੁੱਲੂ ਮਨਾਲੀ ਦੇ ਪਹਾੜੀ ਰਾਹ ਉੱਪਰ ਤੁਰ ਪਈ । ਮੈਂ ਰਸਤੇ ਵਿਚ ਉੱਚੇ ਪਹਾੜਾਂ ਵਿਚੋਂ ਲੰਘਦੇ ਵਿੰਗ-ਵਲੇਵੇਂ ਖਾਂਦੇ ਰਸਤੇ ਦਾ ਬੜਾ ਆਨੰਦ ਮਾਣਿਆ | ਸ਼ਾਮ ਵੇਲੇ ਅਸੀਂ ਕੁੱਲ ਪੁੱਜ ਗਏ । ਰਾਤ ਅਸੀਂ ਗੁਰਦੁਆਰੇ ਵਿਚ ਜਾ ਟਿਕੇ । ਮੈਨੂੰ ਕੁੱਲੂ ਦਾ ਕੁਦਰਤੀ ਵਾਤਾਵਰਨ ਬੜਾ ਮਨਮੋਹਕ ਪ੍ਰਤੀਤ ਹੋਇਆ । ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ ।

ਅਗਲੇ ਦਿਨ ਅਸੀਂ ਮਨਾਲੀ ਲਈ ਚਲ ਪਏ । ਸਾਡੀ ਬੱਸ ਦਰਿਆ ਦੇ ਨਾਲ-ਨਾਲ ਬਣੀ ਸੜਕ ਉੱਤੋਂ ਜਾ ਰਹੀ ਸੀ । ਦੁਪਹਿਰੇ ਅਸੀਂ ਮਨਾਲੀ ਜਾ ਪੁੱਜੇ । ਇਹ ਬਿਆਸ ਦਰਿਆ ਦੇ ਕੰਢੇ ਉੱਪਰ ਸਥਿਤ ਇਕ ਰਮਣੀਕ ਸਥਾਨ ਹੈ | ਪੰਜਾਬ ਦੀ ਗਰਮੀ ਤਾਂ ਬਹੁਤ ਪਿੱਛੇ ਰਹਿ ਗਈ ਸੀ । ਇੱਥੇ ਸਾਹਮਣੇ ਬਰਫ਼ਾਂ ਲੱਦੇ ਰੋਹਤਾਂਗ ਦੱਰੇ ਦੇ ਪਹਾੜ ਚਾਂਦੀ ਵਾਂਗ ਚਮਕਦੇ ਦਿਸਦੇ ਹਨ । ਅਸੀਂ ਇੱਥੇ ਹੋਟਲ ਵਿਚ ਇਕ ਕਮਰਾ ਕਿਰਾਏ ‘ਤੇ ਲੈ ਲਿਆ । ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਪਾਸੇ ਸੈਰ ਲਈ ਨਿਕਲਦੇ | ਸ਼ਾਮ ਵੇਲੇ ਬਜ਼ਾਰ ਵਿਚ ਰੌਣਕ ਹੁੰਦੀ ।ਇੱਥੋਂ ਅਸੀਂ ਦੱਰਾ ਰੋਹਤਾਂਗ ਦੇਖਣ ਵੀ ਗਏ, ਜਿੱਥੇ ਕਿ ਚਾਰੇ ਪਾਸੇ ਬਰਫ਼ ਹੀ ਬਰਫ਼ ਸੀ । ਪਹਾੜ ਬੜੇ ਡਰਾਉਣੇ ਸਨ । ਇਕ ਦਿਨ ਅਸੀਂ ਕੁੱਲੂ ਦੀ ਪੁਰਾਤਨ ਰਾਜਧਾਨੀ ਨਗਰ ਨੂੰ ਵੇਖਣ ਲਈ ਗਏ । ਇੱਥੇ ਅਸੀਂ ਪੁਰਾਣੇ ਮੰਦਰ, ਰਾਜੇ ਦਾ ਪੁਰਾਣਾ ਮਹਿਲ ਤੇ ਹੋਰ ਸਥਾਨ ਦੇਖੇ ਇੱਥੇ ਸੇਬਾਂ, ਚੈਰੀ ਤੇ ਆਲੂ ਬੁਖ਼ਾਰਿਆਂ ਦੇ ਫਲਾਂ ਨਾਲ ਲੱਦੇ ਹੋਏ ਬਾਗ ਸਨ ।ਫਿਰ ਅਸੀਂ ਮਨੀਕਰਨ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਵੀ ਗਏ । ਇਸ ਤਰ੍ਹਾਂ ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਪਹਾੜਾਂ ਦੀ ਸੈਰ ਦਾ ਬਹੁਤ ਆਨੰਦ ਮਾਣਿਆ । ਮੇਰਾ ਦਿਲ ਕਰਦਾ ਸੀ ਕਿ ਜੇ ਤੂੰ ਵੀ ਮੇਰੇ ਨਾਲ ਹੁੰਦੀ, ਤਾਂ ਬੜਾ ਆਨੰਦ ਆਉਂਦਾ । ਹੁਣ ਤੂੰ ਮੇਰੇ ਕੋਲ ਕਦੋਂ ਆ ਰਹੀ ਹੈਂ ? ਨਵਨੀਤ ਤੇ ਅਰਸ਼ਦੀਪ ਵੀ ਤੈਨੂੰ : ਬਹੁਤ ਯਾਦ ਕਰਦੇ ਹਨ ।

ਤੇਰੀ ਸਹੇਲੀ,
ਸੰਦੀਪ !

ਟਿਕਟ
ਅਮੋਲ ਗਿੱਲ,
…….. ਸਕੂਲ,
ਚੰਡੀਗੜ੍ਹ :

PSEB 8th Class Punjabi ਰਚਨਾ ਲੇਖ-ਰਚਨਾ

4. ਆਪਣੇ ਮਿੱਤਰ ਨੂੰ ਇਕ ਹਮਦਰਦੀ ਭਰੀ ਚਿੱਠੀ ਲਿਖੋ, ਜਿਹੜਾ ਹਸਪਤਾਲ ਵਿਚ ਜ਼ਖ਼ਮੀ ਪਿਆ ਹੈ ।

ਸਾਈਂ ਦਾਸ ਐਂਗ: ਸੰ: ਸੀਨੀਅਰ ਸੈਕੰਡਰੀ ਸਕੂਲ,
ਜਲੰਧਰ ।
ਦਸੰਬਰ, 16, 20….

ਪਿਆਰੇ ਹਰਜਿੰਦਰ,

ਮਿੱਠੀਆਂ ਯਾਦਾਂ ।

ਕੱਲ੍ਹ ਮੈਨੂੰ ਬਜ਼ਾਰ ਵਿਚ ਤੇਰਾ ਛੋਟਾ ਭਰਾ ਮਿਲਿਆ । ਉਸ ਨੇ ਦੱਸਿਆ ਕਿ ਇਕ ਕਾਰ ਦੁਰਘਟਨਾ ਵਿਚ ਤੈਨੂੰ ਬਹੁਤ ਸੱਟਾਂ ਲੱਗੀਆਂ ਹਨ ਤੇ ਤੂੰ ਹਸਪਤਾਲ ਵਿਚ ਪਿਆ ਹੈਂ । ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ! ਤੇਰੇ ਭਰਾ ਨੇ ਜਦੋਂ ਦੱਸਿਆ ਕਿ ਸੱਟਾਂ ਬਹੁਤੀਆਂ ਗੰਭੀਰ ਨਹੀਂ, ਤਾਂ ਕਿਤੇ ਮੇਰੀ ਜਾਨ ਵਿਚ ਜਾਨ ਆਈ ।ਉਸ ਨੇ ਦੱਸਿਆ ਕਿ ਤੇਰੀ ਖੱਬੀ ਬਾਂਹ ਅਤੇ ਖੱਬੀ ਲੱਤ ਨੂੰ ਕੁੱਝ ਨੁਕਸਾਨ ਪਹੁੰਚਿਆ ਹੈ । ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਤੇਰਾ ਬਚਾ ਹੋ ਗਿਆ ਹੈ । ਪਰਮਾਤਮਾ ਨੇ ਤੇਰੇ ਉੱਤੇ ਬਹੁਤ ਮਿਹਰ ਕੀਤੀ ਹੈ । ਮੈਂ ਤੈਨੂੰ ਇਹ ਸਲਾਹ ਦਿਆਂਗਾ ਕਿ ਤੂੰ ਆਪਣੀ ਸਿਹਤ ਨੂੰ ਠੀਕ ਕਰਨ ਲਈ ਪੂਰੀ ਤਰ੍ਹਾਂ ਅਰਾਮ ਕਰ ਤੇ ਇਲਾਜ ਕਰਾ । ਡਾਕਟਰ ਜਿਹੜੀ ਦੁਆਈ ਦਿੰਦਾ ਹੈ, ਉਹੀ ਖਾਹ, ਤਾਂ ਜੋ ਤੂੰ ਪਹਿਲਾਂ ਵਾਲੀ ਸਿਹਤ ਪ੍ਰਾਪਤ ਕਰ ਸਕੇਂ ।

ਮੈਂ ਕੁੱਝ ਦਿਨਾਂ ਤੱਕ ਤੈਨੂੰ ਮਿਲਣ ਲਈ ਆਵਾਂਗਾ ਤੇ ਤੈਨੂੰ ਕੁੱਝ ਕਿਤਾਬਾਂ ਦਿਆਂਗਾ, ਜਿਨ੍ਹਾਂ ਨਾਲ ਤੇਰਾ ਦਿਲ ਲੱਗਾ ਰਹੇਗਾ । ਤੂੰ ਕੋਈ ਫ਼ਿਕਰ ਨਹੀਂ ਕਰਨਾ, ਦੁੱਖ-ਸੁਖ ਤਾਂ ਜੀਵਨ ਵਿਚ ਆਉਂਦੇ ਹੀ ਰਹਿੰਦੇ ਹਨ । ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ, ਤਾਂ ਲਿਖ ਦੇਣਾ । ਪਰਮਾਤਮਾ ਦੀ ਮਿਹਰ ਨਾਲ ਤੂੰ ਜਲਦੀ ਹੀ ਠੀਕ ਹੋ ਜਾਵੇਂਗਾ । ‘ ਮੇਰੇ ਵਲੋਂ ਅੰਕਲ ਤੇ ਆਂਟੀ ਨੂੰ ਸਤਿ ਸ੍ਰੀ ਅਕਾਲ ।

ਤੇਰਾ ਮਿੱਤਰ,
ਰੋਲ ਨੰਬਰ 22211.

ਟਿਕਟ
ਹਰਜਿੰਦਰ ਸਿੰਘ,
ਸਪੁੱਤਰ ਸ: ਹਰਸ਼ਰਨ ਸਿੰਘ,
240, ਮਾਡਲ ਟਾਊਨ,
ਲੁਧਿਆਣਾ ।

PSEB 8th Class Punjabi ਰਚਨਾ ਲੇਖ-ਰਚਨਾ

5. ਤੁਹਾਡਾ ਮਿੱਤਰ ਹਸਪਤਾਲ ਵਿਚ ਬਿਮਾਰ ਪਿਆ ਹੈ । ਉਸ ਨੂੰ ਹਮਦਰਦੀ ਭਰਿਆ ਪੱਤਰ ਲਿਖੋ ।

(ਨੋਟ-ਇਹ ਚਿੱਠੀ ਉੱਪਰ ਦਿੱਤੀ ਚਿੱਠੀ ਦੀ ਸਹਾਇਤਾ ਨਾਲ ਵਿਦਿਆਰਥੀ ਆਪ ਹੀ ਲਿਖ ਸਕਦੇ ਹਨ )

6. ਆਪਣੀ ਵੱਡੀ ਭੈਣ ਨੂੰ ਇਕ ਪੱਤਰ ਲਿਖੋ । ਉਸ ਵਿਚ ਆਪਣੇ ਸ਼ਹਿਰ ਵਿਚ ਮਨਾਏ ਗਏ ਸੁਤੰਤਰਤਾ (ਅਜ਼ਾਦੀ) ਦਿਵਸ ਦੇ ਸਮਾਰੋਹ ਦਾ ਵਰਣਨ ਕਰੋ ।

ਪ੍ਰੀਖਿਆ ਭਵਨ,
ਰਣਧੀਰ ਸੀਨੀਅਰ ਸੈਕੰਡਰੀ ਸਕੂਲ,
ਕਪੂਰਥਲਾ ।
16 ਅਗਸਤ, 20….

ਪਿਆਰੇ ਭੈਣ ਜੀ,

ਸਤਿ ਸ੍ਰੀ ਅਕਾਲ ।

ਆਪ ਜਾਣਦੇ ਹੀ ਹੋ ਕਿ ਪੰਦਰਾਂ ਅਗਸਤ ਭਾਰਤ ਦੀ ਸੁਤੰਤਰਤਾ-ਪ੍ਰਾਪਤੀ ਦਾ ਦਿਨ ਹੈ । ਇਹ ਦਿਨ ਸਾਡੇ ਸ਼ਹਿਰ ਵਿਚ ਹਰ ਸਾਲ ਵਾਂਗ ਐਤਕੀਂ ਵੀ ਧੂਮ-ਧਾਮ ਨਾਲ ਮਨਾਇਆ ਗਿਆ ।

ਐਤਕੀਂ ਸ਼ਹਿਰ ਦੇ ਸਾਰੇ ਬਜ਼ਾਰਾਂ ਵਿਚ ਬਹੁਤ ਰੌਣਕ ਸੀ । ਸ਼ਹਿਰ ਦੇ ਇਕ ਵੱਡੇ ਪਾਰਕ ਵਿਚ ਸਵੇਰੇ 8 ਵਜੇ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਦੇ ਨਾਲ ਹੀ ਰਾਸ਼ਟਰੀ ਗੀਤ ਗਾਇਆ ਗਿਆ । ਇਸ ਵਿਚ ਸਾਰਿਆਂ ਨੇ ਖੜੇ ਹੋ ਕੇ ਭਾਗ ਲਿਆ । ਇਸ ਸਮੇਂ ਹਵਾਈ ਜਹਾਜ਼ਾਂ ਨੇ ਅਕਾਸ਼ ਵਿਚੋਂ ਫੁੱਲਾਂ ਦੀ ਵਰਖਾ ਕੀਤੀ ਤੇ ਸਾਰਿਆਂ ਨੇ ਤਾੜੀਆਂ ਦੀ ਗੂੰਜ ਵਿਚ ਰਾਸ਼ਟਰੀ ਝੰਡੇ ਦਾ ਸਵਾਗਤ ਕੀਤਾ । ਇਸ ਪਿੱਛੋਂ ਮੁੱਖ ਮੰਤਰੀ ਤੇ ਭਿੰਨ-ਭਿੰਨ ਪਾਰਟੀਆਂ ਦੇ ਰਾਜਸੀ ਨੇਤਾਵਾਂ ਨੇ ਭਾਸ਼ਨ ਦਿੱਤੇ ਅਤੇ ਦੱਸਿਆ ਕਿ ਕਿਵੇਂ ਇਕ ਕੁਰਬਾਨੀਆਂ ਭਰਿਆ ਘੋਲ ਘੁਲ ਕੇ 15 ਅਗਸਤ, 1947 ਨੂੰ ਭਾਰਤ ਅੰਗਰੇਜ਼ਾਂ ਦੇ ਪੰਜੇ ਵਿਚੋਂ ਅਜ਼ਾਦ ਹੋਇਆ । ਉਹਨਾਂ ਨੇ ਆਪਣੇ ਭਾਸ਼ਨ ਵਿਚ ਸੁਤੰਤਰਤਾ ਦੀ ਲਹਿਰ ਉੱਪਰ ਚਾਨਣਾ ਪਾਇਆ ਤੇ ਇਸ ਵਿਚ ਆਹੂਤੀਆਂ ਪਾਉਣ ਵਾਲੇ ਦੇਸ਼-ਭਗਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ । ਲੋਕ ਬੜੇ ਚਾ ਤੇ ਉਤਸ਼ਾਹ ਨਾਲ ਇਹਨਾਂ ਨੇਤਾਵਾਂ ਦੇ ਭਾਸ਼ਨ ਸੁਣ ਰਹੇ ਸਨ ।

ਦੁਪਹਿਰੇ 12 ਵਜੇ ਇਕ ਬਹੁਤ ਵੱਡਾ ਜਲੂਸ ਨਿਕਲਿਆ | ਸਭ ਤੋਂ ਅੱਗੇ ਬੈਂਡ-ਵਾਜੇ ਵਾਲੇ ਪੀ. ਏ. ਪੀ. ਦੇ ਜਵਾਨ ਸਨ, ਪਿੱਛੇ ਘੋੜ-ਸਵਾਰ ਤੇ ਉਹਨਾਂ ਦੇ ਮਗਰ ਪੈਦਲ ਸਿਪਾਹੀ ਸਨ । ਇਹਨਾਂ ਦੇ ਮਗਰ ਸੈਂਕੜਿਆਂ ਦੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀ ਆਪਣੀ-ਆਪਣੀ ਯੂਨੀਫ਼ਾਰਮ ਪਾਈ ਕਤਾਰਾਂ ਬਣਾ ਕੇ ਬਜ਼ਾਰਾਂ ਵਿਚੋਂ ਲੰਘ ਰਹੇ ਸਨ । ਰਾਤ ਨੂੰ ਇਸੇ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਤੇ ਆਤਸ਼ਬਾਜ਼ੀ ਚਲਾਈ ਗਈ ।

ਮੈਂ ਚਾਹੁੰਦਾ ਹਾਂ ਕਿ ਅਗਲੇ ਸਾਲ ਇਸ ਮੌਕੇ ‘ਤੇ ਤੁਸੀਂ ਮੇਰੇ ਕੋਲ ਸ਼ਹਿਰ ਆਓ ਤੇ ਇਸ ਮੌਕੇ ਦਾ ਆਨੰਦ ਮਾਣੋ ॥

ਆਪ ਦਾ ਛੋਟਾ ਵੀਰ,
ਰੋਲ ਨੰ: ……

ਟਿਕਟ
ਸ੍ਰੀਮਤੀ ਕੁਲਵੰਤ ਕੌਰ,
ਪਿੰਡ ਤੇ ਡਾ: ਨੰਦਾ ਚੌਰ,
ਜ਼ਿਲ੍ਹਾ ਹੁਸ਼ਿਆਰਪੁਰ ।

PSEB 8th Class Punjabi ਰਚਨਾ ਲੇਖ-ਰਚਨਾ

7. ਤੁਸੀਂ ਹੋਸਟਲ ਵਿਚ ਰਹਿ ਰਹੇ ਹੋ | ਆਪਣੀ ਛੋਟੀ ਭੈਣ ਨੂੰ ਟੀ. ਵੀ. ਘੱਟ ਦੇਖਣ ਲਈ ਪਰ ਪੜ੍ਹਾਈ ਤੇ ਖੇਡਾਂ ਵਿਚ ਦਿਲਚਸਪੀ ਲੈਣ ਲਈ ਪੱਤਰ ਲਿਖੋ ।

ਕਮਰਾ ਨੰ: 24,
ਸਰਕਾਰੀ ਸਕੂਲ ਹੋਸਟਲ,
ਜਲੰਧਰ ।

ਪਿਆਰੀ ਸੁਖਜੀਤ,

ਸ਼ੁੱਭ ਇੱਛਾਵਾਂ ।

ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ਜਿਸ ਵਿਚ ਉਹਨਾਂ ਨੇ ਮੈਨੂੰ ਲਿਖਿਆ ਹੈ ਕਿ ਤੂੰ ਪੜ੍ਹਾਈ ਵਲ ਬਹੁਤ ਘੱਟ ਧਿਆਨ ਦਿੰਦੀ ਹੈ । ਪਰ ਹਰ ਰੋਜ਼ ਚਾਰ-ਚਾਰ ਘੰਟੇ ਬੈਠੀ ਟੈਲੀਵਿਯਨ ਦੇਖਦੀ ਰਹਿੰਦੀ ਹੈ । ਨਾਲ ਹੀ ਉਹਨਾਂ ਮੈਨੂੰ ਤੇਰੇ ਦਸੰਬਰ ਟੈਸਟਾਂ ਵਿਚੋਂ ਸਾਰੇ ਮਜ਼ਮੂਨਾਂ ਵਿਚੋਂ ਫੇਲ੍ਹ ਹੋਣ ਬਾਰੇ ਵੀ ਪਤਾ ਦਿੱਤਾ ਹੈ । ਉਨ੍ਹਾਂ ਇਹ ਵੀ ਲਿਖਿਆ ਹੈ ਤੇਰੀ ਭੁੱਖ ਵੀ ਬਹੁਤ ਘੱਟ ਗਈ ਤੇ ਸਿਹਤ ਠੀਕ ਨਹੀਂ ਰਹਿੰਦੀ । ਮੈਨੂੰ ਤੇਰੇ ਬਾਰੇ ਇਹ ਗੱਲਾਂ ਜਾਣ ਕੇ ਬਹੁਤ ਦੁੱਖ ਹੋਇਆ ਹੈ। ਕੀ ਤੈਨੂੰ ਪਤਾ ਨਹੀਂ ਬਹੁਤਾ ਟੈਲੀਵਿਯਨ ਦੇਖਣਾ ਬਹੁਤ ਨੁਕਸਾਨਦਾਇਕ ਹੈ ? ਟੈਲੀਵਿਯਨ ਉੱਤੇ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਪ੍ਰੋਗਰਾਮ ਬਹੁਤ ਘੱਟ ਆਉਂਦੇ ਹਨ ।

ਇਸਦੇ ਅੱਗੇ ਲਗਾਤਾਰ ਬੈਠਣ ਨਾਲ ਸਰੀਰ ਹਿੱਲ-ਜੁਲ ਤੇ ਕਸਰਤ ਤੋਂ ਵੀ ਵਾਂਝਾ ਰਹਿ ਜਾਂਦਾ ਹੈ, ਜਿਸ ਨਾਲ ਭੁੱਖ ਘਟਦੀ ਹੈ ਤੇ ਸਿਹਤ ਖ਼ਰਾਬ ਹੁੰਦੀ ਹੈ । ਸਕਰੀਨ ਦੀ ਤੇਜ਼ ਰੌਸ਼ਨੀ ਅੱਖਾਂ ਨੂੰ ਵੀ ਖ਼ਰਾਬ ਕਰਦੀ ਹੈ । ਇਸ ਤਰ੍ਹਾਂ ਟੈਲੀਵਿਯਨ ਵਿਦਿਆਰਥੀਆਂ ਦਾ . ਸਮਾਂ ਵੀ ਬਰਬਾਦ ਕਰਦਾ ਹੈ ਤੇ ਸਿਹਤ ਵੀ ਖ਼ਰਾਬ ਕਰਦਾ ਹੈ । ਜਿਹੜਾ ਵਿਦਿਆਰਥੀ ਜਾਂ ਵਿਦਿਆਰਥਣ ਸਮਾਂ ਨਸ਼ਟ ਕਰਦਾ ਹੈ, ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ । ਸਿਹਤ ਖ਼ਰਾਬ ਹੋਣ ਨਾਲ ਸਰੀਰ ਦੀ ਚੁਸਤੀ, ਪੜ੍ਹਨ ਤੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਐਤਕੀ ਤੇਰੇ ਪ੍ਰੀਖਿਆ ਵਿਚ ਫ਼ੇਲ੍ਹ ਹੋਣ ਦਾ ਕਾਰਨ ਵੀ ਤੇਰਾ ਟੈਲੀਵਿਯਨ ਅੱਗੇ ਲਗਾਤਾਰ ਬੈਠੀ ਰਹਿਣਾ ਹੀ ਹੈ ।

ਇਸ ਕਰਕੇ ਮੈਂ ਤੈਨੂੰ ਇਹ ਬੜੇ ਜ਼ੋਰ ਨਾਲ ਚਿਤਾਵਨੀ ਦਿੰਦਾ ਹਾਂ ਕਿ ਤੈਨੂੰ ਘਰਦਿਆਂ ਦੀ ਖੁਸ਼ੀ ਤੇ ਆਪਣੇ ਭਵਿੱਖ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਟੈਲੀਵਿਯਨ ਦੇਖਣ ਦੀ ਆਦਤ ਦਾ ਤਿਆਗ ਕਰ ਕੇ ਰਾਤ-ਦਿਨ ਪੜ੍ਹਾਈ ਵਿਚ ਜੁੱਟਣਾ ਚਾਹੀਦਾ ਹੈ ਤੇ ਹਰ ਰੋਜ਼ ਸ਼ਾਮ ਨੂੰ ਇਕ ਘੰਟਾ ਖੇਡਣ ਲਈ ਜਾਣਾ ਚਾਹੀਦਾ ਹੈ ।

ਤੇਰਾ ਵੱਡਾ ਵੀਰ,
ਰੋਲ ਨੰ: …….. .

ਟਿਕਟ
ਸੁਖਜੀਤ ਕੌਰ,
1220, ਮਾਡਲ ਟਾਊਨ,
ਹੁਸ਼ਿਆਰਪੁਰ ।

PSEB 8th Class Punjabi ਰਚਨਾ ਲੇਖ-ਰਚਨਾ

8. ਤੁਹਾਡਾ ਭਰਾ ਖੇਡਾਂ ਵਿਚ ਦਿਲਚਸਪੀ ਰੱਖਦਾ ਹੈ, ਪਰ ਪੜ੍ਹਾਈ ਵਿਚ ਨਹੀਂ, ਉਸ ਨੂੰ ਇਕ ਚਿੱਠੀ ਰਾਹੀਂ ਪੜ੍ਹਾਈ ਦੀ ਪ੍ਰੇਰਨਾ ਦਿਓ ।

ਪ੍ਰੀਖਿਆ ਭਵਨ,
…. ਸਕੂਲ,
ਅੰਮ੍ਰਿਤਸਰ ।
15 ਜਨਵਰੀ, 20….

ਪਿਆਰੇ ਜਸਵਿੰਦਰ,

ਸ਼ੁੱਭ ਇੱਛਾਵਾਂ ।

ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ਹੈ, ਜਿਸ ਵਿਚ ਉਹਨਾਂ ਲਿਖਿਆ ਹੈ, ਤੂੰ ਹਰ ਵੇਲੇ ਖੇਡਾਂ ਵਿਚ ਹੀ ਮਸਤ ਰਹਿੰਦਾ ਹੈਂ ਤੇ ਪੜ੍ਹਾਈ ਵਲ ਬਿਲਕੁਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਤੂੰ ਆਪਣੇ ਦਸੰਬਰ ਟੈਸਟਾਂ ਵਿਚੋਂ ਸਾਰੇ ਮਜ਼ਮੂਨਾਂ ਵਿਚੋਂ ਫੇਲ੍ਹ ਹੋ ਗਿਆ ਹੈ। ਮੈਨੂੰ ਤੇਰੀ ਪੜ੍ਹਾਈ ਵਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਹੈ । ਤੈਨੂੰ ਪਤਾ ਹੈ ਕਿ ਤੇਰਾ ਸਾਲਾਨਾ ਇਮਤਿਹਾਨ ਸਿਰ ‘ਤੇ ਆ ਗਿਆ ਹੈ । ਤੈਨੂੰ ਹੁਣ ਖੇਡਾਂ ਵਿਚ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ | ਮਾਤਾ ਜੀ ਦੀ ਚਿੱਠੀ ਅਨੁਸਾਰ ਜਿਹੜੀਆਂ ਖੇਡਾਂ-ਤਾਸ਼ ਤੇ ਵੀ. ਡੀ. ਓ. ਗੇਮਾਂ ਤੂੰ ਖੇਡਦਾ ਹੈ, ਇਹ ਨਿਰਾ ਸਮਾਂ ਖ਼ਰਾਬ ਕਰਨ ਵਾਲੀਆਂ ਹਨ । ਇਹਨਾਂ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਮਿਲਦਾ, ਤੈਨੂੰ ਇਹਨਾਂ ਦਾ ਇਕ-ਦਮ ਤਿਆਗ ਕਰਨਾ ਚਾਹੀਦਾ ਹੈ ।

ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵੀ ਵਿਦਿਆਰਥੀ ਜੀਵਨ ਵਿਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਹਾਕੀ, ਫੁੱਟਬਾਲ, ਕ੍ਰਿਕਟ, ਬੈਡਮਿੰਟਨ, ਵਾਲੀਵਾਲ ਜਾਂ ਕਬੱਡੀ ਆਦਿ ਹਨ, ਜੋਕਰ ਤੇਰਾ ਦਿਲ ਚਾਹੇ, ਤਾਂ ਤੂੰ ਇਹਨਾਂ ਖੇਡਾਂ ਵਿਚੋਂ ਕਿਸੇ ਇਕ ਵਿਚ ਹਰ ਰੋਜ਼ ਘੰਟਾ ਡੇਢ ਘੰਟਾ ਭਾਗ ਲੈ ਸਕਦਾ ਹੈਂ । ਇਸ ਨਾਲ ਤੇਰੇ ਕਿਤਾਬੀ ਪੜ੍ਹਾਈ ਨਾਲ ਥੱਕੇ ਦਿਮਾਗ਼ ਨੂੰ ਤਾਜ਼ਗੀ ਮਿਲੇਗੀ । ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਵਿਦਿਆਰਥੀ ਨੂੰ

ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ । ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ “ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ ।’ ਇਸ ਲਈ ਤੈਨੂੰ ਪੜ੍ਹਾਈ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸੇ ਸਮੇਂ ਹੀ ਜਾਣਾ ਚਾਹੀਦਾ ਹੈ, ਜਦੋਂ ਤੇਰਾ ਦਿਮਾਗ਼ ਪੜ੍ਹ-ਪੜ੍ਹ ਕੇ ਥੱਕ ਚੁੱਕਾ ਹੋਵੇ । ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ ਠੀਕ ਤਰ੍ਹਾਂ ਚਲਦੀ ਰਹੇਗੀ ।

ਆਸ ਹੈ ਕਿ ਤੂੰ ਮੇਰੀਆਂ ਨਸੀਹਤਾਂ ਨੂੰ ਧਿਆਨ ਵਿਚ ਰੱਖੇਂਗਾ ਤੇ ਅੱਗੋਂ ਮੈਨੂੰ ਮਾਤਾ ਜੀ ਵਲੋਂ ਤੇਰੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲੇਗੀ ।

ਤੇਰਾ ਵੱਡਾ ਵੀਰ,
ਗੁਰਜੀਤ ਸਿੰਘ !

ਟਿਕਟ
ਜਸਵਿੰਦਰ ਸਿੰਘ,
ਰੋਲ ਨੰ: 88, VII A,
ਸਰਕਾਰੀ ਹਾਈ ਸਕੂਲ,
ਕੋਹਾ,
ਜ਼ਿਲ੍ਹਾ ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

9. ਆਪਣੇ ਮਿੱਤਰ ਨੂੰ ਆਪਣੀ ਭੈਣ ਦੇ ਵਿਆਹ ‘ਤੇ ਆਉਣ ਲਈ ਚਿੱਠੀ ਲਿਖੋ ਕਿ ਉਹ ਵਿਆਹ ਤੋਂ ਕੁੱਝ ਦਿਨ ਪਹਿਲਾਂ ਆਵੇ ਤੇ ਤਿਆਰੀ ਵਿਚ ਹੱਥ ਵਟਾਵੇ ।

ਪ੍ਰੀਖਿਆ ਭਵਨ,
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ,
ਗੜ੍ਹਸ਼ੰਕਰ !
ਫ਼ਰਵਰੀ 8, 20…….

ਪਿਆਰੇ ਗਿਆਨਜੋਤ,

ਆਪ ਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਸੁਰਿੰਦਰ ਦਾ ਸ਼ੁੱਭ ਆਨੰਦ ਕਾਰਜ 23 ਫ਼ਰਵਰੀ, 20………ਨੂੰ ਹੋਣਾ ਨਿਯਤ ਹੋਇਆ ਹੈ । ਜੰਞ 23 ਫ਼ਰਵਰੀ ਨੂੰ ਸਵੇਰੇ ਅੱਠ ਵਜੇ ਗੜ੍ਹਸ਼ੰਕਰ ਆਵੇਗੀ ਤੇ ਇਸੇ ਦਿਨ ਨੂੰ ਵਿਆਹ ਦਾ ਬਾਕੀ ਸਾਰਾ ਕੰਮ ਭੁਗਤਾਇਆ ਜਾਵੇਗਾ । ਜੰਞ ਦੇ ਪਹੁੰਚਣ ਸਮੇਂ ਉਸ ਦੀ ਆਓ-ਭਗਤ ਤੇ ਹੋਰ ਸਾਰੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ । ਇਸ ਤੋਂ ਪਹਿਲਾਂ ਪ੍ਰਾਹੁਣਿਆਂ ਦੀ ਸੰਭਾਲ ਤੇ ਵਿਆਹ ਸੰਬੰਧੀ ਹੋਰ ਸਮਾਨ ਨੂੰ ਇਕੱਠਾ ਕਰਨ ਦੀ ਲੋੜ ਹੈ । ਤੁਸੀਂ ਜਾਣਦੇ ਹੀ ਹੋ ਕਿ ਸਾਡੇ ਘਰ ਵਿਚ ਇਸ ਸਮੇਂ ਮੇਰੇ ਅਤੇ ਮੇਰੇ ਪਿਤਾ ਜੀ ਤੋਂ ਬਿਨਾਂ ਹੋਰ ਕੋਈ ਕੰਮ ਕਰਨ ਵਾਲਾ ਆਦਮੀ ਨਹੀਂ । ਪਿਤਾ ਜੀ ਬਿਮਾਰੀ ਕਾਰਨ ਭੱਜ-ਦੌੜ ਨਹੀਂ ਕਰ ਸਕਦੇ । ਇਸ ਕਰਕੇ ਇਹ ਸਾਰਾ ਕੰਮ ਆਪ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹਨਾ ਹੈ ।

ਇਸ ਲਈ ਬੇਨਤੀ ਹੈ ਕਿ ਆਪ ਵਿਆਹ ਤੋਂ ਚਾਰ ਕੁ ਦਿਨ ਪਹਿਲਾਂ ਪਹੁੰਚਣ ਦੀ ਖੇਚਲ ਕਰੋ, ਤਾਂ ਜੋ ਤੁਹਾਡੀ ਸਲਾਹ ਤੇ ਸਹਾਇਤਾ ਨਾਲ ਸਾਰਾ ਕੰਮ ਨੇਪਰੇ ਚੜ੍ਹਾਇਆ ਜਾ ਸਕੇ । ਮਾਤਾ ਜੀ ਤੇ ਪਿਤਾ ਜੀ ਵੀ ਆਪ ਨੂੰ ਪਹੁੰਚਣ ਦੀ ਤਾਕੀਦ ਕਰਦੇ ਹਨ । ਉਮੀਦ ਹੈ ਕਿ ਆਪ ਚਿੱਠੀ ਮਿਲਦੇ ਸਾਰ ਹੀ ਮੈਨੂੰ ਉੱਤਰ ਦਿਉਗੇ ਕਿ ਤੁਸੀਂ ਕਦੋਂ ਪਹੁੰਚ ਰਹੇ ਹੋ ? ਆਪ ਦੇ ਮਾਤਾ ਜੀ ਤੇ ਪਿਤਾ ਜੀ ਨੂੰ ਪ੍ਰਣਾਮ ।

ਆਪ ਦਾ ਮਿੱਤਰ,
ਰੋਲ ਨੰ: ………

ਟਿਕਟ
ਗਿਆਨਜੋਤ ਸਿੰਘ,
69 ਡੀ, ਪਾਂਡਵ ਨਗਰ,
ਪੜਪੜ-ਗੰਜ ਰੋਡ,
ਨਵੀਂ ਦਿੱਲੀ ॥

PSEB 8th Class Punjabi ਰਚਨਾ ਲੇਖ-ਰਚਨਾ

10. ਆਪਣੀ ਸਹੇਲੀ/ਮਿੱਤਰ ਨੂੰ ਇਕ ਪੱਤਰ ਰਾਹੀਂ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਤੀਤ ਕਰਨ ਦਾ ਪ੍ਰੋਗਰਾਮ ਲਿਖੋ ।
ਜਾਂ
ਆਪਣੇ ਮਿੱਤਰ/ਸਹੇਲੀ ਨੂੰ ਪੱਤਰ ਲਿਖੋ ਕਿ ਛੁੱਟੀਆਂ ਕਿਵੇਂ ਬਤੀਤ ਕੀਤੀਆਂ ਜਾਣ ।

ਪੀਖਿਆ ਭਵਨ,
ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ,
ਜਲੰਧਰ |
ਜੂਨ 26, 20…….

ਪਿਆਰੀ ਹਰਿੰਦਰ,

ਐਤਕੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੇਰਾ ਪ੍ਰੋਗਰਾਮ ਸ਼ਿਮਲੇ ਜਾਣ ਦਾ ਹੈ, ਜਿਸ ਨਾਲ ਇਕ ਤਾਂ ਜਲੰਧਰ ਦੀ ਸਖ਼ਤ ਗਰਮੀ ਤੋਂ ਬਚ ਜਾਵਾਂਗੇ ਅਤੇ ਦੁਸਰਾ ਪਾਣੀ ਬਦਲ ਜਾਵੇਗਾ, ਜੋ ਕਿ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ । ਮੇਰੇ ਨਾਲ ਮੇਰੇ ਮਾਤਾ ਜੀ ਤੇ ਮੇਰੀ ਭੈਣ ਨਵਨੀਤ ਵੀ ਜਾਣ ਲਈ ਤਿਆਰ ਹੋ ਗਈਆਂ ਹਨ । ਅਸੀਂ ਜੁਲਾਈ ਦੇ ਪਹਿਲੇ ਹਫ਼ਤੇ ਇੱਥੋਂ ਚਲ ਪਵਾਂਗੇ ।

ਸ਼ਿਮਲੇ ਅਸੀਂ ਇੰਟਰਨੈੱਟ ‘ਤੇ ਇਕ ਹੋਟਲ ਵਿਚ ਕਮਰਾ ਬੁੱਕ ਕਰਾ ਲਿਆ ਹੈ । ਅਸੀਂ ਉੱਥੇ ਪਹਾੜਾਂ ਦੀ ਸੈਰ ਕਰ ਕੇ ਬਹੁਤ ਆਨੰਦ ਪ੍ਰਾਪਤ ਕਰਾਂਗੇ ਅਤੇ 25 ਜੁਲਾਈ ਨੂੰ ਵਾਪਸ ਆ ਜਾਵਾਂਗੇ ।

ਜੇਕਰ ਤੂੰ ਵੀ ਸਾਡੇ ਨਾਲ ਚੱਲੇਂ, ਤਾਂ ਬਹੁਤ ਆਨੰਦ ਆਵੇਗਾ । ਤੂੰ ਆਪਣੇ ਮਾਤਾ-ਪਿਤਾ ਤੋਂ ਆਗਿਆ ਲੈ ਕੇ ਜੁਲਾਈ ਦੀ ਪਹਿਲੀ-ਦੂਜੀ ਤਾਰੀਖ਼ ਨੂੰ ਸਾਡੇ ਕੋਲ ਪੁੱਜ ਜਾ, ਤਾਂ ਜੋ ਅਸੀਂ ਇਕੱਠੇ ਸ਼ਿਮਲੇ ਜਾ ਕੇ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰ ਸਕੀਏ ਤੇ ਪਹਾੜੀ ਇਲਾਕੇ ਦੀ ਸੈਰ ਦਾ ਆਨੰਦ ਮਾਣ ਸਕੀਏ । ਸ਼ਿਮਲੇ ਜਾਣ ਲਈ ਘਰੋਂ ਅਸੀਂ ਆਪਣੀ ਕਾਰ ਵਿਚ ਹੀ ਚੱਲਾਂਗੇ ।

ਤੇਰੀ ਸਹੇਲੀ,
ਪ੍ਰਭਜੋਤ ॥

ਟਿਕਟ
ਹਰਿੰਦਰ ਕੌਰ,
ਰੋਲ ਨੰ: 80, ਅੱਠਵੀਂ ਸੀ,
ਖ਼ਾਲਸਾ ਗਰਲਜ਼ ਹਾਈ ਸਕੂਲ,
ਨੂਰਮਹਿਲ,
ਜ਼ਿਲ੍ਹਾ ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

11. ਤੁਹਾਡਾ ਮਿੱਤਰ ਜਾਂ ਛੋਟਾ ਭਰਾ) ਅੱਠਵੀਂ ਵਿਚੋਂ ਫੇਲ੍ਹ ਹੋ ਗਿਆ ਅਤੇ ਉਹ ਪੜ੍ਹਾਈ ਛੱਡ ਦੇਣੀ ਚਾਹੁੰਦਾ ਹੈ । ਉਸ ਨੂੰ ਇਕ ਪੱਤਰ ਲਿਖੋ, ਜਿਸ ਰਾਹੀਂ ਉਸ ਨੂੰ ਹੌਸਲਾ ਦਿੰਦੇ ਹੋਏ ਪੜਾਈ ਜਾਰੀ ਰੱਖਣ ਲਈ ਕਹੋ ।

ਪ੍ਰੀਖਿਆ ਭਵਨ,
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ,
ਸਮਰਾਲਾ |
11 ਜੂਨ, 20……

ਪਿਆਰੇ ਸਰਦੂਲ,

ਅੱਜ ਹੀ ਮਾਤਾ ਜੀ ਦੀ ਚਿੱਠੀ ਆਈ ਤੇ ਪਤਾ ਲੱਗਾ ਕਿ ਤੂੰ ਇਸ ਵਾਰ ਅੱਠਵੀਂ ਵਿਚੋਂ ਫੇਲ ਹੋ ਗਿਆ ਹੈ ਤੇ ਨਾਲ ਹੀ ਤੂੰ ਅੱਗੋਂ ਪੜ੍ਹਾਈ ਕਰਨ ਦਾ ਖ਼ਿਆਲ ਛੱਡ ਦਿੱਤਾ ਹੈ । ਮੈਨੂੰ ਤੇਰੇ ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਦੁੱਖ ਤਾਂ ਹੋਣਾ ਹੀ ਸੀ, ਪਰੰਤੂ ਇਸ ਤੋਂ ਵੱਧ ਦੁੱਖ ਮੈਨੂੰ ਤੇਰੀ ਨਿਰਾਸਤਾ ਬਾਰੇ ਜਾਣ ਕੇ ਹੋਇਆ ਹੈ ।

ਮੇਰੇ ਮਿੱਤਰ ! ਫੇਲ-ਪਾਸ ਹੋਣਾ ਤਾਂ ਜ਼ਿੰਦਗੀ ਦਾ ਇਕ ਨਿਯਮ ਹੈ ਆਦਮੀ ਜ਼ਿੰਦਗੀ ਵਿਚ ਸੈਂਕੜੇ ਕੰਮ ਆਰੰਭ ਕਰਦਾ ਹੈ ਤੇ ਉਹਨਾਂ ਵਿਚ ਕਈ ਵਾਰੀ ਫੇਲ ਹੁੰਦਾ ਹੈ, ਪਰ ਜੇਕਰ ਉਹ ਨਿਰਉਤਸ਼ਾਹਿਤ ਹੋ ਕੇ ਢੇਰੀ ਢਾਹ ਦੇਵੇ, ਤਾਂ ਕੁੱਝ ਨਹੀਂ ਬਣਦਾ । ਇਸ ਲਈ ਤੈਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਦ੍ਰਿੜ ਨਿਸਚਾ ਕਰ ਕੇ ਪੜ੍ਹਾਈ ਦੇ ਮਗਰ ਪੈ ਜਾਣਾ ਚਾਹੀਦਾ ਹੈ । ਜਦੋਂ ਮਨੁੱਖ ਪੱਕਾ ਇਰਾਦਾ ਕਰ ਲਵੇ, ਤਾਂ ਸਭ ਮੁਸ਼ਕਿਲਾਂ ਅਸਾਨ ਹੋ ਜਾਂਦੀਆਂ ਹਨ ।

ਜੇਕਰ ਤੂੰ ਫੇਲ੍ਹ ਹੋ ਗਿਆ ਹੈਂ, ਤਾਂ ਇਸ ਵਿਚ ਤੇਰਾ ਕੋਈ ਦੋਸ਼ ਨਹੀਂ | ਅਸਲ ਵਿਚ ਸਾਡੀਆਂ ਪੀਖਿਆਵਾਂ ਦਾ ਢੰਗ ਹੀ ਨਾਕਸ ਹੈ, ਜਿਨ੍ਹਾਂ ਨਾਲ ਕਿਸੇ ਦੀ ਯੋਗਤਾ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ । ਇਸ ਦੇ ਉਲਟ ਮੌਕਾ ਚਾਨਸ ਬਹੁਤ ਕੰਮ ਕਰਦਾ ਹੈ । ਜੇਕਰ ਯਾਦ ਕੀਤੇ ਪ੍ਰਸ਼ਨ ਆ ਜਾਣ, ਤਾਂ ਵਿਦਿਆਰਥੀ ਪਾਸ ਹੋ ਜਾਂਦਾ ਹੈ, ਨਹੀਂ ਤਾਂ ਫੇਲ਼ । ਇਸ ਲਈ ਹੋ ਸਕਦਾ ਹੈ ਕਿ ਤੇਰੇ ਯਾਦ ਕੀਤੇ ਹੋਏ ਪ੍ਰਸ਼ਨ ਨਾ ਆਏ ਹੋਣ ਜਾਂ ਨੰਬਰ ਲਾਉਣ ਵੇਲੇ ਪ੍ਰੀਖਿਅਕ ਤੋਂ ਤੇਰੇ ਨਾਲ ਇਨਸਾਫ਼ ਨਾ ਹੋਇਆ ਹੋਵੇ । ਕੁੱਝ ਹੀ ਹੋਵੇ ਤੈਨੂੰ ਹੌਂਸਲਾ ਬਿਲਕੁਲ ਨਹੀਂ ਹਾਰਨਾ ਚਾਹੀਦਾ । ਇਸ ਵਿਚ ਕੋਈ ਸਿਆਣਪ ਨਹੀਂ ।

ਅਗਲਾ ਇਮਤਿਹਾਨ ਕੋਈ ਦੂਰ ਨਹੀਂ । ਜੇਕਰ ਕਿਸਮਤ ਨੇ ਤੇਰਾ ਸਾਥ ਪਹਿਲਾਂ ਨਹੀਂ ? ਦਿੱਤਾ, ਤਾਂ ਮੈਨੂੰ ਯਕੀਨ ਹੈ ਕਿ ਅੱਗੋਂ ਜ਼ਰੂਰ ਦੇਵੇਗੀ । ਤੂੰ ਹੌਸਲਾ ਕਰ ਕੇ ਆਉਂਦੀ ਪ੍ਰੀਖਿਆ ਦੀ ਤਿਆਰੀ ਕਰ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕਰ । ਮੈਂ ਆਸ ਕਰਦਾ ਹਾਂ ਕਿ ਤੂੰ ਮੇਰੀਆਂ ਗੱਲਾਂ ਨੂੰ ਇਕ ਚੰਗੇ ਮਿੱਤਰ ਦੀ ਸਲਾਹ ਸਮਝ ਕੇ ਅਪਣਾਏਂਗਾ ਤੇ ਮਿਹਨਤ ਕਰਨ ਵਿਚ ਜੁੱਟ ਜਾਵੇਂਗਾ ।

ਤੇਰਾ ਮਿੱਤਰ,
ਰੋਲ ਨੰ: 181.

ਟਿਕਟ
ਸਰਦੂਲ ਸਿੰਘ,
ਸਪੁੱਤਰ ਬਖ਼ਸ਼ੀਸ਼ ਸਿੰਘ,
ਪਿੰਡ ਤੇ ਡਾ: ਗੀਗਨੋਵਾਲ,
ਜ਼ਿਲ੍ਹਾ ਹੁਸ਼ਿਆਰਪੁਰ ।

PSEB 8th Class Punjabi ਰਚਨਾ ਲੇਖ-ਰਚਨਾ

12. ਆਪਣੇ ਮਿੱਤਰ ਨੂੰ, ਜੋ ਕਿ ਅੱਠਵੀਂ ਜਮਾਤ ਵਿਚੋਂ ਪਾਸ ਹੋ ਗਿਆ ਹੈ, ਨੂੰ ਇਕ ਵਧਾਈ ਪੱਤਰ ਲਿਖੋ ।

ਪ੍ਰੀਖਿਆ ਭਵਨ,
ਸਰਕਾਰੀ ਮਿਡਲ ਸਕੂਲ,
ਪਿੰਡ ਅਗਮਪੁਰ,
ਜ਼ਿਲ੍ਹਾ ਰੋਪੜ !
ਜੂਨ 16, 20…..

ਪਿਆਰੇ ਨਰੇਸ਼,

ਨਮਸਤੇ !

ਅੱਜ ਹੀ ਚਾਚਾ ਜੀ ਦੀ ਚਿੱਠੀ ਮਿਲੀ, ਜਿਸ ਵਿਚੋਂ ਇਹ ਪੜ੍ਹ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਤੂੰ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ । ਮੈਂ ਤੈਨੂੰ ਕਿਹੜੇ ਸ਼ਬਦਾਂ ਨਾਲ ਵਧਾਈ ਭੇਜਾਂ ? ਮੈਨੂੰ ਆਪਣੀ ਖੁਸ਼ੀ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲਦੇ । ਸਾਡੇ ਘਰ ਦੇ ਸਾਰੇ ਮੈਂਬਰ ਤੇਰੇ ਪਾਸ ਹੋਣ ‘ਤੇ ਬਹੁਤ ਖ਼ੁਸ਼ ਹੋਏ ਹਨ । ਤੈਨੂੰ ਸਫਲਤਾ ਪ੍ਰਾਪਤ ਵੀ ਕਿਉਂ ਨਾ ਹੁੰਦੀ । ਤੂੰ ਮਿਹਨਤ ਕਰਦਿਆਂ ਰਾਤ-ਦਿਨ ਇਕ ਕਰ ਦਿੱਤਾ ਸੀ । ਨਾਲ ਹੀ ਤੇਰੇ ਅਧਿਆਪਕਾਂ ਨੇ ਵੀ ਬਹੁਤ ਮਿਹਨਤ ਕਰਾਈ ਸੀ ।

ਆਪਣੇ ਮਾਤਾ-ਪਿਤਾ ਨੂੰ ਮੇਰੇ ਵਲੋਂ ਵਧਾਈ ਦੇਣੀ । ਮੈਂ ਉਹਨਾਂ ਦੀ ਖੁਸ਼ੀ ਦੀ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦਾ । ਤੇਰੇ ਵਰਗੇ ਮਿਹਨਤੀ ਅਤੇ ਆਗਿਆਕਾਰ ਸਪੁੱਤਰ ਉੱਤੇ ਹਰ ਇਕ ਮਾਤਾ-ਪਿਤਾ ਨੂੰ ਮਾਣ ਹੁੰਦਾ ਹੈ ।

ਤੂੰ ਮੈਨੂੰ ਲਿਖ ਕਿ ਆਪਣੇ ਪਾਸ ਹੋਣ ਦੀ ਪਾਰਟੀ ਕਦੋਂ ਦੇ ਰਿਹਾ ਹੈਂ ? ਮੇਰੇ ਕੋਲ ਕਦੋਂ ਆ ਰਿਹਾ ਹੈਂ? ਮੈਂ ਹਰ ਵੇਲੇ ਤੇਰੀ ਉਡੀਕ ਕਰ ਰਿਹਾ ਹਾਂ ।

ਤੇਰਾ ਮਿੱਤਰ,
ਰੋਲ ਨੰ: …….

ਟਿਕਟ
ਨਰੇਸ਼ ਕੁਮਾਰ,
ਸਪੁੱਤਰ ਸ੍ਰੀ ਰਾਮ ਲਾਲ,
ਪਿੰਡ ਤੇ ਡਾ: ਖਹਿਰਾ ਮਾਝਾ,
ਜ਼ਿਲ੍ਹਾ ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

13. ਤੁਹਾਡੇ ਚਾਚਾ ਜੀ (ਮਾਮਾ ਜੀ) ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਇਕ ਗੁੱਟ-ਘੜੀ ਭੇਜੀ ਹੈ । ਇਕ ਚਿੱਠੀ ਰਾਹੀਂ ਉਹਨਾਂ ਨੂੰ ਇਸ ਤੋਹਫ਼ੇ ਦੇ ਗੁਣ ਤੇ ਲਾਭ ਦੱਸਦੇ ਹੋਏ, ਉਹਨਾਂ ਦਾ ਧੰਨਵਾਦ ਕਰੋ ।

ਪ੍ਰੀਖਿਆ ਭਵਨ,
ਪਬਲਿਕ ਸੀਨੀਅਰ ਸੈਕੰਡਰੀ ਸਕੂਲ,
ਰੋਪੜ ।
14 ਜਨਵਰੀ, 20……

ਸਤਿਕਾਰਯੋਗ ਚਾਚਾ ਜੀ,

ਸਤਿ ਸ੍ਰੀ ਅਕਾਲ ।

“ ਮੈਨੂੰ ਆਪ ਦੁਆਰਾ ਮੇਰੇ ਜਨਮ-ਦਿਨ ਉੱਤੇ ਤੋਹਫ਼ੇ ਦੇ ਤੌਰ ‘ਤੇ ਭੇਜੀ ਗੁੱਟ-ਘੜੀ ਮਿਲ ਗਈ ਹੈ । ਮੈਨੂੰ ਆਪ ਦੇ ਭੇਜੇ ਹੋਏ ਇਸ ਤੋਹਫ਼ੇ ਦੀ ਤਾਰੀਫ਼ ਕਰਨ ਲਈ ਸ਼ਬਦ ਨਹੀਂ ਲੱਭਦੇ । ਮੈਨੂੰ ਘੜੀ ਦੀ ਬਹੁਤ ਹੀ ਜ਼ਰੂਰਤ ਸੀ । ਜਦੋਂ ਮੈਂ ਆਪ ਵਲੋਂ ਭੇਜੀ ਹੋਈ ਇਹ ਸੁੰਦਰ ਘੜੀ ਦੇਖੀ, ਤਾਂ ਮੇਰਾ ਮਨ ਨੱਚ ਉੱਠਿਆ । ਫਿਰ ਮੈਨੂੰ ਤਾਂ ਕੇਵਲ ਸਮਾਂ ਵੇਖਣ ਲਈ ਹੀ ਘੜੀ ਦੀ ਜ਼ਰੂਰਤ ਸੀ, ਪਰ ਇਹ ਤਾਂ ਦਿਨ, ਤਾਰੀਖ਼ ਤੇ ਮਹੀਨੇ ਵੀ ਦੱਸਦੀ ਹੈ । ਮੇਰੇ ਚਾਚਾ ਜੀ ! ਤੁਸੀਂ ਕਿੰਨੇ ਚੰਗੇ ਹੋ, ਜੋ ਆਪਣੇ ਭਤੀਜੇ ਦਾ ਇੰਨਾ ਖ਼ਿਆਲ ਰੱਖਦੇ ਹੋ ।

ਮੇਰੇ ਇਮਤਿਹਾਨ ਨੇੜੇ ਆ ਰਹੇ ਹਨ । ਮੇਰੇ ਕੋਲ ਟਾਈਮ ਦੇਖਣ ਲਈ ਕੋਈ ਘੜੀ ਨਹੀਂ ਸੀ, ਪਰ ਆਪ ਦੀ ਭੇਜੀ ਹੋਈ ਘੜੀ ਨੇ ਮੇਰੀ ਬੜੇ ਮੌਕੇ ਸਿਰ ਜ਼ਰੂਰਤ ਪੂਰੀ ਕੀਤੀ ਹੈ । ਜਿਸ ਦਿਨ ਦੀ ਮੈਨੂੰ ਇਹ ਮਿਲੀ ਹੈ, ਮੇਰਾ ਜੀਵਨ ਬੜਾ ਹੀ ਨਿਯਮ-ਬੱਧ ਹੋ ਗਿਆ ਹੈ । ਮੈਂ ਸਮੇਂ ਸਿਰ ਸੌਂਦਾ, ਜਾਗਦਾ, ਪੜਦਾ ਤੇ ਖੇਡਦਾ ਹਾਂ । ਮੈਂ ਦੇਖਿਆ ਹੈ ਕਿ ਨਿਯਮਬੱਧ ਕੰਮ ਕਰ ਕੇ ਮੈਂ ਦਿਨ ਵਿਚ ਬਹੁਤ ਸਾਰੇ ਕੰਮ ਮੁਕਾ ਲੈਂਦਾ ਹਾਂ, ਜਦੋਂ ਕਿ ਅੱਗੇ ਮੈਨੂੰ ਸਮੇਂ ਦਾ ਕੁੱਝ ਪਤਾ ਨਹੀਂ ਸੀ ਲਗਦਾ ਕਿ ਕਿਸ ਕੰਮ ਉੱਤੇ ਮੈਂ ਕਿੰਨਾ ਸਮਾਂ ਖ਼ਰਚ ਕੀਤਾ ਹੈ ।

ਮੈਂ ਆਪਣੇ ਜਨਮ-ਦਿਨ ‘ਤੇ ਆਪ ਦੀ ਬੜੀ ਉਡੀਕ ਕੀਤੀ । ਅਸੀਂ ਉਸ ਦਿਨ ਇਕ ਛੋਟੀ ਜਿਹੀ ਪਾਰਟੀ ਦਾ ਪ੍ਰਬੰਧ ਵੀ ਕੀਤਾ ਸੀ । ਮੈਂ ਆਪ ਦੀ ਭੇਜੀ ਹੋਈ ਘੜੀ ਆਪਣੇ ਦੋਸਤਾਂ ਨੂੰ ਦਿਖਾਈ, ਜਿਨ੍ਹਾਂ ਨੇ ਇਸ ਦੀ ਬਹੁਤ ਪ੍ਰਸੰਸਾ ਕੀਤੀ ।

ਮੈਨੂੰ ਉਮੀਦ ਹੈ ਕਿ ਭਵਿੱਖ ਵਿਚ ਆਪ ਦੇ ਭੇਜੇ ਹੋਏ ਤੋਹਫ਼ੇ ਮੇਰੇ ਲਈ ਇਸ ਘੜੀ ਵਾਂਗ ਹੀ ਸਹਾਇਕ ਸਿੱਧ ਹੁੰਦੇ ਰਹਿਣਗੇ ।

ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਸੋਨੂੰ ਨੂੰ ਸ਼ੁੱਭ ਇੱਛਾਵਾਂ ।

ਆਪ ਦਾ ਭਤੀਜਾ,
ਰੋਲ ਨੰ: …….

ਟਿਕਟ
ਸ : ਗੁਰਸੇਵਕ ਸਿੰਘ,
ਸਰਕਾਰੀ ਠੇਕੇਦਾਰ,
3210, ਮੁਹੱਲਾ ਇਸਲਾਮ ਗੰਜ,
ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

14. ਆਪਣੇ ਮਕਾਨ ਮਾਲਕ ਨੂੰ ਮਕਾਨ ਮੁਰੰਮਤ ਤੇ ਰੰਗ-ਰੋਗਨ ਕਰਾਉਣ ਲਈ ਪੱਤਰ ਲਿਖੋ ।

ਪ੍ਰੀਖਿਆ ਭਵਨ,
ਏ. ਐੱਸ. ਆਰ. ਸੀਨੀਅਰ ਸੈਕੰਡਰੀ ਸਕੂਲ,
ਦੁਰਾਹਾ,
ਜ਼ਿਲ੍ਹਾ ਲੁਧਿਆਣਾ |
ਜੂਨ 18, 20…….

ਸੀਮਾਨ ਜੀ,

ਮੈਂ ਇਸ ਤੋਂ ਪਹਿਲਾਂ ਵੀ ਦੋ-ਤਿੰਨ ਪੱਤਰ ਆਪ ਜੀ ਨੂੰ ਲਿਖ ਚੁੱਕਾ ਹਾਂ, ਪਰ ਅੱਜ ਤਕ ਆਪ ‘ ਵਲੋਂ ਕੋਈ ਉੱਤਰ ਨਹੀਂ ਮਿਲਿਆ। ਇਸ ਪੱਤਰ ਰਾਹੀਂ ਮੈਂ ਆਪ ਦਾ ਧਿਆਨ ਫਿਰ ਆਪ ਦੇ | ਮਕਾਨ ਦੀ ਖ਼ਸਤਾ ਹਾਲਤ ਤੇ ਉਸ ਦੀ ਮੁਰੰਮਤ ਵਲ ਦਿਵਾ ਰਿਹਾ ਹਾਂ ।

ਜਿਸ ਮਕਾਨ ਵਿਚ ਮੈਂ ਰਹਿ ਰਿਹਾ ਹਾਂ, ਉਸ ਦੀ ਤੁਰੰਤ ਮੁਰੰਮਤ ਕਰਾਉਣ ਦੀ ਜ਼ਰੂਰਤ ਹੈ । ਉਸ ਦੀ ਵਿਗੜੀ ਹੋਈ ਹਾਲਤ ਨੂੰ ਆਪ ਆ ਕੇ ਦੇਖ ਸਕਦੇ ਹੋ । ਮਕਾਨ ਦੀਆਂ ਛੱਤਾਂ ਦੀ ਸੀਮਿੰਟ ਨਾਲ ਮੁਰੰਮਤ ਕਰਨ ਦੀ ਜ਼ਰੂਰਤ ਹੈ । ਪਿਛਲੇ ਹਫ਼ਤੇ ਜਦੋਂ ਮੀਂਹ ਪਿਆ, ਤਾਂ ਵੱਡਾ ਕਮਰਾ ਚੋਣ ਲੱਗ ਪਿਆ ਸੀ । ਅੱਗੋਂ ਬਰਸਾਤ ਵੀ ਬਹੁਤ ਤੇਜ਼ੀ ਨਾਲ ਆ ਰਹੀ ਹੈ । ਜੇਕਰ ਮਕਾਨ ਦੀ | ਮੁਰੰਮਤ ਹੋ ਜਾਵੇ, ਤਾਂ ਚੰਗਾ ਹੈ, ਨਹੀਂ ਤਾਂ ਅਸੀਂ ਬਰਸਾਤ ਵਿਚ ਅਰਾਮ ਨਾਲ ਨਹੀਂ ਰਹਿ ਸਕਦੇ ਤੇ ਨਾਲ ਹੀ ਆਪ ਦੇ ਮਕਾਨ ਦੇ ਵਧੇਰੇ ਖ਼ਰਾਬ ਹੋ ਜਾਣ ਦਾ ਵੀ ਡਰ ਹੈ ।

ਇਸ ਤੋਂ ਬਿਨਾਂ ਰੌਸ਼ਨਦਾਨਾਂ ਦੇ ਸ਼ੀਸ਼ੇ ਟੁੱਟੇ ਪਏ ਹਨ, ਜਿਨ੍ਹਾਂ ਵਿਚੋਂ ਚਿੜੀਆਂ ਤੇ ਕਬੂਤਰ ਅੰਦਰ ਆ ਕੇ ਗੰਦ ਪਾਉਂਦੇ ਹਨ । ਵਰਖਾ ਸਮੇਂ ਛਰਾਟਾ ਅੰਦਰ ਆਉਂਦਾ ਹੈ । ਬੂਹੇ ਵੀ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੇ । ਕੰਧਾਂ ਉੱਤੇ ਰੰਗ ਹੋਇਆਂ ਕਾਫ਼ੀ ਸਮਾਂ ਹੋ ਚੁੱਕਾ ਹੈ । ਕੰਧਾਂ ਉੱਤੋਂ | ਲਗਾਤਾਰ ਕੱਲਰ ਡਿਗਦਾ ਰਹਿੰਦਾ ਹੈ ਅਤੇ ਥਾਂ-ਥਾਂ ਤੋਂ ਪਲੱਸਤਰ ਦੇ ਲੇ ਲੱਥ ਚੁੱਕੇ ਹਨ, ਜੋ ਬਹੁਤ ਹੀ ਭੈੜੇ ਲੱਗ ਰਹੇ ਹਨ । ਇਹਨਾਂ ਸਾਰੀਆਂ ਚੀਜ਼ਾਂ ਦੀ ਮੁਰੰਮਤ ਹੋ ਜਾਵੇ, ਤਾਂ ਚੰਗੀ ਗੱਲ ਹੈ । ਉਮੀਦ ਹੈ ਕਿ ਆਪ ਇਸ ਪਾਸੇ ਬਹੁਤ ਜਲਦੀ ਧਿਆਨ ਦਿਉਗੇ ਤੇ ਮੈਨੂੰ ਫਿਰ ਚਿੱਠੀ ਲਿਖਣ ਲਈ ਜਾਂ ਕੋਈ ਹੋਰ ਕਦਮ ਚੁੱਕਣ ਲਈ ਮਜਬੂਰ ਨਹੀਂ ਕਰੋਗੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰ: …………

ਟਿਕਟ
ਸੀ ਮੋਹਨ ਲਾਲ,
ਕਰਿਆਨਾ ਫ਼ਰੋਸ਼,
ਸਾਬਣ ਬਜ਼ਾਰ,
ਲੁਧਿਆਣਾ ।

PSEB 8th Class Punjabi ਰਚਨਾ ਲੇਖ-ਰਚਨਾ

15. ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ, ਜਿਸ ਵਿਚ ਕੁੱਝ ਕਿਤਾਬਾਂ ਮੰਗਾਉਣ ਲਈ ਆਰਡਰ ਭੇਜੋ ।

ਪ੍ਰੀਖਿਆ ਭਵਨ,
ਗੌਰਮਿੰਟ ਗਰਲਜ਼ ਹਾਈ ਸਕੂਲ,
ਜ਼ਿਲ੍ਹਾ ਰੋਪੜ !
28 ਅਪਰੈਲ, 20…….

ਸੇਵਾ ਵਿਖੇ

ਮੈਸਰਜ਼ ਮਲਹੋਤਰਾ ਬੁੱਕ ਡਿੱਪੋ,
ਐੱਮ. ਬੀ. ਡੀ. ਹਾਊਸ,
ਰੇਲਵੇ ਰੋਡ,
ਜਲੰਧਰ |

ਸ੍ਰੀਮਾਨ ਜੀ,

ਮੈਨੂੰ ਹੇਠ ਲਿਖੀਆਂ ਕਿਤਾਬਾਂ ਜਲਦੀ ਤੋਂ ਜਲਦੀ ਵੀ. ਪੀ. ਪੀ. ਕਰ ਕੇ ਭੇਜ ਦਿਓ । ਕਿਤਾਬਾਂ ਦਾ ਐਡੀਸ਼ਨ ਨਵਾਂ ਤੇ ਉਹਨਾਂ ਦੀਆਂ ਜਿਲਦਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ । ਛਪਾਈ ਸਾਫ਼-ਸੁਥਰੀ ਹੋਵੇ । ਕੀਮਤ ਵੀ ਵਾਜਬ ਹੀ ਲਗਣੀ ਚਾਹੀਦੀ ਹੈ ਅਤੇ ਲੋੜੀਂਦਾ ਕਮਿਸ਼ਨ ਕੱਟ ਦਿੱਤਾ ਜਾਵੇ ।

ਕਿਤਾਬਾਂ ਦੀ ਸੂਚੀ
1. ਐੱਮ. ਬੀ. ਡੀ. ਪੰਜਾਬੀ ਗਾਈਡ                                (ਅੱਠਵੀਂ ਸ਼੍ਰੇਣੀ)                    1 ਪੁਸਤਕ
2. ਐੱਮ. ਬੀ. ਡੀ. ਰਣਿਤ                                               ”        ”                          ”     ”
3. ਐੱਮ. ਬੀ. ਡੀ. ਇੰਗਲਿਸ਼ ਟੈਸਟ ਪੇਪਰ                           ”        ”                          ”     ”
4. ਐੱਮ. ਬੀ. ਡੀ. ਹਿੰਦੀ ਗਾਈਡ                                       ”       ”                          ”     ”

ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰ: ………..

PSEB 8th Class Punjabi ਰਚਨਾ ਲੇਖ-ਰਚਨਾ

16. ਤੁਹਾਡੇ ਮੁਹੱਲੇ ਵਿਚ ਸਫ਼ਾਈ ਤੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਤੇ ਨਾ ਹੀ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਚੰਗਾ ਪ੍ਰਬੰਧ ਹੈ । ਇਸ ਸੰਬੰਧੀ ਦੇ ਸੁਧਾਰ ਲਈ ਆਪਣੇ ਸ਼ਹਿਰ ਦੀ | ਨਗਰ-ਨਿਗਮ ਦੇ ਕਮਿਸ਼ਨਰ ਨੂੰ ਬਿਨੈ-ਪੱਤਰ ਲਿਖੋ ।

ਪ੍ਰੀਖਿਆ ਭਵਨ,
ਅਗਰ ਨਗਰ,
ਲੁਧਿਆਣਾ |
18 ਅਗਸਤ, 20….

ਸੇਵਾ ਵਿਖੇ

ਕਮਿਸ਼ਨਰ ਸਾਹਿਬ,
ਨਗਰ ਨਿਗਮ,
ਲੁਧਿਆਣਾ |

ਸ੍ਰੀਮਾਨ ਜੀ,

ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮਹੱਲੇ ਅਗਰ ਨਗਰ ਵਿਚ ਸਫ਼ਾਈ ਤੇ ‘ | ਰੋਸ਼ਨੀ ਦੀ ਮੰਦੀ ਹਾਲਤ ਤੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਦੀ ਸਮੱਸਿਆ ਵਲ ਦੁਆਉਣਾ ਚਾਹੁੰਦੇ ਹਾਂ । ਸਾਡੇ ਮੁਹੱਲੇ ਵਿਚ ਗਲੀਆਂ ਦੀ ਸਫ਼ਾਈ ਕਰਨ ਲਈ ਜਿਹੜੇ ਨਿਗਮ ਜਾਂ ਕਮੇਟੀ/ਪੰਚਾਇਤ ਵਲੋਂ ਸਫ਼ਾਈ ਕਰਮਚਾਰੀ ਲਾਏ ਹੋਏ ਹਨ, ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ । ਇਕ ਤਾਂ ਉਹ ਹਰ ਰੋਜ਼ ਸਫ਼ਾਈ ਕਰਨ ਨਹੀਂ ਆਉਂਦੇ ; ਦੂਸਰੇ | ਉਹ ਜਦੋਂ ਸਫ਼ਾਈ ਕਰਨ ਆਉਂਦੇ ਵੀ ਹਨ, ਤਾਂ ਕੂੜੇ ਦੀਆਂ ਢੇਰੀਆਂ ਗਲੀਆਂ ਵਿਚ ਹੀ ਲਾ ।

ਕੇ ਚਲੇ ਜਾਂਦੇ ਹਨ ਜਿਸ ਕਾਰਨ ਕੂੜਾ ਮੁੜ ਸਾਰਾ ਦਿਨ ਗਲੀਆਂ ਵਿਚ ਹੀ ਖਿਲਰਦਾ ਰਹਿੰਦਾ ਹੈ । ਗਲੀਆਂ ਵਿਚ ਲੱਗੇ ਬਹੁਤ ਸਾਰੇ ਬਲਬ ਖ਼ਰਾਬ ਹੋ ਚੁੱਕੇ ਹਨ ਤੇ ਰਾਤ ਨੂੰ ਇੱਥੇ ਆਮ ਕਰਕੇ ਹਨੇਰਾ ਹੀ ਰਹਿੰਦਾ ਹੈ, ਜਿਸ ਕਰਕੇ ਚੋਰੀ ਦੀਆਂ ਵਾਰਦਾਤਾਂ ਤੇ ਔਰਤਾਂ ਨਾਲ ਜ਼ਿਆਦਤੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਇਸ ਤੋਂ ਇਲਾਵਾ ਸੀਵਰੇਜ਼ ਦੇ | ਪਾਣੀ ਦਾ ਨਿਕਾਸ ਵੀ ਠੀਕ ਨਹੀਂ । ਸੀਵਰੇਜ਼ ਆਮ ਕਰਕੇ ਕਿਤੋਂ ਨਾ ਕਿਤੋਂ ਬੰਦ ਹੀ ਹੋਇਆ । ਰਹਿੰਦਾ ਹੈ, ਜਿਸ ਕਰਕੇ ਗਲੀ ਨੰ: 12 ਤੇ 13 ਵਿਚ ਤਾਂ ਆਮ ਕਰਕੇ ਪਾਣੀ ਭਰਿਆ ਹੀ – ਰਹਿੰਦਾ ਹੈ । ਜੇਕਰ ਰਤਾ ਜਿੰਨੀ ਬਰਸਾਤ ਹੋ ਜਾਵੇ, ਤਾਂ ਪਾਣੀ ਘਰਾਂ ਵਿਚ ਵੜ ਜਾਂਦਾ ਹੈ । ਸੀਵਰੇਜ਼ ਤੇ ਬਰਸਾਤ ਦਾ ਪਾਣੀ ਨੀਵੇਂ ਖਾਲੀ ਥਾਂਵਾਂ ਵਿਚ ਜਮਾਂ ਹੋ ਜਾਂਦਾ ਹੈ, ਜੋ ਕਿ ਲਗਾਤਾਰ ਬਦਬੂ ਵੀ ਛੱਡਦਾ ਰਹਿੰਦਾ ਹੈ ਅਤੇ ਮੱਖੀਆਂ ਤੇ ਮੱਛਰਾਂ ਦੇ ਪਲਣ ਦਾ ਸਥਾਨ ਵੀ ਬਣਿਆ ਰਹਿੰਦਾ ਹੈ, ਜਿਸ ਕਰਕੇ ਮੁਹੱਲੇ ਵਿਚ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋਈ ਪਈ ਹੈ । ਥਾਂ-ਥਾਂ ਪਾਣੀ ਖੜ੍ਹਾ ਹੋਣ ਕਰਕੇ ਮੁਹੱਲੇ ਵਿਚ ਟੂਟੀਆਂ ਦਾ ਪਾਣੀ ਗੰਦਾ ਹੋ ਗਿਆ ਹੈ, ਜਿਸ ਕਾਰਨ ਯਰਕਾਨ ਤੇ ਦਸਤਾ ਦੀਆਂ ਬਿਮਾਰੀਆਂ ਵੀ ਫੈਲ ਗਈਆਂ ਹਨ । ਦੋ ਕੇਸ ਹੈਜ਼ੇ ‘ ਦੇ ਹੋ ਚੁੱਕੇ ਹਨ । ਬਹੁਤ ਸਾਰੇ ਲੋਕ ਮਲੇਰੀਏ ਨਾਲ ਬਿਮਾਰ ਪਏ ਹਨ ।

ਇਸ ਪ੍ਰਕਾਰ ਸਾਡੇ ਮੁਹੱਲੇ ਦੇ ਲੋਕ ਬਹੁਤ ਹੀ ਨਰਕੀ ਜੀਵਨ ਗੁਜ਼ਾਰ ਰਹੇ ਹਨ । ਇੱਥੇ ਸਫ਼ਾਈ ਤੇ ਰੌਸ਼ਨੀ ਦੇ ਪ੍ਰਬੰਧ ਨੂੰ ਸੁਧਾਰਨ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਕਰਨ | ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਹੈ । ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨਿੱਜੀ ਤੌਰ ਤੇ ਸਾਡੇ ਮੁਹੱਲੇ ਦਾ ਦੌਰਾ ਕਰੋ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਵੋ ।

ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਸਾਡੇ ਮੁਹੱਲੇ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲਦੀ ਤੋਂ ਜਲਦੀ ਕਾਰਵਾਈ ਕਰੇਗੀ ।

ਧੰਨਵਾਦ ਸਹਿਤ ।

ਆਪਦੇ ਵਿਸ਼ਵਾਸ ਪਾਤਰ,
ਸੁਖਵਿੰਦਰ ਸਿੰਘ ਤੇ ਹੋਰ ਮਹੱਲਾ ਨਿਵਾਸੀ ।

ਨੋਟ – ਸਫ਼ਾਈ ਤੇ ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਲਈ ਪੱਤਰ ਸ਼ਹਿਰ ਦੇ ਮਿਊਨਿਸਿਪਲ ਕਮੇਟੀ ਦੇ ਪ੍ਰਧਾਨ, ਨਗਰ ਨਿਯਮ ਦੇ ਪ੍ਰਧਾਨ, ਬਲਾਕ ਅਫ਼ਸਰ, ਪੰਚਾਇਤ ਅਫ਼ਸਰ ਜਾਂ ਪਿੰਡ ਦੇ ਸਰਪੰਚ ਨੂੰ ਵੀ ਲਿਖਣ ਲਈ ਕਿਹਾ ਜਾ ਸਕਦਾ ਹੈ ।ਵਿਦਿਆਰਥੀ ‘ਸੇਵਾ ਵਿਖੇ ਤੋਂ ਅੱਗੇ ਇਨ੍ਹਾਂ ਅਧਿਕਾਰੀਆਂ ਤੇ ਉਨ੍ਹਾਂ ਦੇ ਪਤੇ ਨੂੰ ਲਿਖ ਸਕਦੇ ਹਨ ।

PSEB 8th Class Punjabi ਰਚਨਾ ਲੇਖ-ਰਚਨਾ

17. ਆਪਣੇ ਮਾਤਾ ਜੀ ਨੂੰ ਆਪਣੇ ਸਕੂਲ ਵਿਚ ਮਨਾਏ ਸਾਲਾਨਾ ਸਮਾਗਮ ਦਾ ਹਾਲ ਲਿਖੋ ।

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ,
ਗੁਰਾਇਆ।
16 ਫਰਵਰੀ, 20…

ਪਿਆਰੇ ਮਾਤਾ ਜੀ,

ਸਤਿ ਸ੍ਰੀ ਅਕਾਲ ।

ਇਸ ਸਾਲ 14 ਫਰਵਰੀ ਨੂੰ ਸਾਡੇ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦਾ ਪ੍ਰਬੰਧ ਫੁੱਟਬਾਲ ਦੀ ਖੁੱਲ੍ਹੀ ਗਰਾਊਂਡ ਵਿਚ ਕੀਤਾ ਗਿਆ । ਗਰਾਊਂਡ ਵਿਚ ਸ਼ਾਮਿਆਨੇ ਲਾਏ ਗਏ ਤੇ ਸਾਫ਼-ਸੁਥਰੀਆਂ ਦਰੀਆਂ ਵਿਛਾ ਕੇ ਉਹਨਾਂ ਉੱਪਰ ਦਰਸ਼ਕਾਂ ਦੇ ਬੈਠਣ ਲਈ ਕੁਰਸੀਆਂ ਰੱਖੀਆਂ ਗਈਆਂ । ਸਾਹਮਣੇ ਸੁੰਦਰ ਪਰਦਿਆਂ ਨਾਲ ਸ਼ਿੰਗਾਰੀ ਹੋਈ ਸਟੇਜ ਬਣਾਈ ਗਈ । ਸਾਰੇ ਪੰਡਾਲ ਨੂੰ ਸੁੰਦਰ ਝੰਡੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ | ਪੰਡਾਲ ਵਿਚ ਦਾਖ਼ਲ ਹੋਣ ਦੇ ਰਸਤੇ ਵਿਚ ਸਭ ਤੋਂ ਅੱਗੇ ਇਕ ਸੁੰਦਰ ਗੇਟ ਬਣਾਇਆ ਗਿਆ ਤੇ ਸਾਰੇ ਸਕੂਲ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ।

ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਡੀ. ਪੀ. ਆਈ. ਸ: ਜਗਜੀਤ ਸਿੰਘ ਜੀ ਨੇ ਕੀਤੀ । ਉਹ 11 ਵਜੇ ਸਕੂਲ ਵਿਚ ਪੁੱਜ ਗਏ । ਪ੍ਰਿੰਸੀਪਲ ਸਾਹਿਬ ਨੇ ਹੋਰਨਾਂ ਅਧਿਆਪਕਾਂ ਸਮੇਤ ਗੇਟ ਉੱਤੇ ਉਹਨਾਂ ਦਾ ਸਵਾਗਤ ਕੀਤਾ । ਉਹਨਾਂ ਦੇ ਗਲ ਵਿਚ ਫੁੱਲਾਂ ਦੇ ਹਾਰ ਪਾਏ ਗਏ । ਇਸ ਸਮੇਂ ਸਕੂਲ ਦੇ ਬੈਂਡ ਨੇ ਉਹਨਾਂ ਦੇ ਮਾਣ ਵਿਚ ਮਿੱਠੀ ਧੁਨ ਵਜਾਈ । ਫਿਰ ਉਹਨਾਂ ਨੇ ਆਉਂਦਿਆਂ ਹੀ ਪ੍ਰਿੰਸੀਪਲ ਸਾਹਿਬ ਨਾਲ ਸਾਰੇ ਸਕੂਲ ਦਾ ਮੁਆਇਨਾ ਕੀਤਾ । ਉਹਨਾਂ ਸਕੂਲ ਦੀ ਲਾਇਬ੍ਰੇਰੀ ਨੂੰ ਵੀ ਦੇਖਿਆ ਫਿਰ ਜਲਦੀ ਹੀ ਉਹ ਪੰਡਾਲ ਵਿਚ ਦਾਖ਼ਲ ਹੋ ਗਏ । ਸਾਰੇ ਵਿਦਿਆਰਥੀਆਂ ਤੇ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਵਜਾਉਂਦਿਆਂ ਉਹਨਾਂ ਦਾ ਸਵਾਗਤ ਕੀਤਾ | ਪ੍ਰਧਾਨ ਸਾਹਿਬ, ਪ੍ਰਿੰਸੀਪਲ ਸਾਹਿਬ ਤੇ ਹੋਰ ਅਧਿਆਪਕ ਅਤੇ ਮਹਿਮਾਨ ਸਟੇਜ ਉੱਪਰ ਲੱਗੀਆਂ ਕੁਰਸੀਆਂ ਉੱਪਰ ਬੈਠ ਗਏ ।

ਸਮਾਗਮ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ “ਦੇਹ ਸ਼ਿਵਾ ਬਰ ਮੋਹਿ ਇਹੈ’ ਨਾਲ ਹੋਇਆ । ਫਿਰ ਪ੍ਰਿੰਸੀਪਲ ਸਾਹਿਬ ਨੇ ਉੱਠ ਕੇ ਪ੍ਰਧਾਨ ਸਾਹਿਬ ਨੂੰ ‘ਜੀ ਆਇਆਂ ਕਹਿੰਦਿਆਂ ਸਕੂਲ ਦੀ ਪਿਛਲੇ ਸਾਲ ਦੀ ਰਿਪੋਰਟ ਪੜੀ ਤੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਸਰੋਤਿਆਂ ਨੂੰ ਜਾਣੂ ਕਰਾਇਆ । ਇਸ ਤੋਂ ਪਿੱਛੋਂ ਕੁੱਝ ਵਿਦਿਆਰਥੀਆਂ ਨੇ ਗੀਤ ਗਾਏ । ਇਕ ਦੋ ਵਿਦਿਆਰਥੀਆਂ ਨੇ ਮੋਨੋ-ਐਕਟਿੰਗ ਪੇਸ਼ ਕੀਤੀ । ਇਕ ਸਕਿੱਟ ਵੀ ਪੇਸ਼ ਕੀਤੀ ਗਈ । ਦਰਸ਼ਕਾਂ ਨੇ ਕਲਾਕਾਰਾਂ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ ।

ਇਸ ਪਿੱਛੋਂ ਸਾਡੇ ਵਾਈਸ ਪ੍ਰਿੰਸੀਪਲ ਸਾਹਿਬ, ਜੋ ਕਿ ਸਟੇਜ ਸਕੱਤਰ ਸਨ, ਨੇ ਉੱਠ ਕੇ ਪ੍ਰਧਾਨ ਜੀ ਨੂੰ ਇਨਾਮ ਵੰਡਣ ਦੀ ਬੇਨਤੀ ਕੀਤੀ । ਵਾਈਸ ਪ੍ਰਿੰਸੀਪਲ ਸਾਹਿਬ ਭਿੰਨ-ਭਿੰਨ ਵਿਸ਼ਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ, ਗਾਇਕਾਂ ਤੇ ਬੁਲਾਰਿਆਂ ਨੂੰ ਵਾਰੋ-ਵਾਰੀ ਬੁਲਾ ਰਹੇ। | ਸੰਨ । ਸਭ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਧਾਨ ਜੀ ਦੇ ਅਸ਼ੀਰਵਾਦ ਨਾਲ ‘ਇਨਾਮ ਪ੍ਰਾਪਤ ਕਰ ਰਹੇ ਸਨ । ਕੋਈ ਅੱਧਾ ਘੰਟਾ ਇਹ ਦਿਲਚਸਪ ਕਾਰਵਾਈ ਚਲਦੀ ਰਹੀ ।

ਇਸ ਪਿੱਛੋਂ ਪ੍ਰਧਾਨ ਜੀ ਨੇ ਆਪਣੇ ਭਾਸ਼ਨ ਵਿਚ ਸਕੂਲ ਦੇ ਅਧਿਆਪਕਾਂ ਦੇ ਕੰਮ ਦੀ ਪ੍ਰਸੰਸਾ ਕਰਦਿਆਂ ਹੋਇਆਂ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ, ਅਨੁਸ਼ਾਸਨ ਦੀ ਪਾਲਣਾ ਕਰਨ, ਸਮਾਜ ਸੇਵਾ ਦੀ ਭਾਵਨਾ ਰੱਖਣ ਅਤੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ।

ਪ੍ਰਧਾਨ ਜੀ ਦੇ ਭਾਸ਼ਨ ਤੋਂ ਮਗਰੋਂ ਪ੍ਰਿੰਸੀਪਲ ਸਾਹਿਬ ਨੇ ਪ੍ਰਧਾਨ ਜੀ ਤੇ ਬਾਹਰੋਂ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ । ਇਹ ਸੁਣ ਕੇ ਸਾਰੇ ਵਿਦਿਆਰਥੀ ਖ਼ੁਸ਼ੀ ਵਿਚ ਤਾੜੀਆਂ ਮਾਰਨ ਲੱਗ ਪਏ । ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ । | ਇਸ ਪਿੱਛੋਂ ਪ੍ਰਧਾਨ ਜੀ ਨਾਲ ਸਾਰੇ ਅਧਿਆਪਕਾਂ, ਮਹਿਮਾਨਾਂ ਤੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਚਾਹ ਪਾਰਟੀ ਵਿਚ ਹਿੱਸਾ ਲਿਆ । ਇਸ ਪ੍ਰਕਾਰ ਸਾਡੇ ਸਕੂਲ ਵਿਚ ਸਾਲਾਨਾ ਸਮਾਗਮ ਦਾ ਇਹ ਦਿਨ ਬੜਾ ਖ਼ੁਸ਼ੀਆਂ, ਚਾ ਤੇ ਉਤਸ਼ਾਹ ਭਰਿਆ ਸੀ ।

ਆਪ ਦਾ ਪਿਆਰਾ ਸਪੁੱਤਰ,
ਕੁਲਵਿੰਦਰ ਸਿੰਘ,

PSEB 8th Class Punjabi ਰਚਨਾ ਲੇਖ-ਰਚਨਾ

18. ਆਪਣੇ ਮਿੱਤਰ ਨੂੰ ਪੱਤਰ ਲਿਖ ਕੇ ਆਪਣੇ ਹੋਸਟਲ ਦੀ ਰੋਜ਼ਾਨਾ ਜ਼ਿੰਦਗੀ ਬਾਰੇ ਦੱਸੋ ।

ਕਮਰਾ ਨੰ: 221,
ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੋਸਟਲ,
…….. ਸ਼ਹਿਰ ।

ਪਿਆਰੇ ਹਰਿੰਦਰ,

ਤੈਨੂੰ ਪਤਾ ਹੈ ਕਿ ਅੱਠਵੀਂ ਦੀ ਪੜ੍ਹਾਈ ਲਈ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ, ਸਕੂਲ ਦੇ ਹੋਸਟਲ ਵਿਚ ਹੀ ਰਹਿ ਰਿਹਾ ਹੈ । ਇਸ ਹੋਸਟਲ ਵਿਚ 50 ਕੁ ਵਿਦਿਆਰਥੀ ਹੋਰ ਵੀ ਰਹਿੰਦੇ ਹਨ । ਇਕ-ਇਕ ਕਮਰੇ ਵਿਚ ਦੋ-ਦੋ ਮੁੰਡੇ ਰਹਿੰਦੇ ਹਨ ਪਰ ਉਨ੍ਹਾਂ ਲਈ ਬੈਂਡ, ਮੇਜ਼, ਕੁਰਸੀ, ਕੱਪੜਿਆਂ ਲਈ ਅਲਮਾਰੀ ਆਦਿ ਵੱਖ-ਵੱਖ ਹਨ । ਹਰ ਇਕ ਕਮਰੇ ਨਾਲ ਜੁੜਿਆ ਇਕ ਬਾਥਰੂਮ ਵੀ ਹੈ । ਇਹ ਹੋਸਟਲੋਂ ਸਵੇਰੇ 8 ਵਜੇ ਤੋਂ ਰਾਤ ਦੇ 7 ਵਜੇ ਤਕ ਖੁੱਲ੍ਹਾ ਰਹਿੰਦਾ ਹੈ ।

ਹੋਸਟਲ ਸਕੂਲ ਦੀ ਚਾਰ-ਦੀਵਾਰੀ ਦੇ ਅੰਦਰ ਹੀ ਹੋਣ ਕਰਕੇ ਵਿਦਿਆਰਥੀ ਆਮ ਕਰਕੇ ਸਕੂਲ . ਵਿਚ ਜਾਂ ਹੋਸਟਲ ਵਿਚ ਹੀ ਰਹਿੰਦੇ ਹਨ । ਜੇਕਰ ਕਿਸੇ ਨੇ ਬਾਹਰ ਜਾਣਾ ਹੋਵੇ ਤਾਂ ਉਹ ਕਿਸੇ ਹੋਰ ਮੁੰਡੇ ਨੂੰ ਨਾਲ ਲੈ ਕੇ ਹੋਸਟਲ ਵਾਰਡਨ ਦੀ ਆਗਿਆ ਨਾਲ ਕੇਵਲ ਦੋ ਘੰਟੇ ਹੀ ਬਾਹਰ ਜਾ ਸਕਦਾ ਹੈ । ਪਰ ਉਸਨੂੰ ਹਰ ਹਾਲਤ ਵਿਚ ਸ਼ਾਮ ਦੇ 7 ਵਜੇ ਤਕ ਵਾਪਸ ਹੋਸਟਲ ਵਿਚ ਆਉਣਾ ਪੈਂਦਾ ਹੈ ।

ਹੋਸਟਲ ਦੇ ਅੰਦਰ ਹੀ ਮੈਂਸ ਹੈ, ਜਿੱਥੇ ਸਾਡੇ ਸਾਰਿਆਂ ਲਈ ਰੋਟੀ ਤਿਆਰ ਹੁੰਦੀ ਹੈ ਤੇ ਅਸੀਂ ਸਵੇਰੇ 7 ਤੋਂ 8 ਵਜੇ ਦੇ ਵਿਚ ਨਾਸ਼ਤਾ ਖਾ ਲੈਂਦੇ ਹਨ । ਹੋਸਟਲ ਦਾ ਖਾਣਾ ਘਰ ਵਰਗਾ ਸੁਆਦ ਨਹੀਂ ਹੁੰਦਾ, ਪਰ ਕੀ ਕਰੀਏ ਜੋ ਮਿਲਦਾ ਹੈ ਖਾਣਾ ਪੈਂਦਾ ਹੈ । ਫਿਰ ਦੁਪਹਿਰੇ ਅਸੀਂ ਛੁੱਟੀ ਵੇਲੇ ਸਾਰੇ ਵਿਦਿਆਰਥੀ ਖਾਣਾ ਖਾਂਦੇ ਹਾਂ ਤੇ ਫਿਰ ਰਾਤ ਨੂੰ 7 ਤੋਂ 8 ਵਜੇ ਦੇ ਵਿਚਕਾਰ ।

ਕਈ ਵਿਦਿਆਰਥੀਆਂ ਟਿਊਸ਼ਨਾਂ ਵੀ ਪੜ੍ਹਦੇ ਹਨ ਤੇ ਅਧਿਆਪਕ ਉਨ੍ਹਾਂ ਨੂੰ ਹੋਸਟਲ ਦੇ ਅੰਦਰ ਹੀ ਸਕੂਲ ਦੇ ਕਿਸੇ ਕਮਰੇ ਵਿਚ ਬੈਠ ਕੇ ਪੜ੍ਹਾ ਦਿੰਦੇ ਹਨ | ਸਕੂਲ ਦੀ ਪੜ੍ਹਾਈ ਖ਼ਤਮ ਹੋਣ ਮਗਰੋਂ ਹੋਸਟਲ ਦੇ ਵਿਦਿਆਰਥੀ ਗਰਾਉਂਡਾਂ ਵਿਚ ਜਾ ਕੇ ਵੱਖ-ਵੱਖ ਖੇਡਾਂ ਵੀ ਖੇਡਦੇ ਹਨ ਤੇ ਕਈ ਸਵਿਮਿੰਗ ਪੂਲ ਵਿਚ ਜਾ ਕੇ ਕੋਚ ਦੀ ਨਿਗਰਾਨੀ ਹੇਠ ਤਾਰੀਆਂ ਵੀ ਲਾਉਂਦੇ ਹਨ । ਹੋਸਟਲ ਵਿਚ ਵਿਦਿਆਰਥੀਆਂ ਨੂੰ ਬੜੇ ਅਨੁਸ਼ਾਸਨ ਵਿਚ ਰੱਖਿਆ ਜਾਂਦਾ ਹੈ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦਿੱਤੀ ਜਾਂਦੀ ।

ਬੇਸ਼ੱਕ ਇੱਥੇ ਸਾਨੂੰ ਸਾਰੀਆਂ ਸਹੂਲਤਾਂ ਹਨ ਪਰੰਤੂ ਫਿਰ ਵੀ ਘਰ ਦੀ ਯਾਦ ਸਤਾਉਂਦੀ ਰਹਿੰਦੀ ਹੈ । ਅੱਜ ਮੇਰਾ ਮਨ ਜ਼ਰਾ ਉਦਾਸ ਸੀ ਤੇ ਮੇਰਾ ਦਿਲ ਕੀਤਾ ਕਿ ਤੇਰੇ ਨਾਲ ਕੁੱਝ ਵਿਚਾਰ ਸਾਂਝੇ ਕਰਾਂ ।

ਤੇਰਾ ਮਿੱਤਰ,
ਹਰਮਨਪ੍ਰੀਤ ।

PSEB 8th Class Punjabi ਰਚਨਾ ਲੇਖ-ਰਚਨਾ

19. ਆਪਣੀ ਸਹੇਲੀ/ਮਿੱਤਰ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਲਿਖੋ, ਜੋ ਤੁਸੀਂ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੀ ਹੈ ?

ਪਿੱਪਲਾਂ ਵਾਲਾ ।
27 ਜੂਨ, 20…….,

ਪਿਆਰੇ ਸੁਪ੍ਰੀਤ,

ਬੀਤੇ 24 ਜੂਨ ਨੂੰ ਸਾਡੇ ਸਕੂਲ ਤੋਂ ਇਤਿਹਾਸ ਦੇ ਅਧਿਆਪਕ ਸਾਹਿਬ ਦੀ ਅਗਵਾਈ ਹੇਠ 10 ਵਿਦਿਆਰਥੀਆਂ ਦਾ ਇਕ ਗਰੁੱਪ ਭਾਖੜਾ ਡੈਮ ਦੀ ਸੈਰ ਕਰਨ ਲਈ ਗਿਆ | ਅਸੀਂ ਇਕ ਸਕਾਰਪੀਓ ਗੱਡੀ ਕਿਰਾਏ ਉੱਤੇ ਲਈ ਤੇ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਪਹਾੜੀ ਸੜਕ ਉੱਪਰ ਪੈ ਗਏ ਤੇ ਦੋ ਕੁ ਘੰਟਿਆਂ ਵਿਚ ਨੰਗਲ ਪਾਰ ਕਰ ਗਏ । ਕੁੱਝ ਦੁਰ ਅੱਗੇ ਜਾ ਕੇ ਸਾਨੂੰ ਭਾਖੜਾ ਡੈਮ ਦੂਰੋਂ ਦਿਸਣ ਲੱਗ ਪਿਆ । ਅਖੀਰ ਅਸੀਂ ਹਰੇ-ਭਰੇ ਉਸ ਥਾਂ ਉੱਤੇ ਪਹੁੰਚ ਗਏ, ਜਿੱਥੇ ਸਤਲੁਜ ਦਰਿਆ ਉੱਤੇ ਇਹ ਬੰਨ੍ਹ ਬਣਿਆ ਹੋਇਆ ਹੈ । ਇੱਥੇ ਸਕਿਉਰਿਟੀ ਵਾਲਿਆਂ ਨੇ ਸਾਨੂੰ ਚੈੱਕ ਕੀਤਾ ਤੇ ਅੱਗੇ ਜਾਣ ਦਿੱਤਾ ।

ਡੈਮ ਦੇ ਉੱਤੇ ਪਹੁੰਚ ਕੇ ਅਧਿਆਪਕ ਜੀ ਨੇ ਸਾਨੂੰ ਦੱਸਣਾ ਸ਼ੁਰੂ ਕੀਤਾ ਕਿ ਇਹ ਏਸ਼ੀਆ ਦਾ ਸਭ ਤੋਂ ਉੱਚਾ ਬੰਨ੍ਹ ਹੈ ਤੇ ਭਾਰਤ ਵਿਚ ਬਣਿਆ ਇਹ ਇੰਨਾ ਪੱਕਾ ਬੰਨ੍ਹ ਹੈ ਕਿ ਇਸ ਉੱਪਰ ਭੂਚਾਲ, ਹੜ੍ਹ ਜਾਂ ਕਿਸੇ ਤੋੜ-ਫੋੜ ਦਾ ਅਸਰ ਨਹੀਂ ਹੋ ਸਕਦਾ । ਇਹ ਸਮੁੰਦਰ ਦੇ ਤਲ ਤੋਂ 225.55 ਮੀਟਰ ਉੱਚਾ ਹੈ । ਇਸਦੀ ਲੰਬਾਈ 518 ਮੀ: ਹੈ ਅਤੇ ਇਸ ਉੱਤੇ ਬਣੀ ਸੜਕ ਦੀ ਚੌੜਾਈ 304.84 ਮੀਟਰ ਹੈ । ਇਸਦੇ ਪਰਲੇ ਪਾਸੇ ਬਹੁਤ ਸਾਰੇ ਪਿੰਡਾਂ ਨੂੰ ਉਜਾੜ ਕੇ ਪਾਣੀ ਦੀ ਇਕ ਵੱਡੀ ਝੀਲ ਬਣਾਈ ਗਈ ਹੈ । ਜਿਸ ਵਿਚ 96210 ਲੱਖ ਕਿਊਬਿਕ ਮੀਟਰ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਤੇ ਇਸ ਝੀਲ ਦਾ ਨਾਂ ਗੋਬਿੰਦ ਸਾਗਰ ਹੈ | ਜੇਕਰ ਇਹ ਬੰਨ੍ਹ ਕਿਸੇ ਤਰ੍ਹਾਂ ਟੁੱਟ ਜਾਵੇ, ਤਾਂ ਇਹ ਚੰਡੀਗੜ੍ਹ, ਪੰਜਾਬ, ਹਰਿਆਣੇ ਤੇ . ਦਿੱਲੀ ਦੇ ਕੁੱਝ ਹਿੱਸੇ ਨੂੰ ਪੂਰੀ ਤਰ੍ਹਾਂ ਰੋੜ੍ਹ ਸਕਦਾ ਹੈ | ਸਾਡੇ ਅਧਿਆਪਕ ਜੀ ਜਦੋਂ ਇਹ ਦੱਸ ਰਹੇ ਸਨ ਤੇ ਵਿਸ਼ਾਲ ਝੀਲ ਵਲ ਦੇਖ ਕੇ ਸਾਡਾ ਮਨ ਹੈਰਾਨ ਹੋ ਰਿਹਾ ਸੀ ।

ਅਧਿਆਪਕ ਜੀ ਨੇ ਦੱਸਿਆ ਕਿ ਇਸ ਬੰਨ੍ਹ ਦਾ ਉਦਘਾਟਨ ਕਰਨ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸਨੂੰ ਭਾਰਤ ਦੇ ਪੁਨਰ-ਉਥਾਨ ਦਾ ਮੰਦਰ” ਕਿਹਾ ਸੀ ।

ਅਸੀਂ ਫਿਰ ਤੁਰ ਕੇ ਇਸ ਡੈਮ ਨੂੰ ਵੇਖ ਰਹੇ ਸਾਂ | ਬਹੁਤ ਸਾਰੇ ਹੋਰ ਯਾਤਰੀ ਵੀ ਉੱਥੇ ਆਏ ਹੋਏ ਸਨ । ਕਈ ਪਿਕਨਿਕ ਮਨਾ ਰਹੇ ਸਨ । ਕੁੱਝ ਕਿਸ਼ਤੀਆਂ ਵਿਚ ਸੈਰ ਵੀ ਕਰ ਰਹੇ ਸਨ ।

ਅਧਿਆਪਕ ਜੀ ਨੇ ਦੱਸਿਆ ਕਿ ਇਸਦਾ ਕੰਟਰੋਲ ਭਾਖੜਾ ਮੈਨਜਮੈਂਟ ਬੋਰਡ ਕੋਲ ਹੈ । ਇਸ ਬੰਨ ਨਾਲ ਦਰਿਆ ਦੇ ਪਾਣੀ ਨੂੰ ਰੋਕ ਕੇ ਮੈਦਾਨੀ ਤੇ ਰੇਗਸਤਾਨੀ ਇਲਾਕੇ ਨੂੰ ਸਿੰਜਣ ਲਈ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਹਨ ਤੇ ਟਰਬਾਈਨਾਂ ਚਲਾ ਕੇ ਬਿਜਲੀ ਪੈਦਾ ਕੀਤੀ ਗਈ ਹੈ, ਜਿਸ ਨਾਲ ਭਾਰਤ ਅੰਨ ਦੀ ਲੋੜ ਵਿਚ ਸ਼ੈ-ਨਿਰਭਰ ਹੋਇਆ ਹੈ ਤੇ ਬਿਜਲੀ ਨਾਲ ਸ਼ਹਿਰ ਤੇ ਪਿੰਡ ਜਗਮਗਾ ਉੱਠੇ ਹਨ ਤੇ ਉਦਯੋਗਾਂ ਨੂੰ ਖੂਬ ਹੁਲਾਰਾ ਮਿਲਿਆ ਹੈ । ਇਸ ਤਰ੍ਹਾਂ ਕੋਈ ਤਿੰਨ ਘੰਟੇ ਉੱਥੇ ਗੁਜ਼ਾਰਨ ਮਗਰੋਂ ਅਸੀਂ ਵਾਪਸ ਪਰਤ ਆਏ ।

ਤੇਰਾ ਮਿੱਤਰ,
ਹਰਨੇਕ ਸਿੰਘ

PSEB 8th Class Punjabi ਰਚਨਾ ਲੇਖ-ਰਚਨਾ

20. ਆਪਣੀ ਮਾਤਾ ਜੀ ਦੀ ਬਿਮਾਰੀ ਬਾਰੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖਦੇ ਹੋਏ, ਉਹਨਾਂ ਨੂੰ ਘਰ ਜਲਦੀ ਪਰਤ ਆਉਣ ਦੀ ਸਲਾਹ ਦਿਓ ।

ਪ੍ਰੀਖਿਆ ਭਵਨ,
ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ,
ਅੰਮ੍ਰਿਤਸਰ ।
ਨਵੰਬਰ, 12, 20…….

ਸਤਿਕਾਰਯੋਗ ਪਿਤਾ ਜੀ,

ਆਦਰ ਭਰੀ ਨਮਸਕਾਰ ।

ਮੈਂ ਆਪ ਨੂੰ ਇਕ ਚਿੱਠੀ ਪਹਿਲਾਂ ਵੀ ਲਿਖ ਚੁੱਕਾ ਹਾਂ, ਪਰ ਆਪ ਵਲੋਂ ਉਸ ਦਾ ਕੋਈ ਉੱਤਰ ਨਹੀਂ ਆਇਆ । ਮੈਂ ਅੱਜ ਤੁਹਾਡੀ ਚਿੱਠੀ ਉਡੀਕੇ ਬਿਨਾਂ ਹੀ ਆਪ ਨੂੰ ਇਕ ਹੋਰ ਚਿੱਠੀ ਲਿਖ ਰਿਹਾ ਹਾਂ । ਸਮਾਚਾਰ ਇਹ ਹੈ ਕਿ ਮਾਤਾ ਜੀ ਨੂੰ ਪਹਿਲੀ ਨਵੰਬਰ ਤੋਂ ਤੇਜ਼ ਬੁਖ਼ਾਰ ਚੜਿਆ ਹੋਇਆ ਹੈ ਤੇ ਅੱਜ 10 ਦਿਨ ਬੀਤ ਜਾਣ ‘ਤੇ ਵੀ ਕੋਈ ਫ਼ਰਕ ਨਹੀਂ ਪਿਆ | ਸਵੇਰ ਵੇਲੇ ਬੁਖ਼ਾਰ ਜ਼ਰਾ ਘੱਟ ਹੁੰਦਾ ਹੈ, ਪਰ ਸ਼ਾਮ ਵੇਲੇ 104.5° ਤਕ ਪੁੱਜ ਜਾਂਦਾ ਹੈ । ਡਾ: ਅਮਰਜੀਤ ਸਿੰਘ ਉਹਨਾਂ ਦਾ ਇਲਾਜ ਕਰ ਰਹੇਂ ਹਨ । ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਮਾਤਾ ਜੀ ਨੂੰ ਮਿਆਦੀ ਬੁਖ਼ਾਰ ਹੋ ਗਿਆ ਹੈ ਤੇ ਇਹ ਪੂਰੇ ਦੋ ਜਾਂ ਤਿੰਨ ਹਫਤਿਆਂ ਪਿੱਛੋਂ ਉਤਰੇਗਾ ਉਹਨਾਂ ਨੇ ਮਾਤਾ ਜੀ ਦਾ ਮੰਜੇ ਤੋਂ ਉੱਠਣਾ ਬੰਦ ਕਰ ਦਿੱਤਾ ਹੈ । ਉਹਨਾਂ ਨੂੰ ਖਾਣ ਲਈ ਕੇਵਲ ਤਰਲ ਚੀਜ਼ਾਂ, ਮੁਸੱਮੀਆਂ ਦਾ ਰਸ ਤੇ ਦੁੱਧ-ਚਾਹ ਆਦਿ ਹੀ ਦਿੱਤੇ ਜਾ ਰਹੇ ਹਨ | ਡਾਕਟਰ ਸਾਹਿਬ ਹਰ ਰੋਜ਼ ਘਰ ਆ ਕੇ ਉਹਨਾਂ ਨੂੰ ਵੇਖ ਜਾਂਦੇ ਹਨ ।

ਦੂਜੀ ਗੱਲ ਇਹ ਹੈ ਕਿ ਮੇਰਾ ਅਤੇ ਭੈਣ ਸੰਗੀਤਾ ਦਾ ਇਮਤਿਹਾਨ ਸਿਰ ‘ਤੇ ਆ ਗਿਆ ਹੈ । ਸਾਡੀ ਦੋਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਸਕੂਲ ਵਿਚ ਛੁੱਟੀ ਤੋਂ ਮਗਰੋਂ ਇਕ-ਇਕ ਘੰਟਾ ਅੰਗਰੇਜ਼ੀ ਅਤੇ ਹਿਸਾਬ ਦੀਆਂ ਕਲਾਸਾਂ ਲਗਦੀਆਂ ਹਨ, ਜਿਨ੍ਹਾਂ ਵਿਚ ਮੈਂ ਮਾਤਾ ਜੀ ਦੀ ਬਿਮਾਰੀ ਕਾਰਨ ਨਹੀਂ ਜਾ ਸਕਦਾ ਸੰਗੀਤਾ ਨੂੰ ਸਾਰਾ ਦਿਨ ਘਰ ਰਹਿਣਾ ਪੈਂਦਾ ਹੈ ਉਹ ਉਸ ਦਿਨ ਦੀ ਸਕੂਲ ਨਹੀਂ ਜਾ ਸਕੀ । ਉਸ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ । ਉਸ ਨੇ ਵੀ ਐਤਕੀਂ ਬੋਰਡ ਦਾ ਇਮਤਿਹਾਨ ਦੇਣਾ ਹੈ । ਮਾਤਾ ਜੀ ਮੈਨੂੰ ਵਾਰ-ਵਾਰ ਕਹਿ ਰਹੇ ਹਨ ਕਿ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕਿ ਉਹ ਛੁੱਟੀ ਲੈ ਕੇ ਘਰ ਆ ਜਾਣ |ਸਾਡੀ ਦੋਹਾਂ ਭੈਣ-ਭਰਾ ਦੀ ਵੀ ਇਹੋ ਇੱਛਾ ਹੈ । ਸੋ ਤੁਸੀਂ ਇਹ ਚਿੱਠੀ ਪੜਦੇ ਸਾਰ ਛੁੱਟੀ ਲੈ ਕੇ ਦੋ-ਤਿੰਨ ਦਿਨਾਂ ਵਿਚ ਘਰ ਪੁੱਜ ਜਾਵੋ । ਮਾਤਾ ਜੀ ਅਤੇ ਸੰਗੀਤਾ ਵਲੋਂ ਆਪ ਜੀ ਨੂੰ ਨਮਸਕਾਰ !

ਆਪ ਦਾ ਸਪੁੱਤਰ,
ਕੁਲਦੀਪ ਕੁਮਾਰ

ਟਿਕਟ
ਸ੍ਰੀ ਸੁਰਿੰਦਰ ਕੁਮਾਰ,
6210, ਸੈਕਟਰ 18 ਏ,
ਚੰਡੀਗੜ੍ਹ ॥

PSEB 8th Class Punjabi ਰਚਨਾ ਲੇਖ-ਰਚਨਾ

21. ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿਚ ਗਣਤੰਤਰ ਦਿਵਸ ਮਨਾਏ ਜਾਣ ਸੰਬੰਧੀ ਇਕ ਚਿੱਠੀ ਲਿਖੋ ।

……….ਸਕੂਲ,
ਹੁਸ਼ਿਆਰਪੁਰ ।
28 ਜਨਵਰੀ, 20….

ਪਿਆਰੀ ਹਰਪ੍ਰੀਤ,

ਪਰਸੋਂ ਛੱਬੀ ਜਨਵਰੀ ਦਾ ਦਿਨ ਸੀ । ਤੈਨੂੰ ਪਤਾ ਹੀ ਹੈ ਇਸ ਦਿਨ 1950 ਵਿਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਦੇਸ਼ ਭਰ ਵਿਚ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਕੂਲ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸਵੇਰੇ ਸਾਢੇ 8 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸਦੇ ਨਾਲ ਹੀ ਰਾਸ਼ਟਰੀ ਗੀਤ ‘ਜਨ ਗਨ ਮਨ……’ ਗਾਇਆ ਗਿਆ, ਜਿਸ ਵਿਚ ਸਾਰਿਆਂ ਨੇ ਸਾਵਧਾਨ ਖੜ੍ਹੇ ਹੋ ਕੇ ਭਾਗ ਲਿਆ ।

ਇਸ ਪਿੱਛੋਂ ਸਾਰੇ ਅਧਿਆਪਕ ਮੁੱਖ ਮਹਿਮਾਨਾਂ ਸਮੇਤ ਕੁਰਸੀਆਂ ਉੱਤੇ ਬੈਠ ਗਏ ਤੇ ਵਿਦਿਆਰਥੀ ਸਾਹਮਣੇ ਦਰੀਆਂ ਉੱਪਰ । ਦੇਸ਼ ਦੀ ਗਣਤੰਤਰਤਾ ਦਿਵਸ ਤੇ ਅਜ਼ਾਦੀ ਦੇ ਇਤਿਹਾਸ ਸੰਬੰਧੀ ਕੁੱਝ ਭਾਸ਼ਨਾਂ ਤੋਂ ਇਲਾਵਾ ਦੇਸ਼ ਦੀ ਤਰੱਕੀ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ । ਕੁੱਝ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ । ਕੁੜੀਆਂ ਨੇ ਗਿੱਧਾ ਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ । ਇਸ ਸਮੇਂ ਵੱਖ-ਵੱਖ ਵਿਸ਼ਿਆਂ, ਖੇਡਾਂ ਤੇ ਮੁਕਾਬਲਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ । ਅੰਤ ਵਿਚ । ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ।

ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਲੱਡੂ ਵੰਡੇ ਗਏ । ਇਸ ਪ੍ਰਕਾਰ ਸਾਡੇ ਸਕੂਲ ਵਿਚ ਵਿਦਿਆਰਥੀਆਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ ਗਈ ।

ਤੇਰੀ ਸਹੇਲੀ,
ਅੰਮ੍ਰਿਤਪਾਲ ॥

PSEB 8th Class Punjabi ਰਚਨਾ ਲੇਖ-ਰਚਨਾ

22. ਆਪਣੇ ਮਿੱਤਰ/ਸਹੇਲੀ ਨੂੰ ਪ੍ਰੀਤੀ-ਭੋਜਨ ਲਈ ਸੱਦਾ-ਪੱਤਰ ਭੇਜੋ ।

1212 ਸੈਕਟਰ 22 C,
ਚੰਡੀਗੜ੍ਹ ।
27 ਦਸੰਬਰ, 20 …..

ਪਿਆਰੇ ਗੁਰਪ੍ਰੀਤ,

ਸਤਿ ਸ੍ਰੀ ਅਕਾਲੇ ।

ਬੇਨਤੀ ਹੈ ਕਿ ਅਸੀਂ ਆਪਣੇ ਘਰ ਵਿਚ ਛੋਟੇ ਭਰਾ ਸੁਰਿੰਦਰ ਦੇ ਪੰਜਵੇਂ ਜਨਮ-ਦਿਨ ਦੀ ਖੁਸ਼ੀ ਵਿਚ 27 ਦਸੰਬਰ ਨੂੰ ਅਖੰਡ ਪਾਠ ਰੱਖਣਾ ਹੈ, ਜਿਸ ਦਾ ਭੋਗ 29 ਦਸੰਬਰ ਦਿਨ ਐਤਵਾਰ ਸਵੇਰੇ 11 ਵਜੇ ਪਵੇਗਾ । ਭੋਗ ਉਪਰੰਤ ਪ੍ਰੀਤੀ-ਭੋਜਨ ਹੋਵੇਗਾ ।

ਅਜਿਹੇ ਮੌਕੇ ਆਪ ਜਿਹੇ ਮਿੱਤਰਾਂ ਦੀ ਹਾਜ਼ਰੀ ਨਾਲ ਹੀ ਸੋਭਦੇ ਹਨ । ਇਸ ਲਈ ਆਪ ਆਪਣੇ ਮਾਤਾ-ਪਿਤਾ ਸਹਿਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ।

ਧੰਨਵਾਦ ਸਹਿਤ ।

ਤੇਰਾ ਮਿੱਤਰ,
ਗੁਰਬੀਰ ਸਿੰਘ ॥

ਟਿਕਟ
ਗੁਰਪ੍ਰੀਤ ਸਿੰਘ,
811, ਸੈਕਟਰ 21A,
ਚੰਡੀਗੜ੍ਹ ।

PSEB 8th Class Punjabi ਰਚਨਾ ਲੇਖ-ਰਚਨਾ

23. ਆਪਣੀ ਸਹੇਲੀ/ਮਿੱਤਰ ਨੂੰ ਆਪਣੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਆਪਣੇ ਸਕੂਲ ਵਿਚ ਦਾਖ਼ਲ ਹੋਣ ਲਈ ਪ੍ਰੇਰਿਤ ਕਰੋ ।

2828, ਮਾਡਲ ਟਾਊਨ,
ਲੁਧਿਆਣਾ ।
2 ਅਪਰੈਲ 20 …..

ਪਿਆਰੇ ਗੁਰਜੀਤ,

ਮਿੱਠੀਆਂ ਯਾਦਾਂ,

ਅੱਜ ਹੀ ਮਾਤਾ ਜੀ ਦੀ ਚਿੱਠੀ ਤੋਂ ਪਤਾ ਲੱਗਾ ਕਿ ਤੂੰ ਸੱਤਵੀਂ ਜਮਾਤ ਵਿਚੋਂ ਚੰਗਾ ਡ ਲੈ ਕੇ ਪਾਸ ਹੋ ਗਿਆ ਹੈ। ਅੱਗੋਂ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਪਿੰਡ ਵਾਲਾ ਸਕੂਲ ਛੱਡ ਕੇ ਸ਼ਹਿਰ ਵਿਚ ਮੇਰੇ ਵਾਲੇ ਸਕੂਲ ਵਿਚ ਦਾਖ਼ਲ ਹੋ ਜਾਹ । ਇਸ ਨਾਲ ਇਕ ਤਾਂ ਆਪਾਂ ਦੋਵੇਂ ਦੋਸਤ +2 ਤਕ ਇੱਕੋ ਸਕੂਲ ਵਿੱਚ ਇਕੱਠੇ ਪੜ ਸਕਾਂਗੇ । ਦੂਜਾ ਇੱਥੋਂ ਦਾ ਸਟਾਫ਼ ਤੇਰੇ ਪਿੰਡ ਦੇ ਸਰਕਾਰੀ ਸਕੂਲ ਨਾਲੋਂ ਬਹੁਤ ਮਿਹਨਤੀ ਤੇ ਤਜ਼ਰਬੇਕਾਰ ਹੈ । ਇੱਥੇ ਪੜ੍ਹਾਈ ਬਹੁਤ ਚੰਗੀ ਹੈ । ਜਿਹੜਾ ਤੂੰ ਕਹਿੰਦਾ ਹੈਂ ਕਿ ਤੂੰ ਅੰਗਰੇਜ਼ੀ ਵਿਚ ਕਮਜ਼ੋਰ ਹੈਂ, ਤੇਰੀ ਇਹ ਸਾਰੀ ਕਮਜ਼ੋਰੀ ਦੋ-ਤਿੰਨ ਮਹੀਨਿਆਂ ਵਿਚ ਦੂਰ ਹੋ ਜਾਵੇਗੀ । ਇੱਥੇ ਹਿਸਾਬ, ਸਮਾਜਿਕ ਵਿਗਿਆਨ ਅਤੇ ਸਧਾਰਨ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਵੀ ਬਹੁਤ ਸਿਆਣੇ ਹਨ । ਉਨ੍ਹਾਂ ਦੀ ਪੜ੍ਹਾਈ ਹਰ ਇਕ ਚੀਜ਼ ਫਟਾਫਟ ਸਮਝ ਆ ਜਾਂਦੀ ਹੈ । ਇੱਥੇ ਲਾਏਬਰੇਰੀ ਤੇ ਭਿੰਨ-ਭਿੰਨ ਪ੍ਰਕਾਰ ਦੇ ਖੇਡ-ਮੈਦਾਨਾਂ ਤੇ ਖੇਡ ਸਿਖਲਾਈ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ । ਇੱਥੇ ਸਵੀਮਿੰਗ ਪੂਲ ਵੀ ਹੈ, ਜਿੱਥੇ ਅਸੀਂ ਤੈਰਨਾ ਸਿਖਾਂਗੇ ਤੇ ਇਸ ਸੰਬੰਧੀ ਮੁਕਾਬਲਿਆਂ ਵਿੱਚ ਭਾਗ ਲਵਾਂਗੇ । ਮੇਰਾ ਖ਼ਿਆਲ ਹੈ ਕਿ ਇੱਥੇ ਆ ਕੇ ਤੇਰਾ ਦਿਲ ਬਹੁਤ ਲੱਗੇਗਾ ਤੇ ਪੜ੍ਹਾਈ ਵਿਚ ਹੀ ਤੇਰੀ ਹਰ ਪਾਸਿਉਂ ਤਰੱਕੀ ਹੋਵੇਗੀ ।

ਇਸ ਸੰਬੰਧੀ ਮੈਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਹੈ । ਉਨ੍ਹਾਂ ਕਿਹਾ ਹੈ ਕਿ ਜੇਕਰ ਤੇਰਾ ਹੋਸਟਲ ਵਿਚ ਰਹਿਣ ਦਾ ਪ੍ਰਬੰਧ ਨਾ ਹੋਵੇ, ਤਾਂ ਤੂੰ ਸਾਡੇ ਘਰ ਹੀ ਰਹਿ ਕੇ ਆਪਣੀ ਪੜ੍ਹਾਈ ਕਰ ਸਕਦਾ ਹੈਂ । ਮੇਰਾ ਖ਼ਿਆਲ ਹੈ ਕਿ ਤੈਨੂੰ ਮੇਰੀ ਸਲਾਹ ਪਸੰਦ ਆਈ ਹੋਵੇਗੀ ਤੇ ਤੂੰ ਆਪਣੇ ਘਰ ਸਲਾਹ ਬਣਾ ਕੇ ਮੈਨੂੰ ਇਸ ਸੰਬੰਧੀ ਜਲਦੀ ਪਤਾ ਦੇਵੇਂਗਾ । ਜਲਦੀ ਉੱਤਰ ਦੀ ਉਡੀਕ ਵਿੱਚ ।

ਤੇਰਾ ਮਿੱਤਰ,
ਹਰਮੀਤ ।

ਪਤਾ
ਗੁਰਜੀਤ ਸਿੰਘ
ਪੁੱਤਰ ਕਰਮਜੀਤ ਸਿੰਘ
ਪਿੰਡ ਤੇ ਡਾ: ਮੁੰਡੀਆਂ,
ਜ਼ਿਲ੍ਹਾ ਹੁਸ਼ਿਆਰਪੁਰ ।

PSEB 8th Class Punjabi ਰਚਨਾ ਲੇਖ-ਰਚਨਾ

(ਅ) ਬੇਨਤੀ-ਪੱਤਰ

24. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,
…………. ਸਕੂਲ,
ਪਿੰਡ ………….,
ਜ਼ਿਲਾ………… ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ : ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ । ਕਿਰਪਾ ਕਰ ਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰੀ,
…………. ਸਿੰਘ,
ਰੋਲ ਨੰ: ……

ਮਿਤੀ : 23 ਜਨਵਰੀ, 20………

PSEB 8th Class Punjabi ਰਚਨਾ ਲੇਖ-ਰਚਨਾ

25. ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,
ਪਬਲਿਕ ਹਾਈ ਸਕੂਲ,
ਨਸਰਾਲਾ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ । ਡਾਕਟਰ ਨੇ ਮੈਨੂੰ ਦੋ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ । ਕਿਰਪਾ ਕਰ ਕੇ ਮੈਨੂੰ 12 ਅਤੇ 13 ਜਨਵਰੀ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰੀ,
ਰਣਜੀਤ ਸਿੰਘ,
ਰੋਲ ਨੰ: 48.

ਮਿਤੀ : 12 ਜਨਵਰੀ, 20……..

PSEB 8th Class Punjabi ਰਚਨਾ ਲੇਖ-ਰਚਨਾ

26. ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਆਪਣੀ ਗ਼ਰੀਬੀ ਦੀ ਹਾਲਤ ਦੱਸ ਕੇ ਫ਼ੀਸ ਮੁਆਫ਼ ਕਰਾਉਣ ਲਈ ਅਰਜ਼ੀ ਲਿਖੋ ।

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਸੈਕਟਰ ਨੰਬਰ 1, ਤਲਵਾੜਾ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦਾ ਹਾਂ । ਮੇਰੇ ਪਿਤਾ ਜੀ ਇਕ ਪ੍ਰਾਈਵੇਟ ਫ਼ੈਕਟਰੀ ਵਿਚ ਚਪੜਾਸੀ ਹਨ । ਉਨ੍ਹਾਂ ਦੀ ਤਨਖ਼ਾਹ ਬਹੁਤ ਘੱਟ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ । ਮੇਰੇ ਚਾਰ ਛੋਟੇ ਭੈਣ-ਭਰਾ ਹੋਰ ਵੀ ਪੜ੍ਹਦੇ ਹਨ । ਇਸ ਲਈ ਕਿਰਪਾ ਕਰ ਕੇ ਆਪ ਮੇਰੀ ਫ਼ੀਸ ਮੁਆਫ਼ ਕਰ ਦਿਓ । ਮੈਂ ਆਪ ਜੀ ਦੀ ਇਸ ਮਿਹਰਬਾਨੀ ਦਾ ਬਹੁਤ ਰਿਣੀ ਹੋਵਾਂਗਾ ।

ਧੰਨਵਾਦ ਸਹਿਤ ।

ਆਪ ਦਾ ਆਗਿਆਕਾਰੀ,
ਰੋਲ ਨੰ: 87,
ਅੱਠਵੀਂ ਏ ।

ਮਿਤੀ : 16 ਅਪਰੈਲ, 20……

PSEB 8th Class Punjabi ਰਚਨਾ ਲੇਖ-ਰਚਨਾ

27.ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਆਪਣੇ ਵੱਡੇ ਭਰਾ ਦੇ ਵਿਆਹ ਉੱਤੇ ਇਕ ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਸਰਕਾਰੀ ਹਾਈ ਸਕੂਲ,
ਧਰਮਪੁਰ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ ਇਸ ਮਹੀਨੇ ਦੀ 22 ਤਾਰੀਖ਼ ਨੂੰ ਹੋਣਾ ਨਿਯਤ ਹੋਇਆ ਹੈ । ਮੇਰੇ ਪਿਤਾ ਜੀ, ਜੋ ਕਿ ਮੁੰਬਈ ਵਿਚ ਰਹਿੰਦੇ ਹਨ, ਕਿਸੇ ਕਾਰਨ ਅਜੇ ਤਕ ਘਰ ਨਹੀਂ ਪਹੁੰਚ ਸਕੇ ।ਵਿਆਹ ਵਿਚ ਕੇਵਲ ਪੰਜ ਦਿਨ ਹੀ ਰਹਿ ਗਏ ਹਨ । ਇਸ ਸਮੇਂ ਮੇਰੇ ਘਰ ਵਾਲੇ ਚਾਹੁੰਦੇ ਹਨ ਕਿ ਮੈਂ ਵਿਆਹ ਦੀ ਤਿਆਰੀ ਵਿਚ ਉਨ੍ਹਾਂ ਦਾ ਹੱਥ ਵਟਾਵਾਂ ਇਸ ਕਰਕੇ ਮੈਨੂੰ 17 ਜਨਵਰੀ ਤੋਂ ਲੈ ਕੇ 23 ਜਨਵਰੀ ਤਕ ਛੁੱਟੀਆਂ ਦਿੱਤੀਆਂ ਜਾਣ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰੀ,
ਰੋਲ ਨੰ: 44,
ਅੱਠਵੀਂ ਏ ।

ਮਿਤੀ : 16 ਜਨਵਰੀ, 20……

PSEB 8th Class Punjabi ਰਚਨਾ ਲੇਖ-ਰਚਨਾ

28. ਤੁਸੀਂ ਸਰਕਾਰੀ ਐਲੀਮੈਂਟਰੀ ਸਕੂਲ, ਕਿਸ਼ਨਗੜ੍ਹ, ਜ਼ਿਲ੍ਹਾ ਜਲੰਧਰ ਵਿਚ ਪੜ੍ਹਦੇ ਹੋ । ਤੁਹਾਡੇ ਪਿਤਾ ਜੀ ਦੀ ਬਦਲੀ ਲੁਧਿਆਣਾ ਵਿਚ ਹੋ ਗਈ ਹੈ । ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜਾਂ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਪਿੰਸੀਪਲ ਸਾਹਿਬਾ,
ਸਰਕਾਰੀ ਐਲੀਮੈਂਟਰੀ ਸਕੂਲ,
ਕਿਸ਼ਨਗੜ੍ਹ,
ਜ਼ਿਲ੍ਹਾ ਜਲੰਧਰ ।

ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦੀ ਹਾਂ । ਮੇਰੇ ਪਿਤਾ ਜੀ ਇੱਥੇ ਪੀ. ਡਬਲਯੂ. ਡੀ. ਵਿਚ ਨੌਕਰੀ ਕਰਦੇ ਸਨ, ਪਰ ਉਨ੍ਹਾਂ ਦੀ ਅਚਾਨਕ ਦੋਰਾਹਾ, ਜ਼ਿਲ੍ਹਾ ਲੁਧਿਆਣਾ ਦੀ ਬਦਲੀ ਹੋ ਗਈ ਹੈ, ਜਿਸ ਕਰਕੇ ਮੇਰਾ ਉਨ੍ਹਾਂ ਦੇ ਨਾਲ ਜਾਣਾ ਜ਼ਰੂਰੀ ਹੋ ਗਿਆ ਹੈ । ਇਸ ਕਰਕੇ ਮੇਰਾ ਆਪ ਦੇ ਸਕੂਲ ਵਿਚ ਪੜ੍ਹਾਈ ਜਾਰੀ ਰੱਖਣਾ ਮੁਸ਼ਕਿਲ ਹੈ ।

ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ, ਤਾਂ ਜੋ ਮੈਂ ਲੁਧਿਆਣੇ ਜਾ ਕੇ ਆਪਣੀ ਪੜ੍ਹਾਈ ਬੇ-ਫ਼ਿਕਰ ਹੋ ਕੇ ਸ਼ੁਰੂ ਕਰ ਸਕਾਂ । ਮੈਂ ਆਪ ਦੀ ਬਹੁਤ ਧੰਨਵਾਦੀ ਹੋਵਾਂਗੀ ।

ਆਪ ਦੀ ਆਗਿਆਕਾਰੀ,
ਰੋਲ ਨੰ: 234,
ਅੱਠਵੀਂ ਬੀ ।

ਮਿਤੀ : 26 ਨਵੰਬਰ, 20…..

PSEB 8th Class Punjabi ਰਚਨਾ ਲੇਖ-ਰਚਨਾ

29. ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ) ਨੂੰ ਚਰਿੱਤਰ ਸਰਟੀਫ਼ਿਕੇਟ (ਪ੍ਰਮਾਣਪੱਤਰ) ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਦੀਨਾ ਨਗਰ,
ਜ਼ਿਲ੍ਹਾ ਗੁਰਦਾਸਪੁਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਇਕ ਸਰਕਾਰੀ ਦਫ਼ਤਰ ਵਿਚ ਚਪੜਾਸੀ ਭਰਤੀ ਹੋਣ ਲਈ ਬੇਨਤੀ-ਪੱਤਰ ਭੇਜਣਾ ਹੈ ਅਤੇ ਉਸ ਦੇ ਨਾਲ ਅੱਠਵੀਂ ਦੇ ਸਰਟੀਫ਼ਿਕੇਟ ਦੇ ਨਾਲ ਸਕੂਲ ਦਾ ਚਰਿੱਤਰ ਸਰਟੀਫ਼ਿਕੇਟ ਵੀ ਨੱਥੀ ਕਰਨਾ ਹੈ । ਮੈਂ ਆਪ ਦੇ ਸਕੂਲ ਵਿਚੋਂ ਅਪਰੈਲ, 20….. ਵਿਚ ਅੱਠਵੀਂ ਪਾਸ ਕੀਤੀ ਸੀ । ਕਿਰਪਾ ਕਰ ਕੇ ਆਪ ਮੈਨੂੰ ਮੇਰਾ ਚਰਿੱਤਰ-ਸਰਟੀਫ਼ਿਕੇਟ ਪ੍ਰਮਾਣ-ਪੱਤਰ) ਦੇ ਦੇਵੋ 1 ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰੀ,
ਗੁਰਮੀਤ ਸਿੰਘ,
ਸਪੁੱਤਰ ਸ: ਜਗਤ ਸਿੰਘ,
…….. ਮੁਹੱਲਾ,
ਦੀਨਾਨਗਰ ।

ਮਿਤੀ : 18 ਦਸੰਬਰ, 20…..

PSEB 8th Class Punjabi ਰਚਨਾ ਲੇਖ-ਰਚਨਾ

30. ਤੁਸੀਂ ਖ਼ਾਲਸਾ ਹਾਈ ਸਕੂਲ ਅਭੈਪੁਰ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੇ ਹੋ । ਸਕੂਲ ਤੋਂ ਦਸ ਦਿਨ ਲਗਾਤਾਰ ਗੈਰਹਾਜ਼ਰ ਰਹਿਣ ਕਰਕੇ ਤੁਹਾਡਾ ਨਾਂ ਸਕੂਲ ਦੀ ਸ਼੍ਰੇਣੀ ਵਿਚੋਂ ਕੱਟ ਦਿੱਤਾ ਗਿਆ ਹੈ । ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣਾ ਨਾਂ ਦੁਬਾਰਾ ਦਾਖ਼ਲਾ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
……… ਖ਼ਾਲਸਾ ਹਾਈ ਸਕੂਲ,
……… ਅਭੈਪੂਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਪਿਛਲੇ ਦਿਨੀਂ 9 ਅਗਸਤ ਤੋਂ 17 ਅਗਸਤ, 20….. ਤਕ ਮਲੇਰੀਏ ਨਾਲ ਬਿਮਾਰ ਪਿਆ ਰਿਹਾ ਹਾਂ । ਮੇਰੇ ਪਿੰਡ ਤੋਂ ਕੋਈ ਹੋਰ ਮੁੰਡਾ ਸਕੂਲ ਨਹੀਂ ਆਉਂਦਾ । ਘਰ ਵਿਚ ਮੇਰੇ ਕੋਲ ਮੇਰੇ ਬਜ਼ੁਰਗ ਦਾਦੀ ਜੀ ਦੇ ਸਿਵਾ ਹੋਰ ਕੋਈ ਨਹੀਂ । ਇਨ੍ਹਾਂ ਕਾਰਨਾਂ ਕਰਕੇ ਮੈਂ ਸਕੂਲ ਛੁੱਟੀ ਲਈ ਬੇਨਤੀ-ਪੱਤਰ ਨਾ ਭੇਜ ਸਕਿਆ, ਜਿਸ ਕਰਕੇ ਸਾਡੀ ਕਲਾਸ ਦੇ ਇੰਚਾਰਜ ਅਧਿਆਪਕ ਸਾਹਿਬ ਨੇ ਮੇਰਾ ਨਾਂ ਰਾਜਿਸਟਰ ਵਿਚੋਂ ਕੱਟ ਦਿੱਤਾ ਹੈ । ਮੈਂ ਇਸ ਚਿੱਠੀ ਦੇ ਨਾਲ ਡਾਕਟਰ ਸਾਹਿਬ ਵਲੋਂ ਜਾਰੀ ਕੀਤਾ ਡਾਕਟਰੀ-ਸਰਟੀਫ਼ਿਕੇਟ ਵੀ ਨੱਥੀ ਕਰ ਰਿਹਾ ਹਾਂ । ਕਿਰਪਾ ਕਰ ਕੇ ਮੈਨੂੰ ਬਿਨਾਂ ਕਿਸੇ ਫ਼ੀਸ ਜਾਂ ਜੁਰਮਾਨੇ ਤੋਂ ਮੁੜ ਦਾਖ਼ਲਾ ਦੇ ਦਿੱਤਾ ਜਾਵੇ ।

ਧੰਨਵਾਦ ਸਹਿਤ ।

ਆਪ ਦਾ ਆਗਿਆਕਾਰੀ,
ਰੋਲ ਨੰ: …….
ਅੱਠਵੀਂ ਏ ।

ਮਿਤੀ : 2 ਸਤੰਬਰ, 20……

PSEB 8th Class Punjabi ਰਚਨਾ ਲੇਖ-ਰਚਨਾ

31. ਸਕੂਲ ਮੁਖੀ ਨੂੰ ਐੱਨ. ਸੀ. ਸੀ., ਸਕਾਊਟ ਜਾਂ ਗਰਲ ਗਾਈਡ ਟੀਮ ਵਿਚ ਸ਼ਾਮਲ ਕਰਨ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਬੁਲੋਵਾਲ ।

ਸੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਸਕੂਲ ਦੀ ਐੱਨ. ਸੀ. ਸੀ./ਸਕਾਊਟ ਟੀਮ।ਗਰਲ ਗਾਈਡ ਟੀਮ ਵਿਚ ਸ਼ਾਮਲ ਹੋਣਾ ਚਾਹੁੰਦਾ/ਚਾਹੁੰਦੀ ਹਾਂ । ਕਿਰਪਾ ਕਰਕੇ ਮੈਨੂੰ ਇਸ ਸੰਬੰਧੀ ਆਗਿਆ ਦਿੱਤੀ ਜਾਵੇ, ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾਂ/ਹੋਵਾਂਗੀ ।

ਆਪ ਦਾ/ਆਪ ਦੀ ਆਗਿਆਕਾਰ,
ਉ. ਅ.ਬ.

ਮਿਤੀ : 18 ਸਤੰਬਰ, 20 ……

PSEB 8th Class Punjabi ਰਚਨਾ ਲੇਖ-ਰਚਨਾ

32. ਤੁਸੀਂ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਦੇ ਰਹਿਣ ਵਾਲੇ ਹੋ । ਤੁਹਾਡੇ ਮੁਹੱਲੇ ਦਾ ਡਾਕੀਆ ਡਾਕ ਦੀ ਵੰਡ ਠੀਕ ਢੰਗ ਨਾਲ ਨਹੀਂ ਕਰਦਾ ।ਇਸ ਸੰਬੰਧ ਵਿਚ ਪੋਸਟ ਮਾਸਟਰ ਸਾਹਿਬ ਨੂੰ ਡਾਕੀਏ ਦੀ ਲਾਪਰਵਾਹੀ ਵਿਰੁੱਧ ਸ਼ਿਕਾਇਤ ਕਰੋ ।

27, ਗੁਰੂ ਤੇਗ ਬਹਾਦਰ ਨਗਰ,
ਅੰਮ੍ਰਿਤਸਰ ।
ਮਿਤੀ : 15 ਦਸੰਬਰ, 20…

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
ਅੰਮ੍ਰਿਤਸਰ ।

ਸੀਮਾਨ ਜੀ,

ਮੈਂ ਆਪ ਅੱਗੇ ਇਸ ਪ੍ਰਾਰਥਨਾ-ਪੱਤਰ ਰਾਹੀਂ ਆਪਣੇ ਮੁਹੱਲੇ ਗੁਰੂ ਤੇਗ਼ ਬਹਾਦਰ ਨਗਰ ਦੇ ਡਾਕੀਏ ਸ਼ਾਮ ਲਾਲ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ । ਮੈਂ ਉਸ ਨੂੰ ਬਹੁਤ ਵਾਰੀ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ ਪਰ ਉਸ ਦੇ ਕੰਨਾਂ ਉੱਤੇ ਨੂੰ ਨਹੀਂ ਸਰਕਦੀ ॥ ਅੱਕ ਕੇ ਮੈਂ ਆਪ ਅੱਗੇ ਸ਼ਿਕਾਇਤ ਕਰ ਰਿਹਾ ਹਾਂ ਉਹ ਸਾਡੇ ਮੁਹੱਲੇ ਵਿਚ ਕਦੇ ਵੀ ਡਾਕ ਸਮੇਂ ਸਿਰ ਨਹੀਂ ਵੰਡਦਾ । ਕਈ ਵਾਰ ਤਾਂ ਉਹ ਦੋ-ਦੋ ਦਿਨਾਂ ਦੀ ਡਾਕ ਇਕੱਠੀ ਹੀ ਵੰਡਦਾ ਹੈ । · ਕਈ ਵਾਰ ਉਹ ਚਿੱਠੀਆਂ ਇਧਰ-ਉਧਰ ਗ਼ਲਤ ਥਾਂਵਾਂ ‘ਤੇ ਦੇ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲ ਬਣਦੀ ਹੈ । ਪਰਸੋਂ ਮੈਨੂੰ ਨੌਕਰੀ ਲਈ ਇੰਟਰਵਿਉ ਦੀ ਇਕ ਚਿੱਠੀ ਆਈ ਸੀ, ਜੋ ਕਿ ਮੈਨੂੰ ਦੋ ਦਿਨ ਲੇਟ ਮਿਲੀ, ਜਿਸ ਕਰਕੇ ਮੈਂ ਆਪਣੀ ਇੰਟਰਵਿਊ ਨਾ ਦੇ ਸਕਿਆ । ਮੈਂ ਇਹ ਸ਼ਿਕਾਇਤ ਆਪਣੇ ਅਤੇ ਲੋਕਾਂ ਦੇ ਭਲੇ ਲਈ ਕਰ ਰਿਹਾ ਹਾਂ । ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀਂ ।
ਮੈਂ ਆਸ ਕਰਦਾ ਹਾਂ ਕਿ ਆਪ ਮੇਰੇ ਇਸ ਪੱਤਰ ਵਲ ਧਿਆਨ ਦੇ ਕੇ ਇਸ ਡਾਕੀਏਂ ਨੂੰ ਤਾੜਨਾ ਕਰੋਗੇ ਕਿ ਉਹ ਧਿਆਨ ਨਾਲ ਪਤੇ ਪੜ੍ਹ ਕੇ ਡਾਕ ਦੀ ਸਮੇਂ ਸਿਰ ਵੰਡ ਕਰਿਆ ਕਰੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਹਰਦੀਪ ਸਿੰਘ ॥

PSEB 8th Class Punjabi ਰਚਨਾ ਲੇਖ-ਰਚਨਾ

33. ਤੁਹਾਡਾ ਸਾਈਕਲ ਗੁਆਚ ਗਿਆ ਹੈ । ਤੁਸੀਂ ਉਸ ਦੀ ਥਾਣੇ ਵਿਚ ਰਿਪੋਰਟ ਲਿਖਾਉਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਐੱਸ. ਐੱਚ. ਓ. ਸਾਹਿਬ,
ਚੌਕੀ ਨੰਬਰ 3,
…………. ਸ਼ਹਿਰ ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਮ ਹੋ ਗਿਆ ਹੈ । ਉਸ ਦੀ ਭਾਲ ਕਰਨ ਵਿਚ ਆਪ ਮੈਨੂੰ ਆਪਣੇ ਕਰਮਚਾਰੀਆਂ ਦੀ ਸਹਾਇਤਾ ਦਿਓ । । ਮੈਂ ਅੱਜ ਸਵੇਰੇ 11 ਵਜੇ ਪੰਜਾਬ ਨੈਸ਼ਨਲ ਬੈਂਕ ਵਿਚੋਂ ਰੁਪਏ ਕਢਵਾਉਣ ਲਈ ਗਿਆ ਅਤੇ ਸਾਈਕਲ ਨੂੰ ਜਿੰਦਰਾ ਲਾ ਕੇ ਬਾਹਰ ਖੜਾ ਕਰ ਗਿਆ ਸਾਂ । ਪਰ ਜਦੋਂ ਮੈਂ 11-30 ਤੇ ਬਾਹਰ ਆਇਆ, ਤਾਂ ਉੱਥੇ ਸਾਈਕਲ ਨਾ ਦੇਖ ਕੇ ਹੈਰਾਨ ਰਹਿ ਗਿਆ । ਮੈਂ ਸਮਝ ਗਿਆ ਕਿ ਉਸ ਨੂੰ ਕੋਈ ਸਾਈਕਲ-ਚੋਰ ਚੁੱਕ ਕੇ ਲੈ ਗਿਆ ਹੈ ।

ਮੇਰਾ ਸਾਈਕਲ ਰਾਬਨ-ਹੁੱਡ ਹੈ ਅਤੇ ਉਸ ਦਾ ਨੰਬਰ A-334066 ਹੈ । ਮੈਂ ਇਸ ਸਾਈਕਲ ਨੂੰ ਖ਼ਾਲਸਾ ਸਾਈਕਲ ਸਟੋਰ, ਜਲੰਧਰ ਤੋਂ ਮਾਰਚ, 20……. ਵਿਚ ਖ਼ਰੀਦਿਆ ਸੀ । ਉਸ ਦੀ ਰਸੀਦ ਮੇਰੇ ਕੋਲ ਹੈ । ਇਸ ਦੇ ਚੇਨ-ਕਵਰ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ । ਇਸ ਦੀ ਉਚਾਈ 22 ਇੰਚ ਅਤੇ ਰੰਗ ਹਰਾ ਹੈ । ਮੈਂ ਸਾਈਕਲ ਦੀ ਸੂਹ ਦੇਣ ਵਾਲੇ ਨੂੰ 100 ਰੁਪਏ ਇਨਾਮ ਦੇਣ ਲਈ ਵੀ ਤਿਆਰ ਹਾਂ । । ਮੈਂ ਆਸ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲਭਾਉਣ ਵਿਚ ਪੂਰੀ-ਪੂਰੀ ਮੱਦਦ ਕਰੋਗੇ । ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਹਰਜੀਤ ਸਿੰਘ,
ਮਾਡਲ ਟਾਊਨ,
…… ਸ਼ਹਿਰ ।

ਮਿਤੀ : 30 ਦਸੰਬਰ, 20… ।

PSEB 8th Class Punjabi ਰਚਨਾ ਲੇਖ-ਰਚਨਾ

34. ਆਪਣੇ ਸਕੂਲ ਦੀ ਮੁੱਖ ਅਧਿਆਪਕਾ (ਜਾਂ ਪ੍ਰਿੰਸੀਪਲ ਨੂੰ ਜੁਰਮਾਨੇ ਦੀ ਮੁਆਫ਼ੀ ਲਈ ਇਕ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬਾ,
ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ,
ਗੁਰਦਾਸਪੁਰ ।

ਸ੍ਰੀਮਤੀ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਹਾਂ । ਪਿਛਲੇ ਮਹੀਨੇ ਸਕੂਲ ਵਿਚ ਹੋਈ ਪ੍ਰੀਖਿਆ ਵਿਚ ਹਿਸਾਬ ਦਾ ਪਰਚਾ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ । ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸਾਂ, ਇਸ ਕਰਕੇ ਮੈਂ ਪਰਚਾ ਨਹੀਂ ਸਾਂ ਦੇ ਸਕੀ । ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ, ਜੋ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ । ਕਿਰਪਾ ਕਰ ਕੇ ਮੇਰਾ ਇਹ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ । ਮੈਂ ਆਪ ਦੀ ਬਹੁਤ ਧੰਨਵਾਦੀ ਹੋਵਾਂਗੀ ।

ਆਪ ਦੀ ਆਗਿਆਕਾਰੀ,
ਕੁਲਦੀਪ ਕੌਰ,
ਰੋਲ ਨੰ: 172,
ਅੱਠਵੀਂ ਸੀ ।

ਮਿਤੀ: 18 ਜਨਵਰੀ, 20 ……

PSEB 8th Class Punjabi ਰਚਨਾ ਲੇਖ-ਰਚਨਾ

35. ਸਕੂਲ ਵਿਚੋਂ ਗੈਰਹਾਜ਼ਰ ਰਹਿਣ ਕਰਕੇ ਤੁਹਾਨੂੰ ਜੁਰਮਾਨਾ ਹੋ ਗਿਆ ਹੈ, ਇਸ ਦੀ ਮੁਆਫ਼ੀ ਲਈ ਮੁੱਖ ਅਧਿਆਪਕ ਨੂੰ ਇਕ ਬਿਨੈ-ਪੱਤਰ ਲਿਖੋ ।
ਉੱਤਰ :
ਨੋਟ-ਪਿੱਛੇ ਲਿਖੇ ਬੇਨਤੀ-ਪੱਤਰ ਦੀ ਸਹਾਇਤਾ ਨਾਲ ਹੀ ਲਿਖੋ ।

36. ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਆਪਣਾ ਸੈਕਸ਼ਨ ਬਦਲਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕਾ ਜੀ,
ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ,
ਕਪੂਰਥਲਾ ।

ਸੀਮਤੀ ਜੀ,

ਸਨਿਮਰ ਬੇਨਤੀ ਹੈ ਕਿ ਮੇਰੀ ਵੱਡੀ ਭੈਣ ਸੰਦੀਪ, ਰੋਲ ਨੰ: 60 ਅਤੇ ਮੈਂ ਦੋਵੇਂ ਅੱਠਵੀਂ ਜਮਾਤ ਵਿਚ ਪੜਦੀਆਂ ਹਾਂ, ਪਰੰਤੂ ਉਸ ਦਾ ਸੈਕਸ਼ਨ ‘ਸੀ ਹੈ ਅਤੇ ਮੇਰਾ ‘ਬੀ’ ਸਾਡੇ ਕੋਲ ਕੁੱਝ ਵਿਸ਼ਿਆਂ ਦੀਆਂ ਕਿਤਾਬਾਂ ਸਾਂਝੀਆਂ ਹਨ, ਪਰ ਸੈਕਸ਼ਨ ਵੱਖ-ਵੱਖ ਹੋਣ ਕਰਕੇ ਅਸੀਂ ਇਹਨਾਂ ਦਾ ਲਾਭ ਨਹੀਂ ਉਠਾ ਸਕਦੀਆਂ । ਕਿਰਪਾ ਕਰ ਕੇ ਆਪ ਮੈਨੂੰ ਸੈਕਸ਼ਨ ‘ਸੀਂ ਵਿਚ ਸ਼ਾਮਲ ਕਰ ਦੇਵੋ । ਮੈਂ ਆਪ ਦੀ ਬਹੁਤ ਧੰਨਵਾਦੀ ਹੋਵਾਂਗੀ ।

ਆਪ ਦੀ ਆਗਿਆਕਾਰੀ,
ਨਵਨੀਤ,
ਰੋਲ ਨੰ: 61,
ਅੱਠਵੀਂ ‘ਬੀ’ !

ਮਿਤੀ : 26 ਅਪਰੈਲ, 20…..

PSEB 8th Class Punjabi ਰਚਨਾ ਲੇਖ-ਰਚਨਾ

37. ਜ਼ਿਲ੍ਹੇ ਦੇ ਸਪੋਰਟ ਅਫ਼ਸਰ ਨੂੰ ਆਪਣੇ ਪਿੰਡ ਤੋਂ ਸ਼ਹਿਰ ਤਕ ਬੱਸ ਸੇਵਾ ਦੇ ਸੁਧਾਰ ਲਈ ਬੇਨਤੀ-ਪੱਤਰ ਲਿਖੋ ।

ਪਿੰਡ ਕਾਲੂਵਾਹਰ,
ਜ਼ਿਲ੍ਹਾ ਜਲੰਧਰ ।
8 ਦਸੰਬਰ, 20……

ਸੇਵਾ ਵਿਖੇ

ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ,
ਜ਼ਿਲ੍ਹਾ ਜਲੰਧਰ,
ਜਲੰਧਰ ।

ਵਿਸ਼ਾ-ਪਿੰਡ ਤੋਂ ਸ਼ਹਿਰ ਤਕ ਬੱਸ ਸੇਵਾ ਸੁਧਾਰਨ ਬਾਰੇ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਜਲੰਧਰ ਤੋਂ ਬੁਆਲ ਨੂੰ ਰੋਡਵੇਜ਼ ਦੀ ਜੋ ਲੋਕਲ ਬੱਸ ਚਲਦੀ ਹੈ, ਉਸ ਦਾ ਸਾਡੇ ਪਿੰਡ ਵਿਚ ਸਟਾਪ ਹੈ, ਪਰੰਤੂ ਜਦੋਂ ਇੱਥੇ ਕਿਸੇ ਸਵਾਰੀ ਨੇ ਨਾ ਉਤਰਨਾ ਹੋਵੇ, ਤਾਂ ਬੱਸ ਡਰਾਈਵਰ ਇੱਥੇ ਬੱਸ ਰੋਕਦਾ ਨਹੀਂ, ਜਿਸ ਕਰਕੇ ਇੱਥੇ ਬੱਸ ਦੀ ਉਡੀਕ ਕਰਨ ਵਾਲੇ ਮੁਸਾਫਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ । ਕਿਰਪਾ ਕਰ ਕੇ ਆਪ ਇਸ ਮਾਮਲੇ ਵਲ ਧਿਆਨ ਦਿਓ ਤੇ ਡਰਾਈਵਰ ਤੇ ਕੰਡਕਟਰ ਨੂੰ ਇੱਥੇ ਹਰ ਹਾਲਤ ਵਿਚ ਬੱਸ ਰੋਕਣ ਦੀ ਹਦਾਇਤ ਕਰੋ । ਇਸ ਦੇ ਨਾਲ ਹੀ ਇਸ ਬੱਸ ਦੀਆਂ ਸੀਟਾਂ ਪਾਟੀਆਂ ਹੋਈਆਂ ਹਨ ਤੇ ਸ਼ੀਸ਼ੇ ਟੁੱਟੇ ਹੋਏ ਹਨ । ਕਿਰਪਾ ਕਰ ਕੇ ਇਸ ਪਾਸੇ ਕੋਈ ਚੰਗੀ ਬੱਸ ਭੇਜਣ ਦਾ ਵੀ ਪ੍ਰਬੰਧ ਕੀਤਾ ਜਾਵੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
………… ਸਿੰਘ,
…….. ਸਰਪੰਚ ।

PSEB 8th Class Punjabi ਰਚਨਾ ਲੇਖ-ਰਚਨਾ

38. ਤੁਹਾਡਾ ਨਾਂ ਬਬਲੀਨ ਹੈ । ਤੁਸੀਂ ਅੱਠਵੀਂ ਦੇ ਮਨੀਟਰ ਹੋ । ਤੁਹਾਡੀ ਸ਼ੇਣੀ ਚਿੜੀਆਘਰ ਦੇ ਸੈਰ-ਸਪਾਟੇ ‘ ਤੇ ਜਾਣਾ ਚਾਹੁੰਦੀ ਹੈ । ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ ,

ਮੁੱਖ ਅਧਿਆਪਕ ਜੀ,
…………. ਸਕੂਲ,
………… ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਸਾਡੀ ਸ਼੍ਰੇਣੀ ਦੇ ਵਿਦਿਆਰਥੀ 22 ਨਵੰਬਰ ਨੂੰ ਛੱਤ-ਬੀੜ ਚਿੜੀਆਘਰ ਦੀ ਸੈਰ ਕਰਨਾ ਚਾਹੁੰਦੇ ਹਨ ।ਇਸ ਦਿਨ ਐਤਵਾਰ ਹੋਵੇਗਾ । ਆਪ ਸਾਨੂੰ ਇਸ ਦਿਨ ਇਹ ਚਿੜੀਆ-ਘਰ ਦੇਖਣ ਦੀ ਆਗਿਆ ਦੇਵੋ । ਆਪ ਦੀ ਆਗਿਆ ਮਿਲਣ ‘ਤੇ ਅਸੀਂ ਆਪਣੀ ਸ਼੍ਰੇਣੀ ਦੇ ਹਰ ਵਿਦਿਆਰਥੀ ਤੋਂ ਦੋ-ਦੋ ਸੌ ਰੁਪਏ ਇਕੱਤਰ ਕਰਾਂਗੇ ਤੇ ਇਕ ਬੱਸ ਕਿਰਾਏ ਉੱਤੇ ਲਵਾਂਗੇ । ਇਸ ਸੰਬੰਧੀ ਆਪ ਕਿਸੇ ਅਧਿਆਪਕ ਸਾਹਿਬ ਦੀ ਡਿਊਟੀ ਲਾ ਦੇਵੋ, ਜੋ ਕਿ ਸਾਡੀ ਯੋਗ ਅਗਵਾਈ ਕਰਨ ਤੇ ਸਾਨੂੰ ਚਿੜੀਆ-ਘਰ ਦਿਖਾ ਕੇ ਲਿਆਉਣ । ਆਪ ਜੀ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਆਪ ਸਕੂਲ ਦੇ ਫੰਡ ਵਿਚੋਂ ਵੀ ਸਾਡੀ ਇਸ ਸੈਰ ਦੇ ਖ਼ਰਚ ਲਈ ਕੁੱਝ ਰਕਮ ਮਨਜ਼ੂਰ ਕਰੋ।

ਧੰਨਵਾਦ ਸਹਿਤ ।

ਆਪ ਦੀ ਆਗਿਆਕਾਰੀ,
ਬਬਲੀਨ ਕੌਰ,
ਮਨੀਟਰ,
ਅੱਠਵੀਂ ਸ਼੍ਰੇਣੀ ॥

ਮਿਤੀ : 12 ਨਵੰਬਰ, 20…..

PSEB 8th Class Punjabi ਰਚਨਾ ਲੇਖ-ਰਚਨਾ

39. ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਸੀਣੀ ਦੇ ਵਿਦਿਆਰਥੀ ਹੋ । ਤੁਹਾਡੇ ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲ, ਬਾਜੇਵਾਲ ਵਿਚ ਜ਼ਿਲੇ ਦੇ ਫੁੱਟਬਾਲ ਮੈਚ ਹੋ ਰਹੇ ਹਨ । ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਮੈਚ ਵੇਖਣ ਜਾਣ ਦੀ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਸਰਸੀਣੀ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਸੀਨੀਅਰ ਸੈਕੰਡਰੀ ਸਕੂਲ, ਬਾਜੇਵਾਲ ਦੀ ਗਰਾਉਂਡ ਵਿਚ ਸਾਡੇ ਸਕੂਲ ਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਫੁੱਟਬਾਲ ਦਾ ਮੈਚ ਹੋ ਰਿਹਾ ਹੈ । ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ ।ਸਾਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਪੱਧਰ ਉੱਤੇ ਹੋ ਰਹੇ ਇਨ੍ਹਾਂ ਮੈਚਾਂ ਵਿਚ ਸਾਡੀ ਟੀਮ ਜ਼ਰੂਰ ਜੇਤੂ ਰਹੇਗੀ । ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੇਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ । ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਅੱਠਵੀਂ ਜਮਾਤ ।

ਮਿਤੀ : 5 ਦਸੰਬਰ, 20…..

PSEB 8th Class Punjabi ਰਚਨਾ ਲੇਖ-ਰਚਨਾ

40, ਸੰਪਾਦਕ, ਮੈਗਜ਼ੀਨ ਸੈਕਸ਼ਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਛਪਦੇ ਰਸਾਲੇ ਮੰਗਵਾਉਣ ਲਈ ਇਕ ਬੇਨਤੀ ਪੱਤਰ ਲਿਖੋ ।

2202 ਆਦਰਸ਼ ਨਗਰ,
ਜਲੰਧਰ ।
12 ਸਤੰਬਰ, 20……….

ਸੇਵਾ ਵਿਖੇ

ਸੰਪਾਦਕ, ਮੈਗਜ਼ੀਨ ਸੈਕਸ਼ਨ,
ਪੰਜਾਬ ਸਕੂਲ ਸਿੱਖਿਆ ਬੋਰਡ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਆਪ ਵਲੋਂ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਪੰਖੜੀਆਂ ਅਤੇ ‘ਪਾਇਮਰੀ ਸਿੱਖਿਆ ਨੂੰ ਮੈਂ ਆਪਣੇ ਸਕੂਲ ਦੀ ਲਾਇਬਰੇਰੀ ਵਿਚ ਨਿਯਮਿਤ ਤੌਰ ਤੇ ਪੜ੍ਹਦਾ ਹਾਂ । ਇਹ ਰਸਾਲੇ ਵਿਦਿਆਰਥੀਆਂ ਦੀ ਅਗਵਾਈ ਕਰਨ, ਜਾਣਕਾਰੀ ਵਧਾਉਣ ਤੇ ਉਨ੍ਹਾਂ ਵਿਚ ਰਚਨਾਤਮਕ ਰੁਚੀਆਂ ਪੈਦਾ ਕਰਨ ਵਾਲੇ ਹਨ । ਮੈਂ ਚਾਹੁੰਦਾ ਹਾਂ ਕਿ ਘਰ ਵਿਚ ਇਨ੍ਹਾਂ ਨੂੰ ਮੇਰੇ ਹੋਰ ਭੈਣ-ਭਰਾ ਤੇ ਗੁਆਂਢੀ ਬੱਚੇ ਵੀ ਪੜ੍ਹਨ । ਇਸ ਕਰਕੇ ਆਪ ਮੇਰੇ ਉੱਪਰ ਲਿਖੇ ਪਤੇ ਉੱਤੇ ਇਹ ਰਸਾਲੇ ਇਕ ਸਾਲ ਲਈ ਭੇਜਣੇ ਸ਼ੁਰੂ ਕਰ ਦਿਓ । ਮੈਂ ਆਪ ਜੀ ਨੂੰ ਇਨਾਂ ਦੇ ਚੰਦੇ ਦਾ ਬੈਂਕ ਡਰਾਫ਼ਟ ਨੰ: PQ 1628196 ਮਿਤੀ 12 ਸਤੰਬਰ, 20….. ਪੰਜਾਬ ਐਂਡ ਸਿੰਧ ਬੈਂਕ ਤੋਂ ਬਣਵਾ ਕੇ ਇਸ ਪੱਤਰ ਦੇ ਨਾਲ ਹੀ ਭੇਜ ਰਿਹਾ ਹਾਂ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਮਨਪ੍ਰੀਤ ਸਿੰਘ ॥

PSEB 8th Class Punjabi ਰਚਨਾ ਲੇਖ-ਰਚਨਾ

41. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਸਕੂਲ ਦੀ ਲਾਇਬਰੇਰੀ ਵਿਚ ਬਾਲ-ਰਸਾਲੇ ਤੇ ਅਖ਼ਬਾਰਾਂ ਮੰਗਵਾਉਣ ਲਈ ਇਕ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,
………….. ਸਕੂਲ,
…. ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬਰੇਰੀ ਵਿਚ ਨਾ ਤਾਂ ਕੋਈ ਬਾਲ ਰਸਾਲਾ ਮੰਗਵਾਇਆ ਜਾਂਦਾ ਹੈ ਨਾ ਹੀ ਪੰਜਾਬੀ ਦੀ ਕੋਈ ਅਖ਼ਬਾਰ । ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਇਸ ਲਾਇਬਰੇਰੀ ਵਿਚ ‘ਚੰਦਾ ਮਾਮਾ’, ‘ਪੰਖੜੀਆਂ` ਆਦਿ ਰਸਾਲੇ ਤੇ ‘ਅਜੀਤ ਅਖ਼ਬਾਰ ਜ਼ਰੂਰ ਮੰਗਵਾਓ । ਇਸ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ।

ਧੰਨਵਾਦ ਸਹਿਤ ।

ਆਪ ਦਾ ਆਗਿਆਕਾਰੀ,
……….. ਸਿੰਘ,
ਮਨੀਟਰ
ਰੋਲ ਨੰ: 21,
ਅੱਠਵੀਂ ਜਮਾਤ !

ਮਿਤੀ : 21 ਨਵੰਬਰ, 20……

PSEB 8th Class Punjabi ਰਚਨਾ ਲੇਖ-ਰਚਨਾ

42. ਆਪਣੇ ਇਲਾਕੇ ਦੇ ਡਾਕਖ਼ਾਨੇ ਦੇ ਪੋਸਟ ਮਾਸਟਰ ਨੂੰ ਇਕ ਚਿੱਠੀ ਲਿਖ ਕੇ ਆਪਣੇ ਬਦਲੇ ਹੋਏ ਪਤੇ ਦੀ ਸੂਚਨਾ ਦਿਓ ।

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,
ਰੇਲਵੇ ਰੋਡ,
ਜਲੰਧਰ ।

ਸ੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਕਿਰਾਏ ਦਾ ਮਕਾਨ ਛੱਡ ਕੇ ਆਪਣੇ ਮਕਾਨ ਵਿਚ ਚਲਾ ਗਿਆ । ਹਾਂ । ਇਸ ਕਰਕੇ ਮੇਰਾ ਸਾਰਾ ਚਿੱਠੀ-ਪੱਤਰ ਮੈਨੂੰ ਹੇਠ ਲਿਖੇ ਪਤੇ ਉੱਤੇ ਭੇਜਿਆ ਜਾਵੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
…………… ਸਿੰਘ,
ਜੀ. ਟੀ. ਰੋਡ,
ਜਲੰਧਰ ।

ਮਿਤੀ : 28 ਜਨਵਰੀ, 20……

ਨਵਾਂ ਪਤਾ
………. ਸਿੰਘ,
208, ਮਾਡਲ ਟਾਊਨ,
ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

43. ਆਪਣੇ ਜ਼ਿਲ੍ਹੇ ਦੇ ਸਿਹਤ ਅਫ਼ਸਰ ਨੂੰ ਚਿੱਠੀ ਲਿਖੋ, ਜਿਸ ਵਿਚ ਲਿਖੋ ਕਿ ਤੁਹਾਡੇ ਇਲਾਕੇ ਵਿਚ ਮਲੇਰੀਆ/ਡੇਂਗੂ ਫੈਲਣ ਦਾ ਖ਼ਤਰਾ ਹੈ, ਉਸ ਨੂੰ ਰੋਕਣ ਦਾ ਛੇਤੀ ਉਪਰਾਲਾ ਕੀਤਾ ਜਾਵੇ ।

ਸੇਵਾ ਵਿਖੇ

ਸਿਹਤ ਅਫ਼ਸਰ ਸਾਹਿਬ,
ਜ਼ਿਲ੍ਹਾ ਹੁਸ਼ਿਆਰਪੁਰ,
ਹੁਸ਼ਿਆਰਪੁਰ ।

ਸ੍ਰੀ ਮਾਨ ਜੀ,

ਬੇਨਤੀ ਹੈ ਕਿ ਸਾਡੇ ਪਿੰਡ ਬੁੱਲੋਵਾਲ ਵਿਚ ਪਿਛਲੇ ਦਿਨਾਂ ਵਿਚ ਪਈ ਬਰਸਾਤ ਕਾਰਨ ਟੋਇਆਂ ਵਿਚ ਥਾਂ-ਥਾਂ ਪਾਣੀ ਖੜਾ ਹੋ ਗਿਆ ਹੈ । ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ । ਨਾਲੀਆਂ ਵਿਚੋਂ ਪਾਣੀ ਦਾ ਨਿਕਾਸ ਵੀ ਠੀਕ ਤਰ੍ਹਾਂ ਨਹੀਂ ਹੋ ਰਿਹਾ ।ਉਨ੍ਹਾਂ ਦੇ ਗੰਦੇ ਪਾਣੀ ਨਾਲ ਗਲੀਆਂ ਵੀ ਭਰੀਆਂ ਪਈਆਂ ਹਨ । ਫਲਸਰੂਪ ਮੱਛਰ ਬਹੁਤ ਵਧ ਗਿਆ ਹੈ । ਪਿੰਡ ਵਿਚ ਮਲੇਰੀਏ/ਡੇਂਗੂ ਕਾਰਨ ਕਈ ਬੰਦੇ ਬਿਮਾਰ ਪੈ ਗਏ ਹਨ । ਇਸ ਛੂਤ ਰੋਗ ਦੇ ਹੋਰ ਫੈਲਣ ਦਾ ਖ਼ਤਰਾ ਵਧ ਗਿਆ ਹੈ ।

ਇਸ ਲਈ ਆਪਣੇ ਅਮਲੇ ਨੂੰ ਹਦਾਇਤ ਦੇ ਕੇ ਮੱਛਰ ਮਾਰਨ ਵਾਲੀ ਦੁਆਈ ਪਾਣੀ ਦੇ ਟੋਇਆਂ ਵਿਚ ਪੁਆਉ ਤੇ ਨਾਲ ਹੀ ਉੱਡਦੇ ਮੱਛਰਾਂ ਨੂੰ ਮਾਰਨ ਲਈ ਦੁਆਈ ਦਾ ਛਿੜਕਾ ਕਰਵਾਓ, ਤਾਂ ਜੋ ਮਲੇਰੀਏ/ਡੇਂਗੂ ਨੂੰ ਵਧਣ ਤੋਂ ਰੋਕਿਆ ਜਾ ਸਕੇ । ਇਸ ਦੇ ਨਾਲ ਹੀ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਦਵਾਈਆਂ ਵੀ ਦਿੱਤੀਆਂ ਜਾਣ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਸੁਦੇਸ਼ ਕੁਮਾਰ,
ਬੁੱਲੋਵਾਲ ।
30 ਸਤੰਬਰ, 20……..

PSEB 8th Class Punjabi ਰਚਨਾ ਲੇਖ-ਰਚਨਾ

44. ਆਪਣੇ ਇਲਾਕੇ ਦੇ ਡਾਕਖ਼ਾਨੇ ਦੇ ਪੋਸਟ ਮਾਸਟਰ ਨੂੰ ਇਕ ਚਿੱਠੀ ਲਿਖ ਕੇ ਆਪਣੇ ਬਦਲੇ ਹੋਏ ਪਤੇ ਦੀ ਸੂਚਨਾ ਦਿਓ ।

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,
ਪੁਰਾਣੀ ਰੇਲਵੇ ਰੋਡ,
ਜਲੰਧਰ ।

ਸ੍ਰੀ ਮਾਨ ਜੀ, ਸਨਿਮਰ ਬੇਨਤੀ ਹੈ ਕਿ ਮੈਂ ਕਿਰਾਏ ਦਾ ਮਕਾਨ ਛੱਡ ਕੇ ਆਪਣੇ ਮਕਾਨ ਵਿਚ ਚਲਾ ਗਿਆ। ਹਾਂ । ਇਸ ਕਰਕੇ ਮੇਰਾ ਸਾਰਾ ਚਿੱਠੀ-ਪੱਤਰ ਮੈਨੂੰ ਹੇਠ ਲਿਖੇ ਪਤੇ ਉੱਤੇ ਭੇਜਿਆ ਜਾਵੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
………. ਸਿੰਘ ॥

ਮਿਤੀ 28 ਜਨਵਰੀ, 20……

ਨਵਾਂ ਪਤਾ
………. ਸਿੰਘ,
2208, ਮਾਡਲ ਟਾਊਨ,
ਜਲੰਧਰ ।

PSEB 8th Class Punjabi ਰਚਨਾ ਲੇਖ-ਰਚਨਾ

45. ਤੁਹਾਡਾ ਮੋਬਾਈਲ ਫੋਨ ਗੁੰਮ ਹੋ ਗਿਆ ਹੈ । ਇਸ ਦੀ ਰਿਪੋਰਟ ਲਿਖਾਉਣ ਲਈ ਆਪਣੇ ਬਾਣੇ ਦੇ ਐੱਸ. ਐੱਚ. ਓ. ਨੂੰ ਇਕ ਪੱਤਰ ਲਿਖੋ ।

1186 ਅਮਨ ਨਗਰ,
ਜਲੰਧਰ ।
18 ਸਤੰਬਰ, 20…….

ਸੇਵਾ ਵਿਖੇ

ਐੱਸ.ਐੱਚ.ਓ. ਸਾਹਿਬ,
ਚੌਕੀ ਨੰ: 8,
ਜਲੰਧਰ ।

ਵਿਸ਼ਾ-ਮੋਬਾਈਲ ਫੋਨ ਦੇ ਗੁਆਚ ਜਾਣ ਸੰਬੰਧੀ ॥ ਸ੍ਰੀਮਾਨ ਜੀ,

ਬੇਨਤੀ ਹੈ ਕਿ ਮੇਰਾ ਮੋਬਾਈਲ ਫੋਨ ਸੈਮਸੰਗ ਗਲੈਕਸੀ GXS1113i, ਜਿਸ ਵਿਚ ਏਅਰਟੈੱਲ ਕੰਪਨੀ ਦਾ ਸਿਮ ਕਾਰਡ ਹੈ ਤੇ ਇਸ ਦਾ ਨੰਬਰ 9141213861 ਹੈ, ਮੇਰੀ ਜੇਬ ਵਿਚੋਂ ਕਿਧਰੇ ਡਿਗ ਪੈਣ ਕਰ ਕੇ ਗੁਆਚ ਗਿਆ ਹੈ । ਇਸ ਸੰਬੰਧੀ ਰਿਪੋਰਟ ਲਿਖ ਕੇ ਅਗਲੀ ਕਾਰਵਾਈ ਕੀਤੀ ਜਾਵੇ, ਤਾਂ ਜੋ ਮੈਨੂੰ ਕੰਪਨੀ ਤੋਂ ਇਸ ਨੰਬਰ ਦਾ ਸਿਮ ਕਾਰਡ ਜਲਦੀ ਤੋਂ ਜਲਦੀ ਮਿਲ ਸਕੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਉ. ਅ. ਬ.

Leave a Comment