PSEB 8th Class Punjabi ਰਚਨਾ ਲੇਖ-ਰਚਨਾ

Punjab State Board PSEB 8th Class Punjabi Book Solutions Punjabi Rachana ਲੇਖ-ਰਚਨਾ Textbook Exercise Questions and Answers.

PSEB 8th Class Punjabi Rachana ਲੇਖ-ਰਚਨਾ

ਪ੍ਰੀਖਿਆ ਵਿਚ ਲੇਖ ਕਿਵੇਂ ਲਿਖੀਏ ? :

ਪ੍ਰੀਖਿਆ ਵਿਚ ਵਿਦਿਆਰਥੀ ਨੂੰ ਚਾਰ ਜਾਂ ਪੰਜ ਵਿਸ਼ਿਆਂ ਵਿਚੋਂ ਕਿਸੇ ਇਕ ਵਿਸ਼ੇ ਉੱਪਰ ਲੇਖ ਲਿਖਣ ਲਈ ਕਿਹਾ ਜਾਵੇਗਾ ।
ਲੇਖ ਲਿਖਣ ਲਈ ਵਿਦਿਆਰਥੀਆਂ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
1. ਗਿਆਨ ਅਤੇ ਵਿਚਾਰ :
ਪ੍ਰੀਖਿਆ ਵਿਚ ਲੇਖ ਲਿਖਣਾ ਆਰੰਭ ਕਰਨ ਤੋਂ ਪਹਿਲਾਂ ਵਿਦਿਆਰਥੀ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੇਪਰ ਵਿਚ ਜਿਹੜੇ ਵਿਸ਼ੇ ਦਿੱਤੇ ਗਏ ਹਨ, ਉਹਨਾਂ ਵਿਚੋਂ ਉਸ ਨੂੰ ਸਭ ਤੋਂ ਵੱਧ ਗਿਆਨ ਤੇ ਵਾਕਫ਼ੀ ਕਿਸ ਬਾਰੇ ਹੈ । ਉਹ ਜਿਸ ਵਿਸ਼ੇ ਬਾਰੇ ਵੱਧ ਤੋਂ ਵੱਧ ਵਿਚਾਰ ਪੇਸ਼ ਕਰ ਸਕਦਾ ਹੋਵੇ, ਉਸ ਨੂੰ ਉਸੇ ਵਿਸ਼ੇ ਉੱਤੇ ਹੀ ਲੇਖ ਲਿਖਣਾ ਚਾਹੀਦਾ ਹੈ । ਵਿਦਿਆਰਥੀ ਨੂੰ ਆਪਣੇ ਗਿਆਨ ਤੇ ਵਾਕਫ਼ੀ ਵਿਚ ਵਾਧਾ ਕਰਨ ਲਈ ਆਮ ਗਿਆਨ ਦੀਆਂ ਪੁਸਤਕਾਂ, ਅਖ਼ਬਾਰਾਂ, ਰਸਾਲੇ ਤੇ ਲੇਖਾਂ ਦੀਆਂ ਪੁਸਤਕਾਂ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ ।

2. ਲਿਖਣ ਦਾ ਢੰਗ :
ਲੇਖ ਲਿਖਣ ਦਾ ਉਹੋ ਢੰਗ ਹੀ ਚੰਗਾ ਕਿਹਾ ਜਾ ਸਕਦਾ ਹੈ, ਜਿਸ ਵਿਚ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਹੋਵੇ-

(ੳ) ਆਦਿ, ਮੱਧ ਤੇ ਅੰਤ :
ਲੇਖ ਦਾ ਆਦਿ (ਆਰੰਭ) ਵਿਸ਼ੇ ਸੰਬੰਧੀ ਸੰਖੇਪ ਜਿਹੀ ਤੇ ਭਾਵਪੂਰਤ ਜਾਣਕਾਰੀ ਨਾਲ ਹੋਣਾ ਚਾਹੀਦਾ ਹੈ । ਇਸ ਨੂੰ ਲੇਖ ਦੀ ‘ਪ੍ਰਸਤਾਵਨਾ” ਜਾਂ “ਭੂਮਿਕਾ ਵੀ ਕਿਹਾ ਜਾਂਦਾ ਹੈ । ਜੇਕਰ ਵਿਦਿਆਰਥੀ ਲੇਖ ਦਾ ਆਰੰਭ ਚੰਗਾ ਕਰ ਲਵੇ, ਤਾਂ ਸਮਝੋ ਅੱਧਾ ਲੇਖ ਲਿਖਿਆ ਗਿਆ ਹੈ ।

ਲੇਖ ਦੇ ਮੱਧ ਵਿਚ ਵਿਸ਼ੇ ਦੇ ਭਿੰਨ-ਭਿੰਨ ਪੱਖਾਂ ਨੂੰ ਲੈ ਕੇ ਵਿਚਾਰ ਕਰਨਾ ਚਾਹੀਦਾ ਹੈ । ਲੇਖ ਦਾ ਇਹ ਭਾਗ ਆਰੰਭ ਤੇ ਅੰਤ ਨਾਲੋਂ ਵੱਡਾ ਹੁੰਦਾ ਹੈ । ਲੇਖ ਦੇ ਅੰਤ ਵਿਚ ਸਮੁੱਚੇ ਵਿਚਾਰਾਂ ਦਾ ਸਿੱਟਾ ਪੇਸ਼ ਕੀਤਾ ਜਾਂਦਾ ਹੈ । ਇਸ ਨੂੰ ਸਾਰ-ਅੰਸ਼ ਵੀ ਕਿਹਾ ਜਾਂਦਾ ਹੈ । ਲੇਖ ਦਾ ਇਹ ਭਾਗ ਬਹੁਤ ਹੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ।

(ਅ) ਲੜੀਬੱਧਤਾ ;
ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਲੇਖ ਵਿਚ ਆਪਣੇ ਵਿਚਾਰਾਂ ਨੂੰ ਲੜੀਬੱਧ ਰੂਪ ਵਿਚ ਪੇਸ਼ ਕਰੇ। ਉਸ ਦੇ ਵਿਚਾਰ ਉਗੜ-ਦੁਗੜੇ ਤੇ ਬੇ-ਤਰਤੀਬੇ ਨਹੀਂ ਹੋਣੇ ਚਾਹੀਦੇ । ਭਾਵ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਲਿਖਦੇ ਸਮੇਂ ਇਹ ਨਹੀਂ ਹੋਣਾ ਚਾਹੀਦਾ ਕਿ ਕਦੇ ਉਸ ਦਾ ਲਾਭ ਲਿਖਿਆ ਜਾਵੇ ਤੇ ਕਦੀ ਹਾਨੀ, ਸਗੋਂ ਲਾਭ ਇਕ ਲੜੀ ਵਿਚ ਲਿਖਣੇ ਚਾਹੀਦੇ ਹਨ ਤੇ ਹਾਨੀਆਂ ਦੂਜੀ ਲੜੀ ਵਿਚ । ਫਿਰ ਸਭ ਤੋਂ ਵੱਡਾ ਲਾਭ ਪਹਿਲਾਂ ਲਿਖਣਾ ਚਾਹੀਦਾ ਹੈ ਤੇ ਛੋਟਾ ਲਾਭ ਮਗਰੋਂ ।

(ੲ) ਬੋਲੀ ਤੇ ਸ਼ਬਦ ਚੋਣ :
ਵਿਦਿਆਰਥੀ ਨੂੰ ਲੇਖ ਸਰਲ ਅਤੇ ਸੌਖੀ ਬੋਲੀ ਵਿਚ ਲਿਖਣਾ ਚਾਹੀਦਾ ਹੈ । ਉਸ ਨੂੰ ਆਪਣੇ ਵਿਚਾਰਾਂ ਤੇ ਭਾਵਾਂ ਦੇ ਅਨੁਸਾਰ ਢੁੱਕਵੇਂ ਸ਼ਬਦਾਂ ਨੂੰ ਚੁਣ ਕੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

(ਸ) ਵਾਕ ਤੇ ਪੈਰੇ-ਲੇਖ ਛੋਟੇ ; ਛੋਟੇ ਤੇ ਭਾਵ-ਪੂਰਤ ਵਾਕਾਂ ਨਾਲ ਲਿਖਣਾ ਚਾਹੀਦਾ ਹੈ ਤੇ ਜਿੱਥੋਂ ਨਵਾਂ ਵਿਚਾਰ ਸ਼ੁਰੂ ਹੋਵੇ, ਉੱਥੋਂ ਨਵਾਂ ਪੈਰਾ ਬਣਾਉਣਾ ਚਾਹੀਦਾ ਹੈ ।

(ਹ) ਹਵਾਲੇ ਤੇ ਟੂਕਾਂ : ਵਿਦਿਆਰਥੀ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਤੇ ਸਪੱਸ਼ਟ ਕਰਨ ਲਈ ਮਹਾਂਪੁਰਖਾਂ ਦੇ ਕਥਨਾਂ ਤੇ ਕਵਿਤਾ ਦੀਆਂ ਸਤਰਾਂ ਦੀ ਵਰਤੋਂ ਵੀ ਕਰ ਸਕਦਾ ਹੈ ।

(ਕ) ਸ਼ਬਦ-ਜੋੜ ਤੇ ਵਿਸਰਾਮ ਚਿੰਨ੍ਹ : ਲੇਖ ਲਿਖਦੇ ਸਮੇਂ ਵਿਦਿਆਰਥੀ ਨੂੰ ਸ਼ਬਦ-ਜੋੜਾਂ ਦਾ ਪੂਰਾ-ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਵਿਸਰਾਮ ਚਿੰਨ੍ਹਾਂ ਦੀ ਠੀਕ-ਠੀਕ ਵਰਤੋਂ ਕਰਨੀ ਚਾਹੀਦੀ ਹੈ !

PSEB 8th Class Punjabi ਰਚਨਾ ਲੇਖ-ਰਚਨਾ

1. ਗੁਰੂ ਨਾਨਕ ਦੇਵ ਜੀ

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣ ਹੋਆ ॥
ਜਿਉ ਕਰਿ ਸੂਰਜੁ ਨਿਕਲਿਆ, ਤਾਰੇ ਛਪਿ ਅੰਧੇਰ ਪਲੋਆ ॥ (ਭਾਈ ਗੁਰਦਾਸ)

ਜਨਮ ਤੇ ਮਾਤਾ-ਪਿਤਾ :
ਗੁਰੂ ਨਾਨਕ ਦੇਵ ਜੀ ਸਿੱਖਧਰਮ ਦੇ ਮੋਢੀ ਸਨ । ਆਪ ਦਾ ਜਨਮ ਪਿਤਾ15 ਅਪਰੈਲ, 1469 ਈ: ਨੂੰ ਰਾਏ ਭੋਇੰ ਦੀ ਤਲਵੰਡੀ (ਅੱਜ-ਕਲ੍ਹ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਹੋਇਆ ।ਉਂਝ ਆਪ ਦਾ ਜਨਮ-ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦੀ ਰਵਾਇਤ ਹੈ । ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਸੀ । ਆਪ ਦੀ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

(ਰੂਪ-ਰੇਖਾ-ਜਨਮ ਤੇ ਮਾਤਾ-ਸਮਕਾਲੀ ਹਾਲਤ-ਵਿੱਦਿਆ-ਸੱਚਾਸੌਦਾ-ਸੁਲਤਾਨਪੁਰ ਵਿਚ-ਵੇਈਂ ਵੇਸ਼-ਚਾਰ ਉਦਾਸੀਆਂ-ਸਰਬ-ਸਾਂਝੇ ਗੁਰੂ-ਬਾਣੀ-ਨਿਡਰ ਦੇਸ਼-ਭਗਤ-ਹਿਸਤੀ-ਅੰਤਿਮ ਸਮਾਂ ॥)

ਸਮਕਾਲੀ ਹਾਲਤ :
ਜਿਸ ਸਮੇਂ ਆਪ ਸੰਸਾਰ ਵਿਚ ਆਏ, ਉਸ ਸਮੇਂ ਹਰ ਪਾਸੇ ਜਬਰਜ਼ੁਲਮ ਹੋ ਰਿਹਾ ਸੀ । ਉਸ ਸਮੇਂ ਦੇ ਰਾਜੇ ਬਘਿਆੜਾਂ ਦਾ ਰੂਪ ਧਾਰਨ ਕਰ ਚੁੱਕੇ ਸਨ ਅਤੇ ਉਹਨਾਂ ਦੇ ਅਮੀਰ-ਵਜ਼ੀਰ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਦਾ ਲਹੂ ਪੀ ਰਹੇ ਸਨ । ਧਰਮ ਵਿਚ ਪਾਖੰਡ ਤੇ ਅੰਧ-ਵਿਸ਼ਵਾਸ ਪ੍ਰਧਾਨ ਸੀ । ਸਮਾਜ ਵਿਚ ਉਚ-ਨੀਚ ਤੇ ਛੂਤ-ਛਾਤ ਦਾ ਜ਼ੋਰ ਸੀ । ਇਸ ਅਵਸਥਾ ਦਾ ਜ਼ਿਕਰ ਆਪ ਦੀ ਬਾਣੀ ਵਿਚ ਇਸ ਤਰ੍ਹਾਂ ਕੀਤਾ ਗਿਆ ਹੈ
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।
ਕੂੜ ਅਮਾਵਸ ਸਚੁ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ ।

ਵਿੱਦਿਆ : ਸੱਤ ਸਾਲ ਦੀ ਉਮਰ ਵਿਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ । ਆਪ ਨੇ ਪਾਂਧੇ ਨੂੰ ਆਪਣੇ ਵਿਚਾਰ ਦੱਸ ਕੇ ਨਿਹਾਲ ਕੀਤਾ ।

ਸੱਚਾ ਸੌਦਾ :
ਜਵਾਨ ਹੋਣ ‘ਤੇ ਆਪ ਦਾ ਮਨ ਪਿਤਾ ਜੀ ਦੀ ਇੱਛਾ ਦੇ ਉਲਟ ਘਰ ਦੇ ਕੰਮਾਂ ਵਿਚ ਨਾ ਲੱਗਾ । ਇਕ ਵਾਰ ਆਪ ਦੇ ਪਿਤਾ ਜੀ ਨੇ ਆਪ ਨੂੰ 20 ਰੁਪਏ ਦੇ ਕੇ ਕੋਈ ਸੱਚਾ ਸੌਦਾ ਕਰਨ ਲਈ ਭੇਜਿਆ, ਪਰ ਆਪ ਉਹ 20 ਰੁਪਏ ਸੰਤਾਂ-ਸਾਧਾਂ ਦੇ ਭੋਜਨ ਉੱਤੇ ਖ਼ਰਚ ਕਰ ਆਏ । ਇਸ ਗੱਲ ਕਰਕੇ ਪਿਤਾ ਕਾਲੁ ਆਪ ਨੂੰ ਬਹੁਤ ਗੁੱਸੇ ਹੋਏ ।

ਸੁਲਤਾਨਪੁਰ ਵਿਚ :
ਪੁੱਤਰ ਨੂੰ ਘਰ ਦੇ ਕੰਮਾਂ ਤੇ ਵਪਾਰ ਵਿਚ ਦਿਲਚਸਪੀ ਨਾ ਲੈਂਦਾ ਦੇਖ ਕੇ ਅੰਤ ਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ । ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖ਼ਾਨਾ ਚਲਾਇਆ ।

ਵੇਈਂ ਪ੍ਰਵੇਸ਼ :
ਸੁਲਤਾਨਪੁਰ ਵਿਚ ਹੀ ਇਕ ਦਿਨ ਆਪ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ । ਇਸ ਸਮੇਂ ਆਪ ਨੂੰ ਨਿਰੰਕਾਰ ਵਲੋਂ ਸੰਸਾਰ ਦਾ ਕਲਿਆਣ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ । ਆਪ ਨੇ ਨਾਅਰਾ ਦਿੱਤਾ, “ਨਾ ਕੋਈ ਹਿੰਦੂ, ਨਾ ਮੁਸਲਮਾਨ ।

ਚਾਰ ਉਦਾਸੀਆਂ :
ਇਸ ਤੋਂ ਪਿੱਛੋਂ ਆਪ ਨੇ ਸੰਸਾਰ ਨੂੰ ਤਾਰਨ ਲਈ ਪੁਰਬ, ਦੱਖਣ, ਉੱਤਰ ਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ ਤੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ । ਇਸ ਸਮੇਂ ਵਿਚ ਹੀ ਆਪ ਨੇ ਕਰਤਾਰਪੁਰ (ਪਾਕਿਸਤਾਨ) ਵਸਾਇਆ ।

ਸਰਬ-ਸਾਂਝੇ ਗੁਰੂ :
ਗੁਰੁ ਸਾਹਿਬ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਸੰਬੰਧਿਤ ਹਨ । ਆਪ ਦੇ ਵਿਚਾਰਾਂ ਦਾ ਹਰ ਇਕ ਦੇ ਮਨ ਉੱਪਰ ਡੂੰਘਾ ਪ੍ਰਭਾਵ ਪਿਆ । ਆਪ ‘ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ’ ਕਹਾਏ । ਆਪ ਨੇ ਭੇਖ, ਪਾਖੰਡ ਤੇ ਕਰਮ-ਕਾਂਡ ਦਾ ਖੰਡਨ ਕੀਤਾ ਤੇ ਨੇਕ ਅਮਲਾਂ ਅਤੇ ਉੱਚੇ ਆਚਰਨ ਉੱਤੇ ਜ਼ੋਰ ਦਿੱਤਾ । ਆਪ ਨੇ ਇਸਤਰੀ ਨੂੰ ਸਮਾਜ ਵਿਚ ਉੱਚਾ ਦਰਜਾ ਦਿੰਦਿਆਂ ਕਿਹਾ-
ਸੋ ਕਿਉ ਮੰਦਾ ਆਖੀਐ, ਜਿਤੁ ਜੰਮੇ ਰਾਜਾਨੁ ॥

ਮਹਾਨ ਕਵੀ ਤੇ ਸੰਗੀਤਕਾਰ :
ਗੁਰੁ ਨਾਨਕ ਦੇਵ ਜੀ ਇਕ ਮਹਾਨ ਕਵੀ ਅਤੇ ਸੰਗੀਤਕਾਰ ਸਨ । ਆਪ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ । ‘ਜਪੁਜੀ’ ਤੇ ‘ਆਸਾ ਦੀ ਵਾਰ’ ਆਪ ਦੀਆਂ ਪ੍ਰਸਿੱਧ ਬਾਣੀਆਂ ਹਨ ।

ਨਿਡਰ ਦੇਸ਼-ਭਗਤ :
ਆਪ ਇਕ ਨਿਡਰ ਦੇਸ਼-ਭਗਤ ਸਨ । ਆਪ ਨੇ ਬਾਬਰ ਦੇ ਜ਼ੁਲਮਾਂ ਵਿਰੁੱਧ ਬੜੀ ਨਿਡਰਤਾ ਨਾਲ ਅਵਾਜ਼ ਉਠਾਈ ਤੇ ਰੱਬ ਨੂੰ ਇਸ ਦਾ ਉਲਾਹਮਾ ਦਿੰਦੇ ਹੋਏ ਕਿਹਾ-
“ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦੁ ਨ ਆਇਆ ।

ਹਿਸਤ ਜੀਵਨ : ਆਪ ਹਿਸਤੀ ਸਨ । ਆਪ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਹੋਏ । ਆਪ ਨੇ ਗ੍ਰਹਿਸਤ ਧਰਮ ਨੂੰ ਸਭ ਧਰਮਾਂ ਨਾਲੋਂ ਉੱਤਮ ਦੱਸਿਆ ।

ਅੰਤਿਮ ਸਮਾਂ :
ਆਪ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ (ਪਾਕਿਸਤਾਨ) ਵਿਚ ਗੁਜ਼ਾਰਿਆ । ਇੱਥੇ ਆਪ ਨੇ ਸਤਿਸੰਗ ਤੇ ਸਾਂਝੇ ਲੰਗਰ ਦਾ ਪਰਵਾਹ ਚਲਾਇਆ । ਇੱਥੇ ਹੀ ਆਪ ਨੇ ਆਪਣੀ ਗੱਦੀ ਦਾ ਵਾਰਸ ਭਾਈ ਲਹਿਣਾ ਨੂੰ ਚੁਣਿਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਦੇ ਨਾਂ ਨਾਲ ਸੁਸ਼ੋਭਿਤ ਕੀਤਾ । 22 ਸਤੰਬਰ, 1539 ਈ: ਨੂੰ ਆਪ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ ।

PSEB 8th Class Punjabi ਰਚਨਾ ਲੇਖ-ਰਚਨਾ

2. ਗੁਰੂ ਗੋਬਿੰਦ ਸਿੰਘ ਜੀ

ਦਸਵੇਂ ਗੁਰੂ ਤੇ ਸੰਤ ਸਿਪਾਹੀ :
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ । ਆਪ ਸੰਤ-ਸਿਪਾਹੀ ਸਨ ! ਆਪ ਨੇ ਜ਼ੁਲਮ ਦਾ । ਨਾਸ਼ ਕਰਨ ਲਈ ਭਗਤੀ ਦੇ ਨਾਲ ਸ਼ਕਤੀ ਦੀ । ਵਰਤੋਂ ਨੂੰ ਜਾਇਜ਼ ਦੱਸਿਆ ! ਆਪ ਨੇ ਦੱਬੇ ਕੁਚਲੇ ਲੋਕਾਂ ਦੇ ਹੱਥਾਂ ਵਿਚ ਤਲਵਾਰ ਤੇ ਦੇ- ਧਾਰਾ ਖੰਡਾ ਫੜਾਇਆ ਤੇ ਉਹਨਾਂ ਨੂੰ ਗਿੱਦੜਾਂ । ਤੋਂ ਸ਼ੇਰ ਬਣਾਇਆ । ਆਪ ਮਹਾਨ ਕਵੀ, ਬਹਾਦਰ ਜਰਨੈਲ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ । ਆਪ ਦੇ ਵਿਅਕਤਿੱਤਵ ਦੀ ਮਹਿਮਾ ਕਰਦਾ ਹੋਇਆ ਕਵੀ ਗੁਰਦਾਸ ਸਿੰਘ ਲਿਖਦਾ ਹੈ-
ਵਾਹੁ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਇਕੇਲਾ ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ ।

(ਰੂਪ-ਰੇਖਾ-ਦਸਵੇਂ ਗੁਰੂ ਤੇ ਸੰਤ-ਸਿਪਾਹੀ-ਜਨਮ ਤੇ ਮਾਤਾ-ਪਿਤਾ-ਬਚਪਨ-ਪਿਤਾ ਦੀ ਕੁਰਬਾਨੀ-ਸਿੱਖ ਕੌਮ ਨੂੰ ਇਕ-ਮੁੱਠ ਕਰਨਾ- ਖ਼ਾਲਸਾ ਪੰਥ ਦੀ ਸਾਜਨਾ-ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਯੁੱਧ-ਕੁਰਬਾਨੀਆਂ-ਜੋਤੀ-ਜੋਤ ਸਮਾਉਣਾ ॥)

ਜਨਮ ਤੇ ਮਾਤਾ : ਪਿਤਾ ; ਆਪ ਦਾ ਜਨਮ 1666 ਈ: ਵਿਚ ਪਟਨਾ ਸਾਹਿਬ ਵਿਚ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ । ਗੁਰੂ ਤੇਗ ਬਹਾਦਰ ਜੀ ਆਪ ਦੇ ਪਿਤਾ ਸਨ ।

ਮੁੱਢਲਾ ਜੀਵਨ :
ਬਾਲ ਗੁਰੂ ਜੀ ਨੇ ਆਪਣੇ ਮੁੱਢਲੇ 4 ਸਾਲ ਪਟਨੇ ਵਿਚ ਬਿਤਾਏ ! ਆਪ ਆਪਣੇ ਹਾਣੀਆਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਰਹਿੰਦੇ ਸਨ । ਆਪ ਬੱਚਿਆਂ ਦੀਆਂ ਫ਼ੌਜਾਂ ਬਣਾ ਕੇ ਇਕ ਦੂਸਰੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਹੁੰਦੇ ਸਨ ।

ਆਨੰਦਪੁਰ ਆਉਣਾ : 1672 ਈ: ਵਿਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਆਨੰਦਪੁਰ ਆ ਗਏ । ਇੱਥ ਆਪ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿੱਦਿਆ ਤੇ ਧਾਰਮਿਕ ਵਿੱਦਿਆ ਦਿੱਤੀ ।

ਪਿਤਾ ਦੀ ਕੁਰਬਾਨੀ :
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ । ਹਿੰਦੂ ਜਨਤਾ ਉਸ ਦੇ ਜ਼ੁਲਮਾਂ ਤੋਂ ਬਹੁਤ ਤੰਗ ਆਈ ਹੋਈ ਸੀ । ਕਸ਼ਮੀਰੀ ਨੂੰ ਦੁਖੀ ਹੋ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਕੋਲ ਸਹਾਇਤਾ ਲਈ ਆਏ । ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ । ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ ।

ਖ਼ਾਲਸਾ ਪੰਥ ਦੀ ਸਾਜਨਾ :
ਪਿਤਾ ਜੀ ਦੀ ਸ਼ਹੀਦੀ ਤੋਂ ਪਿੱਛੋਂ ਆਪ ਨੇ ਸਿੱਖ ਕੌਮ ਨੂੰ ਇਕ-ਮੁੱਠ ਕੀਤਾ ਅਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ । 1699 ਈ: ਵਿਚ ਵਿਸਾਖੀ ਵਾਲੇ ਦਿਨ ਆਪ ਨੇ ਆਨੰਦਪੁਰ ਵਿਚ ਇਕ ਭਾਰੀ ਇਕੱਠ ਕੀਤਾ ਅਤੇ ਦੀਵਾਨ ਵਿਚ ਪੰਜ ਵਾਰ ਇਕ-ਇਕ ਸਿਰ ਦੀ ਮੰਗ ਕੀਤੀ। ਪੰਜ ਸਿੱਖਾਂ ਨੇ ਗੁਰੂ ਜੀ ਦੀ ਮੰਗ ਪੂਰੀ ਕੀਤੀ । ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ‘ਪੰਜ ਪਿਆਰਿਆਂ ਦੀ ਪਦਵੀ ਦਿੱਤੀ । ਪਿੱਛੋਂ ਆਪ ਨੇ ਉਹਨਾਂ ਤੋਂ ਅੰਮ੍ਰਿਤ ਛਕਿਆ । ਇਸ ਤਰ੍ਹਾਂ ਆਪ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਤੇ ਕਿਹਾ-
ਸਵਾ ਲਾਖ ਸੇ ਏਕ ਲੜਾਊਂ!
ਤਬੈ ਗੋਬਿੰਦ ਸਿੰਘ ਨਾਮ ਕਹਾਊਂ ।

ਲੜਾਈਆਂ ਤੇ ਕੁਰਬਾਨੀਆਂ :
ਗੁਰੂ ਜੀ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ । ਆਪ ਦੇ ਦੁਸ਼ਮਣਾਂ ਨੂੰ ਹਰ ਥਾਂ ਹਾਰ ਦਾ ਮੂੰਹ ਦੇਖਣਾ ਪਿਆ । ਇਹਨਾਂ ਲੜਾਈਆਂ ਸਮੇਂ ਆਪ ਨੂੰ ਆਨੰਦਪੁਰ ਛੱਡਣਾ ਪਿਆ । ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਆਪ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤਾ । ਮਾਤਾ ਗੁਜਰੀ ਜੀ ਨੇ ਕੈਦ ਵਿਚ ਜਾਨ ਦੇ ਦਿੱਤੀ । ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ । ਇੰਨਾ ਕੁੱਝ ਹੋਣ ਤੇ ਵੀ ਆਪ ਨੇ ਹੌਂਸਲਾ ਨਾ ਛੱਡਿਆ । ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ ਆਪ ਦੇ ਜੀਵਨ ਦਾ ਉਦੇਸ਼ ਇਹਨਾਂ ਸਤਰਾਂ ਵਿਚ ਅੰਕਿਤ ਹੈ-
ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ ॥
ਨਾ ਡਰੋਂ ਅਰੁ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪਨੀ ਜੀਤ ਕਰੋਂ ॥
ਅਰ ਸਿਖਹੁ ਅਪਨੇ ਹੀ ਮਨ ਕਉ ਇਹ ਲਾਲਚ ਹਉਂ ਗੁਨ ਤਉ ਉਚਰੋਂ।
ਜਬ ਆਬ ਕੀ ਅਉਧ ਨਿਦਾਨ ਬਨੈ ਅਤਿ ਹੀ ਰਣ ਮੈਂ ਤਬ ਜੂਝ ਮਰੋਂ।

ਅੰਤਿਮ ਸਮਾਂ :
ਕੁੱਝ ਸਮੇਂ ਪਿੱਛੋਂ ਆਪ ਨੰਦੇੜ (ਦੱਖਣ) ਪੁੱਜੇ । ਇੱਥੇ ਆਪ ਨੇ ਬੰਦਾ ਬਹਾਦਰ ਨੂੰ ਸਿੱਖ ਕੌਮ ਦਾ ਆਗੂ ਥਾਪ ਕੇ ਪੰਜਾਬ ਵਲ ਭੇਜਿਆ 1708 ਈ: ਵਿਚ ਆਪ ਇੱਥੇ ਹੀ ਜੋਤੀਜੋਤ ਸਮਾ ਗਏ ।

PSEB 8th Class Punjabi ਰਚਨਾ ਲੇਖ-ਰਚਨਾ

3. ਮਹਾਤਮਾ ਗਾਂਧੀ

ਰਾਸ਼ਟਰ-ਪਿਤਾ :
ਮਹਾਤਮਾ ਗਾਂਧੀ ਭਾਰਤ ਦੇ ਰਾਸ਼ਟਰ-ਪਿਤਾ ਹਨ | ਆਪ ਨੇ ਭਾਰਤ ਦੀ ਅਜ਼ਾਦੀ ਲਈ ਘੋਲ ਕੀਤਾ | ਆਪ ਅਹਿੰਸਾ ਦੇ ਅਵਤਾਰ ਸਨ ।

(ਰੂਪ-ਰੇਖਾ-ਰਾਸ਼ਟਰ-ਪਿਤਾ-ਜਨਮ ‘ਤੇ ਮਾਤਾ-ਪਿਤਾ-ਵਿੱਦਿਆ-ਵਕਾਲਤ-ਦੱਖਣੀ ਅਫ਼ਰੀਕਾ ਵਿਚ-ਭਾਰਤ ਦੀ ਅਜ਼ਾਦੀ-ਅਛੂਤ-ਉੱਧਾਰ-ਅਜ਼ਾਦੀ ਦੀ ਲਹਿਰ ਦੇ ਆਗੂ ॥)

ਜਨਮ ਤੇ ਮਾਤਾ-ਪਿਤਾ :
ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਪੋਰਬੰਦਰ (ਕਾਠੀਆਵਾੜ) ਗੁਜਰਾਤ ਵਿਚ ਹੋਇਆ । ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ । ਆਪ ਦੇ ਪਿਤਾ ਕਰਮ ਚੰਦ ਪੋਰਬੰਦਰ ਦੀ ਰਾਜਕੋਟ ਰਿਆਸਤ ਦੇ ਦੀਵਾਨ ਰਹੇ ਸਨ । ਆਪ ਸ਼ੁਰੂ ਤੋਂ ਹੀ ਬੜੇ ਸਾਦੇ ਤੇ ਕੋਮਲ ਸੁਭਾ ਦੇ ਮਾਲਕ ਸਨ । ਆਪ ਸਦਾ ਸੱਚ ਬੋਲਦੇ ਸਨ ਤੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਦੇ ਸਨ ।

ਵਿੱਦਿਆ : ਭਾਰਤ ਵਿਚ ਬੀ. ਏ. ਦੀ ਪ੍ਰੀਖਿਆ ਪਾਸ ਕਰ ਕੇ ਆਪ ਨੇ ਵਲਾਇਤ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ।

ਵਕਾਲਤ : ਵਲਾਇਤ ਤੋਂ ਭਾਰਤ ਆ ਕੇ ਆਪ ਨੇ ਵਕਾਲਤ ਸ਼ੁਰੂ ਕਰ ਦਿੱਤੀ ! ਪਰ ਇਸ ਕੰਮ ਵਿਚ ਆਪ ਨੂੰ ਕੋਈ ਖ਼ਾਸ ਸਫਲਤਾ ਨਾ ਹੋਈ ਕਿਉਂਕਿ ਆਪ ਝੂਠ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਆਪ ਨੇ ਇਸ ਨੂੰ ਤਿਆਗ ਦਿੱਤਾ ।

ਦੱਖਣੀ ਅਫ਼ਰੀਕਾ ਵਿਚ :
1893 ਈ: ਵਿਚ ਆਪ ਇਕ ਮੁਕੱਦਮੇ ਦੇ ਸੰਬੰਧ ਵਿਚ ਦੱਖਣੀ ਅਫ਼ਰੀਕਾ ਗਏ । ਉਸ ਸਮੇਂ ਅੰਗਰੇਜ਼ ਦੱਖਣੀ ਅਫ਼ਰੀਕਾ ਵਿਚ ਰਹਿ ਰਹੇ ਭਾਰਤੀਆਂ ਨੂੰ ਬੜੀ ਘਿਣਾ ਦੀ ਨਜ਼ਰ ਨਾਲ ਵੇਖਦੇ ਸਨ । ਆਪ ਨੇ ਭਾਰਤੀ ਲੋਕਾਂ ਨੂੰ ਇਕ-ਮੁੱਠ ਕਰ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ ਤੇ ਕਾਫ਼ੀ ਸਫਲਤਾ ਪ੍ਰਾਪਤ ਕੀਤੀ ।

ਅਜ਼ਾਦੀ ਦੀ ਲਹਿਰ ਦੇ ਆਗੂ ਬਣਨਾ :
ਭਾਰਤ ਆ ਕੇ ਆਪ ਨੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਨਿਸਚਾ ਕਰ ਲਿਆ । ਅੰਗਰੇਜ਼ਾਂ ਵਿਰੁੱਧ ਆਪ ਨੇ ਕਾਂਗਰਸ ਪਾਰਟੀ ਦੀ ਵਾਗ-ਡੋਰ ਸੰਭਾਲ ਕੇ ਘੋਲ ਸ਼ੁਰੂ ਕੀਤਾ । ਆਪ ਦੀ ਅਗਵਾਈ ਹੇਠ 31 ਦਸੰਬਰ, 1929 ਈ: ਨੂੰ ਕਾਂਗਰਸ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ । ਆਪ ਕਈ ਵਾਰ ਜੇਲ੍ਹ ਵੀ ਗਏ । 1930 ਈ: ਵਿਚ ਆਪ ਨੇ ਲੂਣ ਦਾ ਸਤਿਆਗ੍ਰਹਿ ਕੀਤਾ । ਇਸ ਸੰਬੰਧੀ ਆਪ ਦਾ ਡਾਂਡੀ ਮਾਰਚ ਪ੍ਰਸਿੱਧ ਹੈ ।

1942 ਈ: ਵਿਚ ਆਪ ਨੇ ਅੰਗਰੇਜ਼ਾਂ ਵਿਰੁੱਧ ‘ਭਾਰਤ ਛੱਡੋ’ ਲਹਿਰ ਚਲਾਈ । ਇਸ ਸਮੇਂ ਆਪ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਤੇ ਲੋਕਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ । ਆਪ ਹਿੰਸਾ ਦੇ ਸਖ਼ਤ ਵਿਰੋਧੀ ਸਨ । ਆਪ ਨੇ ਸਭ ਲਹਿਰਾਂ ਸ਼ਾਂਤ ਰਹਿ ਕੇ ਚਲਾਈਆਂ । ਆਪ ਦੇ ਅਹਿੰਸਾਮਈ ਅੰਦੋਲਨ ਦੀ ਲੋਕ-ਪ੍ਰਿਅਤਾ ਪੰਜਾਬੀ ਦੇ ਇਹਨਾਂ ਲੋਕ-ਗੀਤਾਂ ਵਿਚੋਂ ਵੀ ਪ੍ਰਗਟ ਹੁੰਦੀ ਹੈ-
(ਉ) ਦੇਹ ਚਰਖੇ ਨੂੰ ਗੇੜਾ, ਲੋੜ ਨਹੀਂ ਤੋਪਾਂ ਦੀ ।
(ਅ) ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ, ਗਾਂਧੀ ਦੇ ਚਰਖੇ ਨੇ ॥
(ੲ) ਖੱਟਣ ਗਿਆ ਸੀ, ਕਮਾਉਣ ਗਿਆ ਸੀ,
ਖੱਟ-ਖੱਟ ਕੇ ਲਿਆਂਦੀ ਜਾਂਦੀ ।
ਗੋਰੇ ਸਾਰੇ ਨੱਸ ਜਾਣਗੇ, ਰਾਜ ਕਰੇਗਾ ਗਾਂਧੀ ।

ਭਾਰਤੀ ਦੀ ਅਜ਼ਾਦੀ :
ਅੰਤ ਅੰਗਰੇਜ਼ਾਂ ਨੇ ਮਜਬੂਰ ਹੋ ਕੇ 15 ਅਗਸਤ, 1947 ਈ: ਨੂੰ ਹਥਿਆਰ ਸੁੱਟ ਦਿੱਤੇ ਅਤੇ ਭਾਰਤ ਨੂੰ ਅਜ਼ਾਦ ਕਰ ਦਿੱਤਾ । ਇਸ ਸਮੇਂ ਦੇਸ਼ ਦੀ ਵੰਡ ਹੋਈ ਤੇ ਪਾਕਿਸਤਾਨ ਬਣਿਆ, ਜਿਸ ਤੇ ਆਪ ਖ਼ੁਸ਼ ਨਹੀਂ ਸਨ । ਇਸ ਸਮੇਂ ਹੋਏ ਫ਼ਿਰਕੂ ਫ਼ਸਾਦਾਂ ਨੂੰ ਦੇਖ ਕੇ ਆਪ ਬਹੁਤ ਦੁਖੀ ਹੋਏ । | ਅਛੂਤ-ਉੱਧਾਰ-ਆਪ ਅਛੂਤ-ਉੱਧਾਰ ਦੇ ਬਹੁਤ ਹਾਮੀ ਸੀ ਅਤੇ ਆਪ ਨੇ ਜਾਤ-ਪਾਤ ਤੇ ਛੂਤ-ਛਾਤ ਦੇ ਭੇਦ-ਭਾਵ ਨੂੰ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ ।

ਸ਼ਹੀਦੀ :
30 ਜਨਵਰੀ, 1948 ਈ: ਦੀ ਸ਼ਾਮ ਨੂੰ ਜਦੋਂ ਆਪ ਪ੍ਰਾਰਥਨਾ ਤੋਂ ਪਰਤ ਰਹੇ ਸਨ, ਤਾਂ ਇਕ ਸਿਰਫਿਰੇ ਨੌਜਵਾਨ ਨੱਥੂ ਰਾਮ ਗੌਡਸੇ ਨੇ ਆਪ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ । ਇਸ ਤਰ੍ਹਾਂ ਸ਼ਾਂਤੀ ਦਾ ਪੁੰਜ ਹਿੰਸਾ ਦਾ ਸ਼ਿਕਾਰ ਹੋ ਕੇ ਸਾਥੋਂ ਸਦਾ ਲਈ ਵਿਛੜ ਗਿਆ ਪਰ ਜਾਂਦਾ ਹੋਇਆ ਸਾਡੇ ਲਈ ਪਿਆਰ, ਏਕਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਛੱਡ ਗਿਆ ।

PSEB 8th Class Punjabi ਰਚਨਾ ਲੇਖ-ਰਚਨਾ

4. ਪੰਡਿਤ ਜਵਾਹਰ ਲਾਲ ਨਹਿਰੂ

ਜਨਨੀ ਜਨੇ ਤਾਂ ਭਗਤ ਜਨ,
ਯਾ ਦਾਤਾ ਯਾ ਸੂਰ ।
ਨਹੀਂ ਤਾਂ ਜਨਨੀ ਬਾਂਝ ਰਹਹਿ,
ਕਾਹੇ ਗਵਾਵੈ ਨੂਰ । (ਕਬੀਰ)

ਮਹਾਨ ਸ਼ਖ਼ਸੀਅਤ : ਪੰਡਿਤ ਜਵਾਹਰ ਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ । ਆਪ ਨੇ ਦੇਸ਼ ਦੀ ਅਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ । ਆਪ ਕਾਂਗਰਸ ਦੇ ਉੱਘੇ ਆਗੂ ਸਨ । ਦੇਸ਼-ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿਚ ਮਿਲਿਆ ਸੀ ।

(ਰੂਪ-ਰੇਖਾ-ਮਹਾਨ ਸ਼ਖ਼ਸੀਅਤ-ਜਨਮ ਤੇ ਮਾਤਾ-ਪਿਤਾ-ਵਿੱਦਿਆ-ਅਜ਼ਾਦੀ ਦੀ ਲਹਿਰ ਵਿਚ ਕੁੱਦਣਾ-ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ-ਭਾਰਤ ਦੀ ਨਵ-ਉਸਾਰੀ-ਅਮਨ ਦਾ ਦੇਵਤਾ-ਦੇਸ਼ ਨਾਲ ਪਿਆਰ-ਮਹਾਨ ਲੇਖਕ-ਚਲਾਣਾ ॥)

ਜਨਮ ਤੇ ਮਾਤਾ-ਪਿਤਾ :
ਪੰਡਿਤ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਉੱਘੇ ਵਕੀਲ ਤੇ ਦੇਸ਼-ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ । ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਣਾ ਬੜੇ ਸੁੱਖਾਂ ਵਿਚ ਹੋਈ ।

ਵਿੱਦਿਆ : ਆਪ ਨੇ ਮੁੱਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਏ । ਇੱਥੋਂ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ।

ਅਜ਼ਾਦੀ ਦੀ ਲਹਿਰ ਵਿਚ ਕੁੱਦਣਾ :
ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿਚ ਹਿੱਸਾ ਲੈਣ ਲੱਗੇ ।1920 ਈ: ਵਿਚ ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ, ਤਾਂ ਨਹਿਰੁ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ 1930 ਈ: ਵਿਚ ਪੰਡਿਤ ਨਹਿਰੁ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ । ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਦੇਸ਼ ਲਈ ਪੂਰਨ ਅਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ । ਆਪ ਕਈ ਵਾਰ ਜੇਲ਼ ਵੀ ਗਏ । ਆਪ ਜੇਲ੍ਹ ਵਿਚ ਹੀ ਸਨ ਕਿ ਆਪ ਦੀ ਪਤਨੀ ਸ੍ਰੀਮਤੀ ਕਮਲਾ ਦੇਵੀ ਚਲਾਣਾ ਕਰ ਗਈ ।

ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ : ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ । ਭਾਰਤ ਦੇ ਦੋ ਟੋਟੇ ਹੋ ਗਏ । ਆਪ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ।

ਭਾਰਤ ਦੀ ਨਵ-ਉਸਾਰੀ :
ਪੰਡਿਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਵ-ਉਸਾਰੀ ਦਾ ਕੰਮ ਆਰੰਭ ਹੋਇਆ । ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼-ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਨੇ ਦਿਨ-ਰਾਤ ਇਕ ਕਰ ਕੇ ਕੰਮ ਕੀਤਾ । ਪੰਜ-ਸਾਲਾ ਯੋਜਨਾਵਾਂ ਬਣਾਈਆਂ ਗਈਆਂ ਤੇ ਦੇਸ਼ ਵਿਚ ਉੱਨਤੀ ਦੇ ਕੰਮ ਆਰੰਭ ਹੋਏ ।

ਅਮਨ ਦਾ ਦੇਵਤਾ :
ਆਪ ਨੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਦੇਸ਼ ਨਾਲ ਮਿੱਤਰਤਾ ਵਧਾਈ । ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ । ਆਪ ਨੇ ਸੰਸਾਰ ਵਿਚ ਅਮਨ ਸਥਾਪਿਤ ਕਰਨ ਲਈ ਪੰਚ-ਸ਼ੀਲ ਦੇ ਨਿਯਮਾਂ ਦਾ ਨਿਰਮਾਣ ਕੀਤਾ ।

ਦੇਸ਼ ਨਾਲ ਪਿਆਰ :
ਪੰਡਿਤ ਨਹਿਰੂ ਦੇ ਦਿਲ ਵਿਚ ਦੇਸ਼-ਵਾਸੀਆਂ ਪ੍ਰਤੀ ਅਥਾਹ ਪਿਆਰ ਸੀ । ਉਹ ਮਨੁੱਖਾਂ ਨਾਲ ਕੀ, ਦੇਸ਼ ਦੇ ਕਿਣਕੇ-ਕਿਣਕੇ ਨਾਲ ਪਿਆਰ ਕਰਦੇ ਸਨ । ਬੱਚੇ ਉਹਨਾਂ ਨੂੰ ‘ਚਾਚਾ ਨਹਿਰੁ ਆਖ ਕੇ ਪੁਕਾਰਦੇ ਸਨ । ਪੰਡਿਤ ਨਹਿਰੂ ਦਾ ਜਨਮ-ਦਿਨ, 14 ਨਵੰਬਰ, ‘ਬਾਲ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

ਮਹਾਨ ਲੇਖਕ :
ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ ਇਕ ਉੱਚੇ ਦਰਜੇ ਦੇ ਲਿਖਾਰੀ ਵੀ ਸਨ । ‘ਪਿਤਾ ਵਲੋਂ ਧੀ ਨੂੰ ਚਿੱਠੀਆਂ’, ‘ਆਤਮ-ਕਥਾ’ ਤੇ ‘ਭਾਰਤ ਦੀ ਖੋਜ` ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ ।

ਚਲਾਣਾ-ਭਾਰਤ :
ਵਾਸੀਆਂ ਦਾ ਇਹ ਹਰਮਨ-ਪਿਆਰਾ ਨੇਤਾ 27 ਮਈ, 1964 ਈ: ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ । ਆਪ ਦੀ ਮੌਤ ਦੀ ਖ਼ਬਰ ਸੁਣ ਕੇ ਸਾਰੇ ਸੰਸਾਰ ਉੱਤੇ ਸੋਗ ਦੇ ਬੱਦਲ ਛਾ ਗਏ । ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇਕ ਮਹੱਤਵਪੂਰਨ ਕਾਂਡ ਸਮਾਪਤ ਹੋ ਗਿਆ ।

PSEB 8th Class Punjabi ਰਚਨਾ ਲੇਖ-ਰਚਨਾ

5. ਸ਼ਹੀਦ ਸ: ਭਗਤ ਸਿੰਘ

ਭਾਰਤ ਦਾ ਕੁਰਬਾਨੀਆਂ ਭਰਪੂਰ ਇਤਿਹਾਸ :
ਭਾਰਤ ਦਾ ਇਤਿਹਾਸ ਦੇਸ਼- ਭਗਤੀ ਦੀਆਂ ਘਟਨਾਵਾਂ ਨਾਲ ਭਰਪੂਰ ਹੈ । ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੁ ਗੋਬਿੰਦ ਸਿੰਘ ਜੀ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੇ ਦੇਸ਼-ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ, , ਤਾਂ 1857 ਤੋਂ ਲੈ ਕੇ 1947 ਈ: ਤਕ ਦੇਸ਼ਭਗਤਾਂ ਨੇ ਲਗਾਤਾਰ ਕੁਰਬਾਨੀਆਂ ਦਿੱਤੀਆਂ । ਸ: ਭਗਤ ਸਿੰਘ ਵੀ ਉਹਨਾਂ ਸਿਰਲੱਥ ਸੂਰਮਿਆਂ ਵਿਚੋਂ ਇਕ ਸੀ ।

(ਰੂਪ-ਰੇਖਾ-ਭਾਰਤ ਦਾ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਇਤਿਹਾਸ-ਜਨਮ ਤੇ ਮਾਤਾ-ਪਿਤਾ-ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਅਸਰ-ਨੌਜਵਾਨ ਭਾਰਤ ਸਭਾ ਦੀ ਸਥਾਪਨਾ-ਸਾਂਡਰਸ ਦਾ ਕਤਲ-ਅਸੈਂਬਲੀ ਵਿਚ ਬੰਬ-ਮਕੱਦਮਾ ਤੇ ਫਾਂਸੀ-ਅੰਗਰੇਜ਼ ਵਿਰੋਧੀ ਘੋਲ ਦਾ ਤੇਜ਼ ਹੋਣਾ )

ਜਨਮ ਤੇ ਮਾਤਾ-ਪਿਤਾ :
ਸ: ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਕਾਂਗਰਸ ਦੇ ਉੱਘੇ ਲੀਡਰ ਸਨ । ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਪ੍ਰਸਿੱਧ ਆਗੂ ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ । ਸ: ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ: ਨੂੰ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਉਸ ਦਾ ਜੱਦੀ ਪਿੰਡ ਸੀ ।

ਜਲ੍ਹਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਅਸਰ :
ਬਚਪਨ ਵਿਚ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਤੇ ਬਹੁਤ ਅਸਰ ਪਾਇਆ ਤੇ ਉਸ ਦੇ ਮਨ ਵਿਚ ਅੰਗਰੇਜ਼ੀ ਰਾਜ ਲਈ ਨਫ਼ਰਤ ਪੈਦਾ ਹੋ ਗਈ ।

ਨੌਜਵਾਨ ਭਾਰਤ ਸਭਾ ਦੀ ਸਥਾਪਨਾ :
ਗੁਰਦੁਆਰਾ ਲਹਿਰ ਤੇ ਨਾ-ਮਿਲਵਰਤਨ ਲਹਿਰ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ, ਲਾਹੌਰ ਵਿਚ ਪੜ੍ਹਦਾ ਸੀ । 1925 ਈ: ਵਿਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ਨੌਜਵਾਨ ਭਾਰਤ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ ।

ਸਾਂਡਰਸ ਦਾ ਕਤਲ :
ਫਿਰ ਸ. ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫ਼ੈਸਲਾ ਕੀਤਾ । ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰ ਸਾਈਕਲ ਉੱਤੇ ਘਰ ਨੂੰ ਜਾ ਰਿਹਾ ਸੀ । ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਹ ਚਿੱਤ ਹੋ ਗਿਆ । ਉਹ ਗੋਲੀਆਂ ਚਲਾਉਂਦੇ ਹੋਏ ਕਾਲਜ ਵਿਚੋਂ ਬਚ ਕੇ ਨਿਕਲ ਗਏ ।

ਅਸੈਂਬਲੀ ਵਿਚ ਬੰਬ :
8 ਅਪਰੈਲ, 1929 ਈ: ਨੂੰ ਭਗਤ ਸਿੰਘ ਤੇ ਬੀ. ਕੇ. ਦੱਤ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿਚ ਧਮਾਕੇ ਵਾਲੇ ਦੋ ਬੰਬ ਸੁੱਟੇ । ਸਭ ਪਾਸੇ ਜਾਨ ਬਚਾਉਣ ਲਈ ਭਗਦੜ ਮਚ ਗਈ । ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ, ਸਗੋਂ ਉਹਨਾਂ ਇਨਕਲਾਬ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ । ਉਹਨਾਂ ਨੇ ਅਸੈਂਬਲੀ ਵਿਚ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਨ ਸੁੱਟੇ, ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ ।

ਮੁਕੱਦਮਾ ਤੇ ਫਾਂਸੀ :
ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ ਵਿਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਤੇ ਸਾਂਡਰਸ ਦੇ ਕਤਲ ਦੇ ਮੁਕੱਦਮੇ ਵਿਚ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਨੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ । ਆਪ ਨੇ ਮੁਕੱਦਮੇ ਸਮੇਂ ਬੜੀ ਨਿਡਰਤਾ ਦਾ ਸਬੂਤ ਦਿੱਤਾ ਤੇ ਆਮ ਕਰ ਕੇ ਆਪ ਗਾਇਆ ਕਰਦੇ ਸਨ :

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ ।

ਇਸ ਸਮੇਂ ਲੋਕ ਬੜੇ ਜੋਸ਼ ਵਿਚ ਸਨ । ਅੰਗਰੇਜ਼ਾਂ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, 1931 ਈ: ਨੂੰ ਰਾਤ ਵੇਲੇ ਉਹਨਾਂ ਨੂੰ ਫਾਂਸੀ ਲਾਇਆ ਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਥਾਣੀ ਕੱਢ ਕੇ ਫ਼ਿਰੋਜ਼ਪੁਰ ਲੈ ਗਏ । ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ । ਅੱਧ-ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿਚ ਰੋੜ ਦਿੱਤੀਆਂ ।

ਅੰਗਰੇਜ਼-ਵਿਰੋਧੀ ਘੋਲ ਦਾ ਹੋਰ ਤੇਜ਼ ਹੋਣਾ :
ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅਜ਼ਾਦੀ ਲੈਣ ਲਈ ਤੇ ਅੰਗਰੇਜ਼ਾਂ ਨੂੰ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ ਉਸ ਦੀ ਕੁਰਬਾਨੀ ਦੇ ਮਹੱਤਵ ਨੂੰ ਯਾਦ ਕਰਦਿਆਂ ਹੀ ਪੰਜਾਬੀ ਦਾ ਕਵੀ ਗੁਰਮੁਖ ਸਿੰਘ ਮੁਸਾਫ਼ਰ ਉਸ ਨੂੰ ਹੇਠ ਲਿਖੇ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਦਾ ਹੈ-

ਚਮਕਦਾਰ ਚੰਨਾ ਖ਼ਾਨਦਾਨ ਦਿਆ, ਭਾਰਤ ਮਾਂ ਦੇ ਤਾਰਿਆ ਭਗਤ ਸਿੰਘਾ !
ਦਹੀਂ ਤੇਲ ਦੇ ਨਾਲ ਸੁਆਰ ਵਟਣਾ, ਲਿਆ ਮਲ ਕੁਆਰਿਆ ਭਗਤ ਸਿੰਘ ।
ਲਾੜੀ ਮੌਤ ਦੇ ਨਾਲ ਵਿਆਹ ਕੀਤਾ, ਵਾਹ ਅਜ਼ਾਦੀ ਦੇ ਲਾੜਿਆ ਭਗਤ ਸਿੰਘਾ ।

PSEB 8th Class Punjabi ਰਚਨਾ ਲੇਖ-ਰਚਨਾ

6. ਦੀਵਾਲੀ

ਭਾਰਤ ਵਿਚ ਤਿਉ ਹਾਰ-ਭਾਰਤ ਤਿਉਹਾਰਾਂ ਦਾ ਦੇਸ਼ ਹੈ । ਕੁੱਝ ਤਿਉਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸੰਬੰਧਿਤ ਹਨ ਅਤੇ ਕੁੱਝ ਧਾਰਮਿਕ ਵਿਰਸੇ ਨਾਲ । ਕਈਆਂ ਦਾ ਸੰਬੰਧ ਰੱਤਾਂ ਨਾਲ ਹੈ, ਕਈਆਂ ਦਾ ਇਤਿਹਾਸਿਕ ਘਟਨਾਵਾਂ ਨਾਲ ਅਤੇ ਕਈਆਂ ਦਾ ਧਾਰਮਿਕ ਵਿਸ਼ਵਾਸਾਂ ਅਤੇ ਘਟਨਾਵਾਂ ਨਾਲ ਹੈ । ਦੀਵਾਲੀ ਭਾਰਤ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇਕ ਅਜਿਹਾ ਹੀ ਤਿਉਹਾਰ ਹੈ । ਇਸ ਦਾ ਸੰਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ ।

(ਰੂਪ-ਰੇਖਾ-ਭਾਰਤ ਵਿਚ ਤਿਉਹਾਰ ਘਰਾਂ ਦੀ ਸਫ਼ਾਈ-ਇਤਿਹਾਸਿਕ ਪਿਛੋਕੜ-ਲੋਕਾਂ ਦਾ ਚਾ ਤੇ ਉਮਾਹ-ਦੀਪਮਾਲਾ ਤੇ ਆਤਸ਼ਬਾਜ਼ੀ-ਲੱਛਮੀ ਦੀ ਪੂਜਾ-ਪਵਿੱਤਰ ਰੱਖਣ ਦੀ ਲੋੜ ॥

ਘਰਾਂ ਦੀ ਸਫ਼ਾਈ :
ਦੀਵਾਲੀ ਦਾ ਤਿਉਹਾਰ ਚੜ੍ਹਦੇ ਸਿਆਲ ਵਿਚ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ । ਇਸ ਤੋਂ ਕੁੱਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫ਼ਾਈ ਆਰੰਭ ਕਰਦੇ ਹਨ ਤੇ ਮਕਾਨਾਂ ਨੂੰ ਸਫ਼ੈਦੀ ਤੇ ਰੰਗ ਕਰਾਉਂਦੇ ਹਨ ।

ਇਤਿਹਾਸਿਕ ਪਿਛੋਕੜ :
ਇਸ ਤਿਉਹਾਰ ਦਾ ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਰਤੇ ਸਨ । ਉਸ ਦਿਨ ਲੋਕਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਦਾ ਸੰਬੰਧ ਸਿੱਖ ਇਤਿਹਾਸ ਨਾਲ ਵੀ ਹੈ । ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ ! ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ-ਯੋਗ ਹੁੰਦੀ ਹੈ । ਇਸੇ ਲਈ ਇਹ ਅਖਾਣ ਪ੍ਰਸਿੱਧ ਹੈ-
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ ।

ਲੋਕਾਂ ਦਾ ਚਾ ਤੇ ਉਮਾਹ :
ਦੀਵਾਲੀ ਦੇ ਦਿਨ ਲੋਕਾਂ ਵਿਚ ਬੜਾ ਚਾ ਤੇ ਉਮਾਹ ਹੁੰਦਾ ਹੈ । ਬਜ਼ਾਰ ਸਜੇ-ਫ਼ਬੇ ਹੁੰਦੇ ਹਨ । ਪਟਾਕਿਆਂ, ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ । ਲੋਕ ਪਟਾਕੇ, ਮਠਿਆਈਆਂ, ਖਿਡੌਣੇ ਤੇ ਸਜਾਵਟ ਦਾ ਸਮਾਨ ਖ਼ਰੀਦਦੇ ਹਨ । ਬੱਚੇ ਨਵੇਂ ਕੱਪੜੇ ਪਾਈ ਪਟਾਕੇ ਚਲਾਉਂਦੇ ਹਨ ।

ਦੀਪਮਾਲਾ ਤੇ ਆਤਸ਼ਬਾਜ਼ੀ :
ਹਨੇਰਾ ਹੋਣ ਤੇ ਲੋਕ ਆਪਣੇ-ਆਪਣੇ ਘਰਾਂ ਵਿਚ ਦੀਪਮਾਲਾ ਕਰਦੇ ਹਨ । ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਅਤੇ ਕੋਈ ਬਿਜਲੀ ਦੇ ਰੰਗ-ਬਰੰਗੇ ਲਾਟੂ ਤੇ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ । ਚਾਰ-ਚੁਫੇਰਾ ਚਾਨਣ ਨਾਲ ਭਰ ਜਾਂਦਾ ਹੈ । ਲੋਕ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਰੌਸ਼ਨੀ ਕਰਦੇ ਹਨ ਤੇ ਮੱਥਾ ਟੇਕਣ ਜਾਂਦੇ ਹਨ । ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ । ਅਸਮਾਨਾਂ ਵਲ ਚੜ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈਆਂ ਹਨੇਰੇ ਵਿਚ ਰੰਗ-ਬਰੰਗੇ ਚੰਗਿਆੜੇ ਕੱਢ ਕੇ ਤੇ ਅੱਗ ਦੇ ਰੰਗ-ਬਰੰਗੇ ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ ਵਾਤਾਵਰਨ ਨੂੰ ਬਹੁਤ ਹੀ ਦਿਲ-ਖਿੱਚਵਾਂ ਬਣਾ ਦਿੰਦੀਆਂ ਹਨ ।

ਲੱਛਮੀ ਦੀ ਪੂਜਾ :
ਇਸ ਰਾਤ ਲੋਕ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਹੋਰ ਮਨ-ਭਾਉਂਦੀਆਂ ਚੀਜ਼ਾਂ ਖਾਂਦੇ ਹਨ । ਸਾਰੀ ਰਾਤ ਲੱਛਮੀ ਦੀ ਪੂਜਾ ਹੁੰਦੀ ਹੈ, ਲੋਕ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ, ਤਾਂ ਜੋ ਲੱਛਮੀ ਉਹਨਾਂ ਦੇ ਘਰ ਆ ਸਕੇ ।

ਪਵਿੱਤਰ ਰੱਖਣ ਦੀ ਲੋੜ :
ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬਾਂ ਪੀਂਦੇ, ਜੂਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ । ਇਹ ਬਹੁਤ ਬੁਰੀ ਗੱਲ ਹੈ ।ਇਹ ਗੱਲਾਂ ਨਾ ਨੈਤਿਕ ਤੌਰ ‘ਤੇ ਚੰਗੀਆਂ ਹਨ ਅਤੇ ਨਾ ਹੀ ਸਮਾਜਿਕ ਤੌਰ ‘ਤੇ । ਸਾਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

7. ਦੁਸਹਿਰਾ

ਹਰਮਨ-ਪਿਆਰਾ ਤਿਉਹਾਰ-ਸਾਡਾ ਦੇਸ਼ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ । ਦੁਸਹਿਰਾ ਭਾਰਤ ਦਾ ਇਕ ਬਹੁਤ ਹੀ ਪੁਰਾਣਾ ਤੇ ਹਰਮਨ-ਪਿਆਰਾ ਤਿਉਹਾਰ ਹੈ ਤੇ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ।

(ਰੂਪ-ਰੇ ਖਾ- ਹਰਮਨ-ਪਿਆਰਾ ਤਿਉਹਾਰ-ਇਤਿਹਾਸਿਕ ਪਿਛੋਕੜ-ਰਾਮ ਲੀਲ੍ਹਾ-ਰਾਵਣ ਦਾ ਪੁਤਲਾ ਸਾੜਨ ਦਾ ਦ੍ਰਿਸ਼-ਮਠਿਆਈਆਂ ਖ਼ਰੀਦਣਾ-ਮਹਾਨਤਾ ॥

ਇਤਿਹਾਸਿਕ ਪਿਛੋਕੜ :
ਦੁਸਹਿਰੇ ਦੇ ਤਿਉਹਾਰ ਦਾ ਸੰਬੰਧ ਵੀ ਦੀਵਾਲੀ ਵਾਂਗ ਸ੍ਰੀ ਰਾਮ ਚੰਦਰ ਜੀ ਨਾਲ ਹੈ। ਇਸ ਦਿਨ ਸ੍ਰੀ ਰਾਮ ਚੰਦਰ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ । ਇਸ ਦਿਨ ਦੀ ਯਾਦ ਵਿਚ ਹਰ ਸਾਲ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।

ਰਾਮ-ਲੀਲ੍ਹਾ :
ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ । ਇਹਨਾਂ ਦਿਨਾਂ ਵਿਚ ਸਾਡੇ ਸ਼ਹਿਰ ਵਿਚ ਥਾਂ-ਥਾਂ ਰਾਮ-ਲੀਲ੍ਹਾ ਹੁੰਦੀ ਹੈ । ਲੋਕ ਬੜੇ ਉਮਾਹ ਨਾਲ ਅੱਧੀ-ਅੱਧੀ ਰਾਤ ਤਕ ਰਾਮ-ਲੀਲ੍ਹਾ ਵੇਖਣ ਜਾਂਦੇ ਹਨ । ਲੋਕ ਰਾਮ-ਬਨਵਾਸ, ਭਰਤ-ਮਿਲਾਪ, ਸੀਤਾ-ਹਰਨ, ਹਨੂੰਮਾਨ ਦੇ ਲੰਕਾ ਸਾੜਨ ਅਤੇ ਲਛਮਣ-ਮੁਰਛਾ ਆਦਿ ਘਟਨਾਵਾਂ ਦੇ ਦ੍ਰਿਸ਼ਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ । ਇਹਨਾਂ ਦਿਨਾਂ ਵਿਚ ਦਿਨ ਸਮੇਂ ਬਜ਼ਾਰਾਂ ਵਿਚ ਰਾਮ-ਲੀਲ੍ਹਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ ।

ਰਾਵਣ ਨੂੰ ਸਾੜਨ ਦਾ ਦ੍ਰਿਸ਼ :
ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਬਾਂਸਾਂ ਤੇ ਕਾਗਜ਼ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ । ਆਲੇਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ । ਦੂਰ-ਨੇੜੇ ਦੇ ਲੋਕ ਰਾਵਣ ਨੂੰ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ । ਲੋਕ ਪੰਡਾਲ ਵਿਚ ਚਲ ਰਹੀ ਆਤਸ਼ਬਾਜ਼ੀ ਤੇ ਠਾਹ-ਠਾਹ ਚਲਦੇ ਪਟਾਕਿਆਂ ਦਾ ਆਨੰਦ ਲੈਂਦੇ ਹਨ । ਰਾਮ ਲੀਲਾ ਦੀ ਅੰਤਿਮ ਝਾਕੀ ਪੇਸ਼ ਕੀਤੀ ਜਾਂਦੀ ਹੈ ਤੇ ਰਾਵਣ, ਸ੍ਰੀ ਰਾਮਚੰਦਰ ਹੱਥੋਂ ਮਾਰਿਆ ਜਾਂਦਾ ਹੈ । ਹੁਣ ਸੁਰਜ ਛਿਪਣ ਵਾਲਾ ਹੁੰਦਾ ਹੈ । ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ । ਇਸ ਸਮੇਂ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਜਾਂਦੀ ਹੈ ਤੇ ਉਹ ਘਰਾਂ ਵਲ ਚਲ ਪੈਂਦੇ ਹਨ । ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧ-ਜਲੇ ਬਾਂਸ ਵੀ ਚੁੱਕ ਕੇ ਨਾਲ ਲੈ ਜਾਂਦੇ ਹਨ ।

ਮਠਿਆਈਆਂ ਖ਼ਰੀਦਣਾ :
ਵਾਪਸੀ ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਿਆਈ ਦੀਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ ਤੇ ਭਾਂਤ-ਭਾਂਤ ਦੀ ਮਠਿਆਈ ਖ਼ਰੀਦ ਕੇ ਘਰਾਂ ਨੂੰ ਜਾਂਦੇ ਹਨ । ਫਿਰ ਰਾਤੀਂ ਖਾ ਪੀ ਕੇ ਸੌਂਦੇ ਹਨ ।

ਮਹਾਨਤਾ :
ਇਸ ਪ੍ਰਕਾਰ ਦੁਸਹਿਰਾ ਬੜਾ ਹਰਮਨ-ਪਿਆਰਾ ਤੇ ਦਿਲ-ਪਰਚਾਵੇ ਨਾਲ ਭਰਪੂਰ ਤਿਉਹਾਰ ਹੈ । ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

8. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ
ਜਾਂ
ਕਿਸੇ ਪੇਂਡੂ ਮੇਲੇ ਦਾ ਦ੍ਰਿਸ਼

ਪੰਜਾਬ ਦੇ ਮੇਲੇ-ਪੰਜਾਬ ਵਿਚ ਵੱਖ-ਵੱਖ ਰੁੱਤਾਂ, ਤਿਉਹਾਰਾਂ ਅਤੇ ਇਤਿਹਾਸਿਕ ਤੇ ਧਾਰਮਿਕ ਉਤਸਵਾਂ ਨਾਲ ਸੰਬੰਧਿਤ ਬਹੁਤ ਸਾਰੇ ਮੇਲੇ ਲਗਦੇ ਹਨ ਅਤੇ ਇਹ ਪੰਜਾਬੀ ਸੱਭਿਆਚਾਰ ਵਿਚ ਬੜੀ ਖ਼ੁਸ਼ੀ ਤੇ ਰੰਗੀਨੀ ਪੈਦਾ ਕਰਦੇ ਹਨ । ਇਹ ਇੰਨੇ ਹਰਮਨ-
ਪਿਆਰੇ ਹਨ ਕਿ ਇਹਨਾਂ ਨੂੰ ਵੇਖਣ ਦਾ ਚਾ ਲੋਕ-ਗੀਤਾਂ ਵਿਚ ਵੀ ਅੰਕਿਤ ਹੈ; ਜਿਵੇਂ-
(ਉ) ਮੇਰਾ ਕੱਲੀ ਦਾ ਜੀ ਨਹੀਂ ਲਗਦਾ, ਵੇ ਲੈ ਚਲ ਮੇਲੇ ਨੂੰ ।
(ਅ) ਚਲ ਚਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।

(ਰੂਪ-ਰੇਖਾ-ਪੰਜਾਬ ਦੇ ਮੇਲੇ-ਹਾੜੀ ਨਾਲ ਸੰਬੰਧ-ਮੇਲਾ ਦੇਖਣ ਜਾਣਾ-ਇਤਿਹਾਸਿਕ ਪਿਛੋਕੜ-ਮੇਲੇ ਦਾ ਦ੍ਰਿਸ਼- ਮਠਿਆਈਆਂ, ਖਿਡੌਣੇ, ਤਮਾਸ਼ੇ-ਭੰਗੜਾ ਤੇ ਮੈਚ-ਲੜਾਈ ਤੇ ਵਾਪਸੀ )

ਹਾੜ੍ਹੀ ਪੱਕਣ ਦੀ ਖ਼ੁਸ਼ੀ :
ਵਿਸਾਖੀ ਦਾ ਮੇਲਾ ਹਰ ਸਾਲ 13 ਅਪਰੈਲ ਨੂੰ ਭਾਰਤ ਵਿਚ ਥਾਂ-ਥਾਂ ‘ਤੇ ਲਗਦਾ ਹੈ । ਇਹ ਤਿਉਹਾਰ ਹਾੜੀ ਦੀ ਫ਼ਸਲ ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ ।

ਮੇਲਾ ਦੇਖਣ ਜਾਣਾ :
ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ । ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਿਆ । ਰਸਤੇ ਵਿਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ, ਬੁੱਢੇ ਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸਨ । ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ । ਰਸਤੇ ਵਿਚ ਅਸੀਂ ਕੁੱਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ । ਆਲੇ-ਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦੇ ਰਹੀਆਂ ਸਨ, ਜਿਵੇਂ ਖੇਤਾਂ ਵਿਚ ਸੋਨਾ ਵਿਛਿਆ ਹੋਵੇ ।

ਇਤਿਹਾਸਿਕ ਪਿਛੋਕੜ :
ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇਕ ਪੁਰਾਣਾ ਤਿਉਹਾਰ ਹੈ । ਆਮ ਕਰਕੇ ਇਸ ਨੂੰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ । ਅੱਜ ਇਸ ਤਿਉਹਾਰ ਦਾ ਸੰਬੰਧ ਮਹਾਨ ਇਤਿਹਾਸਿਕ ਘਟਨਾਵਾਂ ਨਾਲ ਜੁੜ ਚੁੱਕਾ ਹੈ । ਇਸ ਮਹਾਨ ਦਿਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲਾ ਬਾਗ਼ ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ, ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਸਨ ।

ਮੇਲੇ ਦਾ ਦ੍ਰਿਸ਼ :
ਇਹ ਗੱਲਾਂ ਕਰਦਿਆਂ ਹੀ ਅਸੀਂ ਮੇਲੇ ਵਿਚ ਪਹੁੰਚ ਗਏ । ਮੇਲੇ ਵਿਚ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਕੁੱਝ ਲਾਉਡ-ਸਪੀਕਰਾਂ ਦੀ ਅਵਾਜ਼ ਸੁਣਾਈ ਦੇ ਰਹੀ ਸੀ । ਮੇਲੇ ਵਿਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇ-ਦੁਆਲੇ ਮਠਿਆਈਆਂ, ਖਿਡੌਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਅਸੀਂ ਮਠਿਆਈ ਦੀ ਇਕ ਦੁਕਾਨ ਉੱਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ । ਸਾਡੇ ਨੇੜੇ ਹੀ ਕੁੱਝ ਬੰਦੇ ਮਠਿਆਈਆਂ ਤੇ ਪਕੌੜੇ ਆਦਿ ਖਾ ਰਹੇ ਸਨ ।

ਕੁੱਝ ਹੋਰ ਨਜ਼ਾਰੇ :
ਮੇਲੇ ਵਿਚ ਬੱਚੇ ਤੇ ਕੁੜੀਆਂ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂਗਰ ਦੇ ਖੇਲ਼ ਦੇਖੇ । ਜਾਦੂਗਰ ਨੇ ਸੌ ਦਾ ਨੋਟ ਸਾੜ ਕੇ ਮੁੜ ਉਸੇ ਨੰਬਰ ਦਾ ਨੋਟ ਬਣਾ ਦਿੱਤਾ । ਫਿਰ ਉਸ ਨੇ ਤਾਸ਼ ਦੇ ਕਈ ਖੇਲ ਦਿਖਾਏ ।

ਇਹਨਾਂ ਨਜ਼ਾਰਿਆਂ ਨੂੰ ਦੇਖਦਿਆਂ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਵਿਸਾਖੀ ਦੇ ਮੇਲੇ ਦੇ ਦ੍ਰਿਸ਼ ਨੂੰ ਬਿਆਨ ਕਰਦੀਆਂ ਇਹ ਸਤਰਾਂ ਮੇਰੇ ਕੰਨਾਂ ਵਿਚ ਗੂੰਜਣ ਲੱਗੀਆਂ-

ਥਾਂਈਂ-ਥਾਂਈਂ ਖੇਡਾਂ ਤੇ ਪੰਘੂੜੇ ਆਏ ਨੇ ।
ਜੋਗੀਆਂ, ਮਦਾਰੀਆਂ ਤਮਾਸ਼ੇ ਲਾਏ ਨੇ ।
ਵੰਝਲੀ, ਲੰਗੋਜ਼ਾ, ਕਾਂਟੋ, ਤੂੰਬਾ ਵੱਜਦੇ ।
ਛਿੰਝ ਵਿਚ ਸੂਰੇ ਪਹਿਲਵਾਨ ਗੱਜਦੇ ।
ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ।
ਭੀੜ ਵਿਚ ਮੋਢੇ ਨਾਲ ਮੋਢਾ ਵੱਜਦਾ ।
ਕੋਹਾਂ ਵਿਚ ਮੇਲੇ , ਨੇ ਜ਼ਮੀਨ ਮੱਲੀ ਏ ।
ਚੱਲ ਨੀ ਪਰੇਮੀਏ, ਵਿਸਾਖੀ ਚੱਲੀਏ ।

ਭੰਗੜਾ ਤੇ ਮੈਚ :
ਅਸੀਂ ਥਾਂ-ਥਾਂ ਲੋਕਾਂ ਨੂੰ ਭੰਗੜਾ ਪਾਉਂਦੇ, ਬੜ੍ਹਕਾਂ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਦੇਖਿਆ । ਜਿਉਂ-ਜਿਉਂ ਦਿਨ ਬੀਤ ਰਿਹਾ ਸੀ, ਮੇਲੇ ਦੀ ਭੀੜ ਵਧਦੀ ਜਾ ਰਹੀ ਸੀ । ਇਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਵੀ ਦੇਖਿਆ ।

ਲੜਾਈ ਤੇ ਵਾਪਸੀ :
ਇੰਨੇ ਨੂੰ ਸੂਰਜ ਛਿਪ ਰਿਹਾ ਸੀ। ਇਕ ਪਾਸੇ ਬੜੀ ਖੁੱਪ ਜਿਹੀ ਪੈ ਗਈ । ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਜਲਦੀ ਨਾਲ ਮੇਲੇ ਵਿਚੋਂ ਨਿਕਲਣ ਦੀ ਕੀਤੀ । ਨੇੜੇ ਦੀ ਦੁਕਾਨ ਤੋਂ ਅਸੀਂ ਕਾਹਲੀ-ਕਾਹਲੀ ਘਰਦਿਆਂ ਲਈ ਮਠਿਆਈ ਖ਼ਰੀਦੀ ਅਤੇ ਪਿੰਡ ਦਾ ਰਸਤਾ ਫੜ ਲਿਆ । ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ ।

PSEB 8th Class Punjabi ਰਚਨਾ ਲੇਖ-ਰਚਨਾ

9. ਲੋਹੜੀ

ਤਿਉਹਾਰਾਂ ਦਾ ਦੇਸ਼-ਪੰਜਾਬ ਦੇ ਜੀਵਨ ਮੇਲਿਆਂ ਅਤੇ ਤਿਉਹਾਰਾਂ ਨਾਲ ਭਰਪੂਰ ਹੈ । ਸਾਲੇ ਵਿਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ, ਜਿਸ ਵਿਚ ਕੋਈ ਨਾਂ ਕੋਈ ਤਿਉਹਾਰੇ ਨਾਂ ਆਉਂਦਾ ਹੋਵੇ । ਲੋਹੜੀ ਵੀ ਪੰਜਾਬ ਦਾ ਇਕ ਖ਼ੁਸ਼ੀਆਂ ਭਰਿਆਂ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ ਤੋਂ ਇਕ ਦਿਨ ਪਹਿਲਾਂ | ਮਨਾਇਆ ਜਾਂਦਾ ਹੈ ।

(ਰੂਪ-ਲੈੱਖਾਂ-ਤਿਉਹਾਰਾਂ ਦੀ ਦੇਸ਼-ਲੋਹੜੀ ਸ਼ਬਦ-ਪਰੰਪਰਾਂ-ਲੋਕ-ਕਬਾ-ਫ਼ੈਸਲੇ ਨਾਲ ਸੰਬੰਧ-ਲੋਹੜੀ ਮੰਗਣਾਂ-ਭੈਣਾਂ ਲਈ ਲੋਹੜੀ-ਮੁੰਡੇ ਦੇ ਜਨਮ ਦੀ ਖ਼ੁਸ਼ੀ )

ਲੋਹੜੀ ਸ਼ਬਦੇ :
ਲੋਹੜੀ ਸ਼ਬਦ ਤਿਲ + ਰੋੜੀ ਸ਼ਬਦ ਤੋਂ ਬਣਿਆ ਹੈ, ਜੋ ਸਮਾਂ ਪਾ ਕੇ ‘ਤਿਲੋੜੀ ਤੇ ਫਿਰ “ਲੋਹੜੀ ਬਣਿਆਂ ਹੈ । ਕਈ ਥਾਂਵਾਂ ‘ਤੇ ਇਸ ਨੂੰ “ਲੋਹੀ’ ਜਾਂ ‘ਲੋਈ ਵੀ ‘ ਕਿਹਾ ਜਾਂਦਾ ਹੈ ।

‘ਪਰੰਪਰਾਂ :
ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ । ਵੈਦਿਕ ਕਾਲ ਵਿਚ ਹੀ ਰਿਸ਼ੀ ਲੋਕ ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਸੋਨੇ । ਇਸ ਧਾਰਮਿਕ ਕੰਮ ਵਿਚ ਪਰਿਵਾਰ ਦੇ ਬੰਦੇ ਹੋਵਨ ਵਿਚ ਓ, ਸ਼ਹਿਦ, ਤਿਲੇ ਅਤੇ ਗੁੜੇ ਆਦਿ ਪਾਉਂਦੇ ਸਨ । ਇਸੇ ਤਿਉਹਾਰੇ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੋੜੀਆਂ ਜਾਂਦੀਆਂ ਹਨ । ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅੱਤਿਆਚਾਰੀ ਰਾਕਸ਼ੇ ਨੂੰ ਮਾਰਿਆ ਤੇ ਉਸੇ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਹਿਨ’ ਨਾਲ ਵੀ ਜੋੜਿਆਂ ਜਾਂਦਾ ਹੈ ।

ਲੋਕ-ਕਥਾਂ ਨਾਲ ਸੰਬੰਧ :
ਇਸ ਤੋਂ ਬਿਨਾਂ ਇਸ ਨਾਲ ਇਕ ਹੋਰ ਲੋਕ-ਕਥਾ ਵੀ ਸੰਬੰਧਿਤ ਹੈ, ਜੋ ਇਸ ਪ੍ਰਕਾਰ ਹੈ ।ਕਿਸੇ ਗ਼ਰੀਬ ਬਾਹਮਣੇ ਦੀ ਸੁੰਦਰੀ ਨਾਂ ਦੀ ਧੀ ਸੀ । ਬਾਹਮਣ ਨੇ ਉਸ ਦੀ ਕੁੜਮਾਈ ਇਕ ਥਾਂ ਪੱਕੀ ਕਰ ਦਿੱਤੀ, ਪਰੰਤੂ ਉੱਥੋਂ ਦੇ ਦੁਸ਼ਟ ਹਾਕਮ ਨੇ ਕੁੜੀ ਦੀ ਸੁੰਦਰਤਾਂ ਬਾਰੇ ਸੁਣ ਕੇ ਉਸ ਨੂੰ ਪ੍ਰਾਪਤ ਕਰਨ ਦੀ ਠਾਣ ਲਈ । ਇਹ ਸੁਣ ਕੇ ਉੜੀ ਦੇ ਬਾਪ ਨੇ ਮੁੰਡੇ ਵਾਲਿਆਂ ਨੂੰ ਕਿਹਾ ਕਿ ਉਹ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਆਪਣੇ ਘਰ ਲੈ ਜਾਣ, ਪਰ ਮੁੰਡੇ ਵਾਲੇ ਡੱਰੇ , ਗਏ । ਜਦੋਂ ਕੁੜੀ ਦੇ ਬਾਪ ਨਿਰਾਸ਼ ਹੋ ਕੇ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿਚ ਉਸ ਨੂੰ ਦੁੱਲਾ ਭੱਟੀ ਡਾਕੂ ਮਿਲਿਆਂ । ਬ੍ਰਾਹਮਣ ਦੀ ਰਾਮ-ਕਹਾਣੀ ਸੁਣ ਕੇ ਉਸ ਨੇ ਉਸ ਨੂੰ ਮੱਦਦ ਕਰਨ ਤੇ ਉਸ ਦੀ ਧੀ ਨੂੰ ਆਪਣੀ ਧੀ ਬਣਾ ਕੇ ਵਿਆਹੁਣ ਦਾ ਭਰੋਸਾ ਦਿੱਤਾ । ਉਹ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਪਿੰਡ ਦੇ ਸਾਰੇ ਬੰਦਿਆਂ ਨੂੰ ਮਿਲ ਕੇ ਉਸ ਨੇ ਰਾਤ ਵੇਲੇ ਜੰਗਲ ਨੂੰ ਅੱਗੇ ਲੈ ਕੇ ਕੁੜੀ ਦਾ ਵਿਆਹ ਕਰ ਦਿੱਤਾ । ਸ਼ੀਬੀਬ ਬਾਹਮਣੇ ਦੀ ਧੀ ਕੱਪੜੇ ਵਿਆਹ ਸੀਮੇਂ ਵੀ ਫਟੇ-ਪੁਰਾਣੇ ਨੇ । ਦੁੱਲੇ ਭੱਟੀ ਦੇ ਕੋਲ ਉਸੇ ਸਮੇਂ ਕੇਵਲ ਸ਼ੱਕ ਸੀ । ਉਸ ਨੇ ਉਹ ਸ਼ੱਕ ਸੀ ਕੁੜੀ ਦੀ ਝੋਲੀ ਵਿਚ ਸ਼ਗਨ ਵਜੋਂ ਪਾਈ । ਮਗਰੋਂ ਇਸ ਘਟਨਾ ਦੀ ਯਾਦ ਵਿਚ ਇਹ ਤਿਉ: ਅੱਰੀ ਬਾਲ਼ ਕੇ ਮਨਾਇਆ ਜਾਣ ਲੱਗਾਂ ।

ਫ਼ਸਲੋ ਨਾਲ ਸੰਬੰਧ :
ਇ॥ ਤਿਉਹਾ’ ਦੇ ੬॥: ਲਾਲ ਵੀ ਹੈ ਤੋਂ ਪੁੱਜ ਚੁੱਕੀ ਸਰਦੀ ਦੀ ਰੁੱਤ ਨਾਲ ਵੀ ਹੈ । ਇਸ ਸਮੇਂ ਕਿਸਾਨ ਦੇ ਖੇਤ ਕਣਕ, ਛੋਲਿਆਂ ਤੇ ਸਰੋਂ ਨਾਲ ਲਹਿਲਹਾ ਰਹੇ ਹੁੰਦੇ ਹਨ । ਸਰਦੀ ਦੀ ਰੁੱਤ ਆਪਣੇ ਜੋਬਨ ਤੇ ਹੁੰਦੀ ਹੈ । ਕਹਿੰਦੇ ਹਨ ਕਿ ਇਸ ਸਮੇਂ ਪੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ । ਸੱਚਮੁੱਚ ਹੀ ਇਸ ਤੋਂ ਪਿੱਛੋਂ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ ।

ਲ਼ੋਹੜੀ ਮੰਗਣਾ :
ਲੋਹੜੀ ਦਾ ਦਿਨ ਆਉਣ ਤੋਂ ਕੁੱਝ ਦਿਨ ਪਹਿਲਾਂ ਹੀ ਗਲੀਆਂ ਵਿਚ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਗੀਤ-ਗਾਉਂਦੀਆਂ ਹੋਈਆਂ ਲੋਹੜੀ ਮੰਗਦੀਆਂ ਫਿਰਦੀਆਂ ਹਨ । ਕੋਈ ਉਨ੍ਹਾਂ ਨੂੰ ਦਾਣੇ ਦਿੰਦਾ ਹੈ, ਕੋਈ ਗੁੜ, ਕੋਈ ਪਾਥੀਆਂ ਅਤੇ ਕੋਈ ਪੈਸੇ । ਲੋਹੜੀ ਮੰਗਣ ਵਾਲੀਆਂ ਟੋਲੀਆਂ ਦੇ ਗਲੀਆਂ ਵਿਚ ਗੀਤ ਗੂੰਜਦੇ ਹਨ

ਸੁੰਦਰ, ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ? ਹੋ ।
ਦੁੱਲਾ ਭੱਟੀ ਵਾਲਾ, ਹੋ ।
ਦੁੱਲੇ ਦੀ ਧੀ ਵਿਆਹੀ, ਹੋ ।
ਸੇਰ ਸ਼ੱਕਰ ਪਾਈ, ਹੈ ।
ਕੁੜੀ ਦਾ ਬੁਖਾ ਪਾਵਾ, ਹੋ ।
ਜੀਵੇ ਕੁੜੀ ਦਾ ਚਾਚਾ, ਹੋ ।
ਲੰਬੜਦਾਰ ਸਦਾਏ, ਹੋ ।
ਗਿਣ ਗਿਣ ਪੌਲੇ ਲਾਏ, ਹੋ।
ਇਕ ਪੋਲਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ ।

ਡੇਣਾਂ ਈ ਸੋਹੜੀ : ਇਸ ਦਿਨ ਭਰਾ ਭੈਣ ਲਈ ਲੋਹੜੀ ਲੈ ਕੇ ਜਾਂਦੇ ਹਨ । ਉਹ ਪਿੰਨੀਆਂ ਤੇ ਖਾਣ-ਪੀਣ ਦੇ ਹੋਰ ਸਮਾਨ ਮਤ ਕੋਈ ਹੋਰ ਸੁਗਾਤ ਵੀ ਭੈਣ ਦੇ ਘਰ ਪੁਚਾਉਂਦੇ ਹਨ ।

ਸ਼ੰਡੇ ਦੇ ਜਮ ਦੀ ਖ਼ੁਸ਼ੀ :
ਜਿਨ੍ਹਾਂ ਘਰਾਂ ਵਿਚ ਬੀਤੇ ਸਾਲ ਵਿਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਸ ਘਰ ਵਿਚ ਵਿਸ਼ੇਸ਼ ਗ੍ਰੰਥਾਂ ਹੁੰਦੀਆਂ ਇਸ ਘ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿਚ ਮੁੰਡੇ ਦੀ ਲੋਹੜੀ ਵੰਡਦੀਆਂ ਨੇ, ਜਿਮ ਵਿਚ ਗੁੜ, ਮੂੰਗਫ਼ਲੀ ਤੇ ਰਿਉੜੀਆਂ ਆਦਿ ਸ਼ਾਮਲ ਹੁੰਦੀਆਂ ਹਨ । ਸਾਰਾ ਦਿਨ ਉਮਰ ਵਿਚ ਲੋਹੜੀ ਮੰਗਣ ਵਾਲੇ ਮੁੰਡਿਆਂ-ਕੁੜੀਆਂ ਦੇ ਗੀਤਾਂ ਦੀਆਂ ਰੌਣਥਾਂ ਲੱਗੀਆਂ ਰਹਿੰਦੀਆਂ ਹਨ । ਰਾਤ ਵੇਲੇ ਵੱਡੇ ਵੀ ਇਨ੍ਹਾਂ ਰੌਣਕਾਂ ਵਿਚ ਸ਼ਾਮਲ ਹੋ ਜਾਂਦੇ ਹਨ । ਖੁੱਲ੍ਹੇ ਵਿਹੜੇ ਵਿਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਲਾਈ ਜਾਂਦੀ ਹੈ । ਕਈ ਇਸਤਰੀਆਂ ਘਰ ਵਿਚ ਮੁੰਡਾ ਹੋਣ ਦੀ ਖ਼ੁਸ਼ੀ ਧੂਣੀ ਵਿਚ ਚਰਖਾ ਵੀ ਬਾਲ ਦਿੰਦੀਆਂ ਹਨ । ਇਸਤਰੀਆਂ ਤੇ ਮਰਦ ਰਾਤ ਦੇਰ ਤਕ ਧੂਣੀ ਸੈਕਦੇ ਹੋਏ ਰਿਉੜੀਆਂ, ਮੂੰਗਫਲੀ, ਭੁੱਗਾ ਆਦਿ ਖਾਂਦੇ ਹਨ ਤੇ ਧੂਣੀ ਵਿਚ ਤਿਲਚੌਲੀ ਆਦਿ ਸੁੱਟਦੇ ਹਨ | ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤਕ ਇਹ ਮਹਿਫ਼ਲ ਲੱਗੀ ਰਹਿੰਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

10. ਬਸੰਤ ਰੁੱਤ

ਹਰਮਨ-ਪਿਆਰੀ ਰੁੱਤ-ਭਾਰਤ ਰੁੱਤਾਂ ਦਾ ਦੇਸ਼ ਹੈ । ਇੱਥੇ ਆਪਣੀ-ਆਪਣੀ ਵਾਰੀ ਨਾਲ ਛੇ ਰੁੱਤਾਂ ਆਉਂਦੀਆਂ ਹਨ । ਇਹਨਾਂ ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ । ਜਦੋਂ ਲੋਕ ਪਾਲੇ ਨਾਲ ਕੰਬ ਰਹੇ ਤੇ ਹੁੰਦੇ ਹਨ, ਤਾਂ ਉਹਨਾਂ ਦੀਆਂ ਅੱਖਾਂ ਬਸੰਤ ਉੱਤੇ ਲੱਗੀਆਂ ਹੁੰਦੀਆਂ ਹਨ ਕਿ ਕਦੋਂ ਬਸੰਤ ਦਾ ਦਿਨ ਆਵੇ ਤੇ ਪਾਲੇ ਦੇ ਜਾਣ ਦਾ ਯਕੀਨ ਬਣੇ । ਬਸੰਤ ਰੁੱਤ ਆਉਣ ਤੇ ਲੋਕ ਸੁਖ ਦਾ ਸਾਹ ਲੈਂਦੇ ਹਨ । ਹਰ ਕੋਈ ਸਮਝਦਾ ਹੈ ਕਿ ਹੁਣ ਖੁੱਲੀ, ਨਿੱਘੀ ਤੇ ਹਰ ਇਕ ਨੂੰ ਨਵਾਂ ਰੂਪ ਦੇਣ ਵਾਲੀ ਰੁੱਤ ਆ ਗਈ ਹੈ । ਇਸੇ ਕਰਕੇ ਕਿਹਾ ਜਾਂਦਾ ਹੈ-
ਆਈ ਬਸੰਤ ਤੇ ਪਾਲਾ ਉਡੰਤ ।

(ਰੂਪ-ਰੇਖਾ-ਹਰਮਨ-ਪਿਆਰੀ ਰੁੱਤ-ਪੰਚਮੀ ਦਾ ਤਿਉਹਾਰ-ਇਤਿਹਾਸਿਕ ਮਹਾਨਤਾ-ਸੁਹਾਵਣੀ ਰੱਤ ਤੇ ਕੁਦਰਤੀ ਸੁੰਦਰਤਾ-ਸਿਹਤ ਲਈ ਗੁਣਕਾਰੀ !)

ਪੰਚਮੀ ਦਾ ਤਿਉਹਾਰ :
ਬਸੰਤ ਪੰਚਮੀਂ ਦਾ ਸਵਾਗਤ ਕਰਨ ਲਈ ਥਾਂ-ਥਾਂ ‘ਤੇ ਵਿਸ਼ੇਸ਼ ਪ੍ਰਕਾਰ ਦੇ ਸਮਾਗਮ ਹੁੰਦੇ ਹਨ । ਇਸ ਦਿਨ ਮੇਲੇ ਲਗਦੇ ਹਨ । ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ । ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ । ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ । ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ । ਉਹ ਪੀਲੇ ਰੰਗ ਦੇ ਪਤੰਗਾਂ ਨੂੰ ਰੰਗ-ਬਰੰਗੀਆਂ ਡੋਰਾਂ ਨਾਲ ਅਕਾਸ਼ ਵਿਚ ਉਡਾ ਕੇ ਆਪਣਾ ਮਨ ਬਹਿਲਾਉਂਦੇ ਹਨ । ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਬੱਚੇ ਤੇ ਕੁੜੀਆਂ ਪੰਘੂੜੇ ਝਟਦੇ ਹਨ ।

ਇਤਿਹਾਸਿਕ ਮਹਾਨਤਾ :
ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ । ਇਸ ਦਿਨ ਉਸ ਵੀਰ ਨੂੰ ਆਪਣੇ ਧਰਮ ਵਿਚ ਪੱਕਾ ਰਹਿਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ।

ਸੁਹਾਵਣੀ ਰੁੱਤ ਤੇ ਕੁਦਰਤੀ ਸੁੰਦਰਤਾ :
ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ । ਨਾ ਸਰਦ ਰੁੱਤ ਦਾ ਪਾਲਾ ਹੁੰਦਾ ਹੈ ਤੇ ਨਾ ਗਰਮ ਰੁੱਤ ਦੀ ਗਰਮੀ, ਸਗੋਂ ਇਹ ਰੁੱਤ ਨਿੱਘੀ ਤੇ ਮਨਭਾਉਣੀ ਹੁੰਦੀ ਹੈ । ਜੀਵਾਂ-ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ । ਦਰੱਖ਼ਤਾਂ ਤੇ ਛੋਟੇ ਬੂਟਿਆਂ ਦੇ ਪੱਤੇ, ਜੋ ਕਿ ਸਰਦੀ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਮੁੜ ਹਰੇ ਭਰੇ ਹੋਣ ਲਗਦੇ ਹਨ । ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕੁਦਰਤ ਪੀਲੇ ਗਹਿਣੇ ਪਹਿਨ ਕੇ ਬਸੰਤ ਦਾ ਤਿਉਹਾਰ ਮਨਾ ਰਹੀ ਹੋਵੇ । ਭੌਰੇ, ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਫੁੱਲਾਂ ਉੱਪਰ ਉਡਾਰੀਆਂ ਮਾਰਦੀਆਂ ਤੇ ਖ਼ੁਸ਼ੀ ਵਿਚ ਨੱਚਦੀਆਂ ਹਨ । ਇਹਨਾਂ ਦਿਨਾਂ ਵਿਚ ਅੰਬਾਂ ‘ਤੇ ਬੂਰ ਆ ਜਾਂਦਾ ਹੈ ਤੇ ਨਿੱਕੀਆਂ-ਨਿੱਕੀਆਂ ਅੰਬੀਆਂ ਤੁਰ ਪੈਂਦੀਆਂ ਹਨ । ਕੋਇਲ ਦੀ ਕੂ-ਕੂ ਸੁਣ ਕੇ ਹਰ ਇਕ ਦੇ ਮਨ ਨੂੰ ਮਸਤੀ ਚੜ੍ਹਦੀ ਹੈ । ਇਸ ਸਮੇਂ ਵਿਚ ਹਾੜ੍ਹੀ ਦੀ ਫ਼ਸਲ ਨਿੱਸਰ ਰਹੀ ਹੁੰਦੀ ਹੈ ਤੇ ਹਰ ਪਾਸਾ ਹਰਾ ਭਰਾ ਤੇ ਫੁੱਲਾਂ ਨਾਲ ਲੱਦਿਆ ਦਿਖਾਈ ਦਿੰਦਾ ਹੈ । ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਇਸ਼ਖਸ ਵਾਤਾਵਰਨ ਵਿਚ ਬਾਹਰ ਜਾ ਕੇ ਆਪਣਾ ਮਨ ਪਸੰਨ ਕਰੇ । ਇਸ ਸੁੰਦਰ ਰੁੱਤ ਦਾ ਦ੍ਰਿਸ਼ ਚਿਤਰਨ ਕਰਦਿਆਂ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਲਿਖਦਾ ਹੈ-

ਕੱਕਰਾਂ ਨੇ ਲੁੱਟ ਪੁੱਟ, ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ, ਪੁੰਗਰ ਕੇ ਡਾਲੀਆਂ ।
ਡਾਲੀਆਂ ਕਚਾਹ ਵਾਂਗ, ਕੁਲੀਆਂ ਨੂੰ ਜਿੰਦ ਪਈ, ਆਲ੍ਹਣੇ ਦੇ ਬੋਟਾਂ ਵਾਂਗ, ਖੰਭੀਆਂ ਉਛਾਲੀਆਂ ।
ਬਾਗਾਂ ਵਿਚ ਬੂਟਿਆਂ ਨੇ, ਡੋਡੀਆਂ ਉਡਾਰੀਆਂ ਨੇ, ਮਿੱਠੀ-ਮਿੱਠੀ ਪੌਣ ਆ ਕੇ, ਸੁੱਤੀਆਂ ਉਠਾਲੀਆਂ ।
ਖਿੜ-ਖਿੜ ਹੱਸਦੀਆਂ ਵਸਿਆ, ਜਹਾਨ ਦੇਖ, ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ ।

ਸਿਹਤ ਲਈ ਗੁਣਕਾਰੀ :
ਇਹ ਰੁੱਤ ਮਨੁੱਖ ਦੀ ਸਿਹਤ ਨੂੰ ਬਣਾਉਣ ਲਈ ਬੜੀ ਢੁੱਕਵੀਂ ਹੈ । ਇਸ ਵਿਚ ਸਾਨੂੰ ਹਰ ਰੋਜ਼ ਸਵੇਰੇ ਸੈਰ ਕਰਨੀ ਚਾਹੀਦੀ ਹੈ ਤੇ ਨਾਲ ਹੀ ਕਸਰਤ ਕਰਨੀ ਅਤੇ ਸਿਹਤ-ਵਧਾਊ ਭੋਜਨ ਖਾਣਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

11. ਗਰਮੀ ਦੀ ਰੁੱਤ

ਪੰਜਾਬ ਦੀਆਂ ਰੁੱਤਾਂ :
ਪੰਜਾਬ ਬਹੁਰੰਗੀਆਂ ਰੁੱਤਾਂ ਦਾ ਦੇਸ ਹੈ । ਇਸ ਵਿਚ ਮੌਸਮ ਕਈ ਰੰਗ ਦਿਖਾਉਂਦਾ ਹੈ । ਇਸ ਵਿਚ ਅਤਿ ਦੀ ਸਰਦੀ ਵੀ ਪੈਂਦੀ ਹੈ ਤੇ ਅੱਤ ਦੀ ਗਰਮੀ ਵੀ । ਗਰਮੀ ਸਰਦੀ ਤੋਂ ਬਿਨਾਂ ਬਰਸਾਤ, । ਪੱਤਝੜ ਤੇ ਬਸੰਤ ਇੱਥੋਂ ਦੀਆਂ ਹੋਰ ਪ੍ਰਸਿੱਧ ਰੁੱਤਾਂ ਹਨ ।

(ਰੂਪ-ਰੇਖਾ-ਪੰਜਾਬ ਦੀਆਂ ਰੁੱਤਾਂ-ਗਰਮੀ ਦੇ ਮਹੀਨੇ-ਰੱਤ, ਮੌਸਮ ਤੇ ਪ੍ਰਭਾਵ-ਪਸ਼ੂਆਂ ਦਾ ਹਾਲ-ਮੀਂਹ ਦੀ ਮੰਗ-ਰੋਗ-ਸਾਰ-ਅੰਸ਼)

ਗਰਮੀ ਦੇ ਮਹੀਨੇ :
ਗਰਮੀ ਦੀ ਰੁੱਤ ਦਾ ਆਰੰਭ ਬਸੰਤ ਰੁੱਤ ਦੇ ਬੀਤਣ ਨਾਲ ਹੀ ਹੋ ਜਾਂਦਾ ਹੈ । ਪੰਜਾਬ ਵਿਚ ਜੇਠ-ਹਾੜ੍ਹ ਅਰਥਾਤ ਮਈ-ਜੂਨ ਗਰਮੀ ਦੇ ਮਹੀਨੇ ਮੰਨੇ ਜਾਂਦੇ ਹਨ । ਇਨ੍ਹਾਂ ਮਹੀਨਿਆਂ ਵਿਚ ਪੰਜਾਬ ਵਿਚ ਅਤਿ ਦੀ ਗਰਮੀ ਪੈਂਦੀ ਹੈ । ਸੂਰਜ ਅਸਮਾਨ ਵਿਚ ਸਿਖਰ ਉੱਤੇ ਪੁੱਜ ਜਾਂਦਾ ਹੈ ਤੇ ਅੱਗ ਵਰਾਉਂਦਾ ਹੈ । ਜੇਠ ਦੀ ਗਰਮੀ ਦਾ ਜ਼ਿਕਰ ਕਰਦਾ ਹੋਇਆ ਪੰਜਾਬੀ ਦਾ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਲਿਖਦਾ ਹੈ :

ਸਿਖਰ ਦੁਪਹਿਰੇ ਜੇਠ ਦੀ, ਵਰੁਨ ਪਏ ਅੰਗਿਆਰ ॥
ਲੋਆਂ ਵਾਓ ਵਰੋਲਿਆਂ, ਰਾਹੀ ਲਏ ਖਲ੍ਹਾਰ ।
ਲੋਹ ਤਪੇ ਜਿਉਂ ਪ੍ਰਵੀ, ਭਖ ਲਵਣ ਅਸਮਾਨ ।
ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੁੱਜਦੇ ਜਾਣ ।

ਅਸਲ ਵਿਚ ਗਰਮੀ ਦੀ ਰੁੱਤ ਦਾ ਪਹਿਲਾ ਐਕਟ ਵਿਸਾਖ ਅਰਥਾਤ ਅਪਰੈਲ ਦੇ ਅੱਧ ਤੋਂ ਸ਼ੁਰੂ ਹੋ ਜਾਂਦਾ ਹੈ { ਮਈ-ਜੂਨ ਵਿਚ ਇਹ ਸਿਖਰ ਉੱਤੇ ਪੁੱਜ ਜਾਂਦਾ ਹੈ । ਧੁੱਪ, ਗਰਮੀ, ਹਨੇਰੀ ਤੇ ਲੂ ਇਸ ਦੇ ਪਾਤਰ ਹਨ । ਜੁਲਾਈ-ਅਗਸਤ ਵਿਚ ਮੀਂਹ ਪੈਣ ਨਾਲ ਗਰਮੀ ਘਟਣ ਲਗਦੀ ਹੈ ਤੇ ਸਤੰਬਰ ਵਿਚ ਇਸ ਦਾ ਅੰਤ ਹੋ ਜਾਂਦਾ ਹੈ ।

ਰੁੱਤ, ਮੌਸਮ ਤੇ ਭਾਵ : ਇਨ੍ਹਾਂ ਦਿਨਾਂ ਵਿਚ ਦਿਨ ਵੱਡੇ ਤੇ ਰਾਤਾਂ ਛੋਟੀਆਂ ਹੁੰਦੀਆਂ ਹਨ ।

12. ਵਰਪਾ ਰੁਁਤ
ਜਾਂ
ਬਰਸਾਤ ਦੀ ਰੂਁਤ

ਪੰਜਾਬ ਦੀਆਂ ਰੁੱਤਾਂ :
ਬਦਲ ਜਾਂਦੀ ਹੈ । ਇਸ ਕਰਕੇ ਇੱਥੇ ਮਾਝੇ ਵਿਚ । ਵਰਖਾ ਰੁੱਤ ਦਾ ਵਾਤਾਵਰਨ ਛੇ ਰੁੱਤਾਂ ਆਉਂਦੀਆਂ ਹਨ । ਇਨ੍ਹਾਂ ਰੁੱਤਾਂ ਨੂੰ ਬਸੰਤ ਰੁੱਤ, ਪਣੀ ਥਾਂ ਬਹੁਤ ਹੀ ਘੱਤਵਪੂ
ਹਨ, ਪਰੰਤੂ ਇਨ੍ਹਾਂ ਵਿਚੋਂ ਵਧੇਰੇ ਹਰਮਨ-ਪਿਆਰੀਆਂ ਰੁੱਤਾਂ ਬਸੰਤ ਰੁੱਤੇ ਤੇ ਵਰਖਾ ਰੁੱਤੇ ਹਨ ।

ਰੂਪ-ਰੇਖਾ : ਗੁਰਬਾਣੀ ਵਿਚ ਜ਼ਿਕਰ ਮਹੱਤਵ ॥

ਵੇਖਾਂ ਉੱਤੇ ਜਾਂ ਵਾਤਾਵਨ :

ਵੇਰੇਖਾ ਰੁੱਤ ਦਾ ਆਰੰਭ ਜੂਨ ਮਹੀਨੇ ਦੇ ਅੰਤ ਵਿਚ ਹੁੰਦੀ ਹੈ, ਜਦੋਂ ਬੀਰਮੀ ਦੀ ਰੁੱਤ ਆਪਣੈ ਸਿਖਰ ‘ਤੇ ਪੁੱਜ ਚੁੱਕੀ ਹੁੰਦੀ ਹੈ ; ਸੂਰਜ ਅਸਮਾਨੇ ਤੋਂ ਅੱਗੇ ਵੇ ਰਿਹਾ ਹੁੰਦਾ ਹੈ ਤੇ ਧਰਤੀ ਭੱਠੀ ਵਾਰੀ ਤਪ ਹੀ ਹੁੰਦੀ ਹੈ । ਇਸੇ ਮਹੀਨੇ ਵਿਚ ਬੰਦੇ ਤਾਂ ਕੀ, ਸਗੋਂ ਚੇਤੀ ਦੇ ਸਾਰੇ ਜੀਵ ਤੇ ਪਸ਼ੂ-ਪੰਛੀ ਬੀਰਮੀ ਤੋਂ ਤੌਬੀ ਆਏ ਮੀਂਹ ਦੀ ਮੰਚੀ ਕਰੇ ਰਹੇ ਹੁੰਦੇ ਹਨ । ਜੂਨ ਮੈਹੀਨੇ ਦੇ ਅੰਤ ਵਿਚ ਵੇਦੀ ਨੂੰ ਇਕ ਦਮ ਠੰਢੀ ਹਵਾਂ ਵਿਚ ਬਦਲ ਜਾਂਦੀ ਹੈ ਤੇ ਅਸਮਾਨ ਉੱਪਰ ਬੱਦਲ ਘਨਘੋਚਾਂ ਪਾਉਣ ਲੱਗੇ ਪੈਂਦੇ ਹਨ । ਪਹਿਲਾਂ ਕਿਣਮਿਣੇ ਹੁੰਦੀ ਹੈ ਤੇ ਫਿਰ ਮੋਹਲੇਧਾਰ ਮੀਂਹ ਆਰੰਭ ਹੋ ਜਾਂਦੀ ਹੈ ਤੇ ਘੜੀਆਂ ਵਿਚ ਹੀ ਚਾਰੇ ਪਾਸੇ ਜਲਬੋਲੇ ਹੋਇਆਂ ਦਿਖਾਈ ਦਿੰਦਾ ਹੈ ।

ਇਸ ਤੋਂ ਮਗਰੋਂ ਹੋਏ ਰੋਜ਼ ਅਸਮਾਨ ਉੱਪਰ ਬੱਦਲ ਮੰਡਲਾਉਂਦੇ ਰਹਿੰਦੈ ਹਨ । ਦਿਨ ਨੂੰ ਸੂਰਜ ਤੇ ਰਾਤ ਨੂੰ ਚੰਦੇ ਉਹਨਾਂ ਵਿਚ ਲੁਕਣ-ਮੀਟੀ ਖੇਡਦਾ ਹੈ । ਮੀਂਹ ਦੀ ਕੋਈ ਵੇਲੇ ਨਹੀਂ ਹੁੰਦੀ । ਮਾੜਾ ਜਿਹਾ ਹੱਥੋੜੇ ਹੁੰਦੀ ਹੈ ਤੇ ਬੱਸ ਉੱਥੇ ਪਲਾਂ ਮਗਰੋਂ ਹੀ ਬੱਦਲ ਰੀੜਗੜਾਹਟੋ ਪਾਉਣ ਲੱਗਦੀ ਹੈ । ਮੀਂਹ ਪੈਣ ਨਾਲ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ । ਅੰਬ ਤੇ ਜਾਮਨੂੰ ਉਸੇ ਜਾਂਦੇ ਹਨ । ਬੋਇਲ ਦੀ ਕੂ-ਕੂ ਬੰਦ ਹੋ ਜਾਂਦੀ ਹੈ ਤੇ ਛੱਪੜਾਂ, ਟੋਭਿਆਂ ਦੇ ਕੰਢਿਆਂ ਉੱਪਰ ਛੱਡ ਕੈਂ-ਕੈਂ ਕਰੇਨ ਲੋਚੀਦੇ ਹਨ । ਮੱਛਰਾਂ ਤੇ ਮੱਖੀਆਂ ਦੀ ਭੁਰਮਾਉ ਹੋ ਜਾਂਦੀ ਹੈ । ਸੱਪੇ, ਅਲੂਏਂ ਤੇ ਹੋਰੇ ਅਨੰਬਾਂ ਪੂਰੇ ਦੇ ਕੀੜੇ-ਪਤੰਗੇ, ਘੁਮਿਆ ਤੇ ਚੀਚ ਵਹੁਟੀਆਂ ਘੁੰਮਣ ਲੱਗਦੀਆਂ ਹਨ । ਖੱਬਲ ਘਾਹ ਦੀਆਂ ਹਰੀਆਂ ਤਿੜਾਂ ਤੇ ਅਨੇਕਾਂ ਪ੍ਰਕਾਰ ਦੇ ਹੋਏ ਹਰੇ ਪੌਦਿਆਂ ਨਾਲ ਧੋਤੀ ਕੱਜੀ ਜਾਂਦੀ ਹੈ । ਸਾਉਣ ਭਾਦੋਂ ਦੇ ਦੋ ਮੈਹੀਨੇ ਅਜਿਹੀ ਲਭਾਉਣੇ ਵਾਤਾਵਰਨ ਪਸਰਿਆਂ ਰਹਿੰਦੀ ਹੈ । ਕੁੜੀਆਂ ਬੀਸ਼ੀ ਵਿਚ ਪੀਂਘਾਂ ਝੂਟਦੀਆਂ ਹਨ, ਤੀਆਂ ਲੱਗਦੀਆਂ ਹਨ ਤੇ ਗਿੱਧੇ ਮਚਦੇ ਹਨ । ਪੰਜਾਬੀ ਸੱਭਿਆਚਾਰੇ ਤੇ ਇਸੇ ਕੁਦਰਤੀ ਵਾਤਾਵਰਨ ਦੀ ਚਿਤਨੇ ਧਨੀ ਰਾਮ ਚਾਤ੍ਰਿਥੀ ਨੂੰ ਆਪਣੀ ਕਵਿਤਾ ਵਿਚ ਹੇਠ ਲਿਖੇ ਅਨੁਸਾਰ ਕੀਤੀ ਹੈ-

ਸਾਉਣੇ ਮਾਂ ਭੈੜੀਆਂ ਚੀਰੇਮੀ ਝੜੇ ਸੁੱਟੀ,
ਧਰਤੀ ਪੰਚੀ ਟਹਿਕੀਆਂ ਛੱਲੀਆਂ ਨੇ ।
ਰਾਹ ਰੋਕ ਲਏ ਛੱਪੜਾਂ ਦੋਭਿਆਂ ਨੇ,
ਨਦੀ ਦਾਲਿਆਂ ਚੂ ਚੂੰਘਾਲੀਆਂ ਲੈ ।

ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਅਧਾਰ ਹੈ । ਇਸ ਤੋਂ ਪ੍ਰਾਪਤ ਹੋਇਆ ਪਾਣੀ ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਮੁੱਖ ਅਧਾਰ ਬਣਦਾ ਹੈ । ਇਹੋ ਪਾਣੀ ਹੀ ਜ਼ਮੀਨ ਵਿਚ ਰਚ ਕੇ ਸਾਰਾ ਸਾਲ ਖੂਹਾਂ, ਨਲਕਿਆਂ ਤੇ ਟਿਊਬਵੈੱਲਾਂ ਰਾਹੀਂ ਖੇਤਾਂ, ਮਨੁੱਖਾਂ ਤੇ ਜੀਵਾਂ ਦੀ ਪਾਣੀ ਦੀ ਲੋੜ ਪੂਰੀ ਕਰਦਾ ਹੈ । ਜੇ ਵਰਖਾ ਨਾ ਹੋਵੇ, ਤਾਂ ਸੂਰਜ ਦੀ ਗਰਮੀ ਨਾਲ ਸਭ ਕੁੱਝ ਸੁੱਕ ਜਾਵੇ ਤੇ ਧਰਤੀ ਤੋਂ ਜ਼ਿੰਦਗੀ ਨਸ਼ਟ ਹੋ ਜਾਵੇ । ਇਸੇ ਕਰਕੇ ਅੱਡੀਆਂ ਰਗੜ-ਰਗੜ ਕੇ ਮੀਂਹ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ-
ਰੱਬਾ ਰੱਬਾ ਮੀਂਹ ਵਰਾ, ਸਾਡੀ ਕੋਠੀ ਦਾਣੇ ਪਾ ।

PSEB 8th Class Punjabi ਰਚਨਾ ਲੇਖ-ਰਚਨਾ

13. ਸਰਦੀ ਦੀ ਰੁੱਤ

ਬਹੁ-ਰੁੱਤਾ ਦੇਸ-ਪੰਜਾਬ ਇਕ ਬਹੁ-ਰੁੱਤਾ ਦੇਸ ਹੈ । ਇੱਕ ਸਾਲ ਵਿਚ ਇੱਥੇ ਛੇ ਰੁੱਤਾਂ-ਗਰਮ ਰੁੱਤ, ਵਰਖਾ ਰੁੱਤ, ਸਰਦ ਰੁੱਤ, ਪੱਤਝੜ ਦਾ ਭਰਨਾ-ਸਰਦੀ ਰੁੱਤ, ਸ਼ੀਤ ਰੁੱਤ ਤੇ ਬਸੰਤ ਰੁੱਤ ਚੱਕਰ ਲਾਉਂਦੀਆਂ ਹਨ । ਸਰਦੀ ਦੀ ਰੁੱਤ ਅਰਥਾਤ ਪਾਲਾ ਵਰਖਾ ਰੁੱਤ ਦੇ ਖ਼ਤਮ ਹੋਣ ਨਾਲ ਅਰਥਾਤ 15 ਸਤੰਬਰ ਤੋਂ ਮਗਰੋਂ ਅੱਸੂ ਦਾ ਦੇਸੀ ਮਹੀਨਾ ਚੜ੍ਹਨ ਦੇ ਨਾਲ ਹੀ ਆਰੰਭ ਹੋਇਆ ਸਮਝਿਆ ਜਾਂਦਾ ਹੈ ਤੇ ਫਿਰ ਇਹ ਦਿਨੋ-ਦਿਨ ਵਧਦਾ ਜਾਂਦਾ ਹੈ । ਇਸੇ ਕਰਕੇ ਕਿਹਾ ਜਾਂਦਾ ਹੈ :
‘ਅੱਸੂ ਪਾਲਾ ਜੰਮਿਆ, ਕੱਤੇ ਵੱਡਾ ਹੋ ।
ਮੱਘਰ ਫ਼ੌਜਾਂ ਚੜੀਆਂ ਤੇ ਪੋਹ ਲੜਾਈ ਹੋ ।

(ਰੂਪ-ਰੇਖਾ-ਬਹੁ-ਰੁੱਤਾ ਦੇਸ-ਸਰਦੀ ਦਾ ਆਰੰਭ-ਸਰਦੀ ਦਾ ਅਸਰ-ਅੰਤ ॥ )

ਸਰਦੀ ਦਾ ਆਰੰਭ :
ਉਂਝ ਅੱਸੂ ਦੇ ਮਹੀਨੇ ਅਰਥਾਤ ਸਤੰਬਰ ਅੱਧ ਤੋਂ ਅਕਤੂਬਰ ਅੱਧ ਤਕ ਦਿਨੇ ਖੂਬ ਧੁੱਪ ਪੈਂਦੀ ਹੈ, ਪਰ ਰਾਤ ਨੂੰ ਸਰਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਰਾਤ ਨੂੰ ਬਾਹਰ ਡਾਹੀਆਂ ਮੰਜੀਆਂ ਜਾਂ ਤਾਂ ਖਿੱਚ ਕੇ ਬਰਾਂਡਿਆਂ ਹੇਠਾਂ ਕਰਨੀਆਂ ਪੈਂਦੀਆਂ ਹਨ, ਜਾਂ ਉੱਪਰ ਮੋਟਾ ਖੇਸ ਜਾਂ ਕੰਬਲ ਲੈਣਾ ਪੈਂਦਾ ਹੈ ।

ਅੱਧ ਅਕਤੂਬਰ ਤੋਂ ਅੱਧ ਨਵੰਬਰ ਅਰਥਾਤ ਕੱਤਕ ਦੇ ਮਹੀਨੇ ਵਿਚ ਸੂਰਜ ਕਾਫ਼ੀ ਥੱਲੇ ਚਲਾ ਜਾਂਦਾ ਹੈ ; ਦਿਨੇ ਗਰਮੀ ਘਟ ਜਾਂਦੀ ਹੈ ਤੇ ਸਵੇਰੇ ਸ਼ਾਮ ਸਰਦੀ ਮਹਿਸੂਸ ਹੋਣ ਲਗਦੀ ਹੈ । ਰਾਤ ਨੂੰ ਮੰਜੀਆਂ ਅੰਦਰ ਡਹਿਣ ਲੱਗ ਪੈਂਦੀਆਂ ਹਨ । ਲੋਕ ਅਜਿਹੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਨਾਲ ਸਾਰਾ ਸਰੀਰ ਢੱਕਿਆ ਰਹੇ । ਇਨ੍ਹਾਂ ਦਿਨਾਂ ਵਿਚ ਹੀ ਪੰਜਾਬੀ ਲੋਕ ਨਵਰਾਤਰਿਆਂ, ਦੁਸਹਿਰੇ ਤੇ ਦੀਵਾਲੀ ਦੇ ਤਿਉਹਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਨ ਦਾ ਗੁਰਪੁਰਬ ਮਨਾਉਂਦੇ ਹਨ । ਦੀਵਾਲੀ ਦਾ ਤਿਉਹਾਰ ਅਸਲ ਵਿਚ ਕਮਰਿਆਂ ਦੇ ਅੰਦਰ ਵੜਨ ਦਾ ਤਿਉਹਾਰ ਹੈ । ਇਸੇ ਕਰਕੇ ਦੀਵਾਲੀ ਤੋਂ ਪਹਿਲਾਂ ਕਮਰਿਆਂ ਦੀ ਸਫ਼ਾਈ ਕਰ ਕੇ ਸਫ਼ੈਦੀ ਤੇ ਰੰਗ-ਰੋਗਨ ਕੀਤਾ ਜਾਂਦਾ ਹੈ । ਇਸ ਰਾਤ ਨੂੰ ਕੀਤੀ ਜਾਂਦੀ ਰੌਸ਼ਨੀ ਛੋਟੇ ਹੋਏ ਦਿਨਾਂ ਕਾਰਨ ਰੌਸ਼ਨੀ ਨੂੰ ਲੰਮੀ ਰਾਤ ਤਕ ਜਗਾਏ ਰੱਖਣ ਦਾ ਚਿੰਨ੍ਹ ਹੈ ਅਤੇ ਮਠਿਆਈ ਸਿਆਲ ਵਿਚ ਖਾਧੀ ਜਾਣ ਵਾਲੀ ਪੌਸ਼ਟਿਕ ਖ਼ੁਰਾਕ ਦਾ ਚਿੰਨ੍ਹ ਹੈ ।

ਸਰਦੀ ਦਾ ਭਰਨਾ :
ਅੱਧ ਨਵੰਬਰ ਤੋਂ ਅੱਧ ਦਸੰਬਰ ਅਰਥਾਤ ਮੱਘਰ ਦੇ ਮਹੀਨੇ ਵਿਚ ਸਰਦੀ ਨੂੰ ਜਵਾਨੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ । ਇਨ੍ਹਾਂ ਦਿਨਾਂ ਵਿਚ ਲੋਕ ਰਾਤ ਨੂੰ ਅੰਦਰ ਹੀ ਸੌਣ ਲਗ ਪੈਂਦੇ ਹਨ ਤੇ ਨਹਾਉਣ ਲਈ ਨਿੱਘੇ ਪਾਣੀ ਦੀ ਲੋੜ ਅਨੁਭਵ ਕਰਨ ਲਗਦੇ ਹਨ ।

ਦਸੰਬਰ ਤੋਂ ਅੱਧ ਜਨਵਰੀ ਅਰਥਾਤ ਪੋਹ ਦੇ ਮਹੀਨੇ ਦੌਰਾਨ ਪੰਜਾਬ ਵਿਚ ਸਰਦੀ ਆਪਣੇ ਪੂਰੇ ਜੋਬਨ ‘ਤੇ ਪੁੱਜ ਜਾਂਦੀ ਹੈ । ਖ਼ੁਸ਼ਕ ਸਰਦੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਜ਼ਲਾ-ਜ਼ੁਕਾਮ, ਫਲੁ, ਖਾਂਸੀ, ਦਮਾ ਤੇ ਨਮੁਨੀਆਂ ਆਦਿ ਘੇਰ ਲੈਂਦੇ ਹਨ । ਗਰਮ ਕੱਪੜੇ ਤੇ ਨਿੱਘੇ ਘਰ ਵੀ ਉਨ੍ਹਾਂ ਦਾ ਬਚਾਓ ਨਹੀਂ ਕਰ ਸਕਦੇ । ਡਾਕਟਰਾਂ ਦੀ ਚਾਂਦੀ ਹੁੰਦੀ ਹੈ । ਇਨ੍ਹਾਂ ਦਿਨਾਂ ਵਿਚ ਹੀ ਅਸਮਾਨ ਵਿਚ ਬੱਦਲ ਬਣਨੇ ਸ਼ੁਰੂ ਹੋ ਜਾਂਦੇ ਹਨ , ਕਿਣਮਿਣ ਹੋਣ ਲਗਦੀ ਹੈ ਤੇ ਠੰਢ ਖ਼ੁਸ਼ਕ ਤੋਂ ਸਿੱਲ੍ਹੀ ਹੋ ਜਾਂਦੀ ਹੈ । ਸੂਰਜ ਕਿਧਰੇ ਗੁਆਚ ਜਾਂਦਾ ਹੈ । ਜੇਕਰ ਇਕ ਦੋ ਧੁੱਪਾਂ ਲੱਗ ਜਾਣ, ਤਾਂ ਸਵੇਰੇ ਸਵੇਰੇ ਸੰਘਣੀ ਧੁੰਦ ਪੈ ਜਾਂਦੀ ਹੈ, ਜਿਹੜੀ ਕਈ ਵਾਰੀ ਸਾਰਾ ਦਿਨ ਹੀ ਸੂਰਜ ਨੂੰ ਦੱਬੀ ਰੱਖਦੀ ਹੈ । ਲਗਾਤਾਰ ਸਖ਼ਤ ਠੰਢ ਤੋਂ ਬਚਾ ਲਈ ਲੋਕ ਸਰੀਰ ਨੂੰ ਪੂਰੀ ਤਰ੍ਹਾਂ ਗਰਮ ਕੱਪੜਿਆਂ, ਖੇਸੀਆਂ ਜਾਂ ਕੰਬਲਾਂ ਦੀਆਂ ਬੁੱਕਲਾਂ ਨਾਲ ਢੱਕ ਕੇ ਰੱਖਦੇ ਹਨ । ਗ਼ਰੀਬ ਲੋਕ ਧੁਣੀਆਂ ਤਪਾ ਕੇ ਜਾਂ ਅੰਗੀਠੀਆਂ ਮਘਾ ਕੇ ਅਤੇ ਅਮੀਰ ਲੋਕ ਹੀਟਰਾਂ ਨਾਲ ਅੱਗ ਸੇਕਦੇ ਤੇ ਕਮਰੇ ਨਿੱਘੇ ਕਰਦੇ ਹਨ ।

ਸਰਦੀ ਦਾ ਅਸਰ :
ਬਿਮਾਰ ਤੇ ਬੁੱਢੇ ਤਾਂ ਆਮ ਕਰਕੇ ਰਜਾਈਆਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ । ਪਾਲੇ ਨੂੰ ‘ਜਵਾਨਾਂ ਦਾ ਸਾਲਾ ਤੇ ਬੁੱਢਿਆਂ ਦਾ ਜਵਾਈ ਮੰਨਿਆ ਜਾਂਦਾ ਹੈ । ਜਦੋਂ ਕਦੇ ਧੁੱਪ ਨਿਕਲਦੀ ਹੈ, ਤਾਂ ਉਹ ਜ਼ਰਾ ਤੇਜ਼ ਹੋ ਜਾਂਦੀ ਹੈ ਕਿਉਂਕਿ ਸੂਰਜ ਜ਼ਰਾ ਉੱਚਾ ਹੋ ਚੁੱਕਾ ਹੁੰਦਾ ਹੈ । ਵੈਸੇ ਬਹੁਤਾ ਪਾਲਾ ਹਵਾ ਦੇ ਵਗਣ ਨਾਲ ਹੁੰਦਾ ਹੈ ।

ਸਰਦੀ ਦੇ ਅਸਰ ਤੋਂ ਬਚਾ ਲਈ ਲੋਕ ਆਪਣੀ ਵਿੱਤ ਅਨੁਸਾਰ ਮੂੰਗਫਲੀ, ਰਿਉੜੀਆਂ, ਭੁੱਗਾ, ਗੁੜ, ਬਦਾਮ, ਅਖ਼ਰੋਟ, ਸੌਗੀ, ਨਿਉਜ਼ੇ ਆਦਿ ਖਾਂਦੇ ਹਨ । ਮੱਕੀ ਦੀ ਰੋਟੀ, ਸਾਗ, ਸ਼ੱਕਰ-ਓ, ਪਰੌਂਠੇ ਤੇ ਦੇਸੀ ਘਿਓ ਦੀਆਂ ਪਿੰਨੀਆਂ ਆਮ ਕਰਕੇ ਲੋਕਾਂ ਦੀ ਖ਼ੁਰਾਕ ਵਿਚ ਸ਼ਾਮਲ ਹੋ ਜਾਂਦੀਆਂ ਹਨ । ਇਨ੍ਹਾਂ ਦਿਨਾਂ ਵਿਚ ਆਂਡਿਆਂ ਤੇ ਸ਼ਰਾਬ ਦੇ ਰੇਟ ਚੜ੍ਹ ਜਾਂਦੇ ਹਨ ।

ਅੰਤ :
ਅੱਧ ਜਨਵਰੀ ਵਿਚ ਪੋਹ ਦੇ ਮਹੀਨੇ ਦਾ ਅੰਤ ਹੋ ਜਾਂਦਾ ਹੈ । ਇਸ ਮਹੀਨੇ ਦੇ ਅੰਤ ਵਿਚ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ਇਕ ਤਰ੍ਹਾਂ ਪਾਲੇ ਨੂੰ ਸਾੜਨ ਦਾ ਤਿਉਹਾਰ ਹੀ ਹੈ । ਇਸ ਪਿੱਛੋਂ ਮਾਘ ਦਾ ਮਹੀਨਾ ਚੜ੍ਹ ਪੈਂਦਾ ਹੈ, ਜਿਸ ਵਿਚ ਹੌਲੀ-ਹੌਲੀ ਸਰਦੀ ਘਟਦੀ ਜਾਂਦੀ ਹੈ । ਜਨਵਰੀ ਦੇ ਅੰਤ ਵਿਚ ਬਸੰਤ ਦਾ ਤਿਉਹਾਰ ਆ ਜਾਂਦਾ ਹੈ, ਜੋ ਕਿ ਪਾਲੇ ਦੇ ਖ਼ਾਤਮੇ ਦਾ ਸੂਚਕ ਮੰਨਿਆ ਜਾਂਦਾ ਹੈ ; ਇਸੇ ਕਰਕੇ ਕਿਹਾ ਜਾਂਦਾ ਹੈ :
ਆਈ ਬਸੰਤ ਪਾਲਾ ਉਡੰਤ’।

ਇਸ ਤਰਾਂ ਫ਼ਰਵਰੀ ਦੇ ਆਰੰਭ ਅਰਥਾਤ ਅੱਧ ਮਾਘ ਵਿਚ ਧੁੱਪਾਂ ਤੇਜ਼ ਹੋ ਜਾਂਦੀਆਂ ਹਨ, ਪਰ “ਅੱਧ ਮਾਂਹ ਤੇ ਕੰਬਲ ਬਾਂਹ’ ਅਨੁਸਾਰ ਠੰਢ ਤੋਂ ਬਚਾਓ ਕਰਨਾ ਪੈਂਦਾ ਹੈ । ਅੱਧ ਫ਼ਰਵਰੀ ਤੋਂ ਅੱਧ ਮਾਰਚ ਅਰਥਾਤ ਫੱਗਣ ਦੇ ਮਹੀਨੇ ਵਿਚ “ਫੱਗਣ ਵਾਉ ਵਗਣ ਕਾਰਨ ਸਰਦੀ ਦੀ ਹੋਂਦ ਕਾਇਮ ਰਹਿੰਦੀ ਹੈ ਪਰ ਅੱਧ ਮਾਰਚ ਤੋਂ ਮਗਰੋਂ ਚੇਤ ਦੇ ਚੜ੍ਹਨ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ । ਬਸੰਤ ਰੁੱਤ ਪੂਰੇ ਜੋਬਨ ‘ਤੇ ਆ ਜਾਂਦੀ ਹੈ । ਚੁਫ਼ੇਰੇ ਰੁੱਖਾਂ ਦੀਆਂ ਟਹਿਣੀਆਂ ਕੁਲੇ-ਕੁਲੇ ਪੱਤਿਆਂ ਨਾਲ ਹਰੀਆਂ-ਭਰੀਆਂ ਹੋ ਜਾਂਦੀਆਂ ਹਨ । ਸਰੋਂ ਦੇ ਫੁੱਲ ਖੇਤਾਂ ਵਿਚ ਸੋਨਾ ਖਿਲਾਰ ਦਿੰਦੇ ਹਨ ਤੇ ਹਵਾ ਮਹਿਕਾਂ ਨਾਲ ਭਰ ਜਾਂਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

14, ਅੱਤ ਸਰਦੀ ਦਾ ਇਕ ਦਿਨ

ਭਾਰਤ ਵਿਚ ਸਰਦ ਰੁੱਤ-ਉੱਤਰੀ ਭਾਰਤ ਵਿਚ ਦਸੰਬਰ ਤੇ ਜਨਵਰੀ ਸਰਦੀ ਦੇ ਮਹੀਨੇ ਹਨ । ਉਂਝ ਤਾਂ ਇਹਨਾਂ ਮਹੀਨਿਆਂ ਵਿਚ ਲਗਾਤਾਰ ਖੂਬ ਸਰਦੀ ਪੈਂਦੀ ਹੈ, ਪਰ ਕਿਸੇ ਕਿਸੇ ਦਿਨ ਤਾਂ ਸਾਰੀ ਦਿਹਾੜੀ ਠੰਢ ਨਾਲ ਕੰਬਦਿਆਂ ਹੀ ਬੀਤਦੀ ਹੈ । ਇਹੋ ਜਿਹਾ ਅੱਤ ਸਰਦੀ ਦਾ ਦਿਨ ਬੀਤੇ ਸਾਲ 30 ਦਸੰਬਰ ਦਾ ਸੀ ।

ਰੂਪ-ਰੇਖਾ-ਭਾਰਤ ਵਿਚ ਸਰਦੀ ਦੀ ਰੁੱਤ-30 ਦਸੰਬਰ ਦੀ ਸਰਦੀ-ਸਕੂਲ ਦੇ ਰਸਤੇ ਵਿਚ ਸਰਦੀ, ਧੁੰਦ ਤੇ ਧੂਣੀਆਂ-ਸਕੂਲ ਵਿਚ ਹਾਜ਼ਰੀ ਦਾ ਘੱਟ ਹੋਣਾ-ਫਿਰਦੇ ਹੋਏ ਘਰ ਵਾਪਸੀ-ਅੱਗ ਸੇਕਣੀ ਤੇ ਗਰਮ ਚੀਜ਼ਾਂ ਖਾਣੀਆਂ-ਮੌਤਾਂ ਤੇ ਰਿਕਾਰਡ ਤੋੜ ਸਰਦੀ ਦੀਆਂ ਖ਼ਬਰਾਂ ॥

30 ਦਸੰਬਰ ਦੀ ਸਰਦੀ :
ਇਸ ਦਿਨ ਸਵੇਰੇ-ਸਵੇਰੇ ਹੀ ਕਾਫ਼ੀ ਠੰਢ ਸੀ ਤੇ ਮੈਨੂੰ ਰਜ਼ਾਈ ਵਿਚ ਹੀ ਇਕ ਕੰਬਣੀ ਜਿਹੀ ਮਹਿਸੂਸ ਹੋ ਰਹੀ ਸੀ । ਕੁੱਝ ਸਮੇਂ ਪਿੱਛੋਂ ਦਿਨ ਚੜ੍ਹ ਗਿਆ । ਮੈਂ ਕੰਬਲ ਉੱਪਰ ਲੈ ਕੇ ਬਾਹਰ ਨਿਕਲਿਆ, ਤਾਂ ਦੇਖਿਆ ਕਿ ਬਾਹਰ ਸੰਘਣੀ ਧੁੰਦ ਪਈ ਹੋਈ ਸੀ ਤੇ ਹਵਾ ਵਿਚਲੀ ਨਮੀ ਪਾਣੀ ਦੇ ਰੂਪ ਵਿਚ ਇਸ ਤਰ੍ਹਾਂ ਡਿਗ ਰਹੀ ਸੀ, ਜਿਵੇਂ ਮੀਂਹ ਪੈ ਰਿਹਾ ਹੋਵੇ ।ਉਸ ਦਿਨ ਮੇਰਾ ਦਿਲ ਨਹਾਉਣ ਨੂੰ ਨਾ ਕੀਤਾ ਤੇ ਮੈਂ ਮੁੰਹ-ਹੱਥ ਧੋ ਕੇ ਅੰਗੀਠੀ ਕੋਲ ਆ ਬੈਠਾ ।

ਸਕੂਲ ਦੇ ਰਸਤੇ ਦਾ ਨਜ਼ਾਰਾ :
ਮੇਰੇ ਮਾਤਾ ਜੀ ਨੇ ਮੈਨੂੰ ਇਕ ਸਵੈਟਰ, ਕਮੀਜ਼ ਦੇ ਹੇਠ ਤੇ ਇਕ ਉੱਪਰ ਪੁਆਇਆ ਅਤੇ ਉਸ ਤੋਂ ਉੱਪਰ ਕੋਟ ਪੁਆ ਕੇ ਉਸ ਦੇ ਬਟਨ ਚੰਗੀ ਤਰ੍ਹਾਂ ਬੰਦ ਕਰਵਾ ਕੇ ਸਕੂਲ ਤੋਰਿਆ । ਮੈਂ ਹੱਥਾਂ ਉੱਤੇ ਗਰਮ ਦਸਤਾਨੇ ਤੇ ਗਲ ਵਿਚ ਮਫ਼ਲਰ ਪਾਇਆ ਤੇ ਘਰੋਂ ਬਾਹਰ ਨਿਕਲਿਆ । ਬਾਹੂਰ ਸੰਘਣੀ ਧੁੰਦ ਕਾਰਨ ਪੰਜ-ਛੇ ਫੁੱਟ ਤੋਂ ਅੱਗੇ ਰਸਤਾ ਨਹੀਂ ਸੀ ਦਿਖਾਈ ਦਿੰਦਾ । ਮੈਂ ਆਪਣਾ ਸਾਈਕਲ ਹੌਲੀ-ਹੌਲੀ ਚਲਾ ਰਿਹਾ ਸਾਂ । ਮੈਂ ਦੇਖਿਆ ਕਿ ਸੜਕ ਉੱਤੇ ਲੋਕ ਬਹੁਤ ਘੱਟ ਸਨ ਤੇ ਲੰਘਣ ਵਾਲੀਆਂ ਕਾਰਾਂ, ਬੱਸਾਂ ਤੇ ਟਰੱਕਾਂ ਆਦਿ ਦੀਆਂ ਬੱਤੀਆਂ ਜਗ ਰਹੀਆਂ ਸਨ । ਉਹਨਾਂ ਦੀ ਰਫ਼ਤਾਰ ਬਹੁਤ ਘੱਟ ਸੀ । ਮੈਂ ਅਸਮਾਨ ਵਲ ਝਾਤੀ ਮਾਰ ਕੇ ਦੇਖਿਆ, ਤਾਂ ਸੂਰਜ ਦਾ ਕਿਧਰੇ ਨਾਂ-ਨਿਸ਼ਾਨ ਵੀ ਨਹੀਂ ਸੀ ਦਿਖਾਈ ਦੇ ਰਿਹਾ । ਜਿਉਂ-ਜਿਉਂ ਦਿਨ ਚੜ੍ਹ ਰਿਹਾ ਸੀ, ਧੁੰਦ ਸੰਘਣੀ ਹੁੰਦੀ ਜਾ ਰਹੀ ਸੀ । ਰਸਤੇ ਵਿਚ ਮੈਂ ਕਈ ਲੋਕ ਧੂਣੀਆਂ ਦੁਆਲੇ ਬੈਠੇ ਦੇਖੇ ।.

ਸਕੂਲ ਵਿਚ ਘੱਟ ਹਾਜ਼ਰੀ :
ਜਦੋਂ ਮੈਂ ਸਕੂਲ ਪੁੱਜਾ, ਤਾਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ । ਕਲਾਸ ਵਿਚ ਠੰਢ ਨਾਂਲ ਆਕੜੇ ਸਾਡੇ ਹੱਥਾਂ ਵਿਚ ਪੈਂਨ ਫੜ ਕੇ ਲਿਖਣ ਦੀ ਤਾਕਤ ਨਹੀਂ ਸੀ । ਸਾਰੀ ਦਿਹਾੜੀ ਅਸੀਂ ਧੁੰਦ ਦੇ ਘਟਣ ਦੀ ਉਡੀਕ ਕਰਦੇ ਰਹੇ, ਪਰ ਅਜਿਹਾ ਨਾ ਹੋਇਆ ।

ਫਿਰਦੇ ਹੋਏ ਘਰ ਵਾਪਸੀ :
ਅੰਤ ਚਾਰ ਵਜੇ ਸਾਨੂੰ ਸਕੂਲੋਂ ਛੁੱਟੀ ਹੋਈ ਤੇ ਮੈਂ ਆਪਣੇ ਸਾਥੀਆਂ ਨਾਲ ਝਿਰਦਾ ਹੋਇਆ ਘਰ ਵਲ ਚਲ ਪਿਆ । ਮੈਂ ਸਿੱਧਾ ਰਸੋਈ ਵਿਚ ਪੁੱਜਾ ਤੇ ਅੰਗੀਠੀ ਕੋਲ ਬੈਠ ਕੇ ਅੱਗ ਸੇਕਣ ਲੱਗਾ । ਮੈਂ ਰੋਟੀ ਖਾਧੀ ਤੇ ਫਿਰ ਗਰਮ-ਗਰਮ ਚਾਹ ਪੀਤੀ । ਇਸੇ ਸਮੇਂ ਹੀ ਅਸੀਂ ਮੁੰਗਲੀ, ਰਿਉੜੀਆਂ ਤੇ ਭੁੱਗਾ ਮੰਗਵਾਇਆਂ ਅਤੇ ਅੰਗੀਠੀ ਦੁਆਲੇ ਬੈਠ ਕੇ ਖਾਣ ਲੱਗੇ । ਹੁਣੇ ਹਨੇਰਾ ਹੋ ਚੁੱਕਾ ਸੀ ਤੇ ਧੁੰਦ ਪਹਿਲਾਂ ਨਾਲੋਂ ਵਧੇਰੇ ਸੰਘਣੀ ਹੋ ਚੁੱਕੀ ਸੀ । ਰਾਤ ਦੇ ਨੌਂ ਵਜੇ ਅਸੀਂ ਸਾਰੇ ਸੌਂ ਗਏ ।

PSEB 8th Class Punjabi ਰਚਨਾ ਲੇਖ-ਰਚਨਾ

15. ਬਰਸਾਤ ਦਾ ਇਕ ਦਿਨ

ਮੀਂਹ ਦੇ ਪਾਬੰਬ :
ਬੀਤੀ ਜੁਲਾਈ ਵਿਚ ਇਕ ਤੇ ਸਖ਼ਤ ਗਰਮੀ ਹਰੇ ਮੈਨੂੰ ਅੱਧੀ ਕੁ ਰਾਤ ।

ਸਕੂਲ ਵਿਚ ਘੱਟ ਹਾਜ਼ਰੀ-ਇੰਨੇ ਨੂੰ ਮੈਂ ਸਕੂਲ ਪੁੱਜਾ । ਇੱਥੇ ਬਹੁਤ ਸਾਰੇ ਵਿਦਿਆਰਥੀ ਭਿੱਜੇ ਹੋਏ ਸਨ । ਜਦੋਂ ਸਕੂਲ ਲੱਗਣ ਦੀ ਘੰਟੀ ਵੱਜੀ, ਤਾਂ ਅਸੀਂ ਦੇਖਿਆ ਕਿ ਕਲਾਸਾਂ ਵਿਚ ਹਾਜ਼ਰੀ ਬਹੁਤ ਘੱਟ ਸੀ । ਬਾਹਰ ਮੀਂਹ ਹੋਰ ਤੇਜ਼ ਹੋ ਚੁੱਕਾ ਸੀ ।

ਸਕੂਲੋਂ ਵਾਪਸੀ ਸਮੇਂ ਦਾ ਦ੍ਰਿਸ਼ :
ਦੁਪਹਿਰ ਨੂੰ ਮੀਂਹ ਰੁਕ ਗਿਆ ਅਤੇ ਉਧਰ ਸਕੂਲ ਵਿਚ ਵੀ ਛੁੱਟੀ ਹੋ ਗਈ । ਕਾਹਲੀ-ਕਾਹਲੀ ਸਕੂਲੋਂ ਬਾਹਰ ਨਿਕਲਦਿਆਂ ਮੇਰੇ ਮਿੱਤਰ ਸੁਰਿੰਦਰ ਦਾ ਇਕ ਥਾਂ ਚਿੱਕੜ ਉੱਪਰੋਂ ਪੈਰ ਤਿਲ੍ਹਕ ਗਿਆ ਤੇ ਉਹ ਡਿਗ ਪਿਆ । ਉਸ ਦੇ ਸੱਟ ਤਾਂ ਥੋੜ੍ਹੀ ਲੱਗੀ, ਪਰ ਉਸ ਦੇ ਕੱਪੜੇ ਲਿੱਬੜ ਗਏ । ਰਸਤੇ ਵਿਚ ਬਹੁਤ ਸਾਰੇ ਲੋਕ ਆਪਣੇ ਕੋਠਿਆਂ ਉੱਪਰ ਚੜ੍ਹ ਕੇ ਮੋਰੀਆਂ ਆਦਿ ਬੰਦ ਕਰ ਰਹੇ ਸਨ । ਆਪਣੇ ਸਕੂਲ ਤੋਂ ਦੋ ਕੁ ਫ਼ਰਲਾਂਗ ਅੱਗੇ ਆ ਕੇ ਅਸੀਂ ਮੀਂਹ ਨਾਲ ਡਿਗੀ ਹੋਈ ਇਕ ਕੰਧ ਦੇਖੀ, ਜਿਸ ਦੀਆਂ ਇੱਟਾਂ ਤੇ ਮਿੱਟੀ ਨੇ ਸੜਕ ਨੂੰ ਰੋਕਿਆ। ਹੋਇਆ ਸੀ । ਇਕ ਥਾਂ ਬੱਚੇ ਗਾ ਰਹੇ ਸਨ
ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰੋ ਜ਼ੋਰ ।

ਮੀਂਹ ਦਾ ਫੇਰ ਆਰੰਭ ਹੋਣਾ :
ਮੇਰਾ ਘਰ ਅਜੇ 100 ਕੁ ਮੀਟਰ ਦੂਰ ਸੀ ਕਿ ਕਿਣਮਿਣ ਸ਼ੁਰੂ ਹੋ ਗਈ । ਮੈਂ ਦੌੜ ਕੇ ਆਪਣੇ ਘਰ ਜਾ ਪੁੱਜਾ । ਘਰ ਪਹੁੰਚ ਕੇ ਮੈਂ ਗਿੱਲੇ ਕੱਪੜੇ ਲਾਹੇ ਤੇ ਸੁੱਕੇ ਪਾਏ । ਮੇਰੇ ਮਾਤਾ ਜੀ ਨੇ ਮੈਨੂੰ ਗਰਮ-ਗਰਮ ਚਾਹ ਪਿਲਾਈ ।

ਸੌਣ ਵੇਲੇ ਤਕ ਮੀਂਹ ਦਾ ਪੈਣਾ :
ਇਸ ਸਮੇਂ ਤੋਂ ਸ਼ੁਰੂ ਹੋਇਆ ਮੀਂਹ ਰਾਤ ਸੌਣ ਵੇਲੇ ਤਕ ਪੈਂਦਾ ਰਿਹਾ । ਅੰਤ ਨੂੰ ਮੇਰੇ ਸੁੱਤਿਆਂ ਇਹ ਮੀਂਹ ਕਿਸੇ ਵੇਲੇ ਬੰਦ ਹੋ ਗਿਆ ।

16. ਭਖਵੀਂ ਗਰਮੀ ਦਾ ਇਕ ਦਿਨ

ਗਰਮੀ ਦੀ ਰੁੱਤ :
ਉੱਤਰੀ ਭਾਰਤ ਵਿਚ ਜੂਨ ਅਤੇ ਜੁਲਾਈ ਸਖ਼ਤ ਗਰਮੀ ਦੇ ਮਹੀਨੇ ਹੁੰਦੇ ਹਨ । ਉਂਝ ਤਾਂ ਇਹ ਦੋਵੇਂ ਮਹੀਨੇ ਖੂਬ ਤਪਦੇ ਹਨ, ਪਰ ਕਿਸੇ-ਕਿਸੇ ਦਿਨ ਤਾਂ ਗਰਮੀ ਦੀ ਅੱਤ ਹੀ ਹੋ ਜਾਂਦੀ ਹੈ । ਇਹੋ ਜਿਹਾ ਅੱਤ ਗਰਮੀ ਦਾ ਦਿਨ ਬੀਤੇ ਸਾਲ 25 ਜੂਨ ਦਾ ਸੀ ।

(ਰੂਪ-ਰੇਖਾ-ਗਰਮੀ ਦੀ ਰੁੱਤ-ਗਰਮੀ ਦਾ ਦਿਨ-ਗਰਮੀ ਦਾ ਵਧਣਾ-ਦੁਪਹਿਰੇ ਬਿਜਲੀ ਦਾ ਬੰਦ ਹੋਣਾ-ਸ਼ਾਮ ਵੇਲੇ ਬੁਰੀ ਤਰ੍ਹਾਂ ਵੱਟ-ਰਿਕਾਰਡ ਤੋੜ ਗਰਮੀ ।)

ਗਰਮੀ ਦਾ ਦਿਨ :
ਇਸ ਦਿਨ ਐਤਵਾਰ ਸੀ । ਮੈਨੂੰ ਸਵੇਰੇ ਉੱਠਦਿਆਂ ਹੀ ਗਰਮੀ ਕਾਰਨ ਬੜੀ ਬੇਚੈਨੀ ਮਹਿਸੂਸ ਹੋ ਰਹੀ ਸੀ । ਮੈਂ ਠੰਢੇ ਪਾਣੀ ਦੀਆਂ ਦੋ ਬਾਲਟੀਆਂ ਭਰੀਆਂ ਤੇ ਰੱਜ ਕੇ ਨਹਾਤਾ । ਮੈਂ ਪੱਖੇ ਦੀ ਹਵਾ ਵਿਚ ਬੈਠ ਕੇ ਨਾਸ਼ਤਾ ਕੀਤਾ ਤੇ ਫਿਰ ਇਕ ਕਿਤਾਬ ਫੜ ਕੇ ਪੜ੍ਹਨ ਲੱਗ ਪਿਆ । ਮੇਰੇ ਮਾਤਾ ਜੀ ਤੇ ਛੋਟੀ ਭੈਣ ਵੀ ਮੇਰੇ ਕੋਲ ਪੱਖੇ ਹੇਠ ਆ ਬੈਠੇ ।

ਗਰਮੀ ਦਾ ਵਧਣਾ :
ਹੁਣ ਧੁੱਪ ਚੜ੍ਹ ਗਈ ਤੇ 11 ਕੁ ਵਜੇ ਗਰਮੀ ਕਾਫ਼ੀ ਤੇਜ਼ ਹੋ ਗਈ । ਕਮਰਿਆਂ ਦਾ ਅੰਦਰ, ਬਾਹਰ, ਮੰਜੇ ਤੇ ਬਿਸਤਰੇ, ਸਭ ਕੁੱਝ ਤਪਣਾ ਸ਼ੁਰੂ ਹੋ ਗਿਆ । ਬਾਹਰ ਤਪਦੀ ਧੁੱਪ ਪੈ ਰਹੀ ਸੀ ਤੇ ਲੋਕਾਂ ਦਾ ਸੜਕਾਂ ਤੇ ਆਉਣਾ-ਜਾਣਾ ਕਾਫ਼ੀ ਘਟ ਗਿਆ ਸੀ ।

ਗਲੀਆਂ ਵਿਚ ਕੁਲਫ਼ੀਆਂ ਤੇ ਆਈਸ ਕਰੀਮ ਵੇਚਣ ਵਾਲੇ ਹੋਕੇ ਦੇ ਰਹੇ ਸਨ । ਕਦੇ-ਕਦੇ ਸੜਕ ਤੋਂ ਕੋਈ ਸ਼ਕੰਜਵੀ ਜਾਂ ਸੋਡਾ ਵੇਚਣ ਵਾਲਾ ਹੋਕਾ ਦਿੰਦਾ ਹੋਇਆ ਲੰਘਦਾ ਸੀ । ਬਹੁਤ ਸਾਰੇ ਬੱਚੇ ਤੇ ਆਦਮੀ-ਤੀਵੀਆਂ ਇਹਨਾਂ ਠੰਢੀਆਂ ਚੀਜ਼ਾਂ ਨੂੰ ਖ਼ਰੀਦ-ਖ਼ਰੀਦ ਕੇ ਖਾ ਰਹੇ ਸਨ । ਮੈਨੂੰ ਵੀ ਤੇ ਲੱਗ ਰਹੀ ਸੀ ਤੇ ਉਹ ਪਾਣੀ ਪੀ-ਪੀ ਕੇ ਵੀ ਨਹੀਂ ਸੀ ਮਿਟਦੀ ।

ਦੁਪਹਿਰੇ ਬਿਜਲੀ ਦਾ ਬੰਦ ਹੋਣਾ :
ਸਾਢੇ ਕੁ ਬਾਰਾਂ ਵਜੇ ਗਰਮੀ ਵਿਚ ਹੋਰ ਵੀ ਤੇਜ਼ੀ ਆਉਣ ਲੱਗੀ ਤੇ ਰਹਿੰਦੀ ਕਸਰ ਬਿਜਲੀ ਦੇ ਬੰਦ ਹੋਣ ਨੇ ਪੂਰੀ ਕਰ ਦਿੱਤੀ । ਬਿਜਲੀ ਬੰਦ ਹੋਣ ਨਾਲ ਸਾਰੇ ਘਰਾਂ ਦੇ ਪੱਖਿਆਂ ਸਮੇਤ ਸਾਡਾ ਪੱਖਾ ਵੀ ਬੰਦ ਹੋ ਗਿਆ । ਬੱਸ ਫਿਰ ਕੀ ਸੀ, ਗਰਮੀ ਨਾਲ ਸਾਡੀਆਂ ਜਾਨਾਂ ਨਿਕਲਣ ਲੱਗੀਆਂ ਅਤੇ ਅਸੀਂ ਕਦੇ ਪੱਖੀਆਂ ਨਾਲ ਹਵਾ ਝਲਦੇ ਸਾਂ, ਕਦੇ ‘ਗੱਤਿਆਂ ਨਾਲ ! ਪਸੀਨੇ ਦੇ ਹੜ ਵਗ ਰਹੇ ਸਨ । ਲੋਕ ਤਾਰ-ਤਾਹ ਕਰ ਰਹੇ ਸਨ ! ਛੋਟੇ ਬੱਚੇ ਰੋ ਰਹੇ ਸਨ । ਚਿੜੀਆਂ ਘਰਾਂ ਦੀਆਂ ਛੱਤਾਂ ਵਿਚ ਵੜੀਆਂ ਹੋਈਆਂ ਸਨ । ਦੁਪਹਿਰ ਦੀ ਰੋਟੀ ਖਾ ਕੇ ਮੇਰੀਆਂ ਅੱਖਾਂ ਵਿਚ ਨੀਂਦ ਰੜਕਣ ਲੱਗੀ, ਪਰ ਮੁੜਕੇ ਤੇ ਗਰਮੀ ਵਿਚ ਨੀਂਦ ਕਿੱਥੋਂ ? ਤਿੰਨ ਵਜੇ ਬਿਜਲੀ ਵੀ ਆ ਗਈ । ਹੁਣ ਪੱਖਾ ਚੱਲਣ ਨਾਲ ਸਾਡੀ ਜਾਨ ਵਿਚ ਕੁੱਝ ਜਾਨ ਆਈ ।

ਸ਼ਾਮ ਵੇਲੇ ਬੁਰੀ ਤਰ੍ਹਾਂ ਵੱਟ : ਪੰਜ ਕੁ ਵਜੇ ਭਾਵੇਂ ਧੁੱਪ ਤਾਂ ਮੱਠੀ ਪੈ ਗਈ ਸੀ, ਪਰ ਵੱਟ ਉਸੇ ਤਰ੍ਹਾਂ ਹੀ ਸੀ । ਇਸ ਵੇਲੇ ਲੋਕ ਘਰੋਂ ਆਪੋ-ਆਪਣੇ ਕੰਮਾਂ ‘ਤੇ ਨਿਕਲ ਪਏ ।

ਰਿਕਾਰਡ ਤੋੜ ਗਰਮੀ :
ਰਾਤ ਨੂੰ ਜਦੋਂ ਅਸੀਂ ਮੰਜਿਆਂ ‘ਤੇ ਪਏ, ਤਾਂ ਠੰਢੀ-ਠੰਢੀ ਹਵਾ ਰੁਮਕਣ ਲੱਗੀ, ਜਿਸ ਨਾਲ ਅਸੀਂ ਅਰਾਮ ਨਾਲ ਸੁੱਤੇ । ਅਗਲੇ ਦਿਨ ਮੈਂ ਸਵੇਰੇ ਉੱਠ ਕੇ ਅਖ਼ਬਾਰ ਪੜੀ, ਤਾਂ ਉਸ ਵਿਚ ਬੀਤੇ ਦਿਨ ਦੀ ਗਰਮੀ ਬਾਰੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ਇਸ ਦਿਨ ਦਾ ਤਾਪਮਾਨ 48.6° ਸੈਲਸੀਅਸ ਰਿਹਾ ਤੇ ਅਜਿਹੀ ਗਰਮੀ ਪਿਛਲੇ ਤੀਹ ਸਾਲਾਂ ਵਿਚ ਕਦੇ ਨਹੀਂ ਪਈ ।

PSEB 8th Class Punjabi ਰਚਨਾ ਲੇਖ-ਰਚਨਾ

17. ਮੇਰਾ ਮਨ-ਭਾਉਂਦਾ ਅਧਿਆਪਕ
ਜਾਂ
ਸਾਡੇ ਮੁੱਖ ਅਧਿਆਪਕ ਸਾਹਿਬ
ਜਾਂ
ਸਾਡੇ ਪ੍ਰਿੰਸੀਪਲ ਸਾਹਿਬ

ਮਨ-ਭਾਉਂਦਾ ਅਧਿਆਪਕ :
ਮੈਂ ਸਰਕਾਰੀਸੀਨੀ ਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦਾ ਵਿਦਿਆਰਥੀ ਹਾਂ । ਉਂਝ ਤਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬੜੇ ਸੁਯੋਗ ਤੇ ਸਤਿਕਾਰਯੋਗ ਹਨ, ਪਰ ਮੇਰਾ ਮਨ-ਭਾਉਂਦਾ ਅਧਿਆਪਕ ਸਾਡਾ ਪ੍ਰਿੰਸੀਪਲ (ਮੁੱਖ ਅਧਿਆਪਕ) ਹੈ । ਉਹ ਇਕਆਦਰਸ਼ ਅਧਿਆਪਕ ਹਨ । ਉਹਨਾਂ ਨੇ ਐੱਮ. ਏ., ਐੱਮ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ । ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ ।

(ਰੂਪ-ਰੇਖਾ-ਮਨ-ਭਾਉਂਦਾ ਅਧਿਆਪਕ-ਪੜ੍ਹਾਉਣ ਦਾ ਢੰਗ-ਵਿਦਿਆਰਥੀਆਂ ਨਾਲ ਪਿਆਰ-ਸੁਚੱਜੇ ਮੁਖੀ ਤੇ ਪ੍ਰਬੰਧਕ-ਹੋਰ ਵਿਸ਼ੇਸ਼ਤਾਵਾਂ)

ਪੜ੍ਹਾਉਣ ਦੇ ਢੰਗੇ :
ਉਹਨਾਂ ਵਿਚੋਂ ਸਭ ਤੋਂ ਵੱਡੀ ਵਿਸ਼ੇਸ਼ਤਾਂ ਉਹਨਾਂ ਦੇ ਪੜਾਉਣ ਦੇ ਢੰਗ ਹੈ । ਉਹ ਸਾਨੂੰ ਐਤਕੀਂ ਹੀ ਪੜ੍ਹਾਉਣ ਲੱਗੇ ਹਨ, ਪਰ ਜਿੰਨਾ ਉਹਨਾਂ ਨੇ ਸਾਡੀ ਕਲਾਸ ਉੱਪਰ ਆਪਣਾ ਪ੍ਰਭਾਵ ਪਾਇਆ ਹੈ, ਇਹੋ-ਜਿਹਾਂ ਪ੍ਰਭਾਵਿ ਵਿਦਿਆਰਥੀਆਂ ਉੱਪਰ ਕਦੇ ਕਿਸੇ ਅਧਿਆਪਕ ਦਾ ਘੱਟ ਹੀ ਪਿਆ ਹੈ । ਉਹਨਾਂ ਦੀ ਪੜ੍ਹਾਈ ਹੋਈ ਇਕ-ਇਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਦੇ ਹੋ ਜਾਂਦੀ ਹੈ ।ਉਹ ਔਖੇ ਪਾਨਾਂ ਨੂੰ ਪੜ੍ਹਾਉਣ, ਔਖੇ ਸ਼ਬਦ-ਜੋੜਾਂ ਤੇ ਵਾਰੇ ਰਚਨਾ ਨੂੰ ਸਿਖਾਉਣ ਅਤੇ ਅੰਗਰੇਜ਼ੀ ਵਿਆਕਰਨ ਦੀਆਂ ਹੋਰਨਾਂ ਗੱਲਾਂ ਨੂੰ ਸਮਝਾਉਣ ਲਈ ਬੜੇ ਸੋਚੇਲੇ ਢੰਗਾਂ ਦੀ ਵਰਤੋਂ ਕਰਦੇ ਹਨ । ਫਲਸਰੂਪ ਸਾਡੀ ਕਲਾਸ ਦੇ ਆਰੰਭ ਹੋਣ ਤੋਂ ਦੋ ਮਹੀਨੇ ਦੇ ਅੰਦਰ-ਅੰਦਰੇ ਹੀ ਵਿਦਿਆਰਥੀਆਂ ਦੀਆਂ ਸਭ ਮਜ਼ੋਰੀਆਂ ਦੂਰ ਹੋ ਗਈਆਂ ਹਨ ।

ਵਿਦਿਆਰਥੀਆਂ ਨਾਲ ਪਿਆਰ :
ਉਹ ਕੇਵਲ ਅੰਗਰੇਜ਼ੀ ਵਿਸ਼ੇ ਨੂੰ ਹੀ ਚੰਗੀ ਤਰ੍ਹਾਂ ਪੜ੍ਹਾਉਣ ਦਾ ਗੁਣ ਨਹੀਂ ਰੱਖਦੇ, ਸਗੋਂ ਉਹ ਵਿਦਿਆਰਥੀਆਂ ਨਾਲ ਪਿਆਰ ਵੀ ਬਹੁਤੇ ਰੱਖਦੇ ਹਨ । ਸ਼ਾਇਦ ਇਹੋ ਹੀ ਕਾਰਨ ਹੈ ਕਿ ਵਿਦਿਆਰਥੀ ਉਹਨਾਂ ਕੋਲੋਂ ਹੋ ਕੇ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ।ਉਹ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਨਾ ਉਣ ‘ਤੇ ਮਾਰਦੇ-ਕੁੱਟਦੇ ਨਹੀਂ, ਸਗੋਂ ਪਿਆਰੇ ਤੇ ਹਮਦਰਦੀ ਨਾਲ ਵਾਰੇ-ਵਾਰੇ ਸਮਝਾਉਂਦੇ ਹਨ । ਇ॥ ਤਰ੍ਹਾਂ ਵਿਦਿਆਰਥੀਆਂ ਨੂੰ ਨਾ ਪੜ੍ਹਾਈ ਤੋਂ ਡਰ ਲੱਗਦਾ ਹੈ ਤੈ ਨਾ ਹੀ ਅਧਿਆਪਕ ਤੋਂ ।ਉਹ ਪੂਰੇ ਦਿਲ-ਦਿਮਾਗ਼ ਨਾਲ ਪੜ੍ਹਾਈ ਵਲ ਧਿਆਨ ਦਿੰਦੇ ਹਨ ।

ਸੁਚੱਜੇ ਮੁਖੀ ਤੇ ਪ੍ਰਬੰਧਕੇ :
ਇਸ ਦੇ ਨਾਲ ਹੀ ਉਹਨਾਂ ਨੇ ਇਕ ਸੁਚੱਜੇ ਮੁਖੀ ਤੇ ਪ੍ਰਬੰਧਕ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਸਕੂਲ ਵਿਚ ਅਨੁਸ਼ਾਸਨ ਵਿਚ ਰਹਿਣ ਦੀ ਸਿਖਲਾਈ ਦਿੱਤੀ ਹੈ । ਉਹ ਵਿਦਿਆਰਥੀਆਂ ਨੂੰ ਸਭ ਕੰਮ ਛੱਡ ਕੇ ਪੜ੍ਹਾਈ ਨੂੰ ਪਹਿਲ ਦੇਣ ਦੀ ਪ੍ਰੇਰਨਾ ਦਿੰਦੇ ਹਨ । ਉਹ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਮਹਾਉਤਾਂ ਨੂੰ ਵੀ ਸਪੱਸ਼ਟੇ ਕਰਦੇ ਹਨ ਉਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ ਕਿ ਉਹਨਾਂ ਨੂੰ ਮਾਤਾ-ਪਿਤਾਂ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪੜ੍ਹਾਈ ਦਿਲ ਲਾ ਕੇ ਕਰਨੀ ਚਾਹੀਦੀ ਹੈ । ਸਕੂਲ ਦੀ ਬਿਲਡਿੰਗੇ ਤੇ ਬਗੀਚਿਆਂ ਨੂੰ ਨੁਕਸਾਨ ਨਹੀਂ ਪੁਚਾਉਣਾ ਚਾਹੀਦਾ, ਕਲਾਸਾਂ ਵਿਚੋਂ ਗ਼ੈਰ-ਹਾਜ਼ਰੇ ਨਹੀਂ ਹੋਣਾ ਚਾਹੀਦਾ ਆਦਿ । ਇਸ ਤੋਂ ਬਿਨਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਅਖ਼ਬਾਰਾਂ ਪੜਨ ਦੀ ਪ੍ਰੇਰਨਾ ਵੀ ਦਿੱਤੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਆਮ-ਗਿਆਨਿ ਦਿਨੋ-ਦਿਨ ਵਧ ਰਿਹਾ ਹੈ ਉਹ ਗ਼ਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਮਾਫ਼ ਕਰ ਕੇ ਤੇ ਲਾਇਬਰੇਰੀ ਵਿਚੋਂ ਕਿਤਾਬਾਂ ਦੇ ਕੇ ਸੇਹਾਇਤਾ ਕਰਦੇ ਹਨ ।

ਹੋਰ ਵਿਸ਼ੇਸ਼ਤਾਈ :
ਉਹ ਸਮੇਂ ਦੇ ਬੜੇ ਪਾਬੰਦ ਹੋਨੇ ।ਉਹ ਹਰ ਰੋਜ਼ ਸਮੇਂ ਸਿਰ ਸਕੂਲ ਪੁੱਜਦੇ ਹਨ ਤੇ ਪਾਰਥੇਨਾ ਵਿਚ ਸ਼ਾਮਲ ਹੁੰਦੇ ਹਨ । ਉਹ ਚੰਗੇ ਸਿਹਤਮੰਦ ਸਰੀਰ ਦੇ ਮਾਲਿਕੇ ਹੋਨੇ ।ਉਹ ਬਹੁਤੇ ਮਿੱਠਾ ਬੋਲਦੇ ਹਨ । ਉਹ ਹੋਰ ਇਕਾਂ ਨਾਲ ਮਿੱਤਰਾਚਾਰੀ ਤੇ ਪਿਆਰੇ ਰੱਖਦੇ ਹਨ । ਸੋਭੂਲੇ ਦੇ ਸਾਰੇ ਅਧਿਆਪਕੇ ਉਹਨਾਂ ਦੇ ਆਦਰ-ਸਤਿਕਾਰ ਕਰਦੇ ਹਨ । ਉਹ ਈਮਾਨਦਾਰ ਤੇ ਸੱਚ ਬੋਲਣ ਵਾਲੇ ਹਨ । ਉਹਨਾਂ ਦੀ ਦੇਖ-ਰੇਖ ਹੇਠ ਸਾਡੇ ਸਕੂਲ ਦੇ ਨਤੀਜੇ ਹੋਰੇ ਸਾਲੇ ਸ਼ਾਨਦਾਰ ਆਉਂਦੇ ਹਨ । ਇਸੇ ਪ੍ਰਕਾਰ ਉਹ ਸਕੂਲ ਵਿਚ ਇਕ ਆਦਰਸ਼ੇ ਪ੍ਰਿੰਸੀਪਲ ਮੰਨੇ ਜਾਂਦੇ ਹਨ । ਇਸੇ ਕਰਕੇ ਉਹ ਕੇਵਲ ਮੇਰੇ ਹੀ ਮਨ-ਭਾਉਂਦੇ ਪ੍ਰਿੰਸੀਪਲੇ ਨਹੀਂ, ਸਗੋਂ ਉਹ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਰਮਨ-ਪਿਆਰੇ ਅਤੇ ਸੋਨਮਾਨਯੋਗੀ ਹਨ ।

PSEB 8th Class Punjabi ਰਚਨਾ ਲੇਖ-ਰਚਨਾ

18. ਮੇਰਾ ਪਿਆਰਾ ਸਕੂਲ

ਸਕੂਲ ਦਾ ਨਾਂ ਤੇ ਸਥਿਤੀ :
ਮੇਰੇ ਸਕੂਲ ਦਾ ਨਾਂ : ਸੰਤ ਸਿੰਘ ਸੁਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ, ਜੋ ਅੰਮ੍ਰਿਤਸਰ ਦੀ ਮਜੀਠਾ ਰੋਡ ਉੱਤੇ ਸਥਿਤ ਹੈ । ਇਸ ਦੇ ਨੇੜੇ-ਨੇੜੇ ਹੋਰ ਵੀ ਸਕੂਲ ਸਥਿਤ ਹਨ । ਇਸ ਦੇ ਸਾਹਮਣੇ ਪ੍ਰਸਿੱਧ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਸਥਿਤ ਹੈ ।

(ਰੂਪ-ਰੇਖਾ-ਸਕੂਲ ਦਾ ਨਾਂ ਤੇ ਸਥਿਤੀ ਇਮਾਰਤ, ਲਾਇਬਰੇਰੀ ਤੇ ਪ੍ਰਯੋਗਸ਼ਾਲਾਵਾਂ-ਵਿਦਿਆਰਥੀਆਂ ਤੇ ਅਧਿਆਪਕਾਂ ਦੀ ਗਿਣਤੀ-ਅਨੁਸ਼ਾਸਨ ਤੇ ਪੜ੍ਹਾਈ-ਬਗੀਚਾ ਤੇ ਖੇਡਾਂ ਦੇ ਮੈਦਾਨ-ਆਦਰਸ਼ ਸਕੂਲ)

ਇਮਾਰਤ, ਲਾਇਬਰੇਰੀ ਤੇ ਪ੍ਰਯੋਗਸ਼ਾਲਾਵਾਂ :
ਇਸ ਸਕੂਲ ਦੀ ਇਮਾਰਤ ਬਹੁਤ ਵੱਡੀ ਹੈ । ਇਸ ਦੇ 25 ਤੋਂ ਵੱਧ ਵੱਡੇ ਕਮਰੇ ਹਨ ਤੇ ਇਕ ਵੱਡਾ ਹਾਲ ਹੈ । ਇਸ ਵਿਚ ਇਕ ਚੰਗੀ ਲਾਇਬਰੇਰੀ ਹੈ, ਜਿਸ ਵਿਚ 10,000 ਦੇ ਕਰੀਬ ਪੁਸਤਕਾਂ ਹਨ । ਇਸ ਵਿਚ ਸਾਇੰਸ ਦੇ ਵਿਦਿਆਰਥੀਆਂ ਲਈ ਹਰ ਪੱਖ ਤੋਂ ਪੂਰਨ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਹਨ ।

ਵਿਦਿਆਰਥੀ ਅਤੇ ਅਧਿਆਪਕ :
ਇਸ ਸਕੂਲ ਵਿਚ ਲਗਪਗ 1200 ਵਿਦਿਆਰਥੀ ਪੜ੍ਹਦੇ ਹਨ । ਉਹਨਾਂ ਨੂੰ ਪੜ੍ਹਾਉਣ ਲਈ 35 ਦੇ ਕਰੀਬ ਅਧਿਆਪਕ ਹਨ । ਇੱਥੋਂ ਦੇ ਪ੍ਰਿੰਸੀਪਲ ਸਾਹਿਬ ਬੜੇ ਸੁਯੋਗ ਤੇ ਲਾਇਕ ਹਨ । ਉਹ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਬਹੁਤ ਹਰਮਨਪਿਆਰੇ ਹਨ ਉਹਨਾਂ ਨੂੰ ਆਪਣੀਆਂ ਵਿੱਦਿਅਕ ਸੇਵਾਵਾਂ ਬਦਲੇ ਰਾਸ਼ਟਰਪਤੀ ਇਨਾਮ ਪ੍ਰਾਪਤ ਹੋਇਆ ਹੈ ।

ਅਨੁਸ਼ਾਸਨ ਤੇ ਪੜ੍ਹਾਈ :
ਇਸ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿਚ ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਦੀ ਪਾਲਣਾ ਹੈ । ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ । ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ ਤੇ ਉਹ ਵਿਦਿਆਰਥੀਆਂ ਨਾਲ ਨਿੱਜੀ ਸੰਬੰਧ ਪੈਦਾ ਕਰ ਕੇ ਉਹਨਾਂ ਦੀਆਂ ਪੜ੍ਹਾਈ ਸੰਬੰਧੀ ਮੁਸ਼ਕਲਾਂ ਨੂੰ ਦੂਰ ਕਰਦੇ ਹਨ । ਉਹ ਬੜੇ ਤਜਰਬੇਕਾਰ ਤੇ ਆਪਣੇ-ਆਪਣੇ ਵਿਸ਼ੇ ਵਿਚ ਨਿਪੁੰਨ ਪ੍ਰਤੀਤ ਹੁੰਦੇ ਹਨ । ਇਹ ਉਹਨਾਂ ਦੀ ਮਿਹਨਤ ਦਾ ਹੀ ਸਿੱਟਾ ਹੈ ਕਿ ਇਸ ਸਕੂਲ ਦੇ 8ਵੀਂ, 10ਵੀਂ ਤੇ 12ਵੀਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਰਹਿੰਦੇ ਹਨ । ਅੱਠ-ਦਸ ਵਿਦਿਆਰਥੀ ਹਰ ਸਾਲ ਮੈਰਿਟ ਲਿਸਟ ਵਿਚ ਆਉਂਦੇ ਹਨ ।

ਬਗੀਚਾ ਤੇ ਖੇਡਾਂ ਦੇ ਮੈਦਾਨ :
ਇਸ ਸਕੂਲ ਦਾ ਬਗੀਚਾ ਹਰਾ-ਭਰਾ ਤੇ ਫੁੱਲਾਂ ਨਾਲ ਲੱਦਿਆ ਪਿਆ ਹੈ । ਇਸ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ । ਇਸ ਸਭੁਲ ਕੋਲ ਹਾਕੀ, ਫੁੱਟਬਾਲ, ਬਾਸਕਟਬਾਲ ਤੇ ਕ੍ਰਿਕਟ ਖੇਡਣ ਲਈ ਖੁੱਲੀਆਂ ਤੇ ਪੱਧਰੀਆਂ ਗੁਰਾਊਂਡਾਂ ਹਨ ।

ਆਦਰਸ਼ ਸਕੂਲ :
ਸਕੂਲ ਦੇ ਪ੍ਰਿੰਸੀਪਲ ਸਾਹਿਬ ਬੜੀ ਯੋਗਤਾ ਨਾਲ ਸਕੂਲ ਦਾ ਪ੍ਰਬੰਧ ਚਲਾਉਂਦੇ ਹਨ । ਉਹ ਸਵੇਰੇ ਪ੍ਰਾਰਥਨਾ ਤੋਂ ਮਗਰੋਂ ਵਿਦਿਆਰਥੀਆਂ ਨੂੰ ਇਕ ਸੰਖੇਪ ਜਿਹਾ ਲੈਕਚਰ ਦਿੰਦੇ ਹਨ । ਇਸ ਤੋਂ ਮਗਰੋਂ ਇਕ ਅਧਿਆਪਕ ਸਾਨੂੰ ਦੈਨਿਕ ਅਖ਼ਬਾਰਾਂ ਦੀਆਂ ਜ਼ਰੂਰੀ ਖ਼ਬਰਾਂ ਸੁਣਾ ਕੇ ਸਾਡੇ ਗਿਆਨ ਵਿਚ ਵਾਧਾ ਕਰਦਾ ਹੈ ਤੇ ਫਿਰ ਅਸੀਂ ਆਪਣੀਆਂ ਕਲਾਸਾਂ ਵਿਚ ਜਾ ਕੇ ਅਰਾਮ ਨਾਲ ਸਾਰੇ ਪੀਰੀਅਡ ਪੜ੍ਹਦੇ ਹਾਂ । ਪੰਜਵੇਂ ਪੀਰੀਅਡ ਪਿੱਛੋਂ 30 ਮਿੰਟ ਲਈ ਅੱਧੀ ਛੁੱਟੀ ਹੁੰਦੀ ਹੈ । ਪੜ੍ਹਾਈ ਦੇ ਦੌਰਾਨ ਸਕੂਲ ਵਿਚ ਬੜੀ ਸ਼ਾਂਤੀ ਰਹਿੰਦੀ ਹੈ ਤੇ ਕੰਮ ਨੂੰ ਠੀਕ ਤਰ੍ਹਾਂ ਚਲਦਾ ਰੱਖਣ ਲਈ ਪ੍ਰਿੰਸੀਪਲ ਸਾਹਿਬ ਆਪ ਸਮੇਂ-ਸਮੇਂ ਵਰਾਂਡਿਆਂ ਵਿਚ ਚੱਕਰ ਮਾਰਦੇ ਰਹਿੰਦੇ ਹਨ। ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਜ਼ੁਰਮਾਨੇ ਨਹੀਂ ਹੁੰਦੇ ਤੇ ਨਾ ਹੀ ਸ੍ਰੀਰਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਸਗੋਂ ਉਹਨਾਂ ਦੀ ਸੂਝ ਨੂੰ ਇਸ ਪ੍ਰਕਾਰ ਉਸਾਰਿਆ ਜਾਂਦਾ ਹੈ ਕਿ ਹਰ ਵਿਦਿਆਰਥੀ ਆਪਣੇ ਕਰਤੱਵ ਨੂੰ ਆਪਣਾ ਨੈਤਿਕ ਫ਼ਰਜ਼ ਸਮਝ ਕੇ ਨਿਭਾਉਂਦਾ ਹੈ । ਮੈਂ ਅਜਿਹੇ ਸਕੂਲ ਵਿਚ ਦਾਖ਼ਲ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਅਨੁਭਵ ਕਰ ਰਿਹਾ ਹਾਂ ।

PSEB 8th Class Punjabi ਰਚਨਾ ਲੇਖ-ਰਚਨਾ

19. ਮੇਰਾ ਮਿੱਤਰ

ਸਾਡਾ ਆਪਸੀ ਪਿਆਰ ;
ਅਰਸ਼ਦੀਪ ਮੇਰਾ ਮਿੱਤਰ ਹੈ। ਉਹ ਮੇਰਾ ਸਹਿਪਾਠੀ ਹੈ । ਅਸੀਂ ਦੋਵੇਂ ਅੱਠਵੀਂ ਜਮਾਤ ਵਿਚ ਪੜ੍ਹਦੇ ਹਾਂ । ਉਸ ਦਾ ਤੇ ਮੇਰਾ ਰੋਲ ਨੰਬਰ ਅੱਗੇ-ਪਿੱਛੇ ਹੈ । ਅਸੀਂ ਦੋਵੇਂ ਇਕੋ ਡੈਸਕ ‘ਤੇ ਬੈਠਦੇ ਹਾਂ । ਪਿੰਡ ਵਿਚ ਉਸ ਦਾ ਘਰ ਮੇਰੀ ਗਲੀ ਵਿਚ ਹੀ ਹੈ । ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ ਤੇ ਰਾਤ ਨੂੰ ਇਕੱਠੇ ਪੜ੍ਹਦੇ ਹਾਂ ।

(ਰੂਪ-ਰੇਖਾ-ਸਾਡਾ ਆਪਸੀ ਪਿਆਰ-ਨੇਕ ਮਾਤਾ-ਪਿਤਾ ਦਾ ਸਪੁੱਤਰ-ਪੜਾਈ ਵਿਚ ਹੁਸ਼ਿਆਰ-ਫ਼ਜ਼ੂਲ-ਖ਼ਰਚੀ ਤੋਂ ਦੂਰ ਰਹਿਣ ਵਾਲਾ-ਆਮ-ਗਿਆਨ ਵਿਚ ਵਾਧਾ ਕਰਦਾ ਰਹਿਣ ਵਾਲਾ-ਚੰਗਾ ਖਿਡਾਰੀ-ਵਕਤਾ ਤੇ ਗਾਇਕ-ਵਫ਼ਾਦਾਰ ਤੇ ਹਰਮਨ-ਪਿਆਰਾ ॥ )

ਨੇਕ ਮਾਤਾ-ਪਿਤਾ ਦਾ ਸਪੁੱਤਰ ;
ਉਸ ਦੇ ਮਾਤਾ-ਪਿਤਾ ਬਹੁਤ ਨੇਕ ਵਿਅਕਤੀ ਹਨ । ਉਸ ਦਾ ਪਿਤਾ ਇਕ ਡਾਕਟਰ ਹੈ, ਜੋ ਬਿਮਾਰਾਂ ਦੇ ਦਿਲਾਂ ਦਾ ਬਾਦਸ਼ਾਹ ਹੈ । ਉਸ ਦੀ ਮਾਤਾ ਇਕ ਧਰਮਾਤਮਾ ਇਸਤਰੀ ਹੈ । ਉਹ ਆਪਣੇ ਘਰ ਵਿਚ ਗਲੀ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਪੜ੍ਹਨਾ, ਪਾਠ ਕਰਨਾ ਤੇ ਸ਼ਬਦ ਗਾਉਣੇ ਸਿਖਾਉਂਦੀ ਹੈ । ਆਪਣੀ ਮਾਤਾ ਦੇ ਗੁਰਬਾਣੀ ਤੇ ਕੀਰਤਨ ਨਾਲ ਪ੍ਰੇਮ ਕਰਕੇ ਮੇਰੇ ਮਿੱਤਰ ਵਿਚ ਵੀ ਇਹ ਗੁਣ ਭਰੇ ਪਏ ਹਨ । ਉਹ ਬਹੁਤ ਚੰਗਾ ਗਾ ਲੈਂਦਾ ਹੈ ।

ਪੜ੍ਹਾਈ ਵਿਚ ਹੁਸ਼ਿਆਰ :
ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ । ਉਹ ਹਰ ਸਾਲ ਕਲਾਸ ਵਿਚੋਂ ਅੱਵਲ ਰਹਿੰਦਾ ਹੈ ਤੇ ਇਨਾਮ ਪ੍ਰਾਪਤ ਕਰਦਾ ਹੈ ਉਹ ਹਿਸਾਬ ਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ, ਪਰ ਉਸ ਨੂੰ ਆਪਣੀ ਪੜ੍ਹਾਈ ਦਾ ਜ਼ਰਾ ਜਿੰਨਾ ਵੀ ਹੰਕਾਰ ਨਹੀਂ । ਉਹ ਹਮੇਸ਼ਾ ਹੀ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ । ਬਹੁਤ ਸਾਰੇ ਵਿਦਿਆਰਥੀ ਉਸ ਕੋਲੋਂ ਪੜ੍ਹਾਈ ਸੰਬੰਧੀ ਕਈ ਗੱਲਾਂ ਪੁੱਛਦੇ ਰਹਿੰਦੇ ਹਨ ।ਉਹ ਪੜ੍ਹਾਈ ਵਿਚ ਮੇਰੀ ਵੀ ਬਹੁਤ ਸਹਾਇਤਾ ਕਰਦਾ ਹੈ ।

ਫ਼ਜ਼ਲ-ਖ਼ਰਚੀ ਤੋਂ ਦੂਰ ਰਹਿਣ ਵਾਲਾ :
ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਿਆਂ ਦੀ ਤੰਗੀ ਨਹੀਂ ।ਉਹ ਫ਼ਜ਼ੂਲ-ਖ਼ਰਚੀ ਨਹੀਂ ਕਰਦਾ । ਉਹ ਆਪਣੇ ਜੇਬ-ਖ਼ਰਚ ਵਿਚੋਂ ਬਚਾਏ ਪੈਸਿਆਂ ਨਾਲ ਗਰੀਬ ਵਿਦਿਆਰਥੀਆਂ ਦੀ ਮੱਦਦ ਵੀ ਕਰਦਾ ਹੈ ।

ਆਮ-ਗਿਆਨ ਵਿਚ ਵਾਧਾ ਕਰਦਾ ਰਹਿਣ ਵਾਲਾ :
ਉਸ ਨੂੰ ਆਪਣੇ ਆਮ-ਗਿਆਨ ਵਿਚ ਵਾਧਾ ਕਰਨ ਦਾ ਬਹੁਤ ਸ਼ੌਕ ਹੈ ।ਉਹ ਹਰ ਰੋਜ਼ ਅਖ਼ਬਾਰਾਂ ਪੜ੍ਹਦਾ ਹੈ । ਕਈ ਵਾਰ ਉਹ ਰਸਾਲੇ ਤੇ ਆਮ-ਗਿਆਨ ਦੀਆਂ ਪੁਸਤਕਾਂ ਖ਼ਰੀਦ ਕੇ ਆਪ ਵੀ ਪੜ੍ਹਦਾ ਹੈ ਤੇ ਮੈਨੂੰ ਵੀ ਪੜ੍ਹਨ ਲਈ ਦਿੰਦਾ ਹੈ । ਉਹ ਟੈਲੀਵਿਯਨ ਦੇ ਉਹੋ ਪ੍ਰੋਗ੍ਰਾਮ ਹੀ ਦੇਖਦਾ ਹੈ, ਜੋ ਆਮ-ਗਿਆਨ ਵਿਚ ਵਾਧਾ ਕਰਨ ਵਾਲੇ ਹੋਣ ।

ਚੰਗਾ ਖਿਡਾਰੀ :
ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਕੰਮ ਮੁਕਾਉਂਦਾ ਹੈ । ਉਹ ਕਿਤਾਬੀ ਕੀੜਾ ਨਹੀਂ । ਉਹ ਹਰ ਰੋਜ਼ ਫੁਟਬਾਲ ਖੇਡਣ ਜਾਂਦਾ ਹੈ । ਉਹ ਸਾਡੇ ਸਕੂਲ ਦੀ ਫੁਟਬਾਲ ਦੀ ਟੀਮ ਦਾ ਕਪਤਾਨ ਹੈ । ਪਿਛਲੇ ਸਾਲ ਜ਼ਿਲ੍ਹੇ ਭਰ ਦੇ ਹੋਏ ਫੁੱਟਬਾਲ ਮੁਕਾਬਲਿਆਂ ਵਿਚ ਉਹ ਸਭ ਤੋਂ ਵਧੀਆ ਖਿਡਾਰੀ ਮੰਨਿਆ ਗਿਆ ਅਤੇ ਇਸ ਬਦਲੇ ਉਸ ਨੂੰ ਵੀ ਇਨਾਮ ਮਿਲਿਆ । ਮੁੱਖ ਅਧਿਆਪਕ ਸਾਹਿਬ ਦੇ ਦਫ਼ਤਰ ਵਿਚ ਪਏ ਬਹੁਤ ਸਾਰੇ ਕੱਪ ਤੇ ਸ਼ੀਲਡਾਂ ਉਸ ਨੇ ਹੀ ਜਿੱਤੀਆਂ ਹਨ ।

ਵਕਤਾ ਤੇ ਗਾਇਕ :
ਉਹ ਇਕ ਚੰਗਾ ਵਕਤਾ (ਬੁਲਾਰਾ) ਵੀ ਹੈ । ਉਸ ਨੇ ਕਈ ਭਾਸ਼ਨ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕੀਤੇ ਹਨ ਉਹ ਇਕ ਚੰਗਾ ਗਾਇਕ ਵੀ ਹੈ । ਉਸ ਵਰਗੀ ਸੁਰੀਲੀ ਅਵਾਜ਼ ਸਾਡੇ ਸਕੂਲ ਵਿਚ ਕਿਸੇ ਹੋਰ ਦੀ ਨਹੀਂ । ਉਸ ਨੇ ਕਈ ਕਵਿਤਾ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਰਹਿ ਕੇ ਇਨਾਮ ਪ੍ਰਾਪਤ ਕੀਤੇ ਹਨ ।

ਵਫ਼ਾਦਾਰ ਤੇ ਹਰਮਨ-ਪਿਆਰਾ :
ਉਹ ਇਕ ਨੇਕ ਤੇ ਵਫ਼ਾਦਾਰ ਮਿੱਤਰ ਹੈ ।ਉਸ ਦਾ ਸਰੀਰ ਸੁੰਦਰ ਅਤੇ ਤਕੜਾ ਹੈ ।ਉਹ ਸਮੇਂ-ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ । ਉਹ ਮੇਰਾ ਦਿਲੀ ਮਿੱਤਰ ਹੈ । ਸਕੂਲ ਵਿਚ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ । ਮੈਨੂੰ ਆਪਣੇ ਇਸ ਮਿੱਤਰ ਉੱਤੇ ਬਹੁਤ ਮਾਣ ਹੈ ।ਰੱਬ ਕਰੇ, ਉਸ ਨੂੰ ਹਰ ਮੈਦਾਨ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਹੋਵੇ !

PSEB 8th Class Punjabi ਰਚਨਾ ਲੇਖ-ਰਚਨਾ

20. ਅੱਖੀਂ ਡਿੱਠਾ ਮੈਚ
ਜਾਂ
ਫੁੱਟਬਾਲ ਦਾ ਮੈਚ

ਸਾਡੀ ਟੀਮ ਦਾ ਮੈਚ ਖੇਡਣ ਜਾਣਾ :
ਐਤਵਾਰ ਦਾ ਦਿਨ ਸੀ । ਪਿਛਲੇ ਦੋ ਦਿਨਾਂ ਤੋਂ ਲਾਇਲਪੁਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਖੇਡ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇਂ ਸਨ । ਫਾਈਨਲ ਮੈਚ ਸਾਡੇ ਸਕੂਲ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਟਾਊਨ ਹਾਲ, ਅੰਮ੍ਰਿਤਸਰ) ਦੀ ਟੀਮ ਅਤੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ ।

ਰੂਪ-ਰੇਖਾ-ਸਾਡੀ ਟੀਮ ਦਾ ਮੈਚ ਖੇਡਣ ਜਾਣਾ-ਖਿਡਾਰੀ ਮੈਦਾਨ ਵਿਚ-ਪਹਿਲੇ ਅੱਧ ਦੀ ਖੇਡ-ਦੂਜੇ ਅੱਧ ਦੀ ਖੇਡ-ਸਾਡੀ ਟੀਮ ਵਲੋਂ ਗੋਲ ਉਤਾਰਨਾ-ਮੈਚ ਜਿੱਤਣਾ ॥

ਖਿਡਾਰੀ ਮੈਦਾਨ ਵਿਚ :
ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ ।ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਤਿਆਰ ਹੋ ਗਈਆਂ । ਸਾਡੀ ਟੀਮ ਦਾ ਕੈਪਟਨ ਸਰਦੂਲ ਸਿੰਘ ਅਤੇ ਦੁਆਬਾ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ ।ਟਾਸ ਸਾਡੇ ਸਕੂਲ ਦੀ ਟੀਮ ਨੇ ਜਿੱਤਿਆ । ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿੰਡ ਗਏ ਤੇ ਉਹਨਾਂ ਨੇ ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ ।

ਪਹਿਲੇ ਅੱਧ ਦੀ ਖੇਡ :
ਰੈਫ਼ਰੀ ਦੀ ਵਿਸਲ ਨਾਲ ਅੱਖ ਫ਼ਰਕਣ ਦੇ ਸਮੇਂ ਵਿਚ ਹੀ ਖੇਡ ਆਰੰਭ ਹੋ ਗਈ । ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ । ਪਹਿਲਾਂ ਤਾਂ 15 ਕੁ ਮਿੰਟ ਸਾਡੀ ਟੀਮ ਖ਼ੂਬ ਅੜੀ ਰਹੀ, ਪਰ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ । ਸਾਡਾ ਬਿੱਲਾ ਰਾਈਟ-ਆਊਟ ਖੇਡਦਾ ਸੀ । ਜਦੋਂ ਬਾਲ ਉਸ ਕੋਲ ਆਇਆ, ਤਾਂ ਉਹ ਜਲਦੀ ਹੀ ਮੈਦਾਨ ਦੀ ਹੱਦ ਦੇ ਨਾਲ-ਨਾਲ ਉਹਨਾਂ ਦੇ ਗੋਲਾਂ ਪਾਸ ਪੁੱਜ ਗਿਆ । ਉਸ ਨੇ ਬਾਲ ਕੈਪਟਨ ਸਰਦੂਲ ਸਿੰਘ ਨੂੰ ਦਿੱਤਾ ਹੀ ਸੀ ਕਿ ਉਹਨਾਂ ਦੇ ਫੁੱਲ-ਬੈਕਾਂ ਨੇ ਉਸ ਪਾਸੋਂ ਬਾਲ ਲੈ ਲਿਆ ਤੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਬਾਲ ਮੁੜ ਸਾਡੇ ਗੋਲਾਂ ਵਿਚ ਆ ਗਿਆ । ਪਰ ਸਾਡਾ ਗੋਲਕੀਪਰ ਬਹੁਤ ਚੌਕੰਨਾ ਸੀ । ਬਾਲ ਉਸ ਦੇ ਪਾਸ ਪੁੱਜਾ ਹੀ ਸੀ ਕਿ ਉਸ ਨੇ ਰੋਕ ਲਿਆ । ਅਚਾਨਕ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ ।

ਦੂਜੇ ਅੱਧ ਦੀ ਖੇਡ :
ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ । ਉਹਨਾਂ ਦੇ ਖੱਬੇਆਉਟ ਨੇ ਅਜਿਹੀ ਕਿੱਕ ਮਾਰੀ ਕਿ ਬਾਲ ਉਹਨਾਂ ਦੇ ਕੈਪਟਨ ਪਾਸ ਪੁੱਜ ਗਿਆ । ਦਰਸ਼ਕਾਂ ਨੇ ਤਾੜੀਆਂ ਵਜਾਈਆਂ । ਅਚਾਨਕ ਹੀ ਬਾਲ ਸਾਡੇ ਫੁੱਲ-ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਕੋਲ ਜਾ ਪੁੱਜਾ । ਗੋਲਚੀ ਦੇ ਬਹੁਤ ਯਤਨ ਕਰਨ ‘ਤੇ ਵੀ ਸਾਡੇ ਸਿਰ ਇਕ ਗੋਲ ਹੋ ਗਿਆ । ਹੁਣ ਉਹਨਾਂ ਦੀ ਚੜ੍ਹ ਬਹੁਤ ਜ਼ਿਆਦਾ ਮਚ ਗਈ ।

ਸਾਡੀ ਟੀਮ ਵਲੋਂ ਗੋਲ ਉਤਾਰਨਾ :
ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ । ਸਾਡੇ ਕੈਪਟਨ ਨੇ ਬਾਲ਼ ਉਹਨਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ-ਆਊਟ ਨੂੰ ਦਿੱਤਾ । ਉਸ ਨੇ ਨੁੱਕਰ ਉੱਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ ।

ਮੈਚ ਜਿੱਤਣਾ :
ਇਸ ਵੇਲੇ ਖੇਡ ਬਹੁਤ ਗੁਰਜ਼ੋਸ਼ੀ ਨਾਲ ਖੇਡੀ ਜਾ ਰਹੀ ਸੀ । ਅਚਾਨਕ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ । ਜੇਕਰ ਸਾਡਾ ਗੋਲਚੀ ਚੁਸਤੀ ਨਾ ਦਿਖਾਉਂਦਾ, ਤਾਂ ਗੋਲ ਹੋ ਜਾਂਦਾ । ਇਸ ਪਿੱਛੋਂ ਸਾਡੇ ਕੈਪਟਨ ਨੇ ਸੈਂਟਰ ਵਿਚੋਂ ਅਜਿਹੀ ਕਿੱਕ ਮਾਰੀ ਕਿ ਉਹਨਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰੰਤੁ ਬਾਲ ਖਿਸਕ ਕੇ ਗੋਲਾਂ ਵਿਚੋਂ ਲੰਘ ਗਿਆ । ਰੈਫ਼ਰੀ ਨੇ ਵਿਸਲ ਮਾਰ ਕੇ ਗੋਲ ਦਾ ਐਲਾਨ ਕਰ ਦਿੱਤਾ । ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ ਅਸੀਂ ਮੈਚ ਜਿੱਤ ਗਏ । ਇਹ ਮੈਚ ਜਿੱਤ ਕੇ ਅਸੀਂ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਰਹੇ।

PSEB 8th Class Punjabi ਰਚਨਾ ਲੇਖ-ਰਚਨਾ

21. ਹਾਕੀ ਦਾ ਮੈਚ

ਹਾਕੀ ਦਾ ਫ਼ਾਈਨਲ ਮੈਚ :
ਪੰਜਾਬ ਦੇ ਸਕੂਲੀ ਬੱਚਿਆਂ ਦੇ ਰਾਜ-ਪੱਧਰ ਦੇ ਹਾਕੀ ਮੁਕਾਬਲੇ ਇਸ ਸਾਲ ਜਲੰਧਰ ਵਿਚ ਹੋ ਰਹੇ ਸਨ । ਹਾਕੀ ਦਾ ਫ਼ਾਈਨਲ ਮੈਚ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਤੇ । ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੇ ਵਿਚਕਾਰ ਹੋਣਾ ਸੀ । ਸੈਂਕੜੇ ਦਰਸ਼ਕ ਇਹ ਮੈਚ ਦੇਖਣ ਆਏ ਹੋਏ ਸਨ । ਖੇਡ ਦੇ ਮੈਦਾਨ ਦੀ ਚੰਗੀ ਤਰ੍ਹਾਂ ਸਜਾਵਟ ਕੀਤੀ ਗਈ ਸੀ । ਮੈਦਾਨ ਦੀ ਹੱਦ-ਬੰਦੀ ਚੂਨੇ ਨਾਲ ਕੀਤੀ ਹੋਈ ਸੀ । ਮੈਦਾਨ ਦੇ ਚੁਪਾਸੀਂ ਰੰਗਬਰੰਗੀਆਂ ਝੰਡੀਆਂ ਸਜ ਰਹੀਆਂ ਸਨ ।

(ਰੂਪ-ਰੇਖਾ-ਹਾਕੀ ਦਾ ਫ਼ਾਈਨਲ ਮੈਚ-ਖਿਡਾਰੀਆਂ ਦਾ ਮੈਦਾਨ ਵਿਚ ਆਉਣਾ-ਰੈਫ਼ਰੀ ਦੀ ਵਿਸ਼ਲ-ਪਹਿਲੇ ਅੱਧ ਦੀ ਖੇਡ ਦਾ ਨਜ਼ਾਰਾ-ਉੱਚੇ ਦਰਜੇ ਦੀ ਖੇਡ-ਅੱਧਾ ਸਮਾਂ-ਦੂਜੇ ਅੱਧ ਦੀ ਖੇਡ-ਮੈਚ ਜਿੱਤਣਾ ॥)

ਖਿਝਾਥੀਆਂ ਦੇ ਮੈਦਾਨ ਵਿਚ ਆਉਣਾ :
ਇਸ਼ਕ ਉਤਸੁਕਤਾ ਨਾਲੇ ਖਿਡਾਰੀਆਂ ਨੂੰ ਉਡੀਕ ਰਹੇ ਸਨ । ਇਸੇ ਸਮੇਂ ਹੀ ਸਾਈਂ ਦਾ ਸਕੂਲ ਦੇ ਖਿਡਾਰੀ ਉਸੜੀ ਨਾਲ ਦੌੜਦੇ ਹੋਏ, ਖੇਡਾਂ ਦੇ ਮੈਦਾਨ ਵਿਚ ਆਏ । ਉਨ੍ਹਾਂ ਨੂੰ ਸਫ਼ੈਦ ਕਰਾਂ ਤੇ ਬੜੇ ਲਾਲ ਤੇ ਚੰਗੇ ਦੀਆਂ ਕਮੀਜ਼ਾਂ ਪਾਈਆਂ ਹੋਈਆਂ ਸਨ । ਛੇਤੀ ਹੀ ਪੱਛੋਂ ਗੌਰਮਿੰਟ ਸਕੂਲ ਦੇ ਖਿਡਾਰੀ ਵੀ ਆ ਨਿੱਤਰੇ ।ਉਹਨਾਂ ਨੇ ਹਰੀਆਂ ਮੀਸ਼ਾਂ ਤੇ ਨੀਲੀਆਂ ਨਿੱਕੇਹਾਂ ਪਾਈਆਂ ਹੋਈਆਂ ਸਨ ।

ਸ਼ੈਰੀ ਦੀ ਵਿਸਲ ਥੋੜੀ ਏਂ ਬਾਅਦ ਬੈਫ਼ਰੀ ਨੇ ਲੈਸੀ ਵਾ ਦਿੱਤੀ । ਦੋਹਾਂ ਟੀਮਾਂ ਦੇ ਕਪੜੀਓ ਰੈਫ਼ਰੀ ਕੋਲ ਪੁੱਜੇ । ਦੋਹਾਂ ਨੂੰ ਪਸ ਵਿਚ ਹੱਥ xਇਆ । ਫਿਰ ਦੂਜੀ ਲੰਮੀ ਵਿਸੇਲ ਵੱਜੀ ਤੇ ਖਿਡਾਰੀ ਆਪੋ-ਆਪਣੀਆਂ ਥਾਂਵਾਂ ‘ਤੇ ਡਟ ਗਏ । ਦੋਹਾਂ ਟੀਮਾਂ ਦੇ ਸੈਂਟਰ ਫ਼ਾਰਵਰਡਾਂ ਨੇ ‘ਬੇਲੀ ਕੀੜੀ ਤੇ ਖੇਡਾਂ ਸ਼ੁਰੂ ਹੋਈ ।

ਪਹਿਲੇ ਅੱਧ ਦੀ ਖੁੰਭ ਦੀ ਲੜਾਈਂ ਦੇ ਸੋਨੇ ਦੇ ਛੂਹੋਵੇ ਤਾਂ ਜੋ ਬੇੜਾਂ ਤਾਲ-ਮੇਲ ਦਿਖਾਇਆ । ਉਹ ਛੋਟੇ ਤੇ ਉਸਤੇ ਪਾ ਦਿੰਦੇ ਹੋਏ ਬਾਲ ਨੂੰ ਪਲੋ ਪਲੀ ਵਿਚ ਵਿਰੋਧੀਆਂ ਦੀ ‘ਡੀ’ ਵਿਚ ਲੈ ਗਏ । ਦੇਸ਼ਕ ਹੱਲਾ-ਸ਼ੇਰੀ ਦੇਣ ਲੱਗੇ, ਪਰੰਤੂ ਤੇਜ਼ ਦੌੜਦੇ ਜੈ ਕਿਸ਼ਨ ਦੇ ਪੈਰ ਨਾਲੇ ਗੇਂਦੇ ਲੱਗੇ ਬੀਈ ਤੇ ਰੈਫ਼ਰੀ ਨੇ ਵਾਉਲ ਦੇ ਦਿੱਤਾ । ਗੌਰਮਿੰਟ ਸਕੂਲੇ ਨੂੰ ਵੀ ਹਿੱਟੇ ਮਿਲ ਗਈ ਤੇ ਗੇਂਦ ਇਕ ਵਾਰ ਫਿਰ ਮੈਦਾਨ ਵਿਚ ਆ ਗਈ । ਹੁਣ ਗੌਰਮਿੰਟ ਸਕੂਲ ਤੇਜਪਾਲਿ ਗੇਂਦ ਨੂੰ ਵਿਯੋਧਿਆਂ ਦੀ ਡੀ’ ਵਿਚ ਲੈ ਗਿਆਂ । ਇੱਥੇ ਵਿਰੋਧੀਆਂ ਦਾ ਇਥੇ ਫਾਉਲ ਹੋਣੇ ਬੇਰੁਕੇ ਗੌਰਮਿੰਟ ਸਕੂਲ ਨੂੰ ਸ਼ਾਂਉਟ ਭਾਬਲੇ ਚਿੱਟ ਮਿਲੇ ਬਾਈ । ਹੁਣ ਜਾਪਦਾ ਸੀ ਕਿ ਸਾਈਂ ਦਾ ਸਕੂਲ ਸਿਰ ਗੋਲ ਹੋ ਜਾਵੇਗੀ, ਪਰ ਹਿੱਟੇ ਨੂੰ ਮਿੱਟੇ ਸੋਉਲੇ ਦਾ ਖਿਡਾਰੀ ਚੋਕੇ ਨਾਂ ਸਕਿਆ, ਜਿਥੇ ਕਰਕੇ ਇਹ ਸੰਕੋਏ ਵੀ ਵੇਲੇ ਗਿਆਂ।

ਉੱਚੇ ਪੱਧ ਦੀ. ਖੇਡ :
ਇਸ ਕਾਰੇ ਕਦੇ ਕੋਈ ਝੜਾ ਭਾਰੀ ਹੋ ਜਾਂਦੀ ਸੀ ਤੇ ਕਦੇ ਕੋਈ । ਇਹ ਖੇਡ ਉੱਚੇ ਦਰਜੇ ਦੀ ਸੀ iਖਿਡਾਰੀਆਂ ਦੀ ਆਪਸ ਵਿਚ ਮਿਲਵੇਨੇ ਸਲਾਘਾਯੋਗੀ ਸੀ । ਸਾਰੇ ਖਿਡਾਰੀ ਬੈਫ਼ਰੀ ਦੀ ਆਗਿਆ ਦਾ ਪਾਲਣੇ ਨੇ ਏ ਸੋਨੇ ।

ਅੱਧੀ ਸੈਮੀ :
ਅੱਧਾਂ ਸਮਾਂ ਹੋਏ ਤੇ ਕੋਈ ਧਿਚ ਵੀ ਗੋਲ ਨਾਂ ਕੇ ਸਕੀ । ਅੱਧੇ ਸਮੇਂ ਪਿੱਛੋਂ ਖੇਡ ਪੰਜ ਮਿੰਟ ਲਈ ਉਕੀ । ਖਿਡਾਰੀਆਂ ਨੇ ਪਾਣੀ ਪੀਤਾ । ਅਧਿਆਪਕਾਂ ਤੇ ਸੈਨੇਹੀਆਂ ਨੂੰ ਖਿਡਾਰੀਆਂ ਦਾ ਉਤਸ਼ਾਹ ਵਧਾਇਆਂ ਤੇ ਖੇਡ ਜਿੱਤਣ ਲਈ ਕੁੱਝ ਚੀਰੇ ਸਮਝਾਏ।

ਦੂਜੇ ਅੱਧ ਦੀ :
ਪੰਜ ਮਿੰਟ ਮਗਰੋਂ ਖੇਡ ਦੁਬਾਰਾ ਆਰੰਭ ਹੋਈ । ਹੁਣ ਦੋਵੇਂ ਧਿਰਾਂ ਬਚੇ ਕੇ ਖੇਡ ਰਹੀਆਂ ਸਨ । ਕੁੱਝ ਦੇਰ ਮਗਰੋਂ ਗੌਰਮਿੰਟ ਸਕੂਲ ਦੇ ਰਾਈਟ ਹਾਫ਼ੇ ਨੇ, ਜੀ ਧਿਰ ਦੀ ਬਚਾਓ ਤਾਉ ਨੂੰ ਤੋੜ ਕੇ ਗੇਂਦ ਬੜੀ ਚੁਸਤੀ ਨਾਲੋਂ ਆਪਣੇ ਸਾਥੀ ਨੂੰ ਦਿੱਤੀ ।ਉਸ ਨੇ ਵਿਰੋਧੀਆਂ ਦੀ ਡੀ ਵਿਚ ਜਾ ਕੇ ਅਜਿਹੀ ਹਿੱਟੇ ਮਾਰੀ ਕਿ ਗੋਲ ਹੋ ਗਿਆਂ ।

ਮੈਚ ਜਿੱਤਣਾ :
ਬੱਸੇ ਵਿਰੇ ਕੀ ਸੀ ? ਕੇ ਤਾੜੀਆਂ ਤੇ ਸੀਟੀਆਂ ਮਾਂਉ ਕੇ ਖ਼ੁਸ਼ੀ ਦੀ ਪ੍ਰਦਾਵਾਂ ਤੇ ਲੱਗੇ । ਰੈਫ਼ਰੀ ਦੀ ਵਿਸਲੇ ਨਾਲ ਖੇਡ ਫਿਰੇ ਆਰੰਭ ਹੋਈ ਸਾਈਂ ਦਾਸੇ ਸੈਕੂਲ ਵੱਲੋ ਗੋਲ ਉਤਾਉਲ ਤੇ ਗੌਰਮਿੰਦੇ ਸੈਕੂਲ ਵਾਲੇ ਗੋਲੇ ਬਚਾਉਣ ਲਈ ਜ਼ੋਰ ਲਾਉਂਦੇ ਨੇ । ਦੇਸੀ ਸੈਕੂਲੇ ਵਾਲੇ ਗੌਲੇ ਨਾਂ ਉਤਾਹਿ ਸਕੇ । ਅੰਤ ਖੇਡੇ ਸਿੰਮੀਪਤੇ ਹੋਣ ਦੀ ਵਿਸੇਲ ਵੱਜ ਗਈ ।

ਸਿੰਮੀਪਤੀ :
ਖੇਡ ਦੀ ਸਮਾਪਤੀ ਉੱਤੇ ਦੇ ਸਕੂਲ ਵਾਲਿਆਂ ਨੂੰ ‘ਹਿੱਪ-ਹਿੱਪ ਹੁਰੇ ਕੀਤੀ ਤੇ ਦੋਹਾਂ ਟੀਮਾਂ ਦੇ ਪੇਨੇ ਇਕ ਦੂਜੇ ਨੂੰ ਗਲੇ ਲੱਗੇ ਕੇ ਮਿਲੇ ।

PSEB 8th Class Punjabi ਰਚਨਾ ਲੇਖ-ਰਚਨਾ

22. ਸਿਨਮੇ ਦੇ ਲਾਭ-ਹਾਨੀਆਂ .

ਵਰਤਮਾਨ ਜੀਵਨ ਦਾ ਜ਼ਰੂਰੀ ਅੰਗ :
ਟੈਲੀਵਿਜ਼ਨ ਦੇ ਆਉਣ ਤੋਂ ਪਹਿਲਾਂ ਸਿਨਮਾ ਵਰਤਮਾਨ ਮਨੁੱਖੀ ਜੀਵਨ ਦਾ ਇਕ ਬਹੁਤ ਹੀ ਜ਼ਰੂਰੀ ਅੰਗ ਰਿਹਾ ਹੈ ਅੱਜ ਵੀ ਇਹ ਦਿਲ-ਪਰਚਾਵੇ ਦਾ ਇਕ ਸਸਤਾ ਤੇ ਵਧੀਆ ਸਾਧਨ ਹੈ । ਦਿਨ ਭਰ ਦਾ ਥੱਕਿਆ-ਟੁੱਟਿਆ ਆਦਮੀ ਸਿਨਮੇ ਵਿਚ ਜਾ ਕੇ ਆਪਣਾ ਸਾਰੇ । ਦਿਨ ਦਾ ਥਕੇਵਾਂ ਲਾਹ ਸਕਦਾ ਹੈ । ਅੱਜ ਵੀ ਨਵੀਆਂ ਫ਼ਿਲਮਾਂ ਬਹੁਤਾ ਕਰਕੇ ਸਿਨਮਾਘਰ ਵਿਚ ਬੈਠ ਕੇ ਹੀ ਦੇਖਣੀਆਂ ਪਸੰਦ ਕੀਤੀਆਂ ਜਾਂਦੀਆਂ ਹਨ । ਜਿਨ੍ਹਾਂ ਲੋਕਾਂ ਕੋਲ ਟੈਲੀਵਿਯਨ ਨਹੀਂ, ਉਨ੍ਹਾਂ ਲਈ ਦਿਲ-ਪਰਚਾਵੇ ਦਾ ਪ੍ਰਮੁੱਖ ਸਾਧਨ ਅਜੇ ਵੀ ਸਿਨਮਾ-ਘਰ ਹੈ ।

(ਰੂਪ ਰੇਖਾ-ਵਰਤਮਾਨ ਜੀਵਨ ਦਾ ਜ਼ਰੂਰੀ ਅੰਗ-ਲਾਭ : ਦਿਲ-ਪਰਚਾਵੇ ਦਾ ਵਧੀਆ ਸਾਧਨ, ਜਾਣਕਾਰੀ ਦਾ ਸਾਧਨ-ਸਿੱਖਿਆ ਦਾ ਸਾਧਨ-ਵਪਾਰਕ ਲਾਭ-ਰੁਜ਼ਗਾਰ ਦਾ ਸਾਧਨ ਹਾਨੀਆਂ: ਆਚਰਨ ਉੱਤੇ ਬੁਰਾ ਅਸਰ-ਅੱਖਾਂ ਉੱਤੇ ਬੁਰਾ ਅਸਰ-ਸਮੇਂ ਦਾ ਨਾਸ਼-ਸਾਰ-ਅੰਸ਼)

ਲਾਭ : ਸਿਨਮੇ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਨੁਕਸਾਨ ਵੀ । ਇਸ ਦੇ ਲਾਭ ਹੇਠ ਲਿਖੇ ਹਨ-

ਦਿਲ-ਪਰਚਾਵੇ ਦਾ ਸਾਧਨ :
ਸਿਨਮੇ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋਕਾਂ ਦੇ ਦਿਲ-ਪਰਚਾਵੇ ਦਾ ਸਸਤਾ ਤੇ ਵਧੀਆ ਸਾਧਨ ਹੈ । ਦਿਨ ਭਰ ਦਾ ਥੱਕਾ-ਦੁੱਟਾ ਤੇ ਪਰੇਸ਼ਾਨ ਆਦਮੀ ਥੋੜ੍ਹੇ ਜਿਹੇ ਪੈਸੇ ਖ਼ਰਚ ਕੇ ਢਾਈ-ਤਿੰਨ ਘੰਟੇ ਸਿਨਮੇ ਵਿਚ ਆਪਣਾ ਮਨ ਪਰਚਾ ਲੈਂਦਾ ਹੈ ਤੇ ਹਲਕਾ-ਫੁਲਕਾ ਹੋ ਜਾਂਦਾ ਹੈ । ਫਿਲਮ ਦਾ ਅਸਲ ਸੁਆਦ ਟੈਲੀਵਿਯਨ ਦੇ ਛੋਟੇ ਪਰਦੇ ਉੱਤੇ ਨਹੀਂ, ਸਗੋਂ ਸਿਨਮਾ-ਘਰ ਦੇ ਵੱਡੇ ਪਰਦੇ ਉੱਤੇ ਹੀ ਆਉਂਦਾ ਹੈ ।

ਜਾਣਕਾਰੀ ਦਾ ਸਾਧਨ :
ਸਿਨਮੇ ਦਾ ਦੂਜਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਅਸੀਂ ਭਿੰਨਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ । ਅਸੀਂ ਸਿਨਮਾ-ਘਰ ਵਿਚ ਇਕ ਥਾਂ ਬੈਠ ਕੇ ਕਸ਼ਮੀਰ ਦੇ ਸੁੰਦਰ ਕੁਦਰਤੀ ਨਜ਼ਾਰਿਆਂ, ਦਿੱਲੀ, ਆਗਰਾ, ਅਜੰਤਾ ਤੇ ਏਲੋਰਾ ਵਰਗੇ ਇਤਿਹਾਸਿਕ ਸਥਾਨਾਂ, ਚਿੜੀਆ-ਘਰਾਂ, ਸਮੁੰਦਰਾਂ, ਦਰਿਆਵਾਂ, ਝੀਲਾਂ ਤੇ ਵਿਦੇਸ਼ੀ ਸ਼ਹਿਰਾਂ ਤੇ ਅਜੂਬਿਆਂ ਨੂੰ ਦੇਖ ਸਕਦੇ ਹਾਂ । ਬੇਸ਼ੱਕ ਹੁਣ ਟੈਲੀਵਿਯਨ ਤੇ ਇੰਟਰਨੈੱਟ ਨੇ ਸਿਨਮੇ ਦੇ ਇਸ ਲਾਭ ਨੂੰ ਬਹੁਤਾ ਮਹੱਤਵਪੂਰਨ ਨਹੀਂ ਰਹਿਣ ਦਿੱਤਾ ।

ਸਿੱਖਿਆ ਦਾ ਸਾਧਨ :
ਇਸ ਤੋਂ ਬਿਨਾਂ ਸਿਨਮੇ ਰਾਹੀਂ ਖੇਤੀ-ਬਾੜੀ, ਸਿਹਤ, ‘ ਪਰਿਵਾਰਭਲਾਈ, ਸੁਰੱਖਿਆ ਤੇ ਵਿੱਦਿਆ ਦੇ ਮਹਿਕਮਿਆਂ ਬਾਰੇ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਭਿੰਨ-ਭਿੰਨ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ । ਇਸ ਦਾ ਦੇਸ਼ ਦੀ ਵਿੱਦਿਅਕ ਉੱਨਤੀ ਵਿਚ ਕਾਫ਼ੀ ਹਿੱਸਾ ਹੈ ।

ਵਪਾਰਕ ਲਾਭ :
ਸਿਨਮੇ ਤੋਂ ਵਪਾਰੀ ਲੋਕ ਬਹੁਤ ਲਾਭ ਉਠਾਉਂਦੇ ਹਨ । ਉਹ ਆਪਣੀਆਂ ਚੀਜ਼ਾਂ ਦੀ ਸਿਨਮੇ ਰਾਹੀਂ ਮਸ਼ਹੂਰੀ ਕਰ ਕੇ ਲਾਭ ਉਠਾਉਂਦੇ ਹਨ । ਰੁਜ਼ਗਾਰ ਦਾ ਸਾਧਨ-ਸਿਨਮੇ ਦਾ ਇਕ ਹੋਰ ਲਾਭ ਇਹ ਹੈ ਕਿ ਇਸ ਵਿਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ।ਫਿਲਮ ਸੱਨਅਤ ਵਿਚ ਕੰਮ ਕਰਨ ਵਾਲੇ ਸੈਂਕੜੇ ਕਲਾਕਾਰ ਜਿੱਥੇ ਧਨ ਨਾਲ ਮਾਲਾ-ਮਾਲ ਹੋ ਰਹੇ ਹਨ, ਉੱਥੇ ਸਿਨਮਾ-ਘਰਾਂ ਵਿਚ ਸੈਂਕੜੇ ਲੋਕ ਕੰਮ ਕਰ ਕੇ ਆਪਣਾ ਪੇਟ ਪਾਲ ਰਹੇ ਹਨ ।

ਘਰ ਦੇ ਵਾਤਾਵਰਨ ਤੋਂ ਬਾਹਰ ਨਿਕਲਣਾ :
ਅੱਜ ਦੇ ਮਨੁੱਖ ਨੂੰ ਭਾਵੇਂ ਟੈਲੀਵਿਯਨ ਤੇ ਕੰਪਿਊਟਰ ਦੇ ਰਾਹੀਂ ਮਨੋਰੰਜਨ ਲਈ ਬਹੁ-ਭਾਂਤੀ ਸਾਮਗਰੀ ਮਿਲ ਜਾਂਦੀ ਹੈ ਪਰੰਤੂ ਫਿਰ ਵੀ ਉਹ ਘਰੋਂ ਬਾਹਰ ਜਾ ਕੇ ਕੁੱਝ ਸੁਤੰਤਰਤਾ ਵਿਚ ਵਿਚਰਨਾ ਚਾਹੁੰਦਾ ਹੈ ਤੇ ਹੋਟਲਾਂ ਅਤੇ ਕਲੱਬਾਂ ਤੋਂ ਇਲਾਵਾ ਸਿਨਮਾ ਵੀ ਉਸਦੀ ਇਸ ਇੱਛਾ ਨੂੰ ਤ੍ਰਿਪਤ ਕਰਨ ਵਿਚ ਹਿੱਸਾ ਪਾਉਂਦਾ ਹੈ ।

ਹਾਨੀਆਂ :
ਜਿੱਥੇ ਸਿਨਮੇ ਦੇ ਇੰਨੇ ਲਾਭ ਹਨ, ਉੱਥੇ ਇਸ ਦੇ ਕੁੱਝ ਹੇਠ ਲਿਖੇ ਨੁਕਸਾਨ ਵੀ ਹਨ-

ਆਚਰਨ ਉੱਤੇ ਬੁਰਾ ਅਸਰ :
ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅਸ਼ਲੀਲ ਫ਼ਿਲਮਾਂ ਦਾ ਨੌਜਵਾਨਾਂ ਦੇ ਆਚਰਨ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ । ਨੌਜਵਾਨ ਤੇ ਮੁਟਿਆਰਾਂ ਇਹਨਾਂ ਨੂੰ ਦੇਖ ਕੇ ਫੈਸ਼ਨਪ੍ਰਸਤੀ ਵਲ ਪੈ ਜਾਂਦੇ ਹਨ ਤੇ ਇਕ ਦੂਜੇ ਦੇ ਚੰਮ ‘ਤੇ ਮੋਹਿਤ ਹੋ ਕੇ ਜੀਵਨ ਦੇ ਅਸਲ ਮੰਤਵ ਨੂੰ ਭੁੱਲ ਜਾਂਦੇ ਹਨ । ਇਸਦੇ ਨਾਲ ਹੀ ਇਸਨੇ ਕਈ ਥਾਂਵਾਂ ਉੱਤੇ ਨੌਜਵਾਨਾਂ ਨੂੰ ਫ਼ਿਲਮੀ ਨਮੂਨੇ ਦੇ ਜ਼ੁਰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਹੈ । ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਅੱਜ ਜਦੋਂ ਟੈਲੀਵਿਯਨ ਅਜਿਹੀ ਸਾਮਗਰੀ ਨੂੰ ਕਈ ਰੂਪਾਂ ਵਿਚ ਹਰ ਘਰ ਵਿਚ ਪਰੋਸ ਰਿਹਾ ਹੈ, ਤਾਂ ਸਿਨਮੇ ਦਾ ਇਹ ਔਗੁਣ ਬਹੁਤਾ ਗੰਭੀਰ ਨਹੀਂ ਰਿਹਾ ।

ਅੱਖਾਂ ਉੱਪਰ ਬੁਰਾ ਅਸਰ ਤੇ ਸਮੇਂ ਦਾ ਨਾਸ਼ :
ਬਹੁਤਾ ਸਿਨਮਾ ਦੇਖਣ ਨਾਲ ਸਿਨਮੇ ਦੇ ਪਰਦੇ ਉੱਪਰ ਪੈ ਰਹੀ ਤੇਜ਼ ਰੌਸ਼ਨੀ ਦਾ ਮਨੁੱਖੀ ਨਜ਼ਰ ਉੱਪਰ ਵੀ ਬੁਰਾ ਅਸਰ ਪੈਂਦਾ ਹੈ । ਬਹੁਤੀਆਂ ਫ਼ਿਲਮਾਂ ਦੇਖਣ ਨਾਲ ਸਮਾਂ ਵੀ ਨਸ਼ਟ ਹੁੰਦਾ ਹੈ । ਸਿਨਮੇ ਦਾ ਇਹ ਔਗੁਣ ਵੀ ਅੱਜ-ਕਲ ਘਰਘਰ ਚੱਲ ਕੇ ਟੈਲੀਵਿਯਨਾਂ ਨੇ ਮਹੱਤਵਹੀਨ ਬਣਾ ਦਿੱਤਾ ਕਿਉਂਕਿ ਸਿਨਮਾ ਤਾਂ ਕੋਈ ਕਦੇ ਕਦੇ ਦੇਖਣ ਜਾਂਦਾ ਹੋਵੇਗਾ, ਪਰ ਟੈਲੀਵਿਯਨ ਆਪਣੀ ਸਕਰੀਨ ਤੇ ਇਨਾਂ ਸਾਰੇ ਔਗੁਣਾ ਸਮੇਤ ਰਾਤਦਿਨ ਘਰਾਂ ਵਿਚ ਚਲਦੇ ਰਹਿੰਦੇ ਹਨ । ਅੱਜ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਸਿਨਮੇ ਜਾਣੋਂ ਰੋਕਣਾ ਸੌਖਾ ਹੈ, ਪਰ ਟੈਲੀਵਿਜ਼ਨ ਅੱਗਿਓਂ ਉਠਾਲਣਾ ਔਖਾ ।

ਸਾਰ-ਅੰਸ਼ :
ਮੁੱਕਦੀ ਗੱਲ ਇਹ ਹੈ ਕਿ ਸਿਨਮਾ ਅੱਜ ਵੀ ਦਿਲ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ, ਪਰ ਇਸ ਵਿਚ ਅਸ਼ਲੀਲਤਾ ਨੂੰ ਨਹੀਂ ਆਉਣ ਦੇਣਾ ਚਾਹੀਦਾ । ਸਰਕਾਰ ਨੂੰ ਅਸ਼ਲੀਲਤਾ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ । ਨਾਲ ਹੀ ਬਹੁਤਾ ਸਿਨੇਮਾ ਦੇਖਣਾ ਵੀ ਚੰਗਾ ਨਹੀਂ ਕਿਉਂਕਿ ਇਸ ਨਾਲ ਸਮਾਂ ਤੇ ਆਚਰਨ ਦੋਵੇਂ ਖ਼ਰਾਬ ਹੁੰਦੇ ਹਨ । ਫ਼ਿਲਮਾਂ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸਿਨਮੇ ਰਾਹੀਂ ਮਨੋਰੰਜਨ ਦੇ ਨਾਲ-ਨਾਲ ਨੌਜਵਾਨਾਂ ਨੂੰ ਭਾਰਤ ਦੀ ਉਸਾਰੀ ਤੇ ਆਪਣਾ ਭਵਿੱਖ ਬਣਾਉਣ ਦਾ ਸੁਨੇਹਾ ਦੇਣ ।

PSEB 8th Class Punjabi ਰਚਨਾ ਲੇਖ-ਰਚਨਾ

23. ਅਖ਼ਬਾਰਾਂ ਦੇ ਲਾਭ-ਹਾਨੀਆਂ

ਵਰਤਮਾਨ ਜੀਵਨ ਦਾ ਜ਼ਰੂਰੀ ਅੰਗ ਅਖ਼ਬਾਰਾਂ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ । ਸਵੇਰੇ ਉੱਠਦਿਆਂ ਹੀ ਜਦੋਂ ਤਾਜ਼ੀਆਂ ਤੇ ਗਰਮਾ-ਗਰਮ ਖ਼ਬਰਾਂ ਨਾਲ ਭਰੀ ਅਖ਼ਬਾਰ ਘਰ ਆ ਜਾਂਦੀ ਹੈ, ਤਾਂ ਅਸੀਂ ਸਭ ਕੁੱਝ ਛੱਡ ਕੇ ਇਸ ਨੂੰ ਫੜ ਲੈਂਦੇ ਹਾਂ ਤੇ ਜਦੋਂ ਤਕ ਇਸ ਵਿਚੋਂ ਮਹੱਤਵਪੂਰਨ ਖ਼ਬਰਾਂ ਨੂੰ ਪੜ੍ਹ ਨਹੀਂ ਲੈਂਦੇ, ਸਾਡਾ ਇਸ ਨੂੰ ਛੱਡਣ ਨੂੰ ਜੀ ਨਹੀਂ ਕਰਦਾ ।

(ਰੂਪ-ਰੇਖਾ-ਅਖ਼ਬਾਰਾਂ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ-ਲਾਭ : ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ-ਗਿਆਨ ਦਾ ਸੋਮਾ-ਵਪਾਰਕ ਉੱਨਤੀ-ਆਸ ਦੀ ਕਿਰਨ-ਮਨੋਰੰਜਨ ਦਾ ਸਾਧਨ-ਰੱਦੀ ਵੇਚਣਾ-ਹਾਨੀਆਂ : ਭੜਕਾਉ ਖ਼ਬਰਾਂ ਤੇ ਵਿਚਾਰ-ਅਸ਼ਲੀਲਤਾ-ਸਾਰ-ਅੰਸ਼ )

ਲਾਭ : ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ, ਜੋ ਕਿ ਹੇਠ ਲਿਖੇ ਹਨ-

ਤਾਂਜ਼ੀਆਂ ਖ਼ਬਰਾਂ ਦੀ ਜਾਣਥਾਚੀ :
ਅਖ਼ਬਾਰਾਂ ਦੀ ਸਾਨੂੰ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਲਿਆ ਦਿੰਦੀਆਂ ਹਨ । ਅਸੀਂ ਘਰ ਬੈਠੇ ਬਿਠਾਏ ਸੰਥਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ । ਸਾਨੂੰ ਪਤਾ ਲੱਚੀ ਜਾਂਦਾ ਹੈ ਕਿ ਦੇਸ਼ ਦੀ ਕਿਸੇ ਸਮੱਸਿਆ ਬਾਰੇ ਦੇਸ਼ ਦੇ ਆਗੂਆਂ ਦੇ ਕੀ ਵਿਚਾਰੇ ਨੇ । ਸਾਨੂੰ ਪਤਾ ਲੱਚ ਜਾਂਦਾ ਹੈ ਕਿ ਕਿੱਥੇ ਹੜਤਾਲ ਹੋਈ ਹੈ, ਕਿੱਥੇ ਮੁਜ਼ਾਹਰੇ ਹੋਏ ਹਨ, ਜਿੱਥੇ ਪੁਲਿ ਲੈ ਨੀ ਜਾਂ ਗੋਲੀ ਚਲਾਈ ਹੈ ਤੇ ਕਿੱਥੇ ਦੁਰਘਟਨਾਵਾਂ ਜਾਂ ਹੋਰ ਕਾਰਵਾਈਆਂ ਹੋਈਆਂ ਹਨ । ਇਸ ਤੋਂ ਇਲਾਵਾ ਸਰੀਰ ਤੇ ਬਹੁਤ ਸਾਰੇ ਹੋਰ ਅਦਾਰੇ ਲੋਕਾਂ ਨੇ ਆਪਣੀ ਸੁਚੇਨਾਂ ਪਹੁੰਚਾਉਣ ਲਈ ਵੀ ਅਖ਼ਬਾਰਾਂ ਦੀ ਹੀ ਵਰਤੋਂ ਕਰਦੇ ਹਨ ।

ਗਿਆਨ ਦਾ ਸੋਮਾਂ :
ਅਖ਼ਬਾਰਾਂ ਤੋਂ ਅਸੀਂ ਭਿੰਨ-ਭਿੰਨ ਖੇਤਰਾਂ ਤੇ ਵਿਧਿਆਂ ਸੰਬੰਧੀ ਅੰਕੜਿਆਂ, ਤੱਥਾਂ, ਵਿਗਿਆਨ ਦੀਆਂ ਕਾਢਾਂ ਤੇ ਖੋਜਾਂ, ਖੇਡਾਂ, ਵਣਜ-ਵਪਾਰੇ, ਸ੩ ਮਾਰਕਿਟ, ਸਰਕਾਰੀ ਨੀਤੀਆਂ, ਕਾਨੂੰਨਾਂ, ਸਭਿਆਚਾਰ, ਵਿੱਦਿਆ, ਸਿਹਤ, ਕਿੱਤਸਾ ਵਿਗਿਆਨ, ਮਨੋਰੰਜਨ ਦੇ ਸਾਨਾਂ, ਖੇਤੀ ਦੇ ਬੀਜਾਂ, ਦੇਵਾਈਆਂ ਤੋਂ ਮਸ਼ੀਨਾਂ ਅਤੇ ਸਾਹਿਤਕ ਰਚਨਾਵਾਂ ਤੇ ਕਲਾ ਕਿਰਤਾਂ ਬਾਰੇ ਲਗਾਤਾਰੇ ਤਾਜ਼ੀ ਤੋਂ ਤਾਜ਼ੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਾਂ, ਜਿਸ ਨਾਲ ਮਨੁੱਖੀ ਸੂਝੈ ਉਥੇ ਤਿਖੇਰੀ ਹੁੰਦੀ ਹੈ ਤੇ ਸਭਿਆਚਾਰੇ ਉੱਨਤੀ ਕਰਦਾ ਹੈ ।

ਵਪਾਉਕੇ ਉੱਤੀ :
ਇਸ ਤੋਂ ਇਲਾਵਾਂ ਅਖ਼ਬਾਰਾਂ ਵਿਚ ਵਪਾਰਕ ਅਦਾਰਿਆਂ ਵਲੋਂ ਆਪਣੀਆਂ ਚੀਜ਼ਾਂ ਬਾਰੇ ਇਸ਼ਤਿਹਾਰੇ ਦਿੱਤੇ ਜਾਂਦੇ ਹਨ, ਜਿਸ ਨਾਲ ਦੇਸ਼ ਵਿੱਚ ਮੰਗ ਵਧਦੀ ਹੈ, ਜਿਸਦੇ ਸਿੱਟੇ ਵਜੋਂ ਕਾਰਖ਼ਾਨਿਆਂ ਦੀ ਪੈਦਾਵਾਰ ਵਿਚ ਸੁਧਾਰ ਅਤੇ ਤੇਜ਼ੀ ਆਉਂਦੀ ਤੇ ਉਜ਼ਰੇ ਦੇ ਮੌਕੇ ਵਧਦੇ ਹੋਨੇ ।

ਆਸ ਦੀ ਕਿਰਨ :
ਇਸ ਤੋਂ ਬਿਨਾਂ ਅਸੀਂ ਅਖ਼ਬਾਰਾਂ ਵਿਚੋਂ ਰੋਜ਼ਰੇ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਪ੍ਰਾਪਤੇ ਕੋਰੇ ਸੈਕਦੇ ਹਾਂ । ਇਸੇ ਪ੍ਰਕਾਰੇ ਅਖ਼ਬਾਰਾਂ ਹਰੇ ਘਰ ਵਿਚ ਰੋਜ਼ ਆਸੇ ਦੀ ਨਵੀਂ ਕਿਰਨ ਲੈ ਕੇ ਆਉਂਦੀਆਂ ਹਨ । . ਮਨੋਰੰਜਨ ਦਾ ਸਾਧਨ-ਅਖ਼ਬਾਰਾਂ ਵਿਚ ਛੱਪੀਆਂ ਕਹਾਣੀਆਂ, ਚੁਟਕਲੇ ਤੇ ਅਨੇਕਾਂ ਦਿਲਚਸਪ ਖ਼ਬਰਾਂ ਸੋਡਾਂ ਕਾਫ਼ੀ ਮਨੌਰੰਜਨ ਕਰਦੀਆਂ ਹਨ । ਇਹਨਾਂ ਵਿਚੋਂ ਹੀ ਅਸੀਂ ਦਿਲ-ਪਰਚਾਵੇ ਦੇ ‘ਚ ਸਾਧਨ: ਫ਼ਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ।

ਜਾਂਬਿਤੀ ਪੈਦਾ ਕਰਨਾ :
ਅਖ਼ਬਾਰੀ, ਖ਼ਬਰਾਂ, ਸੂਚਨਾਵਾਂ, ਇਸ਼ਤਿਹਾਰਾਂ, ਸੰਪਾਦਕੀ ਲੇਖਾਂ, ਖੋਜੋ ਭੇਰਪੁਰੇ ਲੇਖਾਂ, ਮੌਕੇ ਉੱਤੇ ਇਕੱਠੇ ਕੀਤੇ ਤੱਥਾਂ, ਵਿਅੰਬੀ-ਲੇਖਾਂ, ਚੋਟੀ ਚੋਭਾਂ ਤੇ ਪੜਚੋਲ ਭਰੀਆਂ ਟਿੱਪਣੀਆਂ ਅਤੇ ਤੱਥਾਂ ਤੇ ਅੰਕੜਿਆਂ ਨੂੰ ਲੋਕਾਂ ਤਕ ਪਹੁੰਚਾ ਕੇ ਉਨ੍ਹਾਂ ਨੂੰ ਆਪਣੇ ਆਲੇਦੁਆਲੇ ਦੇ ਕੌਮੀ, ਕੌਮਾਂਤਰੀ, ਰਾਜਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸਭਿਆਚਾਉਕੇ ਵਾਤਾਵਰਨ ਬਾਰੇ ਖ਼ੂਬ ਜਾਗਿਤ ਕਰਦੀਆਂ ਹਨ, ਤੇ ਇਸੇ ਤਰ੍ਹਾਂ ਮਨੁੱਖ ਨੂੰ ਆਪਣੇ ਆਲੇਦੁਆਲੇ ਵਿਚੋਂ ਸਾਰਥਕ ਰੋਲ ਅਦਾ ਕਰਨ ਲਈ ਤਿਆਰ ਕਰਦੀਆਂ ਹਨ । ਲੋਕਾਂ ਦੇ ਜਾਂਚਿਤਿ ਹੋਣ ਨਾਲ ਸੋਚੇ, ਪੁਲਿਸ, ਸਿੰਮਾਜ ਵਿਰੋਧੀ ਅਨਸੋਰਾਂ ਤੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਵੀ ਸੰਭਲੇ ਕੇ ਚਲਣਾ ਪੈਂਦਾ ਹੈ ।

ਰੁਜ਼ਗਾਰ ਦਾ ਸਾਧਨ :
ਅਖ਼ਬਾਰਾਂ ਦੀ ਤਿਆਰੀ, ਖ਼ਬਰਾਂ ਦੀ ਇਕੱਤਰਤਾ ਤੇ ਸੰਪਾਦਨ, ਛਪਾਈ ਤੇ ਇਨ੍ਹਾਂ ਨੂੰ ਭਿੰਨ-ਭਿੰਨ ਸ਼ਹਿਰਾਂ ਤੇ ਪਿੰਡਾਂ ਦੇ ਘਰ-ਘਰ ਤਕ ਪੁਚਾਉਣ ਲਈ ਬਹੁਤ ਸਾਰੇ ਲੋਕ ਕੰਮ ਕਰਦੇ ਹਨ, ਇਸ ਤਰ੍ਹਾਂ ਇਨ੍ਹਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ ।

ਰੱਦੀ ਵੇਚਣਾ :
ਅਖ਼ਬਾਰਾਂ ਉੱਪਰ ਖ਼ਰਚੇ ਪੈਸੇ ਫ਼ਜ਼ੂਲ ਨਹੀਂ ਜਾਂਦੇ ।ਜਿੱਥੇ ਅਖ਼ਬਾਰਾਂ ਦੇ ਉੱਪਰ ਲਿਖੇ ਬਹੁਤ ਸਾਰੇ ਲਾਭ ਹਨ, ਉੱਥੇ ਇਹਨਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਕੁੱਝ ਨਾ ਕੁੱਝ ਪੈਸੇ ਵੀ ਵੱਟ ਲਏ ਜਾਂਦੇ ਹਨ ।

ਹਾਨੀਆਂ : ਭੜਕਾਉ ਖ਼ਬਰਾਂ ਤੇ ਵਿਚਾਰ :
ਅਖ਼ਬਾਰਾਂ ਇੰਨੇ ਲਾਭ ਪੁਚਾਉਣ ਤੋਂ ਇਲਾਵਾ ਕਈ ਵਾਰ ਸਮਾਜ ਨੂੰ ਨੁਕਸਾਨ ਵੀ ਪੁਚਾਉਂਦੀਆਂ ਹਨ । ਸਭ ਤੋਂ ਹਾਨੀਕਾਰਕ ਗੱਲ ਇਹਨਾਂ ਵਿਚ ਭੜਕਾਊ ਖ਼ਬਰਾਂ ਤੇ ਵਿਚਾਰਾਂ ਦਾ ਛਪਣਾ ਹੈ । ਇਹ ਆਮ ਤੌਰ ‘ਤੇ ਖ਼ਬਰਾਂ ਨੂੰ ਆਪਣੀ ਪਾਲਿਸੀ ਅਨੁਸਾਰ ਵਧਾ-ਚੜ੍ਹਾ ਕੇ ਤੇ ਤੋੜ-ਮਰੋੜ ਕੇ ਛਾਪਦੀਆਂ ਹਨ, ਜਿਨ੍ਹਾਂ ਦਾ ਆਮ ਲੋਕਾਂ ਤੇ ਖ਼ਾਸ ਕਰ ਨੌਜਵਾਨਾਂ ਉੱਪਰ ਬੁਰਾ ਅਸਰ ਪੈਂਦਾ ਹੈ । ਕਈ ਵਾਰ ਖ਼ੁਦਗਰਜ਼ ਤੇ ਸਵਾਰਥੀ ਹੱਥਾਂ ਵਿਚ ਚੱਲ ਰਹੀਆਂ ਅਖ਼ਬਾਰਾਂ, ਝੂਠੀਆਂ ਖ਼ਬਰਾਂ ਤੇ ਤੱਥ ਛਾਪ ਕੇ ਸਮਾਜਿਕ ਵਾਤਾਵਰਨ ਨੂੰ ਗੰਧਲਾ ਕਰਦੀਆਂ ਹਨ ।

ਅਸ਼ਲੀਲਤਾ :
ਅਖ਼ਬਾਰਾਂ ਵਿਚ ਅਸ਼ਲੀਲ ਫੋਟੋਆਂ, ਜਾਸੂਸੀ, ਮਨਘੜਤ ਕਹਾਣੀਆਂ ਅਤੇ ਘਟਨਾਵਾਂ ਦਾ ਛਪਣਾ ਨੌਜਵਾਨਾਂ ਦੇ ਆਚਰਨ ‘ਤੇ ਬੁਰਾ ਅਸਰ ਪਾਉਂਦਾ ਹੈ ।

ਸਾਰ-ਅੰਸ਼ :
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਖ਼ਬਾਰਾਂ ਕੁੱਝ ਹਾਨੀਆਂ ਦੇ ਬਾਵਜੂਦ ਸਾਡੇ ਜੀਵਨ ਲਈ ਬਹੁਤ ਲਾਭਦਾਇਕ ਹਨ ਅਤੇ ਸਾਨੂੰ ਇਹਨਾਂ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

24. ਵਿਗਿਆਨ ਦੀਆਂ ਲਾਭਦਾਇਕ ਕਾਢਾਂ
ਜਾਂ
ਵਿਗਿਆਨ ਦੇ ਚਮਤਕਾਰ

ਵਿਗਿਆਨ ਦਾ ਯੁਗ-ਬੀਤੀ 20ਵੀਂ ਸਦੀ ਵਿਚ ਵਿਗਿਆਨ ਨੇ ਇੰਨੀ ਉੱਨਤੀ ਕੀਤੀ ਹੈ ਕਿ ਇਸ ਨੇ ਦੁਨੀਆਂ ਦਾ ਚਿਹਰਾ-ਮੁਹਰਾ ਹੀ ਬਦਲ ਕੇ ਰੱਖ ਦਿੱਤਾ ਹੈ ਅਤੇ ਅੱਜ 21ਵੀਂ ਸਦੀ ਵਿਚ ਵਿਗਿਆਨ ਪਹਿਲਾਂ ਨਾਲੋਂ ਤੇਜ਼ੀ ਨਾਲ ਪੁਲਾਂਘਾਂ ਪੁੱਟਦਾ ਉੱਨੜੀ ਦੀਆਂ ਸਿਖਰਾਂ ਵਲ ਵਧ ਰਿਹਾ ਹੈ । ਜੇਕਰ ਸਾਡੇ ਪੁਰਾਣੇ ਬਜ਼ੁਰਗ ਇਸ ਦੁਨੀਆ ਵਿਚ ਆਉਣ, ਤਾਂ ਸ਼ਾਇਦ ਉਹ ਇਸ ਨੂੰ ਪਛਾਣ ਹੀ ਨਾ ਸਕਣ ਕਿ ਉਹ ਵੀ ਇਸ ਵਿਚ ਰਹਿ ਕੇ ਗਏ ਹਨ ।

(ਰੂਪ-ਰੇਖਾ-ਵਿਗਿਆਨ ਦਾ ਯੁਗ-ਜੀਵਨ ਵਿਚ ਨਵਾਂ ਪਲਟਾ-ਹਰ ਖੇਤਰ ਵਿਚ ਲਾਭ-ਬਿਜਲੀ ਦੇ ਲਾਭ-ਆਵਾਜਾਈ ਦੇ ਮਸ਼ੀਨੀ ਸਾਧਨ-ਸੰਚਾਰ ਦੇ ਉੱਨਤ ਸਾਧਨ-ਡਾਕਟਰੀ ਸਹਾਇਤਾ ਦਾ ਵਿਕਾਸ-ਸਾਰ-ਅੰਸ਼ ॥)

ਜੀਵਨ ਵਿਚ ਨਵਾਂ ਪਲਟਾ :
ਵਿਗਿਆਨ ਦੀਆਂ ਕਾਢਾਂ ਨੇ ਸਾਡੇ ਹਰ ਪ੍ਰਕਾਰ ਦੇ ਜੀਵਨ ਵਿਚ ਨਵਾਂ ਪਲਟਾ ਲੈ ਆਂਦਾ ਹੈ । ਇਸ ਨੇ ਸਾਡੇ ਘਰੇਲੂ, ਬਜ਼ਾਰੀ, ਦਫ਼ਤਰੀ ਤੇ ਹਰ ਪ੍ਰਕਾਰ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ । ਇਸ ਨੇ ਜਿੱਥੇ ਬਹੁਤ ਸਾਰੀਆਂ ਲਾਭਦਾਇਕ ਕਾਢਾਂ ਕੱਢ ਕੇ ਮਨੁੱਖ ਨੂੰ ਸੁਖ ਦਿੱਤਾ ਹੈ, ਉੱਥੇ ਇਸ ਨੇ ਐਟਮ ਬੰਬ, ਹਾਈਡਰੋਜਨ ਬੰਬ ਅਤੇ ਮਿਜ਼ਾਈਲਾਂ ਜਿਹੇ ਤਬਾਹਕੁਨ ਹਥਿਆਰ ਵੀ ਬਣਾਏ ਹਨ ਤੇ ਵਾਤਾਵਰਨ ਨੂੰ ਪਲੀਤ ਕਰ ਕੇ ਧਰਤੀ ਉੱਤੇ ਮਨੁੱਖ ਸਮੇਤ ਸਮੁੱਚੇ ਜੀਵਾਂ ਤੇ ਬਨਸਪਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ।

ਹਰ ਖੇਤਰ ਵਿਚ ਲਾਭ :
ਵਿਗਿਆਨ ਦੀਆਂ ਮਾਰੁ ਕਾਢਾਂ ਤੇ ਖ਼ਤਰਨਾਕ ਦੇਣਾਂ ਤੇ ਉਲਟ ਇਸਦੀਆਂ ਉਸਾਰੁ ਕਾਢਾਂ ਨੇ ਸਾਡੇ ਰੋਜ਼ਾਨਾ ਜੀਵਨ ਨੂੰ ਬਹੁਮੁੱਲੇ ਲਾਭ ਪਹੁੰਚਾ ਕੇ ਇਸਨੂੰ ਸੁਖਅਰਾਮ ਨਾਲ ਭਰਪੂਰ ਕਰ ਦਿੱਤਾ ਹੈ ਤੇ ਇਸ ਵਿਚ ਤੇਜ਼ੀ ਲੈ ਆਂਦੀ ਹੈ । ਇਹ ਲਾਭ ਸਾਨੂੰ ਘਰ, ਆਵਾਜਾਈ, ਦਫ਼ਤਰ, ਪੜ੍ਹਾਈ, ਡਾਕਟਰੀ ਸਹਾਇਤਾ, ਖੇਤੀ-ਬਾੜੀ, ਦਿਲ-ਪਰਚਾਵੇ ਤੇ ਸੰਚਾਰ ਸਾਧਨਾਂ ਦੇ ਰੂਪ ਵਿਚ ਪ੍ਰਾਪਤ ਹੋਏ ਹਨ ।

ਬਿਜਲੀ ਦੇ ਲਾਭ :
ਸਾਡੇ ਘਰਾਂ ਵਿਚ ਵਿਗਿਆਨ ਦੀ ਕਾਢ, ਬਿਜਲੀ ਦਾ ਮਹੱਤਵਪੂਰਨ ਸਥਾਨ ਹੈ । ਇਹ ਸਾਡੇ ਘਰਾਂ ਵਿਚ ਰੌਸ਼ਨੀ ਕਰਦੀ ਹੈ, ਪੱਖੇ ਚਲਾਉਂਦੀ ਹੈ, ਖਾਣਾ ਬਣਾਉਣ ਵਿਚ ਸਹਾਇਤਾ ਕਰਦੀ ਹੈ, ਕੱਪੜੇ ਪ੍ਰੈੱਸ ਕਰਨ ਵਿਚ ਮੱਦਦ ਦਿੰਦੀ ਹੈ, ਗਰਮੀਆਂ ਵਿਚ ਕਮਰਿਆਂ ਨੂੰ ਠੰਢੇ ਕਰਨ ਤੇ ਸਰਦੀਆਂ ਵਿਚ ਕਮਰਿਆਂ ਨੂੰ ਗਰਮ ਕਰਨ ਵਿਚ ਮੱਦਦ ਦਿੰਦੀ ਹੈ । ਇਹੋ ਹੀ ਰੇਡੀਓ, ਕੱਪੜੇ ਧੋਣ ਦੀ ਮਸ਼ੀਨ, ਮਿਕਸਰ, ਜੁਸਰ, ਮਾਈਕਰੋਵੇਵ ਆਦਿ ਚਲਾਉਂਦੀ ਹੈ । ਇਹੋ ਹੀ ਟੈਲੀਵਿਜ਼ਨ, ਰੇਲਾਂ, ਕੰਪਿਊਟਰ ਅਤੇ ਰੋਬੋਟ ਚਲਾਉਂਦੀ ਹੈ । ਇਹੋ ਹੀ ਕਾਰਖ਼ਾਨੇ ਚਲਾਉਂਦੀ ਹੈ, ਜਿੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਕੇ ਰੋਜ਼ੀ ਕਮਾਉਂਦੇ ਹਨ ।ਹੋ ਸਕਦਾ ਹੈ ਕਿ ਥੋੜੇ ਸਮੇਂ ਤਕ ਇਸ ਕੰਮ ਲਈ ਪ੍ਰਮਾਣੂ ਸ਼ਕਤੀ ਦੀ ਵਰਤੋਂ ਵੀ ਆਮ ਹੋ ਜਾਵੇ ! ਸੂਰਜੀ ਸ਼ਕਤੀ ਤੇ ਵਾਯੂ-ਸ਼ਕਤੀ ਇਸ ਦੀਆਂ ਹੋਰ ਦੇਣਾਂ ਹਨ ।

ਆਵਾਜਾਈ ਦੇ ਮਸ਼ੀਨੀ ਸਾਧਨ :
ਵਿਗਿਆਨ ਦੀ ਦੂਜੀ ਮਹੱਤਵਪੂਰਨ ਕਾਢ, ਜਿਸ ਦੀ ਵਰਤੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਕਰਦੇ ਹਾਂ, ਉਹ ਆਵਾਜਾਈ ਦੇ ਮਸ਼ੀਨੀ ਸਾਧਨਾਂ ਦਾ ਵਿਕਾਸ ਹੈ, ਜਿਨ੍ਹਾਂ ਵਿਚ ਸਕੂਟਰ, ਮੋਟਰ-ਸਾਈਕਲ, ਕਾਰਾਂ, ਮੋਟਰਾਂ, ਗੱਡੀਆਂ, ਟਰੱਕ ਤੇ ਹਵਾਈ ਜਹਾਜ਼ ਸ਼ਾਮਲ ਹਨ । ਅਸੀਂ ਇਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ, ਸਕੂਲ ਜਾਣ ਲਈ, ਦਫ਼ਤਰ ਜਾਣ ਲਈ, ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਮਿਲਣ ਜਾਣ ਲਈ ਇਹਨਾਂ ਦੀ ਵਰਤੋਂ ਕਰਦੇ ਹਾਂ । ਇਹ ਸਾਨੂੰ ਬਹੁਤੇ ਥੋੜ੍ਹੇ ਸਮੇਂ ਵਿਚ ਤੇ ਘੱਟ ਖ਼ਰਚ ਵਿਚ ਬੜੇ ਅਰਾਮ ਨਾਲ ਇਕ ਥਾਂ ਤੋਂ ਦੂਜੀ ਥਾਂ ‘ਤੇ ਪੁਚਾ ਦਿੰਦੇ ਹਨ । ਇਹਨਾਂ ਤੋਂ ਬਿਨਾਂ ਸਾਡਾ ਵਰਤਮਾਨ ਜੀਵਨ ਇਕ ਘੜੀ ਵੀ ਨਹੀਂ ਚਲ ਸਕਦਾ ।

ਸੰਚਾਰ ਦੇ ਉੱਨਤ ਸਾਧਨ :
ਇਸ ਦੇ ਨਾਲ ਹੀ ਵਿਗਿਆਨ ਦੀ ਮਹੱਤਵਪੂਰਨ ਕਾਢ ਸੰਚਾਰ ਦੇ ਸਾਧਨਾਂ ਦੀ ਹੈ, ਜਿਸ ਵਿਚ ਟੈਲੀਫ਼ੋਨ, ਤਾਰ, ਵਾਇਰਲੈਂਸ, ਟੈਲੀਪ੍ਰਿੰਟਰ, ਰੇਡੀਓ, ਟੈਲੀਵਿਜ਼ਨ, ਫੈਕਸ, ਪੇਜਰ, ਇੰਟਰਨੈੱਟ, ਮੋਬਾਈਲ ਫੋਨ ਤੇ ਉਪਹਿ ਸ਼ਾਮਿਲ ਹਨ 1 ਟੈਲੀਫ਼ੋਨ, ਮੋਬਾਈਲ ਫ਼ੋਨ, ਤਾਰ, ਵਾਇਰਲੈਂਸ, ਫ਼ੈਕਸ, ਟੈਲੀਟਰ ਤੇ ਇੰਟਰਨੈੱਟ ਰਾਹੀਂ ਅਸੀਂ ਘਰ ਬੈਠਿਆਂ ਹੀ ਦੂਰ-ਦੂਰ ਤਕ ਸੁਨੇਹੇ ਭੇਜ ਸਕਦੇ ਹਾਂ ਤੇ ਨਾਲ-ਨਾਲ ਉਨ੍ਹਾਂ ਦੇ ਉੱਤਰ ਵੀ ਪ੍ਰਾਪਤ ਕਰ ਸਕਦੇ ਹਾਂ । ਇਸ ਤੋਂ ਬਿਨਾਂ ਰੇਡੀਓ, ਟੈਲੀਵਿਜ਼ਨ, ਇੰਟਰਨੈੱਟ ਤੇ ਮੋਬਾਈਲ ਫੋਨ ਰਾਹੀਂ ਅਸੀਂ ਆਪਣਾ ਮਨ-ਪਰਚਾਵਾ ਵੀ ਕਰ ਸਕਦੇ ਹਾਂ ਅਤੇ ਹੋਰ ਵੀ ਕਈ ਪ੍ਰਕਾਰ ਦੀ ਵਾਕਫ਼ੀ ਪ੍ਰਾਪਤ ਕਰ ਸਕਦੇ ਹਾਂ ।

ਉਪਗ੍ਰਹਿਆਂ ਰਾਹੀਂ ਇਕ ਥਾਂ ਦੇ ਪ੍ਰੋਗਰਾਮ ਤੇ ਘਟਨਾਵਾਂ ਦੁਨੀਆ ਦੇ ਦੂਰ-ਦੂਰ ਦੇ ਭਾਗਾਂ ਵਿਚ ਦਿਖਾਏ ਜਾ ਸਕਦੇ ਹਨ ।

ਦਿਲ-ਪਰਚਾਵੇ ਦੇ ਸਾਧਨ :
ਵਿਗਿਆਨ ਦੀਆਂ ਕਾਢਾਂ ਨੇ ਗ੍ਰਾਮੋਫੋਨ, ਸਿਨਮਾ, ਰੇਡੀਓ, ਅਖਬਾਰਾਂ, ਕੈਸੇਟ ਤੇ ਸੀ.ਡੀ. ਪਲੇਅਰ, ਵੀ.ਡੀ.ਓ. ਗੇਮਾਂ, ਬੱਚਿਆਂ ਦੇ ਸੈ-ਚਾਲਿਤ ਖਿਡਾਉਣੇ, ਟੈਲੀਵਿਜ਼ਨ ਤੇ ਇੰਟਰਨੈੱਟ ਆਦਿ ਦਿਲ-ਪਰਚਾਵੇ ਦੇ ਅਨੇਕਾਂ ਵਿਕਸਿਤ ਸਾਧਨ ਦਿੱਤੇ ਹਨ, ਜਿਨ੍ਹਾਂ ਤੋਂ ਹਰ ਉਮਰ ਦਾ ਵਿਅਕਤੀ ਆਪਣਾ ਮਨੋਰੰਜਨ ਕਰ ਸਕਦਾ ਹੈ ।

ਕੰਪਿਊਟਰ ਦੀ ਕਾਢ :
ਵਿਗਿਆਨ ਦੀ ਕਾਢ ਕੰਪਿਊਟਰ ਨੇ ਅਜੋਕੇ ਯੁਗ ਵਿਚ ਇਨਕਲਾਬ ਲੈ ਆਂਦਾ ਹੈ । ਕੰਪਿਊਟਰ ਇਕ ਤਰ੍ਹਾਂ ਦਾ ਮਨੁੱਖੀ ਦਿਮਾਗ਼ ਹੈ, ਜੋ ਬਹੁਤ ਹੀ ਤੇਜ਼ੀ ਅਤੇ ਸੁਯੋਗਤਾ ਨਾਲ ਮਨੁੱਖੀ ਦਿਮਾਗ਼ ਵਾਲੇ ਸਾਰੇ ਕੰਮ ਕਰਦਾ ਹੈ । ਕੰਪਿਊਟਰ ਦੀ ਵਰਤੋਂ ਵੱਡੇ-ਵੱਡੇ ਉਤਪਾਦਨ ਕੇਂਦਰਾਂ, ਵਪਾਰਕ ਅਦਾਰਿਆਂ, ਦਫ਼ਤਰਾਂ ਤੇ ਘਰਾਂ, ਗੱਲ ਕੀ ਜੀਵਨ ਦੇ ਹਰ ਖੇਤਰ ਵਿਚ ਹੁੰਦੀ ਹੈ । ਇਸ ਨਾਲ ਕੰਮ-ਕਾਰ ਵਿਚ ਬਹੁਤ ਤੇਜ਼ੀ ਆ ਗਈ ਹੈ । ਇਹ ਵਿਗਿਆਨੀਆਂ, ਡਾਕਟਰਾਂ ਤੇ ਕਲਾਕਾਰਾਂ ਦੇ ਕੰਮਾਂ ਵਿਚ ਵੀ ਸ਼ਾਮਲ ਹੁੰਦਾ ਹੈ । ਇੰਟਰਨੈੱਟ ਰਾਹੀਂ ਇਸਨੇ ਸਾਰੀ ਦੁਨੀਆਂ ਲਈ ਗਿਆਨ, ਜਾਣਕਾਰੀ ਅਤੇ ਭਿੰਨ-ਭਿੰਨ ਸੇਵਾਵਾਂ ਦੇ ਭੰਡਾਰ ਖੋਲ੍ਹਣ ਦੇ ਨਾਲ-ਨਾਲ ਬਹੁਪੱਖੀ ਆਪਸੀ ਸੰਚਾਰ ਵਿਚ ਭਾਰੀ ਤੇਜ਼ੀ ਲੈ ਆਂਦੀ ਹੈ । ਕੰਪਿਊਟਰੀਕ੍ਰਿਤ ਰੋਬੋਟ ਮਨੁੱਖ ਵਾਂਗ ਬਹੁਤ ਸਾਰੇ ਔਖੇ ਤੇ ਜ਼ੋਖ਼ਮ ਭਰੇ ਕੰਮ ਲੰਮਾ ਸਮਾਂ ਬਿਨਾਂ ਅੱਕੇ-ਥੱਕੇ ਕਰ ਸਕਦਾ ਹੈ ।

ਰੋਗ ਤੇ ਦਵਾਈਆਂ :
ਵਿਗਿਆਨ ਨੇ ਮਨੁੱਖੀ ਸਰੀਰ ਦੇ ਰੋਗਾਂ ਨੂੰ ਯੰਤਰਾਂ ਤੇ ਦਵਾਈਆਂ ਨਾਲ ਬਹੁਤ ਹੱਦ ਤਕ ਕਾਬੂ ਕਰ ਲਿਆ ਹੈ । ਮਨੁੱਖੀ ਸਰੀਰ ਦੀ ਅੰਦਰਲੀ ਸਥਿਤੀ ਦੀ ਜਾਂਚ ਤੇ ਉਸ ਵਿੱਚ ਮੌਜੂਦ ਰੋਗਾਣੂਆਂ ਦੀ ਪਛਾਣ ਲਈ ਬਹੁਤ ਸਾਰੀਆਂ ਅਦਭੁਤ ਮਸ਼ੀਨਾਂ ਤੇ ਔਜ਼ਾਰ ਬਣ ਚੁੱਕੇ ਹਨ । ਰੋਗਾਂ ਉੱਤੇ ਕਾਬੂ ਪਾਉਣ ਲਈ ਨਿੱਤ ਨਵੀਆਂ ਦਵਾਈਆਂ ਖੋਜੀਆਂ ਤੇ ਪਰਖੀਆਂ ਜਾ ਰਹੀਆਂ ਹਨ । ਫਲਸਰੂਪ ਮਨੁੱਖ ਦੇ ਸਰੀਰ ਦਾ ਬਿਮਾਰੀਆਂ ਤੇ ਉਨ੍ਹਾਂ ਦੇ ਦੁੱਖਾਂ ਤੋਂ ਕਾਫ਼ੀ ਹੱਦ ਤਕ ਛੁਟਕਾਰਾ ਹੋ ਗਿਆ ਹੈ ਤੇ ਉਹ ਲੰਮੀ ਉਮਰ ਭੋਗਦਾ ਹੈ । ਵਿਗਿਆਨ ਨੇ ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਫ਼ਸਲਾਂ ਦੀ ਉਪਜ ਵੀ ਵਧਾਈ ਹੈ । ਜੀਵਨ ਦੇ ਲਗਪਗ ਹਰ ਖੇਤਰ ਵਿਚ ਕੰਮ ਕਰਨ ਲਈ ਨਵੀਂ ਤਕਨੀਕ ਨਾਲ ਬਣੀਆਂ ਮਸ਼ੀਨਾਂ ਮਿਲ ਜਾਂਦੀਆਂ ਹਨ । ਇਸਦੇ ਨਾਲ ਹੀ ਇਸਨੇ ਦੂਰ ਦੇ ਹਿਆਂ ਤੇ ਤਾਰਿਆਂ ਤਕ ਦੀ ਖੋਜ ਕਰ ਕੇ ਮਨੁੱਖੀ ਜਗਿਆਸਾ ਨੂੰ ਵੀ ਖੂਬ ਤ੍ਰਿਪਤ ਕੀਤਾ ਹੈ ।

ਅੰਧ-ਵਿਸ਼ਵਾਸਾਂ ਦਾ ਖ਼ਾਤਮਾ ਤੇ ਜਗਿਆਸਾ ਦੀ ਤ੍ਰਿਪਤੀ :
ਇਸਦੇ ਨਾਲ ਹੀ ਵਿਗਿਆਨ ਨੇ ਮਨੁੱਖੀ ਜੀਵਨ ਵਿਚੋਂ ਅੰਧ-ਵਿਸ਼ਵਾਸਾਂ ਦਾ ਬਿਸਤਰਾ ਗੋਲ ਕਰ ਕੇ ਉਸਨੂੰ ਵਿਗਿਆਨਿਕ ਲੀਹਾਂ ਉੱਤੇ ਤੋਰ ਦਿੱਤਾ ਹੈ । ਇਸਦੇ ਨਾਲ ਹੀ ਇਸਨੇ ਦੂਰ-ਦੁਰ ਦੇ ਗ੍ਰਹਿਆਂ ਤੇ ਤਾਰਿਆਂ ਤਕ ਦੀ ਖੋਜ ਕਰਕੇ ਮਨੁੱਖੀ ਜਗਿਆਸਾ ਨੂੰ ਖੂਬ ਤ੍ਰਿਪਤ ਕੀਤਾ ਹੈ ।

ਸਾਰ-ਅੰਸ਼ :
ਇਸ ਪ੍ਰਕਾਰ ਵਿਗਿਆਨ ਦੀਆਂ ਕਾਢਾਂ ਦੀ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹਾਨਤਾ ਹੈ ਤੇ ਇਹਨਾਂ ਨੇ ਸਾਡੇ ਜੀਵਨ ਵਿਚ ਤੇਜ਼ੀ, ਸੁਖ ਤੇ ਅਰਾਮ ਲਿਆ ਕੇ ਇਸ ਵਿਚ ਰਸ ਪੈਦਾ ਕੀਤਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

25. ਟੈਲੀਵਿਯਨ ਲਾਭ ਤੇ ਹਾਨੀਆਂ

ਅਤੇ ਕਾਢ :
ਟੈਲੀਵਿਯਨ (ਦਰਦੇਸ਼ਨ) ਆਧੁਨਿਕ ਵਿਗਿਆਨ ਦੀ ਇਕ ਅਦਭੁੱਤੇ ਕਾਂਢ ਹੈ । ਇਸ ਵਿਚ ਰੇਡੀਓ ਅਤੇ ਸਿਨਮਾ ਦੋਹਾਂ ਦੇ ਗੁਣ ਸਮੋਏ ਪਏ ਹਨ । ਅਤੇ ਇਸ ਦਾ ਵਰਤਮਾਨ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਆਪਣੀ ਮੌਲਿਕ ਤੇ ਵਿਸ਼ੇਸ਼ੇ ਸਥਾਨ ਹੈ ।

(ਰੂਪ-ਰੇਖਾ-ਅਦਭੁੱਤੇ ਕਾਢ-ਭਾਰਤ ਵਿਚ ਟੈਲੀਵਿਯਨ-ਪਰ-ਭਿੰਨ-ਭਿੰਨ ਪ੍ਰੋਗਰਾਮ-ਲਾਭ-ਮਨੋਰੰਜਨ, ਵਪਾਰੇ, ਜਾਣਕਾਰੀ ਖ਼ਬਰਾਂ-ਉਸ਼ੇਰੇ-ਹਾਨੀਆਂ !)

ਭਾਰਤ ਵਿਚ ਟੈਲੀਵਿਯਨੇ ਦਾ ਆਂਚੈਤ :
ਭਾਰਤ ਵਿਚ ਸਭ ਤੋਂ ਪਹਿਲਾਂ ਟੈਲੀਵਿਯਨ ਇਕ ਨੁਮਾਇਸ਼ ਵਿਚ ਆਇਆ ਸੀ । ਅਕਤੂਬਰ, 1959 ਈ: ਵਿਚ ਡਾ: ਰਾਜਿੰਦਰ ਪਸਾਏ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਯਨ ਵਿਭਾਗੇ ਦਾ ਉਦਘਾਟਨ ਕੀਤਾ । ਫਿਰ ਇਸ ਦੇ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ ।

ਪਸਾਰ :
ਮਗਰੋਂ ਐਪਲ ਤੇ ਇਨਸੈਂਟੇ ਉਪ-ਹਿਆਂ ਦੀ ਮੱਦਦ ਨਾਲ ਭਾਰਤ ਦੇ ਟੈਲੀਵਿਯਨ ਪ੍ਰਸਾਰਨੇ ਨੂੰ ਦੂਰ-ਦੂਰ ਦੀਆਂ ਥਾਂਵਾਂ ਉੱਤੇ ਭੇਜਣਾ ਸੰਭਵ ਹੋਇਆ ਤੇ ਇਸੇ ਤਰ੍ਹਾਂ ਭਾਰਤ ਵਿਚ ਟੈਲੀਵਿਯਨ ਦਿਨੋ-ਦਿਨ ਵਿਕਸਿਤ ਹੋਣ ਲੱਗਾ । ਅੱਜ-ਕਲ੍ਹ ਤਾਂ 70-80 ਕੇਬਲ ਟੀ. ਵੀ. ਪ੍ਰਸਾਰਨ ਚੇਲੇ ਹੇ ਹਨ ਤੇ ਪੰਜ ਕੁ ਮੈਟਰੋ ਚੈਨਲ ।.

ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ :
ਇਸ ਸਮੇਂ ਦੇਸ਼ ਭਰ ਦੇ ਟੈਲੀਵਿਯਨ ਕੇਂਦਰਾਂ ਤੇ ਕੇਬਲ ਪ੍ਰਸਾਰਨਾਂ ਰਾਹੀਂ ਭਿੰਨ-ਭਿੰਨ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ-ਫ਼ਿਲਮਾਂ, ਗੀਤ, ਨਾਚ, ਲੜੀਵਾਂਉ ਨਾਟਕ, ਕਹਾਣੀਆਂ, ਕੋਲਾ-ਪ੍ਰਤਿਭਾ ਮੁਕਾਬਲੇ, ਫੈਸ਼ਨੇ-ਮੁਕਾਬਲੇ, ਖੇਡ-ਮੁਕਾਬਲੇ, ਵਾਪਰ ਰਹੀਆਂ ਘਟਨਾਵਾਂ ਦੀਆਂ ਖ਼ਬਰਾਂ, ਹਸਾਉਣੇ ਪ੍ਰੋਗਰਾਮ, ਸਿਹਤ-ਸੰਬੰਧੀ ਯੋਗ ਆਸਣ ਤੇ ਕੋਰੇਤਾਂ, ਧਾਰਮਿਕ ਪ੍ਰੋਗਰਾਮ ਤੇ ਸੋਨੇਸਨੀ ਪੈਦਾ ਕਰਨ ਵਾਲੀ ਬਹੁਤੇ ਸਾਰੀ ਸਮੱਗਰੀ ਪੇਸ਼ੇ ਕਰਨ ਤੋਂ ਬਿਨਾਂ ਲੋਕਾਂ ਦੇ ਗਿਆਨ ਵਿਚ ਵਾਧਾ ਕਰਨ ਵਾਲੇ, ਵਿੱਦਿਅਕ ਉੱਨੜੀ ਵਿਚ ਸਹਾਇਤਾ ਕਰਨ ਵਾਲੇ, ਇਸਤਰੀਆਂ ਤੇ ਬੱਚਿਆਂ ਦੇ ਵਿਕਾਸ ਵਿਚ ਮੱਦਦ ਕਰਨ ਵਾਲੇ, ਨਵੇਂ ਉੱਠ ਰਹੇ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਵਾਲੇ ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਲੋਕਾਂ ਵਿਚੋਂ ਬਹੁਤੇ ਹਰਮਨ-ਪਿਆਰੇ ਹਨ ।

ਲਾਭ : ਟੈਲੀਵਿਯੋਨੇ ਦੇ ਵਰਤਮਾਨ ਮਨੁੱਖ ਨੂੰ ਬਹੁਤ ਸਾਰੇ ਲਾਭ ਹਨ, ਜੋ ਕਿ ਹੇ ਲਿਖੇ ਹਨ-

ਮਨੋਬੈਨ ਦਾ ਸਾਧਨੇ :
ਉੱਪਰ ਦੱਸੇ ਅਨੁਸਾਰ ਟੈਲੀਵਿਯਨ ਵਰਤਮਾਨ ਮਨੁੱਖ ਦੇ ਮਨੋਰੰਜਨ ਦੀ ਪ੍ਰਮੁੱਖ ਸਾਧਨ ਹੈ । ਘਰ ਬੈਠੇ ਹੀ ਅਸੀਂ ਨਵੀਆਂ-ਪਣੀ ਫ਼ਿਲਮਾਂ, ਏਥੇ, ਚਲੈ ਰਹੇ ਮੈਚ, ਭਾਸ਼ਨ, ਮੁਕਾਬਲੇ, ਨਾਚ ਤੇ ਗਾਣੇ ਦੇਖਦੇ ਤੇ ਸੁਣਦੇ ਹਾਂ ਅਤੇ ਇਸ ਨੂੰ ਆਪਣੇ ਮਨ ਪਰਚਾਉਂਦੇ ਹਾਂ । ਟੈਲੀਵਿਯੋਨ ਉੱਤੇ ਹਰ ਉਮਰੇ ਹੋਏ ਵੇ ਤੇ ਹੋਰ ਉੱਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਮੱਗਰੀ ਪੇਸ਼ ਕੀਤੀ ਜਾਂਦੀ ਹੈ ।

ਜਾਣਕਾਰੀ ਤੇ ਗਿਆਨ ਦਾ ਸੋਮਾ :
ਟੈਲੀਵਿਯਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ-ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਰਾਹੀਂ ਸਾਨੂੰ ਗਿਆਨ ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਣਜ-ਵਪਾਰ, ਵਿੱਦਿਆ, ਕਾਨੂੰਨ, ਚਿਕ੍ਰਿਤਮਾ-ਵਿਗਿਆਨ, ਮਿਹਤ-ਵਿਗਿਆਨ, ਭਿੰਨ-ਭਿੰਨ ਪ੍ਰਕਾਰ ਦੇ ਪਕਵਾਨ ਬਣਾਉਣ, ਫੈਸ਼ਨ, ਪਰ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ ਤੇ ਮੁੰਦਰੀ ਜੀਵਾਂ, ਗੁ ਰਾਂ ਦੇ ਕੰਮਾਂ ਤੋਂ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇ ਪੂਰਨ ਕਾਢਾਂ, ਖੋਜਾਂ, ਮਖਾਨਾਂ ਤੇ ਹੋ ਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਦਿਲ-ਪਰਚਾਵੇ ਦੇ ਨਾਲ ਨਾਲ ਮਾੜਾ ਬੌਧਿਕ ਵਿਕਾਸ ਵੀ ਹੁੰਦਾ ਹੈ ਤੇ ਮਨੁੱਖੀ ਜਗਿਆਸਾ ਦੀ ਤ੍ਰਿਪਤੀ ਵੀ ਹੁੰਦੀ ਹੈ ।

ਲੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਹਨ ਕਿ ਸਾਊ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ ।

ਭਾਵਨਾਵਾਂ ਨੂੰ ਭੜਕਾਉਣਾ :
ਕਈ ਵਾਰੀ ਖ਼ਬਰਾਂ ਦੇ ਚੈਨਲ ਇਕ ਦੂਜੇ ਦਾ ਈਰਖਾ ਭਰਿਆ ਮੁਕਾਬਲਾ ਕਰਦੇ ਹੋਏ ਇਸ ਦੇ ਦ੍ਰਿਸ਼ ਨੂੰ ਵਧਾ-ਚੜ੍ਹਾ ਕੇ ਤੇ ਉਸ ਉੱਤੇ ਮਨਸੂਈ ਚਾਨਣੀ ਚੜ੍ਹਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ, ਜੋ ਕਈ ਵਾਰੀ ਅਮਨ ਕਾਨੂੰਨ ਦੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਦੇ ਮਾਮਲੇ ਵਿਚ ਉਸਾਰੂ ਨਹੀਂ ਸਗੋਂ ਮਾਰ ਸਿੱਧ ਹੁੰਦਾ ਹੈ ।

ਨਜ਼ਰ ਉੱਤੇ ਅਸਰ-ਇਸ ਤੋਂ ਇਲਾਵਾ ਟੈਲੀਵਿਯਨ ਸਕਰੀਨ ਦੀ ਤੇਜ਼ ਰੌਸ਼ਨੀ ਤੇ ( ਰੇਡਿਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ ।

ਆਪਸੀ ਮੇਲ :
ਜੋਲ ਦਾ ਘਟਣਾ-ਟੈਲੀਵਿਯਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਵੀ ਬਹੁਤ ਬੁਰਾ ਅਸਰ ਪਾਇਆ ਹੈ । ਲੋਕ ਸ਼ਾਮ ਵੇਲੇ ਇਕ ਦੂਜੇ ਦੇ ਘਰ ਜਾਣਾ ਤੇ ਮਿਲਣਾਗਿਲਣਾ ਛੱਡ ਕੇ ਆਪਣੇ ਘਰਾਂ ਵਿਚ ਟੈਲੀਵਿਯਨੂੰ ਮੋਹਰੇ ਬੈਠਣਾ ਵਧੇਰੇ ਪਸੰਦ ਕਰਦੇ ਹਨ । ਜਦੋਂ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ, ਤਾਂ ਉਸ ਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ ।

ਸਾਰ-ਅੰਸ਼ :
ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਟੈਲੀਵਿਯਨ ਆਧੁਨਿਕ ਵਿਗਿਆਨ ਦੀ ਇਕ ਅਦਭੁੱਤ ਕਾਢ ਹੈ । ਇਸ ਦੇ ਵਿਕਾਸ ਤੋਂ ਬਿਨਾਂ ਵਰਤਮਾਨ ਸਭਿਆਚਾਰ ਉੱਨਤੀ ਨਹੀਂ ਕਰ ਸਕਦਾ । ਇਹ ਵਰਤਮਾਨ ਮਨੁੱਖਾਂ ਦੇ ਮਨ-ਪਰਚਾਵੇ ਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ । ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੇ ਯੋਗ ਬਣਾਉਣ ।’

PSEB 8th Class Punjabi ਰਚਨਾ ਲੇਖ-ਰਚਨਾ

26. ਦੇਸ਼-ਭਗਤੀ
ਜਾਂ
ਦੇਸ਼-ਪਿਆਰ

ਦੇਸ਼-ਪਿਆਰ ਦਾ ਅਰਥ-‘ਦੇਸ਼ ਪਿਆਰ ਦਾ ਅਰਥ ਹੈ ਆਪਣੇ ਦੇਸ਼ ਨਾਲ ਪਿਆਰ ਕਰਨਾ । ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ, ਦਰਿਆਵਾਂ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪਿਆਰ ਕਰਨਾ, ਦੇਸ਼ ਦੀ ਹਰ ਪੱਖ ਤੋਂ ਉੱਨਤੀ ਲਈ ਕੰਮ ਕਰਨਾ ਅਤੇ ਲੋੜ ਪੈਣ ‘ਤੇ ਦੇਸ਼ . ਉੱਤੋਂ ਆਪਣੀ ਜਾਨ ਵੀ ਕੁਰਬਾਨ ਕਰ ਦੇਣਾ ਆਦਿ ਗੱਲਾਂ ਦੇਸ਼-ਭਗਤੀ ਵਿਚ ਸ਼ਾਮਲ ਹਨ । ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ ।

(ਰੂਪ-ਰੇਖਾ-ਅਰਥ-ਕੁਦਰਤੀ ਜਜ਼ਬਾ ਦੇਸ਼-ਭਗਤੀ ਤੇ ਅਜ਼ਾਦੀ-ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਦਾ ਘੋਲ-ਭਾਰਤ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ-ਅਜ਼ਾਦ ਭਾਰਤ ਅਤੇ ਦੇਸ਼-ਭਗਤੀ-ਸਾਰ-ਅੰਸ਼ )

ਕੁਦਰਤੀ ਜਜ਼ਬਾ :
ਸਾਡੇ ਦਿਲ ਵਿਚ ਦੇਸ਼-ਪਿਆਰ ਕੁਦਰਤੀ ਤੌਰ ‘ਤੇ ਉਤਪੰਨ ਹੁੰਦਾ ਹੈ । ਜੇ ਸਾਡਾ ਦੇਸ਼ ਖ਼ੁਸ਼ਹਾਲ ਹੈ, ਤਾਂ ਅਸੀਂ ਵੀ ਖ਼ੁਸ਼ਹਾਲ ਹੁੰਦੇ ਹਾਂ । ਜੇਕਰ ਸਾਡਾ ਦੇਸ਼ ਕਿਸੇ ਤਰ੍ਹਾਂ ਦੇ ਸੰਕਟ ਵਿਚ ਹੁੰਦਾ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ । ਸਾਡਾ ਦੁੱਖ-ਸੁਖ, ਖ਼ੁਸ਼ੀ-ਗ਼ਮੀ ਸਭ ਕੁੱਝ ਦੇਸ਼ ਨਾਲ ਹੀ ਬੱਝਾ ਪਿਆ ਹੈ । ਇਸ ਕਰਕੇ ਦੇਸ਼-ਪਿਆਰ ਇਕ ਤਰ੍ਹਾਂ ਦਾ ਆਪਣੇ ਘਰ ਨਾਲ ਪਿਆਰ ਹੈ । ਘਰ ਦੇ ਪਿਆਰ ਤੋਂ ਬਿਨਾਂ ਦੇਸ਼-ਪਿਆਰ ਪੈਦਾ ਨਹੀਂ ਹੋ ਸਕਦਾ । ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿਚ ਹੀ ਉਸ ਦਾ ਭਲਾ ਹੈ ।

ਦੇਸ਼-ਭਗਤੀ ਤੇ ਅਜ਼ਾਦੀ-ਦੇਸ਼-ਪਿਆਰ ਇਕ ਅਜਿਹਾ ਜਜ਼ਬਾ ਹੈ, ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਅਜ਼ਾਦ ਕਰਵਾਇਆ ਸੀ । ਜਿਸ ਦੇਸ਼ ਦੇ ਲੋਕਾਂ ਵਿਚ ਦੇਸ਼ਪਿਆਰ ਨਹੀਂ, ਉਹ ਹਮੇਸ਼ਾ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਰਹਿੰਦਾ ਹੈ । ਦੇਸ਼-ਭਗਤ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਆਪਣਾ ਸੁਖ-ਅਰਾਮ ਤਿਆਗ ਕੇ ਜੰਗ ਵਿਚ ਕੁੱਦ ਪੈਂਦੇ ਹਨ, ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਜਾਨਾਂ ਵਾਰਦੇ ਹਨ । ਅਜਿਹੇ ਹੀ ਇਕ ਕੁਰਬਾਨੀ ਦੇ ਪੁਤਲੇ ਦੇਸ਼-ਭਗਤ ਦੇ ਭਾਵਾਂ ਨੂੰ ਪ੍ਰੋ: ਮੋਹਨ ਸਿੰਘ ਨੇ ਇਹਨਾਂ ਸਤਰਾਂ ਵਿਚ ਅੰਕਿਤ ਕੀਤਾ ਹੈ –

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ।
ਮੇਰੇ ਦੇਸ਼ ‘ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ।
ਰੋ ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ।
ਸਰੁ ਵਰਗੀ ਜਵਾਨੀ ਮੈਂ ਫੁਕਣੀ ਏ, ਬਹਿ ਗਏ ਝੁੰਡ ਜੇ ਆ ਕੇ ਗੁਲਾਬ ਉੱਤੇ ।

ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ :
ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਸ੍ਰੀ ਗੁਰੁ ਨਾਨਕ ਦੇਵ ਜੀ ਨੇ ਭਾਰਤ ਉੱਪਰ ਹਮਲਾ ਕਰਨ ਵਾਲੇ ਬਾਬਰ ਤੇ ਉਸ ਦੀ ਫ਼ੌਜ ਦੁਆਰਾ ਭਾਰਤ ਦੀ ਕੀਤੀ ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇ-ਪਤੀ ਦੇ ਵਿਰੁੱਧ ਨਿਧੜਕਤਾ ਨਾਲ ਅਵਾਜ਼ ਉਠਾਈ । ਇਸੇ ਤਰਾਂ ਹੀ ਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਮੁਗ਼ਲ ਬਾਦਸ਼ਾਹਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ, ਦੇਸ਼-ਪਿਆਰ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਕੱਟੜਪੰਥੀ ਹਕੂਮਤ ਦੇ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ ।ਉਹਨਾਂ ਦੁਆਰਾ ਦੇਸ਼ ਲਈ ਕੀਤੀਆਂ ਇੰਨੀਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕਰਦਾ ਹੋਇਆ, ਹਰਭਜਨ ਸਿੰਘ ਹੁੰਦਲ ਲਿਖਦਾ ਹੈ –

ਕਲਗੀਧਰ ਨੇ ਦੇਸ਼ ਲਈ ਵਾਰ ਸਭ ਕੁੱਝ,
ਧੂੜੀ ਮੌਤ ਸੀ ਮੁਗ਼ਲ ਅਭਿਮਾਨੀਆਂ ਤੇ ।
ਉਹਦੇ ਬੱਚਿਆਂ ਕਿਹਾ ਸਰਹੰਦ ਅੰਦਰ,
ਜਿਉਂਦੀ ਕੌਮ ਹੈ ਸਦਾ ਕੁਰਬਾਨੀਆਂ ਤੇ ।

ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਦਾ ਘੋਲ-ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਚੋਂ ਛੁਡਾਉਣ ਲਈ ਮਹਾਤਮਾ ਗਾਂਧੀ, ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਸ: ਭਗਤ ਸਿੰਘ, ਸਰਦਾਰ ਊਧਮ ਸਿੰਘ ਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼ ਭਗਤੀ ਦੇ ਜਜ਼ਬੇ · ਅਧੀਨ ਦੇਸ਼ ਦੀ ਅਜ਼ਾਦੀ ਦਾ ਅਜਿਹਾ ਬਿਗਲ ਵਜਾਇਆ ਕਿ ਅੰਤ . 15 ਅਗਸਤ, 1947 ਈ ਨੂੰ ਦੇਸ਼ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾ ਲਿਆਂ ।

PSEB 8th Class Punjabi ਰਚਨਾ ਲੇਖ-ਰਚਨਾ

27. ਰੇਲਵੇ ਸਟੇਬਨਾ ਦਾ ਦ੍ਰਿਸ

ਮੈਂ ਕੁਝ ਸਾਲ ਪਹਿਲਾਂ ਆਪਣੇ ਪਿਤਾ ਨਾਲ ਰੇਲਵੇ ਸਟੇਸ਼ਨ ਗਿਆ ਸੀ। ਪਰ ਮੈਨੂੰ ਉਸ ਬਾਰੇ ਜ਼ਿਆਦਾ ਯਾਦ ਨਹੀਂ ਹੈ। ਉਸ ਤੋਂ ਬਾਅਦ ਮੈਂ ਕਈ ਵਾਰ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਗਿਆ, ਹਾਲ ਹੀ ਵਿਚ ਮੈਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਗਿਆ। ਮੈਨੂੰ ਉਥੋਂ ਇਕ ਦੋਸਤ ਲੈ ਜਾਣਾ ਪਿਆ। ਉਹ ਅਗਸਤ ਕ੍ਰਾਂਤੀ ਐਕਸਪ੍ਰੈਸ ਦੁਆਰਾ ਮੁੰਬਈ ਤੋਂ ਆ ਰਿਹਾ ਸੀ। ਉਸਨੂੰ ਸਵੇਰੇ 10:55 ਵਜੇ ਸਟੇਸ਼ਨ ਆਉਣਾ ਪਿਆ।

ਮੈਂ ਸਵੇਰੇ 10 ਵਜੇ ਸਟੇਸ਼ਨ ਪਹੁੰਚਿਆ। ਸਟੇਸ਼ਨ ਪੈਕ ਕੀਤਾ ਗਿਆ ਸੀ। ਹਰ ਪਾਸੇ ਭੀੜ ਸੀ। ਲੋਕ ਇੱਥੇ ਅਤੇ ਉਥੇ ਆ ਰਹੇ ਸਨ। ਇੱਥੇ ਭਿਖਾਰੀ ਅਤੇ ਹੋਰ ਲੋਕ ਸਨ, ਜਿਨ੍ਹਾਂ ਵਿੱਚ ਪੋਰਟਰ, ਹੌਕਰ, ਰੇਲਵੇ ਕਰਮਚਾਰੀ, ਯਾਤਰੀ ਅਤੇ ਟੈਕਸੀ ਅਤੇ ਰਿਕਸ਼ਾ ਚਾਲਕ ਸ਼ਾਮਲ ਸਨ। ਰੌਲਾ ਸੱਚਮੁੱਚ ਕੰਨਾਂ ਨੂੰ ਚਿਣ ਰਿਹਾ ਸੀ।

ਮੈਂ ਇੱਕ ਪਲੇਟਫਾਰਮ ਟਿਕਟ ਖਰੀਦਿਆ ਅਤੇ ਸਟੇਸ਼ਨ ਵਿੱਚ ਦਾਖਲ ਹੋਇਆ। ਸਟੇਸ਼ਨ ਦੇ ਅੰਦਰ ਹੋਰ ਵੀ ਸ਼ੋਰ ਸੀ। ਉਥੇ ਮੌਜੂਦ ਹਰ ਕੋਈ ਉਸਦੀ ਤਬਾਹੀ ਵਿਚ ਰੁੱਝਿਆ ਹੋਇਆ ਸੀ। ਹਰ ਕੋਈ ਕਾਹਲੀ ਵਿੱਚ ਸੀ। ਇੰਜ ਜਾਪਦਾ ਸੀ ਜਿਵੇਂ ਸਮੁੰਦਰ ਵਿੱਚ ਤੂਫਾਨ ਆ ਗਿਆ ਹੋਵੇ ਅਤੇ ਸਭ ਕੁਝ ਖਿੰਡਾ ਗਿਆ ਸੀ।

ਰੇਲ ਗੱਡੀਆਂ ਆਉਂਦੀਆਂ ਜਾਂਦੀਆਂ ਸਨ। ਹਾਕਰ ਆਪਣੀ ਆਵਾਜ਼ ਦੀ ਅਧਿਕਤਮ ਹੱਦ ਤੱਕ ਚੀਕ ਰਹੇ ਸਨ। ਗੱਡੀਆਂ ਦੀ ਉੱਚੀ ਆਵਾਜ਼ ਅਤੇ ਸੀਟੀ ਆਵਾਜ਼ ਉਲਝਣ ਪੈਦਾ ਕਰ ਰਹੀ ਸੀ। ਰੇਲ ਗੱਡੀਆਂ ਦੇ ਆਉਣ ਅਤੇ ਰੁਕਣ ਬਾਰੇ ਕਈ ਘੋਸ਼ਣਾਵਾਂ ਸਨ। ਯਾਤਰੀ ਕਾਰ ਨੂੰ ਫੜਨ ਲਈ ਕਾਹਲੇ ਸਨ। ਜਦੋਂਕਿ ਪਹੁੰਚੇ ਯਾਤਰੀ ਕਾਰ ਤੋਂ ਉਤਰਨ ਦੀ ਕਾਹਲੀ ਵਿੱਚ ਸਨ। ਉਥੇ ਬਹੁਤ ਖਿੱਚ ਰਹੀ ਸੀ। ਦਰਬਾਨ ਮੁਸਾਫਰਾਂ ਦਾ ਸਮਾਨ ਲੈ ਕੇ ਜਾ ਰਹੇ ਸਨ।

ਰੇਲਵੇ ਕਰਮਚਾਰੀ ਵੀ ਬਹੁਤ ਰੁੱਝੇ ਹੋਏ ਸਨ। ਸਟੇਸ਼ਨ ਮਾਸਟਰ, ਸਹਾਇਕ ਸਟੇਸ਼ਨ ਮਾਸਟਰ, ਟਿਕਟ ਇੰਸਪੈਕਟਰ, ਚੌਕੀਦਾਰ, ਇੰਜਨ ਡਰਾਈਵਰ ਅਤੇ ਹੋਰ ਸਾਰੇ ਉਥੇ ਰੁੱਝੇ ਹੋਏ ਸਨ। ਬਾਹਰਲੇ ਫਾਟਕ ‘ਤੇ ਟਿਕਟ-ਇੰਸਪੈਕਟਰ ਬਹੁਤ ਵਿਅਸਤ ਸਨ। ਇੰਤਜ਼ਾਰ ਕਮਰੇ ਭਰੇ ਹੋਏ ਸਨ। ਚੀਜ਼ਾਂ ਬਾਹਰ ਕੱ । ਬ੍ਰੇਕ ਵੈਨ ਦੇ ਡੱਬੇ ਵਿਚ ਰੱਖੀਆਂ ਜਾ ਰਹੀਆਂ ਸਨ।

ਫਿਰ ਰਾਜਧਾਨੀ ਐਕਸਪ੍ਰੈਸ ਪਲੇਟਫਾਰਮ ਨੰਬਰ ਇੱਕ ‘ਤੇ ਪਹੁੰਚੀ। ਜਦੋਂ ਟ੍ਰੇਨ ਅਜੇ ਚੱਲ ਰਹੀ ਸੀ, ਮੈਂ ਆਪਣੇ ਦੋਸਤ ਨੂੰ ਡੱਬੇ ਦੇ ਦਰਵਾਜ਼ੇ ਤੇ ਖੜ੍ਹਾ ਦੇਖਿਆ ਅਤੇ ਮੈਂ ਤੁਰੰਤ ਇਸ ਦੇ ਕੋਲ ਪਹੁੰਚ ਗਿਆ ।

ਸਿਰੀਲੇ ਨੀਵਾਂ ਹੋਈ :
ਇੰਨੋਂ ਨੂੰ ਲਾਊਡ ਸਿੱਪੀਕਥੇ ਉੱਤੇ ਬੱਡੀ ਦੇ ਆਉਣ ਦੀ ਸੂਚਨਾ ਮਿਲੀ । ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆਂ ਕਿ ਔਹ ਸਿਗਨੇਲ ਹੋ ਗਿਆ ਹੈ ਤੇ ਗੱਡੀ ਆ ਰਹੀ ਹੈ ।

ਗੱਡੀ ਦਾ ਆਉਣਾ : ਬੱਸ ਦੋ ਕੁ ਮਿੰਟਾਂ ਬਾਅਦ ਹੀ ਗੱਡੀ ਪਲੇਟਫ਼ਾਰਮ ਉੱਤੇ ਆ ਈ ਤੇ ਹੌਲੇ-ਹੌਲੇ ਉਕੇ ਗਈ ।

ਗੱਡੀ ਵਿਚ ਸਵਾਰ ਹੋਣਾ :
ਸਾਡੀ ਡੱਬੀ ਸ਼ੇਰਾਂ ਹੋਰ ਅੱਗੇ ਜਾ ਕੇ ਗਿਆਂ । ਮੇਰੇ ਪਿਤਾ ਜੀ ਅਟੈਚੀਕੇਸ ਚੁੱਕ ਕੇ ਤੇ ਮੇਰਾਂ ਹੱਥੇ ਬੇੜ ਕੇ ਵੋਟੀ-ਬਦੇ ਡੱਬੇ ਕੋਲ ਪੁੱਜੇ ਤੇ ਫਿਰ ਦਰਵਾਜ਼ੇ ਦੀ ਭੀੜ ਨੂੰ ਚੀਰਦੇ ਹੋਏ ਡੱਬੇ ਵਿਚ ਦਾਖ਼ਲ ਹੋ ਗਏ । ਸਾਡੀਆਂ ਸੀਟਾਂ ਵਿਚਕਾਰ ਜਿਹੋਂ ਸੋਨੇ ।ਉਨ੍ਹਾਂ ਉੱਤੇ ਦੋ ਬੰਦੇ ਪਹਿਲਾਂ ਹੀ ਬੈਠੇ ਸਨ । ਮੇਰੇ ਪਿਤਾ ਜੀ ਦੇ ਕਹਿਣ ‘ਤੇ ਉਨ੍ਹਾਂ ਸੀਟਾਂ ਖ਼ਾਲੀ ਕਰ ਦਿੱਤੀਆਂ ਅਤੇ ਅਸੀਂ ਬੈਠ ਗਏ । ਇਸ ਤੋਂ ਦੋ-ਤਿੰਨ ਮਿੰਟ ਮਗਰੋਂ ਹੀ ਗੱਡੀ ਚਲ ਪਈ ਤੇ ਮੈਂ ਗੱਡੀ ਦੇ ਸੇਰੇ ਦਾ ਆਨੰਦ ਲੈਣ ਲੱਗੇ ।

PSEB 8th Class Punjabi ਰਚਨਾ ਲੇਖ-ਰਚਨਾ

28. ਬੱਸ-ਅੱਛੋਂ ਦੇ ਵਿਸ਼ੇ

ਗਹਿਮੀ ਨਾਲ ਭਰਪੂਰ ਹੁੰਦਾ ਹੈ। ਇੱਥੇ ਅਸੀਂ ਹਰ ਉਮਰ ਦੇ ਮਰਦਾਂ ਤੇ ਇਸਤਰੀਆਂ ਨੂੰ ਬੜੀ ਤੇਜ਼ੀ ਤੇ ਹੁਸ਼ਿਆਰੀ ਨਾਲ ਇਧਰ- ਉਧਰ ਜਾਂਦੇ, ਟਿਕਟਾਂ ਲੈਂਦੇ ਅਤੇ ਬੱਸਾਂ ਵਿੱਚ ਚੜ੍ਹਦੇ ਤੇ ਉਤਰਦੇ ਦੇਖਦੇ ਹਾਂ। ਉਨ੍ਹਾਂ ਦੇ ਨਾਲ ਬੱਚੇ ਵੀ ਬੜੇ ਚਾਅ ਅਤੇ ਉਮੰਗ ਨਾਲ ਭਰੇ ਹੁੰਦੇ ਹਨ। ਲੋਕ ਆਪਣੇ ਬੈਗ ਗਲਾਂ ਵਿਚ ਪਾਏ ਅਤੇ ਅਟੈਚੀਕੇਸ, ਬਰੀਫਕੇਸ ਤੇ ਟਰੰਕ ਆਦਿ ਹੱਥਾਂ ਵਿਚ ਫੜੀ ਬੱਸਾਂ ਉੱਤੇ ਚੜ੍ਹਨ ਲਈ ਤੇਜ਼ੀ ਨਾਲ ਆ ਰਹੇ ਦਿਖਾਈ ਦਿੰਦੇ ਹਨ।

ਭਿੰਨ – ਭਿੰਨ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਵਾਰੀ – ਵਾਰੀ ਆਪਣੇ – ਆਪਣੇ ਪਲੇਟਫਾਰਮ ਉੱਤੇ ਖੜ੍ਹੀਆਂ ਹੁੰਦੀਆਂ ਹਨ। ਹਰ ਬੱਸ ਦਾ ਕੰਡਕਟਰ ਬਾਹਰ ਇਕ ਕੈਬਨ ਵਿਚ ਬੈਠ ਕੇ ਜਾਂ ਬੱਸ ਅੱਗੇ ਖੜ੍ਹਾ ਹੋ ਕੇ ਟਿਕਟਾਂ ਦਿੰਦਾ ਹੈ। ਲੋਕ ਲਾਈਨ ਬਣਾ ਕੇ ਟਿਕਟਾਂ ਲੈਂਦੇ ਹਨ। ਸਵਾਰੀਆਂ ਭਾਰੇ ਸਮਾਨ ਨੂੰ ਬੱਸਾਂ ਦੀਆਂ ਛੱਤਾਂ ਉੱਪਰ ਰਖਵਾਉਂਦੀਆਂ ਹਨ। ਜਦੋਂ ਵੀ ਕਿਸੇ ਬੱਸ ਦੇ ਤੁਰਨ ਦਾ ਸਮਾਂ ਹੁੰਦਾ ਹੈ ਤਾਂ ਕੰਡਕਟਰ ਵਿਸਲ ਵਜਾਉਂਦਾ ਹੈ। ਬੱਸ ਦਾ ਡਰਾਈਵਰ ਸੀਟ ਉੱਪਰ ਬੈਠ ਕੇ ਬੱਸ ਨੂੰ ਤੋਰਦਾ ਹੈ। ਕਈ ਪਿੱਛੇ ਰਹੀਆਂ ਸਵਾਰੀਆਂ ਕਾਹਲੀ – ਕਾਹਲੀ ਉਤਰਦੀਆਂ ਹਨ ਤੇ ਬੱਸ ਅੱਡੇ ਦੇ ਬਾਹਰੋਂ ਟਾਂਗੇ, ਰਿਕਸ਼ੇ ਤੇ ਆਟੋ – ਰਿਕਸ਼ੇ ਲੈ ਕੇ ਆਪਣੇ – ਆਪਣੇ ਟਿਕਾਣਿਆਂ ਨੂੰ ਜਾਂਦੀਆਂ ਹਨ। ਬੱਸਾਂ ਦੇ ਅੱਡੇ ਉੱਪਰ ਅਖਬਾਰਾਂ ਵੇਚਣ ਵਾਲੇ ਤੇ ਦਵਾਈਆਂ ਆਦਿ ਵੇਚਣ ਵਾਲੇ ਵੀ ਦਿਖਾਈ ਦਿੰਦੇ ਹਨ। ਇੱਥੇ ਮੰਗਤਿਆਂ ਦਾ ਬੋਲ – ਬਾਲਾ ਵੀ ਹੁੰਦਾ ਹੈ। ਇੱਥੇ ਫਲਾਂ ਤੇ ਛੋਲੇ – ਭਟੂਰੇ ਆਦਿ ਦੀਆਂ ਦੁਕਾਨਾਂ ਹੁੰਦੀਆਂ ਹਨ। ਕੁੱਝ ਪੁਲਿਸ ਵਾਲੇ ਵੀ ਦਿਖਾਈ ਦਿੰਦੇ ਹਨ। ਉਂਞ ਇਹ ਥਾਂ ਭੀੜ, ਭੱਜ – ਦੌੜ ਤੇ ਰੌਲੇ – ਰੱਪੇ ਨਾਲ ਭਰਪੂਰ ਹੁੰਦੀ ਹੈ।

ਮੁਸਾਫ਼ਰ ਤੇ ਹੋਰ ਲੋਕ :
ਬੱਸ ਅੱਡੇ ਵਿਚ ਮੁਸਾਫ਼ਰਾਂ ਦੇ ਬੈਠਣ ਲਈ ਬੈਂਚ ਬਣੇ ਹੋਏ ਸਨ । ਇਨ੍ਹਾਂ ਉੱਪਰ ਮੁਸਾਫ਼ਰ ਬੈਠ ਕੇ ਬੱਸਾਂ ਅਤੇ ਮਿੱਤਰਾਂ-ਸੰਬੰਧੀਆਂ ਦੀ ਉਡੀਕ ਕਰ ਰਹੇ ਸਨ । ਉੱਥੇ ਫਲਾਂ, ਚਾਹ ਤੇ ਛੋਲੇ-ਭਟੂਰਿਆਂ ਦੀਆਂ ਦੁਕਾਨਾਂ ਤੇ ਰੇੜੀਆਂ ਵੀ ਸਨ । ਇਸਤਰੀਆਂ ਤੇ ਮਰਦਾਂ ਲਈ ਵੱਖਰੇ-ਵੱਖਰੇ ਪੇਸ਼ਾਬ-ਘਰਾਂ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਸੀ । ਕਿਧਰੇ-ਕਿਧਰੇ ਕੋਈ ਪੁਲਿਸ ਵਾਲਾ ਵੀ ਦਿਖਾਈ ਦੇ ਰਿਹਾ ਸੀ । ਅਖ਼ਬਾਰਾਂ ਵਾਲੇ ਅਖ਼ਬਾਰਾਂ ਵੇਚ ਰਹੇ ਸਨ । ਇਸ ਤੋਂ ਇਲਾਵਾ ਉੱਥੇ ਕੁੱਝ ਵਿਅਕਤੀ ਪਿੰਗਲਵਾੜੇ ਦੀ ਗੋਲਕ ਚੁੱਕੀ ਮਾਇਕ ਸਹਾਇਤਾ ਮੰਗ ਰਹੇ ਸਨ । ਇਕ ਦੋ ਮੰਗਤੇ ਤੇ ਲੂਲ੍ਹੇ-ਲੰਗੜੇ ਉਂਝ ਵੀ ਮੰਗ ਰਹੇ ਸਨ । ਐੱਨ, ਰੁਮਾਲ, ਟਾਫ਼ੀਆਂ ਤੇ ਹੋਰ ਨਿੱਕ-ਸੁਕ ਵੇਚਣ ਵਾਲੇ ਬੱਸਾਂ ਵਿਚ ਵੜ ਕੇ ਆਪਣਾ ਸਮਾਨ ਵੇਚ ਰਹੇ ਸਨ ।

ਬੱਸਾਂ ਤੇ ਸਵਾਰੀਆਂ :
ਬੱਸਾਂ ਦੇ ਕਾਉਂਟਰਾਂ ‘ਤੇ ਬੈਠੇ ਕੰਡਕਟਰ ਟਿਕਟਾਂ ਦੇ ਰਹੇ ਸਨ । ਜ਼ਨਾਨਾ ਤੇ ਮਰਦਾਨਾ ਸਵਾਰੀਆਂ ਵੱਖ-ਵੱਖ ਲਾਈਨਾਂ ਬਣਾ ਕੇ ਟਿਕਟਾਂ ਲੈ ਰਹੀਆਂ ਸਨ । ਕਈ ਕੰਡਕਟਰ ਬੱਸਾਂ ਦੇ ਕੋਲ ਖੜ੍ਹੇ ਹੋਕੇ ਦੇ ਕੇ ਸਵਾਰੀਆਂ ਨੂੰ ਸੱਦ ਰਹੇ ਸਨ । ਕਈਆਂ ਬੱਸਾਂ ਦੀਆਂ ਛੱਤਾਂ ਉੱਤੇ ਵੀ ਸਮਾਨ ਚੜ੍ਹਾਇਆ ਜਾ ਰਿਹਾ ਸੀ । ਕਈ ਬੱਸਾਂ ਬਾਹਰੋਂ ਆ ਰਹੀਆਂ ਸਨ ਤੇ ਉਨ੍ਹਾਂ ਵਿਚੋਂ ਸਵਾਰੀਆਂ ਆਪਣੇ ਸਮਾਨ ਚੁੱਕੀ ਹੇਠਾਂ ਉੱਤਰ ਰਹੀਆਂ ਸਨ । ਇੰਨੇ ਨੂੰ ਦਿੱਲੀ ਵਾਲੇ ਕਾਊਂਟਰ ਉੱਤੇ ਬੱਸ ਲੱਗ ਗਈ ! ਮੈਂ ਟਿਕਟ ਲੈਣ ਲਈ ਕਤਾਰ ਵਿਚ ਖੜ੍ਹਾ ਹੋ ਗਿਆ । ਸਾਥੋਂ ਤੀਜੇ ਕਾਊਂਟਰ ਕੋਲ ਕੁੱਝ ਰੌਲਾ ਜਿਹਾ ਪੈ ਗਿਆ । ਇਕ ਆਦਮੀ ਦੀ ਜੇਬ ਕੱਟੀ ਗਈ ਸੀ, ਪਰ ਉਸ ਨੂੰ ਜੇਬ-ਕਤਰੇ ਬਾਰੇ ਕੁੱਝ ਪਤਾ ਨਹੀਂ ਸੀ ਲੱਗਾ ।

ਬੱਸ ਦਾ ਅੱਡੇ ਤੋਂ ਬਾਹਰ ਨਿਕਲਣਾ :
ਟਿਕਟ ਲੈ ਕੇ ਮੈਂ ਬੱਸ ਵਿਚ ਸਵਾਰ ਹੋ ਗਿਆ ਆਪਣੀ ਸੀਟ ਉੱਤੇ ਜਾ ਬੈਠਾ । ਕੁੱਝ ਮਿੰਟਾਂ ਵਿਚ ਹੀ ਬੱਸ ਭਰ ਗਈ । ਕੰਡਕਟਰ ਨੇ ਬੱਸ ਵਿਚ ਆਉਂਦਿਆਂ ਹੀ ਵਿਸਲ ਵਜਾਈ । ਡਰਾਈਵਰ, ਜੋ ਬੱਸ ਦੇ ਕੋਲ ਹੀ ਖੜਾ ਸੀ, ਅਗਲੀ ਬਾਰੀ ਰਾਹੀਂ ਆਪਣੀ ਸੀਟ ਉੱਤੇ ਬੈਠ ਗਿਆ ਤੇ ਉਸ ਨੇ ਬੱਸ ਚਲਾ ਦਿੱਤੀ । ਅੱਡੇ ਦੇ ਗੇਟ ਕੋਲ ਬੱਸ ਰੁਕੀ । ਕੰਡਕਟਰ ਨੇ ਅੱਡਾ ਫ਼ੀਸ ਦਿੱਤੀ । ਕੁੱਝ ਹੋਰ ਸਵਾਰੀਆਂ ਚੜ੍ਹਾਈਆਂ ਤੇ ਵਿਸਲ ਵਜਾ ਕੇ ਬੱਸ ਤੋਰ ਦਿੱਤੀ ।

PSEB 8th Class Punjabi ਰਚਨਾ ਲੇਖ-ਰਚਨਾ

29. ਪਹਾੜ ਦੀ ਸੈਰ

ਸੈਰਾਂ ਤੇ ਮਨੁੱਖੀ ਜੀਵਨਵਿਦਿਆਰਥੀ ਜੀਵਨ ਵਿਚ ਯਾਤਰਾਵਾਂ ਅਤੇ ਸੈਰਾਂ ਦੀ ਬਹੁਤ ਮਹਾਨਤਾ ਹੈ । ਇਹਨਾਂ ਨਾਲ ਉਸ ਨੂੰ ਪੜ੍ਹਾਈ ਤੇ ਇਮਤਿਹਾਨ ਦੇ ਰੁਝੇਵਿਆਂ ਅਤੇ ਥਕੇਵਿਆਂ ਭਰੇ ਜੀਵਨ ਤੋਂ ਅਰਾਮ ਮਿਲਦਾ ਹੈ । ਉਸ ਦੇ ਸਰੀਰ ਵਿਚ ਚੁਸਤੀ ਤੇ ਮਨ ਵਿਚ ਤਾਜ਼ਗੀ ਆਉਂਦੀ ਹੈ । ਇਸ ਦੇ ਨਾਲ ਹੀ ਉਸ ਦੇ ਗਿਆਨ ਵਿਚ ਭਾਰੀ ਵਾਧਾ ਹੁੰਦਾ ਹੈ ।

(ਰੂਪ-ਰੇਖਾ-ਸੈਰਾਂ ਤੇ ਮਨੁੱਖੀ ਜੀਵਨ ਕਸ਼ਮੀਰ ਦੀ ਸੈਰ ਲਈ ਜਾਣਾ-ਜੰਮੂ ਤੋਂ ਸ੍ਰੀਨਗਰ ਤਕ ਪਹਾੜੀ ਸਫ਼ਰ ਦਾ ਨਜ਼ਾਰਾ-ਟਾਂਗਮਰਗ ਤੋਂ ਗੁਲਮਰਗ ਤਕ ਪੈਦਲ ਯਾਤਰਾ-ਹੋਰਨਾਂ ਪ੍ਰਸਿੱਧ ਸਥਾਨਾਂ ਦੀ ਸੈਰ)

ਕਸ਼ਮੀਰ ਦੀ ਸੈਰ ਲਈ ਜਾਣਾ :
ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਸਾਡੇ ਸਕੂਲ ਵਿਚੋਂ ਵਿਦਿਆਰਥੀਆਂ ਦਾ ਇਕ ਗਰੁੱਪ ਕਸ਼ਮੀਰ ਦੀ ਸੈਰ ਕਰਨ ਲਈ ਗਿਆ । ਇਸ ਗਰੁੱਪ ਵਿਚ ਮੈਂ ਵੀ ਸ਼ਾਮਲ ਸੀ । ਇਸ ਗਰੁੱਪ ਦੀ ਅਗਵਾਈ ਸਾਡੀ ਕਲਾਸ ਦੇ ਇੰਚਾਰਜ ਅਧਿਆਪਕ ਸਾਹਿਬ ਕਰ ਰਹੇ ਸਨ । ਅਸੀਂ ਸਾਰੇ ਸਵੇਰੇ-ਸਵੇਰੇ ਜੰਮ ਜਾਣ ਵਾਲੀ ਬੱਸ ਵਿਚ ਬੈਠ ਗਏ । ਅਸੀਂ ਸ਼ਾਮ ਵੇਲੇ ਜੰਮੂ ਪੁੱਜੇ । ਰਾਤ ਇਕ ਗੁਰਦੁਆਰੇ ਵਿਚ ਕੱਟੀ ਤੇ ਸਵੇਰੇ ਅਸੀਂ ਬੱਸ ਵਿਚ ਸਵਾਰ ਹੋ ਕੇ ਸ੍ਰੀਨਗਰ ਵਲ ਚੱਲ ਪਏ ।

ਜੰਮੂ ਤੋਂ ਸ੍ਰੀਨਗਰ ਤਕ ਪਹਾੜੀ ਸਫ਼ਰ ਦਾ ਨਜ਼ਾਰਾ :
ਰਸਤੇ ਵਿਚ ਆਲੇ-ਦੁਆਲੇ ਦੇ ਪਹਾੜ ਝਾੜੀਆਂ, ਪੌਦਿਆਂ ਤੇ ਰੁੱਖਾਂ ਨਾਲ ਭਰੇ ਹੋਏ ਸਨ । ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਹਾੜ ਉੱਚੇ ਹੁੰਦੇ ਗਏ ਤੇ ਉਹਨਾਂ ਵਿਚ ਪੱਥਰਾਂ ਦੀ ਮਿਕਦਾਰ ਤੇ ਅਕਾਰ ਵਧਦੇ ਗਏ । ਅੱਗੇ ਜਾ ਕੇ ਚੀਲਾਂ ਤੇ ਦੇਵਦਾਰਾਂ ਨਾਲ ਲੱਦੇ ਪਹਾੜ ਆਏ । ਕਈ ਥਾਂਵਾਂ ‘ਤੇ ਪਹਾੜੀ ਝਰਨਿਆਂ ‘ਚੋਂ ਪਾਣੀ ਡਿਗ ਰਿਹਾ ਸੀ । ਬੱਸ ਉੱਚੀਆਂ-ਨੀਵੀਆਂ ਅਤੇ ਵਲ ਖਾਂਦੀਆਂ ਸੜਕਾਂ ਤੋਂ ਲੰਘਦੀ ਹੋਈ ਅੱਗੇ ਜਾ ਰਹੀ ਸੀ । ਮੈਂ ਆਪਣੀ ਬਾਰੀ ਵਿਚੋਂ ਦਿਲ-ਖਿੱਚਵੇਂ ਕੁਦਰਤੀ ਨਜ਼ਾਰਿਆਂ ਤੇ ਪਹਾੜੀ ਰਸਤੇ ਦਾ ਆਨੰਦ ਮਾਣ ਰਿਹਾ ਸਾਂ । ਰਸਤੇ ਵਿਚ ਜਿਉਂ-ਜਿਉਂ ਅੱਗੇ ਵਧਦੇ ਗਏ, ਅਸੀਂ ਮੌਸਮ ਦੇ ਕਈ ਰੰਗ ਦੇਖੇ । ਠੰਢ ਲਗਾਤਾਰ ਵਧਦੀ ਜਾ ਰਹੀ ਸੀ । ਰਾਤ ਨੂੰ ਸਵਾ ਸੱਤ ਵਜੇ ਬੱਸ ਸ੍ਰੀਨਗਰ ਪਹੁੰਚੀ । ਬੱਸ ਤੋਂ ਉਤਰ ਕੇ ਅਸੀਂ ਇਕ ਹੋਟਲ ਵਿਚ ਦੋ ਕਮਰੇ ਕਿਰਾਏ ‘ਤੇ ਲੈ ਲਏ ।

ਟਾਂਗਮਰਗ ਤੋਂ ਗੁਲਮਰਗ ਤਕ ਪੈਦਲ ਯਾਤਰਾ :
ਦੂਜੇ ਦਿਨ ਅਸੀਂ ਸਾਰੇ ਸਾਥੀ ਬੱਸ ਵਿਚ ਸਵਾਰ ਹੋ ਕੇ ਟਾਂਗਮਰਗ ਪਹੁੰਚੇ । ਟਾਂਗਮਰਗ ਪਹਾੜਾਂ ਦੇ ਪੈਰਾਂ ਵਿਚ ਹੈ । ਇੱਥੋਂ ਅਸੀਂ ਗੁਲਮਰਗ ਤੇ ਖਿਲਮਰਗ ਦੀ ਸੈਰ ਕਰਨ ਲਈ ਨਿਕਲੇ । ਇੱਥੋਂ ਗੁਲਮਰਗ ਅੱਠ ਕਿਲੋਮੀਟਰ ਦੂਰ ਹੈ । ਅਸੀਂ ਗੁਲਮਰਗ ਤਕ ਪੈਦਲ ਤੁਰ ਕੇ ਜਾਣ ਤੇ ਪਹਾੜ ਦੀ ਸੈਰ ਦਾ ਆਨੰਦ ਮਾਣਨ ਦਾ ਫ਼ੈਸਲਾ ਕੀਤਾ । ਅਸੀਂ ਸਾਰੇ ਖੁਸ਼ੀ-ਖੁਸ਼ੀ, ਹੱਸਦੇ-ਨੱਚਦੇ, ਗਾਉਂਦੇ ਤੇ ਹੁਸੀਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆਪਣਾ ਪੰਧ ਮੁਕਾ ਰਹੇ ਸਾਂ । ਰਸਤੇ ਵਿਚ ਕਈ ਲੋਕ ਘੋੜਿਆਂ ਉੱਪਰ ਚੜ੍ਹ ਕੇ ਵੀ ਜਾ ਰਹੇ ਸਨ । ਇੱਥੋਂ ਦੇ ਪਹਾੜ ਚੀਲਾਂ, ਸਾਲ ਤੇ ਦੇਵਦਾਰਾਂ ਦੇ ਰੁੱਖਾਂ ਨਾਲ ਭਰੇ ਪਏ ਹਨ ਤੇ ਦਿਉ-ਕੱਦ ਪਹਾੜਾਂ ਉੱਤੇ ਉੱਗੇ ਇਹ ਉੱਚੇ ਦਰੱਖ਼ਤ ਅਸਮਾਨ ਨਾਲ ਗੱਲਾਂ ਕਰਦੇ ਹਨ । ਪਹਾੜ ਦੇ ਦੂਜੇ ਪਾਸੇ ਡੂੰਘੀਆਂ ਪਾਤਾਲਾਂ ਤਕ ਪਹੁੰਚਦੀਆਂ ਖੱਡਾਂ ਹਨ । ਮੇਰੇ ਕੋਲ ਕੈਮਰਾ ਸੀ । ਮੈਂ ਕੁੱਝ ਪਹਾੜੀ ਨਜ਼ਾਰਿਆਂ ਦੀਆਂ ਤਸਵੀਰਾਂ ਲਈਆਂ ।

ਗੁਲਮਰਗ ਦਾ ਨਜ਼ਾਰਾ ;
ਥੋੜ੍ਹੀ ਦੇਰ ਮਗਰੋਂ ਅਸੀਂ ਗੁਲਮਰਗ ਪੁੱਜੇ । ਇੱਥੇ ਇਕ ਛੋਟਾ ਜਿਹਾ ਫੁੱਲਾਂ ਲੱਦਿਆ ਉੱਚਾ-ਨੀਵਾਂ ਮੈਦਾਨ ਹੈ, ਜਿਸ ਵਿਚ ਚਸ਼ਮੇ ਵਗਦੇ ਹਨ ਤੇ ਉੱਚੀਆਂ ਚੀਲਾਂ ਤੇ ਦੇਵਦਾਰਾਂ ਦੀਆਂ ਸੰਘਣੀਆਂ ਤੇ ਲੰਮੀਆਂ ਕਤਾਰਾਂ ਨੇ ਆਲੇ-ਦੁਆਲੇ ਨੂੰ ਬਹੁਤ ਹੀ ਹੁਸੀਨ ਤੇ ਦਿਲ-ਖਿੱਚਵਾਂ ਬਣਾ ਦਿੱਤਾ ਹੈ । ਅਸੀਂ ਇਕ ਘੰਟਾ ਇੱਥੇ ਠਹਿਰੇ । ਅੱਜ-ਕਲ੍ਹ ਇੱਥੇ ਬਹੁਤ ਸਾਰੀਆਂ ਹੋਟਲਾਂ, ਘੁੰਮਣ ਲਈ ਸੜਕਾਂ, ਮੋਟਰਾਂ-ਕਾਰਾਂ ਲਈ ਪਾਰਕਾਂ ਬਣਾ ਕੇ ਤੇ ਇੱਥੋਂ ਖਿਲਮਰਗ ਤਕ ਬਰ-ਫੇਰ ਵੀ ਚਾਲੂ ਕਰ ਦਿੱਤਾ ਹੈ । ਪਰ ਹੋਟਲਾਂ ਤੇ ਮਨੁੱਖੀ ਦਖ਼ਲ-ਅੰਦਾਜ਼ੀ ਨੇ ਇੱਥੋਂ ਦੀ ਕੁਦਰਤੀ ਖੂਬਸੂਰਤੀ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ।

ਘੋੜਿਆਂ ਦੀ ਸਵਾਰੀ :
ਗੁਲਮਰਗ ਤੋਂ ਖਿਲਮਰਗ ਤੰਕ ਦਾ ਰਸਤਾ ਉੱਚੇ-ਨੀਵੇਂ ਮੈਦਾਨ ਵਿਚੋਂ ਜਾਂਦਾ ਹੈ । ਅਸੀਂ ਗੁਲਮਰਗ ਤੋਂ ਘੋੜਿਆਂ ‘ਤੇ ਬੈਠ ਅਤੇ ਉਹਨਾਂ ਨੂੰ ਭਜਾਉਂਦੇ ਹੋਏ ਖਿਲਮਰਗ ਪੁੱਜੇ । ਇਹ ਥਾਂ ਸਮੁੰਦਰ ਤਲ ਤੋਂ 11,000 ਫੁੱਟ ਉੱਚੀ ਹੈ ਅਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਪਹੁੰਚ ਕੇ ਅਸੀਂ ਬਰਫ਼ ਵਿਚ ਕੁਦਾੜੀਆਂ ਮਾਰਨ ਲੱਗੇ ਤੇ ਉਸ ਨੂੰ ਚੁੱਕ-ਚੁੱਕ ਕੇ ਇਕ ਦੂਜੇ ਉੱਤੇ ਸੁੱਟਣ ਲੱਗੇ । ਕੁੱਝ ਸਮਾਂ ਅਸੀਂ ਇੱਥੇ ਠਹਿਰੇ ਤੇ ਫਿਰ ਵਾਪਸ ਗੁਲਮਰਗ ਵਿਚੋਂ ਹੁੰਦੇ ਹੋਏ ਟਾਂਗਮਰਗ ਪਹੁੰਚੇ । ਰਾਤ ਅਸੀਂ ਮੁੜ ਸ੍ਰੀਨਗਰ ਆ ਠਹਿਰੇ ॥

ਹੋਰਨਾਂ ਪ੍ਰਸਿੱਧ ਸਥਾਨਾਂ ਦੀ ਯਾਤਰਾ :
ਸ੍ਰੀਨਗਰ, ਟਾਂਗਮਰਗ, ਗੁਲਮਰਗ ਤੇ ਖਿਲਨਮਰਗ ਤੋਂ ਬਿਨਾਂ ਅਸੀਂ ਕਸ਼ਮੀਰ ਦੇ ਹੋਰ ਸੁੰਦਰ ਸਥਾਨਾਂ ਦੀ ਯਾਤਰਾ ਵੀ ਕੀਤੀ ਅਤੇ ਡਲ ਝੀਲ, ਨਿਸ਼ਾਤ ਬਾਗ਼, ਕੁੱਕੜ ਨਾਗ, ਇੱਛਾਬਲ, ਅਵਾਂਤੀਪੁਰੇ ਦੇ ਖੰਡਰ, ਸੋਨਾਮਰਗ, ਪਹਿਲਗਾਮ ਤੇ ਚੰਦਨਵਾੜੀ ਦੇ ਹੁਸੀਨ ਨਜ਼ਾਰੇ ਦੇਖੇ । ਇਸ ਪ੍ਰਕਾਰ ਦਸ ਦਿਨ ਕਸ਼ਮੀਰ ਦੇ ਪਹਾੜਾਂ ਦੀ ਸੈਰ ਕਰਨ ਪਿੱਛੋਂ ਅਸੀਂ ਵਾਪਸ ਪਰਤੇ ॥

PSEB 8th Class Punjabi ਰਚਨਾ ਲੇਖ-ਰਚਨਾ

30. ਪੰਜਾਬ ਦਾ ਇਤਿਹਾਸਿਕ ਸ਼ਹਿਰ-ਅੰਮ੍ਰਿਤਸਰ
ਜਾਂ
ਸਾਡਾ ਸ਼ਹਿਰ

ਪੁਰਾਤਨ ਧਾਰਮਿਕ ਸ਼ਹਿਰ-ਅੰਮ੍ਰਿਤਸਰ । ਪੰਜਾਬ ਦਾ ਇਕ ਮਹੱਤਵਪੂਰਨ ਸ਼ਹਿਰ ਹੈ । ਮੈਂ ਇਸ ਸ਼ਹਿਰ ਵਿਚ ਰਹਿੰਦਾ ਹਾਂ । ਇਸ ਸ਼ਹਿਰ ਬਾਰੇ ਕਿਹਾ ਗਿਆ ਹੈ-
‘ਅੰਮ੍ਰਿਤਸਰ ਸਿਫਤੀ ਦਾ ਘਰ ।
ਇਹ ਇਕ ਪੁਰਾਤਨ ਧਾਰਮਿਕ ਸ਼ਹਿਰ ਹੈ ਪਰ ਇਸਦੇ ਨਾਲ ਹੀ ਇਹ ਇਕ ਬਹੁਤ ਵੱਡਾ ਵਪਾਰਕ ਕੇਂਦਰ ਵੀ ਹੈ ।

ਰੂਪ-ਰੇਖਾ-ਪੁਰਾਤਨ ਧਾਰਮਿਕ ਸ਼ਹਿਰ ਇਤਿਹਾਸ- ਹਰਿਮੰਦਰ ਸਾਹਿਬ ਦੀ ਸਥਾਪਨਾ-ਵਪਾਰ ਦਾ ਕੇਂਦਰ-ਭਿੰਨ-ਭਿੰਨ ਧਾਰਮਿਕ ਸਥਾਨ-ਜਲ੍ਹਿਆਂ ਵਾਲਾ ਬਾਗ਼-ਨਵੀਨਤਾਵਾਂ । ਅੰਮ੍ਰਿਤਸਰ ਦਾ ਅਸਲ ਮਹੱਤਵ ਇੱਥੇ ਸਿੱਖਾਂ ਦੇ ਸਭ ਤੋਂ ਵੱਡੇ ਤੀਰਥ ਸ੍ਰੀ ਹਰਿਮੰਦਰ ਸਾਹਿਬ ਦਾ ਹੋਣਾ ਹੈ । ਇਹ ਸ਼ਹਿਰ ਪਾਕਿਸਤਾਨ ਦੀ ਸਰਹੱਦ ਤੋਂ ਕੇਵਲ 24 ਕਿਲੋਮੀਟਰ ਉਰੇ ਪੂਰਬ ਵਲ ਸਥਿਤ ਹੈ ।

ਇਤਿਹਾਸ :
ਇਸ ਸ਼ਹਿਰ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ । ਪਹਿਲਾ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਗੁਰੂ ਰਾਮਦਾਸ ਜੀ ਨੇ ਸੰਮਤ 1621 (1663 ਈ:) ਵਿਚ ਇਕ ਤਾਲ ਖ਼ੁਦਵਾਇਆ, ਜਿਸਨੂੰ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਸੰਮਤ 1645 ਵਿਚ ਸੰਪੂਰਨ ਕਰ ਕੇ ਇਸਦਾ ਨਾਂ ਸੰਤੋਖਸਰ ਰੱਖਿਆ । ਸੰਮਤ 1631 (1573 ਈ: ) ਵਿਚ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਹੀ ਇਕ ਪਿੰਡ ਬੰਨਿਆ ਗਿਆ ਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ ‘ਗੁਰੂ ਕੇ ਮਹਿਲ’ ਨਾਂ ਨਾਲ ਪ੍ਰਸਿੱਧ ਹਨ ।ਉਸਦੇ ਚੜ੍ਹਦੇ ਪਾਸੇ ਦੁਖ ਭੰਜਨੀ ਬੇਰੀ ਦੇ ਕੋਲ ਸੰਮਤ 1634 ਵਿਚ ਇਕ ਤਾਲ ਖ਼ੁਦਵਾਇਆ, ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਸੰਪਰਨ ਕੀਤਾ ਤੇ ਚਾਰੇ ਪਾਸਿਓਂ ਵਪਾਰੀ ਤੇ ਕਿਰਤੀ ਲੋਕ ਵਸਾ ਕੇ ਇਸਦਾ ਨਾਂ ਰਾਮਦਾਸਪੁਰ ਰੱਖਿਆ ।

ਹਰਿਮੰਦਰ ਸਾਹਿਬ ਦੀ ਉਸਾਰੀ :
ਸੰਮਤ 1643 ਵਿਚ ਸਰੋਵਰ ਨੂੰ ਪੱਕਾ ਕਰਨ ਦਾ ਕੰਮ ਆਰੰਭ ਹੋਇਆ ਤੇ ਇਸ ਸ਼ਹਿਰ ਦਾ ਨਾਂ ਅੰਮ੍ਰਿਤਸਰ ਰੱਖਿਆ ਗਿਆ । 1 ਮਾਘ 1645 ਵਿਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਇਮਾਰਤ ਨੂੰ ਪੂਰੀ ਕਰਨ ਮਗਰੋਂ ਸੰਮਤ 1661 ਵਿਚ ਇੱਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ।

ਇਤਿਹਾਸਿਕ ਤੌਰ ‘ਤੇ ਇਸ ਸ਼ਹਿਰ ਨੇ ਬਹੁਤ ਸਾਰੇ ਉਤਾਰ-ਚੜ੍ਹਾਅ ਅਤੇ ਦੁਖਾਂਤ ਦੇਖੇ ਹਨ ਪਰੰਤੁ ਇਸਦੇ ਬਾਵਜੂਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਭ ਦੀ ਸ਼ਰਧਾ ਦਾ ਕੇਂਦਰ ਹੈ ਅਤੇ ਇਹ ਘੁੱਗ ਵਸਦਾ ਹੈ ।

ਵਪਾਰ ਦਾ ਕੇਂਦਰ :
ਇੱਥੇ ਬਹੁਤ ਸਾਰੇ ਵਪਾਰੀ ਲੋਕ ਰਹਿੰਦੇ ਹਨ, ਜੋ ਕਿ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਦੇ ਹਨ । ਇਹ ਸ਼ਹਿਰ ਭਿੰਨ-ਭਿੰਨ ਪ੍ਰਕਾਰ ਦੇ ਸੁਆਦਲੇ ਤੇ ਚਟਪਟੇ ਖਾਣਿਆਂ ਲਈ ਬਹੁਤ ਮਸ਼ਹੂਰ ਹੈ । ਇੱਥੋਂ ਦੇ ਪਾਪੜ-ਵੜੀਆਂ, ਕੁਲਚੇ ਅਤੇ ਲੱਸੀ ਬਹੁਤ ਮਸ਼ਹੂਰ ਹੈ ।

ਭਿੰਨ-ਭਿੰਨ ਧਾਰਮਿਕ ਸਥਾਨ :
ਇਸ ਸ਼ਹਿਰ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਹਨ । ਸ੍ਰੀ ਹਰਿਮੰਦਰ ਸਾਹਿਬ ਇੱਥੋਂ ਦਾ ਹੀ ਨਹੀਂ, ਸਗੋਂ ਸੰਸਾਰ ਭਰ ਦਾ ਸਰਵਉੱਚ ਧਾਰਮਿਕ ਸਥਾਨ ਹੈ, ਜਿਸਦੀ ਇਮਾਰਤ ਉੱਤੇ ਸੋਨਾ ਚੜ੍ਹਿਆ ਹੋਇਆ ਹੈ । ਅਕਾਲ ਤਖ਼ਤ ਮੀਰੀ-ਪੀਰੀ ਦਾ ਕੇਂਦਰ ਹੈ । ਇਸ ਤੋਂ ਇਲਾਵਾ ਗੁਰਦੁਆਰਾ ਸੰਤੋਖਸਰ, ਗੁਰਦੁਆਰਾ ਅਟੱਲ ਸਾਹਿਬ, ਗੁਰਦੁਆਰਾ ਸ਼ਹੀਦਾਂ, ਕੌਲਸਰ, ਗੁਰੂ ਕੇ ਮਹਿਲ ਤੇ ਗੁਰਦੁਆਰਾ ਥੜ੍ਹਾ ਸਾਹਿਬ ਸਿੱਖਾਂ ਦੇ ਧਰਮ ਅਸਥਾਨ ਹਨ । ਦੁਰਗਿਆਣਾ ਮੰਦਰ ਤੇ ਸਤਿ ਨਰਾਇਣ ਦਾ ਮੰਦਰ ਹਿੰਦੂਆਂ ਦੇ ਧਰਮ ਅਸਥਾਨ ਹਨ । ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਤਿਆਰ ਕਰਾਇਆ ਕਿਲ੍ਹਾ ਲੋਹਗੜ੍ਹ ਵੀ ਹੈ ਤੇ ਅਕਾਲੀ ਫੂਲਾ ਸਿੰਘ ਬੁੰਗੇ ਤੋਂ ਇਲਾਵਾ ਰਾਮਗੜ੍ਹੀਆਂ ਮਿਸਲ ਨਾਲ ਸੰਬੰਧਿਤ ਬੁੰਗੇ ਵੀ ਹਨ ।

ਜਲ੍ਹਿਆਂ ਵਾਲਾ ਬਾਗ :
ਇੱਥੇ ਹੀ ਦੇਸ਼ ਦੀ ਅਜ਼ਾਦੀ ਨਾਲ ਸੰਬੰਧਿਤ ਪ੍ਰਸਿੱਧ ਜਲ੍ਹਿਆਂ ਵਾਲਾ ਬਾਗ਼ ਹੈ, ਜਿੱਥੇ ਅੰਗਰੇਜ਼ ਜਨਰਲ ਡਾਇਰ ਨੇ 13 ਅਪਰੈਲ, 1919 ਨੂੰ ਨਿਹੱਥੇ ਦੇਸ਼-ਭਗਤਾਂ ਦੇ ਖੂਨ ਦੀ ਹੋਲੀ ਖੇਡਦਿਆਂ ਸੈਂਕੜਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਇੱਥੇ ਸ਼ਹੀਦਾਂ ਦੀ ਯਾਦ ਵਿਚ ਇਕ ਮੀਨਾਰ ਬਣਿਆ ਹੋਇਆ ਹੈ । ਅੰਮ੍ਰਿਤਸਰ ਬਹੁਤ ਵੱਡਾ ਵਿੱਦਿਅਕ ਕੇਂਦਰ ਵੀ ਹੈ । ਇੱਥੇ ਪੰਜਾਬ ਦਾ ਪੁਰਾਤਨ ਆਲੀਸ਼ਾਨ ਖ਼ਾਲਸਾ ਕਾਲਜ ਸਥਿਤ ਹੈ ਤੇ ਹੋਰ ਬਹੁਤ ਸਾਰੇ ਡਿਗਰੀ ਕਾਲਜ ਵੀ । ਇੱਥੇ ਇਕ ਮੈਡੀਕਲ ਕਾਲਜ ਵੀ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ।

ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਕੰਪਨੀ ਬਾਗ਼ ਵੀ ਹੈ, ਜਿਸਦਾ ਅੱਜ-ਕਲ੍ਹ ਨਾਂ ਨਹਿਰੂ ਬਾਗ਼ ਹੈ । ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਬਾਰਾਦਰੀ ਵੀ ਹੈ ।

ਨਵੀਨਤਾਵਾਂ :
ਇਹ ਪੰਜਾਬ ਦਾ ਬੇਸ਼ੱਕ ਪੁਰਾਤਨ ਸ਼ਹਿਰ ਹੈ, ਪਰ ਇਹ ਸਾਰੀਆਂ ਨਵੀਨਤਾਵਾਂ ਨਾਲ ਭਰਪੂਰ ਹੈ । ਇਹ ਲਾਹੌਰ ਦੇ ਨਾਲ ਮਾਝੀ ਉਪਭਾਸ਼ਾ ਦਾ ਕੇਂਦਰ ਹੈ ਤੇ ਇੱਥੋਂ ਦੀ ਬੋਲੀ ਪੰਜਾਬ ਦੀ ਟਕਸਾਲੀ ਭਾਸ਼ਾ ਦਾ ਧੁਰਾ ਹੈ । ਸਮੁੱਚੇ ਤੌਰ ਤੇ ਅੰਮ੍ਰਿਤਸਰ ਪੰਜਾਬ ਦਾ ਇਤਿਹਾਸਿਕ, ਧਾਰਮਿਕ ਤੇ ਵਪਾਰਕ ਮਹੱਤਤਾ ਵਾਲਾ ਸ਼ਹਿਰ ਹੈ ।

PSEB 8th Class Punjabi ਰਚਨਾ ਲੇਖ-ਰਚਨਾ

31. ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ
ਜਾਂ
ਤਾਜ ਮਹੱਲ

ਯਾਤਰਾ ਦੀ ਲੋੜ-ਇਤਿਹਾਸਿਕ ਸਥਾਨਾਂ ਦੀ ਯਾਤਰਾ ਦਾ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਤਵ ਹੈ । ਇਸ ਨਾਲ ਜਿੱਥੇ ਤਾਜ ਵਿਦਿਆਰਥੀ ਦੇ ਗਿਆਨ ਵਿਚ ਵਾਧਾ ਹੁੰਦਾ । ਮਹੱਲ ਦਾ ਦ੍ਰਿਸ਼-ਇਤਿਹਾਸਿਕ ਪਿਛੋਕੜਹੈ, ਉੱਥੇ ਉਸ ਦਾ ਕਿਤਾਬੀ ਪੜ੍ਹਾਈ ਨਾਲ । ਥੱਕਿਆ ਦਿਮਾਗ਼ ਵੀ ਤਾਜ਼ਾ ਹੋ ਜਾਂਦਾ ਹੈ ।

(ਰੂਪ-ਰੇਖਾ-ਯਾਤਰਾਦੀ ਲੋੜ-ਤਾਜ ਮਹੱਲ ਦੇਖਣ ਦਾ ਪ੍ਰੋਗਰਾਮ-ਆਗਰੇ ਪੁੱਜਣਾ-ਕਬਰਾਂ ਦਾ ਦ੍ਰਿਸ਼-ਵਾਪਸੀ ।)

ਪ੍ਰੋਗਰਾਮ :
ਪਿਛਲੇ ਸਾਲ ਜਦੋਂ ਸਾਡਾ ਸਕੂਲ ਗਰਮੀਆਂ ਦੀਆਂ ਛੁੱਟੀਆਂ ਵਿਚ ਬੰਦ ਹੋਇਆ, ਤਾਂ ਮੈਂ ਆਪਣੇ ਚਾਚਾ ਜੀ ਨਾਲ ਆਗਰੇ ਦਾ ਤਾਜ ਮਹੱਲ ਦੇਖਣ ਗਿਆ ।

ਆਗਰੇ ਪੁੱਜਣਾ :
ਆਗਰੇ ਜਾਣ ਲਈ ਅਸੀਂ ਦੋਵੇਂ ਜਣੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਗੱਡੀ ਵਿਚ ਸਵਾਰ ਹੋ ਕੇ ਦੂਜੇ ਦਿਨ ਦੁਪਹਿਰ ਨੂੰ ਉੱਥੇ ਪਹੁੰਚ ਗਏ । ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿਚ ਰਹਿਣ ਦਾ ਪ੍ਰਬੰਧ ਕੀਤਾ ਤੇ ਫਿਰ ਖਾਣਾ ਖਾਧਾ ।

ਤਾਜ ਮਹੱਲ ਦਾ ਦ੍ਰਿਸ਼ :
ਰਾਤ ਪਈ ਤਾਂ ਅਸੀਂ ਤਾਜ ਮਹੱਲ ਵੇਖਣ ਲਈ ਚੱਲ ਪਏ । ਤਿੰਨ ਕੁ ਸੌ ਮੀਟਰ ਦਾ ਰਸਤਾ ਸੀ ! ਰਾਤ ਚਾਨਣੀ ਸੀ । ਸਭ ਤੋਂ ਪਹਿਲਾਂ ਅਸੀਂ ਇਕ ਉੱਚੇ ਅਤੇ ਸੁੰਦਰ ਦਰਵਾਜ਼ੇ ਰਾਹੀਂ ਅੰਦਰ ਦਾਖ਼ਲ ਹੋਏ । ਮੈਨੂੰ ਸਾਹਮਣੇ ਤਾਜ ਮਹੱਲ ਦੀ ਸੁੰਦਰ ਇਮਾਰਤ ਦਿਖਾਈ ਇਹ ਇਕ ਅਜਿਹਾ ਅਜੂਬਾ ਸੀ, ਜਿਵੇਂ ਕੋਈ ਸਵਰਗ ਦੀ ਰਚਨਾ ਹੋਵੇ । ਆਲੇਦੁਆਲੇ ਬਾਗ਼ ਸੀ । ਇਸ ਬਾਗ਼ ਦੀ ਸਤਹ ਤੋਂ ਕੋਈ ਛੇ ਮੀਟਰ ਉੱਚੇ ਸੰਗਮਰਮਰ ਦੇ ਇਕ ਚਬਤਰੇ ਉੱਤੇ ਤਾਜ ਮਹੱਲ ਖੜਾ ਹੈ ।ਦਰਸਕਾਂ ਨੂੰ ਹੇਠਾਂ ਜੁੱਤੀਆਂ ਲਾਹ ਕੇ ਚਬੂਤਰੇ ਉੱਤੇ ਚੜ੍ਹਨਾ ਪੈਂਦਾ ਹੈ । ਚਬੂਤਰੇ ਦੇ ਦੋਹਾਂ ਕੋਨਿਆਂ ਉੱਪਰ ਚਾਰ ਸੁੰਦਰ ਮੀਨਾਰ ਬਣੇ ਹੋਏ ਹਨ । ਇਹਨਾਂ ਦੇ ਉੱਪਰ ਚੜਨ ਲਈ ਪੌੜੀਆਂ ਅਤੇ ਛੱਜੇ ਬਣੇ ਹੋਏ ਹਨ । ਰੌਜ਼ੇ ਦੇ ਅੰਦਰ ਜਾ ਕੇ ਅਸੀਂ ਮੀਨਾਕਾਰੀ ਅਤੇ ਜਾਲੀ ਦਾ ਕੰਮ ਦੇਖ ਕੇ ਅਸ਼-ਅਸ਼ ਕਰ ਉੱਠੇ । ਪਿਛਲੇ ਪਾਸੇ ਜਮਨਾ ਦਰਿਆ ਵਹਿੰਦਾ ਦਿਖਾਈ ਦੇ ਰਿਹਾ ਸੀ ।

ਇਤਿਹਾਸਿਕ ਪਿਛੋਕੜ :
ਇਕ ਗਾਈਡ ਨੇ ਸਾਨੂੰ ਦੱਸਿਆ ਕਿ ਤਾਜ ਮਹੱਲ ਇਕ ਮਕਬਰਾ ਹੈ ਤੇ ਇਹ ਮੁਗ਼ਲ ਸ਼ਹਿਨਸ਼ਾਹ ਸ਼ਾਹ ਜਹਾਨ ਨੇ ਆਪਣੀ ਪਿਆਰੀ ਬੇਗ਼ਮ ਮੁਮਤਾਜ ਮਹੱਲ ਦੀ ਯਾਦ ਵਿਚ ਬਣਵਾਇਆ ਸੀ । ਸਾਰੀ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ । ਇਸ ਨੂੰ 20 ਹਜ਼ਾਰ ਮਜ਼ਦੂਰਾਂ ਨੇ ਦਿਨ-ਰਾਤ ਕੰਮ ਕਰ ਕੇ 20 ਸਾਲਾਂ ਵਿਚ ਮੁਕੰਮਲ ਕੀਤਾ ਸੀ ਤੇ ਇਸ ਉੱਤੇ ਕਈ ਕਰੋੜ ਰੁਪਏ ਖ਼ਰਚ ਹੋਏ ਸਨ ।

ਕਬਰਾਂ ਦਾ ਵਿਸ਼ :
ਫਿਰ ਅਸੀਂ ਇਕ ਵੱਡੇ ਅੱਠ-ਕੋਨੇ ਕਮਰੇ ਵਿਚ ਮੁਮਤਾਜ਼ ਮਹੱਲ ਤੇ ਸ਼ਾਹ ਜਹਾਨ ਦੀਆਂ ਕਬਰਾਂ ਦੇਖੀਆਂ । ਇੱਥੋਂ ਦੀਆਂ ਕੰਧਾਂ ਤੇ ਗੁੰਬਦ ਦੀ ਮੀਨਾਕਾਰੀ ਅੱਖਾਂ ਸਾਹਮਣੇ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ । ਅਸੀਂ ਬਹੁਤ ਸਾਰੇ ਰੰਗ-ਬਰੰਗੇ ਪੱਥਰ ਸਿਤਾਰਿਆਂ ਵਾਂਗ ਜੜੇ ਹੋਏ ਦੇਖੇ । ਤਾਜ ਮਹੱਲ ਦੀਆਂ ਕੰਧਾਂ ਉੱਪਰ ਕੁਰਾਨ-ਸ਼ਰੀਫ਼ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ । ਇਸ ਇਮਾਰਤ ਨੂੰ ਬਣਿਆਂ ਭਾਵੇਂ ਲਗਪਗ ਸਾਢੇ ਤਿੰਨ ਸੌ ਸਾਲ ਹੋ ਗਏ ਹਨ, । ਪਰ ਇਸ ਦੀ ਸੁੰਦਰਤਾ ਵਿਚ ਅਜੇ ਤਕ ਕੋਈ ਫ਼ਰਕ ਨਹੀਂ ਪਿਆ । ਕਾਫ਼ੀ ਰਾਤ ਬੀਤਣ ‘ਤੇ ਅਸੀਂ ਵਾਪਸ ਪਰਤੇ ।

ਵਾਪਸੀ : ਅਗਲੇ ਦਿਨ ਅਸੀਂ ਫ਼ਤਹਿਪੁਰ ਸੀਕਰੀ ਤੇ ਆਗਰੇ ਦੀਆਂ ਹੋਰ ਅਦਭੁਤ ਇਮਾਰਤਾਂ ਦੇਖੀਆਂ ਅਤੇ ਇਕ ਹਫ਼ਤੇ ਪਿੱਛੋਂ ਵਾਪਸ ਆਪਣੇ ਘਰ ਪਹੁੰਚੇ ।

PSEB 8th Class Punjabi ਰਚਨਾ ਲੇਖ-ਰਚਨਾ

32. ਸਵੇਰ ਦੀ ਸੈਰ
ਜਾਂ
ਅੰਮ੍ਰਿਤ ਵੇਲੇ ਦੀ ਸੈਰ

ਹਰ ਵਿਅਕਤੀ ਲਈ ਲਾਭਦਾਇਕਸਵੇਰ ਦੀ ਸੈਰ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੈ । ਇਹ ਇਕ ਪ੍ਰਕਾਰ ਦੀ ਹਲਕੀ ਕਸਰਤ ਹੈ, ਜਿਸ ਦਾ ਸਰੀਰ ਨੂੰ ਬਹੁਮੁੱਲਾ ਲਾਭ ਪ੍ਰਾਪਤ ਹੁੰਦਾ ਹੈ । ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੇਡਾਂ ਖੇਡਣ ਜਾਂ ਭਾਰੀ ਕਸਰਤ ਕਰਨ ਦੀ ਸ਼ਕਤੀ ਨਹੀਂ ਹੁੰਦੀ, ਉਹਨਾਂ ਲਈ ਸਵੇਰ ਦੀ ਸੈਰ ਕਾਇਆ-ਕਲਪ ਸਾਬਤ ਹੁੰਦੀ ਹੈ । ਇਸ ਦਾ ਮਤਲਬ ਇਹ ਨਹੀਂ ਕਿ ਸਵੇਰ ਦੀ ਸੈਰ ਬਿਮਾਰਾਂ ਤੇ ਕਮਜ਼ੋਰਾਂ ਲਈ ਹੀ ਹੈ,

(ਰੂਪ-ਰੇਖਾ-ਹਰ ਵਿਅਕਤੀ ਲਈ ਲਾਭ-ਦਾਇਕ-ਸਰੀਰਿਕ ਤੇ ਮਾਨਸਿਕ ਅਰੋਗਤਾ-ਸਰੀਰਿਕ ਮਸ਼ੀਨ ਦੀ ਸੰਭਾਲ-ਬਿਮਾਰੀਆਂ ਤੋਂ ਬਚਾ ਤੇ ਸਰੀਰਿਕ ਸ਼ਕਤੀ ਦਾ ਵਾਧਾ-ਸਾਰ-ਅੰਸ਼ ॥)

ਸਗੋਂ ਇਹ ਚੰਗੇ ਰਿਸ਼ਟ :
ਪੁਸ਼ਟ ਵਿਅਕਤੀ ਦੇ ਜੀਵਨ ਵਿਚ ਵੀ ਭਾਰੀ ਮਹਾਨਤਾ ਰੱਖਦੀ ਹੈ । ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਵੇਰ ਵੇਲੇ ਜੋ ਸ਼ਾਂਤ ਵਾਤਾਵਰਨ ਹੁੰਦਾ ਹੈ ਤੇ ਜਿਹੜੀ ਤਾਜ਼ੀ ਹਵਾ ਮਿਲਦੀ ਹੈ, ਉਹ ਨਾ ਖੇਡ ਦੇ ਮੈਦਾਨ ਵਿਚੋਂ ਮਿਲਦੀ ਹੈ ਤੇ ਨਾ ਹੀ ਅਖਾੜਿਆਂ ਵਿਚੋਂ । ਇਸ ਲਈ ਇਹ ਕਹਿਣਾ ਗ਼ਲਤ ਨਹੀਂ ਕਿ ਭਾਵੇਂ ਕੋਈ ਕਿੰਨਾ ਵੀ ਖੇਡੇ ਤੇ ਕਿੰਨੀ ਵੀ ਕਸਰਤ ਕਰੇ, ਜਿੰਨਾ ਚਿਰ ਉਹ ਘਰੋਂ ਬਾਹਰ ਦੁਰ ਖੇਤਾਂ ਵਿਚ ਜਾ ਕੇ ਤਾਜ਼ੀ ਹਵਾ ਨਹੀਂ ਫੱਕਦਾ, ਉਸ ਦਾ ਆਪਣੀ ਅਰੋਗਤਾ ਲਈ ਕੀਤਾ ਹਰ ਯਤਨ ਅਧੂਰਾ ਰਹੇਗਾ ।

ਸਰੀਰਿਕ ਤੇ ਮਾਨਸਿਕ ਅਰੋਗਤਾ :
ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕਰਨੀ ਚਾਹੀਦੀ। ਹੈ । ਇਸ ਸਮੇਂ ਸਾਡੇ ਫੇਫੜਿਆਂ ਨੂੰ ਤਾਜ਼ੀ ਅਤੇ ਸੀਤਲ ਹਵਾ ਮਿਲਦੀ ਹੈ, ਜੋ ਸਾਡੀ ਸਰੀਰਿਕ ਤੇ ਮਾਨਸਿਕ ਅਰੋਗਤਾ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ । ਇਸ ਨਾਲ ਸਾਡੇ ਸਰੀਰ ਦੇ ਇਕ-ਇਕ ਅੰਗ ਨੂੰ ਲਾਭ ਪਹੁੰਚਦਾ ਹੈ । ਇਸ ਨਾਲ ਸਰੀਰ ਵਿਚ ਚੁਸਤੀ ਤੇ ਦਿਮਾਗ਼ ਵਿਚ ਫ਼ਰਤੀ ਪੈਦਾ ਹੁੰਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਸਰੀਰਿਕ ਮਸ਼ੀਨ ਦੀ ਸੰਭਾਲ :
ਸਾਡਾ ਸਰੀਰ ਇਕ ਮਸ਼ੀਨ ਦੇ ਬਰਾਬਰ ਹੈ । ਜਿਸ ਤਰ੍ਹਾਂ ਮਸ਼ੀਨ ਦੀ ਲਗਾਤਾਰ ਦੇਖ-ਭਾਲ ਕਰਨ ਅਤੇ ਉਸ ਨੂੰ ਤੇਲ ਆਦਿ ਦੇਣ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਹੀ ਸੈਰ ਸਾਡੇ ਸਰੀਰ ਲਈ ਤੇਲ ਦਾ ਕੰਮ ਕਰਦੀ ਹੈ । ਇਸ ਨਾਲ ਸਾਡਾ ਸਰੀਰ ਚੁਸਤ ਹੁੰਦਾ ਹੈ, ਮਨ ਪ੍ਰਸੰਨ ਹੁੰਦਾ ਹੈ ਅਤੇ ਅਸੀਂ ਵਧੇਰੇ ਹਿੰਮਤ ਤੇ ਉਤਸ਼ਾਹ ਨਾਲ ਕੰਮ ਕਰਨ ਦੇ ਯੋਗ ਬਣਦੇ ਹਾਂ ।

ਬਿਮਾਰੀਆਂ ਤੋਂ ਬਚਾ ਤੇ ਸਰੀਰਿਕ ਸ਼ਕਤੀ ਦਾ ਵਾਧਾ ;
ਸਵੇਰ ਦੀ ਸੈਰ ਨਾਲ ਸਾਡੀ ਉਮਰ ਲੰਮੀ ਹੁੰਦੀ ਹੈ । ਇਸ ਨਾਲ ਸਾਡਾ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਤੇ ਉਸ ਦਾ ਵਿਕਾਸ ਠੀਕ ਢੰਗ ਨਾਲ ਹੁੰਦਾ ਹੈ । ਇਸ ਨਾਲ ਸਾਡੀ ਭੁੱਖ ਵਧਦੀ ਤੇ ਪਾਚਨ-ਸ਼ਕਤੀ ਤੇਜ਼ ਹੁੰਦੀ ਹੈ । ਜਿਹੜੇ ਲੋਕ ਹਰ ਰੋਜ਼ ਸੈਰ ਨਹੀਂ ਕਰਦੇ, ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸਹਿਜੇ ਹੀ ਸ਼ਿਕਾਰ ਹੋ ਜਾਂਦੇ ਹਨ । ਉਹਨਾਂ ਨੂੰ ਜੀਵਨ ਇਕ ਭਾਰ ਜਿਹਾ ਮਹਿਸੂਸ ਹੁੰਦਾ ਹੈ । ਬਿਮਾਰੀਆਂ ਵਿਚ ਫਸਣ ਨਾਲ ਸਮਾਂ ਵੀ ਨਸ਼ਟ ਹੁੰਦਾ ਹੈ ਤੇ ਮਾਨਸਿਕ ਪ੍ਰੇਸ਼ਾਨੀ ਵੀ ਵਧਦੀ ਹੈ । ਹਰ ਰੋਜ਼ ਸੈਰ ਨਾ ਕਰਨ ਵਾਲੇ ਜਾਂ ਤਾਂ ਮੋਟੇ ਹੋ ਜਾਂਦੇ ਹਨ ਜਾਂ ਪੀਲੇ ਭੂਕ ।

ਕਈ ਵਾਰ ਉਹਨਾਂ ਦੇ ਸਰੀਰ ਵਿਚ ਅਜਿਹੇ ਨੁਕਸ ਪੈ ਜਾਂਦੇ ਹਨ, ਜਿਹੜੇ ਵੱਡੀ ਤੋਂ ਵੱਡੀ ਦੁਆਈ ਨਾਲ ਵੀ ਠੀਕ ਨਹੀਂ ਹੋ ਸਕਦੇ । ਪਰ ਸੈਰ ਅਜਿਹੀ ਚੀਜ਼ ਹੈ ਕਿ ਕਈ ਵਾਰ ਜਿਹੜੀਆਂ ਬਿਮਾਰੀਆਂ ਦਵਾਈਆਂ ਨਾਲ ਠੀਕ ਨਹੀਂ। ਹੁੰਦੀਆਂ, ਉਹ ਹਰ ਰੋਜ਼ ਸੈਰ ਕਰਨ ਨਾਲ ਠੀਕ ਹੋ ਜਾਂਦੀਆਂ ਹਨ । ਸੈਰ ਕਰਨ ‘ਤੇ ਮਨੁੱਖ ਦਾ ਕੋਈ ਮੁੱਲ ਨਹੀਂ ਲਗਦਾ, ਪਰ ਇਹ ਸਰੀਰ ਨੂੰ ਇੰਨੇ ਫ਼ਾਇਦੇ ਦਿੰਦੀ ਹੈ, ਜੋ ਕੀਮਤੀ ਤੋਂ ਕੀਮਤੀ ਖ਼ੁਰਾਕ ਜਾਂ ਦੁਆਈ ਨਹੀਂ ਦੇ ਸਕਦੀ । ਵਿਦਿਆਰਥੀ, ਜੋ ਕਿ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਉਸ ਲਈ ਤਾਂ ਇਹ ਬਹੁਤ ਜ਼ਰੂਰੀ ਹੈ । ਇਹ ਉਸ ਦੇ ਦਿਮਾਗ਼ ਦੀ ਥਕਾਵਟ ਲਾਹ ਕੇ ਉਸ ਨੂੰ ਤਾਜ਼ਗੀ ਬਖ਼ਸ਼ਦੀ ਹੈ । ਇਸ ਨਾਲ ਉਸ ਦੀ ਬੁੱਧੀ ਤੇਜ਼ ਹੁੰਦੀ ਹੈ ਅਤੇ ਯਾਦ ਕਰਨ ਦੀ ਸ਼ਕਤੀ ਵਧਦੀ ਹੈ ।

ਸਾਰ-ਅੰਸ਼ :
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਆਪਣੀ ਅਰੋਗਤਾ ਲਈ ਅਤੇ ਆਪਣੀਆਂ ਸਰੀਰਿਕ ਅਤੇ ਮਾਨਸਿਕ ਸ਼ਕਤੀਆਂ ਤੋਂ ਵੱਧ ਤੋਂ ਵੱਧ ਕੰਮ ਲੈਣ ਲਈ ਹਰ ਰੋਜ਼ ਨੇਮ ਨਾਲ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

33. ਪੰਦਰਾਂ ਅਗਸਤ
ਜਾਂ
ਸਾਡੇ ਦੇਸ਼ ਦਾ ਅਜ਼ਾਦੀ ਦਿਵਸ (ਸੁਤੰਤਰਤਾ ਦਿਵਸ)

ਮਨੁੱਖ ਸੁਤੰਤਰਤਾ ਦਾ ਚਾਹਵਾਨ-ਹਰ । ਇਕ ਮਨੁੱਖ ਸੁਤੰਤਰ ਜੀਵਨ ਜਿਊਣ ਦਾ ਚਾਹਵਾਨ ਹੁੰਦਾ ਹੈ, ਪਰ ਮਨੁੱਖ ਆਪਣੀ ਵਿਅਕਤੀਗਤ ਸੁਤੰਤਰਤਾ ਦਾ ਪੂਰਾ ਆਨੰਦ ਤਾਂ ਹੀ ਮਾਣ ਸਕਦਾ ਹੈ, ਜੇਕਰ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ । ਪਰਾਧੀਨ ਵਿਅਕਤੀ ਨੂੰ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ । ਅਜਿਹੇ ਜੀਵਨ ਨਾਲੋਂ ਮੌਤ ਚੰਗੀ ਹੁੰਦੀ ਹੈ । ਇਸੇ ਕਰਕੇ ਸ਼ੇਖ਼ ਫ਼ਰੀਦ ਜੀ ਨੇ ਕਿਹਾ ਹੈ-
ਬਾਰ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹੁ ।
ਜੇ ਤੂੰ ਏਵੇਂ ਰੱਖਸੀ ਜੀਉ ਸਰੀਰਹੁ ਲੇਹੁ ॥

(ਰੂਪ-ਰੇਖਾ-ਮਨੁੱਖ ਸੁਤੰਤਰਤਾ ਦਾ ਚਾਹਵਾਨ-ਭਾਰਤ ਦੀ ਗੁਲਾਮੀ ਵਿਰੁੱਧ ਸੰਘਰਸ਼-ਅਜ਼ਾਦੀ ਦੀ ਪ੍ਰਾਪਤੀ-ਸੁਤੰਤਰਤਾ ਦਿਵਸ ਦੇ ਸਮਾਰੋਹ-ਦੇਸ਼ ਵਿਚ ਫੈਲੀਆਂ ਬੁਰਾਈਆਂ ਦੂਰ ਕਰਨ ਦੀ ਲੋੜ-ਸਾਡਾ ਫ਼ਰਜ਼ ॥)

ਭਾਰਤ ਦੀ ਗੁਲਾਮੀ ਵਿਰੁੱਧ ਸੰਘਰਸ਼ :
ਭਾਰਤ ਲੰਮਾ ਸਮਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਰਿਹਾ ਹੈ । ਇਸ ਨੂੰ ਲਗਪਗ 1000 ਸਾਲ ਵਿਦੇਸ਼ੀਆਂ ਦੀ ਗੁਲਾਮੀ ਦਾ ਦੁੱਖ ਕੱਟਣਾ ਪਿਆ ਹੈ । ਸਮੇਂ-ਸਮੇਂ ਦੇਸ਼ ਭਰ ਵਿਚੋਂ ਵਿਦੇਸ਼ੀ ਹਮਲਾਵਰਾਂ ਦੇ ਜਬਰ-ਜ਼ੁਲਮ ਤੇ ਅਨਿਆਂ ਵਿਰੁੱਧ । ਅਵਾਜ਼ ਉੱਠਦੀ ਰਹੀ ਹੈ ਤੇ ਕੁੱਝ ਰਾਜੇ-ਮਹਾਰਾਜੇ ਤੇ ਲੋਕ-ਆਗੂ ਇਸ ਵਿਰੁੱਧ ਹਥਿਆਰਬੰਦ ਸੰਘਰਸ਼ ਕਰਦੇ ਰਹੇ ਹਨ । ਵਿਦੇਸ਼ੀ ਪਠਾਣਾਂ ਤੇ ਮੁਗ਼ਲਾਂ ਦੀ ਗੁਲਾਮੀ ਵਿਰੁੱਧ ਰਾਣਾ ਪ੍ਰਤਾਪ, ਸ਼ਿਵਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਕੁਰਬਾਨੀਆਂ ਭਰੇ ਸੰਘਰਸ਼ਾਂ ਨੂੰ ਕੌਣ ਭੁੱਲ. ਸਕਦਾ ਹੈ ?

ਵਿਦੇਸ਼ੀ ਪਠਾਣ ਤੇ ਮੁਗ਼ਲ ਤਾਂ ਭਾਰਤ ਵਿਚ ਆ ਕੇ ਭਾਰਤ-ਵਾਸੀ ਹੀ ਬਣ ਕੇ ਰਹਿ ਗਏ, ਜਿਸ ਕਰਕੇ ਭਾਰਤ ਦੇ ਲੋਕਾਂ ਨੇ ਗੁਲਾਮੀ ਦੇ ਦੁੱਖ ਨੂੰ ਬਹੁਤਾ ਅੰਗਰੇਜ਼ੀ ਰਾਜ ਵਿਚ ਹੀ ਮਹਿਸੂਸ ਕੀਤਾ । ਪੰਜਾਬ, ਬੰਗਾਲ ਤੇ ਮਹਾਂਰਾਸ਼ਟਰ ਆਦਿ ਭਾਰਤ ਦੇ ਸਮੁੱਚੇ ਦੇਸ਼ਾਂ ਵਿਚੋਂ ਉੱਠੇ ਦੇਸ਼ਭਗਤਾਂ ਨੇ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਤੇ ਸੁਤੰਤਰਤਾ ਪ੍ਰਾਪਤੀ ਲਈ ਅਕਹਿ ਕਸ਼ਟ ਸਹਿ ਕੇ ਕੁਰਬਾਨੀਆਂ ਦਿੱਤੀਆਂ। ਇਸ ਸੰਬੰਧ ਵਿਚ ਨਾਮਧਾਰੀ ਲਹਿਰ, “ਪਗੜੀ ਸੰਭਾਲ ਜੱਟਾ’ ਲਹਿਰ, ਗ਼ਦਰ ਲਹਿਰ, ਕਾਂਗਰਸ ਪਾਰਟੀ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਅਜ਼ਾਦ । ਹਿੰਦ ਫ਼ੌਜ ਤੇ ਦੇਸ਼ ਭਰ ਦੀਆਂ ਹੋਰ ਬਹੁਤ ਸਾਰੀਆਂ ਦੇਸ਼-ਭਗਤ ਲਹਿਰਾਂ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ । ਕਰਤਾਰ ਸਿੰਘ ਸਰਾਭਾ, ਸ: ਅਜੀਤ ਸਿੰਘ, ਗੰਗਾਧਰ ਤਿਲਕ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਅਜ਼ਾਦੀ ਦੀ ਲਹਿਰ ਦੇ ਪ੍ਰਸਿੱਧ ਆਗੂ ਹੋਏ ਹਨ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਵਿਚ ਧੁੰਮਾ ਦਿੱਤਾ-ਸੁਤੰਤਰਤਾ ਸਾਡਾ ਜਮਾਂਦਰੂ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਸੂਰਮੇ ਬੜੇ ਚਾ ਨਾਲ ਗਾਉਂਦੇ
ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ ।

ਅਜ਼ਾਦੀ ਦੀ ਪ੍ਰਾਪਤੀ :
ਅੰਤ ਦੇਸ਼-ਭਗਤਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਰਾਹੀਂ ਡੁੱਲ੍ਹਿਆ ਖੂਨ ਬਿਰਥਾ ਨਾ ਗਿਆ । 15 ਅਗਸਤ, 1947 ਈ: ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਸਮੁੱਚੇ ਭਾਰਤ-ਵਾਸੀਆਂ ਨੂੰ ਅਜ਼ਾਦ ਵਾਤਾਵਰਨ ਵਿਚ ਵਿਚਰਨ ਦਾ ਮੌਕਾ ਪ੍ਰਾਪਤ ਹੋਇਆ । ਪਰਤੰਤਰਤਾ ਦੀ ਰਾਤ ਬੀਤ ਗਈ ਤੇ ਸੁਤੰਤਰਤਾ ਦੀਆਂ ਸੁਨਹਿਰੀ ਕਿਰਨਾਂ ਖਿਲਾਰਦਾ ਸੂਰਜ ਨਿਕਲ ਆਇਆ ।

ਸੁਤੰਤਰਤਾ ਦਿਵਸ ਦੇ ਸਮਾਰੋਹ :
ਇਸ ਪ੍ਰਕਾਰ 15 ਅਗਸਤ ਦਾ ਦਿਨ ਸਮੁੱਚੇ ਭਾਰਤ-ਵਾਸੀਆਂ ਲਈ ਗੌਰਵ ਭਰਿਆ ਦਿਨ ਹੈ । ਇਸ ਦੇ ਪਿੱਛੇ ਸੰਘਰਸ਼ ਭਰੇ ਤੇ ਖੂਨ-ਰੰਗੇ ਇਤਿਹਾਸ ਦੀ ਇਕ ਲੰਮੀ ਕਹਾਣੀ ਹੈ । ਹਰ ਸਾਲ ਭਾਰਤ-ਵਾਸੀ ਇਸ ਦਿਨ ਨੂੰ ਇਕ ਤਿਉਹਾਰ ਵਾਂਗ ਬੜੇ ਚਾ ਤੇ ਉਮਾਹ ਨਾਲ ਮਨਾਉਂਦੇ ਹਨ । ਇਸ ਦਿਨ ਸਵੇਰੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਉੱਪਰ ਤਿਰੰਗਾ ਝੰਡਾ ਝੁਲਾਉਂਦੇ ਹਨ । ਰਾਸ਼ਟਰੀ ਗੀਤ ਗਾਇਆ ਜਾਂਦਾ ਹੈ । ਉਹ ਅਜ਼ਾਦੀ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟਾ ਕਰਦੇ ਹੋਏ ਕੌਮ ਦੇ ਨਾਂ ਸੰਦੇਸ਼ ਪ੍ਰਸਾਰਿਤ ਕਰਦੇ ਹਨ । ਸਾਰੇ ਦੇਸ਼-ਵਾਸੀ ਟੈਲੀਵਿਜ਼ਨ ਉੱਪਰ ਇਸ ਪ੍ਰੋਗਰਾਮ ਨੂੰ ਦੇਖਦੇ ਹਨ । ਰਾਜਧਾਨੀ ਤੋਂ ਇਲਾਵਾ ਦੇਸ਼ ਭਰ ਵਿਚ ਭਿੰਨ-ਭਿੰਨ ਦੇਸ਼ਾਂ ਦੀਆਂ ਰਾਜਧਾਨੀਆਂ ਤੇ ਨਗਰਾਂ ਵਿਚ ਇਸ ਨੂੰ ਮਨਾਉਣ ਲਈ ਪ੍ਰੋਗਰਾਮ ਬਣਾਏ ਜਾਂਦੇ ਹਨ । ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਦੂਸਰੇ ਮੰਤਰੀ ਤੇ ਜ਼ਿਲ੍ਹਾ ਅਧਿਕਾਰੀ ਭਿੰਨ-ਭਿੰਨ ਮਿੱਥੇ ਥਾਂਵਾਂ ਉੱਪਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ । ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ । ਅਜ਼ਾਦੀ ਦੇ ਯੋਧਿਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ । ਉਨ੍ਹਾਂ ਦੀਆਂ ਸਮਾਧੀਆਂ ਤੇ ਫੋਟੋਆਂ ਉੱਤੇ ਫੁੱਲਾਂ ਦੇ ਹਾਰ ਪਾਏ ਜਾਂਦੇ ਹਨ । ਫਿਰ ਸ਼ਹਿਰ ਵਿਚ ਪੁਲਿਸ ਦੀਆਂ ਟੁਕੜੀਆਂ ਤੇ ਸਕੂਲਾਂ ਦੇ ਬੱਚਿਆਂ ਦੁਆਰਾ ਜਲੂਸ ਕੱਢਿਆ ਜਾਂਦਾ ਹੈ । ਢੋਲ ਤੇ ਨਗਾਰੇ ਵਜਾਏ ਜਾਂਦੇ ਹਨ । ਲੋਕ ਮਠਿਆਈਆਂ ਵੰਡਦੇ ਹਨ ।

ਦੀਪਮਾਲਾ ਤੇ ਆਤਸ਼ਬਾਜ਼ੀ :
ਸ਼ਾਮ ਨੂੰ ਰਾਜਧਾਨੀ ਨਵੀਂ ਦਿੱਲੀ, ਦੇਸ਼ਕ ਰਾਜਧਾਨੀਆਂ ਤੇ ਸ਼ਹਿਰਾਂ ਵਿਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਆਤਸ਼ਬਾਜ਼ੀ ਚਲਾਈ ਜਾਂਦੀ ਹੈ । ਸੜਕਾਂ ਤੇ ਬਜ਼ਾਰ ਰੌਸ਼ਨੀਆਂ ਨਾਲ ਡੁੱਲ੍ਹ-ਡੁੱਲ੍ਹ ਪੈਂਦੇ ਹਨ ।

ਮਹੱਤਵਪੂਰਨ ਦਿਵਸ ਤੇ ਸਾਡਾ ਫ਼ਰਜ਼ :
ਇਸ ਪ੍ਰਕਾਰ 15 ਅਗਸਤ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਹੈ । ਭਾਰਤੀਆਂ ਨੂੰ ਇਹ ਦਿਨ ਬੇਅੰਤ ਕੁਰਬਾਨੀਆਂ ਤੇ ਸੈਂਕੜੇ ਸ਼ਹੀਦੀਆਂ ਪਿੱਛੋਂ ਪ੍ਰਾਪਤ ਹੋਇਆ ਹੈ । ਅੱਜ ਸਾਡਾ ਕਰਤੱਵ ਹੈ ਕਿ ਅਸੀਂ ਭਾਰਤ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ ਤੇ ਧਨ ਕੁਰਬਾਨ ਕਰਨ ਲਈ ਤਿਆਰ ਰਹੀਏ ਤੇ ਇੱਥੇ ਪਸਰ ਰਹੇ ਭ੍ਰਿਸ਼ਟਾਚਾਰ ਤੇ ਕੱਟੜਵਾਦ ਵਿਰੁੱਧ ਇਕ ਜ਼ੋਰਦਾਰ

PSEB 8th Class Punjabi ਰਚਨਾ ਲੇਖ-ਰਚਨਾ

34. ਛੱਬੀ ਜਨਵਰੀ
ਜਾਂ
ਸਾਡਾ ਗਣਤੰਤਰਤਾ ਦਿਵਸ

ਅਜ਼ਾਦੀ ਦੇ ਇਤਿਹਾਸ ਵਿਚ ਮਹੱਤਵ :
26 ਜਨਵਰੀ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਤੇ ਅਜ਼ਾਦੀ ਮਿਲਣ ਤੋਂ ਪਿੱਛੋਂ ਦੇ ਇਤਿਹਾਸ ਵਿਚ ਤੇ ਜਲੁਸਮਹੱਤਵਪੂਰਨ ਸਥਾਨ ਰੱਖਦਾ ਹੈ । ਜਦੋਂ ਭਾਰਤ ਵਿਚ ਅਜ਼ਾਦੀ ਦਾ ਅੰਦੋਲਨ ਚਲ । ਰਿਹਾ ਸੀ, ਤਾਂ 31 ਦਸੰਬਰ, 1929 ਈ: ਨੂੰ ਕਾਂਗਰਸ ਪਾਰਟੀ ਨੇ ਲਾਹੌਰ ਵਿਖੇ ਹੋਏ ਆਪਣੇ ਸਾਲਾਨਾ ਸਮਾਗਮ ਵਿਚ ਇਕ ਮਤੇ ਰਾਹੀਂ ਅੰਗਰੇਜ਼ਾਂ ਤੋਂ ਪੂਰਨ ਅਜ਼ਾਦੀ ਦੀ ਮੰਗ ਕੀਤੀ ਤੇ ਨਾਲ ਹੀ ਹਰ ਸਾਲ 26 ਜਨਵਰੀ ਨੂੰ ਭਾਰਤ ਦੀ ਅਜ਼ਾਦੀ ਦਾ ਦਿਨ ਮਨਾਉਣ ਦਾ ਫ਼ੈਸਲਾ ਕੀਤਾ ।

(ਰੂਪ-ਰੇਖਾ-ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿਚ ਮਹੱਤਵਪੂਰਨ-ਅਜ਼ਾਦੀ ਦੀ ਮੰਗ-ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣਾ-ਥਾਂ-ਥਾਂ ਸਮਾਗਮ-ਰੌਣਕਾਂ ॥)

ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣਾ :
ਉਸ ਦਿਨ ਤੋਂ ਲੈ ਕੇ ਭਾਰਤ ਦੇ ਅਜ਼ਾਦ ਹੋਣ ਤਕ ਇਹ ਦਿਨ ਪੂਰਨ ਅਜ਼ਾਦੀ ਦੀ ਮੰਗ ਨੂੰ ਲੈ ਕੇ ਮਨਾਇਆ ਜਾਂਦਾ ਰਿਹਾ । ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ । ਫਿਰ ਸੁਤੰਤਰ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਸ਼ੁਰੂ ਹੋਇਆ । 26 ਜਨਵਰੀ, 1950 ਈ: ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਜਿਸ ਰਾਹੀਂ ਭਾਰਤ ਨੂੰ ਸੁਤੰਤਰ ਤੇ ਖ਼ੁਦਮੁਖ਼ਤਾਰ ਗਣਤੰਤਰ ਦਾ ਦਰਜਾ ਦਿੰਦਿਆਂ ਇੱਥੇ ਲੋਕ-ਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਭਾਰਤ-ਵਾਸੀਆਂ ਨੂੰ ਬੋਲਣ, ਲਿਖਣ, ਤੁਰਨਫਿਰਨ, ਜਾਇਦਾਦ ਬਣਾਉਣ ਤੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਦਿੱਤੇ ਗਏ । ਇਸ ਸੰਵਿਧਾਨ ਅਨੁਸਾਰ ਅੱਜ ਤਕ ਭਾਰਤ ਵਿਚ ਰਾਜ-ਕਾਜ ਚਲਾਇਆ ਜਾ ਰਿਹਾ ਹੈ ।

ਸਮਾਗਮ ਤੇ ਰੌਣਕਾਂ :
ਇਸ ਪ੍ਰਕਾਰ 26 ਜਨਵਰੀ ਦਾ ਦਿਨ ਭਾਰਤੀ ਲੋਕਾਂ ਲਈ ਬਹੁਤ ਹੀ ਮਹਾਨਤਾ ਭਰਿਆ ਦਿਨ ਹੈ । ਹਰ ਸਾਲ ਸਾਰੇ ਭਾਰਤੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ । ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੀ ਰੇਡੀਓ ਤੇ ਟੈਲੀਵਿਜ਼ਨ ਤੋਂ ਕੌਮ ਦੇ ਨਾਂ ਆਪਣਾ ਸੁਨੇਹਾ ਪ੍ਰਸਾਰਿਤ ਕਰਦੇ ਹਨ । ਇਸ ਦਿਨ ਸਵੇਰੇ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਜੀ ਵਿਜੈ ਚੌਂਕ ਵਿਖੇ ਝੰਡਾ ਲਹਿਰਾਉਣ ਮਗਰੋਂ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਤੋਂ ਸਲਾਮੀ ਲੈਂਦੇ ਹਨ । ਇਸ ਸਮੇਂ ਦੇਸ਼ ਦੀ ਫ਼ੌਜੀ ਸ਼ਕਤੀ ਅਤੇ ਵਿਗਿਆਨਿਕ ਤੇ ਸੱਨਅਤੀ ਖੇਤਰਾਂ ਵਿਚ ਤਰੱਕੀ ਦਾ ਭਾਰੀ ਪ੍ਰਦਰਸ਼ਨ ਕੀਤਾ ਜਾਂਦਾ ਹੈ ।

ਲੋਕ ਦੂਰੋਂ-ਦੂਰੋਂ ਦਿੱਲੀ ਵਿਚ 26 ਜਨਵਰੀ ਦੀਆਂ ਰੌਣਕਾਂ ਦੇਖਣ ਆਉਂਦੇ ਹਨ । ਇਸ ਸਮੇਂ ਫ਼ੌਜ, ਪੁਲਿਸ, ਸਕੂਲਾਂ-ਕਾਲਜਾਂ ਦੇ ਮੁੰਡਿਆਂ-ਕੁੜੀਆਂ ਅਤੇ ਸਕਾਊਟਾਂ ਵਲੋਂ ਸਾਰੇ ਸ਼ਹਿਰ ਵਿਚ ਜਲੂਸ ਕੱਢਿਆ ਜਾਂਦਾ ਹੈ । ਫ਼ੌਜ ਤੇ ਪੁਲਿਸ ਆਪਣੇ ਨਾਲ ਹਥਿਆਰ ਲੈ ਕੇ ਚਲਦੀ ਹੈ । ਜਲੂਸ ਤੇ ਆਲਾ-ਦੁਆਲਾ ਤਿਰੰਗੇ ਝੰਡਿਆਂ ਨਾਲ ਸਜਿਆ ਹੁੰਦਾ ਹੈ । ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ । ਭਾਰਤ ਦੇ ਕੋਨੇ-ਕੋਨੇ ਵਿਚੋਂ ਲੋਕ-ਨਾਚ ਨੱਚਣ ਵਾਲੀਆਂ ਟੋਲੀਆਂ ਆਉਂਦੀਆਂ ਹਨ ਤੇ ਉਹ ਨੈਸ਼ਨਲ ਸਟੇਡੀਅਮ ਦੇ ਵਿਸ਼ਾਲ ਮੰਚ ਉੱਤੇ ਆਪਣੇ ਨਾਚ ਪੇਸ਼ ਕਰਦੀਆਂ ਹਨ । ਲੱਖਾਂ ਦਰਸ਼ਕ ਇਹਨਾਂ ਨਾਚਾਂ ਦਾ ਆਨੰਦ ਮਾਣਦੇ ਹਨ । ਸਾਰਾ ਦਿਨ ਰਾਜਧਾਨੀ ਵਿਚ ਚਹਿਲ-ਪਹਿਲ ਰਹਿੰਦੀ ਹੈ । ਇਹਨਾਂ ਰੌਣਕਾਂ ਵਿਚ ਵਿਦੇਸ਼ੀ ਪਾਹੁਣੇ ਵੀ ਭਾਗ ਲੈਂਦੇ ਹਨ । ਰਾਤ ਨੂੰ ਆਤਸ਼ਬਾਜ਼ੀ ਤੇ ਪਟਾਕਿਆਂ ਨਾਲ ਇਸ ਦਿਨ ਦੀਆਂ ਖ਼ੁਸ਼ੀਆਂ ਵਿਚ ਵਾਧਾ ਕੀਤਾ ਜਾਂਦਾ ਹੈ ।

ਥਾਂ-ਥਾਂ ਸਮਾਗਮ ਅਤੇ ਜਲੂਸ :
ਇਸ ਤੋਂ ਬਿਨਾਂ ਦੇਸ਼ ਦੇ ਹੋਰ ਵੱਡੇ-ਵੱਡੇ ਸ਼ਹਿਰਾਂ ਤੇ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਮੁੱਖ ਮੰਤਰੀ, ਮੰਤਰੀ ਤੇ ਸਰਕਾਰੀ ਅਫ਼ਸਰ ਝੰਡਾ ਝੁਲਾਉਣ ਦੀ ਰਸਮ ਅਦਾ ਕਰਦੇ ਹਨ । ਇਸ ਸਮੇਂ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ । ਇਹਨਾਂ ਸਮਾਗਮਾਂ ਵਿਚ ਲੋਕ ਬੜੇ ਉਤਸ਼ਾਹ ਨਾਲ ਪੁੱਜਦੇ ਹਨ । ਇਸ ਸਮੇਂ ਵਜ਼ੀਰਾਂ, ਸਰਕਾਰੀ ਅਫ਼ਸਰਾਂ ਤੇ ਹੋਰਨਾਂ ਲੀਡਰਾਂ ਦੇ ਭਾਸ਼ਨ ਵੀ ਹੁੰਦੇ ਹਨ, ਜੋ ਜਨਤਾ ਨੂੰ ਇਸ ਦਿਨ ਦੀ ਮਹਾਨਤਾ ਤੋਂ ਜਾਣੂ ਕਰਾ ਕੇ ਉਹਨਾਂ ਵਿਚ ਦੇਸ਼-ਭਗਤੀ ਤੇ ਲੋਕ-ਰਾਜ ਪਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ । ਇਸ ਦਿਨ ਸ਼ਹਿਰਾਂ ਵਿਚ ਵੱਡੇ-ਵੱਡੇ ਜਲੂਸ ਵੀ ਕੱਢੇ ਜਾਂਦੇ ਹਨ ।

ਇਸ ਪ੍ਰਕਾਰ 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਭਾਰੀ ਮਹੱਤਤਾ ਰੱਖਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

35. ਮਹਿੰਗਾਈ

ਜਾਣ-ਪਛਾਣ-ਬੀਤੀ ਅੱਧੀ ਸਦੀ ਤੋਂ ਮਹਿੰਗਾਈ ਦੀ ਸਮੱਸਿਆ ਤੋਂ ਸੰਸਾਰ ਭਰ ਦੇ ਲੋਕ ਪਰੇਸ਼ਾਨ ਹਨ । ਭਾਰਤ ਵਿਚ ਪਿਛਲੇ ਦਹਾਕਿਆਂ ਵਿਚ ਚੀਜ਼ਾਂ ਦੀਆਂ ਕੀਮਤਾਂ ਦੇ , ਵਾਧੇ ਦੀ ਰਫ਼ਤਾਰ ਬੜੀ ਤੇਜ਼ ਰਹੀ ਹੈ, ਪਰੰਤੁ ਬੀਤੇ ਤਿੰਨ ਕੁ ਸਾਲਾਂ ਤੋਂ ਆਮ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਸਾਰੇ ਹੱਦਾਂ ਬੰਨੇ ਤੋੜ ਕੇ ਇਕ ਖੌਫਨਾਕ ਰੂਪ ਧਾਰਨ ਕਰ ਚੁੱਕੀ ਹੈ ! ਅੱਜਕਲ੍ਹ ਤਾਂ ਚੀਜ਼ਾਂ ਦੇ ਭਾ ਸਵੇਰੇ ਕੁੱਝ, ਦੁਪਹਿਰੇ ਕੁੱਝ ਤੇ ਸ਼ਾਮੀ ਕੁੱਝ ਹੁੰਦੇ ਹਨ । 2008 ਤੋਂ ਪਿੱਛੋਂ ਖਾਧ-ਪਦਾਰਥਾਂ, ਲੋਹਾ, ਸੀਮਿੰਟ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਅਜਿਹਾ ਭਿਆਨਕ ਵਾਧਾ ਹੋਣਾ ਸ਼ੁਰੂ ਹੋਇਆ ਹੈ ਕਿ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਵੀ ਇਹ ਕਹਿੰਦਿਆਂ ਹੱਥ ਖੜ੍ਹੇ ਕਰ ਦਿੱਤੇ ਹਨ ਕਿ ਉਨ੍ਹਾਂ ਕੋਲ ਮਹਿੰਗਾਈ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਜਾਂ ਅਲਾਦੀਨ ਦਾ ਚਿਰਾਗ਼ ਨਹੀਂ । 2009 ਵਿਚ ਮਹਿੰਗਾਈ ਦੀ ਦਰ ਕੁੱਝ ਘਟੀ, ਪਰੰਤੂ 2010-11 ਵਿਚ ਮਹਿੰਗਾਈ ਦੀ ਦਰ ਵਿਚ ਦਿਲਕੰਬਾਉ ਵਾਧਾ ਹੋਇਆ ਤੇ ਨਿਗੂਣੀ ਮਸਰਾਂ ਦੀ ਦਾਲ ਵੀ 90 ਰੁਪਏ ਕਿਲੋ ਵਿਕਣੀ ਸ਼ੁਰੂ ਹੋ

(ਜਾਣ-ਪਛਾਣ-ਆਮ ਲੋਕਾਂ ਲਈ ਲੱਕ-ਤੋੜਵੀਂ ਸਥਿਤੀ-ਕਾਰਨ-ਉਪਾਅ-ਸਾਰ-ਅੰਸ਼ ॥)

ਗਈ । ਇਸ ਤੋਂ ਇਲਾਵਾਂ ਹੋਰਨਾਂ ਦਾਲਾਂ, ਚਾਵਲਾਂ, ਆਟਾ, ਖੰਡ, ਦੁੱਧ, ਘਿਓ ਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਆਮ ਵਿਅਕਤੀ ਨੂੰ ਕਾਬਾਂ ਛੇੜ ਦੇਣ ਵਾਲਾ ਵਾਧਾ ਹੋਇਆ ਅਤੇ ਆਰਥਿਕ ਮਾਹਰਾਂ ਨੂੰ ਅਗਲੇ ਨੇੜਲੇ ਸਮੇਂ ਇਸ ਉੱਪਰ ਕਾਬੂ ਪੈਣ ਦੇ ਕੋਈ ਆਸਾਰ ਨਹੀਂ ਦਿਸ ਰਹੇ । ਬੇਸ਼ੱਕ ਸਰਕਾਰ ਇਸ ਨੂੰ ਦੂਰ ਕਰਨ ਸੰਬੰਧੀ ਲੋਕਾਂ ਨੂੰ ਚਲਾਉਣ ਲਈ ਹਰ ਰੋਜ਼ ਕੋਈ ਨਾ ਕੋਈ ਬਿਆਨ ਦਿੰਦੀ ਰਹਿੰਦੀ ਹੈ ਪਰ ਮਹਿੰਗਾਈ ਦਾ ਦੈਤ ਬੇਕਾਬੂ ਹੈ । ਪੈਟਰੋਲ ਤੇ ਗੈਸ ਦੀਆਂ ਕੀਮਤਾਂ ਨੂੰ ਸਰਕਾਰ ਆਪ ਤੀਜੇ ਦਿਨ ਵਧਾਉਂਦੀ ਰਹਿੰਦੀ ਹੈ । ਇਸ ਤਰ੍ਹਾਂ ਬੀਤੇ ਦਹਾਕੇ ਵਿਚ ਆਮ ਵਰਤੋਂ ਦੀਆਂ ਚੀਜ਼ਾਂ ਦੇ ਭਾਅ 300% ਤੋਂ ਵਧ ਚੁੱਕੇ ਹਨ ਤੇ ਮੁਦਰਾ ਪਸਾਰ ਵਿਚ 19 ਵਾਧਾ ਹੋ ਚੁੱਕਾ ਹੈ । ਇਸ ਤਰ੍ਹਾਂ 2019 ਤੱਕ ਇਹੋ ਵਰਤਾਰਾ ਚਲ ਰਿਹਾ ਹੈ । ਮਹਿੰਗਾਈ ਕਿਸੇ ਸਰਕਾਰ ਤੋਂ ਵੀ ਕਾਬੂ ਨਹੀਂ ਆ ਰਹੀ । ਸਰਕਾਰ ਵਲੋਂ ਅਪਣਾਈਆਂ ਨੀਤੀਆਂ ਵੀ ਮਹਿੰਗਾਈ ਘਟਾਉਣ ਸੰਬੰਧੀ ਬਹੁਤ ਸਾਰਥਕ ਨਤੀਜੇ ਨਹੀਂ ਕੱਢ ਸਕੀਆਂ ।’

ਆਮ ਲੋਕਾਂ ਲਈ ਲੱਕ :
ਤੋੜਵੀਂ ਸਥਿਤੀ-ਖਾਧ ਪਦਾਰਥਾਂ ਤੇ ਆਮ ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਬੁਰਾ ਅਸਰ ਘੱਟ ਜਾਂ ਬੱਧੀ ਆਮਦਨੀ ਵਾਲੇ ਆਮ ਵਿਅਕਤੀ ਦੇ ਉੱਪਰ ਪਿਆ ਹੈ । ਜਿੱਥੇ ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਬੀਤੇ ਇਕ ਸਾਲ ਵਿਚ 19% ਵਾਧਾ ਹੋਇਆ ਹੈ, ਉੱਥੇ ਆਮ ਆਦਮੀ ਦੀ ਆਮਦਨ ਵਿਚ ਕੇਵਲ 6% ਵਾਧਾ ਹੋਇਆ ਹੈ । ਅਧਿਐਨ ਇਹ ਵੀ ਦੱਸਦਾ ਹੈ ਕਿ ਆਉਂਦੇ ਮਹੀਨਿਆਂ ਵਿਚ ਕੀਮਤਾਂ ਵਿਚ । ਹੋਰ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਦਿਨ ਵਾਧਾ ਕਰਦੀ ਜਾ ਰਹੀ ਹੈ ।

ਕਾਰਨ :
ਮਹਿੰਗਾਈ ਦੇ ਵਾਧੇ ਦਾ ਮੁੱਖ ਕਾਰਨ ਅੱਜ ਦੀ ਆਮ ਵਰਤੋਂ ਤੇ ਖਾਧ-ਪਦਾਰਥਾਂ ਦੀ ਮੰਡੀ ਦਾ ਜੋੜ-ਤੋੜ ਦੀ ਸੌਦੇਬਾਜ਼ੀ ਕਰਨ ਵਾਲੇ ਚਾਲਬਾਜ਼ਾਂ, ਸੱਟੇਬਾਜ਼ਾਂ, ਜੂਏਬਾਜ਼ਾਂ, ਮੁਨਾਫ਼ਾਖ਼ੋਰਾਂ ਤੇ ਜ਼ਖ਼ੀਰੇਬਾਜ਼ਾਂ ਦੇ ਹੱਥਾਂ ਵਿਚ ਹੋਣਾ ਹੈ । ਉਨ੍ਹਾਂ ਵਿਚ ਮਾਰਕਿਟ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਦੀ ਪੂਰੀ ਸਮਰੱਥਾ ਹੈ ਤੇ ਉਨ੍ਹਾਂ ਨੂੰ ਸਰਕਾਰ ਦੀ ਪੂਰੀ ਮੱਦਦ ਤੇ ਹਮਾਇਤ ਹਾਸਲ ਹੈ, ਕਿਉਂਕਿ ਉਹ ਰਾਜ ਕਰ ਰਹੀ ਪਾਰਟੀ ਨੂੰ ਚੋਣਾਂ ਲੜਨ ਲਈ ਵੱਡੇ-ਵੱਡੇ ਗੱਫ਼ੇ ਦਿੰਦੇ ਹਨ । ਉਹ ਮੰਡੀ ਵਿੱਚੋਂ ਕਿਸਾਨਾਂ ਦਾ ਮਾਲ ਖ਼ਰੀਦਣ ਸਮੇਂ ਭਾਅ ਥੱਲੇ ਡੇਗ ਦਿੰਦੇ ਹਨ ਤੇ ਮਗਰੋਂ ਜ਼ਖ਼ੀਰੇਬਾਜ਼ੀ ਕਰ ਕੇ ਅਤੇ ਨਕਲੀ ਸੰਕਟ ਪੈਦਾ ਕਰ ਕੇ ਮਾਲ ਨੂੰ ਕਾਲੇ ਬਜ਼ਾਰ ਵਿਚ ਵੇਚ ਕੇ ਖੂਬ ਧਨ ਕਮਾਉਂਦੇ ਹਨ । ਸਰਕਾਰ ਕਿਸਾਨਾਂ ਨੂੰ ਆਪਣੀ ਜਿਣਸ ਜਿੱਥੇ ਚਾਹੁੰਣ ਉੱਥੇ ਵੇਚਣ ਦੀ ਖੁੱਲ੍ਹ ਨਾ ਦੇ ਕੇ ਅਤੇ ਉਨ੍ਹਾਂ ਦੀ ਜਿਣਸ ਦੇ ਭਾਅ ਨਿਸਚਿਤ ਕਰਕੇ ਖੁੱਲ੍ਹੇ ਤੌਰ ਤੇ ਕਾਲਾ ਧੰਦਾ ਕਰਨ ਵਾਲੇ ਲਾਲਚੀ ਮੁਨਾਫ਼ਾਖੋਰਾਂ ਦੀ ਮੱਦਦ ਕਰਦੀ ਹੈ ।

ਇਸ ਤੋਂ ਇਲਾਵਾ ਨਿੱਜੀਕਰਨ, ਤਨਖ਼ਾਹਾਂ ਵਿਚ ਬੇਤਹਾਸ਼ਾ ਵਾਧਾ, ਵਜ਼ੀਰਾਂ ਤੇ ਨੌਕਰਸ਼ਾਹਾਂ ਦੇ ਅੰਨ੍ਹੇ ਖ਼ਰਚ, ਲੋਕਾਂ ਵਿਚ ਖ਼ਰਚੀਲੀ ਅਮਰੀਕਨ ਜੀਵਨ-ਸ਼ੈਲੀ ਨੂੰ ਅਪਣਾਉਣ ਦੀ ਰੁਚੀ ਦਾ ਵਿਕਸਿਤ ਹੋਣਾ, ਵਿਸ਼ਵ-ਵਿਆਪੀ ਕਾਰੋਬਾਰੀ ਘਰਾਣਿਆਂ ਨੂੰ ਪਰਚੂਨ ਬਜ਼ਾਰ ਵਿਚ ਪ੍ਰਵੇਸ਼ ਦੀ ਖੁੱਲ ਦੇਣੀ, ਕੰਪਿਊਟਰੀਕਰਨ, ਭ੍ਰਿਸ਼ਟਾਚਾਰ, ਐਨ, ਆਈ.ਆਰ. ਲੋਕਾਂ ਦਾ ਪ੍ਰਾਪਰਟੀ ਮਾਰਕਿਟ ਵਿਚ ਪ੍ਰਵੇਸ਼, ਸਰਕਾਰ ਦੁਆਰਾ ਹਰ ਸਾਲ ਘਾਟੇ ਦੇ ਬਜਟ ਪੇਸ਼ ਕਰਨਾ, ਦੇਸ਼ ਵਿਚ ਉਤਪਾਦਨ ਦੀ ਦਰ ਦਾ ਸਥਿਰ ਨਾ ਰਹਿਣਾ, ਸਰਕਾਰ ਦੁਆਰਾ ਘਾਟੇ ਦੀ ਵਿੱਤ ਵਿਵਸਥਾ ਨੂੰ ਪੂਰਾ ਕਰਨ ਲਈ ਅਪ੍ਰਤੱਖ ਟੈਕਸਾਂ ਦੀ ਵਿਵਸਥਾ ਕਰਨਾ, ਉਤਪਾਦਨ ਦੀ ਲਾਗਤ ਵਿਚ ਵਾਧਾ ਹੋਣਾ, ਅਬਾਦੀ ਦਾ ਤੇਜ਼ੀ ਨਾਲ ਵਧਣਾ, ਵਿਸ਼ਵ-ਵਿਆਪੀ ਮੁਦਰਾ ਪਸਾਰ, ਮੁਦਰਾ ਪੂਰਤੀ ਵਿਚ ਵਾਧਾ, ਨਿੱਜੀਕਰਨ, ਸਰਵਿਸ ਟੈਕਸਾਂ ਦਾ ਬੋਝ, ਖ਼ਰਾਬ ਮੌਸਮ, ਜਮਾਖੋਰੀ, ਭ੍ਰਿਸ਼ਟਾਚਾਰ ਦੇ ਕਾਲੇ ਧਨ ਦਾ ਬੋਲ-ਬਾਲਾ, ਸਫੀਤੀਕਾਰੀ ਸੰਭਾਵਨਾਵਾਂ ਦਾ ਵਧਣਾ ਤੇ ਬਹੁਕੌਮੀ ਕੰਪਨੀਆਂ ਦਾ ਪ੍ਰਵੇਸ਼ ਤੇ ਪਸਾਰ, ਆਦਿ ਮਹਿੰਗਾਈ ਦੇ ਵੱਡੇ ਕਾਰਨ ਹਨ ।

ਉਪਾਅ :
ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸ ਨੇ ਮਹਿੰਗਾਈ ਉੱਪਰ ਕਾਬੂ ਪਾਉਣਾ ਹੈ, ਤਾਂ ਉਹ ਪਬਲਿਕ ਸੈਕਟਰ ਵਿਚ ਵਿਕਣ ਵਾਲੀਆਂ ਚੀਜ਼ਾਂ ਦੇ ਭਾ ਨਾ ਵਧਾਵੇ ਕਿਉਂਕਿ ਇਸ ਨਾਲ ਹੀ ਪ੍ਰਾਈਵੇਟ ਸੈਕਟਰ ਨੂੰ ਕੀਮਤਾਂ ਵਧਾਉਣੋਂ ਰੋਕਿਆ ਜਾ ਸਕਦਾ ਹੈ ਪਰ ਸਰਕਾਰ ਤਾਂ ਸਰਵਿਸ ਟੈਕਸਾਂ ਤੇ ਟੋਲ ਟੈਕਸ ਵਰਗੇ ਅਨੇਕਾਂ ਨਵੇਂ-ਨਵੇਂ ਟੈਕਸ ਲਾ ਕੇ ਤੇ ਨਿੱਤ ਉਨ੍ਹਾਂ ਵਿਚ ਵਾਧੇ ਕਰ ਕੇ ਆਪ ਹਰ ਇਕ ਚੀਜ਼ ਮਹਿੰਗੀ ਕਰਦੀ ਜਾ ਰਹੀ ਹੈ । ਨਕਲੀ ਸੰਕਟ ਪੈਦਾ ਕਰਨ ਵਾਲਿਆਂ, ਜਮਾਂਖੋਰਾਂ ਤੇ ਧਨ-ਕੁਬੇਰਾਂ ਵਿਰੁੱਧ ਕਾਰਵਾਈ ਬਹੁਤ ਜ਼ਰੂਰੀ ਹੈ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿਚ ਇਹੋ ਲੋਕ ਹੀ ਆਪਣੀਆਂ ਲੋਭੀ ਰੁਚੀਆਂ ਕਾਰਨ ਸਭ ਤੋਂ ਵੱਧ ਸਰਗਰਮ ਹੁੰਦੇ ਹਨ ।

ਇਹੋ ਲੋਕ ਹੀ ਬਾਰਾਂ-ਤੇਰਾਂ ਸੌ ਰੁਪਏ ਕੁਇੰਟਲ ਖ਼ਰੀਦੀ ਕਣਕ ਆਦਿ ਖਾਧ ਪਦਾਰਥਾਂ ਨੂੰ ਜਮਾਂ ਕਰਕੇ ਆਟਾ ਪੀਹਣ ਤੇ ਮਗਰੋਂ ਅਠਾਰਾਂ ਉੱਨੀ ਸੌ ਰੁਪਏ ਕੁਇੰਟਲ ਵੇਚਦੇ ਹਨ । ਇਹੋ ਹੀ ਖੰਡ ਤੇ ਦਾਲਾਂ ਦੀ ਮਹਿੰਗਾਈ ਦਾ ਕਾਰਨ ਬਣਦੇ ਹਨ । ਇਨ੍ਹਾਂ ਵਿਰੁੱਧ ਕਾਰਵਾਈ ਦੇ ਨਾਲ ਹੀ ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ, ਪਰਿਵਾਰ ਨਿਯੋਜਨ ‘ਤੇ ਜ਼ੋਰ ਦੇਣਾ ਚਾਹੀਦਾ ਹੈ, ਉਤਪਾਦਨ ਵਿਚ ਵਾਧਾ ਕਰਨਾ ਚਾਹੀਦਾ ਹੈ । ਗੈਰਜ਼ਰੂਰੀ ਸਰਕਾਰੀ ਖ਼ਰਚ ਘੱਟ ਕਰਨੇ ਚਾਹੀਦੇ ਹਨ । ਇਸ ਤੋਂ ਇਲਾਵਾ ਜ਼ਰੂਰੀ ਜਮਾਂ ਯੋਜਨਾ ਉੱਪਰ ਬਲ ਦੇ ਕੇ ਤੇ ਉੱਚਿਤ ਕੀਮਤਾਂ ਦੀਆਂ ਦੁਕਾਨਾਂ ਖੋਲ੍ਹ ਕੇ ਹਰ ਚੀਜ਼ ਦਾ ਅਧਿਕਤਮ ਮੁੱਲ ਨਿਸਚਿਤ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਸਰਕਾਰ ਨੂੰ ਮੁਦਰਾ ਪਸਾਰ ਨੂੰ ਕਾਬੂ ਕਰਨ ਲਈ ਵਿਦੇਸ਼ੀ ਸਿੱਕੇ ਦਾ ਬੇਤਹਾਸ਼ਾ ਭੰਡਾਰ ਕਰਨ ਤੇ ਉਸ ਨੂੰ ਅਮਰੀਕਾ ਬਾਂਡ ਖ਼ਰੀਦਣ ਵਿਚ ਖ਼ਰਚ ਕਰਨ ਦੀ ਬਜਾਏ ਵਿਦੇਸ਼ੀ ਸਿੱਕੇ ਦੇ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰਨਾ ਚਾਹੀਦਾ ਹੈ ।

ਸਾਰ-ਅੰਸ਼ :
ਸਮੁੱਚੇ ਤੌਰ ‘ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਬਿਨਾਂ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਤੇ ਨਾ ਹੀ ਲੋਕ-ਰਾਜ ਵਿਚ ਵਿਸ਼ਵਾਸ ਪੱਕਾ ਹੋ ਸਕਦਾ ਹੈ । ਭਾਰਤ ਵਿਚ ਲੋਕ-ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਨੂੰ ਜਿੱਥੇ ਮਹਿੰਗਾਈ ਦੇ ਜ਼ਿੰਮੇਵਾਰ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ, ਉੱਥੇ ਆਪਣੀਆਂ ਵਿੱਤੀ ਤੇ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ।

PSEB 8th Class Punjabi ਰਚਨਾ ਲੇਖ-ਰਚਨਾ

37. ਬੇਰੁਜ਼ਗਾਰੀ

ਜਾਣ-ਪਛਾਣ-ਬੇਰੁਜ਼ਗਾਰੀ ਦੁਨੀਆ ਭਰ ਦੇ ਦੇਸ਼ਾਂ ਵਿਚ ਦਿਨ ਪ੍ਰਤੀ ਦਿਨ ਵਧ ਰਹੀ ਹੈ, ਪਰ ਭਾਰਤ ਵਿਚ ਇਸ ਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਵਧੇਰੇ ਤੇਜ਼ ਹੈ । ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਇਹੋ ਜਿਹਾ,ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ । ਅਰਥ-ਵਿਗਿਆਨੀਆਂ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਾ ਸਰੂਪ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਭਿੰਨ ਹੈ ।

(ਰੂਪ-ਰੇਖਾ-ਜਾਣ-ਪਛਾਣ-ਭਾਰਤ ਵਿਚ ਬੇਰੁਜ਼ਗਾਰਾਂ ਦੀ ਗਿਣਤੀ-ਨੌਕਰੀ ਭਾਲਣ ਵਾਲੇ ਲੋਕਾਂ ਦੀਆਂ ਕਿਸਮਾਂ-ਬੇਰੁਜ਼ਗਾਰੀ ਦੇ ਕਾਰਨ-ਬੇਰੁਜ਼ਗਾਰੀ ਕਿਵੇਂ ਦੂਰ ਹੋਵੇ-ਸਾਰ-ਅੰਸ਼)

ਵਿਕਸਿਤ ਉਦਯੋਗਿਕ ਦੇਸ਼ਾਂ ਵਿਚ ਚੱਕਰੀ ਬੇਰੁਜ਼ਗਾਰੀ ਹੈ, ਜਦ ਕਿ ਭਾਰਤ ਵਿਚ ਇਸ ਦਾ ਸਰੂਪ ਚਿਰਕਾਲੀਨ ਹੈ । ਭਾਰਤ ਵਿਚ ਇਸ ਦੇ ਕਈ ਰੂਪ ਹਨ ; ਜਿਵੇਂ ਮੌਸਮੀ ਬੇਰੁਜ਼ਗਾਰੀ, ਛਿਪੀ ਹੋਈ ਬੇਰੁਜ਼ਗਾਰੀ ਤੇ ਅਲਪ ਬੇਰੁਜ਼ਗਾਰੀ । ਬੇਰੁਜ਼ਗਾਰੀ ਦੇ ਇਹ ਤਿੰਨੇ ਰੁਪ ਭਾਰਤ ਦੇ ਪਿੰਡਾਂ ਦੀ ਕਿਸਾਨੀ ਵਿਚ ਮਿਲਦੇ ਹਨ । ਇਸ ਤੋਂ ਇਲਾਵਾ ਸ਼ਹਿਰੀ ਬੇਰੁਜ਼ਗਾਰੀ ਵਿਚ ਉਦਯੋਗਿਕ ਬੇਰੁਜ਼ਗਾਰੀ ਤੇ ਪੜ੍ਹੇ-ਲਿਖੇ ਲੋਕਾਂ ਦੀ ਬੇਰੁਜ਼ਗਾਰੀ ਸ਼ਾਮਿਲ ਹੁੰਦੀ ਹੈ ।

ਬੇਰੁਜ਼ਗਾਰਾਂ ਦੀ ਗਿਣਤੀ :
ਪਹਿਲੀ ਪੰਜ ਸਾਲਾ ਯੋਜਨਾ ਅਰਥਾਤ 1956 ਈ: ਦੇ ਅੰਤ ਵਿਚ 53 ਲੱਖ ਆਦਮੀ ਬੇਕਾਰ ਸਨ ਪਰ 1998 ਦੇ ਰੁਜ਼ਗਾਰ ਦਫ਼ਤਰਾਂ ਦੇ ਰਿਕਾਰਡ ਵਿਚ 4 ਕਰੋੜ ਬੇਰੁਜ਼ਗਾਰਾਂ ਦੇ ਨਾਂ ਰਜਿਸਟਰ ਸਨ । ਸਤੰਬਰ 2002 ਵਿਚ ਇਹ ਗਿਣਤੀ 3 ਕਰੋੜ 45 ਲੱਖ ਰਹਿ ਗਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਘਟ ਗਈ ਹੈ । ਬਹੁਤੇ ਬੇਰੁਜ਼ਗਾਰ ਦੇ ਸਰਕਾਰੀ ਦਫ਼ਤਰਾਂ ਤੋਂ ਨਿਰਾਸ਼ ਹੋ ਚੁੱਕੇ ਹਨ ਤੇ ਬਹੁਤੇ ਅਜਿਹੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਦਫ਼ਤਰਾਂ ਦਾ ਰਾਹ ਵੀ ਪਤਾ ਨਹੀਂ । ਪਿੱਛੇ ਜਿਹੇ ਕਾਰਗਿਲ ਦੀ ਲੜਾਈ ਸਮੇਂ ਵੱਖ-ਵੱਖ ਸੂਬਿਆਂ ਵਿਚ ਫ਼ੌਜੀ ਭਰਤੀ ਲਈ ਲੱਗੀਆਂ ਨੌਜਵਾਨਾਂ ਦੀਆਂ ਭੀੜਾਂ ਤੋਂ ਬੇਰੁਜ਼ਗਾਰੀ ਦੇ ਵਿਕਰਾਲ ਰੂਪ ਦੇ ਦਰਸ਼ਨ ਕੀਤੇ ਜਾ ਸਕਦੇ ਸਨ । ਪੜੇ-ਲਿਖੇ ਤੇ ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ । ਭਾਰਤ ਵਿਚੋਂ ਰੁਜ਼ਗਾਰ ਦੀ ਭਾਲ ਵਿਚ ਧੜਾ-ਧੜ ਵਿਦੇਸ਼ਾਂ ਵਲ ਭੱਜ ਰਹੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰਾਂ ਵਿਚ ਹੀ ਸ਼ਾਮਿਲ ਕਰਨਾ ਚਾਹੀਦਾ ਹੈ ।

ਕੁੱਝ ਸਮਾਂ ਪਹਿਲਾਂ ਯੂ. ਪੀ. ਵਿਚ 386 ਅੱਠਵੀਂ ਪਾਸ ਚਪੜਾਸੀ ਭਰਤੀ ਕਰਨ ਲਈ ਪੁੱਜੀਆਂ 23 ਲੱਖ ਅਰਜ਼ੀਆਂ ਤੋਂ ਅਤੇ ਬਠਿੰਡੇ ਵਿਚ 18 ਚਪੜਾਸੀ ਭਰਤੀ ਕਰਨ ਲਈ ਪੁੱਜੀਆਂ 10 ਹਜ਼ਾਰ ਤੋਂ ਵੱਧ ਅਰਜ਼ੀਆਂ ਤੋਂ ਦੇਸ਼ ਵਿਚ ਬੇਰੁਜ਼ਗਾਰੀ ਦੇ ਵਿਕਰਾਲ ਰੂਪ ਦਾ ਅੰਦਾਜ਼ਾ ਲਾਇਆ ਜਾ ਸਕਦਾ । ਹੈ । ਇਨ੍ਹਾਂ ਵਿੱਚੋਂ 255 ਪੀ. ਐੱਚ. ਡੀ., 2 ਲੱਖ ਤੋਂ ਉੱਪਰ ਗੇਜੂਏਟ ਤੇ ਪੋਸਟ-ਗੇਜੂਏਟ ਸਨ । ਇਸੇ ਤਰ੍ਹਾਂ ਪਿੱਛੇ ਜਿਹੇ ਪੰਜਾਬ ਵਿਚ ਸੱਤ ਹਜ਼ਾਰ ਸਿਪਾਹੀ ਭਰਤੀ ਕਰਨ ਲਈ 8 ਲੱਖ ਅਰਜ਼ੀਆਂ ਪੁੱਜੀਆਂ । ਕੁੱਝ ਦਿਨ ਹੋਏ ਕੇਂਦਰ ਸਰਕਾਰ ਵਲੋਂ 207 ਦਰਜ਼ੀ, ਮੋਚੀ, ਧੋਬੀ ਆਦਿ ਭਰਤੀ ਕਰਨ ਲਈ ਕੱਢੀਆਂ ਅਸਾਮੀਆਂ ਲਈ 7 ਲੱਖ 70 ਹਜ਼ਾਰ ਅਰਜ਼ੀਆਂ ਆਈਆਂ ਤੇ ਅਰਜ਼ੀਆਂ ਭੇਜਣ ਵਾਲਿਆਂ ਵਿਚ ਬਹੁਤ ਸਾਰੇ ਇੰਜੀਨੀਅਰ, ਐਮ. ਬੀ. ਏ. ਤੇ ਆਈ. ਟੀ. ਸੈਕਟਰ ਦੇ ਗੇਜੂਏਟ ਤੇ ਪੋਸਟ ਗ੍ਰੇਜੁਏਟ ਸ਼ਾਮਿਲ ਹਨ ।

ਕਾਰਨ :
ਭਾਰਤ ਵਿਚ ਬੇਰੁਜ਼ਗਾਰੀ ਵਿਚ ਵਾਧੇ ਦਾ ਮੁੱਖ ਕਾਰਨ ਅਬਾਦੀ ਵਿਚ ਵਿਸਫੋਟਕ ਵਾਧਾ ਹੈ । 1951 ਵਿਚ ਭਾਰਤ ਦੀ ਅਬਾਦੀ ਕੇਵਲ 36 ਕਰੋੜ ਸੀ, ਪਰੰਤੂ ਇਹ 2.5% ਸਾਲਾਨਾ ਦਰ ਨਾਲ ਵਧਦੀ ਅੱਜ 130 ਕਰੋੜ ਨੂੰ ਢੁੱਕ ਚੁੱਕੀ ਹੈ । ਅਬਾਦੀ ਦੇ ਇਸ ਤੇਜ਼ ਵਾਧੇ ਨੇ ਯੋਜਨਾਵਾਂ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਮਿੱਥੇ ਟੀਚੇ ਪੂਰੇ ਨਹੀਂ ਹੋਣ ਦਿੱਤੇ । . ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਆਰਥਿਕ ਵਿਕਾਸ ਦੀ ਮੱਧਮ ਰਫ਼ਤਾਰ, ਪਲਾਨਾਂ ਦੀ ਅਸਫਲਤਾ, ਖੇਤੀਬਾੜੀ ਦੇ ਵਿਕਾਸ ਵਲ ਲੋੜੀਂਦਾ ਧਿਆਨ ਨਾ ਦਿੱਤਾ ਜਾਣਾ, ਲਘੂ ਤੇ ਕੁਟੀਰ ਉਦਯੋਗਾਂ ਪ੍ਰਤੀ ਅਣਗਹਿਲੀ, ਉਦਯੋਗਿਕ ਵਿਕਾਸ ਦੀ ਨੀਵੀਂ ਦਬ, ਪੁੰਜੀ ਤੇ ਨਿਵੇਸ਼ ਦੀ ਘਾਟ, ਕੁਦਰਤੀ ਸਾਧਨਾਂ ਦੀ ਅਧੂਰੀ ਵਰਤੋਂ, ਦੋਸ਼ਪੂਰਨ ਸਿੱਖਿਆ ਪ੍ਰਣਾਲੀ, ਸੈ-ਰੁਜ਼ਗਾਰ ਲਈ ਸਾਧਨਾਂ ਦੀ ਕਮੀ, ਜਾਤੀ ਪ੍ਰਥਾ, ਸਾਂਝੇ ਪਰਿਵਾਰ, ਗ਼ਰੀਬੀ, ਮੱਧ ਸ਼੍ਰੇਣੀ ਵਿਚ ਵਾਧਾ, ਕਾਮਿਆਂ ਤੇ ਕਿੱਤਾਕਾਰਾਂ ਵਿਚ ਗਤੀਸ਼ੀਲਤਾ ਦੀ ਘਾਟ, ਬਾਲਣ ਤੇ ਸ਼ਕਤੀ ਦੀ ਘਾਟ, ਛਾਂਟੀ ਤੇ ਸਥਾਪਿਤ ਸ਼ਕਤੀ ਦੀ ਪੂਰੀ ਵਰਤੋਂ ਨਾ ਕਰਨਾ, ਸਰਕਾਰੀ ਅਦਾਰਿਆਂ ਦਾ ਅੰਨੇਵਾਹ ਨਿੱਜੀਕਰਨ, ਰਾਜਨੀਤਿਕ ਭ੍ਰਿਸ਼ਟਾਚਾਰ, ਉਦਯੋਗਿਕ ਆਧੁਨਿਕੀਕਰਨ ਤੇ ਕੰਪਿਊਟਰੀਕਰਨ ਇਸ ਦੇ ਹੋਰ ਕਈ ਕਾਰਨ ਹਨ ।

ਇਹੋ ਹੀ ਕਾਰਨ ਹੈ ਕਿ ਰੁਜ਼ਗਾਰਾਂ ਦੇ ਮੌਕੇ ਦਿਨੋ-ਦਿਨ ਘਟਦੇ ਜਾ ਰਹੇ ਹਨ । ਅੱਜ ਤੋਂ ਵੀਹ ਸਾਲ ਪਹਿਲਾਂ ਜਿੱਥੇ ਰੁਜ਼ਗਾਰਾਂ ਵਿਚ ਵਾਧਾ 2.2 ਸਾਲਾਨਾ ਸੀ ਹੁਣ ਘਟ ਕੇ 1.1% ਸਾਲਾਨਾ ਰਹਿ ਗਿਆ ਹੈ । ਅਰਥਾਤ ਵਰਤਮਾਨ ਸਰਕਾਰ ਦੁਆਰਾ ਭਾਰਤ ਵਿਚ ਆਰਥਿਕ ਵਿਕਾਸੇ ਹੋਣ ਦੀਆਂ ਟਾਹਰਾਂ ਮਾਰਨ ਦੇ ਬਾਵਜੂਦ ਰੁਜ਼ਗਾਰ ਦੇ ਮੌਕੇ ਅੱਧੇ ਰਹਿ ਗਏ ਹਨ । ਇਸ ਦਾ ਕਾਰਨ ਇਹ ਹੈ ਕਿ ਸੇਵਾਵਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ, ਪਰੰਤੂ ਉਦਯੋਗਾਂ ਦਾ ਵਿਕਾਸ ਮੱਠਾ ਹੈ । ਨਾਲ ਹੀ ਖੇਤੀ, ਜਿਸ ਉੱਪਰ 60% ਲੋਕ ਨਿਰਭਰ ਹਨ, ਵੱਡੇ ਸੰਕਟ ਵਿਚੋਂ ਗੁਜ਼ਰ ਰਹੀ ਹੈ ਤੇ ਲੋਕ ਖੇਤੀ ਦਾ ਧੰਦਾ ਛੱਡਣ ਨੂੰ ਤਰਜੀਹ ਦੇ ਰਹੇ ਹਨ ।

ਉਪਾ :
ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹਰ ਸਰਕਾਰ ਦਾ ਨੈਤਿਕ ਫ਼ਰਜ਼ ਹੈ । ਇਸ ਲਈ ਦ੍ਰਿੜ੍ਹ ਇਰਾਦੇ ਤੇ ਠੋਸ ਕਾਰਵਾਈ ਦੀ ਜ਼ਰੂਰਤ ਹੈ । ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਸੀਂ ਹੇਠ ਕੁੱਝ ਸੁਝਾ ਦਿੰਦੇ ਹਾਂ।

ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸ਼ੁਰੂ ਕੀਤੀਆਂ ਭਿੰਨ-ਭਿੰਨ ਯੋਜਨਾਵਾਂ ਬਿਨਾਂ ਕਿਸੇ ਸਾਰਥਕ ਆਰਥਿਕ ਨੀਤੀ ਦੇ ਰੁੱਸ ਹੋ ਕੇ ਰਹਿ ਗਈਆਂ ਹਨ ਤੇ ਰਹਿੰਦੀ ਕਸਰ ਕਾਗ਼ਜ਼ੀ ਕਾਰਵਾਈਆਂ ਤੇ ਭ੍ਰਿਸ਼ਟਾਚਾਰ ਨੇ ਪੂਰੀ ਕਰ ਦਿੱਤੀ ਹੈ । ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਭ ਤੋਂ ਜ਼ਰੂਰੀ ਗੱਲ ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਅਬਾਦੀ ਉੱਪਰ ਕਾਬੂ ਪਾਉਣਾ ਹੈ । ਆਰਥਿਕ ਵਿਕਾਸ ਲਈ ਵੱਧ ਤੋਂ ਵੱਧ ਕਿਰਤ-ਪ੍ਰਧਾਨ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ । ਖੇਤੀਬਾੜੀ ਤੇ ਉਦਯੋਗਾਂ ਦਾ ਤੇਜ਼ੀ ਨਾਲ ਵਿਕਾਸ ਕਰਨਾ ਅਤੇ ਲਘੂ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੁਖ਼ਤਾ ਕਦਮ ਉਠਾਉਣੇ ਚਾਹੀਦੇ ਹਨ । ਇਸ ਦੇ ਨਾਲ ਹੀ ਵਿੱਦਿਆ ਪ੍ਰਣਾਲੀ ਦਾ ਸੁਧਾਰ ਕਰ ਕੇ ਇਸ ਨੂੰ ਰੁਜ਼ਗਾਰਮੁਖੀ ਬਣਾਉਣਾ ਚਾਹੀਦਾ ਹੈ ।

ਇਸ ਤੋਂ ਇਲਾਵਾ ਕਿੱਤਾਕਾਰਾਂ ਤੇ ਕਾਮਿਆਂ ਵਿਚ ਗਤੀਸ਼ੀਲਤਾ ਦੀ ਰੁਚੀ ਪੈਦਾ ਕਰਨਾ, ਉਦਯੋਗਾਂ ਦੀ ਸਥਾਪਿਤ ਸ਼ਕਤੀ ਦਾ ਪੂਰਾ ਲਾਭ ਲੈਣਾ, ਉਦਯੋਗਾਂ ਦਾ ਵਿਕੇਂਦਰੀਕਰਨ, ਸ਼ੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਬਣੇ ਪ੍ਰੋਗਰਾਮਾਂ ਖ਼ਾਸ ਕਰ 18 ਅਗਸਤ, 2005 ਨੂੰ ਸੰਸਦ ਵਿਚ ਪਾਸ ਹੋਏ ‘ਕੌਮੀ ਪੇਂਡੂ ਰੁਜ਼ਗਾਰ ਗਰੰਟੀ ਬਿੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਾ ਬਹੁਤ ਜ਼ਰੂਰੀ ਹੈ । ਦੇਸ਼ ਦੀ ਤੇਜ਼ ਆਰਥਿਕ ਉੱਨਤੀ ਲਈ ਬਹੁਮੁਖੀ ਅਤੇ ਤੇਜ਼ ਸਨਅੱਤੀਕਰਨ ਬਹੁਤ ਜ਼ਰੂਰੀ ਹੈ । ਇਸ ਨਾਲ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਪੜ੍ਹਿਆਂ-ਲਿਖਿਆਂ ਤੇ ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ ।

ਪੇਂਡੂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਲੋਕਾਂ ਨੂੰ ਕਾਰਖ਼ਾਨਿਆਂ ਵਿਚ ਕੰਮ ਦੇਣਾ ਚਾਹੀਦਾ ਹੈ ਤੇ ਖੇਤੀ ਆਧਾਰਿਤ ਉਦਯੋਗਾਂ ਦਾ ਵਿਕਾਸ ਕਰਨਾ ਚਾਹੀਦਾ ਹੈ । ਸ਼ਹਿਰਾਂ ਅਤੇ ਪਿੰਡਾਂ ਵਿਚ ਰੁਜ਼ਗਾਰ ਦਫ਼ਤਰਾਂ ਦਾ ਜਾਲ ਵਿਛਾਉਣਾ ਚਾਹੀਦਾ ਹੈ । ਜਦੋਂ ਕੋਈ ਪ੍ਰਾਈਵੇਟ ਫ਼ਰਮ ਫੇਲ੍ਹ ਹੋ ਜਾਵੇ, ਤਾਂ ਸਰਕਾਰ ਨੂੰ ਬੇਕਾਰਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਪਰ ਸਾਡੀ ਸਰਕਾਰ ਤਾਂ ਇਸ ਦੇ ਉਲਟ ਨਿੱਜੀਕਰਨ ਦੇ ਰਸਤੇ ਉੱਤੇ ਤੁਰੀ ਹੋਈ ਹੈ, ਜਿਸ ਨਾਲ ਬੇਰੁਜ਼ਗਾਰੀ ਵਧ ਰਹੀ ਹੈ । ਨਿੱਜੀ ਵਿੱਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਖੋਲ੍ਹ ਕੇ ਸਰਕਾਰ ਨੇ ਪੈਸੇ ਬਟੋਰੂ ਲੋਕਾਂ ਨੂੰ ਡਿਗਰੀਆਂ ਵੰਡਣ ਦਾ ਕੰਮ ਤਾਂ ਸੌਂਪ ਦਿੱਤਾ ਹੈ, ਪਰ ਰੁਜ਼ਗਾਰ ਦਾ ਕੋਈ ਪ੍ਰਬੰਧ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ । ਇਸੇ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ਵਿਚੋਂ ਬਹੁਤੇ ਵਿਹਲੇ ਫਿਰ ਰਹੇ ਹਨ । ਕਈਆਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਬਰਾਬਰ ਨੌਕਰੀ ਨਹੀਂ ਮਿਲਦੀ; ਕਈ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ, ਕੋਈ ਲੁੱਟ-ਮਾਰ ਦੇ ਰਾਹ ਤੁਰ ਪੈਂਦਾ ਹੈ, ਕੋਈ ਬਾਹਰ ਭੇਜਣ ਵਾਲੇ ਏਜੰਟਾਂ ਦੇ ਢਹੇ ਚੜ੍ਹ ਜਾਂਦਾ ਹੈ ਤੇ ਕੋਈ ਅੱਤਵਾਦੀ ਬਣ ਜਾਂਦਾ ਹੈ ।

ਸਾਰ-ਅੰਸ਼ :
ਉਪਰੋਕਤ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਗੰਭੀਰ ਰੂਪ ਅਖ਼ਤਿਆਰ ਕਰ ਚੁੱਕੀ ਹੈ । ਜੇਕਰ ਇਸ ਦਾ ਫ਼ੌਰੀ ਤੌਰ ‘ਤੇ ਹੱਲ ਨਾ ਕੀਤਾ ਗਿਆ, ਤਾਂ ਇਸ ਦੇ ਸਿੱਟੇ ਬਹੁਤ ਹੀ ਖ਼ਤਰਨਾਕ ਨਿਕਲ ਸਕਦੇ ਹਨ । ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਹੱਲ ਲਈ ਅਜਿਹੇ ਠੋਸ ਤੇ ਪੁਖ਼ਤਾ ਕਦਮ ਉਠਾਏ, ਜਿਸਦੇ ਸਾਰਥਕ ਨਤੀਜੇ ਨਿਕਲਣ ।

PSEB 8th Class Punjabi ਰਚਨਾ ਲੇਖ-ਰਚਨਾ

38. ਸਾਡਾ ਰਾਸ਼ਟਰੀ ਪੰਛੀ-ਮੋਰ

ਰਾਸ਼ਟਰੀ ਪੰਛੀ-ਮੋਰ ਸਾਡਾ ਰਾਸ਼ਟਰੀ ਪੰਛੀ ਹੈ । ਇਹ ਸੁੰਦਰਤਾ, ਸ਼ਿਸ਼ਟਤਾ ਅਤੇ ਰਹੱਸ ਦਾ ਚਿੰਨ੍ਹ ਹੈ । ਇਹ ਭਾਰਤ ਵਿਚ 1972 ਵਿਚ ਇਕ ਐਕਟਰ ਰਾਹੀਂ ਇਸਨੂੰ । ਮਾਰਨ ਜਾਂ ਕੈਦ ਕਰ ਕੇ ਰੱਖਣ ਉੱਤੇ ਪੂਰੀ ਪਾਬੰਦੀ ਲਾਈ ਗਈ ਹੈ ।

(ਰੂਪ-ਰੇਖਾ-ਰਾਸ਼ਟਰੀ ਪੰਛੀ-ਸੁੰਦਰ ਪੰਛੀ-ਪੈਲ ਪਾਉਣਾ-ਮੋਰਨੀ-ਸੁਤੰਤਰਤਾ ਪਸੰਦ-ਮਿੱਤਰ ਪੰਛੀ-ਖੰਭਾਂ ਦੀ ਵਰਤੋਂ ।)

ਇਕ ਸੁੰਦਰ ਪੰਛੀ :
ਮੋਰ ਬੜਾ ਸੁੰਦਰ ਪੰਛੀ ਹੈ । ਇਸ ਦੇ ਸਿਰ ਉੱਪਰ ਸੁੰਦਰ ਕਲਗੀ ਹੁੰਦੀ ਹੈ । ਇਸ ਦੀ ਛੋਟੀ ਜਿਹੀ ਚੁੰਝ ਤੇ ਨੀਲੇ ਰੰਗ ਦੀ ਲੰਮੀ ਧੌਣ ਹੁੰਦੀ ਹੈ । ਇਸ ਦੇ ਲੰਮੇ-ਲੰਮੇ ਪਰ ਹੁੰਦੇ ਹਨ । ਪਰਾਂ ਦਾ ਚਮਕੀਲਾ ਰੰਗ, ਨੀਲਾ, ਕਾਲਾ ਤੇ ਸੁਨਹਿਰੀ ਹੁੰਦਾ ਹੈ । ਹਰੇਕ ਪਰ ਦੇ ਸਿਰੇ ਉੱਤੇ ਇਹਨਾਂ ਹੀ ਮਿਲੇ-ਜੁਲੇ ਰੰਗਾਂ ਦਾ ਇਕ ਸੁੰਦਰ ਗੋਲ ਜਿਹਾ ਚੱਕਰ ਹੁੰਦਾ ਹੈ । ਕ੍ਰਿਸ਼ਨ ਜੀ ਨੇ ਮੋਰ ਮੁਕਟ ਰਾਹੀਂ ਇਸ ਨੂੰ ਗੌਰਵ ਬਖ਼ਸ਼ਿਆ ਹੈ । , ਪੈਲ ਪਾਉਣਾ-ਮੋਰ ਖੇਤਾਂ ਵਿਚ ਜਾਂ ਰੁੱਖਾਂ ਦੀ ਓਟ ਵਿਚ ਆਪਣੇ ਪਰ ਫੈਲਾ ਕੇ ਪੈਲ ਪਾਉਂਦਾ ਹੈ । ਉਸ ਦੇ ਪਰ ਪੱਖੇ ਵਰਗੇ ਲਗਦੇ ਹਨ । ਪੈਲ ਪਾਉਂਦਿਆਂ ਉਹ ਮਸਤੀ ਵਿਚ ਨੱਚਦਾ ਹੈ । ਇਹ ਦ੍ਰਿਸ਼ ਬੜਾ ਲੁਭਾਉਣਾ ਹੁੰਦਾ ਹੈ । ਜੇਕਰ ਪੈਲ ਪਾਉਂਦੇ ਮੋਰ ਦੇ ਕੋਲ ਜਾਵੋ, ਤਾਂ ਉਹ ਪੈਲ ਪਾਉਣੀ ਬੰਦ ਕਰ ਕੇ ਲੁਕ ਜਾਂਦਾ ਹੈ ।

‘ਮੋਰਨੀ :
ਮੋਰ ਆਪਣੇ ਲੰਮੇ ਤੇ ਭਾਰੇ ਪਰਾਂ ਕਰਕੇ ਲੰਮੀ ਉਡਾਰੀ ਨਹੀਂ ਮਾਰ ਸਕਦਾ । ਮੋਰਨੀ ਦੇ ਪਰ ਨਹੀਂ ਹੁੰਦੇ । ਮੋਰ-ਮੋਰਨੀ ਨਾਲੋਂ ਇਸੇ ਤਰ੍ਹਾਂ ਹੀ ਵਧੇਰੇ ਸੁੰਦਰ ਹੁੰਦਾ ਹੈ, ਜਿਸ ਤਰ੍ਹਾਂ ਕੁੱਕੜ-ਕੁਕੜੀ ਨਾਲੋਂ । ਮੋਰ-ਮੋਰਨੀ ਕੁੱਕੜ-ਕੁਕੜੀ ਵਾਂਗ ਆਪਣੇ ਪਰਿਵਾਰ ਨਾਲ ਰਹਿੰਦੇ ਹਨ ।’

ਸੁਤੰਤਰਤਾ ਪਸੰਦ :
ਮੋਰ ਸੁਤੰਤਰਤਾ ਨਾਲ ਰਹਿਣਾ ਪਸੰਦ ਕਰਦਾ ਹੈ । ਪਿੰਜਰੇ ਜਾਂ ਕਮਰੇ ਵਿਚ ਕੈਦ ਕੀਤੇ ਜਾਣ ਨਾਲ ਉਹ ਕੁੱਝ ਦਿਨਾਂ ਵਿਚ ਹੀ ਮਰ ਜਾਂਦਾ ਹੈ । ਉਸ ਦੀ ਡੀਲ-ਡੌਲ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਆਪਣੇ ਸ਼ੈਮਾਨ ਦੀ ਬਹੁਤ ਸੂਝ ਹੁੰਦੀ ਹੈ । ਕਿਹਾ ਜਾਂਦਾ ਹੈ ਕਿ ਉਹ ਆਪਣੇ ਭੱਦੇ ਪੈਰਾਂ ਵਲ ਵੇਖ ਕੇ ਝੂਰਦਾ ਹੈ ।

ਮੋਰ ਆਮ ਕਰਕੇ ਸੰਘਣੇ ਰੁੱਖਾਂ ਵਿਚ ਰਹਿੰਦਾ ਹੈ । ਫ਼ਸਲਾਂ, ਘਾਹ ਦੇ ਮੈਦਾਨਾਂ ਤੇ ਨਹਿਰ ਦੇ ਕੰਢਿਆਂ ਦੇ ਨੇੜੇ ਤੁਰਨਾ-ਫਿਰਨਾ ਪਸੰਦ ਕਰਦਾ ਹੈ । ਇਹ ਬੱਦਲਾਂ ਨੂੰ ਦੇਖ ਕੇ ਨੱਚਦਾ ਤੇ ਪੈਲਾਂ ਪਾਉਂਦਾ ਹੈ । ਇਹ ਮੀਂਹ ਵਿਚ ਨੱਚ, ਟੱਪ ਅਤੇ ਨਹਾ ਕੇ ਬੜਾ ਖ਼ੁਸ਼ ਹੁੰਦਾ ਹੈ ।

ਮਿੱਤਰ ਪੰਛੀ :
ਮੋਰ ਸਾਡਾ ਮਿੱਤਰ ਪੰਛੀ ਹੈ । ਇਹ ਹਾਨੀਕਾਰਕ ਕੀੜਿਆਂ ਨੂੰ ਖਾ ਜਾਂਦਾ ਹੈ । ਇਹ ਸੱਪ ਦਾ ਬੜਾ ਵੈਰੀ ਹੈ ਤੇ ਉਸ ਨੂੰ ਮਾਰ ਦਿੰਦਾ ਹੈ । ਸੱਪ ਮੋਰ ਤੋਂ ਬਹੁਤ ਡਰਦਾ ਹੈ । ਮੋਰ ਦੀ ਅਵਾਜ਼ ਸੁਣ ਕੇ ਸੱਪ ਬਾਹਰ ਨਹੀਂ ਨਿਕਲਦਾ ।

ਖੰਭਾਂ ਦੀ ਵਰਤੋਂ :
ਮੋਰ ਦੇ ਖੰਭਾਂ ਦੇ ਚੌਰ ਬਣਾਏ ਜਾਂਦੇ ਹਨ ਜੋ ਮੰਦਰਾਂ, ਗੁਰਦੁਆਰਿਆਂ ਤੇ ਪੁਜਾ-ਸਥਾਨਾਂ ਉੱਤੇ ਵਰਤੇ ਜਾਂਦੇ ਹਨ । ਕਹਿੰਦੇ ਹਨ ਕਿ ਮੋਰ ਦੇ ਪਰਾਂ ਦੀ ਹਵਾ ਕਈ ਰੋਗਾਂ ਨੂੰ ਠੀਕ ਕਰਦੀ ਹੈ । ਜੋਗੀ ਤੇ ਮਾਂਦਰੀ ਲੋਕ ਚੌਰ ਦੀ ਵਰਤੋਂ ਨਾਲ ਰੋਗ ਨੂੰ ਝਾੜਦੇ ਹਨ । ਕਈ ਚਿਤਰਾਂ ਵਿਚ ਰਾਜੇ-ਰਾਣੀਆਂ ਨੂੰ ਉਹਨਾਂ ਦੇ ਦਾਸ-ਦਾਸੀਆਂ ਮੋਰਾਂ ਦੇ ਖੰਭਾਂ ਦੇ ਚੌਰ ਨਾਲ ਹਵਾ ਝੱਲ ਰਹੇ ਹੁੰਦੇ ਹਨ । ਕਈ ਚਿਰਾਂ ਵਿਚ ਮੋਰ ਦੇ ਮੂੰਹ ਵਿਚ ਸੱਪ ਹੁੰਦਾ ਹੈ । ਇਸ ਪ੍ਰਕਾਰ ਮੋਰ ਦਾ ਸੰਬੰਧ ਜਨ-ਜੀਵਨ ਨਾਲ ਜੁੜਿਆ ਹੋਇਆ ਹੈ । ਇਸੇ ਕਰਕੇ ਮੋਰ ਨੂੰ ਸਾਡਾ ਰਾਸ਼ਟਰੀ ਪੰਛੀ ਮੰਨਿਆ ਗਿਆ ਹੈ । ਇਸ ਦਾ ਸ਼ਿਕਾਰ ਕਰਨ ਦੀ ਆਗਿਆ ਨਹੀਂ । ਸਾਨੂੰ ਇਸ ਉੱਤੇ ਮਾਣ ਹੋਣਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

39. ਸਾਡਾ ਰਾਸ਼ਟਰੀ ਝੰਡਾ-ਤਿਰੰਗਾ

ਇਤਿਹਾਸ :
ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ । ਇਸਨੂੰ ਇਸਦੀ ਵਰਤਮਾਨ ਸ਼ਕਲ ਵਿਚ 15 ਅਗਸਤ, 1947 ਵਾਲੇ ਦਿਨ ਅਜ਼ਾਦੀ ਪ੍ਰਾਪਤ ਹੋਣ ਤੋਂ 24 ਦਿਨ ਪਹਿਲਾਂ ਭਾਰਤ ਵਿਚ 22 ਜੁਲਾਈ, 1947 ਨੂੰ ਸੰਵਿਧਾਨ ਸਭਾ ਦੀ ਹੋਈ ਐਡਹਾਕ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ ਸੀ । ਇਸ ਤੋਂ ਪਿੱਛੋਂ 15 ਅਗਸਤ, 1947 ਤੋਂ ਲੈ ਕੇ 26 ਜਨਵਰੀ, 1950 ਭਾਰਤ ਦੇ ਗਣਤੰਤਰਤਾ ਦਿਵਸ ਤਕ ਇਸਨੂੰ ਡੋਮੀਨੀਅਨ ਆਫ਼ ਇੰਡੀਆ ਦੇ ਕੌਮੀ ਝੰਡੇ ਵਜੋਂ ਅਪਣਾਇਆ ਗਿਆ ਸੀ । ਇਹ ਝੰਡਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਝੰਡੇ ਉੱਤੇ ਆਧਾਰਿਤ ਸੀ, ਜਿਸਦਾ ਡਿਜ਼ਾਈਨ ਪਿੰਗਾਲੀ ਵੈਨਕਾਇਆ ਨਾਂ ਦੇ ਇਕ ਵਿਦਵਾਨ ਨੇ ਕੀਤਾ ਸੀ । ਉਂਞ ਭਾਰਤ ਦੀ ਅਜ਼ਾਦੀ ਲਈ 1913-14 ਵਿਚ ਸੰਘਰਸ਼ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਵੀ ਤਿੰਨ-ਰੰਗਾ ਹੀ ਸੀ ।

(ਰੂਪ-ਰੇਖਾ-ਇਤਿਹਾਸ-ਰੰਗ-ਲਹਿ-ਰਾਇਆ ਜਾਣਾ-ਕੋਡ-ਸੰਸਾ-ਸਾਰ-ਅੰਸ ।)

ਰੰਗ :
ਇਸ ਝੰਡੇ ਦੇ ਤਿੰਨ ਰੰਗ ਹਨ-ਕੇਸਰੀ, ਚਿੱਟਾ ਤੇ ਹਰਾ । ਇਸਦਾ ਕੇਸਰੀ ਰੰਗ ਸਭ ਤੋਂ ਉੱਪਰ ਹੁੰਦਾ ਹੈ, ਚਿੱਟਾ ਵਿਚਕਾਰ ਤੇ ਹਰਾ ਸਭ ਤੋਂ ਥੱਲੇ । ਚਿੱਟੇ ਦੇ ਵਿਚਕਾਰ ਉਸਦੀ ਚੌੜਾਈ ਵਿਚ ਨੇਵੀ ਬਲਿਊ ਰੰਗ ਦੇ ਅਸ਼ੋਕ ਚੱਕਰ ਦਾ ਚਿੰਨ੍ਹ ਹੁੰਦਾ ਹੈ, ਜਿਸਨੂੰ ਸਾਰਨਾਥ ਵਿਚ ਬਣੇ ਅਸ਼ੋਕ ਦੇ ਥੰਮ ਤੋਂ ਲਿਆ ਗਿਆ ਹੈ । ਇਸ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ, ਚਿੱਟਾ ਰੰਗ ਅਮਨ ਦਾ ਤੇ ਹਰਾ ਰੰਗ ਖ਼ੁਸ਼ਹਾਲੀ ਦਾ ਪ੍ਰਤੀਕ ਹੈ । ਅਸ਼ੋਕ ਚੱਕਰ ਵਿਕਾਸ ਤੇ ਤਰੱਕੀ ਦਾ ਚਿੰਨ੍ਹ ਹੈ । ਇਹ ਝੰਡਾ ਭਾਰਤ ਦੀਆਂ ਫ਼ੌਜਾਂ ਦਾ ਜੰਗੀ ਝੰਡਾ ਵੀ ਹੈ ਅਤੇ ਇਹ ਫ਼ੌਜੀ ਕੇਂਦਰਾਂ ਉੱਤੇ ਝੁਲਾਇਆ ਜਾਂਦਾ ਹੈ । ਇਹ ਹੱਥ ਦੇ ਕੁੱਤੇ ਖੱਦਰ ਦਾ ਬਣਿਆ ਹੁੰਦਾ ਹੈ ।

ਲਹਿਰਾਇਆ ਜਾਣਾ :
26 ਜਨਵਰੀ ਨੂੰ ਗਣਤੰਤਰਤਾ ਦਿਵਸ ਉੱਤੇ ਰਾਸ਼ਟਰਪਤੀ ਇਸਨੂੰ ਝੁਲਾਉਂਦੇ ਹਨ ਤੇ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਵਲੋਂ ਇਸਨੂੰ ਸਲਾਮੀ ਦਿੱਤੀ ਜਾਂਦੀ ਹੈ । 15 ਅਗਸਤ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਇਸਨੂੰ ਲਾਲ ਕਿਲ੍ਹੇ ਉੱਤੇ ਝੁਲਾਉਂਦੇ ਹਨ । ਇਸ ਝੰਡੇ ਨੂੰ ਬੁਲਾਉਣ ਮਗਰੋਂ ਭਾਰਤ ਦਾ ਕੌਮੀ ਗੀਤ ‘ਜਨ ਗਨ ਮਨ….’ ਗਾਇਆ ਜਾਂਦਾ ਹੈ ਤੇ ਸਭ ਸਾਵਧਾਨ ਹੋ ਕੇ ਖੜੇ ਹੋ ਜਾਂਦੇ ਹਨ ।

ਕੋਡ :
ਇੰਡੀਅਨ ਫਲੈਗ ਕੋਡ ਦੁਆਰਾ ਇਸ ਝੰਡੇ ਦੀ ਉਚਾਈ ਤੇ ਚੌੜਾਈ ਨਿਸ਼ਚਿਤ ਹੈ। ‘ਤੇ ਨਾਲ ਹੀ ਇਸਨੂੰ ਝੁਲਾਉਣ ਦੇ ਨਿਯਮ ਅਤੇ ਉਤਾਰਨ ਦੇ ਨਿਯਮ ਵੀ ਨਿਰਧਾਰਿਤ ਹਨ । ਜਦੋਂ ਕਿਸੇ ਵੱਡੇ ਨੇਤਾ ਦੀ ਮੌਤ ਹੋ ਜਾਂਦੀ ਹੈ, ਤਾਂ ਇਸਨੂੰ ਝੁਕਾ ਦਿੱਤਾ ਜਾਂਦਾ ਹੈ ।

ਪ੍ਰਸੰਸਾ :
ਤਿਰੰਗੇ ਝੰਡੇ ਦੇ ਸਤਿਕਾਰ ਤੇ ਮਹੱਤਤਾ ਨੂੰ ਪ੍ਰਗਟ ਕਰਨ ਲਈ ਬਹੁਤ ਸਾਰੇ ਕਵੀਆਂ ਨੇ ਗੀਤ ਲਿਖੇ ਹਨ, ਜਿਵੇਂ-

ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ ।
ਇਕ ਇਕ ਤਾਰ ਤੇਰੀ ਜਾਪੇ ਮੂੰਹੋਂ ਬੋਲਦੀ ।
ਮੁੱਲ ਹੈ ਅਜ਼ਾਦੀ ਸਦਾ ਲਹੂਆਂ ਨਾਲ ਤੋਲਦੀ ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ ।
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ ।

ਸਾਰ-ਅੰਸ਼ :
ਇਸ ਪ੍ਰਕਾਰ ਸਾਡਾ ਝੰਡਾ ਮਹਾਨ ਹੈ । ਇਹ ਸਦਾ ਉੱਚਾ ਰਹੇ । ਇਹ ਭਾਰਤ ਵਾਸੀਆਂ ਦੀ ਆਨ-ਸ਼ਾਨ ਦਾ ਪ੍ਰਤੀਕ ਹੈ । ਸਾਨੂੰ ਇਸ ਉੱਪਰ ਮਾਣ ਕਰਨਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

40. ਮਨ-ਭਾਉਂਦੇ ਸ਼ੁਗਲ

ਸ਼ੁਗਲ ਤੋਂ ਭਾਵ-ਸ਼ੁਗਲ ਤੋਂ ਭਾਵ ਹੈ ਆਪਣੇ ਕਿੱਤੇ ਤੋਂ ਇਲਾਵਾ ਆਪਣੀ ਦਿਲਚਸਪੀ ਅਨੁਸਾਰ ਵਿਹਲੇ ਸਮੇਂ ਨੂੰ ਕਿਸੇ ਹੋਰ ਆਹਰ ਜਾਂ ਰੁਝੇਵੇਂ ਵਿਚ ਗੁਜ਼ਾਰਨਾ ।

(ਰੂਪ-ਰੇਖਾ-ਸ਼ੁਗਲ ਤੋਂ ਭਾਵ-ਪੁਰਾਣੇ ਲੋਕਾਂ ਦੇ ਸ਼ੁਗਲ-ਅਜੋਕੇ ਸ਼ੁਗਲ-ਉਸਾਰੂ ਨਤੀਜੇ-ਵਿਦਿਆਰਥੀ ਜੀਵਨ ਤੇ ਸ਼ੁਗਲੇ ।)

ਜਿੱਥੇ ਕਿੱਤਾ ਜਾਂ ਰੁਜ਼ਗਾਰ ਬੰਦੇ ਦੀ ਰੋਟੀ-ਰੋਜ਼ੀ ਦਾ ਸਾਧਨ ਹੁੰਦਾ ਹੈ, ਉੱਥੇ ਸ਼ਰਾਲ ਦਿਲਪਰਚਾਵੇ ਲਈ ਹੁੰਦਾ ਹੈ । ਇਸਨੂੰ ਅਪਣਾਉਣ ਲਈ ਕੋਈ ਬੰਧਨ ਵੀ ਨਹੀਂ ਹੁੰਦਾ । ਜਦੋਂ ਜੀ ਕਰੇ ਬੰਦਾ ਇਸ ਨੂੰ ਅਪਣਾ ਸਕਦਾ ਹੈ, ਨਹੀਂ ਤਾਂ ਉਹ ਕੋਈ ਹੋਰ ਘਰੇਲੂ ਕੰਮ ਕਰ ਸਕਦਾ ਹੈ, ਜਾਂ ਅਰਾਮ ਕਰ ਸਕਦਾ ਹੈ । ਕਈ ਆਦਮੀ ਆਪਣੇ ਕਿੱਤੇ ਨੂੰ ਹੀ ਸ਼ਗਲ ਵਾਂਗ ਅਪਣਾ ਲੈਂਦੇ ਹਨ ਤੇ ਉਸ ਵਿਚੋਂ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਦੇ ਹਨ । ਉਨ੍ਹਾਂ ਨੂੰ ਕਿਸੇ ਫਾਲਤੂ ਸ਼ੁਗਲ ਦੀ ਜ਼ਰੂਰਤ ਨਹੀਂ ਰਹਿੰਦੀ । ਆਪਣੇ ਕਿੱਤਿਆਂ ਦੇ ਮਾਹਰ ਤੇ ਕਲਾਕਾਰ ਲੋਕ ਅਜਿਹੇ ਹੀ ਹੁੰਦੇ ਹਨ । ਸ਼ੁਗਲ ਅਸਲ ਵਿਚ ਆਨੰਦ ਪ੍ਰਾਪਤ ਕਰਨ ਲਈ ਹੁੰਦਾ ਹੈ । ਇਹ ਆਪਣੇ ਕਿੱਤੇ ਵਿਚੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਕੋਈ ਹੋਰ ਰੁਝੇਵਾਂ ਜਾਂ ਰਚਨਾਤਮਕ ਕੰਮ ਕਰ ਕੇ ਵੀ । ਅਸਲ ਗੱਲ ਤਾਂ ਇਹ ਹੈ ਕਿ ਬੰਦੇ ਨੂੰ ਵਿਹਲਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਕਾਰਖ਼ਾਨਾ ਹੁੰਦਾ ਹੈ । । ਪੁਰਾਣੇ ਲੋਕਾਂ ਦੇ ਸ਼ੁਗਲ-ਪੁਰਾਣੇ ਲੋਕ ਵੀ ਆਪਣੇ ਸ਼ੁਗਲ ਲਈ ਖੇਡਾਂ ਖੇਡਦੇ, ਸ਼ਿਕਾਰ ਖੇਡਦੇ, ਤਿੱਤਰ-ਬਟੇਰੇ ਪਾਲਦੇ, ਉਨ੍ਹਾਂ ਦੀਆਂ ਲੜਾਈਆਂ ਕਰਾਉਂਦੇ ‘ਤੇ ਕਈ ਹੋਰ ਕੰਮ ਕਰਦੇ ਸਨ । ਕਈ ਪ੍ਰਕਾਰ ਦੀਆਂ ਖੇਡਾਂ, ਛਾਲਾਂ, ਬੰਦਬਾਜ਼ੀਆਂ, ਬੁਣਤੀਆਂ, ਲੱਕੜੀ ਅਤੇ ਪੱਥਰ ਉੱਤੇ ਨਕਾਸ਼ੀਆਂ, ਗਾਇਕੀਆਂ ਆਦਿ ਉਨ੍ਹਾਂ ਦੇ ਸ਼ੁਗਲ ਹੀ ਸਨ ।

ਅਜੋਕੇ ਸ਼ੁਗਲ :
ਅੱਜ-ਕਲ੍ਹ ਵੀ ਬਹੁਤੇ ਲੋਕ ਆਪਣੇ ਵਿਹਲੇ ਸਮੇਂ ਨੂੰ ਭਿੰਨ-ਭਿੰਨ ਸ਼ੁਗਲਾਂ ਵਿਚ ਗੁਜ਼ਾਰਨਾ ਪਸੰਦ ਕਰਦੇ ਹਨ, ਜਿਵੇਂ : ਬਾਗ਼ਬਾਨੀ, ਪੁਸਤਕਾਂ ਪੜ੍ਹਨਾ, ਚਿਤਰਕਾਰੀ, ਫੋਟੋਗ੍ਰਾਫ਼ੀ, ਟਿਕਟਾਂ ਇਕੱਠੀਆਂ ਕਰਨਾ, ਚਿਤਰ ਬਣਾਉਣਾ, ਕਸੀਦੇ ਕੱਢਣਾ, ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਵਸਤਾਂ ਇਕੱਠੀਆਂ ਕਰਨਾ, ਘਰਾਂ ਦੀ ਸਜਾਵਟ ਕਰਨਾ ਆਦਿ । ਇਨ੍ਹਾਂ ਨਾਲ ਮਨ ਖੁਸ਼ ਰਹਿੰਦਾ ਹੈ ਤੇ ਸਰੀਰ ਸਰਗਰਮ ਰਹਿੰਦਾ ਹੈ ਤੇ ਸਾਨੂੰ ਕਿਸੇ ਪ੍ਰਕਾਰ ਦਾ ਅਕੇਵਾਂ-ਥਕੇਵਾਂ ਨਹੀਂ ਹੁੰਦਾ । । ਉਸਾਰੂ ਨਤੀਜੇ-ਸ਼ੁਗ਼ਲ ਵਿਚ ਆਦਮੀ ਦਾ ਵਕਤ ਸੋਹਣਾ ਬੀਤ ਜਾਂਦਾ ਹੈ । ਕਈ ਆਦਮੀ

ਗਲ :
ਗਲ ਵਿਚ ਹੀ ਇੰਨੀ ਮੁਹਾਰਤ ਪ੍ਰਾਪਤ ਕਰ ਲੈਂਦੇ ਹਨ ਕਿ ਉਸ ਵਿਚੋਂ ਉਨ੍ਹਾਂ ਨੂੰ ਆਰਥਿਕ ਲਾਭ ਵੀ ਪ੍ਰਾਪਤ ਹੋਣ ਲਗਦਾ ਹੈ । ਬਾਗਬਾਨੀ ਨੂੰ ਅਪਣਾਉਣ ਵਾਲੇ ਸ਼ੁਗਲ ਵਿਚ ਹੀ ਫੁੱਲ-ਬੂਟੇ ਤੇ ਸਬਜ਼ੀਆਂ ਪੈਦਾ ਕਰ ਕੇ ਕੁੱਝ ਨਾ ਕੁੱਝ ਕਮਾਈ ਕਰ ਲੈਂਦੇ ਹਨ । ਚੰਡੀਗੜ੍ਹ ਰਾਕ ਗਾਰਡਨ ਦਾ ਰਚਣਹਾਰ ਨੇਕ ਚੰਦ ਸ਼ੁਗਲ ਵਿਚ ਹੀ ਰੱਦੀ ਚੀਜ਼ਾਂ ਨੂੰ ਇਕੱਤਰ ਕਰ ਕੇ ਉਨ੍ਹਾਂ ਨੂੰ ਸਜੀਵ ਚਿਤਰਾਂ ਦੇ ਢਾਂਚਿਆਂ ਦਾ ਰੂਪ ਦਿੰਦਾ ਰਿਹਾ ਤੇ ਜਗਤ ਪ੍ਰਸਿੱਧ ਵਿਅਕਤੀ ਹੋ ਨਿਬੜਿਆ ਹੈ । ਇਸੇ ਤਰ੍ਹਾਂ ਟਿਕਟਾਂ ਇਕੱਠੀਆਂ ਕਰਨ ਤੇ ਸਿੱਕੇ ਇਕੱਠੇ ਕਰਨ ਵਾਲੇ ਵੀ । ਇਤਿਹਾਸਕਾਰਾਂ ਲਈ ਮਹੱਤਵਪੂਰਨ ਹੋ ਨਿਬੜਦੇ ਹਨ ।

ਇਸੇ ਪ੍ਰਕਾਰ ਚਿਤਰਕਾਰੀ ਤੇ ਕੁੰਭਕਾਰੀ ਆਦਿ ਨੂੰ ਅਪਣਾਉਣ ਵਾਲੇ ਵੀ ਆਪਣੀਆਂ ਕਿਰਤਾਂ ਨਾਲ ਚੰਗੇ ਪੈਸੇ ਕਮਾ ਲੈਂਦੇ ਹਨ । ਨਾਚ, ਰਾਗ ਤੇ ਗਾਇਕੀ ਦਾ ਸ਼ੁਗਲ ਵੀ ਬੰਦੇ ਨੂੰ ਸਮਾਜ ਵਿਚ ਕਾਫ਼ੀ ਉੱਚੀ ਥਾਂ ਦੁਆ ਸਕਦਾ ਹੈ । ਇਸੇ ਪ੍ਰਕਾਰ ਕੁੱਤੇ, ਕੁੱਕੜ, ਬਟੇਰੇ ਤੇ ਤੋਤੇ ਪਾਲਣ ਵਾਲੇ ਵੀ ਜਿੱਥੇ ਆਪਣਾ ਮਨ ਪਰਚਾਉਂਦੇ ਰਹਿੰਦੇ ਹਨ, ਉੱਥੇ ਕਮਾਈ ਵੀ ਕਰ ਸਕਦੇ ਹਨ । ਪਤੰਗ-ਉਡਾਉਣਾ ਵੀ ਖੂਬ ਦਿਲਚਸਪੀ ਭਰਿਆ ਸ਼ੁਗਲ ਹੈ ।

ਵਿਦਿਆਰਥੀ ਜੀਵਨ ਤੇ ਸ਼ੁਗਲ-ਵਿਦਿਆਰਥੀ ਜੀਵਨ ਵਿਚ ਸ਼ੁਗਲ ਬਹੁਤ ਮਹੱਤਵਪੂਰਨ ਹੈ । ਇਸ ਨਾਲ ਉਨ੍ਹਾਂ ਦੇ ਪੜ੍ਹਾਈ ਤੋਂ ਥੱਕੇ ਮਨ ਨੂੰ ਚੈਨ ਮਿਲਦਾ ਹੈ । ਇਸਦੇ ਨਾਲ ਹੀ ਉਨ੍ਹਾਂ ਦੇ ਦਾ ਸ਼ੁਗਲ ਆਮ ਕਰਕੇ, ਉਨ੍ਹਾਂ ਦੇ ਅੰਦਰ ਛੁਪੀ ਕੁਦਰਤੀ ਕਲਾ ਜਾਂ ਰੁਚੀ ਦਾ ਸੰਕੇਤ ਹੁੰਦਾ ਹੈ, ਜਿਸਨੂੰ ਪਛਾਣ ਕੇ ਉਸਦੇ ਮਾਪਿਆਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਦੀ ਅਗਵਾਈ ਕਰਨੀ ਚਾਹੀਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

41. ਰੁੱਖਾਂ ਦੇ ਲਾਭ

ਜੀਵਨ ਵਿਚ ਮਹੱਤਵ-ਰੁੱਖਾਂ ਦੀ ਸਾਡੇ, ਜੀਵਨ ਵਿਚ ਬਹੁਤ ਮਹਾਨਤਾ ਹੈ । ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵਸਦੇ ਹਨ, ਉਨ੍ਹਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ । ਜੇਕਰ ਰੁੱਖ ਨਾ ਹੋਣ ਤਾਂ ਜੀਵਾਂ ਨੂੰ ਇਕ ਪਲ ਲਈ ਵੀ ਜਿਉਣਾ ਔਖਾ ਹੋ ਜਾਵੇ । ਇਹ ਸਾਡੀ ‘ਕੁਲੀ-ਗੁੱਲੀ ਤੇ ਜੁੱਲੀ’ ਦੀਆਂ ਤਿੰਨੇ ਮੁੱਖ ਲੋੜਾਂ ਪੂਰੀਆਂ ਕਰਦੇ ਹਨ । ਇਹ ਸਾਨੂੰ ਨਾ ਕੇਵਲ ਫਲ ਤੇ ਲੱਕੜੀ ਹੀ ਦਿੰਦੇ ਹਨ, ਸਗੋਂ ਸਾਨੂੰ ਭੋਜਨ ਤੋਂ ਜ਼ਰੂਰੀ ਚੀਜ਼ ਆਕਸੀਜਨ ਦਿੰਦੇ ਹਨ, ਜਿਸ ਤੋਂ ਬਿਨਾਂ ਬੰਦਾ ਇਕ ਮਿੰਟ ਵੀ ਨਹੀਂ ਕੱਢ ਸਕਦਾ ।

(ਰੂਪ-ਰੇਖਾ-ਜੀਵਨ ਵਿਚ ਮਹੱਤਵ-ਭੋਜਨ ਦਾ ਸਾਧਨ-ਸੁਖ-ਅਰਾਮ ਤੇ ਬਚਾਓ ਦਾ ਸਾਧਨ-ਹਵਾ ਨੂੰ ਸਾਫ਼ ਕਰਨਾ-ਖਾਦ ਦੇ ਦਵਾਈਆਂ ਦਾ ਸਾਧਨ-ਫਲਾਂ ਦੀ ਪ੍ਰਾਪਤੀ-ਸੁੰਦਰਤਾ ਵਿਚ ਵਾਧਾ ਕਰਨਾ-ਸਾਰ-ਅੰਸ਼)

ਭੋਜਨ ਦਾ ਸਾਧਨ :
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਜਿਊਂਦੇ ਰਹਿਣ ਲਈ ਭੋਜਨ ਦੀ ਲੋੜ ਹੈ । ਭੋਜਨ ਲਈ ਫਲ, ਅੰਨ, ਖੰਡ, ਘਿਓ-ਦੁੱਧ, ਸਬਜ਼ੀਆਂ ਆਦਿ ਸਭ ਕੁੱਝ ਸਾਨੂੰ ਰੁੱਖਾਂ ਦੀ ਬਦੌਲਤ ਹੀ ਪ੍ਰਾਪਤ ਹੁੰਦੇ ਹਨ । ਫਲ ਤੇ ਸਬਜ਼ੀਆਂ ਤਾਂ ਰੁੱਖ ਸਿੱਧੇ ਤੌਰ ਤੇ ਦਿੰਦੇ ਹਨ ਪਰੰਤੂ ਭੇਡਾਂ, ਬੱਕਰੀਆਂ ਤੇ ਹੋਰ ਪਸ਼ੂ ਇਨ੍ਹਾਂ ਦੇ ਪੱਤੇ ਖਾ ਕੇ ਹੀ ਸਾਨੂੰ ਦੁੱਧ ਦਿੰਦੇ ਹਨ, ਜਿਸ ਤੋਂ ਦਹੀਂ, ਲੱਸੀ, ਮੱਖਣ ਤੇ ਪਨੀਰ ਪ੍ਰਾਪਤ ਹੁੰਦੇ ਹਨ । ਬਾਕੀ ਖਾਣ ਦੀਆਂ ਚੀਜ਼ਾਂ ਵੀ ਰੁੱਖਾਂ ਤੇ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ । ਸ਼ਹਿਤੂਤ ਦੇ ਰੁੱਖਾਂ ਤੇ ਪਲਣ ਵਾਲਾ ਰੇਸ਼ਮ ਦਾ ਕੀੜਾ ਸਾਨੂੰ ਰੇਸ਼ਮ ਦਿੰਦਾ ਹੈ, ਜਿਸ ਤੋਂ ਸਾਡੇ ਲਈ ਕੀਮਤੀ ਕੱਪੜਾ ਬਣਦਾ ਹੈ ।

ਸੁਖ-ਅਰਾਮ ਤੇ ਬਚਾਓ ਦਾ ਸਾਧਨ :
ਸਾਡੇ ਸਿਰਾਂ ਨੂੰ ਢੱਕਣ ਲਈ ਮਕਾਨ ਬਣਾਉਣ ਲਈ ਵੀ ਸਾਨੂੰ ਲੱਕੜੀ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ । ਸਾਡੇ ਘਰਾਂ ਵਿਚ ਪਿਆ ਵਧੀਆ ਤੇ ਹੰਢਣਸਾਰ ਫ਼ਰਨੀਚਰ ਵੀ ਰੁੱਖਾਂ ਦੀ ਲੱਕੜੀ ਤੋਂ ਹੀ ਤਿਆਰ ਹੁੰਦਾ ਹੈ । ਇਸ ਤੋਂ ਇਲਾਵਾ ਧੁੱਪ ਤੇ ਮੀਂਹ ਤੋਂ ਵੀ ਸਾਨੂੰ ਰੁੱਖ ਹੀ ਬਚਾਉਂਦੇ ਹਨ । ਇਸ ਤਰ੍ਹਾਂ ਰੁੱਖ ਸਾਨੂੰ ਭਿੰਨ-ਭਿੰਨ ਮੌਸਮਾਂ ਦੇ ਕਹਿਰ ਤੋਂ ਬਚਾਉਂਦੇ ਹਨ ।

ਹਵਾ ਨੂੰ ਸਾਫ਼ ਕਰਨਾ :
ਰੁੱਖ ਸਾਡੇ ਸਾਹ ਲੈਣ ਲਈ ਹਵਾ ਨੂੰ ਸਾਫ਼ ਕਰਦੇ ਹਨ, ਜੋ ਕਿ ਸਾਡੇ ਜੀਵਨ ਦਾ ਆਧਾਰ ਹੈ । ਜੇਕਰ ਰੁੱਖ ਘਟ ਜਾਣ ਜਾਂ ਨਾ ਹੋਣ ਤਾਂ ਅਸ਼ੁੱਧ ਹਵਾ ਨਾਲ ਸਾਡਾ ਸਰੀਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇ ਤੇ ਅੱਡੀਆਂ ਰਗੜ-ਰਗੜ ਕੇ ਮਰੇ । ਇਹ ਜੀਵਾਂ ਦੇ ਸਾਹ ਵਿਚੋਂ ਨਿਕਲੀ ਗੰਦੀ ਹਵਾ ਵਿਚੋਂ ਕਾਰਬਨ ਡਾਇਆਕਸਾਈਡ ਨੂੰ ਚੂਸ ਕੇ ਆਕਸੀਜਨ ਛੱਡਦੇ ਹਨ, ਜਿਹੜੀ ਕਿ ਜੀਵਾਂ ਦੇ ਸਾਹ ਲੈਣ ਤੇ ਜਿਊਣ ਲਈ ਜ਼ਰੂਰੀ ਹੈ । ਇਹ ਸਾਡੇ ਲਈ ਵਰਖਾ ਦਾ ਕਾਰਨ ਵੀ ਬਣਦੇ ਹਨ ਤੇ ਉਪਜਾਊ ਮਿੱਟੀ ਨੂੰ ਰੁੜ੍ਹਨ ਤੋਂ ਵੀ ਬਚਾਉਂਦੇ ਹਨ ।

ਖਾਦ ਤੇ ਦਵਾਈਆਂ ਦਾ ਸਾਧਨ :
ਰੁੱਖਾਂ ਦੇ ਪੱਤੇ ਤੇ ਹੋਰ ਹਿੱਸੇ ਗਲ-ਸੜ ਕੇ ਖਾਦ ਬਣ ਜਾਂਦੇ ਹਨ, ਜੋ ਕਿ ਹੋਰਨਾਂ ਪੌਦਿਆਂ ਦੀ ਖ਼ੁਰਾਕ ਬਣਦੀ ਹੈ । ਇਸ ਨਾਲ ਭਿੰਨ-ਭਿੰਨ ਪ੍ਰਕਾਰ ਦੇ ਅੰਨ, ਸਬਜ਼ੀਆਂ, ਦਾਲਾਂ ਤੇ ਫਲ ਪੈਦਾ ਹੁੰਦੇ ਹਨ । ਰੁੱਖਾਂ ਦੇ ਪੱਤਿਆਂ, ਫੁੱਲਾਂ, ਛਿੱਲਾਂ ਤੇ ਜੜਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ । ਨਿੰਮ, ਪਿੱਪਲ, ਬੋਹੜ, ਸਿਨਕੋਨਾ, ਅਸ਼ੋਕ, ਅਮਲਤਾਸ ਤੇ ਬਿੱਲ ਅਜਿਹੇ ਹੀ ਰੁੱਖ ਹਨ ।

ਫੁੱਲਾਂ ਦੀ ਪ੍ਰਾਪਤੀ :
ਰੁੱਖ ਸਾਨੂੰ ਬਹੁਤ ਸਾਰੇ ਸਵਾਦੀ ਤੇ ਰਸੀਲੇ ਫਲ ਦਿੰਦੇ ਹਨ । ਇਨ੍ਹਾਂ ਤੋਂ ਪ੍ਰਾਪਤ ਕੇਲਿਆਂ, ਸੰਤਰਿਆਂ, ਅੰਬਾਂ, ਸੇਬਾਂ, ਅੰਗੂਰਾਂ, ਨਾਸ਼ਪਾਤੀਆਂ, ਨਿੰਬੂਆਂ, ਬਦਾਮਾਂ ਤੇ ਖੁਰਮਾਨੀਆਂ ਤੋਂ ਬਿਨਾਂ ਸਾਡਾ ਭੋਜਨ ਬੇਸੁਆਦ ਹੋ ਕੇ ਰਹਿ ਜਾਵੇ ।

ਸੁੰਦਰਤਾ ਵਿਚ ਵਾਧਾ ਕਰਨਾ :
ਰੁੱਖ ਸਾਡੇ ਆਲੇ-ਦੁਆਲੇ ਨੂੰ ਸੁੰਦਰ ਵੀ ਬਣਾਉਂਦੇ ਹਨ । ਇਨ੍ਹਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਤੇ ਮਹਿਕਾਂ ਖਿਲਾਰਦੇ ਹਨ । ਇਨ੍ਹਾਂ ਦੇ ਫੁੱਲਾਂ ਤੋਂ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਹੈ ।

ਸਾਰ-ਅੰਸ਼ :
ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹਾਨਤਾ ਹੈ । ਇਹ ਸਾਡੇ ਜੀਵਨ ਦਾ ਆਧਾਰ ਹਨ । ਸਾਨੂੰ ਇਨ੍ਹਾਂ ਨੂੰ ਵੱਢਣਾ ਨਹੀਂ ਚਾਹੀਦਾ ਤੇ ਇਨ੍ਹਾਂ ਨੂੰ ਵੱਧ-ਵੱਧ ਲਾ ਕੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

42. ਸਾਡੇ ਪਿੰਡ

ਭਾਰਤ ਪਿੰਡਾਂ ਦਾ ਦੇਸ਼-ਭਾਰਤ ਪਿੰਡਾਂ ਦਾ ਦੇਸ਼ ਹੈ । ਇਸਦੀ ਬਹੁਤੀ ਅਬਾਦੀ ਪਿੰਡਾਂ ਵਿਚ ਵਸਦੀ ਹੈ । ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਸਾਡੇ ਪਿੰਡ ਬਹੁਤ ਪਛੜੇ ਹੋਏ ਸਨ । ਨਾ ਉੱਥੇ ਪੱਕੀਆਂ ਸੜਕਾਂ ਸਨ, ਨਾ , ਆਵਾਜਾਈ ਦੇ ਮਸ਼ੀਨੀ ਸਾਧਨ ਤੇ ਨਾ ਹੀ ਬਿਜਲੀ । ਪਰੰਤੂ ਸਾਡੇ ਵਰਤਮਾਨ ਪਿੰਡ ਸ਼ਹਿਰਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ, ਸਗੋਂ ਖੁੱਲ੍ਹੀ ਤੇ ਤਾਜ਼ੀ ਹਵਾ ਅਤੇ ਸ਼ੁੱਧ ਦੁੱਧ, ਦਹੀਂ ਤੇ ਅੰਨ ਵਿਚ ਉਹ ਸ਼ਹਿਰਾਂ ਤੋਂ ਅੱਗੇ ਹਨ । ਅੱਜ ਪਿੰਡਾਂ ਵਿਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਤੇ ਉਨ੍ਹਾਂ ਉੱਤੇ ਆਵਾਜਾਈ ਦੇ ਹਰ ਪ੍ਰਕਾਰ ਦੇ ਸਾਧਨ ਦੌੜਦੇ ਫਿਰਦੇ ਹਨ । ਅੱਜ ਕਾਰਾਂ, ਬੱਸਾਂ, ਸਕੂਟਰ, ਮੋਟਰ ਸਾਈਕਲ ਆਮ ਲੋਕਾਂ ਕੋਲ ਹਨ । ਘਰਾਂ ਵਿਚ ਟੈਲੀਫੋਨ ਹਨ ਤੇ ਹੱਥਾਂ ਵਿਚ ਮੋਬਾਈਲ ਫੋਨ । ਡਾਕਟਰੀ ਸਹਾਇਤਾ ਵੀ ਹਰ ਪਿੰਡ ਦੇ ਨੇੜੇ ਹੀ ਮਿਲ ਜਾਂਦੀ ਹੈ ।

(ਰੂਪ-ਰੇਖਾ-ਭਾਰਤ ਪਿੰਡਾਂ ਦਾ ਦੇਸ਼-ਵਿੱਦਿਅਕ ਸੰਸਥਾਵਾਂ ਦਾ ਪਸਾਰ-ਸਰਕਾਰੀ ਸਹੁਲਤਾਂ-ਸਫ਼ਾਈ-ਪੰਚਾਇਤਾਂ-ਔਰਤਾਂ ਦਾ ਅੱਗੇ ਵਧਣਾ-ਅੰਸ਼ ।)

ਵਿੱਦਿਅਕ ਸੰਸਥਾਵਾਂ ਦਾ ਪਸਾਰ :
ਅੱਜ ਸਾਡੇ ਪਿੰਡ ਵਿੱਦਿਅਕ ਸੰਸਥਾਵਾਂ ਨਾਲ ਭਰਪੂਰ ਹਨ। ਪਿੰਡ ਵਿਚ ਪ੍ਰਾਇਮਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਪਬਲਿਕ ਸਕੂਲ, ਕਾਲਜ ਤੇ ਭਿੰਨ-ਭਿੰਨ ਕਿੱਤਿਆਂ ਵਿਚ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਮੌਜੂਦ ਹਨ, ਜਿਸ ਕਾਰਨ ਪਿੰਡਾਂ ਵਿਚ ਅਨਪੜ੍ਹਤਾ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ ਤੇ ਪੜ੍ਹੇ-ਲਿਖੇ ਮੁੰਡੇ ਤੇ ਕੁੜੀਆਂ ਅੱਗੇ ਵਧ ਕੇ ਕੌਮਾਂਤਰੀ ਖੇਤਰ ਵਿਚ ਮਾਰਾਂ ਮਾਰਦੇ ਹੋਏ ਉੱਚੇ ਅਹੁਦੇ ਪ੍ਰਾਪਤ ਕਰਨ ਦੇ ਨਾਲ ਵੱਡੇ-ਵੱਡੇ ਕਾਰੋਬਾਰ ਵੀ ਚਲਾਉਣ ਲੱਗੇ ਹਨ ।

ਸਰਕਾਰੀ ਸਹੂਲਤਾਂ :
ਪਿੰਡਾਂ ਵਿਚ ਸਰਕਾਰ ਵਲੋਂ ਥਾਂ-ਥਾਂ ਸਿਹਤ ਸਹੂਲਤਾਂ ਦੇਣ ਵਾਲੀਆਂ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ ਹਨ । ਥਾਂ-ਥਾਂ ਸਿਖਲਾਈ ਪ੍ਰਾਪਤ ਡਾਕਟਰ ਆਪਣੇ ਨਿੱਜੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰ ਰਹੇ ਹਨ । ਇਸ ਨਾਲ ਪਿੰਡਾਂ ਵਿਚ ਬਹੁਤ ਸਾਰੇ ਰੋਗਾਂ ਦਾ ਖ਼ਾਤਮਾ ਹੋ ਗਿਆ ਹੈ ਤੇ ਲੋਕ ਤੇ ਬੱਚੇ ਅਣਆਈ ਮੌਤ ਦੇ ਮੂੰਹ ਵਿਚ ਪੈਣ ਤੋਂ ਬਚ ਗਏ ਹਨ ।

ਸਫ਼ਾਈ :
ਅਜੋਕੇ ਪਿੰਡਾਂ ਵਿਚ ਪਹਿਲਾਂ ਨਾਲੋਂ ਸਫ਼ਾਈ ਵੀ ਵਧੇਰੇ ਹੈ । ਲੋਕਾਂ ਨੇ ਆਪਣੇ ਘਰਾਂ ਵਿਚ ਫਲੱਸ਼ਾਂ ਬਣਵਾ ਲਈਆਂ ਹਨ ਤੇ ਘਰਾਂ ਦਾ ਪਾਣੀ ਅੰਡਰਗਰਾਉਂਡ ਨਾਲੀਆਂ ਵਿਚ ਜਾਣ ਲੱਗਾ ਹੈ, ਜਿਸ ਕਰਕੇ ਮੱਖੀਆਂ, ਮੱਛਰ ਵੀ ਘੱਟ ਹੋ ਗਏ ਹਨ । ਪਿੰਡਾਂ ਵਿਚ ਜਿੱਥੇ ਗੰਦੇ ਪਾਣੀ ਦੇ ਨਿਕਾਸ ਦੇ ਪ੍ਰਬੰਧ ਠੀਕ ਹੋ ਗਏ ਹਨ, ਉੱਥੇ ਪੀਣ ਲਈ ਵੀ ਸੁਥਰਾ ਪਾਣੀ ਦੇਣ ਦੇ ਪ੍ਰਬੰਧ ਕੀਤੇ ਗਏ ਹਨ ।

ਪੰਚਾਇਤਾਂ :
ਪਿੰਡਾਂ ਵਿਚ ਪੰਚਾਇਤਾਂ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਦੀਆਂ ਹਨ । ਉਹ ਪਿੰਡਾਂ ਵਿਚ ਹੋਣ ਵਾਲੇ ਛੋਟੇ-ਮੋਟੇ ਝਗੜਿਆਂ ਨੂੰ ਵੀ ਨਿਬੇੜਦੀਆਂ ਹਨ ਤੇ ਪਿੰਡ ਵਿਚ ਪ੍ਰੇਮਪਿਆਰ ਪੈਦਾ ਕਰਨ ਦੇ ਨਾਲ ਗਲੀਆਂ ਦੀ ਸਫ਼ਾਈ ਦੇ ਪ੍ਰਬੰਧ ਤੇ ਰੌਸ਼ਨੀ ਦੇ ਪ੍ਰਬੰਧ ਨੂੰ ਠੀਕ ਰੱਖਣ ਦਾ ਕੰਮ ਵੀ ਕਰਦੀਆਂ ਹਨ । ਕਈ ਪਿੰਡਾਂ ਵਿਚ ਉਦਯੋਗਿਕ ਇਕਾਈਆਂ ਵੀ ਕਾਇਮ ਹੋਈਆਂ ਹਨ, ਜੋ ਬੇਰੁਜ਼ਗਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ, ਜਿਸ ਨਾਲ ਖ਼ੁਸ਼ਹਾਲੀ ਤੇ ਵਿਕਾਸ ਵਿਚ ਵਾਧਾ ਹੁੰਦਾ ਹੈ ।

ਔਰਤਾਂ ਦਾ ਅੱਗੇ ਵਧਣਾ :
ਪਿੰਡਾਂ ਦੀਆਂ ਔਰਤਾਂ ਹੁਣ ਅਨਪੜ੍ਹ ਨਹੀਂ ਤੇ ਨਾ ਹੀ ਸਿਰਫ਼ ਘਰਾਂ ਦੇ ਕੰਮ ਕਰਦੀਆਂ ਹਨ ।ਉਹ ਕਈ ਪ੍ਰਕਾਰ ਦੀਆਂ ਨੰਗਾਂ ਪ੍ਰਾਪਤ ਕਰ ਕੇ ਤੇ ਨੌਕਰੀਆਂ ਉੱਤੇ ਲੱਗ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਰਹੀਆਂ ਹਨ ।

ਸਾਰ-ਅੰਸ਼ :
ਪਿੰਡਾਂ ਦਾ ਜੀਵਨ ਸਰਲ ਤੇ ਰੰਗੀਨੀਆਂ ਭਰਪੂਰ ਹੈ । ਇੱਥੇ ਵਸਣ ਵਾਲਾ ਕੁਦਰਤ ਦੀ ਗੋਦੀ ਦਾ ਨਿੱਘ ਮਾਣਦਾ ਹੈ । ਇਨ੍ਹਾਂ ਵਿਚ ਸ਼ਹਿਰਾਂ ਨਾਲੋਂ ਪ੍ਰਦੂਸ਼ਣ ਘੱਟ ਹੈ । ਪਿੰਡਾਂ ਵਿਚ ਹੋ ਰਹੀ ਬਹੁਪੱਖੀ ਤਰੱਕੀ ਨੂੰ ਦੇਖ ਕੇ ਜਾਪਦਾ ਹੈ ਕਿ ਉਹ ਸਮਾਂ ਨੇੜੇ ਹੀ ਹੈ, ਜਦੋਂ ਪਿੰਡਾਂ ਤੇ ਸ਼ਹਿਰਾਂ ਦੇ ਜੀਵਨ ਵਿਚ ਬਹੁਤਾ ਫ਼ਰਕ ਨਹੀਂ ਰਹਿ ਜਾਵੇਗਾ ।

PSEB 8th Class Punjabi ਰਚਨਾ ਲੇਖ-ਰਚਨਾ

43. ਦਾਜ ਦੀ ਸਮੱਸਿਆ
ਜਾਂ
ਦਾਜ ਦੀ ਲਾਹਨਤ

ਕੁਰੀਤੀਆਂ ਭਰਿਆ ਭਾਰਤੀ ਸਮਾਜਭਾਰਤੀ ਸਮਾਜ ਵਿਚ ਫੈਲੀਆਂ ਹੋਈਆਂ ਅਨੇਕਾਂ ਕੁਰੀਤੀਆਂ ਇਸ ਗੌਰਵਸ਼ਾਲੀ ਸਮਾਜ ਦੇ ਮੱਥੇ ਉੱਪਰ ਕਲੰਕ ਹਨ । ਜਾਤ-ਪਾਤ, ਛੂਤ-ਛਾਤ ਅਤੇ ਦਾਜ ਵਰਗੀਆਂ ਕੁਪ੍ਰਥਾਵਾਂ ਕਰ ਕੇ, ਵਿਸ਼ਵ ਦੇ ਉੱਨਤ ਸਮਾਜ ਵਿਚ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਸਮੇਂ-ਸਮੇਂ ਅਨੇਕਾਂ ਸਮਾਜ ਸੁਧਾਰਕ ਅਤੇ ਆਗੂ ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰਦੇ ਰਹੇ ਹਨ, ਪਰ ਇਹਨਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਅਜੇ ਤਕ ਸਫਲਤਾ ਪ੍ਰਾਪਤ ਨਹੀਂ ਹੋ ਸਕੀ । ਦਾਜ ਦੀ ਪ੍ਰਥਾ ਤਾਂ ਦਿਨੋ-ਦਿਨ ਬਹੁਤ ਹੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ।

(ਰੂਪ-ਰੇਖਾ-ਕੁਰੀਤੀਆਂ ਭਰਿਆ ਭਾਰਤੀ ਸਮਾਜ-ਨਵ-ਵਿਆਹੁਤਾ ਕੁੜੀਆਂ ਦੇ ਕਤਲ-ਦਾਜ ਕੀ ਹੈ ?-ਇਕ ਲਾਹਨਤ-ਦੂਰ ਕਰਨ ਦੇ ਉਪਾ-ਸਾਰ-ਅੰਸ਼ )

ਨਵ-ਵਿਆਹੁਤਾ ਕੁੜੀਆਂ ਦੇ ਕਤਲ :
ਅਖ਼ਬਾਰਾਂ ਦੇ ਵਰਕੇ ਪਲਟੋ, ਤੁਹਾਨੂੰ ਹਰ ਰੋਜ਼ ਇਕ ਦੋ ਖ਼ਬਰਾਂ ਅਜਿਹੀਆਂ ਪੜ੍ਹਨ ਨੂੰ ਮਿਲਣਗੀਆਂ- ‘ਸੱਸ ਨੇ ਨਵ-ਵਿਆਹੀ ਕੁੜੀ ਨੂੰ ਤੇਲ ਪਾ ਕੇ ਸਾੜ ਦਿੱਤਾ’, ‘ਦਾਜ ਦੇ ਲਾਲਚ ਕਾਰਨ ਬਰਾਤ ਬਰੰਗ ਵਾਪਸ’, ‘ਨਵ-ਵਿਆਹੀ ਕੁੜੀ ਜ਼ਹਿਰ ਖਾ ਕੇ ਮਰ ਗਈ’, ‘ਨਵ-ਵਿਆਹੀ ਨੂੰ ਸਾੜਨ ਦੇ ਦੋਸ਼ ਵਿਚ ਸੱਸ ਤੇ ਨਨਾਣ ਗ੍ਰਿਫ਼ਤਾਰ’ ਆਦਿ ।

ਦਾਜ ਹੈ ? :
ਦਾਜ ਦਾ ਅਰਥ ਹੈ, ਵਿਆਹ ਦੇ ਸਮੇਂ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ । ਭਾਰਤੀ ਸਮਾਜ ਵਿੱਚ ਇਹ ਪ੍ਰਥਾ ਕਾਫ਼ੀ ਪ੍ਰਾਚੀਨ ਪ੍ਰਤੀਤ ਹੁੰਦੀ ਹੈ । ਇਸ ਦਾ ਵਰਣਨ ਸਾਡੀਆਂ । ਪੁਰਾਤਨ ਲੋਕ-ਕਥਾਵਾਂ ਤੇ ਸਾਹਿਤ ਵਿਚ ਵੀ ਹੈ । ਸਾਡੇ ਸਮਾਜ ਵਿੱਚ ਲੜਕੀ ਦੇ ਵਿਆਹੀ ਜਾਣ ਮਗਰੋਂ ਉਸਦੇ ਮਾਤਾ-ਪਿਤਾ ਉਸ ਨੂੰ ਘਰ ਦੇ ਸਮਾਨ ਤੇ ਪਹਿਰਾਵੇ ਨਾਲ ਸੰਬੰਧਿਤ ਜ਼ਰੂਰੀ ਚੀਜ਼ਾਂ ਵੀ ਦਿੰਦੇ ਹਨ । ਉਂਝ ਮਾਤਾ-ਪਿਤਾ ਆਪਣੀ ਪੂੰਜੀ ਅਤੇ ਜਾਇਦਾਦ ਵਿਚੋਂ ਲੜਕੀ ਨੂੰ ਦਾਜ ਦੀ ਸੂਰਤ ਵਿਚ ਕੁੱਝ ਭਾਗ ਦੇਣਾ ਆਪਣਾ ਫ਼ਰਜ਼ ਵੀ ਸਮਝਦੇ ਹਨ । ਸਾਡੇ ਲੋਕ ਲੜਕੀ ਦੇ ਖ਼ਾਲੀ ਹੱਥ ਪਤੀ ਦੇ ਘਰ ਜਾਣ ਨੂੰ ਚੰਗਾ ਨਹੀਂ ਸਮਝਦੇ । ਮਾਤਾ-ਪਿਤਾ ਸਹੁਰੇ ਜਾਂਦੀ ਧੀ ਦੀ ਕੁੱਝ ਆਰਥਿਕ ਸਹਾਇਤਾ ਕਰਨਾ ਆਪਣਾ ਫ਼ਰਜ਼ ਸਮਝਦੇ ਹਨ ।

ਇਕ ਲਾਹਨਤ :
ਬੇਸ਼ੱਕ ਪੁਰਾਤਨ ਕਾਲ ਵਿਚ ਦਾਜ ਦੀ ਪ੍ਰਥਾ ਇਕ ਚੰਗੇ ਉਦੇਸ਼ ਨਾਲ ਆਰੰਭ ਹੋਈ ਹੋਵੇਗੀ, ਪਰ ਵਰਤਮਾਨ ਕਾਲ ਵਿਚ ਇਹ ਇਕ ਬੁਰਾਈ ਅਤੇ ਲਾਹਨਤ ਬਣ ਚੁੱਕੀ ਹੈ । ਅੱਜ-ਕਲ੍ਹ ਲੜਕੀ ਦੀ ਪ੍ਰੇਸ਼ਟਤਾ ਉਸ ਦੀ ਸ਼ੀਲਤਾ, ਸੁੰਦਰਤਾ ਜਾਂ ਪੜਾਈ ਤੋਂ ਨਹੀਂ ਮਾਪੀ ਜਾਂਦੀ, ਸਗੋਂ ਦਾਜ ਨਾਲ ਮਾਪੀ ਜਾਂਦੀ ਹੈ ।ਵਰਾਂ ਦੀ ਨੀਲਾਮੀ ਹੁੰਦੀ ਹੈ ਅਤੇ ਨਕਦ-ਰਾਸ਼ੀ ਜਾਂ ਸੋਨੇ ਦੀ ਚਮਕ-ਦਮਕ ਨਾਲ ਕੋਈ ਵੀ ਉਸ ਨੂੰ ਖ਼ਰੀਦ ਸਕਦਾ ਹੈ । ਇਸ ਪ੍ਰਕਾਰ ਅੱਜ-ਕਲ੍ਹ ਵਿਆਹ ਮੁੰਡੇ ਦਾ ਕੁੜੀ ਨਾਲ ਨਹੀਂ, ਸਗੋਂ ਚੈੱਕ ਬੁੱਕ ਨਾਲ ਹੁੰਦਾ ਹੈ । ਸਾਰੇ ਸਮਾਜ ਦਾ ਇਹ ਚਾਲਾ ਹੋਣ ਕਰਕੇ ਦਾਜ ਨੂੰ ਬੁਰਾਈ ਨਹੀਂ, ਸਗੋਂ ਵਿਸ਼ੇਸ਼ਤਾ ਗਿਣਿਆ ਜਾਣ ਲੱਗਾ ਹੈ ।

ਬਹੁਤ ਸਾਰੇ ਲਾਲਚੀ ਲੋਕ ਆਪਣੇ ਮੁੰਡੇ ਦੇ ਵਿਆਹ ਸਮੇਂ ਕੁੜੀ ਵਾਲਿਆਂ ਨਾਲ ਨਿਸਚਿਤ ਰਕਮ ਜਾਂ ਸਮਾਨ ਲੈਣ ਦੀ ਗੱਲ ਪੱਕੀ ਕਰਦੇ ਹਨ । ਇਸ ਤਰ੍ਹਾਂ ਦਾਜ ਅਮੀਰਾਂ ਲਈ ਇਕ ਦਿਲ-ਪਰਚਾਵਾ, ਪਰ ਗ਼ਰੀਬਾਂ ਲਈ ਨਿਰੀ ਮੁਸੀਬਤ ਬਣ ਕੇ ਰਹਿ ਗਿਆ ਹੈ । ਇਸ ਵਿਚ ਕਸੂਰ ਇਕੱਲਾ ਮੁੰਡੇ ਵਾਲਿਆਂ ਦਾ ਹੀ ਨਹੀਂ ਹੁੰਦਾ, ਸਗੋਂ ਕਾਲੇ ਧਨ ਦੇ ਮਾਲਕ ਅਮੀਰ ਲੋਕ ਆਪਣੇ ਧਨ ਨੂੰ ਕੁੜੀ ਦੇ ਦਾਜ ਤੇ ਵਿਆਹ ਦੀ ‘ਸ਼ਾਨੋ-ਸ਼ੌਕਤ ਉੱਪਰ ਖ਼ਰਚ ਕੇ ਰੋੜ੍ਹ ਦਿੰਦੇ ਹਨ ਉਹਨਾਂ ਦੀ ਦੇਖਾ-ਦੇਖੀ ਗਰੀਬ ਲੋਕਾਂ ਨੂੰ ਆਪਣੀ ਲਹੂ-ਪਸੀਨੇ ਦੀ ਕਮਾਈ ਇਸ ਦੇ ਲੇਖੇ ਲਾਉਣੀ ਪੈਂਦੀ ਹੈ । ਉਹਨਾਂ ਨੂੰ ਕਰਜ਼ੇ ਲੈਣੇ ਤੇ ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ । ਆਮ ਕਰ ਕੇ ਮਾਪਿਆਂ ਨੂੰ ਪਰਾਏ ਘਰ ਵਿਚ ਜਾ ਰਹੀ ਆਪਣੀ ਧੀ ਦੇ ਸੱਸ-ਸਹੁਰੇ ਤੇ ਪਤੀ ਨੂੰ ਖ਼ੁਸ਼ ਕਰਨ ਲਈ ਬਹੁਤਾ ਦਾਜ ਦੇਣਾ ਪੈਂਦਾ ਹੈ, ਤਾਂ ਜੋ ਉਹਨਾਂ ਦੀ ਧੀ ਨਾਲ ਕੋਈ ਬੁਰਾ ਸਲੂਕ ਨਾ ਕਰ ਸਕੇ ।ਉਹਨਾਂ ਸਾਹਮਣੇ ਵੱਡੀ ਸਮੱਸਿਆ ਪਰਾਏ ਘਰ ਵਿਚ ਆਪਣੀ ਧੀ ਨੂੰ ਵਸਾਉਣ ਦੀ ਹੁੰਦੀ ਹੈ । ਇਸ ਪ੍ਰਕਾਰ ਇਹ ਬੁਰਾਈ ਸਾਡੇ ਸਮਾਜ ਅਤੇ ਸਾਡੀ ਆਰਥਿਕਤਾ ਦੀ ਇਕ ਵੱਡੀ ਦੁਸ਼ਮਣ ਹੈ ।

ਦੂਰ ਕਰਨ ਦੇ ਉਪਾਅ :
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਦਾਜ ਇਕ ਅਜਿਹੀ ਲਾਹਨਤ ਹੈ, ਜਿਸ ਦੇ ਹੁੰਦਿਆਂ ਨਾ ਸਾਡਾ ਸਮਾਜ ਬੌਧਿਕ ਜਾਂ ਨੈਤਿਕ ਤੌਰ ‘ਤੇ ਵਿਕਸਿਤ ਕਿਹਾ ਜਾ ਸਕਦਾ ਹੈ। ਤੇ ਨਾ ਹੀ ਇਸ ਦੀ ਆਰਥਿਕਤਾ ਵਿਚ ਦਿੜਤਾ ਆ ਸਕਦੀ ਹੈ । ਇਸ ਦੇ ਨਾਲ ਹੀ ਸਾਡੀਆਂ ਇਹ ਗੱਲਾਂ ਥੋਥੀਆਂ ਹੋ ਕੇ ਰਹਿ ਜਾਂਦੀਆਂ ਹਨ ਕਿ ਭਾਰਤ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਪ੍ਰਾਪਤ ਹੈ । ਇਸ ਬੁਰਾਈ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਕੁੱਝ ਕਾਨੂੰਨ ਬਣਾਏ ਹਨ, ਪਰ ਉਹ ਬਹੁਤੇ ਅਸਰਦਾਰ ਸਾਬਤ ਨਹੀਂ ਹੋ ਸਕੇ । ਅਸਲ ਵਿਚ ਕਾਨੂੰਨ ਵੀ ਤਾਂ ਹੀ ਲਾਗੂ ਹੋ ਸਕਦੇ ਹਨ, ਜੇਕਰ ਸਮਾਜ ਅਤੇ ਪ੍ਰਸ਼ਾਸਕੀ ਢਾਂਚਾ ਪੂਰੀ ਇਮਾਨਦਾਰੀ ਤੋਂ ਕੰਮ ਲਵੇ । ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨੀ ਜ਼ਰੂਰੀ ਹੈ । ਪਿੰਡਾਂ ਤੇ ਸ਼ਹਿਰਾਂ ਵਿਚ ਵਿਆਹ ਸਮੇਂ ਵੱਡੇ-ਵੱਡੇ ਦਿਖਾਵਿਆਂ, ਵੱਡੀਆਂ ਬਰਾਤਾਂ ਤੇ ਦਾਜ ਆਦਿ ਦਾ ਵਿਰੋਧ ਕਰਨਾ ਜ਼ਰੂਰੀ ਹੈ ।

ਇਸ ਸੰਬੰਧੀ ਕਾਰਵਾਈ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਤੇ ਸ਼ਹਿਰਾਂ ਵਿਚ ਲੋਕਭਲਾਈ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਹੈ । ਲੜਕਿਆਂ ਨੂੰ ਆਪਣੇ ਮਾਪਿਆਂ ਦੁਆਰਾ ਕੀਤੇ ਜਾਂਦੇ ਦਾਜ ਦੇ ਲਾਲਚ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਲੜਕੀਆਂ ਨੂੰ ਉੱਥੇ ਵਿਆਹ ਕਰਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ, ਜਿੱਥੇ ਦਾਜ ਦੀ ਮੰਗ ਕੀਤੀ ਜਾ ਰਹੀ ਹੋਵੇ ।ਇਸ ਸੰਬੰਧੀ ਕੁੱਝ ਥਾਂਵਾਂ ‘ਤੇ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਪ੍ਰਣ ਵੀ ਆਏ ਜਾਂਦੇ ਹਨ । ਕੁੜੀਆਂ ਨੂੰ ਵਿੱਦਿਆ ਪੜ੍ਹ ਕੇ ਸੈ-ਨਿਰਭਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਦਾਜ ਦੇ ਲਾਲਚੀ ਸਹੁਰਿਆਂ ਨਾਲੋਂ ਵੱਖ ਹੋ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ । ਇਸ ਦੇ ਨਾਲ ਹੀ ਸਰਕਾਰ ਵਲੋਂ ਦਾਜ ਨੂੰ ਗੈਰ-ਕਾਨੂੰਨੀ ਐਲਾਨ ਕਰਨ ਦੇ ਨਾਲ ਸੰਚਾਰ-ਸਾਧਨਾਂ ਤੇ ਵਿੱਦਿਆ ਦੁਆਰਾ ਇਸ ਵਿਰੁੱਧ ਜ਼ੋਰਦਾਰ ਲੋਕ-ਰਾਇ ਪੈਦਾ ਕਰਨੀ ਚਾਹੀਦੀ ਹੈ ।

ਸਾਰ-ਅੰਸ਼ :
ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਦਾਜ-ਪ੍ਰਥਾ ਸਾਡੇ ਸਮਾਜ ਨੂੰ ਲੱਗਾ ਹੋਇਆ ਇਕ ਕੋੜ੍ਹ ਹੈ ।ਇਸ ਦੀ ਹੋਂਦ ਵਿਚ ਸਾਨੂੰ ਸੱਭਿਆ ਮਨੁੱਖ ਕਹਾਉਣ ਦਾ ਕੋਈ ਅਧਿਕਾਰ ਨਹੀਂ । ਜਿਸ ਸਮਾਜ ਵਿਚ ਦੁਲਹਨਾਂ ਨੂੰ ਪਿਆਰ ਦੀ ਥਾਂ ਕਸ਼ਟ ਦਿੱਤੇ ਜਾਂਦੇ ਹਨ, ਉਹ ਸੱਚਮੁੱਚ ਹੀ ਅਸੱਭਿਆ ਤੇ ਅਵਿਕਸਿਤ ਸਮਾਜ ਹੈ । ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਕੁਰੀਤੀ ਦੀਆਂ ਜੜ੍ਹਾਂ ਪੁੱਟਣ ਲਈ ਲੱਕ ਬੰਨ੍ਹ ਲਈਏ ।

PSEB 8th Class Punjabi ਰਚਨਾ ਲੇਖ-ਰਚਨਾ

44. ਅੱਖੀਂ ਡਿੱਠੇ ਵਿਆਹ ਦਾ ਹਾਲ
ਜਾਂ
ਇਕ ਆਦਰਸ਼ ਵਿਆਹ

ਇਕ ਮਿਸਾਲੀ ਵਿਆਹ :
ਮੇਰੇ ਤਾਏ ਦੇ ਪੁੱਤਰ ਕੁਲਵਿੰਦਰ ਦਾ ਵਿਆਹ ਸਾਦਾ ਤੇ ਆਦਰਸ਼ ਢੰਗ ਨਾਲ ਹੋਇਆ । ਇਸ ਵਿਆਹ ਵਿਚ ਇਕ ਬਰਾਤੀ ਦੇ ਰੂਪ ਵਿਚ । ਮੈਂ ਵੀ ਸ਼ਾਮਲ ਸਾਂ । ਇਸ ਵਿਆਹ ਨੇ ਇਲਾਕੇ ਦੇ ਲੋਕਾਂ ਵਿਚ ਸਾਦਗੀ ਤੇ ਕਮਖ਼ਰਚੀ ਦੀ ਇਕ ਮਿਸਾਲ ਕਾਇਮ ਕਰ ਦਿੱਤੀ । ਇਸ ਵਿਆਹ ਨੂੰ ਅਜਿਹਾ ਰੂਪ ਦੇਣ ਵਿਚ ਬਹੁਤਾ ਹੱਥ ਵਿਆਂਹਦੜ ਮੁੰਡੇ ਤੇ ਕੁੜੀ ਦਾ ਸੀ, ਜੋ ਕਿ ਪੜੇ ਲਿਖੇ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ ।

(ਰੂਪ ਰੇਖਾ-ਸਾਦਾ ਵਿਆਹ-ਲੜਕੇ ਲੜਕੀ ਦੀ ਪਸੰਦ-ਬਰਾਤ-ਲੜਕੀ ਵਾਲਿਆਂ ਦੀ ਸਾਦਗੀ-ਆਨੰਦ ਕਾਰਜ ਤੇ ਡੋਲੀ ਦਾ ਤੁਰਨਾ-ਦਾਜ ਤੇ ਫ਼ਜ਼ੂਲ-ਖ਼ਰਚੀ ਰਹਿਤ ਵਿਆਹ )

ਲੜਕੇ-ਲੜਕੀ ਦੀ ਪਸੰਦ :
ਵਿਆਹ ਦੀ ਗੱਲ ਦਸ ਕੁ ਦਿਨ ਪਹਿਲਾਂ ਤੈ ਹੋਈ ਅਤੇ ਇਸ ਵਿਚ ਨਿਰਨਾ ਲੈਣ ਵਾਲੇ ਕੇਵਲ ਲੜਕਾ-ਲੜਕੀ ਤੇ ਉਹਨਾਂ ਦੇ ਮਾਤਾ-ਪਿਤਾ ਸਨ । ਲੜਕੇ ਦੀ ਧਿਰ ਵਲੋਂ ਨਾ ਕੋਈ ਸ਼ਰਤਾਂ ਰੱਖੀਆਂ ਗਈਆਂ ਤੇ ਨਾ ਹੀ ਮੰਗਾਂ । ਦੋਹਾਂ ਧਿਰਾਂ ਨੇ ਦੇਖਿਆ ਕਿ ਦੋਵੇਂ ਮੁੰਡਾ ਤੇ ਕੁੜੀ ਡਾਕਟਰੀ ਪਾਸ ਹਨ, ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ 1 ਲੜਕੇਲੜਕੀ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ । ਜਦੋਂ ਉਹਨਾਂ ਦੇ ਮਾਤਾ-ਪਿਤਾ ਵਿਆਹ ਪੱਕਾ ਕਰਨ ਦੀ ਗੱਲ-ਬਾਤ ਕਰਨ ਲੱਗੇ, ਤਾਂ ਲੜਕੇ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਵਿਆਹ ਬਿਲਕੁਲ ਸਾਦਾ ਕਰਨਾ ਚਾਹੁੰਦਾ ਹੈ ਤੇ ਦਾਜ, ਵਿਖਾਵਿਆਂ, ਸਜਾਵਟਾਂ ਤੇ ਹੋਰ ਰਸਮਾਂ ਉੱਪਰ ਖ਼ਰਚ ਨੂੰ ਬਿਲਕੁਲ ਪਸੰਦ ਨਹੀਂ ਕਰਦਾ । ਲੜਕੀ ਨੇ ਵੀ ਉਸ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ । ਦੋਹਾਂ ਦੇ ਮਾਪੇ ਸਮਝਦਾਰ ਸਨ ਤੇ ਉਹਨਾਂ ਨੇ ਦੋਹਾਂ ਦੀ ਤਜਵੀਜ਼ ਅਨੁਸਾਰ ਵਿਆਹ ਨੂੰ ਸਾਦਾ ਤੇ ਆਦਰਸ਼ਕ ਢੰਗ ਨਾਲ ਕਰਨ ਦਾ ਫ਼ੈਸਲਾ ਕਰ ਲਿਆ ।

ਬਰਾਤ :
ਬੱਸ ਇਸ ਫ਼ੈਸਲੇ ਅਨੁਸਾਰ ਪਿਛਲੇ ਐਤਵਾਰ ਇਹ ਵਿਆਹ ਹੋਇਆ । ਜੰਞ ਵਿਚ ਲੜਕੇ ਤੋਂ ਇਲਾਵਾ ਕੁੱਲ ਪੰਜ ਆਦਮੀ ਸ਼ਾਮਲ ਸਨ । ਲੜਕੇ ਦਾ ਪਿਤਾ, ਚਾਚਾ, ਭਰਾ ਤੇ ਇਕ ਭੈਣ । ਮੈਂ ਲੜਕੇ ਦੇ ਤਾਏ ਦਾ ਪੁੱਤਰ ਹੋਣ ਕਰਕੇ ਬਰਾਤ ਵਿਚ ਸ਼ਾਮਲ ਸੀ ।

ਅਸੀਂ ਆਪਣੀ ਇਕ ਕਾਰ ਵਿਚ ਆਮ ਪ੍ਰਾਹੁਣਿਆਂ ਵਾਂਗ ਗਏ । ਕੇਵਲ ਵਿਆਂਹਦੜ ਦੇ ਗਲ ਵਿਚ ਹਾਰ ਸੀ । ਵਾਜੇ-ਗਾਜੇ ਦਾ ਕੋਈ ਰੌਲਾ-ਰੱਪਾ ਨਹੀਂ ਸੀ । ਲੜਕੀ ਵਾਲਿਆਂ ਦੇ ਘਰ ਕੋਈ ਸਜਾਵਟ ਆਦਿ ਨਹੀਂ ਸੀ ਕੀਤੀ ਗਈ ਤੇ ਨਾ ਹੀ ਲਾਊਡ ਸਪੀਕਰ ਦੀ ਵਰਤੋਂ ।

ਲੜਕੀ ਵਾਲਿਆਂ ਦੀ ਸਾਦਗੀ ;
ਲੜਕੀ ਵਾਲਿਆਂ ਨੇ ਜੰਵ ਨੂੰ ਗੁਆਂਢੀ ਘਰ ਦੀ ਇਕ ਬੈਠਕ ਵਿਚ ਹੀ ਉਤਾਰ ਲਿਆ । ਸਾਦਾ ਚਾਹ ਪਾਣੀ ਮਗਰੋਂ ਲੜਕੀ ਵਾਲਿਆਂ ਦੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਆਨੰਦ ਕਾਰਜ ਦੀ ਰਸਮ ਅਦਾ ਹੋਈ । ਲਾਵਾਂ ਸਮੇਂ ਲੜਕੀ ਬਹੁਤੇ ਕੱਪੜਿਆਂ ਵਿਚ ਨਹੀਂ ਸੀ ਲਪੇਟੀ ਹੋਈ ਤੇ ਨਾ ਹੀ ਉਸ ਨੇ ਘੁੰਡ ਕੱਢਿਆ ਹੋਇਆ ਸੀ । ਆਨੰਦ ਕਾਰਜ ਮਗਰੋਂ ਇਕ ਵਿਅਕਤੀ ਨੇ ਉੱਠ ਕੇ ਸੰਸਾਰ ਵਿਚ ਵਿਆਹੁਤਾ ਜੀਵਨ ਦੀ ਮਹਾਨਤਾ ਦੱਸਦਿਆਂ ਨਵ-ਵਿਆਹੇ ਜੋੜੇ ਨੂੰ ਸੁਖੀ ਜੀਵਨ ਲਈ ਸ਼ੁਭ-ਇੱਛਾਵਾਂ ਭੇਟ ਕੀਤੀਆਂ । ਇਸ ਸਮੇਂ ਕੋਈ ਸਿਹਰਾ ਜਾਂ ਸਿੱਖਿਆ ਨਾ ਪੜ੍ਹੀ ਗਈ ।

ਆਨੰਦ ਕਾਰਜ ਤੇ ਡੋਲੀ ਦਾ ਤੁਰਨਾ :
ਆਨੰਦ ਕਾਰਜ ਮਗਰੋਂ ਲੜਕੀ ਵਾਲਿਆਂ ਨੇ ਜਾਂਈਆਂ ਨੂੰ ਆਪਣੀ ਬੈਠਕ ਵਿਚ ਬਿਠਾਇਆ ਤੇ ਫਿਰ ਨਵੀਂ ਵਿਆਹੀ ਜੋੜੀ ਸਮੇਤ ਦੋਹਾਂ ਪਰਿਵਾਰਾਂ ਨੇ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ । ਲੜਕੀ ਵਾਲਿਆਂ ਦੇ ਘਰ ਵੀ ਮੇਲ ਦੀ ਬਹੁਤੀ ਭੀੜ ਨਹੀਂ ਸੀ । ਖਾਣੇ ਤੋਂ ਅੱਧਾ ਘੰਟਾ ਪਿੱਛੋਂ ਲੜਕੀ ਵਾਲਿਆਂ ਨੇ ਭਿੱਜੀਆਂ ਅੱਖਾਂ ਨਾਲ ਲੜਕੀ ਨੂੰ ਤੋਰ ਦਿੱਤਾ । ਕੋਈ ਮੰਨ-ਮਨੌਤੀਆਂ ਨਾ ਹੋਈਆਂ ਤੇ ਨਾ ਹੀ ਕੋਈ ਦਾਜ ਦਿੱਤਾ ਗਿਆ । ਨਾ ਸ਼ਰਾਬ ਉੱਡੀ, ਨਾ ਭੰਗੜੇ ਪਾਏ ਗਏ, ਨਾ ਹੀ ਲਾਉਡ ਸਪੀਕਰ ਨੇ ਕੰਨ ਖਾਧੇ ਤੇ ਵਿਆਹ ਦਾ ਕੰਮ ਵੀ ਕੋਈ ਤਿੰਨੇ ਕੁ ਘੰਟਿਆਂ ਵਿਚ ਹੀ ਸਮਾਪਤ ਹੋ ਗਿਆ ।

ਦਾਜ ਤੇ ਫ਼ਜ਼ੂਲ :
ਖ਼ਰਚੀ ਰਹਿਤ ਵਿਆਹ-ਇਸ ਪ੍ਰਕਾਰ ਦਾਜ-ਦਹੇਜ ਤੇ ਫ਼ਜ਼ਲ-ਖ਼ਰਚੀ ਤੋਂ ਬਿਨਾਂ ਰਸਮਾਂ ਨੂੰ ਤੋੜ ਕੇ ਘੱਟ ਸਮੇਂ ਤੇ ਘੱਟ ਖ਼ਰਚ ਨਾਲ ਹੋਏ ਇਸ ਵਿਆਹ ਤੋਂ ਮੈਂ ਤਾਂ ਪ੍ਰਭਾਵਿਤ ਹੋਇਆ ਹੀ, ਨਾਲ ਹੀ ਸਾਡੇ ਇਲਾਕੇ ਵਿਚ ਵੀ ਇਸ ਦੀ ਬੜੀ ਚਰਚਾ ਹੋਈ ॥

ਆਦਰਸ਼ ਵਿਆਹ :
ਇਸ ਵਿਆਹ ਨੂੰ ਅਸੀਂ ਇਕ ਆਦਰਸ਼ ਵਿਆਹ ਕਹਿ ਸਕਦੇ ਹਾਂ । ਅਜਿਹੇ ਵਿਆਹਾਂ ਦੀ ਸਾਡੇ ਵਰਤਮਾਨ ਸਮਾਜ ਵਿਚ ਬਹੁਤ ਲੋੜ ਹੈ । ਪੜੇ-ਲਿਖੇ ਤੇ ਜਾਗ੍ਰਿਤ ਲੋਕਾਂ ਨੂੰ ਅਜਿਹੇ ਵਿਆਹ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ, ਤਾਂ ਹੀ ਸਾਡੇ ਸਮਾਜ ਨੂੰ ਦਾਜ-ਪ੍ਰਥਾ ਤੇ ਉਸ ਦੀਆਂ ਬੁਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

45. ਬਿਜਲੀ ਦੀ ਬੱਚਤ

ਵਰਤਮਾਨ ਜੀਵਨ ਵਿਚ ਬਿਜਲੀ ਦੀ ਲੋੜ :
ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ । ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਢ ਹੈ । ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ । ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ਹਨ, ਜਿਵੇਂਬਲਬ, ਟਿਊਬਾਂ, ਪੱਖੇ, ਫਰਿਜ, ਕੈਂਸ, ਕੂਲਰ, ਹੀਟਰ, ਗੀਜ਼ਰ, ਰੇਡੀਓ, ਟੈਲੀਵਿਯਨ, ਟੇਪ ਰਿਕਾਰਡਰ, ਏਅਰ ਕੰਡੀਸ਼ਨਰ, ਕੱਪੜੇ ਧੋਣ ਦੀ ਮਸ਼ੀਨ, ਮਾਈਕਰੋਵੇਵ ਤੇ ਕੰਪਿਊਟਰ ਆਦਿ ! ਫਿਰ ਇਹ ਚੀਜ਼ਾਂ ਉਹਨਾਂ ਕਾਰਖ਼ਾਨਿਆਂ ਵਿਚ ਬਣਦੀਆਂ ਹਨ, ਜੋ ਬਿਜਲੀ ਨਾਲ ਚਲਦੇ ਹਨ । ਕਾਰਖ਼ਾਨਿਆਂ ਤੋਂ ਬਿਨਾਂ ਖੇਤੀ-ਬਾੜੀ ਦਾ ਬਹੁਤ ਸਾਰਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ। ਹੈ । ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜ਼ਰੂਰੀ ਲੋੜ ਹੈ ।

(ਰੂਪ-ਰੇਖਾ-ਵਰਤਮਾਨ ਜੀਵਨ ਵਿਚ ਬਿਜਲੀ ਦੀ ਲੋੜ-ਦੇਸ਼ ਵਿਚ ਬਿਜਲੀ ਦੀ ਵਧ ਰਹੀ ਲੋੜ ਤੇ ਬੁੜ੍ਹ-ਬਿਜਲੀ ਦੀ ਬੱਚਤ ਦੀ ਲੋੜ-ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ-ਕੂਲਰ, ਹੀਟਰ ਤੇ ਗੀਜ਼ਰ ਦੀ ਵਰਤੋਂ-ਬਿਜਲੀ ਦੀ ਸਜਾਵਟ-ਬੱਚਤ ਦੇ ਲਾਭ-ਬੱਚਤ ਦੇ ਨਿਯਮ-ਸਾਰ-ਅੰਸ਼ ।)

ਬਿਜਲੀ ਦੀ ਵਧ ਰਹੀ ਲੋੜ ਅਤੇ ਧੂੜ :
ਭਾਰਤ ਇਕ ਵਿਕਸਿਤ ਹੋ ਰਿਹਾ ਦੇਸ਼ ਹੈ ।ਇਸ ਵਿਚ ਨਿੱਤ ਉਸਾਰੀ ਦੀਆਂ ਯੋਜਨਾਵਾਂ ਬਣਦੀਆਂ ਹਨ । ਇਹਨਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਦਿਨੋ-ਦਿਨ ਵਧਦੀ ਜਾ ਰਹੀ ਹੈ । ਇਸ ਪ੍ਰਕਾਰ ਬਿਜਲੀ ਦੀ ਥੁੜ੍ਹ ਤਾਂ ਹੀ ਪੂਰੀ ਹੋ ਸਕਦੀ ਹੈ, ਜੇਕਰ ਬਿਜਲੀ ਦੀ ਉਪਜ ਵਿਚ ਵਾਧਾ ਕੀਤਾ ਜਾਵੇ। ਬਿਜਲੀ ਦੀ ਵੱਧ ਉਪਜ ਕਰਨ ਲਈ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ ਤੇ ਨਾਲ ਹੀ ਸਮਾਂ ਵੀ ਕਾਫ਼ੀ ਲਗਦਾ ਹੈ । ਦੇਸ਼ ਦੇ ਸੀਮਿਤ ਸਾਧਨਾਂ ਕਾਰਨ ਬਿਜਲੀ ਦੀ ਉਪਜ ਵਧਾਉਣਾ ਸੰਭਵ ਨਹੀਂ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰੀਏ ਤੇ ਜਿੱਥੋਂ ਤਕ ਹੋ ਸਕੇ ਇਸ ਦੀ ਬੱਚਤ ਕਰੀਏ । ਸਾਡੇ ਅਜਿਹਾ ਕਰਨ ਨਾਲ ਹੀ ਉਦਯੋਗਾਂ ਤੇ ਖੇਤੀ-ਬਾੜੀ ਨੂੰ ਵੱਧ ਤੋਂ ਵੱਧ ਬਿਜਲੀ ਪ੍ਰਾਪਤ ਹੋ ਸਕੇਗੀ, ਜਿਸ ਨਾਲ ਸਾਡਾ ਦੇਸ਼ ਤਰੱਕੀ ਕਰੇਗਾ ਤੇ ਸਾਡਾ ਜੀਵਨ ਪੱਧਰ ਉੱਚਾ ਹੋਵੇਗਾ ।

ਬਿਜਲੀ ਦੀ ਬੱਚਤ ਦੀ ਲੋੜ :
ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ । ਇਕ ਖ਼ਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ, ਤਾਂ ਉਸ ਦੀ ਬੱਚਤ ਕੌਮੀ ਪੱਧਰ ਉੱਤੇ ਪੈਦਾ ਕੀਤੇ ਸਵਾ ਯੂਨਿਟ ਦੇ ਬਰਾਬਰ ਹੁੰਦੀ ਹੈ । ਇਸ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖ਼ਰਚ ਨਾਲ ਪੈਦਾ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ । ਇਕ ਅਨੁਮਾਨ ਅਨੁਸਾਰ ਇਸ ਸਮੇਂ ਦੇਸ਼ ਵਿਚ 10% ਬਿਜਲੀ ਦੀ ਘਾਟ ਹੈ । ਇਸ ਘਾਟ ਨੂੰ ਪੂਰਾ ਕਰਨ ਦਾ ਇਕੋ-ਇਕ ਤਰੀਕਾ ਬਿਜਲੀ ਦੀ ਬੱਚਤ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਦੀ ਵਰਤੋਂ ਵਿਚ ਸੰਜਮ ਤੋਂ ਕੰਮ ਲਈਏ ।

ਬਲਬਾਂ, ਟਿਊਬਾਂ ਦੇ ਪੱਖਿਆਂ ਦੀ ਵਰਤੋਂ :
ਜਿਸ ਤਰ੍ਹਾਂ ਅਸੀਂ ਘਰ ਵਿਚ ਹੋਰਨਾਂ ਚੀਜ਼ਾਂ ਦੀ ਸੰਜਮ ਨਾਲ ਵਰਤੋਂ ਕਰਦੇ ਹਾਂ ਤੇ ਚਾਦਰ ਦੇਖ ਕੇ ਪੈਰ ਪਸਾਰਦੇ ਹਾਂ, ਇਸ ਤਰ੍ਹਾਂ ਸਾਨੂੰ ਦੇਸ਼ ਵਿਚ ਬਿਜਲੀ ਦੀ ਕਮੀ ਨੂੰ ਧਿਆਨ ਵਿਚ ਰੱਖ ਕੇ ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ । ਇਸ ਮੰਤਵ ਲਈ ਸਾਨੂੰ ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ ਓਨੀ ਦੇਰ ਹੀ ਕਰਨੀ ਚਾਹੀਦੀ ਹੈ, ਜਿੰਨੀ ਦੇਰ ਸੱਚ-ਮੁੱਚ ਹੀ ਲੋੜ ਹੋਵੇ ! ਘਰਾਂ ਵਿਚ ਆਮ ਦੇਖਿਆ ਜਾਂਦਾ ਹੈ ਕਿ ਖ਼ਾਲੀ ਪਏ ਕਮਰਿਆਂ ਵਿਚ ਵੀ ਬਲਬ ਜਗ ਰਹੇ ਹੁੰਦੇ ਹਨ ਤੇ ਵਿਹੜਿਆਂ ਵਿਚ ਦੋ-ਦੋ ਤਿੰਨ-ਤਿੰਨ ਬਲਬ ਜਗ ਰਹੇ ਹੁੰਦੇ ਹਨ । ਦੁਕਾਨਦਾਰ ਆਪਣੀ ਦੁਕਾਨ ਵਿਚ ਬਹੁਤ ਸਾਰੀਆਂ ਟਿਊਬਾਂ ਤੇ ਬਲਬ ਜਗਾ ਛੱਡਦੇ ਹਨ। ਇਸ ਤਰ੍ਹਾਂ ਬਿਜਲੀ ਅੰਨ੍ਹੇਵਾਹ ਖ਼ਰਚੀ ਜਾਂਦੀ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਲੋੜ ਵੇਲੇ ਹੀ ਬਲਬ ਜਗਾਈਏ ਤੇ ਲੋੜ ਦੇ ਖ਼ਤਮ ਹੁੰਦਿਆਂ ਹੀ ਉਸ ਨੂੰ ਬੰਦ ਕਰ ਦੇਈਏ । ਇਸੇ ਪ੍ਰਕਾਰ ਹੀ ਸਾਨੂੰ ਪੱਖੇ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ । ਦੁਕਾਨਦਾਰਾਂ ਨੂੰ ਵੀ ਆਪਣੇ ਉੱਪਰ ਸੰਜਮ ਲਾਗੂ ਕਰਨਾ ਚਾਹੀਦਾ ਹੈ ।

ਕੂਲਰ, ਏਅਰ ਕੰਡੀਸ਼ਨਰ, ਹੀਟਰ ਤੇ ਗੀਜ਼ਰ ਦੀ ਵਰਤੋਂ :
ਸਾਨੂੰ ਚਾਹੀਦਾ ਹੈ ਕਿ ਕੂਲਰ, ਹੀਟਰ, ਏਅਰ ਕੰਡੀਸ਼ਨਰ, ਜਾਂ ਗੀਜ਼ਰ ਦੀ ਘੱਟ ਤੋਂ ਘੱਟ ਵਰਤੋਂ ਕਰੀਏ । ਸਾਨੂੰ ਆਪਣੇ ਸਰੀਰ ਨੂੰ ਗਰਮੀ ਤੇ ਸਰਦੀ ਦਾ ਟਾਕਰਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ ਤੇ ਸਹਿਜੇ ਕੀਤੇ ਸਰਦੀਆਂ ਵਿਚ ਹੀਟਰ ਤੇ ਗਰਮੀਆਂ ਵਿਚ ਕੂਲਰ ਜਾਂ ਏਅਰ ਕੰਡੀਸ਼ਨਰ ਦੀ ਵਰਤੋਂ ਨਾ ਕਰੀਏ । ਇਸ ਪ੍ਰਕਾਰ ਸਰਦੀਆਂ ਵਿਚ ਬਿਨਾਂ ਪਾਣੀ ਗਰਮ ਕੀਤਿਆਂ ਨਹਾ ਲਈਏ । ਇਸ ਤਰ੍ਹਾਂ ਸੰਜਮ ਨਾਲ ਹੀ ਅਸੀਂ ਬਿਜਲੀ ਦੀ ਬੱਚਤ ਵਿਚ ਹਿੱਸਾ ਪਾ ਸਕਦੇ ਹਾਂ ।

ਬਿਜਲੀ ਦੀ ਸਜਾਵਟ :
ਸਾਨੂੰ ਵਿਆਹਾਂ ਸ਼ਾਦੀਆਂ ਅਤੇ ਤਿਥ-ਤਿਉਹਾਰਾਂ ਉੱਪਰ ਵੀ ਬਿਜਲੀ ਦੇ ਬਲਬਾਂ ਤੋਂ ਟਿਊਬਾਂ ਦੀ ਸਜਾਵਟ ਘਟਾਉਣੀ ਚਾਹੀਦੀ ਹੈ । ਇਹ ਬੜੀ ਵੱਡੀ ਫ਼ਜ਼ੂਲ-ਖ਼ਰਚੀ ਹੈ । ਇਸ ਨਾਲ ਅਸੀਂ ਕੇਵਲ ਆਪਣੀ ਨਿੱਜੀ ਆਰਥਿਕਤਾ ਨੂੰ ਹੀ ਨੁਕਸਾਨ ਨਹੀਂ ਪੁਚਾਉਂਦੇ, ਸਗੋਂ ਦੇਸ਼ ਦੀ ਆਰਥਿਕਤਾ ਵਿਚ ਵੀ ਅਸਥਿਰਤਾ ਪੈਦਾ ਕਰਦੇ ਹਾਂ ।

ਬਿਜਲੀ ਦੀ ਬੱਚਤ ਦੇ ਲਾਭ ;
ਇਸ ਪ੍ਰਕਾਰ ਜੇਕਰ ਬਿਜਲੀ ਦੀ ਵਰਤੋਂ ਸੰਬੰਧੀ ਅਸੀਂ ਸਾਰੇ ਦੇਸ਼-ਵਾਸੀ ਸੰਜਮ ਅਤੇ ਸਾਵਧਾਨੀ ਤੋਂ ਕੰਮ ਲਈਏ, ਤਾਂ ਬਿਨਾਂ ਕਿਸੇ ਕੰਮ ਦਾ ਨੁਕਸਾਨ ਕੀਤਿਆਂ ਅਸੀਂ ਲੱਖਾਂ ਯੂਨਿਟਾਂ ਦੀ ਬੱਚਤ ਕਰ ਸਕਦੇ ਹਾਂ, ਜੋ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਉਦਯੋਗਾਂ ਅਤੇ ਖੇਤੀਬਾੜੀ ਦੇ ਕੰਮ ਆ ਸਕਦੀ ਹੈ ।

ਬੱਚਤ ਦੇ ਨਿਯਮ :
ਬਿਜਲੀ ਦੀ ਬੱਚਤ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਇਕ ਤਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਹਨਾਂ ਅੰਦਰ ਸੂਰਜ ਦੀ ਰੌਸ਼ਨੀ ਪ੍ਰਵੇਸ਼ ਕਰ ਸਕੇ । ਦੂਸਰੇ ਸਾਨੂੰ ਵੱਖ-ਵੱਖ ਕਮਰਿਆਂ ਦੀ ਵਰਤੋਂ ਦੀ ਬਜਾਏ, ਜਿੱਥੇ ਤਕ ਹੋ ਸਕੇ ਇੱਕੋ ਕਮਰੇ ਦੀ ਵਰਤੋਂ ਕਰਨੀ ਚਾਹੀਦੀ ਹੈ । ਫ਼ਰਿਜ ਦਾ ਦਰਵਾਜ਼ਾ ਘੱਟ ਤੋਂ ਘੱਟ ਖੋਲ੍ਹਣਾ ਚਾਹੀਦਾ ਹੈ । ਚੀਜ਼ਾਂ ਨੂੰ ਫ਼ਰਿਜ ਵਿਚ ਰੱਖਣ ਤੋਂ ਪਹਿਲਾਂ ਠੰਢੇ ਪਾਣੀ ਵਿਚ ਰੱਖ ਕੇ ਠੰਢੀਆਂ ਕਰ ਲੈਣਾ ਚਾਹੀਦਾ ਹੈ । ਚੌਥੇ ਜੇਕਰ ਅਸੀਂ ਘਰ ਵਿਚ ਵਧੀਆ ਕਿਸਮ ਦੇ ਬਿਜਲੀ ਦੇ ਸਮਾਨ ਦੀ ਵਰਤੋਂ ਕਰੀਏ, ਤਾਂ ਵੀ ਬਿਜਲੀ ਦੀ ਖਪਤ ਘੱਟ ਹੈ। ਸਕਦੀ ਹੈ ।

ਸਾਰ-ਅੰਸ਼ :
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬਿਜਲੀ ਦੀ ਬੱਚਤ ਹਰ ਵਿਅਕਤੀ ਦੇ ਵਿਅਕਤੀਗਤ ਉੱਦਮ ਨਾਲ ਹੋ ਸਕਦੀ ਹੈ ਸਾਨੂੰ ਆਪਣੇ ਘਰਾਂ ਵਿਚ ਉਪਰੋਕਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਸਮੇਂ ਵੱਧ ਤੋਂ ਵੱਧ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

46. ਪੁਲਿਸ ਸਟੇਸ਼ਨ

ਲੋਕ-ਸਹਾਇਤਾ ਦਾ ਕੇਂਦਰ :
ਪੁਲਿਸ ਸਟੇਸ਼ਨ ਅਜਿਹਾ ਸਥਾਨ ਹੈ, ਜਿੱਥੋਂ ਸਾਨੂੰ ਜ਼ਰੂਰਤ ਸਮੇਂ ਪੁਲਿਸ ਦੀ ਸਹਾਇਤਾ ਮਿਲਦੀ ਹੈ । ਇਕ ਵੱਡੇ ਸ਼ਹਿਰ ਵਿਚ ਅੱਠ-ਦਸ ਜਾਂ ਇਸ ਤੋਂ ਵੱਧ ਪੁਲਿਸ ਸਟੇਸ਼ਨ ਹੁੰਦੇ ਹਨ ਪਰੰਤੂ ਪਿੰਡਾਂ ਵਿਚ ਇਹ ਘੱਟ ਹੁੰਦੇ ਹਨ । ਕੁੱਝ ਪਿੰਡ ਸਾਂਝੇ ਰੂਪ ਵਿਚ ਇਕ ਪੁਲਿਸ ਸਟੇਸ਼ਨ ਨਾਲ ਜੁੜੇ ਹੁੰਦੇ ਹਨ । ਆਮ ਬੋਲੀ ਵਿਚ ਇਸਨੂੰ “ਠਾਣਾ’ ਕਿਹਾ ਜਾਂਦਾ ਹੈ ।

ਰੂਪ-ਰੇਖਾ-ਲੋਕ-ਸਹਾਇਤਾ ਦਾ ਕੇਂਦਰ-ਥਾਣਾ ਮੁਖੀ-ਅਮਨ ਕਾਨੂੰਨ ਦਾ ਜ਼ਿੰਮੇਵਾਰ-ਭੈਦਾਇਕ ਸਥਾਨ-ਪੁਲਿਸ-ਸਹੁਲਤ ਦੀ ਪ੍ਰਾਪਤੀ-ਚਰਿੱਤਰ-ਸਾਰ-ਅੰਸ਼ ।

ਥਾਣਾ ਮੁਖੀ :
ਪੁਲਿਸ ਸਟੇਸ਼ਨ ਦੇ ਮੁਖੀ ਨੂੰ ਐੱਸ. ਐੱਚ. ਓ. ਕਿਹਾ ਜਾਂਦਾ ਹੈ, ਜੋ ਆਮ ਕਰਕੇ ਇਨਸਪੈਕਟਰ ਰੈਂਕ ਦਾ ਵਿਅਕਤੀ ਹੁੰਦਾ ਹੈ । ਉਸਦੇ ਅਧੀਨ ਕੁੱਝ ਸਬ-ਇਨਸਪੈਕਟਰ, ਹੌਲਦਾਰ, ਵੱਡੀ ਗਿਣਤੀ ਵਿਚ ਪੁਲਿਸ ਦੇ ਸਿਪਾਹੀ ਤੇ ਹੋਮਗਾਰਡ ਦੇ ਨੌਜਵਾਨ ਹੁੰਦੇ ਹਨ ।

ਅਮਨ ਕਾਨੂੰਨ ਦਾ ਜ਼ਿੰਮੇਵਾਰ :
ਪੁਲਿਸ ਸਟੇਸ਼ਨ ਉੱਥੇ ਮੌਜੂਦ ਪੁਲਿਸ ਆਪਣੇ ਖੇਤਰ ਵਿਚ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰ ਹੁੰਦੀ ਹੈ । ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਦੀ ਹੈ, ਚੋਰਾਂ-ਡਾਕੂਆਂ, ਜੇਬ ਕਤਰਿਆਂ ਤੇ ਹੋਰ ਗੈਰ ਕਾਨੂੰਨੀ ਹਰਕਤਾਂ ਤੇ ਕੰਮ ਕਰਨ ਵਾਲਿਆਂ ਬੰਦਿਆਂ ਨੂੰ ਫੜ ਕੇ ਉਨ੍ਹਾਂ ਨੂੰ ਦੰਡ ਦੁਆਉਣ ਦਾ ਕੰਮ ਕਰਦੀ ਹੈ । ਉਸਦਾ ਕੰਮ ਚੋਰੀਆਂ, ਡਾਕਿਆਂ, ਦੁਰਘਟਨਾਵਾਂ, ਲੜਾਈ-ਝਗੜਿਆਂ, ਕਤਲਾਂ ਤੇ ਸਮਾਜ-ਵਿਰੋਧੀ ਸਰਗਰਮੀਆਂ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ-ਪੜਤਾਲ ਕਰਨਾ, ਦੋਸ਼ੀਆਂ ਨੂੰ ਫੜਨਾ ਤੇ ਆਮ ਲੋਕਾਂ ਲਈ ਸੁਖ-ਸਹੁਲਤਾਂ ਤੇ ਬੇਖੌਫ਼ੀ ਭਰਿਆ ਮਾਹੌਲ ਪੈਦਾ ਕਰਨਾ ਹੈ । ਉਹ ਸੜਕਾਂ ਉੱਤੇ ਟ੍ਰੈਫਿਕ ਦਾ ਪ੍ਰਬੰਧ ਵੀ ਕਰਦੀ ਹੈ ਅਤੇ ਮੇਲਿਆਂ ਤੇ ਸਮਾਗਮਾਂ ਵਿਚ ਆਵਾਜਾਈ ਤੇ ਭੀੜ ਨੂੰ ਕਾਬੂ ਵਿਚ ਰੱਖਣ ਦਾ ਵੀ । ਭੂਚਾਲਾਂ, ਹੜਾਂ, ਅੱਗ ਲੱਗਣ, ਦੁਰਘਟਨਾਵਾਂ ਹੋਣ ਤੇ ਹੋਰ ਸੰਕਟਕਾਲੀਨ ਹਾਲਤਾਂ ਵਿਚ ਵੀ ਪੁਲਿਸ ਲੋਕਾਂ ਦੀ ਮੱਦਦ ਕਰਦੀ ਹੈ ।

ਭੈਦਾਇਕ ਸਥਾਨ :
ਪੁਲਿਸ ਸਟੇਸ਼ਨ ਆਮ ਆਦਮੀ ਦੇ ਮਨ ਵਿਚ ਪੈਦਾ ਕਰਦਾ ਹੈ । ਇਸ ਭੈ ਦਾ ਵੱਡਾ ਕਾਰਨ ਇਹ ਹੈ ਕਿ ਕਈ ਵਾਰੀ ਪੈਸੇ ਵਾਲੇ ਤੇ ਰਸੂਖ਼ ਵਾਲੇ ਲੋਕ ਪੁਲਿਸ ਤੋਂ ਆਪਣੀਆਂ ਮਨ-ਮਾਨੀਆਂ ਕਰਾ ਲੈਂਦੇ ਹਨ । ਉਂਝ ਬੁਨਿਆਦੀ ਤੌਰ ‘ਤੇ ਪੁਲਿਸ ਦਾ ਕੰਮ ਲੋਕ-ਸੇਵਾ ਹੈ, ਜਿਹੜੀ ਦੇਸ਼ ਦੇ ਕਾਨੂੰਨ ਨੂੰ ਲਾਗੂ ਕਰਦੀ ਹੈ । ਸਾਡੇ ਦੇਸ਼ ਵਿਚ ਹਰ ਨਾਗਰਿਕ ਨੂੰ ਅਧਿਕਾਰ ਹੈ ਕਿ ਉਹ ਬੇਝਿਜਕ ਹੋ ਕੇ ਪੁਲਿਸ ਕੋਲ ਸਹਾਇਤਾ ਲਈ ਜਾਵੇ ।

ਪੁਲਿਸ-ਸਹੂਲਤ ਦੀ ਪ੍ਰਾਪਤੀ :
ਹਰ ਇਲਾਕੇ ਵਿਚ ਆਮ ਆਦਮੀ ਪੁਲਿਸ ਸਹਾਇਤਾ ਲੈਣ ਲਈ 100 ਨੰਬਰ ‘ਤੇ ਟੈਲੀਫ਼ੋਨ ਕਰ ਸਕਦਾ ਹੈ । ਇਸ ਟੈਲੀਫ਼ੋਨ ਨੂੰ ਪ੍ਰਾਪਤ ਕਰ ਕੇ ਪੁਲਿਸ ਇਕਦਮ ਹਰਕਤ ਵਿਚ ਆਉਂਦੀ ਹੈ ਤੇ ਚੌਕਸੀ ਵਧਾ ਦਿੱਤੀ ਜਾਂਦੀ ਹੈ । ਸੰਬੰਧਿਤ ਥਾਣੇ ਨੂੰ ਕਾਰਵਾਈ ਲਈ ਸੁਚਿਤ ਕੀਤਾ ਜਾਂਦਾ ਹੈ । ਕੋਈ ਵੀ ਆਦਮੀ ਕਿਸੇ ਵੀ ਸੰਕਟਕਾਲੀਨ, ਗੈਰਕਾਨੂੰਨੀ ਸਥਿਤੀ ਜਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਿਪਟਣ ਲਈ ਇਸ ਨੰਬਰ ਤੋਂ ਸਹਾਇਤਾ ਪ੍ਰਾਪਤ ਕਰ ਸਕਦਾ ਹੈ ।

ਚਰਿੱਤਰ :
ਪੁਲਿਸ ਸਟੇਸ਼ਨ ਉੱਤੇ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਦੀ ਕੋਈ ਛੁੱਟੀ ਨਹੀਂ ਹੁੰਦੀ ਅਤੇ ਉਹ 24 ਘੰਟੇ ਜਨਤਾ ਦੀ ਸੇਵਾ ਲਈ ਹਾਜ਼ਰ ਹੁੰਦੇ ਹਨ । ਇਨ੍ਹਾਂ ਵਿਚ ਆਮ ਸਿਪਾਹੀ ਵੀ ਘੱਟੋ-ਘੱਟ ਦਸਵੀਂ ਪਾਸ ਹੁੰਦਾ ਹੈ ਤੇ ਅਫ਼ਸਰ ਰੈਂਕ ਦੇ ਮੁਲਾਜ਼ਮ ਕਰੜੀ ਮੁਕਾਬਲੇ ਦੀ ਪ੍ਰੀਖਿਆ ਵਿਚੋਂ ਲੰਘ ਕੇ ਆਏ ਹੁੰਦੇ ਹਨ । ਕਈ ਪੁਲਿਸ ਅਫ਼ਸਰ ਆਪਣੀ ਈਮਾਨਦਾਰੀ ਤੇ ਲੋਕ-ਸੇਵਾ ਕਰਕੇ ਰਾਸ਼ਟਰਪਤੀ ਤੋਂ ਪੁਰਸਕਾਰ ਵੀ ਪ੍ਰਾਪਤ ਕਰਦੇ ਹਨ । ਕਿਧਰੇ-ਕਿਧਰੇ ਪੁਲਿਸ ਮੁਲਾਜ਼ਮਾਂ ਦਾ ਅਕਸ ਧੁੰਦਲਾ ਵੀ ਹੁੰਦਾ ਹੈ ਪਰੰਤੂ ਕਈ ਬਹੁਤ ਸਿਆਣੇ, ਨਿਆਂ-ਪਸੰਦ ਤੇ ਸੱਚਮੱਚ ਲੋਕ-ਸੇਵਾ ਵਿਚ ਜੁੱਟੇ ਰਹਿਣ ਵਾਲੇ ਹੁੰਦੇ ਹਨ ।

ਸਾਰ-ਅੰਸ਼ :
ਅੰਤ ਵਿਚ ਇਹੋ ਗੱਲ ਹੀ ਕਹੀ ਜਾ ਸਕਦੀ ਹੈ ਕਿ ਪੁਲਿਸ ਸਟੇਸ਼ਨ ਲੋਕ-ਸੇਵਾ ਲਈ ਹੁੰਦਾ ਹੈ ਤੇ ਸਾਨੂੰ ਚੰਗੇ ਨਾਗਰਿਕ ਬਣ ਕੇ ਕਾਨੂੰਨ ਦੀ ਪਾਲਣਾ ਕਰਦਿਆਂ ਮੁਜ਼ਰਿਮਾਂ ਤੇ ਸਮਾਜ-ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਪੁਲਿਸ ਤਕ ਬੇਖੌਫ ਹੋ ਕੇ ਪਹੁੰਚ ਕਰਨੀ ਚਾਹੁੰਦੀ ਹੈ ਤੇ ਉਸ ਦੁਆਰਾ ਕੀਤੀ ਜਾ ਰਹੀ ਜਾਂਚ-ਪੜਤਾਲ ਵਿਚ ਸਹਾਇਤਾ ਵੀ ਦੇਣੀ ਚਾਹੀਦੀ ਹੈ ।

PSEB 8th Class Punjabi ਰਚਨਾ ਲੇਖ-ਰਚਨਾ

47. ਸਾਡੇ ਮੇਲੇ ਤੇ ਤਿਉਹਾਰ

ਮੇਲਿਆਂ ਤੇ ਤਿਉਹਾਰਾਂ ਦਾ ਦੇਸ :
ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ ਹੈ । ਇਹਨਾਂ ਦਾ ਸੰਬੰਧ ਸਾਡੇ ਸੱਭਿਆਚਾਰ, ਇਤਿਹਾਸਿਕ ! ਤੇ ਧਾਰਮਿਕ ਵਿਰਸੇ ਨਾਲ ਹੈ । ਇਹਨਾਂ ਵਿਚੋਂ ਕੁੱਝ ਮੇਲੇ ਤੇ ਤਿਉਹਾਰ ਕੌਮੀ ਪੱਧਰ ਦੇ ਹਨ, ਜਿਹੜੇ ਕਿ ਪੰਜਾਬ ਵਿਚ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ । ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ‘ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ । ਇਹਨਾਂ ਤੋਂ ਬਿਨਾਂ ਪੰਜਾਬ ਵਿਚ ਭਿੰਨ-ਭਿੰਨ ਥਾਂਵਾਂ ‘ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲਗਦੇ ਹਨ । ਇਹਨਾਂ ਵਿਚੋਂ ਬਹੁਤੇ ਮੇਲੇ ਧਾਰਮਿਕ ਹਨ, ਜਿਹੜੇ ਕਿ ਪੀਰਾਂ-ਫ਼ਕੀਰਾਂ ਦੇ ਮਜ਼ਾਰਾਂ, ਦੇਵੀ-ਦੇਵਤਿਆਂ ਦੇ ਇਤਿਹਾਸਿਕ ਤੇ ਮਿਥਿਹਾਸਿਕ ਸਥਾਨਾਂ ਅਤੇ ਗੁਰਧਾਮਾਂ ਤੇ ਲੱਗਦੇ ਹਨ ।

(ਰੂਪ-ਰੇਖਾ-ਮੇਲਿਆਂ ਤੇ ਤਿਉਹਾਰਾਂ ਦਾ ਦੇਸ ਪੰਜਾਬ-ਕੌਮੀ ਪੱਧਰ ਦੇ ਮੇਲੇ-ਸਥਾਨਿਕ ਮੇਲੇ-ਮਾਲਵੇ ਦੇ ਮੇਲੇ : ਛਪਾਰ ਦਾ ਮੇਲਾ, ਜਰਗ ਦਾ ਮੇਲਾ, ਰੌਸ਼ਨੀਆਂ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਮੁਕਤਸਰ ਦਾ ਮੇਲਾ-ਦੁਆਬੇ ਦੇ ਮੇਲੇ : ਬਾਬਾ ਸੋਢਲ ਦਾ ਮੇਲਾ, ਆਨੰਦਪੁਰ ਦਾ ਹੋਲਾ-ਮਹੱਲਾ, ਮਾਝੇ ਦੇ ਮੇਲੇ : ਅਚਲ, ਰਾਮ ਤੀਰਥ, ਸਾਈਂ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ ਤੇ ਕੋਠੇ ਦਾ ਮੇਲਾ-ਮਹਾਨਤਾ ।)

ਇਹਨਾਂ ਮੇਲਿਆਂ ਦਾ ਪੰਜਾਬ ਵਿਚ ਭਾਰੀ ਮਹੱਤਵ ਹੈ । ਇਹਨਾਂ ਵਿਚ ਪੰਜਾਬ ਤੋਂ ਬਾਹਰਲੇ ਲੋਕ ਵੀ ਭਾਗ ਲੈਣ ਆਉਂਦੇ ਹਨ। । ਕੌਮੀ ਪੱਧਰ ਦੇ ਮੇਲੇ-ਕੌਮੀ ਪੱਧਰ ਦੇ ਜਿਹੜੇ ਮੇਲੇ ਪੰਜਾਬ ਵਿਚ ਲਗਦੇ ਹਨ, ਉਹਨਾਂ ਵਿਚ ਸਮੁੱਚੇ ਪੰਜਾਬੀ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ । ਇਹਨਾਂ ਵਿਚੋਂ ਵਿਸਾਖੀ ਦਾ ਮੇਲਾ ਬਹੁਤ ਹਰਮਨ-ਪਿਆਰਾ ਹੈ । ਇਹ ਮੇਲਾ ਹਾੜੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਥਾਂ-ਥਾਂ ‘ਤੇ ਲਗਦਾ ਹੈ । ਪੰਜਾਬੀ ਜੱਟ ਢੋਲ ਵਜਾਉਂਦੇ ਤੇ ਭੰਗੜਾ ਪਾਉਂਦੇ ਹੋਏ ਇਸ ਵਿਚ ਹਿੱਸਾ ਲੈਂਦੇ ਹਨ । ਕਰਤਾਰਪੁਰ ਤੇ ਦਮਦਮਾ ਸਾਹਿਬ ਵਿਚ ਲੱਗਣ ਵਾਲੇ ਵਿਸਾਖੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਪ੍ਰਸਿੱਧ ਹਨ ।ਲੋਕ ਦੂਰੋਂ-ਦੂਰੋਂ ਆ ਕੇ ਇਹਨਾਂ ਮੇਲਿਆਂ ਵਿਚ ਸ਼ਾਮਲ ਹੁੰਦੇ ਹਨ । ਬਸੰਤ ਦੇ ਮੇਲੇ ਦਾ ਸੰਬੰਧ ਰੁੱਤ ਦੀ ਤਬਦੀਲੀ ਨਾਲ ਹੈ । ਇਸ ਦਿਨ ਹਕੀਕਤ ਰਾਏ ਧਰਮੀ ਨੂੰ ਆਪਣੇ ਧਰਮ ਵਿਚ ਦਿੜ ਰਹਿਣ ਬਦਲੇ ਸ਼ਹੀਦ ਕੀਤਾ ਗਿਆ ਸੀ ।

ਉੱਤਰੀ ਭਾਰਤ ਦੇ ਹੋਰਨਾਂ ਪੁੱਤਾਂ ਵਾਂਗ ਪੰਜਾਬ ਵਿਚ ਵੀ ਨੌਜਵਾਨ ਪੀਲੀਆਂ ਪੱਗਾਂ ਬੰਨ੍ਹ ਕੇ ਤੇ ਮੁਟਿਆਰਾਂ ਪੀਲੀਆਂ ਚੁੰਨੀਆਂ ਲੈ ਕੇ ਇਸ ਵਿਚ ਹਿੱਸਾ ਲੈਂਦੀਆਂ ਹਨ ।ਇਹ ਮੇਲਾ ਥਾਂ-ਥਾਂ ‘ਤੇ ਲਗਦਾ ਹੈ । ਛੇਹਰਟੇ ਅਤੇ ਪਟਿਆਲੇ ਵਿਚ ਲੱਗਣ ਵਾਲੇ ਬਸੰਤ ਪੰਚਮੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਹਰਮਨ-ਪਿਆਰੇ ਹਨ । ਉੱਤਰੀ ਭਾਰਤ ਦੇ ਪ੍ਰਸਿੱਧ ਤਿਉਹਾਰ ਦੁਸਹਿਰੇ ਦੇ ਮੌਕੇ ‘ਤੇ ਲੱਗਣ ਵਾਲਾ ਮੇਲਾ ਵੀ ਪੰਜਾਬ ਵਿਚ ਥਾਂ-ਥਾਂ ‘ਤੇ ਬੜੀ ਧੂਮ-ਧਾਮ ਨਾਲ ਲਗਦਾ ਹੈ । ਲੋਕ ਇਸ ਮੇਲੇ ਨੂੰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ । ਦਸਵੀਂ ਵਾਲੇ ਦਿਨ ਜਦੋਂ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਜਾਂਦੀ ਹੈ, ਤਾਂ ਉਸ ਮੌਕੇ ਉੱਪਰ ਮੇਲਾ । ਦੇਖਣ ਵਾਲਿਆਂ ਦੀ ਚੋਖੀ ਭੀੜ ਹੁੰਦੀ ਹੈ । ਲੋਕ ਬੜੇ ਉਤਸ਼ਾਹ ਤੇ ਚਾ ਨਾਲ ਇਸ ਮੇਲੇ ਦਾ ਆਨੰਦ ਮਾਣਦੇ ਹਨ । ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੇਲੇ ਵਿਚ ਵੀ ਪੰਜਾਬ ਦੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਭਾਗ ਲੈਂਦੇ ਹਨ ।

ਸਥਾਨਕ ਮੇਲੇ :
ਕੌਮੀ ਪੱਧਰ ਦੇ ਇਹਨਾਂ ਮੇਲਿਆਂ ਤੋਂ ਬਿਨਾਂ ਪੰਜਾਬ ਵਿਚ ਭਿੰਨ-ਭਿੰਨ ਥਾਂਵਾਂ ‘ਤੇ ਲੱਗਣ ਵਾਲੇ ਸਥਾਨਕ ਮੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਇਹਨਾਂ ਵਿਚੋਂ ਕੁੱਝ ਮੇਲੇ ਤਾਂ ਸਮੁੱਚੇ ਪੰਜਾਬ ਤੇ ਇਸ ਤੋਂ ਬਾਹਰਲੇ ਪਾਂਤਾਂ ਦੇ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਵੀ ਬਣਦੇ ਹਨ, ਪਰੰਤੂ ਕੁੱਝ ਮੇਲਿਆਂ ਦਾ ਪ੍ਰਭਾਵ ਸੀਮਿਤ ਖੇਤਰ ਵਿਚ ਹੀ ਰਹਿੰਦਾ ਹੈ । ਹੇਠਾਂ ਪੰਜਾਬ ਵਿਚ ਲੱਗਣ ਵਾਲੇ ਕੁੱਝ ਪ੍ਰਸਿੱਧ ਮੇਲਿਆਂ ਦਾ ਸੰਖੇਪ ਰੂਪ ਵਿਚ ਉਲੇਖ ਕੀਤਾ ਜਾਂਦਾ ਹੈ ।

ਮਾਲਵੇ ਦੇ ਮੇਲੇ-ਛਪਾਰ ਦਾ ਮੇਲਾ :
ਮਾਲਵੇ ਦੇ ਮੇਲਿਆਂ ਵਿਚ ਸਭ ਤੋਂ ਪ੍ਰਸਿੱਧ ‘ਛਪਾਰ ਦਾ ਮੇਲਾ’ ਹੈ । ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿਚ ਗੁੱਗੇ ਦੀ ਮਾੜੀ ਵਿਖੇ ਭਾਦਰੋਂ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ । ਲੋਕ ਦੂਰੋਂ-ਦੂਰੋਂ ਮੇਲਾ ਵੇਖਣ ਲਈ ਆਉਂਦੇ ਹਨ । ਕਈ ਸ਼ਰਧਾਲੂ ਉੱਨੀ ਦੇਰ ਤਕ ਕੁੱਝ ਨਹੀਂ ਖਾਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮਾੜੀ ਤੇ ਜਾ ਕੇ ਉੱਥੋਂ ਦੀ ਮਿੱਟੀ ਨਾ ਕੱਢ ਲੈਣ । ਇਸ ਮੇਲੇ ਵਿਚ ਗੱਭਰੂਆਂ ਦੀਆਂ ਢਾਣੀਆਂ ਹੱਥਾਂ ਵਿਚ ਡਾਂਗਾਂ ਤੇ ਟਕੂਏ ਉਲਾਰਦੀਆਂ ਹੋਈਆਂ ਬੋਲੀਆਂ ਪਾਉਂਦੀਆਂ ਤੇ ਮਸਤੀ ਤੇ ਬੇਪ੍ਰਵਾਹੀ ਵਿਚ ਚਾਂਗਰਾਂ ਮਾਰਦੀਆਂ ਹਨ । ਮੇਲੇ ਵਿਚ ਆਏ ਲੋਕ ਭਾਂਤ-ਭਾਂਤ ਦੀਆਂ ਚੀਜ਼ਾਂ ਖਾਂਦੇ, ਪੰਘੂੜੇ ਝੂਟਦੇ ਤੇ ਖੇਡਾਂ ਖੇਡਦੇ ਹਨ ।

ਜਰਗ ਦਾ ਮੇਲਾ :
ਮਾਲਵੇ ਵਿਚ ‘ਜਰਗ ਦਾ ਮੇਲਾ’ ਵੀ ਬਹੁਤ ਪ੍ਰਸਿੱਧ ਹੈ । ਇਹ ਮੇਲਾ ਜਰਗ ਨਾਂ ਦੇ ਪਿੰਡ ਵਿਚ ਮਾਤਾ ਰਾਣੀ ਦੇ ਮੰਦਰ ‘ਤੇ ਲੱਗਦਾ ਹੈ । ਚੇਤ ਤੇ ਨਰਾਤਿਆਂ ਵਿਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇਕ ਰਾਤ ਰੱਖੇ ਜਾਂਦੇ ਹਨ ਤੇ ਦੂਜੇ ਦਿਨ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਨ ਪਿੱਛੋਂ ਪਹਿਲਾਂ ਖੋਤੇ ਨੂੰ ਪ੍ਰਸ਼ਾਦ ਖੁਆਇਆ ਜਾਂਦਾ ਹੈ ਤੇ ਮਗਰੋਂ ਇਹ ਪ੍ਰਸ਼ਾਦ ਹੋਰਨਾਂ ਨੂੰ ਵੰਡਿਆ ਜਾਂਦਾ ਹੈ । ਇੱਥੇ ਮਾਤਾ ਰਾਣੀ ਦੀਆਂ ਭੇਟਾਂ ਗਾਈਆਂ ਜਾਂਦੀਆਂ ਹਨ ਤੇ ਝਿਊਰਾਂ ਨੂੰ ਮਾਤਾ ਰਾਣੀ ਦੇ ਪ੍ਰਸ਼ਾਦ ਦੇ ਹੱਕਦਾਰ ਸਮਝਿਆ ਜਾਂਦਾ ਹੈ । ਇਸ ਮੇਲੇ ਦੀ ਪ੍ਰਸਿੱਧੀ ਦਾ ਅੰਦਾਜ਼ਾ ਹੇਠ ਲਿਖੇ ਲੋਕ-ਗੀਤ ਤੋਂ ਵੀ ਲਾਇਆ ਜਾਂਦਾ ਹੈ-
ਚਲ ਚਲੀਏ ਜਰਗ ਦੇ ਮੇਲੇ,
। ਮੁੰਡਾ ਤੇਰਾ ਮੈਂ ਚੁੱਕ ਲਉਂ ।

ਰੌਸ਼ਨੀਆਂ ਦਾ ਮੇਲਾ :
ਮਾਲਵੇ ਵਿਚ ਜਗਰਾਉਂ ਵਿਚ ਲੱਗਣ ਵਾਲਾ ਰੌਸ਼ਨੀਆਂ ਦਾ ਮੇਲਾ ਵੀ ਬੜਾ ਪ੍ਰਸਿੱਧ ਹੈ । ਇਹ ਮੇਲਾ 14, 15, 16 ਫੱਗਣ ਨੂੰ ਲਗਦਾ ਹੈ । ਲੋਕ ਰਾਤ ਨੂੰ ਪੋਨਿਆਂ ਵਾਲੇ ਫ਼ਕੀਰ ਦੇ ਮਜ਼ਾਰ ਦੇ ਦੀਵੇ ਜਗਾਉਂਦੇ ਹਨ । ਪਹਿਲੇ ਦਿਨ ਇੱਥੇ ਭਗਤ ਚੌਕੀਆਂ ਭਰਦੇ ਹਨ । ਦੂਜੇ ਤੇ ਤੀਜੇ ਦਿਨ ਆਮ ਲੋਕ ਵੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ । ਇਸ ਪ੍ਰਕਾਰ ਤਿੰਨ ਦਿਨ ਇਸ ਮੇਲੇ ਦੀ ਰੌਣਕ ਕਾਫ਼ੀ ਰਹਿੰਦੀ ਹੈ । ਲੋਕ ਬੋਲੀਆਂ ਪਾਉਂਦੇ, ਟੱਪੇ ਗਾਉਂਦੇ ਤੇ ਭੰਗੜੇ ਪਾਉਂਦੇ ਹਨ ।ਇੱਥੇ ਖੇਡਾਂ ਤੇ ਤਮਾਸ਼ਿਆਂ ਦਾ ਵੀ ਪ੍ਰਬੰਧ ਹੁੰਦਾ ਹੈ ।

ਹੈਦਰ ਸ਼ੇਖ ਦਾ ਮੇਲਾ :
ਇਹਨਾਂ ਤੋਂ ਬਿਨਾਂ ਮਾਲਵੇ ਵਿਚ ਮਲੇਰਕੋਟਲਾ ਵਿਖੇ ਹੈਦਰ ਸ਼ੇਖ ਦੇ ਮਕਬਰੇ ਉੱਪਰ ਲੱਗਣ ਵਾਲਾ ਮੇਲਾ ਬੜਾ ਪ੍ਰਸਿੱਧ ਹੈ । ਇਹ ਮੇਲਾ ਨਿਮਾਣੀ ਇਕਾਦਸ਼ੀ ਤੋਂ ਇਕ ਦਿਨ ਪਹਿਲਾਂ ਆਰੰਭ ਹੁੰਦਾ ਹੈ ਤੇ ਦੋ ਦਿਨ ਰਹਿੰਦਾ ਹੈ । ਲੋਕ ਔਲਾਦ ਦੀ ਦਾਤ ਲੈਣ ਲਈ ਹੈਦਰ ਸ਼ੇਖ ਦੇ ਮਕਬਰੇ ਤੇ ਮੰਨਤਾਂ ਮੰਨਦੇ ਤੇ ਚੌਕੀਆਂ ਭਰਦੇ ਹਨ ।ਇੱਥੇ ਲੋਕ ਕਾਲਾ ਬੱਕਰਾ ਜਾਂ ਕਾਲਾ ਕੁੱਕੜ ਭੇਟ ਚੜ੍ਹਾਉਂਦੇ ਹਨ ।

ਮੁਕਤਸਰ ਦਾ ਮੇਲਾ :
ਇਹਨਾਂ ਤੋਂ ਬਿਨਾਂ ਮਾਲਵੇ ਵਿਚ ਮੁਕਤਸਰ ਦਾ ਮੇਲਾ ਵੀ ਪ੍ਰਸਿੱਧ ਹੈ । ਇਹ 40 ਮੁਕਤਿਆਂ ਨਾਲ ਸੰਬੰਧਿਤ ਪਵਿੱਤਰ ਗੁਰਦੁਆਰੇ ਦੇ ਦੁਆਲੇ ਮਾਘੀ ਵਾਲੇ ਦਿਨ ਲਗਦਾ ਹੈ । ਇੱਥੇ ਲੋਕ ਸ਼ਰਧਾ ਤੇ ਪ੍ਰੇਮ ਨਾਲ ਪੁੱਜਦੇ ਹਨ ।

ਦੁਆਬੇ ਦੇ ਮੇਲੇ-ਬਾਬਾ ਸੋਢਲ ਦਾ ਮੇਲਾ :
ਦੁਆਬੇ ਦੇ ਮੇਲਿਆਂ ਵਿਚ ਜਲੰਧਰ ਵਿਖੇ ਲੱਗਣ ਵਾਲਾ ਬਾਬਾ ਸੋਢਲ ਦਾ ਮੇਲਾ ਬਹੁਤ ਪ੍ਰਸਿੱਧ ਹੈ ।ਇਹ ਮੇਲਾ ਅੱਸੂ ਦੇ ਮਹੀਨੇ ਵਿਚ ਲਗਦਾ ਹੈ । ਇਹ ਤੜਕੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਭਰ ਖ਼ੂਬ ਭਰਿਆ ਰਹਿੰਦਾ ਹੈ । ਲੋਕ ਬਾਬੇ ਸੋਢਲ ਦੇ ਮੰਦਰ ਵਿਚ ਜਾ ਕੇ ਪ੍ਰਸ਼ਾਦ ਚੜ੍ਹਾਉਂਦੇ ਤੇ ਮੰਨਤਾਂ ਮੰਨਦੇ ਹਨ । ਇਸ ਮੇਲੇ ਵਿਚ ਭਾਗ ਲੈਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ । ਅਨੇਕਾਂ ਲੋਕ ਬਾਬੇ ਸੋਢਲ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਦਾਨ-ਪੁੰਨ ਕਰਦੇ ਹਨ ।

ਆਨੰਦਪੁਰ ਦਾ ਹੋਲਾ-ਮਹੱਲਾ :
ਇਸ ਤੋਂ ਬਿਨਾਂ ਦੁਆਬੇ ਵਿਚ ਪ੍ਰਸਿੱਧ ਮੇਲਾ ਹੋਲੇ-ਮਹੱਲੇ ਦੇ ਮੌਕੇ ਉੱਤੇ ਆਨੰਦਪੁਰ ਸਾਹਿਬ ਵਿਚ ਲਗਦਾ ਹੈ ।ਇਹ ਮੇਲਾ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਸਿੱਖਾਂ ਲਈ ਸ਼ਰਧਾ ਤੇ ਦਿਲਚਸਪੀ ਦਾ ਕੇਂਦਰ ਹੁੰਦਾ ਹੈ । ਦੁਆਬੇ ਦੇ ਕਸਬੇ ਕਰਤਾਰਪੁਰ ਦੀ ਵਿਸਾਖੀ ਆਲੇ-ਦੁਆਲੇ ਵਿਚ ਕਾਫ਼ੀ ਪ੍ਰਸਿੱਧ ਹੈ ।

ਮਾਝੇ ਦੇ ਮੇਲੇ-ਅਚਲ ਦਾ ਮੇਲਾ :
ਮਾਝੇ ਦੇ ਮੇਲਿਆਂ ਵਿਚੋਂ ਅਚਲ (ਬਟਾਲੇ ਨੇੜੇ) ਵਿਖੇ ਲੱਗਣ ਵਾਲਾ ਮੇਲਾ ਬਹੁਤ ਪ੍ਰਸਿੱਧ ਹੈ । ਇਹ ਮੇਲਾ ਰਾਮ ਨੌਮੀ ਦੇ ਮੌਕੇ ‘ਤੇ ਲਗਦਾ ਹੈ । ਪੁਰਾਣੇ ਸਮੇਂ ਵਿਚ ਅਚਲ ਵਿਖੇ ਜੋਗੀਆਂ ਦਾ ਭਾਰੀ ਕੇਂਦਰ ਸੀ । ਮੇਲੇ ਤੋਂ ਕੁੱਝ ਦਿਨ ਪਹਿਲਾਂ ਇੱਥੋਂ ਦੇ . ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਤੇ ਸੰਨਿਆਸੀ ਆ ਕੇ ਆਪਣੀਆਂ ਧੂਣੀਆਂ ਤਪਾ ਲੈਂਦੇ ਹਨ ਉਹ ਕੋਲ ਹੀ ਆਪਣੇ ਤ੍ਰਿਸ਼ੂਲ ਗੱਡ ਲੈਂਦੇ ਹਨ, ਜਿਨ੍ਹਾਂ ਉੱਪਰ ਫੁੱਲਾਂ ਦੇ ਹਾਰ ਪਾਏ ਹੁੰਦੇ ਹਨ । ਇਸ ਮੇਲੇ ਨੂੰ ਦੇਖਣ ਲਈ ਲੋਕ ਭਾਰੀ ਗਿਣਤੀ ਵਿਚ ਪੁੱਜਦੇ ਹਨ । · · ਰਾਮ ਤੀਰਥ ਦਾ ਮੇਲਾ-ਅੰਮ੍ਰਿਤਸਰ ਤੋਂ ਬਾਰਾਂ ਕੁ ਮੀਲ ਦੀ ਦੂਰੀ ਤੇ ਰਾਮ ਤੀਰਥ ਨਾਂ ਦੇ ਸਥਾਨ ਤੇ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ । ਇਸ ਸਥਾਨ ਦਾ ਸੰਬੰਧ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੈ ? ਇੱਥੇ ਇਕ ਸਰੋਵਰ ਹੈ, ਜਿਸ ਉੱਤੇ ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਲਗਦਾ ਹੈ ।

ਸਾਈਂ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ :
ਮਾਝੇ ਵਿਚ ਸਾਈਂ ਇਲਾਹੀ ਸ਼ਾਹ ਦੀ ਦਰਗਾਹ ਉੱਪਰ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ । ਇਹ ਹਰ ਸਾਲ 20 ਹਾੜ ਨੂੰ ਲੱਗਦਾ ਹੈ । ਇਸ ਮੇਲੇ ਵਿਚ ਹੋਰਨਾਂ ਦਿਲਚਸਪੀਆਂ ਤੋਂ ਇਲਾਵਾ ਕੁੱਕੜਾਂ ਤੇ ਬਟੇਰਿਆਂ ਦੀਆਂ ਲੜਾਈਆਂ ਦੇਖਣ-ਯੋਗ ਹੁੰਦੀਆਂ ਹਨ । ਇੱਥੋਂ ਦੂਰ-ਦੂਰ ਤੋਂ ਆਏ ਕੱਵਾਲ ਵੀ ਚੰਗਾ ਰੰਗ ਬੰਨ੍ਹਦੇ ਹਨ ।

ਛੇਹਰਟੇ ਦੀ ਬਸੰਤ ਪੰਚਮੀ ਤੇ ਕੋਠੇ ਦਾ ਮੇਲਾ ਮਾਝੇ ਦੇ ਕੁੱਝ ਹੋਰ ਪ੍ਰਸਿੱਧ ਮੇਲੇ ਹਨ ।

ਕੁੱਝ ਹੋਰ ਸਥਾਨਿਕ ਮੇਲੇ :
ਉੱਪਰ ਅਸੀਂ ਪੰਜਾਬ ਦੇ ਕੁੱਝ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕੀਤਾ ਹੈ । ਉਂਝ ਤਾਂ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਛੋਟੇ-ਛੋਟੇ ਮੇਲੇ ਹੋਰ ਵੀ ਲਗਦੇ ਹਨ, ਜਿਵੇਂ ਤਰਨਤਾਰਨ ਵਿਖੇ ਮੱਸਿਆ ਦਾ ਮੇਲਾ, ਸਾਵਣ ਦੇ ਮਹੀਨੇ ਵਿਚ ਤੀਆਂ ਦਾ ਮੇਲਾ ਆਦਿ ।

ਮਹਾਨਤਾ :
ਇਹਨਾਂ ਮੇਲਿਆਂ ਵਿਚ ਵਪਾਰਕ ਚੀਜ਼ਾਂ ਦੀਆਂ ਮੰਡੀਆਂ ਲਗਦੀਆਂ ਹਨ । ਕਈ ਥਾਂਵਾਂ ‘ਤੇ ਪਸ਼ੂਆਂ ਦੀਆਂ ਭਾਰੀਆਂ ਮੰਡੀਆਂ ਲਗਦੀਆਂ ਹਨ । ਇਹਨਾਂ ਵਿਚ ਲੋਕਾਂ ਨੂੰ ਆਪਣੇ ਦੁਰ ਦੇ ਸੰਬੰਧੀਆਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈ । ਕਈ ਵਾਰ ਮੇਲਿਆਂ ਵਿਚ ਵਿਰੋਧੀ ਟੋਲੀਆਂ ਵਿਚ ਲੜਾਈਆਂ ਵੀ ਹੋ ਜਾਂਦੀਆਂ ਹਨ । ਸਮੁੱਚੇ ਤੌਰ ‘ਤੇ ਇੱਥੇ ਆਏ ਲੋਕ ਮਨਭਾਉਂਦੀਆਂ ਚੀਜ਼ਾਂ ਖਾ ਕੇ, ਭੰਗੜੇ ਪਾ ਕੇ ਤੇ ਖੇਡਾਂ-ਤਮਾਸ਼ਿਆਂ ਨੂੰ ਦੇਖ ਕੇ ਖੂਬ ਦਿਲ-ਪਰਚਾਵਾ ਕਰਦੇ ਹਨ ਤੇ ਨਾਲ ਹੀ ਆਪਣੇ ਧਾਰਮਿਕ ਇਸ਼ਟਾਂ ਤੇ ਪੀਰਾਂ ਦੀ ਮੰਨਤ ਕਰ ਕੇ ਆਪਣਾ ਜੀਵਨ ਸਫਲ ਕਰਦੇ ਹਨ । ਇਸ ਪ੍ਰਕਾਰ ਇਹਨਾਂ ਮੇਲਿਆਂ ਦੀ ਪੰਜਾਬੀ ਜੀਵਨ ਵਿਚ ਕਾਫ਼ੀ ਮਹਾਨਤਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

48. ਭਾਰਤ ਵਿਚ ਵਧ ਰਹੀ ਅਬਾਦੀ
ਜਾਂ
ਵਧਦੀ ਵੱਲੋਂ ਜਨਸੰਖਿਆ) ਦੀ ਸਮੱਸਿਆ

ਸੰਸਾਰ ਭਰ ਦੀ ਸਮੱਸਿਆ :
ਦਿਨੋ-ਦਿਨ ਵਧ ਰਹੀ ਅਬਾਦੀ ਨੇ ਸਾਰੇ ਸੰਸਾਰ ਦੇ ਦੇਸ਼ਾਂ ਵਿਚ ਇਕ ਬੜੀ ਗੰਭੀਰ ਸਮੱਸਿਆ ਪੈਦਾ ਕੀਤੀ ਹੋਈ ਹੈ । ਇਹ ਸਮੱਸਿਆ ਭਾਰਤ, ਪਾਕਿਸਤਾਨ ਤੇ ਚੀਨ ਵਰਗੇ ਵਿਕਸਿਤ ਹੋ ਰਹੇ ਦੇਸ਼ਾਂ ਲਈ ਵਧੇਰੇ ਗੰਭੀਰ ਅਤੇ ਖ਼ਤਰਨਾਕ ਹੈ ।

(ਰੂਪ-ਰੇਖਾ-ਸੰਸਾਰ ਭਰ ਦੀ ਸਮੱਸਿਆ-ਬੱਚਿਆਂ ਦੀ ਪੈਦਾਇਸ਼ ਘਟਾਉਣ ਦੀ ਲੋੜ-ਅਬਾਦੀ ਦੇ ਵਾਧੇ ਦੇ ਕਾਰਨ-ਭਾਰਤ ਵਿਚ ਅਬਾਦੀ ਦਾ ਵਾਧਾ-ਆਰਥਿਕ ਹਾਲਤ ਉੱਤੇ ਪ੍ਰਭਾਵ-ਸਾਰੇ ਦੇਸ਼ ਵਿਚ ਅਬਾਦੀ ਦੇ ਵਾਧੇ ਦੇ ਕਾਰਨ-ਘਟਾਉਣ ਦੇ ਸਾਧਨ-ਸਾਰ ਅੰਸ਼ )

ਬੱਚਿਆਂ ਦੀ ਪੈਦਾਇਸ਼ ਘਟਾਉਣ ਦੀ ਲੋੜ :
ਕੋਈ ਸਮਾਂ ਸੀ, ਜਦੋਂ ਸਾਡੇ ਦੇਸ਼ ਵਿਚ ਵਿਅਕਤੀ ਲਈ ਬਹੁਤੇ ਪੁੱਤਰਾਂ ਜਾਂ ਭਰਾਵਾਂ ਵਾਲੇ ਹੋਣਾ ਇਕ ਮਾਣ ਦੀ ਗੱਲ ਸੀ ਅਤੇ ਸੱਤਾਂ ਪੁੱਤਰਾਂ ਵਾਲੀ ਮਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਸ ਸਮੇਂ ਸਾਡੇ ਦੇਸ਼ ਦੀ ਅਬਾਦੀ ਬਹੁਤ ਥੋੜ੍ਹੀ ਸੀ; ਆਦਮੀ ਦੀਆਂ ਆਮ ਲੋੜਾਂ ਬਹੁਤ ਥੋੜ੍ਹੀਆਂ ਸਨ; ਜੀਵਨ-ਪੱਧਰ ਬਹੁਤ ਨੀਵਾਂ ਸੀ ਤੇ ਧਰਤੀ ਵਿਚੋਂ ਹਰ ਇਕ ਦਾ ਢਿੱਡ ਭਰ ਦੇਣ ਜੋਗੇ ਦਾਣੇ ਪੈਦਾ ਹੋ ਜਾਂਦੇ ਸਨ, ਪਰ- ਅੱਜ ਅਬਾਦੀ ਦਾ ਪਸਾਰਾ ਹੱਦਾਂ-ਬੰਨੇ ਟੱਪ ਗਿਆ ਹੈ, ਮਨੁੱਖ ਦੀਆਂ ਲੋੜਾਂ ਵਧ ਗਈਆਂ ਹਨ, ਜੀਵਨ-ਪੱਧਰ ਉੱਚਾ ਹੋ ਗਿਆ ਹੈ, ਪਰ ਇਸ ਦੇ ਮੁਤਾਬਕ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨਾਂ ਦੀ ਇੰਨੀ ਤੇਜ਼ੀ ਨਾਲ ਉੱਨਤੀ ਨਹੀਂ ਹੋਈ । ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿਚ ਬਹੁਤੇ ਪੁੱਤਰਾਂ ਦਾ ਹੋਣਾ ਮਾਣ ਦੀ ਗੱਲ ਨਹੀਂ ਰਹੀ, ਸਗੋਂ ਬਹੁਤੇ ਧੀਆਂ-ਪੁੱਤਰ ਪੈਦਾ ਕਰਨ ਵਾਲੇ ਮਾਪਿਆਂ ਨੂੰ ਬੇਸਮਝ ਖ਼ਿਆਲ ਕੀਤਾ ਜਾਂਦਾ ਹੈ ।

ਅਬਾਦੀ ਦੇ ਵਾਧੇ ਦੇ ਕਾਰਨ ;
ਇਸ ਦੇ ਨਾਲ ਹੀ ਵਿਗਿਆਨ ਦੇ ਵਰਤਮਾਨ ਯੁਗ ਵਿਚ ਖੇਤੀਬਾੜੀ ਅਤੇ ਸਨਅਤ ਨੇ ਕਾਫ਼ੀ ਵਿਕਾਸ ਕੀਤਾ ਹੈ । ਦਵਾਈਆਂ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਦਿਖਾਏ ਹਨ ਅਤੇ ਬਹੁਤ ਸਾਰੀਆਂ ਭਿਆਨਕ ਤੇ ਛੂਤ ਦੀਆਂ ਬਿਮਾਰੀਆਂ ਦਾ ਉਨ੍ਹਾਂ ਦੇ ਟੁੱਟਣ ਤੋਂ ਪਹਿਲਾਂ ਹੀ ਨਾਸ਼ ਕਰ ਦਿੱਤਾ ਜਾਂਦਾ ਹੈ । ਜਨਮ ਲੈਂਦੇ ਸਮੇਂ ਬੱਚਿਆਂ ਦੀ ਮੌਤ-ਦਰ ਬਹੁਤ ਘਟ ਗਈ ਹੈ । ਨਾਲ ਹੀ ਖ਼ੁਰਾਕ ਦੀ ਕਿਸਮ ਵਿਚ ਵੀ ਸੁਧਾਰ ਹੋਇਆ ਹੈ । ਇਨ੍ਹਾਂ ਸਾਰੇ ਸਾਧਨਾਂ ਨਾਲ ਮੌਤ ਦਰ ਬਹੁਤ ਘਟ ਗਈ ਹੈ । ਪੁਰਾਣੇ ਸਮੇਂ ਵਿਚ ਜੇਕਰ ਕਿਸੇ ਦੇ ਦਸ ਬੱਚੇ ਹੁੰਦੇ ਸਨ, ਤਾਂ ਉਨ੍ਹਾਂ ਵਿਚੋਂ ਅੱਧੇ ਕੁ ਬਚਪਨ ਵਿਚ ਹੀ ਮਰ ਜਾਂਦੇ ਸਨ ਤੇ ਇਸ ਤਰ੍ਹਾਂ ਅਬਾਦੀ ਦੇ ਵਧਣ ਦੀ ਰਫ਼ਤਾਰ ਬਹੁਤੀ ਤੇਜ਼ ਨਹੀਂ ਸੀ, ਪਰ ਅੱਜ-ਕਲ੍ਹ ਹਸਪਤਾਲਾਂ ਦੇ ਫੈਲਣ ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਹੋਣ ਕਰਕੇ ਬਾਲ-ਮੌਤ ਦੀ ਦਰ ਬਹੁਤ ਘਟ ਗਈ ਹੈ, ਪਰ ਦੂਜੇ ਪਾਸੇ ਜਨਮ ਦੀ ਦਰ ਵਧ ਗਈ ਹੈ । 2011 ਦੀ ਜਨਗਣਨਾ ਸਰਵੇਖਣ ਅਨੁਸਾਰ ਸਾਡੇ ਦੇਸ਼ ਵਿਚ ਹਰ ਸਾਲ ਇਕ ਹਜ਼ਾਰ ਦੀ ਆਬਾਦੀ ਪਿੱਛੇ 20.97 ਲਗਪਗ 21 ਬੱਚੇ ਜਨਮ ਲੈਂਦੇ ਹਨ, ਪਰੰਤੂ ਮਰਦੇ 7.48 (ਲਗਪਗ 8 ਵਿਅਕਤੀ ਹਨ ।

ਇਸ ਤਰ੍ਹਾਂ ਪਿਛਲੇ ਦਹਾਕਿਆਂ ਦੇ ਮੁਕਾਬਲੇ ਅਬਾਦੀ ਦੇ ਵਧਣ ਦੀ ਰਫ਼ਤਾਰ ਘਟੀ ਹੈ, ਪਰ ਮੌਤ-ਦਰ ਵੀ ਘਟੀ ਹੈ । ਇਸ ਪ੍ਰਕਾਰ ਜਨਮ-ਦਰ ਮਰਨਦਰ ਨਾਲੋਂ ਲਗਪਗ ਤਿਗੁਣੀ ਹੈ । ਪਿਛਲੇ ਸਮੇਂ ਵਿਚ ਜਨਮ-ਦਰ ਤੇ ਮਰਨ-ਦਰ ਲਗਪਗ ਬਰਾਬਰ ਰਹਿੰਦੀ ਸੀ ਤੇ ਜਦ ਕਦੇ ਇਨ੍ਹਾਂ ਵਿਚ ਸੰਤੁਲਨ ਨਹੀਂ ਸੀ ਰਹਿੰਦਾ, ਤਾਂ ਕੋਈ ਨਾ ਕੋਈ ਛੂਤ ਦੀ ਮਹਾਂਮਾਰੀ ਆ ਕੇ ਪਿੰਡਾਂ ਦੇ ਪਿੰਡ ਤੇ ਮੁਹੱਲਿਆਂ ਦੇ ਮੁਹੱਲੇ ਸਾਫ਼ ਕਰ ਜਾਂਦੀ ਸੀ, ਪਰ ਵਰਤਮਾਨ ਸਮੇਂ ਵਿਚ ਜਨਮ ਲੈ ਚੁੱਕੇ ਬੱਚੇ, ਨੌਜਵਾਨ ਜਾਂ ਬੁੱਢੇ ਨੂੰ ਦਵਾਈਆਂ ਸਹਿਜੇ ਕੀਤੇ ਮਰਨ ਨਹੀਂ ਦਿੰਦੀਆਂ । ਇਹ ਗੱਲ ਸਾਰੇ ਸੰਸਾਰ ਤੇ ਲਾਗੂ ਹੁੰਦੀ ਹੈ । 1850 ਵਿਚ ਸੰਸਾਰ ਦੀ ਅਬਾਦੀ ਇਕ ਅਰਬ ਸੀ । 1925 ਵਿਚ ਇਹ ਦੋ ਅਰਬ ਹੋ ਗਈ ਤੇ 1984 ਵਿਚ 4 ਅਰਬ 40 ਕਰੋੜ ਨੂੰ ਪੁੱਜ ਗਈ । ਇਸ ਸਮੇਂ ਸੰਸਾਰ ਦੀ ਅਬਾਦੀ 7 ਅਰਬ 40 ਕਰੋੜ ਹੋ ਚੁੱਕੀ ਅਤੇ ਇਸ ਦਾ ਛੇਵਾਂ ਹਿੱਸਾ ਅਬਾਦੀ ਇਕੱਲੇ ਭਾਰਤ ਦੀ ਹੈ । ਯੂ. ਐਨ. ਓ. ਦੇ ਅਨੁਮਾਨ ਅਨੁਸਾਰ ਇਸ ਸਦੀ ਦੇ ਅੰਤ ਤਕ ਸੰਸਾਰ ਦੀ ਅਬਾਦੀ ਸਵਾ 11 ਅਰਬ ਹੋ ਜਾਵੇਗੀ ।

ਭਾਰਤ ਵਿਚ ਅਬਾਦੀ ਦਾ ਵਾਧਾ :
ਇਸ ਸਮੇਂ ਸੰਸਾਰ ਵਿਚ ਸਭ ਤੋਂ ਜ਼ਿਆਦਾ ਅਬਾਦੀ ਚੀਨ ਦੀ ਹੈ, ਜੋ ਕਿ ਇਕ ਅਰਬ 40 ਕਰੋੜ ਹੈ, ਪਰ ਉੱਥੇ ਉਸ ਦੇ ਵਾਧੇ ਨੂੰ ਕਾਬੂ ਕਰਨ ਵਿਚ ਉੱਥੋਂ ਦੀ ਸਰਕਾਰ ਨੇ ਕਾਫ਼ੀ ਸਫਲਤਾ ਪ੍ਰਾਪਤ ਕਰ ਲਈ ਹੈ । 2001 ਦੀ ਜਨਗਣਨਾ ਅਨੁਸਾਰ ਭਾਰਤ ਦੀ ਅਬਾਦੀ ਇਕ ਅਰਬ ਤਿੰਨ ਕਰੋੜ ਸੀ, ਜਦ ਕਿ 1947 ਵਿਚ ਇਹ ਕੇਵਲ 34 ਕਰੋੜ ਸੀ । ਇਸ ਸਮੇਂ ਇਕ ਅਰਬ 30 ਕਰੋੜ ਤੋਂ ਉੱਪਰ ਹੈ ਤੇ ਇਸ ਵਿਚ ਹਰ ਮਿੰਟ ਵਿੱਚ 29 ਬੰਦਿਆਂ ਦਾ ਵਾਧਾ ਹੋ ਰਿਹਾ ਹੈ ।

ਦੇਸ਼ ਦੀ ਆਰਥਿਕਤਾ ਦੀਆਂ ਨੀਹਾਂ ਦਾ ਹਿਲਣਾ :
ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਦੇਸ਼ ਲਈ ਵਰਦਾਨ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਾਡਾ ਦੇਸ਼ ਇਕ ਗਰੀਬ ਅਤੇ ਅਵਿਕਸਿਤ ਦੇਸ਼ ਹੈ । ਅਬਾਦੀ ਵਿਚ ਤੇਜ਼ੀ ਨਾਲ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ ਦੀਆਂ ਜੜ੍ਹਾਂ ਨੂੰ ਹਿਲਾ ਰਿਹਾ ਹੈ । ਸਾਡੇ ਦੇਸ਼ ਦੇ ਸਾਹਮਣੇ ਗਰੀਬੀ, ਬੇਰੁਜ਼ਗਾਰੀ, ਥੁੜ੍ਹ, ਮਹਿੰਗਾਈ, ਅੰਨ-ਸੰਕਟ, ਜੀਵਨ ਵਿਚ ਨਿੱਤ ਵਰਤੋਂ ਦੀਆਂ ਚੀਜ਼ਾਂ ਦਾ ਨਾ ਮਿਲਣਾ ਆਦਿ ਸਮੱਸਿਆਵਾਂ ਅਬਾਦੀ ਵਿਚ ਲਗਾਤਾਰ ਵਾਧੇ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਹਨ ।

ਸਾਡੇ ਦੇਸ਼ ਵਿਚ ਅਬਾਦੀ ਦੇ ਵਾਧੇ ਦੇ ਕਾਰਨ :
ਸਾਡੇ ਦੇਸ਼ ਵਿਚ ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਲੋਕਾਂ ਦੀ ਗ਼ਰੀਬੀ ਅਤੇ ਅਨਪੜ੍ਹਤਾ ਹੈ । ਭਾਰਤੀ ਲੋਕ ਬੱਚਿਆਂ ਦੀ ਪਾਲਣਾ ਵਲ ਬਹੁਤ ਧਿਆਨ ਨਹੀਂ ਦਿੰਦੇ ਤੇ ਨਾਲ ਹੀ ਉਹ ਬੱਚਿਆਂ ਨੂੰ ਰੱਬ ਦੀ ਦੇਣ ਸਮਝਦੇ ਹਨ । ਉਨ੍ਹਾਂ ਦਾ ਖ਼ਿਆਲ ਹੈ ਕਿ ਬੱਚੇ ਪੈਦਾ ਕਰਨਾ ਜਾਂ ਨਾ ਕਰਨਾ ਰੱਬ ਦੇ ਹੱਥ ਹੈ, ਮਨੁੱਖ ਦੇ ਹੱਥ ਨਹੀਂ । ਉਹ ਇਹ ਵੀ ਸਮਝਦੇ ਹਨ ਕਿ ਜਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਹੈ, ਉਸ ਨੇ ਉਸ ਦੀ ਕਿਸਮਤ ਵਿਚ ਲਿਖ ਦਿੱਤਾ ਹੈ ਕਿ ਉਸ ਨੇ ਕਿੱਥੋਂ ਖਾ ਕੇ ਪਲਣਾ ਹੈ, ਜਦੋਂ ਬੱਚੇ ਰੁਲ-ਖੁਲ ਕੇ ਪਲ ਜਾਂਦੇ ਹਨ, ਤਾਂ ਉਨ੍ਹਾਂ ਦੀ ਪੜ੍ਹਾਈ ਦੀ ਬਹੁਤਾ ਕਰਕੇ ਕੋਈ ਪਰਵਾਹ ਨਹੀਂ ਕੀਤੀ ਜਾਂਦੀ ।

ਗ਼ਰੀਬ ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਦਾ ਇਕ ਸਾਧਨ ਸਮਝਦੇ ਹਨ ਤੇ ਨਾਲ ਹੀ ਬੁਢਾਪਾ ਪੈਨਸ਼ਨਾਂ ਤੇ ਸਿਹਤ ਸਹੂਲਤਾਂ ਦੀ ਅਣਹੋਂਦ ਵਿਚ ਉਨ੍ਹਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਖ਼ਿਆਲ ਕਰਦੇ ਹਨ । ਇਸ ਤੋਂ ਬਿਨਾਂ ਛੋਟੀ ਉਮਰ ਦੇ ਵਿਆਹ, ਧਾਰਮਿਕ ਵਿਸ਼ਵਾਸ, ਗਰਭ-ਰੋਕੂ ਸਾਧਨਾਂ ਦੀਆਂ ਸਹੂਲਤਾਂ ਦੀ ਘਾਟ, ਔਰਤਾਂ ਦਾ ਬੇਰੁਜ਼ਗਾਰ ਹੋਣਾ, ਸਰਕਾਰ ਦੀ ਭ੍ਰਿਸ਼ਟਾਚਾਰ ਦੇ ਘੁਣ ਦੀ ਖਾਧੀ ਨਾ-ਅਹਿਲ ਮਸ਼ੀਨਰੀ ਆਦਿ ਸਾਰੇ ਕਾਰਨ ਦੇਸ਼ ਦੀ ਅਬਾਦੀ ਦੇ ਵਾਧੇ ਵਿਚ ਵਧ-ਚੜ੍ਹ ਕੇ ਹਿੱਸਾ ਪਾ ਰਹੇ ਹਨ ।

ਅਬਾਦੀ ਘਟਾਉਣ ਦੇ ਸਾਧਨ :
ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕੀਤਾ ਜਾਵੇ । ਇਸ ਦਾ ਉੱਤਰ ਇਹ ਹੈ ਕਿ ਸਰਕਾਰ ਪਰਿਵਾਰ ਨਿਯੋਜਨ ਨੂੰ ਪੂਰੇ ਜ਼ੋਰ ਨਾਲ ਅਮਲ ਵਿਚ ਲਿਆਵੇ ਤੇ ਇਸ ਨੂੰ ਲੋਕਾਂ ਵਿਚ ਹਰਮਨ-ਪਿਆਰਾ ਬਣਾਵੇ । ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਸਨਅਤੀ ਜ਼ਮਾਨੇ ਵਿਚ ਛੋਟਾ ਪਰਿਵਾਰ ਵਧੇਰੇ ਮਹਾਨਤਾ ਰੱਖਦਾ ਹੈ । ਗਰਭ-ਰੋਕੂ ਸਾਧਨਾਂ ਦੀ ਵਰਤੋਂ ਨਾਲ ਬੱਚਿਆਂ ਦੇ ਜਨਮ ਦੀ ਦਰ ਘਟਾਈ ਜਾ ਸਕਦੀ ਹੈ । ਬੱਚੇ ਦਾ ਜਨਮ ਕੁਦਰਤ ਦੇ ਹੱਥ ਵਿਚ ਨਹੀਂ, ਸਗੋਂ ਮਨੁੱਖ ਦੇ ਹੱਥ ਵਿਚ ਹੈ । ਲੋਕਾਂ ਨੂੰ ਇਸ ਸੰਬੰਧ ਵਿਚ ਪੂਰੀ-ਪੂਰੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਛੋਟੇ ਪਰਿਵਾਰ ਦੀ ਮਹਾਨਤਾ ਤੋਂ ਜਾਣੂ ਕਰਾਉਣਾ ਚਾਹੀਦਾ ਹੈ ।

ਸਾਰ-ਅੰਸ਼ :
ਮੁੱਕਦੀ ਗੱਲ ਇਹ ਹੈ ਕਿ ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਸੰਭਾਲਣ ਲਈ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਕਾਰੋਬਾਰਾਂ ਨੂੰ ਨੇਪਰੇ ਚੜ੍ਹਾਉਣ ਦੀ ਸਿਖਲਾਈ ਦੇਣੀ ਚਾਹੀਦੀ ਹੈ। ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਇਸ ਦੇ ਨਾਲ ਹੀ ਅਬਾਦੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਰਿਵਾਰ ਨਿਯੋਜਨ ਨੂੰ ਅਸਰ ਭਰੇ ਢੰਗ ਨਾਲ ਲਾਗੂ ਕਰਨਾ ਤੇ ਹਰਮਨ-ਪਿਆਰਾ ਬਣਾਉਣਾ ਚਾਹੀਦਾ ਹੈ, ਤਾਂ ਜੋ ਇਸ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਹੋ ਸਕਣ !

PSEB 8th Class Punjabi ਰਚਨਾ ਲੇਖ-ਰਚਨਾ

49. ਪ੍ਰਦੂਸ਼ਣ
ਜਾਂ
ਵਾਤਾਵਰਨ ਪ੍ਰਦੂਸ਼ਣ ਧਰਤੀ ਉੱਪਰ ਜੀਵਾਂ ਤੇ ਬਨਸਪਤੀ ਦੀ ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਨ੍ਹਾਂ ਦਾ ਆਪਸੀ ਤਾਲ-ਮੇਲ ਉਸੇ ਸੰਤੁਲਿਤ ਮਾਤਰਾ ਵਿਚ ਹੀ ਕਾਇਮ ਰਹੇ, ਜਿਸ ਵਿਚ ਜੀਵਸੰਸਾਰ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁਲਣਾ ਸੰਭਵ ਹੋਇਆ ਸੀ, ਪਰੰਤੂ ਉੱਪਰ ਦੱਸੇ ਅਨੁਸਾਰ ਜਿੱਥੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਸ ਦੀ ਹੋਂਦ ਲਈ ਧਰਤੀ ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੋੜਾਂ ਸਾਲ ਲੱਗੇ ਸਨ, ਅੱਜ ਦੇ ਮਨੁੱਖ ਨੇ ਪਿਛਲੇ ਸੱਠ-ਸੱਤਰ ਸਾਲਾਂ ਵਿਚ ਹੀ ਉਸ ਨੂੰ ਬੁਰੀ ਤਰ੍ਹਾਂ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਧਰਤੀ ਉੱਤੇ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ ; ਇਸ ਪਲੀਤਣ ਨੂੰ ‘ਪ੍ਰਦੂਸ਼ਣ ਕਿਹਾ ਜਾਂਦਾ ਹੈ । ਇਹ ਪ੍ਰਦੂਸ਼ਣ ਉਸ ਦੀ ਵਧਦੀ ਅਬਾਦੀ, ਵਿਗਿਆਨਿਕ ਵਿਕਾਸ ਤੇ ਪੈਸਾ ਕਮਾਉਣ ਲਈ ਮਨੁੱਖ ਦੀਆਂ ਵਪਾਰਕ ਰੁਚੀਆਂ ਨੇ ਪੈਦਾ ਕੀਤਾ ਹੈ, ਜਿਸ ‘ ਕਰਕੇ ਅੱਜ ਉਸ ਦੇ ਜੀਵਨ ਨੂੰ ਕਾਇਮ ਰੱਖਣ ਵਾਲੀ ਧਰਤੀ ਦੀ ਮਿੱਟੀ, ਧਰਤੀ ਦੇ ਹੇਠਲਾ ‘ਤੇ ਉੱਪਰਲਾ ਪਾਣੀ, ਖ਼ੁਰਾਕ, ਹਵਾ ਤੇ ਹੋਰ ਲੋੜੀਂਦੀਆਂ ਊਰਜਾਵਾਂ ਆਦਿ ਸਭ ਕੁੱਝ ਪਲੀਤ ਹੋ ਚੁੱਕਾ ਹੈ । ਪ੍ਰਦੂਸ਼ਣ ਦੇ ਇਸ ਭਿਆਨਕ ਰੂਪ ਨੇ ਤੇ ਇਸਦੇ ਫਲਸਰੂਪ ਵਧ ਰਹੇ ਤਾਪਮਾਨ ਨੇ ਅੱਜ ਧਰਤੀ ਉਤਲੀ ਸਮੁੱਚੀ ਜੈਵਿਕ ਹੋਂਦ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ । ਇਸ ਕਰਕੇ ਸਾਡਾ ਇਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ । ਆਓ ਜ਼ਰਾ ਪ੍ਰਦੂਸ਼ਣ ਦੇ ਇਨ੍ਹਾਂ ਭਿੰਨ-ਭਿੰਨ ਪੱਖਾਂ ਬਾਰੇ ਜ਼ਰਾ ਵਿਸਥਾਰ ਨਾਲ ਵਿਚਾਰ ਕਰੀਏ ।

(ਰੂਪ ਰੇਖਾ-ਧਰਤੀ ਉੱਤੇ ਜੀਵਾਂ ਤੇ ਬਨਸਪਤੀ ਦੀ ਹੋਂਦ ਤੇ ਪ੍ਰਦੂਸ਼ਣ-ਵਾਯੂ-ਪ੍ਰਦੂਸ਼ਣ, ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਓਜ਼ੋਨ ਵਿਚ ਮਘੋਰੇ, ਧੁਨੀ ਪ੍ਰਦੂਸ਼ਣ-ਖੁਰਾਕ ਵਿਚ ਪ੍ਰਦੂਸ਼ਣ-ਖ਼ਬਰਦਾਰ ਹੋਣ ਦੀ ਲੋੜ-ਸਾਰ-ਅੰਸ਼)

ਵਾਯੂ ਪ੍ਰਦੂਸ਼ਣ :
ਜ਼ਹਿਰੀਲੇ ਕਣਾਂ ਅਤੇ ਗੈਸਾਂ ਦਾ ਹਵਾ-ਮੰਡਲ ਵਿਚ ਮੌਜੂਦ ਹੋਣਾ ਵਾਯੂ ਪ੍ਰਦੂਸ਼ਣ ਕਹਾਉਂਦਾ ਹੈ । ਅੱਜ ਸਾਡੇ ਆਲੇ-ਦੁਆਲੇ ਦੀ ਹਵਾ, ਜਿਸ ਵਿਚ ਮਨੁੱਖ ਸਮੇਤ ਹੋਰ ਸਾਰੇ ਜੀਵ ਅਤੇ ਬਨਸਪਤੀ ਸਾਹ ਲੈਂਦੀ ਹੈ, ਨੂੰ ਕੋਇਲੇ ਦੇ ਧੂਏਂ, ਸੁਆਹ ਤੇ ਭਿੰਨ-ਭਿੰਨ ਗੈਸਾਂ ਨੂੰ ਹਵਾ ਵਿਚ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ ਪਾਵਰ ਹਾਉਸਾਂ ਦੀਆਂ ਚਿਮਨੀਆਂ, ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਤੇ ਮੋਟਰਾਂ-ਕਾਰਾਂ, ਘਰਾਂ ਵਿਚ ਬਾਲੀ ਜਾਂਦੀ ਲੱਕੜ ਤੇ ਖੇਤਾਂ ਵਿੱਚ ਸਾੜੀ ਜਾਂਦੀ ਪਰਾਲੀ ਵਿਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਇਆਕਸਾਈਡ, ਹਾਈਡਰੋਜਨ ਸਲਫਾਈਡ ਤੇ ਬਹੁਤ ਸਾਰੇ ਹੋਰ ਹਾਈਡਰੋਕਾਰਬਨਾਂ ਨਾਲ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ । ਰਹਿੰਦੀ ਕਸਰ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ, ਜਿਸ ਕਾਰਨ ਮਨੁੱਖ ਤਾਂ ਕੀ ਧਰਤੀ ਉੱਤਲੇ ਹੋਰ ਜੀਵ ਤੇ ਬਨਸਪਤੀ ਵੀ ਉੱਭੇ ਸਾਹ ਲੈਣ ਲੱਗੀ ਹੈ । ਹਵਾ ਵਿਚ ਕਾਰਬਨ ਡਾਇਆਕਸਾਈਡ ਦੀ ਵਧੀ ਮਾਤਰਾ ਨੇ ਧਰਤੀ ਉਤਲੀ ਤਪਸ਼ ਨੂੰ ਵਧਾ ਕੇ ਧਰਤੀ ਦੇ ਸਮੁੱਚੇ ਜੀਵ-ਮੰਡਲ ਦੀ ਹੋਂਦ ਲਈ ਭਿਆਨਕ ਖ਼ਤਰਾ ਖੜਾ ਕਰ ਦਿੱਤਾ ਹੈ ।

ਜਲ-ਪ੍ਰਦੂਸ਼ਣ :
ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ, ਵੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ । ਅੱਜ ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚ ਸੁੱਟਿਆ ਜਾ ਰਿਹਾ ਹੈ । ਸਨਅੱਤਾਂ ਵਿਚੋਂ ਨਿਕਲਿਆ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ । ਸਨਅੱਤਾਂ ਦੇ ਇਸ ਨਿਕਾਸ ਵਿਚ ਆਰਸੈਨਿਕ, ਕੈਡਮੀਅਮ, ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲੀਆਂ ਰਹਿੰਦੀਆਂ ਹਨ । ਖੇਤਾਂ ਵਿਚ ਪਾਈਆਂ ਜਾਂਦੀਆਂ ਖਾਦਾਂ ਤੇ ਛਿੜਕੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ । ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਕੇ ਪੀਣ ਯੋਗ ਨਹੀਂ ਰਹਿਣ ਦਿੱਤਾ । ਇੱਥੋਂ ਤਕ ਕਿ ਵਾਯੂਮੰਡਲ ਵਿਚ ਫੈਲੀਆਂ ਗੈਸਾਂ ਨੇ ਵਰਖਾ ਦੇ ਪਾਣੀ ਨੂੰ ਤੇਜ਼ਾਬੀ ਬਣਾ ਦਿੱਤਾ ਹੈ, ਜਿਸ ਨਾਲ ਧਰਤੀ ਦੀ ਮਿੱਟੀ ਤੇ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਪਾਣੀ ਘਾਤਕ ਰੂਪ ਵਿਚ ਜ਼ਹਿਰੀਲੇ ਹੋ ਰਹੇ ਹਨ ।

ਮਿੱਟੀ-ਪ੍ਰਦੁਸ਼ਣ :
ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿਚ ਮਿੱਟੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ । ਸਨਅੱਤੀ ਅਦਾਰੇ ਲੱਖਾਂ ਟਨ ਠੋਸ ਪਦਾਰਥ ਰੱਦੀ ਕਰਦੇ ਹਨ । ਕਾਗਜ਼ ਤੇ ਗੁੱਦੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖ਼ਾਨੇ ਤੇ ਢਲਾਈ ਦੇ ਕਾਰਖ਼ਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕਚਰਾ ਤੇ ਸੁਆਹ ਧਰਤੀ ਉੱਤੇ ਸੁੱਟਦੇ ਹਨ । ਇਸ ਤੋਂ ਇਲਾਵਾ ਘਰੇਲੂ ਕੂੜਾ-ਕਰਕਟ, ਪੁਰਾਣੀਆਂ ਅਖ਼ਬਾਰਾਂ, ਟੁੱਟਾ-ਫੁੱਟਾ ਫ਼ਰਨੀਚਰ, ਪਲਾਸਟਿਕ ਦੇ ਲਿਫ਼ਾਫ਼ੇ, ਬੋਤਲਾਂ, ਲੋਹੇ, ਕੱਚ ਤੇ ਚੀਨੀ ਦਾ ਸਮਾਨ, ਟਾਇਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਭੁ-ਦਿਸ਼ ਦਾ ਹੁਲੀਆ ਵਿਗਾੜ ਕੇ ਉਸ ਨੂੰ ਸੁਹਾਵਣੇ ਦੀ ਥਾਂ ਘਿਨਾਉਣਾ ਬਣਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ । ਧਰਤੀ ਤੋਂ ਜੰਗਲਾਂ ਦੇ ਕੱਟਣ ਨਾਲ ਤੇ ਕਾਰਖਾਨੇ ਲੱਗਣ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ, ਜਿਸ ਕਰਕੇ ਸਾਵੇ ਘਰ ਦੀ ਪ੍ਰਭਾਵਿਕਤਾ ਵਧਣ ਨਾਲ ਧਰਤੀ ਉੱਤੇ ਗਰਮੀ ਵਧ ਰਹੀ ਹੈ ਤੇ ਹਵਾ ਵਿਚ ਇਕੱਠੀਆਂ ਹੋਈਆਂ ਜ਼ਹਿਰਾਂ ਦੇ ਬੱਦਲਾਂ ਵਿਚ ਮਿਲਣ ਕਾਰਨ ਤੇਜ਼ਾਬੀ ਮੀਂਹ ਪੈ ਰਹੇ ਹਨ ।

ਜੰਗਲ ਕੱਟੇ ਜਾਣ ਨਾਲ ਜੰਗਲੀ ਜੀਵਾਂ ਤੇ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ, ‘ਖੋਰ ਵਧ ਰਹੀ ਹੈ । ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਤੇ ਜੰਗਲਾਂ ਦੇ ਕੱਟੇ ਜਾਣ ਨਾਲ ਬਹੁਤ ਸਾਰੇ ਜੰਗਲੀ ਜੀਵਾਂ ਤੇ ਲਾਭਦਾਇਕ ਪੰਛੀਆਂ (ਜਿਵੇਂ ਗਿਰਝਾਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ ।

ਓਜ਼ੋਨ ਵਿਚ ਮਘੋਰੇ :
ਰੱਦੀ ਹੋਏ ਰਿਫਰੀਜ਼ਰੇਟਰਾਂ ਤੇ ਏਅਰ ਕੰਡੀਸ਼ਨਰਾਂ ਵਿਚੋਂ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ ਕੁਦਰਤ ਵਲੋਂ ਓਜ਼ੋਨ ਗੈਸ ਦਾ ਗਿਲਾਫ, ਜੋ ਕਿ ਧਰਤੀ ਉੱਪਰਲੇ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦਾ ਹੈ, ਵਿਚ ਮਘੋਰੇ ਹੋ ਗਏ ਹਨ ਤੇ ਉਹ ਦਿਨੋ ਦਿਨ ਵਧ ਰਹੇ ਹਨ । ਇਨ੍ਹਾਂ ਦਾ ਵਧਣਾ ਸਮੁੱਚੇ ਜੀਵ-ਸੰਸਾਰ ਲਈ ਬੇਹੱਦ ਖ਼ਤਰਨਾਕ ਹੈ ।

ਧੁਨੀ-ਪ੍ਰਦੂਸ਼ਣ :
ਹਵਾ, ਪਾਣੀ ਤੇ ਧਰਤੀ ਦੇ ਦੁਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧਿਆ ਹੈ ਤੇ ਇਹ ਆਵਾਜਾਈ ਦੇ ਸਾਧਨਾਂ ਤੋਂ ਇਲਾਵਾ ਕਾਰਖ਼ਾਨਿਆਂ, ਬੰਬ ਵਿਸਫੋਟਾਂ, ਬੁਲ- ਡੋਜ਼ਿੰਗ, ਪੀਸਣ ਤੇ ਨਿਰਮਾਣ ਦੇ ਕੰਮਾਂ ਤੋਂ ਇਲਾਵਾ ਥਾਂ-ਥਾਂ ਲੱਗੇ ਹੋਏ ਜੈਨਰੇਟਰਾਂ, ਭਿੰਨ-ਭਿੰਨ ਮੌਕਿਆਂ ਉੱਤੇ ਲੱਗੇ ਡੀ.ਜੇ. ਸਿਸਟਮਾਂ ਤੇ ਲਾਊਡ ਸਪੀਕਰਾਂ ਨੇ ਵੀ ਪੈਦਾ ਕੀਤਾ ਹੈ, ਜਿਸ ਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ । ਇਸ ਨੇ ਸਾਡੇ ਆਮ ਜੀਵਨ ਅਤੇ ਸਾਡੇਵਾਤਾਵਰਨ ਵਿਚ ਗੜਬੜ ਮਚਾ ਕੇ ਰੱਖ ਦਿੱਤੀ ਹੈ । ਇਸ ਨਾਲ ਜਿੱਥੇ ਸਾਡੇ ਕੰਨਾਂ ਦੀ ਸੁਣਨਸ਼ਕਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਹੁਤ ਸਾਰੇ ਮਾਨਸਿਕ ਰੋਗ ਤੇ ਤਣਾਓ ਵੀ ਪੈਦਾ ਹੋ ਰਹੇ ਹਨ ।

ਰੇਡੀਓ ਐਕਟਿਵ ਪ੍ਰਦੂਸ਼ਣ :
ਇਸ ਤੋਂ ਇਲਾਵਾ ਵਧ ਰਿਹਾ ਰੇਡੀਓ ਐਕਟਿਵ ਪ੍ਰਦੂਸ਼ਣ, ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਊਕਲੀਅਰ ਪਾਵਰ ਪਲਾਂਟਾਂ ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈੱਕਟਾਨਿਕ ਉਪਕਰਨਾਂ ਵਿਚੋਂ ਨਿਕਲਦੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ ।

ਖ਼ੁਰਾਕ ਵਿਚ ਪ੍ਰਦੂਸ਼ਣ :
ਹਵਾ, ਪਾਣੀ ਤੇ ਮਿੱਟੀ ਦੇ ਗੰਧਲਾ ਹੋਣ, ਕੀਟਨਾਸ਼ਕ ਦਵਾਈਆਂ ਦੇ ਛਿੜਕਾ ਤੇ ਖਾਦਾਂ ਦੀ ਵਰਤੋਂ ਤੇ ਬਹੁਤਾ ਲਾਭ ਲੈਣ ਦੀ ਵਪਾਰੀ ਰੁਚੀ ਨੇ ਸਾਡੀ ਖ਼ੁਰਾਕ ਵਿਚ ਸ਼ਾਮਿਲ ਫਲਾਂ, ਸਬਜ਼ੀਆਂ ਤੇ ਦੁੱਧ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਇਸ ਕਰਕੇ ਅਸੀਂ ਸ਼ੁੱਧ ਖਾਣਿਆਂ ਦੀ ਥਾਂ ਜ਼ਹਿਰਾਂ ਮਿਲੇ ਖਾਣੇ ਖਾ ਰਹੇ ਹਾਂ ਤੇ ਨਿਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ।

ਖ਼ਬਰਦਾਰ ਹੋਣ ਦੀ ਲੋੜ :
ਉੱਪਰ ਲਿਖੇ ਤੱਥਾਂ ਤੋਂ ਭਿੰਨ-ਭਿੰਨ ਪ੍ਰਕਾਰ ਦੇ ਪ੍ਰਦੂਸ਼ਣਾਂ ਕਾਰਨ ਮਨੁੱਖਾਂ, ਜੀਵਾਂ ਤੇ ਬਨਸਪਤੀ ਲਈ ਪੈਦਾ ਹੋ ਰਹੇ ਖ਼ਤਰਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਇਸ ਨੇ ਜਿੱਥੇ ਬਹੁਤ ਸਾਰੀਆਂ ਆਮ ਬਿਮਾਰੀਆਂ ਜ਼ੁਕਾਮ, ਖੰਘ, ਦਮਾ, ਬੋਲਾਪਨ, ਪੇਟ ਗੈਸ, ਖ਼ੂਨ ਦੇ ਦਬਾਓ, ਸਿਰ ਦਰਦ, ਮਾਨਸਿਕ ਤਣਾਓ, ਉਦਾਸੀ ਤੇ ਮਾਯੂਸੀ ਆਦਿ ਨੂੰ ਵਧਾਇਆ ਹੈ, ਉੱਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ ਕਿਉਂਕਿ ਧਰਤੀ ਉੱਤੇ ਮਨੁੱਖ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦਾ ਜੀਵਨ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖ਼ੁਰਾਕ, ਸ਼ੁੱਧ ਮਿੱਟੀ ਤੇ ਅਨੁਕੂਲ ਸੂਰਜੀ ਗਰਮੀ ਤੋਂ ਬਿਨਾਂ ਕਾਇਮ ਨਹੀਂ ਰਹਿ ਸਕਦਾ ਹੈ ਪਰ ਮਨੁੱਖ ਨੇ ਕੁਦਰਤ ਦੀਆਂ ਸੁਗ਼ਾਤਾਂ ਨੂੰ ਵਿਗਾੜ ਕੇ ਆਪਣੀ ਸਮੁੱਚੀ ਹੋਂਦ ਲਈ ਖ਼ਤਰਾ ਪੈਦਾ ਕਰ ਲਿਆ ਹੈ । ਕੁਦਰਤ ਵਿਚ ਮਨੁੱਖ ਦੇ ਇਸ ਦਖ਼ਲ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਦਿੱਤਾ ਹੈ, ਜਿਸ ਕਰਕੇ ਮੌਸਮ ਬੇਯਕੀਨੇ ਹੋ ਰਹੇ ਹਨ । ਕੁਦਰਤੀ ਆਫ਼ਤਾਂ ਦਾ ਰੂਪ ਵਧੇਰੇ ਭਿਆਨਕ ਹੁੰਦਾ ਜਾ ਰਿਹਾ ਹੈ ।

ਸਾਰ-ਅੰਸ਼ :
ਮੁੱਕਦੀ ਗੱਲ ਇਹ ਹੈ ਕਿ ਮਨੁੱਖ ਨੂੰ ਧਰਤੀ ਉੱਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਅਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀਆਂ ਲਾਲਸਾਵਾਂ ਵਿਚੋਂ ਉਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ । ਉਸ ਨੂੰ ਕੋਈ ਕੰਮ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁਦਰਤ ਦਾ ਆਪਣਾ ਸੰਤੁਲਨ ਵਿਗੜਦਾ ਹੋਵੇ ਤੇ ਧਰਤੀ ਉੱਪਰਲਾ ਵਾਤਾਵਰਨ ਪਲੀਤ ਹੁੰਦਾ ਹੋਵੇ (ਅਬਾਦੀ ਘਟਣ ਨਾਲ ਹੀ ਕਾਰਖ਼ਾਨਿਆਂ, ਮੋਟਰਾਂ-ਗੱਡੀਆਂ, ਖੇਤੀ ਉਪਕਰਨਾਂ, ਕੀੜੇ-ਮਾਰ ਦਵਾਈਆਂ, ਖਾਦਾਂ ਤੇ ਧੁਨੀ-ਪ੍ਰਦੁਸ਼ਣ ਕਰਨ ਵਾਲੇ ਯੰਤਰਾਂ ਦੀ ਲੋੜ ਘਟੇਗੀ । ਇਨ੍ਹਾਂ ਦਾ ਉਤਪਾਦਨ ਘੱਟ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ । ਨਾਲ ਹੀ ਪ੍ਰਮਾਣੁ-ਬੰਬਾਂ ਤੋਂ ਉਪਜਣ ਵਾਲੀਆਂ ਜ਼ਹਿਰਾਂ ਨੂੰ ਘੱਟ ਕਰਨ ਖ਼ਾਤਰ ਸੰਸਾਰ-ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟਣੇ ਚਾਹੀਦੇ ਹਨ ।

PSEB 8th Class Punjabi ਰਚਨਾ ਲੇਖ-ਰਚਨਾ

50. ਮੋਬਾਈਲ ਫੋਨ ਜਾਂ ਸੈੱਲਫੋਨ
ਜਾਂ
ਮੋਬਾਈਲ ਫੋਨ ਦੀ ਲੋਕ-ਪ੍ਰਿਅਤਾ-ਲਾਭ ਤੇ ਹਾਨੀਆਂ

ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ । ਇਹੋ ਕਾਰਨ ਹੈ ਕਿ ਅੱਜ ਦੁਨੀਆ ਦੀ 7 ਅਰਬ, 40 ਕਰੋੜ ਅਬਾਦੀ ਵਿਚੋਂ 6 ਅਰਬ ਤੋਂ ਵੱਧ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਹਨ । ਭਾਰਤ ਵਿਚ ਇਸ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 95 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ ।

ਨੌਜਵਾਨਾਂ ਵਿਚ ਵਧਦਾ ਪ੍ਰਚਲਨ :
ਮੋਬਾਈਲ ਫੋਨ ਦੇ ਖ਼ਪਤਕਾਰਾਂ ਵਿਚ ਬਹੁਤੀ ਗਿਣਤੀ ਨੌਜਵਾਨ ਮੁੰਡਿਆਂ-ਕੁੜੀਆਂ ਦੀ ਹੈ । ਬਹੁਤਿਆਂ ਲਈ ਤਾਂ ਮਹਿੰਗੇ ਮੋਬਾਇਲ ਫੋਨ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ-ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਦਰਸ਼ਨ ਕਰਨ ਵਿਚ ਉਹ ਮਾਣ ਤੇ ਵਡਿਆਈ ਸਮਝਦੇ ਹਨ । ਉੱਬ ਨੌਜਵਾਨ ਵਰਗ ਤੋਂ ਇਲਾਵਾ ਮੋਬਾਈਲ ਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾਲ ਸੰਬੰਧਿਤ ਵਿਅਕਤੀ ਕਰ ਰਿਹਾ ਹੈ । ਇੰਝ ਜਾਪਦਾ ਹੈ, ਜਿਵੇਂ ਅੱਜ ਦੀ ਜ਼ਿੰਦਗੀ ਮੋਬਾਈਲ ਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ ।
ਆਓ ਜ਼ਰਾ ਦੇਖੀਏ ਇਸ ਦੇ ਲਾਭ ਕੀ ਹਨ ?

ਸੰਚਾਰ ਦਾ ਹਰਮਨ :
ਪਿਆਰਾ ਸਾਧਨ-ਉੱਪਰ ਦੱਸੇ ਅਨੁਸਾਰ ਮੋਬਾਈਲ ਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ-ਸੰਚਾਰ ਦਾ ਸਾਧਨ ਹੋਣਾ ਹੈ । ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ-ਸਕਿੰਟਾਂ ਵਿਚ ਦੁਨੀਆ ਦੇ ਕਿਸੇ ਥਾਂ ਵੀ ‘ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤਕ ਪੁਚਾ ਸਕਦਾ ਹੈ, ਸਗੋਂ ਉਸ ਦਾ ਉੱਤਰ ਵੀ ਨਾਲੋ-ਨਾਲ ਤੁਹਾਡੇ ਤਕ ਪੁਚਾ ਦਿੰਦਾ ਹੈ ।

‘ਆਰਥਿਕ ਉੱਨਤੀ ਦਾ ਸਾਧਨ ;
ਮੋਬਾਈਲ ਫੋਨ ਦਾ ਦੂਜਾ ਵੱਡਾ ਲਾਭ ਸੂਚਨਾ-ਸੰਚਾਰ ਵਿਚ ਤੇਜ਼ੀ ਆਉਣ ਦਾ ਹੀ ਸਿੱਟਾ ਹੈ । ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਮਿਲਦਾ ਹੈ, ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ-ਫਰੋਖਤ, ਮੰਗਪੁਤੀ, ਦੇਣ-ਲੈਣ, ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਖ਼ੁਸ਼ਹਾਲੀ ਵਧਦੀ ਹੈ ਤੇ ਜੀਵਨ-ਪੱਧਰ ਉੱਚਾ ਹੁੰਦਾ ਹੈ ।

ਦਿਲ-ਪਰਚਾਵੇ ਦਾ ਸਾਧਨ :
ਮੋਬਾਈਲ ਫੋਨ ਦਾ ਤੀਜਾ ਲਾਭ ਇਸ ਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ ਤੇ ਮੋਬਾਈਲ ਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ । ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ, ਉੱਥੇ ਅਸੀਂ ਇੰਟਰਨੈੱਟ, ਈ, ਮੇਲ, ਫੇਸ ਬੁੱਕ, ਟਵਿੱਟਰ, ਵੱਟ ਸੈਪ, ਐੱਮ. ਪੀ. 3, ਰੇਡੀਓ, ਟੈਲੀਵਿਯਨ, ਕੈਮਰੇ ਤੇ ਵੀ. ਡੀ. ਓ. ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ ।

ਵਪਾਰਕ ਅਦਾਰਿਆਂ ਨੂੰ ਲਾਭ :
ਮੋਬਾਈਲ ਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ । ਮੋਬਾਈਲ ਫੋਨ ਉਤਪਾਦਕ ਕੰਪਨੀਆਂ ਭਿੰਨ ਭਿੰਨ ਪ੍ਰਕਾਰ ਦੇ ਨਵੇਂ-ਨਵੇਂ ਦਿਲ-ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਈਲ ਫੋਨਾਂ ਨੂੰ ਆਮ ਲੋਕਾਂ ਦੀ ਖ਼ਰੀਦ-ਸ਼ਕਤੀ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ । ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ । ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ । ਪ੍ਰਾਜੈਕਟਾਂ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ ।

ਜੁਰਮ-ਪੜਤਾਲੀ ਏਜੰਸੀਆਂ ਲਈ ਸਹਾਇਕ :
ਮੋਬਾਈਲ ਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਰਹਿੰਦਾ ਹੈ, ਜਿਸ ਰਾਹੀਂ ਪੁਲਿਸ ਤੇ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਲੁਕਵੇਂ ਥਾਂ-ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ, ਜਿਸ ਨਾਲ ਭਿੰਨ-ਭਿੰਨ ਥਾਂਵਾਂ ਉੱਤੇ ਹੋਏ ਅੱਤਵਾਦੀ ਹਮਲਿਆਂ, ਬੰਬ ਕੇਸਾਂ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ । ਫਲਸਰੂਪ ਕਈ ਖ਼ਤਰਨਾਕ ਮੁਜਰਿਮ ਫੜੇ ਜਾਂ ਮਾਰੇ ਜਾ ਸਕੇ ਹਨ

ਮੁੱਠੀ ਵਿਚ ਆਉਣ ਵਾਲਾ ਕੰਪਿਉਟਰ ;
ਅੱਜ ਦੇ ਵਿਕਸਿਤ ਮੋਬਾਇਲ ਵਿਚ ਪ੍ਰਾਪਤ ਇੰਟਰਨੈੱਟ ਤੇ ਕੰਪਿਊਟਰ ਐਪਲੀਕੇਸ਼ਨਾਂ ਦੀ ਸਹੂਲਤ ਨੇ ਇਸ ਨੂੰ ਇਕ ਬਹੁਤ ਨਾਯਾਬ ਚੀਜ਼ ਬਣਾ ਦਿੱਤਾ ਹੈ । ਇਸ ਤੋਂ ਅਸੀਂ ਇੰਟਰਨੈੱਟ ਦੇ ਲਗਭਗ ਸਾਰੇ ਲਾਭ ਉਠਾ ਸਕਦੇ ਹਾਂ । ਇਸ ਉੱਤੇ ਸਾਨੂੰ ਭਿੰਨ-ਭਿੰਨ ਸੋਸ਼ਲ-ਸਾਇਟਾਂ, ਈ-ਮੇਲ, ਜੀ.ਪੀ.ਐੱਸ., ਵੈਬਸਾਈਟਾਂ, ਟੈਲੀਵਿਯਨ ਤੇ ਰੇਡਿਓ ਪ੍ਰੋਗਰਾਮ, ਗੇਮਾਂ, ਕੈਮਰਾ, ਵੀਡੀਓ ਤੇ ਹਿਸਾਬ-ਕਿਤਾਬ ਦੇ ਸਾਰੇ ਕਾਰਜਕ੍ਰਮ ਤੇ ਰਿਕਾਰਡ ਰੱਖਣ ਦੀਆਂ ਸਹੂਲਤਾਂ ਪ੍ਰਾਪਤ ਹਨ ।

ਟੈਲੀਵਿਯਨ ਅਤੇ ਰੇਡੀਓ ਦਾ ਪੂਰਕ :
ਮੋਬਾਈਲ ਫੋਨ ਉੱਤੇ ਪ੍ਰਾਪਤ ਐੱਸ. ਐੱਮ. ਐੱਸ. ਦੀ ਸਹੂਲਤ, ਜਿੱਥੇ ਲੋਕਾਂ ਨੂੰ ਇਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫ਼ੇ ਤੇ ਦਿਲ-ਲਗੀਆਂ ਦੇ ਆਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਟੈਲੀਵਿਯਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲਨਾਲ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ ।

ਮੋਬਾਈਲ ਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾ-ਜੋਖਾ ਹੇਠ ਲਿਖੇ ਅਨੁਸਾਰ ਹੈ ।

ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ :
ਮੋਬਾਈਲ ਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ-ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ । ਸੂਚਨਾ ਦਾ ਤੇਜ਼, ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ । ਅੱਜ-ਕਲ੍ਹ ਕੋਈ ਵੀ ਵੱਡਾ ਜੁਰਮ ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸ ਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹੀ ਹੁੰਦੀ ।

ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ :
ਨੌਜਵਾਨ ਮੁੰਡੇ-ਕੁੜੀਆਂ, ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਇਸ ਦੀ ਜ਼ਰੂਰਤ ਨਹੀਂ ਪਰ ਇਸ ਦੀ ਸਭ ਤੋਂ ਵੱਧ ਵਰਤੋਂ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡੇ-ਕੁੜੀਆਂ ਹੀ ਕਰ ਰਹੇ ਹਨ । ਬਾਲਗ਼ ਤੇ ਨਾਬਾਲਗ਼ ਮੁੰਡੇ-ਕੁੜੀਆਂ ਵਲੋਂ ਇਸ ਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ । ਇਨ੍ਹਾਂ ਰਾਹੀਂ ਨਾਬਾਲਗਾਂ ਵਿਚ ਨਾ ਕੇਵਲ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ । ਇਸੇ ਕਰਕੇ ਸਾਡੇ ਦੇਸ਼ ਵਿਚ ਬਹੁਤ ਸਾਰੇ ਸਕੂਲਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਹੈ । ਕਾਲਜਾਂ ਵਿਚ ਵੀ ਕੈਮਰੇ ਵਾਲੇ ਮੋਬਾਈਲ ਫੋਨ ਅਤੇ ਐੱਮ. ਐੱਮ. ਐੱਸ. ਦੀ ਲਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ । ਇਸ ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸ ਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਹੈ । ਇਸ ਦੇ ਨਾਲ ਹੀ ਇਸ ਉੱਤੇ ਪ੍ਰਾਪਤ ਇੰਟਰਨੈੱਟ ਦੀ ਸਹੁਲਤ ਨੇ ਨੌਜਵਾਨਾਂ ਵਿਚ ਅਸ਼ਲੀਲਤਾ, ਨੰਗੇਜ ਤੇ ਅਨੈਤਿਕਤਾ ਨੂੰ ਵਧਾਇਆ। ਹੈ ।

PSEB 8th Class Punjabi ਰਚਨਾ ਲੇਖ-ਰਚਨਾ

ਸਿਹਤ ਲਈ ਹਾਨੀਕਾਰਕ :
ਮੋਬਾਈਲ ਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ । ਮੋਬਾਈਲ ਫੋਨ ਦੇ ਹੈੱਡ-ਸੈਂਟ ਅਤੇ ਸਟੇਸ਼ਨ ਟਾਵਰ ਵਰਗੇ ਐਨਟੀਨਾਂ) ਵਿਚੋਂ ਨਿਕਲਦੀ ਰੇਡੀਓ ਫ੍ਰੀਕਿਉਂਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸ ਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ, ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਂਕਿ ਹੈੱਡ-ਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ ।

ਪੈਸੇ ਬਟੋਰੂ ਕੰਪਨੀਆਂ ਦੀ ਲੁੱਟ :
ਮੋਬਾਈਲ ਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨ੍ਹਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਰਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪਰੰਤੁ ਹੇਠਲੀ ਮੱਧ ਸ਼੍ਰੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ । ਜਿੱਥੇ ਹੈੱਡ-ਸੈੱਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਤੇ ਬਹੁਮੰਤਵੀ ਮਾਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈੱਡ-ਸੈੱਟਾਂ ਦੀ ਥਾਂ ਨਵੇਂ ਮਾਡਲ ਖ਼ਰੀਦਣ ਲਈ ਉਕਸਾ ਰਹੀਆਂ ਹਨ, ਉੱਥੇ ਮੋਬਾਈਲ ਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ-ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਰਿੰਗ-ਟੋਨਾਂ ਬਣਾ ਕੇ, ਐੱਸ. ਐੱਮ. ਐੱਸ. ਤੇ ਐੱਮ. ਐੱਮ. ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ, ਤਸਵੀਰਾਂ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ । ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਪਟ-ਜਾਲ ਲੋਕਾਂ ਨੂੰ ਦਿਨੋ-ਦਿਨ ਕੰਗਾਲ ਤੇ ਕਰਜ਼ਾਈ ਬਣਾ ਰਿਹਾ ਹੈ । ਕਈ ਐੱਸ. ਐੱਮ. ਐੱਸ. ਤਾਂ ਇਕ ਪ੍ਰਕਾਰ ਦਾ ਜੂਆ ਖਿਡਾਉਣ ਲਈ ਹੀ ਹੁੰਦੇ ਹਨ ।

ਵਾਤਾਵਰਨ ਵਿਚ ਖ਼ਲਲ :
ਮੋਬਾਈਲ ਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭਾ, ਸੰਗਤ, ਕਲਾਸ, ਸਮਾਗਮ ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸ ਦੀ ਘੰਟੀ ਵੱਜਦੀ ਹੈ, ਤਾਂ ਸਭ ਦਾ ਧਿਆਨ ਉਚਾਟ ਹੋ ਜਾਂਦਾ ਹੈ । ਕਈ ਵਾਰੀ ਤਾਂ ਇਹ । ਘੰਟੀਆਂ ਅਰਥਾਤ ਰਿੰਗ-ਟੋਨਾਂ ਗਾਣਿਆਂ ਦੇ ਰੂਪ ਵਿਚ ਬੜੀਆਂ ਅਭੱਦਰ, ਅਪ੍ਰਸੰਗਿਕ ਤੇ ! ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ ।

ਦੁਰਘਟਨਾਵਾਂ ਦਾ ਖ਼ਤਰਾ :
ਇਸ ਦਾ ਇਕ ਹੋਰ ਗੰਭੀਰ ਨੁਕਸਾਨ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ । ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਮੋਬਾਈਲ ਫੋਨ ਮੋਢੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ । ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ । । ਲੋਕ-ਪ੍ਰਿਅਤਾਂ-ਬੇਸ਼ੱਕ ਉੱਪਰ ਅਸੀਂ ਮੋਬਾਈਲ ਫੋਨ ਦੇ ਫ਼ਾਇਦਿਆਂ ਨਾਲ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਹੈ ਤੇ ਲੋਕ ਇਸ ਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ ।

PSEB 8th Class Punjabi ਰਚਨਾ ਲੇਖ-ਰਚਨਾ

51. ਕੰਪਿਊਟਰ ਦਾ ਯੁਗ

ਅਦਭੁਤ ਤੇ ਲਾਸਾਨੀ ਮਸ਼ੀਨ :
ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇਕ ਅਦਭੁਤ, ਤੇ ਲਾਸਾਨੀ ਦੇਣ ਹੈ । ਇਹ ਇਕ ਅਜਿਹੀ ਮਸ਼ੀਨ ਹੈ । ਜਿਹੜੀ ਸਾਡੇ ਘਰਾਂ, ਦਫ਼ਤਰਾਂ, ਸਕੂਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਭਿੰਨ-ਭਿੰਨ ਖੋਜ ਤੇ ਵਿਸ਼ਲੇਸ਼ਣ ਕੇਂਦਰਾਂ, ਪੁਲਿਸ ਕੇਂਦਰਾਂ, ਫ਼ੌਜ, ਵਿੱਦਿਅਕ ਤੇ ਸੱਨਅਤੀ ਅਦਾਰਿਆਂ ਤੇ ਗਰਾਫ਼ਿਕਸ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰਾਂ ਵਿਚ ਆਮ ਵਰਤੀ ਜਾਣ ਲੱਗੀ ਹੈ । ਜਿੱਥੇ ਪੈਟਰੋਲ, ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿਚ ਕਈ ਗੁਣਾ ਵਾਧਾ ਕੀਤਾ ਸੀ, ਉੱਥੇ ਕੰਪਿਊਟਰ ਉਸ ਦੇ ਦਿਮਾਗ਼ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸਦੇ ਗਿਆਨ ਅਤੇ ਜਾਗਰੁਕਤਾ ਵਿਚ ਵਾਧਾ ਕਰਨ ਤੇ ਉਸ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਅਚੁਕ ਤੇ ਬਹੁਪੱਖੀ ਸਾਮੱਗਰੀ ਪ੍ਰਦਾਨ ਕਰਦਾ ਹੈ ।

(ਰੂਪ ਰੇਖਾ-ਅਦਭੁਤ ਤੇ ਲਾਸਾਨੀ-ਸੰਭਾਵਨਾਵਾਂ-ਕੰਪਿਉਟਰ ਕੀ ਹੈ-ਦੇਣ-ਆਮ ਵਰਤੋਂ ਵਿਚ ਆਉਣ ਵਾਲਾ-ਸੰਚਾਰ ਤੇ ਕੰਪਿਊਟਰ ਨੈੱਟਵਰਕ-ਵਪਾਰਕ ਅਦਾਰਿਆਂ ਵਿਚ ਮਹੱਤਵ-ਕੰਮ, ਕਾਜ ਦੇ ਸਥਾਨਾਂ ਉੱਪਰ ਪ੍ਰਭਾਵ-ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਉੱਤੇ ਪ੍ਰਭਾਵ-ਰੋਬੋਟ-ਰੋਗੀਆਂ ਤੇ ਅਪਾਹਿਜਾਂ ਦੀ ਸਹਾਇਤਾ-ਹੋਰ ਖੇਤਰ-ਵਰਤਮਾਨ ਸਦੀ-ਸਾਰ-ਅੰਸ਼ ।)

ਸੰਭਾਵਨਾਵਾਂ :
ਭਾਰਤੀ ਜੀਵਨ ਵਿਚ ਕੰਪਿਊਟਰ ਨੂੰ ਪ੍ਰਵੇਸ਼ ਕੀਤਿਆਂ ਅਜੇ ਮਸਾਂ ਤਿੰਨ ਕੁ ਦਹਾਕੇ ਹੀ ਹੋਏ ਹਨ, ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਥਾਂ ਬਣਾ ਲਈ ਹੈ, ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵਲ ਖਿੱਚੇ ਨਹੀਂ ਜਾਂਦੇ, ਸਗੋਂ ਬੱਚੇ ਤੇ ਬੁੱਢੇ ਵੀ ਇਸ ਬਾਰੇ ਜਾਣਨ ਲਈ ਤਤਪਰ ਰਹਿੰਦੇ ਹਨ । ਅਜਿਹਾ ਹੋਵੇ ਵੀ ਕਿਉਂ ਨਾ ? ਇਸ ਦੀ ਸਕਰੀਨ ਉੱਤੇ ਤਾਂ ਮਨੁੱਖ ਨੂੰ ਕ੍ਰਿਸ਼ਮੇ ਹੁੰਦੇ ਦਿਖਾਈ ਦਿੰਦੇ ਹਨ । ਕੁੱਝ ਸਾਲਾਂ ਤਕ ਤਾਂ ਸਾਡਾ ਸਮੁੱਚਾ ਜੀਵਨ ਹੀ ਕੰਪਿਊਟਰ ਦੇ ਸਹਾਰੇ ਚਲ ਰਿਹਾ ਦਿਖਾਈ ਦੇਵੇਗਾ ।

ਅੱਜ ਅਸੀਂ ਆਪਣੇ ਘਰਾਂ ਵਿਚ ਅਜਿਹੀਆਂ ਕੰਪਿਊਟਰੀਕ੍ਰਿਤ ਮਸ਼ੀਨਾਂ ਦੇਖਦੇ ਹਾਂ, ਜਿਨ੍ਹਾਂ ਕਰਕੇ ਸਾਨੂੰ ਆਪਣੇ ਬਾਥਰੂਮ ਵਿਚ ਪਾਣੀ ਦੇ ਤਾਪਮਾਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਕੱਪੜੇ ਪਾਉਣ ਮਗਰੋਂ ਵਾਰ-ਵਾਰ ਸਾਬਣ ਲਾਉਣ, ਪਾਣੀ ਨਾਲ ਧੋਣ ਅਤੇ ਅੰਤ ਨਚੋੜਨ ਤੇ ਸੁਕਾਉਣ ਦੀ ਲੋੜ ਹੈ ।

ਸਗੋਂ ਸਾਰਾ ਕੰਮ ਕੰਪਿਊਟਰੀਕ੍ਰਿਤ ਮਸ਼ੀਨਾਂ ਆਪ ਹੀ ਕਰਦੀਆਂ ਹਨ ।ਇਸੇ ਤਰ੍ਹਾਂ ਅਸੀਂ ਕੰਪਿਊਟਰੀਕ੍ਰਿਤ ਟੀ. ਵੀ. , ਮਾਈਕਰੋਵੇਵ, – ਓਵਨ ਤੇ ਏ. ਸੀ. ਵੀ ਦੇਖ ਸਕਦੇ ਹਾਂ, ਜੋ ਕੰਮ ਖ਼ਤਮ ਹੋਣ ਮਗਰੋਂ ਆਪਣੇ ਆਪ ਬੰਦ ਹੋ ਜਾਂਦੇ ਹਨ । ਕੁੱਝ ਸਮੇਂ ਤਕ ਸਾਡੇ ਬੈਂਡ-ਰੂਮਾਂ ਵਿਚ ਅਜਿਹਾ ਕੰਪਿਊਟਰੀਕ੍ਰਿਤ ਪ੍ਰਬੰਧ ਹੋ ਜਾਵੇਗਾ ਕਿ ਸਾਡੇ ਬਿਮਾਰ ਹੋਣ ਤੇ ਕੰਪਿਊਟਰ ਆਪ ਹੀ ਸਰੀਰ ਦੀ ਸਕੈਨ ਕਰੇਗਾ ਤੇ ਨਾਲ ਹੀ ਉਸ ਦਾ ਇਲਾਜ ਤੇ ਦਵਾਈ ਵੀ ਦੱਸ ਦੇਵੇਗਾ । ਅੱਜ ਬਜ਼ਾਰ ਵਿਚ ਅਜਿਹਾ ਕੰਪਿਊਟਰੀਕ੍ਰਿਤ ਅਲਾਰਮ ਮੌਜੂਦ ਹੈ, ਜਿਸ ਨੂੰ ਘਰ ਵਿਚ ਲਾਉਣ ਨਾਲ ਉਹ ਪੁਲਿਸ ਸਟੇਸ਼ਨ ਨਾਲ ਜੁੜ ਜਾਂਦਾ ਹੈ ਤੇ ਤੁਹਾਡੇ ਘਰ ਵਿਚ ਘੁਸੜੇ ਚੋਰ ਨੂੰ ਭੱਜਣ ਤੋਂ ਪਹਿਲਾਂ ਹੀ ਪੁਲਿਸ ਦੇ ਸ਼ਿਕੰਜੇ ਵਿਚ ਜਕੜ ਦਿੰਦਾ ਹੈ ।

ਕੰਪਿਊਟਰ ਕੀ ਹੈ ? :
ਕੰਪਿਊਟਰ ਇਕ ਅਜਿਹੀ ਇਲੈੱਕਟ੍ਰਾਨਿਕ ਮਸ਼ੀਨ ਹੈ, ਜਿਸ ਦੇ ਤਿੰਨ ਭਾਗ ਹੁੰਦੇ ਹਨ-ਆਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ । ਆਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾਂ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ ? ਪ੍ਰਦਾਨ ਭਾਗ ਸਾਨੂੰ ਲੋੜੀਂਦੇ ਨਤੀਜੇ ਕੱਢ ਕੇ ਦਿੰਦਾ ਹੈ । ਕੇਂਦਰੀ ਭਾਗ ਨੂੰ ‘ਸੈਂਟਰਲ ਪਰੋਸੈਸਿੰਗ ਯੂਨਿਟ’ ਆਖਿਆ ਜਾਂਦਾ ਹੈ । ਅਸਲ ਵਿਚ ਇਹ ਕੰਪਿਊਟਰ ਦਾ ਦਿਮਾਗ਼ ਹੈ । ਕੰਪਿਊਟਰ ਦੀ. ਆਦਾਨ ਇਕਾਈ ਕਾਰਡ ਜਾਂ ਪੇਪਰ ਟੇਪ ਰੀਡਰ, ਚੁੰਬਕੀ ਟੇਪ, ਕੀ-ਬੋਰਡ ਡਿਸਕ, ਫਲਾਪੀ ਡਿਸਕ, ਆਪਟੀਕਲ ਸਕੈਨਰ ਜਾਂ ਪੈੱਨ ਡਰਾਈਵ ਵਿਚੋਂ ਕਿਸੇ ਇਕ ਜਾਂ ਇਕ ਤੋਂ ਬਹੁਤੀਆਂ ਜੁਗਤਾਂ ਦੀ ਵਰਤੋਂ ਕਰਦੀ ਹੈ । ਪ੍ਰਦਾਨ ਇਕਾਈ ਕਾਰਡ ਪੰਚਰ, ਲਾਈਨ ਪ੍ਰਿੰਟਰ, ਟੇਪ ਪੰਚਰ, ਚੁੰਬਕੀ ਡਿਸਕ, ਫਲਾਪੀ ਡਿਸਕ, ਆਪਟੀਕਲ ਸਕੈਨਰ ਜਾਂ ਪੈਂਨ ਡਰਾਈਵ ਵਿਚੋਂ ਕਿਸੇ ਇਕ ਜਾਂ ਇਕ ਤੋਂ ਬਹੁਤੀਆਂ ਜੁਗਤਾਂ ਦੀ ਵਰਤੋਂ ਕਰਦੀ ਹੈ ।

ਸੀ. ਪੀ. ਯੂ. ਦੇ-ਨਿਯੰਤਰਨ ਇਕਾਈ, ਏ, ਐੱਲ. ਯੂ. ਇਕਾਈ ਅਤੇ ਭੰਡਾਰੀਕਰਨ ਇਕਾਈ-ਮੁੱਖ ਹਿੱਸੇ ਹੁੰਦੇ ਹਨ । ਆਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ. ਪੀ. ਯੂ. ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ । ਪ੍ਰਦਾਨ ਭਾਗ ਨਤੀਜੇ ਸਾਨੂੰ ਦਿੰਦਾ ਹੈ । ਕੰਪਿਊਟਰ ਦੇ ਅੰਗਾਂ ਨੂੰ “ਹਾਰਡ-ਵੇਅਰ’ ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਜੋ ਕਿਸੇ ਕੰਪਿਊਟਰ ਵਿਚ ਚਲਦਾ ਹੈ, ਨੂੰ “ਸਾਫਟ-ਵੇਅਰ’ ਆਖਿਆ ਜਾਂਦਾ ਹੈ ।

ਕੰਪਿਊਟਰ ਦਾ ਵਰਤਮਾਨ ਰੂਪ ਮਨੁੱਖ ਦੀ ਆਪਣੇ ਹਿਸਾਬ-ਕਿਤਾਬ ਦੇ ਕੰਮ ਨੂੰ ਸੌਖਾ ਕਰਨ ਲਈ ਸਦੀਆਂ ਦੀ ਜੱਦੋਜਹਿਦ ਤੋਂ ਮਗਰੋਂ ਹੋਂਦ ਵਿਚ ਆਇਆ । ਅੱਜ-ਕਲ੍ਹ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ (1971) ਤੇ ਪੰਜਵੀਂ ਪੀੜੀ । (1980 ਤੋਂ ਅੱਜ ਤਕ ਈ:) ਦੇ ਕੰਪਿਊਟਰਾਂ ਨਾਲ ਹੈ । ਅਜੋਕੀ ਪੀੜ੍ਹੀ ਦੇ ਕੰਪਿਊਟਰਾਂ ਵਿਚ ਮਸਨੂਈ ਬੁੱਧੀ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ । ਇਸ ਵਿਚ ਅਵਾਜ਼ ਦੀ ਪਛਾਣ ਕਰਨ ਦੀ ਸਮਰੱਥਾ ਹੈ । ਆਸ ਹੈ ਕਿ ਜਲਦੀ ਹੀ ਅਜਿਹੇ ਕੰਪਿਊਟਰ ਵਿਕਸਿਤ ਹੋ ਜਾਣਗੇ । ਨਿੱਜੀ ਕੰਪਿਊਟਰ 1984 ਵਿਚ ਹੋਂਦ ਵਿਚ ਆਇਆ ਤੇ ਇਸ ਦਾ ਸੰਬੰਧ ਪੰਜਵੀਂ ਪੀੜ੍ਹੀ ਨਾਲ ਹੈ ।

ਅਗਲੀ ਪੀੜੀ ਦੇ ਕੰਪਿਊਟਰਾਂ ਵਿਚ ਬੋਲਣ, ਸੋਚਣ, ਸਮਝਣ, ਫ਼ੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ । । ਕੰਪਿਊਟਰ ਦੀ ਦੇਣ-ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ । ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸ਼ਹਾਲੀ ਵਿਚ ਇੰਨਾ ਵਧੇਰੇ ਹਿੱਸਾ ਪਾਇਆ ਹੋਵੇ, ਜਿੰਨਾ ਕੰਪਿਉਟਰ ਨੇ ਪਾਇਆ ਹੈ । ਇਹ ਯੰਤਰ ਮਨੁੱਖੀ ਜੀਵਨ ਦੇ ਹਰ ਖੇਤਰ ਉੱਤੇ ਆਪਣੀ ਅਮਿਟ ਛਾਪ ਲਾ ਚੁੱਕਾ ਹੈ ।

ਆਮ ਵਰਤੋਂ ਵਿਚ ਆਉਣ ਵਾਲਾ :
ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਯੰਤਰ ਹੈ । ਕੰਪਿਉਟਰ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿਚ ਕਈ ਗੁਣਾ ਵਾਧਾ ਕੀਤਾ ਹੈ । ਕੰਪਿਊਟਰ ਹਿਸਾਬ-ਕਿਤਾਬ ਰੱਖਣ ਵਿਚ, ਸੂਚਨਾਵਾਂ ਅਤੇ ਜਾਣਕਾਰੀ ਇਕੱਠੀ ਕਰਨ ਅਤੇ । ਉਸ ਨੂੰ ਯਾਦ ਰੱਖਣ ਵਿਚ ਸੌ ਪ੍ਰਤੀਸ਼ਤ ਯਕੀਨੀ ਅਤੇ ਵਫ਼ਾਦਾਰ ਸੇਵਕ ਹੈ । ਇਹ ਅਣਗਿਣਤ ਕੰਮ ਬਿਨਾਂ ਥਕਾਵਟ ਤੋਂ ਕਰ ਸਕਦਾ ਹੈ । ਵੱਡੇ ਉਦਯੋਗਿਕ ਕੇਂਦਰਾਂ ਵਿਚ ਇਹ ਸ਼ੈ-ਚਾਲਕਤਾ, ਅਤੇ ਸ਼ੈ-ਨਿਯੰਤਰਨ ਕਾਰਜਾਂ ਨਾਲ ਮਨੁੱਖ ਦੀ ਮਦਦ ਕਰਦਾ ਹੈ ।

ਸੰਚਾਰ ਤੇ ਕੰਪਿਊਟਰ ਨੈੱਟਵਰਕ (ਇੰਟਰਨੈੱਟ) :
ਕੰਪਿਊਟਰ ਨੈੱਟਵਰਕ ਨੇ ਦੁਨੀਆ ਭਰ ਵਿਚ ਸੰਚਾਰ ਦੇ ਖੇਤਰ ਵਿਚ ਕ੍ਰਾਂਤੀਕਾਰੀ ਤੇਜ਼ੀ ਲੈ ਆਂਦੀ ਹੈ । ਇਹ ਦਿਨੋ-ਦਿਨ ਹਰਮਨਪਿਆਰਾ ਹੋ ਰਿਹਾ ਸੰਚਾਰ-ਸਾਧਨ ਹੈ । ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ, ਜਿਸ ਨੂੰ ਲੈਨ (LAN), ਮੈਨ (MAN) ਤੇ ਵੈਨ (WAN) ਕਿਹਾ ਜਾਂਦਾ ਹੈ । ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਪਏ ਕੰਪਿਉਟਰ ਆਪਸ ਵਿਚ ਜੁੜੇ ਹੁੰਦੇ ਹਨ । ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ । ਜਿਵੇਂ ਸਾਡੇ । ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਕਿੰਗ ਕਾਉਂਟਰ ਅਤੇ ਬੈਂਕ ਆਪਸ ਵਿਚ ਜੁੜੇ ਹੋਏ ਹਨ । ਵੈਨ ਤੋਂ ਭਾਵ ਹੈ, ਵਾਈਡ-ਏਰੀਆ ਨੈੱਟਵਰਕ ।

PSEB 8th Class Punjabi ਰਚਨਾ ਲੇਖ-ਰਚਨਾ

ਇਸ ਵਿਚ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿਚ ਜੁੜੇ ਰਹਿੰਦੇ ਹਨ । ਇਸ ਨੂੰ ‘ਇੰਟਰਨੈੱਟ’ ਕਿਹਾ ਜਾਂਦਾ ਹੈ । ਇਹ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੁਕ ਤੇ ਸਹੁਲਤਾਂ ਭਰਿਆ ਸੰਚਾਰ-ਸਾਧਨ ਤੇ ਸਰਬਪੱਖੀ ਗਿਆਨ ਦਾ ਸਮੁੰਦਰ ਹੈ । ਇਸ ਰਾਹੀਂ ਅਸੀਂ ਈ-ਮੇਲ ਉੱਤੇ ਦੁਨੀਆ ਭਰ ਵਿਚ ਕਿਤੇ ਵੀ ਵੱਖ-ਵੱਖ ਲੋਕਾਂ ਤਕ ਆਪਣੇ ਸੁਨੇਹੇ ਪੁਚਾ ਸਕਦੇ ਹਾਂ ਅਤੇ ਛਪੇ ਹੋਏ ਜਾਂ ਲਿਖੇ ਹੋਏ ਕਾਗਜ਼ਾਂ ਦਾ ਪੁਲੰਦਾ ਵੀ ਸਕੈਨ ਕਰ ਕੇ ਭੇਜ ਸਕਦੇ ਹਾਂ ।

ਇਸ ਤੋਂ ਇਲਾਵਾ ਵੈਬ-ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆ ਵਿਚ ਖਿਲਾਰ ਸਕਦੇ ਹਾਂ ਤੇ ਇਨ੍ਹਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਇੰਟਰਨੈੱਟ ਉੱਤੇ ਪ੍ਰਾਪਤ ਸਕਾਈਪ, ਵਟਸ ਐਪ ਤੇ ਫੇਸ ਟਾਈਮ ਆਦਿ ਰਾਹੀਂ ਤੁਸੀਂ ਭਿੰਨ-ਭਿੰਨ ਥਾਂਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲ-ਬਾਤ ਵੀ ਕਰ ਸਕਦੇ ਹਾਂ ਤੇ ਸਾਰੀਆਂ ਧਿਰਾਂ ਇਕ-ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ-ਦੁਆਲੇ ਦੇ ਦ੍ਰਿਸ਼ ਵੀ ਦੇਖ ਸਕਦੀਆਂ ਹਨ । ਇੰਟਰਨੈੱਟ ਉੱਤੇ ਵਿਕਸਿਤ ਸੋਸ਼ਲ ਸਾਈਟਾਂ, ਫੇਸ ਬੁੱਕ, ਵਟਸ ਐੱਪ ਤੇ ਟਵਿਟਰ ਆਦਿ ਰਾਹੀਂ ਤੁਸੀਂ ਆਪਣੇ ਸੰਬੰਧਾਂ, ਮੇਲ-ਮਿਲਾਪ, ਵਿਚਾਰਾਂ ਤੇ ਤੱਥਾਂ ਦੇ ਆਦਾਨਪ੍ਰਦਾਨ ਦਾ ਘੇਰਾ ਜਿੰਨਾ ਚਾਹੋ, ਵਧਾ ਸਕਦੇ ਹਾਂ ।

ਵਪਾਰਕ ਅਦਾਰਿਆਂ ਵਿਚ ਮਹੱਤਵ :
ਕੰਪਿਉਟਰ ਵਪਾਰਕ ਅਦਾਰਿਆਂ ਵਿਚ ਕਰਮਚਾਰੀਆਂ ਦਾ ਹਿਸਾਬ-ਕਿਤਾਬ, ਉਨ੍ਹਾਂ ਦੀ ਤਨਖ਼ਾਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿਚ ਦੇ ਦਿੰਦਾ ਹੈ । ਇਸ ਤੋਂ ਇਲਾਵਾ ਇਹ ਚਿੱਠੀਆਂ, ਰਿਪੋਰਟਾਂ, ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ । ਬੈਂਕ ਨਾਲ ਸੰਬੰਧਿਤ ਸਾਰੀ ਜਾਣਕਾਰੀ ਤੇ ਅਦਾਇਗੀਆਂ ਆਦਿ ਵੀ ਅਸੀਂ ਘਰ ਬੈਠੇ ਹੀ ਕਰ ਸਕਦੇ ਹਾਂ ।

ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ :
ਕੰਪਿਊਟਰ ਦਾ ਸਭ ਤੋਂ ਬਹੁਤਾ ਪ੍ਰਭਾਵ ਆਮ ਕੰਮਕਾਜ ਦੇ ਸਥਾਨਾਂ ਉੱਤੇ ਪਿਆ ਹੈ । ਦਫ਼ਤਰਾਂ ਅਤੇ ਫੈਕਟਰੀਆਂ ਵਿਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮਾਂ-ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ । ਫ਼ੈਕਟਰੀਆਂ ਵਿਚ ਇਨ੍ਹਾਂ ਨਾਲ ਨਿਯੰਤਰਨ ਤੇ ਨਿਰੀਖਣ ਵਿਚ ਸੁਧਾਰ ਹੋਇਆ ਹੈ, ਜਿਸ ਨਾਲ ਉਤਪਾਦਨ ਵਧਿਆ ਹੈ । ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿਚ ਵੀ ਵਾਧਾ ਹੋਇਆ ਹੈ ।

ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਉੱਪਰ ਪ੍ਰਭਾਵ :
ਕੰਪਿਊਟਰ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਉਤਪਾਦਨ ਪਹਿਲਾਂ ਨਾਲੋਂ ਕਾਫ਼ੀ ਵਧਿਆ ਹੈ। ਜ਼ਿੰਦਗੀ ਦੇ ਹੋਰ ਖੇਤਰਾਂ, ਖ਼ਾਸ ਕਰ ਕਾਨੂੰਨ, ਇਲਾਜ, ਪੜ੍ਹਾਈ, ਇੰਜੀਨੀਅਰਿੰਗ, ਹਿਸਾਬ-ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿਚ ਵਧੇਰੇ ਉੱਨਤੀ ਵੀ ਕੰਪਿਊਟਰਾਂ ਨਾਲ ਹੀ ਸੰਭਵ ਹੋਈ ਹੈ ।

ਕੰਪਿਊਟਰ ਸੰਚਾਲਿਤ ਰੋਬੋਟ-ਸ਼ੈ :
ਚਾਲਿਤ ਮਸ਼ੀਨੀ ਯੰਤਰ ਰੋਬੋਟ ਵੀ ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਹਨ । ਰੋਬੇਟ-ਬਹੁਤ ਹੀ ਖ਼ਤਰਨਾਕ ਅਤੇ ਔਖੇ ਕੰਮਾਂ ਨੂੰ ਬਿਨਾਂ ਝਿਜਕ ਕਰਦੇ ਹਨ । ਕੰਪਿਊਟਰ ਸੰਚਾਲਿਤ ਛੋਟਾ ਰੋਬੋਟ ਕਾਰ ਵਿਚ ਲਾਏ ਗਏ ਚਾਲਕ ਯੰਤਰਾਂ ਦਾ ਸੰਚਾਲਨ ਪੂਰੀ ਯੋਗਤਾ ਨਾਲ ਕਰਦਾ ਹੈ । ਕਾਰ ਦਾ ਡਰਾਈਵਰ ਚਾਹੇ ਤਾਂ ਅਰਾਮ ਕਰ ਸਕਦਾ ਹੈ । ਰੋਬੋਟ ਸੰਚਾਲਿਤ ਕਾਰ ਵਿਚ ਪੈਟਰੋਲ ਦੀ ਖਪਤ ਵੀ ਘੱਟ ਹੁੰਦੀ ਹੈ । ਇਸ ਤਰ੍ਹਾਂ ਇਕ ਅਜਿਹਾ ਮਸ਼ੀਨੀ-ਸੈਨਿਕ ਬਣਾਇਆ ਗਿਆ ਹੈ, ਜੋ ਕਦੇ ਸੌਦਾ ਨਹੀਂ ਹੈ । ਇਹ ਸੰਘਣੇ ਜੰਗਲੀ ਤੇ ਉੱਚੇ-ਨੀਵੇਂ ਪਹਾੜੀ ਖੇਤਰਾਂ ਵਿਚੋਂ ਵੀ ਲੰਘ ਸਕਦਾ ਹੈ !

ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ :
ਹਸਪਤਾਲਾਂ ਵਿਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ । ਦਿਲ ਦੀ ਧੜਕਣ ਵਿਚ ਗੜਬੜ ਪੈਣ ਉੱਤੇ ਜਾਂ ਸਾਹ ਵਿਚ ਦਿੱਕਤ ਹੋਣ ਸਮੇਂ ਇਹ ਝਟਪਟ ਅਲਾਰਮ ਦਿੰਦਾ ਹੈ ਅਤੇ ਡਿਊਟੀ ਵਾਲੇ ਵਿਅਕਤੀ ਨੂੰ ਚੇਤੰਨ ਕਰਦਾ ਹੈ । ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਸਰੀਰ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਤੇ ਨਿਰੀਖਣ ਕਰਕੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ । ਮਾਈਕਰੋ ਕੰਪਿਊਟਰ ਅਪਾਹਜ ਲੋਕਾਂ ਲਈ ਬੜਾ ਸਹਾਇਕ ਸਾਬਤ ਹੋਇਆ ਹੈ ।

ਦਿਲ-ਪਰਚਾਵੇ ਦਾ ਸਾਧਨ :
ਕੰਪਿਊਟਰ ਉੱਤੇ ਮੌਜੂਦ ਯੂ-ਟਿਊਬ, ਸੋਸ਼ਲ ਮੀਡੀਆ ਤੇ ਬਿਜਲਈ ਗੇਮਾਂ ਦਿਲ-ਪਰਚਾਵੇ ਦੇ ਪ੍ਰਮੁੱਖ ਸਾਧਨ ਹਨ । ਇਸ ਉੱਤੇ ਭਿੰਨ-ਭਿੰਨ ਟੈਲੀਵਿਯਨ ਕੇਂਦਰਾਂ ਦੇ ਸਾਰੇ ਦੇ ਸਾਰੇ ਪ੍ਰੋਗਰਾਮ ਪ੍ਰਾਪਤ ਹੁੰਦੇ ਹਨ । ਗੱਲ ਕੀ ਕੰਪਿਊਟਰ ਇੰਟਰਨੈੱਟ ਤੋਂ ਹਰ ਮਨੁੱਖ ਨੂੰ ਆਪਣੀ ਰੁਚੀ ਅਨੁਸਾਰ ਮਨੋਰੰਜਨ ਪ੍ਰਾਪਤ ਹੋ ਸਕਦਾ ਹੈ । ਕੰਪਿਊਟਰ ਇੰਟਰਨੈੱਟ ਉੱਤੇ ਬਹੁਤ ਸਾਰੀ ਅਸ਼ਲੀਲ ਭੁਚਲਾਊ ਤੇ ਗੁਮਰਾਹ-ਕਰੂ ਸਾਮਗਰੀ ਵੀ ਮੌਜੂਦ ਹੈ, ਜਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ।

ਹੋਰ ਖੇਤਰਾਂ ਵਿਚ ਸਹਾਇਤਾ :
ਕੰਪਿਊਟਰ ਇੰਟਰਨੈੱਟ ਉੱਤੇ ਬਹੁਤ ਸਾਰੇ ਵਿੱਦਿਅਕ ਪ੍ਰੋਗਰਾਮ ਵੀ ਮੌਜ਼ਦ ਹਨ । ਕੰਪਿਊਟਰ ਤੁਹਾਨੂੰ ਗਣਿਤ, ਭੌਤਿਕ ਵਿਗਿਆਨ, ਜੀਵ-ਵਿਗਿਆਨ ਤੇ ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਸਕਦੇ ਹਨ । ਆਰਟ ਕੰਪਨੀਆਂ ਤਸਵੀਰਾਂ, ਡਿਜ਼ਾਇਨਾਂ ਤੇ ਪੈਟਰਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ । ਕੰਪਿਉਟਰ ਬੈਂਕਾਂ ਤੇ ਭਿੰਨ-ਭਿੰਨ ਕੰਪਨੀਆਂ ਤੇ ਵਪਾਰਕ ਅਦਾਰਿਆਂ ਵਿਚ ਧਨ ਦੇ ਆਦਾਨ-ਪ੍ਰਦਾਨ ਵਿਚ ਵੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ । ਔਰਤਾਂ ਘਰਾਂ ਦਾ ‘ ਹਿਸਾਬ-ਕਿਤਾਬ ਰੱਖਣ ਲਈ, ਮਹੀਨੇ ਦਾ ਬਜਟ ਤੇ ਖਾਣਾ-ਪਕਾਉਣ ਦੇ ਢੰਗਾਂ ਦੀ ਜਾਣਕਾਰੀ ਆਦਿ ਪਰਸਨਲ ਕੰਪਿਊਟਰਾਂ ਵਿਚ ਭੰਡਾਰ ਕਰ ਕੇ ਲੋੜ ਸਮੇਂ ਵਰਤ ਸਕਦੀਆਂ ਹਨ । ਕਈ ਥਾਈਂ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਵਿਅਕਤੀ ਖ਼ਰਾਬ ਮੌਸਮ ਜਾਂ ਸਿਹਤ ਦੀ ਖ਼ਰਾਬੀ ਕਾਰਨ ਦਫ਼ਤਰ ਜਾਣ ਦੀ ਥਾਂ ਘਰੀਂ ਬੈਠ ਕੇ ਕੰਪਿਊਟਰ ਉੱਤੇ ਇੰਟਰਨੈੱਟ ਦੀ ਮੱਦਦ ਨਾਲ ਕੰਮ ਕਰ ਕੇ ਆਪਣੀ ਡਿਊਟੀ ਨਿਭਾ ਦਿੰਦੇ ਹਨ ।

21ਵੀਂ ਸਦੀ :
21ਵੀਂ ਸਦੀ ਕੰਪਿਊਟਰ ਦੀ ਸਦੀ ਹੈ । ਇਸ ਵਿਚ ਮਨੁੱਖ ਦਾ ਦਿਮਾਗੀ ਅਤੇ ਸਰੀਰਕ ਬੋਝ ਹੋਰ ਘਟ ਜਾਵੇਗਾ । ਜ਼ਿੰਦਗੀ ਦਾ ਢੰਗ ਹੋਰ ਵੀ ਬਦਲ ਜਾਵੇਗਾ । ਕੰਮ ਲੱਭਣ ਲਈ ਦੂਰ ਦੀ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ । ਇਸ ਨਾਲ ਕਈ ਥਾਂਈਂ ਬੇਰੁਜ਼ਗਾਰੀ ਜ਼ਰੂਰ· ਵਧੀ ਹੈ, ਪਰੰਤੂ ਇਹ ਵਧੇਰੇ ਚਿੰਤਾ ਦੀ ਗੱਲ ਨਹੀਂ ।

PSEB 8th Class Punjabi ਰਚਨਾ ਲੇਖ-ਰਚਨਾ

ਨੁਕਸਾਨ :
ਕੰਪਿਊਟਰ ਨੇ ਜਿੱਥੇ ਬਹੁਤ ਸਾਰੇ ਲਾਭ ਪੁਚਾਏ ਹਨ, ਉੱਥੇ ਇਸਦੇ ਕੁੱਝ ਨੁਕਸਾਨ ਵੀ ਸਨ । ਸਭ ਤੋਂ ਵੱਧ ਨੁਕਸਾਨ ਇਨ੍ਹਾਂ ਦੀ ਦੁਰਵਰਤੋਂ ਦਾ ਹੈ । ਕਈ ਵਾਰੀ ਬੱਚੇ ਤੇ ਨੌਜਵਾਨ ਇਨ੍ਹਾਂ ਉੱਤੇ ਗੇਮਾਂ ਖੇਡ ਕੇ ਜਾਂ ਸੋਸ਼ਲ ਸਾਈਟਾਂ ਦੀ ਵਰਤੋਂ ਕਰਦੇ ਹੋਏ ਸਮਾਂ ਨਸ਼ਟ ਕਰਦੇ ਹਨ । ਇਸ ਤੋਂ ਇਲਾਵਾ ਜੇਕਰ ਬੱਚਿਆਂ ਤੇ ਨਬਾਲਗਾਂ ਨੂੰ ਅਸ਼ਲੀਲ ਸਾਮਗਰੀ ਦਾ ਚਸਕਾ ਪੈ ਜਾਵੇ, ਤਾਂ ਇਹ ਉਨ੍ਹਾਂ ਨੂੰ ਜੀਵਨ ਦੇ ਉਸਾਰੁ ਰਾਹਾਂ ਤੋਂ ਬੁਰੀ ਤਰ੍ਹਾਂ ਭਟਕਾ ਦਿੰਦਾ ਹੈ । ਇਸ ਤੋਂ ਇਲਾਵਾ ਕੰਪਿਊਟਰ ਉੱਤੇ ਬਹੁਤ ਸਾਰੀ ਭੁਚਲਾਊ ਤੇ ਗੁਮਰਾਹਕੁੰਨ ਸਾਮਗਰੀ ਵੀ ਹੁੰਦੀ ਹੈ, ਜਿਸ ਦੇ ਜਾਲ ਵਿਚ ਫਸ ਕੇ ਵੀ ਕਈ ਲੋਕ ਸਭ ਕੁੱਝ ਲੁਟਾ ਬੈਠਦੇ ਹਨ । ਇਸ ਤੋਂ ਇਲਾਵਾ ਹੈਕਰ ਤੇ ਸਮਾਜ-ਦੋਖੀ ਅਨਸਰ ਵੀ ਨੌਜਵਾਨਾਂ ਨੂੰ ਗੁਮਰਾਹ ਕਰਨ ਦੀ ਤਾਕ ਵਿਚ ਰਹਿੰਦੇ ਹਨ । ਇਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਇਹ ਸਾਰਾ ਕੁੱਝ ਉਦੋਂ ਵਧੇਰੇ ਖ਼ਤਰਨਾਕ ਸਿੱਧ ਹੁੰਦਾ ਹੈ, ਜਦੋਂ ਮੋਬਾਈਲ ਉੱਤੇ ਵੀ ਕੰਪਿਊਟਰ ਵਾਲੀ ਸਾਰੀ ਸਾਮਗਰੀ ਮੌਜੂਦ ਹੁੰਦੀ ਹੈ ।

ਸਾਰ-ਅੰਸ਼ :
ਸੋ ਕੰਪਿਊਟਰ ਨੇ ਦੂਰ-ਸੰਚਾਰ ਦੇ ਸਾਧਨਾਂ, ਵਿੱਦਿਅਕ ਕਾਰਜਾਂ, ਉਦਯੋਗਿਕ ਵਿਕਾਸ, ਦਿਲ-ਪਰਚਾਵੇ, ਆਪਸੀ ਸੰਬੰਧਾਂ ਦੇ ਆਦਾਨ-ਪ੍ਰਦਾਨ ਤੇ ਡਾਕਟਰੀ ਕਾਰਜਾਂ ਵਿਚ ਬਹੁਤ ਲਾਭ ਪਹੁੰਚਾਇਆ ਹੈ ਅਤੇ ਭਵਿੱਖ ਵਿਚ ਇਨ੍ਹਾਂ ਖੇਤਰਾਂ ਵਿਚ ਹੋਰ ਉੱਨਤੀ ਤੇ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਹਨ । ਅਮਰੀਕੀ ਵਿਗਿਆਨੀ ਰਾਬਰਟ ਫਰੋਸਟ ਦਾ ਵਿਸ਼ਵਾਸ ਹੈ ਕਿ ਇਸ ਸਦੀ ਵਿਚ ਕੰਪਿਊਟਰਾਂ ਦੀ ਮਦਦ ਨਾਲ, ਮਨੁੱਖ ਪੁਲਾੜ ਵਿਚ ਸੈ-ਚਾਲਿਤ ਫ਼ੈਕਟਰੀਆਂ ਚਲਾਉਣ ਦੇ ਕਾਬਲ ਹੋ ਜਾਵੇਗਾ ਤੇ ਅਗਲੇ 50 ਤੋਂ 100 ਸਾਲਾਂ ਵਿਚ ਸੂਰਜ-ਮੰਡਲ ਦੀ ਛਾਣ-ਪੀਣ ਕਰ ਕੇ ਵੱਖ-ਵੱਖ ਲ੍ਹਿਆਂ ਤੋਂ ਪ੍ਰਾਪਤ ਖਣਿਜ ਪਦਾਰਥਾਂ ਦੀ ਵਰਤੋਂ ਨਾਲ ਮਨੁੱਖ ਹੋਰ ਵੀ ਖ਼ੁਸ਼ਹਾਲ ਹੋ ਜਾਵੇਗਾ ।

PSEB 8th Class Punjabi ਰਚਨਾ ਲੇਖ-ਰਚਨਾ

52. ਇੰਟਰਨੈੱਟ

ਜਾਣ-ਪਛਾਣ :
ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆ ਭਰ ਦੇ ਕੰਪਿਊਟਰ ਤੇ ਮੋਬਾਇਲ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ-ਦੂਜੇ ਵਿਚ ਮੌਜੂਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ । ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫ਼ੋਨ-ਲਾਈਨਾਂ, ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ । ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆ ਵਿਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਤੇ ਕਾਰੋਬਾਰੀ ਸੰਬੰਧੀਆਂ ਤੇ ਭਾਈਵਾਲਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ ।

(ਰੂਪ-ਰੇਖਾ-ਜਾਣ-ਪਛਾਣ-ਇੰਟਰਨੈੱਟ ਕੀ ਹੈ ?-ਇੰਟਰਨੈੱਟ ਦੀ ਪਹਿਲੀ ਪੀੜ੍ਹੀ-ਦੂਜੀ ਪੀੜ੍ਹੀ ਦਾ ਇੰਟਰਨੈੱਟ-ਸੰਚਾਰ ਸੇਵਾਵਾਂ-ਭਵਿੱਖ਼-ਈ-ਕਾਮਰਸ ਦਾ ਵਿਕਾਸ-ਖ਼ਬਰਦਾਰ ਰਹਿਣ ਦੀ ਲੋੜ-ਸਾਰ ਅੰਸ਼)

ਇਹ ਸਾਧਨਾਂ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ । ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ । ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ । ਵਿਦਵਾਨਾਂ ਲਈ ਇਸ ਵਿਚ ਇਹ ਸੋਧਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ ।

ਇਸ ਵਿਚ ਦੁਨੀਆ ਭਰ ਦੇ ਅਪਹੁੰਚ ਥਾਂਵਾਂ ਦੇ ਨਕਸ਼ੇ, ਦ੍ਰਿਸ਼ ਤੇ ਜੀ.ਪੀ.ਐਸ. ਦੇ ਰੂਪ ਵਿਚ ਵਿਸ਼ਵਾਸ-ਯੋਗ ਰਾਹ-ਦਸਰੇ ਮੌਜੂਦ ਹਨ । ਇਸ ਉੱਤੇ ਸੋਸ਼ਲ ਸਾਈਟਾਂ ਉੱਤੇ ਦੋਸਤੀਆਂ ਦਾ ਮੇਲਾ ਲੱਗਾ ਹੋਇਆ ਹੈ ਅਤੇ ਗਿਆਨ ਤੇ ਵਾਕਫ਼ੀ ਦੇ ਬਗੀਚੇ ਖਿੜੇ ਹੋਏ ਹਨ । ਇਸ ਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਾਮਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਭੁਚਲਾਉ ਤੇ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ । ਜੇਕਰ ਹੋਰ ਕੁੱਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ । ਇਸ .. ਦੇ ਬਾਵਜੂਦ ਵੀ ਇਹ ਭਵਿੱਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ ।

ਇੰਟਰਨੈੱਟ ਕੀ ਹੈ ? :
ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, “ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਂਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (www) ਹੋ ਸਕਦਾ ਹੈ । ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਜਾਂ ਤਾਰ ਤੋਂ ਬਿਨਾਂ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ । ਪਰੰਤੂ ਇਸ ਦਾ ਗੁੰਝਲਦਾਰ ਰੂਪ ਇੰਟਰਨੈੱਟ ਕਹਾਉਂਦਾ ਹੈ, ਜਿਸ ਦਾ ਪਸਾਰ ਵਿਸ਼ਵਵਿਆਪੀ ਹੁੰਦਾ ਹੈ । ਅੱਜ-ਕਲ੍ਹ ਇਹ ਸੇਵਾ ਸਮਾਰਟ ਮੋਬਾਈਲ ਫ਼ੋਨਾਂ ਉੱਤੇ ਵੀ ਉਪਲੱਬਧ ਹੈ ।

ਇੰਟਰਨੈੱਟ ਦੀ ਪਹਿਲੀ ਪੀੜ੍ਹੀ :
ਆਰੰਭ ਵਿਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ‘ਤੇ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ । ਇਸ ਦੀ ਮੁੱਢਲੀ ਵਰਤੋਂ ਇਲੈੱਕਟ੍ਰਾਨਿਕ ਮੇਲ (E-mail) ਲਈ ਵੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ । ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜ੍ਹੀ ਕਿਹਾ ਜਾ ਸਕਦਾ ਹੈ ।

ਦੂਜੀ ਪੀੜ੍ਹੀ ਦਾ ਇੰਟਰਨੈੱਟ :
ਦੂਜੀ ਪੀੜ੍ਹੀ ਦੇ ਇੰਟਰਨੈੱਟ ਦਾ ਆਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਜਿਸ ਨਾਲ ਇਸ ਦੀ ਵਰਤੋਂ ਗਰੁੱਪਾਂ ਵਿਚ ਸ਼ੁਰੂ ਹੋਈ, ਪਰ ਵਿਅਕਤੀਗਤ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ । ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ, ਜਿਸ ਨਾਲ ਕਰੋੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾ ਪ੍ਰਾਪਤ ਹੋਇਆ । ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ੍ਹ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤਕ ਪਹੁੰਚ ਗਿਆ ।

ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟਵੇਅਰ ਤੇ ਇੰਟਰਨੈੱਟ ਸੈੱਟ ਦੇਣ ਵਾਲੀ ਸੰਸਥਾ ਤੋਂ ਪ੍ਰਾਪਤ ਅਕਾਉਂਟ ਨੰਬਰ ਦੀ ਜ਼ਰੂਰਤ ਪੈਂਦੀ ਹੈ । ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ । ਇਸ ਦੇ ਨਾਲ ਹੀ ਉਹ ਯੂਜ਼ਰ ਨੇਮ (User name) ਦੀ ਮਨਜ਼ੂਰੀ ਵੀ ਦਿੰਦੀ ਹੈ । ਇੰਟਰਨੈੱਟ ਅਕਾਊਂਟ ਤੇ ਯੂਜ਼ਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ । ਇਸ ਪਿੱਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲੂ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਸ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ । ਫਿਰ ਅਸੀਂ ਆਪਣਾ ਯੂਜ਼ਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ ।

ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕ ਐਕਸਪ੍ਰੈੱਸ ਨੂੰ ਕਲਿਕ ਕਰ ਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ ਨੂੰ ਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ, ਉਸ ਦੇ ਵੈੱਬਸਾਈਟ ਦਾ ਐਡਰੈੱਸ ਫੀਡ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁੱਲ੍ਹ ਜਾਂਦੀ ਹੈ । ਤੇ ਅਸੀਂ ਉਸ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਲੈਂਦੇ ਹਾਂ ।

ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੈਬਸਾਈਟ ਵੀ ਈ. ਮੇਲ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ । ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਸਾਫ਼ਟ ਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੌਫਰ ਤੇ www ਤੇ ਮੌਸੈਕ ਆਦਿ । ਇੰਟਰਨੈੱਟ ਨਾਲ ਜੁੜ ਕੇ ਅਸੀਂ Chat ਜਾਂ ਟੈਲੀਫ਼ੋਨ ਵੀ ਕਰਦੇ ਹਾਂ ਤੇ ਹੋਰ ਕੰਮ ਕਰ ਵੀ ਲੈਂਦੇ ਹਾਂ । ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈੱਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ‘ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਵੀ ਜਾਂ ਸਾਡੇ ਸੁੱਤਿਆਂ ਵੀ, ਉਹ ਕੰਮ ਕਰ ਦਿੰਦਾ ਹੈ । ਅਸੀਂ ਕੰਪਿਊਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ, ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

ਸੰਚਾਰ ਸੇਵਾਵਾਂ :
ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਇਨ੍ਹਾਂ ਵਿਚੋਂ ਇਕ ਹੈ, ਵਿਅਕਤੀ ਤੋਂ ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ
(ਉ) ਈ-ਮੇਲ (E-mail)
(ਅ) ਗੱਲ-ਬਾਤ (Chat)
ਅਤੇ (ੲ) ਟੈਲੀਫ਼ੋਨ ਸ਼ਾਮਲ ਹਨ ।

ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ । ਜੋ ਕਿ ਕੰਪਿਊਟਰ ਤੇ ਮੋਬਾਈਲ ਦੋਹਾਂ ਉੱਤੇ ਉਪਲੱਬਧ ਹੈ । ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ । ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ-ਵੱਖ ਥਾਂਵਾਂ ‘ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ । ਇੰਟਰਨੈੱਟ ਉੱਤੇ ਈ. ਮੇਲ ਤੇ ਭਿੰਨਭਿੰਨ ਵੈੱਬ-ਸਾਈਟਾਂ ਰਾਹੀਂ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਅਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ । ਵਿਸ਼ਵ-ਵਿਆਪੀ ਵੈਬ (WWW) ਇਕ ਤਰ੍ਹਾਂ ਨਾਲ ਸਭ ਪਾਸੇ ਪਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ । ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾ ਤੇ ਨਿੱਤ ਵਿਕਸਿਤ ਹੋ ਰਿਹਾ ਹੈ ਡਾਈਬੇਸ ਹੈ !

ਸੋਸ਼ਲ ਮੀਡੀਆ ਦਾ ਵਿਕਾਸ :
ਅੱਜ ਇੰਟਰਨੈੱਟ ਸੇਵਾ ਜਿੱਥੇ ਕੰਪਿਊਟਰ ਉੱਤੇ ਉਪਲੱਬਧ ਹੈ, ਉੱਥੇ ਇਹ ਸਾਡੇ ਮੋਬਾਈਲ ਫੋਨਾਂ ਉੱਤੇ ਵੀ ਮੌਜੂਦ ਹੈ । ਇੰਟਰਨੈੱਟ ਵਿਚ ਪੈਦਾ ਹੋ ਰਹੇ ਨਵੇਂ ਉਕਾ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਭਵਿੱਖ ਵਿਚ ਇਸ ਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ । ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਆਤ ਵੈੱਬ-ਕਾਸਟਿੰਗ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ । ਸੋਸ਼ਲ ਮੀਡੀਆ ਦੇ ਭਿੰਨਭਿੰਨ ਰੂਪਾਂ-ਫੇਸ-ਬੁੱਕ, ਸਕਾਈਪ, ਟਵਿੱਟਰ, ਮਾਈ ਸਪੇਸ, ਯੂ-ਟਿਊਬ, ਜੀ+ ਤੇ ਵਟਸ-ਐਪ ਦੀ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਰਾਹੀਂ ਨਿੱਜੀ ਜਾਣਕਾਰੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਬਹੁਤ ਸਾਰੇ ਹੋਰ ਕੰਮ ਵੀ ਲਏ ਜਾ ਰਹੇ ਹਨ, ਜਿਸ ਤੋਂ ਸਾਡਾ ਸਮਾਜਿਕ, ਰਾਜਸੀ ਤੇ ਆਰਥਿਕ ਜੀਵਨ ਵਿਸਤ੍ਰਿਤ ਰੂਪ ਵਿਚ ਪ੍ਰਭਾਵਿਤ ਹੋ ਰਿਹਾ ਹੈ । ਫਲਸਰੂਪ ਕਈ ਪ੍ਰਕਾਰ ਦੀਆਂ ਗੁੰਝਲਦਾਰ ਸਥਿਤੀਆਂ ਪੈਦਾ ਹੋ ਰਹੀਆਂ ਹਨ ਤੇ ਬਹੁਤ ਸਾਰੀ ਅਸ਼ਲੀਲ ਤੇ ਸ਼ੈਤਾਨੀ ਸਾਮਗਰੀ ਦਾ ਖਿਲਾਰਾ ਪੈ ਗਿਆ ਹੈ, ਜਿਸ ਨਾਲ ਮਨੁੱਖੀ ਜੀਵਨ ਭਾਵਾਤਮਕ ਸਾਂਝ ਤੋਂ ਹੀਣਾ, ਅਸਹਿਜ ਤੇ ਤਣਾਓਪੂਰਨ ਬਣਦਾ ਜਾ ਰਿਹਾ ਹੈ ।

ਈ-ਕਾਮਰਸ ਦਾ ਵਿਕਾਸ :
ਈ-ਕਾਮਰਸ ਦਾ ਵਿਕਾਸ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂ ਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤਕ ਦੁਨੀਆ ਵਿਚ ਕਿਸੇ ਥਾਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰ ਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈਂਕਟਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਡਰ ਦੇ ਸਕਦਾ ਹੈ । ਬੈਂਕਾਂ ਵਿਚ ਲੈਣ-ਦੇਣ ਦਾ ਏ. ਟੀ. ਐੱਮ. (ATM) ਇਸੇ ਦਾ ਹੀ ਹਿੱਸਾ ਹੈ । ਇਸ ਸਾਧਨ ਰਾਹੀਂ, ਜਿੱਥੇ ਕਈ ਕੰਪਨੀਆਂ ਨੇ ਇੱਕੋ ਦਿਨ ਵਿਚ ਕਰੋੜਾਂ ਰੁਪਇਆਂ ਦਾ ਸਮਾਨ ਵੇਚਿਆ ਹੈ, ਉੱਥੇ ਕਈ ਥਾਂਈਂ ਠਗੀਆਂ ਵੀ ਹੋ ਰਹੀਆਂ ਹਨ ।

ਮੌਸਮ ਦੀ ਜਾਣਕਾਰੀ ਤੇ (ਜੀ. ਪੀ. ਐੱਸ ਦੀ ਸਹੂਲਤ) :
ਇੰਟਰਨੈੱਟ ਰਾਹੀਂ ਸਾਨੂੰ ਸਾਡੇ ਕੰਪਿਊਟਰ, ਲੈਪ-ਟਾਪ ਜਾਂ ਮੋਬਾਈਲ ਉੱਤੇ ਮੌਸਮ, ਆਵਾਜਾਈ ਦੀ ਸਥਿਤੀ ਤੇ ਜੀ. ਪੀ. ਐੱਸ. ਰਾਹੀਂ ਆਪਣੇ ਟਿਕਾਣੇ ਜਾਂ ਕਿਸੇ ਥਾਂ ਜਾਣ ਲਈ ਰਸਤੇ ਦਾ ਨਿਰਦੇਸ਼ਨ ਮੌਜੂਦ ਰਹਿੰਦਾ ਹੈ, ਜਿਸ ਨਾਲ ਅਸੀਂ ਭੁੱਲਣ-ਭਟਕਣ ਤੇ ਪੁੱਛ-ਗਿੱਛ ਤੋਂ ਬਚ ਕੇ ਅਨਜਾਣੇ ਥਾਂਵਾਂ ਉੱਤੇ ਪਹੁੰਚ ਸਕਦੇ ਹਾਂ, ਜਾਂ ਉੱਥੋਂ ਵਿਚਰ ਸਕਦੇ ਹਾਂ । ਇਸ ਤੋਂ ਇਲਾਵਾ ਆਪਣੇ ਮੋਬਾਈਲ ਉੱਤੇ ਅਸੀਂ ਆਪਣੇ ਸੱਜਣਾਂ, ਮਿੱਤਰਾਂ, ਵਪਾਰਕ ਭਾਈਵਾਲਾਂ, ਟੀ. ਵੀ. ਚੈਨਲਾਂ ਤੇ ਸੰਸਾਰ ਦੀਆਂ ਖ਼ਬਰਾਂ ਨਾਲ ਵੀ ਜੁੜੇ ਰਹਿੰਦੇ ਹਾਂ ।

ਖ਼ਬਰਦਾਰ ਰਹਿਣ ਦੀ ਲੋੜ :
ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਭਿੰਨ-ਭਿੰਨ ਵੈੱਬਸਾਈਟਾਂ ਉੱਤੇ ਬਹੁਤ ਸਾਰੀ ਗੁਮਰਾਹਕਰੂ, ਭੁਚਲਾਊ ਤੇ ਅਪਰਾਧਿਕ ਸਮੱਗਰੀ ਵੀ ਉਪਲੱਬਧ ਹੈ । ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ। ਇੰਟਰਨੈੱਟ ਉੱਤੇ ਜਦੋਂ ਅਸੀਂ ਕਿਸੇ ਅਨਜਾਣ ਵਿਅਕਤੀ ਨਾਲ ਗੱਲ-ਬਾਤ (Chatting) ਕਰਦੇ ਹਾਂ ਜਾਂ ਉਸ ਨਾਲ ਆਪਣੇ ਸੰਬੰਧ ਸਥਾਪਿਤ ਕਰਦੇ ਹਾਂ ਤਾਂ ਕਦੇ ਵੀ ਉਸ ਨੂੰ ਆਪਣਾ ਨਾਂ, ਪਤਾ, ਫੋਟੋ, ਕੰਮ-ਕਾਰ, ਰੁਚੀਆਂ ਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ, ਕਿਉਂਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ । ਕਈ ਵਾਰੀ ਉਹ ਵਾਇਰਸ ਜਾਂ ਕਿਸੇ ਹੋਰ ਪ੍ਰਕਾਰ ਦੀ ਨੁਕਸਾਨ-ਪੁਚਾਊ ਸਾਮਗਰੀ ਵੀ ਭੇਜ ਸਕਦਾ ਹੈ ਜਾਂ ਕਿਸੇ ਤਰ੍ਹਾਂ ਸਾਨੂੰ ਗੁੰਮਰਾਹ ਕਰਕੇ ਲੁੱਟ-ਪੁੱਟ ਸਕਦਾ ਹੈ । ਕੰਪਿਊਟਰ ਅੱਗੇ ਲੰਮੀ ਬੈਠਕ ਤੇ ਇੰਟਰਨੈੱਟ ਉੱਤੇ ਗੇਮਾਂ ਦਾ ਚਸਕਾ ਸਰੀਰਕ ਸਰਗਰਮੀ ਨੂੰ ਘਟਾ ਕੇ ਮੋਟਾਪਾ ਵੀ ਵਧਾਉਂਦਾ ਹੈ ਤੇ ਮਾਨਸਿਕ ਰੋਗ ਵੀ ਪੈਦਾ ਕਰਦਾ ਹੈ । ਮੋਬਾਈਲ ਇੰਟਰਨੈੱਟ ਦੇ ਨੁਕਸਾਨ ਇਸ ਤੋਂ ਵੀ ਵਧੇਰੇ ਹਨ ।

ਸਾਰ-ਅੰਸ਼ :
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਨਾਲ ਭਰਪੂਰ ਹੋਣ ਦੇ ਨਾਲ-ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿਚ ਸਮੇਂਦਾ ਹੋਇਆ ਵਿਸ਼ਵ-ਭਾਈਚਾਰੇ ਵਿਚ ਏਕਤਾ, ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ ।

PSEB 8th Class Punjabi ਰਚਨਾ ਲੇਖ-ਰਚਨਾ

53. ਸੜਕ ਸੁਰੱਖਿਆ
ਜਾਂ
ਸੜਕ ਦੁਰਘਟਨਾਵਾਂ

ਸੜਕਾਂ ਉਤਲਾ ਖ਼ਤਰਨਾਕ ਸਫ਼ਰ :
ਸਾਡੇ ਦੇਸ਼ ਵਿਚ ਸੜਕਾਂ ਉਤਲਾ ਸਫ਼ਰ ਬੇਹੱਦ ਖ਼ਤਰਨਾਕ ਹੈ । ਇਸ ਸੰਬੰਧੀ ਨਾ ਆਮ ਕੋਰ ਟੀਮ ਨਾਲ ਜਾਂ ਫਿਰ ਅਤੇ ਨਾ ਸਰਕਾਰ । ਦੁਨੀਆ ਭਰ ਵਿਚ ਇੰਨੇ ਲੋਕ ਅੱਤਵਾਦ ਨਾਲ ਨਹੀਂ ਮਰਦੇ, ਜਿੰਨੇ ਸੜਕ ਹਾਦਸਿਆਂ ਵਿਚ ਮਰਦੇ ਹਨ । ਇਕ ਅਨੁਮਾਨ ਅਨੁਸਾਰ 2016 ਵਿਚ ਦੁਨੀਆ ਵਿਚ ਅੱਤਵਾਦ ਹੱਥੋਂ 25,000 ਬੰਦੇ ਮਰੇ, ਪਰੰਤੂ ਇਕੱਲੇ ਭਾਰਤ ਵਿਚ ਇਸ ਸਾਲ ਹੋਏ 4,80,652 ਹਾਦਸਿਆਂ ਵਿਚ 1,50,785 ਬੰਦੇ ਮਰੇ ਤੇ 4,94,624 ਜ਼ਖ਼ਮੀ ਹੋਏ ।

ਇਨ੍ਹਾਂ ਵਿਚ 84% ਹਾਦਸਿਆਂ ਦਾ ਕਾਰਨ ਚਾਲਕ ਸਨ, ਜਿਨ੍ਹਾਂ ਨੇ ਜਾਂ ਤਾਂ ਨਸ਼ਾ ਕੀਤਾ ਹੋਇਆ ਸੀ ਜਾਂ ਉਹ ਮੋਬਾਈਲਾਂ ਦੀ ਵਰਤੋਂ ਕਰ ਰਹੇ ਸਨ ਜਾਂ ਉਨ੍ਹਾਂ ਦੇ ਵਾਹਨ ਓਵਰਲੋਡ ਸਨ । ਅੰਕੜੇ ਦੱਸਦੇ ਹਨ ਕਿ ਦੇਸ਼ ਭਰ ਵਿਚ ਹੋਏ ਇਨ੍ਹਾਂ ਹਾਦਸਿਆਂ ਵਿਚ ਹਰ ਰੋਜ਼ ਮਰਨ ਵਾਲਿਆਂ ਦੀ ਔਸਤ ਗਿਣਤੀ 443 ਵਿਅਕਤੀ ਹੈ, ਪਰੰਤੂ ਇਕੱਲੇ ਪੰਜਾਬ ਵਿਚ ਮਰਨ ਵਾਲਿਆਂ ਦੀ ਔਸਤ ਗਿਣਤੀ 11 ਹੈ । 2013 ਦੀ ਇਕ ਰਿਪੋਰਟ ਅਨੁਸਾਰ ਸੰਸਾਰ ਭਰ ਵਿਚ ਹਾਦਸਿਆਂ ਕਾਰਨ ਮਰਨ ਵਾਲਿਆਂ ਦੀ ਔਸਤ 12.5 ਮਿਲੀਅਨ ਬੰਦੇ ਹੈ, ਜਦਕਿ ਇਕੱਲੇ ਭਾਰਤ ਵਿਚ ਇਹ ਪੰਜ ਲੱਖ ਨੂੰ ਜਾ ਚੁੱਕਦੀ ਹੈ । ਯੋਜਨਾ ਕਮਿਸ਼ਨ ਅਨੁਸਾਰ ਭਾਰਤ ਵਿਚ ਹਰ ਸਾਲ 55 ਹਜ਼ਾਰ ਕਰੋੜ ਰੁਪਏ ਸੜਕ ਹਾਦਸਿਆਂ ਵਿਚ ਵਿਅਰਥ ਚਲੇ ਜਾਂਦੇ ਹਨ ।

(ਰੂਪ-ਰੇਖਾ-ਸੜਕਾਂ ਉਤਲਾ ਖ਼ਤਰਨਾਕ ਸਫ਼ਰ-ਕਾਰਨ-ਆਮ ਲੋਕਾਂ ਦੀ ਜ਼ਿੰਮੇਵਾਰੀ-ਸਰਕਾਰ ਤੇ ਪੁਲਿਸ ਦਾ ਫਰਜ਼-ਸਾਰ-ਅੰਸ਼। )

ਕਾਰਨ :
ਸਾਡੇ ਦੇਸ਼ ਵਿਚ ਹਰ ਰੋਜ਼ ਹੁੰਦੇ ਇਨ੍ਹਾਂ ਸੜਕੀ ਹਾਦਸਿਆਂ ਦੇ ਕਈ ਕਾਰਨ ਹਨ । ਇਸਦਾ ਸਭ ਤੋਂ ਵੱਡਾ ਕਾਰਨ ਨਿੱਜੀਕਰਨ, ਉਦਯੋਗੀਕਰਨ, ਵਿਸ਼ਵੀਕਰਨ ਤੇ ਵਪਾਰਕ ਗਤੀਵਿਧੀਆਂ ਕਾਰਨ ਵਾਹਨਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਹੋਇਆ ਵਾਧਾ ਤੇ ਉਨ੍ਹਾਂ ਦੇ ਅਣਸਿੱਖੇ ਡਰਾਈਵਰ ਹਨ । ਭਾਰਤ ਵਿਚ ਆਮ ਕਰਕੇ ਲੋਕ ਡਰਾਈਵਿੰਗ ਲਾਈਸੈਂਸ ਪਹਿਲਾਂ ਲੈ ਲੈਂਦੇ ਹਨ, ਪਰੰਤੂ ਡਰਾਈਵਰੀ ਮਗਰੋਂ ਸਿੱਖਣੀ ਸ਼ੁਰੂ ਕਰਦੇ ਹਨ ਤੇ ਉਹ ਵੀ ਕਚਘਰੜ ਡਰਾਈਵਰ ਕੋਲੋਂ, ਜਿਸਨੂੰ ਆਪ ਨਾ ਟ੍ਰੈਫ਼ਿਕ ਦੇ ਨਿਯਮਾਂ ਦਾ ਪਤਾ ਹੁੰਦਾ ਹੈ ਤੇ ਨਾ ਉਹ ਕਿਸੇ ਨਿਯਮ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ ।

ਇਸ ਦੇ ਨਾਲ ਹੀ ਤੇਜ਼ ਸਪੀਡ, ਸੜਕ ਉੱਤੇ ਖੱਬੇ ਹੱਥ ਦੀ ਥਾਂ ਉਲਟੇ ਰੁੱਖ਼ ਚਲਣਾ, ਲਾਲ ਬੱਤੀ ਦਾ ਉਲੰਘਣ, ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ, ਕੰਨਾਂ ਨੂੰ ਈਅਰ ਫੋਨ ਲਾਉਣਾ, ਉੱਚੀਉੱਚੀ ਸਾਊਂਡ ਸਿਸਟਮ ਵਜਾਉਣਾ, ਅਗਲੇ ਤੋਂ ਇਧਰ-ਉਧਰ ਦੀ ਅੱਗੇ ਲੰਘਣ ਦੀ ਕਾਹਲੀ, ਫੁਕਰੇਬਾਜ਼ੀ, ਰਾਤ ਨੂੰ ਡਿਪਰ ਦੀ ਵਰਤੋਂ ਨਾ ਕਰਨਾ, ਧੁੰਦ ਤੇ ਧੂੰਧੁੰਦ ਕਾਰਨ ਕੁੱਝ ਨਜ਼ਰ ਨਾ ਆਉਣਾ, ਸੜਕਾਂ ਉੱਤੇ ਟੋਏ ਤੇ ਢੁੱਕਵੇਂ ਇਸ਼ਾਰਿਆਂ ਦੀ ਘਾਟ, ਬੈਲਟ ਨਾ ਲਾਉਣਾ, ਹੈਲਮਟ ਨਾ ਪਹਿਨਣਾ, ਸੜਕਾਂ ਉੱਤੇ ਅਵਾਰਾ ਪਸ਼ੂਆਂ ਦਾ ਘੁੰਮਣਾ, ਕੁੱਤਿਆਂ ਤੇ ਸਾਨ੍ਹਾਂ ਦੀ ਲੜਾਈ, ਸੜਕਾਂ ਦੇ ਡਿਵਾਈਡਰਾਂ ਨੂੰ ਅਣ-ਅਧਿਕਾਰਿਤ ਤੌਰ ‘ਤੇ ਕੱਟ ਕੇ ਰਸਤੇ ਬਣਾਉਣਾ, ਬਿਨਾਂ ਦੇਖੇ ਸੜਕ ਪਾਰ ਕਰਨਾ ਜਾਂ ਕਾਹਲੀ ਵਿਚ ਯੂ ਟਰਨ ਲੈਣਾ, ਬੱਚਿਆਂ ਤੇ ਨਾ-ਬਾਲਗਾਂ ਦਾ ਵਾਹਨ ਚਲਾਉਣਾ, ਟ੍ਰੈਫ਼ਿਕ ਨਿਯਮ ਲਾਗੂ ਕਰ ਰਹੀ ਪੁਲਿਸ ਦੇ ਕੰਮ ਵਿਚ ਸਿਆਸਤ ਦਾ ਦਖ਼ਲ, ਪੁਲਿਸ ਦਾ ਟ੍ਰੈਫ਼ਿਕ ਨੂੰ ਸੁਚਾਰੂ ਕਰਨ ਦੀ ਥਾਂ ਸਿਰਫ਼ ਚਲਾਨ ਕੱਟਣ ਤਕ ਸੀਮਿਤ ਹੋਣਾ, ਸੜਕ ਉੱਤੇ ਚਲਦਿਆਂ ਦੁਜੇ ਦੀ ਹੱਕ-ਮਾਰੀ ਕਰਨੀ ਆਦਿ ਦੁਰਘਟਨਾਵਾਂ ਦੇ ਆਮ ਕਾਰਨ ਹਨ ।

ਆਮ ਲੋਕਾਂ ਦੀ ਜ਼ਿੰਮੇਵਾਰੀ :
ਇਸਦੇ ਨਾਲ ਹੀ ਸੜਕ ਹਾਦਸਿਆਂ ਦੇ ਬੇਸ਼ਕ ਕੁੱਝ ਹੋਰ ਕਾਰਨ ਵੀ ਮੰਨੇ ਜਾ ਸਕਦੇ ਹਨ ਤੇ ਇਸ ਲਈ ਸਰਕਾਰ ਤੇ ਪ੍ਰੈਕ ਮਹਿਕਮਾ ਤਾਂ ਜ਼ਿੰਮੇਵਾਰ ਹੈ ਹੀ, ਪਰੰਤੂ ਆਮ ਲੋਕ ਵੀ ਇਸ ਸੰਬੰਧੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ । ਇਸ ਲਈ ਸਾਨੂੰ ਸਭ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੜਕਾਂ ਉੱਤੇ ਚੱਲਣ ਦੇ ਨਿਯਮ ਪਾਲਣ ਵਿਚ ਸਾਡਾ ਹੀ ਭਲਾ ਹੈ । ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਂਦੀ ਹੈ । ਇਸ ਦੇ ਸਿੱਟੇ ਵਜੋਂ ਮੌਤ ਹੋਣੀ, ਗੰਭੀਰ ਸੱਟ ਲੱਗਣੀ, ਕਿਸੇ ਅੰਗ ਦਾ ਭੰਗ ਹੋਣਾ ਜਾਂ ਲੰਮੇ ਸਮੇਂ ਤਕ ਮੰਜੇ ਉੱਤੇ ਪੈਣਾ ਅਤੇ ਹਸਪਤਾਲਾਂ, ਡਾਕਟਰਾਂ ਤੇ ਦਵਾਈਆਂ ਦੇ ਮੂੰਹ ਪੈਸੇ ਦਾ ਉਜੜਨਾ, ਘਰ ਦਾ ਤਬਾਹ ਹੋਣਾ, ਬੱਚਿਆਂ, ਪਤੀ, ਪਤਨੀ ਜਾਂ ਬੁੱਢੇ ਮਾਪਿਆਂ ਦਾ ਦਰਦਰ ਦੀਆਂ ਠੋਕਰਾਂ ਖਾਣ ਜੋਗੇ ਰਹਿ ਜਾਣਾ, ਉਮਰ ਭਰ ਦਾ ਪਛਤਾਵਾ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਪੱਲੇ ਪੈਣਾ ਨਿਸਚਿਤ ਹੁੰਦਾ ਹੈ ।

PSEB 8th Class Punjabi ਰਚਨਾ ਲੇਖ-ਰਚਨਾ

ਇਸ ਲਈ ਸਾਨੂੰ ਸਭ ਨੂੰ ਅਕਲ ਤੋਂ ਕੰਮ ਲੈਂਦਿਆਂ ਆਪਣੀ ਨਿੱਜੀ ਸੁਰੱਖਿਆ, ਪਰਿਵਾਰ ਤੇ ਸਮਾਜ ਦੀ ਭਲਾਈ ਲਈ ਟੈਫ਼ਿਕ ਨਿਯਮਾਂ ਦੀ ਪਾਲਣਾ ਵਿਚ ਰਤਾ ਵੀ ਕੋਤਾਹੀ ਨਹੀਂ ਵਰਤਣੀ ਚਾਹੀਦੀ । ਸਾਡੇ ਕੋਲ ਭਾਵੇਂ ਕਿੰਨਾ ਵੀ ਅਸਰ-ਰਸੂਖ਼, ਉੱਚਾ ਅਹੁਦਾ ਤੇ ਧਨ ਹੋਵੇ, ਸਾਨੂੰ ਕਿਸੇ ਵੈਫ਼ਿਕ ਨਿਯਮ ਤੋੜਦੇ ਪੁੱਤਰ, ਧੀ ਜਾਂ ਰਿਸ਼ਤੇਦਾਰ ਦੇ ਬਚਾਓ ਲਈ ਸਿਫ਼ਾਰਿਸ਼ ਨਹੀਂ ਕਰਨੀ ਚਾਹੀਦੀ । ਜਿਹੜਾ ਵਿਅਕਤੀ ਪੁਲਿਸ ਅਧਿਕਾਰੀ ਨੂੰ ਟ੍ਰੈਫ਼ਿਕ ਨਿਯਮ ਲਾਗੂ ਕਰਨ ਤੋਂ ਰੋਕਦਾ ਹੈ, ਉਹ ਕਿਸੇ ਤਰ੍ਹਾਂ ਵੀ ਆਪਣੇ ਪਰਿਵਾਰ ਜਾਂ ਸਕੇ-ਸੰਬੰਧੀਆਂ ਦਾ ਹਿਤ ਨਹੀਂ ਸੋਚਦਾ, ਸਗੋਂ ਫੋਕੀ ਹਉਮੈ ਦਾ ਸ਼ਿਕਾਰ ਹੁੰਦਾ ਹੈ ।

ਸਰਕਾਰ ਤੇ ਪੁਲਿਸ ਦਾ ਫ਼ਰਜ਼ :
ਇਸਦੇ ਨਾਲ ਹੀ ਸਰਕਾਰ ਅਤੇ ਪੁਲਿਸ ਨੂੰ ਵੀ ਟ੍ਰੈਫ਼ਿਕ ਨਿਯਮ ਲਾਗੂ ਕਰਦਿਆਂ ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਦੀ ਸਿਫ਼ਾਰਿਸ਼ ਨੂੰ ਮੰਨਣਾ ਚਾਹੀਦਾ ਹੈ । ਫਾਂਸਪੋਰਟ ਮਹਿਕਮੇ ਨੂੰ ਕਿਸੇ ਘਰ ਬੈਠੇ ਬੰਦੇ ਨੂੰ ਲਾਈਸੈਂਸ ਨਹੀਂ ਦੇਣਾ ਚਾਹੀਦਾ । ਲਾਈਸੈਂਸ ਪ੍ਰਾਪਤ ਕਰਨ ਦੇ ਹਰ ਇਕ ਚਾਹਵਾਨ ਲਈ ਸੜਕ ਦੇ ਨਿਯਮਾਂ ਸੰਬੰਧੀ ਟੈਸਟ ਨੂੰ ਪਾਸ ਕਰਨਾ, ਫਿਰ ਸਿਖਲਾਈ ਪ੍ਰਾਪਤ ਕਰਨ ਤੇ ਡਰਾਈਵਿੰਗ ਦੇ ਵਿਹਾਰਿਕ ਟੈਸਟ ਨੂੰ ਪਾਸ ਕਰਨਾ ਲਾਜ਼ਮੀ ਬਣਾ ਦੇਣਾ ਚਾਹੀਦਾ ਹੈ । ਜੇਕਰ ਇਹ ਟੈਸਟ ਸੀਨੀਅਰ ਸੈਕੰਡਰੀ ਕਲਾਸ ਵਿਚ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਹੀ ਬਣਾ ਦਿੱਤੇ ਜਾਣ, ਤਾਂ ਹੋਰ ਵੀ ਲਾਭਕਾਰੀ ਸਿੱਧ ਹੋ ਸਕਦਾ ਹੈ । ਇਸ ਤਰ੍ਹਾਂ ਉਹ ਆਪਣੀ ਉਮਰ ਤੇ ਸਿਖਲਾਈ ਦੇ ਹਿਸਾਬ ਨਾਲ ਛੋਟੇ-ਵੱਡੇ ਵਹੀਕਲਾਂ ਦੇ ਲਾਈਸੈਂਸ ਲੈ ਸਕਣਗੇ ਤੇ ਉਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਦਾ ਗਿਆਨ ਵੀ ਹੋ ਜਾਵੇਗਾ ।

ਇਸ ਦੇ ਨਾਲ ਹੀ ਟ੍ਰੈਫ਼ਿਕ ਕਾਨੂੰਨਾਂ ਦੀ ਜਾਣਕਾਰੀ ਦੇਣ ਲਈ ਮਹਿਕਮੇ ਨੂੰ ਅਣਸਿੱਖੇ ਲਾਈਸੈਂਸ-ਧਾਰਕਾਂ ਤੇ ਲਾਈਸੈਂਸ ਲੈਣ ਦੇ ਚਾਹਵਾਨਾਂ ਲਈ ਹਰ ਹਫ਼ਤੇ ਜਾਂ ਦੋ ਹਫ਼ਤੇ ਮਗਰੋਂ ਭਿੰਨ-ਭਿੰਨ ਥਾਂਵਾਂ ਉੱਤੇ ਰਿਫਰੈਸ਼ਰ ਵਰਕਸ਼ਾਪਾਂ ਦਾ ਆਯੋਜਨ ਵੀ ਕਰਦੇ ਰਹਿਣਾ ਚਾਹੀਦਾ ਹੈ । ਇੰਨਾ ਕੁੱਝ ਕਰਨ ਦੇ ਬਾਵਜੂਦ ਵੀ ਜੇਕਰ ਕੋਈ ਟੈਫ਼ਿਕ ਨਿਯਮਾਂ ਨੂੰ ਤੋੜਦਾ ਹੈ ਤੇ ਦੋ-ਤਿੰਨ ਚੇਤਾਵਨੀ ਭਰੇ ਚਲਾਨਾਂ ਤੋਂ ਮਗਰੋਂ ਜੁਰਮਾਨੇ ਭਰ ਕੇ ਵੀ ਆਪਣੇ ਵਿਹਾਰ ਨੂੰ ਠੀਕ ਨਹੀਂ ਕਰਦਾ, ਤਾਂ ਉਸਦਾ ਲਾਈਸੈਂਸ ਕੁੱਝ ਮਹੀਨਿਆਂ ਲਈ ਸਸਪੈਂਡ ਕਰ ਦੇਣਾ ਚਾਹੀਦਾ ਹੈ । ਫਿਰ ਆਪੇ ਉਸ ਅਕਲ ਦੇ ਅੰਨੇ ਨੂੰ ਕੰਨ ਹੋ ਜਾਣਗੇ ਤੇ ਉਸਦੀ ਹੋਸ਼ ਟਿਕਾਣੇ ਆ ਜਾਵੇਗੀ । ਦੁਨੀਆ ਦਾ ਕੋਈ ਮੁਲਕ ਸਭਿਅਕ ਤੇ ਵਿਕਸਿਤ ਨਹੀਂ ਕਹਾ ਸਕਦਾ, ਜੇਕਰ ਉਸਦੇ ਲੋਕ ਸੜਕ ਉੱਪਰ ਚਲਣ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਇਸ ਸੰਬੰਧੀ ਦੂਜਿਆਂ ਦੇ ਅਧਿਕਾਰਾਂ ਦੀ ਪਾਲਣਾ ਨਹੀਂ ਕਰਦੇ ।

ਸਾਰ-ਅੰਸ਼ :
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਸੜਕਾਂ ਉੱਤੇ ਹੋ ਰਹੇ ਮੌਤ ਦੇ ਤਾਂਡਵ ਨਾਚ ਨੂੰ ਰੋਕਣ ਲਈ ਗੰਭੀਰ ਹੋਈਏ ਤੇ ਆਪਣੇ ਦੇਸ਼ ਦੀਆਂ ਸੜਕਾਂ ਨੂੰ ਸਭ ਲਈ ਸੁਰੱਖਿਅਤ ਬਣਾਈਏ । ਇਸ ਨਾਲ ਹੀ ਸਾਡੇ ਸਭ ਦੇ ਘਰਾਂ ਵਿਚ ਸਦਾ ਖੁਸ਼ੀਆਂ ਤੇ ਖੇੜੇ ਨੱਚਦੇ ਰਹਿ ਸਕਦੇ ਹਨ ।

Leave a Comment