Punjab State Board PSEB 8th Class Punjabi Book Solutions Chapter 1 ਜੈ ਭਾਰਤ ਮਾਤਾ Textbook Exercise Questions and Answers.
PSEB Solutions for Class 8 Punjabi Chapter 1 ਜੈ ਭਾਰਤ ਮਾਤਾ (1st Language)
Punjabi Guide for Class 8 PSEB ਜੈ ਭਾਰਤ ਮਾਤਾ Textbook Questions and Answers
ਜੈ ਭਾਰਤ ਮਾਤਾ ਪਾਠ-ਅਭਿਆਸ
1. ਦੋਸ :
(ੳ) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ-ਭਗਤਾਂ ਦਾ ਜ਼ਿਕਰ ਆਇਆ ਹੈ ?
ਉੱਤਰ :
ਸਤਲੁਜ, ਰਾਵੀ, ਚਨਾਬ ਤੇ ਜਿਹਲਮ।
(ਅ) ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਂਵਾਂ ਦਾ ਵਰਨਣ ਹੈ ?
ਉੱਤਰ :
ਇਸ ਕਵਿਤਾ ਵਿਚ ਭਾਰਤ ਦੀ ਆਨ – ਸ਼ਾਨ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰੇ ਦੇਸ਼ – ਭਗਤਾਂ ਦਾ ਜ਼ਿਕਰ ਆਇਆ ਹੈ; ਜਿਵੇਂ ਕਿ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਬਾਬੇ, ਸ: ਭਗਤ ਸਿੰਘ, ਸ: ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ।
2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :
(ਉ) ਲਹੂਆਂ ਦੇ ਸੰਗ ਲਿਖੀ ਗਈ ਹੈ,
ਅਣਖ ਤੇਰੀ ਦੀ ਲੰਮੀ ਗਾਥਾ।
ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਅਸੀਂ ਤੇਰੀ ਸਦਾ ਜੈਜੈਕਾਰ ਕਰਦੇ ਹਾਂ। ਤੇਰਾ ਸੈ – ਸਤਿਕਾਰ ਬਚਾਉਣ ਦੀ ਖ਼ਾਤਰ ਸਿਦਕੀ ਦੇਸ਼ – ਭਗਤਾਂ ਦੀਆਂ ਕੁਰਬਾਨੀਆਂ ਦੀ ਲੰਮੀ ਕਹਾਣੀ ਖੂਨ ਨਾਲ ਲਿਖੀ ਗਈ ਹੈ, ਅਰਥਾਤ ਜਦੋਂ ਵੀ ਤੇਰੇ ਸ਼ੈਸਤਿਕਾਰ ਦੀ ਰੱਖਿਆ ਦਾ ਪ੍ਰਸ਼ਨ ਪੈਦਾ ਹੋਇਆ, ਤਾਂ ਅਨੇਕਾਂ ਸਿਰਲੱਥ ਯੋਧਿਆਂ ਨੇ ਤਲਵਾਰਾਂ ਦੀ ਛਾਂ ਹੇਠਾਂ ਯੁੱਧ ਕਰ ਕੇ ਤੇ ਗੋਲੀਆਂ ਦੀਆਂ ਬੁਛਾੜਾਂ ਅੱਗੇ ਹਿੱਕਾਂ ਡਾਹ ਕੇ ਆਪਣਾ ਲਹੂ ਡੋਲਿਆ ਹੈ ਅਤੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਕੇ ਆਪਣੀਆਂ ਜਾਨਾਂ ਵਾਰੀਆਂ ਹਨ। ਹੇ ਅਜਿਹੇ ਸ਼ਾਨਦਾਰ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜਿੱਤ ਦੀ ਇੱਛਾ ਕਰਦੇ ਹੋਏ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ। ਔਖੇ ਸ਼ਬਦਾਂ ਦੇ ਅਰਥ – ਸੰਗ – ਨਾਲ ਅਣਖ – ਸ਼ੈ – ਸਤਿਕਾਰ। ਗਾਥਾ – ਕਹਾਣੀ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅਸੀਂ ਭਾਰਤ ਮਾਤਾ ਦੀ ਸਦਾ ਜੈ – ਜੈਕਾਰ ਕਰਦੇ ਹਾਂ। ਦੇਸ਼ – ਭਗਤਾਂ ਨੇ ਇਸ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਖ਼ਾਤਰ, ਜਿਸ ਤਰ੍ਹਾਂ ਆਪਣਾ ਖੂਨ ਡੋਲ੍ਹਿਆ ਹੈ, ਉਸ ਦੀ ਕਹਾਣੀ ਬਹੁਤ ਲੰਮੀ ਹੈ।
(ਅ) ਫਾਂਸੀ ਦੇ ਵੱਟਿਆਂ ਤੇ ਬੈਠੀ,
ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ।
ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਦੱਸਦਾ ਹੈ ਕਿ ਤੇਰੇ ਸ਼ੈ – ਸਤਿਕਾਰ ਨੂੰ ਨਸ਼ਟ ਕਰਨ ਲਈ ਤੇਰੇ ਉੱਪਰ ਅਨੇਕਾਂ ਹਮਲੇ ਹੋਏ ਹਨ। ਹਲਦੀ ਘਾਟੀ ਵਿਖੇ ਤੇਰੇ ਅਣਖੀਲੇ ਪੁੱਤਰ ਰਾਣਾ ਪ੍ਰਤਾਪ ਨੂੰ ਮੁਗ਼ਲਾਂ ਵਿਰੁੱਧ ਲਹੂ – ਵੀਟਵੀਂ ਲੜਾਈ ਕਰਨੀ ਪਈ। ਤੇਰੇ ਅਥਾਹ ਦੌਲਤ ਨਾਲ ਮਾਲਾ – ਮਾਲ ਸੋਮਨਾਥ ਦੇ ਮੰਦਰ ਨੂੰ ਵਿਦੇਸ਼ੀ ਹਮਲਾਵਰ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ। ਰਾਜਪੂਤਾਨੇ ਵਿਚ ਮੁਗ਼ਲਾਂ ਵਿਰੁੱਧ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਰਾਜਪੂਤਾਂ ਦੇ ਚਿਤੌੜ ਅਤੇ ਮੇਵਾੜ ਆਦਿ ਕਿਲ੍ਹਿਆਂ ਦੇ ਖੰਡਰ ਦੱਸਦੇ ਹਨ ਕਿ ਤੇਰੇ ਉੱਪਰ ਕਿੰਨੀਆਂ ਮੁਸੀਬਤਾਂ ਤੇ ਦੁੱਖ ਆਏ ਹਨ।
ਸਿਕੰਦਰ ਨੇ ਸਾਰੀ ਦੁਨੀਆ ਨੂੰ ਫ਼ਤਿਹ ਕਰਨ ਦੇ ਇਰਾਦੇ ਨਾਲ ਭਾਰਤ ਨੂੰ ਲਿਤਾੜਨਾ ਆਰੰਭ ਕੀਤਾ, ਪਰੰਤੂ ਉਸ ਨੂੰ ਅਣਖੀਲੇ ਦੇਸ਼ – ਭਗਤਾਂ ਦੇ ਹੱਥੋਂ ਅਜਿਹੀ ਮਾਰ ਪਈ ਕਿ ਉਹ ਵੀ ਬਿਆਸ ਦਰਿਆ ਤੋਂ ਹੀ ਪਿੱਛੇ ਮੁੜ ਗਿਆ। ਹੇ ਭਾਰਤ ਮਾਤਾ ! ਇੰਨੀਆਂ ਮੁਸੀਬਤਾਂ ਆਉਣ ਦੇ ਬਾਵਜੂਦ ਵੀ ਤੇਰੇ ਅਣਖੀਲੇ ਯੋਧਿਆਂ ਨੇ ਤੇਰੇ ਸ਼ੈ – ਸਤਿਕਾਰ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਤੇ ਇਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ। ਹੇ ਅਜਿਹੇ ਲਹੂ – ਭਿੱਜੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਤੇਰੀ ਸਦਾ ਹੀ ਜੈ – ਜੈਕਾਰ ਬੁਲਾਉਂਦੇ ਹਾਂ।
ਔਖੇ ਸ਼ਬਦਾਂ ਦੇ ਅਰਥ – ਹਲਦੀ ਘਾਟੀ – ਰਾਜਸਥਾਨ ਵਿਚ ਇਕ ਸਥਾਨ, ਜਿੱਥੇ ਰਾਜਪੂਤ ਰਾਣਾ ਪ੍ਰਤਾਪ 1576 ਈ: ਵਿਚ ਅਕਬਰ ਦੀ ਫ਼ੌਜ ਨਾਲ ਬੜੀ ਬਹਾਦਰੀ ਨਾਲ ਲੜਿਆ ਸੀ ਅਤੇ ਆਪਣੀ ਹਾਰ ਹੋ ਜਾਣ ‘ਤੇ ਵੀ ਉਸ ਨੇ ਦੁਸ਼ਮਣ ਦੀ ਈਨ ਨਹੀਂ ਸੀ ਮੰ। ਸੋਮਨਾਥਕਾਠੀਆਵਾੜ ਵਿੱਚ ਸਮੁੰਦਰ ਦੇ ਕਿਨਾਰੇ ਇਕ ਨਗਰ, ਜਿੱਥੇ ਸੋਮਨਾਥ ਨਾਂ ਦਾ ਇਕ ਪ੍ਰਸਿੱਧ ਮੰਦਰ ਹੈ। ਇਸ ਵਿਚ ਇਕ ਪੰਜ ਗਜ਼ ਉੱਚੀ ਸ਼ਿਵ ਦੀ ਮੂਰਤੀ ਹੁੰਦੀ ਸੀ, ਜਿਸ ਨੂੰ ਮਹਿਮੂਦ ਗਜ਼ਨਵੀ ਨੇ 1025 ਈ: ਵਿਚ ਤੋੜ ਕੇ ਉਸ ਦੇ ਚਾਰ ਟੋਟੇ ਕਰ ਦਿੱਤੇ ਸਨ ਦੋ ਟੁਕੜੇ ਉਸ ਨੇ ਗ਼ਜ਼ਨੀ ਭੇਜੇ, ਜਿਨ੍ਹਾਂ ਵਿਚੋਂ ਇਕ ਮਸਜਿਦ ਦੀ ਪੌੜੀ ਵਿਚ ਅਤੇ ਦੂਜਾ ਕਚਹਿਰੀ ਦੀ ਪੌੜੀ ਵਿਚ ਜੜਿਆ ਗਿਆ ਸੀ।
ਬਾਕੀ ਦੇ ਦੋ ਟੁਕੜੇ ਪੌੜੀਆਂ ਵਿਚ ਜੁੜਨ ਲਈ ਉਸ ਨੇ ਮੱਕੇ ਮਦੀਨੇ ਭੇਜ ਦਿੱਤੇ ਸਨ। ਇਹ ਮੰਦਰ ਭਾਰਤ ਵਿਚ ਅਦੁੱਤੀ ਸੀ। ਇਸ ਵਿਚ ਰਤਨਾਂ ਨਾਲ ਜੜੇ ਹੋਏ 56 ਥੰਮ ਸਨ ਅਤੇ ਦੌ ਸੌ ਮਣ ਸੋਨੇ ਦਾ ਇਕ ਸੰਗਲ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੰਨ੍ਹਿਆ ਹੋਇਆ ਸੀ। ਮਹਿਮੂਦ ਇਹ ਸਭ ਕੁੱਝ ਲੁੱਟ ਕੇ ਲੈ ਗਿਆ ਸੀ। ਬਾਤਕਥਾ, ਕਹਾਣੀ / ਰਾਜਪੂਤਾਨੀ ਖੰਡਰ – ਰਾਜਪੂਤਾਂ ਦੇ ਇਲਾਕੇ ਵਿਚ ਮੇਵਾੜ, ਚਿਤੌੜ ਤੇ ਹਲਦੀ ਘਾਟੀ ਆਦਿ ਵਿਖੇ ਉਹ ਖੰਡਰ ਬਣੇ ਕਿਲ੍ਹੇ, ਜਿੱਥੇ ਅਣਖੀਲੇ ਰਾਜਪੂਤਾਂ ਨੇ ਮੁਗਲਾਂ ਦਾ ਡਟਵਾਂ ਟਾਕਰਾ ਕੀਤਾ ਸੀ। ਸਿਕੰਦਰ – ਯੂਨਾਨ ਦਾ ਇਕ ਬਾਦਸ਼ਾਹ, ਜਿਸ ਨੇ 327 ਈ: ਪੂ: ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਅਤੇ ਪੰਜਾਬ ਦੇ ਰਾਜੇ ਪੋਰਸ ਨੂੰ ਹਾਰ ਦੇ ਕੇ ਅੱਗੇ ਵਧਿਆ ਸੀ, ਪਰੰਤੂ ਉਸ ਨੂੰ ਬਿਆਸ ਨਦੀ ਉੱਤੇ ਆ ਕੇ ਵਾਪਸ ਆਪਣੇ ਦੇਸ਼ ਨੂੰ ਮੁੜਨਾ ਪਿਆ ਸੀ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਨੂੰ ਮਿਟਾਉਣ ਲਈ ਉਸ ਉੱਤੇ ਅਨੇਕਾਂ ਹਮਲੇ ਹੋਏ। ਹਲਦੀ ਘਾਟੀ ਦਾ ਮੈਦਾਨ, ਰਾਜਪੁਤਾਨੇ ਦੇ ਖੰਡਰ ਅਤੇ ਸੋਮਨਾਥ ਦੇ ਮੰਦਰ ਦੀ ਤਬਾਹੀ ਤੇ ਲੁੱਟ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਰਤ ਦੀ ਅਣਖ ਤੇ ਅਜ਼ਾਦੀ ਦੀ ਪੰਜਾਬੀ ਪਹਿਲੀ ਭਾਸ਼ਾ ਰਾਖੀ ਲਈ ਬਹਾਦਰਾਂ ਨੇ ਦੁਸ਼ਮਣਾਂ ਨਾਲ ਟੱਕਰ ਲੈਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਅਜਿਹੇ ਬਹਾਦਰਾਂ ਤੋਂ ਮਾਰ ਖਾ ਕੇ ਹੀ ਸਾਰੀ ਦੁਨੀਆ ਨੂੰ ਜਿੱਤਣ ਦਾ ਇਰਾਦਾ ਰੱਖਣ ਵਾਲੇ ਸਿਕੰਦਰ ਨੂੰ ਬਿਆਸ ਦਰਿਆ ਦੇ ਕੰਢੇ ਤੋਂ ਪਿੱਛੇ ਮੁੜਨਾ ਪੈ ਗਿਆ ਸੀ।
3. ਔਖੇ ਸ਼ਬਦਾਂ ਦੇ ਅਰਥ :
- ਸੰਗ : ਨਾਲ
- ਗਾਥਾ : ਕਥਾ, ਕਹਾਣੀ
- ਚੰਡੀ : ਦੁਰਗਾ ਦੇਵੀ, ਤਲਵਾਰ
- ਛਾਬਾ : ਤੱਕੜੀ ਦਾ ਇੱਕ ਪਲੜਾ, ਡੂੰਘੀ ਟੋਕਰੀ
- ਸਾਕਾ : ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ
- ਤਵਾਰੀਖ : ਇਤਿਹਾਸ, ਬੀਤੇ ਸਮੇਂ ਦੀ ਵਾਰਤਾ
- ਅਣਖ : ਸ਼ੈਮਾਣ, ਗ਼ੈਰਤ
- ਖੰਡਰ : ਡਿਗੀ-ਢੱਠੀ ਇਮਾਰਤ, ਖੋਲੇ
- ਅਮਰ : ਜੋ ਮਰੋ ਨਾ, ਸਦੀਵੀ, ਚਿਰੰਜੀਵ
ਇਸ ਕਵਿਤਾ ਵਿੱਚ ਪੰਜਾਬ ਦੇ ਇੱਕ ਦਰਿਆ ਬਿਆਸ ਦਾ ਜ਼ਿਕਰ ਆਇਆ ਹੈ, ਪੰਜਾਬ ਦੇ ਬਾਕੀ ਦਰਿਆਵਾਂ ਦੇ ਨਾਂ ਲਿਖੋ।
ਦੇਸ-ਪਿਆਰ ਸੰਬੰਧੀ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਸੁਣਾਓ।
PSEB 8th Class Punjabi Guide ਜੈ ਭਾਰਤ ਮਾਤਾ Important Questions and Answers
1. ‘ਜਲ੍ਹਿਆਂ ਵਾਲੇ ਬਾਗ਼ ਤੇਰੇ ਦੀ ਅੱਜ ਵੀ ਅਮਰ ਕਹਾਣੀ।
‘ਕਾਮਾਗਾਟਾਮਾਰੂ’ ਤੇਰੇ, ਅੱਗ ਲਾਈ ਵਿਚ ਪਾਣੀ।
ਚੰਡੀ ਬਣ ਕੇ ਰਣ ਵਿਚ ਜੂਝੀ, ਤੇਰੀ ‘ਝਾਂਸੀ ਰਾਣੀ।
ਜੈ ਭਾਰਤ, ਜੈ ਭਾਰਤ ਮਾਤਾ !
ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸ਼ੈ – ਸਤਿਕਾਰ ਦੇ ਅਣਗਿਣਤ ਰਾਖੇ ਜਲ੍ਹਿਆਂ ਵਾਲੇ ਬਾਗ਼ ਵਿਚ ਜ਼ਾਲਮ ਅੰਗਰੇਜ਼ ਜਨਰਲ ਡਾਇਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਾਕਾ ਅੱਜ ਤੱਕ ਅਮਰ ਕਹਾਣੀ ਬਣ ਕੇ ਪ੍ਰਚਲਿਤ ਹੈ। ਹੇ ਮਾਤਾ ! ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਤੇਰੇ ਸ਼ੈਸਤਿਕਾਰ ਦੇ ਰਾਖਿਆਂ ਨਾਲ ਜਦ ਅੰਗਰੇਜ਼ੀ ਸਰਕਾਰ ਨੇ ਅਨਿਆਂ ਕੀਤਾ ਅਤੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਉੱਪਰ ਉਤਰਨ ਨਾ ਦਿੱਤਾ, ਤਾਂ ਉਨ੍ਹਾਂ ਨੇ ਸਮੁੰਦਰ ਦੇ ਪਾਣੀਆਂ ਵਿਚ ਹੀ ਇਨਕਲਾਬ ਦੀ ਅੱਗ ਲਾ ਦਿੱਤੀ ਅਤੇ ਬਜਬਜ ਘਾਟ ਵਿਖੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਹੇ ਮਾਤਾ ! ਜਦੋਂ ਅੰਗਰੇਜ਼ੀ ਸਰਕਾਰ ਨੇ ਸਾਰੇ ਭਾਰਤ ਨੂੰ ਤੰਦੂਏ ਵਾਂਗ ਆਪਣੀ ਜਕੜ ਵਿਚ ਲੈ ਲਿਆ ਸੀ, ਤਾਂ 1857 ਦੇ ਇਨਕਲਾਬੀ ਉਸ ਦੇ ਖ਼ਿਲਾਫ਼ ਹਥਿਆਰ ਫੜ ਕੇ ਉੱਠ ਪਏ।ਉਸ ਸਮੇਂ ਝਾਂਸੀ ਦੀ ਰਾਣੀ ਤੇਰੇ – ਸਤਿਕਾਰ ਦੀ ਰਾਖੀ ਕਰਦੀ ਹੋਈ ਦੁਰਗਾ ਦੇਵੀ ਵਾਂਗ ਰਣ ਵਿਚ ਜੁਝੀ।ਹੇ ਅਜਿਹੇ ਕੁਰਬਾਨੀਆਂ ਭਰੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ।
ਔਖੇ ਸ਼ਬਦਾਂ ਦੇ ਅਰਥ – ਜਲ੍ਹਿਆਂ ਵਾਲਾ ਬਾਗ਼ – ਅੰਮ੍ਰਿਤਸਰ ਵਿਚ ਭਾਰਤ ਦੀ ਅਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਇਕ ਪ੍ਰਸਿੱਧ ਇਤਿਹਾਸਿਕ ਸਥਾਨ, ਜਿੱਥੇ 13 ਅਪਰੈਲ, 1919 ਨੂੰ ਅੰਗਰੇਜ਼ ਜਨਰਲ ਡਾਇਰ ਨੇ ਸ਼ਾਂਤ ਸਮਾਗਮ ਵਿੱਚ ਹਿੱਸਾ ਲੈ ਰਹੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ 379 ਵਿਅਕਤੀਆਂ ਨੂੰ ਮਾਰ ਦਿੱਤਾ ਸੀ ਤੇ 1200 ਦੇ ਲਗਪਗ ਜ਼ਖ਼ਮੀ ਕੀਤੇ ਸਨ। ਕਾਮਾਗਾਟਾਮਾਰੂ – ਕਾਮਾਗਾਟਾਮਾਰੂ ਇਕ ਜਹਾਜ਼ ਦਾ ਨਾਂ ਸੀ, ਜਿਸ ਨੂੰ 1914 ਵਿਚ ਗੁਰਦਿੱਤ ਸਿੰਘ ਸਰਹਾਲੀ ਨੇ ਇਕ ਜਾਪਾਨੀ ਕੰਪਨੀ ਤੋਂ ਠੇਕੇ ਉੱਤੇ ਲੈ ਕੇ ਰੋਜ਼ਗਾਰ ਲਈ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨਾਲ ਭਰ ਲਿਆ ਤੇ ਕੈਨੇਡਾ ਨੂੰ ਚੱਲ ਪਏ, ਪਰੰਤੂ ਉੱਥੋਂ ਦੀ ਸਰਕਾਰ ਨੇ ਇਸ ਨੂੰ ਘਾਟ ਉੱਤੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਪਿੱਛੋਂ ਜਹਾਜ਼ ਵਾਪਸ ਭਾਰਤੀ ਕੰਢੇ ਬਜਬਜ ਘਾਟ ‘ਤੇ ਪੁੱਜਾ, ਜਿੱਥੇ ਪੁਲਿਸ ਦੇ ਤਸ਼ੱਦਦ ਨਾਲ ਬਹੁਤ ਸਾਰੇ ਵਿਅਕਤੀ ਮਾਰੇ ਗਏ। ਚੰਡੀ – ਦੁਰਗਾ ਦੇਵੀ। ਰਾਣੀ ਝਾਂਸੀ – ਝਾਂਸੀ ਦੀ ਰਾਣੀ, ਲਕਸ਼ਮੀ ਬਾਈ ਜੋ ਕਿ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਵਿਰੁੱਧ ਲੜਦੀ ਹੋਈ ਸ਼ਹੀਦ ਹੋਈ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਲਈ ਦੇਸ਼ – ਭਗਤਾਂ ਨੇ ਜਲ੍ਹਿਆਂ ਵਾਲੇ ਬਾਗ਼ ਵਿਚ, ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੇ ਰੂਪ ਵਿਚ ਅਤੇ ਰਾਣੀ ਝਾਂਸੀ ਨੇ ਆਪਣਾ ਖੂਨ ਡੋਲ੍ਹਿਆ। ਅਜਿਹੇ ਅਣਖੀਲੇ ਸਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।
2. ‘ਭਗਤ ਸਿੰਘ’ ਜਿਹੇ ਪੁੱਤਰ ਤੇਰੇ, ‘ਊਧਮ ਸਿੰਘ’ ‘ਸਰਾਭੇ।
ਡੁੱਲ੍ਹੇ ਖੂਨ ਦਾ ਬਦਲਾ ਉਸ ਨੇ, ਤੋਲ ਲਿਆ ਵਿਚ ਛਾਬੇ।
ਗੋਰੀ ਅਣਖ ਨੂੰ ਰੰਡੀ ਕਰ ਗਏ, ਤੇਰੇ “ਗ਼ਦਰੀ ਬਾਬੇ’।
ਜੈ ਭਾਰਤ, ਜੈ ਭਾਰਤ ਮਾਤਾ !
ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸਪੁੱਤਰ ਹਮੇਸ਼ਾ ਤੇਰੇ ਸ਼ੈ – ਸਤਿਕਾਰ ਲਈ ਜੂਝਦੇ ਰਹੇ ਹਨ। ਤੇਰੇ ਭਗਤ ਸਿੰਘ ਨੇ ਸਾਂਡਰਸ ਨੂੰ ਮਾਰ ਕੇ, ਤੇਰੇ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਮਾਰ ਕੇ ਅਤੇ ਕਰਤਾਰ ਸਿੰਘ ਸਰਾਭੇ ਨੇ ਅੰਗਰੇਜ਼ਾਂ ਵਿਰੁੱਧ ਗ਼ਦਰ ਦੀ ਲਹਿਰ ਆਰੰਭ ਕਰ ਕੇ, ਉਨ੍ਹਾਂ ਤੋਂ ਖ਼ੂਨ ਦਾ ਬਦਲਾ ਤੱਕੜੀ ਦੇ ਛਾਬੇ ਵਿਚ ਪੂਰਾ ਤੋਲ ਕੇ ਲਿਆ ਸੀ, ਜਿਹੜਾ ਉਨ੍ਹਾਂ ਲਾਲਾ ਲਾਜਪਤ ਰਾਏ ਉੱਪਰ ਡਾਂਗਾਂ ਚਲਾ ਕੇ, ਜਲ੍ਹਿਆਂ ਵਾਲੇ ਬਾਗ ਵਿਚ ਖੂਨ ਦੀ ਹੋਲੀ ਖੇਡ ਕੇ, ਬਜਬਜ ਘਾਟ ਉੱਤੇ ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਉੱਪਰ ਗੋਲੀਆਂ ਚਲਾ ਕੇ ਵਹਾਇਆ ਸੀ।
ਹੇ ਭਾਰਤ ਮਾਤਾ, 1913 – 14 ਵਿਚ ਅਮਰੀਕਾ ਵਿਖੇ ਬਣੀ ਗ਼ਦਰ ਪਾਰਟੀ ਦੇ ਇਨਕਲਾਬੀਆਂ, ਜਿਨ੍ਹਾਂ ਨੂੰ ਸਤਿਕਾਰ ਨਾਲ ‘ਗ਼ਦਰੀ ਬਾਬੇ’ ਕਿਹਾ ਜਾਂਦਾ ਹੈ, ਨੇ ਅੰਗਰੇਜ਼ਾਂ ਵਿਰੁੱਧ ਜੰਗ ਛੇੜ ਕੇ ਅੰਗਰੇਜ਼ਾਂ ਵਿਚ ਇੰਨੀ ਦਹਿਸ਼ਤ ਪੈਦਾ ਕੀਤੀ ਸੀ ਕਿ ਉਨ੍ਹਾਂ ਅੰਗਰੇਜ਼ਾਂ) ਵਿਚ ਆਪਣੀ ਅਣਖ ਨੂੰ ਬਚਾਉਣ ਲਈ ਹਿੰਮਤ ਹੀ ਨਹੀਂ ਸੀ ਰਹੀ। ਇਸ ਪ੍ਰਕਾਰ ਗ਼ਦਰੀ ਬਾਬਿਆਂ ਨੇ ਗੋਰੀ ਅਣਖ ਨੂੰ ਰੰਡੀ ਕਰ ਦਿੱਤਾ। ਹੇ ਅਜਿਹੇ ਕੁਰਬਾਨੀ ਦੇ ਪਤਲੇ ਯੋਧਿਆਂ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈ ਕਾਰ ਕਰਦੇ ਹਾਂ।
ਔਖੇ ਸ਼ਬਦਾਂ ਦੇ ਅਰਥ – ਭਗਤ ਸਿੰਘ – ਭਾਰਤ ਦੀ ਅਜ਼ਾਦੀ ਦਾ ਇਕ ਮਹਾਨ ਸ਼ਹੀਦ। ਊਧਮ ਸਿੰਘ – ਭਾਰਤ ਦੀ ਅਜ਼ਾਦੀ ਦਾ ਉਹ ਮਹਾਨ ਯੋਧਾ, ਜਿਸ ਨੇ ਜਲ੍ਹਿਆਂ ਵਾਲਾ ਬਾਗ਼ ਦੇ ਦੁਖਾਂਤ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਇੰਗਲੈਂਡ ਜਾ ਕੇ ਗੋਲੀ ਨਾਲ ਉਡਾਇਆ ਸੀ। ਸਰਾਭਾ – ਗ਼ਦਰ ਪਾਰਟੀ ਦੀ ਲਹਿਰ ਦਾ ਇਕ ਮਹਾਨ ਨੌਜਵਾਨ ਆਗੂ, ਜਿਸ ਨੂੰ ਕੇਵਲ 19 ਸਾਲਾਂ ਦੀ ਉਮਰ ਵਿਚ ਫਾਂਸੀ ਤੇ ਟੰਗ ਦਿੱਤਾ ਗਿਆ ਸੀ। ਵਿਚ ਛਾਬ ਤੱਕੜੀ ਦੇ ਪਲੜੇ ਵਿਚ। ਗ਼ਦਰੀ ਬਾਬੇ – ਭਾਰਤ ਦੀ ਅਜ਼ਾਦੀ ਲਈ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੁਆਰਾ 1913 – 14 ਵਿਚ ਬਣਾਈ ਗ਼ਦਰ ਪਾਰਟੀ ਦੇ ਮੈਂਬਰ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਜ਼ਬਰਦਸਤ ਜਦੋਜਹਿਦ ਆਰੰਭ ਕੀਤੀ ਤੇ ਕੁਰਬਾਨੀਆਂ ਦਿੱਤੀਆਂ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਖ਼ਾਤਰ ਭਗਤ ਸਿੰਘ ਜਿਹੇ ਸੂਰਮੇ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਹੋਏ ਫਾਂਸੀ ਉੱਤੇ ਚੜ੍ਹ ਗਏ ਤੇ ਸ: ਊਧਮ ਸਿੰਘ ਵਰਗਿਆਂ ਨੇ ਉਸ ਦੀ ਹਿੱਕ ਉੱਤੇ ਮਚਾਏ ਕਤਲੇਆਮ ਦਾ ਬਦਲਾ ਲਿਆ। ਗ਼ਦਰੀ ਬਾਬਿਆਂ ਨੇ ਉਸ ਦੀ ਖ਼ਾਤਰ ਗੋਰਿਆਂ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ। ਅਜਿਹੇ ਪੁੱਤਰਾਂ ਦੀ ਮਾਂ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।
3. “ਲਾਜਪਤ’ ਜਿਹੇ ਬਣ ਗਏ ਤੇਰੀ, ਲਾਜ – ਪੱਤ ਦੇ ਰਾਖੇ ॥
‘ਸ਼ਿਵਾ’ ਅਤੇ ‘ਪਰਤਾਪ’ ਤੇਰੇ ਨੇ, ਲਿਖੇ ਸ਼ਹੀਦੀ ਸਾਕੇ।
ਫਾਂਸੀ ਦੇ ਫੱਟਿਆਂ ਤੇ ਬੈਠੀ, ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ !
ਪ੍ਰਸ਼ਨ 5.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਤੇਰੇ ਸ਼ੈਸਤਿਕਾਰ ਦੀ ਰਾਖੀ ਕਰਨ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਹੇ ਮਾਤਾ ! ਤੇਰੀ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ ਵਰਗੇ ਸੂਰਬੀਰ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਖਾ ਕੇ ਸ਼ਹੀਦ ਹੋ ਗਏ। ਮਹਾਂਰਾਸ਼ਟਰ ਵਿਚ ਛਤਰਪਤੀ ਸ਼ਿਵਾਜੀ ਅਤੇ ਰਾਜਪੂਤਾਨੇ ਵਿਚ ਰਾਣਾ ਪ੍ਰਤਾਪ ਨੇ ਤੇਰੀ ਅਣਖ ਦੀ ਰੱਖਿਆ ਲਈ ਹੀ ਮੁਗ਼ਲਾਂ ਨਾਲ ਟੱਕਰਾਂ ਲਈਆਂ ਅਤੇ ਕੁਰਬਾਨੀਆਂ ਤੇ ਸ਼ਹੀਦੀਆਂ ਨਾਲ ਭਰੀਆਂ ਜੰਗਾਂ ਕੀਤੀਆਂ।ਹੇ ਮਾਤਾ ! ਤੇਰਾ ਸਾਰਾ ਇਤਿਹਾਸ ਹੀ ਫਾਂਸੀ ਦੇ ਤਖ਼ਤਿਆਂ ਦੇ ਜ਼ਿਕਰ ਨਾਲ ਭਰਪੂਰ ਹੈ ਅਤੇ ਇਹ ਤੇਰੇ ਸ਼ੈਸਤਿਕਾਰ ਦੀ ਰਾਖੀ ਦੀ ਲੰਮੀ ਗਾਥਾ ਸੁਣਾਉਂਦਾ ਹੋਇਆ ਸਦਾ ਤੇਰੀ ਜੈ – ਜੈਕਾਰ ਕਰ ਰਿਹਾ ਹੈ।
ਔਖੇ ਸ਼ਬਦਾਂ ਦੇ ਅਰਥ – ਲਾਜਪਤ – ਲਾਲਾ ਲਾਜਪਤ ਰਾਏ, ਜੋ ਕਿ ਸਾਈਮਨ ਕਮਿਸ਼ਨ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਨਾਲ ਸ਼ਹੀਦ ਹੋਏ ਸਨ। ਸ਼ਿਵਾ – ਮੁਗ਼ਲ ਹਕੂਮਤ ਨਾਲ ਟੱਕਰ ਲੈਣ ਵਾਲਾ ਇਕ ਮਹਾਨ ਮਰਾਠਾ ਯੋਧਾ ਛਤਰਪਤੀ ਸ਼ਿਵਾ ਜੀ ਪਰਤਾਪ – ਇਕ ਅਣਖ਼ੀਲਾ ਰਾਜਪੂਤ ਰਾਜਾ, ਜਿਸ ਨੇ ਅਕਬਰ ਦੀਆਂ ਫ਼ੌਜਾਂ ਹੱਥੋਂ ਹਲਦੀ ਘਾਟੀ ਦੇ ਮੈਦਾਨ ਵਿਚ ਹਾਰ ਖਾ ਕੇ ਵੀ ਉਸ ਦੀ ਈਨ ਨਹੀਂ ਸੀ ਮੰਨੀ, ਸਗੋਂ ਆਪਣੀ ਅਜ਼ਾਦੀ ਦੀ ਰੱਖਿਆ ਲਈ ਸਿਰ – ਧੜ ਦੀ ਬਾਜ਼ੀ ਲਾਈ ਰੱਖੀ ਸੀ ਸਾਕੇ – ਇਤਿਹਾਸਿਕ ਘਟਨਾਵਾਂ। ਤਵਾਰੀਖ਼ – ਇਤਿਹਾਸ।
ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ, ਸ਼ਿਵਾ ਜੀ, ਰਾਣਾ ਪ੍ਰਤਾਪ ਤੇ ਹੋਰ ਕਈ ਫਾਂਸੀ ਉੱਤੇ ਝੂਲ ਜਾਣ ਵਾਲੇ ਉਸ ਦੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ ਅਜਿਹੇ ਅਣਖੀਲੇ ਤੇ ਬਹਾਦਰ ਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।
ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
“ਜੈ ਭਾਰਤ ਮਾਤਾ’ ਕਵਿਤਾ ਵਿਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ – ਕਿਹੜੀਆਂ ਥਾਂਵਾਂ ਦਾ ਵਰਣਨ ਹੈ ?
ਉੱਤਰ :
ਜਲ੍ਹਿਆਂ ਵਾਲਾ ਬਾਗ਼, ਕਾਮਾਗਾਟਾ ਮਾਰੂ ਦੇ ਸਾਕੇ ਨਾਲ ਸੰਬੰਧਿਤ ਪਾਣੀ (ਬਜਬਜ ਘਾਟ) ਤੇ ਝਾਂਸੀ।
ਪ੍ਰਸ਼ਨ 2.
ਦੇਸ਼ ਪਿਆਰ ਨਾਲ ਸੰਬੰਧਿਤ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ ਸਭਾ ਵਿਚ ਸੁਣਾਓ।
ਉੱਤਰ :
ਨੋਟ : ਵਿਦਿਆਰਥੀ ਆਪੇ ਕਰਨ ॥