PSEB 9th Class SST Solutions Geography Chapter 4 ਜਲਵਾਯੂ

Punjab State Board PSEB 9th Class Social Science Book Solutions Geography Chapter 4 ਜਲਵਾਯੂ Textbook Exercise Questions and Answers.

PSEB Solutions for Class 9 Social Science Geography Chapter 4 ਜਲਵਾਯੂ

Social Science Guide for Class 9 PSEB ਜਲਵਾਯੂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ

ਪ੍ਰਸ਼ਨ 1.
ਸਰਦੀਆਂ ਵਿਚ ਤਾਮਿਲਨਾਡੂ ਦੇ ਤੱਟ ‘ਤੇ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਦੱਖਣ-ਪੱਛਮੀ ਮਾਨਸੂਨ
(ii) ਉੱਤਰ-ਪੂਰਬੀ ਮਾਨਸੂਨ
(iii) ਸਥਾਨਕ ਕਾਰਨ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
ਉੱਤਰ-ਪੂਰਬੀ ਮਾਨਸੂਨ ॥

ਪ੍ਰਸ਼ਨ 2.
ਭਾਰਤ ਵਿਚ ਅਧਿਕਤਮ ਵਰਖਾ ਵਾਲਾ ਸ਼ਹਿਰ ਇਨ੍ਹਾਂ ਵਿਚੋਂ ਕਿਹੜਾ ਹੈ :
(i) ਮੁੰਬਈ
(ii) ਧਰਮਸ਼ਾਲਾ
(iii) ਮਾਅਸਿਨਰਾਮ
(iv) ਕੋਲਕਾਤਾ |
ਉੱਤਰ-
ਮਾਸਿਨਰਾਮ ।

ਪ੍ਰਸ਼ਨ 3.
ਪੰਜਾਬ ਵਿਚ ਸਰਦੀਆਂ ਦੀ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਵਪਾਰਕ ਪੌਣਾਂ
(ii) ਪੱਛਮੀ ਚੱਕਰਵਾਤ ਧਰੁਵੀ ਪੌਣਾਂ
(iii) ਪਰਬਤਾਂ ਦੀ ਦਿਸ਼ਾ ।
ਉੱਤਰ-
ਪੱਛਮੀ ਚੱਕਰਵਾਤ ਧਰੁਵੀ ਪੌਣਾਂ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਸੁਨਾਮੀਂ ਕਿਹੜੀ ਭਾਸ਼ਾ ਦਾ ਸ਼ਬਦ ਹੈ ? ਚੁਣੋ :
(i) ਫਰਾਂਸੀਸੀ
(ii) ਜਾਪਾਨੀ
(iii) ਪੰਜਾਬੀ
(iv) ਅੰਗਰੇਜ਼ੀ ।
ਉੱਤਰ-
ਜਾਪਾਨੀ ।

ਪ੍ਰਸ਼ਨ 5.
ਨਕਸ਼ੇ ਉੱਤੇ ਸਮਾਨ ਵਰਖਾ ਖੇਤਰਾਂ ਨੂੰ ਜੋੜਨ ਵਾਲੀ ਰੇਖਾ ਨੂੰ ਕੀ ਆਖਦੇ ਹਨ ?
(i) ਆਈਸੋਥਰਮ
(ii) ਆਈਸੋਹਾਇਟ
(iii) ਧਰੁਵੀ ਪੌਣਾਂ
(iv) ਪਰਬਤਾਂ ਦੀ ਦਿਸ਼ਾ !
ਉੱਤਰ-
ਆਈਸੋਹਾਇਟ ।

ਪ੍ਰਸ਼ਨ 6.
“ਲੂ ਕੀ ਹੁੰਦੀ ਹੈ ?
ਉੱਤਰ-
ਗਰਮ ਰੁੱਤ ਵਿਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਨੂੰ , ਲੂ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਜਲਵਾਯੂ ਵਿਗਿਆਨ ਨੂੰ ਅੰਗਰੇਜ਼ੀ ਵਿਚ ਕੀ ਆਖਦੇ ਹਨ ?
ਉੱਤਰ-
Climatology.

ਪ੍ਰਸ਼ਨ 8.
ਮਾਨਸੂਨ ਦਾ ਕੀ ਅਰਥ ਹੈ ?
ਉੱਤਰ-
ਮਾਨਸੂਨ ਸ਼ਬਦ ਦੀ ਉੱਤਪਤੀ ਅਰਬੀ ਭਾਸ਼ਾ ਦੇ ਸ਼ਬਦ ਮੌਸਮ (Mausam) ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿਚ ਬਦਲਾਓ ਆਉਣ ਅਤੇ ਸਥਾਨਕ ਪੌਣਾਂ ਦੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿਚ ਪਰਿਵਰਤਨ ਆਉਣ ਤੋਂ ਹੈ ।

ਪ੍ਰਸ਼ਨ 9.
ਤਾਪਮਾਨ ਅਤੇ ਵਾਯੂਦਾਬ ਦਾ ਆਪਸੀ ਸੰਬੰਧ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਇਹਨਾਂ ਵਿਚ ਬਹੁਤ ਡੂੰਘਾ ਸੰਬੰਧ ਹੈ । ਤਾਪਮਾਨ ਦੇ ਵੱਧਣ ਨਾਲ ਵਾਯੂਦਾਬ ਘੱਟ ਹੋ ਜਾਂਦਾ ਹੈ ਅਤੇ ਤਾਪਮਾਨ ਦੇ ਘੱਟਣ ਨਾਲ ਹੀ ਵੱਧ ਦਬਾਅ ਦਾ ਖੇਤਰ ਬਣ ਜਾਂਦਾ ਹੈ ।

ਪ੍ਰਸ਼ਨ 10.
ਭਾਰਤ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਰਖਾ ਵਾਲੇ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਵੱਧ ਵਰਖਾ ਵਾਲੇ ਖੇਤਰ-ਮਾਊਸਿਨਰਾਮ, ਚਿਰਾਪੂੰਜੀ । ਘੱਟ ਵਰਖਾ ਵਾਲੇ ਖੇਤਰ-ਪੱਛਮੀ ਰਾਜਸਥਾਨ, ਗੁਜਰਾਤ ਦਾ ਕੱਛ ਖੇਤਰ, ਜੰਮੂ-ਕਸ਼ਮੀਰ ਵਿੱਚ ਲੱਦਾਖ ਖੇਤਰ ॥

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਜਲਵਾਯੂ ਅਤੇ ਮੌਸਮ ਵਿਚ ਕੀ ਅੰਤਰ ਹੈ, ਸਪੱਸ਼ਟ ਕਰੋ ।
ਉੱਤਰ –

  • ਜਲਵਾਯੂ-ਕਿਸੇ ਵੀ ਭੁਗੋਲਿਕ ਖੇਤਰ ਵਿਚ ਘੱਟ ਤੋਂ ਘੱਟ 30 ਸਾਲਾਂ ਦੇ ਲਈ ਮੌਸਮ ਦੀ ਔਸਤ ਮਿੱਥ ਕੇ ਜੋ ਨਤੀਜਾ ਕੱਢਿਆ ਜਾਂਦਾ ਹੈ ਉਸਨੂੰ ਜਲਵਾਯੂ ਕਹਿੰਦੇ ਹਨ । ਇਸ ਦਾ ਅਰਥ ਹੈ ਕਿ ਜਲਵਾਯੂ ਲੰਬੇ ਸਮੇਂ ਲਈ ਕਿਸੇ ਵੀ ਖੇਤਰ ਦੇ ਤਾਪਮਾਨ, ਵਰਖਾ, ਵਾਯੂਦਾਬ, ਪੌਣਾਂ ਆਦਿ ਦੀ ਔਸਤ ਹੁੰਦੀ ਹੈ ।
  • ਮੌਸਮ-ਕਿਸੇ ਨਿਸ਼ਚਿਤ ਥਾਂ ਉੱਤੇ ਕਿਸੇ ਵਿਸ਼ੇਸ਼ ਦਿਨ ਨੂੰ ਵਾਤਾਵਰਨ ਦੇ ਤੱਤਾਂ ਜਿਵੇਂ ਕਿ ਤਾਪਮਾਨ, ਦਬਾਓ ਅਤੇ ਹਵਾ, ਵਰਖਾਂ ਆਦਿ ਨੂੰ ਇਕੱਠਾ ਮਿਲਾ ਕੇ ਮੌਸਮ ਦੀ ਸਥਿਤੀ ਵਿਚ ਬਦਲਿਆ ਜਾਂਦਾ ਹੈ । ਮੌਸਮ ਇਕ ਦੈਨਿਕ ਚੱਕਰ ਹੈ ਅਤੇ ਇਹ ਹਰੇਕ ਦਿਨ ਅਤੇ ਹਰੇਕ ਘੰਟੇ ਵਿਚ ਵੀ ਬਦਲ ਸਕਦਾ ਹੈ ।

ਪ੍ਰਸ਼ਨ 2.
ਕੌਰੀਐਲਿਸ ਸ਼ਕਤੀ ਜਾਂ ਫੇਰਲ ਦਾ ਨਿਯਮ ਕੀ ਹੈ, ਸਪੱਸ਼ਟ ਕਰੋ ।
ਉੱਤਰ-
ਧਰਤੀ ਸੂਰਜ ਦੇ ਆਲੇ-ਦੁਆਲੇ ਇਕ ਸਮਾਨ ਗਤੀ ਨਾਲ ਘੁੰਮਦੀ ਹੈ । ਧਰਤੀ ਦੀ ਦੈਨਿਕ ਗਤੀ ਦੇ ਕਾਰਨ ਉੱਤਰੀ ਅਰਧ ਗੋਲੇ ਵਿਚ ਪੌਣਾਂ ਅਤੇ ਹੋਰ ਸੁਤੰਤਰ ਹਵਾਵਾਂ ਆਪਣੇ ਸੱਜੇ ਪਾਸੇ ਅਤੇ ਦੱਖਣੀ ਅਰਧ ਗੋਲੇ ਵਿਚ ਆਪਣੇ ਖੱਬੇ ਪਾਸੇ ਵੱਲ ਮੁੜ ਜਾਂਦੇ ਹਨ । ਇਸ ਸ਼ਕਤੀ ਨੂੰ ਹੀ ਕੌਰੀਐਲਿਸ ਸ਼ਕਤੀ ਜਾਂ ਫੈਰਲ ਦਾ ਨਿਯਮ ਜਾਂ ਧਰਤੀ ਦੀ ਵਿਡੰਪ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤੀ ਵਰਖਾ ਅਨਿਯਮਿਤ ਅਤੇ ਅਨਿਸਚਿਤ ਹੈ, ਸਪੱਸ਼ਟ ਕਰੋ ।
ਉੱਤਰ-
ਮਾਨਸੂਨ ਦੀ ਅਨਿਯਮਿਤਤਾ ਤੇ ਅਸਥਿਰਤਾ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਨਾ ਤਾਂ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਹੈ ਅਤੇ ਨਾ ਹੀ ਇਸ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ ।
ਉਦਾਹਰਨ ਦੇ ਲਈ –

  1. ਇੱਥੇ ਬਿਨਾਂ ਵਰਖਾ ਵਾਲੇ ਦਿਨਾਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ ।
  2. ਕਿਸੇ ਸਾਲ ਭਾਰੀ ਵਰਖਾ ਹੁੰਦੀ ਹੈ ਅਤੇ ਕਿਸੇ ਸਾਲ ਹਲਕੀ । ਫਲਸਰੂਪ ਕਦੀ ਹੜ ਆਉਂਦੇ ਹਨ, ਕਿਸੇ ਸਾਲ ਸੋਕਾ ਪੈ ਜਾਂਦਾ ਹੈ ।
  3. ਮਾਨਸੂਨ ਦਾ ਆਗਮਨ ਅਤੇ ਵਾਪਸੀ ਵੀ ਅਨਿਯਮਿਤ ਅਤੇ ਅਸਥਿਰ ਹੈ ।
  4. ਇਸ ਤਰ੍ਹਾਂ ਕੁੱਝ ਖੇਤਰ ਭਾਰੀ ਵਰਖਾ ਪ੍ਰਾਪਤ ਕਰਦੇ ਹਨ ਅਤੇ ਕੁੱਝ ਖੇਤਰ ਬਿਲਕੁਲ ਖ਼ੁਸ਼ਕ ਰਹਿ ਜਾਂਦੇ ਹਨ ।

ਪ੍ਰਸ਼ਨ 4.
ਵਾਯੂ ਵੇਗ ਮਾਪਕ ਅਤੇ ਵਾਯੂ ਵੇਗ ਸੂਚਕ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ –
1. ਵਾਯੂ ਵੇਗ ਮਾਪਕ-ਵਾਯੂ ਵੇਗ ਮਾਪਕ ਨੂੰ Anemometer ਕਿਹਾ ਜਾਂਦਾ ਹੈ, ਜਿਸਨੂੰ ਹਵਾ ਦੀ ਗਤੀ ਮਾਪਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿਚ ਚਾਰ ਸੀਖਾਂ ਦੇ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ । ਚਾਰ ਸੀਖਾਂ ਇਕ ਸਟੈਂਡ ਉੱਤੇ ਇੱਕ ਦੂਜੇ ਦੇ ਲੰਬਕ ਜੋੜੀਆਂ ਜਾਂਦੀਆਂ ਹਨ ਅਤੇ ਇਹ ਸੀਖਾਂ ਧਰਤੀ ਦੇ ਸਮਾਂਤਰ ਹੁੰਦੀਆਂ ਹਨ | ਜਦੋਂ ਹਵਾ ਚੱਲਦੀ ਹੈ ਤਾਂ ਖਾਲੀ ਕੌਲੀਆਂ ਘੁੰਮਣ ਲੱਗ ਜਾਂਦੀਆਂ ਹਨ | ਕੌਲੀਆਂ ਘੁੰਮਣ ਨਾਲ ਸਟੈਂਡ ਉੱਤੇ ਲੱਗੀ ਹੋਈ ਸੂਈ ਵੀ ਘੁੰਮਦੀ ਹੈ ਅਤੇ ਹਵਾ ਦੀ ਗਤੀ ਉਸ ਉੱਤੇ ਲੱਗੇ ਹੋਏ ਅੰਕੜਿਆਂ ਤੋਂ ਪਤਾ ਚੱਲ ਜਾਂਦੀ ਹੈ ।

2. ਵਾਯੂ ਵੇਗ ਸੂਚਕ-ਵਾਯੂ ਵੇਗ ਸੂਚਕ ਨੂੰ Wind Wane ਕਹਿੰਦੇ ਹਨ ਅਤੇ ਇਸ ਨੂੰ ਹਵਾ ਦੀ ਦਿਸ਼ਾ ਪਤਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਯੰਤਰ ਉੱਤੇ ਮੁਰਗੇ ਦੀ ਸ਼ਕਲ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ । ਇਹ ਮੁਰਗਾ ਜਾਂ ਤੀਰ ਇੱਕ ਸਿੱਧੀ ਲੰਬੀ ਧੁਰੀ ਉੱਤੇ ਘੁੰਮਦਾ ਹੈ । ਇਸ ਮੁਰਗੇ ਦੇ ਹੇਠਾਂ ਚਾਰ ਦਿਸ਼ਾਵਾਂ ਦੇ ਨਾਮ ਹੇਠਾਂ ਲੱਗੀਆਂ ਸੀਖਾਂ ਰਾਹੀਂ ਦਰਸਾਏ ਜਾਂਦੇ ਹਨ । ਜਦੋਂ ਹਵਾ ਚਲਦੀ ਹੈ ਤਾਂ ਮੁਰਗੇ ਜਾਂ ਤੀਰ ਦਾ ਨਿਸ਼ਾਨ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ । ਇਸ ਤਰ੍ਹਾਂ ਸੀਖ ਉੱਤੇ ਲੱਗੇ ਨਿਸ਼ਾਨ ਨਾਲ ਹਵਾ ਦੀ ਦਿਸ਼ਾ ਦਾ ਪਤਾ ਚੱਲ ਜਾਂਦਾ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 5.
ਭਾਰਤ ਵਿਚ ਸਰਦੀਆਂ ਦੀ ਰੁੱਤੇ ਵਰਖਾ ਸੰਬੰਧੀ ਨੋਟ ਲਿਖੋ ।
ਉੱਤਰ-
ਸਰਦੀਆਂ ਵਿਚ ਦੇਸ਼ ਵਿਚ ਦੋ ਸਥਾਨਾਂ ਉੱਤੇ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਖੇਤਰਾਂ ਵਿਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ | ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਕੁਮਾਊ ਦੇ ਪਹਾੜੀ ਭਾਗਾਂ ਵਿਚ ਬਰਫ ਪੈਂਦੀ ਹੈ । ਦੂਜੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤੱਟੀ ਭਾਗਾਂ ਉੱਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਦਸੰਬਰ ਦੇ ਮਹੀਨੇ ਵਿਚ ਵਰਖਾ ਕਰਦੀਆਂ ਹਨ ।

ਪ੍ਰਸ਼ਨ 6.
ਪਰਬਤੀ ਵਰਖਾ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ । ਸਥਿਤੀ ਸਪੱਸ਼ਟ ਕਰੋ ।
ਉੱਤਰ-
ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ, ਤਾਂ ਸਮੁੰਦਰ ਦੇ ਉੱਪਰ ਤੋਂ ਲੰਘਣ ਕਾਰਨ ਉਹਨਾਂ ਵਿਚ ਬਹੁਤ ਸਾਰੀ ਨਮੀ ਹੋ ਜਾਂਦੀ ਹੈ । ਕਈ ਵਾਰੀ ਇਹਨਾਂ ਦੇ ਰਾਹ ਵਿਚ ਪਹਾੜ ਰੁਕਾਵਟ ਬਣ ਜਾਂਦੇ ਹਨ ਅਤੇ ਇਹ ਪੌਣਾਂ ਜਾਂ ਬੱਦਲ ਉੱਪਰ ਉੱਠ ਜਾਂਦੇ ਹਨ । ਉੱਪਰ ਜਾ ਕੇ ਇਹ ਠੰਢੇ ਹੋ ਜਾਂਦੇ ਹਨ ਅਤੇ ਇਹਨਾਂ ਵਿਚ ਸੰਘਣਨ ਸ਼ੁਰੂ ਹੋ ਜਾਂਦਾ ਹੈ । ਇਸ ਕਾਰਨ ਉੱਥੇ ਵਰਖਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਸ ਪ੍ਰਕਾਰ ਦੀ ਵਰਖਾ ਦਾ ਕਾਰਨ ਪਹਾੜ ਹੁੰਦੇ ਹਨ । ਇਸ ਲਈ ਇਹ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਉੱਤੇ ਨੋਟ ਲਿਖੋ –
(i) ਜੱਟ ਸਟਰੀਮ
(ii) ਸਮਤਾਪ ਰੇਖਾਵਾਂ
(iii) ਸੁੱਕੀ-ਗਿੱਲੀ ਗੋਲੀ ਥਰਮਾਮੀਟਰ ।
ਉੱਤਰ
1. ਜੈਂਟ ਸਟਰੀਮ-ਧਰਾਤਲ ਤੋਂ ਤਿੰਨ ਕਿਲੋਮੀਟਰ ਦੀ ਉੱਚਾਈ ‘ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ ਨੂੰ ਜੈਂਟ ਸਟਰੀਮ ਕਹਿੰਦੇ ਹਨ । ਜੈਂਟ ਸਟਰੀਮ ਦਾ ਜਲਵਾਯੂ ਉੱਤੇ ਬੜਾ ਪ੍ਰਭਾਵ ਪੈਂਦਾ ਹੈ | ਸਰਦੀਆਂ ਵਿਚ ਪੱਛਮੀ ਚੱਕਰਵਾਤ ਭਾਰਤ ਵਿਚ ਜੈਂਟ ਸਟਰੀਮ ਕਾਰਨ ਹੀ ਆਉਂਦੇ ਹਨ । ਇਹਨਾਂ ਦੀ ਉੱਚਾਈ ਲਗਭਗ 12 ਕਿਲੋਮੀਟਰ ਤਕ ਹੁੰਦੀ ਹੈ । ਇਹ ਗਰਮੀਆਂ ਵਿਚ ਲਗਭਗ 110 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੇ ਹਨ ਅਤੇ ਸਰਦੀਆਂ ਵਿਚ 184 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੇ ਹਨ ।

2. ਸਮਤਾਪ ਰੇਖਾਵਾਂ-ਨਕਸ਼ੇ ਉੱਤੇ ਕੁੱਝ ਰੇਖਾਵਾਂ ਖਿੱਚੀਆਂ ਹੁੰਦੀਆਂ ਹਨ ਜਿਹੜੀਆਂ ਲਗਭਗ ਸਮਾਨ ਤਾਪਮਾਨ ਵਾਲੇ ਸਥਾਨਾਂ ਨੂੰ ਇਕ-ਦੂਜੇ ਨਾਲ ਮਿਲਾਉਂਦੀਆਂ ਹਨ । ਸਮਤਾਪ ਰੇਖਾਵਾਂ ਕਿਸੇ ਸਥਾਨ ਉੱਤੇ ਕਿਸੇ ਖਾਸ ਸਮੇਂ ਉੱਤੇ ਤਾਪਮਾਨ ਦੀ ਵੰਡ ਨੂੰ ਵਿਖਾਉਣ ਲਈ ਵਰਤੀਆਂ ਜਾਂਦੀਆਂ ਹਨ ।

3. ਸੁੱਕੀ-ਗਿੱਲੀ ਗੋਲੀ ਥਰਮਾਮੀਟਰ-ਹਵਾ ਵਿਚ ਨਮੀ ਮਾਪਣ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਨੂੰ ਵਰਤਿਆ ਜਾਂਦਾ ਹੈ । ਇਸ ਵਿਚ ਦੋ ਅਲੱਗ-ਅਲੱਗ ਥਰਮਾਮੀਟਰ ਹੁੰਦੇ ਹਨ । ਇਕ ਥਰਮਾਮੀਟਰ ਦੇ ਨਿਚਲੇ ਸਿਰੇ ਉੱਤੇ ਮਲਮਲ ਦੇ ਕੱਪੜੇ ਦੀ ਪੱਟੀ ਬੰਨੀ ਜਾਂਦੀ ਹੈ ਅਤੇ ਪੱਟੀ ਦਾ ਹੇਠਲਾ ਸਿਰਾ ਪਾਣੀ ਵਿਚ ਰੱਖਿਆ ਜਾਂਦਾ ਹੈ । ਇਹ ਥਰਮਾਮੀਟਰ ਘੱਟ ਤਾਪਮਾਨ ਦੱਸਦਾ ਹੈ । ਸੁੱਕੀ ਅਤੇ ਗਿੱਲੀ ਗੋਲੀ ਥਰਮਾਮੀਟਰਾਂ ਦੇ ਤਾਪਮਾਨ ਦੇ ਅੰਤਰ ਦਾ ਪਤਾ ਕਰਕੇ, ਉਸਦੇ ਨਾਲ ਦਿੱਤੇ ਗਏ ਪੈਮਾਨੇ ਦੀ ਮਦਦ ਨਾਲ ਹਵਾ ਵਿਚ ਨਮੀ ਦਾ ਪਤਾ ਕੀਤਾ ਜਾਂਦਾ ਹੈ । ਹਵਾ ਵਿਚ ਨਮੀ ਹਮੇਸ਼ਾ ਪ੍ਰਤੀਸ਼ਤ ਵਿਚ ਦੱਸੀ ਜਾਂਦੀ ਹੈ ।

ਪ੍ਰਸ਼ਨ 8.
‘ਕੁਦਰਤੀ ਆਫ਼ਤਾਂ ਸਮੇਂ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਵਿਚ ਜਾਨੀ-ਮਾਲੀ ਕੀ ਹੈ ? ‘
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕੁਦਰਤੀ ਆਫ਼ਤ ਦੀ ਮਾਰ ਪੈਂਦੀ ਹੈ, ਤਾਂ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ । ਇੱਥੇ ਜਾਨ ਦਾ ਅਰਥ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਮਰ ਜਾਂਦੇ ਹਨ । ਮਾਲ ਦਾ ਅਰਥ ਹੈ ਕਿ ਬਹੁਤ ਸਾਰੇ ਡੰਗਰ ਅਤੇ ਪੰਛੀ ਮਰ ਜਾਂਦੇ ਹਨ ਅਤੇ ਬਹੁਤ ਸਾਰੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਕਿਸੇ ਸਥਾਨ ਦੀ ਜਲਵਾਯੂ ਕਿਨ੍ਹਾਂ ਤੱਤਾਂ ਉੱਤੇ ਨਿਰਭਰ ਕਰਦੀ ਹੈ, ਵਿਆਖਿਆ ਕਰੋ । ਉੱਤਰ-ਭਾਰਤ ਦਾ ਜਲਵਾਯੂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ ।
ਇਨ੍ਹਾਂ ਵਿਭਿੰਨਤਾਵਾਂ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ । ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ । ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ ।

2. ਧਰਾਤਲ-ਇਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਇਹ ਸ਼੍ਰੇਣੀਆਂ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿਚ ਵਰਖਾ ਦਾ ਕਾਰਨ ਬਣਦੀਆਂ ਹਨ ।

3. ਵਾਯੂ ਦਾਬ ਪ੍ਰਣਾਲੀ-ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵਲ ਸਿੱਧੀਆਂ ਪੈਣ ਲੱਗਦੀਆਂ ਹਨ । ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵੱਧਣ ਲੱਗ ਜਾਂਦਾ ਹੈ ਅਤੇ ਉੱਤਰ ਵਿਚ ਵਿਸ਼ਾਲ ਮੈਦਾਨਾਂ ਵਿਚ ਘੱਟ ਹਵਾ ਦੇ ਦਬਾਅ (994 ਮਿਲੀਬਾਰ) ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ | ਸਰਦੀਆਂ ਵਿਚ ਹਿੰਦ ਮਹਾਂਸਾਗਰ ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ ।

4. ਮੌਸਮੀ ਪੌਣਾਂ-

  • ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਦੇ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵੱਲ ਪੌਣਾਂ ਚੱਲਣ ਲਗਦੀਆਂ ਹਨ ।
  • ਧਰਾਤਲ ‘ਤੇ ਚੱਲਣ ਵਾਲੀਆਂ ਇਨ੍ਹਾਂ ਮੌਸਮੀ ਪੌਣਾਂ ਜਾਂ ਮਾਨਸੂਨ ਪੌਣਾਂ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਸੈੱਟ ਸਮ ਵੀ ਪ੍ਰਭਾਵਿਤ ਕਰਦਾ ਹੈ । ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਗੜਬੜੀਆਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ ।

5. ਹਿੰਦ ਮਹਾਂਸਾਗਰ ਦੀ ਨੇੜਤਾ-

  • ਸਮੁੱਚੇ ਦੇਸ਼ ਦੀ ਜਲਵਾਯੂ ‘ਤੇ ਹਿੰਦ ਮਹਾਂਸਾਗਰ ਦਾ ਪ੍ਰਭਾਵ ਹੈ । ਹਿੰਦ ਮਹਾਂਸਾਗਰ ਦੀ ਸਤਹਿ ਪੱਧਰੀ ਹੈ । ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ-ਪੱਛਮੀ ਮਾਨਸੂਨੀ ਪੌਣਾਂ ਪੂਰੀ ਤੇਜ਼ ਗਤੀ ਨਾਲ ਦੇਸ਼ ਵੱਲ ਵਧਦੀਆਂ ਹਨ । ਇਹ ਪੌਣਾਂ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਮੀ ਨੂੰ ਸਾਰੇ ਦੇਸ਼ ਵਿਚ ਖਿੰਡਾਉਂਦੀਆਂ ਹਨ ।
  • ਪ੍ਰਾਇਦੀਪੀ ਭਾਗ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਹੋਣ ਕਰਕੇ ਤੱਟੀ ਭਾਗਾਂ ਵਿਚ ਸਮਕਾਰੀ ਜਲਵਾਯੂ ਮਿਲਦੀ ਹੈ । ਇਸ ਨਾਲ ਗਰਮੀਆਂ ਵਿਚ ਘੱਟ ਗਰਮੀ ਅਤੇ ਸਰਦੀਆਂ ਵਿਚ ਘੱਟ ਸਰਦੀ ਹੁੰਦੀ ਹੈ । ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ-ਖੰਡੀ ਮਾਨਸੁਨ ਫੰਡ (Tropical Monsoon Region) ਵਾਲੀ ਜਲਵਾਯੂ ਹੈ । ਇਹ ਮਾਨਸੂਨ ਪੌਣਾਂ ਵੱਖੋ-ਵੱਖ ਸਮੇਂ ‘ਤੇ ਦੇਸ਼ ਦੇ ਲਗਪਗ ਸਾਰੇ ਹਿੱਸਿਆਂ ਵਿਚ ਡੂੰਘਾ ਅਸਰ ਪਾਉਂਦੀਆਂ ਹਨ ।

ਪ੍ਰਸ਼ਨ 2.
ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਵਿਸਥਾਰ ਨਾਲ ਲਿਖੋ ।
ਉੱਤਰ-
ਮੁੱਖ ਰੂਪ ਨਾਲ ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਅਤੇ ਇਹ ਹੈ –

  1. ਸੰਵਹਨੀ ਵਰਖਾ (Convectional Rainfall)
  2. ਪਰਬਤੀ ਵਰਖਾ (Orographic Rainfall)
  3. ਚੱਕਰਵਾਤੀ ਵਰਖਾ (Cyclonic Rainfall) ।

1. ਸੰਵਹਨੀ ਵਰਖਾ (Convectional Rainfall)-ਭੂਮੱਧ ਰੇਖਾ ਦੇ ਉੱਤੇ ਸਾਰਾ ਸਾਲ ਸੂਰਜ ਦੀਆਂ ਸਿੱਧੀਆਂਕਿਰਨਾਂ ਪੈਂਦੀਆਂ ਹਨ ਅਤੇ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ । ਗਰਮੀ ਦੇ ਕਾਰਨ ਵਾਯੂ ਦਾਬ (Air Pressure) ਕਾਫ਼ੀ ਘੱਟ ਜਾਂਦਾ ਹੈ ।
PSEB 9th Class SST Solutions Geography Chapter 4 ਜਲਵਾਯੂ 1
ਇਸ ਖੇਤਰ ਵਿਚ ਪਾਣੀ ਗਰਮ ਹੋ ਕੇ ਭਾਫ਼ ਬਣ ਕੇ ਉੱਪਰ ਉੱਠ ਜਾਂਦਾ ਹੈ ਅਤੇ ਪੌਣਾਂ ਬਣ ਜਾਂਦੀਆਂ ਹਨ । ਇਸ ਖੇਤਰ ਵਿਚ ਪੌਣਾਂ ਠੰਡੀਆਂ ਹੋ ਕੇ ਵਰਖਾ ਕਰਨ ਲੱਗ ਜਾਂਦੀਆਂ ਹਨ ਜਿਸ ਨੂੰ ਸੰਵਹਿਣ ਵਰਖਾ ਕਹਿੰਦੇ ਹਨ । ਇਹ ਵਰਖਾ ਵੱਧ ਸਮੇਂ ਲਈ ਨਹੀਂ ਹੁੰਦੀ ਕਿਉਂਕਿ ਘੱਟ ਵਾਯੂ ਦਾਬ ਹੋਣ ਦੇ ਕਾਰਨ ਉੱਪਰ ਉੱਠਦੀ ਹਵਾ ਆਪਣੇ ਨਾਲ ਜ਼ਿਆਦਾ ਨਮੀ ਨਹੀਂ ਲੈ ਕੇ ਜਾ ਸਕਦੀ । ਇਸ ਪ੍ਰਕਾਰ ਦੀ ਵਰਖਾ ਵਿੱਚ ਬੱਦਲਾਂ ਦੀ ਗਰਜ ਅਤੇ ਬਿਜਲੀ ਬਹੁਤ ਚਮਕਦੀ ਹੈ ।

2. ਪਰਬਤੀ ਵਰਖਾ (Orographic Rainfall) -ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ ਤਾਂ ਸਮੁੰਦਰ ਦੇ ਉੱਪਰ ਤੋਂ ਲੰਘਣ ਕਾਰਨ ਉਨ੍ਹਾਂ ਵਿੱਚ ਬਹੁਤ ਸਾਰੀ ਨਮੀ ਹੋ ਜਾਂਦੀ ਹੈ । ਕਈ ਵਾਰੀ ਇਨ੍ਹਾਂ ਦੇ ਰਸਤੇ ਵਿੱਚ ਪਹਾੜ ਰੁਕਾਵਟ ਬਣ ਜਾਂਦੇ ਹਨ ਅਤੇ ਇਹ ਪੌਣਾਂ ਜਾਂ ਬੱਦਲ ਉੱਪਰ ਉੱਠ ਜਾਂਦੇ ਹਨ । ਉੱਪਰ ਜਾਂਦੇ ਇਹ ਠੰਡੇ ਹੋ ਜਾਂਦੇ ਹਨ ਅਤੇ ਸੰਘਣੇ ਹੋ ਜਾਂਦੇ ਹਨ । ਇਸ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ । ਇਸ ਵਰਖਾ ਨੂੰ ਹੀ ਪਰਬਤੀ ਵਰਖਾ ਕਹਿੰਦੇ ਹਨ । ਗਰਮੀਆਂ ਵਿੱਚ ਹਿਮਾਲਾ ਪਰਬਤ ਦੇ ਚਿੱਤਰ-ਪਰਬਤੀ ਵਰਖਾ ਨੇੜੇ ਹੋਣ ਵਾਲੀ ਵਰਖਾ ਇਸ ਪ੍ਰਕਾਰ ਦੀ ਹੀ ਹੁੰਦੀ ਹੈ ।
PSEB 9th Class SST Solutions Geography Chapter 4 ਜਲਵਾਯੂ 2

3. ਚੱਕਰਵਾਤੀ ਵਰਖਾ (Cyclonic Rainfall) ਜਦੋਂ ਵਾਤਾਵਰਨ ਵਿੱਚ ਬਾਹਰ ਵੱਲ ਵੱਧ ਵਾਯੂ ਦਾਬ ਅਤੇ ਅੰਦਰ ਘੱਟ ਵਾਯੂ ਦਾਬ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਚੱਕਰਵਾਤ ਪੈਦਾ ਹੁੰਦੇ ਹਨ । ਪੌਣ ਵੱਧ ਦਾਬ ਤੋਂ ਘੱਟ ਵਾਯੂ ਦਾਬ ਦੇ ਵੱਲ ਵਲੇਵੇਂ ਦੀ ਤਰ੍ਹਾਂ ਘੁੰਮਦੀ ਹੈ ਅਤੇ ਘੱਟ ਵਾਯੂ ਦਾਬ ਵਾਲੀਆਂ ਪੌਣਾਂ ਉੱਪਰ ਉੱਠ ਜਾਂਦੀਆਂ ਹਨ । ਜਦੋਂ ਇਹ ਠੰਡੀਆਂ ਹੋ ਜਾਂਦੀਆਂ ਹਨ ਤਾਂ ਵਰਖਾ ਕਰਦੀਆਂ ਹਨ ।

ਸਰਦੀਆਂ ਵਿੱਚ ਭਾਰਤ ਦੇ ਉੱਤਰੀ ਅਤੇ ਉੱਤਰ ਚਿੱਤਰ-ਚੱਕਰਵਾਤੀ ਵਰਖਾ ਪੱਛਮੀ ਖੇਤਰਾਂ ਵਿੱਚ ਫਾਰਸ ਦੀ ਖਾੜੀ ਅਤੇ ਮੈਡੀਟਰੇਨੀਅਨ ਸਮੁੰਦਰ ਵੱਲੋਂ ਚੱਕਰਵਾਤ ਆਉਂਦੇ ਹਨ ਅਤੇ ਵਰਖਾ ਕਰਦੇ ਹਨ । ਸਰਦੀਆਂ ਵਿੱਚ ਪੰਜਾਬ ਵਿੱਚ ਪਈ ਵਰਖਾ ਫ਼ਸਲਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ ।
PSEB 9th Class SST Solutions Geography Chapter 4 ਜਲਵਾਯੂ 3

ਪ੍ਰਸ਼ਨ 3.
ਮਾਨਸੂਨ ਪੌਣਾਂ ਦੀ ਅਰਬ ਸਾਗਰ ਸਾਖ਼ਾ ਅਤੇ ਬੰਗਾਲ ਦੀ ਖਾੜੀ ਸ਼ਾਖਾ ਬਾਰੇ ਦੱਸੋ ।
ਉੱਤਰ-
ਭਾਰਤੀ ਮਾਨਸੂਨ ਦੀਆਂ ਪੌਣਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਉਹ ਹਨ

  1. ਅਰਬ ਸਾਗਰ ਦੀ ਸ਼ਾਖਾ ਅਤੇ
  2. ਬੰਗਾਲ ਦੀ ਖਾੜੀ ਸ਼ਾਖਾ ।

ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਅਰਬ ਸਾਗਰ ਦੀ ਸ਼ਾਖਾ (Arabian Sea Branch)-ਭਾਰਤ ਦੇ ਪੱਛਮੀ ਪਾਸੇ ਵਿੱਚ ਅਰਬ ਸਾਗਰ ਮੌਜੂਦ ਹੈ। ਅਤੇ ਇੱਥੇ ਹੀ ਗਰਮੀਆਂ ਵਿੱਚ ਮਾਨਸੂਨ ਪੌਣਾਂ ਸ਼ੁਰੂ ਹੁੰਦੀਆਂ ਹਨ । ਜੂਨ ਦੇ ਪਹਿਲੇ ਹਫ਼ਤੇ ਤੱਕ ਮਾਨਸੂਨ ਪੌਣਾਂ ਦੀ ਇਹ ਸ਼ਾਖ਼ਾ ਕੇਰਲ ਤੱਕ ਪਹੁੰਚ ਜਾਂਦੀ ਹੈ । ਜੂਨ ਦੇ ਦੂਜੇ ਹਫ਼ਤੇ ਅਰਥਾਤ 10 ਜੂਨ ਤੱਕ ਇਹ ਪੱਛਮੀ ਘਾਟ ਉੱਤੇ ਪਹੁੰਚ ਕੇ ਵਰਖਾ ਕਰਦੀਆਂ ਹਨ । ਪੱਛਮੀ ਘਾਟ ਵਿੱਚ ਰੁਕਾਵਟਾਂ ਹਨ ਜਿਸ ਕਾਰਨ ਇਹ ਪੌਣਾਂ ਪੱਛਮੀ ਘਾਟ ਦੇ ਮੁੱਖ ਮੈਦਾਨਾਂ ਵਿੱਚ ਭਾਰੀ ਵਰਖਾ ਕਰਦੀਆਂ ਹਨ । ਫਿਰ ਇਹ ਪੌਣਾਂ ਦੱਖਣ ਦੇ ਪਠਾਰ ਅਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਵੀ ਵਰਖਾ ਕਰਦੀਆਂ ਹਨ ।

ਇਸ ਤੋਂ ਬਾਅਦ ਪੌਣਾਂ ਦੀ ਇਹ ਸ਼ਾਖਾ ਉੱਤਰ ਭਾਰਤ ਵੱਲ ਵੱਧ ਜਾਂਦੀ ਹੈ ਅਤੇ ਉੱਤਰ ਵਿੱਚ ਜਾ ਕੇ ਇਹ ਬੰਗਾਲ ਦੀ ਖਾੜੀ ਸ਼ਾਖਾ ਨਾਲ ਮਿਲ ਕੇ ਗੰਗਾ ਦੇ ਮੈਦਾਨਾਂ ਵਿੱਚ ਚਲੀਆਂ ਜਾਂਦੀਆਂ ਹਨ । ਇਹ ਇਕੱਠੀਆਂ ਹੋ ਕੇ ਪੱਛਮੀ ਭਾਰਤ ਵੱਲ ਚੱਲ ਪੈਂਦੀਆਂ ਹਨ । ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵਰਖਾ ਕਰਦੀਆਂ ਹਨ । ਇਨ੍ਹਾਂ ਪੌਣਾਂ ਨਾਲ ਹੋਈ ਵਰਖਾ ਦੀ ਮਾਤਰਾ ਪੂਰਬੀ ਭਾਰਤ ਵੱਲ ਵੱਧ ਹੁੰਦੀ ਹੈ ਅਤੇ ਪੱਛਮ ਵੱਲ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ ।
PSEB 9th Class SST Solutions Geography Chapter 4 ਜਲਵਾਯੂ 4

2. ਬੰਗਾਲ ਦੀ ਖਾੜੀ ਸ਼ਾਖਾ-ਮਾਨਸੂਨ ਦੀ ਇਹ ਸ਼ਾਖਾ ਬੰਗਾਲ ਦੀ ਖਾੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਉੱਤਰੀ ਭਾਰਤ ਵੱਲ ਵੱਧਦੀ ਜਾਂਦੀ ਹੈ । ਇਹ ਅੱਗੇ ਜਾ ਕੇ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ । ਇਸਦਾ ਇੱਕ ਭਾਗ ਭਾਰਤ ਦੇ ਉੱਤਰ ਅਤੇ ਉੱਤਰ-ਪੂਰਬ ਵੱਲ ਚਲਾ ਜਾਂਦਾ ਹੈ ਅਤੇ ਦੂਜਾ ਭਾਗ ਪੱਛਮ ਵੱਲ ਚਲਾ ਜਾਂਦਾ ਹੈ ।ਗੰਗਾ ਦੇ ਮੈਦਾਨਾਂ ਵਿੱਚ ਜਾ ਕੇ ਇਹ ਸ਼ਾਖਾ ਅਰਬ ਸਾਗਰ ਸ਼ਾਖਾ ਨਾਲ ਮਿਲ ਜਾਂਦੀ ਹੈ । ਇਸ ਸ਼ਾਖਾ ਦਾ ਇੱਕ ਭਾਗ ਉੱਤਰ-ਪੂਰਬੀ ਭਾਰਤ ਵੱਲ ਜਾ ਕੇ ਬ੍ਰਹਮਪੁੱਤਰ ਦੀ ਘਾਟੀ ਤੱਕ ਪਹੁੰਚਦਾ ਹੈ ਅਤੇ ਗਾਰੋ, ਖਾਸੀ, ਐੱਤੀਆਂ ਪਹਾੜੀਆਂ ਉੱਤੇ ਕਾਫ਼ੀ ਵਰਖਾ ਕਰਦਾ ਹੈ |

ਮਾਅਸਿਨਰਾਮ ਵਿੱਚ 1221 ਸੈਂਟੀਮੀਟਰ ਔਸਤ ਵਰਖਾ ਮਾਪੀ ਗਈ ਹੈ ਜੋ ਸੰਸਾਰ ਵਿੱਚ ਸਭ ਤੋਂ ਵੱਧ ਹੈ ਅਤੇ ਇਸ ਖੇਤਰ ਵਿੱਚ ਹੀ ਹੈ । ਚਿਰਾਪੂੰਜੀ ਵੀ ਖਾਸੀ ਪਹਾੜੀਆਂ ਵਿੱਚ ਸਥਿਤ ਹੈ ਜਿੱਥੇ 1102 ਸੈਂਟੀਮੀਟਰ ਔਸਤ ਵਰਖਾ ਮਾਪੀ ਗਈ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਜਲਵਾਯੂ ਦੀ ਜਾਣਕਾਰੀ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ, ਸੰਖੇਪ ‘ਚ ਲਿਖੋ ।
ਉੱਤਰ-
ਕਿਸੇ ਵੀ ਖੇਤਰ ਦੀ ਜਲਵਾਯੂ ਦੀ ਜਾਣਕਾਰੀ ਲਈ ਬਹੁਤ ਸਾਰੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਉੱਚਤਮ ਅਤੇ ਨਿਊਨਤਮ ਥਰਮਾਮੀਟਰ (Maximum and Minimum Thermometer)-ਤਾਪਮਾਨ ਦਾ ਪਤਾ ਕਰਨ ਦੇ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜੇਕਰ ਅਸੀਂ ਕਿਸੇ ਜਗਾ ਦੀ ਜਲਵਾਯੂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਉੱਥੇ ਦੇ ਤਾਪਮਾਨ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਪ੍ਰਕਾਰ ਦਾ ਥਰਮਾਮੀਟਰ ਦੋ ਜੁੜੀਆਂ ਹੋਈਆਂ ਨਾਲੀਆਂ ਦੇ ਨਾਲ ਬਣਿਆ ਹੁੰਦਾ ਹੈ । ਇੱਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ ਅਤੇ ਦੂਜੀ ਨਾਲੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ । ਤਾਪਮਾਨ ਨੂੰ ਸੈਂਟੀਮੀਟਰ ਗਰੇਡ ਜਾਂ ਫਰਨਹੀਟ ਦੀਆਂ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ ।

2.ਐਨੀਰਾਈਡ ਬੈਰੋਮੀਟਰ (Aniriod Barometer) – ਐਨੀਰਾਈਡ ਬੈਰੋਮੀਟਰ ਨਾਲ ਵਾਯੂਦਾਬ ਦਾ ਪਤਾ ਕੀਤਾ ਜਾਂਦਾ ਹੈ । ਇਹ ਬੈਰੋਮੀਟਰ ਧਾਤੂ ਦੀ ਇੱਕ ਡੱਬੀ ਵਿੱਚੋਂ ਹਵਾ ਕੱਢ ਕੇ ਉਸਨੂੰ ਇੱਕ ਪਤਲੀ ਜਿਹੀ ਚਾਦਰ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਡੱਬੀ ਦੇ ਵਿੱਚ ਇੱਕ ਸਪਰਿੰਗ ਹੁੰਦਾ ਹੈ । ਹਵਾ ਦੇ ਦਬਾਅ ਨਾਲ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ । ਦਬਾਓ ਦੇ ਅਨੁਸਾਰ ਸੂਈ ਅੰਦਰ ਲਿਖੇ ਅੰਕੜਿਆਂ ਉੱਤੇ ਜਾ ਟਿਕੇਗੀ ਅਤੇ ਇਸ ਨਾਲ ਸਾਨੂੰ ਵਾਯੂ ਦਾਬ ਜਾਂ ਹਵਾ ਦੇ ਦਬਾਅ ਦਾ ਪਤਾ ਚਲ ਜਾਵੇਗਾ | ਹਵਾ ਦੇ ਦਬਾਅ ਨੂੰ ਹਮੇਸ਼ਾ ਮਿਲੀਬਾਰਾਂ ਵਿੱਚ ਦੱਸਿਆ ਜਾਂਦਾ ਹੈ ।

3. ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ (Dry and wet bulb Thermometer)-ਹਵਾ ਵਿੱਚ ਨਮੀ ਮਾਪਣ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਨੂੰ ਵਰਤਿਆ ਜਾਂਦਾ ਹੈ । ਇਸ ਵਿੱਚ ਦੋ ਅੱਡ-ਅੱਡ ਥਰਮਾਮੀਟਰ ਹੁੰਦੇ ਹਨ । ਇੱਕ ਥਰਮਾਮੀਟਰ ਦੇ ਹੇਠਲੇ ਸਿਰੇ ਉੱਤੇ ਮਲਮਲ ਦੇ ਕੱਪੜੇ ਦੀ ਪੱਟੀ ਬੰਨ੍ਹੀ ਜਾਂਦੀ ਹੈ ਅਤੇ ਪੱਟੀ ਦਾ ਹੇਠਲਾ ਸਿਰਾ ਪਾਣੀ ਵਿੱਚ ਰੱਖਿਆ ਜਾਂਦਾ ਹੈ । ਇਹ ਥਰਮਾਮੀਟਰ ਘੱਟ ਤਾਪਮਾਨ ਦੱਸਦਾ ਹੈ । ਸੁੱਕੀ ਅਤੇ ਗਿੱਲੀ ਗੋਲੀ ਥਰਮਾਮੀਟਰ ਦੇ ਤਾਪਮਾਨ ਦੇ ਅੰਤਰ ਦਾ ਪਤਾ ਕਰਕੇ, ਉਸਦੇ ਨਾਲ ਦਿੱਤੇ ਗਏ ਪੈਮਾਨੇ ਦੀ ਮਦਦ ਨਾਲ ਹਵਾ ਵਿੱਚ ਨਮੀ ਦਾ ਪਤਾ ਕੀਤਾ ਜਾਂਦਾ ਹੈ । ਹਵਾ ਵਿੱਚ ਨਮੀ ਹਮੇਸ਼ਾ ਪ੍ਰਤੀਸ਼ਤ ਵਿੱਚ ਦੱਸੀ ਜਾਂਦੀ ਹੈ ।

4. ਵਰਖਾ ਮਾਪਕ ਯੰਤਰ (Rain Gauge)-ਵਰਖਾ ਨੂੰ ਮਾਪਣ ਦੇ ਲਈ ਵਰਖਾ ਮਾਪਕ ਯੰਤਰ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਵਰਖਾ ਮਾਪਕ ਯੰਤਰਾਂ ਵਿੱਚ ਲੋਹੇ ਜਾਂ ਪਿੱਤਲ ਦਾ ਇੱਕ ਗੋਲ ਬਰਤਨ ਹੁੰਦਾ ਹੈ । ਇਸ ਬਰਤਨ ਦੇ ਮੂੰਹ ਉੱਤੇ ਇੱਕ ਕੁੱਪੀ ਲੱਗੀ ਹੁੰਦੀ ਹੈ ਜਿਸ ਨਾਲ ਬਾਰਿਸ਼ ਦਾ ਪਾਣੀ ਪਈ ਹੋਈ ਬੋਤਲ ਵਿੱਚ ਇਕੱਠਾ ਹੋ ਜਾਂਦਾ ਹੈ । ਇਸ ਕਾਰਨ ਇਹ ਭਾਫ਼ ਬਣ ਕੇ ਨਹੀਂ ਉੱਡ ਸਕਦਾ । ਇਸ ਯੰਤਰ ਨੂੰ ਕਿਸੇ ਖੁੱਲ੍ਹੀ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਬਾਰਿਸ਼ ਦਾ ਪਾਣੀ ਇਸ ਵਿੱਚ ਅਸਾਨੀ ਨਾਲ ਇਕੱਠਾ ਹੋ ਸਕੇ । ਬਾਰਿਸ਼ ਖਤਮ ਹੋਣ ਤੋਂ ਬਾਅਦ ਪਾਣੀ ਨੂੰ ਇੱਕ ਸ਼ੀਸ਼ੇ ਦੇ ਸਿਲੰਡਰ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ । ਇਨ੍ਹਾਂ ਨਿਸ਼ਾਨਾਂ ਦੀ ਮਦਦ ਨਾਲ ਦੱਸਿਆ ਜਾਂਦਾ ਹੈ ਕਿ ਕਿੰਨੀ ਵਰਖਾ ਹੋਈ ਹੈ । ਵਰਖਾ ਨੂੰ ਇੰਚਾਂ ਜਾਂ ਸੈਂਟੀਮੀਟਰ ਵਿੱਚ ਦੱਸਿਆ ਜਾਂਦਾ ਹੈ ।

5. ਵਾਯੂ ਵੇਗ ਮਾਪਕ (Anemometer)-ਵਾਯੂ ਵੇਗ ਮਾਪਕ ਨੂੰ Anemometer ਕਿਹਾ ਜਾਂਦਾ ਹੈ ਜਿਸਨੂੰ ਹਵਾ ਦੀ ਗਤੀ ਮਾਪਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿੱਚ ਚਾਰ ਸੀਖਾਂ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ । ਚਾਰ ਸੀਖਾਂ ਇੱਕ ਸਟੈਂਡ ਉੱਤੇ ਇੱਕ ਦੂਜੇ ਦੇ ਲੰਬਕ ਜੋੜੀਆਂ ਜਾਂਦੀਆਂ ਹਨ ਅਤੇ ਇਹ ਸੀਖਾਂ ਧਰਤੀ ਦੇ ਸਮਾਂਤਰ ਹੁੰਦੀਆਂ ਹਨ | ਜਦੋਂ ਹਵਾ ਚਲਦੀ ਹੈ ਤਾਂ ਖਾਲੀ ਕੌਲੀਆਂ ਘੁੰਮਣ ਲੱਗ ਜਾਂਦੀਆਂ ਹਨ | ਕੌਲੀਆਂ ਦੇ ਘੁੰਮਣ ਨਾਲ ਸਟੈਂਡ ਉੱਤੇ ਲੱਗੀ ਹੋਈ ਸੂਈ ਵੀ ਘੁੰਮਦੀ ਹੈ ਅਤੇ ਹਵਾ ਦੀ ਗਤੀ ਉਸ ਉੱਤੇ ਲੱਗੇ ਹੋਏ ਅੰਕੜਿਆਂ ਤੋਂ ਪਤਾ ਚਲ ਜਾਂਦੀ ਹੈ ।

ਵਾਧੂ ਵੇਗ ਸੂਚਕ (Wind Wane) -ਵਾਯੂ ਵੇਗ ਸੂਚਕ ਨੂੰ Wind Wane ਕਹਿੰਦੇ ਹਨ ਅਤੇ ਇਸ ਨੂੰ ਹਵਾ ਦੀ ਦਿਸ਼ਾ ਪਤਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਖੇਤਰ ਉੱਤੇ ਮੁਰਗੇ ਦੀ ਸ਼ਕਲ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ । ਇਹ ਮੁਰਗਾ ਜਾਂ ਤੀਰ ਇੱਕ ਸਿੱਧੀ ਲੰਬੀ ਧੁਰੀ ਉੱਤੇ ਘੁੰਮਦਾ ਹੈ । ਇਸ ਮੁਰਗੇ ਦੇ ਹੇਠਾਂ ਚਾਰ ਦਿਸ਼ਾਵਾਂ ਦੇ ਨਾਮ ਹੇਠਾਂ ਲੱਗੀਆਂ ਸੀਖਾਂ ਰਾਹੀਂ ਦਰਸਾਏ ਜਾਂਦੇ ਹਨ । ਜਦੋਂ ਹਵਾ ਚਲਦੀ ਹੈ ਤਾਂ ਮੁਰਗੇ ਜਾਂ ਤੀਰ ਦਾ ਨਿਸ਼ਾਨ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ । ਇਸ ਤਰ੍ਹਾਂ ਸੀਖ ਉੱਤੇ ਲੱਗੇ ਨਿਸ਼ਾਨ ਨਾਲ ਹਵਾ ਦੀ ਦਿਸ਼ਾ ਦਾ ਪਤਾ ਚੱਲ ਜਾਂਦਾ ਹੈ ।

ਪ੍ਰਸ਼ਨ 5.
ਕੁਦਰਤੀ ਆਫ਼ਤਾਂ ਦਾ ਆਮ ਜੀਵਨ ‘ਤੇ ਕੀ ਬੁਰਾ ਪ੍ਰਭਾਵ ਪੈ ਸਕਦਾ ਹੈ ?
ਉੱਤਰ-
ਕੁਦਰਤੀ ਆਫ਼ਤਾਂ ਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –
1. ਭੌਤਿਕ ਨੁਕਸਾਨ-ਕੁਦਰਤੀ ਆਫ਼ਤਾਂ ਨਾਲ ਭਵਨਾਂ ਅਤੇ ਸੇਵਾ ਢਾਂਚਿਆਂ ਨੂੰ ਨੁਕਸਾਨ ਪਹੁੰਚਦਾ ਹੈ । ਇਸ ਨਾਲ ਅੱਗ ਲੱਗ ਸਕਦੀ ਹੈ, ਬੰਨ੍ਹ ਟੁੱਟਣ ਦੇ ਕਾਰਨ ਹੜ੍ਹ ਆ ਸਕਦਾ ਹੈ ਅਤੇ ਭੂ-ਖਿਸਕਣ ਹੋ ਸਕਦਾ ਹੈ ।

2. ਮੌਤ-ਭੂਚਾਲ ਨਾਲ ਅਜਿਹੇ ਸਥਾਨਾਂ ‘ਤੇ ਵਧੇਰੇ ਲੋਕਾਂ ਦੀ ਮੌਤ ਹੁੰਦੀ ਹੈ, ਜੋ ਅਧਿ-ਕੇਂਦਰ ਦੇ ਨੇੜੇ ਹੁੰਦੇ ਹਨ । ਜਿਹੜੇ ਸਥਾਨਾਂ ‘ਤੇ ਜਨਸੰਖਿਆ ਘਣਤਾ ਜ਼ਿਆਦਾ ਹੁੰਦੀ ਹੈ ਅਤੇ ਮਕਾਨ ਭੂਚਾਲ ਰੋਧੀ ਨਹੀਂ ਹੁੰਦੇ ਉੱਥੇ ਵੀ ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ।

3. ਜਨ ਸਿਹਤ-ਭੂਚਾਲ ਨਾਲ ਹੱਡੀਆਂ ਦੇ ਟੁੱਟਣ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਸਮੱਸਿਆ ਵਿਆਪਕ ਹੁੰਦੀ ਹੈ । ਸਫ਼ਾਈ ਵਿਵਸਥਾ ਦੇ ਭੰਗ ਹੋਣ ਨਾਲ ਮਹਾਂਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ ।

4. ਪਾਣੀ ਦੀ ਪੂਰਤੀ-ਪਾਣੀ ਦੀ ਪੂਰਤੀ ਦੀ ਵੰਡ ਨੈੱਟਵਰਕ ਅਤੇ ਜਲ-ਭੰਡਾਰਾਂ ਦੇ ਟੁੱਟਣ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ | ਅੱਗ ਬੁਝਾਉਣ ਵਿੱਚ ਵੀ ਰੁਕਾਵਟ ਪੈ ਸਕਦੀ ਹੈ ।

5. ਆਵਾਜਾਈ ਨੈੱਟਵਰਕ-ਸੜਕਾਂ ਅਤੇ ਪੁਲਾਂ, ਰੇਲ ਦੀਆਂ ਪਟੜੀਆਂ, ਹਵਾਈ ਪੱਟੀਆਂ ਆਦਿ ਦੇ ਟੁੱਟ ਜਾਣ ਕਾਰਨ ਆਵਾਜਾਈ ਨੈੱਟਵਰਕ ‘ਤੇ ਗੰਭੀਰ ਪ੍ਰਭਾਵ ਪੈਂਦਾ ਹੈ ।

6. ਬਿਜਲੀ ਅਤੇ ਸੰਚਾਰ-ਸਾਰੇ ਸੰਪਰਕ ਪ੍ਰਭਾਵਿਤ ਹੋ ਜਾਂਦੇ ਹਨ । ਟਰਾਂਸਮਿਸ਼ਨ ਟਾਵਰ, ਟਰਾਂਸਪੋਡਰ ਅਤੇ ਟਰਾਂਸਫਾਰਮਰ ਕੰਮ ਕਰਨਾ ਬੰਦ ਕਰ ਸਕਦੇ ਹਨ।

PSEB 9th Class Social Science Guide ਜਲਵਾਯੂ Important Questions and Answers

ਪਰ ਹਰ ਵਸਤੁਨਿਸ਼ਠ ਪ੍ਰਸ਼ਨ :
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ?
(ੳ) ਗਰਮੀ
(ਅ) ਵਰਖਾ
(ਈ) ਸਰਦੀ
(ਸ) ਬਸੰਤ ।
ਉੱਤਰ-
(ਈ) ਸਰਦੀ

ਪ੍ਰਸ਼ਨ 2.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕਿਹਾ ਜਾਂਦਾ ਹੈ –
(ਉ) ਕਾਲ ਵੈਸਾਖੀ
(ਅ) ਮਾਨਸੂਨ
(ਈ) ਲੂ
(ਸ) ਸੁਨਾਮੀ ॥
ਉੱਤਰ-
(ਉ) ਕਾਲ ਵੈਸਾਖੀ

ਪ੍ਰਸ਼ਨ 3.
ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਗਰਮੀਆਂ ਵਿੱਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਨੂੰ ਕਿਹਾ ਜਾਂਦਾ ਹੈ –
(ੳ) ਸੁਨਾਮੀ
(ਅ) ਮਾਨਸੂਨ
( ਕਾਲ ਵੈਸਾਖੀ
(ਸ) ਲੂ !
ਉੱਤਰ-
(ਸ) ਲੂ !

ਪ੍ਰਸ਼ਨ 4.
ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ
(ਉ) ਚੇਨੱਈ
(ਅ) ਅੰਮ੍ਰਿਤਸਰ
(ਇ) ਮਾਉਸਿਨਰਾਮ
(ਸ) ਸ਼ਿਮਲਾ ।
ਉੱਤਰ-
(ਇ) ਮਾਉਸਿਨਰਾਮ

ਪ੍ਰਸ਼ਨ 5.
ਵਾਪਸ ਜਾਂਦੀ ਹੋਈ ਅਤੇ ਪੂਰਬੀ ਮਾਨਸੂਨ ਤੋਂ ਪ੍ਰਭਾਵਿਤ ਸਥਾਨ ਹੈ –
(ਉ) ਚੇਨਈ
(ਅ) ਅੰਮ੍ਰਿਤਸਰ
(ਈ) ਦਿੱਲੀ
(ਸ) ਸ਼ਿਮਲਾ ।
ਉੱਤਰ-
(ਉ) ਚੇਨਈ

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 6.
ਸੰਪੂਰਨ ਭਾਰਤ ਵਿਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ –
(ਉ) ਜੂਨ ਅਤੇ ਜੁਲਾਈ
(ਅ) ਜੁਲਾਈ ਅਤੇ ਅਗਸਤ
(ਇ) ਅਗਸਤ ਅਤੇ ਸਤੰਬਰ
(ਸ) ਜੂਨ ਅਤੇ ਅਗਸਤ ॥
ਉੱਤਰ-
(ਅ) ਜੁਲਾਈ ਅਤੇ ਅਗਸਤ

ਪ੍ਰਸ਼ਨ 7.
ਸੁਨਾਮੀ ਕਦੋਂ ਆਈ ਸੀ ?
(ਉ) 26 ਦਸੰਬਰ, 2004 .
(ਅ) 26 ਦਸੰਬਰ, 2006
(ਈ) 25 ਨਵੰਬਰ, 2003
(ਸ) 25 ਨਵੰਬਰ, 2002.
ਉੱਤਰ-
(ਉ) 26 ਦਸੰਬਰ, 2004 .

ਪ੍ਰਸ਼ਨ 8.
ਵਾਯੂ ਦਾਬ ਦਾ ਪਤਾ ਕਰਨ ਲਈ ……….. ਵਰਤਿਆ ਜਾਂਦਾ ਹੈ ।
(ਉ) ਵਰਖਾ ਮਾਪਕ ਯੰਤਰ
(ਅ) ਐਨੀਰਾਈਡ ਬੈਰੋਮੀਟਰ
(ਈ) ਵਾਯੂ ਵੇਗ ਮਾਪਕ
(ਸ) ਵਾਯੂ ਦਿਸ਼ਾ ਸੂਚਕ ।
ਉੱਤਰ-
(ਅ) ਐਨੀਰਾਈਡ ਬੈਰੋਮੀਟਰ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿਚ ਜ਼ਿਆਦਾਤਰ (75 ਤੋਂ 90 ਪ੍ਰਤੀਸ਼ਤ ਤਕ) ਵਰਖਾ ਜੂਨ ਤੋਂ ………… ਤਕ ਹੁੰਦੀ ਹੈ ।
ਉੱਤਰ-
ਸਤੰਬਰ,

ਪ੍ਰਸ਼ਨ 2.
ਭਾਰਤ ਵਿਚ ਪੱਛਮੀ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ …… ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।
ਉੱਤਰ-
ਰਬੀ,

ਪ੍ਰਸ਼ਨ 3.
ਅੰਬਾਂ ਦੀ ਵਾਛੜ ……….. ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।
ਉੱਤਰ-
ਫੁੱਲਾਂ,

ਪ੍ਰਸ਼ਨ 4.
ਭਾਰਤ ਦੇ ……….. ਤਟ ‘ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ।
ਉੱਤਰ-
ਕੋਰੋਮੰਡਲ,

ਪ੍ਰਸ਼ਨ 5.
ਭਾਰਤ ਦੇ ਤਟਵਰਤੀ ਖੇਤਰਾਂ ਵਿਚ ……….. ਜਲਵਾਯੂ ਮਿਲਦੀ ਹੈ ।
ਉੱਤਰ-
ਸਮ,

ਪ੍ਰਸ਼ਨ 6.
ਹਵਾ ਦੀ ਨਮੀ ਮਾਪਣ ਲਈ ……….. ਵਰਤਿਆ ਜਾਂਦਾ ਹੈ ।
ਉੱਤਰ-
ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ,

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 7.
ਸੁਨਾਮੀ ਨਾਲ ਭਾਰਤ ਦੇ ਕਈ ਰਾਜਾਂ ਵਿੱਚ ……….. ਲੋਕ ਮਰ ਗਏ ਸਨ ।
ਉੱਤਰ-
10500 |

III. ਸਹੀ-ਗ਼ਲਤ
ਪ੍ਰਸ਼ਨ-ਸਹੀ ਕਥਨਾਂ ‘ਤੇ (✓) ਅਤੇ ਗ਼ਲਤ ਕਥਨਾਂ ਉੱਪਰ (✗) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ ।
ਉੱਤਰ-
(✓)

ਪ੍ਰਸ਼ਨ 2.
ਭਾਰਤ ਦੀ ਜਲਵਾਯੂ ‘ਤੇ ਮਾਨਸੂਨ ਹਵਾਵਾਂ ਦਾ ਗਹਿਰਾ ਡੂੰਘਾ ਪ੍ਰਭਾਵ ਹੈ ।
ਉੱਤਰ-
(✓)

ਪ੍ਰਸ਼ਨ 3.
ਭਾਰਤ ਦੇ ਸਾਰੇ ਭਾਗਾਂ ਵਿੱਚ ਵਰਖਾ ਦੀ ਵੰਡ ਇੱਕ ਸਮਾਨ ਹੈ ।
ਉੱਤਰ-
(✗)

ਪ੍ਰਸ਼ਨ 4.
ਮਾਨਸੂਨੀ ਵਰਖਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕੋਈ ਖੁਸ਼ਕ ਕਾਲ ਨਹੀਂ ਆਉਂਦਾ ।
ਉੱਤਰ-
(✗)

ਪ੍ਰਸ਼ਨ 5.
ਭਾਰਤ ਵਿੱਚ ਗਰਮੀ ਦਾ ਮੌਸਮ ਸਭ ਤੋਂ ਲੰਬਾ ਹੁੰਦਾ ਹੈ ।
ਉੱਤਰ-
(✓)

ਪ੍ਰਸ਼ਨ 6.
ਐਨੀਰਾਈਡ ਬੈਰੋਮੀਟਰ ਨਾਲ ਤਾਪਮਾਨ ਮਾਪਿਆ ਜਾਂਦਾ ਹੈ ।
ਉੱਤਰ-
(✗)

ਪ੍ਰਸ਼ਨ 7.
ਹਵਾ ਦੀ ਰਫ਼ਤਾਰ ਵਾਯੂ ਵੇਗ ਮਾਪਕ ਨਾਲ ਮਾਪੀ ਜਾਂਦੀ ਹੈ ।
ਉੱਤਰ-
(✓)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਲਈ ਕਿਹੜਾ ਭੂ-ਭਾਗ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ਅਤੇ ਕਿਵੇਂ ?
ਉੱਤਰ-
ਭਾਰਤ ਦੇ ਲਈ ਵਿਸ਼ਾਲ ਹਿਮਾਲਿਆ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ।

ਪ੍ਰਸ਼ਨ 2.
ਭਾਰਤ ਕਿਹੜੀਆਂ ਪੌਣਾਂ ਦੇ ਅਸਰ ਵਿਚ ਆਉਂਦਾ ਹੈ ?
ਉੱਤਰ-
ਭਾਰਤ ਹਵਾ ਦੇ ਵੱਧ ਦਬਾਅ ਵਾਲੇ ਕਟੀਬੰਧ ਤੋਂ ਚੱਲਣ ਵਾਲੀਆਂ ਥਲੀ ਪੌਣਾਂ ਦੇ ਅਸਰ ਹੇਠ ਆਉਂਦਾ ਹੈ ।

ਪ੍ਰਸ਼ਨ 3.
ਹਵਾਈ ਧਾਰਾਵਾਂ ਅਤੇ ਪੌਣਾਂ ਵਿਚ ਕੀ ਫ਼ਰਕ ਹੈ ?
ਉੱਤਰ-
ਹਵਾਈ ਧਾਰਾਵਾਂ ਧਰਤੀ ਦੀ ਸਤ੍ਹਾ ਤੋਂ ਬਹੁਤ ਉੱਚੀਆਂ ਚਲਦੀਆਂ ਹਨ ਜਦਕਿ ਪੌਣਾਂ ਭੂਮੀ ਸਤਹਿ ਉੱਤੇ ਹੀ ਚਲਦੀਆਂ ਹਨ ।

ਪ੍ਰਸ਼ਨ 4.
ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ਫਟਣ ਲਈ ਕਿਹੜਾ ਤੱਤ ਜ਼ਿੰਮੇਵਾਰ ਹੈ ?
ਉੱਤਰ-
ਇਸਦੇ ਲਈ 15° ਉੱਤਰੀ ਅਕਸ਼ਾਂਸ਼ ਦੇ ਉੱਤੇ ਵਿਕਸਿਤ ਪੂਰਬੀ ਜੱਟ ਵਾਯੂ-ਧਾਰਾ ਜ਼ਿੰਮੇਵਾਰ ਹੈ ।

ਪ੍ਰਸ਼ਨ 5.
ਭਾਰਤ ਵਿਚ ਜ਼ਿਆਦਾ ਵਰਖਾ ਕਦੋਂ ਤੋਂ ਕਦੋਂ ਤਕ ਹੁੰਦੀ ਹੈ ?
ਉੱਤਰ-
ਭਾਰਤ ਵਿਚ ਜ਼ਿਆਦਾ ਵਰਖਾ 75 ਤੋਂ 90 ਪ੍ਰਤੀਸ਼ਤ ਤਕ ਜੂਨ ਤੋਂ ਸਤੰਬਰ ਤਕ ਹੁੰਦੀ ਹੈ ।

ਪ੍ਰਸ਼ਨ 6.
(i) ਭਾਰਤ ਦੇ ਕਿਹੜੇ ਭਾਗ ਵਿਚ ਪੱਛਮੀ ਚੱਕਰਵਾਤਾਂ ਦੇ ਕਾਰਨ ਵਰਖਾ ਹੁੰਦੀ ਹੈ ?
(ii) ਇਹ ਵਰਖਾ ਕਿਹੜੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ?
ਉੱਤਰ-
(i) ਪੱਛਮੀ ਚੱਕਰਵਾਤਾਂ ਦੇ ਕਾਰਨ ਭਾਰਤ ਦੇ ਉੱਤਰੀ ਭਾਗ ਵਿਚ ਵਰਖਾ ਹੁੰਦੀ ਹੈ ।
(ii) ਇਹ ਵਰਖਾ ਰਬੀ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 7.
ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ । ਇਸ ਰੁੱਤ ਵਿਚ ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਅਕਤੂਬਰ ਤਕ ਮਾਨਸੂਨ ਉੱਤਰੀ ਮੈਦਾਨਾਂ ਤੋਂ ਪਿੱਛੇ ਹਟ ਜਾਂਦੀ ਹੈ ।

ਪ੍ਰਸ਼ਨ 8.
ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਕਿਹੜੀਆਂ-ਕਿਹੜੀਆਂ ਦੋ ਸ਼ਾਖਾਵਾਂ ਹਨ ?
ਉੱਤਰ-
ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਦੋ ਮੁੱਖ ਸ਼ਾਖਾਵਾਂ ਹਨ-ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ।

ਪ੍ਰਸ਼ਨ 9.
ਗਰਮ ਰੁੱਤ ਦੇ ਸ਼ੁਰੂ (ਮਾਰਚ ਮਹੀਨੇ) ਵਿਚ ਭਾਰਤ ਦੇ ਕਿਹੜੇ ਭਾਗ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਗਰਮ ਰੁੱਤ ਦੇ ਸ਼ੁਰੂ ਵਿਚ ਦੱਖਣ ਦੀ ਪਠਾਰ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 10.
ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਤੇ ਕਿਉਂ ?
ਉੱਤਰ-
ਸੰਸਾਰ ਦੀ ਸਭ ਤੋਂ ਵੱਧ ਵਰਖਾ ਚਿਰਾਪੂੰਜੀ/ਮਾਉਸਿਨਰਾਮ ਨਾਂ ਦੇ ਸਥਾਨ ਉੱਤੇ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿਹੜੇ ਤੱਟ ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ?
ਉੱਤਰ-
ਕੋਰੋਮੰਡਲ ਤੱਟ ‘ਤੇ ।

ਪ੍ਰਸ਼ਨ 12.
ਭਾਰਤ ਦੇ ਤੱਟਵਰਤੀ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਸਮਾਨ ਜਲਵਾਯੂ ।

ਪ੍ਰਸ਼ਨ 13.
“ਮਾਨਸੂਨ ਸ਼ਬਦ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ ?
ਉੱਤਰ-
‘ਮਾਨਸੂਨ’ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ’ ਸ਼ਬਦ ਤੋਂ ਹੋਈ ਹੈ ।

ਪ੍ਰਸ਼ਨ 14.
ਭਾਰਤ ਦੀ ਸਾਲਾਨਾ ਔਸਤ ਵਰਖਾ ਕਿੰਨੀ ਹੈ ?
ਉੱਤਰ-
118 ਸੈਂ. ਮੀ. ।

ਪ੍ਰਸ਼ਨ 15.
ਦੇਸ਼ ਦੇ ਕਿਹੜੇ ਭਾਗ ਵਿਚ ਤਾਪਮਾਨ ਲਗਪਗ ਸਾਰਾ ਸਾਲ ਉੱਚੇ ਰਹਿੰਦੇ ਹਨ ?
ਉੱਤਰ-
ਦੱਖਣੀ ਭਾਗ ਵਿਚ ।

ਪ੍ਰਸ਼ਨ 16.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕੀ ਕਿਹਾ ਜਾਂਦਾ ਹੈ ?
ਉੱਤਰ-
ਕਾਲ ਵਿਸਾਖੀ ।

ਪ੍ਰਸ਼ਨ 17.
ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜਮਈ ਸਥਾਨਕ ਪੌਣ ਦਾ ਕੀ ਨਾਂ ਹੈ ?
ਉੱਤਰ-
ਲੂ |

ਪ੍ਰਸ਼ਨ 18.
ਦੇਸ਼ ਦੀ ਸਭ ਤੋਂ ਵੱਧ ਵਰਖਾ ਕਿਹੜੀਆਂ ਪਹਾੜੀਆਂ ਵਿਚ ਹੁੰਦੀ ਹੈ ?
ਉੱਤਰ-
ਮੇਘਾਲਿਆ ਦੀਆਂ ਪਹਾੜੀਆਂ ਵਿਚ ।

ਪ੍ਰਸ਼ਨ 19.
ਮਾਊਸਿਨਰਾਮ ਦੀ ਸਾਲਾਨਾ ਵਰਖਾ ਦੀ ਮਾਤਰਾ ਕਿੰਨੀ ਹੈ ?
ਉੱਤਰ-
l141 ਸੈਂ. ਮੀ. ।

ਪ੍ਰਸ਼ਨ 20.
ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ । (ਕੋਈ ਦੋ
ਉੱਤਰ-
ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ-

  • ਭੂ-ਮੱਧ ਰੇਖਾ ਤੋਂ ਦੂਰੀ
  • ਧਰਾਤਲ ਦਾ ਸਰੂਪ
  • ਵਾਯੂ ਦਾਬ ਪ੍ਰਣਾਲੀ
  • ਮੌਸਮੀ ਪੌਣਾਂ ਅਤੇ
  • ਹਿੰਦ ਮਹਾਂਸਾਗਰ ਦੀ ਨੇੜਤਾ ।

ਪ੍ਰਸ਼ਨ 21.
ਦੇਸ਼ ਵਿਚ ਸਰਦੀਆਂ ਵਿਚ –
(i) ਸਭ ਤੋਂ ਘੱਟ ਅਤੇ
(ii) ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ ।
ਉੱਤਰ-
(i) ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ-ਮੁੰਬਈ ਅਤੇ ਚੇਨੱਈ ।
(ii) ਸਭ ਤੋਂ ਘੱਟ ਤਾਪਮਾਨ ਵਾਲੇ ਸਥਾਨ-ਅੰਮ੍ਰਿਤਸਰ ਅਤੇ ਲੇਹ ।

ਪ੍ਰਸ਼ਨ 22.
ਦੇਸ਼ ਵਿਚ ਗਰਮੀਆਂ ਵਿਚ
(i) ਸਭ ਤੋਂ ਠੰਢੇ ਤੇ
(ii) ਗਰਮ ਸਥਾਨਾਂ ਦਾ ਵੇਰਵਾ ਦਿਓ ।
ਉੱਤਰ-
(i) ਗਰਮੀਆਂ ਵਿਚ ਸਭ ਤੋਂ ਠੰਢਾ ਸਥਾਨ-ਲੇਹ ਅਤੇ ਸ਼ਿਲਾਂਗ ।
(ii) ਸਭ ਤੋਂ ਗਰਮ ਸਥਾਨ-ਉੱਤਰ-ਪੱਛਮੀ ਮੈਦਾਨ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 23.
ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸਾਖ ਮਹੀਨੇ ਵਿਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੇ ਤੂਫਾਨੀ ਚੱਕਰਵਾਤਾਂ ਨੂੰ “ਕਾਲ.ਵੈਸਾਖੀ ਕਹਿੰਦੇ ਹਨ ।

ਪ੍ਰਸ਼ਨ 24.
ਅੰਬਾਂ ਦੀ ਵਾਛੜ (Mango Shower) ਤੋਂ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਦੇ ਅੰਤ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਹੋਣ ਵਾਲੀ ਪੂਰਬੀ ਮਾਨਸੂਨੀ ਵਰਖਾ ਜੋ ਅੰਬਾਂ ਜਾਂ ਫੁੱਲਾਂ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

ਪ੍ਰਸ਼ਨ 25.
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨਾਂ ‘ਤੇ ਮਿਲ ਜਾਂਦੀਆਂ ਹਨ ?
ਉੱਤਰ-
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਾਲੀਆਂ ਮਾਨਸੂਨ ਪੌਣਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਪਸ ਵਿਚ ਮਿਲਦੀਆਂ ਹਨ ।

ਪ੍ਰਸ਼ਨ 26.
ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ-ਸੰਵਹਿਣ ਵਰਖਾਂ, ਪਰਬਤੀ ਵਰਖਾ ਅਤੇ ਚੱਕਰਵਾਤੀ ਵਰਖਾ ॥

ਪ੍ਰਸ਼ਨ 27.
ਪਰਬਤੀ ਵਰਖਾ ਕਿਉਂ ਲਗਾਤਾਰ ਅਤੇ ਲੰਬੇ ਸਮੇਂ ਤਕ ਪੈਂਦੀ ਰਹਿੰਦੀ ਹੈ ?
ਉੱਤਰ-
ਪੌਣਾਂ ਸਮੁੰਦਰ ਤੋਂ ਧਰਤੀ ਵੱਲ ਲਗਾਤਾਰ ਚਲਦੀਆਂ ਰਹਿੰਦੀਆਂ ਹਨ ਜਿਸ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਚਲਦੀ ਰਹਿੰਦੀ ਹੈ ।

ਪ੍ਰਸ਼ਨ 28.
ਪੰਜਾਬ ਦੀਆਂ ਫ਼ਸਲਾਂ ਲਈ ਕਿਹੜੀ ਵਰਖਾ ਸਰਦੀਆਂ ਵਿੱਚ ਲਾਹੇਵੰਦ ਹੁੰਦੀ ਹੈ ?
ਉੱਤਰ-
ਸਰਦੀਆਂ ਦੀ ਚੱਕਰਵਾਤੀ ਵਰਖਾ ਪੰਜਾਬ ਦੀਆਂ ਫ਼ਸਲਾਂ ਲਈ ਲਾਵੇਹੰਦ ਹੁੰਦੀ ਹੈ ।

ਪ੍ਰਸ਼ਨ 29.
ਮਾਨਸੂਨ ਦਾ ਫਟਣਾ ਕੀ ਹੁੰਦਾ ਹੈ ?
ਉੱਤਰ-
ਮਾਨਸੂਨ ਪੌਣਾਂ ਇੱਕ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ਤੇ ਪੁੱਜਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀਆਂ ਹਨ । ਇਸ ਨੂੰ ਮਾਨਸੂਨੀ ਧਮਾਕਾ ਜਾਂ ‘ਮਾਨਸੂਨ ਦਾ ਫਟਨਾ’ (Monsoon Burst) ਕਹਿੰਦੇ ਹਨ ।

ਪ੍ਰਸ਼ਨ 30.
“ਲੂ (Lo) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਵਿੱਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਲੂ ਕਹਾਉਂਦੀਆਂ ਹਨ ।

ਪ੍ਰਸ਼ਨ 31.
ਜਲਵਾਯੂ ਦਾ ਅਨੁਮਾਨ ਕਿਹੜੇ ਯੰਤਰਾਂ ਨਾਲ ਲਾਇਆ ਜਾਂਦਾ ਹੈ ?
ਉੱਤਰ-
ਜਲਵਾਯੂ ਦਾ ਅਨੁਮਾਨ ਕਈ ਯੰਤਰਾਂ ਨਾਲ ਲਾਇਆ ਜਾਂਦਾ ਹੈ ਜਿਵੇਂ ਕਿ ਉੱਚਤਮ ਅਤੇ ਨਿਊਨਤਮ ਥਰਮਾਮੀਟਰ, ਐਨੀਰਾਈਡ ਬੈਰੋਮੀਟਰ, ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ, ਵਰਖਾ ਮਾਪਕ ਯੰਤਰ, ਵਾਯੁ ਵੇਗ ਮਾਪਕ, ਵਾਯੂ ਦਿਸ਼ਾ ਸੂਚਕ ਆਦਿ ।

ਪ੍ਰਸ਼ਨ 32.
ਕੁਦਰਤੀ ਆਫ਼ਤ ਦੇ ਮੁੱਖ ਰੂਪ ਦੱਸੋ ।
ਉੱਤਰ-
ਕੁਦਰਤੀ ਆਫ਼ਤਾਂ ਕਈ ਰੂਪਾਂ ਵਿੱਚ ਆਉਂਦੀਆਂ ਹਨ ਜਿਵੇਂ ਕਿ ਭੂਚਾਲ, ਸੁਨਾਮੀ, ਜਵਾਲਾਮੁਖੀ, ਚੱਕਰਵਾਤ, ਹੜ੍ਹ, ਸੋਕਾ ਆਦਿ ।

ਪ੍ਰਸ਼ਨ 33.
ਭਾਰਤ ਵਿੱਚ ਸੁਨਾਮੀ ਕਦੋਂ ਅਤੇ ਕਿਹੜੇ ਰਾਜਾਂ ਵਿੱਚ ਆਈ ਸੀ ?
ਉੱਤਰ-
ਭਾਰਤ ਵਿੱਚ ਸੁਨਾਮੀ ਦਸੰਬਰ, 2004 ਵਿੱਚ ਅੰਡੇਮਾਨ ਨਿਕੋਬਾਰ, ਤਮਿਲਨਾਡੂ ਦੇ ਤੱਟ, ਆਂਧਰਾ ਪ੍ਰਦੇਸ਼, ਕੇਰਲ ਆਦਿ ਦੇਸ਼ਾਂ ਵਿੱਚ ਆਈ ਸੀ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 34.
ਸੁਨਾਮੀ ਦਾ ਇੱਕ ਮਾੜਾ ਪ੍ਰਭਾਵ ਦੱਸੋ ।
ਉੱਤਰ-
ਸੁਨਾਮੀ ਨਾਲ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰੰਪਰਾਵਾਦੀ ਭਾਰਤੀ ਰੁੱਤ ਪ੍ਰਣਾਲੀ ਦੇ ਨਾਂ ਦੱਸੋ ।
ਉੱਤਰ –
PSEB 9th Class SST Solutions Geography Chapter 4 ਜਲਵਾਯੂ 5

ਪ੍ਰਸ਼ਨ 2.
ਮੁੰਬਈ ਨਾਗਪੁਰ ਦੇ ਮੁਕਾਬਲੇ ਠੰਢਾ ਹੈ ।
ਉੱਤਰ-
ਮੁੰਬਈ ਸਮੁੰਦਰੀ ਤਟ ‘ਤੇ ਵਸਿਆ ਹੋਇਆ ਹੈ । ਸਮੁੰਦਰ ਦੇ ਪ੍ਰਭਾਵ ਦੇ ਕਾਰਨ ਮੁੰਬਈ ਵਿਚ ਜਲਵਾਯੂ ਇੱਕੋ ਜਿਹੀ ਰਹਿੰਦੀ ਹੈ । ਇਸ ਲਈ ਉੱਥੇ ਸਰਦੀ ਘੱਟ ਪੈਂਦੀ ਹੈ । ਇਸ ਦੇ ਉਲਟ ਨਾਗਪੁਰ ਸਮੁੰਦਰ ਤੋਂ ਦੂਰ ਸਥਿਤ ਹੈ | ਸਮੁੰਦਰ ਦੇ ਪ੍ਰਭਾਵ ਤੋਂ ਮੁਕਤ ਹੋਣ ਦੇ ਕਾਰਨ ਉੱਥੇ ਵਿਖਮ ਜਲਵਾਯੂ ਪਾਈ ਜਾਂਦੀ ਹੈ । ਇਸ ਲਈ ਨਾਗਪੁਰ ਮੁੰਬਈ ਦੇ ਮੁਕਾਬਲੇ ਠੰਢਾ ਹੈ ।

ਪ੍ਰਸ਼ਨ 3.
ਭਾਰਤ ਦੀ ਔਸਤ ਸਾਲਾਨਾ ਵਰਖਾ ਜ਼ਿਆਦਾਤਰ ਸਾਲ ਦੇ ਕੇਵਲ ਚਾਰ ਮਹੀਨਿਆਂ ਵਿਚ ਹੀ ਹੁੰਦੀ ਹੈ ।
ਉੱਤਰ-
ਭਾਰਤ ਵਿਚ ਜ਼ਿਆਦਾਤਰ ਵਰਖਾ ਮੱਧ ਜੂਨ ਤੋਂ ਮੱਧ ਸਤੰਬਰ ਤਕ ਹੁੰਦੀ ਹੈ । ਇਨ੍ਹਾਂ ਚਾਰ ਮਹੀਨਿਆਂ ਵਿਚ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨੀ ਪੌਣਾਂ ਚਲਦੀਆਂ ਹਨ । ਨਮੀ ਨਾਲ ਭਰੀਆਂ ਹੋਣ ਕਾਰਨ ਇਹ ਪੌਣਾਂ ਭਾਰਤ ਦੇ ਜ਼ਿਆਦਾਤਰ ਭਾਗ ਵਿਚ ਖੂਬ ਵਰਖਾ ਕਰਦੀਆਂ ਹਨ ।

ਪ੍ਰਸ਼ਨ 4.
ਅਸਿਨਰਾਮ ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ।
ਉੱਤਰ-
ਮਾਅਸਿਨਰਾਮ ਗਾਰੋ ਅਤੇ ਖਾਸੀ ਦੀਆਂ ਪਹਾੜੀਆਂ ਦੇ ਦੱਖਣੀ ਭਾਗ ਵਿਚ ਸਥਿਤ ਹੈ । ਇਸ ਦੀ ਸਥਿਤੀ ਕੀਪ ਦੀ ਸ਼ਕਲ ਵਾਲੀ ਘਾਟੀ ਦੇ ਸਿਖਰ ਅਤੇ ਹੈ ।
ਇੱਥੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਦੀ ਇਕ ਸ਼ਾਖਾ ਵਰਖਾ ਕਰਦੀ ਹੈ । ਇਨ੍ਹਾਂ ਪੌਣਾਂ ਦੀ ਦਿਸ਼ਾ ਤੇ ਅਨੋਖੀ ਸਥਿਤੀ ਦੇ ਕਾਰਨ ਮਾਅਸਿਨਰਾਮ ਸੰਸਾਰ ਵਿਚ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਬਣ ਗਿਆ ਹੈ ।

ਪ੍ਰਸ਼ਨ 5.
ਦੱਖਣੀ-ਪੱਛਮੀ ਮਾਨਸੂਨ ਦੁਆਰਾ ਕੋਲਕਾਤਾ ਵਿਚ 145 ਸੈਂਟੀਮੀਟਰ ਵਰਖਾ ਹੁੰਦੀ ਹੈ ਜਦਕਿ ਜੈਸਲਮੇਰ ਵਿਚ ਕੇਵਲ 12 ਸੈਂਟੀਮੀਟਰ ਵਰਖਾ ਹੁੰਦੀ ਹੈ ।
ਉੱਤਰ-
ਕੋਲਕਾਤਾ ਬੰਗਾਲ ਦੀ ਖਾਸੀ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਦੇ ਪੂਰਬ ਵਲ ਵਧਦੇ ਸਮੇਂ ਪਹਿਲਾਂ ਪੈਂਦਾ ਹੈ । ਜਲ-ਕਣਾਂ ਨਾਲ ਲੱਦੀਆਂ ਇਹ ਪੌਣਾਂ ਇੱਥੇ 145 ਸੈਂਟੀਮੀਟਰ ਵਰਖਾ ਕਰਦੀਆਂ ਹਨ । ਜੈਸਲਮੇਰ ਅਰਾਵਲੀ ਪਰਬਤ ਦੇ ਪ੍ਰਭਾਵ ਵਿਚ ਆਉਂਦਾ ਹੈ । ਅਰਾਵਲੀ ਪਰਬਤ ਅਰਬ ਸਾਗਰ ਤੋਂ ਆਉਣ ਵਾਲੀਆਂ ਪੌਣਾਂ ਦੇ ਸਮਾਨਾਂਤਰ ਸਥਿਤ ਹੈ । ਇਸ ਲਈ ਪੌਣਾਂ ਬਿਨਾਂ ਵਰਖਾ ਕੀਤੇ ਅੱਗੇ ਨਿਕਲ ਜਾਂਦੀਆਂ ਹਨ । ਇਹੋ ਕਾਰਨ ਹੈ ਕਿ ਜੈਸਲਮੇਰ ਵਿਚ ਸਿਰਫ਼ 12 ਸੈਂਟੀਮੀਟਰ ਵਰਖਾ ਹੁੰਦੀ ਹੈ ।

ਪ੍ਰਸ਼ਨ 6.
ਚੇਨੱਈ ਵਿਚ ਸਰਦੀਆਂ ਦੀ ਰੁੱਤ ਵਿਚ ਜ਼ਿਆਦਾਤਰ ਵਰਖਾ ਹੁੰਦੀ ਹੈ ।
ਉੱਤਰ-
ਚੇਨੱਈ ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਹੈ । ਇਹ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਪ੍ਰਭਾਵ ਵਿਚ ਆਉਂਦਾ ਹੈ । ਇਹ ਪੌਣਾਂ ਸਰਦ ਰੁੱਤ ਵਿਚ ਥਲ ਤੋਂ ਸਮੁੰਦਰ ਵਲ ਚਲਦੀਆਂ ਹਨ | ਪਰ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਇਹ ਜਲਵਾਸ਼ਪ ਧਾਰਨ ਕਰ ਲੈਂਦੀਆਂ ਹਨ । ਉਸ ਤੋਂ ਬਾਅਦ ਪੂਰਬੀ ਘਾਟ ਨਾਲ ਟਕਰਾ ਕੇ ਇਹ ਚੇਨੱਈ ਵਿਚ ਵਰਖਾ ਕਰਦੀਆਂ ਹਨ ।

ਪ੍ਰਸ਼ਨ 7.
ਪੱਛਮੀ ਜੱਟ ਸਵੀਮ ਦਾ ਚੱਕਰਵਾਤੀ ਵਰਖਾ ਲਿਆਉਣ ਵਿਚ ਕੀ ਯੋਗਦਾਨ ਹੈ ?
ਉੱਤਰ-
ਪੱਛਮੀ ਜੱਟ ਸਫ਼ੀਮ-ਸਰਦ ਰੁੱਤ ਵਿਚ ਹਿਮਾਲਿਆ ਦੇ ਦੱਖਣੀ ਭਾਗ ਉੱਤੇ ਸਮਤਾਪ ਮੰਡਲ ਸਥਿਰ ਰਹਿੰਦੀ ਹੈ । ਜੂਨ ਮਹੀਨੇ ਵਿਚ ਇਹ ਉੱਤਰ ਵੱਲ ਖਿਸਕ ਜਾਂਦੀ ਹੈ ਅਤੇ 25° ਉੱਤਰੀ ਲੰਬਕਾਰ ਤਕ ਪੁੱਜ ਜਾਂਦੀ ਹੈ ਤਦ ਇਸ ਦੀ ਸਥਿਤੀ ਮੱਧ ਏਸ਼ੀਆ ਵਿਚ ਸਥਿਤ ਡਿਏਨਸ਼ਾਨ ਪਰਬਤ ਸ਼੍ਰੇਣੀ ਦੇ ਉੱਤਰ ਵਿਚ ਹੋ ਜਾਂਦੀ ਹੈ । ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀ ਪੱਛਮੀ ਮੌਸਮੀ ਹਲਚਲ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 8.
ਰਾਜਸਥਾਨ ਅਰਬ ਸਾਗਰ ਦੇ ਨੇੜੇ ਹੋਣ ਕਰਕੇ ਵੀ ਖ਼ੁਸ਼ਕ ਕਿਉਂ ਰਹਿੰਦਾ ਹੈ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਸਥਾਨ ਅਰਬ ਸਾਗਰ ਦੇ ਨੇੜੇ ਸਥਿਤ ਹੈ । ਪਰ ਫਿਰ ਵੀ ਇਹ ਖੁਸ਼ਕ ਰਹਿ ਜਾਂਦਾ ਹੈ ।
ਇਸ ਦੇ ਹੇਠ ਲਿਖੇ ਕਾਰਨ ਹਨ –

  • ਰਾਜਸਥਾਨ ਵਿਚ ਪਹੁੰਚਦੇ ਸਮੇਂ ਮਾਨਸੂਨ ਪੌਣਾਂ ਵਿਚੋਂ ਨਮੀ ਦੀ ਮਾਤਰਾ ਕਾਫ਼ੀ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਰਾਜਸਥਾਨ ਦਾ ਥਾਰ ਮਾਰੂਥਲ ਦਾ ਭਾਗ ਖ਼ੁਸ਼ਕ ਹੀ ਰਹਿ ਜਾਂਦਾ ਹੈ ।
  • ਇਸ ਮਾਰੂਥਲੀ ਖੇਤਰ ਦੀ ਤਾਪਮਾਨ ਵਿਰੋਧ ਦੀ ਸਥਿਤੀ ਦੇ ਕਾਰਨ ਇਹ ਪੌਣਾਂ ਤੇਜ਼ੀ ਨਾਲ ਦਾਖ਼ਲ ਨਹੀਂ ਹੋ ਸਕਦੀਆਂ ।
  • ਅਰਾਵਲੀ ਪਰਬਤ ਇਨ੍ਹਾਂ ਪੌਣਾਂ ਦੇ ਸਮਾਨਾਂਤਰ ਅਤੇ ਘੱਟ ਉਚਾਈ ਹੋਣ ਦੇ ਕਾਰਨ ਇਹ ਪੌਣਾਂ ਬਿਨਾਂ ਉੱਪਰ ਉੱਠੇ ਹੀ ਸਿੱਧੀਆਂ ਨਿਕਲ ਜਾਂਦੀਆਂ ਹਨ ।

ਪ੍ਰਸ਼ਨ 9.
ਹਿਮਾਲਿਆ ਪਰਬਤ ਭਾਰਤ ਦੇ ਲਈ ਕਿਸ ਤਰ੍ਹਾਂ ‘ਜਲਵਾਯੂ ਵਿਭਾਜ’ ਦਾ ਕੰਮ ਕਰਦਾ ਹੈ ?
ਉੱਤਰ-
ਹਿਮਾਲਿਆ ਪਰਬਤ ਦੀ ਉੱਚ-ਪਰਬਤੀ ਲੜੀ ਉੱਤਰੀ ਪੌਣਾਂ ਦੇ ਸਾਹਮਣੇ ਇਕ ਦੀਵਾਰ ਦੇ ਵਾਂਗ ਖੜ੍ਹੀ ਹੈ । ਉੱਤਰੀ ਧਰੁਵ ਦੇ ਨੇੜੇ ਪੈਦਾ ਹੋਣ ਵਾਲੀਆਂ ਇਹ ਠੰਢੀਆਂ ਤੇ ਬਰਫ਼ਾਨੀ ਪੌਣਾਂ ਹਿਮਾਲਿਆ ਨੂੰ ਪਾਰ ਕਰਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦੀਆਂ । ਫ਼ਲਸਰੂਪ ਸਮੁੱਚੇ ਉੱਤਰ ਭਾਰਤ ਵਿਚ ਗਰਮ ਕਟੀਬੰਧ ਜਲਵਾਯੂ ਮਿਲਦੀ ਹੈ । ਇਸ ਲਈ ਸਪੱਸ਼ਟ ਹੈ ਕਿ ਹਿਮਾਲਿਆ ਪਰਬਤ ਲੜੀ ਭਾਰਤ ਦੇ ਲਈ ਜਲਵਾਯੂ ਵਿਭਾਜਕ ਦਾ ਕੰਮ ਕਰਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 10.
ਭਾਰਤ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਦੇਸ਼ ਦੀ ਜਲਵਾਯੂ ਉੱਤੇ ਇਸ ਦੇ ਪ੍ਰਭਾਵ ਨੂੰ ਸਮਝਾਓ ।
ਉੱਤਰ –
1. ਭਾਰਤ 8° ਉੱਤਰ ਤੋਂ 37° ਅਕਸ਼ਾਂਸ਼ਾਂ ਵਿਚ ਸਥਿਤ ਹੈ । ਇਸ ਦੇ ਵਿਚਕਾਰੋਂ ਕਰਕ ਰੇਖਾ ਲੰਘਦੀ ਹੈ । ਇਸ ਦੇ ਕਾਰਨ ਦੇਸ਼ ਦਾ ਦੱਖਣੀ ਅੱਧਾ ਭਾਗ ਉਸ਼ਣ ਕਟੀਬੰਧ ਵਿਚ ਆਉਂਦਾ ਹੈ ਜਦਕਿ ਅੱਧਾ ਭਾਗ ਉਪੋਸ਼ਣ ਕਟੀਬੰਧ ਵਿਚ ਆਉਂਦਾ ਹੈ ।

2. ਭਾਰਤ ਦੇ ਉੱਤਰ ਵਿਚ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਅਟੁੱਟ ਪਰਬਤੀ ਮਾਲਾਵਾਂ ਹਨ । ਦੇਸ਼ ਦੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੋਇਆ ਹੈ । ਇਸ ਤਰ੍ਹਾਂ ਗਠਿਤ ਭੌਤਿਕ ਵੰਡ ਨੇ ਦੇਸ਼ ਦੇ ਜਲਵਾਯੂ ਨੂੰ ਮੋਟੇ ਤੌਰ ‘ਤੇ ਸਮਾਨ ਬਣਾ ਦਿੱਤਾ ਹੈ ।

3. ਦੇਸ਼ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਅਰਬ ਸਾਗਰ ਦੀ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਦੇ ਜਲਵਾਯੂ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ । ਇਹ ਦੇਸ਼ ਵਿਚ ਵਰਖਾ ਲਈ ਜ਼ਰੂਰੀ ਜਲ-ਕਣ ਵੀ ਮੁਹੱਈਆ ਕਰਦੇ ਹਨ |

ਪ੍ਰਸ਼ਨ 11.
‘ਅੰਬਾਂ ਦੀ ਵਾਛੜ ਅਤੇ ‘ਕਾਲ ਵੈਸਾਖੀ ਵਿਚ ਫ਼ਰਕ ਸਪੱਸ਼ਟ ਕਰੋ ।
ਉੱਤਰ-
ਅੰਬਾਂ ਦੀ ਵਾਛੜ-ਗਰਮ ਰੁੱਤ ਦੇ ਅਖ਼ੀਰ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾਂ ਦਾ ਇਹ ਸਥਾਨਿਕ ਨਾਂ ਇਸ ਲਈ ਪਿਆ ਹੈ ਕਿਉਂਕਿ ਇਹ ਅੰਬ ਦੇ ਫਲਾਂ ਨੂੰ ਛੇਤੀ ਪੱਕਣ ਵਿਚ ਮਦਦ ਕਰਦੀ ਹੈ । ਕਾਲ ਵੈਸਾਖੀ-ਗਰਮ ਰੁੱਤ ਵਿਚ ਬੰਗਾਲ ਅਤੇ ਅਸਾਮ ਵਿਚ ਵੀ ਉੱਤਰ-ਪੱਛਮੀ ਅਤੇ ਉੱਤਰੀ ਪੌਣਾਂ ਰਾਹੀਂ ਵਰਖਾ ਦੀਆਂ ਤੇਜ਼ ਬੌਛਾਰਾਂ ਪੈਂਦੀਆਂ ਹਨ । ਇਹ ਵਰਖਾ ਅਕਸਰ ਸ਼ਾਮ ਦੇ ਸਮੇਂ ਹੁੰਦੀ ਹੈ । ਇਸੇ ਵਰਖਾ ਨੂੰ ‘ਕਾਲ ਵੈਸਾਖੀ’ ਆਖਦੇ ਹਨ । ਇਸ ਦਾ ਅਰਥ ਹੈ-ਵੈਸਾਖ ਮਹੀਨੇ ਦਾ ਕਾਲ ।

ਪ੍ਰਸ਼ਨ 12.
ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ । ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ ।
  • ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਨ ਲਗਦਾ ਹੈ ।
  • ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲਗਦਾ ਹੈ ।

ਪ੍ਰਸ਼ਨ 13.
ਪੂਰਵ ਮਾਨਸੂਨੀ ਵਰਖਾ (Pre-Monsoonal Rainfall) ਹੋਣ ਦਾ ਕੀ ਕਾਰਨ ਹੁੰਦਾ ਹੈ ?
ਉੱਤਰ-
ਗਰਮੀਆਂ ਵਿਚ ਭੂ-ਮੱਧ ਰੇਖਾ ਦੀ ਘੱਟ ਦਬਾਓ ਦੀ ਪੇਟੀ ਕਰਕ ਰੇਖਾ ਵਲ ਖਿਸਕ ਸਰਕ) ਜਾਂਦੀ ਹੈ । ਇਸ ਦਬਾਓ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਪੌਣਾਂ ਭੂ-ਮੱਧ ਰੇਖਾ ਨੂੰ ਪਾਰ ਕਰਦੇ ਹੀ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਘੜੀ ਦੀ ਸੂਈ ਦੀ ਦਿਸ਼ਾ ਵਿਚ ਦੱਖਣ-ਪੱਛਮੀ ਤੋਂ ਉੱਤਰ-ਪੂਰਬ ਵਲ ਮੁੜ ਜਾਂਦੀਆਂ ਹਨ । ਪਰ 1 ਜੂਨ ਤੋਂ ਪਹਿਲਾਂ ਵੀ ਕੇਰਲ ਤਟ ਦੇ ਨੇੜੇ-ਤੇੜੇ ਜਦ ਸਮੁੰਦਰੀ ਪੌਣਾਂ ਪੱਛਮੀ ਤਟ ਨੂੰ ਪਾਰ ਕਰਦੀਆਂ ਹਨ ਤਦ ਵੀ ਮੱਧਮ ਪੱਧਰ ਦੀ ਵਰਖਾ ਹੁੰਦੀ ਹੈ । ਇਸੇ ਵਰਖਾ ਨੂੰ ਪੁਰਵ ਮਾਨਸੁਨੀ (Pre-Monsoon) ਵਰਖਾ ਕਿਹਾ ਜਾਂਦਾ ਹੈ । ਇਸ ਵਰਖਾ ਦਾ ਮੁੱਖ ਕਾਰਨ ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ਹਨ ।

ਪ੍ਰਸ਼ਨ 14.
ਦੇਸ਼ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਤੱਤਾਂ ਦਾ ਵਰਣਨ ਕਰੋ ।
ਉੱਤਰ –

  1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿੱਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ । ਸਿੱਟੇ ਵੱਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ । ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ ।
  2. ਧਰਾਤਲ-ਇੱਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿੱਚ ਵਰਖਾ ਦਾ ਕਾਰਨ ਬਣਦੀਆਂ ਹਨ ।

ਪ੍ਰਸ਼ਨ 15.
ਮਾਨਸੂਨ ਪੌਣਾਂ ਦੇ ਮੁੱਖ ਲੱਛਣ ਦੱਸੋ ।
ਉੱਤਰ –

  1. ਮਾਨਸੂਨ ਪੌਣਾਂ ਲਗਪਗ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰਲੇ ਇਲਾਕਿਆਂ ਵਿੱਚ ਚਲਦੀਆਂ ਹਨ ।
  2. ਊਸ਼ਣੀ ਪੂਰਬੀ ਕੈਂਟ ਸਟਰੀਮ ਅਤੇ ਪੱਛਮੀ ਜੈਂਟ ਸਟਰੀਮ ਵੀ ਦੇਸ਼ ਦੇ ਮਾਨਸੂਨ ਨੂੰ ਪ੍ਰਭਾਵਿਤ ਕਰਦੀਆਂ ਹਨ ।
  3. ਗਰਮੀਆਂ ਵਿੱਚ ਸੂਰਜ ਦੇ ਉੱਤਰ ਵੱਲ ਸਰਕਣ ਨਾਲ ਵਾਯੂ ਦਾਬ ਪੇਟੀ ਵੀ ਉੱਤਰ ਵੱਲ ਚਲੀ ਜਾਂਦੀ ਹੈ ਅਤੇ ਸਥਿਤੀ ਮਾਨਸੂਨ ਪੌਣਾਂ ਦੇ ਚੱਲਣ ਲਈ ਵਧੀਆ ਹੋ ਜਾਂਦੀ ਹੈ ।

ਪ੍ਰਸ਼ਨ 16.
ਸਰਦੀ ਦੀ ਰੁੱਤ ਬਾਰੇ ਦੱਸੋ ।
ਉੱਤਰ-
ਇਸ ਰੁੱਤ ਵਿੱਚ ਸੂਰਜ ਦੱਖਣੀ ਅੱਧ-ਗੋਲੇ ਵਿੱਚ ਮਕਰ ਰੇਖਾ ‘ਤੇ ਸਿੱਧਾ ਚਮਕ ਰਿਹਾ ਹੁੰਦਾ ਹੈ । ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦਿਆਂ ਤਾਪਮਾਨ ਲਗਾਤਾਰ ਘੱਟਦਾ ਜਾਂਦਾ ਹੈ । ਸਾਰੇ ਉੱਤਰੀ ਭਾਰਤ ਵਿੱਚ ਤਾਪਮਾਨ ਦੇ ਘਟਣ ਦੇ ਨਾਲ ਹੀ ਵੱਧ ਦਬਾਅ (High Pressure) ਦਾ ਖੇਤਰ ਪਾਇਆ ਜਾਂਦਾ ਹੈ ।

ਇਸ ਸਮੇਂ ਮੱਧ ਅਤੇ ਪੱਛਮੀ ਏਸ਼ੀਆ ਦਾ ਖੇਤਰ ਵੱਧ ਦਬਾਅ ਦਾ ਕੇਂਦਰ ਹੁੰਦਾ ਹੈ । ਉਥੋਂ ਦੀਆਂ ਖ਼ੁਸ਼ਕ ਅਤੇ ਠੰਢੀਆਂ ਪੌਣਾਂ ਉੱਤਰ-ਪੱਛਮੀ ਭਾਗਾਂ ਰਾਹੀ ਦੇਸ਼ ਦੇ ਅੰਦਰ ਦਾਖ਼ਲ ਹੋ ਕੇ ਪੂਰੇ ਵਿਸ਼ਾਲ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਡੇਗ ਦਿੰਦੀਆਂ ਹਨ । 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਵਿੱਚ ਵਹਿਣ ਵਾਲੀਆਂ ਇਨ੍ਹਾਂ ਪੌਣਾਂ ਦੁਆਰਾ ਸ਼ੀਤ ਲਹਿਰ ਦਾ ਜਨਮ ਹੁੰਦਾ ਹੈ ।

ਸਰਦੀਆਂ ਵਿੱਚ ਦੇਸ਼ ਅੰਦਰ ਦੋ ਸਥਾਨਾਂ ‘ਤੇ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਉੱਤਰ-ਪਛਮੀ ਖੇਤਰਾਂ ਵਿੱਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ । ਦੂਸਰੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤਟੀ ਭਾਗਾਂ ‘ਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਬਹੁਤ ਵਰਖਾ ਕਰਦੀਆਂ ਹਨ । |ਸਰਦੀਆਂ ਦੀ ਰੁੱਤ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ । ਦਿਨ ਗਰਮ ਅਤੇ ਰਾਤਾਂ ਠੰਢੀਆਂ ਹੁੰਦੀਆਂ ਹਨ ਅਤੇ ਕਦੇ-ਕਦੇ ਰਾਤ ਨੂੰ ਤਾਪਮਾਨ ਜ਼ਿਆਦਾ ਡਿਗ ਜਾਣ ਕਰਕੇ ਸੰਘਣਾ ਕੋਹਰਾ ਵੀ ਪੈਂਦਾ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 17.
ਗਰਮੀ ਦੀ ਰੁੱਤ ਬਾਰੇ ਦੱਸੋ ।
ਉੱਤਰ-
ਭਾਰਤ ਵਿਚ ਗਰਮੀ ਦੀ ਰੁੱਤ ਸਭ ਤੋਂ ਵੱਧ ਲੰਬੀ ਹੁੰਦੀ ਹੈ । 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਵਧਣ ਲਗਦਾ ਹੈ । ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਰਚ ਵਿਚ ਨਾਗਪੁਰ ਵਿਚ 38°C, ਅਪਰੈਲ ਵਿਚ ਮੱਧ ਪ੍ਰਦੇਸ਼ ਵਿਚ 40°C ਅਤੇ ਮਈ-ਜੂਨ ਵਿਚ ਉੱਤਰ-ਪੱਛਮੀ ਹਿੱਸਿਆਂ ਵਿਚ 45°C ਤੋਂ ਵੀ ਵੱਧ ਜਾਂਦਾ ਹੈ । ਰਾਤ ਦੇ ਸਮੇਂ ਵੀ ਘੱਟ ਤੋਂ ਘੱਟ ਤਾਪਮਾਨ 21°C ਤੋਂ 27°C ਤਕ ਰਹਿੰਦਾ ਹੈ | ਦੱਖਣੀ ਭਾਗਾਂ ਦਾ ਔਸਤ ਤਾਪਮਾਨ ਸਮੁੰਦਰਾਂ ਦੀ ਨੇੜਤਾ ਕਰਕੇ ਸੁਹਾਵਣਾ (25°C) ਰਹਿੰਦਾ ਹੈ ।

ਤਾਪਮਾਨ ਦੇ ਵਧਣ ਕਾਰਨ ਹਵਾ ਦੇ ਘੱਟ ਦਬਾਅ ਦੇ ਖੇਤਰ ਦੇਸ਼ ਦੇ ਉੱਤਰੀ ਭਾਗਾਂ ਵਲ ਵਧਣ ਲਗਦੇ ਹਨ । ਮਈ ਅਤੇ ਜੂਨ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਘੱਟ ਦਬਾਅ ਦਾ ਚੱਕਰ ਤੇਜ਼ ਹੋ ਜਾਂਦਾ ਹੈ ਅਤੇ ਦੱਖਣੀ ਕੈਂਟ ਧਾਰਾ ਹਿਮਾਲਿਆ ਦੇ ਉੱਤਰ ਵਲ ਸਰਕ ਜਾਂਦੀ ਹੈ | ਧਰਾਤਲ ਦੀ ਉੱਪਰਲੀ ਹਵਾ ਵਿਚ ਵੀ ਘੱਟ ਦਬਾਅ ਦਾ ਚੱਕਰ ਪੈਦਾ ਹੋ ਜਾਂਦਾ ਹੈ । ਘੱਟ ਦਬਾਅ ਦੇ ਇਹ ਦੋਵੇਂ ਚੱਕਰ ਜੁੜ ਕੇ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਆਪਣੇ ਵੱਲ ਖਿੱਚਦੇ ਹਨ ।

ਪ੍ਰਸ਼ਨ 18.
ਉੱਚਤਮ ਅਤੇ ਨਿਊਨਤਮ ਥਰਮਾਮੀਟਰ ਨੂੰ ਕਿਸ ਲਈ ਅਤੇ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਤਾਪਮਾਨ ਦਾ ਪਤਾ ਕਰਨ ਦੇ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜੇਕਰ ਅਸੀਂ ਕਿਸੇ ਜਗਾ ਦੀ ਜਲਵਾਯੂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਉੱਥੇ ਦੇ ਤਾਪਮਾਨ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਪ੍ਰਕਾਰ ਦਾ ਥਰਮਾਮੀਟਰ ਦੋ ਜੁੜੀਆਂ ਹੋਈਆਂ ਨਾਲੀਆਂ ਦੇ ਨਾਲ ਬਣਿਆ ਹੁੰਦਾ ਹੈ ।

ਇੱਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ ਅਤੇ ਦੂਜੀ ਨਾਲੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ ।
ਤਾਪਮਾਨ ਨੂੰ ਸੈਂਟੀਮੀਟਰ ਗਰੇਡ ਜਾਂ ਫਰਨਹੀਟ ਦੀਆਂ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ ।

ਪ੍ਰਸ਼ਨ 19.
ਐਨੀਰਾਈਡ ਬੈਰੋਮੀਟਰ ਦਾ ਵਰਣਨ ਕਰੋ ।
ਉੱਤਰ-
ਐਨੀਰਾਈਡ ਬੈਰੋਮੀਟਰ ਨਾਲ ਵਾਯੂ ਦਾਬ ਦਾ ਪਤਾ ਕੀਤਾ ਜਾਂਦਾ ਹੈ । ਇਹ ਬੈਰੋਮੀਟਰ ਧਾਤੂ ਦੀ ਇੱਕ ਡੱਬੀ ਵਿਚੋਂ ਹਵਾ ਕੱਢ ਕੇ ਉਸਨੂੰ ਇੱਕ ਪਤਲੀ ਜਿਹੀ ਚਾਦਰ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਡੱਬੀ ਵਿੱਚ ਇੱਕ ਸਪਰਿੰਗ ਹੁੰਦਾ ਹੈ । ਹਵਾ ਦੇ ਦਬਾਅ ਨਾਲ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ । ਦਬਾਓ ਦੇ ਅਨੁਸਾਰ ਸੂਈ ਅੰਦਰ ਲਿਖੇ ਅੰਕੜਿਆਂ ਉੱਤੇ ਜਾ ਟਿਕੇਗੀ ਅਤੇ ਇਸ ਨਾਲ ਸਾਨੂੰ ਵਾਯੂਦਾਬ ਜਾਂ ਹਵਾ ਦੇ ਦਬਾਅ ਦਾ ਪਤਾ ਚਲ ਜਾਵੇਗਾ ।
ਹਵਾ ਦੇ ਦਬਾਅ ਨੂੰ ਹਮੇਸ਼ਾ ਮਿਲੀਬਾਰਾਂ ਵਿੱਚ ਦੱਸਿਆ ਜਾਂਦਾ ਹੈ ।

ਪ੍ਰਸ਼ਨ 20.
ਵਰਖਾ ਮਾਪਕ ਯੰਤਰ ਕਿਉਂ ਅਤੇ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਵਰਖਾ ਨੂੰ ਮਾਪਣ ਦੇ ਲਈ ਵਰਖਾ ਮਾਪਕ ਯੰਤਰ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਵਰਖਾ ਮਾਪਕ ਯੰਤਰਾਂ ਵਿੱਚ ਲੋਹੇ ਜਾਂ ਪਿੱਤਲ ਦਾ ਇੱਕ ਗੋਲ ਬਰਤਨ ਹੁੰਦਾ ਹੈ ।
ਇਸ ਬਰਤਨ ਦੇ ਮੂੰਹ ਉੱਤੇ ਇੱਕ ਕੁੱਪੀ ਲੱਗੀ ਹੁੰਦੀ ਹੈ ਜਿਸ ਨਾਲ ਬਾਰਿਸ਼ ਦਾ ਪਾਣੀ ਪਈ ਹੋਈ ਬੋਤਲ ਵਿੱਚ ਇਕੱਠਾ ਹੋ ਜਾਂਦਾ ਹੈ । ਇਸ ਕਾਰਨ ਇਹ ਭਾਫ਼ ਬਣ ਕੇ ਨਹੀਂ ਉੱਡ ਸਕਦਾ । ਇਸ ਯੰਤਰ ਨੂੰ ਕਿਸੇ ਖੁੱਲ੍ਹੀ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਬਾਰਿਸ਼ ਦਾ ਪਾਣੀ ਇਸ ਵਿੱਚ ਆਸਾਨੀ ਨਾਲ ਇਕੱਠਾ ਹੋ ਸਕੇ ।
ਬਾਰਿਸ਼ ਖ਼ਤਮ ਹੋਣ ਤੋਂ ਬਾਅਦ ਪਾਣੀ ਨੂੰ ਇੱਕ ਸ਼ੀਸ਼ੇ ਦੇ ਸਿਲੰਡਰ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ । ਇਨ੍ਹਾਂ ਨਿਸ਼ਾਨਾਂ ਦੀ ਮਦਦ ਨਾਲ ਦੱਸਿਆ ਜਾਂਦਾ ਹੈ ਕਿ ਕਿੰਨੀ ਵਰਖਾ ਹੋਈ ਹੈ । ਵਰਖਾ ਨੂੰ ਇੰਚਾਂ ਜਾਂ ਸੈਂਟੀਮੀਟਰਾਂ ਵਿੱਚ ਦੱਸਿਆ ਜਾਂਦਾ ਹੈ ।

ਪ੍ਰਸ਼ਨ 21.
ਸੁਨਾਮੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੰਦਰਗਾਹ ਦੀ ਲਹਿਰ । ਜੇਕਰ ਕਿਸੇ ਥਾਂ ਉੱਤੇ ਸੁਨਾਮੀ ਆਉਂਦੀ ਹੈ ਤਾਂ ਸਮੁੰਦਰ ਵਿੱਚ ਬਹੁਤ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗ ਜਾਂਦੀਆਂ ਹਨ । ਸਮੁੰਦਰ ਦੇ ਕਿਨਾਰਿਆਂ ਉੱਤੇ ਤਾਂ ਇਨ੍ਹਾਂ ਦੀ ਉੱਚਾਈ 10 ਮੀਟਰ ਤੋਂ 30 ਮੀਟਰ ਤੱਕ ਹੋ ਜਾਂਦੀ ਹੈ । ਇਨ੍ਹਾਂ ਦੀ ਗਤੀ ਬਹੁਤ ਤੇਜ਼ ਹੁੰਦੀ ਹੈ ਅਤੇ ਖੁੱਲ੍ਹੇ ਸਮੁੰਦਰ ਵਿੱਚ ਤਾਂ ਇਹ 400 ਕਿ.ਮੀ. ਤੋਂ 1000 ਕਿ.ਮੀ. ਪ੍ਰਤੀ ਘੰਟਾ ਦੀ ਗਤੀ ਨਾਲ ਚਲਦੀਆਂ ਹਨ | ਅਸਲ ਵਿੱਚ ਜੇਕਰ ਸਮੁੰਦਰ ਤਲ ਦੇ ਹੇਠਾਂ ਭੂਚਾਲ ਆ ਜਾਵੇ ਤਾਂ ਸੁਨਾਮੀ ਆਉਂਦੀ ਹੈ। 26 ਦਸੰਬਰ, 2004 ਨੂੰ ਦੱਖਣੀ-ਪੂਰਬੀ ਏਸ਼ੀਆ ਵਿੱਚ ਸੁਨਾਮੀ ਆਈ ਸੀ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਸੀ । 10,500 ਦੇ ਲਗਪਗ ਲੋਕ ਮਰ ਗਏ ਸਨ ਅਤੇ ਦਸ ਹਜ਼ਾਰ ਕਰੋੜ ਰੁਪਏ ਦਾ ਤਾਂ ਸਿਰਫ਼ ਭਾਰਤ ਵਿੱਚ ਹੀ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?
ਉੱਤਰ-
ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ –
1. ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ-45° ਸੈਂਟੀਗ੍ਰੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ) ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ । ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿੱਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗ੍ਰੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਨਗਰ ਵਿਚ ਸਿਰਫ 20° ਸੈਂਟੀਗ੍ਰੇਡ ਤਕ ਤਾਪਮਾਨ ਹੁੰਦਾ ਹੈ ।

2. ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਾਅਸਿਨਰਾਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ ਦਰਜ ਕੀਤੀ ਜਾਂਦੀ ਹੈ । ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ।

3. ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ ।

4. ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ । ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਦੇਸ਼ ਦੀਆਂ ਜਲਵਾਯੂ ਭਿੰਨਤਾਵਾਂ ਹੋਣ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਦੇ ਸਾਰੇ ਭਾਗਾਂ ਦਾ ਜਲਵਾਯੂ ਇੱਕੋ ਜਿਹਾ ਨਹੀਂ ਹੈ । ਇਸੇ ਤਰ੍ਹਾਂ ਸਾਰਾ ਸਾਲ ਵੀ ਜਲਵਾਯੂ ਇੱਕੋ ਜਿਹਾ ਨਹੀਂ ਰਹਿੰਦਾ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ –

  1. ਦੇਸ਼ ਦੇ ਉੱਤਰੀ ਪਰਬਤੀ ਖੇਤਰ ਉੱਚਾਈ ਦੇ ਕਾਰਨ ਸਾਲ ਭਰ ਠੰਢੇ ਰਹਿੰਦੇ ਹਨ । ਪਰ ਸਮੁੰਦਰ ਤਟੀ ਦੇਸ਼ਾਂ ਦਾ ਤਾਪਮਾਨ ਸਾਲ ਭਰ ਲਗਪਗ ਇੱਕੋ ਜਿਹਾ ਰਹਿੰਦਾ ਹੈ । ਦੂਸਰੇ ਪਾਸੇ ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਕਰਕ ਰੇਖਾ ਦੀ ਨੇੜਤਾ ਦੇ ਕਾਰਨ ਤਾਪਮਾਨ ਉੱਚਾ ਰਹਿੰਦਾ ਹੈ ।
  2. ਪਵਨ ਮੁਖੀ ਢਲਾਨਾਂ ‘ਤੇ ਸਥਿਤ ਥਾਂਵਾਂ ‘ਤੇ ਭਾਰੀ ਵਰਖਾ ਹੁੰਦੀ ਹੈ ਜਦ ਕਿ ਵਰਖਾ ਛਾਇਆ ਵਿਚ ਸਥਿਤ ਦੇਸ਼ ਸੁੱਕੇ ਰਹਿ ਜਾਂਦੇ ਹਨ ।
  3. ਗਰਮੀਆਂ ਵਿਚ ਮਾਨਸੂਨ ਪੌਣਾਂ ਸਮੁੰਦਰ ਤੋਂ ਥਲ ਵਲ ਚਲਦੀਆਂ ਹਨ । ਜਲਵਾਸ਼ਪ ਨਾਲ ਭਰੀਆਂ ਹੋਣ ਦੇ ਕਾਰਨ ਇਹ ਖੂਬ ਵਰਖਾ ਕਰਦੀਆਂ ਹਨ । ਪਰ ਅੱਗੇ ਵਧਦੇ ਹੋਇਆਂ ਇਨ੍ਹਾਂ ਦੇ ਜਲਵਾਸ਼ਪ ਘੱਟ ਹੁੰਦੇ ਜਾਂਦੇ ਹਨ । ਸਿੱਟੇ ਵਜੋਂ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ ।
  4. ਸਰਦੀਆਂ ਵਿਚ ਪੌਣਾਂ ਉਲਟ ਦਿਸ਼ਾ ਅਪਣਾ ਲੈਂਦੀਆਂ ਹਨ । ਇਨ੍ਹਾਂ ਦੇ ਜਲਵਾਸ਼ਪ ਰਹਿਤ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਭਾਗ ਖ਼ੁਸ਼ਕ ਰਹਿ ਜਾਂਦੇ ਹਨ । ਇਸ ਰੁੱਤ ਵਿਚ ਜ਼ਿਆਦਾਤਰ ਵਰਖਾ ਸਿਰਫ਼ ਦੇਸ਼ ਦੇ ਦੱਖਣ ਪੂਰਬੀ ਤਟ ‘ਤੇ ਹੀ ਹੁੰਦੀ ਹੈ ।

PSEB 9th Class SST Solutions Geography Chapter 4 ਜਲਵਾਯੂ 6

ਪ੍ਰਸ਼ਨ 3. ਭਾਰਤ ਦੀ ਵਰਖਾ ਰੁੱਤ ਦਾ ਵਰਣਨ ਕਰੋ ।
ਉੱਤਰ-
ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ । ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ । ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ –

  • ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ।
  • ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖ਼ਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ ।
  • ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ ।
  • ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ ਅਤੇ ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ।
  • ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ਭਾਰਤ ਦੇ ਪੱਛਮੀ ਘਾਟ ਅਤੇ ਉੱਤਰੀ-ਪੂਰਬੀ ਖੇਤਰ ਵਿਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ‘ਤੇ 250 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਇਸ ਘਾਟ ਦੀਆਂ ਪਵਨਾਭਿਮੁਖ ਢਾਲਾਂ ‘ਤੇ ਸਿਰਫ਼ 50 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਤਰ੍ਹਾਂ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਜ਼ਿਆਦਾ ਵਰਖਾ ਹੋਣ ਦਾ ਕਾਰਨ ਉੱਥੋਂ ਦੀਆਂ ਉੱਚੀਆਂ ਪਹਾੜੀ ਲੜੀਆਂ ਅਤੇ ਪੂਰਬੀ ਹਿਮਾਲਿਆ ਹਨ । ਇਸ ਦੇ ਉਲਟ ਉੱਤਰੀ ਮੈਦਾਨ ਵਿਚ ਪੂਰਬ ਤੋਂ ਪੱਛਮ ਵਲ ਜਾਂਦੇ ਹੋਏ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਭਾਰਤ ਵਿਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਪਗ ਹੈ। ਇਹ ਸਾਰੀ ਵਰਖਾ ਮਾਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ ।
ਇਸ ਮਾਨਸੂਨੀ ਵਰਖਾ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ

  1. ਵਰਖਾ ਦੀ ਰੁੱਤ ਅਤੇ ਮਾਤਰਾ-ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਗਰਮੀਆਂ ਦੀ ਰੁੱਤ ਵਿਚ ਮਾਨਸੂਨ ਪੌਣਾਂ | ਰਾਹੀਂ ਹੁੰਦਾ ਹੈ । 3% ਵਰਖਾ ਸਰਦੀਆਂ ਵਿਚ ਅਤੇ 10% ਵਰਖਾ ਮਾਨਸੂਨ ਪੌਣਾਂ ਆਉਣ ਤੋਂ ਪਹਿਲਾਂ ਮਾਰਚ ਤਕ । ਵਰਖਾ ਰੁੱਤ ਜੂਨ ਤੋਂ ਲੈ ਕੇ ਸਤੰਬਰ ਤਕ ਹੁੰਦੀ ਹੈ ।
  2. ਅਸਥਿਰਤਾ-ਭਾਰਤ ਦੇ ਅੰਦਰ ਮਾਨਸੂਨ ਪੌਣਾਂ ਦੁਆਰਾ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵਲ ਵਧਦੀ ਜਾਂਦੀ ਹੈ ।
  3. ਅਸਮਾਨ ਵੰਡ-ਸਾਰੇ ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਮੇਘਾਲਿਆ ਤੇ ਆਸਾਮ ਦੀਆਂ ਪਹਾੜੀਆਂ ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਦੂਸਰੇ ਪਾਸੇ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਜੰਮੂ-ਕਸ਼ਮੀਰ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
  4. ਅਨਿਸਚਿਤ-ਭਾਰਤ ਅੰਦਰ ਹੋਣ ਵਾਲੀ ਮਾਨਸੁਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਰਕੇ ਕਈ ਥਾਂਵਾਂ ‘ਤੇ ਹੜ ਆ ਜਾਂਦੇ ਹਨ । ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।
  5. ਖ਼ੁਸ਼ਕ ਅੰਤਰਾਲ-ਕਈ ਵਾਰ ਗਰਮੀਆਂ ਵਿਚ ਮਾਨਸੂਨੀ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫ਼ਰਕ ਨਾਲ ਹੁੰਦੀ ਹੈ ।
    ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਕ ਲੰਬਾ ਅਤੇ ਖੁਸ਼ਕ ਸਮਾਂ (Long & Dry Spell) ਆ ਜਾਂਦਾ ਹੈ ।
  6. ਪਰਬਤੀ ਵਰਖਾ-ਮਾਨਸੂਨੀ ਵਰਖਾ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਣਾਂ (Windward sides) ’ਤੇ ਜ਼ਿਆਦਾ ਹੁੰਦੀ ਹੈ ।
    ਪਰਬਤਾਂ ਦੀਆਂ ਉੱਤਰੀ ਅਤੇ ਪੌਣ ਵਿਮੁਖੀ ਢਲਾਣਾਂ (Leaward Sides) ਵਰਖਾ ਛਾਇਆ ਖੇਤਰ (Rain Shadow Zone) ਵਿਚ ਸਥਿਤ ਹੋਣ ਕਰਕੇ ਖੁਸ਼ਕ ਰਹਿ ਜਾਂਦੀਆਂ ਹਨ ।
  7. ਮੋਹਲੇਧਾਰ ਵਰਖਾ-ਮਾਨਸੂਨੀ ਵਰਖਾ ਬਹੁਤ ਜ਼ਿਆਦਾ ਮਾਤਰਾ ਵਿਚ ਅਤੇ ਕਈ-ਕਈ ਦਿਨ ਹੁੰਦੀ ਰਹਿੰਦੀ ਹੈ । ਇਸੇ ਕਰਕੇ ਹੀ ਕਹਾਵਤ ਹੈ ਕਿ ‘ਭਾਰਤ ਵਿਚ ਵਰਖਾ ਪੈਂਦੀ ਨਹੀਂ ਬਲਕਿ ਡਿਗਦੀ ਹੈ । ਸੱਚ ਤਾਂ ਇਹ ਹੈ ਕਿ ਮਾਨਸੂਨੀ ਵਰਖਾ ਅਨਿਸਚਿਤ ਅਤੇ ਅਸਮਾਨ ਸੁਭਾਅ ਲਏ ਹੋਏ ਹੈ ।

ਪ੍ਰਸ਼ਨ 5.
ਭਾਰਤ ਵਿਚ ਵਿਸ਼ਾਲ ਮਾਨਸੂਨੀ ਏਕਤਾ ਹੁੰਦੇ ਹੋਏ ਵੀ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ, ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿਮਾਲਿਆ ਦੇ ਕਾਰਨ ਦੇਸ਼ ਵਿਚ ਮਾਨਸੂਨੀ ਏਕਤਾ ਦੇ ਬਾਵਜੂਦ ਭਾਰਤ ਦੇ ਸਾਰੇ ਖੇਤਰਾਂ ਵਿਚ ਇੱਕੋ ਜਿਹੀ ਮਾਤਰਾ ਵਿਚ ਵਰਖਾ ਨਹੀਂ ਹੁੰਦੀ । ਕੁਝ ਖੇਤਰਾਂ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕੁਝ ਖੇਤਰਾਂ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ । ਇਸ ਵਿਭਿੰਨਤਾ ਦੇ ਕਾਰਨ ਹੇਠ ਲਿਖੇ ਹਨ –

  1. ਸਥਿਤੀ-ਜਿਹੜੇ ਖੇਤਰ ਪਰਬਤ-ਉਨਮੁਖ ਭਾਗਾਂ ਵਿਚ ਸਥਿਤ ਹਨ ਉੱਥੇ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਪਹਿਲਾਂ ਪੁੱਜਦੀਆਂ ਹਨ ਅਤੇ ਖੂਬ ਵਰਖਾ ਕਰਦੀਆਂ ਹਨ । ਇਸ ਦੇ ਉਲਟ ਪਵਨ-ਵਿਮੁਖ ਢਾਲਾਂ ਵਾਲੇ ਖੇਤਰਾਂ ਵਿਚ ਵਰਖਾ ਘੱਟ ਹੁੰਦੀ ਹੈ ਉੱਤਰ-ਪੂਰਬੀ ਮੈਦਾਨੀ ਭਾਗਾਂ, ਹਿਮਾਚਲ ਅਤੇ ਪੱਛਮੀ ਤਟੀ ਮੈਦਾਨ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਬਹੁਤ ਸਾਰੇ ਭਾਗਾਂ ਤੇ ਕਸ਼ਮੀਰ ਵਿਚ ਘੱਟ ਵਰਖਾ ਹੁੰਦੀ ਹੈ ।
  2. ਪਰਬਤਾਂ ਦੀ ਦਿਸ਼ਾ-ਜਿਹੜੇ ਪਰਬਤ ਪੌਣਾਂ ਦੇ ਸਾਹਮਣੇ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕਦੇ ਹਨ ਅਤੇ ਵਰਖਾ ਦਾ ਕਾਰਨ ਬਣਦੇ ਹਨ । ਇਸ ਦੇ ਉਲਟ ਪੌਣਾਂ ਦੇ ਸਮਾਨਾਂਤਰ ਸਥਿਤ ਪਰਬਤ ਪੌਣਾਂ ਨੂੰ ਰੋਕ ਨਹੀਂ ਸਕਦੇ ਅਤੇ ਉਨ੍ਹਾਂ ਦੇ ਨੇੜੇ ਸਥਿਤ ਖੇਤਰ ਖ਼ੁਸ਼ਕ ਰਹਿ ਜਾਂਦੇ ਹਨ । ਰਾਜਸਥਾਨ ਦਾ ਇਕ ਬਹੁਤ ਵੱਡਾ ਭਾਗ ਅਰਾਵਲੀ ਪਰਬਤ ਦੇ ਕਾਰਨ ਖੁਸ਼ਕ ਮਾਰੂਥਲ ਬਣ ਕੇ ਰਹਿ ਗਿਆ ਹੈ ।
  3. ਪੌਣਾਂ ਦੀ ਦਿਸ਼ਾ-ਮਾਨਸੂਨੀ ਪੌਣਾਂ ਦੇ ਰਾਹ ਵਿਚ ਜੋ ਖੇਤਰ ਪਹਿਲਾਂ ਆਉਂਦੇ ਹਨ, ਉਨ੍ਹਾਂ ਵਿਚ ਵਰਖਾ ਕ੍ਰਮਵਾਰ ਘੱਟ ਹੁੰਦੀ ਜਾਂਦੀ ਹੈ । ਕੋਲਕਾਤਾ ਵਿਚ ਬਨਾਰਸ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।
  4. ਸਮੁੰਦਰ ਤੋਂ ਦੂਰੀ-ਸਮੁੰਦਰ ਦੇ ਨਿਕਟ ਸਥਿਤ ਸਥਾਨਾਂ ਵਿਚ ਜ਼ਿਆਦਾ ਵਰਖਾ ਹੁੰਦੀ ਹੈ । ਪਰ ਜੋ ਸਥਾਨ ਸਮੁੰਦਰ ਤੋਂ ਦੂਰ ਸਥਿਤ ਹੁੰਦੇ ਹਨ ਉੱਥੇ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ । ਸੱਚ ਤਾਂ ਇਹ ਹੈ ਕਿ ਵੱਖ-ਵੱਖ ਖੇਤਰਾਂ ਦੀ ਸਥਿਤੀ ਅਤੇ ਪੌਣਾਂ ਤੇ ਪਰਬਤਾਂ ਦੀ ਦਿਸ਼ਾ ਦੇ ਕਾਰਨ ਵਰਖਾ ਵੰਡ ਵਿਚ ਖੇਤਰੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਭਾਰਤ ਵਿਚ ਸਾਲਾਨਾ ਵਰਖਾ ਦੀ ਵੰਡ ਕੀ ਹੈ ?
ਉੱਤਰ-
ਭਾਰਤ ਵਿਚ 118 ਸੈਂਟੀਮੀਟਰ ਔਸਤ ਵਾਰਸ਼ਿਕ ਵਰਖਾ ਹੁੰਦੀ ਹੈ । ਪਰ ਦੇਸ਼ ਵਿਚ ਵਰਖਾ ਦੀ ਵੰਡ ਬਹੁਤ ਹੀ ਅਸਮਾਨ ਹੈ । ਮੇਘਾਲਿਆ ਦੀਆਂ ਪਹਾੜੀਆਂ ਵਿਚ 1000 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ ਜਦ ਕਿ ਥਾਰ ਮਾਰੂਥਲ ਵਿਚ ਇਕ ਸਾਲ ਵਿਚ ਕੇਵਲ 20 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
ਸਾਲਾਨਾ ਵਰਖਾ ਦੀ ਮਾਤਰਾ ਦੇ ਆਧਾਰ ‘ਤੇ ਦੇਸ਼ ਨੂੰ ਹੇਠ ਲਿਖੇ ਪੰਜ ਮੁੱਖ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ –
1. ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ –

  • ਦਾਦਰਾ ਤੇ ਨਗਰ ਹਵੇਲੀ ਤੋਂ ਲੈ ਕੇ ਦੱਖਣ ਵਿਚ ਤਿਰੂਵਨੰਤਪੁਰਮ ਤਕ ਫੈਲੀ ਲੰਮੀ ਅਤੇ ਤੰਗ ਪੱਟੀ ਵਿਚ ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਪੱਛਮੀ ਤਟੀ ਖੇਤਰ : ਸ਼ਾਮਲ ਹਨ । ਇੱਥੋਂ ਦੇ ਕੋਂਕਣ ਅਤੇ ਮਾਲਾਬਾਰ ਦੇ ਤਟਾਂ ‘ਤੇ ਲਗਾਤਾਰ ਪੰਜ ਮਹੀਨੇ ਵਰਖਾ ਹੁੰਦੀ ਰਹਿੰਦੀ ਹੈ ।
  • ਬਹੁਤ ਜ਼ਿਆਦਾ ਵਰਖਾ ਦਾ ਦੂਸਰਾ ਖੇਤਰ ਦੇਸ਼ ਦੇ ਉੱਤਰ-ਪੂਰਬੀ ਭਾਗ ਵਿਚ ਹੈ । ਇਸ ਵਿਚ ਦਾਰਜੀਲਿੰਗ, ਬੰਗਾਲ ਦੁਆਰ; ਅਸਾਮ ਦੇ ਨਾਲ ਲਗਦੀ ਹੇਠਲੀ ਤੇ ਮੱਧਵਰਤੀ ਘਾਟੀ, ਦੱਖਣੀ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ ਪਹਾੜੀਆਂ ਸ਼ਾਮਲ ਹਨ । ਸ਼ਿਲਾਂਗ ਦੀ ਪਠਾਰ ਤੇ ਬੰਗਲਾ ਦੇਸ਼ ਵੱਲ ਦੀਆਂ ਢਲਾਣਾਂ ‘ਤੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ । ਇੱਥੇ ਚਿਰਾਪੂੰਜੀ ਵਿਖੇ 1087 ਸੈਂਟੀਮੀਟਰ ਅਤੇ ਇਸ ਦੇ ਕੋਲ ਸਥਿਤ ਮਾਅਨਰਾਮ ਵਿਚ 1141 ਸੈਂਟੀਮੀਟਰ ਵਰਖਾ ਹੁੰਦੀ ਹੈ ਜੋ ਸੰਸਾਰ ਭਰ ਵਿਚ ਸਭ ਤੋਂ ਵੱਧ ਵਰਖਾ ਹੈ ।
  • ਅੰਡੇਮਾਨ ਤੇ ਨਿਕੋਬਾਰ ਅਤੇ ਲਕਸ਼ਦੀਪ ਜਿਹੇ ਦੀਪ ਵੀ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿਚ ਗਿਣੇ ਜਾਂਦੇ ਹਨ ।

2. ਵੱਧ ਵਰਖਾ ਵਾਲੇ ਖੇਤਰ-ਇਨ੍ਹਾਂ ਖੇਤਰਾਂ ਵਿਚ ਹੇਠ ਲਿਖੇ ਖੇਤਰ ਸ਼ਾਮਲ ਹਨ –

  • ਪੱਛਮੀ ਘਾਟ ਦੇ ਨਾਲ-ਨਾਲ ਉੱਤਰ-ਦੱਖਣ ਦਿਸ਼ਾ ਵਿਚ ਤਾਪਤੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲਾ ਦੇ ਮੈਦਾਨ ਤਕ ਫੈਲੀ ਹੋਈ ਪੱਟੀ ।
  • ਦੂਸਰੀ ਪੱਟੀ ਹਿਮਾਲਿਆ ਦੀਆਂ ਦੱਖਣੀ ਢਲਾਣਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਕੁਮਾਉਂ | ਹਿਮਾਲਿਆ ਰਾਹੀਂ ਹੁੰਦੀ ਹੋਈ ਅਸਾਮ ਦੀ ਹੇਠਲੀ ਘਾਟੀ ਤਕ ਪਹੁੰਚਦੀ ਹੈ ।
  • ਤੀਜੀ ਪੱਟੀ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ । ਇਸ ਵਿਚ ਤ੍ਰਿਪੁਰਾ, ਮਨੀਪੁਰ, ਮੀਕਿਰ ਦੀਆਂ ਪਹਾੜੀਆਂ ਆਉਂਦੀਆਂ ਹਨ ।

3. ਦਰਮਿਆਨੀ ਵਰਖਾ ਵਾਲੇ ਖੇਤਰ-ਇਨ੍ਹਾਂ ਖੇਤਰਾਂ ਵਿਚ 100 ਤੋਂ 150 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ ।
ਦੇਸ਼ ਵਿਚ ਦਰਮਿਆਨੀ ਵਰਖਾ ਵਾਲੇ ਤਿੰਨ ਖੇਤਰ ਮਿਲਦੇ ਹਨ –

  • ਸਭ ਤੋਂ ਵੱਡਾ ਖੇਤਰ ਔਡੀਸ਼ਾ, ਉੱਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਤੰਗ ਪੱਟੀ ਦੇ ਰੂਪ ਵਿਚ ਜੰਮੂ ਦੀਆਂ ਪਹਾੜੀਆਂ ਤਕ ਫੈਲਿਆ ਹੋਇਆ ਹੈ ।
  • ਦੂਸਰੀ ਪੱਟੀ ਪੂਰਬੀ ਤਟ ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੀ ਹੋਈ ਹੈ । ਇਸ ਨੂੰ ਕੋਰੋਮੰਡਲ ਤਟ ਵੀ ਕਹਿੰਦੇ ਹਨ ।
  • ਤੀਜੀ ਪੱਟੀ ਦਾ ਵਿਸਥਾਰ ਪੱਛਮੀ ਘਾਟ ਦੀਆਂ ਪੁਰਬੀ ਢਲਾਨਾਂ ਵਿਚ ਨਰਮਦਾ ਨਦੀ ਦੇ ਮੁਹਾਨੇ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹੈ ।

4. ਘੱਟ ਵਰਖਾ ਵਾਲੇ ਖੇਤਰ-ਇਸ ਵਿਚ ਦੇਸ਼ ਦੇ ਉਹ ਅਰਧ ਖੁਸ਼ਕ ਭਾਗ ਸ਼ਾਮਲ ਹਨ, ਜਿੱਥੇ ਪੂਰੇ ਸਾਲ ਵਿਚ ਔਸਤਨ 50 ਤੋਂ 100 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ । ਇਸ ਖੇਤਰ ਦਾ ਵਿਸਥਾਰ ਉੱਤਰ ਵਿਚ ਜੰਮੂ ਦੇ ਨਾਲ ਲੱਗੀ ਹੋਈ ਦੇਸ਼ ਦੀ ਸੀਮਾ ਤੋਂ ਲੈ ਕੇ ਧੁਰ ਦੱਖਣ ਵਿਚ ਕੰਨਿਆ ਕੁਮਾਰੀ ਤਕ ਹੈ ।

5. ਸਭ ਤੋਂ ਘੱਟ ਵਰਖਾ ਵਾਲੇ ਖੇਤਰ-ਇਨ੍ਹਾਂ ਖ਼ੁਸ਼ਕ ਖੇਤਰਾਂ ਵਿਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ । ਅਜਿਹੇ ਖੇਤਰਾਂ ਵਿਚੋਂ ਜਸਕਰ ਪਰਬਤ ਸ਼੍ਰੇਣੀ ਦੇ ਪਿੱਛੇ ਸਥਿਤ ਲੱਦਾਖ ਤੋਂ ਕਰਾਕੋਰਮ ਤਕ ਦਾ ਖੇਤਰ, ਕੱਛ ਅਤੇ ਪੱਛਮੀ ਰਾਜਸਥਾਨ ਦਾ ਖੇਤਰ ਅਤੇ ਪੰਜਾਬ ਤੇ ਹਰਿਆਣਾ ਰਾਜਾਂ ਦੇ ਦੱਖਣ-ਪੱਛਮੀ ਖੇਤਰ ਸ਼ਾਮਲ ਹਨ । ਇਨ੍ਹਾਂ ਖੇਤਰਾਂ ਵਿਚ ਪੱਛਮੀ ਘਾਟ ਦੀ ਪੂਰਬੀ ਢਲਾਨ ਵੀ ਸ਼ਾਮਲ ਹੈ ।

Leave a Comment