Punjab State Board PSEB 8th Class Punjabi Book Solutions Chapter 11 ਸ਼ਹਿਦ ਦੀਆਂ ਮੱਖੀਆਂ Textbook Exercise Questions and Answers.
PSEB Solutions for Class 8 Punjabi Chapter 11 ਸ਼ਹਿਦ ਦੀਆਂ ਮੱਖੀਆਂ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਕੀ ਸ਼ਹਿਦ ਦੀਆਂ ਮੱਖੀਆਂ ਰਲ ਕੇ ਇਕ ਪਰਿਵਾਰ ਵਾਂਗ ਰਹਿੰਦੀਆਂ ਹਨ ?
(ਉ) ਹਾਂ ਜੀ
(ਅ) ਨਹੀਂ ਜੀ
(ਈ) ਕਦੇ-ਕਦੇ ।
ਉੱਤਰ :
ਹਾਂ ਜੀ
(ii) ਇਕ ਕਲੋਨੀ ਵਿਚ ਸ਼ਹਿਦ ਦੀਆਂ ਮੱਖੀਆਂ ਦੀ ਗਿਣਤੀ ਲਗਪਗ ਕਿੰਨੀ ਹੁੰਦੀ ਹੈ ?
(ੳ) ਇਕ ਹਜ਼ਾਰ
(ਅ) ਦੋ ਹਜ਼ਾਰ
(ੲ) ਕਈ ਹਜ਼ਾਰ ।
ਉੱਤਰ :
ਕਈ ਹਜ਼ਾਰ
(iii) ਕਾਮਾ ਮੱਖੀ ਦੀ ਉਮਰ ਕਿੰਨੀ ਹੁੰਦੀ ਹੈ ?
(ਉ) 25 ਦਿਨ
(ਅ) 30 ਦਿਨ
(ੲ) ਦੋ-ਤਿੰਨ ਮਹੀਨੇ ।
ਉੱਤਰ :
ਦੋ-ਤਿੰਨ ਮਹੀਨੇ
(iv) ਰਾਣੀ ਮੱਖੀ ਇੱਕ ਦਿਨ ਵਿੱਚ ਲਗਪਗ ਕਿੰਨੇ ਆਂਡੇ ਦੇ ਸਕਦੀ ਹੈ ?
(ਉ) ਲਗਪਗ 100
(ਅ) 1000
(ੲ) 3000
ਉੱਤਰ :
3000
(v) ਸ਼ਹਿਦ ਦੀਆਂ ਪਾਲਤੂ ਮੱਖੀਆਂ ਦਾ ਠੀਕ ਨਾਂ ਕਿਹੜਾ ਹੈ ?
(ਉ) ਇਟਾਲੀਅਨ ਮੱਖੀ ।
(ਅ) ਲੱਡੂ ਮੱਖੀ ਜਾਂ ਪਹਾੜੀ ਮੱਖੀ
(ਬ) ਡੂੰਮਣਾ !
ਉੱਤਰ :
ਇਟਾਲੀਅਨ ਮੱਖੀ !
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਪਾਰਿਕ ਤੌਰ ‘ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ ਦਾ ਕੀ ਨਾਂ ਹੈ ?
ਉੱਤਰ :
ਇਟਾਲੀਅਨ ਮੱਖੀਆਂ ।
ਪ੍ਰਸ਼ਨ 2.
ਸ਼ਹਿਦ ਦੀਆਂ ਮੱਖੀਆਂ ਦੀਆਂ ਹੋਰ ਕਿਹੜੀਆਂ ਕਿਸਮਾਂ ਹਨ ?
ਉੱਤਰ :
ਮਖੀਰ, ਡੂੰਮਣਾ ਤੇ ਲੱਡੂ ਮੱਖੀ ।
ਪ੍ਰਸ਼ਨ 3.
ਲਾਰਵਾ ਨੂੰ ਪਿਊਪਾ ਬਣਨ ਦੀ ਅਵਸਥਾ ਤੱਕ ਕੀ ਖਾਣ ਨੂੰ ਦਿੱਤਾ ਜਾਂਦਾ ਹੈ ?
ਉੱਤਰ :
ਰਾਇਲ ਜੈਲੀ ॥
ਪ੍ਰਸ਼ਨ 4.
ਕਾਮਾ ਮੱਖੀ ਕੀ ਕੰਮ ਕਰਦੀ ਹੈ ?
ਉੱਤਰ :
ਕਾਮਾ ਮੱਖੀ ਛੱਤੇ ਨੂੰ ਸੁਆਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰੋਂ ਸ਼ਹਿਦ ਲਿਆਉਣ ਤੇ ਛੱਤੇ ਦੀ ਰਖਵਾਲੀ ਦਾ ਕੰਮ ਕਰਦੀ ਹੈ ।
ਪ੍ਰਸ਼ਨ 5.
ਸ਼ਹਿਦ ਵਿੱਚ ਕੀ-ਕੀ ਹੁੰਦਾ ਹੈ ?
ਉੱਤਰ :
ਸ਼ਹਿਦ ਵਿੱਚ ਪਾਣੀ, ਕਾਰਬੋਹਾਈਡੇਟ, ਪ੍ਰਗ-ਕਣ ਤੇ ਐਨਜ਼ਾਈਮ ਹੁੰਦੇ ਹਨ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਾਮਾ ਮੱਖੀਆਂ ਸ਼ਹਿਦ ਬਣਾਉਣ ਲਈ ਫੁੱਲਾਂ ਦੇ ਰਸ ਵਿੱਚ ਕੀ ਮਿਲਾਉਂਦੀਆਂ ਹਨ ?
ਉੱਤਰ :
ਕਾਮਾ ਮੱਖੀਆਂ ਸ਼ਹਿਦ ਬਣਾਉਣ ਲਈ ਆਪਣੇ ਸਰੀਰ ਵਿਚੋਂ ਬਹੁਤ ਸਾਰੇ ਐਨਜ਼ਾਈਮ ਉਸ ਵਿਚ ਮਿਲਾਉਂਦੀਆਂ ਹਨ ।
ਪ੍ਰਸ਼ਨ 2.
ਸ਼ਹਿਦ ਦੀਆਂ ਮੱਖੀਆਂ ਦਾ ਜੀਵਨ-ਚੱਕਰ ਕਿਹੋ ਜਿਹਾ ਹੁੰਦਾ ਹੈ ?
ਉੱਤਰ :
ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਵਿਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ, ਜਿਸਨੂੰ ਲਾਰਵਾ ਕਿਹਾ ਜਾਂਦਾ ਹੈ । ਕਾਮਾ ਮੱਖੀਆਂ ਆਪਣੇ ਸਰੀਰ ਵਿੱਚੋਂ ਕੱਢੀ ਰਾਇਲ ਜੈਲੀ ਲਾਰਵਾ ਨੂੰ ਖਾਣ ਲਈ ਦਿੰਦੀਆਂ ਹਨ । ਦੋ ਦਿਨ ਰਾਇਲ ਜੈਲੀ ਦੇਣ ਮਗਰੋਂ ਲਾਰਵਾ ਨੂੰ ਸਧਾਰਨ ਸ਼ਹਿਦ ਦਿੱਤਾ ਜਾਂਦਾ ਹੈ । ਫਿਰ ਇਹ ਖਾਣਾ ਛੱਡ ਦਿੰਦੀ ਹੈ । ਇਸ ਦੇ ਸੈੱਲ ਨੂੰ ਉੱਪਰੋਂ ਸੀਲ ਕਰ ਦਿੱਦਾ ਜਾਂਦਾ ਹੈ । ਇਸ ਅਵਸਥਾ ਨੂੰ “ਪਿਉਪਾਅਵਸਥਾ ਕਿਹਾ ਜਾਂਦਾ ਹੈ ਤੇ ਇਸਦੇ ਅੰਦਰ ਵਾਲੀ ਸੁੰਡੀ ਨੂੰ ‘ਪਿਉਪਾ’ । ਇਸ ਅਵਸਥਾ ਵਿਚ ਸੁੰਡੀ ਦੇ ਸਰੀਰ ਵਿਚ ਤਬਦੀਲੀ ਹੁੰਦੀ ਹੈ ਤੇ ਉਹ ਸ਼ਹਿਦ ਦੀ ਮੱਖੀ ਬਣ ਜਾਂਦੀ ਹੈ । ਸੈੱਲ ਨੂੰ ਖੋਲ੍ਹਣ ਤੇ ਇਹ ਮੱਖੀ ਬਾਹਰ ਆ ਜਾਂਦੀ ਹੈ ।
ਪ੍ਰਸ਼ਨ 3.
ਰਾਣੀ ਮੱਖੀ ਦਾ ਭੋਜਨ ਕੀ ਹੈ ?
ਉੱਤਰ :
ਰਾਣੀ ਮੱਖੀ ਦਾ ਭੋਜਨ ਰਾਇਲ ਜੈਲੀ ਹੈ ।
ਪ੍ਰਸ਼ਨ 4.
ਸ਼ਹਿਦ ਦੀਆਂ ਮੱਖੀਆਂ ਬਾਹਰਲੀਆਂ ਹਮਲਾਵਰ ਮੱਖੀਆਂ ਤੋਂ ਆਪਣੀ ਕਲੋਨੀ ਅਤੇ ਸ਼ਹਿਦ ਦਾ ਬਚਾਅ ਕਿਵੇਂ ਕਰਦੀਆਂ ਹਨ ?
ਉੱਤਰ :
ਸ਼ਹਿਦ ਦੀਆਂ ਮੱਖੀਆਂ ਬਕਸੇ ਦੇ ਦੁਆਰ ਉੱਤੇ ਪਹਿਰਾ ਦਿੰਦੀਆਂ ਹਨ ਤੇ ਛੱਤੇ ਉੱਪਰ ਹਮਲਾ ਕਰਨ ਵਾਲੀਆਂ ਮੱਖੀਆਂ ਦਾ ਡਟ ਕੇ ਟਾਕਰਾ ਕਰਦੀਆਂ ਹਨ । ਇਸ ਹਾਲਤ ਵਿਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ ਤੇ ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ ।
ਪ੍ਰਸ਼ਨ 5.
ਕਿਹੜੀ ਰੁੱਤ ਵਿੱਚ ਸ਼ਹਿਦ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ?
ਉੱਤਰ :
ਬਸੰਤ ਰੁੱਤ ਜਾਂ ਫੁੱਲਾਂ ਦੇ ਮੌਸਮ ਵਿਚ ਛੱਤੇ ਵਿਚ ਸ਼ਹਿਦ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :ਪਹਿਚਾਣ, ਰਲ-ਮਿਲ ਕੇ, ਰਾਇਲ ਜੈਲੀ, ਕਾਮਾ ਮੱਖੀਆਂ, ਪਹਾੜੀ ਮੱਖੀ, ਆਰਥਰੋਪੋਡਾ)
(ਉ) ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਵਾਂਗ …………. ਰਹਿੰਦੀਆਂਹਨ ।
(ਅ) …………. ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ ।
(ਈ) ਮੱਖੀਆਂ ਜੀਵ-ਜਗਤ ਦੇ …………. ਜੀਵ-ਵਰਗ ਨਾਲ ਸਬੰਧ ਰੱਖਦੀਆਂ ਹਨ ।
(ਸ) ਲਾਰਵਾ ਨੂੰ ਪਹਿਲੇ ਦਿਨ ਦੋ ਦਿਨ …………. ਖਾਣ ਨੂੰ ਦਿੱਤੀ ਜਾਂਦੀ ਹੈ ?
(ਹ) ਮੱਖੀਆਂ ਨੂੰ ਆਪਣੇ ਬਕਸੇ ਦੀ …………. ਹੁੰਦੀ ਹੈ । (ਕ) ਨਵੀਂ ਰਾਣੀ ਮੱਖੀ ਕੁੱਝ ਦਿਨਾਂ ਬਾਅਦ ਆਪਣੇ ਨਾਲ ਹੋਰ …………. ਲੈ ਕੇ ਉੱਡ ਜਾਂਦੀ ਹੈ ।
ਉੱਤਰ :
(ਉ) ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਵਾਂਗ ਰਲ-ਮਿਲ ਕੇ ਰਹਿੰਦੀਆਂ ਹਨ ।
(ਅ) ਪਹਾੜੀ ਮੱਖੀ ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ ।
(ਇ) ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਜੀਵ-ਵਰਗ ਨਾਲ ਸੰਬੰਧ ਰੱਖਦੀਆਂ ਹਨ ।
(ਸ) ਲਾਰਵਾ ਨੂੰ ਪਹਿਲੇ ਦਿਨ ਦੋ ਦਿਨ ਰਾਇਲ ਜੈਲੀ ਖਾਣ ਨੂੰ ਦਿੱਤੀ ਜਾਂਦੀ ਹੈ ।
(ਹ) ਮੱਖੀਆਂ ਨੂੰ ਆਪਣੇ ਬਕਸੇ ਦੀ ਪਹਿਚਾਣ ਹੁੰਦੀ ਹੈ ।
(ਕ) ਨਵੀਂ ਰਾਣੀ ਮੱਖੀ ਕੁੱਝ ਦਿਨਾਂ ਬਾਅਦ ਆਪਣੇ ਨਾਲ ਹੋਰ ਕਾਮਾ ਮੱਖੀਆਂ ਲੈ ਕੇ ਉੱਡ ਜਾਂਦੀ ਹੈ ।
ਪ੍ਰਸ਼ਨ 2.
ਹੇਠ ਦਿੱਤੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :ਆਕਾਰ, ਜੀਵ-ਜਗਤ, ਕਮਜ਼ੋਰ, ਹਮਲਾਵਰ, ਮੌਸਮ, ਅਵਸਥਾ |
ਉੱਤਰ :
1. ਆਕਾਰ (ਸ਼ਕਲ) – ਮਖੀਲ ਦੀ ਮੱਖੀ ਆਕਾਰ ਵਿਚ ਬਾਕੀ ਕਿਸਮਾਂ ਦੀਆਂ ਮੱਖੀਆਂ ਤੋਂ ਛੋਟੀ ਹੁੰਦੀ ਹੈ ।
2. ਜੀਵ-ਜਗਤ (ਜੀਵਾਂ ਦੀ ਦੁਨੀਆ) – ਸ਼ਹਿਦ ਦੀਆਂ ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਵਰਗ ਨਾਲ ਸੰਬੰਧ ਰੱਖਦੀਆਂ ਹਨ ।
3. ਕਮਜ਼ੋਰ (ਬਲਹੀਨ, ਮਾੜਾ) – ਕਮਜ਼ੋਰ ਆਦਮੀ ਨੂੰ ਹਰ ਕੋਈ ਚਾਹ ਲੈਂਦਾ ਹੈ ।
4. ਹਮਲਾਵਰ (ਹਮਲਾ ਕਰਨ ਵਾਲਾ) – ਕਾਮਾ ਮੱਖੀਆਂ ਆਪਣੀ ਕਲੋਨੀ ਉੱਤੇ ਹਮਲਾਵਰ ਬਾਹਰੀ ਮੱਖੀਆਂ ਦਾ ਡਟ ਕੇ ਟਾਕਰਾ ਕਰਦੀਆਂ ਹਨ ।
5. ਮੌਸਮ (ਰੁੱਤ ਦਾ ਪ੍ਰਭਾਵ) – ਅੱਜ ਮੀਂਹ ਦਾ ਮੌਸਮ ਹੈ ।
6. ਅਵਸਥਾ (ਹਾਲਤ) – ਸਾਡੇ ਦੇਸ਼ ਦੀ ਆਰਥਿਕ ਅਵਸਥਾ ਬਹੁਤੀ ਚੰਗੀ ਨਹੀਂ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਰਿਵਾਰ – परिवार – Family
ਸ਼ਹਿਦ – ………… – …………..
ਆਂਡੇ – ………… – …………..
ਫੁੱਲ – ………… – …………..
ਅੰਗ – ………… – …………..
ਸਥਾਨ – ………… – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਰਿਵਾਰ – परिवार – Family
ਸ਼ਹਿਦ – मधु – Honey
ਆਂਡੇ – अंडे – Eggs
ਫੁੱਲ – फूल – Flower
ਅੰਗ – अंग – Organ
ਸਥਾਨ – स्थान – Place
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਸ਼ੈਹਦ, ਰੱਖਵਾਲੀ, ਹਰਾਨੀਜਨਕ, ਪੈਹਰਾ, ਗਾੜਾ, ਪਾਇਪ ।
ਉੱਤਰ :
ਅਸ਼ੁੱਧ – ਸ਼ੁੱਧ
ਸ਼ੈਹਦ – ਸ਼ਹਿਦ
ਰੱਖਵਾਲੀ – ਰਖਵਾਲੀ
ਹਰਾਨੀਜਨਕ – ਹੈਰਾਨੀਜਨਕ
ਪੈਹਰਾ – ਪਹਿਰਾ
ਗਾੜਾ – ਗਾੜਾ
ਪਾਇਪ – ਪਾਈਪ ।
ਪ੍ਰਸ਼ਨ 5.
ਵਿਰੋਧੀ ਸ਼ਬਦ ਲਿਖੋ :
ਸ਼ਬਦ – ਵਿਰੋਧੀ ਸ਼ਬਦ
ਉੱਚਾ – ਨੀਵਾਂ
ਪੱਕਾ – …………..
ਬਾਹਰ – …………..
ਸਧਾਰਨ – …………..
ਕਮਜ਼ੋਰ – …………..
ਨੁਕਸਾਨ – …………..
ਉੱਤਰ :
ਵਿਰੋਧੀ ਸ਼ਬਦ
ਉੱਚਾ – ਨੀਵਾਂ
ਪੱਕਾ – ਕੱਚਾ
ਬਾਹਰ – ਅੰਦਰ
ਸਧਾਰਨ – ਅਸਾਧਾਰਨ
ਕਮਜ਼ੋਰ – ਤਕੜਾ
ਨੁਕਸਾਨ – ਲਾਭ ।
ਪ੍ਰਸ਼ਨ 6.
ਅਧਿਆਪਕ ਵਿਦਿਆਰਥੀਆਂ ਨੂੰ ਸ਼ਹਿਦ ਦੀਆਂ ਮੱਖੀਆਂ ਬਾਰੇ ਹੋਰ ਜਾਣਕਾਰੀ ਦੇਵੇ।
ਉੱਤਰ :
ਸ਼ਹਿਦ ਦੀਆਂ ਮੱਖੀਆਂ ਸਾਨੂੰ ਸ਼ਹਿਦ ਦਿੰਦੀਆਂ ਹਨ । ਅਸੀਂ ਇਨ੍ਹਾਂ ਨੂੰ ਆਮ ਕਰਕੇ ਫੁੱਲਾਂ ਦੁਆਲੇ ਘੁੰਮਦੀਆਂ ਤੇ ਉਨ੍ਹਾਂ ਦਾ ਰਸ ਚੂਸਦੀਆਂ ਦੇਖ ਸਕਦੇ ਹਾਂ। ਇਨ੍ਹਾਂ ਵਿਚ ਛੋਟੀਆਂ ਮੱਖੀਆਂ ਵੀ ਹੁੰਦੀਆਂ ਹਨ ਤੇ ਵੱਡੀਆਂ ਵੀ । ਇਹ ਛੇੜਨ ਵਾਲੇ ਨੂੰ ਡੰਗ ਵੀ ਮਾਰਦੀਆਂ ਹਨ । ਇਨ੍ਹਾਂ ਦਾ ਡੰਗ ਕਾਫ਼ੀ ਜ਼ਹਿਰੀਲਾ ਹੁੰਦਾ ਹੈ । ਇਸ ਕਰਕੇ ਇਨ੍ਹਾਂ ਦੇ ਛੱਤੇ ਨੂੰ ਨਹੀਂ ਛੇੜਨਾ ਚਾਹੀਦਾ, ਨਹੀਂ ਤਾਂ ਇਹ ਮਗਰ ਪੈ ਜਾਂਦੀਆਂ ਹਨ । ਕਈ ਵਾਰੀ ਜੇਕਰ ਕੋਈ ਬੰਦਾ ਆਪਣੀ ਕਲੋਨੀ ਛੱਡ ਕੇ ਬਹੁਗਿਣਤੀ ਵਿਚ ਉੱਡ ਰਹੀਆਂ ਮੱਖੀਆਂ ਦੇ ਕਾਬੂ ਆ ਜਾਵੇ, ਤਾਂ ਇਹ ਉਸਦਾ ਬੁਰਾ ਹਾਲ ਕਰ ਦਿੰਦੀਆਂ ਹਨ ।
ਪ੍ਰਸ਼ਨ 7.
ਹੇਠ ਲਿਖੇ ਵਾਕ ਨੂੰ ਸੋਹਣੀ ਲਿਖਾਈ ਵਿਚ ਲਿਖੋ :ਮੱਖੀਆਂ ਨੂੰ ਆਪਣੇ ਬਕਸੇ ਦੀ ਪਹਿਚਾਣ ਹੁੰਦੀ ਹੈ ।
ਉੱਤਰ :
…………………………………………….
…………………………………………….
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਮੱਖੀਆਂ ਦੇ ਮੂੰਹ ਦੇ ਅਲੱਗ-ਅਲੱਗ ਹਿੱਸੇ ਹੁੰਦੇ ਹਨ । (ਨਾਂਵ ਚੁਣੋ)
(ਅ) ਮੱਖੀਆਂ ਨੂੰ ਆਪਣੇ ਬਕਸੇ ਦੀ ਪਛਾਣ ਹੁੰਦੀ ਹੈ । (ਵਿਸ਼ੇਸ਼ਣ ਚੁਣੋ)
(ਈ ਇਹ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਕੇ ਲਿਆਉਣ ਦਾ ਕੰਮ ਕਰਦੀ ਹੈ । (ਪੜਨਾਂਵ ਚੁਣੋ)
(ਸ) ਛੱਤੇ ਵਿਚ ਇਕ ਰਾਣੀ ਮੱਖੀ ਹੁੰਦੀ ਹੈ । (ਕਿਰਿਆ ਚੁਣੋ)
ਉੱਤਰ :
(ੳ) ਮੱਖੀਆਂ, ਮੂੰਹ, ਹਿੱਸੇ ।
(ਅ) ਆਪਣੇ ।
(ਈ) ਇਹ ।
(ਸ) ਹੁੰਦੀ ਹੈ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ
ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਦੇ ਜੀਆਂ ਵਾਂਗ ਰਲ-ਮਿਲ ਕੇ ਰਹਿੰਦੀਆਂ ਹਨ । ਪੰਜਾਬ ਵਿੱਚ ਇਹਨਾਂ ਨੂੰ ਡੂੰਮਣਾ, ਮੁਖੀਲ ਜਾਂ ਮਠਾਖੀ ਵੀ ਕਹਿੰਦੇ ਹਨ । ਇਹ ਸਾਰੀਆਂ ਦੇਸੀ ਮੱਖੀਆਂ ਹਨ । ਸ਼ਹਿਦ ਦੀਆਂ ਮੱਖੀਆਂ ਨੂੰ ਵਪਾਰਿਕ ਪੱਧਰ ‘ਤੇ ਪਾਲਿਆ ਵੀ ਜਾਂਦਾ ਹੈ ਤੇ ਇਸ ਪ੍ਰਕਾਰ ਇਹ ਅਨੇਕਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਬਣਦੀਆਂ ਹਨ | ਪਾਲੀਆਂ ਜਾਣ ਵਾਲੀਆਂ ਮੱਖੀਆਂ ਨੂੰ ਇਟਾਲੀਅਨ ਮੱਖੀਆਂ ਕਹਿੰਦੇ ਹਨ । ਕਿਉਂਕਿ ਮੂਲ ਰੂਪ ਵਿੱਚ ਇਹ ਮੱਖੀਆਂ ਕਿਸੇ ਸਮੇਂ ਇਟਲੀ ਤੋਂ ਲਿਆਂਦੀਆਂ ਗਈਆਂ ਸਨ । ਇਹਨਾਂ ਨੂੰ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ | ਸ਼ਹਿਦ ਦੇ ਇੱਕ ਬਕਸੇ ਤੋਂ ਸਾਲ ਵਿੱਚ 20 ਤੋਂ 40 ਕਿਲੋ ਤਕ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ । ਮਖੀਲ ਦੀਆਂ ਮੱਖੀਆਂ ਆਕਾਰ ਵਿੱਚ ਇਹਨਾਂ ਤੋਂ ਸਭ ਤੋਂ ਛੋਟੀਆਂ ਹੁੰਦੀਆਂ ਹਨ । ਇਹ ਆਪਣਾ ਛੱਤਾ ਝਾੜੀਆਂ ਜਾਂ ਨੀਵੇਂ ਦਰਖ਼ਤਾਂ ਦੀਆਂ ਪਤਲੀਆਂ ਟਾਹਣੀਆਂ ਨਾਲ ਬਣਾਉਂਦੀਆਂ ਹਨ । ਡੂੰਮਣਾ ਆਪਣਾ ਛੱਤਾ ਉੱਚੇ ਦਰਖ਼ਤਾਂ ਦੇ ਮੋਟੇ ਟਾਹਣਿਆਂ ਨਾਲ, ਉੱਚੀਆਂ ਛੱਤਾਂ ਨਾਲ, ਪਿੱਪਲ ਅਤੇ ਬੋਹੜ ਆਦਿ ਦੇ ਦਰਖ਼ਤਾਂ ਨਾਲ ਬਣਾਉਂਦਾ ਹੈ । ਇਹਨਾਂ ਤੋਂ ਇਲਾਵਾ ਲੱਡੂ ਮੱਖੀ ਜਾਂ ਪਹਾੜੀ ਮੱਖੀ ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ । ਇਹ ਆਪਣਾ ਛੱਤਾ ਜੋ ਪੰਜ-ਦਸ ਛੋਟੇ-ਛੋਟੇ ਛੱਤਿਆਂ ਦਾ ਸਮੂਹ ਹੁੰਦਾ ਹੈ, ਦਰਖ਼ਤਾਂ ਦੀਆਂ ਖੋੜਾਂ, ਹਨੇਰੇ ਕਮਰਿਆਂ ਜਾਂ ਦੀਵਾਰਾਂ ਦੇ ਵਿਚਕਾਰ ਬਣਾਉਂਦੀਆਂ ਹਨ । ਪਹਾੜੀ ਇਲਾਕਿਆਂ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਬਕਸੇਨੁਮਾ ਛੋਟੇ-ਛੋਟੇ ਪੱਕੇ ਖ਼ਾਨੇ ਬਣਾਏ ਹੁੰਦੇ ਹਨ, ਜਿਨ੍ਹਾਂ ਵਿੱਚ ਲੱਡੂ ਮੱਖੀਆਂ ਆਪਣੇ ਛੱਤੇ ਬਣਾਉਂਦੀਆਂ ਹਨ ।
ਪ੍ਰਸ਼ਨ 1.
ਸ਼ਹਿਦ ਦੀਆਂ ਮੱਖੀਆਂ ਕਿਸ ਤਰ੍ਹਾਂ ਰਹਿੰਦੀਆਂ ਹਨ ?
(ਉ) ਪਰਿਵਾਰ ਵਾਂਗ
(ਆ) ਗੁਆਂਢੀਆਂ ਵਾਂਗ
(ਈ) ਪਰਦੇਸੀਆਂ ਵਾਂਗ
(ਸ) ਓਪਰਿਆਂ ਵਾਂਗ ॥
ਉੱਤਰ :
ਪਰਿਵਾਰ ਵਾਂਗ ।
ਪ੍ਰਸ਼ਨ 2.
ਇਨ੍ਹਾਂ ਵਿਚੋਂ ਦੇਸੀ ਸ਼ਹਿਦ ਦੀਆਂ ਮੱਖੀਆਂ ਦਾ ਨਾਂ ਕਿਹੜਾ ਹੈ ?
(ਉ) ਮਧੂ-ਮੱਖੀਆਂ
(ਅ) ਮਣਾ
(ਈ) ਧਮੋੜੀਆਂ
(ਸ) ਭਰਿੰਡਾਂ ।
ਉੱਤਰ :
ਡੂੰਮਣਾ ।
ਪ੍ਰਸ਼ਨ 3.
ਪਾਲੀਆਂ ਜਾਣ ਵਾਲੀਆਂ ਸ਼ਹਿਦ ਦੀਆਂ ਮੱਖੀਆਂ ਨੂੰ ਕੀ ਕਿਹਾ ਜਾਂਦਾ ਹੈ ?
(ਉ) ਦੇਸੀ ਮੱਖੀਆਂ
(ਅ) ਇਟਾਲੀਅਨ ਮੱਖੀਆਂ
(ਈ) ਜਾਪਾਨੀ ਮੱਖੀਆਂ
(ਸ) ਕੋਰੀਅਨ ਮੱਖੀਆਂ ।
ਉੱਤਰ :
ਇਟਾਲੀਅਨ ਮੱਖੀਆਂ ।
ਪ੍ਰਸ਼ਨ 4.
ਸ਼ਹਿਦ ਦੀਆਂ ਮੱਖੀਆਂ ਨੂੰ ਕਾਹਦੇ ਵਿਚ ਪਾਲਿਆ ਜਾਂਦਾ ਹੈ ?
(ੳ) ਖੁੱਡੇ ਵਿਚ
(ਅ) ਬਕਸੇ ਵਿਚ
(ੲ) ਖੂੰਜੇ ਵਿਚ
(ਸ) ਘਰਾਂ ਵਿਚ ।
ਉੱਤਰ :
ਬਕਸੇ ਵਿਚ ।
ਪ੍ਰਸ਼ਨ 5.
ਕਿਹੜੀਆਂ ਮੱਖੀਆਂ ਅਕਾਰ ਵਿਚ ਛੋਟੀਆਂ ਹੁੰਦੀਆਂ ਹਨ ?
(ਉ) ਡੂੰਮਣਾ
(ਅ) ਇਟੈਲੀਅਨ
(ਇ) ਮੁਖੀਲ
(ਸ) ਜਾਪਾਨੀ ।
ਉੱਤਰ :
ਮੁਖੀਲ ।
ਪ੍ਰਸ਼ਨ 6.
ਸ਼ਹਿਦ ਦੀਆਂ ਕਿਹੜੀਆਂ ਮੱਖੀਆਂ ਦਾ ਛੱਤਾ ਪੰਜ-ਦਸ ਛੋਟੋ-ਛੋਟੇ ਛੱਤਿਆਂ ਦਾ ਸਮੂਹ ਹੁੰਦਾ ਹੈ ?
(ਉ) ਮੁਖੀਲ
(ਅ) ਇਟੈਲੀਅਨ
(ਈ) ਦੇਸੀ
(ਸ) ਲੱਡੂ ਮੱਖੀਆਂ/ਪਹਾੜੀ ਮੱਖੀਆਂ ।
ਉੱਤਰ :
ਲੱਡੂ ਮੱਖੀਆਂ/ਪਹਾੜੀ ਮੱਖੀਆਂ ।
ਪ੍ਰਸ਼ਨ 7.
ਕਿਹੜੀਆਂ ਮੱਖੀਆਂ ਆਪਣਾ ਛੱਤਾ ਉੱਚੇ ਦਰਖਤਾਂ ਦੇ ਮੋਟੇ ਟਾਹਣਿਆਂ, ਪਿੱਪਲ ਜਾਂ ਬੋਹੜ ਉੱਤੇ ਬਣਾਉਂਦੀਆਂ ਹਨ ?
(ਉ) ਮੁਖੀਲ
(ਅ) ਲੱਡੂ
(ਈ) ਡੂੰਮਣਾ
(ਸ) ਇਟੈਲੀਅਨ ।
ਉੱਤਰ :
ਡੂੰਮਣਾ ।
ਪ੍ਰਸ਼ਨ 8.
ਇਕ ਬਕਸੇ ਵਿਚੋਂ ਆਮ ਕਰਕੇ ਕਿੰਨਾ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ ?
(ਉ) 20 ਤੋਂ 40 ਕਿਲੋ ਤਕ
(ਆ) 10 ਤੋਂ 20 ਕਿਲੋ ਤਕ
(ੲ) 30 ਤੋਂ 40 ਕਿਲੋ ਤਕ
(ਸ) 40 ਤੋਂ 50 ਕਿਲੋ ਤਕ ।
ਉੱਤਰ :
20 ਤੋਂ 40 ਕਿਲੋ ਤਕ ॥
ਪ੍ਰਸ਼ਨ 9.
ਕਿਹੜੇ ਲੋਕ ਸ਼ਹਿਦ ਪਾਪਤ ਕਰਨ ਲਈ ਆਪਣੇ ਘਰ ਵਿੱਚ ਬਕਸੇ-ਨੁਮਾ ਛੋਟੇ-ਛੋਟੇ ਪੱਕੇ ਖਾਨੇ ਬਣਾਉਂਦੇ ਹਨ ?
(ਉ) ਜਾਂਗਲੀ
(ਅ) ਖ਼ਾਨਾਬਦੋਸ਼
(ਇ) ਬੰਗਾਲੀ
(ਸ) ਪਹਾੜੀ ॥
ਉੱਤਰ :
ਪਹਾੜੀ ।
II. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ
ਵਪਾਰਿਕ ਪੱਧਰ ‘ਤੇ ਇਟਾਲੀਅਨ ਮੱਖੀਆਂ ਨੂੰ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ । ਇੱਕ ਰਾਣੀ ਮੱਖੀ ਦੇ ਪਰਿਵਾਰ ਨੂੰ ਇਕ ‘ਕਲੋਨੀ’ ਆਖਿਆ ਜਾਂਦਾ ਹੈ । ਇੱਕ ਬਕਸੇ ਵਿੱਚ ਉਸ ਦੇ ਆਕਾਰ ਅਨੁਸਾਰ ਕੁੱਝ ਹਜ਼ਾਰ ਤੋਂ ਲੈ ਕੇ ਕਈ ਹਜ਼ਾਰ ਤੱਕ ਮੱਖੀਆਂ ਹੋ ਸਕਦੀਆਂ ਹਨ | ਆਮ ਤੌਰ ‘ਤੇ ਸਾਰੀਆਂ ਮੱਖੀਆਂ ਮਾਦਾ ਕਾਮਾ-ਮੱਖੀਆਂ ਹੁੰਦੀਆਂ ਹਨ । ਇਹ ਮਾਦਾ ਕਾਮਾ-ਮੱਖੀਆਂ ਛੱਤੇ ਨੂੰ ਸੁਆਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰ ਤੋਂ ਸ਼ਹਿਦ ਲਿਆਉਣ ਅਤੇ ਛੱਤੇ ਦੀ ਰਖਵਾਲੀ ਕਰਨ, ਵਰਗੇ ਕੰਮ ਕਰਦੀਆਂ ਹਨ । ਕਾਮਾ ਮੱਖੀਆਂ ਦੀ ਉੱਮਰ ਦੋ ਤੋਂ ਤਿੰਨ ਮਹੀਨੇ ਤੱਕ ਦੀ ਹੁੰਦੀ ਹੈ । ਛੱਤੇ ਵਿੱਚ ਇੱਕ ਮਾਦਾ ਰਾਣੀ ਮੱਖੀ ਹੁੰਦੀ, ਹੈ ਜੋ ਆਕਾਰ ਵਿੱਚ ਬਾਕੀ ਮਾਦਾ ਕਾਮਾ-ਮੱਖੀਆਂ ਨਾਲੋਂ ਥੋੜੀ ਲੰਮੀ ਹੁੰਦੀ ਹੈ । ਇਸ ਦੀ ਉਮਰ ਦੋ ਤੋਂ ਤਿੰਨ ਸਾਲ ਤੱਕ ਹੋ ਸਕਦੀ ਹੈ । ਇੱਕ ਛੱਤੇ ਵਿੱਚ ਇੱਕ ਹੀ ਰਾਣੀ ਮੱਖੀ ਹੁੰਦੀ ਹੈ । ਰਾਣੀ ਮੱਖੀ ਆਂਡੇ ਦੇਣ ਦਾ ਕੰਮ ਕਰਦੀ ਹੈ । ਇਹ ਇੱਕ ਦਿਨ ਵਿੱਚ 3000 ਤੱਕ ਆਂਡੇ ਦੇ ਦਿੰਦੀ ਹੈ । ਇਹ ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਜਾਂ ਜੁੜੀਆਂ ਲੱਤਾਂ ਵਾਲੇ ਜੀਵ-ਵਰਗ ਨਾਲ ਸੰਬੰਧ ਰੱਖਦੀਆਂ ਹਨ । ਇਨ੍ਹਾਂ ਦੀਆਂ ਛੇ ਲੱਤਾਂ ਹੁੰਦੀਆਂ ਹਨ, ਜੋ ਧੜ ਨਾਲ ਇਕ ਥਾਂ ਤੋਂ ਜੁੜੀਆ ਹੁੰਦੀਆਂ ਹਨ । ਇਨ੍ਹਾਂ ਦਾ ਜੀਵਨ-ਚੱਕਰ ਬਾਕੀ ਜੀਵਾਂ ਨਾਲੋਂ ਭਿੰਨ ਹੁੰਦਾ ਹੈ । ਇਨ੍ਹਾਂ ਦੇ ਆਂਡਿਆਂ ਵਿੱਚੋਂ ਨਿਕਲੇ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਵਿੱਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ, ਜਿਸ ਨੂੰ ‘ਲਾਰਵਾ’ ਕਹਿੰਦੇ ਹਨ । ਕਾਮਾਮੱਖੀਆਂ ਆਪਣੇ ਸਰੀਰ ਵਿੱਚੋਂ ਇਕ ਖ਼ਾਸ ਪ੍ਰਕਾਰ ਦਾ ਰਸ ਪੈਦਾ ਕਰਦੀਆਂ ਹਨ, ਜਿਸ ਨੂੰ ‘ਰਾਇਲ ਜੈਲੀ’ ਕਹਿੰਦੇ ਹਨ ।
ਪ੍ਰਸ਼ਨ 1.
ਕਿਹੜੀਆਂ ਮੱਖੀਆਂ ਬਕਸੇ ਵਿੱਚ ਪਾਲੀਆਂ ਜਾਂਦੀਆਂ ਹਨ ?
(ੳ) ਇਟਾਲੀਅਨ ਮੱਖੀਆਂ
(ਅ) ਦੇਸੀ ਮੱਖੀਆਂ
(ਇ) ਮੁਖੀਲ ਮੱਖੀਆਂ
(ਸ) ਪਹਾੜੀ ਮੱਖੀਆਂ ।
ਉੱਤਰ :
ਇਟਾਲੀਅਨ ਮੱਖੀਆਂ ।
ਪ੍ਰਸ਼ਨ 2.
ਇਕ ਰਾਣੀ ਮੱਖੀ ਦੇ ਪਰਿਵਾਰ ਨੂੰ ਕੀ ਕਿਹਾ ਜਾਂਦਾ ਹੈ ?
(ਉ) ਟੱਬਰ
(ਅ) ਲਾਣਾ
(ਈ) ਡੇਰਾ
(ਸ) ਕਲੋਨੀ ।
ਉੱਤਰ :
ਕਲੋਨੀ ।
ਪ੍ਰਸ਼ਨ 3.
ਬਕਸੇ ਵਿਚ ਆਮ ਕਰਕੇ ਕਿਹੜੀਆਂ ਮੱਖੀਆਂ ਹੁੰਦੀਆਂ ਹਨ ?
(ਉ) ਨਰ
(ਅ) ਮਾਦਾ
(ਇ) ਨਿਪੁੰਸਿਕ
(ਸ) ਰਾਣੀਆਂ ।
ਉੱਤਰ :
ਮਾਦਾ ।
ਪ੍ਰਸ਼ਨ 4.
ਕਾਮਾ ਮੱਖੀਆਂ ਦੀ ਉਮਰ ਕਿੰਨੀ ਹੁੰਦੀ ਹੈ ?
(ੳ) ਇੱਕ ਤੋਂ ਦੋ ਮਹੀਨੇ
(ਆ) ਦੋ ਤੋਂ ਤਿੰਨ ਮਹੀਨੇ
(ੲ) ਤਿੰਨ ਤੋਂ ਚਾਰ ਮਹੀਨੇ
(ਸ) ਚਾਰ ਤੋਂ ਪੰਜ ਮਹੀਨੇ ।
ਉੱਤਰ :
ਦੋ ਤੋਂ ਤਿੰਨ ਮਹੀਨੇ ॥
ਪ੍ਰਸ਼ਨ 5.
ਕਿਹੜੀ ਮੱਖੀ ਕਾਮਾ ਮਾਦਾ ਮੱਖੀਆਂ ਤੋਂ ਜ਼ਰਾ ਲੰਮੀ ਹੁੰਦੀ ਹੈ ?
ਜਾਂ
ਕਿਹੜੀ ਮੱਖੀ ਆਂਡੇ ਦੇਣ ਦਾ ਕੰਮ ਕਰਦੀ ਹੈ ?
(ਉ) ਰਾਣੀ
(ਅ) ਮਹਾਰਾਣੀ
(ਈ) ਬੇਗ਼ਮ
(ਸ) ਸਰਦਾਰਨੀ ।
ਉੱਤਰ :
ਰਾਣੀ ।
ਪ੍ਰਸ਼ਨ 6.
ਇਕ ਛੱਤੇ ਵਿਚ ਕਿੰਨੀਆਂ ਰਾਣੀਆਂ ਮੱਖੀਆਂ ਹੁੰਦੀਆਂ ਹਨ ?
(ੳ) ਇਕ
(ਅ) ਪੰਜ
(ਈ) ਦਸ
(ਸ) ਪੰਜਾਹ ।
ਉੱਤਰ :
ਇਕ ।
ਪ੍ਰਸ਼ਨ 7.
ਇਕ ਰਾਣੀ ਮੱਖੀ ਇਕ ਦਿਨ ਵਿਚ ਕਿੰਨੇ ਆਂਡੇ ਦਿੰਦੀ ਹੈ ?
(ਉ) ਪੰਜ ਹਜ਼ਾਰ
(ਅ) ਤਿੰਨ ਹਜ਼ਾਰ
(ਇ) ਦੋ ਹਜ਼ਾਰ
(ਸ) ਇਕ ਹਜ਼ਾਰ ।
ਉੱਤਰ :
ਤਿੰਨ ਹਜ਼ਾਰ ।
ਪ੍ਰਸ਼ਨ 8.
ਜੁੜੀਆਂ ਲੱਤਾਂ ਵਾਲੇ ਜੀਵ ਵਰਗ ਨੂੰ ਕੀ ਕਹਿੰਦੇ ਹਨ ?
(ੳ) ਆਰਥਰੋਪੋਡਾ
(ਅ) ਫਲੀਜ਼
(ਈ) ਬੀਟਲਜ਼
(ਸ) ਬਟਰਫਲਾਈਜ਼ ।
ਉੱਤਰ :
ਆਰਥਰੋਪੋਡਾ ।
ਪ੍ਰਸ਼ਨ 9.
ਸ਼ਹਿਦ ਦੀਆਂ ਮੱਖੀਆਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ ?
(ਉ) ਚਾਰ
(ਅ) ਛੇ
(ਇ) ਅੱਠ
(ਸ) ਦਸ ।
ਉੱਤਰ :
ਛੇ ॥
ਪ੍ਰਸ਼ਨ 10.
ਰਾਣੀ ਮੱਖੀਆਂ ਦੇ ਆਂਡਿਆਂ ਵਿਚੋਂ ਨਿਕਲੀ ਸੁੰਡੀ ਨੂੰ ਕੀ ਕਹਿੰਦੇ ਹਨ ?
(ਉ) ਕੀੜਾ
(ਅ) ਕੁੰਡੀ
(ਇ) ਲਾਰਵਾ
(ਸ) ਗੰਡੋਆ ।
ਉੱਤਰ :
ਲਾਰਵਾ ।
ਪ੍ਰਸ਼ਨ 11.
ਕਾਮਾ ਮੱਖੀਆਂ ਆਪਣੇ ਸਰੀਰ ਵਿਚੋਂ ਕਿਹੜਾ ਰਸ ਪੈਦਾ ਕਰਦੀਆਂ ਹਨ ?
(ੳ) ਰੈਂਡ ਜੈਲੀ
(ਅ) ਵਾਈਟ ਜੈਲੀ
(ਇ) ਰਾਇਲ ਜੈਲੀ
(ਸ) ਝਾਈ ਜੈਲੀ ।
ਉੱਤਰ :
ਰਾਇਲ ਜੈਲੀ ।
III. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ
ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ ਵਿੱਚ ਸ਼ਹਿਦ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ । ਇਸ ਲਈ ਛੱਤਿਆਂ ਵਿੱਚ ਵੀ ਕਾਫ਼ੀ ਸ਼ਹਿਦ ਹੁੰਦਾ ਹੈ । ਉਦੋਂ ਰਾਣੀ ਮੱਖੀ ਵੀ ਵੱਧ ਆਂਡੇ ਦਿੰਦੀ ਹੈ, ਜਿਸ ਕਾਰਨ ਮੱਖੀਆਂ ਦੀ ਸੰਖਿਆ ਕਾਫ਼ੀ ਵਧ ਜਾਂਦੀ ਹੈ । ਇਸ ਦੌਰਾਨ ਕੁੱਝ ਕਾਮਾ-ਮੱਖੀਆਂ ਆਕੀ ਹੋ ਕੇ ਨਵੀਂ ਰਾਣੀ ਮੱਖੀ ਤਿਆਰ ਕਰ ਲੈਂਦੀਆਂ ਹਨ । ਅਜਿਹਾ ਕਰਨ ਲਈ ਛੱਤੇ ਤੋਂ ਦੂਰ ਦੇ ਇਲਾਕੇ ਵਿੱਚ ਜਿੱਥੇ ਰਾਣੀ ਮੱਖੀ ਬਹੁਤ ਘੱਟ ਜਾਂਦੀ ਹੋਵੇ, ਇਕ ਰਾਣੀ ਸੈੱਲ ਬਣਾਇਆ ਜਾਂਦਾ ਹੈ, ਜੋ ਦੂਜੇ ਸੈੱਲਾਂ ਨਾਲੋਂ ਮਜ਼ਬੂਤ ਅਤੇ ਵੱਡਾ ਹੁੰਦਾ ਹੈ । ਇਸ ਵਿੱਚ ਆਂਡਾ ਲਿਆ ਕੇ ਰੱਖਿਆ ਜਾਂਦਾ ਹੈ ਅਤੇ ਆਂਡੇ ਵਿੱਚੋਂ ਨਿਕਲਣ ਵਾਲੇ ਲਾਰਵਾ ਨੂੰ ਰਾਇਲ ਜੈਲੀ ਦਿੱਤੀ ਜਾਂਦੀ ਹੈ । ਲਾਰਵਾ ਤੋਂ ਪਿਊਪਾ ਅਵਸਥਾ ਤੱਕ ਇਹ ਰਾਇਲ ਜੈਲੀ ਹੀ ਖਾਂਦਾ ਹੈ । ਰਾਇਲ ਜੈਲੀ ਖਾਣ ਕਾਰਨ ਇਹ ਆਕਾਰ ਵਿੱਚ ਵਧ ਜਾਂਦਾ ਹੈ ਅਤੇ ਪਿਊਪਾ ਅਵਸਥਾ ਤੋਂ ਬਾਅਦ ਇਹ ਰਾਣੀਮੱਖੀ ਵਿੱਚ ਵਿਕਸਿਤ ਹੋ ਜਾਂਦਾ ਹੈ । ਮਖੱਟੂ ਦੇ ਮੂੰਹ ਵਿੱਚ ਚੂਸਣ ਵਾਲੇ ਅੰਗ ਨਹੀਂ ਹੁੰਦੇ । ਇਸ ਲਈ ਆਪਣੇ ਭੋਜਨ ਲਈ ਉਹ ਪੂਰੀ ਤਰ੍ਹਾਂ ਕਾਮਾ ਮੱਖੀਆਂ ‘ਤੇ ਨਿਰਭਰ ਹੁੰਦੇ ਹਨ । ਕਾਮਾਮੱਖੀਆਂ ਇਨ੍ਹਾਂ ਦੇ ਮੂੰਹ ਵਿੱਚ ਭੋਜਨ ਦਿੰਦੀਆਂ ਹਨ । ਨਵੀਂ ਰਾਣੀ-ਮੁੱਖੀ ਕੁੱਝ ਦਿਨਾਂ ਬਾਅਦ ਆਪਣੇ ਨਾਲ ਹੋਰ ਕਾਮਾ-ਮੱਖੀਆਂ ਲੈ ਕੇ ਉੱਡ ਜਾਂਦੀ ਹੈ ਅਤੇ ਨਵੀਂ ਜਗ੍ਹਾ ‘ਤੇ ਛੱਤਾ ਤਿਆਰ ਕਰਦੀ ਹੈ ।
ਪ੍ਰਸ਼ਨ 1.
ਕਿਹੜੇ ਮੌਸਮ ਵਿੱਚ ਸ਼ਹਿਦ ਬਹੁਤ ਵਧ ਜਾਂਦਾ ਹੈ ?
(ਉ) ਬਸੰਤ ਰੁੱਤ
(ਅ) ਪਤਝੜ ਵਿੱਚ
(ਇ) ਗਰਮੀ ਵਿੱਚ
(ਸ) ਬਰਸਾਤ ਵਿੱਚ ।
ਉੱਤਰ :
ਬਸੰਤ ਰੁੱਤ ।
ਪ੍ਰਸ਼ਨ 2.
ਕੁੱਝ ਕਾਮਾ ਮੱਖੀਆਂ ਆਕੀ ਹੋ ਕੀ ਤਿਆਰ ਕਰਦੀਆਂ ਹਨ ?
(ਉ) ਨਵੀਆਂ ਕਾਮਾ ਮੱਖੀਆਂ
(ਅ) ਨਵਾਂ ਛੱਤਾ
(ਇ) ਨਵੀਂ ਰਾਣੀ ਮੱਖੀ
(ਸ) ਨਵੀਂ ਆਗੂ ।
ਉੱਤਰ :
ਨਵੀਂ ਰਾਣੀ ਮੱਖੀ ।
ਪ੍ਰਸ਼ਨ 3.
ਰਾਣੀ ਸੈੱਲ ਦੂਜੇ ਸੈੱਲਾਂ ਦੇ ਮੁਕਾਬਲੇ ਕਿਹੋ-ਜਿਹਾ ਹੁੰਦਾ ਹੈ ?
(ਉ) ਮਜ਼ਬੂਤ ਤੇ ਵੱਡਾ
(ਅ) ਭੱਦਾ
(ੲ) ਸੋਹਣਾ
(ਸ) ਨਿੱਕਾ ।
ਉੱਤਰ :
ਮਜ਼ਬੂਤ ਤੇ ਵੱਡਾ ।
ਪ੍ਰਸ਼ਨ 4.
ਨਵੇਂ ਸੈੱਲ ਵਿਚ ਰੱਖੇ ਆਂਡੇ ਵਿੱਚੋਂ ਨਿਕਲੇ ਲਾਰਵੇ ਨੂੰ ਕੀ ਖਾਣ ਲਈ ਦਿੱਤਾ ਜਾਂਦਾ ਹੈ ?
(ਉ) ਸ਼ਹਿਦ
(ਅ) ਖੰਡ ਦਾ ਘੋਲ
(ਈ) ਨਰਮ ਗੁੜ
(ਸ) ਰਾਇਲ ਜੈਲੀ ।
ਉੱਤਰ :
ਰਾਇਲ ਜੈਲੀ ।
ਪ੍ਰਸ਼ਨ 5.
ਲਾਰਵਾ ਤੋਂ ਕੀ ਵਿਕਸਿਤ ਹੁੰਦਾ ਹੈ ?
(ਉ) ਕੀੜਾ
(ਅ) ਤਿਤਲੀ
(ਈ) ਕੁੰਡੀ
(ਸ) ਪਿਊਪਾ ।
ਉੱਤਰ :
ਪਿਊਪਾ ।
ਪ੍ਰਸ਼ਨ 6.
ਕਿਸ ਦੇ ਮੂੰਹ ਵਿੱਚ ਚੂਸਣ ਵਾਲੇ ਅੰਗ ਨਹੀਂ ਹੁੰਦੇ ?
(ਉ) ਮਖੱਟੂ ਦੇ
(ਅ) ਕਾਮਾ ਮੱਖੀ ਦੇ
(ਈ) ਭੌਰੇ ਦੇ
(ਸ) ਤਿਤਲੀ ਦੇ ।
ਉੱਤਰ :
ਮਖੱਟੂ ਦੇ ।
ਪ੍ਰਸ਼ਨ 7.
ਮਖੱਟੂ ਭੋਜਨ ਲਈ ਕਿਸ ਉੱਤੇ ਨਿਰਭਰ ਕਰਦੇ ਹਨ ?
(ਉ) ਰਾਣੀ ‘ਤੇ
(ਅ) ਕਾਮਾ ਮੱਖੀਆਂ ‘ਤੇ
(ਈ) ਪਿਊਪਾ ‘ਤੇ
(ਸ) ਲਾਰਵਾ ‘ਤੇ ।
ਉੱਤਰ :
ਕਾਮਾ ਮੱਖੀਆਂ ‘ਤੇ ।
ਪ੍ਰਸ਼ਨ 8.
ਕੌਣ ਕੁੱਝ ਦਿਨਾਂ ਬਾਅਦ ਕੁੱਝ ਕਾਮਾ ਮੱਖੀਆਂ ਲੈ ਕੇ ਉੱਡ ਜਾਂਦੀ ਹੈ ?
(ਉ) ਲਾਰਵਾ
(ਅ) ਪਿਊਪਾ
(ਇ) ਰਾਣੀ ਮੱਖੀ
(ਸ) ਕਾਮਾ ਮੱਖੀ ।
ਉੱਤਰ :
ਰਾਣੀ ਮੱਖੀ ।
ਪ੍ਰਸ਼ਨ 9.
ਨਵੀਂ ਰਾਣੀ ਮੱਖੀ ਕਿੱਥੇ ਛੱਤਾ ਤਿਆਰ ਕਰਦੀ ਹੈ ?
(ਉ) ਪੁਰਾਣੀ ਜਗ੍ਹਾ ‘ਤੇ
(ਅ) ਲੁਕਵੀਂ ਜਗ੍ਹਾ ‘ਤੇ
(ਇ) ਨਵੀਂ ਜਗ੍ਹਾ ‘ਤੇ
(ਸ) ਹਨੇਰੀ ਜਗ੍ਹਾ ‘ਤੇ ।
ਉੱਤਰ :
ਨਵੀਂ ਜਗ੍ਹਾ ‘ਤੇ ।
ਔਖੇ ਸ਼ਬਦਾਂ ਦੇ ਅਰਥ :
ਵਪਾਰਕ ਪੱਧਰ-ਵਪਾਰ ਲਈ, ਖ਼ਰੀਦਣ ਤੇ ਵੇਚਣ ਲਈ । ਮਾਦਾ-ਇਸਤਰੀ । ਆਰਥਰੋਪੋਡਾ-ਜੁੜੀਆਂ ਲੱਤਾਂ ਵਾਲੇ ਜੀਵ । ਧੜ-ਸਿਰ, ਮੂੰਹ, ਲੱਤਾਂ ਤੇ ਬਾਂਹਾਂ ਤੋਂ ਬਿਨਾਂ ਸਰੀਰ ਦਾ ਬਾਕੀ ਹਿੱਸਾ । ਪਰਿਵਰਤਿਤ-ਤਬਦੀਲ । ਹਮਲਾਵਰ-ਹਮਲਾ ਕਰਨ ਵਾਲੀਆਂ | ਜਾਨੀ-ਜਾਨ ਦਾ, ਸਰੀਰ ਦਾ । ਦਿਸ਼ਾ-ਪਾਸਾ | ਐਨਜ਼ਾਈਮ-ਸਰੀਰ ਵਿੱਚ ਪਾਚਨ ਆਦਿ ਰਸਾਣਿਕ ਕਿਰਿਆਵਾਂ ਨੂੰ ਤੇਜ਼ ਕਰਨ ਵਾਲੇ ਕਣ । ਉਗਲ ਦੇਣਾ-ਮੂੰਹ ਰਾਹੀਂ ਕੱਢ ਦੇਣਾ । ਸੰਖਿਆ-ਗਿਣਤੀ । ਆਕੀ-ਬਾਗੀ । ਮਖੱਟੂ-ਖੱਟੀ ਕਮਾਈ ਨਾ ਕਰਨ ਵਾਲਾ । ਕਾਮਾ-ਕੰਮ ਕਰਦਾ ਰਹਿਣ ਵਾਲਾ ।
ਸ਼ਹਿਦ ਦੀਆਂ ਮੱਖੀਆਂ Summary
ਸ਼ਹਿਦ ਦੀਆਂ ਮੱਖੀਆਂ ਪਾਠ ਦਾ ਸਾਰ
ਪੰਜਾਬ ਵਿਚ ਸ਼ਹੀਦ ਦੀਆਂ ਮੱਖੀਆਂ ਨੂੰ ਡੂੰਮਣਾ’, ‘ਮੁਖੀਲ’ ਜਾਂ ‘ਮਠਾਖੀ ਵੀ ਕਿਹਾ ਜਾਂਦਾ ਹੈ । ਇਹ ਸਾਰੀਆਂ ਦੇਸੀ ਮੱਖੀਆਂ ਹਨ । ਸ਼ਹਿਦ ਦੀਆਂ ਮੱਖੀਆਂ ਨੂੰ ਵਪਾਰਕ ਪੱਧਰ ‘ਤੇ ਵੀ ਪਾਲਿਆ ਜਾਂਦਾ ਹੈ । ਇਨ੍ਹਾਂ ਪਾਲੀਆਂ ਜਾਣ ਵਾਲੀਆਂ ਮੱਖੀਆਂ ਨੂੰ ‘ਇਟਾਲੀਅਨ ਮੱਖੀਆਂ` ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਕਦੇ ਇਟਲੀ ਤੋਂ ਲਿਆਂਦੀਆਂ ਗਈਆਂ ਸਨ । ਇਨ੍ਹਾਂ ਨੂੰ ਬਕਸਿਆਂ ਵਿਚ ਪਾਲਿਆ ਜਾਂਦਾ ਹੈ ਤੇ ਇਨ੍ਹਾਂ ਦੇ ਇਕ ਬਕਸੇ ਤੋਂ ਸਾਲ ਵਿਚ 20 ਤੋਂ 40 ਕਿਲੋ ਤੱਕ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ |
ਮੁਖੀਲ ਦੀਆਂ ਮੱਖੀਆਂ ਆਕਾਰ ਵਿਚ ਇਨ੍ਹਾਂ ਤੋਂ ਛੋਟੀਆਂ ਹੁੰਦੀਆਂ ਹਨ । ਇਹ ਆਪਣਾ ਛੱਤਾ ਝਾੜੀਆਂ ਜਾਂ ਨੀਵੇਂ ਦਰੱਖ਼ਤਾਂ ਦੀਆਂ ਪਤਲੀਆਂ ਟਹਿਣੀਆਂ ਨਾਲ ਬਣਾਉਂਦੀਆਂ ਹਨ । ਝੁੰਮਣਾ ਆਪਣਾ ਛੱਤਾ ਉੱਚੇ ਦਰੱਖ਼ਤਾਂ ਦੇ ਮੋਟੇ ਟਾਹਣਿਆਂ ਨਾਲ, ਉੱਚੀਆਂ ਛੱਤਾਂ, ਪਿੱਪਲਾਂ ਤੇ ਬੋਹੜਾਂ ਦੇ ਦਰੱਖ਼ਤਾਂ ਨਾਲ ਬਣਾਉਂਦਾ ਹੈ । ਇਨ੍ਹਾਂ ਤੋਂ ਇਲਾਵਾ ਲਡੂ ਮੱਖੀ ਜਾਂ ਪਹਾੜੀ ਮੱਖੀ ਵੀ ਸ਼ਹਿਦ ਦੀਆਂ ਮੱਖੀਆਂ ਦੀ ਇਕ ਕਿਸਮ ਹੈ ! ਇਹ ਆਪਣਾ ਛੱਤਾ ਜੋ ਪੰਜ-ਦਸ ਛੋਟੇ-ਛੋਟੇ ਛੱਤਿਆਂ ਦਾ ਸਮੂਹ ਹੁੰਦਾ ਹੈ, ਦਰੱਖ਼ਤਾਂ ਦੀਆਂ ਖੋ, ਹਨੇਰੇ ਕਮਰਿਆਂ ਜਾਂ ਕੰਧਾਂ ਦੇ ਵਿਚਕਾਰ ਬਣਾਉਂਦੀਆਂ ਹਨ । ਪਹਾੜੀ ਲੋਕ ਇਨ੍ਹਾਂ ਨੂੰ ਆਪਣੇ ਘਰਾਂ ਵਿੱਚ ਬਕਸੇ-ਨੁਮਾ ਛੱਤੇ ਬਣਾ ਕੇ ਪਾਲਦੇ ਹਨ !
ਵਪਾਰਕ ਪੱਧਰ ਉੱਤੇ ਇਟਾਲੀਅਨ ਮੱਖੀਆਂ ਨੂੰ ਬਕਸਿਆਂ ਵਿਚ ਪਾਲਿਆ ਜਾਂਦਾ ਹੈ । ਇਕ ਰਾਣੀ ਮੱਖੀ ਦੇ ਪਰਿਵਾਰ ਨੂੰ ਇਕ ‘ਕਲੋਨੀ ਕਿਹਾ ਜਾਂਦਾ ਹੈ । ਇਕ ਬਕਸੇ ਵਿਚ ਇਕ ਹਜ਼ਾਰ ਤੋਂ ਕਈ ਹਜ਼ਾਰ ਤੱਕ ਮੱਖੀਆਂ ਹੋ ਸਕਦੀਆਂ ਹਨ । ਆਮ ਕਰਕੇ ਸਾਰੀਆਂ ਮੱਖੀਆਂ ਮਾਦਾ ਕਾਮਾ ਮੱਖੀਆਂ ਹੁੰਦੀਆਂ ਹਨ, ਜੋ ਛੱਤੇ ਨੂੰ ਸੁਆਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰੋਂ ਸ਼ਹਿਦ ਲਿਆਉਣ ਅਤੇ ਛੱਤੇ ਦੀ ਰਖਵਾਲੀ ਵਰਗੇ ਕੰਮ ਕਰਦੀਆਂ ਹਨ ।
ਇਨ੍ਹਾਂ ਦੀ ਉਮਰ ਦੋ-ਤਿੰਨ ਮਹੀਨੇ ਹੁੰਦੀ ਹੈ । ਛੱਤੇ ਵਿੱਚ ਇਕ ਮਾਦਾ ਰਾਣੀ ਮੱਖੀ ਹੁੰਦੀ ਹੈ, ਜੋ ਆਕਾਰ ਵਿਚ ਕਾਮਾ ਮੱਖੀ ਤੋਂ ਥੋੜੀ ਲੰਮੀ ਹੁੰਦੀ ਹੈ । ਇਸ ਦੀ ਉਮਰ ਦੋ-ਤਿੰਨ ਸਾਲ ਤਕ ਹੁੰਦੀ ਹੈ । ਇਹ ਦਿਨ ਵਿਚ 3000 ਤੱਕ ਆਂਡੇ ਦੇ ਦਿੰਦੀ ਹੈ ।
ਇਹ ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਜਾਂ ਜੁੜੀਆਂ ਲੱਤਾਂ ਵਾਲੇ ਜੀਵ-ਵਰਗ ਨਾਲ ਸੰਬੰਧ ਰੱਖਦੀਆਂ ਹਨ । ਇਨ੍ਹਾਂ ਦੀਆਂ ਧੜ ਨਾਲ ਇਕ ਥਾਂ ਜੁੜੀਆਂ ਛੇ ਲੱਤਾਂ ਹੁੰਦੀਆਂ ਹਨ । ਇਨ੍ਹਾਂ ਦਾ ਜੀਵਨ-ਚੱਕਰ ਬਾਕੀ ਜੀਵਾਂ ਨਾਲੋਂ ਭਿੰਨ ਹੁੰਦਾ ਹੈ । ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਵਿੱਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ, ਜਿਸਨੂੰ ਲਾਰਵਾ” ਕਿਹਾ ਜਾਂਦਾ ਹੈ । ਕਾਮਾਮੱਖੀਆਂ ਆਪਣੇ ਸਰੀਰ ਵਿੱਚੋਂ ਇਕ ਖ਼ਾਸ ਪ੍ਰਕਾਰ ਦਾ ਰਸ ਪੈਦਾ ਕਰਦੀਆਂ ਹਨ, ਜਿਸਨੂੰ ‘ਰਾਇਲ ਜੈਲੀ’ ਕਿਹਾ ਜਾਂਦਾ ਹੈ । ਲਾਰਵਾ ਨੂੰ ਪਹਿਲੇ ਦੋ-ਦਿਨ ਖਾਣ ਲਈ ਇਹ ਰਾਇਲ ਜੈਲੀ ਦਿੱਤੀ ਜਾਂਦੀ ਹੈ ।
ਰਾਣੀ ਮੱਖੀ ਵੀ ਇਹੋ ਹੀ ਖਾਂਦੀ ਹੈ । ਬਾਕੀ ਮੱਖੀਆਂ ਸ਼ਹਿਦ ਤੇ ਪ੍ਰਾਗ-ਕਣ ਖਾਂਦੀਆਂ ਹਨ । ਦੋ-ਦਿਨ ਰਾਇਲ ਜੈਲੀ ਦੇਣ ਮਗਰੋਂ ਲਾਰਵਾ ਨੂੰ ਸ਼ਹਿਦ ਦਿੱਤਾ ਜਾਂਦਾ ਹੈ । ਕੁੱਝ ਦਿਨਾਂ ਮਗਰੋਂ ਉਸਦਾ ਆਕਾਰ ਵਧ ਜਾਂਦਾ ਹੈ ਤੇ ਉਹ ਖਾਣਾ ਛੱਡ ਦਿੰਦੀ ਹੈ । ਇਸਦੇ ਸੈੱਲ ਨੂੰ ਉੱਪਰੋਂ ਸੀਲ ਕਰ ਦਿੱਤਾ ਜਾਂਦਾ ਹੈ । ਇਸ ਅਵਸਥਾ ਨੂੰ ਪਿਊਪਾ ‘ਅਵਸਥਾ’ ਕਹਿੰਦੇ ਹਨ ਅਤੇ ਇਸ ਵਿਚਲੀ ਸੁੰਡੀ ਨੂੰ “ਪਿਉਪਾ’: ਫਿਰ ਇਸ ਸੁੰਡੀ ਤੋਂ ਸ਼ਹਿਦ ਦੀ ਮੱਖੀ ਬਣ ਜਾਂਦੀ ਹੈ । ਸੈੱਲ ਨੂੰ ਖੋਲ੍ਹਣ ‘ਤੇ ਇਸ ਵਿੱਚੋਂ ਨਵੀਂ ਸ਼ਹਿਦ ਦੀ ਮੱਖੀ ਨਿਕਲ ਆਉਂਦੀ ਹੈ । ਕੁੱਝ ਦਿਨ ਇਹ ਛੱਤੇ ਦੇ ਸੈੱਲਾਂ ਨੂੰ ਸਾਫ਼ ਕਰਨ ਤੇ ਲਾਰਵਾ ਨੂੰ ਭੋਜਨ ਖੁਆਉਣ ਦੇ ਕੰਮ ਕਰਦੀ ਹੈ ! ਬਾਕੀ ਦਾ ਜੀਵਨ ਇਹ ਫੁੱਲਾਂ ਤੋਂ ਸ਼ਹਿਦ ਇਕੱਠਾ ਕਰ ਕੇ ਲਿਆਉਣ ਦਾ ਕੰਮ ਕਰਦੀ ਹੈ । ਮੱਖੀਆਂ ਨੂੰ ਆਪਣੇ ਬਕਸੇ ਦੀ ਪਛਾਣ ਹੁੰਦੀ ਹੈ । ਇਹ ਵਾਪਸ ਆਪਣੇ ਬਕਸੇ ਵਿਚ ਹੀ ਆਉਂਦੀਆਂ ਹਨ । ਬਕਸੇ ਦੇ ਦੁਆਰ ਉੱਤੇ ਰਖਵਾਲੀ ਕਰਨ ਵਾਲੀਆਂ ਮੱਖੀਆਂ ਹੁੰਦੀਆਂ ਹਨ ਤੇ ਇਹ ਬਾਹਰਲੀ ਮੱਖੀ ਨੂੰ ਅੰਦਰ ਨਹੀਂ ਲੰਘਣ ਦਿੰਦੀਆਂ । ਜੇਕਰ ਉਹ ਸ਼ਹਿਦ ਲੈ ਕੇ ਆਵੇ, ਤਾਂ ਇਹ ਉਸਨੂੰ ਅੰਦਰ ਆਉਣ ਦਿੰਦੀਆਂ ਹਨ ।
ਆਮ ਕਰਕੇ ਬਾਹਰੀ ਮੱਖੀਆਂ ਕਮਜ਼ੋਰ ਛੱਤਿਆਂ ਉੱਪਰ ਹਮਲਾ ਕਰ ਕੇ ਉਨ੍ਹਾਂ ਦਾ ਸ਼ਹਿਦ ਚੂਸ ਲੈਂਦੀਆਂ ਹਨ । ਇਸ ਮੌਕੇ ਛੱਤੇ ਵਿਚਲੀਆਂ ਸਾਰੀਆਂ ਮੱਖੀਆਂ ਬਾਹਰਲੀਆਂ ਹਮਲਾਵਰ ਮੱਖੀਆਂ ਦਾ ਡਟ ਕੇ ਟਾਕਰਾ ਕਰਦੀਆਂ ਹਨ । ਇਸ ਮੁਕਾਬਲੇ ਵਿਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ ਤੇ ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ ।
ਮੱਖੀਆਂ ਸ਼ਹਿਦ ਇਕੱਠਾ ਕਰਨ ਲਈ ਦੋ-ਤਿੰਨ ਕਿਲੋਮੀਟਰ ਦੇ ਘੇਰੇ ਵਿਚ ਜਾਂਦੀਆਂ ਹਨ ਅਤੇ ਵਾਪਸ ਆ ਕੇ ਬਾਕੀ ਕਾਮਾ-ਮੱਖੀਆਂ ਨੂੰ ਸਥਾਨ ਬਾਰੇ ਪਤਾ ਦਿੰਦੀਆਂ ਹਨ | ਅਜਿਹਾ ਕਰਨ ਲਈ ਉਹ ਛੱਤੇ ਉੱਤੇ 8 ਦੇ ਆਕਾਰ ਵਿਚ ਘੁੰਮਦੀਆਂ ਹਨ । ਉਹ 8 (ਆਠਾ) ਜਿੰਨਾ ਵੱਡਾ ਹੁੰਦਾ ਹੈ, ਫੁੱਲਾਂ ਦਾ ਸਥਾਨ ਓਨੀ ਹੀ ਦੂਰ ਹੁੰਦਾ ਹੈ ।
ਮੱਖੀਆਂ ਦੇ ਮੂੰਹ ਦੇ ਭਿੰਨ-ਭਿੰਨ ਹਿੱਸੇ ਹੁੰਦੇ ਹਨ । ਅੰਦਰਲੇ ਭਾਗ ਵਿਚ ਜੀਭ ਇਕ ਪਾਈਪ ਵਰਗੀ ਹੁੰਦੀ ਹੈ, ਜਿਸ ਨਾਲ ਇਹ ਫੁੱਲਾਂ ਦਾ ਰਸ ਚੂਸਦੀਆਂ ਹਨ । ਜਦੋਂ ਇਹ ਰਸ ਪਚਾਉਂਦੀਆਂ ਹਨ, ਤਾਂ ਕਈ ਪ੍ਰਕਾਰ ਦੇ ਐਨਜ਼ਾਈਮ ਇਨ੍ਹਾਂ ਵਿਚ ਮਿਲ ਜਾਂਦੇ ਹਨ । ਛੱਤੇ ਵਿਚ ਪਹੁੰਚ ਕੇ ਉਹ ਇਹ ਰਸ ਸੈੱਲਾਂ ਵਿੱਚ ਉਗਲ ਦਿੰਦੀਆਂ ਹਨ । ਫਿਰ ਉਹ ਆਪਣੇ ਖੰਭ ਫੜਫੜਾ ਕੇ ਇਸ ਰਸ ਵਿੱਚੋਂ ਪਾਣੀ ਉਡਾਉਂਦੀਆਂ ਹਨ । ਇਸ ਤਰ੍ਹਾਂ ਸ਼ਹਿਦ ਬਣ ਜਾਂਦਾ ਹੈ । ਸ਼ਹਿਦ ਵਿਚ ਪਾਣੀ, ਕਾਰਬੋਹਾਈਡੇਟ, ਪ੍ਰਗ-ਕਣ ਤੇ ਐਨਜ਼ਾਈਮ ਹੁੰਦੇ ਹਨ ! ਸ਼ਹਿਦ ਦੇ ਗਾੜ੍ਹਾ ਹੋਣ ਤੇ ਉਸਨੂੰ ਸੈੱਲਾਂ ਵਿਚ ਭਰ ਕੇ ਉੱਪਰੋਂ ਮੋਮ ਨਾਲ ਬੰਦ ਕਰ ਦਿੱਤਾ ਜਾਂਦਾ ਹੈ ।
ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ ਵਿਚ ਛੱਤੇ ਵਿੱਚ ਸ਼ਹਿਦ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ । ਇਸ ਮੌਕੇ ਰਾਣੀ ਮੱਖੀ ਆਂਡੇ ਵੀ ਬਹੁਤ ਦਿੰਦੀ ਹੈ, ਜਿਸ ਕਾਰਨ ਮੱਖੀਆਂ ਦੀ ਗਿਣਤੀ ਵਧ ਜਾਂਦੀ ਹੈ । ਇਸ ਸਮੇਂ ਕੁੱਝ ਕਾਮਾ ਮੱਖੀਆਂ ਬਾਗੀ ਹੋ ਕੇ ਨਵੀਂ ‘ਰਾਣੀ ਮੱਖੀ ਤਿਆਰ ਕਰ ਲੈਂਦੀਆਂ ਹਨ | ਅਜਿਹਾ ਕਰਨ ਲਈ ਉਹ ਛੱਤੇ ਤੋਂ ਦੂਰ ਇਕ ਰਾਣੀ ਸੈੱਲ ਬਣਾਉਂਦੀਆਂ ਹਨ । ਇਸ ਵਿਚ ਆਂਡਾ ਲਿਆ ਕੇ ਰੱਖਿਆ ਜਾਂਦਾ ਹੈ । ਇਸ ਵਿੱਚੋਂ ਨਿਕਲਣ ਵਾਲੇ ਲਾਰਵਾ ਨੂੰ ਪਿਊਪਾ ਬਣਨ ਤੱਕ ਰਾਇਲ ਜੈਲੀ ਦਿੱਤੀ ਜਾਂਦੀ ਹੈ ।
ਇਹੋ ਪਿਊਪਾ ਮਗਰੋਂ ਰਾਣੀ ਮੱਖੀ ਵਿਚ ਵਿਕਸਿਤ ਹੋ ਜਾਂਦਾ ਹੈ | ਮਖੱਟੂ ਦੇ ਮੁੰਹ ਵਿਚ ਚੁਸਣ ਵਾਲੇ ਅੰਗ ਨਹੀਂ ਹੁੰਦੇ । ਉਹ ਭੋਜਨ ਲਈ ਪੂਰੀ ਤਰ੍ਹਾਂ ਕਾਮਾ ਮੱਖੀਆਂ ’ਤੇ ਨਿਰਭਰ ਕਰਦੇ ਹਨ । ਕਾਮਾ ਮੱਖੀਆਂ ਇਨ੍ਹਾਂ ਦੇ ਮੂੰਹ ਵਿਚ ਭੋਜਨ ਪਾਉਂਦੀਆਂ ਹਨ । ਨਵੀਂ ਰਾਣੀ ਮੱਖੀ ਕੁੱਝ ਦਿਨਾਂ ਮਗਰੋਂ ਆਪਣੇ ਨਾਲ ਹੋਰ ਮੱਖੀਆਂ ਲੈ ਕੇ ਉੱਡ ਜਾਂਦੀ ਹੈ ਤੇ ਨਵੀਂ ਥਾਂ ਉੱਤੇ ਛੱਤਾ ਤਿਆਰ ਕਰਦੀ ਹੈ ।