PSEB 8th Class Punjabi Solutions Chapter 10 ਗਿੱਦੜ-ਸਿੰਝੀ

Punjab State Board PSEB 8th Class Punjabi Book Solutions Chapter 10 ਗਿੱਦੜ-ਸਿੰਝੀ Textbook Exercise Questions and Answers.

PSEB Solutions for Class 8 Punjabi Chapter 10 ਗਿੱਦੜ-ਸਿੰਝੀ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਲੋਕਾਂ ਨੂੰ ਮਾਸਟਰ ਬੁੱਧ ਸਿੰਘ ਕੋਲ ਕਿਹੜੀ ਚੀਜ਼ ਹੋਣ ਦਾ ਸ਼ੱਕ ਸੀ ?
(ਉ) ਬਹੁਤ ਪੈਸਾ
(ਅ) ਵਿੱਦਿਆ
(ਈ) ਗਿੱਦੜ-ਸਿੰਝੀ ।
ਉੱਤਰ :
ਗਿੱਦੜ ਸਿੰਝੀ

(ii) ਕੰਵਲ ਨੈਨ ਗਿੱਦੜ-ਸਿੰਝੀ ਨੂੰ ਕਿੱਥੇ ਲੱਭਦਾ ਸੀ ?
(ਉ) ਘਰਾਂ ਵਿੱਚ
(ਅ) ਪਿੰਡਾਂ ਵਿੱਚ
(ਈ) ਖੇਤਾਂ ਵਿੱਚ, ਨਦੀ ਕੰਢੇ ਤੇ ਜੰਗਲ ਵਿੱਚ ।
ਉੱਤਰ :
ਖੇਤਾਂ ਵਿੱਚ, ਨਦੀ ਕੰਢੇ ਤੇ ਜੰਗਲ ਵਿੱਚ

(ii) ਗਿੱਦੜ-ਸਿੰਝੀ ਕਿਸਦੇ ਕੋਲ ਸੀ ?
(ੳ) ਲੋਕਾਂ ਕੋਲ
(ਅ) ਤਾਈ ਸੁੱਧੀ ਕੋਲ
(ਇ) ਮਾਸਟਰ ਬੁੱਧ ਸਿੰਘ ਕੋਲ ।
ਉੱਤਰ :
ਮਾਸਟਰ ਬੁੱਧ ਸਿੰਘ ਕੋਲ

(iv) ਮਾਸਟਰ ਬੁੱਧ ਸਿੰਘ ਨੇ ਕੰਵਲ ਨੈਨ ਨੂੰ ਕੀ ਸਿਖਾਇਆ ?
(ਉ) ਪਾਠ ਕਰਨਾ ।
(ਅ) ਖੇਡਣਾ
(ਇ) ਆਪਣਾ ਕੰਮ ਆਪ ਕਰਨਾ ।
ਉੱਤਰ :
ਆਪਣਾ ਕੰਮ ਆਪ ਕਰਨਾ

PSEB 8th Class Punjabi Solutions Chapter 10 ਗਿੱਦੜ-ਸਿੰਝੀ

(v) ਕੰਵਲ ਨੈਨ ਹਰ ਕੰਮ ਸਮੇਂ ਸਿਰ ਕਰਦਾ ਸੀ ?
(ਉ) ਹਾਂ ਜੀ
(ਅ) ਨਹੀਂ ਜੀ
(ਇ) ਕਦੇ-ਕਦੇ ।
ਉੱਤਰ :
ਹਾਂ ਜੀ ।

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਵਲ ਨੈਨ ਗਿੱਦੜ-ਸਿੰਝੀ ਬਾਰੇ ਕੀ ਸੋਚਦਾ ਹੈ ?
ਉੱਤਰ :
ਕਿ ਗਿੱਦੜ-ਸਿੰਝੀ ਗਿੱਦੜ ਦੇ ਸਿੰਝ ਦਾ ਕੋਈ ਟੁੱਕੜਾ ਹੁੰਦਾ ਹੈ ।

ਪ੍ਰਸ਼ਨ 2.
ਮਾਸਟਰ ਬੁੱਧ ਸਿੰਘ ਦਾ ਪਹਿਰਾਵਾ ਕਿਹੋ-ਜਿਹਾ ਸੀ ?
ਉੱਤਰ :
ਉਜਲਾ ।

ਪ੍ਰਸ਼ਨ 3.
ਤਾਈ ਸੁੱਧੀ ਬਾਰੇ ਕਿਹੜੀ ਗੱਲ ਬੜੀ ਮਸ਼ਹੂਰ ਸੀ ?
ਉੱਤਰ :
ਕਿ ਉਸ ਕੋਲ ਬੜੇ-ਬੜੇ ਜਾਦੂ-ਟੂਣੇ ਹਨ ।

ਪ੍ਰਸ਼ਨ 4.
ਮਾਸਟਰ ਬੁੱਧ ਸਿੰਘ ਦੀ ਸੰਗਤ ਕਰਨ ਨਾਲ ਕੰਵਲ ਨੈਨ ‘ਤੇ ਕੀ ਅਸਰ ਹੋਇਆ ?
ਉੱਤਰ :
ਉਸਦਾ ਜੀਵਨ ਨਿਯਮ-ਬੱਧ ਤੇ ਮਿਹਨਤੀ ਹੋ ਗਿਆ ।

ਪ੍ਰਸ਼ਨ 5.
ਕੰਵਲ ਨੈਨ ਤਰੱਕੀ ਦੀਆਂ ਰਾਹਾਂ ‘ਤੇ ਕਿਵੇਂ ਤੁਰਦਾ ਗਿਆ ?
ਉੱਤਰ :
ਕੰਵਲ ਨੈਨ ਮਾਸਟਰ ਬੁੱਧ ਸਿੰਘ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਨੂੰ ਨਿਯਮ-ਬੱਧ ਕਰਦਾ ਹੋਇਆ ਮਿਹਨਤ ਨਾਲ ਤਰੱਕੀ ਦੇ ਰਾਹਾਂ ਉੱਤੇ ਤੁਰਦਾ ਗਿਆ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਸਟਰ ਬੁੱਧ ਸਿੰਘ ਦੇ ਹਰਮਨ ਪਿਆਰਾ ਹੋਣ ਦੇ ਕੀ ਕਾਰਨ ਸਨ ?
ਉੱਤਰ :
ਮਾਸਟਰ ਬੁੱਧ ਸਿੰਘ ਦੇ ਹਰਮਨ-ਪਿਆਰਾ ਹੋਣ ਦੇ ਕਾਰਨ ਇਹ ਸਨ ਕਿ ਉਹ ਸਵੇਰ ਤੋਂ ਸ਼ਾਮ ਤਕ ਦੇ ਵਕਤ ਨੂੰ ਨਿਯਮ-ਪੁਰਵਕ ਗੁਜ਼ਾਰਦਾ ਸੀ । ਉਹ ਹਰ ਰੋਜ਼ ਨਿਯਮ ਅਨੁਸਾਰ ਕਸਰਤ ਕਰਦਾ, ਨਹਾਉਂਦਾ, ਪਾਠ-ਪੂਜਾ ਕਰਦਾ, ਸਕੂਲ ਦੀਆਂ ਕਾਪੀਆਂ ਦੇਖਦਾ, ਕਮੇਟੀ ਦੇ ਲੋਕਾਂ ਨੂੰ ਮਿਲਦਾ ਤੇ ਚੰਦਾ ਇਕੱਠਾ ਕਰਦਾ ਸੀ । ਇਸ ਪ੍ਰਕਾਰ ਉਹ ਸਵੇਰ ਤੋਂ ਰਾਤ ਗਈ ਤਕ ਕਿਸੇ ਨਾ ਕਿਸੇ ਆਹਰ ਵਿਚ ਜੁਟਿਆ ਰਹਿੰਦਾ ਸੀ । ਉਹ ਹੱਥੀਂ ਕੰਮ ਤੋਂ ਹੀ ਨਹੀਂ ਸੀ ਚੁਰਾਉਂਦਾ । ਉਹ ਆਪਣਾ ਸਾਈਕਲ ਆਪ ਸਾਫ਼ ਕਰਦਾ, ਆਪ ਕੱਪੜੇ ਪ੍ਰੈੱਸ ਕਰਦਾ ਤੇ ਬੂਟ ਵੀ ਆਪ ਪਾਲਿਸ਼ ਕਰ ਕੇ ਸਾਫ਼-ਸੁਥਰਾ ਰਹਿੰਦਾ ਸੀ । ਉਹ ਸਦਾ ਸੱਚ ਤੇ ਮਿੱਠਾ ਬੋਲਦਾ ਸੀ ਤੇ ਗ਼ਰੀਬ-ਗੁਰਬੇ ਦੀ ਸਹਾਇਤਾ ਕਰਦਾ ਸੀ । ਉਹ ਲੋਕਾਂ ਨਾਲ ਬਾਕਾਇਦਾ ਚਿੱਠੀ-ਪੱਤਰ ਰੱਖਦਾ ਸੀ ਤੇ ਅਖ਼ਬਾਰਾਂ-ਰਸਾਲੇ ਪੜ੍ਹਦਾ ਰਹਿੰਦਾ ਸੀ । ਇਨ੍ਹਾਂ ਗੁਣਾਂ ਕਰ ਕੇ ਹੀ ਉਹ ਲੋਕਾਂ ਵਿਚ ਹਰਮਨ-ਪਿਆਰਾ ਸੀ ।

ਪ੍ਰਸ਼ਨ 2.
ਕੰਵਲ ਨੈਨ ਗਿੱਦੜ-ਸਿੰਝੀ ਨੂੰ ਕਿੱਥੋਂ ਲੱਭਦਾ ਸੀ ?
ਉੱਤਰ :
ਕੰਵਲ ਨੈਨ ਦਾ ਖ਼ਿਆਲ ਸੀ ਕਿ ਗਿੱਦੜ-ਸਿੰੜੀ ਗਿੱਦੜ ਦੇ ਸਿੰਘਾਂ ਦਾ ਕੋਈ ਟੁਕੜਾ ਹੁੰਦਾ ਹੈ ਤੇ ਉਹ ਸੋਚਦਾ-ਸੋਚਦਾ ਬਾਹਰ ਖੇਤਾਂ ਵਿਚ, ਨਦੀ ਦੇ ਕੰਢੇ, ਦੂਰ ਜਿੱਥੇ ਜੰਗਲ ਸ਼ੁਰੂ ਹੋ ਜਾਂਦਾ ਹੈ, ਘੁੰਮਦਾ ਰਹਿੰਦਾ, ਤਾਂ ਜੋ ਉਸ ਨੂੰ ਕੋਈ ਮਰਿਆ ਹੋਇਆ ਗਿੱਦੜ ਮਿਲ ਜਾਵੇ ਤੇ ਉਹ ਉਸ ਦਾ ਸਿੰਝ ਪ੍ਰਾਪਤ ਕਰ ਸਕੇ । ਉਹ ਹਰ ਸਮੇਂ, ਇੱਥੋਂ ਤਕ ਕਿ ਸੁਪਨਿਆਂ ਵਿਚ ਵੀ ਗਿੱਦੜ ਦਾ ਸਿੰਝ ਲੱਭਦਾ ਰਹਿੰਦਾ ਸੀ ।

ਪ੍ਰਸ਼ਨ 3.
ਮਾਸਟਰ ਬੁੱਧ ਸਿੰਘ ਸਵੇਰ ਅਤੇ ਸ਼ਾਮ ਵੇਲੇ ਦੇ ਸਮੇਂ ਦਾ ਉਪਯੋਗ ਕਿਸ ਤਰ੍ਹਾਂ ਕਰਦਾ ਸੀ ?
ਉੱਤਰ :
ਮਾਸਟਰ ਬੁੱਧ ਸਿੰਘ ਸਵੇਰੇ ਸਰਘੀ ਵੇਲੇ ਉੱਠ ਕੇ ਬਾਹਰ ਸੈਰ ਕਰਨ ਜਾਂਦਾ ਸੀ । ਦੂਰ ਖੇਤਾਂ ਵਿਚ ਅੱਧਾ ਘੰਟਾ ਕਸਰਤ ਕਰਦਾ ਸੀ । ਅਜੇ ਹਨੇਰਾ ਹੀ ਹੁੰਦਾ ਸੀ ਕਿ ਉਹ ਘਰ ਆ ਕੇ ਨਹਾ ਲੈਂਦਾ ਸੀ । ਫਿਰ ਉਹ ਕੁੱਝ ਦੇਰ ਪਾਠ-ਪੂਜਾ ਕਰਦਾ ਤੇ ਰੱਬ ਦਾ ਨਾਂ ਲੈਂਦਾ ਸੀ । ਦਿਨ ਚੜ੍ਹਦਿਆਂ ਹੀ ਉਹ ਸਕੂਲ ਦੀਆਂ ਕਾਪੀਆਂ ਦੇਖਣੀਆਂ ਸ਼ੁਰੂ ਕਰ ਦਿੰਦਾ ਸੀ । ਸ਼ਾਮ ਵੇਲੇ ਉਹ ਰਜਿਸਟਰ ਦੇਖਦਾ, ਕਮੇਟੀ ਦੇ ਲੋਕਾਂ ਨੂੰ ਮਿਲਦਾ, ਚੰਦਾ ਇਕੱਠਾ ਕਰਨ ਜਾਂਦਾ ਤੇ ਇਸ ਪ੍ਰਕਾਰ ਰਾਤ ਗਈ ਤਕ ਕਿਸੇ ਨਾ ਕਿਸੇ ਆਹਰ ਵਿਚ ਸੁੱਟਿਆ ਰਹਿੰਦਾ ਸੀ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ 4.
ਕੰਵਲ ਨੈਨ ਨੂੰ ਵਧਦਾ-ਫੁੱਲਦਾ ਦੇਖ ਕੇ ਲੋਕੀਂ ਕੀ ਸੋਚਦੇ ਸਨ ?
ਉੱਤਰ :
ਕੰਵਲ ਨੈਨ ਨੂੰ ਵਧਦਾ-ਫੁੱਲਦਾ ਦੇਖ ਕੇ ਲੋਕੀਂ ਸੋਚਦੇ ਸਨ ਕਿ ਮਾਸਟਰ ਬੁੱਧ ਸਿੰਘ ਨੇ ਉਸਨੂੰ ਗਿੱਦੜ-ਸਿੰਝੀ ਦੇ ਦਿੱਤੀ ਹੈ ।

ਪ੍ਰਸ਼ਨ 5.
ਕਿਹੜੀਆਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਮਾਸਟਰ ਬੁੱਧ ਸਿੰਘ ਹੱਥੀਂ ਕੰਮ ਕਰਨ ਨੂੰ ਬੁਰਾ ਨਹੀਂ ਸੀ ਸਮਝਦਾ ?
ਉੱਤਰ :
ਮਾਸਟਰ ਬੁੱਧ ਸਿੰਘ ਆਪਣੀ ਪਤਨੀ ਦੇ ਧੋਤੇ ਕੱਪੜਿਆਂ ਨੂੰ ਆਪ ਪ੍ਰੈੱਸ ਕਰਦਾ ਸੀ । ਉਹ ਆਪਣੇ ਸਾਈਕਲ ਨੂੰ ਆਪ ਸਾਫ਼ ਕਰਦਾ ਸੀ । ਉਹ ਆਪਣੇ ਬੂਟ ਆਪ ਪਾਲਿਸ਼ ਕਰਦਾ ਸੀ । ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਮਾਸਟਰ ਬੁੱਧ ਸਿੰਘ ਹੱਥੀਂ ਕੰਮ ਕਰਨ ਨੂੰ ਬੁਰਾ ਨਹੀਂ ਸੀ ਸਮਝਦਾ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਬਾਦਸ਼ਾਹ, ਉਜਲੇ, ਸਰਘੀ ਵੇਲੇ, ਗਿੱਦੜ-ਸਿੰਝੀ, ਆਹਰ, ਚਮ-ਚਮ)
(ੳ) ਲੋਕ ਸੋਚਦੇ, ਮਾਸਟਰ ਜੀ ਕੋਲ ……….. ਹੈ ।
(ਅ) ਮਾਸਟਰ ਜੀ ਕੋਲ ਇੱਕ ……….. ਕਰਦੀ ਸਾਈਕਲ ਸੀ ।
() ਮਾਸਟਰ ਬੁੱਧ ਸਿੰਘ ਪਿੰਡ ਵਿੱਚ ਇੰਝ ਫਿਰਦਾ ਸੀ, ਜਿਵੇਂ ਕੋਈ ……… ਹੋਵੇ ।
(ਸ) ਉਹ ਰੋਜ਼ ……….. ਕੱਪੜੇ ਪਾ ਕੇ ਸਕੂਲ ਜਾਂਦਾ ।
(ਹ) ਮਾਸਟਰ ਜੀ ……….. ਉੱਠ ਕੇ ਕਸਰਤ ਕਰਦੇ ਸਨ ।
(ਕ) ਕੰਵਲ ਨੈਨ ਸਾਰਾ ਦਿਨ ਕਿਸੇ ਨਾ ਕਿਸੇ ……….. ਵਿੱਚ ਲੱਗਿਆ ਰਹਿੰਦਾ ਹੈ ।
ਉੱਤਰ :
(ੳ) ਲੋਕ ਸੋਚਦੇ, ਮਾਸਟਰ ਜੀ ਕੋਲ ਗਿੱਦੜ-ਸਿੰਝੀ ਹੈ ।
(ਅ) ਮਾਸਟਰ ਜੀ ਕੋਲ ਇੱਕ ਚਮਚਮ ਕਰਦੀ ਸਾਈਕਲ ਸੀ ।
(ਇ) ਮਾਸਟਰ ਬੁੱਧ ਸਿੰਘ ਪਿੰਡ ਵਿੱਚ ਇੰਝ ਫਿਰਦਾ ਸੀ, ਜਿਵੇਂ ਕੋਈ ਬਾਦਸ਼ਾਹ ਹੋਵੇ ।
(ਸ) ਉਹ ਰੋਜ਼ ਉਜਲੇ ਕੱਪੜੇ ਪਾ ਕੇ ਸਕੂਲ ਜਾਂਦਾ !
(ਹ) ਮਾਸਟਰ ਜੀ ਸਰਘੀ ਵੇਲੇ ਉੱਠ ਕੇ ਕਸਰਤ ਕਰਦੇ ਸਨ ।
(ਕ) ਕੰਵਲ ਨੈਨ ਸਾਰਾ ਦਿਨ ਕਿਸੇ ਨਾ ਕਿਸੇ ਆਹਰ ਵਿੱਚ ਲੱਗਿਆ ਰਹਿੰਦਾ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ 2.
ਵਾਕਾਂ ਵਿੱਚ ਵਰਤੋਂ :ਜਾਦੂ, ਸੁਗਾਤ, ਫ਼ੈਸ਼ਲਾ, ਲਿਸ਼-ਲਿਸ਼ ਕਰਨਾ, ਹਨੇਰਾ, ਕਿਸਮਤ ਵਾਲਾ ।
ਉੱਤਰ :
1. ਜਾਦੂ (ਕਰਾਮਾਤੀ ਚੀਜ਼) – ਲੋਕ ਸੋਚਦੇ ਕਿ ਗਿੱਦੜ-ਸਿੰਝੀ ਸ਼ਾਇਦ ਕੋਈ ਜਾਦੂ ਦੀ ਚੀਜ਼ ਹੈ ।
2. ਸੁਗਾਤ (ਤੋਹਫ਼ਾ, ਬਖ਼ਸ਼ਿਸ) – ਕੁਦਰਤ ਨੇ ਮਨੁੱਖ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ ਹਨ ।
3. ਫ਼ੈਸਲਾ (ਨਿਰਨਾ) – ਅਦਾਲਤ ਨੇ ਅੱਜ ਇਸ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ ।
4. ਲਿਸ਼-ਲਿਸ਼ ਕਰਨਾ (ਚਮਕਣਾ) – ਮਾਸਟਰ ਬੁਧ ਸਿੰਘ ਦਾ ਸਾਈਕਲ ਲਿਸ਼-ਲਿਸ਼ ਕਰਦਾ ਹੁੰਦਾ ਸੀ ।
5. ਹਨੇਰਾ (ਚਾਨਣ ਦੇ ਉਲਟ, ਅੰਧੇਰ) – ਰਾਤ ਪਈ ਤੇ ਹਨੇਰਾ ਛਾ ਗਿਆ ।
6. ਕਿਸਮਤ (ਵਾਲਾ ਭਾਗਾਂ ਵਾਲਾ) – ਲਾਟਰੀ ਤਾਂ ਕਿਸੇ ਕਿਸਮਤ ਵਾਲੇ ਦੀ ਹੀ ਨਿਕਲਦੀ ਹੈ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਾਸਟਰ – मास्टर – Teacher
ਵਿਆਹ – ………….. – ……………
ਦੋਸਤ – ………….. – ……………
ਨੰਬਰ – ………….. – ……………
ਬੁੱਢਾ – ………….. – ……………
ਰਜਿਸਟਰ – ………….. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਾਸਟਰ – मास्टर – Teacher
ਵਿਆਹ – विवाह – Wedding
ਦੋਸਤ – मित्र – Friend
ਨੰਬਰ – अंक – Marks
ਬੁੱਢਾ – बूढ़ा – Oldman
ਰਜਿਸਟਰ – रजिस्टर – Register

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ 4.
ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :ਦੁਧ, ਸੈਕਲੇ, ਚੜਿਆ, ਸਰਗੀ ਵੈਲਾ, ਕਮੈਟੀ, ਸੇਹਤ ॥
ਉੱਤਰ :
ਅਸ਼ੁੱਧ – ਸ਼ੁੱਧ
ਦੁਧ – ਦੁੱਧ
ਸੈਕਲ -ਸਾਈਕਲ
ਚੜਿਆ – ਚੜ੍ਹਿਆ
ਸਰਗੀ ਵੈਲਾ – ਸਰਘੀ ਵੇਲਾ
ਕਮੈਟੀ – ਕਮੇਟੀ
ਸੇਹਤ – ਸਿਹਤ ।

ਪ੍ਰਸ਼ਨ 5.
ਵਿਰੋਧੀ ਸ਼ਬਦ ਲਿਖੋ :ਮਿੱਤਰ, ਸਵੇਰ, ਖ਼ੁਸ਼ੀ, ਪਿੰਡ, ਇਸਤਰੀ, ਉਸਤਾਦ ।
ਉੱਤਰ :
ਵਿਰੋਧੀ ਸ਼ਬਦ
ਮਿੱਤਰ – ਦੁਸ਼ਮਣ
ਸਵੇਰ – ਸ਼ਾਮ
ਖ਼ੁਸ਼ੀ – ਗਮੀ
ਪਿੰਡ – ਸ਼ਹਿਰ
ਇਸਤਰੀ – ਪੁਰਸ਼
ਉਸਤਾਦ – ਸ਼ਗਿਰਦ

ਪ੍ਰਸ਼ਨ 6.
ਪਾਠ ਵਿੱਚ ਆਈਆਂ ਚੰਗੀਆਂ ਆਦਤਾਂ ‘ਤੇ ਤੁਸੀਂ ਕਿਸ ਤਰ੍ਹਾਂ ਅਮਲ ਕਰੋਗੇ ?
ਉੱਤਰ :
ਮੈਂ ਮਾਸਟਰ ਬੁੱਧ ਸਿੰਘ ਤੋਂ ਪ੍ਰਭਾਵਿਤ ਕੰਵਲ ਨੈਨ ਵਾਂਗ ਹੀ ਉਨ੍ਹਾਂ ਦੇ ਜੀਵਨ ਦੀਆਂ ਚੰਗੀਆਂ ਆਦਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗਾ ਤੇ ਉਨ੍ਹਾਂ ਵਾਂਗ ਹੀ ਆਪਣੇ ਸਾਰੇ ਕੰਮਾਂ ਨੂੰ ਨੇਮ ਨਾਲ ਕਰਾਂਗਾ ਤੇ ਪੂਰੀ ਮਿਹਨਤ ਕਰ ਕੇ ਪੜ੍ਹਾਈ ਕਰਾਂਗਾ । ਮੈਂ ਹਰ ਰੋਜ਼ ਸਵੇਰੇ ਉੱਠਾਂਗਾ ਤੇ ਸੈਰ ਕਰਨ ਲਈ ਜਾਵਾਂਗਾ । ਮੈਂ ਆਪਣੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਾਂਗਾ । ਮੈਂ ਆਪਣੇ ਕੱਪੜੇ ਆਪ ਧੋ ਕੇ ਪੈਸ ਕਰਾਂਗਾ ਤੇ ਆਪਣੇ ਬੂਟ ਵੀ ਆਪ ਹੀ ਪਾਲਿਸ਼ ਕਰਾਂਗਾ । ਮੈਂ ਆਪਣਾ ਸਾਈਕਲ ਵੀ ਆਪ ਸਾਫ਼ ਕਰਾਂਗਾ । ਮੈਂ ਹਰ ਰੋਜ਼ ਅਖ਼ਬਾਰ ਪੜਾਂਗਾ ਤੇ ਕੁੱਝ ਨਾ ਕੁੱਝ ਆਪ ਲਿਖਣ ਦਾ ਅਭਿਆਸ ਕਰਾਂਗਾ । ਮੈਂ ਸਮੇਂ ਨੂੰ ਅਜਾਈਂ ਨਹੀਂ ਗੁਆਵਾਂਗਾ ਤੇ ਹਰ ਸਮੇਂ ਕੁੱਝ ਨਾ ਕੁੱਝ ਕਰਦਾ ਰਹਾਂਗਾ । ਮੈਂ ਆਪਣੀ ਪੜ੍ਹਾਈ ਵਲ ਪੂਰੀ ਤਰ੍ਹਾਂ ਧਿਆਨ ਦੇ ਕੇ ਉੱਨਤੀ ਦੀਆਂ ਪੌੜੀਆਂ ਚੜਾਂਗਾ । ।

ਪ੍ਰਸ਼ਨ 7.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਕੰਵਲ ਨੈਨ ਨੇ ਮਾਸਟਰ ਬੁੱਧ ਸਿੰਘ ਦੀ ਸੇਵਾ ਜਾਰੀ ਰੱਖੀ ।
ਉੱਤਰ :
………………………………………..
………………………………………..

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਕੰਵਲ ਨੈਨ ਸੋਚਦਾ, ਉਸਦੇ ਹੱਥ ਕਦੀ ਗਿੱਦੜ-ਸਿੰਡੀ ਨਹੀਂ ਆਏਗੀ। (ਨਾਂਵ ਚੁਣੋ)
(ਅ) ਇਕ ਖੱਡ ਵਿਚ ਉਹਦਾ ਪੈਰ ਤਿਲ੍ਹਕ ਗਿਆ । (ਪੜਨਾਂਵ ਚੁਣੋ)
(ਈ) ਪੰਜ-ਸੱਤ ਰੋਜ਼ ਬਿਮਾਰ ਰਹਿ ਕੇ ਕੁੱਤਾ ਮਰ ਗਿਆ ! (ਵਿਸ਼ੇਸ਼ਣ ਚੁਣੋ)
(ਸ) ਕਦੀ ਉਹ ਕੁੱਝ ਸੋਚਦਾ, ਕਦੀ ਕੁੱਝ । (ਕਿਰਿਆ ਚੁਣੋ)
ਉੱਤਰ :
(ੳ) ਕੰਵਲ ਨੈਨ, ਹੱਥ, ਗਿੱਦੜ-ਸਿੰਝੀ ।
(ਅ) ਉਹਦਾ ।
(ਈ) ਪੰਜ-ਸੱਤ ।
(ਸ) ਸੋਚਦਾ !

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਲਿਖੋ।

ਹਰ ਰੋਜ਼ ਦੀ ਸੈਰ ਤੇ ਕਸਰਤ ਨਾਲ ਕੰਵਲ ਨੈਨ ਦੀ ਸਿਹਤ ਬਹੁਤ ਚੰਗੀ ਹੋ ਗਈ । ਹਰ ਰੋਜ਼ ਦੀ ਬਾਕਾਇਦਗੀ ਨਾਲ ਉਹਦਾ ਜੀਵਨ ਜਿਵੇਂ ਕੂਲਾ ਪੱਟ ਹੋ ਗਿਆ । ਹਰ ਕੰਮ ਆਪਣੇ ਵਕਤ ‘ਤੇ ਹੁੰਦਾ । ਕਦੀ ਉਹਨੂੰ ਇੰਝ ਨਾ ਮਹਿਸੂਸ ਹੁੰਦਾ ਕਿ ਉਹ ਪਛੜ ਗਿਆ ਹੈ । ਇਤਨੀ ਛੋਟੀ ਉਮਰ ਵਿੱਚ ਉਹਦੀ ਜ਼ਿੰਦਗੀ ਰਵਾਂ-ਰਵੀਂ ਤੁਰ ਪਈ ਤੇ ਉਹ ਹੈਰਾਨ ਹੁੰਦਾ । ਕਦੀ-ਕਦੀ ਉਹਨੂੰ ਗਿੱਦੜ-ਸਿੰਝੀ ਵੀ ਬਿਲਕੁਲ ਭੁੱਲ ਜਾਂਦੀ । ਉਹਨੂੰ ਇੰਝ ਮਹਿਸੂਸ ਹੁੰਦਾ, ਜਿਵੇਂ ਉਹਨੂੰ ਕਿਸੇ ਹੋਰ ਚੀਜ਼ ਦੀ ਲੋੜ ਨਾ ਹੋਵੇ । ਕੰਵਲ ਨੈਨ ਹੈਰਾਨ ਸੀ ! ਕਦੀ-ਕਦੀ ਉਸ ਨੂੰ ਉਨ੍ਹਾਂ ਦਿਨਾਂ ‘ਤੇ ਹਾਸਾ ਆਉਂਦਾ ਸੀ, ਜਦੋਂ ਪਿੰਡੋਂ ਬਾਹਰ ਖੱਡਾਂ ਵਿੱਚ, ਦਰਾੜਾਂ ਵਿੱਚ, ਖਾਈਆਂ ਵਿੱਚ, ਖੰਡਰਾਂ ਵਿੱਚ, ਉਹ ਗਿੱਦੜ-ਸਿੰਝੀ ਲੱਭਦਾ ਫਿਰਦਾ ਸੀ । ਇੱਕ ਵਾਰ ਉਹਨੂੰ ਸੁਫਨਾ ਆਇਆ ਕਿ ਗਿੱਦੜ-ਸਿੰਝੀ ਉਹਦੀਆਂ ਕਿਤਾਬਾਂ ਦੇ ਪਿੱਛੇ ਅਲਮਾਰੀ ਦੀ ਨੁੱਕਰ ਵਿੱਚ ਪਈ ਹੈ । ਉਹ ਅੱਭੜਵਾਹੇ ਉੱਠ ਖਲੋਤਾ । ਅੱਧੀ ਰਾਤ ਵੇਲੇ ਅਲਮਾਰੀ ਨੂੰ ਫਰੋਲਦਾ ਰਿਹਾ, ਫਰੋਲਦਾ ਰਿਹਾ । ਗਿੱਦੜ-ਸਿੰਝੀ ਤੇ ਉੱਥੇ ਕੋਈ ਨਹੀਂ ਸੀ ਪਰ ਕੰਵਲਨੈਨ ਦੀ ਅੱਖ ਖੁੱਲ੍ਹ ਗਈ ਤੇ ਉਸ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ । ਬਾਕੀ ਸਾਰੀ ਰਾਤ ਪੜ੍ਹਦਾ-ਲਿਖਦਾ ਰਿਹਾ । ਉਸ ਰਾਤ ਜਿਹੜੀ ਕਹਾਣੀ ਉਸ ਨੇ ਲਿਖੀ, ਇੱਕ ਅਖ਼ਬਾਰ ਨੇ ਛਾਪਣ ਲਈ ਮਨਜ਼ੂਰ ਕਰ ਲਈ । ਮੁੰਡੇ ਤੇ ਮੁੰਡੇ, ਸਕੂਲ ਦੇ ਕਈ ਮਾਸਟਰ ਵੀ ਅੱਜ-ਕੱਲ੍ਹ ਕੰਵਲ ਨੈਨ ਦੇ ਕੰਮ ਨੂੰ ਵੇਖ-ਵੇਖ ਉਂਗਲਾਂ ਪਏ ਟੁੱਕਦੇ ਸਨ । ਅਖੀਰ ਜਦੋਂ ਪਿੰਡ ਦੇ ਸਕੂਲ ਦੀ ਸਭ ਤੋਂ ਵੱਡੀ ਜਮਾਤ ਉਹ ਪਾਸ ਕਰ ਬੈਠਾ, ਮਾਸਟਰ ਬੁੱਧ ਸਿੰਘ ਜਿਵੇਂ ਉਸਦਾ ਦੋਸਤ ਬਣ ਗਿਆ । ਹੁਣ ਕੰਵਲ ਨੈਨ ਨੇ ਸ਼ਹਿਰ ਕਾਲਜ ਵਿਚ ਜਾਣਾ ਸੀ । ਮਾਸਟਰ ਬੁੱਧ ਸਿੰਘ ਆਪ ਕਹਿੰਦਾ ਕਿ ਉਹ ਆਪਣੇ ਉਸਤਾਦ ਤੋਂ ਵੀ ਜ਼ਿਆਦਾ ਪੜ੍ਹ ਜਾਵੇਗਾ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਸ਼ਹਿਦ ਦੀਆਂ ਮੱਖੀਆਂ
(ਅ) ਗਿੱਦੜ-ਸਿੰਝੀ
(ੲ) ਜਨਮ-ਦਿਨ ਦੀ ਪਾਰਟੀ
(ਸ) ਘਰ ਦਾ ਜਿੰਦਰਾ ।
ਉੱਤਰ :
ਗਿੱਦੜ-ਸਿੰਝੀ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ 2.
ਹਰ ਰੋਜ਼ ਸੈਰ ਤੇ ਕਸਰਤ ਦਾ ਕੰਵਲ ਨੈਨ ਨੂੰ ਕੀ ਫ਼ਾਇਦਾ ਹੋਇਆ ?
(ਉ) ਸਿਹਤ ਚੰਗੀ ਹੋ ਗਈ
(ਅ) ਮੁਟਾਪਾ ਘਟ ਗਿਆ
(ਈ ਨਜ਼ਰ ਤੇਜ਼ ਹੋ ਗਈ
(ਸ) ਪਿੱਠ ਦਰਦ ਹਟ ਗਈ ।
ਉੱਤਰ :
ਸਿਹਤ ਚੰਗੀ ਹੋ ਗਈ ।

ਪ੍ਰਸ਼ਨ 3.
ਕਿਸ ਗੱਲ ਕਰਕੇ ਕੰਵਲ ਨੈਨ ਦਾ ਜੀਵਨ ਕੁਲਾ ਪੱਟ ਹੋ ਗਿਆ ?
(ਉ) ਬਾਕਾਇਦਗੀ ਕਰਕੇ
(ਅ) ਬੇਕਾਇਦਗੀ ਕਰਕੇ
(ਈ) ਪ੍ਰਾਰਥਨਾ ਕਰਨ ਨਾਲ
(ਸ) ਰੁਝੇਵੇਂ ਕਾਰਨ ।
ਉੱਤਰ :
ਬਾਕਾਇਦਗੀ ਕਰਕੇ ।

ਪ੍ਰਸ਼ਨ 4.
ਕਦੇ ਕੰਵਲ ਨੈਨ ਖੰਡਰਾਂ, ਖਾਈਆਂ ਤੇ ਦਰਾੜਾਂ ਵਿਚ ਕੀ ਲੱਭਦਾ ਫਿਰਦਾ ਸੀ ?
(ੳ) ਆਪਣਾ ਆਪ
(ਅ) ਮਾਸਟਰ ਜੀ ।
(ਈ) ਗਿੱਦੜ-ਸਿੰਡੀ
(ਸ) ਸਕੂਲ ਦਾ ਕੰਮ 1
ਉੱਤਰ :
ਗਿੱਦੜ-ਸਿੰਕੀ ।

ਪ੍ਰਸ਼ਨ 5.
ਕੰਵਲ ਨੈਨ ਨੂੰ ਗਿੱਦੜ-ਸਿੰਝੀ ਅਲਮਾਰੀ ਦੀ ਨੁੱਕਰ ਵਿਚ ਪਈ ਹੋਣ ਦਾ ਭਰਮ ਕਿਸ ਤਰ੍ਹਾਂ ਪਿਆ ਸੀ ?
(ਉ) ਸੁਫਨਾ ਆਉਣ ਕਰਕੇ
(ਈ ਮਾਸਟਰ ਜੀ ਤੋਂ ਸੁਣ ਕੇ
(ਸ) ਦਾਦੀ ਦੇ ਦੱਸਣ ਕਰਕੇ ।
ਉੱਤਰ :
ਸੁਫਨਾ ਆਉਣ ਕਰਕੇ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਪ੍ਰਸ਼ਨ 6.
ਕਿਸਨੇ ਕੰਵਲ ਨੈਨ ਦੀ ਲਿਖੀ ਕਹਾਣੀ ਛਾਪਣੀ ਮਨਜ਼ੂਰ ਕਰ ਲਈ ਸੀ ?
(ਉ) ਪਬਲਿਸ਼ਰ ਨੇ
(ਅ) ਅਖ਼ਬਾਰ ਨੇ
(ੲ) ਮੈਗਜ਼ੀਨ ਦੇ ਐਡੀਟਰ ਨੇ
(ਸ) ਕਿਸੇ ਨੇ ਵੀ ਨਹੀਂ ।
ਉੱਤਰ :
ਅਖ਼ਬਾਰ ਨੇ !

ਪ੍ਰਸ਼ਨ 7.
ਕੌਣ ਕੰਵਲ ਨੈਨ ਦਾ ਦੋਸਤ ਹੀ ਬਣ ਗਿਆ ?
(ਉ) ਅਖ਼ਬਾਰ ਦਾ ਐਡੀਟਰ
(ਅ) ਮਾਸਟਰ ਬੁੱਧ ਸਿੰਘ
(ੲ) ਹੈਡਮਾਸਟਰ
(ਸ) ਗੁਆਂਢੀ ।
ਉੱਤਰ :
ਮਾਸਟਰ ਬੁੱਧ ਸਿੰਘ ।

ਪ੍ਰਸ਼ਨ 8.
ਕੰਵਲ ਨੈਨ ਨੇ ਹੁਣ ਕਿੱਥੇ ਪੜ੍ਹਨ ਜਾਣਾ ਸੀ ?
(ਉ) ਸ਼ਹਿਰ ਦੇ ਕਾਲਜ ਵਿਚ
(ਅ) ਵੱਡੇ ਸਕੂਲ ਵਿਚ
(ਈ) ਵਿਦੇਸ਼ ਵਿਚ
(ਸ) ਕੋਚਿੰਗ ਸੈਂਟਰ ਵਿਚ ।
ਉੱਤਰ :
ਸ਼ਹਿਰ ਦੇ ਕਾਲਜ ਵਿਚ ।

ਪ੍ਰਸ਼ਨ 9.
ਮਾਸਟਰ ਬੁੱਧ ਸਿੰਘ ਕਿਸ ਨੂੰ ਕਹਿੰਦਾ ਸੀ ਕਿ ਉਹ ਆਪਣੇ ਉਸਤਾਦ ਤੋਂ ਵੀ ਵੱਧ ਪੜ੍ਹ ਜਾਵੇਗਾ ?
(ਉ) ਕੰਵਲ ਨੈਨ ਨੂੰ
(ਅ) ਆਪਣੇ ਆਪ ਨੂੰ
(ਈ) ਮਨੀਟਰ ਨੂੰ
(ਸ) ਕੰਵਲਜੀਤ ਨੂੰ ।
ਉੱਤਰ :
ਕੰਵਲ ਨੈਨ ਨੂੰ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਔਖੇ ਸ਼ਬਦਾਂ ਦੇ ਅਰਥ :

ਦੰਦ ਕਥਾ-ਆਮ ਲੋਕਾਂ ਦੇ ਮੂੰਹ ਚੜੀ ਗੱਲ । ਮੁਰਾਦ-ਇੱਛਾ । ਮੁਹਾਠ-ਸਰਦਲ ਵਿਹੰਦਾ-ਦੇਖਦਾ । ਜ਼ਰਬ-ਸੱਟ, ਚੋਟ ਆਹਰ-ਕੰਮ, ਰੁਝੇਵਾਂ । ਤ੍ਰੀਮਤਇਸਤਰੀ, ਪਤਨੀ । ਇਸਤਰੀ-ਲੋਹਾ, ਪੈਂਸ । ਨਿਤਾਪ੍ਰਤੀ-ਹਰ ਰੋਜ਼ । ਵਰਜ਼ਿਸ਼-ਕਸਰਤ । ਕੂਣ-ਕਸਰ-ਨੁਕਸ । ਉਸਤਾਦ-ਅਧਿਆਪਕ । ਬਿਹਬਲਤਾ-ਬੇਚੈਨੀ ! ਬਾਕਾਇਦਗੀ-ਨਿਯਮਾਂ ਦੀ ਪਾਲਣਾ । ਪੱਟ-ਰੇਸ਼ਮ । ਰਵਾਂ-ਰਵੀਂ-ਤੇਜ਼ੀ ਨਾਲ । ਉਤਪੰਨ-ਪੈਦਾ । ਆਤਮ ਸਨਮਾਨਅਣਖ । ਸੇਜਲ-ਗਿੱਲੀਆਂ । ਤ੍ਰਿਸ਼ਨਾ-ਇੱਛਾ । ਹਸਰਤ-ਖ਼ਾਹਿਸ਼ ॥

ਗਿੱਦੜ-ਸਿੰਡੀ Summary

ਗਿੱਦੜ-ਸਿੰਡੀ ਪਾਠ ਦਾ ਸਾਰ

ਸਾਰੇ ਪਿੰਡ ਵਿਚ ਇਹ ਗੱਲ ਮਸ਼ਹੂਰ ਸੀ ਕਿ ਮਾਸਟਰ ਬੁੱਧ ਸਿੰਘ ਕੋਲ ਗਿੱਦੜਸਿੰਕੀ ਹੈ । ਕੰਵਲ ਨੈਨ ਸੋਚਦਾ ਸੀ ਕਿ ਇਸੇ ਕਰਕੇ ਮਾਸਟਰ ਬੁੱਧ ਸਿੰਘ ਬਾਦਸ਼ਾਹਾਂ ਵਾਲਾ ਜੀਵਨ ਗੁਜ਼ਾਰਦਾ ਹੈ । ਕੀ ਬੱਚੇ ਤੇ ਕੀ ਬੁੱਢੇ ਸਭ ਉਸ ਦੀ ਇੱਜ਼ਤ ਤੇ ਸਤਿਕਾਰ ਕਰਦੇ ਸਨ । ਹਰ ਘਰ ਤੋਂ ਉਸ ਦੇ ਘਰ ਕੋਈ ਨਾ ਕੋਈ ਸੁਗਾਤ ਆਉਂਦੀ ਰਹਿੰਦੀ ਸੀ । ਮਾਸਟਰ ਬੁੱਧ ਸਿੰਘ ਦੇ ਕੱਪੜੇ ਧੋਬੀ ਦੇ ਧੋਤੇ ਹੁੰਦੇ ਸਨ । ਉਸ ਦਾ ਸਾਈਕਲ ਬਹੁਤ ਹੀ ਚਮਕੀਲਾ ਹੁੰਦਾ ਸੀ ਤੇ ਪਿੰਡ ਵਿਚ ਉਸ ਦੀ ਸਭ ਤੋਂ ਵਧੇਰੇ ਡਾਕ ਆਉਂਦੀ ਸੀ ।

ਕੰਵਲ ਨੈਨ ਸਮਝਦਾ ਸੀ ਕਿ ਗਿੱਦੜ-ਸਿੰੜੀ ਗਿੱਦੜ ਦੇ ਸਿੰਕ ਦਾ ਟੁਕੜਾ ਹੁੰਦਾ ਹੈ । ਇਸ ਕਰਕੇ ਉਹ ਹਰ ਸਮੇਂ ਕਿਸੇ ਮਰੇ ਹੋਏ ਗਿੱਦੜ ਦੀ ਭਾਲ ਵਿਚ ਰਹਿੰਦਾ, ਪਰ ਉਹ ਉਸ ਨੂੰ ਕਿਤੇ ਨਾ ਮਿਲਦਾ ।

ਕੰਵਲ ਨੈਨ ਸੋਚਦਾ ਸੀ ਕਿ ਉਸ ਦੇ ਹੱਥ ਵੀ ਮਾਸਟਰ ਬੁੱਧ ਸਿੰਘ ਵਾਂਗ ਗਿੱਦੜ-ਸਿੰਝੀ ਆ ਜਾਵੇ, ਤਾਂ ਫੇਰ ਜਮਾਤ ਵਿਚ ਉਹ ਵੀ ਸਭ ਤੋਂ ਅੱਵਲ ਨੰਬਰ ‘ਤੇ ਰਹੇਗਾ, ਖੇਡਾਂ ਵਿਚ ਵੀ ਸਭ ਤੋਂ ਅੱਗੇ ਰਹੇਗਾ, ਉੱਜਲੇ ਕੱਪੜੇ ਪਾਵੇਗਾ, ਵੱਡਾ ਹੋ ਕੇ ਮਾਸਟਰ ਬੁੱਧ ਸਿੰਘ ਵਾਂਗ ਸਕੂਲ ਵਿਚ ਪੜਾਏਗਾ, ਐਨਕਾਂ ਲਾ ਕੇ ਚੀਕਣੇ ਬੂਟ ਪਾਇਆ ਕਰੇਗਾ ।

ਇਕ ਦਿਨ ਉਹ ਸੁਪਨੇ ਵਿਚ ਗਿੱਦੜ ਦਾ ਸ਼ਿਕਾਰ ਖੇਡਦਾ ਹੋਇਆ ਕੋਠੇ ਤੋਂ ਹੇਠਾਂ ਤੜੀ ਉੱਪਰ ਡਿਗ ਪਿਆ, ਪਰੰਤੂ ਉਹ ਬਹੁਤੀ ਸੱਟ ਤੋਂ ਬਚ ਗਿਆ । ਉਸ ਦੀ ਤਾਈ ਸੁੱਧੀ ਨੇ ਉਸ ਨੂੰ ਸੰਭਾਲਿਆ ਤੇ ਕੰਵਲ ਨੈਨ ਨੇ ਸੁਪਨੇ ਵਿਚ ਗਿੱਦੜ-ਸਿੰਕੀ ਲਈ ਗਿੱਦੜ ਦੇ ਸ਼ਿਕਾਰ ਦੀ ਗੱਲ ਸੁਣਾਈ, ਤਾਂ ਤਾਈ ਹੱਸ ਕੇ ਬੋਲੀ, ਗਿੱਦੜ-ਸਿੰਝੀ ਗਿੱਦੜ ਦੇ ਸਿੰਙ ਤੋਂ ਨਹੀਂ ਬਣਦੀ। ਇਹ ਤਾਂ ਨਿੱਕੀ ਜਿਹੀ ਵਾਲਾਂ ਵਾਲੀ ਇਕ ਚੀਜ਼ ਹੁੰਦੀ ਹੈ, ਜਿਸ ਨੂੰ ਡੱਬੀ ਵਿਚ ਪਾ ਕੇ ਸੰਭਾਲਿਆ ਜਾਂਦਾ ਹੈ ਤੇ ਫਿਰ ਉਹ ਸੰਧੂਰ ਦੀ ਖ਼ੁਰਾਕ ਤੇ ਪਲਦੀ ਹੈ ।

ਕੰਵਲ ਨੈਨ ਸੱਟ ਕਾਰਨ ਕੁੱਝ ਸਮਾਂ ਬਿਸਤਰੇ ਉੱਤੇ ਰਿਹਾ ਤੇ ਫਿਰ ਸਾਰਾ ਦਿਨ ਮਾਸਟਰ ਬੁੱਧ ਸਿੰਘ ਦੇ ਘਰ ਰਹਿਣ ਲੱਗਾ । ਮਾਸਟਰ ਬੁੱਧ ਸਿੰਘ ਦੇ ਘਰ ਰਹਿੰਦਿਆਂ ਕੰਵਲ ਨੈਨ ਨੇ ਦੇਖਿਆ ਕਿ ਉਹ ਹਰ ਸਮੇਂ ਕੁੱਝ ਨਾ ਕੁੱਝ ਕਰਦਾ ਰਹਿੰਦਾ ਹੈ । ਸਵੇਰੇ ਉੱਠ ਕੇ ਉਹ ਬਾਹਰ ਸੈਰ ਤੇ ਕਸਰਤ ਕਰਨ ਜਾਂਦਾ ਤੇ ਫਿਰ ਨਹਾ ਕੇ ਪੂਜਾ ਕਰਦਾ । ਫਿਰ ਸਕੂਲ ਦੀਆਂ ਕਾਪੀਆਂ ਦੇਖਦਾ ਅਤੇ ਸ਼ਾਮ ਨੂੰ ਰਜਿਸਟਰ ਦੇਖਦਾ, ਲੋਕਾਂ ਨੂੰ ਮਿਲਦਾ ਤੇ ਚੰਦਾ ਇਕੱਠਾ ਕਰਦਾ । ਉਸ ਦੀ ਪਤਨੀ ਕੱਪੜੇ ਧੋਦੀ ਤੇ ਉਹ ਆਪ ਪੈਂਸ ਕਰਦਾ । ਮਾਸਟਰ ਬੁੱਧ ਸਿੰਘ ਆਪਣੇ ਸਾਈਕਲ ਨੂੰ ਰੋਜ਼ ਆਪ ਸਾਫ਼ ਕਰਦਾ । ਉਹ ਸੱਚ ਤੇ ਮਿੱਠਾ ਬੋਲਦਾ ਅਤੇ ਗ਼ਰੀਬਾਂ ਦੀ ਸਹਾਇਤਾ ਕਰਦਾ ।

PSEB 8th Class Punjabi Solutions Chapter 10 ਗਿੱਦੜ-ਸਿੰਝੀ

ਮਾਸਟਰ ਬੁੱਧ ਸਿੰਘ ਦੀ ਸੰਗਤ ਵਿਚ ਰਹਿੰਦਿਆਂ ਕੰਵਲ ਨੈਨ ਨੇ ਇਹ ਸਾਰੀਆਂ ਆਦਤਾਂ ਅਪਣਾ ਲਈਆਂ । ਹੁਣ ਕੰਵਲ ਨੈਣ ਨਿਸਚਿਤ ਸਮਾਂ ਪੜ੍ਹਾਈ ਵਿਚ ਲਾਉਣ ਲੱਗਾ, ਜਿਸ ਕਰਕੇ ਉਸ ਸਾਲ ਜਦੋਂ ਇਮਤਿਹਾਨ ਹੋਏ, ਉਹ ਜਮਾਤ ਵਿਚ ਪਹਿਲੇ ਨੰਬਰ ‘ਤੇ ਰਿਹਾ। ਉਹ ਆਪਣੇ ਬੂਟ ਅੱਪ ਪਾਲਿਸ਼ ਕਰਦਾ ਸੀ ਅਤੇ ਮਾਂ ਦੇ ਧੋਤੇ ਕੱਪੜੇ ਆਪ ਸ ਕਰ ਕੇ ਪਾਉਂਦਾ ਸੀ । ਉਸ ਦੇ ਜਮਾਤੀ ਉਸ ਨੂੰ ਕਿਸਮਤ ਵਾਲਾ ਸਮਝਣ ਲੱਗੇ । ਹਰ ਕੋਈ ਉਸ ਨਾਲ ਮਿੱਤਰਤਾ ਪਾਉਣੀ ਚਾਹੁੰਦਾ ਤੇ ਉਹ ਹਰ ਸਮੇਂ ਖੁਸ਼ ਰਹਿੰਦਾ । ਉਸ ਦੇ ਮਨ ਵਿਚ ਗਿੱਦੜਸਿੰਕੀ ਪਾਉਣ ਦੀ ਖ਼ਾਹਿਸ਼ ਹੁਣ ਪਹਿਲਾਂ ਜਿੰਨੀ ਨਹੀਂ ਸੀ ਰਹੀ !

ਹਰ ਰੋਜ਼ ਦੀ ਕਸਰਤ ਤੇ ਬਾਕਾਇਦਗੀ ਨੇ ਕੰਵਲ ਨੈਨ ਦੀ ਸਿਹਤ ਨਿਖ਼ਾਰ ਦਿੱਤੀ । ਉਹ ਸਮਝਦਾ ਸੀ ਕਿ ਉਸ ਦਾ ਹਰ ਕੰਮ ਆਪਣੇ ਆਪ ਵੇਲੇ ਸਿਰ ਹੋ ਜਾਂਦਾ ਹੈ । ਕਦੀ-ਕਦੀ ਉਸ ਨੂੰ ਅਨੁਭਵ ਹੁੰਦਾ ਕਿ ਉਸ ਨੂੰ ਗਿੱਦੜ-ਸਿੰਕੀ ਦੀ ਜ਼ਰੂਰਤ ਵੀ ਨਹੀਂ ।

ਇਕ ਰਾਤ ਉਸ ਨੂੰ ਸੁਪਨਾ ਆਇਆ ਕਿ ਗਿੱਦੜ-ਸਿੰਝੀ ਉਸ ਦੀਆਂ ਕਿਤਾਬਾਂ ਦੇ ਪਿੱਛੇ ਪਈ ਹੈ । ਜਾਗ ਆਉਣ ਤੇ ਉਸ ਨੂੰ ਗਿੱਦੜ-ਸਿੰਝੀ ਤਾਂ ਮਿਲੀ ਨਾ, ਪਰ ਉਹ ਰਾਤ ਉਸ ਨੇ ਪੜ੍ਹਨ-ਲਿਖਣ ਵਿਚ ਗੁਜ਼ਾਰਦਿਆਂ ਜਿਹੜੀ ਕਹਾਣੀ ਲਿਖੀ, ਉਹ ਇਕ ਅਖ਼ਬਾਰ ਵਿਚ ਛਪ ਗਈ । ਕੰਵਲ ਨੈਨ ਦੀਆਂ ਇਨ੍ਹਾਂ ਸਫਲਤਾਵਾਂ ਨੂੰ ਦੇਖ ਕੇ ਸਾਰੇ ਉਂਗਲਾਂ ਟੁੱਕਦੇ ਸਨ ।

ਕੰਵਲ ਨੈਨ ਦੀ ਸਕੂਲ ਦੀ ਪੜ੍ਹਾਈ ਖ਼ਤਮ ਹੋ ਗਈ ਤੇ ਹੁਣ ਉਸ ਨੇ ਸ਼ਹਿਰ ਦੇ ਕਾਲਜ ਵਿਚ ਦਾਖ਼ਲ ਹੋਣਾ ਸੀ । ਕਾਲਜ ਜਾਣ ਲਈ ਉਹ ਮਾਸਟਰ ਜੀ ਤੋਂ ਵਿਛੜਨ ਲੱਗਾ । ਮਾਸਟਰ ਜੀ ਨੇ ਉਸ ਨੂੰ ਕੋਈ ਸੁਗਾਤ ਮੰਗਣ ਲਈ ਕਿਹਾ । ਕੰਵਲ ਨੈਨ ਨੂੰ ਗਿੱਦੜ-ਸਿੰਝੀ ਯਾਦ ਆ ਗਈ, ਪਰ ਆਪਣੇ ਅੰਦਰ ਜਾਗੇ ਸੈ-ਮਾਣ ਕਰਕੇ ਉਹ ਉਸ ਦੀ ਮੰਗ ਨਾ ਕਰ ਸਕਿਆ । ਕਾਲਜ ਵਿਚ ਵੀ ਕੰਵਲ ਨੈਨ ਮਾਸਟਰ ਜੀ ਦੀਆਂ ਦੱਸੀਆਂ ਗੱਲਾਂ ‘ਤੇ ਚਲਦਾ ਰਿਹਾ । ਕੰਵਲ ਨੈਨ ਹਰ ਇਮਤਿਹਾਨ ਵਿਚ ਵਜ਼ੀਫਾ ਪ੍ਰਾਪਤ ਕਰਦਾ, ਖੇਡਾਂ ਵਿਚ ਹਰ ਥਾਂ ਮੋਹਰੀ ਹੁੰਦਾ ਤੇ ਹਰ ਥਾਂ ਉਸ ਦੀ ਪ੍ਰਸੰਸਾ ਹੁੰਦੀ । ਪਿੰਡ ਦੇ ਲੋਕ ਉਸ ਦੀ ਉੱਨਤੀ ਦੇਖ ਕੇ ਕਹਿਣ ਲੱਗ ਪਏ ਕਿ ਮਾਸਟਰ ਬੁੱਧ ਸਿੰਘ ਨੇ ਜ਼ਰੂਰ ਉਸ ਨੂੰ ਗਿੱਦੜ-ਸਿੰਡੀ ਦੇ ਦਿੱਤੀ ਹੈ ।

Leave a Comment