Punjab State Board PSEB 8th Class Punjabi Book Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ Textbook Exercise Questions and Answers.
PSEB Solutions for Class 8 Punjabi Chapter 11 ਪੰਜਾਬੀ ਲੋਕ-ਨਾਚ : ਗਿੱਧਾ (1st Language)
Punjabi Guide for Class 8 PSEB ਪੰਜਾਬੀ ਲੋਕ-ਨਾਚ : ਗਿੱਧਾ Textbook Questions and Answers
ਪੰਜਾਬੀ ਲੋਕ-ਨਾਚ : ਗਿੱਧਾ ਪਾਠ-ਅਭਿਆਸ
1. ਦੱਸ :
(ਉ) ਲੋਕ-ਨਾਚ ਕਿਸ ਨੂੰ ਆਖਦੇ ਹਨ ?
ਉੱਤਰ :
ਜਦੋਂ ਮਨੁੱਖ ਦੇ ਅੰਦਰ ਖੁਸ਼ੀ ਦੀ ਲਹਿਰ ਉੱਠਦੀ ਹੈ, ਤਾਂ ਉਹ ਵਜਦ ਵਿਚ ਆ ਕੇ ਸਰੀਰਕ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਹੈ ਅਤੇ ਰਾਗ ਤੇ ਤਾਲ ਦੇ ਸਮੇਲ ਨਾਲ ਉਹ ਨੱਚ ਉੱਠਦਾ ਹੈ। ਇਕ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਜਦੋਂ ਦੁਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ, ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਨੂੰ ਲੋਕ – ਨਾਚ ਕਿਹਾ ਜਾਂਦਾ ਹੈ।
(ਅ) ਪੰਜਾਬ ਦੇ ਲੋਕ-ਨਾਚ ਕਿਹੜੇ-ਕਿਹੜੇ ਹਨ ?
ਉੱਤਰ :
ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ, ਪੰਜਾਬ ਦੇ ਲੋਕ – ਨਾਚ ਹਨ
(ੲ) ਗਿੱਧਾ ਕਦੋਂ ਪਾਇਆ ਜਾਂਦਾ ਹੈ ?
ਉੱਤਰ :
ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਉੱਤੇ ਪਾਇਆ ਜਾ ਸਕਦਾ ਹੈ। ਵਿਆਹ – ਸ਼ਾਦੀ ਆਦਿ ਮੌਕਿਆਂ ਉੱਤੇ ਗਿੱਧਾ ਖ਼ਾਸ ਤੌਰ ‘ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਨੂੰ ਮੁਟਿਆਰਾਂ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ ਤੇ ਇਸਨੂੰ ‘ਤੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ।
(ਸ) ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ ?
ਉੱਤਰ :
ਗਿੱਧਾ ਪਾਉਣ ਵੇਲੇ ਮੁਟਿਆਰਾਂ ਇਕ ਗੋਲ – ਦਾਇਰਾ ਬਣਾ ਕੇ ਖੜੀਆਂ ਹੋ ਜਾਂਦੀਆਂ ਹਨ। ਵਿਚਕਾਰ ਇਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਦੇ ਵੱਜਣ ਨਾਲ ਇਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿਚ ਚਾਰੇ ਪਾਸੇ ਘੁੰਮਦੀ ਹੈ। ਜਦੋਂ ਉਹ ਬੋਲੀ ਦਾ ਅੰਤਮ ਟੱਪਾ ਬੋਲਦੀ ਹੈ, ਤਾਂ ਪਿੜ ਵਿਚ ਖੜ੍ਹੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ ਤੇ ਨਾਲ – ਨਾਲ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦਾਇਰੇ ਵਿਚੋਂ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਹਨ।
ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਬੋਲੀ ਦਾ ਆਖ਼ਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਪਈਆਂ ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ।
ਪਿੜ ਦੇ ਬੋਲੀ ਛੱਡਣ ’ਤੇ ਹੀ ਕੁੜੀਆਂ ਨੱਚਣਾ ਬੰਦ ਕਰ ਕੇ ਉਨ੍ਹਾਂ ਦੇ ਨਾਲ ਆ ਰਲਦੀਆਂ ਹਨ ਮੁੜ ਬੋਲੀ ਪਾਈ ਜਾਂਦੀ ਹੈ ਤੇ ਚੁੱਕੀ ਜਾਂਦੀ ਹੈ। ਇਸ ਤਰ੍ਹਾਂ ਗਿੱਧਾ ਲਗਾਤਾਰ ਮਘਦਾ ਰਹਿੰਦਾ ਹੈ।
(ਹ) ਮੁਟਿਆਰਾਂ ਦੇ ਗਿੱਧੇ ਅਤੇ ਮਰਦਾਂ ਦੇ ਗਿੱਧੇ ਵਿੱਚ ਕੀ ਅੰਤਰ ਹੈ?
ਉੱਤਰ :
ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਦੇ ਗਿੱਧੇ ਵਾਲਾ ਰੰਗ ਨਹੀਂ ਹੁੰਦਾ ਗਿੱਧਾ ਪਾਉਣ ਦਾ ਢੰਗ ਭਾਵੇਂ ਮੁਟਿਆਰਾਂ ਵਾਲਾ ਹੀ ਹੈ, ਪਰੰਤੁ ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਦੇ ਨਾਚ ਵਾਲੀ ਲਚਕ ਨਹੀਂ ਹੁੰਦੀ। ਇਸ ਵਿਚ ਬਹੁਤਾ ਜ਼ੋਰ ਬੋਲੀਆਂ ਉੱਤੇ ਹੁੰਦਾ ਹੈ।
2. ਔਖੇ ਸ਼ਬਦਾਂ ਦੇ ਅਰਥ :
- ਅਵਸਰ : ਮੌਕਾ, ਸਮਾਂ
- ਗੋਦਾਇਰਾ : ਗੋਲ ਚੱਕਰ, ਘੇਰਾ
- ਅਨੂਠਾ : ਅਨੋਖਾ, ਅਸਚਰਜ
- ਅੰਤਰਾ : ਕਿਸੇ ਗੀਤ ਵਿੱਚ ਟੇਕ ਜਾਂ ਸਥਾਈ ਤੋਂ ਛੁੱਟ ਬਾਕੀ ਤੁਕਾਂ
- ਜੇਡ : ਜਿੱਡਾ, ਜਿੰਨਾ ਵੱਡਾ
- ਬਰੋਟੇ : ਬੋਹੜ ਦਾ ਦਰਖ਼ਤ
- ਢਾਬ : ਕੱਚਾ ਤਲਾਅ, ਟੋਭਾ, ਪਾਣੀ ਦਾ ਭਰਿਆ ਡੂੰਘਾ ਟੋਆ
- ਬਰੰਗ : ਬਿਨਾਂ ਟਿਕਟ ਜਾਂ ਘੱਟ ਟਿਕਟਾਂ ਲੱਗੀ ਚਿੱਠੀ
- ਬਲਾ : ਬਹੁਤ, ਗ਼ਜ਼ਬ ਦਾ
- ਤਿਭਾ : ਕੁਦਰਤੀ ਯੋਗਤਾ, ਸੂਖਮ ਬੁੱਧੀ
- ਸੁਰਜੀਤ : ਜਿਊਂਦਾ, ਜ਼ਿੰਦਾ, ਹਰਿਆ-ਭਰਿਆ, ਤਾਜ਼ਾਦਮ
3. ਵਾਕਾਂ ਵਿੱਚ ਵਰਤੋਂ :
ਪ੍ਰਗਟਾਵਾ, ਮਨਮੋਹਕ, ਹਾਵ-ਭਾਵ, ਹਰਕਤ, ਸਾਂਗ, ਵੰਨਗੀ, ਰੰਗ ਬੰਨ੍ਹਣਾ, ਪਰੰਪਰਾ
ਉੱਤਰ :
- ਪ੍ਰਗਟਾਵਾ (ਬਿਆਨ, ਵਰਣਨ) – ਇਸ ਕਵਿਤਾ ਵਿਚ ਕਵੀ ਦੇ ਹਾਵਾਂ – ਭਾਵਾਂ ਦਾ ਖੂਬ ਪ੍ਰਗਟਾਵਾ ਹੋਇਆ ਹੈ।
- ਮਨਮੋਹਕ (ਮਨ ਨੂੰ ਮੋਹਣ ਵਾਲਾ) – ਅਸੀਂ ਕਸ਼ਮੀਰ ਦੇ ਪਹਾੜਾਂ ਵਿਚ ਮਨਮੋਹਕ ਕੁਦਰਤੀ ਨਜ਼ਾਰੇ ਦੇਖੇ।
- ਹਾਵ – ਭਾਵ ਜਜ਼ਬੇ) – ਇਸ ਕਵਿਤਾ ਵਿਚ ਕਵੀ ਦੇ ਹਾਵਾਂ – ਭਾਵਾਂ ਦਾ ਖੂਬ ਪ੍ਰਗਟਾਵਾ ਹੋਇਆ ਹੈ।
- ਹਰਕਤ ਹਿਲਜੁਲ) – ਸੂਰਜ ਚੜ੍ਹਨ ਨਾਲ ਸਾਰੀ ਕੁਦਰਤ ਹਰਕਤ ਵਿਚ ਆ ਗਈ ਜਾਪਦੀ ਹੈ।
- ਸਾਂਗ (ਨਕਲ) – ਸ਼ਰਾਰਤੀ ਮੁੰਡੇ ਲੰਝੜੇ ਆਦਮੀ ਦੀ ਸਾਂਗ ਲਾਉਂਦੇ ਹੋਏ ਹੱਸ ਰਹੇ ਸਨ, ਜੋ ਕਿ ਠੀਕ ਨਹੀਂ ਸੀ !
- ਵੰਨਗੀ (ਕਿਸ – ਇਸ ਜੰਗਲ ਵਿਚ ਰੁੱਖਾਂ ਦੀਆਂ ਬਹੁਤ ਸਾਰੀਆਂ ਭਿੰਨ – ਭਿੰਨ ਵੰਨਗੀਆਂ ਮੌਜੂਦ ਹਨ।
- ਰੰਗ ਬੰਨ੍ਹਣਾ (ਰੌਣਕ ਲਾਉਣੀ) – ਵਿਆਹਾਂ ਦੇ ਮੌਕੇ ਉੱਤੇ ਮੁਟਿਆਰਾਂ ਦਾ ਗਿੱਧਾ ਖੂਬ ਰੰਗ ਬੰਨ੍ਹਦਾ ਹੈ।
- ਪਰੰਪਰਾ (ਰੀਤ, ਰਵਾਇਤ) – ਸਾਡੇ ਦੇਸ਼ ਵਿਚ ਧੀਆਂ ਦੇ ਵਿਆਹ ਦੇ ਮੌਕੇ ਉੱਤੇ ਦਾਜ ਦੇਣ ਦੀ ਪਰੰਪਰਾ ਬਹੁਤ ਪੁਰਾਣੀ ਹੈ।
ਵਿਆਕਰਨ :
ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜਿਸ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ :- ਗਾਉਂਦੀਆਂ, ਪਾਉਂਦੀਆਂ, ਸੁਣਾਵਾਂ, ਭੇਜਦਾ ਆਦਿ।
ਕਿਰਿਆ ਦੀ ਵੰਡ ਚਾਰ ਤਰ੍ਹਾਂ ਕੀਤੀ ਜਾ ਸਕਦੀ ਹੈ।
ਪਹਿਲੀ ਪ੍ਰਕਾਰ ਦੀ ਵੰਡ ਹੇਠ ਲਿਖੇ ਅਨੁਸਾਰ ਹੈ :
(ਉ) ਅਕਰਮਕ ਕਿਰਿਆ
(ਅ) ਸਕਰਮਕ ਕਿਰਿਆ।
(ਉ) ਅਕਰਮਕ ਕਿਰਿਆ:
ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ । ਕਿਹਾ ਜਾਂਦਾ ਹੈ; ਜਿਵੇਂ :- ਕੁੜੀਆਂ ਨੱਚਦੀਆਂ ਹਨ। ਬੱਚਾ ਹੱਸਦਾ ਹੈ। ਸਕਰਮਕ ਕਿਰਿਆ : ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ : –
ਕੁੜੀਆਂ ਗਿੱਧਾ ਪਾ ਰਹੀਆਂ ਹਨ।
ਬੱਚਾ ਕਿਤਾਬ ਪੜ੍ਹ ਰਿਹਾ ਹੈ।
ਇਸ ਪੜੇ ਹੋਏ ਪਾਠ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ-ਸ਼ਬਦਾਂ ਦੀਆਂ ਉਦਾਹਰਨਾਂ। ਦੇ ਦੋ-ਦੋ ਵਾਕ ਲਿਖੋ।
ਉੱਤਰ :
1. ਨਾਂਵ ਵਾਲੇ ਵਾਕ
(ੳ) ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਨਾਚ ਹੈ।
(ਅ) ਗਿੱਧਾ ਪਾਉਣ ਵੇਲੇ ਕੁੜੀਆਂ ਇਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ।
2. ਪੜਨਾਂਵ ਵਾਲੇ ਵਾਕ
(ਉ) ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ।
(ਆ) ਇਸ ਨੂੰ ਅਸੀਂ ਲੋਕ – ਨਾਚ ਦਾ ਨਾਂ ਦਿੰਦੇ ਹਾਂ।
3. ਕਿਰਿਆ ਵਾਲੇ ਵਾਕ
(ਉ) ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ‘ਤੇ ਪਾਇਆ ਜਾ ਸਕਦਾ ਹੈ।
(ਅ) ਬੋਲੀਆਂ ਦਾ ਆਰੰਭ ਦੇਵੀ – ਦੇਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ।
ਗਿੱਧੇ ਦੀਆਂ ਕੁਝ ਬੋਲੀਆਂ ਆਪਣੀ ਸ਼੍ਰੇਣੀ ਦੀ ਬਾਲ-ਸਭਾ ਵਿੱਚ ਸੁਣਾਓ।
PSEB 8th Class Punjabi Guide ਪੰਜਾਬੀ ਲੋਕ-ਨਾਚ : ਗਿੱਧਾ Important Questions and Answers
ਪ੍ਰਸ਼ਨ –
“ਪੰਜਾਬੀ ਲੋਕ – ਨਾਚ : ਗਿੱਧਾ ਲੇਖ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਕਿਸੇ ਖ਼ੁਸ਼ੀ ਦੇ ਮੌਕੇ ਉੱਤੇ ਜਦੋਂ ਮਨੁੱਖ ਦੇ ਅੰਦਰੋਂ ਖ਼ੁਸ਼ੀ ਦੀਆਂ ਲਹਿਰਾਂ ਉੱਠਦੀਆਂ ਹਨ, ਤਾਂ ਉਸ ਦਾ ਮਨ ਵਜਦ ਵਿਚ ਆ ਜਾਂਦਾ ਹੈ ਅਤੇ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਹੈ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ਇਕ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਦੁਸਰੇ ਵੀ ਉਸ ਨਾਲ ਰਲ ਕੇ ਨੱਚਣ ਲੱਗ ਪੈਂਦੇ ਹਨ। ਇਸ ਤਰ੍ਹਾਂ ਨਾਚ ਸਮੂਹਿਕ ਰੂਪ ਧਾਰਨ ਕਰ ਲੈਂਦਾ ਹੈ। ਇਸਨੂੰ ਹੀ ਅਸੀਂ ਲੋਕ ਨਾਚ ਕਹਿੰਦੇ ਹਾਂ। ਲੋਕ – ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ ਆਦਿ ਪੰਜਾਬੀ ਦੇ ਹਰਮਨ – ਪਿਆਰੇ ਨਾਚ ਹਨ।
ਗਿੱਧਾ ਪੰਜਾਬੀ ਮੁਟਿਆਰਾਂ ਦਾ ਮਨਮੋਹਕ ਲੋਕ – ਨਾਚ ਹੈ। ਗਿੱਧਾ ਵਿਆਹ – ਸ਼ਾਦੀ ਆਦਿ ਖ਼ੁਸ਼ੀ ਦੇ ਮੌਕਿਆਂ ਉੱਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ, ਜਿਸ ਨੂੰ ‘ਤੀਆਂ ਦਾ ਤਿਉਹਾਰ’ ਕਿਹਾ ਜਾਂਦਾ ਹੈ।
ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। “ਇਨ੍ਹਾਂ ਵਿਚ ਕੁੜੀਆਂ ਆਪਣੇ ਮਨ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ। ਗਿੱਧਾ ਪਾਉਣ ਵੇਲੇ ਕੁੜੀਆਂ ਇਕ ਗੋਲ ਦਾਇਰੇ ਵਿਚ ਖੜੀਆਂ ਹੋ ਜਾਂਦੀਆਂ ਹਨ। ਵਿਚਕਾਰ ਇਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿਚ ਚਾਰੇ ਪਾਸੇ ਘੁੰਮਦੀ ਹੈ।
ਜਦੋਂ ਉਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ, ਤਾਂ ਪਿੜ ਵਿਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ। ਉਹ ਉਸਨੂੰ ਉੱਚੀ – ਉੱਚੀ ਗਾਉਂਦੀਆਂ ਹਨ ਅਤੇ ਨਾਲ – ਨਾਲ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦੋ ਕੁੜੀਆਂ ਦਾਇਰੇ ਵਿਚੋਂ ਨਿਕਲ ਕੇ ਪਿੜ ਵਿਚ ਆ ਕੇ ਨੱਚਣ ਲੱਗ ਪੈਂਦੀਆਂ ਹਨ।
ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਕੁੜੀਆਂ ਬੋਲੀ ਦਾ ਅੰਤਮ ਟੱਪਾ ਰਲ ਕੇ ਗਾਉਂਦੀਆਂ ਹਨ। ਕੁੜੀਆਂ ਦੇ ਪੈਰਾਂ ਵਿਚ ਪਈਆਂ ਝਾਂਜਰਾਂ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਨਾਚ ਜਾਰੀ ਰਹਿੰਦਾ ਹੈ।
ਕੁੜੀਆਂ ਦੇ ਬੋਲੀ ਛੱਡਣ ‘ਤੇ ਨੱਚਣ ਵਾਲੀਆਂ ਕੁੜੀਆਂ ਨਾਚ ਬੰਦ ਕਰ ਕੇ ਦਾਇਰੇ ਵਿਚ ਖੜੀਆਂ ਕੁੜੀਆਂ ਨਾਲ ਆ ਰਲਦੀਆਂ ਹਨ। ਮੁੜ ਬੋਲੀ ਪਾਈ ਜਾਂਦੀ ਹੈ ਤੇ ਇਸ ਤਰ੍ਹਾਂ ਗਿੱਧਾ ਲਗਾਤਾਰ ਮਘਿਆ ਰਹਿੰਦਾ ਹੈ !
ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਸਗੋਂ ਗੱਭਰੂ ਵੀ ਪਾਉਂਦੇ ਹਨ ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਵਾਲੇ ਨਾਚ ਦੀ ਲਚਕ ਨਹੀਂ ਹੁੰਦੀ। ਇਸ ਵਿਚ ਬਹੁਤਾ ਜ਼ੋਰ ਬੋਲੀਆਂ ਉੱਤੇ ਹੁੰਦਾ ਹੈ। ਗਿੱਧੇ ਵਿਚ ਲੰਮੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਤੇ ਇਕ – ਲੜੀਆਂ ਬੋਲੀਆਂ ਵੀ। ਲੰਮੀ ਬੋਲੀ ਇਕ ਜਣਾ ਪਾਉਂਦਾ ਹੈ ਤੇ ਦੂਜੇ ਸਾਥੀ ਗਿੱਧੇ ਦੇ ਤਾਲ ਵਿਚ ਬੋਲੀ ਦੇ ਅੰਤਰੇ ਨੂੰ ਚੁੱਕਦੇ ਹਨ। ਗਿੱਧੇ ਦਾ ਆਰੰਭ ਦੇਵੀ – ਦੇਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ; ਜਿਵੇਂ :
ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਬਹਮਾ ਜੇਡ ਪੰਡਤ ਨਾ ਕੋਈ,
ਸੀਤਾ ਜੇਡ ਨਾ ਮਾਤਾ !
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ !
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ
ਤੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਕੁੜੀਆਂ ਪਿੰਡ ਦੇ ਪਿੱਪਲਾਂ ਤੇ ਬਰੋਟਿਆਂ ਨੂੰ ਯਾਦ ਕਰਦੀਆਂ ਹਨ। ਬੋਲੀ ਵਿਚੋਂ ਬੋਲੀ ਜਨਮ ਲੈਂਦੀ ਹੈ। ਜਦੋਂ ਮਹਿੰਦੀ ਰੰਗੇ ਹੱਥ ਹਰਕਤ ਵਿਚ ਆਉਂਦੇ ਹਨ, ਤਾਂ ਗਿੱਧਾ ਮਚ ਉੱਠਦਾ ਹੈ ਤੇ ਮਹਿੰਦੀ ਬਾਰੇ ਇਕ ਮੁਟਿਆਰ ਬੋਲੀ ਪਾਉਂਦੀ ਹੈ –
ਮਹਿੰਦੀ ਮਹਿੰਦੀ ਸਭ ਜਗ ਕਹਿੰਦਾ,
ਮੈਂ ਵੀ ਆਖਦਿਆਂ ਮਹਿੰਦੀ
ਬਾਗਾਂ ਦੇ ਵਿਚ ਸਸਤੀ ਵਿਕਦੀ,
ਵਿਚ ਹੱਟੀਆਂ ਦੇ ਮਹਿੰਗੀ।
ਮਹਿੰਦੀ ‘ਸ਼ਗਨਾਂ ਦੀ
ਧੋਤਿਆਂ ਕਦੀ ਨਾ ਲਹਿੰਦੀ।
ਲੰਮੀਆਂ ਬੋਲੀਆਂ ਤੋਂ ਇਲਾਵਾ ਇਕ – ਲੜੀਆਂ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਹੁੰਦੀਆਂ ਹਨ 1 ਬਾਬਲ – ਧੀ, ਮਾਂਵਾਂ – ਧੀਆਂ, ਭੈਣ – ਭਰਾ, ਸੱਸ – ਸਹੁਰਾ, ਜੇਠ – ਜਿਠਾਣੀ, ਨਣਦ – ਭਰਜਾਈ, ਦਿਓਰ – ਦਿਓਰਾਣੀ ਅਤੇ ਹੋਰਨਾਂ ਪਰਿਵਾਰਕ ਰਿਸ਼ਤਿਆਂ ਦਾ ਇਨ੍ਹਾਂ ਬੋਲੀਆਂ ਵਿਚ ਵਰਣਨ ਹੁੰਦਾ ਹੈ। ਲੋਹੜੀ ਦੇ ਤਿਉਹਾਰ ਸਮੇਂ ਆਮ ਕਰਕੇ ਵੀਰ ਦੇ ਮੋਹ ਦਾ ਪ੍ਰਗਟਾਵਾ ਕਰਨ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ –
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਬੋਲੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਂਗ ਤੇ ਰੰਗ – ਤਮਾਸ਼ੇ ਗਿੱਧੇ ਵਿਚ ਰੰਗ ਬੰਨ੍ਹਦੇ ਹਨ ਤੇ ਮੁਟਿਆਰਾਂ ਆਪਣੀ – ਆਪਣੀ ਪ੍ਰਤਿਭਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਰੰਗ ਬੰਦੀਆਂ ਹਨ।
ਮਨੋਰੰਜਨ ਦੇ ਸਾਧਨਾਂ ਵਿਚ ਤਬਦੀਲੀ ਆਉਣ ਕਰਕੇ ਅੱਜ – ਕਲ੍ਹ ਗਿੱਧਾ ਪਾਉਣ ਦੀ ਪਰੰਪਰਾ ਵੀ ਮੱਧਮ ਪੈ ਗਈ ਹੈ, ਜਿਸਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ
1. ਪੰਜਾਬ ਦੇ ਲੋਕ – ਨਾਚ, ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ – ਪਿਆਰੇ ਲੋਕ – ਨਾਚ ਹਨ।ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਲੋਕ – ਨਾਚ ਹੈ।ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ‘ਤੇ ਪਾਇਆ ਜਾ ਸਕਦਾ ਹੈ।
ਗਿੱਧਾ ਵਿਆਹ – ਸ਼ਾਦੀਆਂ ਦੇ ਅਵਸਰ ’ਤੇ ਵਿਸ਼ੇਸ਼ ਤੌਰ ‘ਤੇ ਪਾਇਆ ਜਾਂਦਾ ਹੈ ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ, ਜਿਸ ਨੂੰ ‘ਤੀਆਂ ਦਾ ਤਿਉਹਾਰ’ ਆਖਦੇ ਹਨ। ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ – ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।
ਇਨ੍ਹਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ – ਭਾਵ ਪ੍ਰਗਟ ਕਰਦੀਆਂ ਹਨ। ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਪੰਜਾਬੀ ਲੋਕ – ਨਾਚ : ਗਿੱਧਾ
(ਅ)ੇ) ਪੰਜਾਬੀ ਰੌਣਕ – ਮੇਲਾ
(ਏ) ਪੰਜਾਬੀ ਗਿੱਧਾ
(ਸ) ਪੰਜਾਬੀ ਨਾਚ।
ਉੱਤਰ :
(ਉ) ਪੰਜਾਬੀ ਲੋਕ – ਨਾਚ : ਗਿੱਧਾ।
ਪ੍ਰਸ਼ਨ 2.
ਪੰਜਾਬੀ ਲੋਕ – ਨਾਚ ਕਿਸਦੀ ਤਸਵੀਰ ਹਨ ?
ੳ) ਪੰਜਾਬੀ ਜੀਵਨ
(ਆ) ਪੰਜਾਬੀ ਰੌਣਕ ਮੇਲੇ ਦੀ
(ਏ) ਪੰਜਾਬੀ ਸਭਿਆਚਾਰ ਦੀ
(ਸ) ਪੰਜਾਬੀ ਰੁਚੀਆਂ ਦੀ।
ਉੱਤਰ :
(ਏ) ਪੰਜਾਬੀ ਸਭਿਆਚਾਰ ਦੀ।
ਪ੍ਰਸ਼ਨ 3.
ਭੰਗੜਾ ਕਿਨ੍ਹਾਂ ਦਾ ਹਰਮਨ – ਪਿਆਰਾ ਲੋਕ – ਨਾਚ ਹੈ ?
(ਉ) ਕਸ਼ਮੀਰੀਆਂ ਦਾ
(ਅ) ਮੁਲਤਾਨੀਆਂ ਦਾ
(ਏ) ਭਈਆਂ ਦਾ
(ਸ) ਪੰਜਾਬੀਆਂ ਦਾ
ਉੱਤਰ :
(ਸ) ਪੰਜਾਬੀਆਂ ਦਾ।
ਪ੍ਰਸ਼ਨ 4.
ਪੰਜਾਬੀ ਮੁਟਿਆਰਾਂ ਦਾ ਮਨਮੋਹਕ ਨਾਚ ਕਿਹੜਾ ਹੈ।
(ਉ) ਲੁੱਡੀ
(ਅ) ਗਿੱਧਾ ‘
(ਏ) ਝੂਮਰ
(ਸ) ਸਾਰੇ।
ਉੱਤਰ :
(ਅ) ਗਿੱਧਾ
ਪ੍ਰਸ਼ਨ 5.
ਗਿੱਧਾ ਕਿਹੜੇ ਮੌਕੇ ਉੱਤੇ ਵਿਸ਼ੇਸ਼ ਤੌਰ ‘ਤੇ ਪਾਇਆ ਜਾਂਦਾ ਹੈ ?
(ਉ) ਕੁੜਮਾਈ
(ਅ) ਵਿਆਹ – ਸ਼ਾਦੀਜ
(ਏ) ਨਮ – ਦਿਨ
(ਸ) ਮੁੰਡਨ ਸੰਸਕਾਰ।
ਉੱਤਰ :
(ਅ) ਵਿਆਹ – ਸ਼ਾਦੀ।
ਪ੍ਰਸ਼ਨ 6.
ਕਿਹੜੇ ਮਹੀਨੇ ਵਿਚ ਕੁੜੀਆਂ ਗਿੱਧੇ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਂਉਂਦੀਆਂ’ ਹਨ।
(ਉ) ਵਿਸਾਖ
(ਅ) ਸਾਵਣ
(ਇ) ਕੱਤਕ
(ਸ) ਫੱਗਣ।
ਉੱਤਰ :
(ਅ) ਸਾਵਣ।
ਪ੍ਰਸ਼ਨ 7.
ਮੁਟਿਆਰਾਂ ਸਾਵਣ ਵਿਚ ਗਿੱਧਾ ਪਾਉਣ ਲਈ ਕਿਹੜਾ ਤਿਉਹਾਰ ਮਨਾਉਂਦੀਆਂ ਹਨ ?
(ਉ) ਦੀਵਾਲੀ ਦਾ
(ਅ) ਹੋਲੀ ਦਾ
(ਇ) ਤੀਆਂ ਦਾ
(ਸ) ਕਰਵਾ ਚੌਥ ਦਾ।
ਉੱਤਰ :
ਤੀਆਂ ਦਾ।
ਪ੍ਰਸ਼ਨ 8.
ਗਿੱਧਾ ਪਾਉਣ ਵੇਲੇ ਨੱਚਣ ਦੇ ਨਾਲ – ਨਾਲ ਕੀ ਪਾਇਆ ਜਾਂਦਾ ਹੈ ?
(ਉ) ਜਨੇਊ
(ਅ) ਮੰਗਲ – ਸੂਤਰ
(ਇ) ਨੱਥ
(ਸ) ਬੋਲੀਆਂ
ਉੱਤਰ :
(ਸ) ਬੋਲੀਆਂ।’
ਪ੍ਰਸ਼ਨ 9. ਕੁੜੀਆਂ ਬੋਲੀਆਂ ਪਾ ਕੇ ਕੀ ਪ੍ਰਗਟ ਕਰਦੀਆਂ ਹਨ ?
(ਉ) ਮਨ ਦੇ ਹਾਵ – ਭਾਵ
(ਅ) ਰੋਸਾ
(ਈ) ਪਿਆਰ
(ਸ) ਦੁੱਖ – ਦਰਦ
ਉੱਤਰ :
(ੳ) ਮਨ ਦੇ ਹਾਵ – ਭਾਵ।
ਪ੍ਰਸ਼ਨ 10.
ਪੰਜਾਬ ਦੇ ਨੌਜਵਾਨਾਂ ਦੇ ਕਿਸੇ ਇਕ ਲੋਕ – ਨਾਚ ਦਾ ਨਾਂ ਲਿਖੋ
(ਉ) ਕਥਕ
(ਆ) ਝੂਮਰ/ਭੰਗੜਾ
(ਈ) ਨਾਗਾ – ਨਾਚ
(ਸ) ਗਰਬਾ।
ਉੱਤਰ :
(ਆ) ਝੂਮਰ/ਭੰਗੜਾ।
ਪ੍ਰਸ਼ਨ 11.
ਇਸ ਪੈਰੇ ਵਿਚੋਂ ਇਕ ਪੜਨਾਂਵ ਤੇ ਇਕ ਵਿਸ਼ੇਸ਼ਣ ਚੁਣੋ
ਉੱਤਰ :
ਪੜਨਾਂਵ – ਇਸ
ਵਿਸ਼ੇਸ਼ਣ – ਮਨਮੋਹਕ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਤਾਲ
(ਆ) ਤਾੜੀ
(ਬ) ਪਿੜ
(ਸ) ਹਾਵ – ਭਾਵ।
ਉੱਤਰ :
(ਸ) ਹਾਵ – ਭਾਵ।
ਪ੍ਰਸ਼ਨ : 13.
‘ਮੂੰਹ ਦਾ ਬਹੁਵਚਨ ਕਿਹੜਾ ਹੈ
(ਉ) ਦੋ – ਮੂੰਹੀਂ
(ਆ) ਮੂੰਹੋਂ – ਮੂੰਹ
(ਈ) ਮੂੰਹ – ਮੁਲਾਹਜ਼ਾ
(ਸ) ਮੂੰਹ/ਮੂੰਹਾਂ।
ਉੱਤਰ :
(ਸ) ਮੁੰਹ/ਮੂੰਹਾਂ।
ਪ੍ਰਸ਼ਨ 14.
‘ਕਿੱਕਲੀ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
2. ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਵਿਚਕਾਰ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ। ਜਦ ਉਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ, ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ – ਭਾਵ ਉਹ ਉਸ ਨੂੰ ਉੱਚੀ – ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ।
ਇਸੇ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਬੋਲੀ ਦਾ ਆਖ਼ਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ।
ਪਿੜ ਦੇ ਬੋਲੀ ਛੱਡਣ ‘ਤੇ ਹੀ ਕੁੜੀਆਂ ਨੱਚਣਾ ਬੰਦ ਕਰ ਕੇ ਉਨ੍ਹਾਂ ਨਾਲ ਆ ਰਲਦੀਆਂ ਹਨ ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਬੋਲੀ ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੇ :
ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
(ਉ) ਲੋਹੜੀ
(ਅ) ਪੰਜਾਬ
(ਏ) ਗੱਗ
(ਸ) ਪੰਜਾਬੀ ਲੋਕ – ਨਾਚ : ਗਿੱਧਾ।
ਉੱਤਰ :
(ਸ) ਪੰਜਾਬੀ ਲੋਕ – ਨਾਚ : ਗਿੱਧਾ।
ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਹੈ, ਉਹ ਕਿਸ ਦਾ ਲਿਖਿਆ ਹੈ ?
(ਉ) ਸੁਖਦੇਵ ਮਾਦਪੁਰੀ
(ਅ) ਬਲਦੇਵ ਧਾਲੀਵਾਲ
(ਏ) ਜਨਕਰਾਜ ਸਿੰਘ
(ਸ) ਕੁਲਦੀਪ ਸਿੰਘ
ਉੱਤਰ :
(ੳ) ਸੁਖਦੇਵ ਮਾਦਪੁਰੀ !
ਪ੍ਰਸ਼ਨ 3.
ਗਿੱਧਾ ਪਾਉਣ ਵੇਲੇ ਕੁੜੀਆਂ ਕਿਸ ਤਰ੍ਹਾਂ ਖੜ੍ਹੀਆਂ ਹੋ ਜਾਂਦੀਆਂ ਹਨ ?
(ਉ) ਕਤਾਰ ਬਣਾ ਕੇ
(ਆ) ਗੋਲ ਦਾਇਰਾ ਬਣਾ ਕੇ
(ਏ) ਇਕ – ਦੂਜੀ ਵਲ ਮੂੰਹ ਕਰ ਕੇ
(ਸ) ਇਕ – ਦੂਜੀ ਵਲ ਪਿੱਠ ਕਰ ਕੇ।
ਉੱਤਰ :
(ਆ) ਗੋਲ ਦਾਇਰਾ ਬਣਾ ਕੇ।
ਪ੍ਰਸ਼ਨ 4.
ਕੁੜੀਆਂ ਦੇ ਦਾਇਰੇ ਵਿਚਕਾਰ ਇਕ ਕੁੜੀ ਕੀ ਲੈ ਕੇ ਬੈਠਦੀ ਹੈ ?
(ੳ) ਘੜਾ ਜਾਂ ਢੋਲਕੀ
(ਅ) ਢੋਲ
ਇ) ਲੰਗੋਜ਼ੇ
(ਸ) ਹਾਰਮੋਨੀਅਮ।
ਉੱਤਰ :
(ੳ) ਘੜਾ ਜਾਂ ਢੋਲਕੀ।
ਪ੍ਰਸ਼ਨ 5.
ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਕੀ ਕਰਦੀ ਹੈ ?
(ਉ) ਨੱਚਦੀ ਹੈ
(ਅ) ਘੁੰਮਦੀ ਹੈ
(ਈ) ਬੈਠ ਜਾਂਦੀ ਹੈ
(ਸ) ਛਾਲਾਂ ਮਾਰਦੀ ਹੈ।
ਉੱਤਰ :
(ਅ) ਘੁੰਮਦੀ ਹੈ।
ਪ੍ਰਸ਼ਨ 6.
ਉੱਚੀ – ਉੱਚੀ ਗਾਉਂਦੀਆਂ ਕੁੜੀਆਂ ਕਾਹਦੇ ਨਾਲ ਤਾਲ ਦਿੰਦੀਆਂ ਹਨ ?
(ਉ) ਤਬਲੇ ਨਾਲ
(ਅ) ਢੋਲ ਨਾਲ
(ਏ) ਤਾੜੀ ਮਾਰ ਕੇ
(ਸ) ਅੱਡੀ ਮਾਰ ਕੇ।
ਉੱਤਰ :
(ਏ) ਤਾੜੀ ਮਾਰ ਕੇ
ਪ੍ਰਸ਼ਨ 7.
ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਕੀ ਪਾਇਆ ਹੁੰਦਾ ਹੈ ?
(ਉ) ਬਿਛੂਏ
(ਅ) ਸਲੀਪਰ
(ਏ) ਝਾਂਜਰਾਂ
(ਸ) ਜੁਰਾਬਾਂ।
ਉੱਤਰ :
(ਏ) ਝਾਂਜਰਾਂ।
ਪ੍ਰਸ਼ਨ 8. ਬੋਲੀ ਪਾਉਣ ਤੇ ਚੁੱਕਣ ਨਾਲ ਗਿੱਧੇ ਉੱਤੇ ਕੀ ਪ੍ਰਭਾਵ ਪੈਂਦਾ ਹੈ ?
(ਉ) ਗਿੱਧਾ ਮਘਦਾ ਹੈ
(ਅ) ਗਿੱਧਾ ਪੈਂਦਾ ਹੈ
(ਏ) ਗਿੱਧਾ ਮੁੱਕਦਾ ਹੈ।
(ਸ) ਜਚਦਾ ਹੈ।
ਉੱਤਰ :
(ੳ) ਗਿੱਧਾ ਮਘਦਾ ਹੈ।
ਪ੍ਰਸ਼ਨ 9.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗਿੱਧਾ
(ਅ) ਬੋਲੀ
(ੲ) ਢੋਲਕ
(ਸ) ਪੈਰ।
ਉੱਤਰ :
(ੳ) ਗਿੱਧਾ।
ਪ੍ਰਸ਼ਨ 10.
ਇਸ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਝਾਂਜਰਾਂ
(ਅ) ਕੁੜੀਆਂ
(ਈ) ਬੋਲੀ
(ਸ) ਇਕ/ਆਖ਼ਰੀਦੋ/ਇਹ/ਅਨੂਠਾ/ਨਵੀਂ।
ਉੱਤਰ :
(ਸ) ਇਕ/ਆਖ਼ਰੀਦੋ/ਇਹ/ਅਨੂਠਾ/ਨਵੀਂ।
ਪ੍ਰਸ਼ਨ 11.
ਇਸ ਪੈਰੇ ਵਿਚ ਆਈ ਉਹ ਚੀਜ਼ ਕਿਹੜੀ ਹੈ, ਜਿਹੜੀ ਗਿੱਧੇ ਵਿਚ ਤਾਲ ਪੈਦਾ ਕਰਦੀ ਹੈ ?
(ਉ) ਢੋਲਕੀ/ਘੜਾ
(ਅ) ਠੁਮਕਾ
(ਈ) ਨਾਚ
(ਸ) ਬੋਲੀ।
ਉੱਤਰ :
(ੳ) ਢੋਲਕੀ/ਘੜਾਂ।
ਪ੍ਰਸ਼ਨ 12.
‘ਝਾਂਜਰਾਂ ਗਿੱਧੇ ਵਿੱਚ ਕੀ ਪੈਦਾ ਕਰਦੀਆਂ ਹਨ ?
(ਉ) ਰਾਗ
(ਆ) ਝਣਕਾਰ
(ਇ) ਖਿੱਚ
(ਸ) ਮਿਠਾਸ।
ਉੱਤਰ :
(ਅ) ਝਣਕਾਰ।
ਪ੍ਰਸ਼ਨ 13.
ਇਸ ਪੈਰੇ ਵਿਚੋਂ ਪੜਨਾਂਵ ਚੁਣੋ
(ੳ) ਇਕ
(ਅ) ਕੁੜੀ
(ਈ) ਨੱਚਣਾ
(ਸ) ਉਹ/ਉਸ/ਉਹਨਾਂ।
ਉੱਤਰ :
(ਸ) ਉਹਉਸ/ਉਹਨਾਂ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ – ‘
(ਉ) ਕੁੜੀਆਂ ਦੇ
(ਅ) ਆਖ਼ਰੀ
(ਈ) ਝਾਂਜਰਾਂ
(ਸ) ਜਾਂਦੀਆਂ ਹਨਬਹਿ ਜਾਂਦੀ ਹੈਵੱਜਦੀ ਹੈ/ਬੋਲਦੀ ਹੈ/ਘੁੰਮਦੀ ਹੈ/ਚੁੱਕ ਲੈਂਦੀਆਂ/ਹਨਗਾਉਣ ਲੱਗ ਜਾਂਦੀਆਂ ਹਨ/ਦਿੰਦੀਆਂ ਹਨਨੱਚਣ ਲੱਗ ਜਾਂਦੀਆਂ ਹਨਹੁੰਦਾ ਹੈਗਾਉਂਦੀਆਂ ਹਨ/ਪਾਈਆਂ ਹੁੰਦੀਆਂ ਹਨ/ਬੰਨ੍ਹ ਦਿੰਦੀ ਹੈ ਨੱਚਦੀਆਂ ਰਹਿੰਦੀਆਂ ਹਨਰਲਦੀਆਂ ਹਨਪਾਈ ਜਾਂਦੀ ਹੈ/ਚੁੱਕੀ ਜਾਂਦੀ ਹੈ ਮਘਦਾ ਰਹਿੰਦਾ ਹੈ।
ਉੱਤਰ :
(ਸ) ਜਾਂਦੀਆਂ ਹਨਬਹਿ ਜਾਂਦੀ ਹੈਵੱਜਦੀ ਹੈ।ਬੋਲਦੀ ਹੈ/ਘੁੰਮਦੀ ਹੈ/ਚੁੱਕ ਲੈਂਦੀਆਂ ਹਨਗਾਉਣ ਲੱਗ ਜਾਂਦੀਆਂ ਹਨਦਿੰਦੀਆਂ ਹਨਨੱਚਣ ਲੱਗ ਜਾਂਦੀਆਂ ਹਨਹੁੰਦਾ ਹੈਗਾਉਂਦੀਆਂ ਹਨ/ਪਾਈਆਂ ਹੁੰਦੀਆਂ ਹਨ/ਬੰਨ੍ਹ ਦਿੰਦੀ ਹੈ/ਨੱਚਦੀਆਂ ਰਹਿੰਦੀਆਂ ਹਨ। ਰਲਦੀਆਂ ਹਨ/ਪਾਈ ਜਾਂਦੀ ਹੈ/ਚੁੱਕੀ ਜਾਂਦੀ ਹੈ/ਮਘਦਾ ਰਹਿੰਦਾ ਹੈ।
ਪ੍ਰਸ਼ਨ 15.
‘ਕੁੜੀਆਂ ਦਾ ਲਿੰਗ ਬਦਲੋ
(ੳ) ਮੁੰਡਿਆਂ/ਮੁੰਡੇ
(ਅ) ਮੁੰਡਾ
(ਈ) ਮੁੰਡਿਓ
(ਸ) ਮੁੰਡਿਆ।
ਉੱਤਰ :
(ੳ) ਮੁੰਡਿਆਂ/ਮੁੰਡੇ।
ਪ੍ਰਸ਼ਨ 16.
ਘੜਾ ਤੇ ‘ਢੋਲਕੀ ਦੇ ਲਿੰਗ ਵਿਚ ਕੀ ਫ਼ਰਕ ਹੈ ?
ਉੱਤਰ :
“ਘੜਾ’ ਪੁਲਿੰਗ ਹੈ, ਪਰ ‘ਢੋਲਕੀ ਇਸਤਰੀ ਲਿੰਗ।
ਪ੍ਰਸ਼ਨ 17.
ਇਸ ਪੈਰੇ ਵਿਚੋਂ ਕੋਈ ਦੋ ਪੜਨਾਂਵ ਲਿਖੋ।
ਉੱਤਰ :
ਉਹ, ਉਸ !
ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
2. ਵਿਆਕਰਨ ਤੇ ਰਚਨਾਤਮਕ ਕਾਰਜ
ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਾਹਿਤ ਪ੍ਰਗਟ ਕਰਨ, ਉਹ ਕਿਰਿਆ ਅਖਵਾਉਂਦੇ ਹਨ , ਜਿਵੇਂ – (ੳ) ਉਹ ਗਿਆ ! ਆ ਮੈਂ ਪੁਸਤਕ ਪੜ੍ਹੀ। (ਚਪੜਾਸੀ ਨੇ ਘੰਟੀ ਵਜਾਈ। (ਸ) ਗੁਰਮੀਤ ਹਾਕੀ ਖੇਡਦਾ ਹੈ।
ਪਹਿਲੇ ਵਾਕ ਵਿਚ ‘ਗਿਆ’, ਦੂਜੇ ਵਿਚ ‘ਪੜੀ’ ਤੀਜੇ ਵਿਚ ‘ਵਜਾਈਂ ਤੇ ਚੌਥੇ ਵਿਚ ‘ਖੇਡਦਾ ਹੈ ਕਿਰਿਆਵਾਂ ਹਨ।
ਪ੍ਰਸ਼ਨ 2.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ – ਅਕਰਮਕ ਕਿਰਿਆ ਤੇ ਸਕਰਮਕ ਕਿਰਿਆ।
ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ। ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ – ਸਧਾਰਨ ਕਿਰਿਆ, ਪੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ’ ਤੇ ‘ਸਹਾਇਕ ਕਿਰਿਆ’ ਦੇ ਰੂਪ ਵਿਚ ਵੰਡਿਆ ਜਾਂਦਾ ਹੈ।
ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਨਾਰਥਕ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ‘ਕਰੋ, ਭਰੋ, ਲਿਖੋ ਨਾਰਥਕ ਕਿਰਿਆਵਾਂ ਹਨ ਪਰ “ਕਰਾਓ, ਭਰਵਾਓ, ਲਿਖਾਓ’ ਦੋਹਰੀਆਂ ਪ੍ਰੇਰਨਾਰਥਕ ਕਿਰਿਆਵਾਂ ਹਨ।
ਪ੍ਰਸ਼ਨ 3.
ਇਸ ਪੜੇ ਹੋਏ ਪਾਠ ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦਾਂ ਦੀਆਂ ਉਦਾਹਰਨਾਂ ਦੇ ਕੇ ਦੋ – ਦੋ ਵਾਕ ਲਿਖੋ।
ਪ੍ਰਸ਼ਨ 4.
ਗਿੱਧੇ ਦੀਆਂ ਕੁੱਝ ਬੋਲੀਆਂ ਲਿਖੋ ਉੱਤਰ :
(ੳ) ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ
ਬਹਮਾ ਜੇਡ ਨਾ ਪੰਡਤ ਕੋਈ,
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਗਤਾ।
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ
(ਅ) ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ।
ਬਾਗਾਂ ਦੇ ਵਿਚ ਸਸਤੀ ਮਿਲਦੀ,
ਵਿਚ ਹੱਟੀਆਂ ਦੇ ਮਹਿੰਗੀ।
ਹੇਠਾਂ ਕੁੰਡੀ ਉੱਤੇ ਸੋਟਾ
ਚੋਟ ਦੋਹਾਂ ਦੀ ਸਹਿੰਦੀ।
ਘੋਟ ਘੋਟ ਮੈਂ ਹੱਥਾਂ ਤੇ ਲਾਈ
ਬੱਤੀਆਂ ਬਣ ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ ……… !
3. ਔਖੇ ਸ਼ਬਦਾਂ ਦੇ ਅਰਥ
- ਅਵਸਰ – ਮੌਕਾ।
- ਗੋਲ ਦਾਇਰਾ – ਘੇਰਾ
- ਅਨੂਠਾ – ਅਨੋਖਾ, ਅਦਭੁਤ।
- ਅੰਤਰਾ – ਕਿਸੇ ਗੀਤ ਵਿਚ ਟੇਕ ਜਾਂ ਸਥਾਈ ਤੋਂ ਇਲਾਵਾ ਹੋਰ ਤੁਕਾਂ।
- ਜੇਡ – ਜਿੱਡਾ, ਜਿਤਨਾ
- ਬਰੋਟੇ – ਬੋਹੜੇ।
- ਢਾਬ – ਕੱਚਾ ਤਲਾ, ਟੋਭਾ ਬਰੰਗ – ਬਿਨਾਂ ਟਿਕਟ ਤੋਂ।
- ਬਲਾ – ਬਹੁਤ, ਜ਼ਿਆਦਾ ਤਿਭਾ ਕੁਦਰਤੀ ਯੋਗਤਾ
- ਸੁਰਜੀਤ – ਜਿਊਂਦਾ।