PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

Punjab State Board PSEB 8th Class Punjabi Book Solutions Chapter 16 ਗੁਲਾਬ ਦੀ ਫ਼ਸਲ Textbook Exercise Questions and Answers.

PSEB Solutions for Class 8 Punjabi Chapter 16 ਗੁਲਾਬ ਦੀ ਫ਼ਸਲ (1st Language)

Punjabi Guide for Class 8 PSEB ਗੁਲਾਬ ਦੀ ਫ਼ਸਲ Textbook Questions and Answers

ਗੁਲਾਬ ਦੀ ਫ਼ਸਲ ਪਾਠ-ਅਭਿਆਸ

1. ਦੱਸੋ :

(ਉ) ਕਵਿਤਾ ਦੀਆਂ ਕਿਹੜੀਆਂ ਤੁਕਾਂ ਹਨ ਜਿਨ੍ਹਾਂ ਵਿੱਚ ਅਤਿ ਦੇ ਜ਼ੁਲਮ ਸਹਿੰਦੇ ਹੋਏ ਵੀ, ਅਡੋਲ ਤੇ ਸ਼ਾਂਤ ਰਹਿਣ ਦੀ ਅਵਸਥਾ ਦਾ ਵਰਨਣ ਹੈ ?
ਉੱਤਰ :
(ੳ) ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।
(ਅ) ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।
(ਇ) ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਂਸਲੇ ਸਾਡੇ ਅੰਗਿਆਰ ਵਾਂਗੂੰ।
(ਸ) ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋ ਜ਼ਰਾ ਨਾ ਬੰਦ ਹੋਏ।
(ਹ) ਚਾੜ੍ਹ ਚਰਖੜੀ ਪਰਖਦੇ ਯੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ।
(ਕ) ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਂਵਾਂ ਡੱਕਰੇ ਝੋਲੀ ਪੁਆਉਂਦੀਆਂ ਨੇ।
(ਖ) ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ਤੇ ਜ਼ਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ !

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

(ਅ) ਲਕੀਰੇ ਸ਼ਬਦ ਕਿਹੜੇ-ਕਿਹੜੇ ਸ਼ਹੀਦਾਂ ਦੀ ਯਾਦ ਦਿਵਾਉਂਦੇ ਹਨ ?

  1. ਸੀਸ ਤਲੀ ‘ਤੇ ਰੱਖਣਾ ਜਾਣਦੇ ਹਾਂ।
  2. ਤੱਤੀ ਤਵੀ ਤੇ ਬੈਠ ਅਡੋਲ ਰਹੀਏ।
  3. ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।
  4. ਜਾ ਕੇ ਪੁੱਛ ਲਓ ਕੰਧ ਸਰਹਿੰਦ ਦੀ ਨੂੰ।
  5. ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ।

ਉੱਤਰ :

  1. ਬਾਬਾ ਦੀਪ ਸਿੰਘ ਜੀ।
  2. ਗੁਰੂ ਅਰਜਨ ਦੇਵ ਜੀ !
  3. ਭਾਈ ਮਤੀ ਦਾਸ ਜੀ।
  4. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ॥
  5. ਭਾਈ ਮਨੀ ਸਿੰਘ ਜੀ।

2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :

(ਉ) ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹੇ,
ਉੱਥੇ ਫ਼ਸਲ ਗੁਲਾਬ ਦੀ ਮਹਿਕਦੀ ਹੈ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਜਦੋਂ ਬਹਾਰ ਦੀ ਰੁੱਤ ਆਉਣ ਤੇ ਅੰਬਾਂ ਨੂੰ ਬੂਰ ਲੱਗਦਾ ਹੈ, ਉਦੋਂ ਉੱਥੇ ਆ ਕੇ ਕੋਇਲ ਆਪਣਾ ਮਿੱਠਾ ਗੀਤ ਗਾਉਂਦੀ ਹੈ। ਜਿੱਥੇ-ਜਿੱਥੇ ਵੀ ਸ਼ਹੀਦਾਂ ਦਾ ਲਹੂ ਡੁੱਲ੍ਹਦਾ ਹੈ, ਉੱਥੇ ਗੁਲਾਬ ਦੇ ਫੁੱਲਾਂ ਦੀ ਫ਼ਸਲ ਮਹਿਕਦੀ ਹੈ, ਅਰਥਾਤ ਉਸ ਧਰਤੀ ਵਿਚੋਂ ਸੂਰਬੀਰ ਤੇ ਯੋਧੇ ਪੈਦਾ ਹੋ ਕੇ ਅਣਖ ਤੇ ਸਿਦਕ ਵਿਚ ਦ੍ਰਿੜ੍ਹਤਾ ਦੀ ਮਹਿਕ ਖਿਲਾਰਦੇ ਹਨ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਬਹਾਰ ਦੀ ਰੁੱਤ ਆਉਣ ਤੇ ਜਦੋਂ ਅੰਬਾਂ ਨੂੰ ਬੁਰਾ ਲਗਦਾ ਹੈ, ਤਾਂ ਕੋਇਲ ਉੱਥੇ ਆ ਕੇ ਚਹਿਕਣ ਲਗਦੀ ਹੈ। ਇਸੇ ਤਰ੍ਹਾਂ ਜਿੱਥੇ-ਜਿੱਥੇ ਸ਼ਹੀਦਾਂ ਦਾ ਲਹੂ ਡੁੱਲ੍ਹਦਾ ਹੈ, ਉੱਥੇ ਗੁਲਾਬ ਦੀ ਫ਼ਸਲ ਮਹਿਕਣ ਲਗਦੀ ਹੈ। ਉੱਥੇ ਅਣਖੀ ਯੋਧੇ ਪੈਦਾ ਹੁੰਦੇ ਹਨ।

(ਅ) ਸਾਡੀ ਪਿੱਠ ‘ਤੇ ਖੜ੍ਹਾ ਇਤਿਹਾਸ ਸਾਡਾ,
ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ,
ਸੋਹਣੇ ਦੇਸ ਦੀ ਇੱਕ ਵੀ ਮੰਗ ਉੱਤੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 3.
ਪਿੱਛੇ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਸਾਡਾ ਸਿੱਖਾਂ ਦਾ ਇਤਿਹਾਸ ਸੂਰਬੀਰਤਾ, ਅਣਖ, ਸਿਦਕ ਤੇ ਧਰਮ ਵਿਚ ਦ੍ਰਿੜ ਰਹਿ ਕੇ ਸ਼ਹੀਦੀਆਂ ਪਾਉਣ ਦਾ ਇਤਿਹਾਸ ਹੈ। ਸਾਨੂੰ ਆਪਣੇ ਸ਼ਹੀਦਾਂ ਦੁਆਰਾ ਡੋਲੇ ਖੂਨ ਉੱਪਰ ਮਾਣ ਹੈ ਅਸੀਂ ਉਨ੍ਹਾਂ ਤੋਂ ਇਹ ਸਿੱਖਿਆ ਹੈ ਕਿ ਜਦੋਂ ਦੇਸ਼ ਇਕ ਵਾਰੀ ਵੀ ਸਿਰਾਂ ਦੀ ਮੰਗ ਕਰਦਾ ਹੈ, ਤਾਂ ਉਸ ਦੀ ਰੱਖਿਆ ਲਈ ਕਿਸ ਤਰ੍ਹਾਂ ਕੁਰਬਾਨੀਆਂ ਕਰਨੀਆਂ ਹਨ, ਅਰਥਾਤ ਅਸੀਂ ਦੇਸ਼ ਦੀ ਖ਼ਾਤਰ ਲੜਨ-ਮਰਨ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ ਹਾਂ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖਾਂ ਦਾ ਇਤਿਹਾਸ ਸੂਰਬੀਰਤਾ, ਅਣਖ, ਸਿਦਕ ਤੇ ਧਰਮ ਵਿਚ ਦ੍ਰਿੜ੍ਹ ਰਹਿ ਕੇ ਸ਼ਹੀਦੀਆਂ ਪਾਉਣ ਦਾ ਇਤਿਹਾਸ ਹੈ। ਸਾਨੂੰ ਆਪਣੇ ਸ਼ਹੀਦਾਂ ਉੱਤੇ ਮਾਣ ਹੈ। ਉਨ੍ਹਾਂ ਸਾਨੂੰ ਦੱਸਿਆ ਹੈ ਕਿ ਜਦੋਂ ਦੇਸ਼ ਨੂੰ ਸਿਰਾਂ ਦੀ ਲੋੜ ਪਵੇ, ਤਾਂ ਕਿਸ ਤਰ੍ਹਾਂ ਨਿਡਰਤਾ ਨਾਲ ਕੁਰਬਾਨੀਆਂ ਦੇਣੀਆਂ ਹਨ।

3. ਔਖੇ ਸ਼ਬਦਾਂ ਦੇ ਅਰਥ :

  • ਥਾਪਨਾ : ਥਾਪੀ, ਹਲਾਸ਼ੇਰੀ, ਆਸਰਾ
  • ਡੱਕਰੇ : ਟੋਟੇ, ਟੁਕੜੇ
  • ਅਡੋਲ : ਜੋ ਡੋਲੇ ਨਾ, ਸਥਿਰ, ਪੱਕਾ
  • ਮੋਹ : ਪਿਆਰ, ਲਗਾਅ
  • ਚਹਿਕਦੀ : ਪੰਛੀਆਂ ਦਾ ਖੁਸ਼ੀ ਨਾਲ ਬੋਲਣਾ ਜਾਂ ਗਾਉਣਾ
  • ਰੱਤ : ਖੂਨ, ਲਹੂ

4. ਵਾਕਾਂ ਵਿੱਚ ਵਰਤੋਂ :

ਜੂਝਣਾ, ਗੁਲਜ਼ਾਰ ਵਾਂਗ ਖਿੜਨਾ, ਸਿਰਾਂ ਦੇ ਮੁੱਲ ਪੈਣਾ, ਬੁਲੰਦ ਹੋਣਾ, ਜਿਗਰ ਦੇ ਟੋਟੇ, ਰੱਤ ਡੁੱਣਾ, ਕੁਰਬਾਨ ਹੋਣਾ।
ਉੱਤਰ :

  • ਜੂਝਣਾ ਲੜਨਾ)-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੇ 1913-14 ਵਿਚ ਅਮਰੀਕਾ ਵਿਖੇ ਗਦਰ ਪਾਰਟੀ ਬਣਾ ਕੇ ਭਾਰਤ ਦੀ ਅਜ਼ਾਦੀ ਲਈ ਜੂਝਣਾ ਸ਼ੁਰੂ ਕਰ ਦਿੱਤਾ
  • ਗੁਲਜ਼ਾਰ ਵਾਂਗੂ ਖਿੜਨਾ – (ਫੁਲਵਾੜੀ ਵਾਂਗ ਖਿੜਨਾ, ਬਹੁਤ ਚੰਗੀ ਹਾਲਤ ਵਿਚ ਉੱਭਰਨਾ) – ਤੁਰਕ-ਹਾਕਮਾਂ ਨੇ ਭਾਵੇਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਰ ਤਰ੍ਹਾਂ ਦੇ ਜ਼ੁਲਮ ਕੀਤੇ, ਪਰ ਸਿੱਖ ਮੁੱਕੇ ਨਹੀਂ, ਸਗੋਂ ਉਹ ਗੁਲਜ਼ਾਰ ਵਾਂਗੂ ਖਿੜਦੇ ਗਏ।
  • ਸਿਰਾਂ ਦੇ ਮੁੱਲ ਪੈਣਾ ਬਹੁਤ ਜ਼ੁਲਮ ਹੋਣਾ-ਤੁਰਕ ਹਾਕਮਾਂ ਦੇ ਰਾਜ ਵਿਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਜਿਹੜਾ ਆਦਮੀ ਇਕ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ, ਉਸ ਨੂੰ 80 ਰੁਪਏ ਇਨਾਮ ਮਿਲਦਾ ਸੀ।
  • ਬੁਲੰਦ ਹੋਣਾ (ਉੱਚਾ ਹੋਣਾ)-ਜਿਉਂ-ਜਿਉਂ ਸਿੱਖਾਂ ਉੱਪਰ ਜ਼ੁਲਮ ਹੋਏ, ਉਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਗਏ।
  • ਜਿਗਰ ਦੇ ਟੋਟੇ ਪੁੱਤਰ)-ਤੁਰਕਾਂ ਨੇ ਅਨੇਕਾਂ ਸਿੱਖ ਮਾਂਵਾਂ ਦੇ ਜਿਗਰ ਦੇ ਟੋਟਿਆਂ ਨੂੰ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਦੀਆਂ ਬੋਲੀਆਂ ਵਿਚ ਪਾਇਆ।
  • ਰੱਤ ਡੁੱਲ੍ਹਣਾ (ਕੁਰਬਾਨੀ ਹੋਣੀ)-ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹਦੀ ਹੈ, ਉੱਥੋਂ ਦੀ ਧਰਤੀ ਵਿਚੋਂ ਹੋਰ ਅਣਖੀਲੇ ਸੂਰਮੇ ਪੈਦਾ ਹੁੰਦੇ ਹਨ।
  • ਕੁਰਬਾਨ ਹੋਣਾ ਜਾਨ ਦੇਣਾ)-ਸ: ਭਗਤ ਸਿੰਘ ਤੇ ਉਸ ਦੇ ਸਾਥੀ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋ ਗਏ।
  • ਭਾਜੀ ਮੋੜਨਾ ਵਧਾ-ਚੜ੍ਹਾ ਕੇ ਬਦਲਾ ਚੁਕਾਉਣਾ)-ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਉਸ ਦੇ ਪੰਜਾਬ ਵਿਚ ਕੀਤੇ ਜ਼ੁਲਮ ਦੀ ਭਾਜੀ ਮੋੜ ਦਿੱਤੀ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਧਰਮ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨ।

PSEB 8th Class Punjabi Guide ਗੁਲਾਬ ਦੀ ਫ਼ਸਲ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ !

(ੳ) ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ।
ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਸਾਨੂੰ ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ। ਸਾਨੂੰ ਅਣਖ ਦਾ ਜੀਵਨ ਜੀਉਣ ਤੇ ਬਹਾਦਰੀ ਨਾਲ ਲੜਨ-ਮਰਨ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਡੀ ਪਿੱਠ ਉੱਪਰ ਦਿੱਤੀ ਥਾਪੀ ਤੋਂ ਪ੍ਰਾਪਤ ਹੋਈ ਹੈ।

ਇਸੇ ਕਾਰਨ ਅਸੀਂ ਭਾਈ ਦੀਪ ਸਿੰਘ ਵਾਂਗ ਆਪਣੀ ਪ੍ਰਤਿੱਗਿਆ ਪੂਰੀ ਕਰਨ ਲਈ ਸਿਰ ਤਲੀ ‘ਤੇ ਰੱਖ ਕੇ ਲੜ ਸਕਦੇ ਹਾਂ ਅਰਥਾਤ ਅਸੀਂ ਜਾਨ ਦੀ ਪਰਵਾਹ ਨਹੀਂ ਕਰਦੇ ਅਤੇ ਸ਼ਹੀਦ ਹੋ ਕੇ ਵੀ ਦੁਸ਼ਮਣਾਂ ਉੱਤੇ ਭਾਰੂ ਹੁੰਦੇ ਹਾਂ ਅਸੀਂ ਗੁਰੂ ਅਰਜਨ ਦੇਵ ਜੀ ਪਾਸੋਂ ਤੱਤੀ ਤਵੀ ਉੱਪਰ ਬੈਠ ਕੇ ਦੁੱਖ ਸਹਿਣ ਅਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਣ ਦੇ ਭਾਵਾਂ ਨਾਲ ਭਰੇ ਗੀਤ ਗਾਉਣ (ਅਡੋਲ ਰਹਿ ਕੇ ਬਾਣੀ ਪੜ੍ਹਨ ਦਾ ਸਬਕ ਲਿਆ ਹੈ ਅਤੇ ਭਾਈ ਮਤੀ ਦਾਸ ਜੀ ਤੋਂ ਆਰੇ ਹੇਠ ਸਰੀਰ ਨੂੰ ਚਿਰਾਉਂਦੇ ਹੋਏ ਵੀ ਜ਼ਿੰਦਗੀ ਦਾ ਆਨੰਦ ਲੈਣ ਅਰਥਾਤ ਦੁਖ-ਸੁਖ ਨੂੰ ਇਕ ਕਰ ਕੇ ਜਾਣਨ ਦਾ ਸਬਕ ਲਿਆ ਹੈ।

ਔਖੇ ਸ਼ਬਦਾਂ ਦੇ ਅਰਥ-ਥਾਪਨਾ-ਆਸਰਾ, ਹੱਲਾ-ਸ਼ੇਰੀ। ਸੀਸ-ਸਿਰ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ। ਸਿੱਖ ਕੁਰਬਾਨੀ ਦੇ ਪੁਤਲੇ ਹਨ। ਉਨ੍ਹਾਂ ਨੂੰ ਭਾਈ ਦੀਪ ਸਿੰਘ ਨੇ ਸਿਰ ਤਲੀ ‘ਤੇ ਰੱਖ ਕੇ ਲੜਨਾ, ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਉੱਤੇ ਬੈਠ ਕੇ ਰੱਬ ਦਾ ਭਾਣਾ ਮੰਨਣ ਤੇ ਭਾਈ ਮਤੀ ਦਾਸ ਨੇ ਆਰੇ ਹੇਠ ਸਰੀਰ ਨੂੰ ਚਿਰਾਉਂਦਿਆਂ ਦੁਖ-ਸੁਖ ਨੂੰ ਇਕ ਸਮਝਦਿਆਂ ਜ਼ਿੰਦਗੀ ਜਿਊਣ ਦਾ ਸਬਕ ਦਿੱਤਾ ਹੈ।

(ਆ) ਸੀਸ ਗੰਜ ਤੇ ਗੜ੍ਹੀ ਚਮਕੌਰ ਵਾਲੀ, ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ।
ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਵਿਚ ਬਣਿਆ ਗੁਰਦੁਆਰਾ ਸੀਸ ਗੰਜ ਅਤੇ ਚਮਕੌਰ ਦੀ ਗੜ੍ਹੀ, ਜਿੱਥੇ 40 ਸਿੰਘਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਅਦੁੱਤੀ ਬਹਾਦਰੀ ਦਾ ਸਬੂਤ ਦਿੰਦਿਆਂ ਹੋਇਆਂ ਸ਼ਹੀਦੀਆਂ ਦਿੱਤੀਆਂ ਸਨ, ਸਾਨੂੰ ਅੱਜ ਵੀ ਸੂਰਬੀਰਤਾ ਨਾਲ ਲੜਨ ਦਾ ਸਬਕ ਦਿੰਦੀ ਹੈ।

ਸਰਹੰਦ ਦੀ ਕੰਧ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਜਿਊਂਦਿਆਂ ਨੀਹਾਂ ਵਿਚ ਚਿਣਵਾ ਦਿੱਤਾ ਸੀ ਅਤੇ ਉਨ੍ਹਾਂ ਬੱਚਿਆਂ ਨੇ ਧਰਮ ਨਾ ਹਾਰਦੇ ਹੋਏ ਹੱਸਦੇ-ਹੱਸਦੇ ਸ਼ਹੀਦੀਆਂ ਨੂੰ ਪ੍ਰਾਪਤ ਕੀਤਾ ਸੀ, ਵੀ ਸਾਨੂੰ ਧਰਮ ਦੀ ਖ਼ਾਤਰ ਸਿਦਕ, ਦਿਤਾ ਤੇ ਅਡੋਲਤਾ ਨਾਲ ਹੱਸਦੇ ਹੱਸਦੇ ਕੁਰਬਾਨੀਆਂ ਕਰਨ ਦਾ ਸਬਕ ਦਿੰਦੀ ਹੈ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਸਥਾਨ ਸੀਸ ਗੰਜ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਚਮਕੌਰ ਦੀ ਗੜ੍ਹੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਸਰਹੰਦ ਅੱਜ ਵੀ ਧਰਮ ਦੀ ਖ਼ਾਤਰ ਅਡੋਲਤਾ ਨਾਲ ਕੁਰਬਾਨੀਆਂ ਕਰਨ ਦਾ ਸਬਕ ਦਿੰਦਾ ਹੈ।

ਔਖੇ ਸ਼ਬਦਾਂ ਦੇ ਅਰਥ-ਜੂਝਣਾ-ਲੜਨਾ, ਜੰਗ ਕਰਨਾ !

(ਲੇ) ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂੰ।
ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂੰ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਮੀਰ ਮੰਨੂੰ ਵਰਗੇ ਜ਼ਾਲਮ ਤੁਰਕ ਹੁਕਮਰਾਨਾਂ ਨੇ 18ਵੀਂ ਸਦੀ ਦੇ ਅੱਧ ਵਿਚ ਭਾਵੇਂ ਸਿੱਖਾਂ ਦਾ ਕਤਲੇਆਮ ਕਰਨ ਲਈ ਉਨ੍ਹਾਂ ਦੀ ਫ਼ਸਲ ਵਾਂਗ ਵਾਢੀ ਸ਼ੁਰੂ ਕਰ ਦਿੱਤੀ ਸੀ, ਪਰ ਫਿਰ ਵੀ ਸਿੱਖੀ ਦੀ ਫ਼ਸਲ ਖ਼ਤਮ ਨਾ ਹੋਈ, ਸਗੋਂ ਉਹ ਦੁੱਗਣੀ-ਚੌਗੁਣੀ ਪੁੰਗਰੀ ਤੇ ਵੱਧ-ਫੁੱਲ ਕੇ ਇਕ ਫੁੱਲਾਂ-ਲੱਦੇ ਬਗੀਚੇ ਦੀ ਤਰ੍ਹਾਂ ਖਿੜ ਗਈ।

ਜਦੋਂ ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਦੇ ਰਾਜ ਵਿਚ ਸਿੱਖਾਂ ਦੇ ਸਿਰ ਵੱਢ ਕੇ ਲਿਆਉਣ ਵਾਲਿਆਂ ਨੂੰ ਅੱਸੀ ਰੁਪਏ ਪ੍ਰਤੀ ਸਿਰ ਇਨਾਮ ਦਿੱਤੇ ਜਾਂਦੇ ਸਨ, ਉਸ ਸਮੇਂ ਵੀ ਸਿੱਖਾਂ ਦਾ ਹੌਸਲਾ ਬੁਝਿਆ ਨਹੀਂ, ਸਗੋਂ ਅੰਗਿਆਰਾਂ ਵਾਂਗ ਭਖਦਾ ਰਿਹਾ ਅਤੇ ਉਹ ਜ਼ਾਲਮ ਹਾਕਮ ਦਾ ਖ਼ਾਤਮਾ ਕਰਨ ਲਈ ਸਿਰ ਤਲੀ ‘ਤੇ ਰੱਖ ਕੇ ਮੈਦਾਨ ਵਿਚ ਨਿੱਤਰਦੇ ਰਹੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 6.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ !
ਉੱਤਰ :
18ਵੀਂ ਸਦੀ ਵਿਚ ਸਿੱਖਾਂ ਨੂੰ ਖ਼ਤਮ ਕਰਨ ਲਈ ਮੀਰ ਮੰਨੂੰ ਨੇ ਉਨ੍ਹਾਂ ਦੀ ਫ਼ਸਲ ਵਾਂਗ ਵਾਢੀ ਆਰੰਭ ਕੀਤੀ, ਪਰ ਸਿੱਖਾਂ ਦੀ ਫ਼ਸਲ ਫਿਰ ਵੀ ਖ਼ਤਮ ਨਾ ਹੋਈ, ਸਗੋਂ ਦੁੱਗਣੀ ਤਿੱਗਣੀ ਵਧੀ-ਫੁਲੀ ਤੇ ਬਾਗ਼ ਵਾਂਗ ਖਿੜ ਗਈ। ਸਿੱਖਾਂ ਦੇ ਹੌਸਲੇ ਉਦੋਂ ਵੀ ਨਹੀਂ ਸਨ ਢੱਠੇ, ਜਦੋਂ ਮੁਗ਼ਲ ਹਾਕਮਾਂ ਨੇ ਉਨ੍ਹਾਂ ਦੇ ਵੱਢੇ ਹੋਏ ਸਿਰਾਂ ਦੇ ਮੁੱਲ ਪਾਏ ਸਨ।

(ਸ) ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋਂ ਜ਼ਰਾ ਨਾ ਬੰਦ ਹੋਏ।
ਚਾੜ੍ਹ ਚਰਖੜੀ ਪਰਖਦੇ ਜੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ

ਪ੍ਰਸ਼ਨ 7.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਤੁਰਕ ਹਾਕਮਾਂ ਨੇ ਸਿੱਖਾਂ ਨੂੰ ਮਾਰਨ ਲਈ ਬੜੇ ਖੌਫ਼ਨਾਕ ਤਰੀਕੇ ਵਰਤੇ। ਉਨ੍ਹਾਂ (ਤੁਰਕ ਹਾਕਮਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਮਨੀ ਸਿੰਘ ਵਰਗੇ ਸਿੱਖ ਨੂੰ ਸ਼ਹੀਦ ਕਰਨ ਲਈ ਉਸ ਦੇ ਸਰੀਰ ਦੇ ਅੰਗਾਂ ਨੂੰ ਉਨ੍ਹਾਂ ਦੇ ਇਕ-ਇਕ ਜੋੜ ਤੋਂ ਗੰਡਾਸੇ ਨਾਲ ਵੱਢਿਆ, ਪਰ ਸਿੱਖੀ ਦੇ ਫੁੱਲ ਫਿਰ ਵੀ ਮਹਿਕਣੋ ਨਾ ਹਟੇ, ਅਰਥਾਤ ਸਿੱਖੀ ਕਿਸੇ ਪ੍ਰਕਾਰ ਦੇ ਜ਼ੁਲਮ ਨਾਲ ਵੀ ਖ਼ਤਮ ਨਾ ਹੋਈ, ਸਗੋਂ ਵਧਦੀ ਹੀ ਗਈ।

ਜ਼ਾਲਮ ਹਾਕਮਾਂ ਨੇ ਵਕੀਲ ਸੁਬੇਗ ਸਿੰਘ ਤੇ ਉਸ ਦੇ ਪੁੱਤਰ ਸ਼ਾਹਬਾਜ਼ ਸਿੰਘ ਵਰਗੇ ਅਨੇਕਾਂ ਯੋਧੇ ਸਿੰਘਾਂ ਨੂੰ ਚਰਖੜੀਆਂ ਉੱਪਰ ਚੜ੍ਹਾ ਕੇ ਉਨ੍ਹਾਂ ਦਾ ਸਿਦਕ ਪਰਖਿਆ, ਪਰ ਉਹ ਜ਼ਰਾ ਨਾ ਡੋਲੇ ਤੇ ਨਾ ਹੀ ਇਨ੍ਹਾਂ ਜ਼ੁਲਮਾਂ ਨੂੰ ਦੇਖ ਕੇ ਖ਼ਾਲਸੇ ਦੇ ਹੌਂਸਲਿਆਂ ਵਿਚ ਕੋਈ ਗਿਰਾਵਟ ਆਈ, ਸਗੋਂ ਉਨ੍ਹਾਂ ਦੀਆਂ ਹਸਤੀਆਂ ਹੋਰ ਵੀ ਉਚੇਰੇ ਰੂਪ ਵਿਚ ਉੱਭਰੀਆਂ।

ਔਖੇ ਸ਼ਬਦਾਂ ਦੇ ਅਰਥ-ਬੁਲੰਦ-ਉੱਚਾ।

ਪ੍ਰਸ਼ਨ 8.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ
ਉੱਤਰ :
ਤੁਰਕ ਹਾਕਮਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਬੜੇ ਖੌਫ਼ਨਾਕ ਤਰੀਕੇ ਵਰਤੇ ਪਰ ਸਿੱਖੀ ਨਾ ਮੁੱਕੀ। ਉਨ੍ਹਾਂ ਭਾਈ ਮਨੀ ਸਿੰਘ ਵਰਗਿਆਂ ਦੇ ਬੰਦ-ਬੰਦ ਕੱਟੇ, ਪਰ ਸਿੱਖੀ ਦੇ ਫੁੱਲ ਫਿਰ ਵੀ ਮਹਿਕਦੇ ਰਹੇ। ਉਨ੍ਹਾਂ ਨੇ ਯੋਧਿਆਂ ਨੂੰ ਚਰਖੜੀਆਂ ਉੱਤੇ ਚਾੜ੍ਹ-ਚਾੜ੍ਹ ਕੇ ਉਨ੍ਹਾਂ ਦਾ ਸਿਦਕ ਪਰਖਿਆ, ਪਰ ਕਿਸੇ ਨੇ ਉਨ੍ਹਾਂ ਦੀ ਈਨ ਨਾ ਮੰਨੀ, ਜਿਸ ਨਾਲ ਸਿੱਖੀ ਦੀ ਸ਼ਾਨ ਹੋਰ ਵੀ ਉੱਚੀ ਹੋ ਗਈ

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

(ਹ) ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ।
ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਨੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਅਤੇ ਉਨ੍ਹਾਂ ਤੋਂ ਈਨ ਮਨਾਉਣ ਲਈ ਬੜੇ ਅਣਮਨੁੱਖੀ ਜ਼ੁਲਮ ਕੀਤੇ। ਉਨ੍ਹਾਂ ਨੇ ਸਿੱਖ ਮਾਂਵਾਂ ਦੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਸਾਹਮਣੇ ਟੋਟੇ ਕਰ ਕੇ ਉਨ੍ਹਾਂ ਦੀਆਂ ਝੋਲੀਆਂ ਵਿਚ ਪਾਇਆ, ਪਰ ਉਨ੍ਹਾਂ ਸਭ ਕੁੱਝ ਖਿੜੇ-ਮੱਥੇ ਸਹਾਰਿਆ।

ਜ਼ਾਲਮ ਹੁਕਮਰਾਨਾਂ ਨੇ ਨਿੱਕੇ-ਨਿੱਕੇ ਬੱਚਿਆਂ ਨੂੰ ਮਾਂਵਾਂ ਦੇ ਸਾਹਮਣੇ ਉੱਚਾ ਸੁੱਟ ਕੇ ਫਿਰ ਨੇਜ਼ਿਆਂ ਉੱਪਰ ਬੋਚ-ਬੋਚ ਕੇ ਮਾਰਿਆ। ਉਨ੍ਹਾਂ ਮਾਂਵਾਂ ਦਾ ਹੌਸਲਾ ਧੰਨ ਸੀ ਕਿ ਉਹ ਜ਼ਰਾ ਵੀ ਨਾ ਘਬਰਾਈਆਂ। ਉਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਸਿੱਖੀ ਸਿਦਕ ਵਿਚ ਪੱਕੇ ਰਹਿਣਾ ਹੀ ਕਬੂਲ ਕੀਤਾ।

ਪ੍ਰਸ਼ਨ 10.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ
ਉੱਤਰ :
ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਤੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਯਤਨ ਕਰਦਿਆਂ ਸਿੱਖ-ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਦੇ ਸਾਹਮਣੇ ਡੱਕਰੇ ਡੱਕਰੇ ਕਰ ਕੇ ਉਨ੍ਹਾਂ ਦੀਆਂ ਬੋਲੀਆਂ ਵਿਚ ਪਾਇਆ ਤੇ ਉਨ੍ਹਾਂ ਬੱਚਿਆਂ ਨੂੰ ਮਾਂਵਾਂ ਦੇ ਸਾਹਮਣੇ ਜ਼ਮੀਨ ਤੋਂ ਉੱਚਾ ਸੁੱਟ ਕੇ ਨੇਜ਼ਿਆਂ ਉੱਤੇ ਬੋਚ-ਬੋਚ ਕੇ ਮਾਰਿਆ, ਪਰ ਸਿਦਕੀ ਮਾਂਵਾਂ ਫਿਰ ਵੀ ਨਾ ਘਬਰਾਈਆਂ। ਇਸ ਤਰ੍ਹਾਂ ਸਿੱਖੀ ਮੁੱਕ ਨਾ ਸਕੀ, ਸਗੋਂ ਵਧਦੀ-ਫੁਲਦੀ ਰਹੀ।

(ਕ) ਏਸ ਮਿੱਟੀ ਦੇ ਨਾਲ ਹੈ ਮੋਹ ਸਾਨੂੰ, ਨਾਲ ਲਹੂ ਦੇ ਏਸ ਨੂੰ ਰੰਗਦੇ ਰਹੇ।
ਕਾਹਨੂੰਵਾਨ ਦੇ ਜੰਗਲਾਂ ਵਿਚ ਬੈਠੇ, ਖੈਰ ਦੇਸ਼ ਦੀ ਫੇਰ ਵੀ ਮੰਗਦੇ ਰਹੇ।

ਪ੍ਰਸ਼ਨ 11.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਆਪਣੇ ਇਸ ਦੇਸ਼ ਦੀ ਮਿੱਟੀ ਨਾਲ ਸਾਨੂੰ ਪਿਆਰ ਹੈ। ਅਸੀਂ ਹਮੇਸ਼ਾਂ ਇਸਦੀ ਰਾਖੀ ਲਈ ਆਪਣਾ ਖੂਨ ਵਹਾ ਕੇ ਇਸਦੀ ਮਿੱਟੀ ਨੂੰ ਰੰਗਿਆ ਹੈ। ਬੀਤੇ ਸਮੇਂ ਵਿਚ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ, ਤਾਂ ਕਾਹਨੂੰਵਾਨ ਦੇ ਜੰਗਲਾਂ ਵਿਚ ਬੈਠੇ ਉਹ ਦੇਸ਼ ਦੀ ਖ਼ੈਰ ਮੰਗਦੇ। ਉਨ੍ਹਾਂ ਨਾਲ ਟੱਕਰਾਂ ਲੈਂਦੇ ਤੇ ਉਨ੍ਹਾਂ ਨੂੰ ਸ਼ਬਦ ਸਿਖਾਉਂਦੇ ਰਹੇ।

ਪ੍ਰਸ਼ਨ 12.
ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖਾਂ ਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਦਿਲੀ ਪਿਆਰ ਹੈ। ਇਸ ਕਰਕੇ ਉਹ ਕਾਹਨੂੰਵਾਨ ਦੇ ਜੰਗਲਾਂ ਵਿਚ ਬਹਿ ਕੇ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਵਿਦੇਸ਼ੀ ਹਮਲਾਵਰਾਂ ਨਾਲ ਟੱਕਰਾਂ ਲੈਂਦੇ, ਖੂਨ ਵਹਾਉਂਦੇ ਤੇ ਦੇਸ਼ ਦੀ ਖੈਰ ਮੰਗਦੇ ਰਹੇ ਹਨ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

2. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 2.
‘ਗੁਲਾਬ ਦੀ ਫ਼ਸਲ ਕਵਿਤਾ ਵਿਚ ਕੁੱਝ ਜ਼ਾਲਮਾਂ ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਨੂੰ ਆਖ਼ਰ ਵਿਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ। ਇਨ੍ਹਾਂ ਬਾਰੇ ਸੰਖੇਪ ਵਿਚ ਦੱਸੋ।
ਉੱਤਰ :
1. ਮੀਰ ਮੰਨੂੰ – ਮੀਰ ਮੰਨੂੰ ਦਿੱਲੀ ਦੇ ਵਜ਼ੀਰ ਕਮਰੁੱਦੀਨ ਖ਼ਾਂ ਦਾ ਪੁੱਤਰ ਸੀ ਤੇ ਇਹ ਲਾਹੌਰ ਦਾ ਸੂਬੇਦਾਰ ਸੀ।ਇਸ ਨੇ ਅਹਿਮਦ ਸ਼ਾਹ ਅਬਦਾਲੀ ਦੀ ਤਾਬਿਆਦਾਰੀ ਮਨਜ਼ੂਰ ਕਰ ਲਈ ਸੀ। ਇਸ ਲਈ ਦਿੱਲੀ ਦੇ ਬਾਦਸ਼ਾਹ ਨੇ ਇਸ ਨੂੰ ਹਟਾ ਕੇ ਸ਼ਾਹ ਨਿਵਾਜ਼ ਨੂੰ ਨਾਂ-ਮਾਤਰ ਦਾ ਸੂਬੇਦਾਰ ਥਾਪਿਆ, ਪਰ ਮੀਰ ਮੰਨੂੰ ਦੀ ਸਰਦਾਰੀ ਕਾਇਮ ਰਹੀ। ਸੰਮਤ 1808 ਵਿਚ ਮੰਨੂੰ ਨੇ ਦੀਵਾਨ ਕੌੜਾ ਮੱਲ ਦੇ ਰਾਹੀਂ ਸਿੱਖਾਂ ਤੋਂ ਸਹਾਇਤਾ ਪ੍ਰਾਪਤ ਕੀਤੀ।

ਸਿੱਖਾਂ ਨੇ ਜੰਗ ਵਿਚ ਪੂਰੀ ਮੱਦਦ ਕੀਤੀ ਅਤੇ ਭੀਮ ਸਿੰਘ ਨੇ ਸ਼ਾਹ ਨਿਵਾਜ਼ ਦਾ ਸਿਰ ਵੱਢਿਆ ਕੌੜਾ ਮਲ ਦੇ ਮਰਨ ਮਗਰੋਂ ਇਸ ਨੇ ਸਿੱਖਾਂ ਉੱਪਰ ਬਹੁਤ ਜ਼ੁਲਮ ਕੀਤੇ। ਇਕ ਵਾਰ ਇਸ ਨੇ ਕਮਾਦ ਵਿਚ ਲੁਕੇ ਸਿੱਖਾਂ ਨੂੰ ਜਾ ਘੇਰਿਆ। ਜਦੋਂ ਉਹ ਫ਼ੌਜ ਲੈ ਕੇ ਕਮਾਦ ਵਿਚ ਲੜਨ ਲੱਗਾ, ਤਾਂ ਸਿੱਖਾਂ ਨੇ ਅਜਿਹਾ ਰੌਲਾ ਪਾਇਆ ਕਿ ਉਸ ਦਾ ਘੋੜਾ ਸੀਖ ਪਾਓ ਹੋ ਗਿਆ ਤੇ ਉਹ 24 ਕੱਤਕ, ਸੰਮਤ 1818 ਨੂੰ ਮਰ ਗਿਆ।

2. ਮੁਗ਼ਲ ਦਰਬਾਰ-ਜਹਾਂਗੀਰ ਤੋਂ ਲੈ ਕੇ 18ਵੀਂ ਸਦੀ ਦੇ ਦੂਜੇ ਅੱਧ ਤਕ ਦੇ ਮੁਗ਼ਲ ਬਾਦਸ਼ਾਹ ਜਿਨ੍ਹਾਂ ਦੇ ਇਸ਼ਾਰੇ ‘ਤੇ ਪੰਜਾਬ ਦੇ ਹਾਕਮਾਂ ਨੇ ਸਿੱਖਾਂ ਉੱਪਰ ਅਣਮਨੁੱਖੀ ਜ਼ੁਲਮ ਕੀਤੇ, ਪਰ ਸਿੱਖਾਂ ਨੇ ਮੁਗਲ ਹਾਕਮਾਂ ਨਾਲ ਇਕ ਸਦੀ ਲਗਾਤਾਰ ਹਥਿਆਰਬੰਦ ਟੱਕਰਾਂ ਲੈ ਕੇ ਪੰਜਾਬ ਵਿਚੋਂ ਉਨ੍ਹਾਂ ਦੇ ਰਾਜ ਦਾ ਖੁਰਾ-ਖੋਜ ਮਿਟਾ ਦਿੱਤਾ ਤੇ ਦਿੱਲੀ ਦੀ ਮੁਗਲ ਹਕੂਮਤ ਨੂੰ ਜਰਜਰੀ ਕਰ ਦਿੱਤਾ।

Leave a Comment