PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

Punjab State Board PSEB 8th Class Punjabi Book Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ Textbook Exercise Questions and Answers.

PSEB Solutions for Class 8 Punjabi Chapter 2 ਜਿੱਥੇ ਨਾਨੀ – ਉੱਥੇ ਨਾਨਕੇ

(i) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਹਿਜ ਕਿੱਥੇ ਜਾਣ ਲਈ ਕਾਹਲਾ ਸੀ ?
ਉੱਤਰ :
ਨਾਨਕੇ-ਘਰ ।

ਪ੍ਰਸ਼ਨ 2.
ਸਿਮਰਨ ਸਹਿਜ ਨੂੰ ਕੀ ਸਮਝਾਉਂਦੀ ਸੀ ?
ਉੱਤਰ :
ਕਿ ਛੁੱਟੀਆਂ ਦਾ ਕੰਮ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰ ਕੇ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਛੁੱਟੀਆਂ ਦਾ ਕੰਮ ਸਹਿਜੇ-ਸਹਿਜੇ ਕਿਉਂ ਕਰਨਾ ਚਾਹੀਦਾ ਹੈ ?
ਉੱਤਰ :
ਤਾਂ ਜੋ ਪੜ੍ਹਾਈ ਵਿੱਚ ਰੁਚੀ ਲਗਾਤਾਰ ਬਣੀ ਰਹੇ ।

ਪ੍ਰਸ਼ਨ 4.
ਪਿੰਡ ਵਿਚ ਟੈਲੀਵਿਜ਼ਨ ਕਿਉਂ ਨਹੀਂ ਸੀ ਚਲ ਰਿਹਾ ?
ਉੱਤਰ :
ਬਿਜਲੀ ਬੰਦ ਹੋਣ ਕਰਕੇ ।

ਪ੍ਰਸ਼ਨ 5.
ਸਹਿਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਮੱਠਾ ਕਿਉਂ ਪੈ ਗਿਆ ਸੀ ?
ਉੱਤਰ :
ਕਿਉਂਕਿ ਉੱਥੇ ਨਾ ਉਸ ਨਾਲ ਖੇਡਣ ਲਈ ਬਿੱਲੂ ਤੇ ਰੋਜ਼ੀ ਸਨ ਤੇ ਨਾ ਹੀ ਟੈਲੀਵਿਜ਼ਨ ਚਲ ਰਿਹਾ ਸੀ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

(ii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਮਰਨ ਸਹਿਜ ਨੂੰ ਕਿਉਂ ਟੋਕਦੀ ਸੀ ?
ਉੱਤਰ :
ਸਿਮਰਨ ਸਹਿਜ ਨੂੰ ਇਸ ਕਰਕੇ ਟੋਕਦੀ ਸੀ, ਕਿਉਂਕਿ ਉਸਨੂੰ ਉਸ ਦੀ ਇਹ ਗੱਲ ਠੀਕ ਨਹੀਂ ਸੀ ਜਾਪਦੀ ਕਿ ਉਹ ਛੁੱਟੀਆਂ ਦਾ ਕੰਮ ਇਕ-ਦੋ ਦਿਨਾਂ ਵਿਚ ਹੀ ਮੁਕਾ ਲਵੇ ਤੇ ਫਿਰ ਵਿਹਲਾ ਬੈਠ ਜਾਵੇ ।

ਪ੍ਰਸ਼ਨ 2.
ਪੜ੍ਹਾਈ ਵਿਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਕਿਵੇਂ ਮੁਕਾਉਣਾ ਚਾਹੀਦਾ ਹੈ ?
ਉੱਤਰ :
ਪੜ੍ਹਾਈ ਵਿਚ ਲਗਾਤਾਰ ਰੂਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਸਮਾਂਮਾਰਨੀ ਬਣਾ ਕੇ ਸਹਿਜੇ-ਸਹਿਜੇ ਕਰਨਾ ਚਾਹੀਦਾ ਹੈ ਤੇ ਹਰ ਰੋਜ਼ ਹਰ ਵਿਸ਼ੇ ਨੂੰ ਕੁੱਝ ਨਾ ਕੁੱਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 3.
ਪਿੰਡ ਵਿਚ ਸਹਿਜ ਨੂੰ ਕੀ ਘਾਟ ਮਹਿਸੂਸ ਹੋਈ ?
ਉੱਤਰ :
ਪਿੰਡ ਵਿਚ ਸਹਿਜ ਨੂੰ ਇਕ ਤਾਂ ਖੇਡਣ ਲਈ ਆਪਣੇ ਮਾਮੇ ਦੇ ਬੱਚਿਆਂ ਬਿੱਲੂ ਤੇ ਰੋਜ਼ੀ ਦੀ ਘਾਟ ਮਹਿਸੂਸ ਹੋਈ ਤੇ ਦੁਸਰੇ ਬਿਜਲੀ ਬੰਦ ਹੋਣ ਕਰਕੇ ਟੈਲੀਵਿਜ਼ਨ ਨਹੀਂ ਸੀ ਚਲ ਰਿਹਾ ।

ਪ੍ਰਸ਼ਨ 4.
ਸਿਮਰਨ ਤੇ ਸਹਿਜ ਨੇ ਆਖ਼ਰ ਵਿਚ ਕਿਸ ਤਰ੍ਹਾਂ ਆਪਸੀ ਸਹਿਯੋਗ ਕੀਤਾ ?
ਉੱਤਰ :
ਆਖ਼ਰ ਵਿਚ ਜਦੋਂ ਸਿਮਰਨ ਸਕੂਲ ਦਾ ਕੰਮ ਕਰਦੀ ਸੀ, ਤਾਂ ਸਹਿਜ ਉਸ ਦੇ ਕੋਲ ਬੈਠ ਕੇ ਆਪਣੇ ਕੀਤੇ ਹੋਏ ਕੰਮ ਦੀ ਦੁਹਰਾਈ ਕਰਦਾ । ਫਿਰ ਰਾਤ ਨੂੰ ਉਹ ਦੋਵੇਂ ਭੈਣਭਰਾ ਨਾਨੀ ਦੇ ਕੋਲ ਬੈਠ ਕੇ ਦੇਰ ਤਕ ਕਹਾਣੀਆਂ ਸੁਣਦੇ ਰਹਿੰਦੇ ।

ਪ੍ਰਸ਼ਨ 5.
‘ਜਿੱਥੇ ਨਾਨੀ-ਉੱਥੇ ਨਾਨਕੇ’ ਕਹਾਣੀਕਾਰ ਦਾ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ ?
ਉੱਤਰ :
ਕਹਾਣੀਕਾਰ ਦਾ ਇਨ੍ਹਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਨਾਨੀ ਜਿੱਥੇ ਵੀ ਮੌਜੂਦ ਹੋਵੇ, ਉੱਥੇ ਹੀ ਨਾਨਕੇ-ਘਰ ਰਹਿਣ ਦਾ ਸੁਆਦ ਹੁੰਦਾ ਹੈ । ਉਂਝ ਸਾਡੇ ਸਭਿਆਚਾਰ ਵਿਚ ਇਸ ਦਾ ਅਰਥ ਹੈ ਕਿ ਨਾਨੀ ਜਿਸ ਪੁੱਤਰ ਦੇ ਘਰ ਰਹਿੰਦੀ ਹੋਵੇ, ਉੱਥੇ ਹੀ ਨਾਨਕੇ ਹੁੰਦੇ ਹਨ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

(iii) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਭਰਨ ਲਈ ਸਾਹਮਣੇ ਬੈਕਟਾਂ ਵਿਚ ਦਿੱਤੇ ਸ਼ਬਦਾਂ ਵਿਚੋਂ ਢੁੱਕਵਾਂ ਸ਼ਬਦ ਚੁਣੋ :
(ਉ) ਸਕੂਲ ਵਿੱਚ ………….. ਮਹੀਨੇ ਛੁੱਟੀਆਂ ਹੋ ਗਈਆਂ ਸਨ । (ਮਈ, ਜੂਨ)
(ਅ) ਸਹਿਜ ਸਿਮਰਨ ਦੀ ਗੱਲ ………….. ਕਰਦਾ । (ਧਿਆਨ ਨਾਲ, ਅਣਗੌਲਿਆਂ)
(ੲ) ਸਿਮਰਨ ਹਰ ਰੋਜ਼ ………….. ਲਾ ਕੇ ਕੰਮ ਕਰਦੀ । (ਘੰਟਾ-ਘੰਟਾ, ਅੱਧਾ-ਅੱਧਾ ਘੰਟਾ)
(ਸ) ਸਹਿਜ ਨੇ ਨਾਨਕੇ ਪਿੰਡ ਜਾ ਕੇ ………….. ਤੁੜਵਾ ਲਈ ਸੀ । (ਬਾਂਹ, ਲੱਤ)
(ਹ) ਸਹਿਜ ਨੇ ………….. ਘਰ ਜਾਣ ਦੀ ਜ਼ਿਦ ਫੜੀ ਹੋਈ ਸੀ । (ਨਾਨਕੇ, ਦਾਦਕੇ)
ਉੱਤਰ :
(ੳ) ਸਕੂਲ ਵਿੱਚ ਜੂਨ ਮਹੀਨੇ ਛੁੱਟੀਆਂ ਹੋ ਗਈਆਂ ਸਨ ।
(ਅ) ਸਹਿਜ ਸਿਮਰਨ ਦੀ ਗੱਲ ਅਣਗੌਲਿਆਂ ਕਰਦਾ ।
(ੲ) ਸਿਮਰਨ ਹਰ ਰੋਜ਼ ਅੱਧਾ-ਅੱਧਾ ਘੰਟਾ ਲਾ ਕੇ ਕੰਮ ਕਰਦੀ ।
(ਸ) ਸਹਿਜ ਨੇ ਨਾਨਕੇ ਪਿੰਡ ਜਾ ਕੇ ਬਾਂਹ ਤੁੜਵਾ ਲਈ ਸੀ ।
(ਹ) ਸਹਿਜ ਨੇ ਨਾਨਕੇ-ਘਰ ਜਾਣ ਦੀ ਜ਼ਿਦ ਫੜੀ ਹੋਈ ਸੀ !

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ :ਜਲਦੀ, ਥੋੜਾ-ਥੋੜਾ, ਵਿਹਲੇ, ਸਿਆਣੀ, ਸਖ਼ਤ ।
ਉੱਤਰ :
ਵਿਰੋਧੀ ਸ਼ਬਦ ਜਲਦੀ
ਹੌਲੀ ਥੋੜ੍ਹਾ-ਥੋੜ੍ਹਾ
ਬਹੁਤ-ਬਹੁਤਾ ਵਿਹਲੇ ਸਿਆਣੀ
ਨਿਆਣੀ ਸਖ਼ਤ
ਨਰਮ ॥

ਪ੍ਰਸ਼ਨ 3.
ਵਾਕਾਂ ਵਿੱਚ ਵਰਤੋ :ਨਿਬੇੜ, ਪਲੋਸਦਿਆਂ, ਰੁਚੀ, ਚਿੜਾਉਣ, ਦੁਆਲੇ !
ਉੱਤਰ :
1. ਨਿਬੇੜ (ਖ਼ਤਮ) – ਸਹਿਜ ਨੇ ਦੋ ਕੁ ਦਿਨਾਂ ਵਿਚ ਹੀ ਸਕੂਲ ਦਾ ਕੰਮ ਨਿਬੇੜ ਲਿਆ ।
2. ਪਲੋਸਦਿਆਂ (ਸਿਰ ਉੱਤੇ ਦੋਵੇਂ ਹੱਥ ਪਿਆਰ ਨਾਲ ਫੇਰਦਿਆਂ) – ਨਾਨੀ ਨੇ ਸਹਿਜ ਤੇ ਸਿਮਰਨ ਦਾ ਸਿਰ ਪਲੋਸਦਿਆਂ ਅਸੀਸਾਂ ਦਿੱਤੀਆਂ ।
3. ਰੁਚੀ (ਦਿਲਚਸਪੀ) – ਮੇਰੀ ਹਿਸਾਬ ਪੜ੍ਹਨ ਵਿਚ ਰਤਾ ਵੀ ਰੁਚੀ ਨਹੀਂ ।
4. ਚਿੜਾਉਣ (ਖਿਝਾਉਣ) – ਤੂੰ ਮੈਨੂੰ, ਚਿੜਾਉਣ ਵਾਲੀਆਂ ਗੱਲਾਂ ਕਰ ਕੇ ਮੈਨੂੰ ਗੁੱਸਾ ਨਾ ਚੜਾ !
5. ਦੁਆਲੇ (ਆਲੇ-ਦੁਆਲੇ) – ਸਹਿਜ ਤੇ ਸਿਮਰਨ ਨਾਨੀ ਦੇ ਦੁਆਲੇ ਹੋ ਜਾਂਦੇ ਕਿ ਉਹ ਉਨ੍ਹਾਂ ਨੂੰ ਕਹਾਣੀ ਸੁਣਾਵੇ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਪ੍ਰਸ਼ਨ 4.
ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਟੋਕਦੀ, ਗਰਮੀ, ਮਤਲਬ, ਕਿੱਲੀ, ਜ਼ਿਦ)
(ਉ) ਸਹਿਜ ਦੀ …………. ਪੂਰੀ ਹੋ ਗਈ ।
(ਅ) ਸਿਮਰਨ ਸਹਿਜ ਨੂੰ …………. ਰਹਿੰਦੀ ।
( ਛੁੱਟੀਆਂ ਦਾ ਕੁੱਝ ਨਾ ਕੁੱਝ …………. ਹੁੰਦਾ ਹੈ ।
(ਸ) ਜੂਨ ਵਿੱਚ …………. ਹੁੰਦੀ ਹੈ ।
(ਹ) ਸਹਿਜ ਨੇ ਸਕੂਲ ਦਾ ਬੈਗ …………. ‘ਤੇ ਟੰਗ ਦਿੱਤਾ ਸੀ !
ਉੱਤਰ :
(ੳ) ਸਹਿਜ ਦੀ ਜ਼ਿਦ ਪੂਰੀ ਹੋ ਗਈ ।
(ਅ) ਸਿਮਰਨ ਸਹਿਜ ਨੂੰ ਟੋਕਦੀ ਰਹਿੰਦੀ ।
() ਛੁੱਟੀਆਂ ਦਾ ਕੁੱਝ ਨਾ ਕੁੱਝ ਮਤਲਬ ਹੁੰਦਾ ਹੈ ।
(ਸ) ਜੂਨ ਵਿੱਚ ਗਰਮੀ ਹੁੰਦੀ ਹੈ ।
(ਹ) ਸਹਿਜ ਨੇ ਸਕੂਲ ਦਾ ਬੈਗ ਕਿੱਲੀ ‘ਤੇ ਟੰਗ ਦਿੱਤਾ ਸੀ ।

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਰੋਜ਼ – …………. – ……………..
ਦਵਾਈ – …………. – ……………..
ਚਾਅ – …………. – ……………..
ਸਮਾਂ-ਸਾਰਨੀ – …………. – ……………..
ਛੁੱਟੀਆਂ – …………. – ……………..
ਰਸੋਈ – …………. – ……………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਰੋਜ਼ – रोज़ – Daily
ਦਵਾਈ – दवाई – Medicine
ਚਾਅ – चाव – Desire
ਸਮਾਂ-ਸਾਰਨੀ – समय-सारणी – Time Table
ਛੁੱਟੀਆਂ – अवकाश – Holidays
ਰਸੋਈ – रसोई – Kitchen

ਪ੍ਰਸ਼ਨ 6.
ਤੁਸੀਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਇਸ ਵਾਰ ਕਿੱਥੇ ਬਤੀਤ ਕੀਤੀਆਂ ਸਨ, ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ :
ਨੋਟ-ਇਸ ਪ੍ਰਸ਼ਨ ਦਾ ਉੱਤਰ ਚਿੱਠੀ-ਪੱਤਰ ਵਾਲੇ ਭਾਗ ਵਿੱਚ ਇਸ ਸੰਬੰਧੀ ਦਿੱਤੀ ਗਈ ਚਿੱਠੀ ਦੀ ਸਹਾਇਤਾ ਨਾਲ ਲਿਖੋ ॥

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਪ੍ਰਸ਼ਨ : ਹੇਠ ਲਿਖੇ ਵਾਕਾਂ ਦੇ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਚੋਣ ਕਰੋ :

(ੳ) ਸਕੂਲ ਵਿਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ । (ਨਾਂਵ ਚੁਣੋ)
(ਅ) ਮੰਮੀ, ਇਸ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ । (ਪੜਨਾਂਵ ਚੁਣੋ)
(ੲ) ਸਿਮਰਨ ਪਾਪਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ । (ਵਿਸ਼ੇਸ਼ਣ ਚੁਣੋ)
(ਸ) ਰਾਤ ਬਿਜਲੀ ਨਹੀਂ ਆਈ ।) (ਕਿਰਿਆ ਚੁਣੋ)
ਉੱਤਰ :
(ੳ) ਸਕੂਲ, ਜੂਨ, ਮਹੀਨੇ, ਛੁੱਟੀਆਂ ।
(ਅ) ਇਸ ।
(ੲ) ਸਾਰੀਆਂ ।
(ਸ) ਆਈ ।

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ| ਸਕੂਲ ਵਿੱਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸਨ । ਸਹਿਜ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ ਛੁੱਟੀਆਂ ਦਾ ਕੰਮ ਮੁਕਾਉਣ ਲੱਗਿਆ ਹੋਇਆ ਸੀ । ਉਹ ਜਲਦੀ ਤੋਂ ਜਲਦੀ ਆਪਣਾ ਸਾਰਾ ਕੰਮ ਮੁਕਾ ਲੈਣਾ ਚਾਹੁੰਦਾ ਸੀ, ਕਿਉਂਕਿ ਉਸ ਨੂੰ ਆਪਣੇ ਨਾਨਕੇ-ਘਰ ਜਾਣ ਦੀ ਕਾਹਲੀ ਪਈ ਹੋਈ ਸੀ । ਸਿਮਰਨ ਕਈ ਵਾਰ ਉਸ ਨੂੰ ਟੋਕਦੀ ਹੋਈ ਕਹਿੰਦੀ, “ਸਹਿਜ ਵੀਰੇ ! ਏਦਾਂ ਨਹੀਂ ਕਰੀਦਾ ਕਿ ਛੁੱਟੀਆਂ ਦਾ ਸਾਰਾ ਕੰਮ ਇੱਕੋ ਦਿਨ ਵਿੱਚ ਨਿਬੇੜ ਦੇਈਏ । ਇਹ ਤਾਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰ ਕੇ ਮੁਕਾਉਣਾ ਹੁੰਦਾ ਹੈ ।” ਸਹਿਜ ਨੇ ਸਿਮਰਨ ਦੀ ਗੱਲ ਨੂੰ ਅਣਗੌਲਿਆਂ ਕਰਦਿਆਂ ਹੋਇਆਂ ਕਿਹਾ, “ਬੱਸ, ਆਪਣਾ ਤਾਂ ਦੋ ਕਾਪੀਆਂ ਦਾ ਕੰਮ ਰਹਿ ਗਿਆ ਹੈ । ਉਹ ਵੀ ਅੱਜ ਸ਼ਾਮ ਤਕ ਨਿਬੇੜ ਦੇਣਾ ਹੈ । ਫੇਰ ਆਪਾਂ ਵਿਹਲੇ 1” ਸਿਮਰਨ, ਸਹਿਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ, ਪਰ ਉਸ ਨੂੰ ਤਾਂ ਕੰਮ ਮੁਕਾਉਣ ਦੀ ਕਾਹਲੀ ਸੀ । ਸਹਿਜ ਨੇ ਦੋ ਦਿਨਾਂ ਵਿੱਚ ਹੀ ਆਪਣਾ ਕੰਮ ਨਿਬੇੜ ਕੇ ਸਕੂਲ-ਬੈਗ ਕਿੱਲੀ ਉੱਤੇ ਟੰਗ ਦਿੱਤਾ । ਸਿਮਰਨ ਨੇ ਸਮਾਂ-ਸਾਰਨੀ ਬਣਾ ਕੇ ਆਪਣਾ ਕੰਮ ਸ਼ੁਰੂ ਕੀਤਾ । ਉਹ ਹਰ ਰੋਜ਼ ਹਰ ਵਿਸ਼ੇ ਦਾ ਅੱਧਾ-ਘੰਟਾ ਲਾ ਕੇ ਕੰਮ ਕਰਦੀ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਕਬੱਡੀ ਦੀ ਖੇਡ
(ਅ) ਗਿੱਦੜ-ਸਿੰਥੀ
(ਈ) ਆਓ ਕਸੌਲੀ ਚੱਲੀਏ
(ਸ) ਜਿੱਥੇ ਨਾਨੀ-ਉੱਥੇ ਨਾਨਕੇ ।
ਉੱਤਰ :
ਜਿੱਥੇ ਨਾਨੀ-ਉੱਥੇ ਨਾਨਕੇ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਪ੍ਰਸ਼ਨ 2.
ਸਹਿਜ ਪੂਰੇ ਜ਼ੋਰ-ਸ਼ੋਰ ਨਾਲ ਕਿਹੜਾ ਕੰਮ ਮੁਕਾਉਣ ਲੱਗਿਆ ਹੋਇਆ ਸੀ ?
(ਉ) ਘਰ ਦਾ
(ਅ) ਛੁੱਟੀਆਂ ਦਾ
(ਈ) ਖੇਤਾਂ ਦਾ
(ਸ) ਪਸ਼ੂਆਂ ਦਾ ।
ਉੱਤਰ :
ਛੁੱਟੀਆਂ ਦਾ ।

ਪ੍ਰਸ਼ਨ 3.
ਸਹਿਜ ਨੂੰ ਕਿੱਥੇ ਜਾਣ ਦੀ ਕਾਹਲੀ ਪਈ ਹੋਈ ਸੀ ?
(ੳ) ਸਕੂਲ
(ਆ) ਚਿੜੀਆਂ-ਘਰ
(ਈ) ਸਿਨਮਾ-ਘਰ
(ਸ) ਨਾਨਕੇ ਘਰ ॥
ਉੱਤਰ :
ਨਾਨਕੇ-ਘਰ ।

ਪ੍ਰਸ਼ਨ 4.
ਸਿਮਰਨ ਸਹਿਜ ਦੀ ਕੀ ਲਗਦੀ ਸੀ ?
(ੳ) ਭੈਣ
(ਅ) ਅਧਿਆਪਕਾ
(ਈ) ਚਚੇਰੀ ਭੈਣ
(ਸ) ਮਤੇਈ ਭੈਣ ।
ਉੱਤਰ :
ਭੈਣ ।

ਪ੍ਰਸ਼ਨ 5.
ਸਿਮਰਨ ਕਈ ਵਾਰ ਕਿਸ ਨੂੰ ਟੋਕਦੀ ਸੀ ?
(ਉ) ਸਹਿਜ ਨੂੰ
(ਅ ਸਹੇਲੀ ਨੂੰ
(ਈ) ਮੰਮੀ ਨੂੰ
(ਸ) ਨਾਨੀ ਨੂੰ ।
ਉੱਤਰ :
ਸਹਿਜ ਨੂੰ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਪ੍ਰਸ਼ਨ 6.
ਸਿਮਰਨ ਅਨੁਸਾਰ ਛੁੱਟੀਆਂ ਦਾ ਕੰਮ ਕਿਸ ਤਰ੍ਹਾਂ ਮੁਕਾਉਣਾ ਚਾਹੀਦਾ ਹੈ ?
(ਉ) ਇਕ ਦਮ
(ਅ) ਤੇ ਥੋੜ੍ਹਾ-ਥੋੜ੍ਹਾ ਕਰ ਕੇ
(ਈ) ਲਗਾਤਾਰ
(ਸ) ਅੰਤ ਵਿਚ !
ਉੱਤਰ :
ਥੋੜ੍ਹਾ-ਥੋੜ੍ਹਾ ਕਰ ਕੇ ।

ਪ੍ਰਸ਼ਨ 7.
ਸਹਿਜ ਨੂੰ ਕਾਹਦੀ ਕਾਹਲੀ ਪਈ ਹੋਈ ਸੀ ?
(ੳ) ਕੰਮ ਮੁਕਾਉਣ ਦੀ
(ਅ) ਖਾਣ ਦੀ
(ਈ) ਸੌਣ ਦੀ
(ਸ) ਵਿਹਲੇ ਫ਼ਿਰਨ ਦੀ ।
ਉੱਤਰ :
ਕੰਮ ਮੁਕਾਉਣ ਦੀ ।

ਪ੍ਰਸ਼ਨ 8.
ਸਹਿਜ ਨੇ ਆਪਣਾ ਕੰਮ ਕਿੰਨੇ ਦਿਨਾਂ ਵਿਚ ਮੁਕਾ ਦਿੱਤਾ ?
(ਉ) ਇਕ ਦਿਨ ਵਿਚ
(ਅ) ਦੋ ਦਿਨਾਂ ਵਿਚ
(ਏ) ਤਿੰਨ ਦਿਨਾਂ ਵਿਚ
(ਸ) ਚਾਰ ਦਿਨਾਂ ਵਿਚ ।
ਉੱਤਰ :
ਦੋ ਦਿਨਾਂ ਵਿਚ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਪ੍ਰਸ਼ਨ 9.
ਸਹਿਜ ਨੇ ਕੰਮ ਮੁਕਾ ਕੇ ਬੈਗ ਕਿੱਥੇ ਟੰਗ ਦਿੱਤਾ ?
(ਉ) ਕਿੱਲੀ ਉੱਤੇ
(ਅ) ਤਾਰ ਉੱਤੇ
(ਈ) ਦਰਖ਼ਤ ਉੱਤੇ
(ਸ) ਛਿੱਕੇ ਉੱਤੇ ।
ਉੱਤਰ :
ਕਿੱਲੀ ਉੱਤੇ ।

ਪ੍ਰਸ਼ਨ 10.
ਸਿਮਰਨ ਨੇ ਆਪਣਾ ਕੰਮ ਕਿਸ ਤਰ੍ਹਾਂ ਸ਼ੁਰੂ ਕੀਤਾ ?
(ਉ) ਅਰਾਮ ਨਾਲ
(ਅ) ਕਾਹਲੀ ਨਾਲ
(ਈ) ਸਮਾਂ ਵੇਖ ਕੇ
(ਸ) ਸਮਾਂ-ਸਾਰਨੀ ਬਣਾ ਕੇ ।
ਉੱਤਰ :
ਸਮਾਂ-ਸਾਰਨੀ ਬਣਾ ਕੇ ।

ਪ੍ਰਸ਼ਨ 11.
ਸਿਮਰਨ ਹਰ ਵਿਸ਼ੇ ਉੱਤੇ ਹਰ ਰੋਜ਼ ਕਿੰਨਾ ਸਮਾਂ ਲਾਉਂਦੀ ?
(ੳ) ਪੂਰਾ-ਪੂਰਾ ਦਿਨ
(ਅ ਅੱਧਾ-ਅੱਧਾ ਦਿਨ
(ਈ) ਇੱਕ-ਇੱਕ ਘੰਟਾ
(ਸ) ਅੱਧਾ-ਅੱਧਾ ਘੰਟਾ ।
ਉੱਤਰ :
ਅੱਧਾ-ਅੱਧਾ ਘੰਟਾ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਔਖੇ ਸ਼ਬਦਾਂ ਦੇ ਅਰਥ :

ਟੋਕਦੀ ਹੋਈ-ਗੱਲ ਨੂੰ ਕੱਟਦੀ ਹੋਈ, ਵਿਰੋਧ ਕਰਦੀ ਹੋਈ । ਨਿਬੇੜ ਦੇਈਏ-ਮੁਕਾ ਦੇਈਏ । ਅਣਗੌਲਿਆਂ-ਧਿਆਨ ਨਾ ਦਿੰਦਿਆਂ ; ਜਿਵੇਂ ਸੁਣੀ ਹੀ ਨਾ ਹੋਵੇ । ਸਮਾਂ-ਸਾਰਨੀ–ਸਮੇਂ ਦੀ ਵੰਡ ਕਰਦਿਆਂ ਟੇਬਲ ਬਣਾਉਣਾ 1 ਰੁਚੀ-ਦਿਲਚਸਪੀ । ਫ਼ਾਇਦਾ-ਲਾਭ । ਤਰਲੋ ਮੱਛੀ ਹੋਣਾ-ਬੇਚੈਨ ਹੋਣਾ । ਤਰਲੇ ਕੱਢਦਾ-ਮਿੰਨਤਾਂ ਕਰਦਾ, ਵਾਸਤੇ ਪਾਉਂਦਾ, ਅਧੀਨਗੀ ਨਾਲ ਬੇਨਤੀ ਕਰਦਾ । ਲਾਡ ਨਾਲ-ਪਿਆਰ ਨਾਲ ਘੂਰਦਿਆਂ-ਗੁੱਸੇ ਦੀ ਨਜ਼ਰ ਨਾਲ ਦੇਖਦਿਆਂ 1 ਟੱਸਟਜਾਂਚ ਹੱਥ ਵਟਾਉਂਦਿਆਂ-ਕੰਮ ਵਿਚ ਮੱਦਦ ਕਰਦਿਆਂ । ਮੂਡ-ਮਨ ਦੀ ਹਾਲਤ । ਸੁਣਦੇ ਸਾਰ ਹੀ-ਸੁਣਦਿਆਂ ਹੀ, ਸੁਣਨ ਦੇ ਨਾਲ ਹੀ । ਸਿਰ ਪਲੋਸਦਿਆਂ-ਸਿਰ ਉੱਤੇ ਹੱਥ ਫੇਰ ਕੇ ਪਿਆਰ ਕਰਦਿਆਂ । ਮੱਠਾ ਪੈ ਗਿਆ-ਢਿੱਲਾ ਪੈ ਗਿਆ, ਘਟ ਗਿਆ । ਦੀਦੀ-ਭੈਣ । ਚਿੜਾਉਣ-ਖਿਝਾਉਣ, ਛੇੜਨ ॥

ਜਿੱਥੇ ਨਾਨੀ-ਉੱਥੇ ਨਾਨਕੇ Summary

ਜਿੱਥੇ ਨਾਨੀ-ਉੱਥੇ ਨਾਨਕੇ ਪਾਠ ਦਾ ਸੰਖੇਪ

ਸਕੂਲ ਵਿਚ ਜੂਨ ਮਹੀਨੇ ਦੀਆਂ ਛੁੱਟੀਆਂ ਹੋਣ ‘ਤੇ ਸਹਿਜ ਨੇ ਛੁੱਟੀਆਂ ਦਾ ਕੰਮ ਤੇਜ਼ੀ ਨਾਲ ਮੁਕਾਉਣਾ ਸ਼ੁਰੂ ਕਰ ਦਿੱਤਾ । ਉਹ ਛੇਤੀ-ਛੇਤੀ ਕੰਮ ਮੁਕਾ ਕੇ ਨਾਨਕੇ-ਘਰ ਜਾਣ ਲਈ ਕਾਹਲਾ ਸੀ । ਉਸ ਦੀ ਭੈਣ ਸਿਮਰਨ ਉਸਨੂੰ ਕਹਿੰਦੀ ਸੀ ਕਿ ਛੁੱਟੀਆਂ ਦਾ ਕੰਮ ਇੱਕੋ ਦਿਨ ਵਿਚ ਹੀ ਨਹੀਂ ਮੁਕਾਈਦਾ, ਸਗੋਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰ ਕੇ ਕਰਨਾ ਚਾਹੀਦਾ ਹੈ । ਸਹਿਜ ਨੇ ਉਸ ਦੀ ਗੱਲ ਵਲ ਧਿਆਨ ਨਾ ਦਿੱਤਾ ਤੇ ਦੋ ਕੁ ਦਿਨਾਂ ਵਿਚ ਹੀ ਸਾਰਾ ਕੰਮ ਮੁਕਾ ਕੇ ਸਕੂਲ-ਬੈਗ ਕਿੱਲੀ ਉੱਤੇ ਟੰਗ ਦਿੱਤਾ । ਪਰੰਤੂ ਸਿਮਰਨ ਆਪਣਾ ਕੰਮ ਸਮਾਂ-ਸਾਰਨੀ ਬਣਾ ਕੇ ਹੌਲੀ-ਹੌਲੀ ਕਰ ਰਹੀ ਸੀ ।

ਸਹਿਜ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਸਦਾ ਸਾਰਾ ਕੰਮ ਖ਼ਤਮ ਹੋ ਗਿਆ ਹੈ । ਉਹ ਉਸਨੂੰ ਦੱਸੇ ਕਿ ਉਹ ਉਸਨੂੰ ਲੈ ਕੇ ਨਾਨਕੇ-ਘਰ ਕਦ ਜਾਵੇਗੀ । ਉਸ ਦੀ ਮੰਮੀ ਨੇ ਕਿਹਾ ਕਿ ਐਤਕੀਂ ਗਰਮੀ ਬਹੁਤ ਹੈ, ਉਹ ਅਰਾਮ ਨਾਲ ਘਰ ਬੈਠੇ ਹੀ ਪਿੰਡਾਂ ਵਿਚ ਤਾਂ ਕਿੰਨਾ-ਕਿੰਨਾ ਚਿਰ । ਬਿਜਲੀ ਹੀ ਨਹੀਂ ਆਉਂਦੀ । ਉਸਨੇ ਸਹਿਜ ਨੂੰ ਇਹ ਵੀ ਕਿਹਾ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਛੁੱਟੀਆਂ ਦਾ ਸਾਰਾ ਕੰਮ ਦੋ ਦਿਨਾਂ ਵਿਚ ਹੀ ਮੁਕਾ ਕੇ ਬਾਕੀ ਸਾਰਾ ਮਹੀਨਾ ਵਿਹਲੇ ਰਹੋ । ਥੋੜ੍ਹਾ-ਥੋੜ੍ਹਾ ਕੰਮ ਹਰ ਰੋਜ਼ ਕਰਨਾ ਚਾਹੀਦਾ ਹੈ, ਤਾਂ ਜੋ ਪੜ੍ਹਾਈ ਵਿਚ ਰੁਚੀ ਲਗਾਤਾਰ ਬਣੀ ਰਹੇ ।

ਸਹਿਜ ਨੂੰ ਤਾਂ ਨਾਨਕੇ-ਘਰ ਜਾਣ ਦੀ ਕਾਹਲੀ ਪਈ ਹੋਈ ਸੀ । ਉਹ ਕਦੇ ਮੰਮੀ ਦੀਆਂ ਮਿੰਨਤਾਂ ਕਰ ਰਿਹਾ ਰਿਹਾ ਸੀ ਅਤੇ ਕਦੇ ਪਾਪਾ ਦੇ ਤਰਲੇ ਕਰ ਰਿਹਾ ਸੀ । ਉਸ ਦੇ ਪਾਪਾ ਨੇ ਉਸਨੂੰ ਕਿਹਾ ਕਿ ਐਤਕੀਂ ਉਨ੍ਹਾਂ ਕਿਤੇ ਨਹੀਂ ਜਾਣਾ । ਪਿਛਲੀ ਵਾਰੀ ਨਾਨਕੇ ਜਾ ਕੇ ਉਸ ਨੇ ਬਾਂਹ ਤੁੜਵਾ ਲਈ ਸੀ ਅਤੇ ਮਹੀਨਾ ਭਰ ਮੰਜੇ ਉੱਤੇ ਬੈਠਾ ਰਿਹਾ ਸੀ । ਸਹਿਜ ਨੇ ਤਰਲੇ ਨਾਲ ਕਿਹਾ ਕਿ ਉਹ ਐਤਕੀਂ ਸ਼ਰਾਰਤਾਂ ਨਹੀਂ ਕਰੇਗਾ ।

ਇਹ ਦੇਖ ਕੇ ਸਿਮਰਨ ਨੇ ਮੰਮੀ ਨੂੰ ਕਿਹਾ ਕਿ ਐਤਕੀਂ ਉਹ ਨਾਨੀ ਨੂੰ ਹੀ ਆਪਣੇ ਕੋਲ ਲੈ ਆਉਂਦੇ ਹਨ । ਨਾਲੇ ਉਨ੍ਹਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਉਹ ਹਸਪਤਾਲ ਵਿਚੋਂ ਉਨ੍ਹਾਂ ਦੇ ਸਾਰੇ ਟੈਸਟ ਕਰਵਾ ਲੈਣਗੇ । ਮੰਮੀ ਨੇ ਕਿਹਾ ਕਿ ਉਹ ਉਸ ਦੇ ਪਾਪਾ ਨਾਲ ਗੱਲ ਕਰੇਗੀ ।

PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ

ਰਾਤੀਂ ਜਦੋਂ ਉਹ ਮੇਜ਼ ਦੁਆਲੇ ਰੋਟੀ ਖਾਣ ਲਈ ਬੈਠੇ, ਤਾਂ ਪਾਪਾ ਨੂੰ ਸਹਿਜ ਦਾ ਮੂਡ ਠੀਕ ਨਾ ਦਿਸਿਆ । ਸਿਮਰਨ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਜ ਉਸ ਨੇ ਦੁਪਹਿਰੇ ਵੀ ਖਾਣਾ ਨਹੀਂ ਖਾਧਾ, ਬੱਸ ਨਾਨਕੇ ਜਾਣ ਦੀ ਜ਼ਿਦ ਫੜੀ ਹੋਈ ਹੈ । ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਤੇ ਉਸ ਦੀ ਮੰਮੀ ਨੇ ਸਲਾਹ ਕੀਤੀ ਹੈ ਕਿ ਐਤਕੀਂ ਉਹ ਨਾਨੀ ਨੂੰ ਹੀ ਆਪਣੇ ਕੋਲ ਲੈ ਆਉਣ । ਪਾਪਾ ਉਸ ਦੀ ਇਸ ਗੱਲ ਨਾਲ ਸਹਿਮਤ ਹੋ ਗਏ, ਉਨ੍ਹਾਂ ਕਿਹਾ ਕਿ ਇਸ ਨਾਲ ਸਹਿਜ ਦੀ ਜ਼ਿਦ ਵੀ ਪੂਰੀ ਹੋ ਜਾਵੇਗੀ । ਉਹ ਕੱਲ੍ਹ ਹੀ ਚਲੇ ਜਾਣ । ਨਾਨਕੇ ਜਾਣ ਦੀ ਗੱਲ ਸੁਣਦਿਆਂ ਹੀ ਸਹਿਜ ਨੂੰ ਚਾਅ ਚੜ੍ਹ ਗਿਆ ।

ਅਗਲੇ ਦਿਨ ਸਹਿਜ ਤੇ ਸਿਮਰਨ ਆਪਣੀ ਮੰਮੀ ਨਾਲ ਨਾਨਕੇ-ਘਰ ਪਹੁੰਚ ਗਏ । ਉਨ੍ਹਾਂ ਨੂੰ ਆਏ ਦੇਖ ਕੇ ਨਾਨੀ ਬਹੁਤ ਖ਼ੁਸ਼ ਹੋਈ । ‘ ਨਾਨਕੇ-ਘਰ ਪਹੁੰਚ ਕੇ ਸਹਿਜ ਨੂੰ ਪਤਾ ਲੱਗਾ ਕਿ ਬਿੱਲੂ ਤੇ ਰੋਜ਼ੀ ਉੱਥੇ ਨਹੀਂ, ਕਿਉਂਕਿ ਉਹ ਵੀ ਆਪਣੇ ਨਾਨਕੇ-ਘਰ ਗਏ ਹੋਏ ਸਨ । ਸਹਿਜ ਰਿਮੋਟ ਫੜ ਕੇ ਟੈਲੀਵਿਜ਼ਨ ਅੱਗੇ ਬੈਠ ਗਿਆ । ਟੈਲੀਵਿਜ਼ਨ ਨਾ ਚਲਦਾ ਦੇਖ ਕੇ ਉਸਨੂੰ ਨਾਨੀ ਤੋਂ ਪਤਾ ਲਗਾ ਕਿ ਬਿਜਲੀ ਬੰਦ ਹੈ । ਨਾਨੀ ਨੇ ਦੱਸਿਆ ਕਿ ਉਸ ਦਾ ਮਾਮਾ ਕਹਿੰਦਾ ਸੀ, ਬਿਜਲੀ ਵਾਲੇ ਬਿਜਲੀ ਠੀਕ ਕਰ ਰਹੇ ਹਨ, ਕੁੱਝ ਦੇਰ ਤਕ ਆ ਜਾਵੇਗੀ । . ਘਰ ਵਿਚ ਨਾ ਬਿੱਲ ਤੇ ਰੋਜ਼ੀ ਨੂੰ ਦੇਖ ਕੇ ਤੇ ਨਾ ਟੈਲੀਵਿਜ਼ਨ ਚਲਦਾ ਦੇਖ ਕੇ ਸਹਿਜ ਦਾ ਨਾਨਕੇ-ਘਰ ਆਉਣ ਦਾ ਸਾਰਾ ਚਾਅ ਹੀ ਮੱਠਾ ਪੈ ਗਿਆ । ਅਗਲੀ ਸਵੇਰ ਉਹ ਨਾਨੀ ਨੂੰ ਲੈ ਕੇ ਆਪਣੇ ਘਰ ਆ ਗਏ ।

ਸਿਮਰਨ ਨੇ ਪਾਪਾ ਨੂੰ ਕਿਹਾ ਕਿ ਉਹ ਸਹਿਜ ਨੂੰ ਸਮਝਾਉਣ ਕਿ ਉਸ ਨੇ ਸਕੂਲ ਦਾ ਕੰਮ ਦੋ ਦਿਨਾਂ ਵਿਚ ਹੀ ਕਰ ਲਿਆ ਸੀ । ਇਸ ਕਰਕੇ ਹੁਣ ਉਹ ਹਰ ਰੋਜ਼ ਥੋੜ੍ਹੀ-ਥੋੜ੍ਹੀ ਦੁਹਰਾਈ ਕਰੇ । ਪਾਪਾ ਦੇ ਕਹਿਣ ਤੇ ਸਹਿਜ ਇਸ ਕੰਮ ਲਈ ਤਿਆਰ ਹੋ ਗਿਆ । । ਹੁਣ ਸਿਮਰਨ ਸਕੂਲ ਦਾ ਕੰਮ ਕਰਦੀ ਤੇ ਸਹਿਜ ਉਸ ਦੇ ਕੋਲ ਬੈਠ ਕੇ ਕੀਤੇ ਕੰਮ ਦੀ ਦੁਹਰਾਈ ਕਰਦਾ । ਰਾਤੀਂ ਦੋਵੇਂ ਭੈਣ-ਭਰਾ ਨਾਨੀ ਕੋਲ ਬੈਠ ਕੇ ਦੇਰ ਤਕ ਕਹਾਣੀਆਂ ਸੁਣਦੇ । ਕਦੀ-ਕਦੀ ਸਿਮਰਨ ਸਹਿਜ ਨੂੰ ਛੇੜਨ ਲਈ ਕਹਿੰਦੀ ਕਿ ਉਹ ਹੁਣ ਦੱਸੇ ਕਿ ਕੀ ਉਸ ਨੇ ਨਾਨਕੇ ਜਾਣਾ ਹੈ ? ਸਹਿਜ ਨੇ ਹੱਸ ਕੇ ਕਹਿੰਦਾ, “ਜਿੱਥੇ ਨਾਨੀ-ਉੱਥੇ ਨਾਨਕੇ ।

Leave a Comment