PSEB 8th Class Punjabi Solutions Chapter 6 ਦਲੇਰੀ

Punjab State Board PSEB 8th Class Punjabi Book Solutions Chapter 6 ਦਲੇਰੀ Textbook Exercise Questions and Answers.

PSEB Solutions for Class 8 Punjabi Chapter 6 ਦਲੇਰੀ (1st Language)

Punjabi Guide for Class 8 PSEB ਦਲੇਰੀ Textbook Questions and Answers

ਦਲੇਰੀ ਪਾਠ-ਅਭਿਆਸ

1. ਦੱਸੋ :

(ਉ) ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ ?
ਉੱਤਰ :
ਬਲਜੀਤ ਨੂੰ ਤੈਰਾਕੀ ਅਤੇ ਏਕਮ ਨੂੰ ਫੁੱਟਬਾਲ ਦੀ ਖੇਡ ਦਾ ਸ਼ੌਕ ਸੀ।

(ਅ) ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉੱਥੇ ਉਹਨਾਂ ਨੇ ਕੀ ਦੇਖਿਆ?
ਉੱਤਰ :
ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਛੱਤਬੀੜ ਚਿੜੀਆ-ਘਰ ਦੇਖਣ ਗਏ। ਉੱਥੇ ਉਨ੍ਹਾਂ ਨੇ ਬਹੁਤ ਸਾਰੇ ਜਾਨਵਰ ਤੇ ਪੰਛੀ ਪਹਿਲੀ ਵਾਰੀ ਵੇਖੇ।

PSEB 8th Class Punjabi Solutions Chapter 6 ਦਲੇਰੀ

(ੲ) ਵਿਦਿਆਰਥੀਆਂ ਨੇ ਚੰਡੀਗੜ੍ਹ ਚ ਕਿਹੜੀਆਂ-ਕਿਹੜੀਆਂ ਥਾਂਵਾਂ ਵੇਖੀਆਂ?
ਉੱਤਰ :
ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ, ਸੁਖਨਾ ਝੀਲ ਅਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਥਾਂਵਾਂ ਦੇਖੀਆਂ।

(ਸ) ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਸੀ ?
ਉੱਤਰ :
ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ ਬਣਾਇਆ ਸੀ।

(ਹ) ਬਲਜੀਤ ਨੇ ਝੀਲ ਵਿੱਚ ਡੁੱਬਦੇ ਬੱਚੇ ਨੂੰ ਕਿਵੇਂ ਬਚਾਇਆ ?
ਉੱਤਰ :
ਜਦੋਂ ਬਲਜੀਤ ਨੇ ਝੀਲ ਵਿਚ ਡੁੱਬ ਰਹੇ ਬੱਚੇ ਦੀ ਉਸਨੂੰ ਬਚਾਉਣ ਦੀ ਦੁਹਾਈ ਸੁਣੀ, ਤਾਂ ਉਹ ਇਕਦਮ ਉੱਥੇ ਪੁੱਜੀ ਤੇ ਉਸ ਨੇ ਝਟਪਟ ਝੀਲ ਵਿਚ ਛਾਲ ਮਾਰ ਦਿੱਤੀ। ਉਸ ਨੇ ਇਕ ਡੁਬਕੀ ਲਾ ਕੇ ਡੁੱਬ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਂਦਾ ਤੇ ਫਿਰ ਉਸ ਨੂੰ ਧੱਕਦੀ ਤੇ ਉਛਾਲਦੀ ਹੋਈ ਕੰਢੇ ਵਲ ਲਿਆਉਣ ਲੱਗੀ। ਇੰਨੇ ਨੂੰ ਬਚਾਓ ਲਈ ਇਕ ਕਿਸ਼ਤੀ ਵੀ ਉੱਥੇ ਪਹੁੰਚ ਗਈ। ਇਸ ਤਰ੍ਹਾਂ ਬਲਜੀਤ ਨੇ ਬੱਚੇ ਨੂੰ ਪਾਣੀ ਤੋਂ ਬਾਹਰ ਕੱਢ ਕੇ ਬਚਾ ਲਿਆ।

(ਕ) ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹਿਆ ?
ਉੱਤਰ :
ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਰਨ ਲਈ ਉਸਨੂੰ ਪੰਜ ਸੌ ਦਾ ਨੋਟ ਦੇਣਾ ਚਾਹਿਆ ਤੇ ਨਾਲ ਹੀ ਉਸ ਦੀ ਦਲੇਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਉਸ ਦਾ ਅਹਿਸਾਨ ਕਦੇ ਨਹੀਂ ਭੁੱਲੇਗੀ।

(ਖ) ਆਖ਼ਰ ਵਿੱਚ ਏਕਮ ਨੇ ਬਲਜੀਤ ਨੂੰ ਕੀ ਕਿਹਾ ?
ਉੱਤਰ :
ਆਖ਼ਰ ਵਿਚ ਏਕਮ ਨੇ ਬਲਜੀਤ ਨੂੰ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ; ਉਹ ਇਕ ਭੈਣ ਨੇ ਕਰ ਦਿਖਾਇਆ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਰੀਝ : ਸ਼ੌਕ
  • ਬੋਟਿੰਗ : ਬੇੜੀ ਵਿੱਚ ਸੈਰ ਕਰਨਾ
  • ਸਹਿਮਤੀ : ਰਜ਼ਾਮੰਦੀ
  • ਦੌਰਾ
  • ਸੁਚੱਜੀ ਯੋਜਨਾ – ਅੱਛਾ ਤਰੀਕਾ
  • ਸ਼ੁਕੀਨ – ਸ਼ੌਕ ਰੱਖਣ ਵਾਲੇ
  • ਦੂਰ – ਦੁਰਾਡੇ – ਦੂਰ ਤੱਕ
  • ਰੱਸਟੋਰੈਂਟ – ਉਹ ਹੋਟਲ ਜਿੱਥੇ ਰਹਾਇਸ਼ ਦਾ ਪ੍ਰਬੰਧ ਨਹੀਂ ਹੁੰਦਾ ਪਰ ਚਾਹ ਆਦਿ ਦਾ ਪ੍ਰਬੰਧ ਹੁੰਦਾ ਹੈ।
  • ਦੁਹਾਈ – ਪੁਕਾਰ, ਫ਼ਰਿਆਦ, ਚੀਕ-ਚਿਹਾੜਾ
  • ਹੱਥ – ਪੈਰ ਮਾਰਨਾ : ਕੋਸ਼ਸ਼ ਕਰਨਾ
  • ਜੱਦੋ – ਜਹਿਦ – ਕੋਸ਼ਸ਼, ਉੱਦਮ, ਉਪਰਾਲਾ
  • ਖ਼ੁਸ਼ੀ ਦੀ ਲਹਿਰ ਦੌੜਨਾ : ਬਹੁਤ ਖ਼ੁਸ਼ ਹੋਣਾ
  • ਦਲੇਰ – ਬਹਾਦਰ, ਹੌਸਲੇ ਵਾਲਾ
  • ਅਹਿਸਾਨ – ਉਪਕਾਰ, ਕਿਰਪਾ, ਮਿਹਰਬਾਨੀ
  • ਪ੍ਰਸੰਸਾ – ਸਲਾਹੁਤਾ
  • ਡੁਬਕੀ – ਚੁੱਭੀ, ਟੁੱਭੀ, ਗੋਤਾ

PSEB 8th Class Punjabi Solutions Chapter 6 ਦਲੇਰੀ

3. ਵਾਕਾਂ ਵਿੱਚ ਵਰਤੋ :
ਸਿਆਣੀ, ਚਿੜੀਆ-ਘਰ , ਅਜਾਇਬ-ਘਰ, ਘੁੰਮਣ-ਫਿਰਨ, ਸੈਲਾਨੀ, ਜਿਗਰ ਦਾ ਟੁਕੜਾ, ਦਲੇਰ, ਕੇਂਦਰ-ਬਿੰਦੂ, ਅਣਹੋਣੀ।
ਉੱਤਰ :

  • ਸਿਆਣੀ ਬਹੁਤ ਸਮਝਦਾਰ, ਅਕਲਮੰਦ-ਬਲਜੀਤ ਇਕ ਸੁਘੜ ਸਿਆਣੀ ਕੁੜੀ ਸੀ, ਇਸੇ ਕਰਕੇ ਹੀ ਉਹ ਇਕ ਸਫਲ ਨੂੰਹ ਬਣੀ।
  • ਚਿੜੀਆ-ਘਰ (ਉਹ ਥਾਂ, ਜਿੱਥੇ ਸੰਸਾਰ ਦੇ ਮਹੱਤਵਪੂਰਨ ਪਸ਼ੂ ਤੇ ਪੰਛੀ ਸੰਭਾਲੇ ਹੋਣ) ਛੱਤਬੀੜ ਚਿੜੀਆ-ਘਰ ਵਿਚ ਅਸੀਂ ਬੱਬਰ ਸ਼ੇਰ, ਚਿਪਾਂਜੀ, ਜਿਰਾਫ਼, ਗੈਂਡੇ, ਬਘਿਆੜ, ਦਰਿਆਈ ਘੋੜੇ ਤੇ ਸ਼ਤਰ-ਰਗ ਦੇਖੇ।
  • ਅਜਾਇਬ-ਘਰ {ਉਹ ਥਾਂ ਜਿੱਥੇ ਪੁਰਾਤਨ ਕਲਾ-ਕਿਰਤਾਂ, ਸ਼ਿਲਾਲੇਖ, ਸਿੱਕੇ, ਦਸਤਾਵੇਜ਼ ਤੇ ਹੋਰ ਮਹੱਤਵਪੂਰਨ ਚੀਜ਼ਾਂ ਸੰਭਾਲੀਆਂ ਹੋਣ)-ਦਿੱਲੀ ਵਿਚ ਅਸੀਂ ਅਜਾਇਬ-ਘਰ ਵਿਚ ਬਹੁਤ ਸਾਰੇ ਬੁੱਤ, ਸ਼ਿਲਾਲੇਖ, ਸਿੱਕੇ, ਹੱਥ-ਲਿਖਤਾਂ, ਪੁਰਾਤਨ ਹਥਿਆਰ ਤੇ ਹੋਰ ਇਤਿਹਾਸਿਕ ਵਸਤਾਂ ਦੇਖੀਆਂ।
  • ਘੁੰਮਣ-ਫਿਰਨ ਫਿਰਨ-ਤੁਰਨ, ਸੈਰ ਕਰਨ)-ਗਰਮੀਆਂ ਵਿਚ ਬਹੁਤ ਸਾਰੇ ਲੋਕ ਪਹਾੜਾਂ ਉੱਤੇ ਘੁੰਮਣ-ਫਿਰਨ ਜਾਂਦੇ ਹਨ !
  • ਸੈਲਾਨੀ (ਘੁੰਮਣ-ਫਿਰਨ ਵਾਲੇ-ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਵਿਚ ਘੁੰਮ ਰਹੇ ਹੁੰਦੇ ਹਨ।
  • ਜਿਗਰ ਦਾ ਟੁਕੜਾ ਬਹੁਤ ਪਿਆਰਾ)-ਜਦੋਂ ਬੱਚਾ ਝੀਲ ਦੇ ਪਾਣੀ ਵਿਚ ਡਿਗ ਪਿਆ, ਤਾਂ ਉਸ ਦੀ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਦਹਾਈ ਪਾਉਣ ਲੱਗੀ।
  • ਕੇਂਦਰ-ਬਿੰਦ (ਧਿਆਨ ਦਾ ਕੇਂਦਰ)-ਦੌੜ ਵਿਚ ਰਿਕਾਰਡ-ਤੋੜ ਜਿੱਤ ਪ੍ਰਾਪਤ ਕਰਨ ਵਾਲਾ ਖਿਡਾਰੀ ਸਾਰੇ ਲੋਕਾਂ ਦੇ ਧਿਆਨ ਦਾ ਕੇਂਦਰ-ਬਿੰਦੂ ਬਣ ਗਿਆ।
  • ਅਣਹੋਣੀ ਨਾ ਹੋ ਸਕਣ ਵਾਲੀ)-ਰਸਤੇ ਵਿਚ ਅਜਿਹੀ ਅਣਹੋਣੀ ਘਟਨਾ ਵਾਪਰੀ ਕਿ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਾਰਾ ਟੱਬਰ ਹੀ ਮਾਰਿਆ ਗਿਆ।

ਵਿਆਕਰਨ :
ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ . ਹੋਣ ਦੇ ਫ਼ਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹਨ:
(ਉ) ਇੱਕਵਚਨ
(ਅ) ਬਹੁਵਚਨ

(ੳ) ਇੱਕਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕਵਚਨ ਕਿਹਾ ਜਾਂਦਾ ਹੈ, ਜਿਵੇਂ : ਸ਼੍ਰੇਣੀ, ਸਹੇਲੀ, ਕਿਸ਼ਤੀ ਆਦਿ।
(ਅ) ਬਹੁਵਚਨ : ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਬਹੁਵਚਨ ਆਖਦੇ ਹਨ, ਜਿਵੇਂ: ਸ਼੍ਰੇਣੀਆਂ, ਸਹੇਲੀਆਂ, ਕਿਸ਼ਤੀਆਂ ਆਦਿ।

PSEB 8th Class Punjabi Solutions Chapter 6 ਦਲੇਰੀ

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ :

ਭਰਾ, ਬੱਸ, ਚਿੜੀ, ਲੜਕੀ, ਵਿਦਿਆਰਥੀ, ਪੰਛੀ, ਸ਼ਹਿਰ, ਨਕਸ਼ਾ, ਬੱਚਾ, ਝੀਲ, ਕਮੀਜ਼, ਕਿਸ਼ਤੀ।
ਉੱਤਰ :
ਭਰਾਵਾਂ, ਬੱਸਾਂ, ਮੁੰਡੇ, ਲੜਕੀਆਂ, ਵਿਦਿਆਰਥੀਆਂ, ਪੰਛੀਆਂ, ਸ਼ਹਿਰਾਂ, ਨਕਸ਼ੇ, ਬੱਚੇ, ਝੀਲਾਂ, ਕਮੀਜ਼ਾਂ, ਕਿਸ਼ਤੀਆਂ।

ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹਰ ਸਾਲ 26 ਜਨਵਰੀ ਨੂੰ ਭਾਰਤ ਦੇ ਗਣਤੰਤਰਤਾ ਦਿਵਸ ਤੇ ਬਹਾਦਰੀ ਦੇ ਕਾਰਨਾਮੇ ਕਰਨ ਬਦਲੇ ਬੱਚਿਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਆਪਣੇ ਅਧਿਆਪਕ ਜੀ ਤੋਂ ਕਿਸੇ ਅਜਿਹੇ ਬਹਾਦਰ ਬੱਚੇ ਦੀ ਕਹਾਣੀ ਸੁਣੋ ਅਤੇ ਉਸ ਨੂੰ ਆਪਣੀ ਕਾਪੀ ਵਿੱਚ ਲਿਖੋ।

ਬੱਚਿਓ! ਜੇਕਰ ਤੁਸੀਂ ਕਦੇ ਕੋਈ ਬਹਾਦਰੀ ਦਾ ਕੰਮ ਕੀਤਾ ਹੈ, ਉਸ ਨੂੰ ਆਪਣੀ ਸ਼੍ਰੇਣੀ ਵਿੱਚ ਆਪਣੇ ਸਾਥੀਆਂ ਨੂੰ ਸੁਣਾਓ।

PSEB 8th Class Punjabi Guide ਦਲੇਰੀ Important Questions and Answers

ਪ੍ਰਸ਼ਨ 1.
‘ਦਲੇਰੀ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬਲਜੀਤ ਦਸਵੀਂ ਵਿਚ ਪੜ੍ਹਦੀ ਸੀ ਤੇ ਉਸ ਦਾ ਭਰਾ ਏਕਮ ਬਾਰਵੀਂ ਵਿਚ। ਬਲਜੀਤ ਨੂੰ ਤੈਰਾਕੀ ਦਾ ਸ਼ੌਕ ਸੀ ਤੇ ਏਕਮ ਨੂੰ ਫੁੱਟਬਾਲ ਦਾ।ਉਨ੍ਹਾਂ ਦਾ ਘਰ ਖੇਡ-ਸਟੇਡੀਅਮ ਪਟਿਆਲਾ ਦੇ ਨੇੜੇ ਹੀ ਸੀ ਬਲਜੀਤ ਪਟਿਆਲੇ ਵਿਚ ਹਰ ਸਾਲ ਹੁੰਦੇ ਤੈਰਾਕੀ ਦੇ ਮੁਕਾਬਲਿਆਂ ਵਿਚ ਕਦੇ ਪਹਿਲੇ ਨੰਬਰ ਉੱਤੇ ਆਉਂਦੀ ਸੀ ਅਤੇ ਕਦੇ ਦੂਜੇ ਨੰਬਰ ਉੱਤੇ। ਉਸ ਦਾ ਕਮਰਾ ਮੈਡਲਾਂ ਤੇ ਸ਼ੀਲਡਾਂ ਨਾਲ ਭਰਿਆ ਹੋਇਆ ਸੀ। ਏਕਮ ਦਾ ਦਿਲ ਵੀ ਖੇਡਾਂ ਵਿਚ ਇਨਾਮ ਪ੍ਰਾਪਤ ਕਰਨ ਲਈ ਕਰਦਾ ਸੀ।

ਗਰਮੀਆਂ ਦੀਆਂ ਛੁੱਟੀਆਂ ਵਿੱਚ ਸਕੂਲ ਵਲੋਂ ਵਿਦਿਆਰਥੀਆਂ ਦਾ ਟੂਰ ਚੰਡੀਗੜ੍ਹ ਲਿਜਾਣ ਦਾ ਫ਼ੈਸਲਾ ਹੋਇਆ, ਜਿਸ ਨਾਲ ਅਧਿਆਪਕਾਂ ਵਿਚੋਂ ਵੀਨਾ ਭੈਣ ਜੀ ਅਤੇ ਸ੍ਰੀ ਮਦਨ ਲਾਲ ਜੀ ਨੇ ਜਾਣਾ ਸੀ। ਇਸ ਲਈ ਸ੍ਰੀ ਮਦਨ ਲਾਲ ਨੇ ਇਕ ਮਿੰਨੀ ਬੱਸ ਕਿਰਾਏ ਉੱਪਰ ਲੈ ਲਈ। ਜਦੋਂ ਏਕਮ ਨੇ ਘਰ ਆ ਕੇ ਮੰਮੀ ਨੂੰ ਚੰਡੀਗੜ੍ਹ ਟੂਰ ਜਾਣ ਦੀ ਗੱਲ ਦੱਸੀ, ਤਾਂ ਬਲਜੀਤ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ। ਪਿਛਲੇ ਸਾਲ ਉਹ ਵੀ ਏਕਮ ਨੂੰ ਆਪਣੀਆਂ ਸਹੇਲੀਆਂ ਨਾਲ ਆਗਰੇ ਲੈ ਗਈ ਸੀ। ਐਤਕੀਂ ਉਹ ਸੁਖਨਾ ਝੀਲ ਅਤੇ ਉੱਥੇ ਬੋਟਿੰਗ ਦੇ ਨਜ਼ਾਰੇ ਦੇਖਣੇ ਚਾਹੁੰਦੀ ਸੀ। ਉਹ ਆਪਣੇ ਨਾਲ ਆਪਣੀਆਂ ਸਹੇਲੀਆਂ ਮਨੀ, ਹਨੀ ਤੇ ਰਾਣੀ ਨੂੰ ਵੀ ਲਿਜਾਣਾ ਚਾਹੁੰਦੀ ਸੀ।

ਅੰਤ ਇਕ ਸਵੇਰ ਨੂੰ ਵਿਦਿਆਰਥੀਆਂ ਨਾਲ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਚਲ ਪਈ। ਉਨ੍ਹਾਂ ਸਭ ਤੋਂ ਪਹਿਲਾਂ ਛੱਤਬੀੜ ਚਿੜੀਆ-ਘਰ ਦੇਖਣ ਦਾ ਪ੍ਰੋਗਰਾਮ ਬਣਾਇਆ। ਚਿੜੀਆ ਘਰ ਵੇਖਦਿਆਂ ਉਨ੍ਹਾਂ ਨੂੰ ਦੋ-ਢਾਈ ਘੰਟੇ ਲਗ ਗਏ। ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ ਸਨ।

ਚਿੜੀਆ-ਘਰ ਦੇਖਣ ਤੋਂ ਮਗਰੋਂ ਉਹ ਸਾਰੇ ਅੱਧੇ ਕੁ ਘੰਟੇ ਵਿਚ ਹੀ ਚੰਡੀਗੜ੍ਹ ਪਹੁੰਚ ਗਏ। ਉੱਥੇ ਉਨ੍ਹਾਂ ਰਾਕ-ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ ਅਤੇ ਹੋਰ ਬਹੁਤ ਸਾਰੀਆਂ ਥਾਂਵਾਂ ਦੇਖੀਆਂ ਪਹਿਲੀ ਵਾਰ ਚੰਡੀਗੜ੍ਹ ਆਏ ਬੱਚੇ ਸੋਹਣੇ ਸ਼ਹਿਰ ਨੂੰ ਦੇਖ ਦੇਖ ਕੇ ਖ਼ੁਸ਼ ਹੋ ਰਹੇ ਸਨ। ਅਧਿਆਪਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਚੰਡੀਗੜ੍ਹ ਭਾਰਤ ਵਿਚ ਬੜੀ ਸੁਚੱਜਤਾ ਨਾਲ ਉਸਾਰਿਆ ਸ਼ਹਿਰ ਹੈ। ਇਸ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੁਜ਼ੀਅਰ ਨੇ ਬਣਾਇਆ ਸੀ।

PSEB 8th Class Punjabi Solutions Chapter 6 ਦਲੇਰੀ

ਸ਼ਾਮ ਹੋਣ ਤੇ ਉਹ ਸੁਖਨਾ ਝੀਲ ਉੱਤੇ ਪੁੱਜੇ। ਉੱਥੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਆਏ ਹੋਏ ਸਨ। ਝੀਲ ਵਿਚ ਲੋਕ ਨਿੱਕੀਆਂ-ਵੱਡੀਆਂ ਕਿਸ਼ਤੀਆਂ ਵਿਚ ਆਨੰਦ ਲੈ ਰਹੇ ਸਨ ਦੂਰ ਦੂਰ ਤੱਕ ਪਾਣੀ ਹੀ ਪਾਣੀ ਸੀ ਤੇ ਪਿੱਛੇ ਪਹਾੜੀਆਂ। ਝੀਲ ਦੇ ਕਿਨਾਰੇ ਰੈਸਟੋਰੈਂਟ ਦੇ ਬਾਹਰ ਕੁਰਸੀਆਂ ਉੱਤੇ ਬੈਠੇ ਵਿਦਿਆਰਥੀ ਚਾਹ-ਪਾਣੀ ਪੀ ਰਹੇ ਸਨ ਅਚਾਨਕ ਇਕ ਔਰਤ ਦੀ ਚੀਕ ਨੇ ਸਭ ਦਾ ਧਿਆਨ ਖਿੱਚ ਲਿਆ। ਉਹ ਆਪਣੇ ਤਿੰਨ ਕੁ ਸਾਲ ਦੇ ਬੱਚੇ ਨੂੰ ਬਚਾਉਣ ਲਈ ਦੁਹਾਈ ਪਾ ਰਹੀ ਸੀ, ਜਿਹੜਾ ਕਿ ਝੀਲ ਦੇ ਕਿਨਾਰੇ ਬਣੀ ਕੰਧ ਉੱਪਰ ਜਾ ਚੜਿਆ ਸੀ ਤੇ ਫਿਰ ਝੀਲ ਵਿਚ ਡਿਗ ਪਿਆ ਸੀ।

ਰੌਣਾ ਸੁਣ ਕੇ ਬਲਜੀਤ ਨੇ ਇਕਦਮ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਚਾ ਲਈ ਹੱਥ-ਪੈਰ ਮਾਰ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਈ ਤੇ ਕਾਫ਼ੀ ਜਦੋਜਹਿਦ ਕਰਦੀ ਹੋਈ ਉਹ ਬੱਚੇ ਨੂੰ ਕੰਢੇ ਵਲ ਲਿਆਉਣ ਲੱਗੀ। ਇੰਨੇ ਨੂੰ ਬਚਾਓ ਕਰਨ ਵਾਲੀ ਕਿਸ਼ਤੀ ਵੀ ਉੱਥੇ ਪਹੁੰਚ ਗਈ।

ਬੱਚੇ ਨੂੰ ਬਾਹਰ ਕੱਢ ਲਿਆ ਪਰ ਉਹ ਔਖੇ-ਔਖੇ ਸਾਹ ਲੈ ਰਿਹਾ ਸੀ। ਉਹ ਬੇਹੋਸ਼ ਸੀ ਅਤੇ ਉਸ ਦੇ ਢਿੱਡ ਵਿਚ ਪਾਣੀ ਭਰ ਗਿਆ ਸੀ। ਬੱਚੇ ਨੂੰ ਰੈਸਟੋਰੈਂਟ ਵਾਲਿਆਂ ਵਲੋਂ ਲਾਏ ਹੋਏ ਇਕ ਮੁਧੇ ਘੜੇ ਉੱਤੇ ਲਿਟਾਇਆ ਗਿਆ। ਉਸਦੇ ਮੂੰਹ ਵਿੱਚੋਂ ਪਾਣੀ ਨਿਕਲਣ ਲੱਗਾ ਤੇ ਫਿਰ ਬੱਚਾ ਹੋਸ਼ ਵਿਚ ਆ ਗਿਆ। ਸਾਰੇ ਖੁਸ਼ ਹੋ ਗਏ।

ਬੱਚੇ ਦੀ ਮੰਮੀ ਨੇ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਨੇ ਆਪਣੇ ਪਰਸ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਬਲਜੀਤ ਨੂੰ ਕਿਹਾ ਕਿ ਉਹ ਦਲੇਰ ਕੁੜੀ ਹੈ। ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦੇ ਬੱਚੇ ਨੂੰ ਬਚਾਇਆ ਹੈ। ਉਹ ਉਸਦਾ ਅਹਿਸਾਨ ਕਦੇ ਨਹੀਂ ਭੁੱਲੇਗੀ।

ਬਲਜੀਤ ਨੇ ਇਸ ਕੰਮ ਨੂੰ ਆਪਣਾ ਫ਼ਰਜ਼ ਦੱਸਦਿਆਂ ਬੱਚੇ ਦੀ ਮਾਂ ਨੂੰ ਪੈਸੇ ਵਾਪਸ ਕਰ ਦਿੱਤੇ। ਇਸ ਸਮੇਂ ਉਹ ਭੀੜ ਦਾ ਕੇਂਦਰ-ਬਿੰਦੂ ਬਣੀ ਹੋਈ ਸੀ। ਏਕਮ ਨੇ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ, ਉਹ ਇਕ ਭੈਣ ਨੇ ਕਰ ਦਿਖਾਇਆ ਹੈ। ਸਾਰੇ ਬਲਜੀਤ ਦੀ ਪ੍ਰਸੰਸਾ ਕਰ ਰਹੇ ਸਨ।

1. ਵਾਰਤਕ-ਟੁਕੜੀ/ਪੈਰੇ ਦਾ ਬੋਧ

ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ। ਅਗਲੇ ਦਿਨ ਸਵੇਰੇ ਵਿਦਿਆਰਥੀਆਂ ਦੀ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਰਵਾਨਾ ਹੋ ਗਈ। ਸਭ ਤੋਂ ਪਹਿਲਾਂ ‘ਛੱਤਬੀੜ ਚਿੜੀਆ-ਘਰ’ ਦੇਖਣ ਦਾ ਪ੍ਰੋਗਾਮ ਬਣਾਇਆ ਗਿਆ ਸੀ। ਚਿੜੀਆ-ਘਰ ਕਾਫ਼ੀ ਵੱਡਾ ਸੀ। ਉਸ ਨੂੰ ਵੇਖਦਿਆਂ-ਵੇਖਦਿਆਂ ਦੋ-ਢਾਈ ਘੰਟੇ ਲੱਗ ਗਏ ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ ਸਨ। ਮਦਨ ਲਾਲ ਅਧਿਆਪਕ ਜੀ ਨੇ ਕਈ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ। ਬੱਚੇ ਬੜੇ ਖੁਸ਼ ਹੋ ਰਹੇ ਸਨ।

ਚਿੜੀਆ-ਘਰ ਵੇਖਣ ਤੋਂ ਬਾਅਦ ਫਿਰ ਸਾਰੇ ਜਣੇ ਅੱਧੇ ਕੁ ਘੰਟੇ ਵਿੱਚ ਚੰਡੀਗੜ੍ਹ ਪੁੱਜ ਗਏ। ਚੰਡੀਗੜ੍ਹ ਉਹ ਰਾਕ ਗਾਰਡਨ, ਰੋਜ਼ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ ਅਤੇ ਕਈ ਹੋਰ ਮਹੱਤਵਪੂਰਨ ਥਾਂਵਾਂ ਵੇਖਦੇ ਰਹੇ। ਉਹਨਾਂ ਵਿੱਚੋਂ ਕਈ ਬੱਚੇ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਸੋਹਣਾ ਸ਼ਹਿਰ ਵੇਖ ਕੇ ਉਹਨਾਂ ਨੂੰ ਖ਼ੁਸ਼ੀ ਭਰੀ ਹੈਰਾਨੀ ਹੋ ਰਹੀ ਸੀ ਅਧਿਆਪਕਾਂ ਨੇ ਉਹਨਾਂ ਨੂੰ ਦੱਸਿਆ ਕਿ ਚੰਡੀਗੜ੍ਹ ਭਾਰਤ ਦਾ ਅਜਿਹਾ ਸ਼ਹਿਰ ਹੈ, ਜਿਹੜਾ ਬੜੀ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ ਪ੍ਰਸਿੱਧ ਫ਼ਾਂਸੀਸੀ ਆਕੀਟੈਕਟ ਲੀ-ਕਾਰਬੁਜ਼ੀਅਰ ਨੇ ਇਸ ਸ਼ਹਿਰ ਦਾ ਨਕਸ਼ਾ ਬਣਾਇਆ ਸੀ।

PSEB 8th Class Punjabi Solutions Chapter 6 ਦਲੇਰੀ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਦਲੇਰੀ
(ਅ) ਪੇਮੀ ਦੇ ਨਿਆਣੇ
(ਈ) ਗੱਗੂ
(ਸ) ਭੂਆ।
ਉੱਤਰ :
(ਉ) ਦਲੇਰੀ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਪਿ: ਸੰਤ ਸਿੰਘ ਸੇਖੋਂ
(ਅ) ਨਾਨਕ ਸਿੰਘ
(ਈ) ਦਰਸ਼ਨ ਸਿੰਘ ਆਸ਼ਟ
(ਸ) ਗੋਪਾਲ ਸਿੰਘ
ਉੱਤਰ :
(ਈ) ਦਰਸ਼ਨ ਸਿੰਘ ਆਸ਼ਟ।

ਪ੍ਰਸ਼ਨ 3.
ਵਿਦਿਆਰਥੀ ਕਿਸ ਬੱਸ ਵਿਚ ਬੈਠੇ ਸਨ ?
(ਉ) ਰੋਡਵੇਜ਼
(ਅ) ਪੀਤਮ
(ਇ) ਡੀਲਕਸ
(ਸ) ਮਿੰਨੀ ਬੱਸ
ਉੱਤਰ :
(ਸ) ਮਿੰਨੀ ਬੱਸ

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 4.
ਵਿਦਿਆਰਥੀਆਂ ਦੀ ਭਰੀ ਬੱਸ ਕਿੱਥੇ ਜਾਣ ਲਈ ਚਲ ਪਈ ?
(ਉ) ਚੰਡੀਗੜ੍ਹ
(ਅ) ਅੰਮ੍ਰਿਤਸਰ
(ਈ) ਲੁਧਿਆਣਾ
(ਸ) ਜਲੰਧਰ
ਉੱਤਰ :
(ਉ) ਚੰਡੀਗੜ੍ਹ।

ਪ੍ਰਸ਼ਨ 5.
ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ ?
(ਉ) ਰਾਕ ਗਾਰਡਨ
(ਅ) ਰੋਜ਼ ਗਾਰਡਨ
(ਈ) ਛੱਤ-ਬੀੜ ਚਿੜੀਆ-ਘਰ
(ਸ) ਅਸੈਂਬਲੀ ਹਾਲ।
ਉੱਤਰ :
ਛੱਤ-ਬੀੜ ਚਿੜੀਆ-ਘਰ!

ਪ੍ਰਸ਼ਨ 6.
ਚਿੜੀਆ-ਘਰ ਨੂੰ ਦੇਖਦਿਆਂ ਕਿੰਨੇ ਘੰਟੇ ਲਗ ਗਏ ?
(ਉ) ਦੋ ਢਾਈ ਘੰਟੇ
(ਅ) ਚਾਰ ਘੰਟੇ
(ਈ) ਪੰਜ ਘੰਟੇ
(ਸ) ਛੇ ਘੰਟੇ।
ਉੱਤਰ :
(ਅ) ਦੋ-ਢਾਈ ਘੰਟੇ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 7.
ਕਿਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ?
(ਉ) ਸ੍ਰੀ ਮਦਨ ਲਾਲ ਨੇ
(ਅ) ਸੀ ਮੋਹਨ ਲਾਲ ਨੇ
(ਈ) ਸੀ ਸੋਹਣ ਲਾਲ ਨੇ
(ਸ) ਲਾਲਚੰਦ ਨੇ।
ਉੱਤਰ :
(ੳ) ਸ੍ਰੀ ਮਦਨ ਲਾਲ ਨੇ।

ਪ੍ਰਸ਼ਨ 8.
ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਜਿਹੜੀਆਂ ਥਾਂਵਾਂ ਦੇਖੀਆਂ ਉਨ੍ਹਾਂ ਵਿਚੋਂ ਇਕ
(ਉ) ਰਾਕ ਗਾਰਡਨਰੋਜ਼ ਗਾਰਡਨ/ਪੰਜਾਬ ਯੂਨੀਵਰਸਿਟੀ/ਅਜਾਇਬ-ਘਰ
(ਅ) ਸੁਖਨਾ ਝੀਲ
(ਈ) ਟੈਗੋਰ ਥੀਏਟਰ
(ਸ) ਏਅਰਪੋਰਟ।
ਉੱਤਰ :
(ੳ) ਰਾਕ ਗਾਰਡਨ/ਰੋਜ਼ ਗਾਰਡਨ/ਪੰਜਾਬ ਯੂਨੀਵਰਸਿਟੀ/ਅਜਾਇਬ-ਘਰ।

ਪ੍ਰਸ਼ਨ 9.
ਕਿਹੜਾ ਸ਼ਹਿਰ ਭਾਰਤ ਵਿਚ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ ?
(ਉ) ਨਵੀਂ ਦਿੱਲੀ,
(ਅ) ਸ਼ਿਮਲਾ
(ਈ) ਚੰਡੀਗੜ੍ਹ :
(ਸ) ਪੰਚ-ਕੂਲਾ।
ਉੱਤਰ :
(ਈ) ਚੰਡੀਗੜ੍ਹ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 10.
ਚੰਡੀਗੜ੍ਹ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ ਸੀ ?
(ਉ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ
(ਆ) ਯੰਗ ਸਟੋਨ
(ਈ) ਮੈਕਲੌਗਲਿਨ ਨੇ
(ਸ) ਸਪੈਂਸਰ ਨੇ।
ਉੱਤਰ :
(ੳ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੁਜ਼ੀਅਰ ਨੇ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੋਮਵਾਰ/ਭਾਰਤ/ਬਲਜੀਤਚੰਡੀਗੜ੍ਹ/ਲੀ-ਕਾਰਬੂਜ਼ੀਅਰ/ਛੱਤਬੀੜ ਚਿੜੀਆ ਘਰਰਾਕ ਗਾਰਡਨ/ਰੋਜ਼ ਗਾਰਡਨ।
(ਅ) ਬੱਚੇ
(ਬ) ਦਿਨ
(ਸ) ਵਿਦਿਆਰਥੀ
ਉੱਤਰ :
(ੳ) ਸੋਮਵਾਰ/ਭਾਰਤ/ਬਲਜੀਤਚੰਡੀਗੜ/ਲੀ-ਕਾਰਬੂਜ਼ੀਅਰ ਛੱਤਬੀੜ ਚਿੜੀਆ-ਘਰ/ਰਾਕ ਗਾਰਡਨ ਰੋਜ਼ ਗਾਰਡਨ।

ਪ੍ਰਸ਼ਨ 12.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਦਿਨ/ਵਿਦਿਆਰਥੀਆਂ/ਬੱਸ/ਜਾਨਵਰ/ਪੰਛੀ/ਘੰਟੇ/ਸ਼ਹਿਰ/ਨਕਸ਼ਾ/ਚਿੜੀਆ ਘਰ/ਅਧਿਆਪਕਾਂ
(ਅ) ਉਨ੍ਹਾਂ
(ਈ) ਖ਼ੁਸ਼ੀ
(ਸ) ਹੈਰਾਨੀ।
ਉੱਤਰ :
(ਉ) ਦਿਨ/ਵਿਦਿਆਰਥੀਆਂ/ਬੱਸ/ਜਾਨਵਰ/ਪੰਛੀ/ਘੰਟੇ/ਸ਼ਹਿਰ/ਨਕਸ਼ਾ/ਚਿੜੀਆ ਘਰ/ਅਧਿਆਪਕਾਂ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬੱਚੇ
(ਅ) ਸ਼ਹਿਰ
(ਈ) ਨਕਸ਼ਾ
(ਸ) ਉਸ/ਸਾਰੇ ਜਣੇ/ਉਹ/ਉਨ੍ਹਾਂ/ਜਿਹੜਾ
ਉੱਤਰ :
(ਸ) ਉਸ/ਸਾਰੇ ਜਣੇ/ਉਹ/ਉਨ੍ਹਾਂ/ਜਿਹੜਾ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਸਹੀ ਉਦਾਹਰਨ ਕਿਹੜੀ ਹੈ ?
(ਉ) ਬੱਚੇ
(ਅ) ਚੰਡੀਗੜ੍ਹ
(ਇ) ਚਿੜੀਆ-ਘਰ
(ਸ) ਬਹੁਤ/ਅਗਲੇ/ਮਿੰਨੀ/ਕਾਫ਼ੀ ਵੱਡਾ/ਦੋ-ਢਾਈ/ਕਈ/ਸਾਰੇ/ਅੱਧੇ ਕੁ/ਮਹੱਤਵਪੂਰਨ ਸੋਹਣਾ/ਸੁਚੱਜੀ/ਪ੍ਰਸਿੱਧ/ਇਹ।
ਉੱਤਰ :
(ਸ) ਬਹੁਤ/ਅਗਲੇ/ਮਿੰਨੀ/ਕਾਫ਼ੀ ਵੱਡਾ/ਦੋ-ਢਾਈ/ਕਈ/ਸਾਰੇ ਅੱਧੇ ਕੁ/ਮਹੱਤਵਪੂਰਨ/ਸੋਹਣਾ/ਸੁਚੱਜੀ/ ਪ੍ਰਸਿੱਧ/ਇਹ।

ਪ੍ਰਸ਼ਨ 15.
‘ਵਿਦਿਆਰਥੀਆਂ ਸ਼ਬਦ ਦਾ ਲਿੰਗ ਬਦਲੋ
(ਉ) ਵਿੱਦਿਆ
(ਅ) ਵਿਦਿਆਰਥਣਾਂ
(ਈ) ਵਿਦਿਆਰਥਣ
(ਸ) ਵਿਦਵਾਨੀ।
ਉੱਤਰ :
(ਅ) ਵਿਦਿਆਰਥਣਾਂ।

ਪ੍ਰਸ਼ਨ 16.
ਹੇਠ ਲਿਖਿਆਂ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ੳ) ਖ਼ੁਸ਼ੀ
(ਅ) ਹੈਰਾਨ
(ਈ) ਸੋਹਣਾ
(ਸ) ਦੱਸਿਆ
ਉੱਤਰ :
(ਸ) ਦੱਸਿਆ।

ਪ੍ਰਸ਼ਨ 17.
‘ਚਿੜੀਆ-ਘਰ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈ ?
ਉੱਤਰ :
ਪੁਲਿੰਗ !

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ।
ਉੱਤਰ :
ਖੁਸ਼ੀ, ਹੈਰਾਨੀ !

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
ਉੱਤਰ :
(ਉ) ਡੰਡੀ (।)
(ਅ) ਕਾਮਾ (,)
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ –
PSEB 8th Class Punjabi Solutions Chapter 6 ਦਲੇਰੀ 1
ਉੱਤਰ :
PSEB 8th Class Punjabi Solutions Chapter 6 ਦਲੇਰੀ 2

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ?
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਥਾਂਵਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ-ਇਕ-ਵਚਨ ਤੇ ਬਹੁ-ਵਚਨ।

ਇਕ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, “ਥਾਂ, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ-ਵਚਨ ਰੂਪ ਵਿਚ ਹੁੰਦਾ ਹੈ , ਜਿਵੇਂ-ਕੁੜੀ, ਸ਼੍ਰੇਣੀ, ਸਹੇਲੀ, ਕਿਸ਼ਤੀ ਆਦਿ।

ਬਹੁ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ-ਵਚਨ ਰੂਪ ਵਿਚ ਹੁੰਦਾ ਹੈ; ਜਿਵੇਂ-ਕੁੜੀਆਂ, ਸ਼੍ਰੇਣੀਆਂ, ਸਹੇਲੀਆਂ, ਕਿਸ਼ਤੀਆਂ ਆਦਿ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 3.
ਕਿਸੇ ਅਜਿਹੇ ਬੱਚੇ ਦੀ ਬਹਾਦਰੀ ਦੀ ਕਹਾਣੀ ਸੁਣਾਓ, ਜਿਸ ਨੂੰ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਪੁਰਸਕਾਰ ਮਿਲਿਆ ਹੋਵੇ।
ਉੱਤਰ :
ਅੰਕਿਤ ਫ਼ਰੀਦਾਬਾਦ ਦਾ ਰਹਿਣ ਵਾਲਾ ਸੀ। ਉਸ ਨੂੰ ਉਸ ਦੇ ਪਿਤਾ ਦੇ ਇਕ ਨੌਕਰ ਨੇ ਸਾਥੀਆਂ ਨਾਲ ਰਲ ਕੇ ਉਧਾਲ ਲਿਆ ਤੇ ਬਦਲੇ ਵਿਚ ਭਾਰੀ ਰਕਮ ਫਿਰੌਤੀ ਵਜੋਂ ਮੰਗਣ ਲੱਗੇ। ਜਦੋਂ ਉਨ੍ਹਾਂ ਦੀ ਸਕੀਮ ਸਿਰੇ ਨਾ ਚੜ ਸਕੀ, ਤਾਂ ਉਨ੍ਹਾਂ ਨੇ ਅੰਕਿਤ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਰੇਲਵੇ ਲਾਈਨ ਉੱਤੇ ਸੁੱਟ ਦਿੱਤਾ।

ਇਸ ਸਮੇਂ ਉਸ ਉੱਤੋਂ ਗੱਡੀ ਲੰਘ ਗਈ, ਜਿਸ ਨਾਲ ਉਸਦਾ ਇਕ ਹੱਥ ਕੱਟਿਆ ਗਿਆ ਅੰਕਿਤ ਨੇ ਹੌਂਸਲਾ ਨਾ ਹਾਰਿਆ ਅਤੇ ਉਹ ਬੜੀ ਮੁਸ਼ਕਿਲ ਨਾਲ ਲੰਙ ਮਾਰ-ਮਾਰ ਕੇ ਤੁਰਦਾ ਹੋਇਆ ਨੇੜੇ ਦੀ ਕਾਲੋਨੀ ਵਿਚ ਪੁੱਜਾ ਤੇ ਲੋਕਾਂ ਦੀ ਮੱਦਦ ਨਾਲ ਥਾਣੇ ਪਹੁੰਚ ਗਿਆ।

ਉਸਨੇ ਆਪਣੇ ਹਮਲਾਵਰਾਂ ਦੀ ਪਛਾਣ ਪੁਲਿਸ ਨੂੰ ਦੱਸੀ। ਫਲਸਰੂਪ ਉਸਦੇ ਬਾਪ ਦੇ ਨੌਕਰ ਲਾਲਿਨ ਤੇ ਜੈਕੀ ਫੜੇ ਗਏ। ਇਸ ਤਰ੍ਹਾਂ ਅੰਕਿਤ ਦੀ ਦਲੇਰੀ ਨਾਲ ਦੋਸ਼ੀ ਪੁਲਿਸ ਦੇ ਕਾਬੂ ਆ ਗਏ। ਇਸ ਬਦਲੇ ਅੰਕਿਤ ਨੂੰ 2008 ਵਿਚ ਗਣਤੰਤਰਤਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਵਲੋਂ ਬਹਾਦਰੀ ਦਾ ਪੁਰਸਕਾਰ ਦਿੱਤਾ ਗਿਆ।

3. ਔਖੇ ਸ਼ਬਦਾਂ ਦੇ ਅਰਥ।

  • ਸੁਘੜ-ਸਿਆਣੀ-ਅਕਲਮੰਦ, ਸਮਝਦਾਰ।
  • ਤਰਾਕੀ-ਤੈਰਾਕੀ, ਤਰਨ ਦਾ ਕੰਮ।
  • ਟੂਰ ਦੌਰਾ, ਸੈਰ-ਸਪਾਟੇ ਲਈ ਜਾਣਾ ਰੀਝ-ਸ਼ੌਕ, ਚਾਅ !
  • ਬੋਟਿੰਗ-ਕਿਸ਼ਤੀ ਵਿਚ ਸੈਰ ਕਰਨਾ।
  • ਸਹਿਮਤੀ-ਰਜ਼ਾਮੰਦੀ
  • ਸੁਚੱਜੀ-ਚੰਗੀ।
  • ਦੂਰ-ਦੁਰਾਡੇ–ਦੂਰ-ਦੂਰ ਤੋਂ।
  • ਰੈਸਟੋਰੈਂਟ-ਹੋਟਲ, ਜਿੱਥੇ
  • ਖਾਣ-ਪੀਣ ਲਈ ਬੈਠਣ ਦਾ ਪ੍ਰਬੰਧ ਹੁੰਦਾ ਹੈ।
  • ਦੁਹਾਈ-ਚੀਕ-ਪੁਕਾਰ। ਹੱਥ ਪੈਰ
  • ਮਾਰਨਾ-ਕੋਸ਼ਿਸ਼ ਕਰਨਾ।
  • ਜਦੋਜਹਿਦ-ਕੋਸ਼ਿਸ਼, ਸੰਘਰਸ਼।
  • ਦਲੇਰ-ਬਹਾਦਰ, ਹੌਸਲੇ ਵਾਲਾ।
  • ਅਹਿਸਾਨ-ਉਪਕਾਰ।
  • ਡੁਬਕੀ-ਟੁੱਭੀ, ਚੁੱਭੀ।

Leave a Comment