Punjab State Board PSEB 8th Class Punjabi Book Solutions Chapter 9 ਸਾਡੀ ਧਰਤੀ Textbook Exercise Questions and Answers.
PSEB Solutions for Class 8 Punjabi Chapter 9 ਸਾਡੀ ਧਰਤੀ
(i) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਓਜ਼ੋਨ ਪਰਤ ਦਾ ਘਾਣ ਕਿਸ ਤਰ੍ਹਾਂ ਹੋਇਆ ਹੈ ?
ਉੱਤਰ :
ਮਘੋਰੇ ਹੋਣ ਨਾਲ ।
ਪ੍ਰਸ਼ਨ 2.
ਓਜ਼ੋਨ ਪਰਤ ਵਿਚ ਹੋ ਰਹੇ ਮਘੋਰੇ ਸਾਡੇ ਕਿਸ ਅੰਗ ਦਾ ਨੁਕਸਾਨ ਕਰਦੇ ਹਨ ?
ਉੱਤਰ :
ਚਮੜੀ ਦਾ ।
ਪ੍ਰਸ਼ਨ 3.
ਆਕਸੀਜਨ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ?
ਉੱਤਰ :
ਰੁੱਖਾਂ ਤੋਂ ।
ਪ੍ਰਸ਼ਨ 4.
ਸਾਨੂੰ ਇਕ-ਇਕ ਬੂੰਦ ਕਿਸ ਚੀਜ਼ ਦੀ ਬਚਾਉਣੀ ਚਾਹੀਦੀ ਹੈ ?
ਉੱਤਰ :
ਪਾਣੀ ਦੀ ।
(ii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਨੇ ਵਾਤਾਵਰਨ ਨੂੰ ਕਿਵੇਂ ਗੰਦਾ ਕੀਤਾ ਹੈ ?
ਉੱਤਰ :
ਮਨੁੱਖ ਨੇ ਹਵਾ ਤੇ ਪਾਣੀ ਵਿਚ ਜ਼ਹਿਰੀਲੀਆਂ ਗੈਸਾਂ ਤੇ ਜ਼ਹਿਰੀਲੇ ਰਸਾਇਣ ਮਿਲਾ ਕੇ ਗੰਦਾ ਕੀਤਾ ਹੈ । ਰੁੱਖਾਂ ਦੇ ਵੱਢਣ ਕਰਕੇ ਧਰਤੀ ਤੋਂ ਮਨੁੱਖਾਂ ਦੇ ਸਾਹ ਲੈਣ ਲਈ ਜ਼ਰੁਰੀ ਆਕਸੀਜਨ ਗੈਸ ਦੇ ਸੋਮੇ ਘਟ ਗਏ ਹਨ । ਪ੍ਰਦੂਸ਼ਿਤ ਹਵਾ ਕਾਰਨ ਓਜ਼ੋਨ ਗੈਸ ਵਿਚ ਮਘੋਰੇ ਹੋ ਗਏ ਹਨ, ਜਿਸ ਕਾਰਨ ਸੂਰਜ ਦੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਸਾਡੇ ਸਰੀਰ ਉੱਤੇ ਸਿੱਧੀਆਂ ਪੈ ਕੇ ਸਾਡੀ ਚਮੜੀ ਨੂੰ ਰੋਗੀ ਕਰ ਰਹੀਆਂ ਹਨ । ਅਬਾਦੀ ਦਾ ਵਾਧਾ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ ।
ਪ੍ਰਸ਼ਨ 2.
ਦੂਸ਼ਿਤ ਵਾਤਾਵਰਨ ਦਾ ਕੀ ਨੁਕਸਾਨ ਹੈ ?
ਉੱਤਰ :
ਮਨੁੱਖ ਦੂਸ਼ਿਤ ਵਾਤਾਵਰਨ ਵਿਚ ਜਿਊਂਦਾ ਨਹੀਂ ਰਹਿ ਸਕਦਾ । ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖ ਵੱਢੇ ਜਾਣ ਨਾਲ ਮਨੁੱਖ ਨੂੰ ਸਾਹ ਲੈਣ ਲਈ ਜ਼ਰੂਰੀ ਆਕਸੀਜਨ ਨਹੀਂ ਮਿਲ ਰਹੀ ਜ਼ਹਿਰੀਲਾ ਪਾਣੀ ਉਸਦੇ ਸਰੀਰ ਵਿੱਚ ਵਿਗਾੜ ਪੈਦਾ ਕਰਦਾ ਹੈ ਤੇ ਓਜ਼ੋਨ ਪਰਤ ਵਿਚ ਮਘੋਰੇ ਹੋਣ ਕਾਰਨ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਾਡੇ ਸਰੀਰਾਂ ਉੱਤੇ ਪੈ ਕੇ ਸਾਡੀ ਚਮੜੀ ਨੂੰ ਰੋਗੀ ਬਣਾਉਂਦੀਆਂ ਹਨ ।
ਪ੍ਰਸ਼ਨ 3.
ਪਰਾਬੈਂਗਣੀ ਕਿਰਨਾਂ ਕਿਵੇਂ ਨੁਕਸਾਨ ਕਰਦੀਆਂ ਹਨ ?
ਉੱਤਰ :
ਪਰਾਬੈਂਗਣੀ ਕਿਰਨਾਂ ਜਦੋਂ ਸਿੱਧੀਆਂ ਸਾਡੇ ਸਰੀਰ ਉੱਤੇ ਪੈਂਦੀਆਂ ਹਨ, ਤਾਂ ਇਹ ਸਾਡੀ ਚਮੜੀ ਨੂੰ ਰੋਗੀ ਬਣਾਉਂਦੀਆਂ ਹਨ ।
ਪ੍ਰਸ਼ਨ 4.
ਮਨੁੱਖ ਨੂੰ ਸਾਹ ਲੈਣਾ ਵੀ ਕਿਉਂ ਦੁੱਭਰ ਹੋ ਗਿਆ ਹੈ ?
ਉੱਤਰ :
ਕਿਉਂਕਿ ਮਨੁੱਖ ਵਧਦੀ ਅਬਾਦੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਰੁੱਖਾਂ ਨੂੰ ਵੱਢੀ ਜਾ ਰਿਹਾ ਹੈ, ਜਿਸ ਕਰਕੇ ਰੁੱਖਾਂ ਤੋਂ ਪੈਦਾ ਹੋਣ ਵਾਲੀ ਆਕਸੀਜਨ, ਜੋ ਕਿ ਮਨੁੱਖੀ ਸਾਹ ਲਈ ਜ਼ਰੂਰੀ ਹੈ, ਘੱਟ ਪੈਦਾ ਹੋ ਰਹੀ ਹੈ । ਇਸ ਕਰਕੇ ਮਨੁੱਖ ਲਈ ਸਾਹ ਲੈਣਾ ਵੀ ਦੁੱਭਰ ਹੋ ਗਿਆ ਹੈ ।
ਪ੍ਰਸ਼ਨ 5.
‘ਸਾਡੀ ਧਰਤੀ ਕਵਿਤਾ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਹੈ ?
ਉੱਤਰ :
ਇਸ ਕਵਿਤਾ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਸਾਨੂੰ ਧਰਤੀ ਉੱਪਰਲੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ । ਹਵਾ ਤੇ ਪਾਣੀ ਗੰਦੇ ਨਹੀਂ ਹੋਣ ਦੇਣੇ ਚਾਹੀਦੇ ਤੇ ਰੁੱਖ ਨਹੀਂ ਵੱਢਣੇ ਚਾਹੀਦੇ । ਨਾਲ ਹੀ ਉਨ੍ਹਾਂ ਗੈਸਾਂ ਦਾ ਰਿਸਣਾ ਘਟਾਉਣਾ ਚਾਹੀਦਾ ਹੈ, ਜੋ ਓਜ਼ੋਨ ਵਿਚ ਮਘੋਰੇ ਪੈਦਾ ਕਰਦੀਆਂ ਹਨ ।
(iii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਸਤਰਾਂ ਪੂਰੀਆਂ ਕਰੋ :
(ੳ) ਆਕਸੀਜਨ ਦੱਸੋ ਕਿੱਥੋਂ ਆਉ
(ਅ) …………… ਚਮੜੀ ਦਾ ਕਰਦੇ ਨੁਕਸਾਨ ॥
(ਈ) ਪਰਾਬੈਂਗਣੀ ਕਿਰਨਾਂ ਹੁੰਦੀਆਂ …………… !
(ਸ) ਕਿੰਨੇ ਦੁੱਖ ਨਾਲ ਕਹਿਣਾ ਪੈਂਦਾ ……….
(ਹ) ਵਾਤਾਵਰਨ ’ਚ …………… ਭਰ ਕੇ ਓਜ਼ੋਨ ਪਰਤ …………… ।
ਉੱਤਰ :
(ੳ) ਆਕਸੀਜਨ ਦੱਸੋ ਕਿੱਥੋਂ ਆਊ, ਜੇ ਧਰਤੀ ‘ਤੇ ਰੱਖ ਰਹੇ ਨਾ ।
(ਅ) ਇਸ ਵਿਚ ਹੋ ਰਹੇ ਨਿੱਤ ਮਘੋਰੇ, ਚਮੜੀ ਦਾ ਕਰਦੇ ਨੁਕਸਾਨ ।
(ਈ) ਪਰਾਬੈਂਗਣੀ ਕਿਰਨਾਂ ਹੁੰਦੀਆਂ, ਸਭ ਦੇ ਲਈ ਹੀ ਜ਼ਹਿਰ ਸਮਾਨ ।
(ਸ) ਕਿੰਨੇ ਦੁੱਖ ਨਾਲ ਕਹਿਣਾ ਪੈਂਦਾ, ਅਜੇ ਵੀ ਸੁੱਤਾ ਪਿਆ ਇਨਸਾਨ ।
(ਹ) ਵਾਤਾਵਰਨ ’ਚ ਗੰਦਗੀ ਭਰ ਕੇ, ਓਜ਼ੋਨ ਪਰਤ ਦਾ ਕੀਤਾ ਘਾਣ ।
ਪ੍ਰਸ਼ਨ 2.
ਵਿਰੋਧੀ ਸ਼ਬਦ ਲਿਖੋ :ਗੰਦਗੀ, ਸਿੱਧੀਆਂ, ਨਿੱਤ, ਦੁੱਖ, ਅਸਾਨ ।
ਉੱਤਰ :
ਵਿਰੋਧੀ ਸ਼ਬਦ
ਗੰਦਗੀ – ਸਫ਼ਾਈ
ਸਿੱਧੀਆਂ – ਵਿੰਗੀਆਂਪੁੱਠੀਆਂ
ਨਿੱਤ – ਕਦੀ-ਕਦੀ
ਦੁੱਖ – ਸੁਖ
ਅਸਾਨ – ਮੁਸ਼ਕਿਲ !
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਸ਼ਬਦ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਧਰਤੀ – धरती – Earth
ਰੁੱਖ – …………. – ……………..
ਚਮੜੀ – …………. – ……………..
ਹਵਾ – …………. – ……………..
ਪਾਣੀ – …………. – ……………..
ਖ਼ਤਰਾ – …………. – ……………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਧਰਤੀ – धरती – Earth
ਰੁੱਖ – वृक्ष – Tree
ਚਮੜੀ – चमड़ी – Skin
ਹਵਾ – हवा – Air
ਪਾਣੀ – जल – Water
ਖ਼ਤਰਾ – खतरा – Danger
ਪ੍ਰਸ਼ਨ 4.
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੁਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ ?
ਉੱਤਰ :
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ । ਧੂੰਆਂ ਛੱਡਣ ਵਾਲੇ ਵਾਹਨਾਂ ਦੀ ਵਰਤੋਂ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਧੂੰਆਂ ਛੱਡਣ ਤੇ ਜ਼ਹਿਰੀਲੇ ਪਦਾਰਥਾਂ ਦਾ ਪਾਣੀ ਦੇ ਸੋਤਾਂ ਵਿਚ ਨਿਕਾਸ ਕਰਨ ਵਾਲੀਆਂ ਫੈਕਟਰੀਆਂ ਨੂੰ ਅਜਿਹਾ ਕਰਨ ਤੋਂ ਬੰਦ ਕਰਨਾ ਚਾਹੀਦਾ ਹੈ । ਸਾਨੂੰ ਧਰਤੀ ਉੱਤੇ ਕੁੜਾ ਵੀ ਨਹੀਂ ਖਿਲਾਰਨਾ ਚਾਹੀਦਾ ਹੈ ਤੇ ਨਾ ਹੀ ਬਹੁਤ ਉੱਚੇ ਮਿਊਜ਼ਿਕ ਯੰਤਰ-ਡੀ.ਜੇ. ਜਾਂ ਜੈਨਰੇਟਰ-ਲਾ ਕੇ ਆਲੇ-ਦੁਆਲੇ ਵਿਚ ਸ਼ੋਰ ਪ੍ਰਦੂਸ਼ਣ ਪੈਦਾ ਕਰਨਾ ਚਾਹੀਦਾ ਹੈ ।
ਪ੍ਰਸ਼ਨ 5.
ਹੇਠ ਲਿਖੀ ਕਾਵਿ-ਸਤਰ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਪਰਾਬੈਂਗਣੀ ਕਿਰਨਾਂ ਹੁੰਦੀਆਂ, ਸਭ ਦੇ ਲਈ ਹੀ ਜ਼ਹਿਰ ਸਮਾਨ ।
ਉੱਤਰ :
……………………………………………..
……………………………………………..
ਪ੍ਰਸ਼ਨ 6.
‘ਸਾਡੀ ਧਰਤੀ ਕਵਿਤਾ ਦੀਆਂ ਪੰਜ-ਛੇ ਸਤਰਾਂ ਜ਼ਬਾਨੀ ਲਿਖੋ :
ਉੱਤਰ :
ਸ਼ੁੱਧ ਰਹੀ ਨਾ ਧਰਤੀ ਸਾਡੀ, ਸ਼ੁੱਧ ਨਾ ਹੁਣ ਅਸਮਾਨ ।
ਵਾਤਾਵਰਨ ’ਚ ਗੰਦਗੀ ਭਰ ਕੇ, ਓਜ਼ੋਨ ਪਰਤ ਦਾ ਕੀਤਾ ਘਾਣ ।
ਆਕਸੀਜਨ ਦੱਸੋ ਕਿੱਥੋਂ ਆਊ, ਜੇ ਧਰਤੀ ‘ਤੇ ਰੱਖ ਰਹੇ ਨਾ ?
ਵੱਧਦੀ ਵੱਲੋਂ ਕਾਰਨ ਹੁਣ ਤਾਂ, ਰੁੱਖਾਂ ਦੀ ਵੀ ਮੁੱਠ ਵਿਚ ਜਾਨ ॥
ਤੁਸੀਂ ਸੋਚਿਆ ਕਦੇ ਇਹ ਦੱਸੋ, ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ।
ਇਸ ਵਿਚ ਹੋ ਰਹੇ ਨਿੱਤ ਮਘੋਰੇ, ਚਮੜੀ ਦਾ ਕਰਦੇ ਨੁਕਸਾਨ ।
(ਉ) ਸ਼ੁੱਧ ਰਹੀ ਨਾ ਧਰਤੀ ਸਾਡੀ, ਸ਼ੁੱਧ ਰਿਹਾ ਨਾ ਹੁਣ ਅਸਮਾਨ ।
ਵਾਤਾਵਰਨ ‘ਚ ਗੰਦਗੀ ਭਰ ਕੇ, ਓਜ਼ੋਨ ਪਰਤ ਦਾ ਕੀਤਾ ਘਾਣ ॥
ਆਕਸੀਜਨ ਦੱਸੋ ਕਿੱਥੋਂ ਆਉ, ਜੇ ਧਰਤੀ ‘ਤੇ ਰੱਖ ਰਹੇ ਨਾ ।
ਵਧਦੀ ਵੱਲੋਂ ਕਾਰਨ ਹੁਣ ਤਾਂ, ਰੁੱਖਾਂ ਦੀ ਵੀ ਮੁੱਠ ਵਿਚ ਜਾਨ ॥
ਪ੍ਰਸ਼ਨ 1.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕਿਹੜੀ ਚੀਜ਼ ਸ਼ੁੱਧ ਨਹੀਂ ਰਹੀ ?
(iii) ਕਿਹੜੀ ਚੀਜ਼ ਦਾ ਘਾਣ ਕੀਤਾ ਹੈ ?
(iv) ਓਜ਼ੋਨ ਪਰਤ ਦਾ ਘਾਣ ਕਿਸ ਤਰ੍ਹਾਂ ਕੀਤਾ ਗਿਆ ਹੈ ?
(v) ਧਰਤੀ ‘ਤੇ ਰੁੱਖ ਨਾ ਰਹਿਣ ਨਾਲ ਕੀ ਹੁੰਦਾ ਹੈ ?
(vi) ਆਕਸੀਜਨ ਕਿੱਥੋਂ ਮਿਲਦੀ ਹੈ ?
(vii) ਰੁੱਖ ਕਿਉਂ ਘੱਟ ਰਹੇ ਹਨ ?
ਜਾਂ
ਰੁੱਖਾਂ ਦੀ ਜਾਨ ਮੁੱਠ ਵਿਚ ਕਿਉਂ ਹੈ ?
ਉੱਤਰ :
(i) ਵਾਤਾਵਰਨ ਪ੍ਰਦੂਸ਼ਣ ਕਾਰਨ ਨਾ ਸਾਡੀ ਧਰਤੀ ਸ਼ੁੱਧ ਰਹੀ ਹੈ ਤੇ ਨਾ ਹੀ ਅਸਮਾਨ । ਅਸੀਂ ਵਾਤਾਵਰਨ ਵਿਚ ਗੈਸਾਂ ਦੀ ਗੰਦਗੀ ਭਰ ਕੇ ਆਪਣੀ ਹੀ ਰੱਖਿਆ ਕਰਨ ਵਾਲੀ ਓਜ਼ੋਨ ਪਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ । ਜੇਕਰ ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਸਾਨੂੰ ਸਾਹ ਲੈਣ ਲਈ ਆਕਸੀਜਨ ਨਹੀਂ ਮਿਲੇਗੀ । ਸਾਡੇ ਦੇਸ਼ ਦੀ ਵਧਦੀ ਅਬਾਦੀ ਦੀਆਂ ਲੋੜਾਂ ਕਾਰਨ ਰੁੱਖਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ ।
(ii) ਨਾ ਧਰਤੀ ਸ਼ੁੱਧ ਰਹੀ ਹੈ ਤੇ ਨਾ ਹੀ ਆਸਮਾਨ ।
(iii) ਓਜ਼ੋਨ ਪਰਤ ਦਾ ।
(iv) ਧਰਤੀ ਉੱਤੇ ਵਾਤਾਵਰਨ ਵਿਚ ਗੰਦਗੀ ਭਰ ਕੇ ।
(v) ਮਨੁੱਖ ਦੇ ਸਾਹ ਲੈਣ ਲਈ ਆਕਸੀਜਨ ਪੈਦਾ ਨਹੀਂ ਹੁੰਦੀ ।
(vi) ਰੁੱਖਾਂ ਤੋਂ ।
(vii) ਵਧਦੀ ਵੱਲੋਂ ਆਬਾਦੀ ਦੀਆਂ ਲੋੜਾਂ ਦੇ ਵਧਣ ਨਾਲ ।
(ਅ) ਤੁਸੀਂ ਸੋਚਿਆ ਕਦੇ ਇਹ ਦੱਸੋ, ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ॥
ਇਸ ਵਿੱਚ ਹੋ ਰਹੇ ਨਿੱਤ ਮਘੋਰੇ, ਚਮੜੀ ਦਾ ਕਰਦੇ ਨੁਕਸਾਨ ।
ਸੂਰਜੀ ਕਿਰਨਾਂ ਜਦੋਂ ਪੈਂਦੀਆਂ, ਸਿੱਧੀਆਂ ਸਾਡੇ ਜਿਸਮਾਂ ਉੱਤੇ ।
ਪਰਾਬੈਂਗਣੀ ਕਿਰਨਾਂ ਹੁੰਦੀਆਂ, ਸਭ ਦੇ ਲਈ ਹੀ ਜ਼ਹਿਰ ਸਮਾਨ ॥
ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਓਜ਼ੋਨ ਪਰਤ ਕਿੱਥੇ ਹੈ ?
(iii) ਓਜ਼ੋਨ ਪਰਤ ਵਿਚ ਮਘੋਰੇ ਹੋਣ ਨਾਲ ਸਾਡਾ ਕੀ ਨੁਕਸਾਨ ਹੁੰਦਾ ਹੈ ?
(iv) ਕਿਹੜੀਆਂ ਕਿਰਨਾਂ ਸਾਡੇ ਲਈ ਜ਼ਹਿਰ ਸਮਾਨ ਹਨ ?
(v) ਜ਼ਹਿਰੀਲੀਆਂ ਕਿਰਨਾਂ ਕਿੱਥੋਂ ਆਉਂਦੀਆਂ ਹਨ ?
ਉੱਤਰ :
(i) ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਵਲੋਂ ਪਲੀਤ ਕੀਤੇ ਗਏ ਵਾਤਾਵਰਨ ਨਾਲ ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ਹੈ ਅਤੇ ਜਿਸ ਵਿਚ ਪਏ ਪਾੜ ਸਾਡੀ ਚਮੜੀ ਨੂੰ ਕਿੰਨਾ ਨੁਕਸਾਨ ਪੁਚਾਉਂਦੇ ਹਨ । ਸੂਰਜੀ ਕਿਰਨਾਂ ਜਦੋਂ ਓਜ਼ੋਨ ਪਰਤ ਵਿਚੋਂ ਲੰਘੇ ਬਿਨਾਂ ਸਾਡੇ ਸਰੀਰ ਉੱਤੇ ਪੈਂਦੀਆਂ ਹਨ, ਤਾਂ ਇਹ ਖ਼ਤਰਨਾਕ ਜ਼ਹਿਰ ਸਮਾਨ ਅਸਰ ਕਰਦੀਆਂ ਹਨ ।
(ii) ਧਰਤੀ ਤੋਂ 50-100 ਕੁ ਕਿਲੋਮੀਟਰ ਉੱਪਰ ।
(iii) ਓਜ਼ੋਨ ਪਰਤ ਵਿਚ ਮਘੋਰੇ ਹੋਣ ਨਾਲ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਿੱਧੀਆਂ ਸਾਡੇ ਸਰੀਰ ਉੱਤੇ ਪੈ ਕੇ ਸਾਡੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ।
(iv) ਪਰਾਬੈਂਗਣੀ ਕਿਰਨਾਂ ।
(v) ਸੂਰਜ ਵਿਚੋਂ ।
(ਇ) ਹਵਾ ਤੇ ਪਾਣੀ ਦੂਸ਼ਿਤ ਕਰ ’ਤੇ, ਸਾਹ ਲੈਣਾ ਵੀ ਹੋਇਆ ਦੁੱਭਰ ।
ਕਿੰਨੇ ਦੁੱਖ ਨਾਲ ਕਹਿਣਾ ਪੈਂਦਾ, ਅਜੇ ਵੀ ਸੁੱਤਾ ਪਿਆ ਇਨਸਾਨ ।
ਆਓ ਇਕ-ਇਕ ਬੂੰਦ ਬਚਾਈਏ, ਰੁੱਖਾਂ ਦੀ ਨਾ ਹੋਂਦ ਮਿਟਾਈਏ ।
ਭਵਿੱਖ ਵਿਚ ਤਾਹੀਓ ਬੱਚਿਓ ਸਾਡਾ, ਜਿਉਣਾ ਹੋਵੇਗਾ ਅਸਾਨ ।
ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕਿਹੜੀ-ਕਿਹੜੀ ਚੀਜ਼ ਦੂਸ਼ਿਤ ਹੋਈ ਹੈ ?
(iii) ਹਵਾ ਪਾਣੀ ਦੇ ਦੂਸ਼ਿਤ ਹੋਣ ਨਾਲ ਕੀ ਹੋਇਆ ਹੈ ?
(iv) ਕਿਹੜੀ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ?
(v) ਸਾਨੂੰ ਕੀ ਬਚਾਉਣਾ ਚਾਹੀਦਾ ਹੈ ?
(vi) ਸਾਡਾ ਭਵਿੱਖ ਵਿਚ ਜਿਊਣਾ ਕਿਸ ਤਰ੍ਹਾਂ ਅਸਾਨ ਹੋਵੇਗਾ ?
(vii) ਇਹ ਕਵਿਤਾ ਕਿਨ੍ਹਾਂ ਨੂੰ ਸੰਬੋਧਿਤ ਹੈ ?
ਉੱਤਰ :
(i) ਇਨਸਾਨ ਵਲੋਂ ਹਵਾ ਤੇ ਪਾਣੀ ਨੂੰ ਪਲੀਤ ਕਰਨ ਨਾਲ ਸਾਡਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ, ਪਰ ਬੰਦਾ ਇਸ ਸਮੱਸਿਆ ਵਲ ਅਜੇ ਵੀ ਧਿਆਨ ਨਹੀਂ ਦੇ ਰਿਹਾ । ਪਾਣੀ ਦੀ ਕਿੱਲਤ ਤੋਂ ਬਚਣ ਲਈ ਸਾਨੂੰ ਇਸ ਦੀ ਬੂੰਦ-ਬੂੰਦ ਬਚਾਉਣੀ ਚਾਹੀਦੀ ਹੈ ਤੇ ਰੁੱਖਾਂ ਦਾ ਬਚਾ ਕਰਨਾ ਚਾਹੀਦਾ ਹੈ, ਤਾਂ ਹੀ ਧਰਤੀ ਉੱਤੇ ਸਾਡਾ ਜਿਉਣਾ ਸੌਖਾ ਹੋਵੇਗਾ ।
(ii) ਹਵਾ ਤੇ ਪਾਣੀ ।
(iii) ਸਾਹ ਲੈਣਾ ਵੀ ਔਖਾ ਹੋ ਗਿਆ ਹੈ ।
(iv) ਕਿ ਇਨਸਾਨ ਅਜੇ ਵੀ ਵਾਤਾਵਰਨ ਪ੍ਰਦੂਸ਼ਣ ਦੇ ਖ਼ਤਰਿਆਂ ਵਲੋਂ ਬੇਪਰਵਾਹ ਹੈ ।
(v) ਪਾਣੀ ਦੀ ਇਕ-ਇਕ ਬੂੰਦ ਤੇ ਰੁੱਖ ।
(vi) ਜੇਕਰ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਦੇ ਯਤਨ ਕਰਾਂਗੇ ।
(vii) ਬੱਚਿਆਂ ਨੂੰ ।
ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਸ਼ੁੱਧ ਰਹੀ ਨਾ ਧਰਤੀ ਸਾਡੀ, ਸ਼ੁੱਧ ਰਿਹਾ ਨਾ ਹੁਣ ਅਸਮਾਨ ॥
ਵਾਤਾਵਰਨ ‘ਚ ਗੰਦਗੀ ਭਰ ਕੇ, ਓਜ਼ੋਨ ਪਰਤ ਦਾ ਕੀਤਾ ਘਾਣ ।
ਆਕਸੀਜਨ ਦੱਸੋ ਕਿੱਥੋਂ ਆਉ, ਜੇ ਧਰਤੀ ‘ਤੇ ਰੱਖ ਰਹੇ ਨਾ ।
ਵਧਦੀ ਵੱਲੋਂ ਕਾਰਨ ਹੁਣ ਤਾਂ, ਰੁੱਖਾਂ ਦੀ ਵੀ ਮੁੱਠ ਵਿਚ ਜਾਨ ॥
ਔਖੇ ਸ਼ਬਦਾਂ ਦੇ ਅਰਥ : ਵਾਤਾਵਰਨ-ਧਰਤੀ ਉੱਤੇ ਚੁਫ਼ੇਰੇ ਪਸਰਿਆ ਪੁਲਾੜ ਦਾ ਉਹ ਹਿੱਸਾ, ਜਿਸ ਵਿਚ ਜੀਵ ਤੇ ਬਨਸਪਤੀ ਵਧਦੇ-ਫੁੱਲਦੇ ਤੇ ਵਿਚਰਦੇ ਹਨ । ਓਜ਼ੋਨ-ਇਕ ਗੈਸ, ਜੋ ਧਰਤੀ ਉੱਪਰ 100 ਕੁ ਮੀਲ ਦੀ ਉਚਾਈ ਉੱਤੇ ਚੁਫ਼ੇਰੇ ਇਕ ਗਿਲਾਫ਼ ਵਾਂਗ ਪਸਰੀ ਹੋਈ ਹੈ । ਇਹ ਧਰਤੀ ਦੇ ਜੀਵਾਂ ਨੂੰ ਸੂਰਜ ਦੀਆਂ ਮਾਰੂ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ । ਧਰਤੀ ਤੇ ਹਵਾ ਪ੍ਰਦੂਸ਼ਣ ਵਧਣ ਕਾਰਨ ਅੱਜ ਇਸ ਵਿੱਚ ਮਘੋਰੇ ਹੋ ਗਏ ਹਨ, ਜਿਨ੍ਹਾਂ ਕਾਰਨ ਧਰਤੀ ਉੱਤੇ ਜੀਵਨ ਲਈ ਖ਼ਤਰਾ ਵਧ ਗਿਆ ਹੈ । ਮੁੱਠ ਵਿੱਚ ਜਾਨ-ਜਾਨ ਖ਼ਤਰੇ ਵਿਚ ਹੈ ।
ਪ੍ਰਸ਼ਨ 1.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਿਹੜੀ ਚੀਜ਼ ਬੁੱਧ ਨਹੀਂ ਰਹੀ ?
(iii) ਕਿਹੜੀ ਚੀਜ਼ ਦਾ ਘਾਣ ਕੀਤਾ ਹੈ ?
(iv) ਓਜ਼ੋਨ ਪਰਤ ਦਾ ਘਾਣ ਕਿਸ ਤਰ੍ਹਾਂ ਕੀਤਾ ਗਿਆ ਹੈ ?
(v) ਧਰਤੀ ‘ਤੇ ਰੁੱਖ ਨਾ ਰਹਿਣ ਨਾਲ ਕੀ ਹੁੰਦਾ ਹੈ ?
(vi) ਆਕਸੀਜਨ ਕਿੱਥੋਂ ਮਿਲਦੀ ਹੈ ?
(vii) ਰੁੱਖ ਕਿਉਂ ਘੱਟ ਰਹੇ ਹਨ ?
ਜਾਂ
ਰੁੱਖਾਂ ਦੀ ਜਾਨ ਮੁੱਠ ਵਿਚ ਕਿਉਂ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹਵਾ ਅਤੇ ਪਾਣੀ ਵਿਚ ਜ਼ਹਿਰਾਂ ਤੇ ਧਰਾਤਲ ਉੱਤੇ ਗੰਦਗੀ ਦੇ ਪਸਾਰ ਕਾਰਨ ਨਾ ਸਾਡੀ ਧਰਤੀ ਦਾ ਵਾਤਾਵਰਨ ਸ਼ੁੱਧ ਰਿਹਾ ਹੈ ਤੇ ਨਾ ਹੀ ਸਾਡਾ ਅਸਮਾਨ ਸ਼ੁੱਧ ਰਿਹਾ ਹੈ । ਅਸੀਂ ਧਰਤੀ ਉੱਤੇ ਵਾਤਾਵਰਨ ਵਿਚ ਕਈ ਤਰ੍ਹਾਂ ਦੀਆਂ ਗੈਸਾਂ ਤੇ ਮਾਰੁ ਜ਼ਹਿਰਾਂ ਘੋਲ ਕੇ ਅਤੇ ਧਰਤੀ ਉੱਤੇ ਕਬਾੜ ਦੇ ਢੇਰ ਲਾ ਕੇ ਓਜ਼ੋਨ ਪਰਤ ਦਾ ਨਾਸ਼ ਕਰ ਦਿੱਤਾ ਹੈ । ਅਸੀਂ ਧਰਤੀ ਉੱਤੇ ਰੁੱਖ ਵੱਢੀ ਜਾ ਰਹੇ ਹਾਂ । ਦੱਸੋ ਅਜਿਹੀ ਹਾਲਤ ਵਿੱਚ ਧਰਤੀ ਉੱਤੇ ਮਨੁੱਖੀ ਜੀਵਨ ਸਮੇਤ ਹੋਰਨਾਂ ਜੀਵਾਂ ਦੇ ਸਾਹ ਲੈਣ ਲਈ ਜ਼ਰੂਰੀ ਆਕਸੀਜਨ ਗੈਸ ਕਿੱਥੋਂ ਆਵੇਗੀ ? ਧਰਤੀ ਉੱਤੇ ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸੀਂ ਜੰਗਲਾਂ ਨੂੰ ਸਾਫ਼ ਕਰਦੇ ਜਾ ਰਹੇ ਹਾਂ । ਇਹ ਦੇਖ ਕੇ ਰੁੱਖਾਂ ਦੀ ਜਾਨ ਵੀ ਮੁੱਠ ਵਿਚ ਆਈ ਹੋਈ ਹੈ, ਪਰੰਤੂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਇੱਥੇ ਜੀਵਨ ਵੀ ਨਹੀਂ ਰਹੇਗਾ ।
(ii) ਨਾ ਧਰਤੀ ਸ਼ੁੱਧ ਰਹੀ ਹੈ ਤੇ ਨਾ ਹੀ ਆਸਮਾਨ ।
(iii) ਓਜ਼ੋਨ ਪਰਤ ਦਾ !
(iv) ਧਰਤੀ ਉੱਤੇ ਵਾਤਾਵਰਨ ਵਿਚ ਗੰਦਗੀ ਭਰ ਕੇ ।
(v) ਆਕਸੀਜਨ ਪੈਦਾ ਨਹੀਂ ਹੁੰਦੀ ।
(vi) ਰੁੱਖਾਂ ਤੋਂ ।
(vii) ਵਧਦੀ ਵੱਲੋਂ ਆਬਾਦੀ ਦੀਆਂ ਲੋੜਾਂ ਦੇ ਵਧਣ ਨਾਲ ।
(ਅ) ਤੁਸੀਂ ਸੋਚਿਆ ਕਦੇ ਇਹ ਦੱਸੋ, ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ।
ਇਸ ਵਿੱਚ ਹੋ ਰਹੇ ਨਿੱਤ ਮਘੋਰੇ, ਚਮੜੀ ਦਾ ਕਰਦੇ ਨੁਕਸਾਨ ।
ਸੂਰਜੀ ਕਿਰਨਾਂ ਜਦੋਂ ਪੈਂਦੀਆਂ, ਸਿੱਧੀਆਂ ਸਾਡੇ ਜਿਸਮਾਂ ਉੱਤੇ ।
ਪਰਾਬੈਂਗਣੀ ਕਿਰਨਾਂ ਹੁੰਦੀਆਂ, ਸਭ ਦੇ ਲਈ ਹੀ ਜ਼ਹਿਰ ਸਮਾਨ ।
ਔਖੇ ਸ਼ਬਦਾਂ ਦੇ ਅਰਥ : ਮਘੋਰੇ-ਵੱਡੇ-ਵੱਡੇ ਲੰਗਾਰ । ਜਿਸਮਾਂ-ਸਰੀਰਾਂ । ਸਮਾਨ-ਬਰਾਬਰ ।
ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਓਜ਼ੋਨ ਪਰਤ ਕਿੱਥੇ ਹੈ ?
(iii), ਓਜ਼ੋਨ ਪਰਤ ਵਿਚ ਮਘੋਰੇ ਹੋਣ ਨਾਲ ਸਾਡਾ ਕੀ ਨੁਕਸਾਨ ਹੁੰਦਾ ਹੈ ?
(iv) ਕਿਹੜੀਆਂ ਕਿਰਨਾਂ ਸਾਡੇ ਲਈ ਜ਼ਹਿਰ ਸਮਾਨ ਹਨ ?
(v) ਜ਼ਹਿਰੀਲੀਆਂ ਕਿਰਨਾਂ ਕਿੱਥੋਂ ਆਉਂਦੀਆਂ ਹਨ ?
ਉੱਤਰ :
(i) ਕਵੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੁੱਛਦਾ ਹੈ ਕਿ ਕੀ ਉਨ੍ਹਾਂ ਕਦੇ ਸੋਚਿਆ ਹੈ ਕਿ ਅਜੋਕੇ ਵਾਤਾਵਰਨ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ਪੈਦਾ ਹੋ ਚੁੱਕਾ ਹੈ । ਧਰਤੀ ਤੋਂ ਉੱਪਰ ਨੂੰ ਜਾਂਦੀਆਂ ਗੈਸਾਂ ਨੇ ਕਿਸ ਤਰ੍ਹਾਂ ਇਸ ਦਾ ਨਾਸ਼ ਕਰ ਕੇ ਇਸ ਵਿਚ ਮਘੋਰੇ ਕਰ ਦਿੱਤੇ ਹਨ, ਜਿਨ੍ਹਾਂ ਕਾਰਨ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਿੱਧੀਆਂ ਧਰਤੀ ਉੱਤੇ ਪਹੁੰਚ ਕੇ ਸਾਡੀ ਚਮੜੀ ਦਾ ਨੁਕਸਾਨ ਕਰ ਰਹੀਆਂ ਹਨ । ਇਨ੍ਹਾਂ ਮਘੋਰਿਆਂ ਰਾਹੀਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਿੱਧੀਆਂ ਸਾਡੇ ਸਰੀਰਾਂ ਉੱਤੇ ਪੈਂਦੀਆਂ ਹਨ, ਜੋ ਕਿ ਸਾਡੇ ਸਭ ਲਈ ਜ਼ਹਿਰ ਸਮਾਨ ਹਨ । ਇਸ ਸਾਡੇ ਸਰੀਰ ਨੂੰ ਭਿਆਨਕ ਨੁਕਸਾਨ ਪਹੁੰਚਾਉਂਦੀਆਂ ਹਨ ।
(ii) ਧਰਤੀ ਤੋਂ 50-100 ਕੁ ਕਿਲੋਮੀਟਰ ਉੱਪਰ ।
(iii) ਇਹ ਸਾਡੀ ਚਮੜੀ ਦਾ ਨੁਕਸਾਨ ਕਰਦੇ ਹਨ ।
(iv) ਪਰਾਬੈਂਗਣੀ ਕਿਰਨਾਂ ।
(v) ਸੂਰਜ ਵਿਚੋਂ ।
(ਇ) ਹਵਾ ਤੇ ਪਾਣੀ ਦੂਸ਼ਿਤ ਕਰ ’ਤੇ, ਸਾਹ ਲੈਣਾ ਵੀ ਹੋਇਆ ਦੁੱਭਰ ।
ਕਿੰਨੇ ਦੁੱਖ ਨਾਲ ਕਹਿਣਾ ਪੈਂਦਾ, ਅਜੇ ਵੀ ਸੁੱਤਾ ਪਿਆ ਇਨਸਾਨ ।
ਆਓ ਇਕ-ਇਕ ਬੂੰਦ ਬਚਾਈਏ, ਰੁੱਖਾਂ ਦੀ ਨਾ ਹੋਂਦ ਮਿਟਾਈਏ ।
ਭਵਿੱਖ ਵਿਚ ਤਾਹੀਓਂ ਬੱਚਿਓ ਸਾਡਾ, ਜਿਊਣਾ ਹੋਵੇਗਾ ਅਸਾਨ ।
ਔਖੇ ਸ਼ਬਦਾਂ ਦੇ ਅਰਥ : ਦੁੱਭਰ-ਔਖਾ । ਇਨਸਾਨ-ਮਨੁੱਖ । ਤਾਹੀਓਂ-ਤਦੇ ਹੀ ।
ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਿਹੜੀ-ਕਿਹੜੀ ਚੀਜ਼ ਦੂਸ਼ਿਤ ਹੋਈ ਹੈ ?
(iii) ਹਵਾ ਪਾਣੀ ਦੇ ਦੁਸ਼ਿਤ ਹੋਣ ਨਾਲ ਕੀ ਹੋਇਆ ਹੈ ?
(iv) ਕਿਹੜੀ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ?
(v) ਸਾਨੂੰ ਕੀ ਬਚਾਉਣਾ ਚਾਹੀਦਾ ਹੈ ?
(vi) ਸਾਡਾ ਭਵਿੱਖ ਵਿਚ ਜਿਊਣਾ ਕਿਸ ਤਰ੍ਹਾਂ ਅਸਾਨ ਹੋਵੇਗਾ ?
(vii) ਇਹ ਕਵਿਤਾ ਕਿਨ੍ਹਾਂ ਨੂੰ ਸੰਬੋਧਿਤ ਹੈ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਹੇ ਬੱਚਿਓ, ਧਰਤੀ ਉੱਤੇ ਮਨੁੱਖ ਨੇ ਆਪਣੀਆਂ ਸਰਗਰਮੀਆਂ ਨਾਲ ਹਵਾ ਤੇ ਪਾਣੀ ਬੁਰੀ ਤਰ੍ਹਾਂ ਗੰਦੇ ਕਰ ਦਿੱਤੇ ਹਨ । ਅੱਜ ਇਸ ਗੰਦੀ ਹੋਈ ਹਵਾ ਵਿਚ ਬੰਦੇ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ । ਅਜਿਹੀ ਹਾਲਤ ਦੇਖ ਕੇ ਕਹਿਣਾ ਪੈਂਦਾ ਹੈ ਕਿ ਇਨਸਾਨ ਨੂੰ ਇਸ ਤੋਂ ਪੈਦਾ ਹੋਏ ਖ਼ਤਰਿਆਂ ਦਾ ਖ਼ਿਆਲ ਨਹੀਂ, ਇਸੇ ਕਰਕੇ ਹੀ ਉਹ ਅਜੇ ਤਕ ਵੀ ਸੁੱਤਾ ਪਿਆ ਹੈ । ਆਓ, ਅਸੀਂ ਰਲ ਕੇ ਸਾਫ਼ ਪਾਣੀ ਦੀ ਇਕ-ਇਕ ਬੂੰਦ ਬਚਾ ਕੇ ਰੱਖੀਏ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਧਰਤੀ ਉੱਤੋਂ ਰੁੱਖਾਂ ਦੀ ਹੋਂਦ ਖ਼ਤਮ ਨਾ ਹੋਣ ਦੇਈਏ । ਜੇਕਰ ਅਸੀਂ ਅਜਿਹਾ ਕਰਾਂਗੇ, ਤਾਂ ਹੀ ਭਵਿੱਖ ਵਿਚ ਸਾਡਾ ਜਿਊਣਾ ਅਸਾਨ ਹੋਵੇਗਾ ।
(ii) ਹਵਾ ਤੇ ਪਾਣੀ !
(ii) ਸਾਹ ਲੈਣਾ ਵੀ ਔਖਾ ਹੋ ਗਿਆ ਹੈ ।
(iv) ਕਿ ਇਨਸਾਨ ਅਜੇ ਵੀ ਵਾਤਾਵਰਨ ਪ੍ਰਦੂਸ਼ਣ ਦੇ ਖ਼ਤਰਿਆਂ ਵਲੋਂ ਬੇਪਰਵਾਹ ਹੈ ।
(v) ਪਾਣੀ ਦੀ ਇਕ-ਇਕ ਬੂੰਦ ਤੇ ਰੁੱਖ ।
(vi) ਜੇਕਰ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਦੇ ਯਤਨ ਕਰਾਂਗੇ ।
(vii) ਬੱਚਿਆਂ ਨੂੰ ।