PSEB 8th Class Punjabi Vyakaran ਕਾਲ (1st Language)

Punjab State Board PSEB 8th Class Punjabi Book Solutions Punjabi Grammar Kala, Vyakarana ਕਾਲ Textbook Exercise Questions and Answers.

PSEB 8th Class Punjabi Grammar ਕਾਲ (1st Language)

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ 1 ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

(ਉ) ਵਰਤਮਾਨ ਕਾਲ – ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ –

  • ਮੈਂ ਪੜ੍ਹਦਾ ਹਾਂ।
  • ‘ਉਹ ਲਿਖਦਾ ਹੈ

(ਅ) ਭੂਤਕਾਲ – ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ –

  • “ਮੈਂ ਪੜਦਾ ਸੀ।
  • ‘ਉਹ ਖੇਡਦੀ ਸੀ।

(ਈ) ਭਵਿੱਖਤ ਕਾਲ – ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਕਾਲ, ਭਵਿੱਖਤ ਕਾਲ ਹੁੰਦਾ ਹੈ , ਜਿਵੇਂ –

  • “ਮੈਂ ਪੜਾਂਗਾ।
  • ‘ਉਹ ਖੇਡੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋ ਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦ, ਰੋਣਾ, ਰੋਣ, ਜਾਣਾ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਈ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ।
(ਈ) ਵਰਤਮਾਨ ਕਾਲ
(ਸ) ਭੂਤ ਕਾਲ
(ਹ) ਭੂਤ ਕਾਲ
(ਕ) ਭੂਤਕਾਲ
(ਖ) ਭੂਤਕਾਲ।
(ਗ) ਭਵਿੱਖਤ ਕਾਲ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਸਚਿਨ ਕੋਟ ਖੇਡਦਾ ਹੈ।
(ਆ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
ਉੱਤਰ :
(ੳ) ਸਚਿਨ ਕ੍ਰਿਕੇਟ ਖੇਡਦਾ ਸੀ।
(ਆ) ਚੋਰ ਚੋਰੀ ਕਰਦਾ ਸੀ।
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ।
(ਅ) ਘੋੜੇ ਦੌੜਦੇ ਹਨ।
(ਈ) ਮੱਝਾਂ ਚਰ ਰਹੀਆਂ ਹਨ।
(ਸ) ਕੁੜੀਆਂ ਖੇਡ ਰਹੀਆਂ ਹਨ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ?
(ਈ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ !
(ਈ) ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ। ਹ ਮੱਝਾਂ ਚਰ ਰਹੀਆਂ ਹਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ।
(ਖ) ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ) ਪੁਜਾਰੀ ਆਰਤੀ ਕਰ ਰਿਹਾ ਸੀ।
(ਸ) ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਸਨ।
(ਖਿ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।

Leave a Comment