This PSEB 8th Class Science Notes Chapter 13 ਧੁਨੀ will help you in revision during exams.
PSEB 8th Class Science Notes Chapter 13 ਧੁਨੀ
→ ਕੰਪਿਤ ਵਸਤੂ ਦੁਆਰਾ ਧੁਨੀ ਪੈਦਾ ਹੁੰਦੀ ਹੈ ।
→ ਕਿਸੇ ਵਸਤੂ ਦੁਆਰਾ ਆਪਣੀ ਮੱਧ ਸਥਿਤੀ ਦੇ ਇੱਧਰ-ਉੱਧਰ, ਅੱਗੇ-ਪਿੱਛੇ ਜਾਂ ਉੱਪਰ-ਥੱਲੇ ਦੀ ਦਿਸ਼ਾ ਵਿੱਚ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਨੂੰ ਕੰਪਨ ਦਾ ਆਯਾਮ (Amplitude) ਕਿਹਾ ਜਾਂਦਾ ਹੈ ।
→ ਇਕ ਕੰਪਨ ਨੂੰ ਪੂਰਾ ਕਰਨ ਵਿੱਚ ਲੱਗੇ ਸਮੇਂ ਨੂੰ ਆਵਰਤਕਾਲ (Time period) ਕਿਹਾ ਜਾਂਦਾ ਹੈ ।
→ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਨੂੰ ਕੰਪਨ ਦੀ ਆਕ੍ਰਿਤੀ (Frequency) ਕਿਹਾ ਜਾਂਦਾ ਹੈ ।
→ ਆਵਿਤੀ ਦਾ ਮਾਤਰਕ ਹਰਟਜ਼ (Hz) ਹੈ । 0 ਕੰਪਨ ਦਾ ਆਯਾਮ ਜਿੰਨਾ ਵੱਧ ਹੁੰਦਾ ਹੈ, ਧੁਨੀ ਉੱਨੀ ਹੀ ਪ੍ਰਬਲ ਹੁੰਦੀ ਹੈ ।
→ ਕੰਪਨ ਦੀ ਆਕ੍ਰਿਤੀ ਵੱਧ ਹੋਣ ਤੇ ਤਾਰਤੱਵ ਵੱਧ ਹੁੰਦਾ ਹੈ ਅਤੇ ਧੁਨੀ ਬਹੁਤ ਤਿੱਖੀ ਹੁੰਦੀ ਹੈ ।
→ ਮਨੁੱਖੀ ਕੰਨ ਲਈ, ਆਕ੍ਰਿਤੀ ਦੀ ਸੀਮਾ 20 Hz ਤੋਂ 20,000 Hz ਹੈ ।
→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ । ਇਹ ਨਿਰਵਾਤ (ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ ।
→ ਪ੍ਰਕਾਸ਼, ਧੁਨੀ ਦੀ ਤੁਲਨਾ ਵਿੱਚ ਬਹੁਤ ਤੇਜ਼ ਚੱਲਦਾ ਹੈ ।
→ ਧੁਨੀ ਕਿਸੇ ਰੁਕਾਵਟ ਤੋਂ ਪਰਾਵਰਤਿਤ ਹੋ ਸਕਦੀ ਹੈ । ਇਸ ਪਰਾਵਰਤਿਤ ਧੁਨੀ ਨੂੰ ਪ੍ਰਤੀਧੁਨੀ (Echo) | ਕਿਹਾ ਜਾਂਦਾ ਹੈ ।
→ ਕੁੱਝ ਸੜ੍ਹਾਵਾਂ ਹੋਰਨਾਂ ਸੜਾਵਾਂ ਦੀ ਤੁਲਨਾ ਵਿੱਚ ਧੁਨੀ ਨੂੰ ਵੱਧ ਪਰਾਵਰਤਿਤ ਕਰਦੀਆਂ ਹਨ ।
→ ਸੰਗੀਤ ਸੁਖਾਵੀਂ ਧੁਨੀ ਹੈ ਜਦੋਂ ਕਿ ਸ਼ੋਰ ਨਹੀਂ ।
→ ਮਾਨਵ ਵਿੱਚ ਵਾਕ (ਚੰਗੀ ਲੱਗਣ ਵਾਲੀ) ਤੰਤੂਆਂ ਦੇ ਕੰਪਨ ਕਾਰਨ ਧੁਨੀ ਪੈਦਾ ਹੁੰਦੀ ਹੈ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ
- ਆਯਾਮ (Amplitude)-ਦੋਲਨ ਕਰਦੀ ਹੋਈ ਵਸਤੂ ਦੁਆਰਾ ਮੱਧ ਸਥਿਤੀ ਤੋਂ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਆਯਾਮ ਕਹਾਉਂਦੀ ਹੈ ।
- ਤੀਧੁਨੀ (Echo)-ਰੁਕਾਵਟ ਜਿਵੇਂ ਇਮਾਰਤ ਜਾਂ ਪਹਾੜ ਤੋਂ ਪਰਾਵਰਤਿਤ ਹੋਈ ਧੁਨੀ ।
- ਆਕ੍ਰਿਤੀ (Frequency)-ਦੋਲਤ ਵਸਤੂ ਦੁਆਰਾ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ।
- ਹਰਟਜ਼ (Hertz)-ਆਤੀ ਦਾ ਮਾਕ ।
- ਵਾਕ ਯੰਤਰ (Larynx)-ਮਨੁੱਖ ਵਿੱਚ ਧੁਨੀ ਪੈਦਾ ਕਰਨ ਵਾਲਾ ਅੰਗ ।
- ਤਿੱਖਾਪਣ (Loudness)-ਧੁਨੀ ਦਾ ਗੁਣ ਜੋ ਦੋਲਨ/ਕੰਪਨ ਦੇ ਆਯਾਮ ਅਤੇ ਆਕ੍ਰਿਤੀ ‘ਤੇ ਨਿਰਭਰ ਕਰਦਾ ਹੈ ।
- ਸੰਗੀਤ (Musical Sound)-ਉਹ ਧੁਨੀ, ਜੋ ਕੰਨਾਂ ਤੇ ਚੰਗੀ ਲੱਗਦੀ ਹੈ ।
- ਸ਼ੋਰ ਜਾਂ ਰੌਲਾ (Noise)-ਕੰਨਾਂ ਨੂੰ ਭੈੜੀ ਲੱਗਣ ਵਾਲੀ ਧੁਨੀ ।
- ਅਲਟਰਾਸੋਨਿਕ (Ultrasonic)-20,000 Hz ਤੋਂ ਵੱਧ ਆਵਿਤੀ ਵਾਲੀ ਧੁਨੀ ॥
- ਕੰਪਿਤ ਵਸਤੂ (Vibrating Body)-ਇੱਕ ਵਸਤੂ ਜੋ ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਗਤੀ ਕਰਦੀ ਹੈ ।
- ਕੰਪਨ ਜਾਂ ਡੋਲਨ ਗਤੀ (Vibration)-ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਦੀ ਗਤੀ ।
- ਸੁਰ ਤੰਦਾਂ (Vocal Cords)-ਵਾਕ ਯੰਤਰ ਦੇ ਦੋ ਯੁਗਮ ਪੇਸ਼ੀ ਤੰਤੁ ।