PSEB 8th Class Science Notes Chapter 13 ਧੁਨੀ

This PSEB 8th Class Science Notes Chapter 13 ਧੁਨੀ will help you in revision during exams.

PSEB 8th Class Science Notes Chapter 13 ਧੁਨੀ

→ ਕੰਪਿਤ ਵਸਤੂ ਦੁਆਰਾ ਧੁਨੀ ਪੈਦਾ ਹੁੰਦੀ ਹੈ ।

→ ਕਿਸੇ ਵਸਤੂ ਦੁਆਰਾ ਆਪਣੀ ਮੱਧ ਸਥਿਤੀ ਦੇ ਇੱਧਰ-ਉੱਧਰ, ਅੱਗੇ-ਪਿੱਛੇ ਜਾਂ ਉੱਪਰ-ਥੱਲੇ ਦੀ ਦਿਸ਼ਾ ਵਿੱਚ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਨੂੰ ਕੰਪਨ ਦਾ ਆਯਾਮ (Amplitude) ਕਿਹਾ ਜਾਂਦਾ ਹੈ ।

→ ਇਕ ਕੰਪਨ ਨੂੰ ਪੂਰਾ ਕਰਨ ਵਿੱਚ ਲੱਗੇ ਸਮੇਂ ਨੂੰ ਆਵਰਤਕਾਲ (Time period) ਕਿਹਾ ਜਾਂਦਾ ਹੈ ।

→ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਨੂੰ ਕੰਪਨ ਦੀ ਆਕ੍ਰਿਤੀ (Frequency) ਕਿਹਾ ਜਾਂਦਾ ਹੈ ।

PSEB 8th Class Science Notes Chapter 13 ਧੁਨੀ

→ ਆਵਿਤੀ ਦਾ ਮਾਤਰਕ ਹਰਟਜ਼ (Hz) ਹੈ । 0 ਕੰਪਨ ਦਾ ਆਯਾਮ ਜਿੰਨਾ ਵੱਧ ਹੁੰਦਾ ਹੈ, ਧੁਨੀ ਉੱਨੀ ਹੀ ਪ੍ਰਬਲ ਹੁੰਦੀ ਹੈ ।

→ ਕੰਪਨ ਦੀ ਆਕ੍ਰਿਤੀ ਵੱਧ ਹੋਣ ਤੇ ਤਾਰਤੱਵ ਵੱਧ ਹੁੰਦਾ ਹੈ ਅਤੇ ਧੁਨੀ ਬਹੁਤ ਤਿੱਖੀ ਹੁੰਦੀ ਹੈ ।

→ ਮਨੁੱਖੀ ਕੰਨ ਲਈ, ਆਕ੍ਰਿਤੀ ਦੀ ਸੀਮਾ 20 Hz ਤੋਂ 20,000 Hz ਹੈ ।

→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ । ਇਹ ਨਿਰਵਾਤ (ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ ।

→ ਪ੍ਰਕਾਸ਼, ਧੁਨੀ ਦੀ ਤੁਲਨਾ ਵਿੱਚ ਬਹੁਤ ਤੇਜ਼ ਚੱਲਦਾ ਹੈ ।

→ ਧੁਨੀ ਕਿਸੇ ਰੁਕਾਵਟ ਤੋਂ ਪਰਾਵਰਤਿਤ ਹੋ ਸਕਦੀ ਹੈ । ਇਸ ਪਰਾਵਰਤਿਤ ਧੁਨੀ ਨੂੰ ਪ੍ਰਤੀਧੁਨੀ (Echo) | ਕਿਹਾ ਜਾਂਦਾ ਹੈ ।

→ ਕੁੱਝ ਸੜ੍ਹਾਵਾਂ ਹੋਰਨਾਂ ਸੜਾਵਾਂ ਦੀ ਤੁਲਨਾ ਵਿੱਚ ਧੁਨੀ ਨੂੰ ਵੱਧ ਪਰਾਵਰਤਿਤ ਕਰਦੀਆਂ ਹਨ ।

→ ਸੰਗੀਤ ਸੁਖਾਵੀਂ ਧੁਨੀ ਹੈ ਜਦੋਂ ਕਿ ਸ਼ੋਰ ਨਹੀਂ ।

→ ਮਾਨਵ ਵਿੱਚ ਵਾਕ (ਚੰਗੀ ਲੱਗਣ ਵਾਲੀ) ਤੰਤੂਆਂ ਦੇ ਕੰਪਨ ਕਾਰਨ ਧੁਨੀ ਪੈਦਾ ਹੁੰਦੀ ਹੈ ।

PSEB 8th Class Science Notes Chapter 13 ਧੁਨੀ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਆਯਾਮ (Amplitude)-ਦੋਲਨ ਕਰਦੀ ਹੋਈ ਵਸਤੂ ਦੁਆਰਾ ਮੱਧ ਸਥਿਤੀ ਤੋਂ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਆਯਾਮ ਕਹਾਉਂਦੀ ਹੈ ।
  2. ਤੀਧੁਨੀ (Echo)-ਰੁਕਾਵਟ ਜਿਵੇਂ ਇਮਾਰਤ ਜਾਂ ਪਹਾੜ ਤੋਂ ਪਰਾਵਰਤਿਤ ਹੋਈ ਧੁਨੀ ।
  3. ਆਕ੍ਰਿਤੀ (Frequency)-ਦੋਲਤ ਵਸਤੂ ਦੁਆਰਾ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ।
  4. ਹਰਟਜ਼ (Hertz)-ਆਤੀ ਦਾ ਮਾਕ ।
  5. ਵਾਕ ਯੰਤਰ (Larynx)-ਮਨੁੱਖ ਵਿੱਚ ਧੁਨੀ ਪੈਦਾ ਕਰਨ ਵਾਲਾ ਅੰਗ ।
  6. ਤਿੱਖਾਪਣ (Loudness)-ਧੁਨੀ ਦਾ ਗੁਣ ਜੋ ਦੋਲਨ/ਕੰਪਨ ਦੇ ਆਯਾਮ ਅਤੇ ਆਕ੍ਰਿਤੀ ‘ਤੇ ਨਿਰਭਰ ਕਰਦਾ ਹੈ ।
  7. ਸੰਗੀਤ (Musical Sound)-ਉਹ ਧੁਨੀ, ਜੋ ਕੰਨਾਂ ਤੇ ਚੰਗੀ ਲੱਗਦੀ ਹੈ ।
  8. ਸ਼ੋਰ ਜਾਂ ਰੌਲਾ (Noise)-ਕੰਨਾਂ ਨੂੰ ਭੈੜੀ ਲੱਗਣ ਵਾਲੀ ਧੁਨੀ ।
  9. ਅਲਟਰਾਸੋਨਿਕ (Ultrasonic)-20,000 Hz ਤੋਂ ਵੱਧ ਆਵਿਤੀ ਵਾਲੀ ਧੁਨੀ ॥
  10. ਕੰਪਿਤ ਵਸਤੂ (Vibrating Body)-ਇੱਕ ਵਸਤੂ ਜੋ ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਗਤੀ ਕਰਦੀ ਹੈ ।
  11. ਕੰਪਨ ਜਾਂ ਡੋਲਨ ਗਤੀ (Vibration)-ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਦੀ ਗਤੀ ।
  12. ਸੁਰ ਤੰਦਾਂ (Vocal Cords)-ਵਾਕ ਯੰਤਰ ਦੇ ਦੋ ਯੁਗਮ ਪੇਸ਼ੀ ਤੰਤੁ ।

Leave a Comment