PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ

This PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ will help you in revision during exams.

PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ

→ ਪ੍ਰਾਚੀਨ ਸਮੇਂ ਵਿੱਚ ਅਕਾਸ਼ ਵਿੱਚ ਪੈਦਾ ਹੋਈਆਂ ਚੰਗਿਆੜੀਆਂ ਨੂੰ ਭਗਵਾਨ ਦਾ ਗੁੱਸਾ ਸਮਝਿਆ ਜਾਂਦਾ ਸੀ । 0 ਸਾਲ 1752 ਵਿੱਚ ਬੈਂਜਾਮਿਨ ਫਰੈਂਕਲਿਨ ਨੇ ਦਰਸਾਇਆ, ਕਿ ਬਿਜਲੀ ਚਮਕਣਾ ਅਤੇ ਕੱਪੜਿਆਂ ਵਿੱਚ ਪੈਦਾ ਹੋਈ ਚੰਗਿਆੜੀ ਅਸਲ ਵਿੱਚ ਇੱਕ ਹੀ ਘਟਨਾ ਹੈ ।

→ ਅਕਾਸ਼ ਵਿੱਚ ਬਿਜਲੀ ਚਮਕਣ ਜਾਂ ਚੰਗਿਆੜੀਆਂ ਲਈ ਬਿਜਲੀ ਜ਼ਿੰਮੇਵਾਰ ਹੈ ।

→ ਕੁੱਝ ਪਦਾਰਥ ਰਗੜਨ ਦੁਆਰਾ ਚਾਰਜਿਤ ਹੁੰਦੇ ਹਨ ।

→ ਕਿਸੇ ਪਦਾਰਥ ਨਾਲ, ਸਮਾਨ ਪਦਾਰਥ ਨੂੰ ਰਗੜਨ ਨਾਲ ਉਹਨਾਂ ਤੇ ਪੈਦਾ ਹੋਇਆ ਚਾਰਜ ਵੀ ਬਰਾਬਰ ਹੁੰਦਾ ਹੈ ।

→ ਇੱਕੋ ਹੀ ਕਿਸਮ ਦੇ ਚਾਰਜ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।

→ ਵੱਖ-ਵੱਖ ਪਦਾਰਥਾਂ ’ਤੇ ਚਾਰਜ ਵੀ ਵੱਖ-ਵੱਖ ਹੁੰਦੇ ਹਨ, ਜਦੋਂ ਉਹਨਾਂ ਨੂੰ ਇੱਕੋ ਜਿਹੇ ਜਾਂ ਵੱਖ-ਵੱਖ ਪਦਾਰਥਾਂ ਨਾਲ ਰਗੜਿਆ ਜਾਂਦਾ ਹੈ ।

→ ਭਿੰਨ ਜਾਤੀ ਦੇ ਚਾਰਜ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

→ ਚਾਰਜ ਦੋ ਪ੍ਰਕਾਰ ਦੇ ਹਨ-

 • ਧਨ ਚਾਰਜ ਅਤੇ
 • ਰਿਣ ਚਾਰਜ ।

→ ਰਗੜ ਤੋਂ ਪੈਦਾ ਹੋਏ ਬਿਜਲੀ ਚਾਰਜ ਸਥਿਤਿਕ ਹੁੰਦੇ ਹਨ ।

→ ਸਥਿਤਿਕ ਚਾਰਜ ਸਥਿਰ ਰਹਿੰਦੇ ਹਨ ਅਰਥਾਤ ਗਤੀ ਨਹੀਂ ਕਰਦੇ ।

→ ਗਤੀ ਕਰ ਰਹੇ ਚਾਰਜ ਨੂੰ ਬਿਜਲੀ ਧਾਰਾ ਕਹਿੰਦੇ ਹਨ ।

→ ਭੋ-ਸੰਪਰਕਨ ਵਿਧੀ ਦੁਆਰਾ ਚਾਰਜਿਤ ਵਸਤੂਆਂ ਵਿੱਚ ਮੌਜੂਦ ਚਾਰਜ ਨੂੰ ਧਰਤੀ ਵਿੱਚ ਭੇਜਿਆ ਜਾਂਦਾ ਹੈ ।

→ ਬਿਜਲੀ ਵਿਸਰਜਨ ਹੁੰਦਾ ਹੈ, ਜਦੋਂ

 1. ਦੋ ਬੱਦਲ ਇੱਕ ਦੂਸਰੇ ਦੇ ਨੇੜੇ ਆਉਂਦੇ ਹਨ
 2. ਬੱਦਲ, ਧਰਤੀ ਦੇ ਨੇੜੇ ਆਉਂਦੇ ਹਨ
 3. ਬੱਦਲ ਅਤੇ ਮਨੁੱਖੀ ਸਰੀਰ ਇੱਕ-ਦੂਜੇ ਦੇ ਨੇੜੇ ਆਉਂਦੇ ਹਨ ।

→ ਜਦੋਂ ਇੱਕ ਰਿਣ ਚਾਰਜਿਤ ਬੱਦਲ ਰਿਣ ਚਾਰਜਿਤ ਧਨ ਚਾਰਜਿਤ ਬੱਦਲ ਦੇ ਨੇੜੇ ਆਉਂਦਾ ਹੈ ਤਾਂ ਪ੍ਰਕਾਸ਼ ਦੀਆਂ ਚਮਕਦਾਰ ਧਾਰੀਆਂ ਅਤੇ ਗੁਰਜਨ ਦੇ ਰੂਪ ਵਿੱਚ ਉਰਜਾ ਨੂੰ ਵੱਡੀ ਮਾਤਰਾ ਵਿੱਚ ਵਿਸਰਜਿਤ ਕਰਦੇ ਹਨ ।

→ ਗਰਜ ਵਾਲੇ ਝੱਖੜ (Thunder Storm) ਦੇ ਸਮੇਂ ਮਕਾਨ, ਇਮਾਰਤ ਅਤੇ ਬੰਦ ਵਾਹਨ ਸੁਰੱਖਿਅਤ ਸਥਾਨ ਹਨ ।

→ ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਸੁਰੱਖਿਅਤ ਰੱਖਣ ਵਾਲਾ ਯੰਤਰ ਤੜਿਤ ਚਾਲਕ (Lightening conductor) ਹੈ । ਤੂਫ਼ਾਨ, ਬਿਜਲੀ ਦਾ ਚਮਕਣਾ, ਚੱਕਰਵਾਤ, ਕੁੱਝ ਕੁਦਰਤੀ ਘਟਨਾਵਾਂ ਹਨ, ਜਿਨ੍ਹਾਂ ਨਾਲ ਜਨ-ਜੀਵਨ ਅਤੇ ਸੰਪੱਤੀ ਨੂੰ ਹਾਨੀ ਪੁੱਜਦੀ ਹੈ ।

→ ਭੂਚਾਲ ਇੱਕ ਕੁਦਰਤੀ ਘਟਨਾ ਹੈ ।

→ ਅਕਾਸ਼ੀ ਬਿਜਲੀ, ਚੱਕਰਵਾਤ ਆਦਿ ਦੀ ਭਵਿੱਖਵਾਣੀ ਹੋ ਸਕਦੀ ਹੈ, ਪਰੰਤੂ ਭੂਚਾਲ ਬਾਰੇ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ ।

→ ਭੂਚਾਲ, ਧਰਤੀ ਦਾ ਝਟਕਾ ਹੈ ਜੋ ਬਹੁਤ ਘੱਟ ਸਮੇਂ ਤਕ ਰਹਿੰਦਾ ਹੈ । ਭੂਚਾਲ ਨਾਲ ਹੜ੍ਹ, ਧਰਤੀ ਦਾ ਖਿਸਕਣਾ ਅਤੇ ਸੁਨਾਮੀ ਆਦਿ ਹੁੰਦੇ ਹਨ ।

→ ਭੁਚਾਲ ਲੇਖੀ ਯੰਤਰ ਨਾਲ ਭੁਚਾਲ ਦੀਆਂ ਤਰੰਗਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ।

→ ਭੂਚਾਲ ਦੀ ਪ੍ਰਬਲਤਾ ਰਿਕਟਰ ਪੈਮਾਨੇ ‘ਤੇ ਦੱਸੀ ਜਾਂਦੀ ਹੈ ।

→ ਭੂਚਾਲ ਵਾਲੇ ਖੇਤਰਾਂ ਵਿੱਚ ਮਿੱਟੀ ਅਤੇ ਲੱਕੜੀ ਦੇ ਘਰ ਬਣਾਉਣੇ ਚਾਹੀਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-

 1. ਸਥਿਤਿਕ ਜਾਂ ਸਥਿਰ ਬਿਜਲੀ (Static Electricity)-ਰਗੜ ਨਾਲ ਪੈਦਾ ਹੋਏ ਚਾਰਜ ਨੂੰ ਸਥਿਤਿਕ ਬਿਜਲੀ ਕਹਿੰਦੇ ਹਨ ।
 2. ਭੋ-ਸੰਪਕਰਨ (Earthing)- ਮਨੁੱਖੀ ਸਰੀਰ ਦੁਆਰਾ ਚਾਰਜਾਂ ਦਾ ਧਰਤੀ ਵਿੱਚ ਪਹੁੰਚਣਾ ਭੋ-ਸੰਪਕਰਨ ਕਹਾਉਂਦਾ ਹੈ ।
 3. ਬਿਜਲੀ ਵਿਸਰਜਨ (Electric Discharge)-ਬੱਦਲਾਂ ਦੁਆਰਾ ਚਾਰਜਾਂ ਦੇ ਵਹਿਣ ਕਾਰਨ ਪ੍ਰਕਾਸ਼ ਅਤੇ ਧੁਨੀ ਪੈਦਾ ਕਰਨ ਦੀ ਪ੍ਰਕਿਰਿਆ ਬਿਜਲੀ ਵਿਸਰਜਨ ਕਹਾਉਂਦੀ ਹੈ ।
 4. ਅਕਾਸ਼ੀ ਬਿਜਲੀ ਗਰਜ ਵਾਲਾ ਝੱਖੜ (Thunder Storm)- ਵਰਖਾ ਵਾਲੇ ਦਿਨ ਆਸਮਾਨ ਵਿੱਚ ਇੱਕ ਉੱਚੀ ਆਵਾਜ਼ ਸੁਣਾਈ ਦਿੰਦੀ ਹੈ ਇਸਨੂੰ ਗਰਜ ਵਾਲਾ ਝੱਖੜ ਕਹਿੰਦੇ ਹਨ ।
 5. ਬਿਜਲੀ ਚਮਕਣਾ (Lightening) -ਦੋ ਬੱਦਲਾਂ ਜਾਂ ਬੱਦਲਾਂ ਅਤੇ ਧਰਤੀ ਦੇ ਵਿਚਕਾਰ ਰਗੜ ਦੇ ਕਾਰਨ ਪੈਦਾ, ਚਮਕੀਲੀਆਂ ਚੀਆੜੀਆਂ ਧਾਰੀਆਂ) ਜੋ ਆਕਾਸ਼ ਵਿੱਚ ਫੈਲਦੀਆਂ ਹਨ, ਅਕਾਸ਼ੀ ਬਿਜਲੀ ਚਮਕਣਾ ਬਿਜਲੀ ਵਿਸਰਜਨ ਕਹਾਉਂਦੀਆਂ ਹਨ ।
 6. ਭੂਚਾਲ (Earthquake) -ਧਰਤੀ ਦੀ ਉਪਰੀ ਸਤਹਿ ਵਿੱਚ ਧਰਤੀ ਦੀਆਂ ਪਲੇਟਾਂ ਦੇ ਖਿਸਕਣ ਦੇ ਕਾਰਨ ਆਏ ਭੂਮੀ ਦੇ ਝਟਕਿਆਂ (ਕੰਪਨ) ਨੂੰ ਭੂਚਾਲ ਕਹਿੰਦੇ ਹਨ ।
 7. ਆਕਾਸ਼ੀ ਚਾਲਕ (Electric Conductor) -ਇਕ ਅਜੀਹਾ ਯੰਤਰ ਜਿਸ ਨਾਲ ਇਮਾਰਤਾਂ ਨੂੰ ਬਿਜਲੀ ਦੇ ਪ੍ਰਭਾਵ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

Leave a Comment