PSEB 8th Class Science Notes Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

This PSEB 8th Class Science Notes Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ will help you in revision during exams.

PSEB 8th Class Science Notes Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

→ ਹਵਾ, ਪਾਣੀ ਅਤੇ ਮਿੱਟੀ ਵਿਚ ਜੈਵਿਕ, ਭੌਤਿਕ, ਰਸਾਇਣਿਕ ਲੱਛਣਾਂ ਵਿੱਚ ਬੇਲੋੜੇ ਪਰਿਵਰਤਨਾਂ ਨੂੰ ਪ੍ਰਦੂਸ਼ਣ (Pollution) ਕਹਿੰਦੇ ਹਨ ।

→ ਉਹ ਪਦਾਰਥ ਜੋ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਫੈਲਾਉਂਦੇ ਹਨ, ਪ੍ਰਦੂਸ਼ਕ (Pollutants) ਕਹਾਉਂਦੇ ਹਨ । 9 ਪ੍ਰਦੂਸ਼ਣ ਦੀਆਂ ਕਿਸਮਾਂ-ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ।

→ ਹਵਾ ਪ੍ਰਦੂਸ਼ਣ-ਹਵਾ ਵਿਚ ਠੋਸ ਕਣਾਂ, ਗੈਸਾਂ ਅਤੇ ਹੋਰ ਪ੍ਰਦੂਸ਼ਕਾਂ ਦੀ ਮੌਜੂਦਗੀ, ਜਿਸ ਨਾਲ ਮਨੁੱਖ, ਜੀਵ ਜੰਤੂ, ਬਨਸਪਤੀ, ਇਮਾਰਤਾਂ ਅਤੇ ਹੋਰ ਦੂਸਰੀਆਂ ਵਸਤੂਆਂ ਨੂੰ ਨੁਕਸਾਨ ਪਹੁੰਚਦਾ ਹੈ, ਹਵਾ ਪ੍ਰਦੂਸ਼ਣ (Air Pollution) ਕਹਾਉਂਦਾ ਹੈ ।

→ ਪਾਣੀ ਪ੍ਰਦੂਸ਼ਣ-ਪਾਣੀ ਵਿਚ ਜੈਵਿਕ, ਅਜੈਵਿਕ, ਰਸਾਇਣਿਕ ਪਦਾਰਥ ਜਾਂ ਪਾਣੀ ਦੀ ਗਰਮੀ ਕਾਰਨ ਪਾਣੀ ਦੀ ਗੁਣਵੱਤਾ ਘੱਟ ਹੋਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਨੂੰ ਜਲ ਪ੍ਰਦੂਸ਼ਣ ਕਿਹਾ ਜਾਂਦਾ ਹੈ ।

→ ਭਾਰਤ ਵਿਚ, ਖ਼ਾਸ ਕਰ ਪਿੰਡਾਂ ਵਿਚ ਪ੍ਰਦੂਸ਼ਿਤ ਪਾਣੀ ਸਿਹਤ ਸਮੱਸਿਆਵਾਂ ਪੈਦਾ ਕਰਨ ਲਈ ਜ਼ਿੰਮੇਵਾਰ ਹੈ ।

→ ਓਜ਼ੋਨ ਪਰਤ ਦੀ ਹਾਨੀ (Ozone depletion) ਨਾਲ UV ਵਿਕਿਰਣਾਂ ਧਰਤੀ ਤੇ ਪੁੱਜ ਕੇ ਚਮੜੀ ਦਾ ਕੈਂਸਰ, ਅੱਖਾਂ ਦੀ ਹਾਨੀ ਅਤੇ ਪ੍ਰਤੀਰੱਖਿਆ ਤੰਤਰ ਨੂੰ ਹਾਨੀ ਪਹੁੰਚਾ ਰਹੀਆਂ ਹਨ ।

PSEB 8th Class Science Notes Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

→ ਤੇਜ਼ਾਬੀ ਵਰਖ਼ਾ, ਹਵਾ ਪ੍ਰਦੂਸ਼ਣ ਕਾਰਨ ਹੁੰਦੀ ਹੈ ।

→ ਗਲੋਬਲ ਵਾਰਮਿੰਗ (Global Warming) ਵਾਯੂ ਮੰਡਲ ਵਿਚ CO2, ਦੀ ਮਾਤਰਾ ਦੇ ਵਾਧੇ ਕਾਰਨ ਧਰਤੀ ਦੇ ਤਾਪਮਾਨ ਵਿਚ ਹੌਲੀ-ਹੌਲੀ ਵਾਧਾ ਹੈ ।

→ ਗਲੋਬਲ ਵਾਰਮਿੰਗ ਨੂੰ ਬਾਲਣਾਂ ਦੇ ਜਲਾਉਣ ਨੂੰ ਘੱਟ ਕਰਕੇ ਅਤੇ ਵੱਧ ਜੰਗਲ ਲਗਾ ਕੇ ਕਾਬੂ ਕੀਤਾ ਜਾ ਸਕਦਾ ਹੈ ।

→ ਉਦਯੋਗ ਪ੍ਰਦੂਸ਼ਣ ਫੈਲਾਉਂਦੇ ਹਨ, ਪਰੰਤੂ ਇਸ ਪ੍ਰਦੂਸ਼ਣ ਦਾ ਉਪਚਾਰ ਅਤੇ ਨਿਯੰਤਰਣ ਕੀਤਾ ਜਾ ਸਕਦਾ ਹੈ ।

→ ਵਾਯੂਮੰਡਲ ਦਾ CO2, ਦੁਆਰਾ ਗਰਮੀ ਨੂੰ ਸੋਖ ਕੇ ਗਰਮ ਹੋਣਾ, ਹਰਾ ਘਰ ਪ੍ਰਭਾਵ (Green House Effect) ਕਹਾਉਂਦਾ ਹੈ :

→ ਵਾਯੂਮੰਡਲ ਦੀਆਂ ਮੁੱਖ ਗੈਸਾਂ ਆਕਸੀਜਨ ਅਤੇ ਨਾਈਟਰੋਜਨ ਹਨ ।

→ ਹਵਾ ਵਿਚ ਵੱਖ-ਵੱਖ ਗੈਸਾਂ-ਨਾਈਟਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ, ਆਰਗਨ, ਹੀਲੀਅਮ, ਕ੍ਰਿਪਟਾਨ ਅਤੇ ਜੀਨਾਨ, ਜਲ ਵਾਸ਼ਪ ਹਨ ।

→ ਹਵਾ ਵਿਚ ਲਗਪਗ 785e ਨਾਈਟ੍ਰੋਜਨ ਅਤੇ ਲਗਪਗ 21% ਆਕਸੀਜਨ ਹੈ ।

PSEB 8th Class Science Notes Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਹਵਾ ਪ੍ਰਦੂਸ਼ਣ (Air Pollution)-ਵਾਤਾਵਰਨ ਵਿਚ ਉਹਨਾਂ ਪਦਾਰਥਾਂ ਦਾ ਮਿਲਣਾ, ਜਿਹਨਾਂ ਨਾਲ ਮਨੁੱਖੀ ਸਿਹਤ ਅਤੇ ਜੀਵਨ ‘ਤੇ ਬੁਰਾ ਅਸਰ ਪੈਂਦਾ ਹੈ, ਹਵਾ ਪ੍ਰਦੂਸ਼ਣ ਕਹਾਉਂਦਾ ਹੈ । ਹਵਾ ਪ੍ਰਦੂਸ਼ਣ ਪੇੜ-ਪੌਦਿਆਂ, ਜੀਵ-ਜੰਤੂਆਂ ਦੀ ਸਿਹਤ ‘ਤੇ ਵੀ ਬੁਰਾ ਅਸਰ ਪਾਉਂਦਾ ਹੈ ।
  2. ਮਿਲਾਵਟ (Contamination)-ਜ਼ਹਿਰੀਲੇ ਪਦਾਰਥਾਂ ਅਤੇ ਸੂਖਮ ਜੀਵਾਂ ਦੀ ਮੌਜੂਦਗੀ, ਜਿਸ ਨਾਲ ਮਨੁੱਖ ਵਿਚ ਰੋਗ ਅਤੇ ਅਸੁਵਿਧਾ ਪੈਦਾ ਹੁੰਦੀ ਹੈ ।
  3. ਪ੍ਰਦੂਸ਼ਕ (Pollutant)-ਹਵਾ, ਪਾਣੀ, ਭੂਮੀ ਵਿਚ ਬੇਲੋੜੇ ਪਦਾਰਥਾਂ ਦੇ ਮਿਲਣ ਨਾਲ, ਵਾਤਾਵਰਨ ਦੀ ਗੁਣਵੱਤਾ ਵਿਚ ਪਰਿਵਰਤਨ ਲਿਆਉਂਦੇ ਹਨ ।

Leave a Comment