This PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ will help you in revision during exams.
PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ
→ ਰੇਸ਼ਿਆਂ ਤੋਂ ਕੱਪੜੇ ਬਣਦੇ ਹਨ ।
→ ਧਾਗਿਆਂ ਤੋਂ ਮਿਲ ਕੇ ਰੇਸ਼ੇ ਬਣਦੇ ਹਨ ।
→ ਧਾਗੇ ਬਣਾਉਟੀ ਜਾਂ ਕੁਦਰਤੀ ਸੋਤਾਂ ਤੋਂ ਪ੍ਰਾਪਤ ਹੋ ਸਕਦੇ ਹਨ ।
→ ਸੰਸ਼ਲਿਸ਼ਤ ਰੇਸ਼ਿਆਂ ਨੂੰ ਮਾਨਵ ਨਿਰਮਿਤ ਜਾਂ ਬਣਾਉਟੀ ਰੇਸ਼ੇ ਵੀ ਕਿਹਾ ਜਾਂਦਾ ਹੈ ।
→ ਸੰਸ਼ਲਿਸ਼ਤ ਜਾਂ ਬਨਾਵਟੀ ਰੇਸ਼ੇ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣਾਈ ਗਈ ਇੱਕ ਲੰਮੀ ਲੜੀ ਹੈ । ਇਸ ਬਹੁਤ ਵੱਡੀ ਲੜੀ ਨੂੰ ਬਹੁਲਕ ਪਾਲੀਮਰ) ਕਹਿੰਦੇ ਹਨ ।
→ ਰੇਆਨ, ਨਾਈਲਾਂਨ, ਪਾਲੀਐਸਟਰ ਜਾਂ ਐਕ੍ਰਿਲਿਕ ਮਾਨਵ ਨਿਰਮਿਤ ਸੰਸ਼ਲਿਸ਼ਤ ਰੇਸ਼ੇ ਹਨ ।
→ ਕੁਦਰਤੀ ਰੇਸ਼ਿਆਂ ਕਪਾਹ, ਰੇਸ਼ਮ ਆਦਿ ਦੇ ਸੋਤ ਪੌਦੇ ਅਤੇ ਜੰਤੁ ਹਨ |
→ ਬਣਾਉਟੀ ਰੇਸ਼ਿਆਂ ਦੇ ਸਰੋਤ ਪੌਦੇ ਲੱਕੜੀ) ਜਾਂ ਪੱਥਰਾਟ ਬਾਲਣ (ਕੋਲਾ ਆਦਿ) ਹਨ ।
→ ਨਾਈਲਾਂ ਪਹਿਲਾ ਪੂਰਨ ਰੂਪ ਵਿੱਚ ਲਿਸ਼ਤ ਰੇਸ਼ਾ ਸੀ ।
→ ਵੱਖ-ਵੱਖ ਰੇਸ਼ੇ ਆਪਣੀ ਮਜ਼ਬੂਤੀ, ਜਲ ਸੋਖਣ ਸਮਰੱਥਾ, ਦਹਿਣ ਪ੍ਰਕਿਰਤੀ, ਮੂਲ ਟਿਕਾਊਪਨ, ਉਪਲੱਬਧਤਾ ਅਤੇ ਰੱਖ-ਰਖਾਵ ਵਿਸ਼ੇਸ਼ਤਾਵਾਂ ਕਾਰਨ ਪਛਾਣੇ ਜਾਂਦੇ ਹਨ ।
→ ਪਲਾਸਟਿਕ ਵੀ ਇੱਕ ਬਹੁਲਕ ਹੈ, ਜਿਸ ਵਿੱਚ ਛੋਟੀਆਂ ਇਕਾਈਆਂ ਵੱਖ-ਵੱਖ ਆਕਾਰਾਂ ਵਿੱਚ ਜੁੜੀਆਂ ਹੁੰਦੀਆਂ ਹਨ ।
→ ਪਲਾਸਟਿਕ ਦੋ ਕਿਸਮਾਂ ਦੇ ਹਨ-
- ਥਰਮੋਪਲਾਸਟਿਕ
- ਥਰਮੋਸੇਟਿੰਗ ਪਲਾਸਟਿਕ ॥
→ ਪਾਲੀਥੀਨ ਵੀ ਇੱਕ ਤਰ੍ਹਾਂ ਦਾ ਪਲਾਸਟਿਕ ਹੈ ।
→ ਪਲਾਸਟਿਕ ਹਲਕਾ, ਮਜਬੂਤ, ਟਿਕਾਊ, ਜੰਗਾਲਰਹਿਤ, ਤਾਪ ਅਤੇ ਬਿਜਲੀ ਦਾ ਰੋਧਕ ਹੈ ।
→ ਪਲਾਸਟਿਕ ਅਪਸ਼ਿਸਟ ਵਾਤਾਵਰਨ ਦੇ ਦੁਸ਼ਮਣ ਹਨ । ਇਹ ਜੈਵ ਅਨਿਮਨੀਕਰਨ ਸੁਭਾਅ ਦਾ ਹੈ । ਜਲਾਉਣ ਤੇ ਇਹ ਜ਼ਹਿਰੀਲੀਆਂ ਗੈਸਾਂ ਪੈਦਾ ਕਰਦਾ ਹੈ, ਜੋ ਬਦਬੂ ਫੈਲਾਉਂਦੇ ਹਨ । ਭੂਮੀ ਤੇ ਪਾਉਣ ਨਾਲ, ਭੂਮੀ | ਬੰਜਰ ਹੋ ਜਾਂਦੀ ਹੈ, ਕਿਉਂਕਿ ਇਸਦਾ ਅਪਘਟਨ ਨਹੀਂ ਹੁੰਦਾ ।
→ ਸੰਸ਼ਲਿਸ਼ਤ ਦੇ ਅਪਸ਼ਿਸ਼ਟ ਦਾ ਨਿਸਤਾਰਨ 4R ਸਿਧਾਂਤ (Reduce, Reuse, Recycle, Recover) ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਹੈ |
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –
- ਮਾਨਵ ਨਿਰਮਿਤ ਰੇਸ਼ੇ (Man made fibres)-ਮਨੁੱਖ ਦੁਆਰਾ ਬਣਾਏ ਗਏ ਰੇਸ਼ਿਆਂ ਨੂੰ ਮਾਨਵ ਨਿਰਮਿਤ ਰੇਸ਼ੇ ਕਹਿੰਦੇ ਹਨ ।
- ਪਾਲੀਮਰ ਜਾਂ ਬਹੁਲਕ (Polymer)-ਰਸਾਇਣਿਕ ਪਦਾਰਥਾਂ ਦੀਆਂ ਇੱਕੋ ਜਿਹੀਆਂ ਛੋਟੀਆਂ ਇਕਾਈਆਂ ਤੋਂ ਮਿਲ ਕੇ ਬਣੀ ਇੱਕ ਲੰਮੀ ਲੜੀ ਜਾਂ ਇੱਕੋ ਜਿਹੀਆਂ ਛੋਟੀਆਂ ਇਕਾਈਆਂ ਤੋਂ ਬਣੀ ਵੱਡੀ ਲੜੀ ਹੈ ।
- ਰੇਆਨ (Rayon) -ਬਣਾਉਟੀ ਰੇਸ਼ਾ ਜਿਸਦੀ ਪ੍ਰਕ੍ਰਿਤੀ ਕੁਦਰਤੀ ਰੇਸ਼ਮ ਵਰਗੀ ਹੁੰਦੀ ਹੈ, ਨੂੰ ਬਣਾਉਟੀ ਰੇਸ਼ਮ ਵੀ ਕਿਹਾ ਜਾਂਦਾ ਹੈ ।
- ਪੈਟ (PET) -ਪਲਾਸਟਿਕ ਦੀ ਇੱਕ ਖ਼ਾਸ ਕਿਸਮ ਜਿਸ ਨਾਲ ਬੋਤਲਾਂ, ਫ਼ਿਲਮਾਂ, ਤਾਰਾਂ, ਬਰਤਨ ਆਦਿ ਬਣਾਏ ਜਾਂਦੇ ਹਨ ।
- ਥਰਮੋਪਲਾਸਟਿਕ (Thermoplastic) -ਪਲਾਸਟਿਕ ਦੀ ਕਿਸਮ, ਜੋ ਗਰਮ ਹੋਣ ਤੇ ਆਪਣਾ ਆਕਾਰ ਬਦਲ ਲੈਂਦੀ ਹੈ ਅਤੇ ਆਸਾਨੀ ਨਾਲ ਮੁੜ ਸਕਦੀ ਹੈ, ਥਰਮੋਪਲਾਸਟਿਕ ਹੁੰਦੀ ਹੈ ।
- ਥਰਮੋਸੈਟਿੰਗ ਪਲਾਸਟਿਕ (Thermosetting Plastic)-ਪਲਾਸਟਿਕ ਦੀ ਕਿਸਮ,ਜੋ ਗਰਮ ਕਰਨ ਤੇ ਨਰਮ ਨਹੀਂ ਹੁੰਦੀ, ਥਰਮੋਸੈਟਿੰਗ ਪਲਾਸਟਿਕ ਹੁੰਦੀ ਹੈ । ਇਸਨੂੰ ਸਿਰਫ਼ ਇੱਕ ਵਾਰ ਹੀ ਸਾਂਚੇ ਵਿੱਚ ਪਾਇਆ ਜਾ ਸਕਦਾ ਹੈ ।