PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

This PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ will help you in revision during exams.

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਅੱਜ-ਕੱਲ੍ਹ ਜੰਗਲਾਂ ਨੂੰ ਕੱਟ ਕੇ ਉਸ ਭੂਮੀ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਰਹੀ ਹੈ ।

→ ਜੰਗਲਾਂ ਦੀ ਅੱਗ ਅਤੇ ਭਿਆਨਕ ਸੋਕਾ ਵੀ ਜੰਗਲਾਂ ਦੇ ਖ਼ਤਮ (Deforestion) ਦੇ ਕੁਦਰਤੀ ਕਾਰਕ ਹਨ !

→ ਜੰਗਲਾਂ ਦੀ ਕਟਾਈ ਨਾਲ ਧਰਤੀ ਤੇ ਤਾਪ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ ।

→ ਜੰਗਲਾਂ ਦੀ ਕਟਾਈ ਨਾਲ ਕਈ ਹਾਨੀਆਂ ਹਨ-ਜਿਵੇਂ ਗਲੋਬਲ ਵਾਰਮਿੰਗ, ਮਿੱਟੀ ਦੇ ਗੁਣਾਂ ਵਿੱਚ ਪਰਿਵਰਤਨ, ਮਿੱਟੀ ਖੁਰਣ ਦਾ ਕਾਰਨ, ਮਿੱਟੀ ਦੀ ਜਲ ਸਾਂਭਣ ਸਮਰੱਥਾ ਵਿੱਚ ਕਮੀ ਆਦਿ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਸਰਕਾਰ ਦੁਆਰਾ ਜੰਗਲਾਂ ਦੀ ਸੁਰੱਖਿਆ ਅਤੇ ਸੁਰੱਖਿਅਣ ਲਈ ਨਿਯਮ, ਵਿਧੀਆਂ ਅਤੇ ਨੀਤੀਆਂ ਬਣਾਈਆਂ ਗਈਆਂ ਹਨ ।

→ ਜੈਵ-ਮੰਡਲ-ਧਰਤੀ ਦਾ ਉਹ ਭਾਗ ਜਿਸ ਵਿੱਚ ਸਜੀਵ ਪਾਏ ਜਾਂਦੇ ਹਨ ਜਾਂ ਜੋ ਜੀਵਨਯਾਪਨ ਦੇ ਯੋਗ ਹਨ ।

→ ਜੈਵ ਵਿਵਿਧਤਾ-ਜੈਵ ਵਿਵਿਧਤਾ ਤੋਂ ਭਾਗ ਹੈ, ਧਰਤੀ ਤੇ ਮਿਲਣ ਵਾਲੇ ਵੱਖ-ਵੱਖ ਜੀਵਾਂ ਦੀਆਂ ਪ੍ਰਜਾਤੀਆਂ ਉਹਨਾਂ ਦੇ ਆਪਸੀ ਸੰਬੰਧ ਅਤੇ ਵਾਤਾਵਰਨ ਨਾਲ ਆਪਸੀ ਸੰਬੰਧ ।

→ ਕਿਸੇ ਖ਼ਾਸ ਖੇਤਰ ਵਿੱਚ ਮਿਲਣ ਵਾਲੇ ਪੇੜ-ਪੌਦੇ ਉਸ ਖੇਤਰ ਦੇ ‘‘ਬਨਸਪਤੀਜਾਤ’’ ਅਤੇ ਜੀਵ ਜੰਤੂ ‘‘ਪ੍ਰਾਣੀਜਾਤ’’ ਕਹਾਉਂਦੇ ਹਨ ।

→ ਪ੍ਰਜਾਤੀ ਸਜੀਵਾਂ ਦੀ ਸਮਸ਼ਟੀ ਦਾ ਉਹ ਸਮੂਹ ਹੈ, ਜੋ ਇਕ ਦੂਸਰੇ ਨਾਲ ਅੰਤਰ ਜਨਣ ਕਰਨ ਦੇ ਸਮਰੱਥ ਹੁੰਦੇ ਹਨ ।

→ ਉਹ ਖੇਤਰ ਜਿੱਥੇ ਜੰਗਲੀ ਪਾਣੀ (ਜੰਤ) ਸੁਰੱਖਿਅਤ ਰਹਿੰਦੇ ਹਨ, ਜੰਗਲੀ ਜੀਵਨ-ਰੱਖਾਂ (Wild life sancturies)- ਕਹਾਉਂਦੇ ਹਨ । ਇੱਥੇ ਜੰਗਲੀ ਪਾਣੀਆਂ ਨੂੰ ਸੁਰੱਖਿਆ ਅਤੇ ਰਹਿਣ ਲਈ ਢੁੱਕਵੇਂ ਹਾਲਾਤ ਉਪਲੱਬਧ ਕਰਵਾਏ ਜਾਂਦੇ ਹਨ ।

→ ਕਈ ਸੁਰੱਖਿਅਤ ਜੰਗਲ ਵੀ ਸੁਰੱਖਿਅਤ ਨਹੀਂ ਰਹੇ ਕਿਉਂਕਿ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਦਾ ਅਤੀਕੂਮਣ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ।

→ ਰਾਸ਼ਟਰੀ ਪਾਰਕ (National Park) ਉਸ ਖੇਤਰ ਦੇ ਬਨਸਪਤੀ ਜਾਤੀ, ਪਾਣੀਜਾਤ, ਦ੍ਰਿਸ਼ਭੂਮੀ ਅਤੇ ਇਤਿਹਾਸਿਕ ਵਸਤੂਆਂ ਦਾ ਸੁਰੱਖਿਅਣ ਕਰਦੇ ਹਨ ।

→ ਸਤਪੁੜਾ ਰਾਸ਼ਟਰੀ ਪਾਰਕ ਵਿੱਚ ਸਭ ਤੋਂ ਵਧੀਆ ਕਿਸਮ ਦੀ ਸਾਗਵਾਨ (Teak) ਮਿਲਦੀ ਹੈ ।

→ 1 ਅਪਰੈਲ 1973 ਵਿੱਚ ਭਾਰਤ ਸਰਕਾਰ ਦੁਆਰਾ ‘ਜੈਕਟ ਟਾਈਗਰ’ ਕਾਨੂੰਨ ਬਾਘਾਂ ਦੇ ਸੁਰੱਖਿਅਣ ਲਈ ਲਾਗੂ ਕੀਤਾ ਗਿਆ ।

→ ਸੰਕਟਕਾਲੀਨ ਜੰਤੂ (Endangered animals)- ਉਹ ਜੰਤੂ ਹਨ, ਜਿਨ੍ਹਾਂ ਦੀ ਸੰਖਿਆ ਘੱਟਦੀ ਜਾ ਰਹੀ ਹੈ ।

→ ਪਾਰੀਤੰਤਰ ਵਿੱਚ ਸਾਰੇ ਪੌਦੇ, ਜੀਵ ਅਤੇ ਸੂਖ਼ਮ ਜੀਵ ਅਤੇ ਅਜੈਵ ਘਟਕ ਆਉਂਦੇ ਹਨ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਰੈੱਡ ਡਾਟਾ ਪੁਸਤਕ’ ਜਾਂ ਲਾਲ ਅੰਕੜਾ ਕਿਤਾਬ ਇੱਕ ਅਜਿਹੀ ਬੁੱਕ ਹੈ, ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ।

→ ਜਲਵਾਯੂ ਵਿੱਚ ਪਰਿਵਰਤਨ ਦੇ ਕਾਰਨ ਪ੍ਰਵਾਸੀ ਪੰਛੀ ਹਰ ਸਾਲ ਦੂਰ-ਦੁਰਾਡੇ ਖੇਤਰਾਂ ਵਿੱਚੋਂ ਇੱਕ ਨਿਸਚਿਤ ਸਮੇਂ ਤੇ ਉੱਡ ਕੇ ਆਉਂਦੇ ਹਨ ।

Leave a Comment