PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

This PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ will help you in revision during exams.

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਪ੍ਰਜਣਨ (Reproduction) ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਇੱਕੋ ਜਿਹੇ ਜੀਵਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਲਗਾਤਾਰਤਾ ਬਣਾਈ ਰੱਖਣਾ ਸੁਨਿਸ਼ਚਿਤ ਕਰਦਾ ਹੈ ।

→ ਸਾਰੇ ਸਜੀਵ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ । ਇਸ ਪ੍ਰਕਰਮ ਨੂੰ ਪ੍ਰਜਣਨ ਕਹਿੰਦੇ ਹਨ ।

→ ਪ੍ਰਜਣਨ ਦੀਆਂ ਦੋ ਵਿਧੀਆਂ ਹਨ

  • ਲਿੰਗੀ ਪੁਜਣਨ
  • ਅਲਿੰਗੀ ਪਜਣਨ ।

→ ਅਲਿੰਗੀ ਪ੍ਰਜਣਨ ਵਿੱਚ, ਨਵਾਂ ਜੀਵ ਇੱਕ ਹੀ ਜਨਕ ਤੋਂ ਪੈਦਾ ਹੁੰਦਾ ਹੈ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸਜੀਵ ਅਲਿੰਗੀ ਪ੍ਰਜਣਨ ਵਿੱਚ ਪੰਜ ਵਿਧੀਆਂ ਦੁਆਰਾ ਪ੍ਰਜਣਨ ਕਰਦੇ ਹਨ |
(ਉ) ਦੋ-ਖੰਡਨ
(ਅ) ਮੁਕੁਲਨ
(ਬ) ਬੀਜਾਣੂ ਬਣਨਾ
(ਸ) ਕਾਇਕ ਪ੍ਰਜਣਨ
(ਹ) ਪੁਨਰਜਣਨ (Regeneration)

→ ਲਿੰਗੀ ਪ੍ਰਜਣਨ ਵਿੱਚ, ਦੋਨੋਂ ਨਰ ਅਤੇ ਮਾਦਾ ਦੀ ਲੋੜ ਹੁੰਦੀ ਹੈ । ਨਰ ਜਨਕ, ਨਰ ਯੁਗਮਕ ਅਤੇ ਮਾਦਾ ਜਨਕ ਮਾਦਾ ਯੁਗਮਕ ਪੈਦਾ ਕਰਦੇ ਹਨ । ਨਰ ਅਤੇ ਮਾਦਾ ਯੁਗਮਕ ਦੇ ਸੰਯੋਜਕ ਨੂੰ ਨਿਸ਼ੇਚਨ (Fertilization) ਕਹਿੰਦੇ ਹਨ । ਕੁੱਝ ਅਜਿਹੇ ਜੀਵ ਹਨ, ਜਿਨ੍ਹਾਂ ਵਿੱਚ ਦੋਨੋਂ ਹੀ ਪ੍ਰਜਣਨ ਅੰਗ ਹੁੰਦੇ ਹਨ, ਦੋ ਗੀ (Hermaphrodite) ਕਹਾਉਂਦੇ ਹਨ ।

→ ਨਿਸ਼ੇਚਨ, ਕਿਸੇ ਜੀਵ ਵਿੱਚ ਬਾਹਰੀ ਅਤੇ ਕਿਸੇ ਜੀਵ ਵਿੱਚ ਅੰਦਰਨੀ ਹੁੰਦਾ ਹੈ ।

→ ਪੌਦਿਆਂ ਵਿੱਚ ਵਾਧਾ ਅਨਿਯਮਿਤ ਹੁੰਦਾ ਹੈ ਜਦੋਂਕਿ ਪਸ਼ੂਆਂ ਵਿੱਚ ਸੀਮਿਤ ਹੁੰਦਾ ਹੈ ।

→ ਇਹ ਪ੍ਰਕਰਮ ਜਿਸ ਵਿੱਚ ਵਿਸ਼ੇਸ਼ ਆਕਾਰ ਅਤੇ ਆਕ੍ਰਿਤੀਆਂ ਬਣਦੀਆਂ ਹਨ, ਵਿਕਾਸ ਅਤੇ ਵਾਧਾ ਕਹਾਉਂਦਾ ਹੈ ।

→ ਅੰਗਾਂ ਦੇ ਵਾਧੇ ਵਿੱਚ ਆਕ੍ਰਿਤੀ, ਆਕਾਰ ਅਤੇ ਸੰਘਟਕਾਂ ਦੀ ਸੰਖਿਆ ਵਿੱਚ ਪਰਿਵਰਤਨ ਆਉਂਦਾ ਹੈ ।

→ ਬੀਜ, ਯੁਗਮਨਜ ਜਾਂ ਸਰੀਰ ਦੇ ਹੋਰ ਭਾਗਾਂ ਤੋਂ ਨਵੇਂ ਜੀਵ ਦੇ ਬਣਨ ਨੂੰ ਵਿਕਾਸ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਵਿਕਾਸ ਦੇ ਵੱਖ-ਵੱਖ ਢੰਗ ਹਨ !

→ ਲਿੰਗੀ ਪ੍ਰਜਣਨ ਵਧੇਰੇ ਪ੍ਰਯੋਗ ਹੁੰਦਾ ਹੈ ।

→ ਮਾਦਾ ਪ੍ਰਜਣਨ ਅੰਗਾਂ ਵਿੱਚ ਇੱਕ ਜੋੜੀ, ਅੰਡਕੋਸ਼, ਅੰਡਵਾਹਿਨੀ ਅਤੇ ਗਰਭਕੋਸ਼ ਹੁੰਦਾ ਹੈ ।

→ ਨਰ ਪ੍ਰਜਣਨ ਅੰਗਾਂ ਵਿੱਚ ਇਕ ਜੋੜਾ ਪਤਾਲ, ਦੋ ਸ਼ਕਰਾਣੁ ਨਲੀਆਂ ਅਤੇ ਇਕ ਨਰ ਇੰਦਰੀ ਹੁੰਦੀ ਹੈ ।

→ ਵੀਰਜ਼ (Semen), ਇੱਕ ਦੁੱਧ ਵਰਗਾ ਪਦਾਰਥ ਹੈ ਜਿਸ ਵਿੱਚ ਸ਼ੁਕਰਾਣੂ ਹੁੰਦੇ ਹਨ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸ਼ਿਸ਼ਨ ਨਰ ਵਿੱਚ ਮੂਤਰ ਅਤੇ ਸ਼ੁਕਰਾਣੂ ਨੂੰ ਉਤਸਰਜਨ ਕਰਨ ਦਾ ਕੰਮ ਕਰਦਾ ਹੈ ।

→ ਸ਼ੁਕਰਾਣੂ (Spermatozoan) ਸੂਖ਼ਮ ਨਰ ਯੁਗਮਕ ਹੈ । ਇੱਕ ਸ਼ੁਕਰਾਣੂ ਵਿੱਚ ਇਕ ਸਿਰ, ਮੱਧ ਭਾਗ ਅਤੇ ਇੱਕ ਪੂਛ ਹੁੰਦੀ ਹੈ ।

→ ਕਲੋਨਿੰਗ (Cloning) ਵਿੱਚ ਸਮਰੂਪ ਸੈੱਲ ਜਾਂ ਹੋਰ ਜੀਵਤ ਭਾਗ ਜਾਂ ਸੰਪੂਰਨ ਜੀਵ ਨੂੰ ਬਣਾਵਟੀ ਰੂਪ ਵਿੱਚ ਪੈਦਾ ਕੀਤਾ ਜਾਂਦਾ ਹੈ । ਕਲੋਨ ਵਾਲੇ ਜੰਤੂਆਂ ਵਿੱਚ ਅਕਸਰ ਜਨਮ ਸਮੇਂ ਕਈ ਵਿਗੜੇ ਆ ਜਾਂਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਲਿੰਗੀ ਪ੍ਰਜਣਨ (Sexual reproduction)-ਇਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਨਾਲ ਨਿਸ਼ੇਚਨ ਹੁੰਦਾ ਹੈ ।
  2. ਅਲਿੰਗੀ ਪ੍ਰਜਣਨ (Asexual reproduction)-ਪ੍ਰਜਣਨ ਦੀ ਉਹ ਕਿਸਮ ਜਿਸ ਵਿੱਚ ਸਿਰਫ਼ ਇੱਕ ਹੀ ਜੀਵ ਭਾਗ ਲੈਂਦਾ ਹੈ ।
  3. ਅੰਡਾਣੂ (Egg)-ਮਾਦਾ ਯੁਗਮਕ ਜਿਸ ਨੂੰ ਮਾਦਾ ਅੰਡਾਕੋਸ਼ ਪੈਦਾ ਕਰਦਾ ਹੈ ।
  4. ਸ਼ੁਕਰਾਣੂ (Sperm)-ਨਰ ਯੁਗਮਕ ਜਿਨ੍ਹਾਂ ਨੂੰ ਨਰ ਪਤਾਲੂ ਪੈਦਾ ਕਰਦੇ ਹਨ ।
  5. ਨਿਸ਼ੇਚਨ (Fertilization)-ਨਰ ਯੁਗਮਕ (ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਦਾ ਸੰਯੋਜਨ ਨਿਸ਼ੇਚਨ ਕਹਾਉਂਦਾ ਹੈ ।
  6. ਯੁਗਮਜ (Zygote)-ਇੱਕ ਸੈੱਲ ਸੰਰਚਨਾ ਜੋ ਸ਼ੁਕਰਾਣੂ ਅਤੇ ਅੰਡਾਣੂ ਦੇ ਸੰਯੋਜਨ ਤੋਂ ਬਣਦੀ ਹੈ ।
  7. ਅੰਦਰੂਨੀ ਨਿਸ਼ੇਚਨ (Internal fertilization)-ਮਾਦਾ ਦੇ ਸਰੀਰ ਅੰਦਰ ਹੋਣ ਵਾਲਾ ਨਿਸ਼ੇਚਨ ।
  8. ਬਾਹਰੀ ਨਿਸ਼ੇਚਨ (External fetilization)-ਮਾਦਾ ਦੇ ਸਰੀਰ ਦੇ ਬਾਹਰ ਹੋਣ ਵਾਲਾ ਨਿਸ਼ੇਚਨ ॥
  9. ਭਰੂਣ (Embryo)-ਯੁਗਮਨਜ ਵਿਭਾਜਨਾਂ ਤੋਂ ਬਣੀ ਸੰਰਚਨਾ ਭਰੁਣ ਕਹਾਉਂਦੀ ਹੈ ।
  10. ਗਰਭ (foetus)- ਭਰੁਣ ਦੀ ਅਵਸਥਾ ਜਿਸ ਵਿੱਚ ਸਾਰੇ ਸਰੀਰਕ ਭਾਗ ਵਿਕਸਿਤ ਹੋ ਕੇ ਪਛਾਣ ਯੋਗ ਹੋ ਜਾਂਦੇ ਹਨ !
  11. ਜਗਧੁਜ ਜੰਤੁ (Viviparous animals)-ਜੰਤੁ ਜੋ ਬੱਚੇ ਨੂੰ ਜਨਮ ਦਿੰਦੇ ਹਨ ।
  12. ਅੰਡਜਨਕ ਜੰਤੂ (Oviparous animals)-ਜੰਤੂ ਜੋ ਅੰਡੇ ਦਿੰਦੇ ਹਨ ।
  13. ਕਾਇਆਂਤਰਣ (Metamorphosis)-ਲਾਰਵਾ ਦੇ ਕੁੱਝ ਤੀਬਰ ਪਰਿਵਰਤਨਾਂ ਦੁਆਰਾ ਬਾਲਗ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ ।
  14. ਬਡਿੰਗ (Budding)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਨਵਾਂ ਜੀਵ ਕਲੀਆਂ (Buds) ਤੋਂ ਪੈਦਾ ਹੁੰਦਾ ਹੈ ।
  15. ਵਿਖੰਡਨ (Binary fission)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਜੀਵ ਦੋ ਭਾਗਾਂ ਵਿੱਚ ਵਿਭਾਜਿਤ ਹੋ ਕੇ ਸੰਤਾਨ ਪੈਦਾ ਕਰਦਾ ਹੈ ।

Leave a Comment