PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

Punjab State Board PSEB 8th Class Science Book Solutions Chapter 5 ਕੋਲਾ ਅਤੇ ਪੈਟ੍ਰੋਲੀਅਮ Textbook Exercise Questions, and Answers.

PSEB Solutions for Class 8 Science Chapter 5 ਕੋਲਾ ਅਤੇ ਪੈਟ੍ਰੋਲੀਅਮ

PSEB 8th Class Science Guide ਕੋਲਾ ਅਤੇ ਪੈਟ੍ਰੋਲੀਅਮ Textbook Questions and Answers

ਪ੍ਰਸ਼ਨ 1.
ਸੀ. ਐੱਨ. ਜੀ. ਅਤੇ ਐੱਲ. ਪੀ. ਜੀ. ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਸੀ. ਐੱਨ. ਜੀ. ਦੇ ਲਾਭ-ਇਹ ਹਵਾ ਪ੍ਰਦੂਸ਼ਣ ਨਹੀਂ ਫੈਲਾਉਂਦਾ । ਐੱਲ. ਪੀ. ਜੀ. ਦੇ ਲਾਭ-ਐੱਲ. ਪੀ. ਜੀ. ਇੱਕ ਵਧੀਆ ਬਾਲਣ ਮੰਨਿਆ ਜਾਂਦਾ ਹੈ, ਕਿਉਂਕਿ

  1. ਇਸਦਾ ਕੈਲੋਰੀਮਾਨ ਵੱਧ ਹੈ । ਇਹ 50 kj/gਹੈ, ਜਿਸਦਾ ਅਰਥ ਇਹ ਹੈ ਕਿ LPG ਜਲ ਕੇ 50 ਕਿਲੋ ਜੁਲ ਊਰਜਾ ਪੈਦਾ ਕਰਦੀ ਹੈ ।
  2. ਇਸਦੀ ਲਾਟ ਧੂੰਆਂ ਰਹਿਤ ਹੈ ਅਤੇ ਪ੍ਰਦੂਸ਼ਣ ਨਹੀਂ ਫੈਲਾਉਂਦੀ ।
  3. L.P.G, ਦੀ ਸੰਭਾਲ ਤੇ ਰੱਖ-ਰਖਾਵ ਸੌਖਾ ਹੈ ।
  4. ਇਸਦਾ ਦਹਿਣ ਪੂਰਨ ਹੁੰਦਾ ਹੈ ।
  5. ਇਸ ਦੇ ਜਲਣ ਤੇ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਹੁੰਦੀਆਂ ।
  6. ਇਹ ਇੱਕ ਸਾਫ਼ ਘਰੇਲੂ ਬਾਲਣ ਹੈ ।

ਪ੍ਰਸ਼ਨ 2.
ਪੈਟ੍ਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਈ ਜਾਂਦੀ ਹੈ ?
ਉੱਤਰ-
ਬਿਟੁਮਿਨ (Bitumin)

ਪ੍ਰਸ਼ਨ 3.
ਵਰਣਨ ਕਰੋ, ਮ੍ਰਿਤ ਬਨਸਪਤੀ ਤੋਂ ਕੋਲਾ ਕਿਸ ਤਰ੍ਹਾਂ ਬਣਦਾ ਹੈ ? ਇਹ ਪ੍ਰਕਰਮ ਕੀ ਅਖਵਾਉਂਦਾ ਹੈ ?
ਉੱਤਰ-
ਮ੍ਰਿਤ ਬਨਸਪਤੀ ਤੋਂ ਕੋਲੇ ਦਾ ਬਨਣਾ-ਕੋਲਾ ਉਨ੍ਹਾਂ ਰੁੱਖਾਂ ਦੇ ਵਿਘਟਨ ਤੋਂ ਬਣਿਆ ਹੈ ਜੋ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਅੰਦਰ ਦੱਬੇ ਗਏ ਸਨ | ਅਜਿਹਾ ਵਿਚਾਰ ਹੈ ਕਿ ਕਰੋੜਾਂ ਸਾਲ ਪਹਿਲਾਂ ਭੁਚਾਲ ਅਤੇ ਜਵਾਲਾਮੁਖੀ ਆਦਿ ਦੇ ਕਾਰਨ ਰੁੱਖ ਧਰਤੀ ਦੀ ਸਤਹਿ ਹੇਠਾਂ ਦੱਬ ਗਏ ਅਤੇ ਮਿੱਟੀ ਅਤੇ ਰੇਤ ਨਾਲ ਢੱਕ ਗਏ । ਧਰਤੀ ਦੇ ਅੰਦਰ ਉੱਚ ਦਾਬ ਅਤੇ ਉੱਚ ਤਾਪ ਅਤੇ ਹਵਾ ਦੀ ਗੈਰ ਮੌਜੂਦਗੀ ਵਿੱਚ ਇਹ ਦੱਬੇ ਹੋਏ ਰੁੱਖ ਹੌਲੀ-ਹੌਲੀ ਕੋਲੇ ਵਿੱਚ ਬਦਲ ਗਏ । ਰੁੱਖਾਂ ਦੀ ਲੱਕੜੀ ਤੋਂ ਕੋਲਾ ਬਣਨ ਵਿੱਚ ਕਰੋੜਾਂ ਸਾਲ ਦਾ ਸਮਾਂ ਲੱਗ ਗਿਆ । ਕੋਲਾ ਬਣਨ ਦੇ ਪ੍ਰਕਰਮ ਨੂੰ ਕਾਰਬਨੀਕਰਨ ਕਹਿੰਦੇ ਹਨ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 4.
ਖਾਲੀ ਸਥਾਨ ਭਰੋ –
(ਉ) ………. ਅਤੇ ………… ਫਾਂਸਿਲ ਬਾਲਣ ਹਨ ।
ਪੈਟੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ……… ਅਖਵਾਉਂਦਾ ਹੈ ।
(ਈ) ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦੂਸ਼ਣ ਬਾਲਣ …..
ਉੱਤਰ-
(ੳ) ਕੋਲਾ, ਪੈਟੋਲੀਅਮ
(ਅ) ਸੁਧਾਈ ਕਰਨਾ
(ਸ) ਐੱਨ. ਜੀ. ॥

ਪ੍ਰਸ਼ਨ 5.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F)
(ਉ) ਫਾਂਸਿਲ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਹਨ ।
ਉੱਤਰ-
ਗਲਤ

(ਅ) ਪੈਟੋਲ ਦੇ ਨਾਲੋਂ ਸੀ. ਐੱਨ. ਜੀ. ਵਧੇਰੇ ਪ੍ਰਦੂਸ਼ਕ ਬਾਲਣ ਹੈ ।
ਉੱਤਰ-
ਗਲਤ

(ਇ) ਕੋਕ, ਕਾਰਬਨ ਦਾ ਲਗਪਗ ਸ਼ੁੱਧ ਰੂਪ ਹੈ ।
ਉੱਤਰ-
ਠੀਕ

(ਸ) ਕੋਲਤਾਰ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੈ ।
ਉੱਤਰ-
ਠੀਕ

(ਹ) ਮਿੱਟੀ ਦਾ ਤੇਲ ਇੱਕ ਫਾਂਸਿਲ ਬਾਲਣ ਨਹੀਂ ਹੈ ।
ਉੱਤਰ-
ਗਲਤ ।

ਪ੍ਰਸ਼ਨ 6.
ਸਮਝਾਓ, ਫਾਂਸਿਲ ਬਾਲਣ ਖ਼ਤਮ ਹੋਣ ਵਾਲੇ ਪ੍ਰਕਿਰਤਕ ਸਾਧਨ ਕਿਉਂ ਹਨ ?
ਉੱਤਰ-
ਫਾਂਸਿਲ ਬਾਲਣ ਸਜੀਵਾਂ ਤੇ ਮ੍ਰਿਤ ਅਵਸ਼ੇਸ਼ਾਂ ਤੋਂ ਬਣਦੇ ਹਨ ਅਤੇ ਇਹਨਾਂ ਨੂੰ ਬਨਣ ਵਿੱਚ ਕਰੋੜਾਂ ਸਾਲ ਲੱਗ ਜਾਂਦੇ ਹਨ | ਕੁਦਰਤ ਵਿੱਚ ਫਾਂਸਿਲ ਬਾਲਣ ਦੇ ਸਾਧਨ ਸੀਮਿਤ ਹਨ ਇਸ ਕਰਕੇ ਇਹ ਛੇਤੀ ਸਮਾਪਤ ਹੋਣ ਵਾਲੇ ਫਾਂਸਿਲ ਬਾਲਣ ਹਨ ।

ਪ੍ਰਸ਼ਨ 7.
ਕੋਕ ਦੇ ਗੁਣ ਅਤੇ ਵਰਤੋਂ ਦਾ ਵਰਣਨ ਕਰੋ ।
ਉੱਤਰ-
ਕੋਕ ਦੇ ਗੁਣ-

  • ਇਹ ਕਠੋਰ ਹੈ ।
  • ਇਹ ਮੁਸਾਮਦਾਰ ਹੈ ।
  • ਇਹ ਕਾਲੇ ਰੰਗ ਦਾ ਹੈ ।
  • ਇਹ ਬਿਜਲੀ ਅਤੇ ਤਾਪ ਦਾ ਕੁਚਾਲਕ ਹੈ ।

ਕੋਕ ਦੀ ਵਰਤੋਂ-

  1. ਬਣਾਉਟੀ ਗ੍ਰੇਫਾਈਟ ਬਣਾਉਣ ਦੇ ਕੰਮ ਆਉਂਦਾ ਹੈ ।
  2. ਐਸਿਟੀਲੀਨ ਗੈਸ ਬਣਾਉਣ ਲਈ ਕੈਲਸ਼ੀਅਮ ਕਾਰਬਾਈਡ ਦੇ ਉਤਪਾਦਨ ਵਿੱਚ ਸਹਾਇਕ ਹੈ ।
  3. ਪਾਣੀ-ਗੈਸ ਅਤੇ ਉਤਪਾਦਨ-ਗੈਸ ਦੇ ਉਤਪਾਦਨ ਵਿੱਚ ਸਹਾਇਕ ਹੈ ।
  4. ਵਾਟਰ-ਗੈਸ ਕਾਰਬਨ ਮੋਨੋਆਕਸਾਈਡ ਅਤੇ ਹਾਈਡੋਜਨ ਦਾ ਸਮਾਨੁਪਾਤੀ ਮਿਸ਼ਰਣ ਹੈ ।
  5. ਇਹ ਕਾਪਰ, ਲੋਹਾ, ਜ਼ਿੰਕ, ਲੈਡ, ਟਿਨ ਆਦਿ ਕੱਚੀਆਂ ਧਾਤਾਂ ਵਿੱਚੋਂ ਨਿਸ਼ਕਰਸ਼ਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 8.
ਪੈਟ੍ਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ ।
ਉੱਤਰ-
ਪੈਟ੍ਰੋਲੀਅਮ ਸਮੁੰਦਰ ਵਿੱਚ ਰਹਿਣ ਵਾਲੇ ਸੂਖ਼ਮ ਜੀਵਾਣੂਆਂ ਦੀ ਸਹਾਇਤਾ ਨਾਲ ਬਣਦਾ ਹੈ । ਮਰਨ ਤੋਂ ਬਾਅਦ ਇਹ ਜੀਵ ਸਮੁੰਦਰ ਦੇ ਤੱਲ ਤਕ ਪਹੁੰਚ ਜਾਂਦੇ ਹਨ ਅਤੇ ਹੌਲੀ-ਹੌਲੀ ਰੇਤ ਅਤੇ ਮਿੱਟੀ ਨਾਲ ਢੱਕ ਜਾਂਦੇ ਹਨ । ਕਰੋੜਾਂ ਸਾਲਾਂ ਬਾਅਦ ਦਾਬ ਉੱਤਪ੍ਰੇਰਕ ਕਿਰਿਆ ਅਤੇ ਗਰਮੀ ਦੇ ਕਾਰਨ ਹਾਈਡਰੋਕਾਰਬਨ ਵਿੱਚ ਬਦਲ ਜਾਂਦੇ ਹਨ । ਇਹ ਹਾਈਡਰੋਕਾਰਬਨ ਹਲਕੇ ਹੋਣ ਦੇ ਕਾਰਨ ਮੁਸਾਮਦਾਰ ਚੱਟਾਨਾਂ ਵਿੱਚੋਂ ਰਿਸ ਕੇ ਧਰਤੀ ਦੀ ਸਤਹਿ ਵੱਲ ਚਲੇ ਜਾਂਦੇ ਹਨ ਜਦੋਂ ਤੱਕ ਅਪਾਰਗਾਮੀ ਚੱਟਾਨਾਂ ਇਹਨਾਂ ਨੂੰ ਰੋਕ ਨਹੀਂ ਲੈਂਦੀਆਂ । ਇਸ ਤਰ੍ਹਾਂ ਇਨ੍ਹਾਂ ਅਪਾਰਗਾਮੀ ਚੱਟਾਨਾਂ ਦੇ ਵਿੱਚ ਤੇਲ ਦੇ ਖੂਹ ਬਣ ਜਾਂਦੇ ਹਨ । ਪ੍ਰਕ੍ਰਿਤੀ ਗੈਸ ਤੇਲ ਦੇ ਉੱਪਰ ਮਿਲਦੀ ਹੈ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 9.
ਹੇਠ ਲਿਖੀ ਸਾਰਣੀ ਵਿੱਚ 1991 ਤੋਂ 1977 ਤਕ ਭਾਰਤ ਵਿੱਚ ਬਿਜਲੀ ਦੀ ਕੁੱਲ ਕਮੀ ਨੂੰ ਵਿਖਾਇਆ ਗਿਆ ਹੈ । ਇਨ੍ਹਾਂ ਅੰਕੜਿਆਂ ਨੂੰ ਗ੍ਰਾਫ਼ ਦੁਆਰਾ ਦਰਸਾਓ । ਸਾਲ ਵਿੱਚ ਕਮੀ ਪ੍ਰਤੀਸ਼ਤਤਾ ਨੂੰ Yਧੁਰੇ ਅਤੇ ਸਾਲ ਨੂੰ X-ਧੁਰੇ ਤੇ ਅੰਕਿਤ ਕਰੋ ।
PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ 1
ਉੱਤਰ-
PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ 2

PSEB Solutions for Class 8 Science ਕੋਲਾ ਅਤੇ ਪੈਟ੍ਰੋਲੀਅਮ Important Questions and Answers

Type – I
(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ-

1. ਘਰ ਵਿੱਚ ਜਦੋਂ ਗੁਰਮੀਤ ਦੀ ਮੰਮੀ ਗੈਸ ਚੁੱਲ੍ਹੇ ਉੱਪਰ ਰੋਟੀ ਪਕਾਉਂਦੀ ਹੈ ਤਾਂ ਉਹ ਸਿਲੰਡਰ ਦੀ ਵਰਤੋਂ ਕਰਦੀ ਹੈ । ਸਿਲੰਡਰ ਵਿਚਲੀ ਗੈਸ ਦਾ ਕੀ ਨਾਂ ਹੈ ?
(ਉ) ਹਵਾ
(ਅ) ਆਕਸੀਜਨ
(ੲ) ਐੱਲ. ਪੀ. ਜੀ.
(ਸ) ਸੀ.ਐੱਨ.ਜੀ. ।
ਉੱਤਰ-
(ੲ) ਐੱਲ. ਪੀ. ਜੀ. ।

2. ਮੋਨਿਕਾ ਨੇ ਅਖ਼ਬਾਰ ਵਿੱਚ ਪੜ੍ਹਿਆ ਕਿ ਬੰਦ ਕਮਰੇ ਵਿੱਚ ਕੋਲੇ ਜਲਾਉਣ ਨਾਲ ਇੱਕ ਵਿਅਕਤੀ ਬੇਹੋਸ਼ ਹੋ ਗਿਆ । ਅਧਿਆਪਕ ਤੋਂ ਇਸ ਦਾ ਕਾਰਨ ਪੁੱਛਣ ਤੇ ਅਧਿਆਪਕ ਨੇ ਦੱਸਿਆ ਕਿ ਕੋਲੇ ਦੇ ਜਲਣ ਤੇ ਇੱਕ ਖਤਰਨਾਕ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ । ਉਸ ਗੈਸ ਦਾ ਨਾਂ ਦੱਸੋ ।
(ਉ) ਆਕਸੀਜਨ
(ਅ) ਨਾਈਟਰੋਜਨ
(ੲ) ਕਾਰਬਨ ਮੋਨੋਆਕਸਾਈਡ
(ਸ) ਹਾਈਡਰੋਜ਼ਨ ।
ਉੱਤਰ-
(ੲ) ਕਾਰਬਨ ਮੋਨੋਆਕਸਾਈਡ !

3. ਫ਼ਾਸਿਲ ਈਂਧਨ (ਜੀਵਾਸ਼ਮੀ ਈਂਧਨ) ਦੀ ਉਦਾਹਰਣ ਹੈ
(ਉ) ਹਵਾ
(ਅ) ਸੂਰਜ ਪ੍ਰਕਾਸ਼
(ਈ) ਪਾਣੀ
(ਸ) ਕੋਲਾ ।
ਉੱਤਰ-
(ਸ) ਕੋਲਾ ।

4. ਘਰਾਂ ਵਿੱਚ ਈਂਧਨ ਦੇ ਰੂਪ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ
(ਉ) ਡੀਜ਼ਲ
(ਅ) ਪੈਟ੍ਰੋਲ
(ਈ) ਮਿੱਟੀ ਦਾ ਤੇਲ
(ਸ) ਬਿਟੂਮਿਨ ।
ਉੱਤਰ-
(ਈ) ਮਿੱਟੀ ਦਾ ਤੇਲ ॥

5. ਕਾਰਬਨ ਦਾ ਸਭ ਤੋਂ ਸ਼ੁੱਧ ਰੂਪ ਹੈ ?
(ਉ) ਕੋਲਤਾਰ
(ਅ) ਕੋਲਾ ਗੈਸ
(ੲ) ਕੋਕ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਕੋਕ ।

6. ਹੇਠ ਦਿੱਤੇ ਹੋਏ ਈਂਧਨਾਂ ਵਿੱਚੋਂ ਸਭ ਤੋਂ ਘੱਟ ਪ੍ਰਦੂਸ਼ਣ ਧਨ ਹੈ ?
(ਉ) ਪੈਟੋਲ .
(ਅ) ਕੋਲਾ
(ਈ) ਮਿੱਟੀ ਦਾ ਤੇਲ
(ਸ) ਸੀ. ਐੱਨ. ਜੀ. ।
ਉੱਤਰ-
(ਸ) ਸੀ.ਐੱਨ. ਜੀ. |

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

7. ਪ੍ਰਾਕ੍ਰਿਤਿਕ ਠੋਸ ਈਂਧਨ ਹੈ
(ਉ) ਕੋਲਾ
(ਅ) ਕੋਕ
(ਈ) ਐੱਲ.ਪੀ.ਜੀ.
(ਸ) ਚਾਰਕੋਲ ।
ਉੱਤਰ-
(ਉ) ਕੋਲਾ ।

8. ਸਭ ਤੋਂ ਵੱਧ ਸਵੱਛ ਈਂਧਨ ਹੈ
(ਉ) ਪੈਟਰੋਲ
(ਅ) ਕੋਲਾ
(ੲ) ਮਿੱਟੀ ਦਾ ਤੇਲ
(ਸ) ਸੀ.ਐੱਨ.ਜੀ. ।
ਉੱਤਰ-
(ਸ) ਸੀ.ਐੱਨ. ਜੀ. ।

9. ਹੇਠਾਂ ਦਿੱਤਿਆਂ ਵਿਚੋਂ ਕਿਹੜਾ ਫ਼ਾਸਿਲ ਬਾਲਣ ਹੈ ?
(ਉ) ਹਵਾ
(ਅ) ਪ੍ਰਾਕਿਰਤਕ ਗੈਸ
(ਈ) ਪਾਣੀ
(ਸ) ਕੋਲਾ ।
ਉੱਤਰ-
(ਸ) ਕੋਲਾ ।

10. ਇਹਨਾਂ ਵਿਚੋਂ ਕਿਹੜਾ ਨਾ-ਸਮਾਪਤ ਹੋਣ ਵਾਲਾ ਪ੍ਰਾਕਿਰਤਕ ਸੰਸਾਧਨ ਹੈ ?
(ਉ) ਹਵਾ
(ਅ ਸੂਰਜ ਦਾ ਪ੍ਰਕਾਸ਼
(ੲ) ਕੋਲਾ
(ਸ) ਜੰਗਲ |
ਉੱਤਰ-
(ਉ) ਹਵਾ ।

11. ਹੇਠ ਲਿਖਿਆਂ ਵਿਚੋਂ ਕਿਸ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ
(ਉ) ਡੀਜ਼ਲ
(ਅ) ਕੋਲਾ ।
(ਈ) ਬਿਟਾਮਿਨ
(ਸ) ਪੈਟਰੋਲੀਅਮ ।
ਉੱਤਰ-
(ਸ) ਪੈਟਰੋਲੀਅਮ ।

12. ਹੇਠ ਲਿਖਿਆਂ ਵਿੱਚੋਂ ਸਮਾਪਤ ਹੋਣ ਵਾਲਾ ਪ੍ਰਕਿਰਤਕ ਸੰਸਾਧਨ ਹੈ
(ਉ) ਹਵਾ
(ਆ) ਸੂਰਜ ਦਾ ਪ੍ਰਕਾਸ਼
(ੲ) ਪ੍ਰਾਕਿਰਤਕ ਗੈਸ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ ।
ਉੱਤਰ-
(ੲ) ਪ੍ਰਾਕਿਰਤਕ ਗੈਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਝ ਪ੍ਰਾਕਿਰਤਿਕ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਹਵਾ, ਪਾਣੀ, ਮਿੱਟੀ, ਜੰਗਲ, ਖਣਿਜ ਆਦਿ ।

ਪ੍ਰਸ਼ਨ 2.
ਕੁੱਝ ਮਾਨਵ ਨਿਰਮਿਤ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਕੱਚ, ਸੀਮੇਂਟ, ਕੱਪੜੇ, ਮਕਾਨ ਆਦਿ ।

ਪ੍ਰਸ਼ਨ 3.
ਪੈਟੋਲੀਅਮ ਦੇ ਪ੍ਰਭਾਜੀ-ਕਸ਼ੀਦਣ ਦੀਆਂ ਉਪਜਾਂ ਦੇ ਨਾਂ ਲਿਖੋ ।
ਉੱਤਰ-
ਪੈਟ੍ਰੋਲੀਅਮ : ਐਸਫਾਲਟ, ਪੈਟ੍ਰੋਲ, ਡੀਜ਼ਲ, ਪੈਰਾਫ਼ਿਨ, ਮੋਮ, ਸਨੇਹਕ ਤੇਲ, ਕੈਰੋਸੀਨ ।

ਪ੍ਰਸ਼ਨ 4.
ਪੈਟ੍ਰੋਲੀਅਮ ਦੇ ਤਿੰਨ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-
ਖਾਦਾਂ, ਕੀਟਨਾਸ਼ਕ, ਬਣਾਉਟੀ ਰਬੜ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 5.
ਪੈਟ੍ਰੋਲੀਅਮ ਕੀ ਹੈ ?
ਉੱਤਰ-
ਪੈਟ੍ਰੋਲੀਅਮ : ਪੈਟ੍ਰੋਲੀਅਮ ਗਾੜ੍ਹੇ ਰੰਗ ਦਾ ਤਰਲ ਪਦਾਰਥ ਹੈ, ਜਿਸਦੀ ਗੰਧ ਭੈੜੀ ਹੈ ।

ਪ੍ਰਸ਼ਨ 6.
ਬਿਟੂਮਿਨ ਦਾ ਕੀ ਉਪਯੋਗ ਹੈ ?
ਉੱਤਰ-
ਸੜਕ ਬਣਾਉਣ ਵਿੱਚ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਸੁੱਕੀ ਧੁਆਈ (Dry-cleaning) ਦੇ ਘੋਲਕ ਦੇ ਰੂਪ ਵਿੱਚ ਪੈਟ੍ਰੋਲੀਅਮ ਦਾ ਕਿਹੜਾ-ਕਿਹੜਾ ਸੰਘਟਕ ਉਪਯੋਗ ਵਿੱਚ ਲਿਆਇਆ ਜਾਂਦਾ ਹੈ ?
ਉੱਤਰ-
ਪੈਟ੍ਰੋਲ (Petrol) ।

ਪ੍ਰਸ਼ਨ 8.
ਕੁੱਝ ਸਮਾਪਤ ਹੋਣ ਵਾਲੇ ਕੁਦਰਤੀ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਜੰਗਲ, ਜੰਗਲੀ ਜੀਵ, ਖਣਿਜ ਅਤੇ ਕੋਲਾ ।

ਪ੍ਰਸ਼ਨ 9.
ਨਵਿਆਉਣਯੋਗ ਕੁਦਰਤੀ ਸਾਧਨਾਂ ਦੇ ਉਦਾਹਰਨ ਦਿਉ ।
ਉੱਤਰ-
ਹਵਾ, ਪਾਣੀ, ਸੂਰਜ ਦਾ ਪ੍ਰਕਾਸ਼ ।

ਪ੍ਰਸ਼ਨ 10.
ਕੀ ਹੁੰਦਾ ਹੈ, ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ?
ਉੱਤਰ-
ਕਾਰਬਨ-ਡਾਇਆਕਸਾਈਡ ਗੈਸ ਪੈਦਾ ਹੁੰਦੀ ਹੈ ।

ਪ੍ਰਸ਼ਨ 11.
ਭੰਜਕ ਕਸ਼ੀਦਣ ਕੀ ਹੈ ?
ਉੱਤਰ-
ਭੰਜਕ ਕਸ਼ੀਦਣ-ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਜਾਂ ਸੀਮਿਤ ਸਪਲਾਈ ਵਿੱਚ ਗਰਮ ਕਰਨ ਨੂੰ ਭੰਜਕ ਕਸ਼ੀਦਣ ਕਹਿੰਦੇ ਹਨ ।

ਪ੍ਰਸ਼ਨ 12.
ਹਾਈਡਰੋਕਾਰਬਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਾਈਡਰੋਕਾਰਬਨ-ਕੋਲੇ ਅਤੇ ਹਾਈਡਰੋਜਨ ਤੋਂ ਬਣੇ ਯੋਗਿਕਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।

ਪ੍ਰਸ਼ਨ 13.
ਪੈਟ੍ਰੋ-ਰਸਾਇਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੈਟੂ-ਰਸਾਇਣ-ਇਹ ਉਹ ਪਦਾਰਥ ਹੈ ਜਿਹੜਾ ਪੈਟ੍ਰੋਲ ਅਤੇ ਕੁਦਰਤੀ ਗੈਸ ਤੋਂ ਮਿਲਦਾ ਹੈ ।

Type – II
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਥਰਾਟ ਬਾਲਣ ਦੀ ਪਰਿਭਾਸ਼ਾ ਲਿਖੋ । ਕੋਈ ਤਿੰਨ ਪਥਰਾਟ ਬਾਲਣਾਂ ਦੇ ਨਾਂ ਲਿਖੋ ।
ਉੱਤਰ-
ਪਥਰਾਟ ਬਾਲਣ-ਉਹ ਬਾਲਣ ਜਿਹੜੇ ਸਜੀਵਾਂ ਦੇ ਅਤੇ ਜੰਤੂਆਂ) ਦੇ ਮਿਤ ਅਵਸ਼ੇਸ਼ਾਂ ਤੋਂ ਮਿੱਟੀ ਦੇ ਹੇਠਾਂ ਦੱਬਣ ਨਾਲ ਕਈ ਕਰੋੜਾਂ ਸਾਲਾਂ ਬਾਅਦ ਪ੍ਰਕ੍ਰਿਤੀ ਵਿੱਚ ਪੈਦਾ ਹੋਏ । ਉਦਾਹਰਣ-ਕੋਲਾ, ਪੈਟੋਲੀਅਮ, ਪਾਕ੍ਰਿਤਿਕ ਗੈਸ ਆਦਿ ।

ਪ੍ਰਸ਼ਨ 2.
ਕੋਕ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਕੋਕ ਦਾ ਬਣਨਾ : ਕੋਕ, ਕੋਲੇ ਦੇ ਪ੍ਰਕਰਮਣ ਦੁਆਰਾ ਬਣਾਇਆ ਜਾਂਦਾ ਹੈ । ਜਲਾਉਣ ਵਿੱਚ ਕੋਲੇ ਵਿੱਚ ਗੈਸ ਅਤੇ ਦੂਜੇ ਪਦਾਰਥ ਨਿਕਲ ਜਾਂਦੇ ਹਨ ਅਤੇ ਕਾਲਾ ਪਦਾਰਥ ਜਿਹੜਾ ਬਚ ਜਾਂਦਾ ਹੈ, ਕੋਕ ਅਖਵਾਉਂਦਾ ਹੈ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 3.
ਭਾਰਤ ਵਿੱਚ ਪੈਟ੍ਰੋਲੀਅਮ ਕਿੱਥੇ ਮਿਲਦਾ ਹੈ ? ਵੀ ਪਾਇਆ ਗਿਆ ਹੈ । ਇਸ ਸਥਾਨ ਨੂੰ ਬੰਬੇ ਹਾਈ ਕਹਿੰਦੇ ਹਨ । ਤੇਲ ਗੋਦਾਵਰੀ ਅਤੇ ਕਾਵੇਰੀ ਕ੍ਰਿਸ਼ਨਾ ਨਦੀਆਂ ਦੇ ਬੇਸਨ ਤੋਂ ਵੀ ਪ੍ਰਾਪਤ ਹੋਇਆ ਹੈ।

ਪ੍ਰਸ਼ਨ 4.
ਪੈਟ੍ਰੋਲੀਅਮ ਸੁਧਾਈ ਦੀਆਂ ਮੁੱਖ ਉਪਜਾਂ ਹਨ ?
ਉੱਤਰ-
ਪੈਟ੍ਰੋਲੀਅਮ ਨੂੰ ਸਾਫ਼ ਕਰਨ ਦੁਆਰਾ ਪ੍ਰਾਪਤ ਹੋਣ ਵਾਲੀਆਂ ਹਨ-ਕੁਦਰਤੀ ਗੈਸ, ਪੈਟ੍ਰੋਲ, ਨੈਪਥਾ ਮਿੱਟੀ ਦਾ ਤੇਲ, ਗੈਸੀ ਤੇਲ (ਡੀਜ਼ਲ), ਲੁਬਰੀਕੈਂਟ ਤੇਲ/ਮੋਮ, ਬਾਲਣ ਤੇਲ ਅਤੇ ਬਿਟੂਮਿਨ ।

ਪ੍ਰਸ਼ਨ 5.
ਕੋਲੇ ਦੇ ਉਤਪਾਦ ਕਿਹੜੇ ਹਨ ?
ਉੱਤਰ-
ਕੋਲੇ ਦੇ ਉਤਪਾਦ-ਕੋਲਾ ਹਵਾ ਦੀ ਗੈਰ ਮੌਜੂਦਗੀ ਵਿੱਚ ਜਲਣ ਤੇ ਕੋਲਾ ਗੈਸ, ਕੋਲਤਾਰ ਅਤੇ ਕੋਕ ਪੈਦਾ ਕਰਦਾ ਹੈ । ਕੋਲ ਗੈਸ ਦਾ ਇੱਕ ਵਧੀਆ ਬਾਲਣ ਹੈ ।

ਪ੍ਰਸ਼ਨ 6.
ਕੋਲਤਾਰ ਕੀ ਹੈ ? ਇਹਦੇ ਉਪਯੋਗ ਲਿਖੋ ।
ਉੱਤਰ-
ਕੋਲਤਾਰ-ਇਹ ਕਾਲਾ ਗਾੜਾ ਹੈ ਜਿਸਦੀ ਭੈੜੀ ਗੰਧ ਹੈ । ਇਹ ਲਗਪਗ 200 ਪਦਾਰਥਾਂ ਦਾ ਮਿਸ਼ਰਣ ਹੈ । ਇਹ ਪਦਾਰਥ ਦੈਨਿਕ ਜੀਵਨ ਵਿੱਚ ਉਪਯੋਗ ਆਉਣ ਵਾਲੀਆਂ ਵਸਤੂਆਂ ਜਿਵੇਂ-ਪੇਂਟ, ਰੰਗ, ਪਲਾਸਟਿਕ, ਚਿਤ ਸੁਗੰਧ, ਦਵਾਈਆਂ ਆਦਿ ਦੇ ਨਿਰਮਾਣ ਦਾ ਮੁੱਢਲਾ ਪਦਾਰਥ ਹੈ । ਕੋਲਤਾਰ ਸੜਕ ਨਿਰਮਾਣ ਵਿੱਚ ਵੀ ਉਪਯੋਗੀ ਪਦਾਰਥ ਹੈ ।

ਪ੍ਰਸ਼ਨ 7.
ਕੋਲੇ ਅਤੇ ਕੋਕ ਵਿੱਚ ਕੀ ਅੰਤਰ ਹੈ ?
ਉੱਤਰ-
ਕੋਲੇ ਅਤੇ ਕੋਕ ਵਿੱਚ ਅੰਤਰ –

ਕੋਲਾ (Coal) ਕੋਕ (Coke)
(1) ਇਹ ਕਾਰਬਨ ਦਾ ਆਕ੍ਰਿਸਟਲੀ ਰੂਪ ਹੈ । (1) ਇਹ ਕਾਰਬਨ ਦਾ ਭੁਰ-ਭੁਰਾ ਰੂਪ ਹੈ ।
(2) ਇਹ ਪੌਦਿਆਂ ਦੇ ਸੜਨ ਅਤੇ ਜੰਤੂਆਂ ਦੇ ਮਰਨ ਤੋਂ ਬਾਅਦ ਭੂਮੀ ਵਿੱਚ ਦੱਬ ਜਾਣ ਮਗਰੋਂ ਬਣਦਾ ਹੈ । (2) ਇਹ ਸਾਫਟ ਕੋਲੇ ਨੂੰ ਹਵਾ ਦੀ ਗੈਰ-ਮੌਜੂਦਗੀ ਜਾਂ ਸੀਮਤ ਸਪਲਾਈ ਵਿੱਚ ਗਰਮ ਕਰਨ ਤੇ ਪ੍ਰਾਪਤ ਹੁੰਦਾ ਹੈ ।

Type – III
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖ਼ਤਮ ਹੋਣ ਵਾਲੇ ਅਤੇ ਨਾ ਸਮਾਪਤ ਹੋਣ ਵਾਲੇ ਕੁਦਰਤੀ ਸੰਸਾਧਨਾਂ ਵਿੱਚ ਦੋ ਅੰਤਰ ਲਿਖੋ ।
ਉੱਤਰ-

ਸਮਾਪਤ ਹੋਣ ਵਾਲੇ ਸੰਸਾਧਨ ਨਾ ਖ਼ਤਮ ਹੋਣ ਵਾਲੇ
(1) ਸੀਮਿਤ ਹੈ । (1) ਅਸੀਮਿਤ ਹੈ ।
(2) ਵਰਤ ਕੇ ਖ਼ਤਮ ਹੋ ਸਕਦੇ ਹਨ ਅਤੇ ਛੇਤੀ ਦੋਬਾਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ । (2) ਕਦੀ ਖ਼ਤਮ ਨਹੀਂ ਹੋ ਸਕਦੇ ਅਤੇ ਦੋਬਾਰਾ ਪ੍ਰਾਪਤ ਕੀਤੇ ਜਾ ਸਕਦੇ ਹਨ |
(3) ਉਦਾਹਰਨ-ਜੰਗਲ, ਜੰਗਲੀ ਜੀਵ । (3) ਉਦਾਹਰਨ-ਹਵਾ, ਸੂਰਜ ।

ਪ੍ਰਸ਼ਨ 2.
ਕੋਲ ਗੈਸ ਕੀ ਹੈ ? ਇਹ ਕਿਵੇਂ ਬਣਦੀ ਹੈ ? ਇਸਦੇ ਉਪਯੋਗ ਲਿਖੋ ।
ਉੱਤਰ-
ਕੋਲ ਗੈਸ-ਕੋਲ ਗੈਸ, ਮਿਥੇਨ, ਹਾਈਡੋਜਨ ਅਤੇ ਕਾਰਬਨ ਮੋਨੋਕਸਾਈਡ ਦਾ ਮਿਸ਼ਰਣ ਹੈ । ਜਦੋਂ ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਕੋਲ ਗੈਸ ਮਿਲਦੀ ਹੈ !
ਉਪਯੋਗ-

  • ਇਹਨੂੰ ਬਾਲਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
  • ਇਹ ਧਾਤਾਂ ਦੇ ਨਿਸ਼ਕਰਸ਼ਣ ਵਿੱਚ ਉਪਯੋਗ ਵਿੱਚ ਲਿਆਇਆ ਜਾਂਦਾ ਹੈ ।

ਪ੍ਰਸ਼ਨ 3.
ਕੋਲੇ ਦੇ ਕੁੱਝ ਉਪਯੋਗ ਦਿਓ ।
ਉੱਤਰ-
ਕੋਲੇ ਦੇ ਉਪਯੋਗ-

  1. ਖਾਣਾ ਬਣਾਉਣ ਲਈ ਬਾਲਣ ਦੇ ਰੂਪ ਵਿੱਚ ।
  2. ਇੰਜਨ ਚਲਾਉਣ ਲਈ ਭਾਫ਼ ਉਤਪੰਨ ਕਰਨ ਲਈ ।
  3. ਉਦਯੋਗਾਂ ਵਿੱਚ ਬਾਲਣ ਦੇ ਰੂਪ ਵਜੋਂ ।

ਪ੍ਰਸ਼ਨ 4.
ਪੈਟ੍ਰੋਲੀਅਮ ਦੇ ਘੱਟ ਤੋਂ ਘੱਟ ਤਿੰਨ ਸੰਘਟਕਾਂ ਦੇ ਨਾਂ ਅਤੇ ਉਪਯੋਗ ਲਿਖੋ ।
ਉੱਤਰ-
ਪੈਟ੍ਰੋਲੀਅਮ ਦੇ ਸੰਘਟਕ :

  • ਪੈਟਰੋਲ
  • ਪੈਰਾਫ਼ਿਨ ਮੋਮ
  • ਡੀਜ਼ਲ ।

ਉਪਯੋਗ-

  • ਪੈਲ ਵਾਹਨਾਂ ਦੇ ਬਾਲਣ ਅਤੇ ਹਵਾਈ ਜਹਾਜ਼ਾਂ ਦੇ ਬਾਲਣ ਵੱਜੋਂ ਉਪਯੋਗ ਹੁੰਦਾ ਹੈ । ਇਸਦਾ ਸੁੱਕੀ ਸਫ਼ਾਈ ਵਿੱਚ ਵੀ ਉਪਯੋਗ ਹੁੰਦਾ ਹੈ ।
  • ਪੈਰਾਫ਼ਿਨ ਮੋਮ ਤੋਂ ਦਵਾਈਆਂ, ਮੋਮਬੱਤੀਆਂ ਅਤੇ ਵੈਸਲੀਨ ਆਦਿ ਬਣਾਈਆਂ ਜਾਂਦੀਆਂ ਹਨ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 5.
ਆਦਰਸ਼ ਬਾਲਣ ਦੀਆਂ ਕੀ ਵਿਸ਼ੇਸ਼ਤਾਈਆਂ ਹਨ ?
ਉੱਤਰ-
ਆਦਰਸ਼ ਬਾਲਣ ਦੀਆਂ ਵਿਸ਼ੇਸ਼ਤਾਈਆਂ

  1. ਇਹ ਪ੍ਰਾਪਤ ਮਾਤਰਾ ਵਿੱਚ ਉਪਲੱਬਧ ਹੋਣਾ ਚਾਹੀਦਾ ਹੈ !
  2. ਇਸਦੀ ਕੀਮਤ ਘੱਟ ਹੋਣੀ ਚਾਹੀਦੀ ਹੈ ।
  3. ਇਹ ਸਾਫ਼ ਬਾਲਣ ਹੋਣਾ ਚਾਹੀਦਾ ਹੈ ਅਤੇ ਇਸਦੇ ਜਲਣ ਨਾਲ ਕੋਈ ਜ਼ਹਿਰੀਲੀ ਗੈਸ ਪੈਦਾ ਨਹੀਂ ਹੋਣੀ ਚਾਹੀਦੀ ਅਤੇ ਦਹਿਨ ਤੋਂ ਬਾਅਦ ਕੋਈ ਸੁਆਹ ਨਹੀਂ ਬਨਣੀ ਚਾਹੀਦੀ ।
  4. ਇਸ ਤੋਂ ਵੱਧ ਊਰਜਾ ਮਿਲਣੀ ਚਾਹੀਦੀ ਹੈ ।
  5. ਇਸਦਾ ਪਰਿਵਹਿਨ ਅਤੇ ਭੰਡਾਰਨ ਸੌਖਾ ਹੋਣਾ ਚਾਹੀਦਾ ਹੈ ।

Type – IV
ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਥਰਾਟ ਬਾਲਣ ਕੀ ਹੈ ? ਇਹ ਕਿਵੇਂ ਬਣਦਾ ਹੈ ? ਇਹ ਨਾ-ਨਵਿਆਉਣਯੋਗ ਊਰਜਾ ਦੇ ਸ੍ਰੋਤ ਕਿਉਂ ਹਨ ?
ਉੱਤਰ-
ਪਥਰਾਟ ਬਾਲਣ (Fossil Fuel) ਅਤੇ ਉਹਨਾਂ ਦਾ ਨਿਰਮਾਣ-ਜੀਵ ਜੰਤੂ ਅਤੇ ਪੌਦਿਆਂ ਦੇ ਅਵਸ਼ੇਸ਼ ਧਰਤੀ ਦੇ ਹੇਠਾਂ ਦਬ ਜਾਂਦੇ ਹਨ ਜੋ ਹੌਲੀ-ਹੌਲੀ ਤਲਛੱਟੀ ਪਰਤਾਂ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਉਨ੍ਹਾਂ ਤੱਕ ਆਕਸੀਜਨ ਨਹੀਂ ਪੁੱਜਦੀ । ਤਲਛੱਟੀ ਦੇ ਹੇਠਾਂ ਇਹਨਾਂ ਦਾ ਨਾਂ ਤਾਂ ਆਕਸੀਕਰਨ ਹੁੰਦਾ ਹੈ ਅਤੇ ਨਾ ਹੀ ਵਿਘਟਨ, ਪਰੰਤੂ ਤਲਛਟ ਦੇ ਭਾਰ ਦੇ ਕਾਰਨ ਇਨ੍ਹਾਂ ਵਿਚ ਪਾਣੀ ਅਤੇ ਵਾਸ਼ਪਸ਼ੀਲ ਪਦਾਰਥ ਨਿੱਚੜ ਕੇ ਬਾਹਰ ਆ ਜਾਂਦਾ ਹੈ । ਇਨ੍ਹਾਂ ਪਦਾਰਥਾਂ ਨੂੰ ਪੈਟ੍ਰੋਲੀਅਮ, ਕੁਦਰਤੀ ਗੈਸ, ਕੋਲਾ ਆਦਿ ਪਥਰਾਟ ਬਾਲਣ ਦੀਆਂ ਮੁੱਖ ਕਿਸਮਾਂ ਹਨ ।

ਨਾ-ਨਵਿਆਉਣਯੋਗ ਊਰਜਾ ਸੋਮਾ-ਪਥਰਾਟ ਬਾਲਣ ਅੱਜ ਤੋਂ ਲੱਖਾਂ ਕਰੋੜਾਂ ਸਾਲ ਪਹਿਲਾਂ ਧਰਤੀ ਦੀ ਸਤਹਿ ਤੇ ਹੋਣ ਵਾਲੇ ਪਰਿਵਰਤਨਾਂ ਦੇ ਨਤੀਜੇ ਵਜੋਂ ਬਣੇ ਸਨ । ਭੂਗੋਲਿਕ ਅਤੇ ਵਾਤਾਵਰਣੀ ਪਰਿਵਰਤਨਾ ਦੇ ਕਾਰਨ ਜੀਵ-ਜੰਤੂ ਅਤੇ ਦਰੱਖਤ ਪੌਦੇ ਮਿੱਟੀ ਦੀ ਸਤਹਿ ਦੇ ਥੱਲੇ ਦੱਬੇ ਗਏ ਸਨ | ਧਰਤੀ ਤਲ ਦੇ ਦਬਾਅ ਅਤੇ ਅੰਦਰੂਨੀ ਗਰਮੀ ਦੇ ਕਾਰਨ ਇਹ ਪਥਰਾਟ ਬਾਲਣ ਵਿੱਚ ਬਦਲ ਗਏ | ਮਨੁੱਖ ਆਪਣੀਆਂ ਲੋੜਾਂ ਲਈ ਇਨ੍ਹਾਂ ਨੂੰ ਧਰਤੀ ਦੇ ਹੇਠਾਂ ਤੋਂ ਪ੍ਰਾਪਤ ਕਰਦੇ ਹਨ । ਵਰਤੋਂ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਇਸ ਲਈ ਇਨ੍ਹਾਂ ਨੂੰ ਨਾ-ਨਵਿਆਉਣਯੋਗ ਊਰਜਾ , ਦਾ ਸੋਮਾ ਮੰਨਿਆ ਜਾਂਦਾ ਹੈ ।

PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ

ਪ੍ਰਸ਼ਨ 2.
ਪੈਟ੍ਰੋਲੀਅਮ ਕੀ ਹੈ ? ਇਸ ਨੂੰ ਧਰਤੀ ਹੇਠੋਂ ਕਿਵੇਂ ਬਾਹਰ (Mining) ਕੱਢਿਆ ਜਾਂਦਾ ਹੈ ?
ਉੱਤਰ-
ਪੈਟ੍ਰੋਲੀਅਮ-ਇਹ ਗਾੜ੍ਹਾ, ਕਾਲੇ ਰੰਗ ਦਾ ਭੈੜੀ ਗੰਧ ਵਾਲਾ ਤੇਲੀ ਦ੍ਰਵ ਹੈ । ਇਹ ਕਈ ਠੋਸ, ਤਰਲ ਅਤੇ ਗੈਸੀ ਪਦਾਰਥਾਂ ਦਾ ਮਿਸ਼ਰਣ ਹੈ । ਇਸ ਵਿੱਚ ਪਾਣੀ, ਲੂਣ ਅਤੇ ਮਿੱਟੀ ਦੇ ਕਣ ਹੁੰਦੇ ਹਨ । ਪੈਟ੍ਰੋਲੀਅਮ ਦੀ ਪ੍ਰਾਪਤੀ-ਪੈਟ੍ਰੋਲੀਅਮ ਧਰਤੀ ਦੇ ਅੰਦਰ ਅਪਾਰਗਾਮੀ ਚੱਟਾਨਾਂ ਵਿੱਚ ਪਾਇਆ ਜਾਂਦਾ ਹੈ । ਕੁਦਰਤੀ ਗੈਸ ਇਸ ਦੇ ਉੱਪਰ ਮਿਲਦੀ ਹੈ ।
PSEB 8th Class Science Solutions Chapter 5 ਕੋਲਾ ਅਤੇ ਪੈਟ੍ਰੋਲੀਅਮ 3
ਚੱਟਾਨਾਂ ਨੂੰ ਕੱਟ ਕੇ ਪੈਟ੍ਰੋਲੀਅਮ ਪ੍ਰਾਪਤ ਕੀਤਾ ਜਾਂਦਾ ਹੈ । ਇਹਨਾਂ ਨੂੰ ਜਦੋਂ ਕੱਟਿਆ ਜਾਂਦਾ ਹੈ ਤਾਂ ਪੈਟ੍ਰੋਲੀਅਮ ਦੇ ਉੱਪਰ ਉਪਸਥਿਤ ਕੁਦਰਤੀ ਗੈਸ ਦਬਾਅ ਦੇ ਨਾਲ ਬਾਹਰ ਆ ਜਾਂਦੀ ਹੈ । ਇਸ ਤੋਂ ਬਾਅਦ ਵੱਧ ਦਬਾਅ ਦੇ ਕਾਰਨ ਤੇਲ ਆਪਣੇ ਆਪ ਬਾਹਰ ਆ ਜਾਂਦਾ ਹੈ । ਕੁਦਰਤੀ ਗੈਸ ਸਮਾਪਤ ਹੋਣ ਤੋਂ ਬਾਅਦ ਇਸ ਨੂੰ ਪੰਪ ਦੀ ਸਹਾਇਤਾ ਨਾਲ ਬਾਹਰ ਕੱਢਿਆ ਜਾਂਦਾ ਹੈ ।

Leave a Comment