Punjab State Board PSEB 8th Class Social Science Book Solutions History Chapter 15 1857 ਈ. ਦਾ ਵਿਦਰੋਹ Textbook Exercise Questions and Answers.
PSEB Solutions for Class 8 Social Science History Chapter 15 1857 ਈ. ਦਾ ਵਿਦਰੋਹ
SST Guide for Class 8 PSEB 1857 ਈ. ਦਾ ਵਿਦਰੋਹ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
1857 ਈ: ਦੇ ਵਿਦਰੋਹ ਦੇ ਕਿਹੜੇ ਦੋ ਰਾਜਨੀਤਿਕ ਕਾਰਨ ਸਨ ?
ਉੱਤਰ-
- ਲਾਰਡ ਡਲਹੌਜ਼ੀ ਨੇ ਪੇਸ਼ਵਾ ਬਾਜੀਰਾਵ ਦੂਸਰੇ ਦੇ ਉੱਤਰਾਧਿਕਾਰੀ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ।
- ਡਲਹੌਜ਼ੀ ਨੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਗੱਦੀ ਤੋਂ ਹਟਾ ਕੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ । ਇਸ ਨਾਲ ਅਵਧ ਵਿਚ ਇਕ ਵਿਦਰੋਹ ਦੀ ਭਾਵਨਾ ਭੜਕ ਉੱਠੀ ।
ਪ੍ਰਸ਼ਨ 2.
ਬਹਾਦਰ ਸ਼ਾਹ ਜ਼ਫ਼ਰ ਨੂੰ ਕੀ ਸਜ਼ਾ ਦਿੱਤੀ ਗਈ ?
ਉੱਤਰ-
ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦੀ ਬਣਾ ਕੇ ਰੰਗੂਨ ਭੇਜ ਦਿੱਤਾ ਗਿਆ । ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ।
ਪ੍ਰਸ਼ਨ 3.
1857 ਈ: ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਭਾਰਤੀ ਸੈਨਿਕ ਅੰਗਰੇਜ਼ੀ ਸਰਕਾਰ ਤੋਂ ਖ਼ੁਸ਼ ਨਹੀਂ ਸਨ । ਉਹ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । 1857 ਈ: ਵਿਚ ਅੰਗਰੇਜ਼ੀ ਸਰਕਾਰ ਨੇ ਰਾਈਫ਼ਲਾਂ ਵਿਚ ਨਵੇਂ ਕਿਸਮ ਦੇ ਕਾਰਤੂਸ ਦਾ ਪ੍ਰਯੋਗ ਆਰੰਭ ਕੀਤਾ । ਇਨ੍ਹਾਂ ਕਾਰਤੂਸਾਂ ’ਤੇ ਗਾਂ ਅਤੇ ਸੁਰ ਦੀ ਚਰਬੀ ਲੱਗੀ ਹੋਈ ਸੀ ਅਤੇ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਮੂੰਹ ਨਾਲ ਛੱਲਣਾ ਪੈਂਦਾ ਸੀ । ਅਜਿਹਾ ਕਰਨ ਨਾਲ ਹਿੰਦੂ ਅਤੇ ਮੁਸਲਮਾਨ ਸੈਨਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ । ਇਸ ਲਈ ਉਹ ਭੜਕ ਉੱਠੇ | ਸਭ ਤੋਂ ਪਹਿਲਾਂ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ 29 ਮਾਰਚ, 1857 ਈ: ਨੂੰ ਇਨ੍ਹਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ । ਗੁੱਸੇ ਵਿਚ ਆ ਕੇ ਉਸਨੇ ਇਕ ਅੰਗਰੇਜ਼ ਅਧਿਕਾਰੀ ਦੀ ਹੱਤਿਆ ਵੀ ਕਰ ਦਿੱਤੀ । ਇਹੀ ਘਟਨਾ 1857 ਈ: ਦੇ ਵਿਦਰੋਹ ਦਾ ਤੱਤਕਾਲੀ ਕਾਰਨ ਬਣੀ ।
ਪ੍ਰਸ਼ਨ 4.
1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਦੋ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
1857 ਈ: ਦੇ ਵਿਦਰੋਹ ਨੂੰ ‘ਭਾਰਤ ਦੀ ਸੁਤੰਤਰਤਾ ਦਾ ਸੰਗਰਾਮ’ ਅਤੇ ‘ਸੈਨਿਕ ਵਿਦਰੋਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਕੁੱਝ ਇਤਿਹਾਸਕਾਰਾਂ ਨੇ ਇਸ ਨੂੰ ਕੁੱਝ ਅਸੰਤੁਸ਼ਟ ਸ਼ਾਸਕਾਂ ਅਤੇ ਜਾਗੀਰਦਾਰਾਂ ਦਾ ਵਿਦਰੋਹ’ ਕਿਹਾ ਹੈ ।
ਪ੍ਰਸ਼ਨ 5.
1857 ਈ: ਦੇ ਵਿਦਰੋਹ ਦੇ ਸਮਾਜਿਕ ਕਾਰਨਾਂ ਉੱਤੇ ਨੋਟ ਲਿਖੋ ।
ਉੱਤਰ-
1857 ਈ: ਦੇ ਸਮਾਜਿਕ ਕਾਰਨਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਸਮਾਜਿਕ ਅਤੇ ਧਾਰਮਿਕ ਰੀਤੀ-ਰਿਵਾਜਾਂ ਵਿਚ ਦਖ਼ਲ – ਅੰਦਾਜ਼ੀ-ਅੰਗਰੇਜ਼ ਗਵਰਨਰ ਜਨਰਲਾਂ ਵਿਲੀਅਮ ਬੈਂਟਿੰਕ ਅਤੇ ਲਾਰਡ ਡਲਹੌਜ਼ੀ ਨੇ ਭਾਰਤੀ ਸਮਾਜ ਵਿਚ ਸੁਧਾਰ ਕੀਤੇ । ਉਨ੍ਹਾਂ ਨੇ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ । ਵਿਧਵਾ ਵਿਆਹ ਦੀ ਆਗਿਆ ਦੇ ਦਿੱਤੀ ਗਈ । ਜਾਤ-ਪਾਤ ਅਤੇ ਛੂਤ-ਛਾਤ ਦੀ ਮਨਾਹੀ ਕਰ ਦਿੱਤੀ ਗਈ । ਪਰ ਇਨ੍ਹਾਂ ਸੁਧਾਰਾਂ ਦਾ ਭਾਰਤੀਆਂ ‘ਤੇ ਉਲਟ ਪ੍ਰਭਾਵ ਪਿਆ । ਇਸ ਲਈ ਉਹ ਅੰਗਰੇਜ਼ੀ ਸਾਮਰਾਜ ਦਾ ਅੰਤ ਕਰਨ ਦੀ ਯੋਜਨਾ ਬਣਾਉਣ ਲੱਗੇ ।
2. ਈਸਾਈ ਧਰਮ ਦਾ ਪ੍ਰਚਾਰ – ਭਾਰਤ ਵਿਚ ਈਸਾਈ ਪਾਦਰੀ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ । ਇਸ ਤੋਂ ਇਲਾਵਾ ਉਹ ਭਾਰਤੀ ਧਰਮਾਂ ਦੀ ਨਿੰਦਾ ਵੀ ਕਰਦੇ ਸਨ । ਇਸ ਲਈ ਭਾਰਤ ਦੇ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ।
3. ਭਾਰਤੀਆਂ ਨਾਲ ਬੁਰਾ ਸਲੂਕ – ਅੰਗਰੇਜ਼ ਭਾਰਤੀਆਂ ਨਾਲ ਬੁਰਾ ਸਲੂਕ ਕਰਦੇ ਸਨ । ਉਨ੍ਹਾਂ ਨਾਲ ਹੋਟਲਾਂ, ਸਿਨਮਾ ਘਰਾਂ ਅਤੇ ਹੋਰ ਸਰਵਜਨਕ ਥਾਂਵਾਂ ‘ਤੇ ਭੇਦ-ਭਾਵ ਕੀਤਾ ਜਾਂਦਾ ਸੀ । ਇਸ ਲਈ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਸੀ ।
ਪ੍ਰਸ਼ਨ 6.
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਦੱਸੋ !
ਉੱਤਰ-
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ-
- ਇਸ ਵਿਦਰੋਹ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ । ਪਰ ਇਹ 29 ਮਾਰਚ ਨੂੰ ਹੀ ਸ਼ੁਰੂ ਹੋ ਗਿਆ । ਇਸ ਸਮੇਂ ਤਕ ਵਿਦਰੋਹੀ ਪੂਰੀ ਤਰ੍ਹਾਂ ਤਿਆਰ ਨਹੀਂ ਸਨ ।
- ਵਿਦਰੋਹ ਪੂਰੇ ਭਾਰਤ ਵਿਚ ਨਹੀਂ ਫੈਲ ਸਕਿਆ ।
- ਵਿਦਰੋਹੀਆਂ ਵਿਚ ਏਕਤਾ ਦੀ ਘਾਟ ਸੀ ।
- ਉਨ੍ਹਾਂ ਕੋਲ ਸਾਧਨਾਂ ਦੀ ਕਮੀ ਸੀ ।
- ਵਿਦਰੋਹੀ ਕਿਸੇ ਸਾਂਝੇ ਉਦੇਸ਼ ਨਾਲ ਨਹੀਂ ਲੜ ਰਹੇ ਸਨ ।
- ਉਨ੍ਹਾਂ ਕੋਲ ਯੋਗ ਸੈਨਾਪਤੀ ਨਹੀਂ ਸਨ ।
- ਕੁੱਝ ਦੇਸ਼ੀ ਰਿਆਸਤਾਂ ਦੇ ਸ਼ਾਸਕਾਂ ਨੇ ਵਿਦਰੋਹ ਨੂੰ ਕੁਚਲਣ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ ।
- ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਸੀ ।
- ਅੰਗਰੇਜ਼ਾਂ ਦੀ ਜਾਸੂਸ ਪ੍ਰਣਾਲੀ ਬਹੁਤ ਹੀ ਕੁਸ਼ਲ ਸੀ ।
- ਉਨ੍ਹਾਂ ਨੇ ਆਪਣੇ ਸੈਨਿਕ ਬਲ ਨਾਲ ਵਿਦਰੋਹ ਨੂੰ ਕੁਚਲ ਦਿੱਤਾ ।
ਪਸ਼ਨ 7.
1857 ਈ: ਦੇ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਵਿਚ ਪੰਜਾਬ ਵਾਸੀਆਂ ਦਾ ਆਪਣਾ ਵਿਸ਼ੇਸ਼ ਯੋਗਦਾਨ ਰਿਹਾ । ਪੰਜਾਬ ਦੀਆਂ ਕਈ ਛਾਉਣੀਆਂ ਵਿਚ ਸੈਨਿਕਾਂ ਨੇ ਅੰਗਰੇਜ਼ਾਂ ਦਾ ਡੱਟ ਕੇ ਵਿਰੋਧ ਕੀਤਾ । ਪਰ ਪੰਜਾਬ ਦੇ ਕੁੱਝ ਰਾਜਿਆਂ ਅਤੇ ਮਹਾਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਸਿੱਟੇ ਵਜੋਂ ਪੰਜਾਬ ਵਿਚ, 1857 ਈ: ਦਾ ਵਿਦਰੋਹ ਸਫਲ ਨਾ ਹੋ ਸਕਿਆ । ਸੰਖੇਪ ਵਿਚ, ਇਸ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਇਸ ਪ੍ਰਕਾਰ ਹੈ-
1. ਸੈਨਿਕਾਂ ਦੁਆਰਾ ਬਗ਼ਾਵਤ – 1857 ਈ: ਦਾ ਪਹਿਲਾ ਸੁਤੰਤਰਤਾ ਸੰਗਰਾਮ 10 ਮਈ ਨੂੰ ਮੇਰਠ ਤੋਂ ਸ਼ੁਰੂ ਹੋਇਆ । 12 ਮਈ, 1857 ਈ: ਨੂੰ ਇਸ ਵਿਦਰੋਹ ਦੀ ਖ਼ਬਰ ਲਾਹੌਰ ਪੁੱਜੀ । ਇਸ ਲਈ ਪੰਜਾਬ ਵਿਚ ਵਿਦਰੋਹ ਭੜਕਣ ਦੇ ਡਰ ਕਾਰਨ ਮੀਆਂ ਮੀਰ ਛਾਉਣੀ ਦੇ ਭਾਰਤੀ ਅਤੇ ਪੰਜਾਬੀ ਸੈਨਿਕਾਂ ਕੋਲੋਂ ਹਥਿਆਰ ਵਾਪਸ ਲੈ ਲਏ ਗਏ । ਉਸ ਤੋਂ ਬਾਅਦ ਲਾਹੌਰ, ਪਿਸ਼ਾਵਰ, ਨਵਾਂ ਸ਼ਹਿਰ, ਮੁਲਤਾਨ, ਅੰਬਾਲਾ, ਜਲੰਧਰ, ਰਾਵਲਪਿੰਡੀ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਡੇਰਾਜਾਤ ਦੇ ਪੰਜਾਬੀ ਅਤੇ ਭਾਰਤੀ ਸੈਨਿਕਾਂ ਨੂੰ ਬੇ-ਹਥਿਆਰ ਕਰ ਦਿੱਤਾ ਗਿਆ । ਫਿਰ ਵੀ ਪੰਜਾਬ ਦੇ ਪੂਰਬੀ ਖੇਤਰਾਂ ਵਿਚ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਜਲੰਧਰ, ਫ਼ਿਲੌਰ, ਜੇਹਲਮ, ਸਿਆਲਕੋਟ ਅਤੇ ਥਾਨੇਸਰ ਵਿਚ ਸੈਨਿਕ ਵਿਦਰੋਹ ਹੋਏ । ਦੂਜੀਆਂ ਸਾਰੀਆਂ ਮਹੱਤਵਪੂਰਨ ਛਾਉਣੀਆਂ ਵਿਚ ਵੀ ਕੁੱਝ ਭਾਰਤੀ ਅਤੇ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਕਈ ਸੈਨਿਕਾਂ ਨੇ ਆਪਣੇ ਹੀ ਕਮਾਂਡਰਾਂ ਦਾ ਕਤਲ ਕਰ ਦਿੱਤਾ ।
2. ਲੋਕਾਂ ਦੁਆਰਾ ਬਗ਼ਾਵਤ – ਅੰਗਰੇਜ਼ੀ ਸਰਕਾਰ ਦੀ ਕਮਜ਼ੋਰ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਵਿਚ ਕਈ ਥਾਂਵਾਂ ‘ਤੇ ਲੋਕਾਂ ਨੇ ਵੀ ਬਗ਼ਾਵਤ ਵਿਚ ਹਿੱਸਾ ਲਿਆ । ਉਦਾਹਰਨ ਲਈ ਸਿਆਲਕੋਟ ਅਤੇ ਸਰਸਾ ਦੇ ਲੋਕਾਂ ਨੇ ਭਾਰਤੀ ਸੈਨਿਕਾਂ ਦਾ ਸਾਥ ਦਿੱਤਾ । ਇਸ ਤੋਂ ਇਲਾਵਾ ਮਿੰਟਗੁਮਰੀ, ਮੁਲਤਾਨ ਆਧੁਨਿਕ ਪਾਕਿਸਤਾਨ ਵਿਚ), ਬਹਾਵਲਪੁਰ ਅਤੇ ਫਾਜ਼ਿਲਕਾ ਦੇ ਮੁਸਲਿਮ ਕਬੀਲਿਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦੀ ਅੱਗ ਭੜਕਾਈ ।
ਇਸ ਪ੍ਰਕਾਰ ਕਰਨਾਲ, ਰੋਹਤਕ ਅਤੇ ਰਿਵਾੜੀ ਆਦਿ ਥਾਂਵਾਂ ‘ਤੇ ਪੰਜਾਬੀਆਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਖੁੱਲ੍ਹਾ ਵਿਦਰੋਹ ਕੀਤਾ । ਕਰਨਾਲ ਦੇ ਕੁੱਝ ਜਾਟਾਂ ਨੇ ਅੰਗਰੇਜ਼ਾਂ ਨੂੰ ਭੁਮੀ-ਕਰ (ਲਗਾਨ) ਦੇਣ ਤੋਂ ਨਾਂਹ ਕਰ ਦਿੱਤੀ ।
ਪ੍ਰਸ਼ਨ 8.
1857 ਈ: ਦੇ ਵਿਦਰੋਹ ਦੇ ਕੋਈ ਦੋ ਸਮਾਜਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-
- ਭਾਰਤ ਦੇ ਸਮਾਜਿਕ ਰੀਤੀ-ਰਿਵਾਜਾਂ ਵਿਚ ਅੰਗਰੇਜ਼ਾਂ ਦੀ ਦਖਲ-ਅੰਦਾਜ਼ੀ ।
- ਭਾਰਤੀਆਂ ਨਾਲ ਬੁਰਾ-ਵਿਵਹਾਰ ।
ਪ੍ਰਸ਼ਨ 9.
1857 ਦੇ ਵਿਦਰੋਹ ਦੇ ਕੋਈ ਦੋ-ਤਿੰਨ ਆਰਥਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-
- ਭਾਰਤੀ ਉਦਯੋਗਾਂ ਅਤੇ ਵਪਾਰ ਦਾ ਵਿਨਾਸ਼ ।
- ਜ਼ਿਮੀਦਾਰਾਂ ਦੀ ਬੁਰੀ ਦਸ਼ਾ ।
- ਨੌਕਰੀਆਂ ਵਿਚ ਅਸਮਾਨਤਾ ।
ਪ੍ਰਸ਼ਨ 10.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਘਟਨਾਵਾਂ ਦੇ ਨਾਂ ਲਿਖੋ ।
ਉੱਤਰ-
- ਮੰਗਲ ਪਾਂਡੇ ਦੀ ਸ਼ਹੀਦੀ
- ਮੇਰਠ ਦੀ ਘਟਨਾ
- ਦਿੱਲੀ ਦੀ ਘਟਨਾ
- ਲਖਨਊ ਦੀ ਘਟਨਾ ।
PSEB 8th Class Social Science Guide 1857 ਈ. ਦਾ ਵਿਦਰੋਹ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
(i) ਕੀ ਤੁਸੀਂ ਦੱਸ ਸਕਦੇ ਹੋ ਕਿ 1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ
(ii) ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
(i) ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ ।
(ii) ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।
ਪ੍ਰਸ਼ਨ 2.
1857 ਈ: ਦੇ ਵਿਦਰੋਹ ਦਾ ਧਾਰਮਿਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ ਭਾਰਤ ਵਿਚ ਲੋਕਾਂ ਨੂੰ ਵੱਖ-ਵੱਖ ਕਿਸਮ ਦੇ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ ।
ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਨੇਤਾਵਾਂ ਦੇ ਨਾਂ ਲਿਖੋ ।
ਉੱਤਰ-
ਇਸ ਵਿਦਰੋਹ ਦੇ ਮੁੱਖ ਨੇਤਾਵਾਂ ਦੇ ਨਾਂ ਸਨ-ਨਾਨਾ ਸਾਹਿਬ, ਤਾਂਤੀਆ ਟੋਪੇ, ਰਾਣੀ ਲਕਸ਼ਮੀ ਬਾਈ ਅਤੇ ਕੁੰਵਰ ਸਿੰਘ ।
ਪ੍ਰਸ਼ਨ 4.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਚਾਰ ਕੇਂਦਰ ਦੱਸੋ ।
ਉੱਤਰ-
ਮੇਰਠ, ਦਿੱਲੀ, ਕਾਨ੍ਹਪੁਰ ਅਤੇ ਲਖਨਊ ।
ਪ੍ਰਸ਼ਨ 5.
ਖਾਂਸੀ ਦੀ ਰਾਣੀ ਨੇ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਦੀ ਇਕ ਵਿਸ਼ੇਸ਼ ਗਲਤੀ ਦੇ ਕਾਰਨ ਭਾਗ ਲਿਆ ਸੀ । ਕੀ ਤੁਸੀਂ ਜਾਣਦੇ ਹੋ ਕਿ ਉਹ ਕੀ ਸੀ ?
ਉੱਤਰ-
1857 ਈ: ਦੇ ਵਿਦਰੋਹ ਵਿਚ ਝਾਂਸੀ ਦੀ ਰਾਣੀ ਦੁਆਰਾ ਭਾਗ ਲੈਣ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਉਸ ਰਾਹੀਂ ਗੋਦ ਲਏ ਪੁੱਤਰ ਨੂੰ ਝਾਂਸੀ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦੀ ਬਣਾ ਕੇ ਰੱਖਿਆ ਗਿਆ-
(i) ਅਫ਼ਗਾਨਿਸਤਾਨ
(ii) ਪਾਕਿਸਤਾਨ
(ii) ਰੰਗੁਨ
(iv) ਭੂਟਾਨ ।
ਉੱਤਰ-
(ii) ਰੰਗੁਨ
ਪ੍ਰਸ਼ਨ 2.
ਉਪਰੋਕਤ ਤਸਵੀਰ ਵਿੱਚ ਦਰਸਾਏ ਵਿਅਕਤੀਆਂ ਦਾ ਸੰਬੰਧ ਇਤਿਹਾਸ ਦੀ ਕਿਸ ਘਟਨਾ ਨਾਲ ਹੈ ?
(i) ਪਹਿਲਾ ਵਿਸ਼ਵ ਯੁੱਧ
(ii) 1857 ਦਾ ਵਿਦਰੋਹ
(iii) ਕਿਸਾਨ ਵਿਦਰੋਹ
(iv) ਨੀਲ ਵਿਦਰੋਹ
ਉੱਤਰ-
(ii) 1857 ਦਾ ਵਿਦਰੋਹ
ਪ੍ਰਸ਼ਨ 3.
1857 ਈ: ਵਿਚ ਵਿਦਰੋਹੀ (ਕ੍ਰਾਂਤੀਕਾਰੀ ਸੈਨਿਕਾਂ ਨੇ ਭਾਰਤ ਦਾ ਸਮਰਾਟ ਘੋਸ਼ਿਤ ਕੀਤਾ-
(i) ਤਾਂਤੀਆ ਟੋਪੇ
(ii) ਰਾਣੀ ਲਕਸ਼ਮੀ ਬਾਈ
(iii) ਨਾਨਾ ਸਾਹਿਬ
(iv) ਬਹਾਦਰ ਸ਼ਾਹ ਜ਼ਫ਼ਰ ।
ਉੱਤਰ-
(iv) ਬਹਾਦਰ ਸ਼ਾਹ ਜ਼ਫ਼ਰ ।
ਪ੍ਰਸ਼ਨ 4.
ਲੈਪਸ ਦੀ ਨੀਤੀ ਚਲਾਈ-
(i) ਲਾਰਡ ਡਲਹੌਜ਼ੀ
(ii) ਨਿਕਲਸਨ
(iii) ਲਾਰਡ ਮੈਕਾਲੇ
(iv) ਲਾਰਡ ਵਾਰੇਨ ਹੇਸਟਿੰਗਜ਼ ।
ਉੱਤਰ-
(iv) ਲਾਰਡ ਵਾਰੇਨ ਹੇਸਟਿੰਗਜ਼ ।
ਪ੍ਰਸ਼ਨ 5.
ਨਾਨਾ ਸਾਹਿਬ ਦੀ ਪੈਨਸ਼ਨ ਕਿਸਨੇ ਦ ਕੀਤੀ ਸੀ ?
(i) ਲਾਰਡ ਡਲਹੌਜ਼ੀ
(ii) ਲਾਰਡ ਕਾਰਨਵਾਲਿਸ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਵੈਲਜ਼ਲੀ ।
ਉੱਤਰ-
(i) ਲਾਰਡ ਡਲਹੌਜ਼ੀ
ਪ੍ਰਸ਼ਨ 6.
ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਸੈਨਿਕ ਕੌਣ ਸੀ ?
(i) ਬਹਾਦੁਰ ਸ਼ਾਹ ਜ਼ਫ਼ਰ
(ii) ਤਾਂਤਿਆ ਟੋਪੇ
(iii) ਨਾਨਾ ਸਾਹਿਬ
(iv) ਮੰਗਲ ਪਾਂਡੇ ।
ਉੱਤਰ-
(iv) ਮੰਗਲ ਪਾਂਡੇ ।
ਪ੍ਰਸ਼ਨ 7.
1857 ਵਿਚ ਪੰਜਾਬ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਕਿਸ ਸਥਾਨ ‘ਤੇ ਸੈਨਿਕ ਵਿਦਰੋਹ ਹੋਇਆ ?
(i) ਫ਼ਿਰੋਜ਼ਪੁਰ
(ii) ਪਿਸ਼ਾਵਰ
(iii) ਜਲੰਧਰ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਕਾਰਤੂਸਾਂ ਤੇ ਗਊ ਅਤੇ ……………………. ਦੇ ਮਾਸ ਦੀ ਚਰਬੀ ਲੱਗੀ ਹੁੰਦੀ ਹੈ ।
2. ਲਾਰਡ ……………………… ਦੀ ਲੈਪਸ ਦੀ ਨੀਤੀ ਦੇ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਏ ਗਏ ।
3. ਸਭ ਤੋਂ ਪਹਿਲਾਂ ਇਹ ਵਿਦਰੋਹ ………………………. ਤੋਂ ਸ਼ੁਰੂ ਹੋਇਆ ।
4. ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ……………………….. ਸੀ ।
5. ਭਾਰਤੀ ਸੈਨਿਕਾਂ ਨੇ ਮੁਗ਼ਲ ਬਾਦਸ਼ਾਹ ……………………… ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ |
ਉੱਤਰ-
1. ਸੂਰ,
2. ਡਲਹੌਜ਼ੀ,
3. ਬੈਰਕਪੁਰ,
4. ਤਾਂਤੀਆ ਟੋਪੇ,
5. ਬਹਾਦਰ ਸ਼ਾਹ ਜ਼ਫ਼ਰ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਅੰਗਰੇਜ਼ੀ ਕਾਲ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਲਗਾਇਆ ਜਾਂਦਾ ਸੀ ।
2. ਭਾਰਤੀਆਂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ ।
3. ਅੰਗਰੇਜ਼ਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ ।
4. ਭਾਰਤੀ ਉਦਯੋਗ ਅਤੇ ਵਪਾਰ ਹੌਰ ਤੀ-ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ ।
5. ਅੰਗਰੇਜ਼ਾਂ ਨੇ “ਪੜੋ ਤੇ ਰਾਜ }’ ਦੀ ਨੀਤੀ ਅਪਣਾਈ ।
ਉੱਤਰ-
1. (×)
2. (×)
3. (√)
4. (√)
5. (√)
(ਹ) ਸਹੀ ਜੋੜੇ ਬਣਾਓ
1. ਨਵਾਬ ਵਾਜਿਦ ਅਲੀ ਸ਼ਾਹ | ਦਿੱਲੀ |
2. ਨਾਨਾ ਸਾਹਿਬ | ਅਵਧ |
3. ਬਹਾਦੁਰ ਸ਼ਾਹ ਜ਼ਫ਼ਰ | ਕਾਨਪੁਰ |
4. ਰਾਤ ਹਿਮਦ ਖ਼ਾਨ ਅਰਲ | ਪੰਜਾਬ । |
ਉੱਤਰ-
1. ਨਵਾਬ ਵਾਜਿਦ ਅਲੀ ਸ਼ਾਹ | ਅਵਧ |
2. ਨਾਨਾ ਸਾਹਿਬ | ਕਾਨ੍ਹਪੁਰ |
3. ਬਹਾਦੁਰ ਸ਼ਾਹ ਜ਼ਫ਼ਰ | ਦਿੱਲੀ |
4. ਰਾਤ ਹਿਮਦ ਖ਼ਾਨ ਅਰਲ | ਪੰਜਾਬ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ । ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।
ਪ੍ਰਸ਼ਨ 2.
ਅਵਧ ਦੇ ਸੈਨਿਕ ਅੰਗਰੇਜ਼ਾਂ ਦੇ ਕਿਉਂ ਵਿਰੁੱਧ ਸਨ ?
ਉੱਤਰ-
ਈਸਟ ਇੰਡੀਆ ਕੰਪਨੀ ਦੀ ਸਭ ਤੋਂ ਚੰਗੀ ਸੈਨਾ ਬੰਗਾਲ ਦੀ ਸੈਨਾ ਸੀ । ਇਸ ਸੈਨਾ ਵਿਚ ਵਧੇਰੇ ਸੈਨਿਕ ਅਵਧ ਦੇ ਰਹਿਣ ਵਾਲੇ ਸਨ । ਲਾਰਡ ਡਲਹੌਜ਼ੀ ਨੇ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ । ਇਹ ਗੱਲ ਅਵਧ ਦੇ ਸੈਨਿਕਾਂ ਨੂੰ ਚੰਗੀ ਨਾ ਲੱਗੀ ਅਤੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ । ਅੰਗਰੇਜ਼ਾਂ ਨੇ ਅਵਧ ਦੇ ਨਵਾਬ ਦੀ ਸੈਨਾ ਨੂੰ ਵੀ ਤੋੜ ਦਿੱਤਾ ਜਿਸ ਦੇ ਕਾਰਨ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਉਨ੍ਹਾਂ ਨੇ ਕੰਪਨੀ ਤੋਂ ਬਦਲਾ ਲੈਣ ਦਾ ਨਿਸਚਾ ਕਰ ਲਿਆ ।
ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟੇ ਹੇਠ ਲਿਖੇ ਸਨ-
- ਕੰਪਨੀ ਦੀ ਸੈਨਾ ਦੀ ਸਮਾਪਤੀ – ਵਿਦਰੋਹ ਤੋਂ ਪਹਿਲਾਂ ਦੋ ਪ੍ਰਕਾਰ ਦੇ ਸੈਨਿਕ ਹੁੰਦੇ ਸਨ-ਕੰਪਨੀ ਦੁਆਰਾ ਨਿਯੁਕਤ ਕੀਤੇ ਗਏ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ । ਵਿਦਰੋਹ ਦੇ ਮਗਰੋਂ ਦੋਹਾਂ ਖੇਤਰਾਂ ਦਾ ਏਕੀਕਰਨ ਕਰ ਦਿੱਤਾ ਗਿਆ ।
- ਯੂਰਪੀਅਨ ਸੈਨਿਕਾਂ ਦਾ ਵਾਧਾ – ਸੈਨਾ ਵਿਚ ਯੂਰਪੀਅਨ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਪਰ ਪੰਜਾਬ ਦੇ ਸਿੱਖਾਂ ਅਤੇ ਨੇਪਾਲ ਦੇ ਗੋਰਖਿਆਂ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਜਾਣ ਲੱਗਾ ।
- ਭਾਰਤੀ ਸੈਨਾ ਦਾ ਪੁਨਰ-ਗਠਨ – ਤੋਪਖ਼ਾਨੇ ਯੂਰਪੀ ਸੈਨਿਕਾਂ ਅਧੀਨ ਕਰ ਦਿੱਤੇ ਗਏ । ਭਾਰਤੀ ਸੈਨਾ ਨੂੰ ਨਿਮਨ ਕੋਟੀ ਦੇ ਸ਼ਸਤਰ ਦਿੱਤੇ ਜਾਣ ਲੱਗੇ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਜਾਂ
1857 ਈ: ਦੇ ਵਿਦਰੋਹ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਕ੍ਰਾਂਤੀ ਦੀ ਯੋਜਨਾ ਤਿਆਰ ਹੋ ਚੁੱਕੀ ਸੀ । ਕਮਲ ਦੇ ਫੁੱਲ ਅਤੇ ਰੋਟੀਆਂ ਦੇ ਸੰਕੇਤਾਂ ਦੁਆਰਾ ਸੈਨਿਕਾਂ ਅਤੇ ਪੇਂਡੂ ਜਨਤਾ ਤਕ ਕ੍ਰਾਂਤੀ ਦਾ ਸੰਦੇਸ਼ ਪਹੁੰਚਾਇਆ ਗਿਆ । ਸ਼ਾਂਤੀ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕਰ ਲਿਆ ਗਿਆ ਸੀ । ਪਰ ਚਰਬੀ ਵਾਲੇ ਕਾਰਤੂਸਾਂ ਦੀ ਘਟਨਾ ਦੇ ਕਾਰਨ ਕਾਂਤੀ ਸਮੇਂ ਤੋਂ ਪਹਿਲਾਂ ਹੀ ਆਰੰਭ ਹੋ ਗਈ । ਇਸ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਬੈਰਕਪੁਰ – ਵਿਦਰੋਹ ਦਾ ਆਰੰਭ ਬੰਗਾਲ ਦੀ ਬੈਰਕਪੁਰ ਛਾਉਣੀ ਤੋਂ ਹੋਇਆ | ਇਸ ਦੀ ਅਗਵਾਈ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ ਕੀਤੀ । 29 ਮਾਰਚ, 1857 ਈ: ਨੂੰ ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ । ਉਸ ਨੇ ਗੁੱਸੇ ਵਿਚ ਆ ਕੇ ਇਕ ਅੰਗਰੇਜ਼ ਅਧਿਕਾਰੀ ਹਸਨ ਨੂੰ ਗੋਲੀ ਵੀ ਮਾਰ ਦਿੱਤੀ ! ਮੰਗਲ ਪਾਂਡੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਸ ਘਟਨਾ ਤੋਂ ਬੈਰਕਪੁਰ ਛਾਉਣੀ ਦੇ ਸੈਨਿਕ ਭੜਕ ਉੱਠੇ ।
2. ਮੇਰਠ – 10 ਮਈ, 1857 ਈ: ਨੂੰ ਮੇਰਠ ਵਿਚ ਵੀ ਵਿਦਰੋਹ ਦੀ ਅੱਗ ਭੜਕ ਉੱਠੀ । ਉੱਥੋਂ ਦੀ ਜਨਤਾ ਅਤੇ ਸੈਨਿਕਾਂ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ । ਸਾਰਾ ਨਗਰ ‘ਮਾਰੋ ਫ਼ਰੰਗੀ ਨੂੰ ਦੇ ਨਾਅਰਿਆਂ ਨਾਲ ਗੂੰਜ ਉੱਠਿਆ । ਸੈਨਿਕਾਂ ਨੇ ਜੇਲ੍ਹ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਆਪਣੇ ਕੈਦੀ ਸਾਥੀਆਂ ਨੂੰ ਆਜ਼ਾਦ ਕਰਵਾਇਆ । ਇੱਥੋਂ ਉਹ ਦਿੱਲੀ ਵੱਲ ਚੱਲ ਪਏ ।
3. ਦਿੱਲੀ – ਦਿੱਲੀ ਵਿਚ ਅੰਗਰੇਜ਼ ਅਫ਼ਸਰਾਂ ਨੇ ਕ੍ਰਾਂਤੀਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਅਸਫ਼ਲ ਰਹੇ । ਵਿਦਰੋਹੀ ਸੈਨਿਕਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਸਮਰਾਟ ਘੋਸ਼ਿਤ ਕਰ ਦਿੱਤਾ । ਉਨ੍ਹਾਂ ਨੇ ਚਾਰ-ਪੰਜ ਦਿਨਾਂ ਵਿਚ ਦਿੱਲੀ ‘ਤੇ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ । ਪਰੰਤੂ 14 ਸਤੰਬਰ, 1857 ਈ: ਨੂੰ ਦਿੱਲੀ ਦੇ ਕ੍ਰਾਂਤੀਕਾਰੀਆਂ ਵਿਚ ਫੁੱਟ ਪੈ ਗਈ । ਇਸ ਦਾ ਲਾਭ ਉਠਾ ਕੇ ਅੰਗਰੇਜ਼ ਸੈਨਾਪਤੀ ਨਿਕਲਸਨ ਨੇ ਮੁੜ ਦਿੱਲੀ ’ਤੇ ਅਧਿਕਾਰ ਕਰ ਲਿਆ । ਨਾਗਰਿਕਾਂ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ । ਉਸਦੇ ਦੋ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ ਗਈ ।
4. ਕਾਨਪੁਰ – ਕਾਨਪੁਰ ਵਿਚ ਨਾਨਾ ਸਾਹਿਬ ਨੇ ਆਪਣੇ ਪ੍ਰਸਿੱਧ ਸੈਨਾਪਤੀ ਤਾਂਤੀਆ ਟੋਪੇ ਦੀ ਸਹਾਇਤਾ ਨਾਲ ਉੱਥੇ ਆਪਣਾ ਅਧਿਕਾਰ ਕਰ ਲਿਆ ਪਰ 17 ਜੁਲਾਈ, 1857 ਈ: ਨੂੰ ਕਰਨਲ ਹੈਵਲਾਕ ਨੇ ਨਾਨਾ ਸਾਹਿਬ ਨੂੰ ਹਰਾ ਕੇ ਕਾਨਪੁਰ ‘ਤੇ ਫਿਰ ਦੁਬਾਰਾ ਅਧਿਕਾਰ ਕਰ ਲਿਆ । ਤਾਂਤੀਆ ਟੋਪੇ ਨੇ ਦੁਬਾਰਾ ਆਪਣੇ ਅਧਿਕਾਰ ਸਥਾਪਿਤ ਕਰਨ ਦਾ ਯਤਨ ਕੀਤਾ, ਪਰ ਉਹ ਸਫਲ ਨਾ ਹੋ ਸਕਿਆ । ਇਸੇ ਵਿਚਾਲੇ ਨਾਨਾ ਸਾਹਿਬ ਨੇ ਦੌੜ ਕੇ ਨੇਪਾਲ ਵਿਚ ਸ਼ਰਨ ਲੈ ਲਈ । ਤਾਂਤੀਆ ਟੋਪੇ ਭੱਜ ਕੇ ਝਾਂਸੀ ਦੀ ਰਾਣੀ ਕੋਲ ਚਲਾ ਗਿਆ ।
5. ਲਖਨਊ – ਲਖਨਊ ਅਵਧ ਦੀ ਰਾਜਧਾਨੀ ਸੀ । ਅੰਗਰੇਜ਼ ਸੈਨਾਪਤੀ ਹੈਵਲਾਕ ਨੇ ਇਕ ਵਿਸ਼ਾਲ ਸੈਨਾ ਦੀ ਸਹਾਇਤਾ ਨਾਲ ਲਖਨਊ ‘ਤੇ ਹਮਲਾ ਕੀਤਾ । 31 ਮਾਰਚ, 1858 ਈ: ਨੂੰ ਇੱਥੇ ਉਨ੍ਹਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਅਵਧ ਦੇ ਤਾਲੁੱਕੇਦਾਰਾਂ ਨੇ ਵੀ ਹਥਿਆਰ ਸੁੱਟ ਦਿੱਤੇ । ਇਸ ਤਰ੍ਹਾਂ ਅਵਧ ਵਿਚ ਸ਼ਾਂਤੀ ਦੀ ਜਵਾਲਾ ਬੁਝ ਗਈ ।
6. ਝਾਂਸੀ – ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੇ ਕ੍ਰਾਂਤੀ ਦੀ ਅਗਵਾਈ ਕੀਤੀ । ਉਸ ਦੇ ਸਾਹਮਣੇ ਅੰਗਰੇਜ਼ਾਂ ਦੀ ਇਕ ਨਾ ਚੱਲੀ 1 ਜਨਵਰੀ, 1853 ਈ: ਨੂੰ ਸਰ ਹਿਊਰੋਜ਼ ਨੇ ਝਾਂਸੀ ਨੂੰ ਜਿੱਤਣਾ ਚਾਹਿਆ, ਪਰ ਹਾਰ ਗਿਆ । ਅਪਰੈਲ, 1858 ਈ: ਨੂੰ ਝਾਂਸੀ ‘ਤੇ ਫਿਰ ਹਮਲਾ ਕੀਤਾ ਗਿਆ । ਇਸ ਵਾਰ ਰਾਣੀ ਦੇ ਕੁੱਝ ਸਹਿਯੋਗੀ ਅੰਗਰੇਜ਼ਾਂ ਨਾਲ ਜਾ ਮਿਲੇ, ਪਰ ਰਾਣੀ ਨੇ ਆਖ਼ਰੀ ਸਾਹ ਤਕ ਅੰਗਰੇਜ਼ਾਂ ਦਾ ਸਾਹਮਣਾ ਕੀਤਾ । ਅੰਤ ਵਿਚ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਝਾਂਸੀ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਤਾਂਤੀਆ ਟੋਪੇ ਫੜਿਆ ਗਿਆ । 1859 ਈ: ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ।
7. ਪੰਜਾਬ – ਭਾਵੇਂ ਕਿ ਪੰਜਾਬ ਦੀਆਂ ਰਿਆਸਤਾਂ ਦੇ ਕੁੱਝ ਸ਼ਾਸਕਾਂ ਨੇ ਵਿਦਰੋਹ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ, ਫਿਰ ਵੀ ਕਈ ਥਾਂਵਾਂ ‘ਤੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਵੀ ਹੋਏ । ਫ਼ਿਰੋਜ਼ਪੁਰ, ਪਿਸ਼ਾਵਰ, ਜਲੰਧਰ ਆਦਿ ਸਥਾਨਾਂ ‘ਤੇ ਭਾਰਤੀ ਸੈਨਿਕਾਂ ਨੇ ਵਿਦਰੋਹ ਕੀਤੇ । ਅੰਗਰੇਜ਼ਾਂ ਨੇ ਇਨ੍ਹਾਂ ਵਿਦਰੋਹਾਂ ਨੂੰ ਦਬਾ ਦਿੱਤਾ ਅਤੇ ਬਹੁਤ ਸਾਰੇ ਸੈਨਿਕਾਂ ਨੂੰ ਮਾਰ ਸੁੱਟਿਆ ।
ਆਧੁਨਿਕ ਹਰਿਆਣਾ ਰਾਜ ਵਿਚ ਰੇਵਾੜੀ, ਭਿਵਾਨੀ, ਬੱਲਭਗੜ੍ਹ, ਹਾਂਸੀ ਆਦਿ ਸਥਾਨਾਂ ਦੇ ਨੇਤਾਵਾਂ ਨੇ ਵੀ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਨਾਲ ਟੱਕਰ ਲਈ ਪਰ ਅੰਗਰੇਜ਼ਾਂ ਨੇ ਉਨ੍ਹਾਂ ਦਾ ਦਮਨ ਕਰ ਦਿੱਤਾ ।
ਪ੍ਰਸ਼ਨ 2.
1857 ਈ: ਦੇ ਵਿਦਰੋਹ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਉਹ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਸਨ । ਇਸ ਸੰਘਰਸ਼ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਦਾ ਨਾਂ ਦਿੱਤਾ ਜਾਂਦਾ ਹੈ । ਇਸ ਸੰਗਰਾਮ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨ ਹੇਠ ਲਿਖੇ ਸਨ-
I. ਰਾਜਨੀਤਿਕ ਕਾਰਨ-
1. ਡਲਹੌਜ਼ੀ ਦੀ ਲੈਪਸ ਨੀਤੀ – ਲਾਰਡ ਡਲਹੌਜ਼ੀ ਭਾਰਤ ਵਿਚ ਬ੍ਰਿਟਿਸ਼ ਰਾਜ ਦਾ ਵੱਧ ਤੋਂ ਵੱਧ ਵਿਸਥਾਰ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਲੈਪਸ ਨੀਤੀ ਅਪਣਾਈ । ਇਸ ਅਨੁਸਾਰ ਕੋਈ ਵੀ ਪੁੱਤਰਹੀਣ ਰਾਜਾ ਪੁੱਤਰ ਨੂੰ ਗੋਦ ਲੈ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਇਸ ਨੀਤੀ ਦੁਆਰਾ ਉਸ ਨੇ ਸਤਾਰਾ; ਨਾਗਪੁਰ, ਸੰਭਲਪੁਰ, ਉਦੈਪੁਰ ਆਦਿ ਰਾਜ ਬਿਟਿਸ਼ ਰਾਜ ਵਿਚ ਮਿਲਾ ਲਏ । ਇਧਰ ਅੰਗਰੇਜ਼ਾਂ ਨੇ ਝਾਂਸੀ ਦੀ ਵਿਧਵਾ ਰਾਣੀ ਨੂੰ ਪੁੱਤਰ ਗੋਦ ਲੈਣ ਦੀ ਇਜਾਜ਼ਤ ਨਾ ਦਿੱਤੀ ਜਿਸ ਦੇ ਕਾਰਨ ਉਹ ਅੰਗਰੇਜ਼ਾਂ ਦੀ ਕੱਟੜ ਦੁਸ਼ਮਣ ਬਣ ਗਈ ।
2. ਨਾਨਾ ਸਾਹਿਬ ਨਾਲ ਅਨਿਆਂ – ਨਾਨਾ ਸਾਹਿਬ ਮਰਾਠਿਆਂ ਦੇ ਆਖ਼ਰੀ ਪੇਸ਼ਵਾ ਬਾਜੀਰਾਓ ਦੂਜੇ ਦਾ ਗੋਦ ਲਿਆ ਹੋਇਆ ਪੁੱਤਰ ਸੀ । ਬਾਜੀਰਾਓ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਦੀ ਸਾਲਾਨਾ ਪੈਨਸ਼ਨ ਨਾਨਾ ਸਾਹਿਬ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ।
3. ਬਹਾਦਰ ਸ਼ਾਹ ਦੀ ਬੇਇੱਜ਼ਤੀ – 1856 ਈ: ਵਿਚ ਅੰਗਰੇਜ਼ਾਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਹ ਚੇਤਾਵਨੀ ਦਿੱਤੀ ਕਿ ਉਸ ਦੀ ਮੌਤ ਤੋਂ ਬਾਅਦ ਲਾਲ ਕਿਲ੍ਹੇ ‘ਤੇ ਅਧਿਕਾਰ ਕਰ ਲਿਆ ਜਾਵੇਗਾ । ਬਹਾਦਰ ਸ਼ਾਹ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਭਾਰਤ ਵਿਚੋਂ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਲਈ ਪ੍ਰਣ ਕਰ ਲਿਆ । ਇਸ ਫ਼ੈਸਲੇ ਤੋਂ ਬਾਦਸ਼ਾਹ ਦੀ ਬੇਗਮ ਜ਼ੀਨਤ ਮਹੱਲ ਨੂੰ ਇੰਨਾ ਗੁੱਸਾ ਆਇਆ ਕਿ ਉਹ ਬ੍ਰਿਟਿਸ਼ ਸ਼ਾਸਨ ਨੂੰ ਉਲਟਾਉਣ ਦੀ ਯੋਜਨਾ ਬਣਾਉਣ ਲੱਗੀ । ਦੇਸ਼ ਦੀ ਮੁਸਲਿਮ ਜਨਤਾ ਵੀ ਅਕਬਰ ਅਤੇ ਔਰੰਗਜ਼ੇਬ ਦੇ ਪਰਿਵਾਰ ਦਾ ਅਜਿਹਾ ਨਿਰਾਦਰ ਹੁੰਦਾ ਦੇਖ ਕੇ ਅੰਗਰੇਜ਼ਾਂ ਵਿਰੁੱਧ ਭੜਕ ਉੱਠੀ ।
4. ਅਵਧ ਦੀ ਅਨਿਆਂਪੂਰਨ ਸ਼ਮੂਲੀਅਤ – ਅਵਧ ਦਾ ਨਵਾਬ ਵਾਜਿਦ ਅਲੀ ਸ਼ਾਹ ਅੰਗਰੇਜ਼ਾਂ ਦਾ ਬਹੁਤ ਵਫ਼ਾਦਾਰ ਦੋਸਤ ਸੀ । ਪਰੰਤੂ ਅੰਗਰੇਜ਼ਾਂ ਨੇ ਅਵਧ ਦੇ ਨਵਾਬ ’ਤੇ ਕੁਸ਼ਾਸਨ ਦਾ ਦੋਸ਼ ਲਗਾ ਕੇ ਅਵਧ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ । ਇਸ ਲਈ ਨਵਾਬ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਸੋਚਣ ਲੱਗਾ ।
II. ਆਰਥਿਕ ਕਾਰਨ-
1. ਭਾਰਤੀ ਉਦਯੋਗ ਅਤੇ ਵਪਾਰ ਦਾ ਖ਼ਾਤਮਾ – ਅੰਗਰੇਜ਼ ਭਾਰਤ ਵਿਚ ਵਪਾਰ ਕਰਨ ਲਈ ਆਏ ਸਨ । ਉਹ ਭਾਰਤ ਤੋਂ ਕਪਾਹ, ਪਟਸਨ ਆਦਿ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਇੰਗਲੈਂਡ ਲੈ ਜਾਂਦੇ ਸਨ ਅਤੇ ਉੱਥੋਂ ਦੇ ਕਾਰਖਾਨਿਆਂ ਦਾ ਤਿਆਰ ਮਾਲ ਭਾਰਤ ਲਿਆ ਕੇ ਮਹਿੰਗੇ ਭਾਅ ‘ਤੇ ਵੇਚਦੇ ਸਨ । ਇਸ ਪ੍ਰਕਾਰ ਭਾਰਤ ਦਾ ਧਨ ਲਗਾਤਾਰ ਇੰਗਲੈਂਡ ਜਾਣ ਲੱਗਾ । ਉਨ੍ਹਾਂ ਨੇ ਭਾਰਤ ਦੇ ਉਦਯੋਗਾਂ ‘ਤੇ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ | ਇਸ ਪ੍ਰਕਾਰ ਭਾਰਤ ਦੇ ਉਦਯੋਗ ਅਤੇ ਵਪਾਰ ਨਸ਼ਟ ਹੋਣ ਲੱਗੇ । ਇਸ ਨਾਲ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਫੈਲ ਗਿਆ ।
2. ਨੌਕਰੀਆਂ ਵਿਚ ਅਸਮਾਨਤਾ – ਅੰਗਰੇਜ਼ੀ ਸ਼ਾਸਨ ਵਿਚ ਪੜੇ-ਲਿਖੇ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ । ਦੂਸਰੇ, ਭਾਰਤੀ ਕਰਮਚਾਰੀਆਂ ਨੂੰ ਅੰਗਰੇਜ਼ ਕਰਮਚਾਰੀਆਂ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ । ਇਸ ਅਸਮਾਨਤਾ ਦੇ ਕਾਰਨ ਭਾਰਤੀ ਵਿਦਰੋਹ ‘ਤੇ ਉਤਾਰੂ ਹੋ ਗਏ ।
3. ਜ਼ਿਮੀਂਦਾਰਾਂ ਦੀ ਬੁਰੀ ਦਸ਼ਾ – ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਬਾਦਸ਼ਾਹ ਦੁਆਰਾ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ ਪਰ ਲਾਰਡ ਵਿਲੀਅਮ ਨੇ ਇਨ੍ਹਾਂ ਜ਼ਮੀਨਾਂ ‘ਤੇ ਕਰ ਲਗਾ ਦਿੱਤਾ | ਲਗਾਨ ਦੀ ਦਰ ਵੀ ਵਧਾ ਦਿੱਤੀ ਗਈ । ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਲਗਾਨ ਇਕੱਠਾ ਕਰਦੇ ਸਮੇਂ ਜ਼ਿਮੀਂਦਾਰਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਸਨ । ਇਸ ਲਈ ਜ਼ਿਮੀਂਦਾਰਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ।
III. ਸੈਨਿਕ ਕਾਰਨ-
- ਘੱਟ ਤਨਖ਼ਾਹ – ਭਾਰਤੀ ਸੈਨਿਕਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਸਨ | ਯੋਗ ਹੋਣ ‘ਤੇ ਵੀ ਉਨ੍ਹਾਂ ਨੂੰ ਉੱਚਾ ਅਹੁਦਾ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਲਈ ਅਹੁਦੇ ਦੀ ਤਰੱਕੀ ਦੇ ਮੌਕੇ ਵੀ ਬਹੁਤ ਘੱਟ ਸਨ ।
- ਬੁਰਾ ਸਲੂਕ – ਅੰਗਰੇਜ਼ੀ ਸ਼ਾਸਨ ਵਿਚ ਭਾਰਤੀ ਸੈਨਿਕਾਂ ਨੂੰ ਯੂਰਪੀ ਸੈਨਿਕਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਇਸ ਲਈ ਅੰਗਰੇਜ਼ ਅਫ਼ਸਰ ਭਾਰਤੀ ਸੈਨਿਕਾਂ ਨਾਲ ਭੈੜਾ ਸਲੂਕ ਕਰਦੇ ਸਨ ।
- 1856 ਈ: ਦਾ ਸੈਨਿਕ ਕਾਨੂੰਨ – 1856 ਈ: ਵਿਚ ਲਾਰਡ ਕੈਨਿੰਗ ਨੇ ਇਕ ਸੈਨਿਕ ਕਾਨੂੰਨ ਪਾਸ ਕੀਤਾ ਜਿਸਦੇ ਅਨੁਸਾਰ ਸੈਨਿਕਾਂ ਨੂੰ ਸਮੁੰਦਰ ਪਾਰ ਭੇਜਿਆ ਜਾ ਸਕਦਾ ਸੀ । ਪਰ ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਆਪਣੇ ਧਰਮ ਦੇ ਵਿਰੁੱਧ ਸਮਝਦੇ ਸਨ । ਸਿੱਟੇ ਵਜੋਂ ਭਾਰਤੀ ਸੈਨਿਕਾਂ ਵਿਚ ਅਸੰਤੋਖ ਫੈਲ ਗਿਆ ।
- ਅਵਧ ਦੀ ਸ਼ਮੂਲੀਅਤ – ਬੰਗਾਲ ਦੀ ਅੰਗਰੇਜ਼ੀ ਫ਼ੌਜ ਵਿਚ ਜ਼ਿਆਦਾਤਰ ਸਿਪਾਹੀ ਭਾਰਤੀ ਸਨ । ਉਹ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਏ ਜਾਣ ਦੇ ਕਾਰਨ ਅੰਗਰੇਜ਼ਾਂ ਤੋਂ ਅਸੰਤੁਸ਼ਟ ਸਨ ।
- ਚਰਬੀ ਵਾਲੇ ਕਾਰਤੂਸ – 1856 ਈ: ਵਿਚ ਭਾਰਤੀ ਸੈਨਿਕਾਂ ਨੂੰ ਗਾਂ ਅਤੇ ਸੂਰ ਦੀ ਚਰਬੀ ਵਾਲੇ ਕਾਰਤੂਸ ਵਰਤਣ ਲਈ ਦਿੱਤੇ ਗਏ । ਇਨ੍ਹਾਂ ਦੇ ਕਾਰਨ ਭਾਰਤੀ ਸੈਨਿਕਾਂ ਵਿਚ ਗੁੱਸਾ ਵੱਧ ਗਿਆ । ਭਾਰਤੀ ਸੈਨਿਕਾਂ ਵਿਚ ਫੈਲੇ ਇਸੇ ਅਸੰਤੋਖ ਨੇ ਹੀ 1857 ਈ: ਵਿਚ ਵਿਦਰੋਹ ਦਾ ਰੂਪ ਧਾਰਨ ਕਰ ਲਿਆ ।
ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਮਹੱਤਵਪੂਰਨ ਨਤੀਜੇ ਨਿਕਲੇ ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਰਾਜਨੀਤਿਕ ਨਤੀਜੇ-
- ਭਾਰਤ ਵਿਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖ਼ਤਮ ਹੋ ਗਿਆ । ਹੁਣ ਭਾਰਤ ਦਾ ਸ਼ਾਸਨ ਸਿੱਧਾ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੋ ਗਿਆ ।
- ਭਾਰਤ ਦੇ ਗਵਰਨਰ-ਜਨਰਲ ਨੂੰ ਵਾਇਸਰਾਇ ਦੀ ਨਵੀਂ ਉਪਾਧੀ ਦਿੱਤੀ ਗਈ ।
- ਭਾਰਤ ਵਿਚ ਮੁਗ਼ਲ ਸੱਤਾ ਦਾ ਅੰਤ ਹੋ ਗਿਆ ।
- ਭਾਰਤੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਦੇ ਦਿੱਤੀ ਗਈ ।
- ਅੰਗਰੇਜ਼ਾਂ ਨੇ ਭਾਰਤ ਦੇ ਦੇਸੀ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਦੀ ਨੀਤੀ ਦਾ ਤਿਆਗ ਕਰ ਦਿੱਤਾ ।
2. ਸਮਾਜਿਕ ਨਤੀਜੇ-
- 1 ਨਵੰਬਰ, 1858 ਈ: ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਕ ਘੋਸ਼ਣਾ ਕੀਤੀ । ਇਸ ਵਿਚ ਕਿਹਾ ਗਿਆ ਕਿ ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਏਗੀ, ਭਾਰਤੀਆਂ ਨੂੰ ਸਰਕਾਰੀ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਵੀ ਦਿੱਤੇ ਜਾਣਗੇ ।
- ਅੰਗਰੇਜ਼ਾਂ ਨੇ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਅਪਣਾ ਲਈ । ਇਸ ਨੀਤੀ ਦੇ ਅਨੁਸਾਰ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਲੜਾਉਂਣਾ ਸ਼ੁਰੂ ਕਰ ਦਿੱਤਾ ਤਾਂ ਕਿ ਭਾਰਤ ਵਿਚ ਅੰਗਰੇਜ਼ੀ ਰਾਜ ਨੂੰ ਕੋਈ ਹਾਨੀ ਨਾ ਪਹੁੰਚੇ ।
3. ਸੈਨਿਕ ਨਤੀਜੇ-
- ਵਿਦਰੋਹ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਸੰਖਿਆ ਘੱਟ ਕਰਕੇ ਯੂਰਪੀ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ ਤਾਂ ਕਿ ਵਿਦਰੋਹ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ ।
- ਤੋਪਖ਼ਾਨੇ ਵਿਚ ਕੇਵਲ ਯੂਰਪੀ ਸੈਨਿਕਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
- ਜਾਤ ਅਤੇ ਧਰਮ ਦੇ ਆਧਾਰ ‘ਤੇ ਸੈਨਿਕਾਂ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾਈਆਂ ਗਈਆਂ ਤਾਂ ਕਿ ਉਹ ਇਕ ਹੋ ਕੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਨਾ ਕਰ ਸਕਣ ।
- ਉੱਚੇ ਅਹੁਦਿਆਂ ਅਤੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀ ਸੈਨਿਕਾਂ ਨੂੰ ਨਿਯੁਕਤ ਕੀਤਾ ਗਿਆ | ਭਾਰਤੀ ਸੈਨਾ ਨੂੰ ਘੱਟ ਮਹੱਤਵਪੂਰਨ ਕੰਮ ਸੌਂਪੇ ਗਏ ।
- ਕੁੱਝ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਭਾਰਤੀ ਸੈਨਿਕ ਅਤੇ ਅਧਿਕਾਰੀ ਹਰੇਕ ਪੱਧਰ ‘ਤੇ ਯੂਰਪੀ ਸੈਨਾ ਦੀ ਨਿਗਰਾਨੀ ਵਿਚ ਰਹਿਣ ।
- ਯੂਰਪੀ ਸੈਨਾ ਦਾ ਖ਼ਰਚ ਭਾਰਤੀ ਜਨਤਾ ‘ਤੇ ਪਾ ਦਿੱਤਾ ਗਿਆ ।
4. ਆਰਥਿਕ ਨਤੀਜੇ – ਇੰਗਲੈਂਡ ਦੀ ਸਰਕਾਰ ਨੇ ਭਾਰਤੀਆਂ ‘ਤੇ ਕਈ ਪ੍ਰਕਾਰ ਦੇ ਵਪਾਰਕ ਪ੍ਰਤੀਬੰਧ ਲਾ ਦਿੱਤੇ । ਨਤੀਜੇ ਵਜੋਂ ਭਾਰਤੀ ਵਪਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ।
ਪ੍ਰਸ਼ਨ 4.
1857 ਈ: ਦੇ ਵਿਦਰੋਹ ਵਿਚ ਭਾਰਤੀਆਂ ਦੀ ਅਸਫਲਤਾ ਦੇ ਕਾਰਨ ਦੱਸੋ ।
ਉੱਤਰ-
ਪਹਿਲੇ ਸੁਤੰਤਰਤਾ ਸੰਗਰਾਮ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-
- ਸਮੇਂ ਤੋਂ ਪਹਿਲਾਂ ਕ੍ਰਾਂਤੀ ਦਾ ਆਰੰਭ ਹੋਣਾ – ਬਹਿਰਾਮਪੁਰ, ਬੈਰਕਪੁਰ ਅਤੇ ਮੇਰਠ ਦੀਆਂ ਘਟਨਾਵਾਂ ਦੇ ਕਾਰਨ ਕ੍ਰਾਂਤੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ । ਇਸ ਨਾਲ ਕ੍ਰਾਂਤੀਕਾਰੀਆਂ ਦੀ ਏਕਤਾ ਟੁੱਟ ਗਈ ਅਤੇ ਅੰਗਰੇਜ਼ਾਂ ਨੂੰ ਸੰਭਲਣ ਦਾ ਮੌਕਾ ਮਿਲ ਗਿਆ ।
- ਇਕ ਉਦੇਸ਼ ਨਾ ਹੋਣਾ – ਸੰਗਰਾਮ ਵਿਚ ਹਿੱਸਾ ਲੈਣ ਵਾਲੇ ਨੇਤਾ ਕਿਸੇ ਇਕ ਉਦੇਸ਼ ਨੂੰ ਲੈ ਕੇ ਨਹੀਂ ਲੜ ਰਹੇ ਸਨ । ਕੋਈ ਧਰਮ ਦੀ ਰੱਖਿਆ ਲਈ, ਕੋਈ ਆਪਣੇ ਰਾਜ ਦੀ ਰੱਖਿਆ ਲਈ ਅਤੇ ਕੋਈ ਦੇਸ਼ ਦੀ ਆਜ਼ਾਦੀ ਲਈ ਲੜ ਰਿਹਾ ਸੀ । ਇਸ ਲਈ ਕ੍ਰਾਂਤੀ ਦਾ ਅਸਫਲ ਹੋਣਾ ਸੁਭਾਵਿਕ ਹੀ ਸੀ ।
- ਸੰਗਠਨ ਦੀ ਘਾਟ – ਕ੍ਰਾਂਤੀਕਾਰੀਆਂ ਵਿਚ ਅਜਿਹਾ ਕੋਈ ਯੋਗ ਨੇਤਾ ਨਹੀਂ ਸੀ ਜੋ ਸਭ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹ ਸਕਦਾ । ਇਸ ਲਈ ਸੰਗਠਨ ਦੀ ਘਾਟ ਵਿਚ ਭਾਰਤੀ ਹਾਰ ਗਏ ।
- ਸਿਖਲਾਈ ਰਹਿਤ ਸੈਨਿਕ – ਕ੍ਰਾਂਤੀਕਾਰੀਆਂ ਕੋਲ ਸਿਖਲਾਈ ਪ੍ਰਾਪਤ ਸੈਨਿਕਾਂ ਦੀ ਘਾਟ ਸੀ ਅਤੇ ਕਾਫ਼ੀ ਯੁੱਧ-ਸਮੱਗਰੀ ਨਹੀਂ ਸੀ । ਉਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਸਨ ਜੋ ਫ਼ੌਜ ਵਿਚੋਂ ਕੱਢੇ ਗਏ ਸਨ । ਇਨ੍ਹਾਂ ਸੈਨਿਕਾਂ ਵਿਚ ਤਜਰਬੇ ਦੀ ਘਾਟ ਸੀ ਇਸ ਲਈ ਕਾਂਤੀ ਅਸਫਲ ਹੋ ਗਈ ।
- ਸੀਮਿਤ ਪ੍ਰਦੇਸ਼ ਵਿਚ ਫੈਲਣਾ – ਇਹ ਸੰਗਰਾਮ ਸਿਰਫ਼ ਉੱਤਰੀ ਭਾਰਤ ਤਕ ਸੀਮਿਤ ਰਿਹਾ | ਦੱਖਣੀ ਭਾਰਤ ਦੇ ਲੋਕਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ । ਜੇ ਸਾਰਾ ਭਾਰਤ ਇਕੱਠਾ ਅੰਗਰੇਜ਼ਾਂ ਦੇ ਵਿਰੁੱਧ ਉੱਠ ਖੜ੍ਹਾ ਹੁੰਦਾ, ਤਾਂ ਪਹਿਲਾ ਸੁਤੰਤਰਤਾ ਸੰਗਰਾਮ ਅਸਫਲ ਨਾ ਹੁੰਦਾ ।
- ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ – ਰੇਲ, ਡਾਕ-ਤਾਰ ਅਤੇ ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ ਸੀ । ਉਹ ਸੈਨਿਕਾਂ ਅਤੇ ਯੁੱਧ-ਸਮੱਗਰੀ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਸਨ ।
- ਕ੍ਰਾਂਤੀਕਾਰੀਆਂ ‘ਤੇ ਅੱਤਿਆਚਾਰ – ਅੰਗਰੇਜ਼ਾਂ ਨੇ ਕ੍ਰਾਂਤੀਕਾਰੀਆਂ ਉੱਤੇ ਬਹੁਤ ਅੱਤਿਆਚਾਰ ਕੀਤੇ । ਸ਼ਹਿਰਾਂ ਨੂੰ ਲੁੱਟ ਕੇ ਜਲਾ ਦਿੱਤਾ ਗਿਆ | ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਨ੍ਹਾਂ ਅੱਤਿਆਚਾਰਾਂ ਤੋਂ ਜਨਤਾ ਡਰ ਗਈ ਅਤੇ ਡਰਦੇ ਮਾਰੇ ਕਈ ਲੋਕਾਂ ਨੇ ਸੰਗਰਾਮ ਵਿਚ ਹਿੱਸਾ ਨਹੀਂ ਲਿਆ ।
- ਆਰਥਿਕ ਕਠਿਨਾਈਆਂ – ਕ੍ਰਾਂਤੀਕਾਰੀਆਂ ਕੋਲ ਧਨ ਦੀ ਘਾਟ ਸੀ । ਇਸ ਲਈ ਉਹ ਚੰਗੇ ਹਥਿਆਰ ਨਹੀਂ ਖ਼ਰੀਦ ਸਕਦੇ ਸਨ। ਸਿੱਟੇ ਵਜੋਂ ਕ੍ਰਾਂਤੀਕਾਰੀ ਆਪਣੇ ਉਦੇਸ਼ਾਂ ਵਿਚ ਅਸਫਲ ਰਹੇ ।